ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਇਤਿਹਾਸਿਕ ਨਿਰਣਾ: ਕੇਂਦਰ ਪੀਐੱਮਜੇਕੇਏਵਾਈ (PMGKAY) ਦੇ ਤਹਿਤ ਖੁਰਾਕ ਸਬਸਿਡੀ ‘ਤੇ ਅਗਲੇ 5 ਵਰ੍ਹਿਆਂ ਵਿੱਚ ਲਗਭਗ 11.80 ਲੱਖ ਕਰੋੜ ਰੁਪਏ ਖਰਚ ਕਰੇਗਾ
ਪੀਐੱਮਜੇਕੇਏਵਾਈ (PMGKAY): ਲਗਭਗ 11.80 ਲੱਖ ਕਰੋੜ ਰੁਪਏ ਦੀ ਲਾਗਤ ਨਾਲ 81.35 ਕਰੋੜ ਵਿਅਕਤੀਆਂ ਦੇ ਲਈ ਇਹ ਵਿਸ਼ਵ ਦੀਆਂ ਸਭ ਤੋਂ ਬੜੀਆਂ ਖੁਰਾਕ ਸੁਰੱਖਿਆ ਯੋਜਨਾਵਾਂ ਵਿੱਚੋਂ ਇੱਕ
ਨਿਰਧਨਾਂ ਅਤੇ ਨਿਰਬਲ ਵਰਗਾਂ ਦੇ ਲਈ ਖੁਰਾਕੀ ਅੰਨ ਦੀ ਪਹੁੰਚ, ਸਮਰੱਥਾ ਅਤੇ ਉਪਲਬਧਤਾ ਵਧਾਉਣ ਦੇ ਲਈ ਪੀਐੱਮਜੇਕੇਏਵਾਈ (PMGKAY) ਦੇ ਤਹਿਤ ਪੰਜ ਵਰ੍ਹਿਆਂ ਤੱਕ ਮੁਫ਼ਤ ਖੁਰਾਕੀ ਅੰਨ ਜਾਰੀ ਰਹੇਗਾ

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਨਿਰਣਾ ਲਿਆ ਹੈ ਕਿ ਕੇਂਦਰ ਸਰਕਾਰ 1 ਜਨਵਰੀ, 2024 ਤੋਂ ਪੰਜ ਵਰ੍ਹਿਆਂ ਦੀ ਅਵਧੀ ਦੇ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੇਕੇਏਵਾਈ) (Pradhan Mantri Garib Kalyan Anna Yojana -PMGKAY) ਦੇ ਤਹਿਤ 81.35 ਕਰੋੜ ਲਾਭਾਰਥੀਆਂ ਨੂੰ ਮੁਫ਼ਤ ਖੁਰਾਕੀ ਅੰਨ ਉਪਲਬਧ ਕਰਾਵੇਗੀ।

ਇਹ ਇੱਕ ਇਤਿਹਾਸਿਕ ਨਿਰਣਾ ਹੈ ਜੋ ਪੀਐੱਮਜੇਕੇਏਵਾਈ (PMGKAY) ਨੂੰ ਵਿਸ਼ਵ ਦੀਆਂ ਸਭ ਤੋਂ ਬੜੀਆਂ ਸਮਾਜਿਕ ਕਲਿਆਣ ਯੋਜਨਾਵਾਂ ਵਿੱਚ ਸ਼ਾਮਲ ਕਰਦਾ ਹੈ, ਜਿਸ ਦਾ ਉਦੇਸ਼ 5 ਵਰ੍ਹਿਆਂ ਦੀ ਅਵਧੀ ਵਿੱਚ 11.80 ਲੱਖ ਕਰੋੜ ਦੀ ਅਨੁਮਾਨਿਤ ਲਾਗਤ ਨਾਲ 81.35 ਕਰੋੜ ਵਿਅਕਤੀਆਂ ਦੇ ਲਈ ਭੋਜਨ ਅਤੇ ਪੋਸ਼ਣ ਸਬੰਧੀ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ।

ਇਹ ਨਿਰਣਾ ਜਨਸੰਖਿਆ ਦੀਆਂ ਬੁਨਿਆਦੀ ਭੋਜਨ ਅਤੇ ਪੋਸ਼ਣ ਜ਼ਰੂਰਤਾਂ ਦੀ ਪੂਰਤੀ ਦੇ ਜ਼ਰੀਏ ਕੁਸ਼ਲ ਅਤੇ ਲਕਸ਼ਿਤ ਕਲਿਆਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਅੰਮ੍ਰਿਤ ਕਾਲ (Amrit Kaal) ਦੇ ਦੌਰਾਨ ਇਸ ਵਿਆਪਕ ਪੱਧਰ ‘ਤੇ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨਾ ਇੱਕ ਖ਼ਾਹਿਸ਼ੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਮਰਪਿਤ ਪ੍ਰਯਾਸਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 

1 ਜਨਵਰੀ, 2024 ਤੋਂ 5 ਵਰ੍ਹਿਆਂ ਦੇ ਲਈ ਪੀਐੱਮਜੇਕੇਏਵਾਈ (PMGKAY) ਦੇ ਤਹਿਤ ਮੁਫ਼ਤ ਖੁਰਾਕੀ ਅੰਨ (ਚਾਵਲ, ਕਣਕ ਅਤੇ ਮੋਟਾ ਅਨਾਜ/ਪੋਸ਼ਕ ਅਨਾਜ) ਖੁਰਾਕ ਸੁਰੱਖਿਆ ਨੂੰ ਮਜ਼ਬੂਤ ਬਣਾਵੇਗਾ ਅਤੇ ਜਨਸੰਖਿਆ ਦੇ ਨਿਰਧਨ ਅਤੇ ਨਿਰਬਲ ਵਰਗਾਂ ਦੀ ਕਿਸੇ ਭੀ ਵਿੱਤੀ ਕਠਿਨਾਈ ਵਿੱਚ ਕਮੀ ਲਿਆਵੇਗਾ। ਇਹ ਇੱਕ ਕੌਮਨ ਲੋਗੋ ਦੇ ਤਹਿਤ 5 ਲੱਖ ਤੋਂ ਅਧਿਕ ਉਚਿਤ ਮੁੱਲ ਦੀਆਂ ਦੁਕਾਨਾਂ(Fair Price Shops) ਦੇ ਨੈੱਟਵਰਕ ਦੇ ਜ਼ਰੀਏ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੁਫ਼ਤ ਖੁਰਾਕੀ ਅੰਨ ਵੰਡ ਵਿੱਚ ਰਾਸ਼ਟਰਵਿਆਪੀ ਇੱਕਰੂਪਤਾ(Nation-wide uniformity) ਪ੍ਰਦਾਨ ਕਰੇਗਾ।

ਇਹ ਓਐੱਨਓਆਰਸੀ-ਵੰਨ ਨੈਸ਼ਨ ਵੰਨ ਰਾਸ਼ਨ ਕਾਰਡ ਪਹਿਲ (ONORC-One Nation One Ration Card- initiative) ਦੇ ਤਹਿਤ ਲਾਭਾਰਥੀਆਂ ਨੂੰ ਦੇਸ਼ ਵਿੱਚ ਕਿਸੇ ਭੀ ਉਚਿਤ ਮੁੱਲ ਦੀ ਦੁਕਾਨ ਤੋਂ ਮੁਫ਼ਤ ਅਨਾਜ ਉਠਾਉਣ ਦੀ ਆਗਿਆ ਦੇਣ ਦੇ ਜ਼ਰੀਏ ਜੀਵਨ ਨੂੰ ਸੁਗਮ ਬਣਾਉਣ ਦੇ ਭੀ ਸਮਰੱਥ ਬਣਾਵੇਗਾ। ਇਹ ਪਹਿਲ ਪ੍ਰਵਾਸੀਆਂ ਦੇ ਲਈ ਬਹੁਤ ਲਾਭਵੰਦ ਹੈ, ਜੋ ਡਿਜੀਟਲ ਇੰਡੀਆ ਦੇ ਤਹਿਤ ਟੈਕਨੋਲੋਜੀ ਅਧਾਰਿਤ ਸੁਧਾਰਾਂ ਦੇ ਹਿੱਸੇ ਦੇ ਰੂਪ ਵਿੱਚ ਅਧਿਕਾਰਾਂ ਦੀ ਇੰਟ੍ਰਾ ਅਤੇ ਇੰਟਰ ਸਟੇਟ ਪੋਰਟੇਬਿਲਿਟੀ ਦੋਨਾਂ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਮੁਫ਼ਤ ਖੁਰਾਕੀ ਅੰਨ ਇਕੱਠਿਆਂ ਪੂਰੇ ਦੇਸ਼ ਵਿੱਚ ਵੰਨ ਨੈਸ਼ਨ ਵੰਨ ਰਾਸ਼ਨ ਕਾਰਡ (ਓਐੱਨਓਆਰਸੀ) (One Nation One Ration Card -ONORC) ਦੇ ਤਹਿਤ ਪੋਰਟੇਬਿਲਿਟੀ ਦੇ ਸਮਾਨ ਲਾਗੂਕਰਣ ਨੂੰ ਸੁਨਿਸ਼ਚਿਤ ਕਰੇਗਾ ਅਤੇ ਇਸ ਪਸੰਦ-ਅਧਾਰਿਤ ਪਲੈਟਫਾਰਮ ਨੂੰ ਹੋਰ ਮਜ਼ਬੂਤ ਕਰੇਗਾ।

ਪੀਐੱਮਜੇਕੇਏਵਾਈ (PMGKAY) ਦੇ ਤਹਿਤ ਖੁਰਾਕੀ ਅੰਨ ਵੰਡ ਦੇ ਲਈ ਪੰਜ ਵਰ੍ਹਿਆਂ ਦੇ ਲਈ ਅਨੁਮਾਨਿਤ ਖੁਰਾਕ ਸਬਸਿਡੀ 11.80 ਲੱਖ ਕਰੋੜ ਰੁਪਏ ਦੀ ਹੋਵੇਗੀ। ਇਸ ਪ੍ਰਕਾਰ, ਕੇਂਦਰ ਲਕਸ਼ਿਤ ਆਬਾਦੀ ਨੂੰ ਮੁਫ਼ਤ ਖੁਰਾਕੀ ਅੰਨ ਉਪਲਬਧ ਕਰਵਾਉਣ ਦੇ ਲਈ ਪੀਐੱਮਜੇਕੇਏਵਾਈ (PMGKAY) ਦੇ ਤਹਿਤ ਖੁਰਾਕ ਸਬਸਿਡੀ ਦੇ ਰੂਪ ਵਿੱਚ ਅਗਲੇ ਪੰਜ ਵਰ੍ਹਿਆਂ ਦੀ ਅਵਧੀ ਦੇ ਦੌਰਾਨ ਲਗਭਗ 11.80 ਲੱਖ ਕਰੋੜ ਰੁਪਏ ਖਰਚ ਕਰੇਗਾ।

1 ਜਨਵਰੀ 2024 ਤੋਂ ਪੰਜ ਵਰ੍ਹਿਆਂ ਦੇ ਲਈ ਪੀਐੱਮਜੇਕੇਏਵਾਈ (PMGKAY)  ਦੇ ਤਹਿਤ ਮੁਫ਼ਤ ਖੁਰਾਕੀ ਅੰਨ ਦਾ ਪ੍ਰਾਵਧਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਾਸ਼ਟਰੀ ਅਨਾਜ ਅਤੇ ਪੋਸ਼ਣ ਸੁਰੱਖਿਆ ‘ਤੇ ਧਿਆਨ ਦੇਣ ਦੀ ਦੀਰਘਕਾਲੀ ਪ੍ਰਤੀਬੱਧਤਾ ਅਤੇ ਦੂਰਦਿਸ਼ਟੀ ਨੂੰ ਦਰਸਾਉਂਦਾ ਹੈ। ਮੁਫ਼ਤ ਖੁਰਾਕੀ ਅੰਨ ਦਾ ਪ੍ਰਾਵਧਾਨ ਸਮਾਜ ਦੇ ਪ੍ਰਭਾਵਿਤ ਵਰਗ ਦੀ ਕਿਸੇ ਭੀ ਵਿੱਤੀ ਕਠਿਨਾਈ ਨੰ ਸਥਾਈ ਤਰੀਕੇ ਨਾਲ ਘੱਟ ਕਰੇਗਾ ਅਤੇ ਲਾਭਾਰਥੀਆਂ ਦੇ ਲਈ ਜ਼ੀਰੋ ਲਾਗਤ ਨਾਲ ਦੀਰਘਕਾਲੀ ਮੁੱਲ ਨਿਰਧਾਰਨ ਕਾਰਜਨੀਤੀ ਸੁਨਿਸ਼ਚਿਤ  ਕਰੇਗਾ ਜੋ ਜਨਤਕ ਵੰਡ ਪ੍ਰਣਾਲੀ (Public Distribution System) ਦੀ ਪ੍ਰਭਾਵੀ ਪੈਠ ਦੇ ਲਈ ਮਹੱਤਵਪੂਰਨ ਹੈ।

ਉਦਾਹਰਣ ਦੇ ਲਈ, ਇੱਕ ਅੰਤਯੋਦਯ ਪਰਿਵਾਰ ਦੇ ਲਈ 35 ਕਿਲੋ ਚਾਵਲ ਦੀ ਆਰਥਿਕ ਲਾਗਤ 1371 ਰੁਪਏ ਹੈ, ਜਦਕਿ 35 ਕਿਲੋ ਕਣਕ ਦੀ ਕੀਮਤ 946 ਰੁਪਏ ਹੈ, ਜੋ ਪੀਐੱਮਜੇਕੇਏਵਾਈ (PMGKAY) ਦੇ ਤਹਿਤ ਭਾਰਤ ਸਰਕਾਰ ਦੁਆਰਾ ਖਰਚ ਕੀਤੀ ਜਾਂਦੀ ਹੈ ਅਤੇ ਪਰਿਵਾਰਾਂ ਨੂੰ ਖੁਰਾਕੀ ਅੰਨ ਪੂਰੀ ਤਰ੍ਹਾਂ ਨਾਲ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪ੍ਰਕਾਰ, ਮੁਫ਼ਤ ਖੁਰਾਕੀ ਅੰਨ ਦੇ ਕਾਰਨ ਰਾਸ਼ਨ ਕਾਰਡ ਧਾਰਕਾਂ ਨੂੰ ਹੋਣ ਵਾਲੀ ਮਾਸਿਕ ਬੱਚਤ ਮਹੱਤਵਪੂਰਨ ਹੈ।

ਭਾਰਤ ਸਰਕਾਰ ਦੀ ਰਾਸ਼ਟਰ ਦੇ ਨਾਗਰਿਕਾਂ ਦੇ ਲਈ ਲੋੜੀਂਦੀ ਮਾਤਰਾ ਵਿੱਚ ਗੁਣਵੱਤਾ ਵਾਲੇ ਅਨਾਜ ਦੀ ਉਪਲਬਧਤਾ ਦੇ ਜ਼ਰੀਏ ਉਨ੍ਹਾਂ ਨੂੰ ਭੋਜਨ ਅਤੇ ਪੋਸ਼ਣ ਸਬੰਧੀ ਸੁਰੱਖਿਆ ਤੱਕ ਪਹੁੰਚ ਸੁਨਿਸ਼ਚਿਤ ਕਰਕੇ ਇੱਕ ਸਨਮਾਨਜਨਕ ਜੀਵਨ ਉਪਲਬਧ ਕਰਵਾਉਣ ਦੀ ਪ੍ਰਤੀਬੱਧਤਾ ਹੈ। ਇਹ ਯੋਜਨਾ ਪੀਐੱਮਜੇਕੇਏਵਾਈ (PMGKAY) ਦੇ ਤਹਿਤ ਕਵਰ ਕੀਤੇ ਗਏ 81.35  ਕਰੋੜ ਵਿਅਕਤੀਆਂ ਦੇ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਵੇਗੀ।

ਲਾਭਾਰਥੀਆਂ ਦੇ ਕਲਿਆਣ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਲਕਸ਼ਿਤ ਆਬਾਦੀ ਦੇ ਲਈ ਖੁਰਾਕੀ ਅੰਨ ਦੀ ਪਹੁੰਚ, ਸਮਰੱਥਾ ਅਤੇ ਉਪਲਬਧਤਾ ਦੇ ਸੰਦਰਭ ਵਿੱਚ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਰਾਜਾਂ ਵਿੱਚ ਇੱਕਰੂਪਤਾ ਰੱਖਣ ਦੇ ਲਈ, ਪੀਐੱਮਜੇਕੇਏਵਾਈ (PMGKAY) ਦੇ ਤਹਿਤ ਪੰਜ ਵਰ੍ਹੇ ਤੱਕ ਮੁਫ਼ਤ ਖੁਰਾਕੀ ਅੰਨ ਦੀ ਉਪਲਬਤਾ ਜਾਰੀ ਰੱਖਣ ਦਾ ਨਿਰਣਾ ਲਿਆ ਗਿਆ ਹੈ।

ਇਹ ਇੱਕ ਇਤਿਹਾਸਿਕ ਨਿਰਣਾ ਹੈ ਜੋ ਮਾਣਯੋਗ ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੇਸ਼ ਵਿੱਚ ਖੁਰਾਕ ਅਤੇ ਪੋਸ਼ਣ ਸਬੰਧੀ ਸੁਰੱਖਿਆ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਸਮਰਪਣ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's exports growth momentum continues, services trade at all-time high in 2023-24

Media Coverage

India's exports growth momentum continues, services trade at all-time high in 2023-24
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਅਪ੍ਰੈਲ 2024
April 16, 2024

Viksit Bharat – PM Modi’s vision for Holistic Growth