ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਐੱਨਟੀਪੀਸੀ ਲਿਮਿਟਿਡ ਨੂੰ ਹੋਰ ਅਧਿਕਾਰ ਸੌਂਪਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲ ਨਾਲ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ (ਐੱਨਜੀਈਐੱਲ-NGEL) ਵਿੱਚ ਨਿਵੇਸ਼ ਕੀਤਾ ਜਾ ਸਕੇਗਾ ਅਤੇ ਐੱਨਜੀਈਐੱਲ ਐੱਨਟੀਪੀਸੀ ਰੀਨਿਊਏਬਲ ਐਨਰਜੀ ਲਿਮਿਟਿਡ (ਐੱਨਆਰਈਐੱਲ-NREL) ਅਤੇ ਇਸ ਦੇ ਹੋਰ ਸੰਯੁਕਤ ਉੱਦਮਾਂ/ਸਹਾਇਕ ਕੰਪਨੀਆਂ ਵਿੱਚ ਪਹਿਲਾਂ ਤੋਂ ਪ੍ਰਵਾਨਿਤ ਨਿਰਧਾਰਿਤ ਸੀਮਾ 7,500 ਕਰੋੜ ਰੁਪਏ ਤੋਂ ਅੱਗੇ ਵਧ ਕੇ 20,000 ਕਰੋੜ ਰੁਪਏ ਤੱਕ ਅਖੁੱਟ ਊਰਜਾ (ਆਰਈ) ਸਮਰੱਥਾ ਸੰਵਰਧਨ ਲਈ ਨਿਵੇਸ਼ ਕਰ ਸਕੇਗਾ ਜਿਸ ਨਾਲ 2032 ਤੱਕ 60 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਹਾਸਲ ਕੀਤੀ ਜਾ ਸਕੇਗੀ।
ਐੱਨਟੀਪੀਸੀਅਤੇ ਐੱਨਜੀਈਐੱਲ ਨੂੰ ਦਿੱਤੇ ਗਏ ਵਿਸਤਾਰਿਤ ਅਧਿਕਾਰ ਨਾਲ ਦੇਸ਼ ਵਿੱਚ ਅਖੁੱਟ ਪ੍ਰੋਜੈਕਟਾਂ ਦੇ ਤੁਰੰਤ ਵਿਕਾਸ ਵਿੱਚ ਮਦਦ ਮਿਲੇਗੀ। ਇਹ ਕਦਮ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੂਰੇ ਦੇਸ਼ ਵਿੱਚ ਚੌਵੀ ਘੰਟੇ ਬਿਜਲੀ ਉਪਲਬਧ ਕਰਵਾਉਣ ਲਈ ਨਿਵੇਸ਼ ਯਕੀਨੀ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਅਖੁੱਟ ਊਰਜਾ ਪ੍ਰੋਜੈਕਟ ਨਿਰਮਾਣ ਪੜਾਅ ਦੇ ਨਾਲ-ਨਾਲ ਸੰਚਾਲਨ ਅਤੇ ਰੱਖ-ਰਖਾਅ ਪੜਾਅ ਦੇ ਦੌਰਾਨ ਸਥਾਨਕ ਲੋਕਾਂ ਲਈ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੇ। ਇਸ ਨਾਲ ਸਥਾਨਕ ਸਪਲਾਇਰਾਂ, ਸਥਾਨਕ ਉੱਦਮਾਂ/ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਹੁਲਾਰਾ ਮਿਲੇਗਾ ਅਤੇ ਦੇਸ਼ ਵਿੱਚ ਰੋਜ਼ਗਾਰ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।
ਭਾਰਤ ਨੇ ਆਪਣੀ ਊਰਜਾ ਪਰਿਵਰਤਨ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਨੇ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 50 ਪ੍ਰਤੀਸ਼ਤ ਗ਼ੈਰ-ਜੀਵਾਸ਼ਮ ਈਂਧਣ ਸਰੋਤਾਂ ਤੋਂ ਪ੍ਰਾਪਤ ਕੀਤਾ ਹੈ ਜੋ ਪੈਰਿਸ ਸਮਝੌਤੇ ਵਿੱਚ ਰਾਸ਼ਟਰੀ ਪੱਧਰ 'ਤੇ ਨਿਰਧਾਰਿਤ ਯੋਗਦਾਨ ਦੇ ਤਹਿਤ ਤੈ ਟੀਚੇ ਤੋਂ ਪੰਜ ਸਾਲ ਪਹਿਲਾਂ ਹੀ ਹਾਸਲ ਹੋ ਗਿਆ ਹੈ। ਦੇਸ਼ ਦਾ ਟੀਚਾ 2030 ਤੱਕ 500 ਗੀਗਾਵਾਟ ਗ਼ੈਰ-ਜੀਵਾਸ਼ਮ ਊਰਜਾ ਸਮਰੱਥਾ ਤੱਕ ਪਹੁੰਚਣਾ ਹੈ। ਐੱਨਟੀਪੀਸੀ ਦਾ ਟੀਚਾ 2032 ਤੱਕ 60 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਜੋੜਨਾ ਹੈ ਜਿਸ ਨਾਲ ਦੇਸ਼ ਨੂੰ ਉਪਰੋਕਤ ਟੀਚਾ ਪ੍ਰਾਪਤ ਕਰਨ ਅਤੇ 2070 ਤੱਕ 'ਨੈੱਟ ਜ਼ੀਰੋ' ਉਤਸਰਜਨ ਦੇ ਵਿਆਪਕ ਟੀਚੇ ਵੱਲ ਵਧਣ ਵਿੱਚ ਮਦਦ ਮਿਲੇਗੀ।
ਐੱਨਜੀਈਐੱਲ (NGEL), ਐੱਨਟੀਪੀਸੀ (NTPC) ਸਮੂਹ ਦੀ ਪ੍ਰਮੁੱਖ ਸੂਚੀਬੱਧ ਸਹਾਇਕ ਕੰਪਨੀ ਹੈ ਜੋ ਜੈਵਿਕ ਅਤੇ ਅਜੈਵਿਕ ਵਿਕਾਸ ਦੇ ਜ਼ਰੀਏ ਅਖੁੱਟ ਊਰਜਾ ਸਮਰੱਥਾ ਵਾਧੇ ਵਿੱਚ ਮੋਹਰੀ ਹੈ। ਇਹ ਜੈਵਿਕ ਵਿਕਾਸ ਮੁੱਖ ਰੂਪ ਨਾਲ ਐੱਨਜੀਈਐੱਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਨਆਰਈਐੱਲ ਦੇ ਮਾਧਿਅਮ ਨਾਲ ਕੀਤਾ ਜਾਣਾ ਪ੍ਰਸਤਾਵਿਤ ਹੈ। ਐੱਨਜੀਈਐੱਲ ਨੇ ਅਖੁੱਟ ਊਰਜਾ ਪ੍ਰੋਜੈਕਟਾਂ ਦੇ ਵਿਕਾਸ ਲਈ ਵਿਭਿੰਨ ਰਾਜ ਸਰਕਾਰਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ (ਸੀਪੀਐੱਸਯੂ) ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ। ਐੱਨਜੀਈਐੱਲ ਦੇ ਪਾਸ ਲਗਭਗ 32 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦਾ ਪੋਰਟਫੋਲੀਓ ਹੈ, ਜਿਸ ਵਿੱਚ ਲਗਭਗ 6 ਗੀਗਾਵਾਟ ਸੰਚਾਲਨ ਸਮਰੱਥਾ, ਲਗਭਗ 17 ਗੀਗਾਵਾਟ ਇਕਰਾਰਨਾਮੇ/ਮਨਜ਼ੂਰਸ਼ੁਦਾ ਸਮਰੱਥਾ ਅਤੇ ਲਗਭਗ 9 ਗੀਗਾਵਾਟ ਪਾਇਪਲਾਇਨ ਸ਼ਾਮਲ ਹੈ।
A boost to India's efforts to strengthen renewable energy capacity! https://t.co/yUxehYRRul
— Narendra Modi (@narendramodi) July 16, 2025




