ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਸਾਡੀ ਸਮੂਹਿਕ ਜ਼ਿੰਮੇਵਾਰੀ ਹੈ: ਪ੍ਰਧਾਨ ਮੰਤਰੀ
ਦੇਸ਼ ਦੇ ਲੋਕਾਂ ਨੇ ਸਾਡੇ ਵਿਕਾਸ ਦੇ ਮਾਡਲ ਨੂੰ ਪਰਖਿਆ ਹੈ, ਸਮਝਿਆ ਹੈ ਅਤੇ ਸਮਰਥਨ ਦਿੱਤਾ ਹੈ: ਪ੍ਰਧਾਨ ਮੰਤਰੀ
ਤੁਸ਼ਟੀਕਰਣ ‘ਤੇ ਸੰਤੁਸ਼ਟੀਕਰਣ (Santushtikaran over Tushtikaran), 2014 ਦੇ ਬਾਅਦ ਦੇਸ਼ ਨੇ ਨਵਾਂ ਮਾਡਲ ਦੇਖਿਆ ਹੈ ਅਤੇ ਇਹ ਮਾਡਲ ਤੁਸ਼ਟੀਕਰਣ ਦਾ ਨਹੀਂ, ਬਲਕਿ ਸੰਤੁਸ਼ਟੀਕਰਣ ਦਾ ਹੈ: ਪ੍ਰਧਾਨ ਮੰਤਰੀ
ਸਾਡੇ ਸ਼ਾਸਨ ਦਾ ਮੂਲ ਮੰਤਰ ਹੈ- ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas): ਪ੍ਰਧਾਨ ਮੰਤਰੀ
ਭਾਰਤ ਦੀ ਪ੍ਰਗਤੀ ਨਾਰੀ ਸ਼ਕਤੀ (Nari Shakti) ਤੋਂ ਪ੍ਰੇਰਿਤ ਹੈ: ਪ੍ਰਧਾਨ ਮੰਤਰੀ
ਅਸੀਂ ਗ਼ਰੀਬਾਂ ਅਤੇ ਵੰਚਿਤਾਂ ਦੇ ਕਲਿਆਣ ਨੂੰ ਪ੍ਰਾਥਮਿਕਤਾ ਦੇ ਰਹੇ ਹਾਂ: ਪ੍ਰਧਾਨ ਮੰਤਰੀ
ਅਸੀਂ ਪੀਐੱਮ-ਜਨਮਨ (PM-JANMAN) ਦੇ ਨਾਲ ਆਦਿਵਾਸੀ ਭਾਈਚਾਰਿਆਂ ਨੂੰ ਸਸ਼ਕਤ ਬਣਾ ਰਹੇ ਹਾਂ: ਪ੍ਰਧਾਨ ਮੰਤਰੀ
ਦੇਸ਼ ਦੇ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲ ਕੇ ਨਿਓ ਮੱਧ ਵਰਗ (neo middle class) ਦਾ ਹਿੱਸਾ ਬਣ ਗਏ ਹਨ, ਅੱਜ ਉਨ੍ਹਾਂ ਦੀਆਂ ਆਕਾਂਖਿਆਵਾਂ ਦੇਸ਼ ਦੀ ਪ੍ਰਗਤੀ ਦਾ ਸਭ ਤੋਂ ਮਜ਼ਬੂਤ ਅਧਾਰ ਹਨ: ਪ੍ਰਧਾਨ ਮੰਤਰੀ
ਮੱਧ ਵਰਗ ਭਾਰਤ ਦੀ ਵਿਕਾਸ ਯਾਤਰਾ ਨੂੰ ਅੱਗੇ ਵਧਾਉਣ ਦੇ ਲਈ ਆਸਵੰਦ ਅਤੇ ਸੰਕਲਪਬੱਧ ਹੈ: ਪ੍ਰਧਾਨ ਮੰਤਰੀ
ਅਸੀਂ ਦੇਸ਼ ਭਰ ਵਿੱਚ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇ

ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਗਿਰੀਰਾਜ ਸਿੰਘ ਜੀ, ਪਬਿਤਰਾ ਮਾਰਗੇਰਿਟਾ ਜੀ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਸੀਨੀਅਰ ਡਿਪਲੋਮੈਟ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ,  ਫ਼ੈਸ਼ਨ ਅਤੇ ਟੈਕਸਟਾਈਲਸ ਵਰਲਡ  ਦੇ ਸਾਰੇ ਦਿੱਗਜ, entrepreneurs, ਵਿਦਿਆਰਥੀਆਂ, ਮੇਰੇ ਬੁਣਕਰ ਅਤੇ ਕਾਰੀਗਰ ਸਾਥੀ, ਦੇਵੀਓ ਅਤੇ ਸੱਜਣੋਂ।

 

ਅੱਜ ਭਾਰਤ ਮੰਡਪਮ, Bharat Tex ਦੇ ਦੂਜੇ ਆਯੋਜਨ ਦਾ ਸਾਕਸ਼ੀ ਬਣ ਰਿਹਾ ਹੈ।  ਇਸ ਵਿੱਚ ਸਾਡੀਆਂ ਪਰੰਪਰਾਵਾਂ  ਦੇ ਨਾਲ ਹੀ ਵਿਕਸਿਤ ਭਾਰਤ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਵੀ ਹੋ ਰਹੇ ਹਨ।  ਇਹ ਦੇਸ਼ ਲਈ ਸੰਤੋਸ਼ ਦੀ ਗੱਲ ਹੈ ਕਿ ਅਸੀਂ ਜੋ ਬੀਜ ਬੀਜਿਆ ਹੈ, ਅੱਜ ਉਹ ਵਟ ਬ੍ਰਿਕਸ਼ ਬਣਨ ਦੀ ਰਾਹ ‘ਤੇ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। Bharat Tex ਹੁਣ ਇੱਕ ਮੈਗਾ ਗਲੋਬਲ ਟੈਕਸਟਾਈਲਸ ਈਵੈਂਟ ਬਣ ਰਿਹਾ ਹੈ।  ਇਸ ਵਾਰ ਵੈਲਿਊ ਚੇਨ ਦਾ ਪੂਰਾ spectrum, ਇਸ ਨਾਲ ਜੁੜੇ 12 ਗਰੁੱਪ ਇਕੱਠੇ ਇੱਥੇ ਹਿੱਸਾ ਲੈ ਰਹੇ ਹਨ।  Accessories,  garment ,  machinery,  chemicals ਅਤੇ dyes ਦਾ ਵੀ ਪ੍ਰਦਰਸ਼ਨ ਕੀਤਾ ਗਿਆ ਹੈ।

Bharat Tex, ਦੁਨੀਆ ਭਰ ਦੇ ਪਾਲਿਸੀ ਮੈਕਰਸ, ਸੀਈਓ, ਅਤੇ ਇੰਡਸਟਰੀ ਲੀਡਰਸ ਲਈ  engagement, collaboration ਅਤੇ partnership ਦਾ ਇੱਕ ਬਹੁਤ ਹੀ ਮਜ਼ਬੂਤ ਮੰਚ ਬਣ ਰਿਹਾ ਹੈ। ਇਸ ਆਯੋਜਨ ਲਈ ਸਾਰੇ stakeholders ਦੀ ਕੋਸ਼ਿਸ਼ ਬਹੁਤ ਪ੍ਰਸ਼ੰਸਾਯੋਗ ਹੈ, ਮੈਂ ਇਸ ਦੇ ਕੰਮ ਵਿੱਚ ਜੁਟੇ ਹੋਏ ਸਾਰੇ ਲੋਕਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ Bharat Tex ਵਿੱਚ 120 ਤੋਂ ਜ਼ਿਆਦਾ ਦੇਸ਼ ਹਿੱਸਾ ਲੈ ਰਹੇ ਹਨ ਜਿਵੇਂ ਗਿਰੀਰਾਜ ਜੀ ਨੇ ਦੱਸਿਆ 126 countries, ਯਾਨੀ ਇੱਥੇ ਆਉਣ ਵਾਲੇ ਹਰ entrepreneurs ਨੂੰ 120 ਦੇਸ਼ਾਂ ਦਾ exposure ਮਿਲ ਰਿਹਾ ਹੈ।  ਉਨ੍ਹਾਂ ਨੂੰ ਆਪਣੇ ਬਿਜ਼ਨਿਸ ਨੂੰ ਲੋਕਲ ਤੋਂ ਗਲੋਬਲ ਬਣਾਉਣ ਦਾ ਮੌਕਾ ਮਿਲ ਰਿਹਾ ਹੈ।  ਜੋ entrepreneurs ਨਵੇਂ ਬਜ਼ਾਰਾਂ ਦੀ ਤਲਾਸ਼ ਵਿੱਚ ਹਨ ਉਨ੍ਹਾਂ ਨੂੰ ਇੱਥੇ ਵੱਖ-ਵੱਖ ਦੇਸ਼ਾਂ ਦੀ cultural needs ਦੀ ਜਾਣਕਾਰੀ ਮਿਲ ਰਹੀ ਹੈ।  ਥੋੜ੍ਹੀ ਦੇਰ ਪਹਿਲਾਂ ਮੈਂ ਪ੍ਰਦਰਸ਼ਨੀ ਵਿੱਚ ਲੱਗੇ ਸਟਾਲਸ ਨੂੰ ਦੇਖ ਰਿਹਾ ਸੀ ਜ਼ਿਆਦਾ ਤਾਂ ਨਹੀਂ ਦੇਖ ਪਾਇਆ, ਜੇਕਰ ਪੂਰਾ ਦੇਖਦਾ ਤਾਂ ਸ਼ਾਇਦ ਮੈਨੂੰ ਦੋ ਦਿਨ ਲਗਦੇ ਅਤੇ ਇੰਨਾ ਸਮਾਂ ਤਾਂ ਤੁਸੀਂ ਮੈਨੂੰ ਪਰਮਿਟ ਵੀ ਨਹੀਂ ਕਰੋਗੇ। ਲੇਕਿਨ ਜਿੰਨਾ ਸਮਾਂ ਮੈਂ ਕੱਢ ਸਕਿਆ, ਇਸ ਦੌਰਾਨ ਮੈਂ ਇਸ ਸਟਾਲਸ ਦੇ ਕਈ representatives ਨਾਲ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਚੀਜਾਂ ਨੂੰ ਸਮਝਣ ਦਾ ਮੈਂ ਯਤਨ ਕੀਤਾ।  ਕਈ ਸਾਥੀ ਦੱਸ ਰਹੇ ਸਨ ਕਿ ਪਿਛਲੇ ਸਾਲ Bharat Tex ਨਾਲ ਜੁੜਣ ਦੇ ਬਾਅਦ ਉਨ੍ਹਾਂ ਨੂੰ ਵੱਡੇ ਸਕੇਲ ‘ਤੇ ਨਵੇਂ buyers ਮਿਲੇ, ਉਨ੍ਹਾਂ  ਦੇ  ਬਿਜ਼ਨਿਸ ਦਾ ਵਿਸਤਾਰ ਹੋਇਆ। ਅਤੇ ਮੈਂ ਤਾਂ ਦੇਖ ਰਿਹਾ ਸੀ ਇੱਕ ਵੱਡੀ, ਯਾਨੀ ਮਧੁਰ ਕੰਪਲੇਂਟ ਮੇਰੇ ਸਾਹਮਣੇ ਆਈ, ਉਨ੍ਹਾਂ ਨੇ ਕਿਹਾ ਕਿ ਸਾਹਿਬ ਡਿਮਾਂਡ ਇੰਨੀ ਹੈ ਕਿ ਅਸੀਂ ਪਹੁੰਚ ਨਹੀਂ ਪਾਉਂਦੇ ਹਾਂ।  ਅਤੇ ਕੁਝ ਸਾਥੀਆਂ ਨੇ ਮੈਨੂੰ ਕਿਹਾ ਕਿ ਸਾਹਿਬ ਇੱਕ ਫੈਕਟਰੀ ਲਗਾਉਣੀ ਹੈ ਤਾਂ ਐਵਰੇਜ ਸਾਨੂੰ 70-75 ਕਰੋੜ ਰੁਪਇਆ ਖਰਚ ਲਗਦਾ ਹੈ ਅਤੇ 2000 ਲੋਕਾਂ ਨੂੰ ਕੰਮ ਦਿੰਦੇ ਹਨ।  ਮੈਂ ਬੈਂਕਿੰਗ ਖੇਤਰ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਕਹਾਂਗਾ ਕਿ ਇਨ੍ਹਾਂ ਸਭ ਦੀ ਕੀ ਮੰਗ ਹੈ, ਪ੍ਰਾਯੌਰਿਟੀ ਸਮਝੋ ਅਤੇ ਦਿਓ।

 

ਸਾਥੀਓ,

ਇਸ ਆਯੋਜਨ ਨਾਲ ਟੈਕਸਟਾਈਲ ਸੈਕਟਰ ਵਿੱਚ investments, exports ਅਤੇ overall growth ਨੂੰ ਜ਼ਬਰਦਸਤ ਹੁਲਾਰਾ ਮਿਲ ਰਿਹਾ ਹੈ।

ਸਾਥੀਓ,

ਭਾਰਤ ਟੈਕਸ ਦੇ ਇਸ ਆਯੋਜਨ ਵਿੱਚ ਸਾਡੇ ਅਪੈਰਲਸ (ਲਿਬਾਸਾਂ) ਦੇ ਜ਼ਰੀਏ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ  ਦੇ ਵੀ ਦਰਸ਼ਨ ਹੁੰਦੇ ਹਨ।  ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਸਾਡੇ ਇੱਥੇ ਕਿੰਨੇ ਤਰ੍ਹਾਂ  ਦੇ ਪਰੰਪਰਾਗਤ ਅਪੈਰਲ (ਲਿਬਾਸ)  ਹਨ, ਇੱਕ-ਇੱਕ ਲਿਬਾਸ ਦੇ ਕਿੰਨੇ-ਕਿੰਨੇ ਪ੍ਰਕਾਰ ਹਨ।  ਲਖਨਵੀ ਚਿਕਨ, ਰਾਜਸਥਾਨ ਅਤੇ ਗੁਜਰਾਤ ਦੀ ਬਾਂਧਨੀ, ਗੁਜਰਾਤ ਦਾ ਪਟੌਲਾ ਅਤੇ ਮੇਰੀ ਕਾਸ਼ੀ ਦਾ ਬਨਾਰਸੀ ਸਿਲਕ, ਦੱਖਣ ਵਿੱਚ ਕਾਂਜੀਵਰਮ ਸਿਲਕ, ਜੰਮੂ ਕਸ਼ਮੀਰ  ਦਾ ਪਸ਼ਮੀਨਾ,  ਇਹ ਸਹੀ ਸਮਾਂ ਹੈ, ਅਜਿਹੇ ਆਯੋਜਨਾਂ ਦੇ ਜ਼ਰੀਏ ਸਾਡੀ ਇਹ ਵਿਭਿੰਨਤਾ ਅਤੇ ਵਿਸ਼ੇਸ਼ਤਾ ਟੈਕਸਟਾਈਲ ਉਦਯੋਗ  ਦੇ ਵਿਸਤਾਰ ਦਾ ਵੀ ਮਾਧਿਅਮ ਬਣੇ।

ਸਾਥੀਓ,

ਪਿਛਲੇ ਸਾਲ ਮੈਂ ਟੈਕਸਟਾਈਲ ਇੰਡਸਟਰੀ  ਵਿੱਚ farm,  fiber,  fabric, fashion ਅਤੇ foreign, ਇਨ੍ਹਾਂ five ‘F’ factors ਦੀ ਗੱਲ ਕੀਤੀ ਸੀ।  Farm, Fiber, Fabric, Fashion ਅਤੇ Foreign ਦਾ  ਇਹ ਵਿਜ਼ਨ ਹੁਣ ਭਾਰਤ ਲਈ ਇੱਕ ਮਿਸ਼ਨ ਬਣਦਾ ਜਾ ਰਿਹਾ ਹੈ।  ਇਹ ਮਿਸ਼ਨ ਕਿਸਾਨ, ਬੁਣਕਰ, ਡਿਜ਼ਾਈਨਰ ਅਤੇ ਵਪਾਰੀ, ਹਰ ਕਿਸੇ ਲਈ ਗ੍ਰੌਥ  ਦੇ ਨਵੇਂ ਰਸਤੇ ਖੋਲ੍ਹ ਰਿਹਾ ਹੈ।  ਪਿਛਲੇ ਸਾਲ ਭਾਰਤ  ਦੇ textile ਅਤੇ apparel exports ਵਿੱਚ 7 ਪਰਸੈਂਟ ਦਾ ਵਾਧਾ ਹੋਇਆ ਹੈ।  ਹੁਣ ਤੁਸੀਂ 7 ਪਰਸੈਂਟ ਵਿੱਚ ਤਾਲੀ ਵਜਾਓਗੇ ਤਾਂ ਮੇਰਾ ਹੋਵੇਗਾ ਕੀ, ਅਗਲੀ ਵਾਰ 17 ਪਰਸੈਂਟ ਹੋਵੇ ਤਾਂ ਫਿਰ ਤਾਲੀ ਹੋ ਜਾਵੇ। ਅੱਜ ਅਸੀਂ ਦੁਨੀਆ  ਦੇ ਛੇਵੇਂ ਸਭ ਤੋਂ ਵੱਡੇ textiles ਅਤੇ apparels exporter ਹਾਂ।  ਸਾਡਾ ਟੈਕਸਟਾਈਲ ਨਿਰਯਾਤ 3 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ।  ਹੁਣ ਸਾਡਾ ਟੀਚਾ ਹੈ-  2030 ਤੱਕ ਅਸੀਂ ਇਸ ਨੂੰ 9 lakh crore ਰੁਪਏ ਤੱਕ ਲੈ ਕੇ ਜਾਵਾਂਗੇ।  ਮੈਂ ਭਾਵੇਂ ਬੋਲਦਾ ਇੱਥੇ ਹਾਂ ਇਹ 2030 ਦੀ ਗੱਲ, ਲੇਕਿਨ ਅੱਜ ਜੋ ਮੈਂ ਉੱਥੇ ਜੋ ਮਿਜਾਜ ਦੇਖਿਆ ਹੈ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਇਹ ਮੇਰਾ ਆਂਕੜਾ ਗਲਤ ਸਿੱਧ ਕਰ ਦੇਵੋਗੇ, ਅਤੇ 2030 ਤੋਂ ਪਹਿਲਾਂ ਹੀ ਕੰਮ ਪੂਰਾ ਕਰ ਦੇਵੋਗੇ।

 

ਸਾਥੀਓ,

ਇਸ ਸਫ਼ਲਤਾ ਦੇ ਪਿੱਛੇ ਪੂਰੇ ਇੱਕ ਦਹਾਕੇ ਦੀ ਮਿਹਨਤ ਹੈ, ਇੱਕ ਦਹਾਕੇ ਦੀ consistent ਪਾਲਿਸੀ ਹੈ।  ਇਸ ਲਈ, ਪਿਛਲੇ ਇੱਕ ਦਹਾਕੇ ਵਿੱਚ ਸਾਡੇ ਟੈਕਸਟਾਈਲ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ ਦੁੱਗਣਾ ਹੋਇਆ ਹੈ।  ਅਤੇ ਅੱਜ ਮੈਨੂੰ ਕੁਝ ਸਾਥੀ ਦੱਸ ਰਹੇ ਸਨ ਕਿ ਸਾਹਿਬ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਭਾਰਤ ਵਿੱਚ ਇੰਵੈਸਟਮੈਂਟ ਕਰਨ ਲਈ ਆਉਣਾ ਚਾਹੁੰਦੀਆਂ ਹਨ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਦੇਖੋ ਤੁਸੀਂ ਸਾਡੇ ਸਭ ਤੋਂ ਵੱਡੇ ਅੰਬੈਸਡਰ ਹੋ, ਜਦੋਂ ਤੁਸੀਂ ਕਹੋਗੇ ਤਾਂ ਕੋਈ ਵੀ ਗੱਲ ਮੰਨ  ਲਵੇਗਾ, ਸਰਕਾਰ ਕਹੇਗੀ ਤਾਂ ਜਾਂਚ ਕਰਨ ਜਾਵੇਗਾ, ਇਹ ਠੀਕ ਹੈ, ਗਲਤ ਹੈ, ਠੀਕ ਹੈ, ਨਹੀਂ ਹੈ, ਲੇਕਿਨ ਜੇਕਰ ਉਸੇ ਫੀਲਡ ਦਾ ਵਪਾਰੀ ਜਦੋਂ ਕਹਿੰਦਾ ਹੈ ਤਾਂ ਮੰਨ ਲੈਂਦਾ ਹੈ ਕਿ ਹਾਂ ਯਾਰ ਮੌਕਾ ਹੈ, ਚਲੋ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ, ਟੈਕਸਟਾਈਲ ਦੇਸ਼ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ  ਦੇ ਮੌਕੇ ਦੇਣ ਵਾਲੀ ਇੰਡਸਟਰੀਜ਼ ਵਿੱਚੋਂ ਇੱਕ ਮਹੱਤਵਪੂਰਣ ਇੰਡਸਟਰੀ ਹੈ।  ਭਾਰਤ ਦੀ ਮੈਨੂਫੈਕਚਰਿੰਗ ਵਿੱਚ ਇਹ ਸੈਕਟਰ 11 ਪਰਸੈਂਟ ਦਾ ਯੋਗਦਾਨ  ਦੇ ਰਿਹਾ ਹੈ। ਅਤੇ ਇਸ ਵਾਰ ਤੁਸੀਂ ਬਜਟ ਵਿੱਚ ਦੇਖਿਆ ਹੋਵੇਗਾ, ਅਸੀਂ ਮਿਸ਼ਨ ਮੈਨੂਫੈਕਚਰਿੰਗ ‘ਤੇ ਜ਼ੋਰ ਦਿੱਤਾ ਹੈ, ਉਸ ਵਿੱਚ ਤੁਸੀਂ ਸਾਰੇ ਵੀ ਆ ਜਾਂਦੇ ਹੋ।  ਇਸ ਲਈ, ਜਦੋਂ ਇਸ ਸੈਕਟਰ ਵਿੱਚ ਨਿਵੇਸ਼ ਆ ਰਿਹਾ ਹੈ, ਗ੍ਰੌਥ ਹੋ ਰਹੀ ਹੈ, ਤਾਂ ਉਸ ਦਾ ਫਾਇਦਾ ਕਰੋੜਾਂ textile workers ਨੂੰ ਮਿਲ ਰਿਹਾ ਹੈ। 

 

ਸਾਥੀਓ,

ਭਾਰਤ  ਦੇ ਟੈਕਸਟਾਈਲ ਸੈਕਟਰ ਦੀਆਂ ਸਮੱਸਿਆਵਾਂ ਦਾ ਸਮਾਧਾਨ, ਅਤੇ ਸੰਭਾਵਨਾਵਾਂ ਦਾ ਸਿਰਜਣ,  ਇਹ ਸਾਡਾ ਸੰਕਲਪ ਹੈ।  ਇਸ ਦੇ ਲਈ ਅਸੀਂ ਦੂਰਦਰਸ਼ੀ ਅਤੇ long term ideas ‘ਤੇ ਕੰਮ ਕਰ ਰਹੇ ਹਾਂ।  ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਝਲਕ ਇਸ ਵਾਰ  ਦੇ ਬਜਟ ਵਿੱਚ ਵੀ ਦਿਖਦੀ ਹੈ।  ਸਾਡੇ ਦੇਸ਼ ਵਿੱਚ ਕੌਟਨ ਸਪਲਾਈ reliable ਬਣੇ,  ਭਾਰਤੀ ਕਾਟਨ globally competitive ਬਣੇ, ਇਸ ਦੇ ਲਈ ਸਾਡੀ ਵੈਲਿਊ ਚੇਨ ਮਜ਼ਬੂਤ ਹੋਵੇ ,  ਇੰਡਸਟਰੀ  ਦੀਆਂ ਅਜਿਹੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ Mission for Cotton Productivity ਦਾ ਇੱਕ ਐਲਾਨ ਕੀਤਾ ਹੈ।  ਸਾਡਾ ਫੋਕਸ technical textile ਜਿਵੇਂ ਸਨ-ਰਾਈਜ਼ ਸੈਕਟਰਸ ‘ਤੇ ਵੀ ਹੈ।  ਅਤੇ ਮੈਨੂੰ ਯਾਦ ਹੈ,  ਮੈਂ ਜਦੋਂ ਗੁਜਰਾਤ ਵਿੱਚ ਸੀ,  ਮੁੱਖ ਮੰਤਰੀ  ਦੇ ਨਾਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਤਾਂ ਤੁਹਾਡੇ ਟੈਕਸਟਾਈਲ ਵਾਲਿਆਂ ਨਾਲ ਮੇਰਾ ਮਿਲਣਾ-ਜੁਲਣਾ ਹੁੰਦਾ ਸੀ, ਅਤੇ ਉਸ ਸਮੇਂ ਜਦੋਂ ਮੈਂ ਉਨ੍ਹਾਂ ਨੂੰ ਟੈਕਨੀਕਲ ਟੈਕਸਟਾਈਲ ਦੀਆਂ ਗੱਲਾਂ ਕਰਦਾ ਸੀ, ਤਾਂ ਉਹ ਮੈਨੂੰ ਪੁੱਛਦੇ ਸਨ, ਤੁਸੀਂ ਕੀ ਚਾਹੁੰਦੇ ਹੋ, ਅੱਜ ਮੈਨੂੰ ਖੁਸ਼ੀ ਹੈ ਕਿ ਭਾਰਤ ਇਸ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ। ਅਸੀਂ ਸਵਦੇਸ਼ੀ ਕਾਰਬਨ ਫਾਈਬਰ ਅਤੇ ਉਸ ਨਾਲ ਬਣੇ ਉਤਪਾਦਾਂ ਨੂੰ ਹੁਲਾਰਾ ਦੇ ਰਹੇ ਹਾਂ। ਭਾਰਤ high-grade carbon fibre ਬਣਾਉਣ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਿਹਾ ਹੈ। ਇਨ੍ਹਾਂ ਯਤਨਾਂ ਦੇ ਨਾਲ ਹੀ, ਟੈਕਸਟਾਈਲ ਸੈਕਟਰ ਦੇ ਲਈ ਜੋ ਨੀਤੀਗਤ ਫੈਸਲੇ ਚਾਹੀਦੇ ਹਨ, ਅਸੀਂ ਉਹ ਵੀ ਲੈ ਰਹੇ ਹਾਂ। ਜਿਵੇਂ ਕਿ, ਇਨਸ ਸਾਲ ਦੇ ਬਜਟ ਵਿੱਚ MSMEs ਦੇ classification criteria ਵਿੱਚ ਬਦਲਾਅ ਕਰਕੇ ਇਸ ਦਾ ਵਿਸਤਾਰ ਕੀਤਾ ਗਿਆ ਹੈ। ਨਾਲ ਹੀ credit availability ਵਧਾਈ ਗਈ ਹੈ। ਸਾਡਾ ਟੈਕਸਟਾਈਲ ਸੈਕਟਰ, ਜਿਸ ਵਿੱਚ 80 ਪਰਸੈਂਟ ਯੋਗਦਾਨ ਸਾਡੇ MSMEs ਦਾ ਹੀ ਹੈ, ਉਸ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ। 

ਸਾਥੀਓ,

ਕੋਈ ਵੀ ਸੈਕਟਰ ਐਕਸੈੱਲ  ਉਦੋਂ ਕਰਦਾ ਹੈ, ਜਦੋਂ ਉਸ ਦੇ ਲਈ skilled workforce ਉਪਲਬਧ ਹੋਣ। ਟੈਕਸਟਾਈਲ ਉਦਯੋਗ ਵਿੱਚ ਤਾਂ ਸਭ ਤੋਂ ਵੱਡਾ ਰੋਲ ਹੀ ਸਕਿੱਲ ਯਾਨੀ ਹੁਨਰ ਦਾ ਹੁੰਦਾ ਹੈ। ਇਸ ਲਈ, ਅਸੀਂ ਟੈਕਸਟਾਈਲ ਇੰਡਸਟਰੀ ਦੇ ਲਈ skilled talent pool ਬਣਾਉਣ ਦੇ ਲਈ ਵੀ ਕੰਮ ਕਰ ਰਹੇ ਹਾਂ। ਸਾਡੇ National Centres of Excellence for Skilling ਇਸ ਦਿਸ਼ਾ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਵੈਲਿਊ ਚੇਨ ਦੇ ਲਈ ਜੋ ਸਕਿੱਲਸ ਚਾਹੀਦੇ ਹਨ, ਉਸ ਵਿੱਚ ਸਾਨੂੰ ਸਮਰੱਥ ਯੋਜਨਾ ਤੋਂ ਮਦਦ ਮਿਲ ਰਹੀ ਹੈ। ਅਤੇ ਮੈਂ ਅੱਜ ਸਮਰੱਥ ਨਾਲ trained ਹੋਈ ਹਾਂ ਕਈ ਭੈਣਾਂ ਦੇ ਨਾਲ ਗੱਲ ਕਰ ਰਿਹਾ ਸੀ, ਅਤੇ ਉਨ੍ਹਾਂ ਨੇ ਜੋ 5 ਸਾਲ, 7 ਸਾਲ , 10 ਸਾਲ ਵਿੱਚ ਜੋ ਤਰੱਕੀ ਕੀਤੀ ਹੈ, ਯਾਨੀ ਮਾਣ ਨਾਲ ਮਨ ਭਰ ਗਿਆ ਮੇਰਾ ਸੁਣ ਕੇ। ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਟੈਕਨੋਲੋਜੀ ਦੇ ਇਸ ਦੌਰ ਵਿੱਚ hand-loom ਦੀ authenticity ਨੂੰ, ਹੱਥ ਦੇ ਕੌਸ਼ਲ ਨੂੰ ਵੀ ਉੰਨਾ ਹੀ ਮਹੱਤਵ ਮਿਲੇ।  ਹੈਂਡੀਕ੍ਰਾਫਟ ਕਾਰੀਗਰਾਂ ਦਾ ਹੁਨਰ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚੇ, ਉਨ੍ਹਾਂ ਦੀ ਸਮਰੱਥਾ ਵਧੇ, ਉਨ੍ਹਾਂ ਨੂੰ ਨਵੇਂ ਮੌਕੇ ਮਿਲਣ। ਅਸੀਂ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਪਿਛਲੇ 10 ਵਰ੍ਹਿਆਂ ਵਿੱਚ ਹੈਂਡਲੂਮਸ ਨੂੰ ਹੁਲਾਰਾ ਦੇਣ ਦੇ ਲਈ 2400 ਤੋਂ ਵੱਧ ਵੱਡੇ ਮਾਰਕੀਟਿੰਗ ਈਵੈਂਟਸ ਦਾ ਆਯੋਜਨ ਕੀਤਾ ਗਿਆ, 2400 ਤੋਂ ਜ਼ਿਆਦਾ। ਹੈਂਡਲੂਮ ਪ੍ਰੋਡਕਟਸ ਦੀ ਔਨਲਾਈਨ ਮਾਰਕੀਟਿੰਗ ਨੂੰ ਹੁਲਾਰਾ ਦੇਣ ਦੇ ਲਈ India-hand-made ਨਾਮ ਨਾਲ ਈ-ਕੌਮਰਸ ਪਲੈਟਫਾਰਮ ਵੀ ਬਣਾਇਆ ਗਿਆ ਹੈ। ਇਸ ‘ਤੇ ਹਜ਼ਾਰਾਂ ਹੈਂਡਲੂਮ ਬ੍ਰਾਂਡ ਰਜਿਸਟਰ ਵੀ ਕਰ ਚੁੱਕੇ ਹਨ। ਹੈਂਡਲੂਮ ਪ੍ਰੋਡਕਟਸ ਦੀ GI tagging ਇਸ ਦਾ ਵੀ ਬਹੁਤ ਵੱਡਾ ਲਾਭ ਇਨ੍ਹਾਂ ਬ੍ਰਾਂਡਸ ਨੂੰ ਹੋ ਰਿਹਾ ਹੈ। 

 

ਸਾਥੀਓ,

ਪਿਛਲੇ ਵਰ੍ਹੇ Bharat Tex ਦੇ ਆਯੋਜਨ ਦੌਰਾਨ Textiles Startup Grand Challenge ਨੂੰ ਲਾਂਚ ਕੀਤਾ ਗਿਆ ਸੀ। ਉਸ ਵਿੱਚ ਨੌਜਵਾਨਾਂ ਨੂੰ ਟੈਕਸਟਾਈਲ ਸੈਕਟਰ ਦੇ ਲਈ innovative sustainable solutions ਮੰਗੇ ਗਏ ਸਨ। ਇਸ ਚੈਲੇਂਜ ਵਿੱਚ ਦੇਸ਼ ਭਰ ਦੇ ਨੌਜਵਾਨਾਂ ਨੇ ਵਧ –ਚੜ੍ਹ ਕੇ ਹਿੱਸਾ ਲਿਆ। ਇਸ ਚੈਲੇਂਜ ਦੇ ਜੇਤੂ ਨੌਜਵਾਨਾਂ ਨੂੰ ਇੱਥੇ invite ਵੀ ਕੀਤਾ ਗਿਆ ਹੈ। ਉਹ ਇੱਥੇ ਸਾਡੇ ਦਰਮਿਆਨ ਬੈਠੇ ਵੀ ਹਨ। ਅੱਜ ਇੱਥੇ ਅਜਿਹੇ ਸਟਾਰਟਅੱਪਸ ਨੂੰ ਵੀ ਬੁਲਾਇਆ ਗਿਆ ਹੈ, ਜੋ ਇਨ੍ਹਾਂ ਨੌਜਵਾਨਾਂ ਨੂੰ ਅੱਗੇ ਵਧਾਉਣਾ ਚਾਹੁਣਗੇ। ਅਜਿਹੇ pitch fest ਨੂੰ IIT Madras, ਅਟਲ ਇਨੋਵੇਸ਼ਨ ਮਿਸ਼ਨ ਅਤੇ ਕਈ ਵੱਡੇ private textile organizations ਦਾ ਸਪੋਰਟ ਮਿਲ ਰਿਹਾ ਹੈ। ਇਸ ਨਾਲ ਦੇਸ਼ ਵਿੱਚ ਸਟਾਰਟਅੱਪ ਕਲਚਰ ਨੂੰ ਹੁਲਾਰਾ ਮਿਲੇਗਾ। 

 

ਮੈਂ ਚਾਹਾਂਗਾ, ਸਾਡੇ ਯੁਵਾ ਨਵੇਂ techno-textile ਸਟਾਰਟ-ਅੱਪਸ ਨੂੰ ਲੈ ਕੇ ਆਉਣ, ਨਵੇਂ ideas ‘ਤੇ ਕੰਮ ਕਰਨ। ਇੱਕ ਸੁਝਾਅ ਸਾਡੀ ਇੰਡਸਟਰੀ ਨੂੰ ਵੀ ਹੈ। ਸਾਡੀ ਟੈਕਸਟਾਈਲ ਇੰਡਸਟਰੀ ਵੀ IIT ਜਿਹੇ ਇੰਸਟੀਟਿਊਟ ਦੇ ਨਾਲ ਨਵੇਂ ਟੂਲਸ develop ਕਰਨ ਦੇ ਲਈ collaborate ਕਰ ਸਕਦੀ ਹੈ। ਅੱਜਕੱਲ੍ਹ ਅਸੀਂ ਸੋਸ਼ਲ ਮੀਡੀਆ ਅਤੇ ਟ੍ਰੇਂਡਸ ਨੂੰ ਦੇਖ ਰਹੇ ਹਾਂ, ਨਵੀਂ ਪੀੜ੍ਹੀ ਹੁਣ ਆਧੁਨਿਕਤਾ ਦੇ ਨਾਲ-ਨਾਲ ਪਰੰਪਰਾਗਤ ਅਪੈਰਲਸ (ਲਿਬਾਸਾਂ) ਨੂੰ ਵੀ ਪਸੰਦ ਕਰ ਰਹੀ ਹੈ। ਇਸ ਲਈ ਅੱਜ tradition ਅਤੇ innovation ਦੇ fusion ਦਾ ਮਹੱਤਵ ਵੀ ਕਾਫੀ ਵਧ ਗਿਆ ਹੈ। ਸਾਨੂੰ ਅਜਿਹੇ ਪਰੰਪਰਾਗਤ ਅਪੈਰਲਸ (ਲਿਬਾਸਾਂ) ਤੋਂ inspired ਅਜਿਹੇ products ਲਾਂਚ ਕਰਨੇ ਚਾਹੀਦੇ ਹਨ, ਜੋ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਨਵੀਂ ਪੀੜ੍ਹੀ ਨੂੰ ਆਕਰਸ਼ਿਤ ਕਰਨ। ਇੱਕ ਹੋਰ ਅਹਿਮ ਵਿਸ਼ਾ ਟੈਕਨੋਲੋਜੀ ਦੀ ਵਧਦੀ ਭੂਮਿਕਾ ਦਾ ਵੀ ਹੈ। ਨਵੇਂ ਟ੍ਰੈਂਡਸ discover ਕਰਨ ਵਿੱਚ, ਨਵੇਂ styles create ਕਰਨ ਵਿੱਚ ਹੁਣ AI ਜਿਹੀ technology ਦੀ ਭੂਮਿਕਾ ਲਗਾਤਾਰ ਵਧਦੀ ਜਾ ਰਹੀ ਹੈ। ਹੁਣੇ ਜਦੋਂ ਮੈਂ ਨਿਫਟ ਦੇ ਸਟਾਲ ‘ਤੇ ਗਿਆ ਤਾਂ ਉਹ ਮੈਨੂੰ ਦੱਸ ਰਹੇ ਸਨ ਕਿ ਅਸੀਂ AI ਦੇ ਮਾਧਿਅਮ ਨਾਲ 2026 ਦਾ ਟ੍ਰੈਂਡ ਕੀ ਹੋਵੇਗਾ, ਅਸੀਂ ਉਸ ਨੂੰ ਹੁਣ ਪ੍ਰਮੋਟ ਕਰ ਰਹੇ ਹਾਂ। ਵਰਨਾ ਪਹਿਲਾਂ ਦੁਨੀਆ ਦੇ ਹੋਰ ਦੇਸ਼ ਹੀ ਸਾਨੂੰ ਕਹਿੰਦੇ ਸਨ ਕਾਲਾ ਪਹਿਣੋ, ਅਸੀਂ ਪਹਿਣ ਲੈਂਦੇ ਸੀ, ਹੁਣ ਅਸੀਂ ਦੁਨੀਆ ਨੂੰ ਕਹਾਂਗੇ, ਕੀ ਪਹਿਣਨਾ ਹੈ। ਇਸ ਲਈ, ਅੱਜ ਇੱਕ ਪਾਸੇ ਪਰੰਪਰਾਗਤ ਖਾਦੀ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ, ਨਾਲ ਹੀ AI ਦੇ ਜ਼ਰੀਏ ਫੈਸ਼ਨ ਦੇ ਟ੍ਰੈਂਡਸ ਨੂੰ ਵੀ analyze ਕੀਤਾ ਜਾ ਰਿਹਾ ਹੈ। 

 

ਮੈਨੂੰ ਯਾਦ ਹੈ, ਮੈਂ ਜਦੋਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ, ਤਾਂ ਗਾਂਧੀ ਜਯੰਤੀ ‘ਤੇ ਸ਼ਾਇਦ 2003 ਹੋਵੇਗਾ, ਮੈਂ ਪੋਰਬੰਦਰ ਵਿੱਚ ਗਾਂਧੀ ਜੀ ਦਾ ਇੱਥੇ ਜਨਮ ਸਥਾਨ ਹੈ, ਉੱਥੇ ਫੈਸ਼ਨ ਸ਼ੋਅ ਆਰਗੇਨਾਈਜ਼ ਕੀਤਾ ਸੀ ਅਤੇ ਖਾਦੀ ਦਾ ਫੈਸ਼ਨ ਸ਼ੋਅ। ਅਤੇ ਨਿਫਟ ਦੇ ਸਟੂਡੈਂਟਸ ਅਤੇ ਸਾਡੇ ਐੱਨਆਈਡੀ ਦੇ ਸਟੂਡੈਂਟਸ ਨੇ ਮਿਲ ਕੇ ਉਸ ਕੰਮ ਨੂੰ ਅੱਗੇ ਵਧਾਇਆ ਸੀ। ਅਤੇ ਵੈਸ਼ਣਵ ਭਜਨ ਤਾਂ ਤੇਰੇ ਰੇ ਕਹੀਏ (तेरे रे कहिए), ਉਹ ਬੈਕਗਰਾਉਂਡ ਮਿਊਜ਼ਿਕ ਦੇ ਨਾਲ ਉਹ ਫੈਸ਼ਨ ਸ਼ੋਅ ਹੋਇਆ ਸੀ। ਅਤੇ ਉਸ ਸਮੇਂ ਵਿਨੋਬਾ ਜੀ ਦੇ ਕੁਝ ਹੋਰ ਸਾਥੀ ਜੋ ਸਨ, ਉਨ੍ਹਾਂ ਨੂੰ ਮੈਂ ਇਨਵਾਈਟ ਕੀਤਾ ਸੀ, ਤਾਂ ਉਹ ਮੇਰੇ ਨਾਲ ਬੈਠੇ ਸਨ ਕਿਉਂਕਿ ਫੈਸ਼ਨ ਸ਼ੋਅ ਮਾਤਰ ਸ਼ਬਦ ਅਜਿਹੇ ਹਨ ਕਿ ਪੁਰਾਣੀ ਪੀੜ੍ਹੀ ਦੇ ਲੋਕਾਂ ਦੇ ਜਰਾ ਕੰਨ ਖੜ੍ਹੇ ਹੋ ਜਾਂਦੇ ਹਨ ਕਿ ਕੀ ਸਭ ਤੂਫਾਨ ਚੱਲ ਰਿਹਾ ਹੈ। ਲੇਕਿਨ ਮੈਂ ਉਨ੍ਹਾਂ ਨੂੰ ਬਹੁਤ ਆਗ੍ਰਹ ok ਕੀਤਾ, ਉਸ ਨੂੰ ਮੈਂ ਬੁਲਾਇਆ, ਉਹ ਆਏ ਅਤੇ ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਕਿਹਾ ਕਿ ਖਾਦੀ ਨੂੰ ਜੇਕਰ ਅਸੀਂ ਪਾਪੁਲਰ ਕਰਨਾ ਹੈ, ਤਾਂ ਇਹੀ ਰਸਤਾ ਹੈ। ਅਤੇ ਮੈਂ ਦੱਸਦਾ ਹਾਂ ਅੱਜ ਖਾਦੀ ਜਿਸ ਪ੍ਰਕਾਰ ਨਾਲ ਤਰੱਕੀ ਕਰ ਰਹੀ ਹੈ ਅਤੇ ਦੁਨੀਆ ਦੇ ਲੋਕਾਂ ਦੇ ਆਕਰਸ਼ਣ ਦਾ ਕਾਰਨ ਬਣ ਰਹੀ ਹੈ, ਸਾਨੂੰ ਇਸ ਨੂੰ ਹੋਰ ਹੁਲਾਰਾ ਦੇਣਾ ਚਾਹੀਦਾ ਹੈ। ਅਤੇ ਪਹਿਲਾਂ ਜਦੋਂ ਆਜ਼ਾਦੀ ਦਾ ਅੰਦੋਲਨ ਚਲਿਆ, ਤਾਂ ਖਾਦੀ ਫੌਰ ਨੇਸ਼ਨ ਸੀ, ਹੁਣ ਖਾਦੀ ਫੌਰ ਫੈਸ਼ਨ ਹੋਣਾ ਚਾਹੀਦਾ ਹੈ। 

ਸਾਥੀਓ,

ਕੁਝ ਦਿਨ ਪਹਿਲਾਂ, ਜਿਵੇਂ ਹੁਣੇ ਅਨਾਉਂਸਰ ਦੱਸ ਰਹੇ ਸਨ, ਮੈਂ ਵਿਦੇਸ਼ ਦੌਰੇ ਤੋਂ ਹੀ ਆਇਆ ਹਾਂ, ਮੈਂ ਪੈਰਿਸ ਵਿੱਚ ਸੀ,ਅਤੇ ਪੈਰਿਸ ਨੂੰ Fashion capital of world ਕਿਹਾ ਜਾਂਦਾ ਹੈ। ਇਸ ਯਾਤਰਾ ਦੇ ਦੌਰਾਨ ਵਿਭਿੰਨ ਮੁੱਦਿਆਂ ‘ਤੇ ਦੋਵੇਂ ਦੇਸ਼ਾਂ ਦਰਮਿਆਨ ਅਹਿਮ ਸਾਂਝੇਦਾਰੀ ਹੋਈ। ਸਾਡੀ ਚਰਚਾ ਦੇ ਮੁੱਖ ਬਿੰਦੂਆਂ ਵਿੱਚ environment ਅਤੇ climate change ਦਾ ਵਿਸ਼ਾ ਵੀ ਸ਼ਾਮਲ ਰਿਹਾ। ਅੱਜ ਪੂਰੀ ਦੁਨੀਆ sustainable lifestyle ਦੇ ਮਹੱਤਵ ਨੂੰ ਸਮਝ ਰਹੀ ਹੈ। Fashion world ਵੀ ਇਸ ਦੇ ਪ੍ਰਭਾਵ ਤੋਂ ਅਣਛੋਹਿਆ ਨਹੀਂ ਹੈ। ਅੱਜ ਦੁਨੀਆ Fashion for Environment ਅਤੇ Fashion for Empowerment ਦੇ ਲਈ ਇਸ ਵਿਜ਼ਨ ਨੂੰ ਅਪਣਾ ਰਹੀ ਹੈ। ਇਸ ਸਬੰਧ ਵਿੱਚ ਭਾਰਤ ਦੁਨੀਆ ਨੂੰ ਰਸਤਾ ਦਿਖਾ ਰਿਹਾ ਹੈ। Sustainability ਹਮੇਸ਼ਾ ਤੋਂ ਭਾਰਤੀ ਟੈਕਸਟਾਈਲ ਦੀ ਪਰੰਪਰਾ ਦਾ ਅਨਿਖੱੜਵਾਂ ਹਿੱਸਾ ਰਹੀ ਹੈ। ਸਾਡੀ ਖਾਦੀ, tribal textiles, natural dyes ਦੀ ਵਰਤੋਂ, ਇਹ ਸਾਰੇ ਸਸਟੇਨੇਬਲ ਲਾਈਫ ਸਟਾਈਲ ਦੀਆਂ ਹੀ ਉਦਾਹਰਣਾਂ ਹਨ। ਹੁਣ ਭਾਰਤ ਦੀ ਪਰੰਪਰਾਗਤ sustainable techniques ਨੂੰ cutting-edge technologies ਦਾ ਸਾਥ ਮਿਲ ਰਿਹਾ ਹੈ। ਇਸ ਨਾਲ ਇੰਡਸਟਰੀ ਨਾਲ ਜੁੜੇ ਕਾਰੀਗਰਾਂ, ਬੁਣਕਰਾਂ ਅਤੇ ਕਰੋੜਾਂ ਮਹਿਲਾਵਾਂ ਨੂੰ ਸਿੱਧਾ-ਸਿੱਧਾ ਲਾਭ ਮਿਲ ਰਿਹਾ ਹੈ। 

ਸਾਥੀਓ,

ਮੈਂ ਸਮਝਦਾ ਹਾਂ, ਸੰਸਾਧਨਾਂ ਦਾ ਪੂਰਾ ਉਪਯੋਗ ਅਤੇ ਘੱਟ ਤੋਂ ਘੱਟ waste generation, ਟੈਕਸਟਾਈਲ ਇੰਡਸਟਰੀ ਦੀ ਪਹਿਚਾਣ ਬਣਨੀ ਚਾਹੀਦੀ ਹੈ। ਅੱਜ ਦੁਨੀਆ ਵਿੱਚ ਕਰੋੜਾਂ ਕਪੜੇ ਹਰ ਮਹੀਨੇ ਇਸਤੇਮਾਲ ਤੋਂ ਬਾਹਰ ਹੋ ਜਾਂਦੇ ਹਨ। ਇਨ੍ਹਾਂ ਵਿੱਚ ਬਹੁਤ ਵੱਡਾ ਹਿੱਸਾ ‘ਫਾਸਟ ਫੈਸ਼ਨ ਵੇਸਟ’ ਦਾ ਹੁੰਦਾ ਹੈ। ਯਾਨੀ, ਉਹ ਕਪੜੇ ਜਿਨ੍ਹਾਂ ਨੂੰ ਫੈਸ਼ਨ ਜਾਂ ਟ੍ਰੈਂਡ ਚੇਂਜ ਹੋਣ ਦੇ ਕਾਰਨ ਲੋਕ ਪਹਿਣਨਾ ਛੱਡ ਦਿੰਦੇ ਹਨ। ਇਨ੍ਹਾਂ ਕਪੜਿਆਂ ਨੂੰ ਦੁਨੀਆ ਦੇ ਕਈ ਹਿੱਸਿਆਂ ਵਿੱਚ ਡੰਪ ਕੀਤਾ ਜਾਂਦਾ ਹੈ। ਇਸ ਨਾਲ environment ਅਤੇ ecology ਦੇ ਲਈ ਵੀ ਵੱਡਾ ਖਤਰਾ ਪੈਦਾ ਹੋ ਰਿਹਾ ਹੈ। 

 

ਇੱਕ ਮੁਲਾਂਕਣ ਦੇ ਮੁਤਾਬਕ, 2030 ਤੱਕ ਫੈਸ਼ਨ ਵੇਸਟ 148 ਮਿਲੀਅਨ ਟਨ ਤੱਕ ਪਹੁੰਚ ਜਾਵੇਗਾ। ਅੱਜ ਟੈਕਸਟਾਈਲ ਵੇਸਟ ਦਾ ਇੱਕ ਚੌਥਾਈ ਹਿੱਸਾ ਵੀ recycle ਨਹੀਂ ਹੋ ਰਿਹਾ ਹੈ। ਸਾਡੀ ਟੈਕਸਟਾਈਲ ਇੰਡਸਟਰੀ ਇਸ ਚਿੰਤਾ ਨੂੰ ਅਵਸਰ ਵਿੱਚ ਬਦਲ ਸਕਦੀ ਹੈ। ਤੁਹਾਡੇ ਵਿੱਚੋਂ ਕਈ ਸਾਥੀ ਜਾਣਦੇ ਹਨ, ਸਾਡੇ ਭਾਰਤ ਵਿੱਚ textile recycling, ਅਤੇ ਖਾਸ ਕਰਕੇ, up-cycling ਦਾ ਬਹੁਤ diverse traditional skill ਮੌਜੂਦ ਹੈ। ਜਿਵੇਂ ਕਿ, ਸਾਡੇ ਇੱਥੇ ਪੁਰਾਣੇ ਜਾਂ ਬਚੇ ਹੋਏ ਕਪੜਿਆਂ ਨਾਲ ਦਰੀਆਂ ਬਣਾਈਆਂ ਜਾਂਦੀਆਂ ਹਨ। ਬੁਣਕਰ ਲੋਕ, ਅਤੇ ਇੱਥੋਂ ਤੱਕ ਕਿ ਘਰ ਦੀਆਂ ਮਹਿਲਾਵਾਂ ਵੀ ਅਜਿਹੇ ਕਪੜਿਆਂ ਨਾਲ ਕਿੰਨੇ ਹੀ ਤਰ੍ਹਾਂ ਦੇ mats, rugs ਅਤੇ coverings ਬਣਾਉਂਦੀਆਂ ਹਨ। ਮਹਾਰਾਸ਼ਟਰ ਵਿੱਚ ਪੁਰਾਣੇ, ਅਤੇ ਇੱਥੋਂ ਤੱਕ ਕਿ ਫਟੇ ਕਪੜਿਆਂ ਤੱਕ ਤੋਂ ਚੰਗੇ-ਚੰਗੇ ਗੋਦੜੀ ਬਣਾਏ ਜਾਂਦੇ ਹਨ। ਅਸੀਂ ਇਨ੍ਹਾਂ ਪਰੰਪਰਾਗਤ ਆਰਟਸ ਵਿੱਚ ਨਵੇਂ ਇਨੋਵੇਸ਼ਨ ਕਰਕੇ ਇਨ੍ਹਾਂ ਨੂੰ ਗਲੋਬਲ ਮਾਰਕਿਟ ਤੱਕ ਪਹੁੰਚਾ ਸਕਦੇ ਹਾਂ। ਟੈਕਸਟਾਈਲ ਮਿਨਿਸਟ੍ਰੀ ਨੇ up-cycling ਨੂੰ ਪ੍ਰਮੋਟ ਕਰਨ ਲਈ Standing Conference of Public Enterprises ਅਤੇ e-Marketplace ਦੇ ਨਾਲ MoU ਵੀ ਸਾਈਨ ਕੀਤਾ ਹੈ। ਦੇਸ਼ ਦੇ ਕਈ up-cyclers ਨੇ ਇਸ ਵਿੱਚ ਰਜਿਸਟਰ ਵੀ ਕੀਤਾ ਹੈ। ਨਵੀ ਮੁੰਬਈ ਅਤੇ ਬੈਂਗਲੌਰ ਜਿਹੇ ਸ਼ਹਿਰਾਂ ਵਿੱਚ ਟੈਕਸਟਾਈਲ ਵੇਸਟ ਦੇ door to door ਕਲੈਕਸ਼ਨ ਦੇ ਲਈ ਪਾਇਲਟ ਪ੍ਰੋਜੈਕਟਸ ਵੀ ਚਲਾਏ ਜਾ ਰਹੇ ਹਨ ਮੈਂ ਚਾਹਾਂਗਾ, ਸਾਡੇ ਸਟਾਰਟਅੱਪਸ ਇਨ੍ਹਾਂ ਯਤਨਾਂ ਨਾਲ ਜੁੜਨ, ਇਨ੍ਹਾਂ ਮੌਕਿਆਂ ਨੂੰ explore ਕਰਨ, ਅਤੇ early steps ਲੈ ਕੇ ਇੰਨੀ ਵੱਡੀ ਗਲੋਬਲ ਮਾਰਕਿਟ ਵਿੱਚ lead ਲੈਣ। ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ textile recycling market 400 million ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਦਕਿ ਗਲੋਬਲ, recycled textile market ਕਰੀਬ ਸਾਢੇ 7 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਜੇਕਰ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧੀਏ, ਤਾਂ ਭਾਰਤ ਇਸ ਵਿੱਚ ਹੋਰ ਵੱਡਾ ਸ਼ੇਅਰ ਹਾਸਲ ਕਰ ਸਕਦਾ ਹੈ। 

ਸਾਥੀਓ,

ਸੈਂਕੜੇ ਵਰ੍ਹੇ ਪਹਿਲਾਂ ਜਦੋਂ ਭਾਰਤ ਸਮ੍ਰਿੱਧੀ ਦੇ ਸ਼ਿਖਰ ‘ਤੇ ਸੀ, ਸਾਡੀ ਉਸ ਸਮ੍ਰਿੱਧੀ ਵਿੱਚ ਟੈਕਸਟਾਈਲ ਇੰਡਸਟਰੀ ਦੀ ਬਹੁਤ ਵੱਡੀ ਭੂਮਿਕਾ ਸੀ। ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵਧ ਰਹੇ ਹਾਂ, ਤਾਂ ਇੱਕ ਵਾਰ ਫਿਰ ਟੈਕਸਟਾਈਲ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੋਣ ਵਾਲਾ ਹੈ। Bharat Tex ਜਿਹੇ ਆਯੋਜਨ ਇਸ ਸੈਕਟਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਬਣਾ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਇਹ ਆਯੋਜਨ ਇਸੇ ਤਰ੍ਹਾਂ ਹਰ ਵਰ੍ਹੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਘੜ੍ਹੇਗਾ, ਨਵੀਆਂ ਉਚਾਈਆਂ ਨੂੰ ਛੂਹੇਗਾ। ਮੈਂ ਇੱਕ ਵਾਰ ਫਿਰ ਇਸ ਆਯੋਜਨ ਦੇ ਲਈ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

ਬਹੁਤ-ਬਹੁਤ ਧੰਨਵਾਦ। ਨਮਸਕਾਰ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Govt directs faster processing of city gas projects, hikes commercial LPG allocation to ease supply stress

Media Coverage

Govt directs faster processing of city gas projects, hikes commercial LPG allocation to ease supply stress
NM on the go

Nm on the go

Always be the first to hear from the PM. Get the App Now!
...
This is the New India that leaves no stone unturned for development: PM Modi
March 23, 2026
Today, India is moving forward with a new confidence; Now India faces challenges head-on: PM
From the Gulf to the Global West and from the Global South to neighbouring countries, India is a trusted partner for all: PM
What gets measured gets improved and ultimately gets transformed: PM
This is the new India, It is leaving no stone unturned for development: PM

नमस्कार!

पिछले कुछ समय में मुझे एक-दो बार टीवी9 भारतवर्ष देखने का मौका मिला है। नॉर्मली भी युद्धों और मिसाइलों पर आपका बहुत फोकस होता है और आजकल तो आपको कंटेंट की ओवरफीडिंग हो रही है। बड़े-बड़े देश टीवी9 को इतना सारा कंटेंट देने पर तुले हुए हैं, लेकिन On a Serious Note, आज विश्व जिन गंभीर परिस्थितियों से गुजर रहा है, वो अभूतपूर्व है और बेहद गंभीर है। और इन स्थितियों के बीच, आज टीवी-9 नेटवर्क ने विचारों का एक बेहद महत्वपूर्ण मंच बनाया है। आज इस समिट में आप सभी India and the world, इस विषय पर चर्चा कर रहे हैं। मैं आप सबको बधाई देता हूं। इस समिट के लिए अपनी शुभकामनाएं देता हूं। सभी अतिथियों का अभिनंदन करता हूं।

साथियों,

आज जब दुनिया, conflicts के कारण उलझी हुई है, जब इन conflicts के दुष्प्रभाव पूरी दुनिया पर दिख रहे हैं, तब India and the world की बात करना बहुत ही प्रासंगिक है। भारत आज वो देश है, जिसकी अर्थव्यवस्था तेजी से आगे बढ़ रही है। 2014 के पहले की स्थितियों को पीछे छोड़कर के आज भारत एक नए आत्मविश्वास के साथ आगे बढ़ रहा है। अब भारत चुनौतियों को टालता नहीं है बल्कि चुनौतियों से टकराता है। आप बीते 5-6 साल में देखिए, कोरोना की महामारी के बाद चुनौतियां एक के बाद एक बढ़ती ही गई हैं। ऐसा कोई साल नहीं है, जिसने भारत की, भारतीयों की परीक्षा न ली हो। लेकिन 140 करोड़ देशवासियों के एकजुट प्रयास से भारत हर आपदा का सामना करते हुए आगे बढ़ रहा है। इस समय युद्ध की परिस्थितियों में भी भारत की नीति और रणनीति देखकर, भारत का सामर्थ्य देखकर दुनिया के अनेकों देश हैरान हैं। हमारे यहां कहावत है, सांच को आंच नहीं। 28 फरवरी से दुनिया में जो उथल-पुथल मची है, इन कठोर विपरीत परिस्थितियों में भी भारत प्रगति के, विकास के, विश्वास के संकल्प के साथ आगे बढ़ रहा है। इन 23 दिनों में भारत ने अपनी Relationship Building Capacity दिखाई है, Decision Making Capacity दिखाई है और Crisis Management Capacity दिखाई है।

साथियों,

आज जब दुनिया इतने सारे खेमों में बंटी हुई है, भारत ने अभूतपूर्व और अकल्पनीय bridges बनाए हैं। Gulf से लेकर Global West तक, Global South से लेकर पड़ोसी देशों तक भारत सभी का trusted partner है। कुछ लोग पूछते हैं, हम किसके साथ हैं? तो उनको मेरा जवाब यही है कि हम भारत के साथ हैं, हम भारत के हितों के साथ हैं, शांति के साथ हैं, संवाद के साथ हैं।

साथियों,

संकट के इसी समय में जब global supply chains डगमगा रही हैं, भारत ने diversification और resilience का मॉडल पेश किया है। Energy हो, fertilizers हों या essential goods अपने नागरिकों को कम से कम परेशानी हो, इसके लिए भारत ने निरंतर प्रयास किया है और आज भी कर रहे है।

साथियों,

जब राष्ट्रनीति ही राजनीति का मुख्य आधार हो, तब देश का भविष्य सर्वोपरि होता है। लेकिन जब राजनीति में व्यक्तिगत स्वार्थ हावी हो जाता है, तब लोग देश के फ्यूचर के बजाय अपने फ्यूचर के बारे में सोचते हैं। आप ज़रा याद कीजिए 2004 से 2010 के बीच क्या हुआ था? तब कांग्रेस सरकार के समय पेट्रोल-डीजल और गैस की कीमतों का संकट आया था और तब कांग्रेस ने देश की नहीं बल्कि अपनी सत्ता की चिंता की। उस वक्त कांग्रेस ने एक लाख अड़तालीस हज़ार करोड़ रुपए के ऑयल बॉन्ड जारी किए थे और प्रधानमंत्री मनमोहन सिंह जी ने खुद कहा था कि वो आने वाली पीढ़ी पर कर्ज का बोझ डाल रहे हैं। यह जानते हुए भी कि ऑयल बॉन्ड का फैसला गलत है, जो रिमोट कंट्रोल से सरकार चला रहे थे, उन लोगों ने अपनी सत्ता बचाने के लिए यह गलत निर्णय किया क्योंकि जवाबदेही उस समय नहीं होनी थी, उस बॉन्ड पर री-पेमेंट 2020 के बाद होनी थी।

साथियों,

बीते 5-6 वर्षों में हमारी सरकार ने कांग्रेस सरकार के उस पाप को धोने का काम किया है, और इस धुलाई का खर्चा कम नहीं आया है, ऐसी लाँड्री आपने देखी नहीं होगी। 1 लाख 48 हज़ार करोड़ रुपए की जगह, देश को 3 लाख करोड़ रुपए से अधिक की पेमेंट करनी पड़ी क्योंकि इसमें ब्याज भी जुड़ गया था। यानी हमने करीब-करीब दोगुनी राशि चुकाने के लिए मजबूर हुए। आजकल कांग्रेस के जो नेता बयानों की मिसाइलें दाग रहे हैं, मिसाइल आई तो टीवी9 को मजा आएगा, उनकी इस विषय का जिक्र आते ही बोलती बंद हो जाती है।

साथियों,

पश्चिम एशिया में बनी परिस्थितियों पर मैंने आज लोकसभा में अपना वक्तव्य दिया है। दुनिया में जहां भी युद्ध हो रहे हैं, वो भारत की सीमा से दूर हैं। लेकिन आज की व्यवस्थाओं में कोई भी देश युद्धों से दुष्प्रभाव से दूर रहे, ऐसा संभव नहीं होता। अनेक देशों में तो स्थिति बहुत गंभीर हो चुकी है। और इन हालातों में हम देख रहे हैं कि राजनीतिक स्वार्थ से भरे कुछ लोग, कुछ दल, संकट के इस समय में भी अपने लिए राजनीतिक अवसर खोज रहे हैं। इसलिए मैं टीवी9 के मंच से फिर कहूंगा, यह समय संयम का है, संवेदनशीलता का है। हमने कोरोना महासंकट के दौरान भी देखा है, जब देशवासी एकजुट होकर संकट का सामना करते हैं, तो कितने सार्थक परिणाम आते हैं। इसी भाव के साथ हमें इस युद्ध से बनी परिस्थितियों का सामना करना है।

साथियों,

दुनिया की हर उथल-पुथल के बीच, भारत ने अपनी प्रगति की गति को भी बनाए रखा है। अगर मैं 28 फरवरी को युद्ध शुरू होने के बाद, बीते 23 दिनों का ही ब्यौरा दूं, तो पूरब से पश्चिम तक, उत्तर से दक्षिण तक देश में हजारों करोड़ के डेवलपमेंट प्रोजेक्ट्स का काम हुआ है। दिल्ली मेट्रो रेल के महत्वपूर्ण कॉरिडोर्स का लोकार्पण, सिलचर का हाई स्पीड कॉरिडोर का शिलान्यास, कोटा में नए एयरपोर्ट का शिलान्यास, मदुरै एयरपोर्ट को इंटरनेशनल एयरपोर्ट का दर्जा देना, ऐसे अनेक काम बीते 23 दिनों में ही हुए हैं। बीते एक महीने के दौरान ही औद्योगिक विकास को गति देने के लिए भव्य स्कीम को मंजूरी दी गई है। इसके तहत देशभर में 100 plug-and-play industrial parks विकसित किए जाएंगे। देश में Small Hydro Power Development Scheme को भी हरी झंडी दी गई है। इससे आने वाले वर्षों में 1,500 मेगावाट नई hydro power capacity जोड़ी जाएगी। इसी दौरान जल जीवन मिशन को साल 2028 तक बढ़ाने का निर्णय लिया गया है। किसानों के हित में भी अनेक बड़े निर्णय लिए गए हैं। बीते एक महीने में ही पीएम किसान सम्मान निधि के तहत 18 हजार करोड़ रुपए से अधिक सीधे किसानों के खातों में ट्रांसफर किए गए हैं। और जो हमारे MSMEs हैं, जो हमारे निर्यातक हैं, उनके लिए भी करीब 500 करोड़ रुपए के राहत पैकेज की भी घोषणा की गई है। यह सारे कदम इस बात का प्रमाण हैं कि विकसित भारत बनाने के लिए देश कितनी तेज गति से काम कर रहा है।

साथियों,

Management की दुनिया में एक सिद्धांत कहा जाता है - What gets measured, gets managed. लेकिन मैं इसमें एक बात और जोड़ना चाहता हूं, What gets measured, gets improved और ultimately, gets transformed. क्योंकि आकलन जागरूकता पैदा करता है। आकलन जवाबदेही तय करता है और सबसे महत्वपूर्ण आकलन संभावनाओं को जन्म देता है।

साथियों,

अगर आप 2014 से पहले के 10-11 साल और 2014 के बाद के 10-11 साल का आप आकलन करेंगे, तो यही पाएंगे कि कैसे इसी सिद्धांत पर चलते हुए, भारत ने हर सेक्टर को Transform किया है। जैसे पहले हाईवे बनते थे, करीब 11-12 किलोमीटर प्रति दिन की रफ्तार से, आज भारत करीब 30 किलोमीटर प्रतिदिन की स्पीड से हाईवे बना रहा है। पहले पोर्ट्स पर शिप का Turnaround Time, 5-6 दिन का होता था। आज वही काम, करीब-करीब 2 दिन से भी कम समय में पूरा हो रहा है। पहले Startup Culture के बारे में चर्चा ही नहीं होती थी। 2014 से पहले, हमारे देश में 400-500 स्टार्ट अप्स ही थे। आज भारत में 2 लाख से ज्यादा रजिस्ट्रर्ड स्टार्ट अप्स हैं। पहले मेडिकल education में सीटें भी सीमित थीं, करीब 50-55 हजार MBBS seats थीं, आज यह बढ़कर सवा लाख से ज्यादा हो चुकी हैं। पहले देश के Banking system से भी करोड़ों लोग बाहर थे। देश में सिर्फ 25 करोड़ के आसपास ही बैंक account थे। वहीं जनधन योजना के माध्यम से 55 करोड़ से ज्यादा बैंक अकाउंट खुले हैं। पहले हमारे देश में airports की संख्या भी 70 से कम थी। आज एयरपोर्ट्स की संख्या भी बढ़कर 160 से ज्यादा हो चुकी है।

साथियों,

पहले भी योजनाएं तो बनती थीं, लेकिन आज फर्क है, आज परिणाम दिखते हैं। पहले गति धीमी थी, आज भारत fastrack पर है। पहले संभावनाएं भी अंधकार में थीं, आज संकल्प सिद्धियों में बदल रहे हैं। इसलिए दुनिया को भी यह संदेश मिल रहा है कि यह नया भारत है। यह अपने विकास के लिए कोई कोर-कसर बाकी नहीं छोड़ रहा है।

साथियों,

आज हमारा प्रयास है कि अतीत में विकास का जो असंतुलन पैदा हो गया था, उसको अवसरों में बदला जाए। अब जैसे हमारा पूर्वी भारत है। हमारा पूर्वी भारत संसाधनों से समृद्ध है, दशकों तक वहां जिन्होंने सरकारें चलाई हैं, उनकी उपेक्षा ने पूर्वी भारत के विकास पर ब्रेक लगा दी थी। अब हालात बदल रहे हैं। जिस असम में कभी गोलियों की आवाज सुनाई देती थी, आज वहां सेमीकंडक्टर यूनिट बन रही है। ओडिशा में सेमीकंडक्टर से लेकर पेट्रोकेमिकल्स तक अनेक नए-नए सेक्टर का विकास हो रहा है। जिस बिहार में 6-7 दशक में गंगा जी पर एक बड़ा पुल बन पाया था एक, उस बिहार में पिछले एक दशक में 5 से ज्यादा नए पुल बनाए गए हैं। यूपी में कभी कट्टा मैन्युफैक्चरिंग की कहानियां कही जाती थीं, आज यूपी, मोबाइल फोन मैन्युफैक्चरिंग में दुनिया में अपनी पहचान बना रहा है।

साथियों,

पूर्वी भारत का एक और बड़ा राज्य पश्चिम बंगाल है। पश्चिम बंगाल, एक समय में भारत के कल्चर, एजुकेशन, इंडस्ट्री और ट्रेड का हब होता था। बीते 11 वर्षों में केंद्र सरकार ने पश्चिम बंगाल के विकास के लिए बड़ी मात्रा में निवेश किया है। लेकिन दुर्भाग्य से, आज वहां एक ऐसी निर्मम सरकार है, जो विकास पर ब्रेक लगाकर बैठी है। TV9 बांग्ला के जो दर्शक हैं, वो जानते हैं कि बंगाल में आयुष्मान योजना पर निर्मम सरकार ने ब्रेक लगाया हुआ है। पीएम सूर्यघर मुफ्त बिजली योजना पर ब्रेक लगाया हुआ है। पीएम आवास योजना पर ब्रेक लगाया हुआ है। चाय बागान श्रमिकों के लिए शुरू हुई योजना के लिए ब्रेक लगाया हुआ है। यानी विकास और जनकल्याण से ज्यादा प्राथमिकता निर्मम सरकार अपने राजनीतिक स्वार्थ को दे रही है।

साथियों,

देश में इस तरह की राजनीति की शुरुआत जिस दल ने की है, वो अपने गुनाहों से बच नहीं सकती और वो पार्टी है - कांग्रेस। कांग्रेस पार्टी की राजनीति का एक ही लक्ष्य रहा है, किसी भी तरह विकास का विरोध और कांग्रेस यह तब से कर रही है, जब मैं गुजरात में था। गुजरात में वर्षों तक जनता ने हमें आशीर्वाद दिया, तो कांग्रेस ने उस जनादेश को स्वीकार नहीं किया। उन्होंने गुजरात की छवि पर सवाल उठाए, उसकी प्रगति को कटघरे में खड़ा किया और जब यही विश्वास पूरे देश में दिखाई दिया, तो कांग्रेस का विरोध भी रीजनल से नेशनल हो गया।

साथियों,

जब राजनीति में विरोध, विकास के विरोध में बदल जाए, जब आलोचना देश की उपलब्धियों पर सवाल उठाने लगे, तब यह सिर्फ सरकार का विरोध नहीं रह जाता, यह देश की प्रगति से असहज होने की मानसिकता बन जाती है। आज कांग्रेस इसी मानसिकता की गुलाम बन चुकी है। आज स्थिति यह है कि देश की हर सफलता पर प्रश्न उठाया जाता है, हर उपलब्धि में कमी खोजी जाती है और हर प्रयास के असफल होने की कामना की जाती है। कोविड के समय, देश ने अपनी वैक्सीन बनाई, तो कांग्रेस ने उस पर भी संदेह जताया। Make in India की बात हुई, तो कहा गया कि यह सफल नहीं होगा, बब्बर शेर कहकर इसका मजाक उड़ाया गया। जब देश में डिजिटल इंडिया अभियान शुरू हुआ, तो उसका मजाक उड़ाया गया। लेकिन हर बार यह कांग्रेस का दुर्भाग्य और देश का सौभाग्य रहा कि भारत ने हर चुनौती को सफलता में बदला। आज भारत दुनिया की सबसे बड़ी वैक्सीनेशन ड्राइव का उदाहरण है। भारत डिजिटल पेमेंट्स में दुनिया का अग्रणी देश है। भारत मैन्युफैक्चरिंग और स्टार्टअप्स में नई ऊंचाइयों को छू रहा है।

साथियों,

लोकतंत्र में विरोध जरूरी होता है। लेकिन विरोध और विद्वेष के बीच एक रेखा होती है। सरकार का विरोध करना लोकतांत्रिक अधिकार है। लेकिन देश को बदनाम करना, यह कांग्रेस की नीयत पर सवाल खड़ा करता है। जब विरोध इस स्तर तक पहुंच जाए कि देश की उपलब्धियां भी असहज करने लगें, तो यह राजनीति नहीं, यह दृष्टिकोण की समस्या है। अभी हमने ग्लोबल AI समिट में भी देखा है। जब पूरी दुनिया भारत में जुटी हुई थी, तो कांग्रेस के लोग कपड़े फाड़ने वहां पहुंच गए थे। इन लोगों को देश की इज्जत की कितनी परवाह है, यह इसी से पता चलता है। इसलिए आज आवश्यकता है कि देशहित को, दलहित से ऊपर रखा जाए क्योंकि अंत में राजनीति से ऊपर, राष्ट्र होता है, राष्ट्र का विकास होता है।

साथियों,

आज का यह दिन भी हमें यही प्रेरणा देता है। आज के ही दिन शहीद भगत सिंह, शहीद राजगुरु और शहीद सुखदेव ने देश के लिए सर्वोच्च बलिदान दिया था। आज ही, समाजवादी आंदोलन के प्रखर आदर्श डॉ. राम मनोहर लोहिया जी की जयंती भी है। यह वो प्रेरणाएं हैं, जिन्होंने देश को हमेशा स्व से ऊपर रखा है। देशहित को सबसे ऊपर रखने की यही प्रेरणा, भारत को विकसित भारत बनाएगी। यही प्रेरणा भारत को आत्मनिर्भर बनाएगी। मुझे पूरा विश्वास है कि टीवी9 की यह समिट भी भारत के आत्मविश्वास और दुनिया के भरोसे पर, भारतीयों पर जो भरोसा है, उस भरोसे को और सशक्त करेगी। आप सभी को मेरी तरफ से बहुत-बहुत शुभकामनाएं हैं और आपके बीच आने का अवसर दिया, आप सबसे मिलने का मौका लिया, इसलिए बहुत-बहुत धन्यवाद!

नमस्‍कार!