1. ਅੰਤਿਮ ਰੂਪ ਦਿੱਤੇ ਗਏ ਦਸਤਾਵੇਜ਼

S.No.

Documents

Areas

1.

ਇਨੋਵੇਸ਼ਨ ਅਤੇ ਟੈਕਨੋਲੋਜੀ 'ਤੇ ਰੋਡਮੈਪ

ਨਵੀਆਂ ਅਤੇ ਉੱਭਰਦੀਆਂ ਤਕਨੀਕਾਂ

2.

ਗ੍ਰੀਨ ਹਾਇਡ੍ਰੋਜਨ ਰੋਡਮੈਪ ਦਸਤਾਵੇਜ਼ ਦੀ ਸ਼ੁਰੂਆਤ

ਗ੍ਰੀਨ ਊਰਜਾ

3.

ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮਐੱਲਏਟੀ)

ਸੁਰੱਖਿਆ

4.

ਵਰਗੀਕ੍ਰਿਤ ਜਾਣਕਾਰੀ ਦੇ ਅਦਾਨ - ਪ੍ਰਦਾਨ ਅਤੇ ਆਪਸੀ ਸੁਰੱਖਿਆ 'ਤੇ ਸਮਝੌਤਾ

ਸੁਰੱਖਿਆ

5.

ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ-II 'ਤੇ ਜੇਡੀਆਈ

ਸ਼ਹਿਰੀ ਗਤੀਸ਼ੀਲਤਾ

6.

ਆਈਜੀਐੱਸਟੀਸੀ ਦੇ ਤਹਿਤ ਉੱਨਤ ਸਮੱਗਰੀ ਲਈ 2+2 ਕਾਲਾਂ 'ਤੇ ਜੇਡੀਆਈ

ਵਿਗਿਆਨ ਅਤੇ ਟੈਕਨੋਲੋਜੀ

7.

ਮੈਕਸ - ਪਲੈਂਕ ਗੇਸੇਲਸ਼ਾਫਟ ਈ ਵੀ ਵਿਚਕਾਰ ਸਮਝੌਤਾ (ਐੱਮਪੀਜੀ) ਅਤੇ ਇੰਟਰਨੈਸ਼ਨਲ ਸੈਂਟਰ ਫੌਰ ਥਿਊਰੀਟਿਕਲ ਸਾਇੰਸਿਜ਼ (ਆਈਸੀਟੀਐੱਸ), ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ)

ਵਿਗਿਆਨ ਅਤੇ ਟੈਕਨੋਲੋਜੀ

8.

ਮੈਕਸ - ਪਲੈਂਕ ਗੇਸੇਲਸ਼ਾਫਟ ਈ ਵੀ ਵਿਚਕਾਰ ਸਮਝੌਤਾ (ਐੱਮਪੀਜੀ) ਅਤੇ ਰਾਸ਼ਟਰੀ ਜੀਵ ਵਿਗਿਆਨ ਕੇਂਦਰ (ਐੱਨਸੀਬੀਐੱਸ), ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ)

ਵਿਗਿਆਨ ਅਤੇ ਟੈਕਨੋਲੋਜੀ

9.

ਡੀਐੱਸਟੀ ਅਤੇ ਜਰਮਨ ਅਕਾਦਮਿਕ ਤਬਾਦਲਾ ਸੇਵਾ (ਡੀਏਏਡੀ) ਵਿਚਕਾਰ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਐਕਸਚੇਂਜ ਪ੍ਰੋਗਰਾਮ 'ਤੇ ਜੇਡੀਆਈ

ਸਟਾਰਟ-ਅਪਸ

10.

ਆਪਦਾ ਘਟਾਉਣ ਬਾਰੇ ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾਵਾਂ (ਆਈਐੱਨਸੀਓਆਈਐੱਸ) ਅਤੇ ਜਿਓਸਾਇੰਸ ਲਈ ਜਰਮਨ ਖੋਜ ਕੇਂਦਰ (ਜੀਐੱਫਜ਼ੈੱਡ) ਵਿਚਕਾਰ ਸਮਝੌਤਾ

ਵਾਤਾਵਰਣ ਅਤੇ ਵਿਗਿਆਨ

11.

ਨੈਸ਼ਨਲ ਸੈਂਟਰ ਫੌਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ) ਅਤੇ ਅਲਫਰੇਡ-ਵੇਗੇਨਰ ਇੰਸਟੀਟਿਊਟ ਹੈਲਮਹੋਲਟਸ ਜ਼ੈਂਟ੍ਰਮ ਫਿਊਰ ਪੋਲਰ ਅਤੇ ਮੀਰੇਸਫੋਰਸਚੰਗ (ਏਡਬਲਿਊਆਈ) ਵਿਚਕਾਰ ਪੋਲਰ ਅਤੇ ਸਮੁੰਦਰੀ ਖੋਜ 'ਤੇ ਸਮਝੌਤਾ

ਵਾਤਾਵਰਣ ਅਤੇ ਵਿਗਿਆਨ

12.

ਕੌਂਸਿਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ - ਇੰਸਟੀਚਿਊਟ ਆਵ੍ ਜੀਨੋਮਿਕਸ ਐਂਡ ਇੰਟੀਗਰੇਟਿਵ ਬਾਇਓਲੋਜੀ (ਸੀਐੱਸਆਈਆਰ- ਆਈਜੀਆਈਬੀ) ਅਤੇ ਲੀਪਜ਼ੀਗ ਯੂਨੀਵਰਸਿਟੀ ਵਿਚਕਾਰ ਸੰਕ੍ਰਮਣ ਰੋਗ ਜੀਨੋਮਿਕਸ ਵਿੱਚ ਸਹਿਯੋਗੀ ਖੋਜ ਅਤੇ ਵਿਕਾਸ ਲਈ ਜੇਡੀਆਈ

ਸਿਹਤ

13.

ਕੌਂਸਲ ਆਵ੍ ਸਾਇੰਟਿਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ - ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਸੀਐੱਸਆਈਆਰ- ਆਈਜੀਆਈਬੀ), ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ), ਲੀਪਜ਼ੀਗ ਯੂਨੀਵਰਸਿਟੀ ਅਤੇ ਭਾਰਤ ਵਿੱਚ ਉਦਯੋਗਿਕ ਭਾਈਵਾਲਾਂ ਵਿਚਕਾਰ ਡਾਇਗਨੌਸਟਿਕ ਉਦੇਸ਼ਾਂ ਲਈ ਮੋਬਾਈਲ ਸੂਟਕੇਸ ਲੈਬ 'ਤੇ ਸਾਂਝੇਦਾਰੀ ਲਈ ਜੇਡੀਆਈ

ਸਿਹਤ

14.

ਭਾਰਤ-ਜਰਮਨੀ ਪ੍ਰਬੰਧਕੀ ਸਿਖਲਾਈ ਪ੍ਰੋਗਰਾਮ (ਆਈਜੀਐੱਮਟੀਪੀ) 'ਤੇ ਜੇਡੀਆਈ

ਆਰਥਿਕਤਾ ਅਤੇ ਵਣਜ

15.

ਕੌਸ਼ਲ ਵਿਕਾਸ ਅਤੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ

ਕੌਸ਼ਲ ਵਿਕਾਸ

16.

ਕਿਰਤ ਅਤੇ ਰੋਜ਼ਗਾਰ ਬਾਰੇ ਇਰਾਦੇ ਦਾ ਸਾਂਝਾ ਐਲਾਨ

ਕਿਰਤ ਅਤੇ ਰੋਜ਼ਗਾਰ

17.

ਆਈਆਈਟੀ ਖੜਗਪੁਰ ਅਤੇ ਜਰਮਨ ਅਕਾਦਮਿਕ ਐਕਸਚੇਂਜ ਸਰਵਿਸ (ਡੀਏਏਡੀ) ਵਿਚਕਾਰ ਸਹਿ-ਫੰਡਡ ਸੰਯੁਕਤ ਖੋਜ ਪ੍ਰੋਗਰਾਮ 'ਜਰਮਨ ਇੰਡੀਆ ਅਕਾਦਮਿਕ ਨੈੱਟਵਰਕ ਫੌਰ ਟੂਮੋਰ (ਜਾਏਂਟ)' ਨੂੰ ਲਾਗੂ ਕਰਨ ਲਈ ਜੇਡੀਆਈ

ਸਿੱਖਿਆ ਅਤੇ ਖੋਜ

18.

ਆਈਆਈਟੀ ਮਦਰਾਸ ਅਤੇ ਟੀਯੂ ਡ੍ਰੇਸਡੇਨ ਵਿਚਕਾਰ ‘ਟਰਾਂਸ ਕੈਂਪਸ’ ਵਜੋਂ ਜਾਣੀ ਜਾਂਦੀ ਇੱਕ ਤੀਬਰ ਸਾਂਝੇਦਾਰੀ ਦੀ ਸਥਾਪਨਾ ਲਈ ਸਹਿਮਤੀ ਪੱਤਰ

ਸਿੱਖਿਆ ਅਤੇ ਖੋਜ

 

  1. ਮੁੱਖ ਐਲਾਨ

19.

ਆਈਐੱਫਸੀ-ਆਈਓਆਰ ਵਿੱਚ ਇੱਕ ਜਰਮਨ ਸੰਪਰਕ ਅਧਿਕਾਰੀ ਰੱਖਣਾ

20.

ਯੂਰੋਡ੍ਰੋਨ ਪ੍ਰੋਗਰਾਮ ਵਿੱਚ ਭਾਰਤ ਦੇ ਆਬਜ਼ਰਵਰ ਦੇ ਰੁਤਬੇ ਲਈ ਜਰਮਨ ਸਮਰਥਨ

21.

ਇੰਡੋ-ਪੈਸੀਫਿਕ ਓਸ਼ੀਅਨ ਇਨਿਸ਼ਿਏਟਿਵ (ਆਈਪੀਓਆਈ) ਦੇ ਤਹਿਤ ਜਰਮਨ ਪ੍ਰੋਜੈਕਟ ਅਤੇ 20 ਮਿਲੀਅਨ ਯੂਰੋ ਦੀ ਫੰਡਿੰਗ ਪ੍ਰਤੀਬੱਧਤਾ

22.

ਭਾਰਤ ਅਤੇ ਜਰਮਨੀ (ਅਫਰੀਕਾ, ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ) ਦੇ ਵਿਦੇਸ਼ੀ ਦਫ਼ਤਰਾਂ ਵਿਚਕਾਰ ਖੇਤਰੀ ਸਲਾਹ-ਮਸ਼ਵਰੇ ਦੀ ਸਥਾਪਨਾ

23.

ਤਿਕੋਣੀ ਵਿਕਾਸ ਸਹਿਯੋਗ (ਟੀਡੀਸੀ) ਫ੍ਰੇਮਵਰਕ ਦੇ ਤਹਿਤ ਮੈਡਾਗਾਸਕਰ ਅਤੇ ਇਥੋਪੀਆ ਵਿੱਚ ਬਾਜਰੇ ਨਾਲ ਸਬੰਧਿਤ ਪਾਇਲਟ ਪ੍ਰੋਜੈਕਟ ਅਤੇ ਕੈਮਰੂਨ, ਘਾਨਾ ਅਤੇ ਮਲਾਵੀ ਵਿੱਚ ਪੂਰੇ ਪੈਮਾਨੇ ਦੇ ਪ੍ਰੋਜੈਕਟ

24.

ਜੀਐੱਸਡੀਪੀ ਡੈਸ਼ਬੋਰਡ ਦੀ ਸ਼ੁਰੂਆਤ

25.

ਭਾਰਤ ਅਤੇ ਜਰਮਨੀ ਵਿਚਕਾਰ ਪਹਿਲੇ ਅੰਤਰਰਾਸ਼ਟਰੀ ਖੋਜ ਸਿਖਲਾਈ ਸਮੂਹ ਦੀ ਸਥਾਪਨਾ

 

III. ਈਵੈਂਟਸ

26.

ਜਰਮਨ ਵਪਾਰ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫਰੰਸ (ਏਪੀਕੇ 2024) ਦਾ ਆਯੋਜਨ

27.

ਏਪੀਕੇ 2024 ਦੇ ਨਾਲ-ਨਾਲ ਇੱਕ ਡਿਫੈਂਸ ਗੋਲਟੇਬਲ ਦਾ ਆਯੋਜਨ

28.

ਜਰਮਨ ਜਲ ਸੈਨਾ ਦੇ ਜਹਾਜ਼ਾਂ ਦੀ ਇੰਡੋ ਪੈਸਿਫਿਕ ਤੈਨਾਤੀ: ਗੋਆ ਵਿੱਚ ਭਾਰਤੀ ਅਤੇ ਜਰਮਨ ਜਲ ਸੈਨਾਵਾਂ ਅਤੇ ਜਰਮਨ ਜਹਾਜ਼ਾਂ ਦੀ ਬੰਦਰਗਾਹ ਕਾਲਾਂ ਵਿਚਕਾਰ ਸੰਯੁਕਤ ਅਭਿਆਸ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
First multilingual Indian speech recognition model trained on 65 languages and dialects released

Media Coverage

First multilingual Indian speech recognition model trained on 65 languages and dialects released
NM on the go

Nm on the go

Always be the first to hear from the PM. Get the App Now!
...
ਪ੍ਰਧਾਨ ਮੰਤਰੀ ਨੇ ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਵੰਡ ਤੋਂ ਪ੍ਰਭਾਵਿਤ ਲੋਕਾਂ ਦੇ ਹੌਸਲੇ ਨੂੰ ਯਾਦ ਕੀਤਾ
August 14, 2026
ਪ੍ਰਧਾਨ ਮੰਤਰੀ ਨੇ ਮਿਹਨਤ ਅਤੇ ਮਨੁੱਖੀ ਯਤਨਾਂ ਦੀ ਸ਼ਕਤੀ ਦੇ ਮਹੱਤਵ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਅਸੀਂ ਵੰਡ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਹੌਸਲੇ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਦਾ ਉਹ ਇੱਕ ਅਜਿਹਾ ਪਲ ਸੀ ਜਿਸ ਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਲੋਕਾਂ ਦੇ ਪਰਿਵਾਰ ਉੱਜੜ ਗਏ, ਕਈ ਲੋਕਾਂ ਨੂੰ ਆਪਣਿਆਂ ਨੂੰ ਖੋਹਣਾ ਪਿਆ ਅਤੇ ਲੋਕਾਂ ਨੇ ਅਤਿਅੰਤ ਪੀੜਾ ਹੰਢਾਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਵੀ ਲੋਕਾਂ ਨੇ ਸਿਫ਼ਰ ਤੋਂ ਸ਼ੁਰੂ ਕਰਕੇ ਆਪਣਾ ਜੀਵਨ ਮੁੜ-ਸਥਾਪਿਤ ਕੀਤਾ, ਉਲਟ ਸਥਿਤੀਆਂ ਨੂੰ ਪ੍ਰਾਪਤੀਆਂ ਵਿੱਚ ਬਦਲਿਆ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਜੀਵਨ ਸਭ ਨੂੰ ਮਨੁੱਖੀ ਯਤਨਾਂ ਦੀ ਸ਼ਕਤੀ ਦੀ ਯਾਦ ਦਿਵਾਉਂਦਾ ਹੈ। ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਇਹ ਦਿਨ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਭਾਈਚਾਰਾ ਬਣਾਏ ਰੱਖਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰਨ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇ।

ਪ੍ਰਧਾਨ ਮੰਤਰੀ ਨੇ ਉਸ ਭਿਆਨਕ ਦੌਰ ਤੋਂ ਉੱਭਰ ਕੇ ਦੇਸ਼ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਪਾਉਣ ਵਾਲੇ ਸਾਰੇ ਦੇਸ਼ ਵਾਸੀਆਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਹੌਸਲੇ ਅਤੇ ਸਮਰੱਥਾ ਨਾਲ ਉਨ੍ਹਾਂ ਨੇ ਉਲਟ ਸਥਿਤੀਆਂ ਵਿੱਚ ਵੀ ਸੰਕਲਪਾਂ ਨੂੰ ਪੂਰਾ ਕਰਨ ਦੀ ਉਦਾਹਰਨ ਪੇਸ਼ ਕੀਤੀ। ਸ਼੍ਰੀ ਮੋਦੀ ਨੇ ਸਭ ਨੂੰ ਸਦਭਾਵਨਾ ਅਤੇ ਇੱਕਜੁੱਟਤਾ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਇੱਕ ਸੁਭਾਸ਼ਤਮ ਸਾਂਝਾ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਿਹਨਤ, ਉੱਦਮ ਅਤੇ ਸਮਰਪਿਤ ਯਤਨਾਂ ਨਾਲ ਹੀ ਵੱਖ-ਵੱਖ ਕਲਾਵਾਂ, ਵਿਗਿਆਨ, ਤਕਨੀਕੀ ਹੁਨਰ, ਸ਼ਿਲਪ ਅਤੇ ਨਵੀਨਤਾ ਵਿਕਸਤ ਹੁੰਦੇ ਹਨ ਅਤੇ ਸਫਲਤਾ ਦਾ ਰਾਹ ਪੱਧਰਾ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਲਈ, ਕਿਸੇ ਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਸਗੋਂ ਹਿੰਮਤ, ਲਗਨ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਟੀਚਿਆਂ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਯਤਨਾਂ ਦੀ ਸ਼ਕਤੀ ਹੀ ਕਿਸਮਤ ਦਾ ਨਿਰਮਾਤਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲੜੀਵਾਰ ਪੋਸਟਾਂ ਵਿੱਚ ਲਿਖਿਆ:

ਅੱਜ ਅਸੀਂ #PartitionHorrorsRemembranceDay ਮਨਾ ਰਹੇ ਹਾਂ। ਵੰਡ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਹੌਸਲੇ ਨੂੰ ਅਸੀਂ ਯਾਦ ਕਰਦੇ ਹਾਂ। ਇਤਿਹਾਸ ਦਾ ਉਹ ਪਲ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਦੇਣ ਵਾਲਾ ਸੀ… ਪਰਿਵਾਰ ਉੱਜੜ ਗਏ, ਲੋਕਾਂ ਨੇ ਆਪਣਿਆਂ ਨੂੰ ਖੋਹਿਆ ਅਤੇ ਅਸਹਿਣਯੋਗ ਪੀੜਾ ਸਹਿਣੀ ਪਈ।

ਇਨ੍ਹਾਂ ਸਭ ’ਤੇ ਜਿੱਤ ਪ੍ਰਾਪਤ ਕਰਦਿਆਂ, ਲੋਕਾਂ ਨੇ ਸਿਫ਼ਰ ਤੋਂ ਆਪਣਾ ਜੀਵਨ ਮੁੜ-ਸਥਾਪਿਤ ਕੀਤਾ, ਮੁਸੀਬਤ ਨੂੰ ਸਫਲਤਾ ਵਿੱਚ ਬਦਲਿਆ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਅਮੁੱਲ ਯੋਗਦਾਨ ਪਾਇਆ। ਉਨ੍ਹਾਂ ਦੀਆਂ ਜੀਵਨ ਯਾਤਰਾਵਾਂ ਸਾਨੂੰ ਮਨੁੱਖੀ ਯਤਨਾਂ ਦੀ ਸ਼ਕਤੀ ਦੀ ਯਾਦ ਦਿਵਾਉਂਦੀਆਂ ਹਨ। ਉਮੀਦ ਹੈ ਕਿ ਇਹ ਦਿਨ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਭਾਈਚਾਰੇ ਨੂੰ ਬਣਾਏ ਰੱਖਣ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਅਸੀਂ ਸਾਰੇ ਮਿਲ ਕੇ ਇੱਕ ਵਿਕਸਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਾਂਗੇ।

"ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਪ੍ਰਣਾਮ, ਜਿਨ੍ਹਾਂ ਨੇ ਉਸ ਭਿਆਨਕ ਦੌਰ ਤੋਂ ਨਿਕਲ ਕੇ ਦੇਸ਼ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੇ ਹੌਸਲੇ ਅਤੇ ਸਮਰੱਥਾ ਨਾਲ ਦਿਖਾਇਆ ਕਿ ਕਿਵੇਂ ਉਲਟ ਸਥਿਤੀਆਂ ਵਿੱਚ ਵੀ ਸੰਕਲਪਾਂ ਨੂੰ ਸਾਕਾਰ ਕੀਤਾ ਜਾਂਦਾ ਹੈ। ਆਓ, ਸਦਭਾਵਨਾ ਅਤੇ ਇੱਕਜੁੱਟਤਾ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।"

उद्यमस्य प्रसादेन दृश्यन्ते विविधाः कलाः।
कातरा एव जल्पन्ति यद् भाव्यं तद् भविष्यति॥”

ਮਿਹਨਤ, ਉੱਦਮ ਅਤੇ ਸਮਰਪਿਤ ਯਤਨਾਂ ਰਾਹੀਂ ਹੀ ਵੱਖ-ਵੱਖ ਕਲਾਵਾਂ, ਵਿਗਿਆਨ, ਤਕਨੀਕੀ ਹੁਨਰ, ਸ਼ਿਲਪ ਅਤੇ ਨਵੀਨਤਾ ਵਿਕਸਤ ਹੁੰਦੇ ਹਨ ਅਤੇ ਸਫਲਤਾ ਦਾ ਰਾਹ ਪੱਧਰਾ ਕਰਦੇ ਹਨ। ਇਸ ਲਈ, ਕਿਸੇ ਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਸਗੋਂ ਹਿੰਮਤ, ਲਗਨ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਟੀਚਿਆਂ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਯਤਨਾਂ ਦੀ ਸ਼ਕਤੀ ਹੀ ਕਿਸਮਤ ਦਾ ਨਿਰਮਾਤਾ ਹੈ।