ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਵਿੱਚ ਭਾਗਲਪੁਰ - ਦੁਮਕਾ - ਰਾਮਪੁਰਹਾਟ ਸਿੰਗਲ ਰੇਲਵੇ ਲਾਈਨ ਸੈਕਸ਼ਨ (177 ਕਿਲੋਮੀਟਰ) ਨੂੰ 3,169 ਕਰੋੜ ਰੁਪਏ (ਲਗਭਗ) ਦੀ ਕੁੱਲ ਲਾਗਤ ਨਾਲ ਦੋਹਰੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵਧੀ ਹੋਈ ਲਾਈਨ ਸਮਰੱਥਾ ਗਤੀਸ਼ੀਲਤਾ ਵਿੱਚ ਸੁਧਾਰ ਕਰੇਗੀ, ਭਾਰਤੀ ਰੇਲਵੇ ਲਈ ਵਧੀ ਹੋਈ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਪ੍ਰਦਾਨ ਕਰੇਗੀ। ਮਲਟੀ-ਟ੍ਰੈਕਿੰਗ ਪ੍ਰਸਤਾਵ ਸੰਚਾਲਨ ਨੂੰ ਸੌਖਾ ਬਣਾਵੇਗਾ ਅਤੇ ਭੀੜ ਨੂੰ ਘਟਾਵੇਗਾ, ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਹਿੱਸਿਆਂ 'ਤੇ ਬਹੁਤ ਜ਼ਰੂਰੀ ਬੁਨਿਆਦੀ ਢਾਂਚਾ ਵਿਕਾਸ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇੱਕ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ ਜੋ ਖੇਤਰ ਦੇ ਲੋਕਾਂ ਨੂੰ ਖੇਤਰ ਵਿੱਚ ਵਿਆਪਕ ਵਿਕਾਸ ਦੁਆਰਾ "ਆਤਮਨਿਰਭਰ" ਬਣਾਵੇਗਾ ਜੋ ਉਨ੍ਹਾਂ ਦੇ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਅਵਸਰਾਂ ਨੂੰ ਵਧਾਵੇਗਾ।
ਇਹ ਪ੍ਰੋਜੈਕਟ ਪ੍ਰਧਾਨ ਮੰਤਰੀ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ 'ਤੇ ਯੋਜਨਾਬੱਧ ਹਨ, ਜੋ ਕਿ ਏਕੀਕ੍ਰਿਤ ਯੋਜਨਾਬੰਦੀ ਅਤੇ ਹਿੱਸੇਦਾਰਾਂ ਦੇ ਸਲਾਹ-ਮਸ਼ਵਰੇ ਰਾਹੀਂ ਮਲਟੀ-ਮਾਡਲ ਕਨੈਕਟੀਵਿਟੀ ਅਤੇ ਲੌਜਿਸਟਿਕ ਕੁਸ਼ਲਤਾ ਨੂੰ ਵਧਾਉਣ 'ਤੇ ਕੇਂਦ੍ਰਿਤ ਹਨ। ਇਹ ਪ੍ਰੋਜੈਕਟ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਨਗੇ।
ਇਹ ਪ੍ਰੋਜੈਕਟ ਤਿੰਨ ਰਾਜਾਂ ਜਿਵੇਂ ਕਿ ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੇ ਪੰਜ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ, ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 177 ਕਿਲੋਮੀਟਰ ਵਧਾਵੇਗਾ।
ਪ੍ਰੋਜੈਕਟ ਸੈਕਸ਼ਨ ਦੇਵਘਰ (ਬਾਬਾ ਬੈਦਿਆਨਾਥ ਧਾਮ), ਤਾਰਾਪਿਠ (ਸ਼ਕਤੀ ਪੀਠ) ਆਦਿ ਜਿਹੇ ਪ੍ਰਮੁੱਖ ਸਥਾਨਾਂ ਨੂੰ ਰੇਲ ਕਨੈਕਟੀਵਿਟੀ ਵੀ ਪ੍ਰਦਾਨ ਕਰਦਾ ਹੈ ਜੋ ਦੇਸ਼ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।
ਮਲਟੀ-ਟ੍ਰੈਕਿੰਗ ਪ੍ਰੋਜੈਕਟ ਲਗਭਗ 441 ਪਿੰਡਾਂ ਅਤੇ ਲਗਭਗ 28.72 ਲੱਖ ਆਬਾਦੀ ਅਤੇ ਤਿੰਨ ਖਾਹਿਸ਼ੀ ਜ਼ਿਲ੍ਹਿਆਂ (ਬਾਂਕਾ, ਗੋਡਾ ਅਤੇ ਦੁਮਕਾ) ਨਾਲ ਸੰਪਰਕ ਵਧਾਵੇਗਾ।
ਇਹ ਕੋਲਾ, ਸੀਮਿੰਟ, ਖਾਦ, ਇੱਟਾਂ ਅਤੇ ਪੱਥਰ ਆਦਿ ਜਿਹੀਆਂ ਵਸਤੂਆਂ ਦੀ ਆਵਾਜਾਈ ਲਈ ਇੱਕ ਜ਼ਰੂਰੀ ਰਸਤਾ ਹੈ। ਸਮਰੱਥਾ ਵਧਾਉਣ ਦੇ ਕੰਮਾਂ ਦੇ ਨਤੀਜੇ ਵਜੋਂ 15 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਸਾਲ) ਦੀ ਵਾਧੂ ਮਾਲ ਆਵਾਜਾਈ ਹੋਵੇਗੀ। ਰੇਲਵੇ ਵਾਤਾਵਰਣ ਅਨੁਕੂਲ ਅਤੇ ਊਰਜਾ ਕੁਸ਼ਲ ਆਵਾਜਾਈ ਦਾ ਸਾਧਨ ਹੋਣ ਕਰਕੇ, ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਨੂੰ ਘਟਾਉਣ, ਤੇਲ ਆਯਾਤ (5 ਕਰੋੜ ਲੀਟਰ) ਘਟਾਉਣ ਅਤੇ CO2 ਨਿਕਾਸ (24 ਕਰੋੜ ਕਿਲੋਗ੍ਰਾਮ) ਘਟਾਉਣ ਵਿੱਚ ਮਦਦ ਕਰੇਗਾ ਜੋ ਕਿ 1 (ਇੱਕ) ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।


