ਪ੍ਰਧਾਨ ਮੰਤਰੀ ਨੇ ਭਾਰਤ ਦੇ ਮਹਾਨਤਮ ਸਮ੍ਰਾਟਾਂ ਵਿੱਚੋਂ ਇੱਕ ਰਾਜੇਂਦਰ ਚੋਲ-I ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ
ਰਾਜਰਾਜਾ ਚੋਲ ਅਤੇ ਰਾਜੇਂਦਰ ਚੋਲ ਭਾਰਤ ਦੀ ਪਹਿਚਾਣ ਅਤੇ ਮਾਣ ਦੇ ਪ੍ਰਤੀਕ ਹਨ: ਪ੍ਰਧਾਨ ਮੰਤਰੀ
ਚੋਲ ਸਾਮਰਾਜ ਦਾ ਇਤਿਹਾਸ ਅਤੇ ਵਿਰਾਸਤ ਸਾਡੇ ਮਹਾਨ ਰਾਸ਼ਟਰ ਦੀ ਤਾਕਤ ਅਤੇ ਅਸਲ ਸਮਰੱਥਾ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ
ਚੋਲ ਯੁਗ ਭਾਰਤੀ ਇਤਿਹਾਸ ਦੇ ਸੁਨਹਿਰੇ ਕਾਲ ਵਿੱਚੋਂ ਇੱਕ ਸੀ: ਇਹ ਕਾਲ ਆਪਣੀ ਜ਼ਬਰਦਸਤ ਸੈਨਾ ਸ਼ਕਤੀ ਦੇ ਲਈ ਪ੍ਰਸਿੱਧ ਹੈ: ਪ੍ਰਧਾਨ ਮੰਤਰੀ
ਰਾਜੇਂਦਰ ਚੋਲ ਨੇ ਗੰਗਈਕੋਂਡਾ ਚੋਲਪੁਰਮ ਮੰਦਿਰ ਦੀ ਸਥਾਪਨਾ ਕੀਤੀ: ਅੱਜ ਵੀ ਇਸ ਮੰਦਿਰ ਦੀ ਇੱਕ ਆਰਕੀਟੈਕਚਰਲ ਅਜੂਬੇ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਪ੍ਰਸ਼ੰਸਾ ਹੁੰਦੀ ਹੈ: ਪ੍ਰਧਾਨ ਮੰਤਰੀ
ਚੋਲ ਸਮ੍ਰਾਟਾਂ ਨੇ ਭਾਰਤ ਨੂੰ ਸੱਭਿਆਚਾਰਕ ਏਕਤਾ ਦੇ ਸੂਤਰ ਵਿੱਚ ਪਿਰੋਇਆ ਸੀ। ਅੱਜ, ਸਾਡੀ ਸਰਕਾਰ ਕਾਸ਼ੀ-ਤਮਿਲ ਸੰਗਮਮ ਅਤੇ ਸੌਰਾਸ਼ਟਰ-ਤਮਿਲ ਸੰਗਮਮ ਜਿਹੀਆਂ ਪਹਿਲਕਦਮੀਆਂ ਦੇ ਮਾਧਿਅਮ ਨਾਲ ਚੋਲ ਯੁਗ ਦੇ ਉਸੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਹੀ ਹੈ, ਅਸੀਂ ਏਕਤਾ ਦੇ ਇਨ੍ਹਾਂ ਸਦੀਆਂ ਪੁਰਾਣੇ ਬੰਧਨਾਂ ਨੂੰ ਮਜ਼ਬੂਤ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਜਦੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ, ਤਾਂ ਸਾਡੇ ਸ਼ੈਵ ਅਧੀਨਮ ਦੇ ਸੰਤਾਂ ਨੇ ਅਧਿਆਤਮਿਕ ਤੌਰ ‘ਤੇ ਸਮਾਰੋਹ ਦੀ ਅਗਵਾਈ ਕੀਤੀ; ਤਮਿਲ ਸੱਭਿਆਚਾਰ ਵਿੱਚ ਗਹਿਰਾਈ ਨਾਲ ਜੁੜੇ ਪਵਿੱਤਰ ਸੇਂਗੋਲ ਨ
ਉਨ੍ਹਾਂ ਨੇ ਚਿਨਮਯ ਮਿਸ਼ਨ ਦੁਆਰਾ ਆਯੋਜਿਤ ਤਮਿਲ ਗੀਤਾ ਐਲਬਮ ਦੇ ਲਾਂਚ ਸਮਾਰੋਹ ਵਿੱਚ ਵੀ ਹਿੱਸਾ ਲਿਆ ਅਤੇ ਕਿਹਾ ਕਿ ਇਹ ਪਹਿਲ ਦੇਸ਼ ਦੀ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਸੰਕਲਪ ਨੂੰ ਊਰਜਾ ਪ੍ਰਦਾਨ ਕਰਦੀ ਹੈ
ਉਨ੍ਹਾਂ ਨੇ ਇਸ ਸੰਜੋਗ ਦਾ ਵੀ ਜ਼ਿਕਰ ਕੀਤਾ ਕਿ ਉਹ ਕੱਲ੍ਹ ਹੀ ਮਾਲਦੀਵ ਤੋਂ ਪਰਤੇ ਹਨ ਅਤੇ ਅੱਜ ਤਮਿਲ ਨਾਡੂ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ
ਉਨ੍ਹਾਂ ਨੇ ਕਿਹਾ ਕਿ ਜਿੱਥੇ ਕਈ ਰਾਜਿਆਂ ਨੂੰ ਦੂਸਰੇ ਖੇਤਰਾਂ ਤੋਂ ਸੋਨਾ, ਚਾਂਦੀ ਜਾਂ ਪਸ਼ੂਧਨ ਪ੍ਰਾਪਤ ਕਰਨ ਦੇ ਲਈ ਯਾਦ ਕੀਤਾ ਜਾਂਦਾ ਹੈ, ਉੱਥੇ ਰਾਜੇਂਦਰ ਚੋਲ ਨੂੰ ਪਵਿੱਤਰ ਗੰਗਾ ਜਲ ਲਿਆਉਣ ਦੇ ਲਈ ਜਾਣਿਆ ਜਾਂਦਾ ਹੈ

ਵਣੱਕਮ ਚੋਲਾ ਮੰਡਲਮ (वणक्कम चोळा मंडलम)!

ਪਰਮ ਆਦਰਯੋਗ ਆਧੀਨਮ ਮਠਾਧੀਸ਼ਗਣ, ਚਿਨਮਯਾ ਮਿਸ਼ਨ ਦੇ ਸਵਾਮੀਗਣ, ਤਮਿਲ ਨਾਡੂ ਦੇ ਗਵਰਨਰ R N ਰਵੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਡਾ. ਐੱਲਮੁਰੂਗਨ ਜੀ, ਸਥਾਨਕ ਸਾਂਸਦ ਥਿਰੂਮਾ-ਵਲਵਨ ਜੀ, ਮੰਚ ‘ਤੇ ਮੌਜੂਦ ਤਮਿਲ ਨਾਡੂ ਦੇ ਮੰਤਰੀ, ਸੰਸਦ ਵਿੱਚ ਮੇਰੇ ਸਾਥੀ ਮਾਣਯੋਗ ਸ਼੍ਰੀ ਇਲੈਯਾਰਾਜਾ ਜੀ, ਸਾਰੇ ਓਦੁਵਾਰ, ਭਗਤ, ਸਟੂਡੈਂਟਸ, ਕਲਚਰ ਹਿਸਟੋਰਿਯੰਸ (ओदुवार्, भक्त, स्टूडेंट्स, कल्चरल हिस्टोरियन्स) ਅਤੇ ਮੇਰੇ ਭਾਈਓ ਅਤੇ ਭੈਣੋਂ,! ਨਮ: ਸ਼ਿਵਾਏ

नम: शिवाय वाळघा, नादन ताळ वाळघा, इमैइ पोळुदुम्, येन नेन्जिल् नींगादान ताळ वाळघा!!

नम: शिवाय वाळघा, नादन ताळ वाळघा, इमैइ पोळुदुम्, येन नेन्जिल् नींगादान ताळ वाळघा!!

 

ਮੈਂ ਦੇਖ ਰਿਹਾ ਸੀ ਕਿ ਜਦੋਂ-ਜਦੋਂ ਨਯਨਾਰ ਨਾਗੇਂਦ੍ਰਨ ਦਾ ਨਾਮ ਆਉਂਦਾ ਸੀ, ਚਾਰੇ ਪਾਸੇ ਉਤਸ਼ਾਹ ਦੇ ਵਾਤਾਵਰਣ ਨਾਲ ਇਕਦਮ ਮਾਹੌਲ ਬਦਲ ਜਾਂਦਾ ਸੀ।

 

.ਸਾਥੀਓ,

ਇੱਕ ਤਰ੍ਹਾਂ ਨਾਲ ਰਾਜ ਰਾਜਾ ਦੀ ਇਹ ਸ਼ਰਧਾ ਭੂਮੀ ਹੈ। ਅਤੇ ਉਸ ਸ਼ਰਧਾ ਭੂਮੀ ਵਿੱਚ ਇਲੈਯਾਰਾਜਾ ਨੇ ਅੱਜ ਜਿਸ ਤਰ੍ਹਾਂ ਨਾਲ ਸ਼ਿਵ ਭਗਤੀ ਵਿੱਚ ਸਾਨੂੰ ਸਾਰਿਆਂ ਨੂੰ ਡੁਬੋ ਦਿੱਤਾ, ਸਾਵਣ ਦਾ ਮਹੀਨਾ ਹੋਵੇ, ਰਾਜ ਰਾਜਾ ਦੀ ਸ਼ਰਧਾ ਭੂਮੀ ਹੋਵੇ ਅਤੇ ਇਲੈਯਾਰਾਜਾ ਦੀ ਤਪੱਸਿਆ ਹੋਵੇ, ਕਿਹੋ ਜਿਹਾ ਅਦਭੁੱਤ ਵਾਤਾਵਰਣ, ਬਹੁਤ ਅਦਭੁੱਤ ਵਾਤਾਵਰਣ, ਅਤੇ ਮੈਂ ਤਾਂ ਕਾਸ਼ੀ ਦਾ ਸਾਂਸਦ ਹਾਂ ਅਤੇ ਜਦੋਂ ਓਮ ਨਮ: ਸ਼ਿਵਾਏ ਸੁਣਦਾ ਹਾਂ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਸਾਥੀਓ,

ਸ਼ਿਵਦਰਸ਼ਨ ਦੀ ਅਦਭੁੱਤ ਊਰਜਾ, ਸ਼੍ਰੀ ਇਲੈਯਾਰਾਜਾ ਦਾ ਸੰਗੀਤ, ਓਦੁਵਾਰ ਦਾ ਮੰਤਰ ਉਚਾਰਣ, ਵਾਕਈ ਇਹ spiritual experience ਆਤਮਾ ਨੂੰ ਭਾਵ ਵਿਭੋਰ ਕਰ ਦਿੰਦਾ ਹੈ।

 ਸਾਥੀਓ,

ਸਾਵਣ ਦਾ ਪਵਿੱਤਰ ਮਹੀਨਾ ਅਤੇ ਬ੍ਰਹਿਦੇਸ਼ਵਰ ਸ਼ਿਵ ਮੰਦਿਰ ਦਾ ਨਿਰਮਾਣ ਸ਼ੁਰੂ ਹੋਣ ਦੇ one thousand years ਦਾ ਇਤਿਹਾਸਕ ਅਵਸਰ, ਅਜਿਹੇ ਅਦਭੁੱਤ ਸਮੇਂ ਵਿੱਚ ਮੈਨੂੰ ਭਗਵਾਨ ਬ੍ਰਹਿਦੇਸ਼ਵਰ ਸ਼ਿਵ ਦੇ ਚਰਣਾਂ ਵਿੱਚ ਉਪਸਥਿਤ ਹੋ ਕੇ ਪੂਜਾ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਇਸ ਇਤਿਹਾਸਕ ਮੰਦਿਰ ਵਿੱਚ 140 ਕਰੋੜ ਭਾਰਤੀਆਂ ਦੀ ਭਲਾਈ ਅਤੇ ਭਾਰਤ ਦੀ ਨਿਰੰਤਰ ਪ੍ਰਗਤੀ ਦੇ ਲਈ ਪ੍ਰਾਰਥਨਾ ਕੀਤੀ ਹੈ। ਮੇਰੀ ਕਾਮਨਾ ਹੈ-ਭਗਵਾਨ ਸ਼ਿਵ ਦਾ ਅਸ਼ੀਰਵਾਦ ਸਭ ਨੂੰ ਮਿਲੇ, ਨਮ: ਪਾਰਵਤੀ ਪਤਯੇ ਹਰ ਹਰ ਮਹਾਦੇਵ!

ਸਾਥੀਓ,

ਮੈਨੂੰ ਇੱਥੇ ਆਉਣ ਵਿੱਚ ਦੇਰੀ ਹੋਈ, ਮੈਂ ਇੱਥੇ ਤਾਂ ਜਲਦੀ ਪਹੁੰਚ ਗਿਆ ਸੀ, ਲੇਕਿਨ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਨੇ ਜੋ ਅਦਭੁੱਤ ਪ੍ਰਦਰਸ਼ਨੀ ਲਗਾਈ ਹੈ, ਗਿਆਨਵਰਧਕ ਹੈ, ਪ੍ਰੇਰਕ ਹੈ ਅਤੇ ਅਸੀਂ ਸਭ ਗਰਵ ਨਾਲ ਭਰ ਜਾਂਦੇ ਹਾਂ ਕਿ ਹਜ਼ਾਰ ਸਾਲ ਸਾਡੇ ਪੂਰਵਜਾਂ ਨੇ ਕਿਸ ਪ੍ਰਕਾਰ ਨਾਲ ਮਾਨਵ ਕਲਿਆਣ ਨੂੰ ਲੈ ਕੇ ਦਿਸ਼ਾ ਦਿੱਤੀ। ਕਿਤਨੀ ਵਿਸ਼ਾਲਤਾ ਸੀ, ਕਿੰਨੀ ਵਿਆਪਕਤਾ ਸੀ, ਕਿੰਨੀ ਭਵਯਤਾ ਸੀ, ਅਤੇ ਇਹ ਦੱਸਿਆ ਗਿਆ ਮੈਨੂੰ ਪਿਛਲੇ ਇੱਕ ਹਫਤੇ ਤੋਂ ਹਜ਼ਾਰਾਂ ਲੋਕ ਇਹ ਪ੍ਰਦਰਸ਼ਨੀ ਨੂੰ ਦੇਖਣ ਲਈ ਆ ਰਹੇ ਹਨ। ਇਹ ਦਰਸ਼ਨੀਯ ਹੈ ਅਤੇ ਮੈਂ ਤਾਂ ਸਭ ਨੂੰ ਕਹਾਂਗਾ ਕਿ ਇਸ ਨੂੰ ਆਪ ਜ਼ਰੂਰ ਦੇਖੋ।

 

ਸਾਥੀਓ,

ਅੱਜ ਮੈਨੂੰ ਇੱਥੇ ਚਿਨਮਯ ਮਿਸ਼ਨ ਦੇ ਪ੍ਰਯਾਸਾਂ ਨਾਲ ਤਮਿਲ ਗੀਤਾ ਦੀ ਐਲਬਮ ਲਾਂਚ ਕਰਨ ਦਾ ਅਵਸਰ ਵੀ ਮਿਲਿਆ ਹੈ। ਇਹ ਪ੍ਰਯਾਸ ਵੀ ਵਿਰਾਸਤ ਨੂੰ ਸੰਭਾਲਣ ਦੇ ਸਾਡੇ ਸੰਕਲਪ ਨੂੰ ਊਰਜਾ ਦਿੰਦਾ ਹੈ। ਮੈਂ ਇਸ ਪ੍ਰਯਾਸ ਨਾਲ ਜੁੜੇ ਸਾਰੇ ਲੋਕਾਂ ਦਾ ਵੀ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ,

ਚੋਲ ਰਾਜਾਵਾਂ ਨੇ ਆਪਣੇ ਕੂਟਨੀਤਕ ਅਤੇ ਵਪਾਰਕ ਸਬੰਧਾਂ ਦਾ ਵਿਸਤਾਰ ਸ੍ਰੀਲੰਕਾ, ਮਾਲਦੀਵ ਅਤੇ ਦੱਖਣੀ-ਪੂਰਬੀ ਏਸ਼ੀਆ ਤੱਕ ਕੀਤਾ ਸੀ। ਇਹ ਵੀ ਇੱਕ ਸੰਜੋਗ ਹੈ ਕਿ ਮੈਂ ਕੱਲ੍ਹ ਹੀ ਮਾਲਦੀਵ ਤੋਂ ਵਾਪਸ ਆਇਆ ਹਾਂ, ਅਤੇ ਅੱਜ ਤਮਿਲ ਨਾਡੂ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਹਾਂ।

ਸਾਡੇ ਸ਼ਾਸਤਰ ਕਹਿੰਦੇ ਹਨ-ਸ਼ਿਵ ਦੇ ਸਾਧਕ ਵੀ ਸ਼ਿਵ ਵਿੱਚ ਹੀ ਸਮਾਹਿਤ ਹੋ ਕੇ ਉਨ੍ਹਾਂ ਦੀ ਹੀ ਤਰ੍ਹਾਂ ਅਵਿਨਾਸ਼ੀ ਹੋ ਜਾਂਦੇ ਹਨ। ਇਸ ਲਈ, ਸ਼ਿਵ ਦੀ ਅਥਾਹ ਭਗਤੀ ਨਾਲ ਜੁੜੀ ਭਾਰਤ ਦੀ ਚੋਲ ਵਿਰਾਸਤ ਵੀ ਅੱਜ ਅਮਰ ਹੋ ਚੁੱਕੀ ਹੈ। ਰਾਜਰਾਜਾ ਚੋਲ, ਰਾਜੇਂਦ੍ਰ ਚੋਲ, ਇਹ ਨਾਮ ਭਾਰਤ ਦੀ ਪਛਾਣ ਅਤੇ ਗੌਰਵ ਦਾ ਪ੍ਰਤੀਕ ਹਨ। ਚੋਲ ਸਾਮਰਾਜ ਦਾ ਇਤਿਹਾਸ ਅਤੇ ਵਿਰਾਸਤ, ਇਹ ਭਾਰਤ ਦੀ ਅਸਲ ਸਮਰੱਥਾ ਦਾ true potential ਜੈਕਾਰਾ ਹੈ। ਇਹ ਭਾਰਤ ਦੇ ਉਸ ਸੁਪਨੇ ਦੀ ਪ੍ਰੇਰਣਾ, ਜਿਸ ਨੂੰ ਲੈ ਕੇ ਅੱਜ ਅਸੀਂ ਵਿਕਸਿਤ ਭਾਰਤ ਦੇ ਟੀਚੇ ਵੱਲ ਅੱਗੇ ਵਧ ਰਹੇ ਹਾਂ ਮੈਂ ਇਸੇ ਪ੍ਰੇਰਣਾ ਦੇ ਨਾਲ, ਰਾਜੇਂਦ੍ਰ ਚੋਲ ਦ ਗ੍ਰੇਟ ਨੂੰ ਨਮਨ ਕਰਦਾ ਹਾਂ। ਪਿਛਲੇ ਕੁਝ ਦਿਨਾਂ ਵਿੱਚ ਤੁਸੀਂ ਸਾਰਿਆਂ ਨੇ ਆਡੀ ਤਿਰੁਵਾਰਿਰਇ ਉਤਸਵ (आडी तिरुवादिरइ उत्सव) ਮਨਾਇਆ ਹੈ। ਅੱਜ ਇਸ ਦਾ ਸਮਾਪਨ ਇਸ ਸ਼ਾਨਦਾਰ ਪ੍ਰੋਗਰਾਮ ਦੇ ਰੂਪ ਵਿੱਚ ਹੋ ਰਿਹਾ ਹੈ। ਮੈਂ ਇਸ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।

 

 

ਸਾਥੀਓ,

ਇਤਿਹਾਸਕਾਰ ਮੰਨਦੇ ਹਨ ਕਿ ਚੋਲ ਸਾਮਰਾਜ ਦਾ ਦੌਰ ਭਾਰਤ ਦੇ ਸੁਨਹਿਰੇ ਯੁਗਾਂ ਵਿੱਚੋਂ ਇੱਕ ਸੀ। ਇਸ ਯੁੱਗ ਦੀ ਪਛਾਣ ਉਸ ਦੀ ਸਾਮਰਿਕ ਤਾਕਤ ਤੋਂ ਹੁੰਦੀ ਹੈ। ਮਦਰ ਆਫ ਡੈਮੋਕ੍ਰੇਸੀ ਦੇ ਰੂਪ ਵਿੱਚ ਭਾਰਤ ਦੀ ਪਰੰਪਰਾ ਨੂੰ ਵੀ ਚੋਲ ਸਾਮਰਾਜ ਨੇ ਅੱਗੇ ਵਧਾਇਆ ਸੀ। ਇਤਿਹਾਸਕਾਰ ਲੋਕਤੰਤਰ ਦੇ ਨਾਮ ‘ਤੇ ਬ੍ਰਿਟੇਨ ਦੇ ਮੈਗਨਾਕਾਰਟਾ ਦੀ ਗੱਲ ਕਰਦੇ ਹਾਂ, ਲੇਕਿਨ ਕਈ ਸਦੀਆਂ ਪਹਿਲੇ ਚੋਲ ਸਾਮਰਾਜ ਵਿੱਚ ਕੁਡਾਵੋਲਈ ਅਮਈਪ੍ ਨਾਲ ਲੋਕਤੰਤਰੀ ਪ੍ਰਣਾਲੀ ਨਾਲ ਚੋਣਾਂ ਹੁੰਦੀਆਂ ਸਨ।

ਅੱਜ ਦੁਨੀਆ ਭਰ ਵਿੱਚ water management ਅਤੇ ecology preservation ਦੀ ਇੰਨੀ ਚਰਚਾ ਹੁੰਦੀ ਹੈ। ਸਾਡੇ ਪੂਰਵਜ ਬਹੁਤ ਪਹਿਲਾਂ ਤੋਂ ਇਨ੍ਹਾਂ ਦੀ ਮਹੱਤਤਾ ਨੂੰ ਸਮਝਦੇ ਸਨ। ਅਸੀਂ ਅਜਿਹੇ ਬਹੁਤ ਸਾਰੇ ਰਾਜਾਵਾਂ ਦੇ ਬਾਰੇ ਸੁਣਦੇ ਹਾਂ, ਜੋ ਦੂਸਰੀਆਂ ਥਾਵਾਂ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੋਨਾ-ਚਾਂਦੀ ਜਾਂ ਪਸ਼ੂਧਨ ਲੈ ਕੇ ਆਉਂਦੇ ਸਨ। ਲੇਕਿਨ ਦੇਖੋ, ਰਾਜੇਂਦ੍ਰ ਚੋਲ ਦੀ ਪਛਾਣ, ਉਹ ਗੰਗਾਜਲ ਲਿਆਉਣ ਦੇ ਲਈ ਹੈ, ਉਹ ਗੰਗਾਜਲ ਲੈ ਆਏ ਸੀ। ਰਾਜੇਂਦ੍ਰ ਚੋਲ ਨੇ ਉੱਤਰ ਭਾਰਤ ਤੋਂ ਗੰਗਾਜਲ ਲਿਆ ਕੇ ਦੱਖਣ ਵਿੱਚ ਸਥਾਪਿਤ ਕੀਤਾ। “गङ्गा जलमयम् जयस्तम्बम्” ਉਸ ਜਲ ਨੂੰ ਇੱਥੇ ਚੋਲਗੰਗਾ ਯੇਰੀ (चोळागंगा येरि,) ਚੋਲ ਗੰਗਾ ਝੀਲ ਵਿੱਚ ਪ੍ਰਵਾਹਿਤ ਕੀਤਾ ਗਿਆ, ਜਿਸ ਨੂੰ ਅੱਜ ਪੋੱਨੇਰੀ ਝੀਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

 

ਸਾਥੀਓ,

ਰਾਜੇਂਦ੍ਰ ਚੋਲ ਨੇ ਗੰਗੈ - ਕੋਂਡਚੌਠਪੁਰਮ ਕੋਵਿਲ ਦੀ ਸਥਾਪਨਾ ਵੀ ਕੀਤੀ ਸੀ।  ਇਹ ਮੰਦਿਰ  ਅੱਜ ਵੀ ਸੰਸਾਰ ਦਾ ਇੱਕ architectural wonder ਹੈ।  ਇਹ ਵੀ ਚੋਲ ਸਾਮਰਾਜ ਦੀ ਹੀ ਦੇਣ ਹੈ,  ਕਿ ਮਾਂ ਕਾਵੇਰੀ ਦੀ ਇਸ ਧਰਤੀ ‘ਤੇ ਮਾਂ ਗੰਗਾ ਦਾ ਉਤਸਵ ਮਨਾਇਆ ਜਾ ਰਿਹਾ ਹੈ।  ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਉਸ ਇਤਿਹਾਸਿਕ ਪ੍ਰਸੰਗ ਦੀ ਯਾਦ ਵਿੱਚ  ਇੱਕ ਵਾਰ ਫਿਰ ਗੰਗਾਜਲ ਨੂੰ ਕਾਸ਼ੀ ਤੋਂ ਇੱਥੇ ਲਿਆਂਦਾ ਗਿਆ ਹੈ।

  ਹੁਣ ਇੱਥੇ ਮੈਂ ਜਦੋਂ ਪੂਜਾਪਾਠ ਕਰਨ ਲਈ ਗਿਆ ਸੀ,  ਵਿਧੀਪੂਰਵਕ ਅਨੁਸ਼ਠਾਨ ਸੰਪੰਨ ਕੀਤਾ ਗਿਆ ਹੈ,  ਗੰਗਾਜਲ ਤੋਂ ਅਭਿਸ਼ੇਕ ਕੀਤਾ ਗਿਆ ਹੈ ਅਤੇ ਮੈਂ ਤਾਂ ਕਾਸ਼ੀ ਦਾ ਜਨਪ੍ਰਤੀਨਿਧੀ ਹਾਂ,  ਅਤੇ ਮੇਰਾ ਮਾਂ ਗੰਗਾ ਨਾਲ ਇੱਕ ਆਤਮੀਯ ਜੁੜਾਅ ਹੈ।  ਚੋਲ ਰਾਜਾਵਾਂ  ਦੇ ਇਹ ਕਾਰਜ ,  ਉਨ੍ਹਾਂ ਨੂੰ ਜੁੜੇ ਇਹ ਆਯੋਜਨ,  ਇਹ ‘ਏਕ ਭਾਰਤ,  ਸ੍ਰੇਸ਼ਠ ਭਾਰਤ’  ਦੇ ਮਹਾਂ ਯੱਗ ਨੂੰ ਨਵੀਂ ਊਰਜਾ,  ਨਵੀਂ ਸ਼ਕਤੀ ਅਤੇ ਨਵੀਂ ਰਫ਼ਤਾਰ ਦਿੰਦੇ ਹਾਂ।

ਭਾਈਓ ਭੈਣੋਂ,

ਚੋਲ ਰਾਜਾਵਾਂ ਨੇ ਭਾਰਤ ਨੂੰ ਸੱਭਿਆਚਾਰਕ ਏਕਤਾ ਦੇ ਸੂਤਰ ਵਿੱਚ ਪਿਰੋਇਆ ਸੀ।  ਅੱਜ ਸਾਡੀ ਸਰਕਾਰ ਚੋਲ ਯੁੱਗ ਦੇ ਉਨ੍ਹਾਂ ਵਿਚਾਰਾਂ ਨੂੰ ਅੱਗੇ ਵਧਾ ਰਹੀ ਹੈ।  ਅਸੀਂ ਕਾਸ਼ੀ ਤਮਿਲ ਸੰਗਮਮ੍ ਅਤੇ ਸੌਰਾਸ਼ਟਰ ਤਮਿਲ ਸੰਗਮਮ੍ ਜਿਵੇਂ ਆਯੋਜਨਾਂ ਦੇ ਜ਼ਰੀਏ ਏਕਤਾ ਦੇ ਸਦੀਆਂ ਪੁਰਾਣੇ ਸੂਤਰਾਂ ਨੂੰ ਮਜ਼ਬੂਤ ਬਣਾ ਰਹੇ ਹਾਂ।  ਗੰਗੈ – ਕੋਂਡਚੋਲਪੁਰਮ ਜਿਵੇਂ ਤਮਿਲ ਨਾਡੂ  ਦੇ ਪ੍ਰਾਚੀਨ ਮੰਦਿਰਾਂ ਦਾ ਵੀ ASI  ਦੇ ਜ਼ਰੀਏ ਸੁਰੱਖਿਅਤ ਕੀਤਾ ਜਾ ਰਿਹਾ ਹੈ।

ਜਦੋਂ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਹੋਇਆ,  ਤਾਂ ਸਾਡੇ ਸ਼ਿਵ ਅਧੀਨਮ ਦੇ ਸੰਤਾਂ ਨੇ ਉਸ ਆਯੋਜਨ ਦੀ ਅਧਿਆਤਮਿਕ ਅਗਵਾਈ ਕੀਤੀ ਸੀ,  ਸਭ ਇੱਥੇ ਮੌਜੂਦ ਹਨ।  ਤਮਿਲ ਸੰਸਕ੍ਰਿਤੀ ਨਾਲ ਜੁੜੇ ਪਵਿੱਤਰ ਸੇਂਗੋਲ ਨੂੰ ਸੰਸਦ ਵਿੱਚ ਸਥਾਪਿਤ ਕੀਤਾ ਗਿਆ ਹੈ।  ਮੈਂ ਅੱਜ ਵੀ ਉਸ ਪਲ ਨੂੰ ਯਾਦ ਕਰਦਾ ਹਾਂ,  ਤਾਂ ਗੌਰਵ ਨਾਲ ਭਰ ਜਾਂਦਾ ਹਾਂ।

 

ਸਾਥੀਓ,

ਮੈਂ ਹੁਣੇ ਚਿਦੰਬਰਮ੍ ਦੇ ਨਟਰਾਜ ਮੰਦਿਰ  ਦੇ ਕੁਝ ਦੀਕਸ਼ਿਤਰਾਂ ਨਾਲ ਮੁਲਾਕਾਤ ਕੀਤੀ ਹੈ।  ਉਨ੍ਹਾਂ ਨੇ ਮੈਨੂੰ ਇਸ ਦਿਵਯ ਮੰਦਿਰ ਦਾ ਪਵਿੱਤਰ ਪ੍ਰਸਾਦ ਭੇਟ ਕੀਤਾ,  ਜਿੱਥੇ ਭਗਵਾਨ ਸ਼ਿਵ ਦੀ ਨਟਰਾਜ ਰੂਪ ਵਿੱਚ ਪੂਜਾ ਹੁੰਦੀ ਹੈ।  ਨਟਰਾਜ ਦਾ ਇਹ ਸਰੂਪ,  ਇਹ ਸਾਡੀ philosophy ਅਤੇ scientific roots ਦਾ ਪ੍ਰਤੀਕ ਹੈ।  ਭਗਵਾਨ ਨਟਰਾਜ ਦੀ ਅਜਿਹੀ ਹੀ ਆਨੰਦ ਤਾਂਡਵ ਮੂਰਤੀ ਦਿੱਲੀ ਦੇ ਭਾਰਤ ਮੰਡਪਮ ਦੀ ਸ਼ੋਭਾ ਵੀ ਵਧਾ ਰਹੀ ਹੈ।  ਇਸੇ ਭਾਰਤ ਮੰਡਪਮ ਵਿੱਚ ਜੀ - 20  ਦੇ ਦੌਰਾਨ ਦੁਨੀਆ ਭਰ  ਦੇ ਦਿੱਗਜ ਨੇਤਾ ਜੁੜੇ ਸਨ।

 

ਸਾਥੀਓ,

ਸਾਡੀ ਸ਼ੈਵ ਪਰੰਪਰਾ ਨੇ ਭਾਰਤ  ਦੇ ਸੱਭਿਆਚਾਰਕ ਨਿਰਮਾਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।  ਚੋਲ ਸਮਰਾਟ ਇਸ ਨਿਰਮਾਣ ਦੇ ਅਹਿਮ architect ਸਨ।  ਇਸ ਲਈ,  ਅੱਜ ਵੀ ਸ਼ੈਵ ਪਰੰਪਰਾ ਦੇ ਜੋ ਜੀਵੰਤ ਕੇਂਦਰ ਹਨ ਤਮਿਲ ਨਾਡੂ ਉਨ੍ਹਾਂ ਵਿੱਚ ਬੇਹੱਦ ਅਹਿਮ ਹੈ। ਮਹਾਨ ਨਯਨਮਾਰ ਸੰਤਾਂ ਦੀ ਲੀਗੇਸੀ,  ਉਨ੍ਹਾਂ ਦਾ ਭਗਤੀ ਲਿਟਰੇਚਰ, ਤਮਿਲ ਲਿਟਰੇਚਰ, ਸਾਡੇ ਪੂਜਨੀਕ ਆਧੀਨਮਾਂ ਦੀ ਭੂਮਿਕਾ,  ਉਨ੍ਹਾਂ ਨੇ ਸੋਸ਼ਲ ਅਤੇ spiritual ਫ਼ੀਲਡ ਵਿੱਚ ਇੱਕ ਨਵੇਂ ਯੁੱਗ ਨੂੰ ਜਨਮ ਦਿੱਤਾ ਹੈ।

 

ਸਾਥੀਓ,

ਅੱਜ ਦੁਨੀਆ ਜਦੋਂ instability,  violence ਅਤੇ environment ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ,  ਅਜਿਹੇ ਵਿੱਚ ਸ਼ੈਵ ਸਿਧਾਂਤ ਸਾਨੂੰ solutions ਦਾ ਰਸਤਾ ਦਿਖਾਉਂਦੇ ਹਨ।  ਤੁਸੀਂ ਦੇਖੋ, ਤਿਰੂਮੂਲਰ ਨੇ ਲਿਖਿਆ ਸੀ — “ਅੰਬੇ ਸ਼ਿਵਮ੍, ਅਰਥਾਤ, ਪ੍ਰੇਮ ਹੀ ਸ਼ਿਵ ਹੈ।  Love is Shiva!  ਅੱਜ ਜੇਕਰ ਸੰਸਾਰ ਇਸ ਵਿਚਾਰ ਨੂੰ adopt ਕਰੇ,  ਤਾਂ ਜ਼ਿਆਦਾਤਰ crisis ਆਪਣੇ ਆਪ solve ਹੋ ਸਕਦੀਆਂ ਹਨ।  ਇਸ ਵਿਚਾਰ ਨੂੰ ਭਾਰਤ ਅੱਜ One World ,  One Family,  One Future  ਦੇ ਰੂਪ ਵਿੱਚ ਅੱਗੇ ਵਧਾ ਰਿਹਾ ਹੈ।

ਸਾਥੀਓ,

ਅੱਜ ਭਾਰਤ,  ਵਿਕਾਸ ਵੀ,  ਵਿਰਾਸਤ ਵੀ,  ਇਸ ਮੰਤਰ ‘ਤੇ ਚੱਲ ਰਿਹਾ ਹੈ।  ਅੱਜ ਦਾ ਭਾਰਤ ਆਪਣੇ ਇਤਹਾਸ ‘ਤੇ ਮਾਣ ਕਰਦਾ ਹੈ।  ਬੀਤੇ ਇੱਕ ਦਹਾਕੇ ਵਿੱਚ ਅਸੀਂ ਦੇਸ਼ ਦੀਆਂ ਵਿਰਾਸਤਾਂ ਦੀ ਸੁਰੱਖਿਆ ‘ਤੇ ਮਿਸ਼ਨ ਮੋਡ ਵਿੱਚ ਕੰਮ ਕੀਤਾ ਹੈ।  ਦੇਸ਼ ਦੀ ancient statues ਅਤੇ artifacts ,  ਜਿਨ੍ਹਾਂ ਨੂੰ ਚੋਰੀ ਕਰਕੇ ਵਿਦੇਸ਼ਾਂ ਵਿੱਚ ਵੇਚ ਦਿੱਤਾ ਗਿਆ ਸੀ  ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਹੈ।  2014  ਦੇ ਬਾਅਦ ਤੋਂ 600 ਤੋਂ ਜ਼ਿਆਦਾ ਪ੍ਰਾਚੀਨ ਕਲਾਕ੍ਰਿਤੀਆਂ,  ਮੂਰਤੀਆਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਾਪਸ ਆਈਆਂ ਹਨ।  ਇਨ੍ਹਾਂ ਵਿਚੋਂ 36 ਖਾਸ ਤੌਰ ‘ਤੇ ਸਾਡੇ ਤਮਿਲ ਨਾਡੂ ਦੀਆਂ ਹਨ।  ਅੱਜ ਨਟਰਾਜ,  ਲਿੰਗੋਦਭਵ,  ਦੱਖਣਮੂਰਤੀ, ਅਰਧ-ਨਾਰੀਸ਼ਵਰ, ਨੰਦੀ- ਕੇਸ਼ਵਰ, ਉਮਾ ਦੁਰਗਾ,  ਪਾਰਬਤੀ,  ਸੰਬੰਦਰ, ਅਜਿਹੀਆਂ ਕਈ ਮਹੱਤਵਪੂਰਣ ਵਿਰਾਸਤਾਂ ਹੁਣ ਫਿਰ ਤੋਂ ਇਸ ਭੂਮੀ ਦੀ ਸ਼ੋਭਾ ਵਧਾ ਰਹੀਆਂ ਹਨ।

 

ਸਾਥੀਓ

ਸਾਡੀ ਵਿਰਾਸਤ ਅਤੇ ਸ਼ੈਵ ਦਰਸ਼ਨ ਦੀ ਛਾਪ ਹੁਣ ਕੇਵਲ ਭਾਰਤ ਤੱਕ,  ਜਾਂ ਇਸ ਧਰਤੀ ਤੱਕ ਹੀ ਨਹੀਂ।  ਜਦੋਂ ਭਾਰਤ ਚੰਦਰਮਾ ਦੇ ਸਾਊਥ ਪੋਲ ‘ਤੇ ਲੈਂਡ ਕਰਨ ਵਾਲਾ ਪਹਿਲਾ ਦੇਸ਼ ਬਣਿਆ,  ਤਾਂ ਅਸੀਂ ਚੰਦਰਮਾ ਦੇ ਉਸ ਪੁਆਇੰਟ ਨੂੰ ਵੀ ਸ਼ਿਵਸ਼ਕਤੀ ਨਾਮ ਦਿੱਤਾ।  ਚੰਦਰਮਾ ਦੇ ਉਸ ਅਹਿਮ ਹਿੱਸੇ ਦੀ ਪਛਾਣ ਹੁਣ ਸ਼ਿਵ - ਸ਼ਕਤੀ  ਦੇ ਨਾਮ ਨਾਲ ਹੁੰਦੀ ਹੈ।

ਸਾਥੀਓ,

ਚੋਲਯੁੱਗ ਵਿੱਚ ਭਾਰਤ ਨੇ ਜਿਸ ਆਰਥਿਕ ਅਤੇ ਸਾਮਰਿਕ ਉੱਨਤੀ ਦਾ ਸਿਖਰ ਛੂਹਿਆ ਹੈ,  ਉਹ ਅੱਜ ਵੀ ਸਾਡੀ ਪ੍ਰੇਰਣਾ ਹੈ।  ਰਾਜਰਾਜਾ ਚੋਲ ਨੇ ਇੱਕ ਪਾਵਰਫੁੱਲ ਨੇਵੀ ਬਣਾਈ।  ਰਾਜੇਂਦ੍ਰ ਚੋਲ ਨੇ ਇਸ ਨੂੰ ਹੋਰ ਮਜ਼ਬੂਤ ਕੀਤਾ।  ਉਨ੍ਹਾਂ  ਦੇ  ਦੌਰ ਵਿੱਚ ਕਈ ਪ੍ਰਸ਼ਾਸਨਿਕ ਸੁਧਾਰ ਵੀ ਕੀਤੇ ਗਏ ।  ਉਨ੍ਹਾਂ ਨੇ ਲੋਕਲ ਐਡਮਿਨੀਸਟ੍ਰੇਟਿਵ ਸਿਸਟਮ ਨੂੰ ਸਸ਼ਕਤ ਬਣਾਇਆ। ਇੱਕ ਮਜ਼ਬੂਤ ਮਾਲੀਆ ਪ੍ਰਣਾਲੀ ਲਾਗੂ ਕੀਤੀ ਗਈ।  ਵਪਾਰਕ ਉੱਨਤੀ,  ਸਮੁੰਦਰੀ ਮਾਰਗਾਂ ਦਾ ਇਸਤੇਮਾਲ,  ਕਲਾ ਅਤੇ ਸੰਸਕ੍ਰਿਤੀ ਦਾ ਪ੍ਰਚਾਰ ,  ਪ੍ਰਸਾਰ ,  ਭਾਰਤ ਹਰ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ।

 

ਸਾਥੀਓ,

ਚੋਲ ਸਾਮਰਾਜ,  ਨਵੇਂ ਭਾਰਤ ਦੇ ਨਿਰਮਾਣ ਲਈ ਇੱਕ ਪ੍ਰਾਚੀਨ ਰੋਡਮੈਪ ਦੀ ਤਰ੍ਹਾਂ ਹੈ।  ਇਹ ਸਾਨੂੰ ਦੱਸਦਾ ਹੈ,  ਜੇਕਰ ਸਾਨੂੰ ਵਿਕਸਿਤ ਰਾਸ਼ਟਰ ਬਣਾਉਣਾ ਹੈ, ਤਾਂ ਸਾਨੂੰ ਏਕਤਾ ‘ਤੇ ਜ਼ੋਰ ਦੇਣਾ ਹੋਵੇਗਾ।  ਸਾਨੂੰ ਸਾਡੀ ਨੇਵੀ ਨੂੰ,  ਸਾਡੀ ਡਿਫੈਂਸ ਫੋਰਸਿਜ਼ ਨੂੰ ਮਜਬੂਤ ਬਣਾਉਣਾ ਹੋਵੇਗਾ।  ਸਾਨੂੰ ਨਵੇਂ ਮੌਕਿਆਂ ਨੂੰ ਤਲਾਸ਼ਣਾ ਹੋਵੇਗਾ।  ਅਤੇ ਇਸ ਸਭ ਦੇ ਨਾਲ ਹੀ ਆਪਣੀਆਂ ਕਦਰਾਂ ਕੀਮਤਾਂ ਨੂੰ,  ਉਸ ਨੂੰ ਵੀ ਸੰਭਾਸ ਕੇ ਰੱਖਣਾ ਹੋਵੇਗਾ।  ਅਤੇ ਮੈਨੂੰ ਸੰਤੋਸ਼ ਹੈ ਕਿ ਦੇਸ਼ ਅੱਜ ਇਸ ਪ੍ਰੇਰਣਾ ਨਾਲ ਅੱਗੇ ਵਧ ਰਿਹਾ ਹੈ।

 

ਸਾਥੀਓ,

ਅੱਜ ਦਾ ਭਾਰਤ,  ਆਪਣੀ ਸੁਰੱਖਿਆ ਨੂੰ ਸਰਬਉੱਚ ਰੱਖਦਾ ਹੈ। ਹੁਣ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਦੁਨੀਆ ਨੇ ਦੇਖਿਆ ਹੈ ਕਿ ਕੋਈ ਜੇਕਰ ਭਾਰਤ ਦੀ ਸੁਰੱਖਿਆ ਅਤੇ ਪ੍ਰਭੂਸੱਤਾ ‘ਤੇ ਹਮਲਾ ਕਰਦਾ ਹੈ,  ਤਾਂ ਭਾਰਤ ਉਸ ਨੂੰ ਕਿਵੇਂ ਜਵਾਬ ਦਿੰਦਾ ਹੈ।  ਆਪ੍ਰੇਸ਼ਨ ਸਿੰਦੂਰ ਨੇ ਦਿਖਾ ਦਿੱਤਾ ਹੈ ਕਿ ਭਾਰਤ  ਦੇ ਦੁਸ਼ਮਣਾਂ  ਦੇ ਲਈ, ਆਤੰਕਵਾਦੀਆਂ ਲਈ ਹੁਣ ਕੋਈ ਟਿਕਾਣਾ ਸੁਰੱਖਿਅਤ ਨਹੀਂ ਹੈ। 

 

ਅਤੇ ਅੱਜ ਜਦੋਂ ਮੈਂ ਹੈਲੀਪੇਡ ਰਾਹੀਂ ਇੱਥੇ ਆ ਰਿਹਾ ਸੀ,  3-4 ਕਿਲੋਮੀਟਰ ਦਾ ਰਸਤਾ ਕੱਟਦੇ ਹੋਏ, ਅਤੇ ਅਚਾਨਕ ਮੈਂ ਦੇਖਿਆ ਇੱਕ ਵੱਡਾ ਰੋਡ ਸ਼ੋਅ ਬਣ ਗਿਆ ਅਤੇ ਹਰੇਕ ਦੇ ਮੂੰਹ ਤੋਂ ਆਪ੍ਰੇਸ਼ਨ ਸਿੰਦੂਰ ਦੀ ਜੈ- ਜੈਕਾਰ ਹੋ ਰਹੀ ਸੀ।  ਇਹ ਪੂਰੇ ਦੇਸ਼ ਵਿੱਚ ਆਪ੍ਰੇਸ਼ਨ ਸਿੰਦੂਰ ਨੇ ਇੱਕ ਨਵੀਂ ਚੇਤਨਾ ਜਗਾਈ ਹੈ  ਨਵਾਂ ‍ਆਤਮਵਿਸ਼ਵਾਸ ਪੈਦਾ ਕੀਤਾ ਹੈ ਅਤੇ ਦੁਨੀਆ ਨੂੰ ਵੀ ਭਾਰਤ ਦੀ ਸ਼ਕਤੀ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ।

 

ਸਾਥੀਓ,

ਅਸੀਂ ਸਭ ਜਾਣਦੇ ਹਾਂ ਕਿ ਰਾਜੇਂਦ੍ਰ ਚੋਲ ਨੇ ਗੰਗੈ – ਕੋਂਡਚੌਲਾਪੁਰਮ ਦਾ ਨਿਰਮਾਣ ਕਰਵਾਇਆ,  ਤਾਂ ਉਸ ਦੇ ਸਿਖਰ ਨੂੰ ਤੰਜਾਵੂਰ ਦੇ ਬ੍ਰਹਦੇਸ਼ਵਰ ਮੰਦਿਰ  ਤੋਂ ਛੋਟਾ ਰੱਖਿਆ।  ਉਹ ਆਪਣੇ ਪਿਤਾ  ਦੇ ਬਣਾਏ ਮੰਦਿਰ ਨੂੰ ਸਭ ਤੋਂ ਉੱਚਾ ਰੱਖਣਾ ਚਾਹੁੰਦੇ ਸਨ।  ਆਪਣੀ ਮਹਾਨਤਾ  ਦਰਮਿਆਨ ਵੀ,  ਰਾਜੇਂਦ੍ਰ ਚੋਲ ਨੇ ਨਿਮਰਤਾ ਦਿਖਾਈ ਸੀ।  ਅੱਜ ਦਾ ਨਵਾਂ ਭਾਰਤ ਇਸੇ ਭਾਵਨਾ ‘ਤੇ ਅੱਗੇ ਵਧ ਰਿਹਾ ਹੈ।  ਅਸੀਂ ਲਗਾਤਾਰ ਮਜ਼ਬੂਤ ਹੋ ਰਹੇ ਹਾਂ,  ਲੇਕਿਨ ਸਾਡੀ ਭਾਵਨਾ  ਵਿਸ਼ਵਬੰਧੁ ਦੀ ਹੈ,  ਸੰਸਾਰ ਕਲਿਆਣ ਦੀ ਹੈ।

ਸਾਥੀਓ,

ਆਪਣੀ ਵਿਰਾਸਤ ‘ਤੇ ਗਰਵ ਦੀ ਭਾਵਨਾ  ਨੂੰ ਅੱਗੇ ਵਧਾਉਂਦੇ ਹੋਏ ਅੱਜ ਮੈਂ ਇੱਥੇ ਇੱਕ ਹੋਰ ਸੰਕਲਪ ਲੈ ਰਿਹਾ ਹਾਂ।  ਆਉਣ ਵਾਲੇ ਸਮੇਂ ਵਿੱਚ ਅਸੀਂ ਤਮਿਲ ਨਾਡੂ ਵਿੱਚ ਰਾਜਰਾਜਾ ਚੋਲ ਅਤੇ ਉਨ੍ਹਾਂ ਦੇ  ਪੁੱਤਰ ਅਤੇ ਮਹਾਨ ਸ਼ਾਸਕ ਰਾਜੇਂਦ੍ਰ ਚੋਲ ਪਹਿਲਾਂ ਦੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕਰਾਂਗੇ।  ਇਹ ਪ੍ਰਤਿਮਾਵਾਂ ਸਾਡੀ ਇਤਿਹਾਸਿਕ ਚੇਤਨਾ ਦਾ ਆਧੁਨਿਕ ਥੰਮ੍ਹ ਬਣਨਗੀਆਂ।

ਸਾਥੀਓ,

ਅੱਜ ਡਾ. ਏਪੀਜੇ. ਅਬਦੁੱਲ ਕਲਾਮ ਜੀ ਦੀ ਬਰਸੀ ਵੀ ਹੈ।  ਵਿਕਸਿਤ ਭਾਰਤ ਦੀ ਅਗਵਾਈ ਕਰਨ ਲਈ ਸਾਨੂੰ ਡਾਕਟਰ ਕਲਾਮ, ਚੋਲ ਰਾਜਾਵਾਂ ਜਿਹੇ ਲੱਖਾਂ ਯੁਵਾ ਚਾਹੀਦੇ ਹਨ।  ਸ਼ਕਤੀ ਅਤੇ ਭਗਤੀ ਨਾਲ ਭਰੇ ਅਜਿਹੇ ਹੀ ਯੁਵਾ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨਗੇ।  ਅਸੀਂ ਨਾਲ ਮਿਲ -ਕੇ,  ਏਕ ਭਾਰਤ ਸ੍ਰੇਸ਼ਠ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਵਾਂਗੇ ।  ਇਸ ਭਾਵ  ਨਾਲ,  ਮੈਂ ਇੱਕ ਵਾਰ ਫਿਰ ਅੱਜ ਇਸ ਮੌਕੇ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ।  ਬਹੁਤ - ਬਹੁਤ ਧੰਨਵਾਦ ।-

ਮੇਰੇ ਨਾਲ ਬੋਲੋ,-

ਭਾਰਤ ਮਾਤਾ ਕੀ –ਜੈ

ਭਾਰਤ ਮਾਤਾ ਕੀ-ਜੈ

ਭਾਰਤ ਮਾਤਾ ਕੀ-ਜੈ

ਵਣਕੱਮ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions