ਸਾਨੂੰ ਆਪਣੀ ਸਮੂਹਿਕ ਸਫ਼ਲਤਾ 'ਤੇ ਮਾਣ ਹੈ ਲੇਕਿਨ ਨਾਲ ਹੀ ਅਸੀਂ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਆਸ਼ਾ ਅਤੇ ਵਿਸ਼ਵਾਸ ਦੇ ਨਾਲ ਨਵੇਂ ਸੰਕਲਪ ਨੂੰ ਲੈ ਕੇ ਅੱਗੇ ਵਧ ਰਹੇ ਹਾਂ: ਪ੍ਰਧਾਨ ਮੰਤਰੀ
ਪਿਛਲੇ ਗਿਆਰਾਂ ਵਰ੍ਹਿਆਂ ਵਿੱਚ ਕਈ ਸਕਾਰਾਤਮਕ ਬਦਲਾਅ ਆਏ ਹਨ ਅਤੇ ਜੀਵਨ ਦੀ ਸੁਗਮਤਾ (Ease of Living) ਨੂੰ ਹੁਲਾਰਾ ਮਿਲਿਆ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਨਮੋ ਐਪ (NaMo App) ਦੇ ਜ਼ਰੀਏ ਭਾਰਤ ਦੀ ਪਰਿਵਰਤਨਕਾਰੀ ਯਾਤਰਾ ਬਾਰੇ ਜਾਣਕਾਰੀ ਜੁਟਾਉਣ ਦੀ ਤਾਕੀਦ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਡੀਏ (NDA) ਸਰਕਾਰ ਦੇ ਪਿਛਲੇ 11 ਵਰ੍ਹਿਆਂ ਦੇ ਕਾਰਜਕਾਲ ਵਿੱਚ ਭਾਰਤ ਵਿੱਚ ਆਏ ਜ਼ਿਕਰਯੋਗ ਪਰਿਵਰਤਨ ‘ਤੇ ਪ੍ਰਕਾਸ਼ ਪਾਇਆ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਦੀ ਸਮੂਹਿਕ ਭਾਗੀਦਾਰੀ ਨਾਲ ਸੁਸ਼ਾਸਨ ਅਤੇ ਪਰਿਵਰਤਨ  'ਤੇ ਸਪਸ਼ਟ  ਧਿਆਨ ਦਿੱਤੇ ਜਾਣ ਨਾਲ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਗਤੀ ਹੋਈ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ'(‘Sabka Saath, Sabka Vikas, Sabka Vishwas, Sabka Prayas’) ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਐੱਨਡੀਏ (NDA)  ਸਰਕਾਰ ਨੇ ਤੇਜ਼ੀ ਨਾਲ ਅਤੇ ਸੰਵੇਦਨਸ਼ੀਲਤਾ ਦੇ ਨਾਲ ਪਥਪ੍ਰਦਰਸ਼ਕ ਪਰਿਵਰਤਨ ਕੀਤੇ ਹਨ।

 ਸ਼੍ਰੀ ਮੋਦੀ ਨੇ ਕਿਹਾ ਹੈ ਕਿ ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਉਥਾਨ ਤੱਕ, ਸਰਕਾਰ ਨੇ ਜਨ-ਕੇਂਦ੍ਰਿਤ, ਸਮਾਵੇਸ਼ੀ ਅਤੇ ਸਰਬਪੱਖੀ ਪ੍ਰਗਤੀ ਨੂੰ ਪ੍ਰਾਥਮਿਕਤਾ ਦਿੱਤੀ ਹੈ।

 ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਨਾ ਕੇਵਲ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ, ਬਲਕਿ ਜਲਵਾਯੂ ਕਾਰਵਾਈ ਅਤੇ ਡਿਜੀਟਲ ਇਨੋਵੇਸ਼ਨ ਜਿਹੇ ਮਹੱਤਵਪੂਰਨ ਮੁੱਦਿਆਂ 'ਤੇ ਇੱਕ ਪ੍ਰਮੁੱਖ ਆਲਮੀ ਆਵਾਜ਼ ਭੀ ਹੈ।

 ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਆਪਣੀ ਸਮੂਹਿਕ ਸਫ਼ਲਤਾ ‘ਤੇ ਮਾਣ ਹੈ ਲੇਕਿਨ ਇਸ ਦੇ ਨਾਲ ਹੀ, ਅਸੀਂ ਆਸ਼ਾ ਅਤੇ ਵਿਸ਼ਵਾਸ ਦੇ ਨਾਲ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਨਵੇਂ ਸੰਕਲਪ ਦੇ ਨਾਲ ਅੱਗੇ ਰਹੇ ਹਾਂ।

 ਉਨ੍ਹਾਂ ਨੇ ਇਸ ਬਾਤ ‘ਤੇ ਭੀ ਬਲ ਦਿੱਤਾ ਕਿ ਪਿਛਲੇ 11 ਵਰ੍ਹਿਆਂ ਵਿੱਚ ਕਈ ਸਕਾਰਾਤਮਕ ਬਦਲਾਅ ਆਏ ਹਨ ਅਤੇ ਜੀਵਨ ਦੀ ਸੁਗਮਤਾ (‘Ease of Living’) ਨੂੰ ਹੁਲਾਰਾ ਮਿਲਿਆ ਹੈ।

 ਇਸ ਸੰਦਰਭ ਵਿੱਚ, ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਨਮੋ ਐਪ (NaMo App) ਦੇ ਜ਼ਰੀਏ ਇਸ ਪਰਿਵਰਤਨਕਾਰੀ ਯਾਤਰਾ ਬਾਰੇ ਜਾਣਕਾਰੀ ਜੁਟਾਉਣ ਦੇ ਲਈ ਪ੍ਰੋਤਸਾਹਿਤ ਕੀਤਾ, ਜੋ ਸਰਕਾਰ ਦੀਆਂ ਉਪਲਬਧੀਆਂ ਨੂੰ ਇੱਕ ਇੰਟਰਐਕਟਿਵ ਢੰਗ ਨਾਲ ਪ੍ਰਸਤੁਤ ਕਰਦੀ ਹੈ- ਜਿਸ ਵਿੱਚ ਖੇਡਾਂ, ਕੁਇੱਜ਼, ਸਰਵੇਖਣ ਅਤੇ ਹੋਰ ਫਾਰਮੈਟ ਸ਼ਾਮਲ ਹਨ ਜੋ ਜਾਣਕਾਰੀ ਦਿੰਦੇ ਹਨ, ਜੋੜਦੇ ਹਨ ਅਤੇ ਪ੍ਰੇਰਿਤ ਕਰਦੇ ਹਨ।

 ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ (NaMo App) ਅਤੇ ਸਰਕਾਰੀ ਵੈੱਬਸਾਇਟ ‘ਤੇ ਉਪਲਬਧ ਵੀਡੀਓਜ਼, ਇਨਫੋਗ੍ਰਾਫਿਕਸ ਅਤੇ ਲੇਖਾਂ ਜਿਹੇ ਵਿਭਿੰਨ ਆਕਰਸ਼ਕ ਫਾਰਮੈਟਾਂ ਦੇ ਜ਼ਰੀਏ ਭਾਰਤ ਦੀ ਵਿਕਾਸ ਯਾਤਰਾ (India’s Vikas Yatra) ਬਾਰੇ ਜਾਣਕਾਰੀ ਲੈਣ ਲਈ ਭੀ ਸੱਦਾ ਦਿੱਤਾ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

"ਸੁਸ਼ਾਸਨ ਅਤੇ ਪਰਿਵਰਤਨ ‘ਤੇ ਸਪਸ਼ਟ ਧਿਆਨ!

140 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਅਤੇ ਸਮੂਹਿਕ ਭਾਗੀਦਾਰੀ ਦੇ ਬਲ ‘ਤੇ ਭਾਰਤ ਨੇ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਪਰਿਵਰਤਨ ਦੇਖੇ ਹਨ।

'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' (‘Sabka Saath, Sabka Vikas, Sabka Vishwas, Sabka Prayas’) ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ, ਐੱਨਡੀਏ (NDA) ਸਰਕਾਰ ਨੇ ਤੇਜ਼ੀ ਨਾਲ ਅਤੇ ਸੰਵੇਦਨਸ਼ੀਲਤਾ ਦੇ ਨਾਲ ਪਥਪ੍ਰਦਰਸ਼ਕ ਪਰਿਵਰਤਨ ਕੀਤੇ ਹਨ।

ਆਰਥਿਕ ਵਿਕਾਸ ਤੋਂ ਲੈ ਕੇ ਸਮਾਜਿਕ ਉਥਾਨ ਤੱਕ, ਜਨ ਕੇਂਦ੍ਰਿਤ, ਸਮਾਵੇਸ਼ੀ ਅਤੇ ਸਰਬਪੱਖੀ ਪ੍ਰਗਤੀ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

ਭਾਰਤ ਅੱਜ ਨਾ ਕੇਵਲ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ, ਬਲਕਿ ਜਲਵਾਯੂ ਕਾਰਵਾਈ ਅਤੇ ਡਿਜੀਟਲ ਇਨੋਵੇਸ਼ਨ ਜਿਹੇ ਮਹੱਤਵਪੂਰਨ ਮੁੱਦਿਆਂ ‘ਤੇ ਇੱਕ ਪ੍ਰਮੁੱਖ ਆਲਮੀ ਆਵਾਜ਼ ਭੀ ਹੈ।

ਸਾਨੂੰ ਆਪਣੀ ਸਮੂਹਿਕ ਸਫ਼ਲਤਾ ‘ਤੇ ਮਾਣ ਹੈ, ਲੇਕਿਨ ਨਾਲ ਹੀ, ਅਸੀਂ ਇੱਕ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਆਸ਼ਾ, ਵਿਸ਼ਵਾਸ ਅਤੇ ਨਵੇਂ ਸੰਕਲਪ ਦੇ ਨਾਲ ਅੱਗੇ ਵਧਦੇ ਹਾਂ!

#11YearsOfSeva"

 

"The last eleven years have brought many positive changes and boosted ‘Ease of Living.’

The NaMo App takes you through this transformative journey in an innovative manner, through interactive games, quizzes, surveys and other such formats that inform, engage and inspire.

Do have a look…

nm-4.com/11yearsofseva

11YearsOfSeva"

 

"India’s Vikas Yatra, showcased through interesting videos, infographics, articles and more on the NaMo App... Do explore.

narendramodi.in/vikasyatra2025

11YearsOfSeva"

 

" बीते 11 वर्षों में हमारी सरकार की हर योजना के केंद्र में गरीब भाई-बहनों के साथ ही जन-जन का कल्याण सुनिश्चित करना रहा है। उज्ज्वला हो या पीएम आवास, आयुष्मान भारत हो या भारतीय जनऔषधि या फिर पीएम किसान सम्मान निधि, इन सभी योजनाओं ने देशवासियों की उम्मीदों को नए पंख दिए हैं। हमने इस दौरान पूरी निष्ठा और सेवाभाव के साथ लोगों का जीवन आसान बनाने के लिए हरसंभव प्रयास किया है।"
#11YearsOfSeva

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions