ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਖ਼ਰੀਫ ਸੀਜ਼ਨ (KHARIF Season), 2024 (01.04.2024 ਤੋਂ 30.09.2024 ਤੱਕ) ਫਾਸਫੇਟਿਕ ਅਤੇ ਪੋਟਾਸ਼ਿਕ (ਪੀਐਂਡਕੇ) ਖਾਦ ਦੇ  ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨਿਰਧਾਰਿਤ ਕਰਨ ਅਤੇ ਐੱਨਬੀਐੱਸ ਸਕੀਮ ਅਧੀਨ 3 ਨਵੇਂ ਖਾਦ ਗ੍ਰੇਡਾਂ ਨੂੰ ਸ਼ਾਮਲ ਕਰਨ ਦੇ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਾਉਣੀ (ਖ਼ਰੀਫ) ਸੀਜ਼ਨ 2024 ਲਈ ਅਸਥਾਈ ਬਜਟ ਦੀ ਜ਼ਰੂਰਤ ਲਗਭਗ 24,420 ਕਰੋੜ ਰੁਪਏ ਹੋਵੇਗੀ।

 

 ਲਾਭ:

• ਕਿਸਾਨਾਂ ਨੂੰ ਸਬਸਿਡੀ, ਕਿਫਾਇਤੀ ਅਤੇ ਵਾਜਬ ਭਾਅ 'ਤੇ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ।

 • ਖਾਦਾਂ ਅਤੇ ਇਨਪੁਟਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਾਲ ਹੀ ਦੇ ਰੁਝਾਨਾਂ ਦੇ ਮੱਦੇਨਜ਼ਰ ਪੀਐਂਡਕੇ (P&K) ਖਾਦਾਂ 'ਤੇ ਸਬਸਿਡੀ ਨੂੰ ਤਰਕਸੰਗਤ ਬਣਾਉਣਾ।

 • ਐੱਨਬੀਐੱਸ ਵਿੱਚ ਤਿੰਨ ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨਾ ਸੰਤੁਲਿਤ ਮਿੱਟੀ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਮਿੱਟੀ ਦੀ ਜ਼ਰੂਰਤ ਅਨੁਸਾਰ ਸੂਖਮ ਪੌਸ਼ਟਿਕ ਤੱਤਾਂ ਨਾਲ ਮਜ਼ਬੂਤ ​​ਖਾਦਾਂ ਦੀ ਚੋਣ ਕਰਨ ਲਈ ਕਿਸਾਨਾਂ ਨੂੰ ਵਿਕਲਪ ਪੇਸ਼ ਕਰੇਗਾ।

 

ਲਾਗੂ ਕਰਨ ਦੀ ਰਣਨੀਤੀ ਅਤੇ ਲਕਸ਼: 

 

ਕਿਸਾਨਾਂ ਨੂੰ ਸਸਤੀਆਂ ਕੀਮਤਾਂ 'ਤੇ ਇਨ੍ਹਾਂ ਖਾਦਾਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਖ਼ਰੀਫ 2024 (01.04.2024 ਤੋਂ 30.09.2024 ਤੱਕ ਲਾਗੂ) ਲਈ ਪੀਐਂਡਕੇ ਖਾਦਾਂ 'ਤੇ ਸਬਸਿਡੀ ਪ੍ਰਵਾਨਿਤ ਦਰਾਂ ਦੇ ਅਧਾਰ 'ਤੇ ਮੁਹੱਈਆ ਕਰਵਾਈ ਜਾਵੇਗੀ।

 

ਪਿਛੋਕੜ:

ਸਰਕਾਰ ਖਾਦ ਨਿਰਮਾਤਾਵਾਂ/ਆਯਾਤਕਾਰਾਂ ਦੁਆਰਾ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ 'ਤੇ ਪੀਐਂਡਕੇ (P&K) ਖਾਦਾਂ ਦੇ 25 ਗ੍ਰੇਡ ਉਪਲਬਧ ਕਰਵਾ ਰਹੀ ਹੈ। ਪੀਐਂਡਕੇ ਖਾਦਾਂ 'ਤੇ ਸਬਸਿਡੀ 01.04.2010 ਤੋਂ ਐੱਨਬੀਐੱਸ ਸਕੀਮ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ। ਆਪਣੀ ਕਿਸਾਨ ਪੱਖੀ ਪਹੁੰਚ ਦੇ ਅਨੁਸਾਰ, ਸਰਕਾਰ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਪੀਐਂਡਕੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਖਾਦਾਂ ਅਤੇ ਇਨਪੁਟਸ ਜਿਵੇਂ ਯੂਰੀਆ, ਡੀਏਪੀ, ਐੱਮਓਪੀ ਅਤੇ ਸਲਫਰ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਾਲ ਹੀ ਦੇ ਰੁਝਾਨਾਂ ਦੇ ਮੱਦੇਨਜ਼ਰ, ਸਰਕਾਰ ਨੇ ਸਾਉਣੀ 2024 ਲਈ 01.04.24 ਤੋਂ 30.09.24 ਤੱਕ ਫਾਸਫੇਟਿਕ ਅਤੇ ਪੋਟਾਸਿਕ (P&K) ਖਾਦਾਂ ਦੇ ਲਈ ਐੱਨਬੀਐੱਸ ਦਰਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।  

 

ਸਰਕਾਰ ਨੇ ਐੱਨਬੀਐੱਸ ਸਕੀਮ ਦੇ ਤਹਿਤ 3 ਨਵੇਂ ਖਾਦ ਗ੍ਰੇਡਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਖਾਦ ਕੰਪਨੀਆਂ ਨੂੰ ਪ੍ਰਵਾਨਿਤ ਅਤੇ ਅਧਿਸੂਚਿਤ ਦਰਾਂ ਅਨੁਸਾਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਸਸਤੀ ਕੀਮਤ 'ਤੇ ਖਾਦ ਉਪਲਬਧ ਕਰਵਾਈ ਜਾ ਸਕੇ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
Prime Minister condoles loss of lives due to a mishap in Nashik, Maharashtra
December 07, 2025

The Prime Minister, Shri Narendra Modi has expressed deep grief over the loss of lives due to a mishap in Nashik, Maharashtra.

Shri Modi also prayed for the speedy recovery of those injured in the mishap.

The Prime Minister’s Office posted on X;

“Deeply saddened by the loss of lives due to a mishap in Nashik, Maharashtra. My thoughts are with those who have lost their loved ones. I pray that the injured recover soon: PM @narendramodi”