ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਵਾਰਾਣਸੀ ਵਿੱਚ ਬਾਬਾ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ। ਉੱਥੇ ਉਨ੍ਹਾਂ ਨੇ ਪਵਿੱਤਰ-ਪਾਵਨ ਗੰਗਾ ਵਿੱਚ ਡੁਬਕੀ ਲਗਾਈ ਅਤੇ ਪੂਜਾ-ਅਰਚਨਾ ਕੀਤੀ। ਉਸ ਦੇ ਬਾਅਦ ਉਨ੍ਹਾਂ ਨੇ ਆਪਣੀਆਂ ਗਤੀਵਿਧੀਆਂ ਜਾਰੀਆਂ ਰੱਖੀਆਂ। ਪ੍ਰਧਾਨ ਮੰਤਰੀ ਨੇ ਸੋਮਵਾਰ ਸ਼ਾਮ ਨੂੰ ਗੰਗਾ ਆਰਤੀ ਵਿੱਚ ਵੀ ਹਿੱਸਾ ਲਿਆ।

ਗੰਗਾ ਆਰਤੀ ਦੇ ਸਮੇਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਕਾਸ਼ੀ ਦੀ ਆਰਤੀ ਹਮੇਸ਼ਾ ਮਨ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ। ਉਨ੍ਹਾਂ ਨੇ ਕਿਹਾ, “ਕਾਸ਼ੀ ਦੀ ਗੰਗਾ ਆਰਤੀ ਹਮੇਸ਼ਾ ਅੰਤਰਮਨ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ। ਅੱਜ ਕਾਸ਼ੀ ਦਾ ਬੜਾ ਸੁਪਨਾ ਪੂਰਾ ਹੋਣ ਦੇ ਬਾਅਦ ਦਸ਼ਾਸ਼ਵਮੇਧ ਘਾਟ ’ਤੇ ਗੰਗਾ ਆਰਤੀ ਵਿੱਚ ਸ਼ਾਮਲ ਹੋਇਆ ਅਤੇ ਮਾਂ ਗੰਗਾ ਨੂੰ ਉਨ੍ਹਾਂ ਦੀ ਕਿਰਪਾ ਦੇ ਲਈ ਨਮਨ ਕੀਤਾ। ਨਮਾਮਿ ਗੰਗੇ ਤਵ ਪਾਦ ਪੰਕਜਮ੍।” (नमामि गंगे तव पाद पंकजम्।)

ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੇ ਨਾਲ ਗਹਿਨ ਬੈਠਕ ਕੀਤੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਕਾਸ਼ੀ ਵਿੱਚ @BJP4India ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੇ ਨਾਲ ਵਿਸਤ੍ਰਿਤ ਬੈਠਕ ਹੁਣੇ ਪੂਰੀ ਕੀਤੀ।”

ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਮੁੱਖ ਵਿਕਾਸ ਕਾਰਜਾਂ ਦਾ ਵੀ ਨਿਰੀਖਣ ਕੀਤਾ। ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ, “ਕਾਸ਼ੀ ਵਿੱਚ ਮੁੱਖ ਵਿਕਾਸ ਕਾਰਜਾਂ ਦਾ ਨਿਰੀਖਣ। ਇਹ ਸਾਡਾ ਪ੍ਰਯਤਨ ਹੈ ਕਿ ਇਸ ਪਵਿੱਤਰ ਨਗਰੀ ਵਿੱਚ ਸੰਭਾਵਿਤ ਬਿਹਤਰੀਨ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਵੇ।”

ਦੇਰ ਰਾਤ ਨੂੰ ਵਿਕਾਸ ਪ੍ਰੋਜੈਕਟਾਂ ਦਾ ਨਿਰੀਖਣ ਕਰਨਾ ਪ੍ਰਧਾਨ ਮੰਤਰੀ ਦੀ ਕੰਮ ਕਰਨ ਦੀ ਸ਼ੈਲੀ ਹੈ। ਇਸ ਵਿੱਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ। ਉਹ ਲੋਕਾਂ ਦੇ ਨਾਲ ਖੁੱਲ੍ਹ ਕੇ ਮਿਲੇ, ਜਿਸ ਤੋਂ ਪਤਾ ਚਲਦਾ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰਤੀ ਲੋਕਾਂ ਦਾ ਕਿਤਨਾ ਉਤਸ਼ਾਹ ਅਤੇ ਪ੍ਰੇਮ ਹੈ, ਜੋ ਉਨ੍ਹਾਂ ਦੇ ਸਥਾਨਕ ਸਾਂਸਦ ਵੀ ਹਨ।

  • G.shankar Srivastav January 01, 2022

    जय हो
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India emerges as a global mobile manufacturing powerhouse, says CDS study

Media Coverage

India emerges as a global mobile manufacturing powerhouse, says CDS study
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਜੁਲਾਈ 2025
July 24, 2025

Global Pride- How PM Modi’s Leadership Unites India and the World