1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਲਗਭਗ ₹10,000 ਕਰੋੜ ਦੇ ਕੁੱਲ ਨਿਵੇਸ਼ ਦੇ ਨਾਲ 3 ਪ੍ਰਮੁੱਖ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਲਈ ਭਾਰਤੀ ਰੇਲਵੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ:

    ਏ) ਨਵੀਂ ਦਿੱਲੀ ਰੇਲਵੇ ਸਟੇਸ਼ਨ;

    ਬੀ) ਅਹਿਮਦਾਬਾਦ ਰੇਲਵੇ ਸਟੇਸ਼ਨ; ਅਤੇ

    ਸੀ) ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਮੁੰਬਈ

    ਰੇਲਵੇ ਸਟੇਸ਼ਨ ਕਿਸੇ ਵੀ ਸ਼ਹਿਰ ਲਈ ਮਹੱਤਵਪੂਰਨ ਅਤੇ ਕੇਂਦਰੀ ਸਥਾਨ ਹੁੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੇਲਵੇ ਦੇ ਕਾਯਾਕਲਪ ਵਿੱਚ ਸਟੇਸ਼ਨਾਂ ਦੇ ਵਿਕਾਸ ਨੂੰ ਮਹੱਤਵ ਦਿੱਤਾ ਹੈ। ਅੱਜ ਦੇ ਕੈਬਨਿਟ ਦੇ ਫ਼ੈਸਲੇ ਨੇ ਸਟੇਸ਼ਨ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। 199 ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਕੰਮ ਚਲ ਰਿਹਾ ਹੈ। ਇਨ੍ਹਾਂ ਵਿੱਚੋਂ 47 ਸਟੇਸ਼ਨਾਂ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਬਾਕੀ ਦੇ ਸਟੇਸ਼ਨਾਂ ਲਈ ਮਾਸਟਰ ਪਲਾਨਿੰਗ ਅਤੇ ਡਿਜ਼ਾਈਨ ਦਾ ਕੰਮ ਚਲ ਰਿਹਾ ਹੈ। 32 ਸਟੇਸ਼ਨਾਂ ਲਈ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਅੱਜ ਕੈਬਨਿਟ ਨੇ ₹10,000 ਕਰੋੜ ਦੇ ਨਿਵੇਸ਼ ਨਾਲ 3 ਪ੍ਰਮੁੱਖ ਰੇਲਵੇ ਸਟੇਸ਼ਨਾਂ ਵੀਂ ਦਿੱਲੀ, ਅਹਿਮਦਾਬਾਦ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ), ਮੁੰਬਈ ਨੂੰ ਮਨਜ਼ੂਰੀ ਦਿੱਤੀ ਹੈ।

    ਸਟੇਸ਼ਨ ਡਿਜ਼ਾਈਨ ਦੇ ਮਿਆਰੀ ਤੱਤ ਹੇਠਲਿਖਤ ਹੋਣਗੇ:

    1.     ਹਰ ਸਟੇਸ਼ਨ 'ਤੇ ਪ੍ਰਚੂਨ, ਕੈਫੇਟੇਰੀਆ, ਮਨੋਰੰਜਨ ਸੁਵਿਧਾਵਾਂ ਲਈ ਸਥਾਨਾਂ ਦੇ ਨਾਲ ਇੱਕ ਸਥਾਨ 'ਤੇ ਸਾਰੀਆਂ ਯਾਤਰੀ ਸੁਵਿਧਾਵਾਂ ਵਾਲਾ ਇੱਕ ਵਿਸ਼ਾਲ ਛੱਤ ਵਾਲਾ ਪਲਾਜ਼ਾ (36/72/108 ਮੀਟਰ) ਹੋਵੇਗਾ।

    2.     ਰੇਲਵੇ ਪਟੜੀਆਂ ਦੇ ਦੋਵੇਂ ਪਾਸੇ ਸਟੇਸ਼ਨ ਇਮਾਰਤ ਦੇ ਨਾਲ ਸ਼ਹਿਰ ਦੇ ਦੋਵੇਂ ਪਾਸੇ ਸਟੇਸ਼ਨ ਨਾਲ ਜੁੜੇ ਹੋਣਗੇ।

    3.     ਫੂਡ ਕੋਰਟ, ਉਡੀਕ ਖੇਤਰ, ਬੱਚਿਆਂ ਲਈ ਖੇਡਣ ਦਾ ਸਥਾਨ, ਸਥਾਨਕ ਉਤਪਾਦਾਂ ਲਈ ਜਗ੍ਹਾ ਆਦਿ ਵਰਗੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।

    4.     ਸ਼ਹਿਰ ਦੇ ਅੰਦਰ ਸਥਿਤ ਸਟੇਸ਼ਨਾਂ ਵਿੱਚ ਸਿਟੀ ਸੈਂਟਰ ਵਰਗੀ ਜਗ੍ਹਾ ਹੋਵੇਗੀ।

    5.     ਸਟੇਸ਼ਨਾਂ ਨੂੰ ਆਰਾਮਦਾਇਕ ਬਣਾਉਣ ਲਈ, ਉਚਿਤ ਰੋਸ਼ਨੀ, ਰਸਤਾ ਲੱਭਣ/ਸੰਕੇਤ, ਧੁਨੀ ਵਿਗਿਆਨ, ਲਿਫਟਾਂ/ਐਸਕੇਲੇਟਰ/ਟ੍ਰੈਵਲੇਟਰ ਹੋਣਗੇ।

    6.     ਟ੍ਰੈਫਿਕ ਦੀ ਸੁਚਾਰੂ ਆਵਾਜਾਈ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪਾਰਕਿੰਗ ਦੀ ਢੁਕਵੀਂ ਸੁਵਿਧਾ ਹੈ।

    7.     ਟ੍ਰਾਂਸਪੋਰਟੇਸ਼ਨ ਦੇ ਹੋਰ ਮਾਧਿਅਮਾਂ ਜਿਵੇਂ ਕਿ ਮੈਟਰੋ, ਬੱਸ ਆਦਿ ਨਾਲ ਏਕੀਕਰਣ ਹੋਵੇਗਾ।

    8.     ਗ੍ਰੀਨ ਬਿਲਡਿੰਗ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਸੌਰ ਊਰਜਾ, ਪਾਣੀ ਦੀ ਸੰਭਾਲ/ਰੀਸਾਈਕਲਿੰਗ ਅਤੇ ਰੁੱਖਾਂ ਦੇ ਕਵਰ ਵਿੱਚ ਸੁਧਾਰ ਕੀਤਾ ਜਾਵੇਗਾ।

    9.     ਦਿਵਯਾਂਗ ਪੱਖੀ ਸੁਵਿਧਾਵਾਂ ਪ੍ਰਦਾਨ ਕਰਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

    10.  ਇਨ੍ਹਾਂ ਸਟੇਸ਼ਨਾਂ ਨੂੰ ਇੰਟੈਲੀਜੈਂਟ ਬਿਲਡਿੰਗ ਦੇ ਸੰਕਲਪ 'ਤੇ ਵਿਕਸਿਤ ਕੀਤਾ ਜਾਵੇਗਾ।

    11.  ਇੱਥੇ ਵੱਖ-ਵੱਖ ਆਗਮਨ/ਰਵਾਨਗੀ, ਕਲੱਟਰ ਮੁਕਤ ਪਲੈਟਫਾਰਮ, ਬਿਹਤਰ ਸਤ੍ਹਾ, ਪੂਰੀ ਤਰ੍ਹਾਂ ਕਵਰ ਕੀਤੇ ਪਲੈਟਫਾਰਮ ਹੋਣਗੇ।

    12.  ਸਟੇਸ਼ਨ ਸੀਸੀਟੀਵੀ ਅਤੇ ਐਕਸੈੱਸ ਕੰਟਰੋਲ ਨਾਲ ਸੁਰੱਖਿਅਤ ਹੋਣਗੇ।

    13.  ਇਹ ਪ੍ਰਤੀਕਾਤਮਕ ਸਟੇਸ਼ਨ ਇਮਾਰਤਾਂ ਹੋਣਗੀਆਂ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Sweden backs India's permanent UNSC seat, sees defence manufacturing as next big chapter in bilateral ties

Media Coverage

Sweden backs India's permanent UNSC seat, sees defence manufacturing as next big chapter in bilateral ties
NM on the go

Nm on the go

Always be the first to hear from the PM. Get the App Now!
...
Prime Minister condoles loss of lives in a mishap in Chamba, Himachal Pradesh
August 08, 2026

The Prime Minister, Shri Narendra Modi, condoled loss of lives due to a mishap in Chamba, Himachal Pradesh. "My thoughts are with the families who have lost their loved ones. May those injured recover at the earliest", Shri Modi stated.

The Prime Minister posted on X:

The loss of lives due to a mishap in Chamba, Himachal Pradesh, is deeply saddening. My thoughts are with the families who have lost their loved ones. May those injured recover at the earliest: PM @narendramodi