ਰਾਜ ਸਭਾ ਮੈਂਬਰਾਂ ਨੂੰ ਸਰਬਸੰਮਤੀ ਨਾਲ ਨਾਰੀਸ਼ਕਤੀ ਵੰਦਨ ਅਧਿਨਿਯਮ ਦਾ ਸਮਰਥਨ ਕਰਨ ਦੀ ਤਾਕੀਦ
“ਨਵੀਂ ਸੰਸਦ ਇੱਕ ਨਵੀਂ ਇਮਾਰਤ ਹੀ ਨਹੀਂ ਸਗੋਂ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਹੈ”
“ਰਾਜ ਸਭਾ ਦੀਆਂ ਚਰਚਾਵਾਂ ਹਮੇਸ਼ਾ ਕਈ ਮਹਾਨ ਵਿਅਕਤੀਆਂ ਦੇ ਯੋਗਦਾਨ ਨਾਲ ਭਰਪੂਰ ਰਹੀਆਂ ਹਨ। ਇਹ ਮਾਣਮੱਤਾ ਸਦਨ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਊਰਜਾ ਪ੍ਰਦਾਨ ਕਰੇਗਾ।
"ਸਹਿਕਾਰੀ ਸੰਘਵਾਦ ਨੇ ਕਈ ਨਾਜ਼ੁਕ ਮਾਮਲਿਆਂ 'ਤੇ ਆਪਣੀ ਤਾਕਤ ਦਿਖਾਈ ਹੈ"
"ਜਦੋਂ ਅਸੀਂ ਨਵੇਂ ਸੰਸਦ ਭਵਨ ਵਿੱਚ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ, ਇਹ ਵਿਕਸਤ ਭਾਰਤ ਦੀ ਸੁਨਹਿਰੀ ਸ਼ਤਾਬਦੀ ਹੋਵੇਗੀ।"
“ਮਹਿਲਾਵਾਂ ਦੀ ਸਮਰੱਥਾ ਨੂੰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ 'ਜੇ ਅਤੇ ਪਰ' ਦਾ ਸਮਾਂ ਖ਼ਤਮ ਹੋ ਗਿਆ ਹੈ"
"ਜਦੋਂ ਅਸੀਂ ਈਜ਼ ਆਫ਼ ਲਾਈਫ਼ ਦੀ ਗੱਲ ਕਰਦੇ ਹਾਂ, ਤਾਂ ਉਸ ਸੌਖ 'ਤੇ ਪਹਿਲਾ ਦਾਅਵਾ ਮਹਿਲਾਵਾਂ ਦਾ ਹੈ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਸੰਸਦ ਭਵਨ ਵਿੱਚ ਰਾਜ ਸਭਾ ਨੂੰ ਸੰਬੋਧਨ ਕੀਤਾ।

ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦਾ ਮੌਕਾ ਇਤਿਹਾਸਕ ਅਤੇ ਯਾਦਗਾਰੀ ਹੈ। ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੇ ਸੰਬੋਧਨ ਨੂੰ ਯਾਦ ਕੀਤਾ ਅਤੇ ਇਸ ਵਿਸ਼ੇਸ਼ ਮੌਕੇ 'ਤੇ ਰਾਜ ਸਭਾ ਨੂੰ ਸੰਬੋਧਨ ਕਰਨ ਦੇ ਮੌਕੇ ਲਈ ਚੇਅਰ ਦਾ ਧੰਨਵਾਦ ਕੀਤਾ।

ਇਹ ਜਿਕਰ ਕਰਦੇ ਹੋਏ ਕਿ ਰਾਜ ਸਭਾ ਨੂੰ ਸੰਸਦ ਦਾ ਉਪਰਲਾ ਸਦਨ ਮੰਨਿਆ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਸੰਵਿਧਾਨ ਨਿਰਮਾਤਾਵਾਂ ਦੇ ਇਰਾਦਿਆਂ ਨੂੰ ਰੇਖਾਂਕਿਤ ਕੀਤਾ ਕਿ ਸਦਨ ਰਾਸ਼ਟਰ ਨੂੰ ਦਿਸ਼ਾ ਪ੍ਰਦਾਨ ਕਰਦੇ ਹੋਏ ਸਿਆਸੀ ਭਾਸ਼ਣ ਦੇ ਪ੍ਰਵਾਹ ਤੋਂ ਉੱਪਰ ਉੱਠ ਕੇ ਗੰਭੀਰ ਬੌਧਿਕ ਵਿਚਾਰ-ਵਟਾਂਦਰੇ ਦਾ ਕੇਂਦਰ ਬਣੇ। “ਇਹ ਦੇਸ਼ ਦੀ ਸੁਭਾਵਿਕ ਉਮੀਦ ਹੈ”, ਪ੍ਰਧਾਨ ਮੰਤਰੀ ਨੇ ਕਿਹਾ ਜਿਵੇਂ ਕਿ ਉਨ੍ਹਾਂ ਜ਼ਿਕਰ ਕੀਤਾ ਕਿ ਰਾਸ਼ਟਰ ਲਈ ਅਜਿਹੇ ਯੋਗਦਾਨ ਕਾਰਵਾਈ ਦੀ ਕੀਮਤ ਨੂੰ ਵਧਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੰਸਦ ਸਿਰਫ਼ ਇੱਕ ਵਿਧਾਨਕ ਸੰਸਥਾ ਨਹੀਂ ਹੈ, ਸਗੋਂ ਇੱਕ ਵਿਚਾਰ-ਵਟਾਂਦਰਾ ਕਰਨ ਵਾਲੀ ਸੰਸਥਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਸਭਾ ਵਿੱਚ ਮਿਆਰੀ ਬਹਿਸਾਂ ਸੁਣ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸੰਸਦ ਸਿਰਫ਼ ਨਵੀਂ ਇਮਾਰਤ ਹੀ ਨਹੀਂ ਹੈ, ਸਗੋਂ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਕਾਲ ਦੀ ਸਵੇਰ ਵੇਲੇ ਇਹ ਨਵੀਂ ਇਮਾਰਤ 140 ਕਰੋੜ ਭਾਰਤੀਆਂ ਵਿੱਚ ਨਵੀਂ ਊਰਜਾ ਭਰੇਗੀ।

ਪ੍ਰਧਾਨ ਮੰਤਰੀ ਨੇ ਇੱਕ ਨਿਰਧਾਰਤ ਸਮਾਂ ਸੀਮਾ ਵਿੱਚ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿਉਂਕਿ ਰਾਸ਼ਟਰ ਹੁਣ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨ ਲਈ ਨਵੀਂ ਸੋਚ ਅਤੇ ਸ਼ੈਲੀ ਨਾਲ ਅੱਗੇ ਵਧਿਆ ਜਾਵੇ ਅਤੇ ਇਸ ਲਈ ਕੰਮ ਅਤੇ ਵਿਚਾਰ ਪ੍ਰਕਿਰਿਆ ਦਾ ਦਾਇਰਾ ਵਧਾਉਣ ਦੀ ਲੋੜ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ਸੰਸਦੀ ਯੋਗਤਾ ਦੇ ਸਬੰਧ ਵਿੱਚ ਦੇਸ਼ ਭਰ ਦੀਆਂ ਵਿਧਾਨਕ ਸੰਸਥਾਵਾਂ ਲਈ ਪ੍ਰੇਰਨਾ ਸਰੋਤ ਹੋ ਸਕਦਾ ਹੈ।

ਪਿਛਲੇ 9 ਸਾਲਾਂ ਵਿੱਚ ਲਏ ਗਏ ਫੈਸਲਿਆਂ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਮੁੱਦਿਆਂ ਵੱਲ ਧਿਆਨ ਦਿੱਤਾ, ਜੋ ਦਹਾਕਿਆਂ ਤੋਂ ਲਟਕ ਰਹੇ ਹਨ ਅਤੇ ਉਨ੍ਹਾਂ ਨੂੰ ਯਾਦਗਾਰੀ ਮੰਨਿਆ ਜਾਂਦਾ ਹੈ। “ਅਜਿਹੇ ਮੁੱਦਿਆਂ ਨੂੰ ਛੂਹਣਾ ਰਾਜਨੀਤਿਕ ਨਜ਼ਰੀਏ ਤੋਂ ਇੱਕ ਵੱਡੀ ਗਲਤੀ ਮੰਨੀ ਜਾਂਦੀ ਸੀ”, ਪ੍ਰਧਾਨ ਮੰਤਰੀ ਨੇ ਕਿਹਾ ਜਿਵੇਂ ਕਿ ਉਨ੍ਹਾਂ ਜ਼ਿਕਰ ਕੀਤਾ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਭਾਵੇਂ ਕਿ ਉਨ੍ਹਾਂ ਕੋਲ ਰਾਜ ਸਭਾ ਵਿੱਚ ਲੋੜੀਂਦਾ ਬਹੁਮਤ ਨਹੀਂ ਸੀ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਰਾਸ਼ਟਰ ਦੀ ਬਿਹਤਰੀ ਲਈ ਮੁੱਦਿਆਂ ਨੂੰ ਉਠਾਇਆ ਅਤੇ ਹੱਲ ਕੀਤਾ ਗਿਆ ਅਤੇ ਇਸ ਦਾ ਸਿਹਰਾ ਮੈਂਬਰਾਂ ਦੀ ਪਰਿਪੱਕਤਾ ਅਤੇ ਸਮਝ-ਬੂਝ ਨੂੰ ਦਿੱਤਾ। ਉਨ੍ਹਾਂ ਅੱਗੇ ਕਿਹਾ, "ਰਾਜ ਸਭਾ ਦੀ ਮਾਣ-ਮਰਿਆਦਾ ਸਦਨ ਵਿੱਚ ਪੂਰੀ ਗਿਣਤੀ ਕਾਰਨ ਨਹੀਂ, ਸਗੋਂ ਨਿਪੁੰਨਤਾ ਅਤੇ ਸਮਝਦਾਰੀ ਕਾਰਨ ਬਰਕਰਾਰ ਰੱਖੀ ਗਈ ਹੈ।" ਪ੍ਰਧਾਨ ਮੰਤਰੀ ਨੇ ਇਸ ਪ੍ਰਾਪਤੀ ਲਈ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰੀ ਵਿਵਸਥਾ ਵਿੱਚ ਵਿਵਸਥਾ ਵਿੱਚ ਬਦਲਾਅ ਦੇ ਬਾਵਜੂਦ ਰਾਸ਼ਟਰੀ ਹਿੱਤ ਨੂੰ ਸਰਵਉੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।

ਰਾਜਾਂ ਦੇ ਸਦਨ ਵਜੋਂ ਰਾਜ ਸਭਾ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰੀ ਸੰਘਵਾਦ 'ਤੇ ਜ਼ੋਰ ਦੇਣ ਦੇ ਸਮੇਂ ਵਿੱਚ, ਦੇਸ਼ ਬਹੁਤ ਸਾਰੇ ਨਾਜ਼ੁਕ ਮਾਮਲਿਆਂ ਵਿੱਚ ਵੱਡੇ ਸਹਿਯੋਗ ਨਾਲ ਅੱਗੇ ਵਧਿਆ ਹੈ। ਉਨ੍ਹਾਂ ਨੇ ਕੇਂਦਰ-ਰਾਜ ਸਹਿਯੋਗ ਦੀ ਉਦਾਹਰਣ ਵਜੋਂ ਕੋਰੋਨਾ ਮਹਾਮਾਰੀ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਮੁਸੀਬਤ ਦੌਰਾਨ, ਸਗੋਂ ਤਿਉਹਾਰਾਂ ਦੇ ਸਮੇਂ ਵਿੱਚ ਵੀ ਭਾਰਤ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਰਾਸ਼ਟਰ ਦੀ ਵਿਭਿੰਨਤਾ ਨੂੰ 60 ਤੋਂ ਵੱਧ ਸ਼ਹਿਰਾਂ ਵਿੱਚ ਜੀ-20 ਸਮਾਗਮਾਂ ਅਤੇ ਦਿੱਲੀ ਵਿੱਚ ਸੰਮੇਲਨ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਹਿਕਾਰੀ ਸੰਘਵਾਦ ਦੀ ਸ਼ਕਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਇਮਾਰਤ ਸੰਘਵਾਦ ਦੀ ਭਾਵਨਾ ਨੂੰ ਵੀ ਦਰਸਾਉਂਦੀ ਹੈ ਕਿਉਂਕਿ ਰਾਜਾਂ ਦੀਆਂ ਕਲਾਕ੍ਰਿਤੀਆਂ ਨੂੰ ਨਵੀਂ ਇਮਾਰਤ ਦੀ ਰੂਪ-ਰੇਖਾ ਵਿੱਚ ਪ੍ਰਮੁੱਖ ਸਥਾਨ ਮਿਲਿਆ ਹੈ।

ਰੋਜ਼ਾਨਾ ਜੀਵਨ ਵਿੱਚ ਟੈਕਨੋਲੌਜੀ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਪ੍ਰਗਤੀ ਨੂੰ ਪੂਰਾ ਕਰਨ ਵਿੱਚ 50 ਸਾਲ ਤੋਂ ਵੱਧ ਦਾ ਸਮਾਂ ਲੱਗਿਆ ਹੈ, ਉਹ ਹੁਣ ਕੁਝ ਹਫ਼ਤਿਆਂ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਵਧ ਰਹੀ ਤਕਨੀਕੀ ਪ੍ਰਗਤੀ ਦੇ ਅਨੁਕੂਲ ਹੋਣ ਲਈ ਆਪਣੇ ਆਪ ਨੂੰ ਗਤੀਸ਼ੀਲ ਢੰਗ ਨਾਲ ਢਾਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਦਨ ਵਿੱਚ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ, ਜਦੋਂ 2047 ਵਿੱਚ ਨਵੀਂ ਇਮਾਰਤ ਵਿੱਚ ਆਜ਼ਾਦੀ ਦੀ ਸ਼ਤਾਬਦੀ ਮਨਾਈ ਜਾਵੇਗੀ ਤਾਂ ਇਹ ਜਸ਼ਨ ਵਿਕਸਤ ਭਾਰਤ ਵਿੱਚ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੁਰਾਣੇ ਭਵਨ ਵਿੱਚ ਅਸੀਂ ਵਿਸ਼ਵ ਦੀ ਆਰਥਿਕਤਾ ਦੇ ਮਾਮਲੇ ਵਿੱਚ 5ਵੇਂ ਸਥਾਨ 'ਤੇ ਪਹੁੰਚ ਗਏ ਹਾਂ। ਉਨ੍ਹਾਂ ਕਿਹਾ, "ਮੈਨੂੰ ਭਰੋਸਾ ਹੈ ਕਿ ਨਵੀਂ ਸੰਸਦ ਵਿੱਚ, ਅਸੀਂ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਦਾ ਹਿੱਸਾ ਹੋਵਾਂਗੇ। ਉਨ੍ਹਾਂ ਅੱਗੇ ਕਿਹਾ, "ਅਸੀਂ ਗਰੀਬਾਂ ਦੀ ਭਲਾਈ ਲਈ ਬਹੁਤ ਸਾਰੇ ਉਪਾਅ ਕੀਤੇ ਹਨ, ਨਵੀਂ ਸੰਸਦ ਵਿੱਚ ਅਸੀਂ ਉਨ੍ਹਾਂ ਯੋਜਨਾਵਾਂ ਦੀ ਪੂਰੀ ਕਵਰੇਜ ਪ੍ਰਾਪਤ ਕਰਾਂਗੇ।"

ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਭਵਨ ਦੇ ਨਾਲ-ਨਾਲ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਸਦਨ ਅਤਿ-ਆਧੁਨਿਕ ਟੈਕਨੋਲੌਜੀ ਨਾਲ ਲੈਸ ਹੈ। ਉਨ੍ਹਾਂ ਮੈਂਬਰਾਂ ਨੂੰ ਸਦਨ ਵਿੱਚ ਉਪਲਬਧ ਨਵੀਂ ਤਕਨੀਕ ਤੋਂ ਜਾਣੂ ਕਰਵਾਉਣ ਲਈ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, ਇਸ ਡਿਜੀਟਲ ਯੁੱਗ ਵਿੱਚ, ਸਾਨੂੰ ਟੈਕਨੋਲੌਜੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਮੇਕ ਇਨ ਇੰਡੀਆ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਇਸ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਭ ਉਠਾ ਰਿਹਾ ਹੈ।

ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਨਾਰੀਸ਼ਕਤੀ ਵੰਦਨ ਅਧਿਨਿਯਮ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਈਜ਼ ਆਫ ਲਾਈਫ਼ ਦੀ ਗੱਲ ਕਰਦੇ ਹਾਂ, ਤਾਂ ਉਸ ਸੌਖ 'ਤੇ ਪਹਿਲਾ ਦਾਅਵਾ ਮਹਿਲਾਵਾਂ ਦਾ ਹੈ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। “ਮਹਿਲਾਵਾਂ ਦੀ ਸਮਰੱਥਾ ਨੂੰ ਮੌਕੇ ਮਿਲਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਉਨ੍ਹਾਂ ਦੇ ਜੀਵਨ ਵਿੱਚ 'ਜੇ ਅਤੇ ਪਰ' ਦਾ ਸਮਾਂ ਖਤਮ ਹੋ ਗਿਆ ਹੈ।"

ਉਨ੍ਹਾਂ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਲੋਕਾਂ ਦਾ ਪ੍ਰੋਗਰਾਮ ਬਣ ਗਿਆ ਹੈ। ਉਨ੍ਹਾਂ ਨੇ ਜਨ ਧਨ ਅਤੇ ਮੁਦਰਾ ਯੋਜਨਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਉੱਜਵਲਾ ਅਤੇ ਤਿੰਨ ਤਲਾਕ ਦੇ ਖਾਤਮੇ ਅਤੇ ਮਹਿਲਾਵਾਂ ਦੀ ਸੁਰੱਖਿਆ ਲਈ ਮਜ਼ਬੂਤ ਕਾਨੂੰਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ ਜੀ-20 ਵਿੱਚ ਚਰਚਾ ਦਾ ਸਭ ਤੋਂ ਵੱਡਾ ਵਿਸ਼ਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਵਿੱਚ ਮਹਿਲਾਵਾਂ ਲਈ ਰਾਖਵੇਂਕਰਨ ਦਾ ਮੁੱਦਾ ਦਹਾਕਿਆਂ ਤੋਂ ਲਟਕਿਆ ਹੋਇਆ ਹੈ ਅਤੇ ਹਰ ਕਿਸੇ ਨੇ ਆਪਣੀ ਸਮਰੱਥਾ ਅਨੁਸਾਰ ਇਸ ਵਿੱਚ ਯੋਗਦਾਨ ਪਾਇਆ ਹੈ। ਇਹ ਦਰਸਾਉਂਦੇ ਹੋਏ ਕਿ ਬਿੱਲ ਪਹਿਲੀ ਵਾਰ 1996 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਟਲ ਜੀ ਦੇ ਕਾਰਜਕਾਲ ਦੌਰਾਨ ਕਈ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਹੋਏ ਸਨ, ਪਰ ਬਹੁਮਤ ਦੀ ਘਾਟ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਬਿੱਲ ਅੰਤ ਵਿੱਚ ਕਾਨੂੰਨ ਬਣ ਜਾਵੇਗਾ ਅਤੇ ਨਵੀਂ ਇਮਾਰਤ ਦੀ ਨਵੀਂ ਊਰਜਾ ਨਾਲ ਰਾਸ਼ਟਰ ਨਿਰਮਾਣ ਪ੍ਰਤੀ ‘ਨਾਰੀ ਸ਼ਕਤੀ’ ਨੂੰ ਯਕੀਨੀ ਬਣਾਏਗਾ। ਉਨ੍ਹਾਂ ਨੇ ਅੱਜ ਲੋਕ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਸੰਵਿਧਾਨ ਸੋਧ ਬਿੱਲ ਵਜੋਂ ਪੇਸ਼ ਕਰਨ ਦੇ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ, ਜਿਸ 'ਤੇ ਭਲਕੇ ਬਹਿਸ ਹੋਵੇਗੀ। ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਮੈਂਬਰਾਂ ਨੂੰ ਸਰਬਸੰਮਤੀ ਨਾਲ ਬਿੱਲ ਦੀ ਹਮਾਇਤ ਕਰਨ ਦੀ ਤਾਕੀਦ ਕਰਦਿਆਂ ਸੰਬੋਧਨ ਦੀ ਸਮਾਪਤੀ ਕੀਤੀ ਤਾਂ ਜੋ ਇਸ ਦੀ ਸ਼ਕਤੀ ਅਤੇ ਪਹੁੰਚ ਨੂੰ ਉੱਚ ਪੱਧਰ ਤੱਕ ਵਧਾਇਆ ਜਾ ਸਕੇ।

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Portraits of PVC recipients replace British officers at Rashtrapati Bhavan

Media Coverage

Portraits of PVC recipients replace British officers at Rashtrapati Bhavan
NM on the go

Nm on the go

Always be the first to hear from the PM. Get the App Now!
...
ਸਰਬਉੱਚ ਨਾਗਰਿਕ ਸਨਮਾਨ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ
December 18, 2025

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਈ ਦੇਸ਼ਾਂ ਦੁਆਰਾ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਸਨਮਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਦੂਰਦ੍ਰਿਸ਼ਟੀ ਦਾ ਪ੍ਰਤੀਬਿੰਬ ਹਨ ਜਿਸ ਨੇ ਆਲਮੀ ਮੰਚ 'ਤੇ ਭਾਰਤ ਦੇ ਉਦੈ ਨੂੰ ਮਜ਼ਬੂਤ ਕੀਤਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਭਾਰਤ ਦੇ ਵਧਦੇ ਸਬੰਧਾਂ ਨੂੰ ਵੀ ਦਰਸਾਉਂਦਾ ਹੈ। 

ਆਓ, ਇੱਕ ਨਜ਼ਰ ਪਾਉਂਦੇ ਹਾਂ ਪਿਛਲੇ 7 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਪੁਰਸਕਾਰਾਂ 'ਤੇ। 

ਵਿਭਿੰਨ ਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਪੁਰਸਕਾਰ:

1.ਅਪ੍ਰੈਲ 2016 ਵਿੱਚ ਸਾਊਦੀ ਅਰਬ ਦੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਊਦੀ ਅਰਬ ਦੇ ਸਰਬਉੱਚ ਨਾਗਰਿਕ ਸਨਮਾਨ -‘ਦ ਕਿੰਗ ਅਬਦੁਲਅਜ਼ੀਜ਼ ਸੈਸ਼’ਨਾਲ ਸਨਮਾਨਿਤ ਕੀਤਾ ਗਿਆ ਸੀ। ਕਿੰਗ ਸਲਮਾਨ ਬਿਨ ਅਬਦੁਲਅਜ਼ੀਜ਼ ਨੇ ਇਸ ਵੱਕਾਰੀ ਪੁਰਸਕਾਰ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ।

2. ਉਸੇ ਸਾਲ,ਪ੍ਰਧਾਨ ਮੰਤਰੀ ਮੋਦੀ ਨੂੰ ਅਫ਼ਗ਼ਾਨਿਸਤਾਨ ਦੇ ਸਰਬਉੱਚ ਨਾਗਰਿਕ ਸਨਮਾਨ‘ਅਮੀਰ ਅਮਾਨੁੱਲਾਹ ਖ਼ਾਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।

 

3. ਸਾਲ 2018 ਵਿੱਚ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਲਸਤੀਨ ਦਾ ਇਤਿਹਾਸਿਕ ਯਾਤਰਾ ਕੀਤੀਤਾਂ ਉਨ੍ਹਾਂ ਨੂੰ 'ਗ੍ਰੈਂਡ ਕਾਲਰ ਆਵ੍ ਦ ਸਟੇਟ ਆਵ੍ ਪੈਲਸਟਾਇਨਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਵਿਦੇਸ਼ੀ ਪਤਵੰਤਿਆਂ ਨੂੰ ਦਿੱਤਾ ਜਾਣ ਵਾਲਾ ਫਲਸਤੀਨ ਦਾ ਸਰਬਉੱਚ ਸਨਮਾਨ ਹੈ।

4. ਪ੍ਰਧਾਨ ਮੰਤਰੀ ਮੋਦੀ ਨੂੰ 2019 ਵਿੱਚ 'ਆਰਡਰ ਆਵ੍ ਜ਼ਾਯੇਦਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸੰਯੁਕਤ ਅਰਬ ਅਮੀਰਾਤ ਦਾ ਸਰਬਉੱਚ ਨਾਗਰਿਕ ਸਨਮਾਨ ਹੈ।

5. ਰੂਸ ਨੇ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਬਉੱਚ ਨਾਗਰਿਕ ਸਨਮਾਨ 'ਆਰਡਰ ਆਵ੍ ਸੇਂਟ ਐਂਡ੍ਰਿਊਅਵਾਰਡ ਨਾਲ ਸਨਮਾਨਿਤ ਕੀਤਾ।

6. ਸੰਨ 2019 ਵਿੱਚ ਮਾਲਦੀਵ ਨੇ ਵਿਦੇਸ਼ੀ ਪਤਵੰਤਿਆਂ ਨੂੰ ਦਿੱਤੇ ਜਾਣ ਵਾਲੇ ਆਪਣੇ ਸਰਬਉੱਚ ਸਨਮਾਨ 'ਨਿਸ਼ਾਨ ਇੱਜ਼ੂਦੱਦੀਨਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਨਮਾਨਿਤ ਕੀਤਾ।

7. ਪ੍ਰਧਾਨ ਮੰਤਰੀ ਮੋਦੀ ਨੂੰ 2019 ਵਿੱਚ 'ਦ ਕਿੰਗ ਹਮਾਦ ਆਰਡਰ ਆਵ੍ ਦ ਰੇਨੇਸਨਸਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਹਿਰੀਨ ਦੁਆਰਾ ਦਿੱਤਾ ਗਿਆ ਸੀ।

8. ਸੰਨ 2020 ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਯੂਨਾਈਟਿਡ ਸਟੇਟ ਆਰਮਡ ਫੋਰਸਿਜ਼ ਅਵਾਰਡ 'ਲੀਜਨ ਆਵ੍ ਮੈਰਿਟਨਾਲ ਸਨਮਾਨਿਤ ਕੀਤਾ ਗਿਆਜੋ ਉਤਕ੍ਰਿਸ਼ਟ ਸੇਵਾਵਾਂ ਅਤੇ ਉਪਲਬਧੀਆਂ ਦੇ ਪ੍ਰਦਰਸ਼ਨ ਵਿੱਚ ਅਸਾਧਾਰਣ ਹੋਣਹਾਰ ਆਚਰਣ ਦੇ ਲਈ ਅਮਰੀਕੀ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ।

9. ਭੂਟਾਨ ਨੇ ਦਸੰਬਰ 2021 ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸਰਬਉੱਚ ਨਾਗਰਿਕ ਅਲੰਕਰਣਆਰਡਰ ਆਵ੍ ਦ ਦਰੁੱਕ ਗਿਆਲਪੋ ਨਾਲ ਸਨਮਾਨਿਤ ਕੀਤਾ।

ਸਰਬਉੱਚ ਨਾਗਰਿਕ ਸਨਮਾਨਾਂ ਦੇ ਇਲਾਵਾਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਭਰ ਦੇ ਪ੍ਰਤਿਸ਼ਠਿਤ ਸੰਗਠਨਾਂ ਦੁਆਰਾ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

1. ਸਿਓਲ ਪੀਸ ਪ੍ਰਾਈਜ਼: ਇਹ ਸਿਓਲ ਪੀਸ ਪ੍ਰਾਈਜ਼ ਕਲਚਰਲ ਫਾਊਂਡੇਸ਼ਨ ਦੁਆਰਾ ਉਨ੍ਹਾਂ ਵਿਅਕਤੀਆਂ ਨੂੰ ਦੋ ਸਾਲ ਬਾਅਦ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮਾਨਵਤਾ ਦੇ ਸਦਭਾਵਰਾਸ਼ਟਰਾਂ ਦੇ ਦਰਮਿਆਨ ਮੇਲ-ਮਿਲਾਪ ਅਤੇ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ ਦੇ ਜ਼ਰੀਏ ਆਪਣੀ ਪਹਿਚਾਣ ਬਣਾਈ ਹੈ। ਪ੍ਰਧਾਨ ਮੰਤਰੀ ਮੋਦੀ ਨੂੰ 2018 ਵਿੱਚ ਇਸ ਪ੍ਰਤਿਸ਼ਠਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

2. ਸੰਯੁਕਤ ਰਾਸ਼ਟਰ ਚੈਂਪੀਅਨਸ ਆਵ੍ ਦ ਅਰਥ ਅਵਾਰਡ: ਇਹ ਸੰਯੁਕਤ ਰਾਸ਼ਟਰ ਦਾ ਸਰਬਉੱਚ ਵਾਤਾਵਰਣ ਸਨਮਾਨ ਹੈ। ਸੰਨ 2018 ਵਿੱਚ ਸੰਯੁਕਤ ਰਾਸ਼ਟਰ ਨੇ ਆਲਮੀ ਮੰਚ 'ਤੇ ਸਾਹਸਿਕ ਵਾਤਾਵਰਣ ਅਗਵਾਈ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ।

3. ਸੰਨ 2019 ਵਿੱਚ ਪ੍ਰਥਮ ਫਿਲਿਪ ਕੋਟਲਰ ਪ੍ਰੈਜ਼ਿਡੈਂਸ਼ੀਅਲ ਅਵਾਰਡ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਹਰ ਸਾਲ ਕਿਸੇ ਰਾਸ਼ਟਰ ਦੇ ਨੇਤਾ ਨੂੰ ਦਿੱਤਾ ਜਾਂਦਾ ਹੈ। ਪੁਰਸਕਾਰ ਦੇ ਹਵਾਲੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ "ਰਾਸ਼ਟਰ ਦੇ ਲਈ ਉਤਕ੍ਰਿਸ਼ਟ ਅਗਵਾਈ" ਵਾਸਤੇ ਚੁਣਿਆ ਗਿਆ।

4. ਪ੍ਰਧਾਨ ਮੰਤਰੀ ਮੋਦੀ ਨੂੰ ਸਵੱਛ ਭਾਰਤ ਅਭਿਯਾਨ ਦੇ ਲਈ 2019 ਵਿੱਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ 'ਗਲੋਬਲ ਗੋਲਕੀਪਰਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਹ ਪੁਰਸਕਾਰ ਉਨ੍ਹਾਂ ਭਾਰਤੀਆਂ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਸਵੱਛ ਭਾਰਤ ਅਭਿਯਾਨ ਨੂੰ 'ਜਨ-ਅੰਦੋਲਨਵਿੱਚ ਬਦਲ ਦਿੱਤਾ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ।

5. ਸੰਨ 2021 ਵਿੱਚ ਕੈਮਬ੍ਰਿਜ ਐਨਰਜੀ ਰਿਸਰਚ ਐਸੋਸੀਏਟਸ CERA ਦੁਆਰਾ ਪ੍ਰਧਾਨ ਮੰਤਰੀ ਮੋਦੀ ਨੂੰ ਗਲੋਬਲ ਐਨਰਜੀ ਐਂਡ ਇਨਵਾਇਰਮੈਂਟ ਲੀਡਰਸ਼ਿਪ ਅਵਾਰਡ ਦਿੱਤਾ ਗਿਆ ਸੀ। ਇਹ ਪੁਰਸਕਾਰ ਆਲਮੀ ਊਰਜਾ ਅਤੇ ਵਾਤਾਵਰਣ ਦੇ ਭਵਿੱਖ ਦੇ ਪ੍ਰਤੀ ਲੀਡਰਸ਼ਿਪ ਦੀ ਪ੍ਰਤੀਬੱਧਤਾ ਨੂੰ ਮਾਨਤਾ ਦਿੰਦਾ ਹੈ।