ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਕੇਂਦਰੀ ਖੇਤਰ ਦੀ ਯੋਜਨਾ (100% ਕੇਂਦਰ ਵਿੱਤ ਪੋਸ਼ਣ) ਦੇ ਰੂਪ ਵਿੱਚ ਵਾਇਬ੍ਰੈਂਟ ਵਿਲੇਜਿਜ਼ ਪ੍ਰੋਗਰਾਮ – II (ਵੀਵੀਪੀ-II) (Vibrant Villages Programme -II (VVP-II)) ਨੂੰ ਮਨਜ਼ੂਰੀ ਦੇ ਦਿੱਤੀ। ਇਹ ‘ਸੁਰੱਖਿਅਤ, ਮਹਿਫੂਜ਼ ਅਤੇ ਜੀਵੰਤ ਭੂਮੀ ਸੀਮਾਵਾਂ’ ਦੇ ਲਈ ਵਿਕਸਿਤ ਭਾਰਤ@2047 (Viksit Bharat@2047) ਦੇ ਦ੍ਰਿਸ਼ਟੀਕੋਣ ਦੇ ਲਈ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦਾ ਹੈ। ਇਹ ਪ੍ਰੋਗਰਾਮ ਵੀਵੀਪੀ-I (VVP-I) ਦੇ ਤਹਿਤ ਪਹਿਲੇ ਤੋਂ ਹੀ ਕਵਰ ਕੀਤੀ ਗਈ ਉੱਤਰੀ ਸੀਮਾ ਦੇ ਇਲਾਵਾ ਅੰਤਰਰਾਸ਼ਟਰੀ ਭੂਮੀ ਸੀਮਾਵਾਂ (ਆਈਐੱਲਬੀਐੱਸ-ILBs) ਨਾਲ ਲਗਦੇ ਬਲੌਕਾਂ ਵਿੱਚ ਸਥਿਤ ਪਿੰਡਾਂ ਦੇ ਵਿਆਪਕ ਵਿਕਾਸ ਵਿੱਚ ਮਦਦ ਕਰੇਗਾ।

 ਕੁੱਲ 6,839 ਕਰੋੜ ਰੁਪਏ ਦੇ ਖਰਚ ਦੇ ਨਾਲ, ਇਹ ਪ੍ਰੋਗਰਾਮ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਗੁਜਰਾਤ, ਜੰਮੂ ਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼), ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼), ਮਣੀਪੁਰ, ਮੇਘਾਲਯ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਰਾਜਸਥਾਨ, ਸਿੱਕਿਮ, ਤ੍ਰਿਪੁਰਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਰਣਨੀਤਕ ਪਿੰਡਾਂ ਵਿੱਚ ਵਿੱਤ ਵਰ੍ਹੇ 2028-29 ਤੱਕ ਲਾਗੂ ਕੀਤਾ ਜਾਵੇਗਾ।

 ਇਸ ਪ੍ਰੋਗਰਾਮ ਦਾ ਉਦੇਸ਼ ਸਮ੍ਰਿੱਧ ਅਤੇ ਸੁਰੱਖਿਅਤ ਸੀਮਾਵਾਂ ਨੂੰ ਸੁਨਿਸ਼ਚਿਤ ਕਰਨ, ਸੀਮਾ ਪਾਰ ਅਪਰਾਧ ਨੂੰ ਨਿਯੰਤ੍ਰਿਤ ਕਰਨ ਅਤੇ ਸੀਮਾਵਰਤੀ ਆਬਾਦੀ ਨੂੰ ਰਾਸ਼ਟਰ ਦੇ ਨਾਲ ਆਤਮਸਾਤ ਕਰਨ ਅਤੇ ਉਨ੍ਹਾਂ ਨੂੰ ‘ਸੀਮਾ ਸੁਰੱਖਿਆ ਬਲਾਂ ਦੀ ਅੱਖ ਅਤੇ ਕੰਨ’ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਬਿਹਤਰ ਜੀਵਨ ਸਥਿਤੀਆਂ ਅਤੇ ਉਚਿਤ ਆਜੀਵਿਕਾ ਦੇ ਅਵਸਰ ਪੈਦਾ ਕਰਨਾ ਹੈ, ਜੋ ਅੰਦਰੂਨੀ ਸੁਰੱਖਿਆ ਦੇ ਲਈ ਮਹੱਤਵਪੂਰਨ ਹੈ।

 ਇਹ ਪ੍ਰੋਗਰਾਮ ਪਿੰਡ ਜਾਂ ਪਿੰਡਾਂ ਦੇ ਸਮੂਹ ਦੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ, ਵੈਲਿਊ ਚੇਨ ਡਿਵੈਲਪਮੈਂਟ (ਸਹਿਕਾਰੀ ਕਮੇਟੀਆਂ, ਸੈਲਫ ਹੈਲਪ ਗਰੁੱਪਾਂ (SHGs) ਆਦਿ ਦੇ ਜ਼ਰੀਏ), ਬਾਰਡਰ ਸਪੈਸਿਫਿਕ ਆਊਟਰੀਚ ਐਕਟਿਵਿਟੀ, ਸਮਾਰਟ ਕਲਾਸਾਂ ਜਿਵੇਂ ਸਿੱਖਿਆ ਬੁਨਿਆਦੀ ਢਾਂਚੇ, ਟੂਰਿਜ਼ਮ ਸਰਕਿਟ ਦੇ ਵਿਕਾਸ ਅਤੇ ਸੀਮਾਵਰਤੀ ਖੇਤਰਾਂ ਵਿੱਚ ਵਿਵਿਧ ਅਤੇ ਟਿਕਾਊ ਆਜੀਵਿਕਾ ਦੇ ਅਵਸਰ ਸਿਰਜਣ ਦੇ ਲਈ ਕਾਰਜਾਂ/ਪ੍ਰੋਜੈਕਟਾਂ ਦੇ ਲਈ ਧਨ ਉਪਲਬਧ ਕਰਵਾਏਗਾ।

 ਦਖਲਅੰਦਾਜ਼ੀ ਸੀਮਾ-ਵਿਸ਼ੇਸ਼, ਰਾਜ ਅਤੇ ਪਿੰਡ-ਵਿਸ਼ੇਸ਼ ਹੋਣਗੇ, ਜੋ ਸਹਿਯੋਗਾਤਮਕ ਦ੍ਰਿਸ਼ਟੀਕੋਣ ਨਾਲ ਤਿਆਰ ਗ੍ਰਾਮ ਕਾਰਜ ਯੋਜਨਾਵਾਂ ‘ਤੇ ਅਧਾਰਿਤ ਹੋਣਗੇ।

 ਇਨ੍ਹਾਂ ਪਿੰਡਾਂ ਦੇ ਲਈ ਬਾਰ੍ਹਾਮਾਸੀ ਸੜਕ ਸੰਪਰਕ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਪਹਿਲੇ ਤੋਂ ਸਵੀਕ੍ਰਿਤ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-IV (PMGSY-IV) ਦੇ ਤਹਿਤ ਕੀਤਾ ਜਾਵੇਗਾ। ਕੈਬਨਿਟ ਸਕੱਤਰ ਦੀ ਪ੍ਰਧਾਨਗੀ ਵਾਲੀ ਉੱਚ-ਅਧਿਕਾਰ ਪ੍ਰਾਪਤ ਕਮੇਟੀ ਸੀਮਾਵਰਤੀ ਖੇਤਰਾਂ ਵਿੱਚ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਯੋਜਨਾਬੱਧ ਦਿਸ਼ਾ-ਨਿਰਦੇਸ਼ਾਂ ਵਿੱਚ ਉਪਯੁਕਤ ਛੂਟ ‘ਤੇ ਵਿਚਾਰ ਕਰੇਗੀ।

 ਇਸ ਪ੍ਰੋਗਰਾਮ ਦਾ ਉਦੇਸ਼ ਯੋਜਨਾ ਮਿਆਰਾਂ ਦੇ ਅਨੁਸਾਰ ਕਨਵਰਜੈਂਸ ਦੇ ਤਹਿਤ ਪਹਿਚਾਣੇ ਗਏ ਪਿੰਡਾਂ ਵਿੱਚ ਮੌਜੂਦਾ ਵਿਅਕਤੀਗਤ ਅਤੇ ਘਰੇਲੂ ਪੱਧਰ ਦੀਆਂ ਕਲਿਆਣਕਾਰੀ ਯੋਜਨਾਵਾਂ ਵਿੱਚ ਸੰਤ੍ਰਿਪਤਾ ਪ੍ਰਾਪਤ ਕਰਨਾ ਹੈ। ਪ੍ਰੋਗਰਾਮ ਦਾ ਉਦੇਸ਼ ਮੌਜੂਦਾ ਯੋਜਨਾ ਮਿਆਰਾਂ ਦੇ ਤਹਿਤ ਕਨਵਰਜੈਂਸ ਦੇ ਜ਼ਰੀਏ 4 ਵਿਸ਼ਾਗਤ ਖੇਤਰਾਂ, ਅਰਥਾਤ ਬਾਰ੍ਹਾਮਾਸੀ ਸੜਕ ਸੰਪਰਕ, ਦੂਰਸੰਚਾਰ ਸੰਪਰਕ, ਟੈਲੀਵਿਜ਼ਨ ਸੰਪਰਕ ਅਤੇ ਬਿਜਲੀਕਰਣ ਵਿੱਚ ਅਜਿਹੇ ਬਲੌਕਾਂ ਦੇ ਸਾਰੇ ਪਿੰਡਾਂ ਨੂੰ ਸੰਤ੍ਰਿਪਤ ਕਰਨਾ ਹੈ।

 ਇਸ ਪ੍ਰੋਗਰਾਮ ਵਿੱਚ ਮੇਲੇ ਅਤੇ ਤਿਉਹਾਰ, ਜਾਗਰੂਕਾਤ ਕੈਂਪ, ਰਾਸ਼ਟਰੀ ਦਿਵਸਾਂ ਦਾ ਉਤਸਵ, ਮੰਤਰੀਆਂ, ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਨਿਯਮਿਤ ਦੌਰੇ ਅਤੇ ਅਜਿਹੇ ਪਿੰਡਾਂ ਵਿੱਚ ਰਾਤ ਨੂੰ ਆਰਾਮ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਕੇ ਇਨ੍ਹਾਂ ਪਿੰਡਾਂ ਵਿੱਚ ਜੀਵੰਤਤਾ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਟੂਰਿਜ਼ਮ ਦੀ ਸੰਭਾਵਨਾ ਵਧੇਗੀ ਅਤੇ ਇਨ੍ਹਾਂ ਪਿੰਡਾਂ ਦੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨੂੰ ਹੁਲਾਰਾ ਮਿਲੇਗਾ।

 ਪ੍ਰੋਜੈਕਟ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਜਾਵੇਗਾ ਅਤੇ ਪੀਐੱਮ ਗਤੀ ਸ਼ਕਤੀ (PM Gati Shakti) ਜਿਹੇ ਸੂਚਣਾ ਡੇਟਾਬੇਸ ਦਾ ਉਪਯੋਗ ਕੀਤਾ ਜਾਵੇਗਾ।

 ਵੀਵੀਵੀ-II (VVP-II) ਅਤੇ ਵੀਵੀਪੀ-I (VVP-I) ਸੀਮਾਵਰਤੀ ਪਿੰਡਾਂ ਨੂੰ ਆਤਮਨਿਰਭਰ ਅਤੇ ਜੀਵੰਤ ਬਣਾਉਣ ਦੇ ਲਈ ਪਰਿਵਰਤਨਕਾਰੀ ਪਹਿਲ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's telecom sector surges in 2025! 5G rollout reaches 85% of population; rural connectivity, digital adoption soar

Media Coverage

India's telecom sector surges in 2025! 5G rollout reaches 85% of population; rural connectivity, digital adoption soar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology