ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹੇਠ ਲਿਖੀਆਂ ਅਤਿਰਿਕਤ ਗਤੀਵਿਧੀਆਂ ਨੂੰ ਸ਼ਾਮਲ ਕਰਕੇ ਰਾਸ਼ਟਰੀ ਪਸ਼ੂਧਨ ਮਿਸ਼ਨ ਵਿੱਚ ਹੋਰ ਸੋਧਾਂ ਨੂੰ ਪ੍ਰਵਾਨਗੀ ਦਿੱਤੀ:

 • ਘੋੜੇ, ਗਧੇ, ਖੱਚਰ, ਊਠ ਲਈ ਉੱਦਮ ਸਥਾਪਿਤ ਕਰਨ ਲਈ ਵਿਅਕਤੀਆਂ, ਐੱਫਪੀਓ’ਸ, ਐੱਸਐੱਚਜੀ’ਸ, ਜੇਐੱਲਜੀ’ਸ, ਐੱਫਸੀਓ’ਸ ਅਤੇ ਸੈਕਸ਼ਨ 8 ਕੰਪਨੀਆਂ ਨੂੰ 50 ਲੱਖ ਰੁਪਏ ਤੱਕ ਦੀ 50% ਪੂੰਜੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਘੋੜੇ, ਗਧੇ ਅਤੇ ਊਠ ਦੀ ਨਸਲ ਸੰਭਾਲ਼ ਲਈ ਵੀ ਸੂਬਾ ਸਰਕਾਰ ਦੀ ਮਦਦ ਕੀਤੀ ਜਾਵੇਗੀ। ਕੇਂਦਰ ਸਰਕਾਰ ਘੋੜੇ, ਗਧੇ ਅਤੇ ਊਠ ਲਈ ਸੀਮਨ ਸਟੇਸ਼ਨ ਅਤੇ ਨਿਊਕਲੀਅਸ ਬਰੀਡਿੰਗ ਫਾਰਮ ਦੀ ਸਥਾਪਨਾ ਲਈ 10 ਕਰੋੜ ਰੁਪਏ ਮੁਹੱਈਆ ਕਰਵਾਏਗੀ।

• ਚਾਰੇ ਦੇ ਬੀਜ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਲਈ (ਪ੍ਰੋਸੈੱਸਿੰਗ ਅਤੇ ਗ੍ਰੇਡਿੰਗ ਯੂਨਿਟ/ਚਾਰਾ ਸਟੋਰੇਜ ਗੋਦਾਮ ਸਥਾਪਿਤ ਕਰਨ ਲਈ) ਪ੍ਰਾਈਵੇਟ ਕੰਪਨੀਆਂ, ਸਟਾਰਟ-ਅੱਪਸ/ਐੱਸਐੱਚਜੀ/ਐੱਫਪੀਓ/ਐੱਫਸੀਓ/ਜੇਐੱਲਜੀ/ਕਿਸਾਨ ਸਹਿਕਾਰੀ ਸਭਾਵਾਂ ਅਤੇ ਸੈਕਸ਼ਨ 8 ਕੰਪਨੀਆਂ ਨੂੰ ਇਮਾਰਤ ਦੀ ਉਸਾਰੀ, ਰਿਸੀਵਿੰਗ ਸ਼ੈੱਡ, ਡਰਾਇੰਗ ਪਲੈਟਫਾਰਮ ਅਤੇ ਗ੍ਰੇਡਿੰਗ ਪਲਾਂਟਾਂ ਦੇ ਨਾਲ-ਨਾਲ ਬੀਜ ਸਟੋਰੇਜ ਗੋਦਾਮ ਆਦਿ ਸਮੇਤ ਮਸ਼ੀਨਰੀ ਦਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ 50% ਪੂੰਜੀ ਦੇ ਨਾਲ 50 ਲੱਖ ਰੁਪਏ ਤੱਕ ਦੀ ਸਬਸਿਡੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪ੍ਰੋਜੈਕਟ ਦੀ ਬਾਕੀ ਲਾਗਤ ਦਾ ਪ੍ਰਬੰਧ ਲਾਭਾਰਥੀ ਦੁਆਰਾ ਬੈਂਕ ਵਿੱਤ ਜਾਂ ਸਵੈ-ਫੰਡਿੰਗ ਦੁਆਰਾ ਕਰਨਾ ਹੋਵੇਗਾ। 

• ਚਾਰੇ ਦੀ ਕਾਸ਼ਤ ਵਾਲੇ ਖੇਤਰਾਂ ਨੂੰ ਵਧਾਉਣ ਲਈ, ਰਾਜ ਸਰਕਾਰ ਨੂੰ ਗ਼ੈਰ-ਜੰਗਲਾਤ ਜ਼ਮੀਨ, ਵੇਸਟਲੈਂਡ/ਰੈਂਜਲੈਂਡ/ ਗੈਰ-ਕਾਸ਼ਤਯੋਗ ਜ਼ਮੀਨ ਅਤੇ ਨਾਲ ਹੀ ਜੰਗਲੀ ਜ਼ਮੀਨ ਜੋ ਕਿ "ਨਾਨ-ਫੋਰੈਸਟ ਵੇਸਟਲੈਂਡ/ਰੈਂਜਲੈਂਡ/ਗ਼ੈਰ-ਕਾਸ਼ਤਯੋਗ ਜ਼ਮੀਨ" ਹੈ, ਅਤੇ "ਜੰਗਲੀ ਜ਼ਮੀਨ ਤੋਂ ਚਾਰਾ ਉਤਪਾਦਨ" ਦੇ ਨਾਲ-ਨਾਲ ਡੀਗ੍ਰੇਡਿਡ ਜੰਗਲੀ ਜ਼ਮੀਨ ਵਿੱਚ ਚਾਰੇ ਦੀ ਕਾਸ਼ਤ ਲਈ ਸਹਾਇਤਾ ਕੀਤੀ ਜਾਵੇਗੀ। ਇਸ ਨਾਲ ਦੇਸ਼ ਵਿੱਚ ਚਾਰੇ ਦੀ ਉਪਲਬਧਤਾ ਵਧੇਗੀ। 

• ਪਸ਼ੂਧਨ ਬੀਮਾ ਪ੍ਰੋਗਰਾਮ ਨੂੰ ਸਰਲ ਬਣਾਇਆ ਗਿਆ ਹੈ। ਕਿਸਾਨਾਂ ਲਈ ਪ੍ਰੀਮੀਅਮ ਦਾ ਲਾਭਾਰਥੀ ਹਿੱਸਾ ਘਟਾ ਦਿੱਤਾ ਗਿਆ ਹੈ ਅਤੇ ਇਹ ਮੌਜੂਦਾ ਲਾਭਾਰਥੀ ਹਿੱਸੇ ਦੇ 20%, 30%, 40% ਅਤੇ 50% ਦੇ ਮੁਕਾਬਲੇ 15% ਹੋਵੇਗਾ। ਪ੍ਰੀਮੀਅਮ ਦੀ ਬਾਕੀ ਰਕਮ ਸਾਰੇ ਰਾਜਾਂ ਲਈ 60:40, 90:10 ਦੇ ਅਨੁਪਾਤ ਵਿੱਚ ਕੇਂਦਰ ਅਤੇ ਰਾਜ ਦੁਆਰਾ ਸਾਂਝੀ ਕੀਤੀ ਜਾਵੇਗੀ। ਬੀਮਾ ਕੀਤੇ ਜਾਣ ਵਾਲੇ ਪਸ਼ੂਆਂ ਦੀ ਗਿਣਤੀ ਵੀ ਭੇਡਾਂ ਅਤੇ ਬੱਕਰੀਆਂ ਲਈ 5 ਪਸ਼ੂ ਯੂਨਿਟ ਦੀ ਬਜਾਏ 10 ਪਸ਼ੂ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸ ਨਾਲ ਪਸ਼ੂ ਪਾਲਕਾਂ ਨੂੰ ਘੱਟੋ-ਘੱਟ ਰਕਮ ਅਦਾ ਕਰਕੇ ਆਪਣੇ ਕੀਮਤੀ ਪਸ਼ੂਆਂ ਦਾ ਬੀਮਾ ਕਰਵਾਉਣ ਦੀ ਸੁਵਿਧਾ ਮਿਲੇਗੀ। 

 

ਪਿਛੋਕੜ:

ਐੱਨਐੱਲਐੱਮ ਦੀ ਸ਼ੁਰੂਆਤ 2014-15 ਵਿੱਚ ਚਾਰ ਉਪ-ਮਿਸ਼ਨਾਂ ਨਾਲ ਸ਼ੁਰੂ ਕੀਤਾ ਗਿਆ ਸੀ- (i) ਚਾਰੇ ਅਤੇ ਫੀਡ ਵਿਕਾਸ 'ਤੇ ਉਪ-ਮਿਸ਼ਨ (ii) ਪਸ਼ੂਧਨ ਵਿਕਾਸ 'ਤੇ ਉਪ-ਮਿਸ਼ਨ (ii) ਉੱਤਰ-ਪੂਰਬੀ ਖੇਤਰ ਵਿੱਚ ਸੂਰ ਦੇ ਵਿਕਾਸ 'ਤੇ ਉਪ-ਮਿਸ਼ਨ (iii) ਕੌਸ਼ਲ ਵਿਕਾਸ, ਟੈਕਨੋਲੋਜੀ ਟ੍ਰਾਂਸਫਰ ਅਤੇ ਐਕਸਟੈਨਸ਼ਨ 'ਤੇ ਉਪ-ਮਿਸ਼ਨ, ਜਿਸ ਵਿੱਚ 50 ਗਤੀਵਿਧੀਆਂ ਹਨ।

ਸਕੀਮ ਨੂੰ 2021-22 ਦੌਰਾਨ ਪੁਨਰ-ਗਠਿਤ ਕੀਤਾ ਗਿਆ ਸੀ ਅਤੇ ਜੁਲਾਈ, 2021 ਵਿੱਚ 2300 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਗਰਾਮ ਦੇ ਤਹਿਤ ਸੀਸੀਈਏ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ।

 

ਮੌਜੂਦਾ ਪੁਨਰ-ਗਠਿਤ ਐੱਨਐੱਲਐੱਮ ਦੇ ਤਿੰਨ ਉਪ-ਮਿਸ਼ਨ ਹਨ। (i) ਪਸ਼ੂ ਧਨ ਅਤੇ ਪੋਲਟਰੀ ਦੀ ਨਸਲ ਸੁਧਾਰ 'ਤੇ ਉਪ-ਮਿਸ਼ਨ (ii) ਫੀਡ ਅਤੇ ਚਾਰੇ ਦਾ ਉਪ-ਮਿਸ਼ਨ ਅਤੇ (iii) ਨਵੀਨਤਾ ਅਤੇ ਵਿਸਤਾਰ 'ਤੇ ਉਪ-ਮਿਸ਼ਨ। ਪੁਨਰਗਠਿਤ ਐੱਨਐੱਲਐੱਮ ਵਿੱਚ ਉੱਦਮਤਾ ਵਿਕਾਸ, ਫੀਡ ਅਤੇ ਚਾਰੇ ਦਾ ਵਿਕਾਸ, ਖੋਜ ਅਤੇ ਨਵੀਨਤਾ, ਪਸ਼ੂਧਨ ਬੀਮਾ ਲਈ 10 ਗਤੀਵਿਧੀਆਂ ਅਤੇ ਲਕਸ਼ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Portraits of PVC recipients replace British officers at Rashtrapati Bhavan

Media Coverage

Portraits of PVC recipients replace British officers at Rashtrapati Bhavan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਦਸੰਬਰ 2025
December 18, 2025

Citizens Agree With Dream Big, Innovate Boldly: PM Modi's Inspiring Diplomacy and National Pride