ਇਸ ਸਮਿਟ ਦਾ ਥੀਮ ਹੈ ਆਰ.ਏ.ਆਈ.ਐੱਸ. ਈ. - ਜ਼ਿੰਮੇਦਾਰ, ਤਵਰਿਤ,ਅਭਿਨਵ , ਦੀਰਘਕਾਲੀ ਅਤੇ ਨਿਆਂਸੰਗਤ ਕਾਰੋਬਾਰ (R.A.I.S.E – Responsible, Accelerated, Innovative, Sustainable and Equitable Businesses)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  27 ਅਗਸਤ, 2023 ਨੂੰ ਨਵੀਂ ਦਿੱਲੀ ਵਿੱਚ ਦੁਪਹਿਰ 12 ਵਜੇ ਬੀ-20 ਇੰਡੀਆ ਸਮਿਟ 2023 (B20 Summit India 2023) ਨੂੰ ਸੰਬੋਧਨ ਕਰਨਗੇ। 

 

ਬੀ-20 ਇੰਡੀਆ ਸਮਿਟ ਦੁਨੀਆ ਭਰ  ਦੇ ਨੀਤੀ ਨਿਰਮਾਤਾਵਾਂ,  ਪ੍ਰਮੁੱਖ ਉਦਯੋਗਪਤੀਆਂ ਅਤੇ ਮਾਹਿਰਾਂ ਨੂੰ ਬੀ-20 ਇੰਡੀਆ  ਕਮਿਊਨੀਕ  (B20 India Communique) ਬਾਰੇ ਵਿਚਾਰ-ਵਟਾਂਦਰਾ ਅਤੇ ਚਰਚਾ ਕਰਨ ਲਈ ਇਕੱਠੇ ਲਿਆਇਆ ਹੈ।  ਬੀ-20 ਇੰਡੀਆ  ਕਮਿਊਨੀਕ  ਵਿੱਚ 54 ਸਿਫ਼ਾਰਸ਼ਾਂ ਅਤੇ 172 ਨੀਤੀਗਤ ਕਾਰਵਾਈਆਂ ਸ਼ਾਮਲ ਹਨ,  ਜਿਨ੍ਹਾਂ ਨੂੰ ਜੀ-20(G20) ਨੂੰ ਸੌਂਪਿਆ ਜਾਵੇਗਾ। 

 

ਬਿਜ਼ਨਸ-20 ( ਬੀ-20 )( The Business 20 (B20)) , ਆਲਮੀ ਕਾਰੋਬਾਰੀ ਸਮੁਦਾਇ  ਦੇ ਨਾਲ ਸੰਵਾਦ ਦੇ  ਲਈ ਜੀ-20 ਦਾ ਇੱਕ ਸਰਕਾਰੀ ਮੰਚ ਹੈ।  2010 ਵਿੱਚ ਸਥਾਪਿਤ,  ਬੀ-20,  ਜੀ- 20  ਦੇ ਸਭ ਤੋਂ ਪ੍ਰਮੁੱਖ ਸਹਿਭਾਗਿਤਾ ਸਮੂਹਾਂ (most prominent Engagement Groups in G20) ਵਿੱਚੋਂ ਇੱਕ ਹੈ,  ਜਿਸ ਦੇ ਪ੍ਰਤੀਭਾਗੀਆਂ ਵਿੱਚ ਕੰਪਨੀਆਂ ਅਤੇ ਕਾਰੋਬਾਰੀ ਸੰਗਠਨ ਸ਼ਾਮਲ ਹਨ।  ਬੀ-20 ਆਰਥਿਕ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਠੋਸ ਕਾਰਵਾਈ ਕਰਨ  ਯੋਗ ਨੀਤੀਗਤ ਸਿਫ਼ਾਰਸ਼ਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਾਰਜ ਕਰਦਾ ਹੈ। 

 

ਇਸ ਤਿੰਨ ਦਿਨਾਂ ਦੇ  ਸਮਿਟ ਦਾ ਆਯੋਜਨ 25 ਤੋਂ 27 ਅਗਸਤ ਤੱਕ ਕੀਤਾ ਜਾ ਰਿਹਾ ਹੈ।  ਇਸ ਸਮਿਟ ਦਾ ਥੀਮ ਆਰ. ਏ. ਆਈ . ਐੱਸ. ਈ.  -  ਜ਼ਿੰਮੇਦਾਰ   ਤਵਰਿਤ,  ਅਭਿਨਵ,  ਦੀਰਘਕਾਲੀ ਅਤੇ ਨਿਆਂਸੰਗਤ ਕਾਰੋਬਾਰ (R.A.I.S.E – Responsible, Accelerated, Innovative, Sustainable and Equitable Businesses) ਹੈ।  ਇਸ ਵਿੱਚ ਲਗਭਗ 55 ਦੇਸ਼ਾਂ  ਦੇ 1,500 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PLI schemes attract ₹2 lakh crore investment till September, lift output and jobs across sectors

Media Coverage

PLI schemes attract ₹2 lakh crore investment till September, lift output and jobs across sectors
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security