ਏਆਈ (AI) ਇਸ ਸਦੀ ਵਿੱਚ ਮਾਨਵਤਾ ਦੇ ਲਈ ਸੰਹਿਤਾ ਲਿਖ ਰਹੀ ਹੈ: ਪ੍ਰਧਾਨ ਮੰਤਰੀ
ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ, ਜੋਖਮਾਂ ਦਾ ਸਮਾਧਾਨ ਕਰਨ ਅਤੇ ਵਿਸ਼ਵਾਸ ਬਣਾਉਣ ਦੇ ਸੰਦਰਭ ਵਿੱਚ ਸ਼ਾਸਨ ਅਤੇ ਮਿਆਰ ਸਥਾਪਿਤ ਕਰਨ ਦੇ ਲਈ ਸਮੂਹਿਕ ਆਲਮੀ ਪ੍ਰਯਾਸਾਂ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਏਆਈ (AI) ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਸੁਧਾਰ ਕਰਕੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲਣ ਵਿੱਚ ਮਦਦ ਕਰ ਸਕਦੀ ਹੈ: ਪ੍ਰਧਾਨ ਮੰਤਰੀ
ਸਾਨੂੰ ਏਆਈ-ਸੰਚਾਲਿਤ ਭਵਿੱਖ (AI-driven future) ਦੇ ਲਈ ਆਪਣੇ ਲੋਕਾਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਦੁਬਾਰਾ ਕੌਸ਼ਲ ਪ੍ਰਦਾਨ ਕਰਨ (skilling and re-skilling our people) ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਅਸੀਂ ਜਨਤਕ ਭਲਾਈ ਦੇ ਲਈ ਏਆਈ ਅਨੁਪ੍ਰਯੋਗ (AI applications) ਵਿਕਸਿਤ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਭਾਰਤ ਇਹ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਅਨੁਭਵ ਅਤੇ ਮੁਹਾਰਤ ਸਾਂਝੇ ਕਰਨ ਨੂੰ ਤਿਆਰ ਹੈ ਕਿ ਏਆਈ ਦਾ ਭਵਿੱਖ ਹਮੇਸ਼ਾ ਦੇ ਲਈ ਹੋਵੇ ਅਤੇ ਸਭ ਦੇ ਲਈ ਹੋਵੇ (AI future is for Good, and for All): ਪ੍ਰਧਾਨ ਮੰਤਰੀ

ਅੱਜ ਦੀਆਂ ਚਰਚਾਵਾਂ ਤੋਂ ਇੱਕ ਬਾਤ ਸਾਹਮਣੇ ਆਈ ਹੈ – ਸਾਰੇ ਹਿਤਧਾਰਕਾਂ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਵਿੱਚ ਏਕਤਾ ਹੈ।

 

ਮੈਂ “ਏਆਈ ਫਾਊਂਡੇਸ਼ਨ” ("AI Foundation”) ਅਤੇ “ਸਸਟੇਨੇਬਲ ਏਆਈ ਲਈ ਕੌਂਸਲ” ("Council for Sustainable AI”) ਦੀ ਸਥਾਪਨਾ ਦੇ ਨਿਰਣੇ ਦਾ ਸੁਆਗਤ ਕਰਦਾ ਹਾਂ। ਮੈਂ ਇਨ੍ਹਾਂ ਪਹਿਲਾਂ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਆਪਣੇ ਪਿਆਰੇ ਮਿੱਤਰ ਮੈਕ੍ਰੋਂ ਨੂੰ ਵਧਾਈਆਂ ਦਿੰਦਾ ਹਾਂ ਅਤੇ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਾ ਹਾਂ।

 

 ਸਾਨੂੰ “ਏਆਈ ਦੇ ਲਈ ਆਲਮੀ ਸਾਂਝੇਦਾਰੀ” ("Global Partnership for AI”) ਨੂੰ ਭੀ ਵਾਸਤਵ ਵਿੱਚ ਆਲਮੀ ਸਰੂਪ ਦੇਣਾ ਹੋਵੇਗਾ। ਇਸ ਵਿੱਚ ਗਲੋਬਲ ਸਾਊਥ (Global South) ਅਤੇ ਉਸ ਦੀਆਂ ਪ੍ਰਾਥਮਿਕਤਾਵਾਂ, ਚਿੰਤਾਵਾਂ ਅਤੇ ਜ਼ਰੂਰਤਾਂ ਨੂੰ ਅਧਿਕ ਸਮਾਵੇਸ਼ੀ ਬਣਾਇਆ ਜਾਣਾ ਚਾਹੀਦਾ ਹੈ।

 

ਇਸ ਐਕਸ਼ਨ ਸਮਿਟ (Action Summit) ਦੀ ਗਤੀ ਨੂੰ ਅੱਗੇ ਵਧਾਉਣ ਦੇ ਲਈ, ਭਾਰਤ ਨੂੰ ਅਗਲੇ ਸਮਿਟ(next Summit) ਦੀ ਮੇਜ਼ਬਾਨੀ ਕਰਨ ਵਿੱਚ ਖੁਸ਼ੀ ਹੋਵੇਗੀ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jo khelega woh khilega, always cheer for Bharat: PM Modi meets India's CWG medallists

Media Coverage

Jo khelega woh khilega, always cheer for Bharat: PM Modi meets India's CWG medallists
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਅਗਸਤ 2026
August 10, 2026

History, Heritage & High Growth: Why India’s Youth Feel Unstoppable Under PM Modi’s Leadership