ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ’ ਵਿਸ਼ੇ ‘ਤੇ ਜੀ 20 ਸਮਿਟ(G 20 Summit) ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਅਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਦੇ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਇਸ ਇਨਾਸਿਓ ਲੂਲਾ ਦਾ ਸਿਲਵਾ (President of Brazil, H.E Mr. Luis Inacio Lula Da Silva) ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਿਕਾਊ ਵਿਕਾਸ ਲਕਸ਼ਾਂ ‘ਤੇ ਕੇਂਦ੍ਰਿਤ ਬ੍ਰਾਜ਼ੀਲ ਦੇ ਜੀ 20 ਏਜੰਡਾ (Brazilian G20 agenda) ਦੀ ਸ਼ਲਾਘਾ ਕੀਤੀ ਅਤੇ ਉਲੇਖ ਕੀਤਾ ਕਿ ਇਸ ਦ੍ਰਿਸ਼ਟੀਕੋਣ ਨੇ ਗਲੋਬਲ ਸਾਊਥ (Global South) ਦੇ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਨਵੀਂ ਦਿੱਲੀ ਜੀ 20 ਸਮਿਟ ਦੇ ਜਨ-ਕੇਂਦ੍ਰਿਤ ਨਿਰਣਿਆਂ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਜੀ-20 ਪ੍ਰਧਾਨਗੀ (Indian G20 presidency) ਦਾ “ਇੱਕ ਪ੍ਰਿਥਵੀ,ਇੱਕ ਪਰਿਵਾਰ, ਇੱਕ ਭਵਿੱਖ” ("One Earth, One Family, One Future”) ਦਾ ਸੱਦਾ (call) ਰੀਓ ਵਿੱਚ ਹੋਣ ਵਾਲੀ ਵਾਰਤਾਲਾਪ (Rio conversations) ਵਿੱਚ ਭੀ ਗੂੰਜਦਾ ਰਿਹਾ ਹੈ।

 

ਭੁੱਖ ਅਤੇ ਗ਼ਰੀਬੀ ਨਾਲ ਨਜਿੱਠਣ ਦੀ ਭਾਰਤ ਦੀ ਪਹਿਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਸ ਵਰ੍ਹਿਆਂ ਵਿੱਚ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਦੇਸ਼ ਵਿੱਚ 800 ਮਿਲੀਅਨ ਲੋਕਾਂ ਨੂੰ ਮੁਫ਼ਤ ਅਨਾਜ ਵੰਡਿਆ ਜਾ ਰਿਹਾ ਹੈ। ਖੁਰਾਕ ਸੁਰੱਖਿਆ ਨਾਲ ਨਜਿੱਠਣ ਵਿੱਚ ਭਾਰਤ ਦੀ ਸਫ਼ਲਤਾ ਬਾਰੇ ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ‘ਮੂਲਭੂਤ ਬਾਤਾਂ ‘ਤੇ ਵਾਪਸ ਆਉਣਾ ਅਤੇ ਭਵਿੱਖ ਦੀ ਤਰਫ਼ ਅੱਗੇ ਵਧਣਾ’ (‘Back to Basics and March to Future’) ‘ਤੇ ਅਧਾਰਿਤ ਇਸ ਦਾ ਦ੍ਰਿਸ਼ਟੀਕੋਣ ਪਰਿਣਾਮ ਦੇ ਰਿਹਾ ਹੈ। ਉਨ੍ਹਾਂ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ (women-led development) ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦੁਆਰਾ ਉਠਾਏ ਗਏ ਉਪਾਵਾਂ ਬਾਰੇ ਵਿਸਤਾਰ ਨਾਲ ਦੱਸਿਆ।

 

ਪ੍ਰਧਾਨ ਮੰਤਰੀ ਨੇ ਅਫਰੀਕਾ ਅਤੇ ਹੋਰ ਦੇਸ਼ਾਂ ਵਿੱਚ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੁਆਰਾ ਉਠਾਏ ਗਏ ਕਦਮਾਂ ‘ਤੇ ਭੀ ਪ੍ਰਕਾਸ਼ ਪਾਇਆ। ਇਹ ਰੇਖਾਂਕਿਤ ਕਰਦੇ ਹੋਏ ਕਿ ਵਰਤਮਾਨ ਵਿੱਚ ਜਾਰੀ ਸੰਘਰਸ਼ਾਂ ਨਾਲ ਉਤਪੰਨ ਅਨਾਜ, ਈਂਧਣ ਅਤੇ ਖਾਦ ਸੰਕਟਾਂ ਤੋਂ ਗਲਬੋਲ ਸਾਊਥ ਦੇ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਗਲੋਬਲ ਅਲਾਇੰਸ (Global Alliance against Hunger and Poverty) ਸਥਾਪਿਤ ਕਰਨ ਦੀ ਬ੍ਰਾਜ਼ੀਲ ਦੀ ਪਹਿਲ ਦਾ ਸੁਆਗਤ ਕੀਤਾ। ਇਸ ਲਈ, ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions