ਮਹਾਮਹਿਮ(Excellencies),
 

ਅਫਰੀਕਾ ਦੀ ਭੂਮੀ ‘ਤੇ ਆਪ ਸਾਰੇ ਮਿੱਤਰਾਂ ਦੇ ਦਰਮਿਆਨ ਉਪਸਥਿਤ ਹੋ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।

 

ਮੈਂ ਰਾਸ਼ਟਰਪਤੀ ਰਾਮਾਫੋਸਾ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ BRICS ਆਊਟਰੀਚ ਸਮਿਟ ਵਿੱਚ ਅਫਰੀਕਾ,  ਏਸ਼ੀਆ,  ਲੈਟਿਨ ਅਮਰੀਕਾ ਦੇ ਦੇਸ਼ਾਂ ਦੇ ਨਾਲ ਵਿਚਾਰ ਸਾਂਝਾ ਕਰਨ ਦਾ ਅਵਸਰ ਦਿੱਤਾ ਹੈ।

 

 ਪਿਛਲੇ ਦੋ ਦਿਨਾਂ ਵਿੱਚ, ਬ੍ਰਿਕਸ ਦੀਆਂ ਸਾਰੀਆਂ ਚਰਚਾਵਾਂ ਵਿੱਚ, ਅਸੀਂ ਗਲੋਬਲ ਸਾਊਥ  ਦੇ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ‘ਤੇ ਬਲ ਦਿੱਤਾ ਹੈ।

 

ਸਾਡਾ ਮੰਨਣਾ ਹੈ ਕਿ ਬ੍ਰਿਕਸ ਦੁਆਰਾ ਇਨ੍ਹਾਂ ਮੁੱਦਿਆਂ ‘ਤੇ ਵਿਸ਼ੇਸ਼ ਮਹੱਤਵ ਦਿੱਤਾ ਜਾਣਾ ਵਰਤਮਾਨ ਸਮੇਂ ਦੀ ਜ਼ਰੂਰਤ ਹੈ।

ਅਸੀਂ BRICS ਫੋਰਮ ਦਾ ਵਿਸਤਾਰ ਕਰਨ ਦਾ ਭੀ ਫ਼ੈਸਲਾ ਲਿਆ ਹੈ।  ਅਸੀਂ ਸਾਰੇ ਪਾਰਟਨਰ ਦੇਸ਼ਾਂ ਦਾ ਸੁਆਗਤ ਕਰਦੇ ਹਾਂ।
 

ਇਹ Global institutions ਅਤੇ forums ਨੂੰ,  representative ਅਤੇ inclusive ਬਣਾਉਣ ਦੀ, ਸਾਡੀਆਂ ਕੋਸ਼ਿਸ਼ਾਂ ਦੀ ਤਰਫ਼ ਇੱਕ ਪਹਿਲ ਹੈ।


ਮਹਾਮਹਿਮ(Excellencies),

 
ਜਦੋਂ ਅਸੀਂ “ਗਲੋਬਲ ਸਾਊਥ” ਸ਼ਬਦ ਦਾ ਪ੍ਰਯੋਗ ਕਰਦੇ ਹਾਂ, ਤਾਂ ਇਹ ਮਾਤਰ diplomatic term ਨਹੀਂ ਹੈ।
 

ਸਾਡੇ ਸਾਂਝੇ ਇਤਿਹਾਸ ਵਿੱਚ ਅਸੀਂ ਉਪਨਿਵੇਸ਼ਵਾਦ ਅਤੇ ਰੰਗਭੇਦ ਦਾ ਮਿਲ ਕੇ ਵਿਰੋਧ ਕੀਤਾ ਹੈ।
 

ਅਫਰੀਕਾ ਦੀ ਭੂਮੀ ‘ਤੇ ਹੀ ਮਹਾਤਮਾ ਗਾਂਧੀ ਨੇ ਅਹਿੰਸਾ ਅਤੇ peaceful resistance ਜਿਹੀਆਂ ਸ਼ਕਤੀਸ਼ਾਲੀ ਧਾਰਨਾਵਾਂ ਨੂੰ ਵਿਕਸਿਤ ਕੀਤਾ, ਪਰਖਿਆ ਅਤੇ ਭਾਰਤ ਦੇ freedom struggle ਵਿੱਚ ਇਸਤੇਮਾਲ ਕੀਤਾ।

 

ਉਨ੍ਹਾਂ ਦੀ ਸੋਚ ਅਤੇ ਵਿਚਾਰਾਂ ਨੇ ਨੈਲਸਨ ਮੰਡੇਲਾ ਜਿਹੇ ਮਹਾਨ ਨੇਤਾ ਨੂੰ ਪ੍ਰੇਰਿਤ ਕੀਤਾ।

 

ਇਤਿਹਾਸ ਦੇ ਇਸ ਮਜ਼ਬੂਤ ਅਧਾਰ ‘ਤੇ ਅਸੀਂ ਆਪਣੇ ਆਧੁਨਿਕ ਸਬੰਧਾਂ ਨੂੰ ਇੱਕ ਨਵਾਂ ਸਵਰੂਪ  ਦੇ ਰਹੇ ਹਾਂ।


ਮਹਾਮਹਿਮ(Excellencies),
 

ਭਾਰਤ ਨੇ ਅਫਰੀਕਾ  ਦੇ ਨਾਲ ਸਬੰਧਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ।


ਉੱਚ-ਪੱਧਰੀ ਬੈਠਕਾਂ ਦੇ ਨਾਲ-ਨਾਲ, ਅਸੀਂ ਅਫਰੀਕਾ ਵਿੱਚ 16 ਨਵੇਂ ਦੂਤਾਵਾਸ ਖੋਲ੍ਹੇ ਹਨ।


 

ਅੱਜ ਭਾਰਤ ਅਫਰੀਕਾ ਦਾ ਚੌਥਾ ਸਭ ਤੋਂ ਬੜਾ ਟ੍ਰੇਡ ਪਾਰਟਨਰ ਹੈ, ਅਤੇ ਪੰਜਵਾਂ ਸਭ ਤੋਂ ਬੜਾ ਨਿਵੇਸ਼ਕ ਦੇਸ਼ ਹੈ।

ਸੂਡਾਨ,  ਬੁਰੁੰਡੀ ਅਤੇ ਰਵਾਂਡਾ ਵਿੱਚ ਪਾਵਰ ਪ੍ਰੋਜੈਕਟਸ ਹੋਣ,  ਜਾਂ ਇਥੋਪੀਆ ਅਤੇ ਮਲਾਵੀ ਵਿੱਚ ਸ਼ੂਗਰ ਪਲਾਂਟਸ।


ਮੋਜ਼ੰਬੀਕ , ਕੋਤ ਦਿੱਵਾਰ ਅਤੇ ਏਸਵਾਤਿਨੀ ਵਿੱਚ ਟੈਕਨੋਲੋਜੀ ਪਾਰਕਸ ਹੋਣ,  ਜਾਂ ਤਨਜ਼ਾਨੀਆ ਅਤੇ ਯੂਗਾਂਡਾ ਵਿੱਚ ਭਾਰਤੀ ਯੂਨੀਵਰਸਿਟੀਆਂ ਦੁਆਰਾ ਬਣਾਏ ਗਏ ਕੈਂਪਸ।

 

ਭਾਰਤ ਨੇ ਅਫਰੀਕਾ  ਦੇ ਦੇਸ਼ਾਂ ਦੀ Capacity Building ਅਤੇ infrastructure development ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ।

 

ਏਜੰਡਾ 2063  ਦੇ ਤਹਿਤ ਅਫਰੀਕਾ ਨੂੰ ਭਵਿੱਖ ਦਾ ਗਲੋਬਲ ਪਾਵਰਹਾਊਸ ਬਣਾਉਣ ਦੀ ਯਾਤਰਾ ਵਿੱਚ ਭਾਰਤ ਇੱਕ ਵਿਸ਼ਵਾਸਯੋਗ ਅਤੇ ਕਰੀਬੀ ਸਾਂਝੇਦਾਰ ਹੈ।
 

ਅਫਰੀਕਾ ਵਿੱਚ ਡਿਜੀਟਲ ਡਿਵਾਇਡ ਘੱਟ ਕਰਨ ਦੇ  ਲਈ ਅਸੀਂ ਟੈਲੀ-ਐਜੂਕੇਸ਼ਨ ਅਤੇ ਟੈਲੀ- ਮੈਡੀਸਿਨ ਵਿੱਚ 15 ਹਜ਼ਾਰ ਤੋਂ ਭੀ ਅਧਿਕ scholarships ਪ੍ਰਦਾਨ ਕੀਤੇ ਹਨ।

 

ਅਸੀਂ ਨਾਇਜੀਰੀਆ, ਇਥੋਪੀਆ ਅਤੇ ਤਨਜ਼ਾਨੀਆ ਵਿੱਚ defence academies ਅਤੇ colleges ਦਾ ਨਿਰਮਾਣ ਕੀਤਾ ਹੈ।
 


ਬੋਤਸਵਾਨਾ,  ਨਾਮੀਬੀਆ,  ਯੂਗਾਂਡਾ, ਲੇਸੋਥੋ, ਜ਼ਾਂਬੀਆ, ਮਾਰੀਸ਼ਸ, ਸੇਸ਼ੇਲਸ ਅਤੇ ਤਨਜ਼ਾਨੀਆ ਵਿੱਚ ਟ੍ਰੇਨਿੰਗ ਦੇ ਲਈ ਟੀਮਸ deploy ਕੀਤੀਆਂ ਹਨ।


ਲਗਭਗ 4400 ਭਾਰਤੀ peacekeepers,  ਜਿਨ੍ਹਾਂ ਵਿੱਚ ਮਹਿਲਾਵਾਂ ਭੀ ਸ਼ਾਮਲ ਹਨ, ਅਫਰੀਕਾ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੇ ਲਈ ਆਪਣਾ ਯੋਗਦਾਨ  ਦੇ ਰਹੇ ਹਨ।

 

ਆਤੰਕਵਾਦ ਅਤੇ ਪਾਇਰੇਸੀ  ਦੇ ਵਿਰੁੱਧ ਲੜਾਈ ਵਿੱਚ ਭੀ ਅਸੀਂ ਅਫਰੀਕਾ  ਦੇ ਦੇਸ਼ਾਂ  ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ।

 

ਕੋਵਿਡ ਮਹਾਮਾਰੀ  ਦੇ ਮੁਸ਼ਕਿਲ ਸਮੇਂ ਵਿੱਚ ਅਸੀਂ ਅਨੇਕ ਦੇਸ਼ਾਂ ਨੂੰ ਖੁਰਾਕੀ ਪਦਾਰਥਾਂ ਅਤੇ ਵੈਕਸੀਨ ਦੀ ਆਪੂਰਤੀ(ਸਪਲਾਈ) ਕੀਤੀ।


ਹੁਣ ਅਸੀਂ ਅਫਰੀਕੀ ਦੇਸ਼ਾਂ ਦੇ ਨਾਲ ਮਿਲ ਕੇ ਕੋਵਿਡ ਅਤੇ ਹੋਰ ਵੈਕਸੀਨ ਦੀ joint manufacturing ‘ਤੇ ਭੀ ਕੰਮ ਕਰ ਰਹੇ ਹਾਂ।

 

 ਮੋਜ਼ੰਬੀਕ ਅਤੇ ਮਾਲਾਵੀ ਵਿੱਚ cyclone ਹੋਣ ਜਾਂ ਮੈਡਾਗਾਸਕਰ ਵਿੱਚ floods,  ਭਾਰਤ first responder  ਦੇ ਰੂਪ ਵਿੱਚ ਸਦਾ ਅਫਰੀਕਾ  ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਿਹਾ ਹੈ।


ਮਹਾਮਹਿਮ(Excellencies),
 

ਲੈਟਿਨ ਅਮਰੀਕਾ ਤੋਂ ਲੈ ਕੇ Central ਏਸ਼ੀਆ ਤੱਕ ;

 

ਪੱਛਮੀ ਏਸ਼ਿਆ ਤੋਂ ਲੈ ਕੇ South-East Asia ਤੱਕ ;

 

ਇੰਡੋ - ਪੈਸਿਫ਼ਿਕ ਤੋਂ ਲੈ ਕੇ ਇੰਡੋ-ਅਟਲਾਂਟਿਕ ਤੱਕ ,

 

ਭਾਰਤ ਸਾਰੇ ਦੇਸ਼ਾਂ ਨੂੰ ਇੱਕ ਪਰਿਵਾਰ  ਦੇ ਰੂਪ ਵਿੱਚ ਦੇਖਦਾ ਹੈ।
 

ਵਸੁਧੈਵ ਕੁਟੁੰਬਕਮ (वसुधैव कुटुम्बकम)– ਯਾਨੀ whole world is a family – ਹਜ਼ਾਰਾਂ ਵਰ੍ਹਿਆਂ ਤੋਂ ਸਾਡੀ ਜੀਵਨਸ਼ੈਲੀ ਦਾ ਅਧਾਰ ਰਿਹਾ ਹੈ।

 

ਇਹ ਸਾਡੀ G-20 ਪ੍ਰਧਾਨਗੀ ਦਾ ਭੀ ਮੂਲਮੰਤਰ ਹੈ।

 

Global ਸਾਊਥ ਦੀਆਂ ਚਿੰਤਾਵਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੇ ਲਈ ਅਸੀਂ ਤਿੰਨ ਅਫਰੀਕੀ ਦੇਸ਼ਾਂ ਅਤੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ guest country ਦੇ ਰੂਪ ਵਿੱਚ ਸੱਦਾ ਦਿੱਤਾ ਹੈ।


 

 ਭਾਰਤ ਨੇ ਅਫਰੀਕਨ ਯੂਨੀਅਨ ਨੂੰ G-20 ਦੀ ਸਥਾਈ ਸਦੱਸਤਾ(ਮੈਂਬਰੀ) ਦੇਣ ਦਾ ਪ੍ਰਸਤਾਵ ਭੀ ਰੱਖਿਆ ਹੈ।


Excellencies,
 

ਮੇਰਾ ਮੰਨਣਾ ਹੈ ਕਿ ਬ੍ਰਿਕਸ ਅਤੇ ਅੱਜ ਉਪਸਥਿਤ ਸਾਰੇ ਮਿੱਤਰ ਦੇਸ਼ ਮਿਲ ਕੇ multipolar ਵਰਲਡ ਨੂੰ ਸਸ਼ਕਤ ਕਰਨ ਵਿੱਚ ਸਹਿਯੋਗ ਕਰ ਸਕਦੇ ਹਨ।


ਗਲੋਬਲ institution ਨੂੰ representative ਬਣਾਉਣ ਅਤੇ relevant ਰੱਖਣ ਦੇ ਲਈ ਉਨ੍ਹਾਂ  ਦੇ  ਰਿਫਾਰਮ ਨੂੰ ਪ੍ਰਗਤੀ ਦੇ ਸਕਦੇ ਹਨ।

 

ਕਾਊਂਟਰ ਟੈਰਰਿਜ਼ਮ, ਵਾਤਾਵਰਣ ਸੁਰੱਖਿਆ,  ਕਲਾਇਮੇਟ action,  ਸਾਇਬਰ ਸਕਿਉਰਿਟੀ,  ਫੂਡ and ਹੈਲਥ ਸਿਕਿਉਰਿਟੀ, energy ਸਿਕਿਉਰਿਟੀ, resilient ਸਪਲਾਈ ਚੇਨ ਦੇ ਨਿਰਮਾਣ ਵਿੱਚ ਸਾਡੇ ਸਮਾਨ ਹਿਤ ਹਨ। ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ।

 

ਮੈਂ ਆਪ ਸਭ ਨੂੰ International Solar Alliance; One Sun, One World,  One Grid; Coalition for Disaster Resilient Infrastructure;  One Earth One Health; ਬਿਗ ਕੈਟ ਅਲਾਇੰਸ; ਗਲੋਬਲ centre for ਟ੍ਰੈਡਿਸ਼ਨਲ ਮੈਡੀਸਿਨ ਜਿਹੇ ਸਾਡੇ ਅੰਤਰਾਸ਼ਟਰੀ initiatives ਵਿੱਚ ਸਹਿਭਾਗਿਤਾ ਦੇ ਲਈ ਸੱਦਾ ਦਿੰਦਾ ਹਾਂ।

 

ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਟੈਕ ਨਾਲ ਜੁੜਨ ਦੇ ਲਈ, ਆਪਣੇ ਆਪਣੇ ਵਿਕਾਸ ਵਿੱਚ ਉਸ ਦਾ ਲਾਭ ਉਠਾਉਣ ਦੇ ਲਈ ਮੈਂ ਆਪ ਸਭ ਨੂੰ ਸੱਦਾ ਦਿੰਦਾ ਹਾਂ।
 

ਸਾਨੂੰ ਆਪਣਾ ਅਨੁਭਵ ਅਤੇ ਸਮਰੱਥਾਵਾਂ ਆਪ ਸਭ ਦੇ ਨਾਲ ਸਾਂਝੇ ਕਰਨ ਵਿੱਚ ਖ਼ੁਸ਼ੀ ਹੋਵੋਗੀ।
 

ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਾਂਝੇ ਪ੍ਰਯਾਸਾਂ ਨਾਲ ਸਾਨੂੰ ਸਾਰੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੇ ਲਈ ਇੱਕ ਨਵਾਂ ‍ਆਤਮਵਿਸ਼ਵਾਸ ਮਿਲੇਗਾ।

 

ਮੈਂ ਇੱਕ ਵਾਰ ਫਿਰ ਇਸ ਅਵਸਰ ਦੇ ਲਈ ਆਪ ਸਭ ਦਾ, ਵਿਸ਼ੇਸ਼ ਰੂਪ ਨਾਲ ਰਾਸ਼ਟਰਪਤੀ ਰਾਮਾਫੋਸਾ ਦਾ ਆਭਾਰ ਵਿਅਕਤ ਕਰਦਾ ਹਾਂ।

ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Artificial intelligence & India: The Modi model of technology diffusion

Media Coverage

Artificial intelligence & India: The Modi model of technology diffusion
NM on the go

Nm on the go

Always be the first to hear from the PM. Get the App Now!
...
Prime Minister reaffirms commitment to Water Conservation on World Water Day
March 22, 2025

The Prime Minister, Shri Narendra Modi has reaffirmed India’s commitment to conserve water and promote sustainable development. Highlighting the critical role of water in human civilization, he urged collective action to safeguard this invaluable resource for future generations.

Shri Modi wrote on X;

“On World Water Day, we reaffirm our commitment to conserve water and promote sustainable development. Water has been the lifeline of civilisations and thus it is more important to protect it for the future generations!”