Your Excellency, President ਲੋਰੇਂਸੂ,

ਦੋਵਾਂ ਦੇਸ਼ਾਂ ਦੇ delegates,
Media ਦੇ ਸਾਰੇ ਸਾਥੀ,

ਨਮਸਕਾਰ!

ਬੇਂ ਵਿੰਦੁ!

 

ਮੈਂ ਰਾਸ਼ਟਰਪਤੀ ਲੋਰੇਂਸੂ ਅਤੇ ਉਨ੍ਹਾਂ ਦੇ delegation ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਇਹ ਇੱਕ ਇਤਿਹਾਸਕ ਪਲ ਹੈ। 38 ਵਰ੍ਹਿਆਂ ਦੇ ਬਾਅਦ, ਅੰਗੋਲਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਹੋ ਰਹੀ ਹੈ। ਉਨ੍ਹਾਂ ਦੀ ਇਸ ਯਾਤਰਾ ਨਾਲ, ਨਾ ਸਿਰਫ਼ ਭਾਰਤ-ਅੰਗੋਲਾ ਸਬੰਧਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲ ਰਹੀ ਹੈ, ਸਗੋਂ ਭਾਰਤ ਅਤੇ ਅਫਰੀਕਾ ਸਾਂਝੇਦਾਰੀ ਨੂੰ ਵੀ ਬਲ ਮਿਲ ਰਿਹਾ ਹੈ।

 

Friends,

ਇਸ ਵਰ੍ਹੇ, ਭਾਰਤ ਅਤੇ ਅੰਗੋਲਾ ਆਪਣੇ ਡਿਪਲੋਮੈਟਿਕ ਸਬੰਧਾਂ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਨ। ਲੇਕਿਨ ਸਾਡੇ ਸਬੰਧ, ਉਸ ਤੋਂ ਵੀ ਬਹੁਤ ਪੁਰਾਣੇ ਹਨ, ਬਹੁਤ ਗਹਿਰੇ ਹਨ। ਜਦੋਂ ਅੰਗੋਲਾ ਫ੍ਰੀਡਮ ਦੇ ਲਈ fight ਕਰ ਰਿਹਾ ਸੀ, ਤਾਂ ਭਾਰਤ ਵੀ ਪੂਰੇ faith ਅਤੇ ਫ੍ਰੈਂਡਸ਼ਿਪ ਨਾਲ ਖੜ੍ਹਾ ਸੀ। 

Friends,

ਅੱਜ, ਵੱਖ-ਵੱਖ ਖੇਤਰਾਂ ਵਿੱਚ ਸਾਡਾ ਗਹਿਰਾ ਸਹਿਯੋਗ ਹੈ। ਭਾਰਤ, ਅੰਗੋਲਾ ਦੇ ਤੇਲ ਅਤੇ ਗੈਸ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚੋਂ ਇੱਕ ਹੈ। ਅਸੀਂ ਆਪਣੀ ਐਨਰਜੀ ਸਾਂਝੇਦਾਰੀ ਨੂੰ ਵਿਆਪਕ ਬਣਾਉਣ ਦਾ ਫੈਸਲਾ ਲਿਆ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਅੰਗੋਲਾ ਦੀਆਂ ਸੈਨਾਵਾਂ ਦੇ ਆਧੁਨਿਕੀਕਰਣ ਲਈ 200 ਮਿਲੀਅਨ ਡਾਲਰ ਦੀ ਡਿਫੈਂਸ ਕ੍ਰੈਡਿਟ ਲਾਈਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਪਲੈਟਫਾਰਮਸ ਦੀ repair ਅਤੇ overhaul ਅਤੇ ਸਪਲਾਈ ‘ਤੇ ਵੀ ਗੱਲ ਹੋਈ ਹੈ। ਅੰਗੋਲਾ ਦੀਆਂ ਹਥਿਆਰਬੰਦ ਸੈਨਾਵਾਂ ਦੀ ਟ੍ਰੇਨਿੰਗ ਵਿੱਚ ਸਹਿਯੋਗ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ ।

 

ਆਪਣੀ ਵਿਕਾਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਹੋਏ, ਅਸੀਂ Digital Public Infrastructure, ਸਪੇਸ, ਟੈਕਨੋਲੋਜੀ, ਅਤੇ ਕੈਪੇਸਿਟੀ ਬਿਲਡਿੰਗ ਵਿੱਚ ਅੰਗੋਲਾ ਦੇ ਨਾਲ ਆਪਣੀਆਂ ਸਮਰੱਥਾਵਾਂ ਸਾਂਝੀਆਂ ਕਰਾਂਗੇ। ਅੱਜ ਅਸੀਂ healthcare, ਡਾਇਮੰਡ ਪ੍ਰੋਸੈੱਸਿੰਗ, fertilizer ਅਤੇ ਕ੍ਰਿਟੀਕਲ ਮਿਨਰਲ ਖੇਤਰਾਂ ਵਿੱਚ  ਵੀ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਅੰਗੋਲਾ ਵਿੱਚ ਯੋਗ ਅਤੇ ਬਾਲੀਵੁੱਡ ਦੀ ਪ੍ਰਸਿੱਧੀ, ਸਾਡੇ ਸੱਭਿਆਚਾਰਕ ਸਬੰਧਾਂ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਆਪਣੇ people to people ਸਬੰਧਾਂ ਨੂੰ ਬਲ ਦੇਣ ਲਈ, ਅਸੀਂ ਆਪਣੇ ਨੌਜਵਾਨਾਂ ਦਰਮਿਆਨ Youth Exchange Program ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।


Friends,

International Solar Alliance ਨਾਲ ਜੁੜਨ ਦੇ ਅੰਗੋਲਾ ਦੇ ਫੈਸਲੇ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਅੰਗੋਲਾ ਨੂੰ ਭਾਰਤ ਦੇ ਪਹਿਲੇ Coalition for Disaster Resilient Infrastructure, Big Cat Alliance ਅਤੇ Global Biofuels Alliance ਨਾਲ ਵੀ ਜੁੜਨ ਦੇ ਲਈ ਸੱਦਾ ਦਿੱਤਾ ਹੈ। 

Friends,

ਅਸੀਂ ਇੱਕਮਤ ਹਾਂ ਕਿ ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਰਾਸ਼ਟਰਪਤੀ ਲੋਰੇਂਸੂ ਅਤੇ ਅੰਗੋਲਾ ਦੀਆਂ ਸੰਵੇਦਨਾਵਾਂ ਲਈ ਮੈਂ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ। We are committed to take firm and decisive action against the terrorists and those who support them. We thank Angola for their support in our fight against cross - border terrorism.

 

Friends,

140 ਕਰੋੜ ਭਾਰਤੀਆਂ ਦੇ ਵੱਲੋਂ, ਮੈਂ ਅੰਗੋਲਾ ਨੂੰ ‘ਅਫਰੀਕਨ ਯੂਨੀਅਨ’ ਦੀ ਪ੍ਰਧਾਨਗੀ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ G20 ਪ੍ਰਧਾਨਗੀ ਦੌਰਾਨ ‘ਅਫਰੀਕਨ ਯੂਨੀਅਨ’ ਨੂੰ G20 ਦੀ ਸਥਾਈ ਮੈਂਬਰਸ਼ਿਪ ਮਿਲੀ। ਭਾਰਤ ਅਤੇ ਅਫਰੀਕਾ ਦੇ ਦੇਸ਼ਾਂ ਨੇ ਕੋਲੋਨਿਯਲ rule ਦੇ ਖਿਲਾਫ ਇੱਕ ਸੁਰ ਵਿੱਚ ਆਵਾਜ਼ ਚੁੱਕੀ ਸੀ। ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਸੀ। ਅੱਜ ਅਸੀਂ ਗਲੋਬਲ ਸਾਊਥ ਦੇ ਹਿਤਾਂ, ਉਨ੍ਹਾਂ ਦੀਆਂ ਉਮੀਦਾਂ, ਉਪੇਖਿਆਵਾਂ, ਅਤੇ ਇੱਛਾਵਾਂ ਦੀ ਆਵਾਜ਼ ਬਣ ਕੇ ਇਕੱਠੇ ਖੜ੍ਹ ਰਹੇ ਹਾਂ। 

 

ਪਿਛਲੇ ਇੱਕ ਦਹਾਕੇ ਵਿੱਚ ਅਫਰੀਕਾ ਦੇ ਦੇਸ਼ਾਂ ਦੇ ਨਾਲ ਸਾਡੇ ਸਹਿਯੋਗ ਵਿੱਚ ਗਤੀ ਆਈ ਹੈ। ਸਾਡਾ ਆਪਸੀ ਵਪਾਰ ਲਗਭਗ 100 ਬਿਲੀਅਨ ਡਾਲਰ ਦਾ ਹੋ ਗਿਆ ਹੈ। ਰੱਖਿਆ ਸਹਿਯੋਗ ਅਤੇ maritime security ‘ਤੇ ਪ੍ਰਗਤੀ ਹੋਈ ਹੈ। ਪਿਛਲੇ ਮਹੀਨੇ, ਭਾਰਤ ਅਤੇ ਅਫਰੀਕਾ ਦਰਮਿਆਨ ਪਹਿਲੀ Naval maritime exercise ‘ਏਕਯਮ੍’ ਕੀਤੀ ਗਈ ਹੈ। ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਅਫਰੀਕਾ ਵਿੱਚ 17 ਨਵੀਆਂ Embassies ਖੋਲ੍ਹੀਆਂ ਹਨ। 12 ਬਿਲੀਅਨ ਡਾਲਰ ਤੋਂ ਵੱਧ ਦੀ ਕ੍ਰੈਡਿਟ ਲਾਇੰਸ ਅਫਰੀਕਾ ਲਈ ਵੰਡੀ ਗਈ ਹੈ। ਨਾਲ ਹੀ ਅਫਰੀਕਾ ਦੇ ਦੇਸ਼ਾਂ ਨੂੰ 700 ਮਿਲੀਅਨ ਡਾਲਰ ਦੀ ਗ੍ਰਾਂਟ ਸਹਾਇਤਾ ਦਿੱਤੀ ਗਈ ਹੈ। ਅਫਰੀਕਾ ਦੇ 8 ਦੇਸ਼ਾਂ ਵਿੱਚ Vocational ਟ੍ਰੇਨਿੰਗ ਸੈਂਟਰ ਖੋਲ੍ਹੇ ਗਏ ਹਨ। ਅਫਰੀਕਾ ਦੇ 5 ਦੇਸ਼ਾਂ ਦੇ ਨਾਲ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਸਹਿਯੋਗ ਕਰ ਰਹੇ ਹਨ। ਕਿਸੇ ਵੀ ਆਫਤ ਵਿੱਚ, ਸਾਨੂੰ ਅਫਰੀਕਾ ਦੇ ਲੋਕਾਂ ਨਾਲ, ਮੋਢੇ ਨਾਲ ਮੋਢਾ ਮਿਲਾ ਕੇ, ‘First Responder’ ਦੀ ਭੂਮਿਕਾ ਅਦਾ ਕਰਨ ਦਾ ਸੁਭਾਗ ਮਿਲਿਆ ਹੈ।

ਭਾਰਤ ਅਤੇ ਅਫਰੀਕਨ ਯੂਨੀਅਨ, we are partners in progress. We are pillars of the Global South. ਮੈਨੂੰ ਵਿਸ਼ਵਾਸ ਹੈ ਕਿ ਅੰਗੋਲਾ ਦੀ ਪ੍ਰਧਾਨਗੀ ਵਿੱਚ, ਭਾਰਤ ਅਤੇ ਅਫਰੀਕਨ ਯੂਨੀਅਨ ਦੇ ਸਬੰਧ ਨਵੀਂਆਂ ਉਚਾਈਆਂ ਹਾਸਲ ਕਰਨਗੇ।

 

Excellency,
ਇੱਕ ਵਾਰ ਫਿਰ, ਮੈਂ ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। 

ਬਹੁਤ-ਬਹੁਤ ਧੰਨਵਾਦ।

ਔਬ੍ਰਿਗਾਦੂ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre's Nasha Mukt Bharat campaign reaches 34.54 crore people

Media Coverage

Centre's Nasha Mukt Bharat campaign reaches 34.54 crore people
NM on the go

Nm on the go

Always be the first to hear from the PM. Get the App Now!
...
Prime Minister offers prayers to Bhagwan Shri Ganesh during Ganpati Darshan at Union Minister Piyush Goyal’s residence
September 14, 2026

The Prime Minister, Shri Narendra Modi has visited the residence of Union Minister Shri Piyush Goyal for Ganpati Darshan.

The Prime Minister prayed for the blessings of Bhagwan Shri Ganesh for everyone.

The Prime Minister wrote on X;

“Went for Ganpati Darshan at the residence of Union Minister Shri Piyush Goyal Ji.

May Bhagwan Shri Ganesh bless everyone!

@PiyushGoyal”