ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ ਮਾਰਕੀਟਿੰਗ ਸੀਜ਼ਨ 2026-27 ਲਈ 14 ਖਰੀਫ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਰਕਾਰ ਨੇ ਸਾਲ 2026-27 ਦੇ ਮਾਰਕੀਟਿੰਗ ਸੀਜ਼ਨ ਲਈ ਖਰੀਫ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (MSP) ਵਿੱਚ ਵਾਧਾ ਕੀਤਾ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਲਾਭਦਾਇਕ ਮੁੱਲ ਮਿਲ ਸਕੇ। ਪਿਛਲੇ ਸਾਲ ਦੇ ਮੁਕਾਬਲੇ ਵਿੱਚ MSP ਵਿੱਚ ਸਭ ਤੋਂ ਜ਼ਿਆਦਾ ਵਾਧਾ ਸੂਰਜਮੁਖੀ ਦੇ ਬੀਜ (622 ਰੁਪਏ ਪ੍ਰਤੀ ਕੁਇੰਟਲ), ਉਸ ਤੋਂ ਬਾਅਦ ਕਪਾਹ (557 ਰੁਪਏ ਪ੍ਰਤੀ ਕੁਇੰਟਲ), ਨਾਇਜ਼ਰਸੀਡ (515 ਰੁਪਏ ਪ੍ਰਤੀ ਕੁਇੰਟਲ) ਅਤੇ ਤਿਲ (500 ਰੁਪਏ ਪ੍ਰਤੀ ਕੁਇੰਟਲ) ਲਈ ਸਿਫਾਰਸ਼ ਕੀਤੀ ਗਈ ਹੈ।
ਮਾਰਕੀਟਿੰਗ ਸੀਜ਼ਨ 2026-27 ਲਈ ਸਾਰੀਆਂ ਖਰੀਫ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ:
(ਰੁਪਏ ਪ੍ਰਤੀ ਕੁਇੰਟਲ)
|
ਲੜੀ ਨੰ. |
ਫਸਲ |
ਐੱਮਐੱਸਪੀ 2026-27 |
ਲਾਗਤ* ਕੇਐੱਮਐੱਸ 2026-27 |
ਲਾਗਤ ‘ਤੇ ਮਾਰਜਿਨ (%) |
ਐੱਮਐੱਸਪੀ |
ਐੱਮਐੱਸ ਐੱਮਐੱਸਪੀ ਵਿੱਚ 2026-27 ਵਿੱਚ ਵਾਧਾ |
|||
|
|
ਅਨਾਜ |
2025- 26 |
2013- 14 |
2025-26 के दौरान |
2013-14 के दौरान |
||||
|
|
|
|
|
|
|
|
|
||
|
1. |
ਝੋਨਾ |
ਸਧਾਰਣ |
2441 |
1627 |
50 |
2369 |
1310 |
72 |
1131 (86%) |
|
|
ਗ੍ਰੇਡ ਏ^ |
2461 |
- |
- |
2389 |
1345 |
72 |
1116 (83%) |
|
|
2. |
ਜਵਾਰ |
ਹਾਈਬ੍ਰਿਡ |
4023 |
2682 |
50 |
3699 |
1500 |
324 |
2523 (168%) |
|
|
ਮਾਲਦੰਡੀ ^ |
4073 |
- |
- |
3749 |
1520 |
324 |
2553 (168%) |
|
|
3. |
ਬਾਜਰਾ |
2900 |
1858 |
56 |
2775 |
1250 |
125 |
1650 (132%) |
|
|
4. |
ਰਾਗੀ |
5205 |
3470 |
50 |
4886 |
1500 |
319 |
3705 (247%) |
|
|
5. |
ਮੱਕੀ |
2410 |
1544 |
56 |
2400 |
1310 |
10 |
1100 (84%) |
|
|
|
ਦਾਲਾਂ |
||||||||
|
6. |
ਤੁਅਰ/ ਅਰਹਰ |
8450 |
5496 |
54 |
8000 |
4300 |
450 |
4150 (97%) |
|
|
7. |
ਮੂੰਗੀ |
8780 |
5438 |
61 |
8768 |
4500 |
12 |
4280 (95%) |
|
|
8. |
ਉੜਦ |
8200 |
5418 |
51 |
7800 |
4300 |
400 |
3900 (91%) |
|
|
|
ਤੇਲ ਬੀਜ |
||||||||
|
9. |
ਮੂੰਗਫਲੀ |
7517 |
5011 |
50 |
7263 |
4000 |
254 |
3517 (88%) |
|
|
10. |
ਸੂਰਜਮੁਖੀ ਦੇ ਬੀਜ |
8343 |
5562 |
50 |
7721 |
3700 |
622 |
4643 (125%) |
|
|
11। |
ਪੀਲੀ ਸੋਇਆਬੀਨ |
5708 |
3805 |
50 |
5328 |
2560 |
380 |
3148 (123%) |
|
|
12. |
ਤਿਲ |
10346 |
6897 |
50 |
9846 |
4500 |
500 |
5846 (130%) |
|
|
13. |
ਨਾਇਜ਼ਰਸੀਡ |
10052 |
6701 |
50 |
9537 |
3500 |
515 |
6552 (187%) |
|
|
|
ਵਪਾਰਕ |
|
|
|
|
|
|
|
|
|
14. |
ਕਪਾਹ |
(ਦਰਮਿਆਨਾ ਰੇਸ਼ਾ) |
8267 |
5511 |
50 |
7710 |
3700 |
557 |
4567 (123%) |
|
|
(ਲੰਬਾ ਰੇਸ਼ਾ) ^ |
8667 |
- |
- |
8110 |
4000 |
557 |
4667 (117%) |
|
ਇਸ ਵਿੱਚ ਸਾਰੀਆਂ ਭੁਗਤਾਨ ਕੀਤੀਆਂ ਗਈਆਂ ਲਾਗਤਾਂ ਸ਼ਾਮਲ ਹਨ, ਜਿਵੇਂ ਕਿ ਕਿਰਾਏ ‘ਤੇ ਲਈ ਗਈ ਮਨੁੱਖੀ ਕਿਰਤ, ਬਲਦਾਂ ਦੀ ਮਜ਼ਦੂਰੀ (bullock labour)/ਮਸ਼ੀਨੀ ਮਜ਼ਦੂਰੀ, ਲੀਜ਼ ‘ਤੇ ਲਈ ਗਈ ਜ਼ਮੀਨ ਲਈ ਭੁਗਤਾਨ ਕੀਤਾ ਗਿਆ ਕਿਰਾਇਆ, ਬੀਜ, ਖਾਦ, ਵਰਗੇ ਕੱਚੇ ਮਾਲ ਦੀ ਵਰਤੋਂ ‘ਤੇ ਹੋਣ ਵਾਲੇ ਖਰਚ, ਇਰੀਗੇਸ਼ਨ ਚਾਰਜਿਸ, ਔਜਾਰਾਂ ਅਤੇ ਫਾਰਮ ਬਿਲਡਿੰਗਾਂ 'ਤੇ ਕੀਮਤ ਘਟਾਓ, ਕਾਰਜਸ਼ੀਲ ਪੂੰਜੀ 'ਤੇ ਵਿਆਜ, ਪੰਪ ਸੈੱਟਾਂ ਨੂੰ ਚਲਾਉਣ ਲਈ ਡੀਜ਼ਲ/ਬਿਜਲੀ, ਆਦਿ, ਫੁਟਕਲ ਖਰਚੇ, ਅਤੇ ਪਰਿਵਾਰਕ ਕਿਰਤ ਦਾ ਅਨੁਮਾਨਿਤ ਮੁੱਲ।
ਝੋਨਾ (ਗ੍ਰੇਡ ਏ), ਜਵਾਰ (ਮਾਲਦੰਡੀ) ਅਤੇ ਕਪਾਹ (ਲੰਬੇ ਰੇਸ਼ੇ ਵਾਲੀ) ਲਈ ਲਾਗਤ ਡੇਟਾ ਵੱਖਰੇ ਤੌਰ ‘ਤੇ ਇਕੱਠਾ ਨਹੀਂ ਕੀਤਾ ਗਿਆ ਹੈ।
ਮਾਰਕੀਟਿੰਗ ਸੈਸ਼ਨ 2026-27 ਲਈ ਖਰੀਫ ਫਸਲਾਂ ਦੇ ਐੱਮਐੱਸਪੀ ਵਿੱਚ ਵਾਧਾ ਕੇਂਦਰੀ ਬਜਟ 2018-19 ਵਿੱਚ ਐੱਮਐੱਸਪੀ ਨੂੰ ਆਲ –ਇੰਡੀਆ ਔਸਤ ਉਤਪਾਦਨ ਲਾਗਤ ਦੇ ਘੱਟ ਤੋਂ ਘੱਟ 1.5 ਗੁਣਾ ‘ਤੇ ਨਿਰਧਾਰਿਤ ਕਰਨ ਦੇ ਐਲਾਨ ਦੇ ਅਨੁਸਾਰ ਹੈ। ਕਿਸਾਨਾਂ ਨੂੰ ਉਤਪਾਦਨ ਲਾਗਤ ‘ਤੇ ਮਿਲਣ ਵਾਲਾ ਅਨੁਮਾਨਿਤ ਲਾਭ ਮੂੰਗੀ (61%) ਵਿੱਚ ਸਭ ਤੋਂ ਵੱਧ (ਇਸ ਤੋਂ ਬਾਅਦ ਬਾਜਰਾ (56%), ਮੱਕੀ (56%) ਅਤੇ ਅਰਹਰ (57%) ਵਿੱਚ ਹੋਵੇਗਾ। ਬਾਕੀ ਫਸਲਾਂ ਲਈ, ਕਿਸਾਨਾਂ ਨੂੰ ਉਤਪਾਦਨ ਲਾਗਤ ‘ਤੇ ਮਿਲਣ ਵਾਲਾ ਲਾਭ 50% ਰਹਿਣ ਦਾ ਅਨੁਮਾਨ ਹੈ।
ਹਾਲ ਹੀ ਦੇ ਵਰ੍ਹਿਆਂ ਵਿੱਚ, ਸਰਕਾਰ ਫਸਲਾਂ ਲਈ ਉੱਚ ਐੱਮਐੱਸਪੀ ਦੀ ਪੇਸ਼ਕਸ਼ ਕਰਕੇ ਅਨਾਜ ਤੋਂ ਇਲਾਵਾ ਹੋਰ ਫਸਲਾਂ - ਜਿਵੇਂ ਕਿ ਦਾਲਾਂ, ਤੇਲ ਬੀਜਾਂ ਅਤੇ ਪੌਸ਼ਟਿਕ-ਅਨਾਜ (ਸ਼੍ਰੀ ਅੰਨ) - ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਹੀ ਹੈ 2014-15 ਤੋਂ 2025-26 ਤੱਕ ਦੀ ਮਿਆਦ ਦੌਰਾਨ, ਝੋਨੇ ਦੀ ਖਰੀਦ 8,418 ਲੱਖ ਮੀਟ੍ਰਿਕ ਟਨ ਸੀ, ਜਦਕਿ 2004-05 ਤੋਂ 2013-14 ਤੱਕ ਦੀ ਮਿਆਦ ਦੌਰਾਨ, ਝੋਨੇ ਦੀ ਖਰੀਦ 4,590 ਲੱਖ ਮੀਟ੍ਰਿਕ ਟਨ ਸੀ।
2014-15 ਤੋਂ 2025-26 ਤੱਕ ਦੀ ਮਿਆਦ ਦੌਰਾਨ, 14 ਖਰੀਫ ਦੀਆਂ ਫਸਲਾਂ ਦੀ ਖਰੀਦ 8,746 ਲੱਖ ਮੀਟ੍ਰਿਕ ਟਨ ਸੀ, ਜਦਕਿ 2004-05 ਤੋਂ 2013-14 ਤੱਕ ਦੀ ਮਿਆਦ ਦੌਰਾਨ, ਖਰੀਦ 4,679 ਲੱਖ ਮੀਟ੍ਰਿਕ ਟਨ ਸੀ।
2014-15 ਤੋਂ 2025-26 ਤੱਕ ਦੀ ਮਿਆਦ ਦੌਰਾਨ, ਝੋਨਾ ਉਤਪਾਦਕ ਕਿਸਾਨਾਂ ਨੂੰ ਭੁਗਤਾਨ ਕੀਤੀ ਗਈ ਘੱਟੋ-ਘੱਟ ਐੱਮਐੱਸਪੀ ਦੀ ਰਕਮ 16.08 ਲੱਖ ਕਰੋੜ ਰੁਪਏ ਸੀ, ਜਦਕਿ 2004-05 ਤੋਂ 2013-14 ਤੱਕ ਦੀ ਮਿਆਦ ਦੌਰਾਨ ਕਿਸਾਨਾਂ ਨੂੰ ਭੁਗਤਾਨ ਕੀਤੀ ਗਈ ਰਕਮ 4.44 ਲੱਖ ਕਰੋੜ ਰੁਪਏ ਸੀ।
2014-15 ਤੋਂ 2025-26 ਤੱਕ ਦੀ ਮਿਆਦ ਦੌਰਾਨ, 14 ਖਰੀਫ ਦੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਦਾ ਕੀਤੀ ਗਈ ਐੱਮਐੱਸਪੀ ਦੀ ਰਕਮ 18.99 ਲੱਖ ਕਰੋੜ ਰੁਪਏ ਸੀ, ਜਦਕਿ 2004-05 ਤੋਂ 2013-14 ਤੱਕ ਦੀ ਮਿਆਦ ਦੌਰਾਨ ਕਿਸਾਨਾਂ ਨੂੰ ਭੁਗਤਾਨ ਕੀਤੀ ਗਈ ਐੱਮਐੱਸਪੀ ਦੀ ਰਕਮ 4.75 ਲੱਖ ਕਰੋੜ ਰੁਪਏ ਸੀ।


