Your Excellency ਰਾਸ਼ਟਰਪਤੀ ਟ੍ਰੰਪ,

ਦੋਹਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

Hello! (ਨਮਸਕਾਰ!)

ਸਭ ਤੋਂ ਪਹਿਲੇ ਮੈਂ, ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਟ੍ਰੰਪ ਦਾ ਮੇਰੇ ਸ਼ਾਨਦਾਰ ਸੁਆਗਤ ਅਤੇ ਪਰਾਹੁਣਚਾਰੀ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਰਾਸ਼ਟਰਪਤੀ ਟ੍ਰੰਪ ਨੇ ਭਾਰਤ ਅਤੇ ਅਮਰੀਕਾ ਸਬੰਧਾਂ (India-US relationship) ਨੂੰ ਆਪਣੀ ਲੀਡਰਸ਼ਿਪ ਦੇ ਜ਼ਰੀਏ ਸੰਜੋਇਆ ਹੈ, ਜੀਵੰਤ ਬਣਾਇਆ ਹੈ।

ਜਿਸ ਉਤਸ਼ਾਹ ਨਾਲ ਉਨ੍ਹਾਂ ਦੀ ਪਹਿਲੀ ਟਰਮ ਵਿੱਚ ਅਸੀਂ ਮਿਲ ਕੇ ਕੰਮ ਕੀਤਾ, ਉਹੀ ਉਮੰਗ, ਉਹੀ ਊਰਜਾ ਅਤੇ ਉਹੀ ਪ੍ਰਤੀਬੱਧਤਾ ਮੈਂ ਅੱਜ ਭੀ ਮਹਿਸੂਸ ਕੀਤੀ ਹੈ।

ਅੱਜ ਦੀਆਂ ਚਰਚਾਵਾਂ ਵਿੱਚ ਉਨ੍ਹਾਂ ਦੀ ਪਹਿਲੀ ਟਰਮ ਵਿੱਚ ਸਾਡੀਆਂ ਉਪਬਧੀਆਂ ਦਾ ਸੰਤੋਸ਼ ਅਤੇ ਗਹਿਰੇ ਆਪਸੀ ਵਿਸ਼ਵਾਸ ਦਾ ਸੇਤੂ(ਪੁਲ਼-bridge) ਸੀ। ਨਾਲ ਹੀ ਨਵੇਂ ਲਕਸ਼ਾਂ ਨੂੰ ਪ੍ਰਾਪਤ ਕਰਨ ਦਾ ਸੰਕਲਪ ਭੀ ਸੀ। ਅਸੀਂ ਮੰਨਦੇ ਹਾਂ ਕਿ ਭਾਰਤ ਅਤੇ ਅਮਰੀਕਾ ਦਾ ਸਾਥ ਅਤੇ ਸਹਿਯੋਗ ਇੱਕ ਬਿਹਤਰ ਵਿਸ਼ਵ ਨੂੰ shape ਕਰ ਸਕਦਾ ਹੈ।

Friends,

ਅਮਰੀਕਾ ਦੇ ਲੋਕ ਰਾਸ਼ਟਰਪਤੀ ਟ੍ਰੰਪ ਦੇ ਮੋਟੋ, Make America Great Again, ਯਾਨੀ “ਮਾਗਾ” ਨਾਲ ਪਰੀਚਿਤ ਹਨ। ਭਾਰਤ ਦੇ ਲੋਕ ਭੀ ਵਿਰਾਸਤ ਅਤੇ ਵਿਕਾਸ ਦੀ ਪਟੜੀ ‘ਤੇ ਵਿਕਸਿਤ ਭਾਰਤ 2047 ਦੇ ਦ੍ਰਿੜ੍ਹ ਸੰਕਲਪ ਨੂੰ ਲੈ ਕੇ ਤੇਜ਼ ਗਤੀ ਸ਼ਕਤੀ ਨਾਲ ਵਿਕਾਸ ਦੀ ਤਰਫ਼ ਅੱਗੇ ਵਧ ਰਹੇ ਹਨ। (Americans are familiar with President Trump's motto, Make America Great Again, or "MAGA." The people of India are also moving towards development at a fast pace with the determination of "Viksit Bharat 2047” on the track of heritage and development.)

 

ਅਮਰੀਕਾ ਦੀ ਭਾਸ਼ਾ ਵਿੱਚ ਕਹਾਂ ਤਾਂ ਵਿਕਸਿਤ ਭਾਰਤ ਦਾ ਮਤਲਬ Make India Great Again, ਯਾਨੀ, “ਮੀਗਾ” ("MIGA") ਹੈ। ਜਦੋਂ ਅਮਰੀਕਾ ਅਤੇ ਭਾਰਤ ਨਾਲ ਮਿਲ ਕੇ ਕੰਮ ਕਰਦੇ ਹਨ, ਯਾਨੀ “ਮਾਗਾ”  ਪਲੱਸ “ਮੀਗਾ” ("MAGA" plus "MIGA"), ਤਦ ਬਣ ਜਾਂਦਾ ਹੈ- “ਮੈਗਾ ਪਾਰਟਨਰਸ਼ਿਪ for prosperity। ਅਤੇ ਇਹੀ ਮੈਗਾ spirit ਸਾਡੇ ਲਕਸ਼ਾਂ ਨੂੰ ਨਵਾਂ ਸਕੇਲ ਅਤੇ scope ਦਿੰਦੀ ਹੈ।(If I say in the language of America, developed India means Make India Great Again, i.e. "MIGA". When the United States and India work together, i.e. "MAGA" plus "MIGA", the "MEGA" Partnership for prosperity is formed. And this mega spirit gives new scale and scope to our goals.)

Friends,

ਅੱਜ ਅਸੀਂ ਦੁਵੱਲੇ ਵਪਾਰ ਨੂੰ 2030 ਤੱਕ ਦੁੱਗਣੇ ਤੋਂ ਭੀ ਅਧਿਕ ਵਧਾ ਕੇ 500 ਬਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਲਕਸ਼ ਨਿਰਧਾਰਿਤ ਕੀਤਾ ਹੈ। ਸਾਡੀਆਂ ਟੀਮਾਂ ਇੱਕ ਪਰਸਪਰ ਲਾਭਕਾਰੀ Trade Agreement ਨੂੰ ਜਲਦੀ ਸੰਪੰਨ ਕਰਨ ‘ਤੇ ਕੰਮ ਕਰਨਗੀਆਂ।

ਭਾਰਤ ਦੀ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਅਸੀਂ Oil ਅਤੇ Gas trade ਨੂੰ ਬਲ ਦਿਆਂਗੇ। ਊਰਜਾ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਭੀ ਵਧੇਗਾ।

Nuclear Energy ਖੇਤਰ ਵਿੱਚ, ਅਸੀਂ Small Modular Reactors ਦੀ ਦਿਸ਼ਾ ਵਿੱਚ ਸਹਿਯੋਗ ਵਧਾਉਣ ‘ਤੇ ਸਹਿਯੋਗ ਵਧਾਉਣ ‘ਤੇ ਭੀ ਬਾਤ ਕੀਤੀ।

Friends,
ਭਾਰਤ ਦੀ defence preparedness ਵਿੱਚ ਅਮਰੀਕਾ ਦੀ ਮਹੱਤਵਪੂਰਨ ਭੂਮਿਕਾ ਹੈ। Strategic ਅਤੇ trusted partners ਦੇ ਨਾਤੇ ਅਸੀਂ joint development, joint production ਅਤੇ Transfer of Technology ਦੀ ਦਿਸ਼ਾ ਵਿੱਚ ਸਰਗਰਮ ਤੌਰ ‘ਤੇ ਅੱਗੇ ਵਧ ਰਹੇ ਹਾਂ।

ਆਉਣ ਵਾਲੇ ਸਮੇਂ ਵਿੱਚ ਭੀ ਨਵੀਂ ਟੈਕਨੋਲੋਜੀ ਅਤੇ ਇਕੁਇਪਮੈਂਟ ਸਾਡੀ ਸਮਰੱਥਾ ਵਧਾਉਣਗੇ। ਅਸੀਂ Autonomous Systems Industry Alliance, ਲਾਂਚ ਕਰਨ ਦਾ ਨਿਰਣਾ ਲਿਆ ਹੈ।

ਅਗਲੇ ਦਹਾਕੇ ਦੇ ਲਈ Defence Cooperation Framework ਬਣਾਇਆ ਜਾਵੇਗਾ। Defence inter-operability, ਲੌਜਿਸਟਿਕਸ, repair ਅਤੇ maintenance ਭੀ ਇਸ ਦੇ ਮੁੱਖ ਹਿੱਸੇ ਹੋਣਗੇ।

 

Friends,

ਇੱਕੀਵੀਂ ਸਦੀ technology-driven century ਹੈ। ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਦੇ ਦਰਮਿਆਨ ਟੈਕਨੋਲੋਜੀ ਖੇਤਰ ਵਿੱਚ ਕਰੀਬੀ ਸਹਿਯੋਗ ਪੂਰੀ ਮਾਨਵਤਾ ਨੂੰ ਨਵੀਂ ਦਿਸ਼ਾ ਸ਼ਕਤੀ ਅਤੇ ਅਵਸਰ ਦੇ ਸਕਦਾ ਹੈ।

ਭਾਰਤ ਅਤੇ ਅਮਰੀਕਾ Artificial Intelligence, Semiconductors, Quantum, Biotechnology, ਅਤੇ ਹੋਰ technologies ਵਿੱਚ ਮਿਲ ਕੇ ਕੰਮ ਕਰਨਗੇ।

ਅੱਜ ਅਸੀਂ TRUST, ਯਾਨੀ Transforming Relationship Utilizing Strategic Technology ‘ਤੇ ਸਹਿਮਤੀ ਬਣਾਈ ਹੈ। ਇਸ ਦੇ ਤਹਿਤ critical ਮਿਨਰਲਸ, advanced materials ਅਤੇ ਫਾਰਮਾਸਿਊਟੀਕਲਸ ਦੀ ਮਜ਼ਬੂਤ ਸਪਲਾਈ chains ਬਣਾਉਣ ‘ਤੇ ਬਲ ਦਿੱਤਾ ਜਾਵੇਗਾ। ਲਿਥੀਅਮ ਅਤੇ ਰੇਅਰ earth (lithium and rare earth) ਜਿਹੇ ਸਟ੍ਰੈਟੇਜਿਕ ਮਿਨਰਲਸ ਦੇ ਲਈ ਰਿਕਵਰੀ ਅਤੇ processing initiative ਲਾਂਚ ਕਰਨ ਦਾ ਭੀ ਨਿਰਣਾ ਲਿਆ ਹੈ।

ਸਪੇਸ ਦੇ ਖੇਤਰ ਵਿੱਚ ਅਮਰੀਕਾ ਨਾਲ ਸਾਡਾ ਕਰੀਬੀ ਸਹਿਯੋਗ ਰਿਹਾ ਹੈ। “ਇਸਰੋ” ਅਤੇ “ਨਾਸਾ” ("ISRO" and "NASA") ਦੇ ਆਪਸੀ ਸਹਿਯੋਗ ਨਾਲ ਬਣਾਈ “ਨਿਸਾਰ”  satellite ("NISAR" satellite), ਜਲਦੀ ਹੀ ਭਾਰਤੀ ਲਾਂਚ ਵ੍ਹੀਕਲ (launch vehicle) ‘ਤੇ ਪੁਲਾੜ ਦੀ ਉਡਾਣ ਭਰੇਗੀ।

Friends,

ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਲੋਕਤੰਤਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਿਵਸਥਾਵਾਂ ਨੂੰ ਸਸ਼ਕਤ ਬਣਾਉਂਦੀ ਹੈ। Indo-Pacific ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਨੂੰ ਵਧਾਉਣ ਦੇ ਲਈ ਅਸੀਂ ਮਿਲ ਕੇ ਕੰਮ ਕਰਾਂਗੇ। ਇਸ ਵਿੱਚ Quad ਦੀ ਵਿਸ਼ੇਸ਼ ਭੂਮਿਕਾ ਹੋਵੇਗੀ।

ਇਸ ਵਰ੍ਹੇ ਭਾਰਤ ਵਿੱਚ ਹੋਣ ਜਾ ਰਹੇ Quad Summit ਵਿੱਚ, ਅਸੀਂ ਪਾਰਟਨਰ ਦੇਸ਼ਾਂ ਦੇ ਨਾਲ ਨਵੇਂ ਖੇਤਰਾਂ ਵਿੱਚ ਸਹਿਯੋਗ ਵਧਾਵਾਂਗੇ। "ਆਈਐੱਮਈਸੀ” ਅਤੇ "ਆਈ-ਟੂ-ਯੂ-ਟੂ” ਪਹਿਲ ("IMEC" and "I2U2" initiative) ਦੇ ਤਹਿਤ ਅਸੀਂ ਇਕਨੌਮਿਕ ਕੌਰੀਡੋਰਸ ਅਤੇ ਕਨੈਕਟਿਵਿਟੀ ਇਨਫ੍ਰਾਸਟ੍ਰਕਚਰ (economic corridors and connectivity infrastructure) ‘ਤੇ ਮਿਲ ਕੇ ਕੰਮ ਕਰਾਂਗੇ।

ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਅਤੇ ਅਮਰੀਕਾ ਦ੍ਰਿੜ੍ਹਤਾ ਦੇ ਨਾਲ ਖੜ੍ਹੇ ਰਹੇ ਹਨ। ਅਸੀਂ ਸਹਿਮਤ ਹਾਂ ਕਿ ਸੀਮਾ-ਪਾਰ ਆਤੰਕਵਾਦ (cross-border terrorism) ਦੇ ਖ਼ਾਤਮੇ ਦੇ ਲਈ ਠੋਸ ਕਾਰਵਾਈ ਜ਼ਰੂਰੀ ਹੈ।

ਮੈਂ ਰਾਸ਼ਟਰਪਤੀ ਜੀ ਦਾ ਆਭਾਰੀ ਹਾਂ ਕਿ ਉਨ੍ਹਾਂ ਨੇ 2008 ਦੇ, ਜਿਸ ਨੇ ਭਾਰਤ ਵਿੱਚ ਨਰਸੰਹਾਰ ਕੀਤਾ ਸੀ, ਉਸ ਮੁਜਰਮ (culprit) ਨੂੰ ਹੁਣੇ ਭਾਰਤ ਦੇ ਹਵਾਲੇ ਕਰਨ ਦਾ ਨਿਰਣੇ ਕੀਤਾ ਹੈ। ਭਾਰਤ ਦੀਆਂ ਅਦਾਲਤਾਂ ਉਚਿਤ ਕਾਰਵਾਈ ਕਰਨਗੀਆਂ।

 

Friends,

ਅਮਰੀਕਾ ਵਿੱਚ ਰਹਿਣ ਵਾਲਾ ਭਾਰਤੀ ਸਮੁਦਾਇ ਸਾਡੇ ਸਬੰਧਾਂ ਦੀ ਮਹੱਤਵਪੂਰਨ ਕੜੀ ਹੈ। ਸਾਡੇ people-to-people ties ਨੂੰ ਹੋਰ ਗਹਿਰਾ ਕਰਨ ਦੇ ਲਈ ਅਸੀਂ ਜਲਦੀ ਹੀ "ਲਾਸ-ਏਂਜਲਸ” ਅਤੇ "ਬੌਸਟਨ” (Los Angeles and Boston) ਵਿੱਚ ਭਾਰਤ ਦੇ ਨਵੇਂ ਕੌਂਸਲੇਟਸ ਖੋਲ੍ਹਣਗੇ।

 

ਅਸੀਂ ਅਮਰੀਕਾ ਦੀਆਂ universities ਅਤੇ ਸਿੱਖਿਆ ਸੰਸਥਾਵਾਂ ਨੂੰ ਭਾਰਤ ਵਿੱਚ off-shore campuses ਖੋਲ੍ਹਣ ਦੇ ਲਈ ਸੱਦਾ ਦਿੱਤਾ ਹੈ।

ਰਾਸ਼ਟਰਪਤੀ ਟ੍ਰੰਪ,

ਤੁਹਾਡੀ ਮਿੱਤਰਤਾ ਅਤੇ ਭਾਰਤ ਦੇ ਲਈ ਦ੍ਰਿੜ੍ਹ ਪ੍ਰਤੀਬੱਧਤਾ ਦੇ ਲਈ ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਭਾਰਤ ਦੇ ਲੋਕ ਤਾਂ 2020 ਦੀ ਤੁਹਾਡੀ ਯਾਤਰਾ ਨੂੰ ਅੱਜ ਭੀ ਯਾਦ ਕਰਦੇ ਹਨ, ਅਤੇ ਉਮੀਦ ਕਰਦੇ ਹਨ ਕਿ ਰਾਸ਼ਟਰਪਤੀ ਟ੍ਰੰਪ ਇੱਕ ਵਾਰ ਫਿਰ ਉਨ੍ਹਾਂ ਦੇ ਪਾਸ ਆਉਣਗੇ।

ਇੱਕ ਸੌ ਚਾਲ੍ਹੀ ਕਰੋੜ ਭਾਰਤਵਾਸੀਆਂ (1.4 billion Indians) ਦੀ ਤਰਫ਼ੋਂ ਮੈਂ ਤੁਹਾਨੂੰ ਭਾਰਤ ਆਉਣ ਦੇ ਲਈ ਸੱਦਾ ਦਿੰਦਾ ਹਾਂ।

ਬਹੁਤ ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'It was an honour to speak with PM Modi; I am looking forward to visiting India': Elon Musk

Media Coverage

'It was an honour to speak with PM Modi; I am looking forward to visiting India': Elon Musk
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਅਪ੍ਰੈਲ 2025
April 20, 2025

Appreciation for PM Modi’s Vision From 5G in Siachen to Space: India’s Leap Towards Viksit Bharat