ਪੀਐੱਮ ਆਵਾਸ ਯੋਜਨਾ ਅਤੇ ਹੋਰ ਆਵਾਸ ਯੋਜਨਾਵਾਂ ਦੇ ਤਹਿਤ ਸਮੁੱਚੇ ਗੁਜਰਾਤ ਵਿੱਚ ਬਣੇ 1.3 ਲੱਖ ਤੋਂ ਵੱਧ ਘਰਾਂ ਦਾ ਉਦਘਾਟਨ ਅਤੇ ਭੂਮੀ ਪੂਜਨ ਕੀਤਾ
"ਇਤਨੀ ਬੜੀ ਸੰਖਿਆ ਵਿੱਚ ਤੁਹਾਡੇ ਅਸ਼ੀਰਵਾਦ, ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ"
"ਅੱਜ ਦਾ ਸਮਾਂ ਇਤਿਹਾਸ ਸਿਰਜਣ ਦਾ ਸਮਾਂ ਹੈ"
"ਸਾਡੀ ਸਰਕਾਰ ਦੀ ਕੋਸ਼ਿਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰ ਕਿਸੇ ਦੇ ਸਿਰ 'ਤੇ ਪੱਕੀ ਛੱਤ ਹੋਵੇ"
“ਹਰ ਨਾਗਰਿਕ ਚਾਹੁੰਦਾ ਹੈ ਕਿ ਭਾਰਤ ਆਉਣ ਵਾਲੇ 25 ਸਾਲਾਂ ਵਿੱਚ ਇੱਕ ਵਿਕਸਿਤ ਦੇਸ਼ ਬਣੇ। ਇਸ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ"
"ਸਾਡੀਆਂ ਆਵਾਸ ਯੋਜਨਾਵਾਂ ਵਿੱਚ ਤੇਜ਼ ਰਫ਼ਤਾਰ ਨਾਲ ਮਕਾਨ ਬਣਾਉਣ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ"
"ਅਸੀਂ ਵਿਕਸਿਤ ਭਾਰਤ ਦੇ ਚਾਰ ਥੰਮ੍ਹਾਂ - ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਗ਼ਰੀਬਾਂ ਦੇ ਸਸ਼ਕਤੀਕਰਣ ਲਈ ਪ੍ਰਤੀਬੱਧ ਹਾਂ"
''ਮੋਦੀ ਉਨ੍ਹਾਂ ਲੋਕਾਂ ਨੂੰ ਗਰੰਟੀ ਦੇ ਰਹੇ ਹਨ, ਜਿਨ੍ਹਾਂ ਲਈ ਕੋਈ ਗਰੰਟੀ ਨਹੀਂ ਸੀ''
“ਹਰ ਗ਼ਰੀਬ ਕਲਿਆਣ ਯੋਜਨਾ ਦੇ ਸਭ ਤੋਂ ਵੱਧ ਲਾਭਾਰਥੀ ਦਲਿਤ, ਓਬੀਸੀ ਅਤੇ ਆਦਿਵਾਸੀ ਪਰਿਵਾਰ ਹਨ”

ਨਮਸਤੇ।

ਗੁਜਰਾਤ ਦੇ ਮੇਰੇ ਪਿਆਰ ਭਾਈਓ ਅਤੇ ਭੈਣੋਂ, ਕੇਮ ਛੋ...ਮਜਾ ਮਾ। (केम छो...मजा मा।) ਅੱਜ ਵਿਕਸਿਤ ਭਾਰਤ-ਵਿਕਸਿਤ ਗੁਜਰਾਤ ਇੱਕ ਬਹੁਤ ਬੜਾ ਅਭਿਯਾਨ ਸ਼ੁਰੂ ਹੋ ਰਿਹਾ ਹੈ। ਅਤੇ ਜਿਹਾ ਮੈਨੂੰ ਦੱਸਿਆ ਗਿਆ, ਗੁਜਰਾਤ ਦੀਆਂ ਸਾਰੀਆਂ 182 ਵਿਧਾਨ ਸਭਾ ਸੀਟਾਂ ‘ਤੇ ਇਕੱਠੇ, ਗੁਜਰਾਤ ਦੇ ਹਰ ਕੋਣੇ ਵਿੱਚ ਲੱਖਾਂ ਲੋਕ ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਹਨ। ਵਿਕਸਿਤ ਗੁਜਰਾਤ ਦੀ ਯਾਤਰਾ ਵਿੱਚ ਆਪ ਸਭ ਲੋਕ ਇਤਨੇ ਉਤਸ਼ਾਹ ਨਾਲ ਸ਼ਾਮਲ ਹੋਏ ਹੋ...ਮੈਂ ਆਪ ਸਭ ਦਾ ਬਹੁਤ-ਬਹੁਤ ਅਭਿੰਨਦਨ ਕਰਦਾ ਹਾਂ।

 ਅਜੇ ਪਿਛਲੇ ਮਹੀਨੇ ਹੀ ਮੈਨੂੰ ਵਾਇਬ੍ਰੈਂਟ ਗੁਜਰਾਤ ਸਮਿਟ ਵਿੱਚ ਆਉਣ ਦਾ ਅਵਸਰ ਮਿਲਿਆ ਸੀ। ਵਾਇਬ੍ਰੈਂਟ ਗੁਜਰਾਤ ਦੇ 20 ਸਾਲ ਪੂਰੇ ਹੋ ਚੁੱਕੇ ਹਨ। ਇਸ ਵਾਰ ਦਾ ਆਯੋਜਨ ਭੀ ਆਪ ਨੇ(ਤੁਸੀਂ) ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ। ਇਹ ਗੁਜਰਾਤ ਦੇ ਲਈ, ਦੇਸ਼ ਦੇ ਲਈ ਭੀ ਨਿਵੇਸ਼ ਦੇ ਲਿਹਾਜ਼ ਨਾਲ ਬਹੁਤ ਬਿਹਤਰ ਕਾਰਜਕ੍ਰਮ ਸੀ। ਅਤੇ ਮੈਂ ਸੋਚ ਰਿਹਾ ਸਾਂ ਕਿ ਮੈਂ ਜਦੋਂ ਮੁੱਖ ਮੰਤਰੀ ਸਾਂ ਤਾਂ ਐਸੇ ਕਾਰਜਕ੍ਰਮ ਦੀ ਯੋਜਨਾ ਨਹੀਂ ਕਰ ਪਾਇਆ ਸੀ, ਜਿਵੇਂ ਆਪ(ਤੁਸੀਂ) ਲੋਕਾਂ ਨੇ ਇਸ ਵਾਰ ਕੀਤੀ ਹੈ, ਅਤੇ ਇਸ ਲਈ ਮੇਰੇ ਤੋਂ ਭੀ ਜ਼ਿਆਦਾ ਅੱਛਾ ਕੰਮ ਕੀਤਾ ਤਾਂ ਮੇਰਾ ਆਨੰਦ ਹੋਰ ਅਧਿਕ ਵਧ ਗਿਆ। ਤਾਂ ਮੇਰੀ ਤਰਫ਼ੋਂ ਇਸ ਆਯੋਜਨ ਦੇ ਲਈ, ਇਸ ਦੀ ਸਫ਼ਲਤਾ ਦੇ ਲਈ ਮੈਂ ਗੁਜਰਾਤ ਦੇ ਸਭ ਲੋਕਾਂ ਦਾ, ਗੁਜਰਾਤ ਸਰਕਾਰ ਦੇ ਸਬਕਾ ਅਤੇ ਮੁੱਖ ਮੰਤਰੀ ਜੀ ਦੀ ਪੂਰੀ ਟੀਮ ਦਾ ਹਿਰਦੇ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਵਧਾਈ ਦਿੰਦਾ ਹਾਂ।

 ਸਾਥੀਓ,

ਕਿਸੇ ਭੀ ਗ਼ਰੀਬ ਦੇ ਲਈ ਉਸ ਦਾ ਆਪਣਾ ਘਰ, ਉਸ ਦੇ ਉੱਜਵਲ ਭਵਿੱਖ ਦੀ ਗਰੰਟੀ ਹੁੰਦਾ ਹੈ। ਲੇਕਿਨ ਸਮੇਂ ਦੇ ਨਾਲ ਪਰਿਵਾਰ ਵਧ ਰਹੇ ਹਨ, ਇਸ ਲਈ ਨਵੇਂ ਘਰਾਂ ਦੀ ਜ਼ਰੂਰਤ ਭੀ ਵਧਦੀ ਜਾ ਰਹੀ ਹੈ। ਸਾਡੀ ਸਰਕਾਰ ਦਾ ਪ੍ਰਯਾਸ ਹੈ ਕਿ ਹਰ ਕਿਸੇ ਦੇ ਪਾਸ ਪੱਕੀ ਛੱਤ ਹੋਵੇ, ਆਪਣਾ ਖ਼ੁਦ ਦਾ ਘਰ ਹੋਵੇ, ਆਪਣੇ ਸੁਪਨਿਆਂ ਦੇ ਲਈ ਇੱਕ ਉੱਤਮ ਆਸ਼ਿਆਨਾ ਹੋਵੇ। ਇਸੇ ਸੋਚ ਦੇ ਨਾਲ ਅੱਜ ਗੁਜਰਾਤ ਦੇ ਸਵਾ ਲੱਖ ਤੋਂ ਅਧਿਕ, ਕੋਈ ਕਲਪਨਾ ਕਰ ਸਕਦਾ ਹੈ, ਪੂਰੇ ਦੇਸ਼ ਵਿੱਚ ਭੀ ਕਦੇ ਇਤਨੇ ਅੰਕੜੇ ਦਾ ਕੰਮ ਨਹੀਂ ਹੋਇਆ ਹੋਵੇਗਾ। ਅੱਜ ਸਵਾ ਲੱਖ ਮਕਾਨ, ਉਸ ਤੋਂ ਭੀ ਜ਼ਿਆਦਾ ਉਸ ਮਕਾਨ ਵਿੱਚ ਜਿਵੇਂ ਕਿ ਦੀਵਾਲੀ ਆਈ ਹੋਵੇ ਦੀਵਾਲੀ। ਅਯੁੱਧਿਆ ਵਿੱਚ ਪ੍ਰਭੁ ਸ਼੍ਰੀ ਰਾਮ ਨੂੰ ਜਿਵੇਂ ਘਰ ਮਿਲਿਆ ਅਤੇ ਪਿੰਡ ਪਿੰਡ ਆਪ ਸਭ ਨੂੰ ਘਰ ਮਿਲਿਆ। ਅੱਜ ਜਿਨ੍ਹਾਂ ਪਰਿਵਾਰਾਂ ਨੂੰ ਘਰ ਮਿਲਿਆ ਹੈ, ਉਨ੍ਹਾਂ ਸਭ ਪਰਿਵਾਰਜਨਾਂ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਜਦੋਂ ਐਸੇ ਕੰਮ ਹੁੰਦੇ ਹਨ, ਤਦੇ ਦੇਸ਼ ਕਹਿੰਦਾ ਹੈ- ਮੋਦੀ ਕੀ ਗਰੰਟੀ ਯਾਨੀ ਪੂਰਾ ਹੋਨੇ ਕੀ ਗਰੰਟੀ।

 ਭਾਈਓ ਅਤੇ ਭੈਣੋਂ,

ਅੱਜ ਇਸ ਕਾਰਜਕ੍ਰਮ ਵਿੱਚ ਬਨਾਸਕਾਂਠਾ ਦੇ ਲੋਕ ਬੜੀ ਸੰਖਿਆ ਵਿੱਚ ਜੁੜੇ ਹਨ। ਅਤੇ ਨਾਲ-ਨਾਲ ਮੈਨੂੰ ਦੱਸਿਆ ਗਿਆ 182 ਵਿਧਾਨ ਸਭਾ ਖੇਤਰਾਂ ਵਿੱਚ, ਹਰ ਵਿਧਾਨ ਸਭਾ ਖੇਤਰ ਵਿੱਚ ਹਜ਼ਾਰਾਂ ਲੋਕ ਇਕੱਠਾ ਹੋਏ ਹਨ। ਮੈਂ ਗੁਜਰਾਤ ਭਾਜਪਾ ਦੇ ਲੋਕਾਂ ਨੂੰ, ਗੁਜਰਾਤ ਦੀ ਜਨਤਾ ਨੂੰ, ਗੁਜਰਾਤ ਦੀ ਸਰਕਾਰ ਨੂੰ ਇਤਨੇ ਬੜੇ ਆਯੋਜਨ ਦੇ ਲਈ ਭੀ ਵਧਾਈ ਦਿੰਦਾ ਹਾਂ। ਅਤੇ ਮੈਂ ਇੱਥੇ ਟੀਵੀ ‘ਤੇ ਅਲੱਗ-ਅਲੱਗ ਸਥਾਨ ਦੇ ਲੋਕਾਂ ਨੂੰ ਦੇਖ ਰਿਹਾ ਹਾਂ, ਅਲੱਗ-ਅਲੱਗ ਸਥਾਨ ਦੇ ਅਲੱਗ-ਅਲੱਗ ਲੋਕਾਂ ਦੇ ਬਹੁਤ ਪੁਰਾਣੇ ਚਿਹਰਿਆਂ ਦੇ ਮੈਨੂੰ ਅੱਜ ਇੱਥੇ ਦੂਰ ਤੋਂ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਦੂਰ-ਦੂਰ, ਸੁਦੂਰ ਦੇ ਸਭ ਇਲਾਕੇ ਦਿਖਾ ਦਿੱਤੇ ਜਾ ਰਹੇ ਹਨ ਮੈਨੂੰ। ਕਿਤਨਾ ਬੜਾ ਭਵਯ (ਸ਼ਾਨਦਾਰ) ਕਾਰਜਕ੍ਰਮ, ਮੈਂ ਸਾਲਾਂ ਤੱਕ ਸੰਗਠਨ ਦਾ ਕੰਮ ਕੀਤਾ ਹੈ, ਤਾਂ ਮੈਨੂੰ ਮਾਲੂਮ ਹੈ ਕਿ ਇਕੱਠਿਆਂ ਇਤਨੇ ਸਥਾਨਾਂ ‘ਤੇ ਲੱਖਾਂ ਲੋਕਾਂ ਨੂੰ ਇਕੱਤਰ ਕਰਨਾ, ਇਹ ਮਾਮੂਲੀ ਕੰਮ ਨਹੀਂ ਹੈ। ਆਪ ਸਭ ਇਤਨੀ ਬੜੀ ਤਾਦਾਦ ਵਿੱਚ ਸਾਨੂੰ ਅਸ਼ੀਰਵਾਦ ਦਿੰਦੇ ਹੋ, ਇਹ ਸਾਡੀ ਸੰਕਲਪਸ਼ਕਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਅਤੇ ਤੁਹਾਡੀ ਸੰਕਲਪਸ਼ਕਤੀ ਨੂੰ ਅਸੀਂ ਮਹਿਸੂਸ ਕਰ ਰਹੇ ਹਾਂ। ਸਾਡਾ ਬਨਾਸਕਾਂਠਾ ਜ਼ਿਲ੍ਹਾ ਯਾਨੀ ਸਾਡਾ ਪੂਰਾ ਉੱਤਰ ਗੁਜਰਾਤ...ਆਪਣੇ ਇੱਥੇ ਤਾਂ ਪਾਣੀ ਦੇ ਘੜੇ ਲੈ ਕੇ ਦੋ-ਦੋ ਕਿਲੋਮੀਟਰ ਜਾਣਾ ਪੈਂਦਾ ਸੀ।

 ਲੇਕਿਨ ਸਾਡੇ ਉੱਤਰ ਗੁਜਰਾਤ ਦੇ ਕਿਸਾਨਾਂ ਨੇ Per Drop More Crop, ਟਪਕ ਸਿੰਚਾਈ, ਆਧੁਨਿਕ ਸਿੰਚਾਈ ਯਾਨੀ ਐਸੇ-ਐਸੇ ਨਵੇਂ initiative ਲਏ, ਉਸ ਦੇ ਕਾਰਨ ਅੱਜ ਖੇਤੀ ਦੇ ਖੇਤਰ ਵਿੱਚ ਭੀ ਸਾਡਾ ਮੇਸਾਨਾ ਹੋਵੇ, ਅੰਬਾਜੀ ਹੋਵੇ, ਪਾਟਨ ਹੋਵੇ, ਇਹ ਸਾਰਾ ਇਲਾਕਾ ਨਵੀਂ ਉਚਾਈ ‘ਤੇ ਪਹੁੰਚ ਰਿਹਾ ਹੈ। ਮੈਨੂੰ ਅੰਬਾਜੀ ਧਾਮ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਆਉਣ ਵਾਲੇ ਸਮੇਂ ਵਿੱਚ ਭਗਤਾਂ ਅਤੇ ਟੂਰਿਸਟਾਂ(ਸੈਲਾਨੀਆਂ) ਦੀ ਸੰਖਿਆ ਵਿੱਚ ਭਾਰੀ ਵਾਧਾ ਹੋਵੇਗਾ। ਹੁਣ ਦੇਖੋ ਤਾਰੰਗਾਹਿਲ ਉਸ ਵਿੱਚ ਪ੍ਰਗਤੀ ਹੋ ਰਹੀ ਹੈ, ਅੰਬਾਜੀ- ਬਹੁਤ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ, ਅਤੇ ਖਾਸ ਬਾਤ ਜੋ ਨਵੀਂ ਰੇਲ ਲਾਇਨ ਆ ਰਹੀ ਹੈ ਨਾ ਉਸ ਦੇ ਕਾਰਨ ਆਬੂ ਰੋਡ ਤੱਕ ਯਾਨੀ ਅਹਿਮਦਾਬਾਦ ਤੋਂ ਆਬੂ ਰੋਡ ਤੱਕ ਇੱਕ ਨਵੀਂ broad-gauge ਲਾਇਨ ਮਿਲੇਗੀ, ਅਤੇ ਇਹ ਕੰਮ ਤਾਂ ਤੁਹਾਨੂੰ ਯਾਦ ਹੈ ਨਾ, ਅੰਗ੍ਰੇਜ਼ਾਂ ਦੇ ਜ਼ਮਾਨੇ ਵਿੱਚ 100 ਸਾਲ ਪਹਿਲੇ ਇਸ ਦੀ ਯੋਜਨਾ ਬਣੀ ਸੀ। ਲੇਕਿਨ 100 ਸਾਲ ਤੱਕ ਇਸ ਨੂੰ ਡਿੱਬੇ ਵਿੱਚ ਪਾ ਦਿੱਤਾ ਗਿਆ, ਨਹੀਂ ਕੀਤਾ ਗਿਆ, ਅੱਜ 100 ਸਾਲ ਦੇ ਬਾਅਦ ਹੋ ਰਿਹਾ ਹੈ ਇਹ ਕੰਮ।

 ਇਸ ਪਰਿਯੋਜਨਾ ਨਾਲ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ। ਇਸ ਪਰਿਯੋਜਨਾ ਦੇ ਨਿਰਮਾਣ ਨਾਲ ਅਜਿਤਨਾਥ ਜੈਨ ਟੈਂਪਲ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ। ਅੰਬਾਜੀ ਜੀ ਮਾਤਾ ਦੇ ਮੰਦਿਰ ਤੱਕ ਸੁਗਮ ਰੇਲ ਕਨੈਕਟੀਵਿਟੀ ਮਿਲੇਗੀ। ਅਤੇ ਹੁਣੇ ਤਾਂ ਮੈਂ ਅਖ਼ਬਾਰ ਵਿੱਚ ਪੜ੍ਹਿਆ, ਮੈਂ ਜਦੋਂ ਸਾਂ ਉੱਥੇ ਸਾਂ, ਮੈਨੂੰ ਭੀ ਉਤਨਾ ਗਿਆਨ ਨਹੀਂ ਸੀ। ਮੇਰਾ ਪਿੰਡ ਵਡਨਗਰ ਹੁਣੇ ਸਭ ਲੋਕਾਂ ਦੇ (ਨੇ) ਖੋਜ ਕਰਕੇ ਨਿਕਾਲਿਆ(ਕੱਢਿਆ) ਹੈ। ਕਰੀਬ-ਕਰੀਬ 3 ਹਜ਼ਾਰ ਸਾਲ ਤੋਂ ਜੀਵੰਤ ਪਿੰਡ ਦੁਨੀਆ ਦੇ ਲੋਕਾਂ ਦੇ ਲਈ ਅਜੂਬਾ ਹੈ, ਅਤੇ ਕਹਿੰਦੇ ਹਨ ਬਹੁਤ ਬੜੀ ਮਾਤਰਾ ਵਿੱਚ Tourist ਪਹਿਲੇ ਹਾਟਕੇਸ਼ਵਰ ਆਉਂਦੇ ਸਨ, ਹੁਣ ਇਹ ਪੁਰਾਣੀਆਂ ਚੀਜ਼ਾਂ ਦੇਖਣ ਦੇ ਲਈ ਆਉਂਦੇ ਹਨ। ਇੱਧਰ ਅੰਬਾਜੀ, ਪਾਟਨ, ਤਾਰੰਗਾਜੀ ਯਾਨੀ ਇੱਕ ਪ੍ਰਕਾਰ ਨਾਲ ਪੂਰਾ ਇੱਕ ਖੇਤਰ ਜਿਵੇਂ Statue of Unity ਟੂਰਿਸਟਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ ਨਾ, ਇਹ ਸਾਡਾ ਉੱਤਰ ਗੁਜਰਾਤ ਭੀ ਚਾਹੇ ਨਡਾਬੇਟ ਜਾਣ ਦੇ ਲਈ ਅੱਜਕੱਲ੍ਹ ਦੌੜਦਾ ਹੈ। ਚਾਰੋਂ ਤਰਫ਼ ਵਿਕਾਸ ਹੀ ਵਿਕਾਸ ਨਜ਼ਰ ਆ ਰਿਹਾ ਹੈ। ਨੌਰਥ-ਗੁਜਰਾਤ ਨੂੰ ਇਸ ਦੇ ਕਾਰਨ ਬਹੁਤ ਲਾਭ ਹੋਣ ਵਾਲਾ ਹੈ, ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਵਾਲਾ ਹੈ।

 

 ਸਾਥੀਓ,

ਅਸੀਂ ਨਵੰਬਰ-ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਪੂਰੇ ਦੇਸ਼ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਸਫ਼ਲ ਆਯੋਜਨ ਦੇਖਿਆ ਹੈ। ਪਿੰਡ-ਪਿੰਡ ਮੋਦੀ ਕੀ ਗਰੰਟੀ ਕੀ ਗਾੜੀ(ਗੱਡੀ) ਜਾਂਦੀ ਸੀ, ਅਤੇ ਪਿੰਡ ਵਿੱਚ ਜੋ ਕੋਈ ਲਾਭਾਰਥੀ ਰਹਿ ਗਿਆ ਹੋਵੇ ਤਾਂ ਉਸ ਨੂੰ ਢੂੰਡਦੀ ਸੀ। ਅਤੇ ਪੂਰੇ ਦੇਸ਼ ਵਿੱਚ ਲੱਖਾਂ ਪਿੰਡਾਂ ਵਿੱਚ ਭਾਰਤ ਸਰਕਾਰ ਸਿੱਧੀ ਉਨ੍ਹਾਂ ਨੇ ਪਾਸ ਗਈ ਹੋਵੇ, ਐਸਾ ਆਜ਼ਾਦੀ ਦੇ 75 ਸਾਲ ਵਿੱਚ ਪਹਿਲੀ ਵਾਰ ਹੋਇਆ ਹੈ। ਅਤੇ ਸਾਡੇ ਗੁਜਰਾਤ ਵਿੱਚ ਭੀ ਕਰੋੜਾਂ-ਕਰੋੜਾਂ ਲੋਕ ਇਨ੍ਹਾਂ ਕਾਰਜਕ੍ਰਮਾਂ ਦੇ ਨਾਲ ਜੁੜ ਗਏ। ਅਤੇ ਸਰਕਾਰ ਦੇ ਐਸੇ ਹੀ ਪ੍ਰਯਾਸਾਂ ਨਾਲ ਪਿਛਲੇ 10 ਸਾਲ ਵਿੱਚ ਦੇਸ਼ ਵਿੱਚ ਜੋ ਸਭ ਤੋਂ ਬੜਾ ਕੰਮ ਮੈਂ ਮੰਨਾਂਗਾ, ਜਿਸ ਦੇ ਲਈ ਤੁਹਾਨੂੰ ਭੀ ਸੰਤੋਸ਼ ਹੋਵੇਗਾ, ਉਹ ਕੰਮ ਹੋਇਆ ਹੈ 10 ਸਾਲ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਸਰਕਾਰ ਇਨ੍ਹਾਂ 25 ਕਰੋੜ ਲੋਕਾਂ ਦੇ ਨਾਲ ਹਰ ਕਦਮ ‘ਤੇ ਖੜ੍ਹੀ ਰਹੀ ਅਤੇ ਇਨ੍ਹਾਂ 25 ਕਰੋੜ ਸਾਥੀਆਂ ਨੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਠਾਇਆ, ਸਹੀ ਤਰੀਕੇ ਨਾਲ ਪੈਸਿਆਂ ਦਾ ਉਪਯੋਗ ਕੀਤਾ, ਯੋਜਨਾ ਦੇ ਲਈ ਆਪਣੇ ਜੀਵਨ ਦਾ ਬਰਾਬਰ ਢਾਲਿਆ, ਅਤੇ 25 ਕਰੋੜ ਲੋਕ ਗ਼ਰੀਬੀ ਨੂੰ ਪਰਾਸਤ ਕਰਨ ਵਿੱਚ ਸਫ਼ਲ ਹੋ ਗਏ। ਯਾਨੀ ਮੇਰੇ ਨਵੇਂ 25 ਕਰੋੜ ਸਾਥੀ ਬਣ ਗਏ, ਜਿਨ੍ਹਾਂ ਨੇ ਗ਼ਰੀਬੀ ਨੂੰ ਪਰਾਸਤ ਕੀਤਾ ਹੈ।

 ਤੁਹਾਨੂੰ ਕਲਪਨਾ ਆਉਂਦੀ ਹੈ ਕਿ ਮੈਨੂੰ ਕਿਤਨਾ ਆਨੰਦ ਹੁੰਦਾ ਹੋਵੇਗਾ, ਮੇਰਾ ਵਿਸ਼ਵਾਸ ਕਿਤਨਾ ਵਧ ਗਿਆ ਹੈ ਕਿ ਹਾਂ...ਇਹ ਯੋਜਨਾਵਾਂ ਸਾਨੂੰ ਗ਼ਰੀਬੀ ਤੋਂ ਬਾਹਰ ਨਿਕਾਲ (ਕੱਢ) ਸਕਦੀਆਂ ਹਨ। ਅਤੇ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਭੀ ਮੈਨੂੰ ਭਾਰਤ ਵਿੱਚ ਗ਼ਰੀਬੀ ਨੂੰ ਖ਼ਤਮ ਕਰਨ ਦੇ ਲਈ ਤੁਹਾਡੀ ਮਦਦ ਚਾਹੀਦੀ ਹੈ। ਅਗਰ ਤੁਸੀਂ ਜਿਵੇਂ ਗ਼ਰੀਬੀ ਨੂੰ ਪਰਾਸਤ ਕੀਤਾ ਹੈ, ਵੈਸੇ ਹੋਰ ਭੀ ਗ਼ਰੀਬ, ਗ਼ਰੀਬੀ ਨੂੰ ਪਰਾਸਤ ਕਰਨ ਇਸ ਦੇ ਲਈ ਮੇਰੇ ਸਾਥੀ ਬਣ ਕੇ ਤੁਸੀਂ ਉਨ੍ਹਾਂ ਨੂੰ ਤਾਕਤ ਦੇਣੀ ਹੋਵੇਗੀ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ (ਆਪ) ਮੇਰੇ ਇੱਕ ਸਿਪਾਹੀ ਬਣ ਕੇ, ਮੇਰੇ ਸਾਥੀ ਬਣ ਕੇ, ਗ਼ਰੀਬੀ ਨੂੰ ਪਰਾਸਤ ਕਰਨ ਦੀ ਲੜਾਈ ਵਿੱਚ ਮੇਰਾ ਸਾਥ ਦੇਵੋਗੇ। ਤੁਹਾਨੂੰ ਜੋ ਤਾਕਤ ਮਿਲੀ ਹੈ ਉਹ ਹੋਰ ਗ਼ਰੀਬਾਂ ਨੂੰ ਭੀ ਮਿਲੇ, ਇਹ ਕੰਮ ਆਪ (ਤੁਸੀਂ) ਜ਼ਰੂਰ ਕਰੋਗੇ। ਹੁਣੇ ਜਿਨ੍ਹਾਂ ਭੈਣਾਂ ਦੇ ਨਾਲ ਮੈਨੂੰ ਸੰਵਾਦ ਕਰਨ ਦਾ ਅਵਸਰ ਮਿਲਿਆ, ਉਨ੍ਹਾਂ ਦਾ ਜੋ ਮੈਂ ਆਤਮਵਿਸ਼ਵਾਸ ਦੇਖਿਆ, ਘਰ ਮਿਲਣ ਦੇ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਜੋ ਇੱਕ ਵਿਸ਼ਵਾਸ ਪੈਦਾ ਹੋਇਆ ਹੈ, ਅਤੇ ਘਰ ਭੀ ਮੈਂ ਦੇਖ ਰਿਹਾ ਸਾਂ, ਐਸੇ ਸੁੰਦਰ ਘਰ ਦਿਖਾਈ ਦੇ ਰਹੇ ਸਨ, ਮਨ ਨੂੰ ਲਗ ਰਿਹਾ ਸੀ ਕਿ...ਵਾਹ...ਵਾਕਈ ਮੇਰੇ ਗੁਜਰਾਤ ਦੀ ਤਰ੍ਹਾਂ ਮੇਰੇ ਦੇਸ਼ ਦੇ ਲੋਕ ਭੀ ਸੁਖ-ਸੰਪੰਨ ਜੀਵਨ ਦੀ ਤਰਫ਼ ਅੱਗੇ ਵਧ ਰਹੇ ਹਨ।

  ਸਾਥੀਓ,

ਅੱਜ ਦਾ ਸਮਾਂ ਇਤਿਹਾਸ ਬਣਾਉਣ ਦਾ ਸਮਾਂ ਹੈ, ਇਤਿਹਾਸ ਰਚਣ ਦਾ ਸਮਾਂ ਹੈ। ਇਹ ਵੈਸਾ ਹੀ ਸਮਾਂ ਹੈ, ਜੈਸਾ ਅਸੀਂ ਆਜ਼ਾਦੀ ਦੇ ਕਾਲਖੰਡ ਵਿੱਚ ਦੇਖਿਆ ਸੀ। ਆਜ਼ਾਦੀ ਦੀ ਲੜਾਈ ਦੇ ਦੌਰਾਨ ਸਵਦੇਸ਼ੀ ਅੰਦੋਲਨ ਹੋਵੇ, ਭਾਰਤ ਛੱਡੋ ਅੰਦੋਲਨ ਹੋਵੇ, ਦਾਂਡੀ ਯਾਤਰਾ ਹੋਵੇ, ਜਨ-ਜਨ ਦਾ ਸੰਕਲਪ ਬਣ ਗਿਆ ਸੀ। ਦੇਸ਼ ਦੇ ਲਈ ਅੱਜ ਵੈਸਾ ਹੀ ਸੰਕਲਪ ਵਿਕਸਿਤ ਭਾਰਤ ਦਾ ਨਿਰਮਾਣ ਇਹ ਬਹੁਤ ਬੜਾ ਸੰਕਲਪ ਬਣ ਗਿਆ ਹੈ। ਦੇਸ਼ ਦਾ ਬੱਚਾ-ਬੱਚਾ ਚਾਹੁੰਦਾ ਹੈ ਕਿ ਆਉਣ ਵਾਲੇ 25 ਸਾਲ ਵਿੱਚ ਭਾਰਤ ਵਿਕਸਿਤ ਰਾਸ਼ਟਰ ਬਣੇ। ਇਸ ਦੇ ਲਈ ਹਰ ਕੋਈ ਆਪਣਾ ਹਰ ਸੰਭਵ ਯੋਗਦਾਨ ਦੇ ਰਿਹਾ ਹੈ। ਅਤੇ ਗੁਜਰਾਤ ਦੀ ਤਾਂ ਹਮੇਸ਼ਾ ਇਹ ਸੋਚ, ਮੈਂ ਜਦੋਂ ਉੱਥੇ ਸਾਂ ਤਦ ਭੀ ਗੁਜਰਾਤ ਦੀ ਇਹੀ ਸੰਕਲਪ ਰਿਹਾ ਹੈ, ਰਾਜ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦੀ ਰਹੀ ਹੈ। ਵਿਕਸਿਤ ਭਾਰਤ ਦੇ ਲਈ ਵਿਕਸਿਤ ਗੁਜਰਾਤ, ਇਹ ਕਾਰਜਕ੍ਰਮ ਇਸੇ ਕੜੀ ਦਾ ਹਿੱਸਾ ਹੈ।

 ਭਾਈਓ ਅਤੇ ਭੈਣੋਂ,

ਮੈਨੂੰ ਖੁਸ਼ੀ ਹੈ ਕਿ ਪੀਐੱਮ ਆਵਾਸ ਯੋਜਨਾ ਨੂੰ ਲਾਗੂ ਕਰਨ ਵਿੱਚ ਗੁਜਰਾਤ ਹਮੇਸ਼ਾ ਅੱਗੇ ਰਿਹਾ ਹੈ। ਇਸ ਦੇ ਤਹਿਤ ਸ਼ਹਿਰੀ ਇਲਾਕਿਆਂ ਵਿੱਚ 8 ਲੱਖ ਤੋਂ ਜ਼ਿਆਦਾ ਘਰ ਬਣਾਏ ਜਾ ਚੁੱਕੇ ਹਨ। ਪੀਐੱਮ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ 5 ਲੱਖ ਤੋਂ ਜ਼ਿਆਦਾ ਘਰ ਬਣਾਏ ਗਏ ਹਨ। ਨਵੀਂ ਤਕਨੀਕ ਅਤੇ ਤੇਜ਼ ਗਤੀ ਨਾਲ ਘਰ ਬਣਾਉਣ ਦੇ ਲਈ ਅਸੀਂ ਆਪਣੀਆਂ ਆਵਾਸ ਯੋਜਨਾਵਾਂ ਵਿੱਚ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹਾਂ। ਗੁਜਰਾਤ ਦੇ ਰਾਜਕੋਟ ਵਿੱਚ ਲਾਇਟ ਹਾਊਸ ਪ੍ਰੋਜੈਕਟ ਨਾਲ 1100 ਤੋਂ ਜ਼ਿਆਦਾ ਘਰ ਬਣਾਏ ਗਏ ਹਨ।

 ਸਾਥੀਓ,

ਗ਼ਰੀਬਾਂ ਦੇ ਘਰ ਦੇ ਲਈ ਮੋਦੀ ਨੇ ਸਰਕਾਰੀ ਖਜ਼ਾਨਾ ਖੋਲ੍ਹ ਦਿੱਤਾ ਹੈ। ਅਤੇ ਪਹਿਲੇ ਕੀ ਹਾਲ ਸੀ ਮੈਨੂੰ ਯਾਦ ਹੈ, ਵਲਸਾਡ ਦੀ ਤਰਫ਼ ਸਾਡੇ ਹਡਪਤੀ ਸਮਾਜ ਦੇ ਲਈ ਮਕਾਨ ਬਣੇ ਸਨ। ਇੱਕ ਭੀ ਦਿਨ ਕੋਈ ਰਹਿਣ ਨਹੀਂ ਗਿਆ। ਹਡਪਤੀ ਭੀ ਰਹਿਣ ਨਾ ਜਾਵੇ, ਬੋਲੋ ਕੈਸੀ ਸਥਿਤੀ ਹੋਵੇਗੀ। ਅਤੇ ਧੀਰੇ-ਧੀਰੇ ਉਹ ਆਪਣੇ ਆਪ ਹੀ ਬੈਠ ਗਏ। ਅਤੇ ਇਸੇ ਤਰ੍ਹਾਂ ਅਸੀਂ ਭਾਵਨਗਰ ਜਾਂਦੇ ਹਾਂ, ਤਾਂ ਰਸਤੇ ਵਿੱਚ ਬਹੁਤ ਸਾਰੇ ਮਕਾਨ ਦਿਖਾਈ ਦਿੰਦੇ ਹਨ। ਕੋਈ ਇਨਸਾਨ ਨਜ਼ਰ ਨਹੀਂ ਆਉਂਦਾ। ਧੀਰੇ-ਧੀਰੇ ਉਸ ਮਕਾਨ ਦੇ ਖਿੜਕੀ-ਦਰਵਾਜ਼ੇ ਸਭ ਲੋਕ ਚੋਰੀ ਕਰਕੇ ਲੈ ਗਏ। ਇਹ ਸਭ ਵਿੱਚ 40 ਸਾਲ ਪਹਿਲੇ ਦੀ ਬਾਤ ਕਰ ਰਿਹਾ ਹਾਂ। ਸਭ ਬਰਬਾਦ ਹੋ ਗਿਆ ਸੀ। ਕਿਉਂਕਿ ਕੋਈ ਰਹਿਣ ਹੀ ਨਹੀਂ ਜਾਂਦਾ ਸੀ, ਐਸਾ ਸਭ ਬਣਾਇਆ ਸੀ। 2014 ਤੋਂ ਪਹਿਲੇ ਦੇ 10 ਵਰ੍ਹਿਆਂ ਵਿੱਚ ਜਿਤਨਾ ਪੈਸਾ ਗ਼ਰੀਬਾਂ ਦੇ ਘਰ ਦੇ ਲਈ ਦਿੱਤਾ ਜਾਂਦਾ ਸੀ, ਉਸ ਦਾ ਕਰੀਬ 10 ਗੁਣਾ ਪਿਛਲੇ 10 ਵਰ੍ਹਿਆਂ ਵਿੱਚ ਦਿੱਤਾ ਗਿਆ। ਇਸ ਵਰ੍ਹੇ ਦੇ ਬਜਟ ਵਿੱਚ ਭੀ ਅਸੀਂ 2 ਕਰੋੜ ਨਵੇਂ ਘਰਾਂ ਦੀ ਘੋਸ਼ਣਾ ਕੀਤੀ ਹੈ। ਤਾਕਿ ਹਰ ਗ਼ਰੀਬ ਦੇ ਪਾਸ ਪੱਕਾ ਘਰ ਜ਼ਰੂਰ ਹੋਵੇ।

 ਸਾਥੀਓ,

2014 ਤੋਂ ਪਹਿਲੇ ਜਿਸ ਗਤੀ ਨਾਲ ਗ਼ਰੀਬਾਂ ਦੇ ਘਰ ਬਣਦੇ ਸਨ, ਉਸ ਤੋਂ ਕਿਤੇ ਅਧਿਕ ਗਤੀ ਨਾਲ ਅੱਜ ਗ਼ਰੀਬਾਂ ਦੇ ਘਰ ਬਣ ਰਹੇ ਹਨ। ਪਹਿਲੇ ਗ਼ਰੀਬਾਂ ਦੇ ਘਰ ਦੇ ਲਈ ਪੈਸਾ ਮਿਲਦਾ ਹੀ, ਬਹੁਤ ਘੱਟ ਮਿਲਦਾ ਸੀ, ਅਤੇ ਉਸ ਨੂੰ ਭੀ ਵਿੱਚ ਵਿਚਾਲ਼ੇ ਵਿੱਚ ਕਟਕੀ, ਕੰਪਨੀ, ਵਿਚੋਲੇ, ਕੋਈ 15 ਹਜ਼ਾਰ ਰੁਪਏ ਮਾਰ ਲੈਂਦਾ ਸੀ, ਕੋਈ 20 ਹਜ਼ਾਰ ਰੁਪਏ ਮਾਰ ਲੈਂਦਾ ਸੀ, ਲੁੱਟ ਲੈਂਦੇ ਸਨ। ਹੁਣ ਪੈਸਾ ਭੀ ਸਵਾ 2 ਲੱਖ ਰੁਪਏ ਤੋਂ ਅਧਿਕ ਮਿਲ ਰਿਹਾ ਹੈ ਅਤੇ ਸਿੱਧਾ ਲਾਭਾਰਥੀ ਦੇ ਬੈਂਕ ਖਾਤੇ ਵਿੱਚ ਪਹੁੰਚ ਰਿਹਾ ਹੈ। ਅੱਜ ਗ਼ਰੀਬ ਨੂੰ ਆਪਣਾ ਘਰ ਖ਼ੁਦ ਬਣਾਉਣ ਦੀ ਆਜ਼ਾਦੀ ਮਿਲੀ ਹੈ, ਇਸ ਲਈ ਘਰ ਭੀ ਤੇਜ਼ੀ ਨਾਲ ਬਣ ਰਹੇ ਹਨ, ਬਿਹਤਰ ਬਣ ਰਹੇ ਹਨ। ਪਹਿਲੇ ਛੋਟੇ ਘਰ ਹੁੰਦੇ ਸਨ। ਘਰ ਕੈਸਾ ਹੋਵੇਗਾ, ਇਹ ਸਰਕਾਰ ਦੇ ਲੋਕ ਤੈਅ ਕਰਦੇ ਸਨ।

 ਘਰ ਅਗਰ ਬਣ ਭੀ ਗਿਆ ਤਾਂ ਟਾਇਲਟ, ਬਿਜਲੀ-ਪਾਣੀ, ਗੈਸ ਕਨੈਕਸ਼ਨ ਐਸੀਆਂ ਸੁਵਿਧਾਵਾਂ ਗ਼ਰੀਬ ਪਰਿਵਾਰ ਨੂੰ ਕਈ-ਕਈ ਸਾਲ ਤੱਕ ਨਹੀਂ ਮਿਲਦੀਆਂ ਸਨ। ਇਸ ‘ਤੇ ਭੀ ਗ਼ਰੀਬ ਦੇ ਹਜ਼ਾਰਾਂ ਰੁਪਏ ਖਰਚ ਹੋ ਜਾਂਦੇ ਸਨ। ਇਸ ਲਈ, ਪਹਿਲਾਂ ਦੇ ਅਨੇਕ ਘਰਾਂ ਵਿੱਚ ਗ੍ਰਹਿ ਪ੍ਰਵੇਸ਼ ਹੀ ਨਹੀਂ ਹੋ ਪਾਇਆ। ਅੱਜ ਘਰ ਦੇ ਨਾਲ ਹੀ ਇਹ ਸਾਰੀਆਂ ਸੁਵਿਧਾਵਾਂ ਮਿਲ ਜਾਂਦੀਆਂ ਹਨ। ਐਸੇ ਵਿੱਚ ਅੱਜ ਹਰ ਲਾਭਾਰਥੀ ਖੁਸ਼ੀ-ਖੁਸ਼ੀ ਆਪਣੇ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰਦਾ ਹੈ। ਇਹ ਜੋ ਘਰ ਮਿਲੇ ਹਨ, ਇਨ੍ਹਾਂ ਨਾਲ ਕਰੋੜਾਂ ਭੈਣਾਂ ਦੇ ਨਾਮ ‘ਤੇ ਪਹਿਲੀ ਵਾਰ ਕੋਈ ਪ੍ਰਾਪਰਟੀ ਰਜਿਸਟਰ ਹੋਈ ਹੈ। ਪਹਿਲੇ ਤਾਂ ਐਸਾ ਹੁੰਦਾ ਸੀ ਕਿ ਘਰ ਤਾਂ ਆਦਮੀ ਦੇ ਨਾਮ ‘ਤੇ, ਪਤੀ ਜਾਂ ਫਿਰ ਲੜਕੇ ਦੇ ਨਾਮ ‘ਤੇ, ਦੁਕਾਨ ਹੋਵੇ ਤਾਂ ਭੀ ਪੁਰਸ਼ ਦੇ ਨਾਮ ‘ਤੇ, ਖੇਤ ਹੋਵੇ ਉਹ ਭੀ ਆਦਮੀ ਦੇ ਨਾਮ ‘ਤੇ, ਘਰ ਵਿੱਚ ਵ੍ਹੀਕਲ ਹੋਵੇ ਤਾਂ ਉਹ ਭੀ ਆਦਮੀ ਦੇ ਨਾਮ ‘ਤੇ, ਫਿਰ ਅਸੀਂ ਨਿਰਣਾ ਲਿਆ ਕਿ ਇਹ ਗ਼ਰੀਬਾਂ ਨੂੰ ਜੋ ਘਰ ਦੇਵਾਂਗੇ ਨਾ, ਉਹ ਘਰ ਦੇ ਵਰਿਸ਼ਠ (ਸੀਨੀਅਰ) ਭੈਣ ਦੇ ਨਾਮ ‘ਤੇ ਕਰਾਂਗੇ। ਮਾਤਾ-ਭੈਣਾਂ ਹੁਣ ਘਰ ਦੀਆਂ ਮਾਲਿਕ ਬਣ ਗਈਆਂ।

 ਭਾਈਓ ਅਤੇ ਭੈਣੋਂ,

ਗ਼ਰੀਬ, ਯੁਵਾ, ਸਾਡੇ ਦੇਸ਼ ਦਾ ਅੰਨਦਾਤਾ, ਸਾਡਾ ਕਿਸਾਨ, ਸਾਡੀ ਮਾਤ੍ਰਸ਼ਕਤੀ, ਸਾਡੀ ਨਾਰੀ, ਭੈਣਾਂ ਇਹ ਵਿਕਸਿਤ ਭਾਰਤ ਦੇ ਅਧਾਰ ਥੰਮ੍ਹ ਹਨ। ਇਸ ਲਈ, ਇਨ੍ਹਾਂ ਦਾ ਸਸ਼ਕਤੀਕਰਣ ਸਾਡੀ ਪ੍ਰਤੀਬੱਧਤਾ ਹੈ। ਅਤੇ ਜਦੋਂ ਮੈਂ ਗ਼ਰੀਬ ਕੀ ਬਾਤ ਕਰਦਾ ਹਾਂ ਤਾਂ ਉਸ ਵਿੱਚ ਹਰ ਸਮਾਜ ਦੇ ਪਰਿਵਾਰ ਆਉਂਦੇ ਹਨ। ਇਹ ਘਰ ਮਿਲ ਰਹੇ ਹਨ, ਤਾਂ ਉਸ ਵਿੱਚ ਹਰ ਜਾਤੀ ਦੇ ਗ਼ਰੀਬ ਪਰਿਵਾਰ ਹਨ। ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਤਾਂ ਹਰ ਜਾਤੀ ਦੇ ਲਾਭਾਰਥੀ ਨੂੰ ਮਿਲ ਰਿਹਾ ਹੈ। ਮੁਫ਼ਤ ਇਲਾਜ ਮਿਲ ਰਿਹਾ ਹੈ, ਤਾਂ ਹਰ ਜਾਤੀ ਦੇ ਗ਼ਰੀਬ ਲਾਭਾਰਥੀ ਨੂੰ ਮਿਲ ਰਿਹਾ ਹੈ। ਸਸਤੀ ਖਾਦ ਮਿਲ ਰਹੀ ਹੈ, ਤਾਂ ਹਰ ਜਾਤੀ ਦੇ ਕਿਸਾਨ ਨੂੰ ਮਿਲ ਰਹੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ, ਹਰ ਜਾਤੀ ਦੇ ਕਿਸਾਨ ਨੂੰ ਮਿਲ ਰਹੀ ਹੈ।

 ਗ਼ਰੀਬ ਪਰਿਵਾਰ ਚਾਹੇ ਕਿਸੇ ਭੀ ਸਮਾਜ ਦਾ ਹੋਵੇ, ਉਸ ਦੇ ਬੇਟੇ-ਬੇਟੀਆਂ ਦੇ ਲਈ ਪਹਿਲੇ ਬੈਂਕਾਂ ਦੇ ਦਰਵਾਜ਼ੇ ਬੰਦ ਸਨ। ਉਸ ਦੇ ਪਾਸ ਬੈਂਕ ਨੂੰ ਗਰੰਟੀ ਦੇਣ ਦੇ ਲਈ ਕੁਝ ਨਹੀਂ ਸੀ। ਜਿਸ ਦੇ ਪਾਸ ਕੋਈ ਗਰੰਟੀ ਨਹੀਂ ਸੀ, ਜਿਸ ਦੇ ਪਾਸ ਕੋਈ ਗਰੰਟੀ ਨਹੀਂ ਸੀ, ਉਸ ਦੀ ਗਰੰਟੀ ਮੋਦੀ ਨੇ ਲਈ ਹੈ। ਮੁਦਰਾ ਯੋਜਨਾ ਐਸੀ ਹੀ ਗਰੰਟੀ ਹੈ। ਇਸ ਦੇ ਤਹਿਤ, ਹਰ ਸਮਾਜ ਦੇ ਗ਼ਰੀਬ ਯੁਵਾ ਬਿਨਾ ਗਰੰਟੀ ਦਾ ਰਿਣ ਲੈ ਰਹੇ ਹਨ ਅਤੇ ਆਪਣਾ ਛੋਟਾ-ਮੋਟਾ ਕਾਰੋਬਾਰ ਕਰ ਰਹੇ ਹਨ। ਸਾਡੇ ਵਿਸ਼ਵਕਰਮਾ ਸਾਥੀ, ਸਾਡੇ ਰੇਹੜੀ-ਫੁਟਪਾਥ ਵਾਲੇ ਸਾਥੀ, ਇਨ੍ਹਾਂ ਦੀ ਗਰੰਟੀ ਭੀ ਮੋਦੀ ਨੇ ਲਈ ਹੈ। ਇਸ ਲਈ ਅੱਜ ਇਨ੍ਹਾਂ ਦਾ ਜੀਵਨ ਭੀ ਬਦਲ ਰਿਹਾ ਹੈ। ਗ਼ਰੀਬ ਕਲਿਆਣ ਦੀ ਹਰ ਯੋਜਨਾ ਦੇ ਸਭ ਤੋਂ ਬੜੇ ਲਾਭਾਰਥੀ ਮੇਰੇ ਦਲਿਤ ਭਾਈ-ਭੈਣ ਹਨ, ਮੇਰੇ ਓਬੀਸੀ ਭਾਈ-ਭੈਣਾਂ ਹਨ, ਸਾਡੇ ਆਦਿਵਾਸੀ ਪਰਿਵਾਰ ਹਨ। ਮੋਦੀ ਕੀ ਗਰੰਟੀ ਦਾ ਸਭ ਤੋਂ ਅਧਿਕ ਲਾਭ ਅਗਰ ਕਿਸੇ ਨੂੰ ਹੋਇਆ ਹੈ, ਤਾਂ ਇਨ੍ਹਾਂ ਪਰਿਵਾਰਾਂ ਨੂੰ ਹੋਇਆ ਹੈ।

 

 ਭਾਈਓ ਅਤੇ ਭੈਣੋਂ,

ਮੋਦੀ ਨੇ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦੀ ਬਹੁਤ ਬੜੀ ਗਰੰਟੀ ਦਿੱਤੀ ਹੈ। ਤੁਸੀਂ ਸੁਣਿਆ ਹੋਵੇਗਾ ਕਿ ਮੋਦੀ ਸਾਹਬ ਇਹ ਕੀ ਕਰ ਰਹੇ ਹਨ। ਮੈਂ ਨੱਕੀ (ਫ਼ੈਸਲਾ) ਕੀਤਾ ਹੈ ਕਿ ਪਿੰਡ-ਪਿੰਡ ਲਖਪਤੀ ਦੀਦੀ ਬਣਾਉਣੀਆਂ ਹਨ। ਹੁਣ ਤੱਕ ਦੇਸ਼ ਵਿੱਚ 1 ਕਰੋੜ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਸ ਵਿੱਚ ਬੜੀ ਸੰਖਿਆ ਵਿੱਚ ਗੁਜਰਾਤ ਦੀਆਂ ਭੀ ਮੇਰੀਆਂ ਮਾਤਾਵਾਂ-ਭੈਣਾਂ ਹਨ। ਹੁਣ ਸਾਡਾ ਪ੍ਰਯਾਸ ਹੈ ਕਿ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣਾ ਹੈ। ਇਸ ਨਾਲ ਗੁਜਰਾਤ ਦੀਆਂ ਭੀ ਹਜ਼ਾਰਾਂ ਭੈਣਾਂ ਨੂੰ ਲਾਭ ਹੋਣ ਵਾਲਾ ਹੈ। ਇਹ ਜੋ ਨਵੀਆਂ ਲਖਪਤੀ ਦੀਦੀਆਂ ਬਣਾਉਣ ਜਾ ਰਹੇ ਹਾਂ ਨਾ, ਇਸ ਨਾਲ ਗ਼ਰੀਬ ਪਰਿਵਾਰਾਂ ਨੂੰ ਨਵੀਂ ਤਾਕਤ ਮਿਲਣ ਵਾਲੀ ਹੈ। ਸਾਡੀਆਂ ਆਸ਼ਾਵਰਕਰ, ਸਾਡੀਆਂ ਆਂਗਣਵਾੜੀ ਦੀਆਂ ਭੈਣਾਂ ਉਨ੍ਹਾਂ ਦੇ ਲਈ ਭੀ ਇਸ ਬਜਟ ਵਿੱਚ ਬੜੀ ਘੋਸ਼ਣਾ ਕੀਤੀ ਗਈ ਹੈ। ਹੁਣ ਇਨ੍ਹਾਂ ਭੈਣਾਂ ਨੂੰ ਆਪਣੇ ਇਲਾਜ ਦੀ ਚਿੰਤਾ ਨਹੀਂ ਕਰਨੀ ਪਵੇਗੀ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਲਾਜ ਦੀ ਚਿੰਤਾ- ਮੋਦੀ ਕਰੇਗਾ। ਸਾਰੀਆਂ ਆਸ਼ਾ ਅਤੇ ਆਂਗਣਬਾੜੀ ਕਾਰਯਕਰਤਾਵਾਂ ਨੂੰ ਭੀ ਹੁਣ ਆਯੁਸ਼ਮਾਨ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਦੀ ਸੁਵਿਧਾ ਮਿਲਣ ਵਾਲੀ ਹੈ।

 ਸਾਥੀਓ,

ਬੀਤੇ ਵਰ੍ਹਿਆਂ ਵਿੱਚ ਸਾਡਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਗ਼ਰੀਬ ਅਤੇ ਮੱਧ ਵਰਗ ਦਾ ਖਰਚ ਕਿਵੇਂ ਘੱਟ ਕੀਤਾ ਜਾਵੇ। ਮੁਫ਼ਤ ਰਾਸ਼ਨ ਹੋਵੇ, ਸਸਤਾ ਇਲਾਜ ਹੋਵੇ, ਸਸਤੀਆਂ ਦਵਾਈਆਂ ਹੋਣ, ਸਸਤਾ ਮੋਬਾਈਲ ਬਿਲ ਹੋਵੇ, ਇਸ ਨਾਲ ਬਹੁਤ ਬੱਚਤ ਹੋ ਰਹੀ ਹੈ। ਉੱਜਵਲਾ ਦੀਆਂ ਲਾਭਾਰਥੀ ਭੈਣਾਂ ਨੂੰ ਗੈਸ ਸਿਲੰਡਰ ਭੀ ਬਹੁਤ ਸਸਤਾ ਦਿੱਤਾ ਜਾ ਰਿਹਾ ਹੈ। LED ਬਲਬ ਦੀ ਜੋ ਕ੍ਰਾਂਤੀ ਅਸੀਂ ਲੈ ਕੇ ਆਏ ਹਾਂ, ਇਸ ਨਾਲ ਘਰ-ਘਰ ਵਿੱਚ ਬਿਜਲੀ ਦਾ ਬਿਲ ਘੱਟ ਹੋਇਆ ਹੈ। ਹੁਣ ਸਾਡਾ ਪ੍ਰਯਾਸ ਹੈ ਕਿ ਸਾਧਾਰਣ ਪਰਿਵਾਰਾਂ ਦਾ ਬਿਜਲੀ ਬਿਲ ਭੀ ਜ਼ੀਰੋ ਹੋਵੇ ਅਤੇ ਬਿਜਲੀ ਤੋਂ ਕਮਾਈ ਭੀ ਹੋਵੇ। ਇਸ ਲਈ ਹੁਣ ਕੇਂਦਰ ਸਰਕਾਰ ਨੇ ਇੱਕ ਬਹੁਤ ਬੜੀ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸ਼ੁਰੂਆਤ ਵਿੱਚ 1 ਕਰੋੜ ਪਰਿਵਾਰਾਂ ਦੇ ਘਰਾਂ ‘ਤੇ ਸੋਲਰ ਰੂਫਟੌਪ ਲਗਾਇਆ ਜਾਵੇਗਾ। ਜਿਵੇਂ ਆਪਣੇ ਰਾਧਨਪੁਰ ਦੇ ਪਾਸ ਸੋਲਰ ਦਾ ਬਹੁਤ ਬੜਾ ਫਾਰਮ ਬਣਾਇਆ ਹੈ ਨਾ, ਕੱਛ ਵਿੱਚ ਭੀ ਹੈ, ਅਤੇ ਹੁਣ ਹਰ ਇੱਕ ਦੇ ਘਰ ਦੇ ਉੱਪਰ, ਅਤੇ ਇਸ ਦੇ ਕਾਰਨ ਘਰ ਵਿੱਚ ਬਿਜਲੀ ਫ੍ਰੀ ਵਿੱਚ ਮਿਲੇਗੀ।

 ਇਸ ਨਾਲ ਕਰੀਬ 300 ਯੂਨਿਟ ਬਿਜਲੀ ਫ੍ਰੀ ਹੋਵੇ, ਇਹ ਵਿਵਸਥਾ ਹੋ ਜਾਵੇਗੀ ਅਤੇ ਹਜ਼ਾਰਾਂ ਰੁਪਏ ਤੁਹਾਡੇ ਬਚਣਗੇ ਭੀ ਅਤੇ ਅਗਰ ਜ਼ਿਆਦਾ ਬਿਜਲੀ ਪੈਦਾ ਕਰਦੇ ਹੋ ਤਾਂ ਸਰਕਾਰ ਖਰੀਦੇਗੀ ਅਤੇ ਤੁਹਾਨੂੰ ਬਿਜਲੀ ਵੇਚ ਕੇ ਕਮਾਈ ਹੋਵੇਗੀ। ਗੁਜਰਾਤ ਵਿੱਚ ਤਾਂ ਮੋਢੇਰਾ ਵਿੱਚ ਅਸੀਂ ਸੋਲਰ ਪਿੰਡ ਬਣਾ ਕੇ ਦੇਖਿਆ ਹੈ। ਹੁਣ ਪੂਰੇ ਦੇਸ਼ ਵਿੱਚ ਐਸੀ ਕ੍ਰਾਂਤੀ ਆਉਣ ਵਾਲੀ ਹੈ। ਸਾਡੀ ਸਰਕਾਰ ਅੰਨਦਾਤਾ ਨੂੰ ਊਰਜਾਦਾਤਾ ਬਣਾਉਣ ‘ਤੇ ਭੀ ਕੰਮ ਕਰ ਰਹੀ ਹੈ। ਕਿਸਾਨਾਂ ਦੇ ਲਈ ਸੋਲਰ ਪੰਪ ਅਤੇ ਬੰਜਰ ਜ਼ਮੀਨ ‘ਤੇ ਛੋਟੇ-ਛੋਟੇ ਸੋਲਰ ਪਲਾਂਟ ਲਗਾਉਣ ਦੇ ਲਈ ਭੀ ਸਰਕਾਰ ਮਦਦ ਦੇ ਰਹੀ ਹੈ। ਗੁਜਰਾਤ ਵਿੱਚ ਕਿਸਾਨਾਂ ਦੇ ਲਈ ਭੀ ਸੌਰ ਊਰਜਾ ਦੇ ਮਾਧਿਅਮ ਨਾਲ ਇੱਕ ਅਲੱਗ ਫੀਡਰ ਦੇਣ ਦਾ ਕੰਮ ਚਲ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਦਿਨ ਵਿੱਚ ਭੀ ਸਿੰਚਾਈ ਦੇ ਲਈ ਬਿਜਲੀ ਦੀ ਸੁਵਿਧਾ ਮਿਲ ਜਾਵੇਗੀ।

 ਸਾਥੀਓ.

ਗੁਜਰਾਤ ਦੀ ਪਹਿਚਾਣ ਇੱਕ ਟ੍ਰੇਡਿੰਗ ਰਾਜ ਦੇ ਤੌਰ ‘ਤੇ ਹੈ। ਆਪਣੀ ਵਿਕਾਸ ਯਾਤਰਾ ਵਿੱਚ ਗੁਜਰਾਤ ਨੇ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ। ਇੰਡਸਟ੍ਰੀ ਦਾ ਪਾਵਰਹਾਊਸ ਹੋਣ ਦੀ ਵਜ੍ਹਾ ਨਾਲ ਗੁਜਰਾਤ ਦੇ ਨੌਜਵਾਨਾਂ ਨੂੰ ਅਭੂਤਪੂਰਵ ਮੌਕੇ ਮਿਲੇ ਹਨ। ਅੱਜ ਗੁਜਰਾਤ ਦੇ ਯੁਵਾ, ਹਰ ਸੈਕਟਰ ਵਿੱਚ ਗੁਜਰਾਤ ਨੂੰ ਨਵੀਂ ਉਚਾਈ ‘ਤੇ ਲੈ ਜਾ ਰਹੇ ਹਨ। ਇਹ ਸਾਰੇ ਅਭਿਯਾਨ ਗੁਜਰਾਤ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਦੇਣਗੇ, ਉਨ੍ਹਾਂ ਦੀ ਆਮਦਨ ਵਧਾਉਣਗੇ ਅਤੇ ਵਿਕਸਿਤ ਗੁਜਰਾਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ। ਡਬਲ ਇੰਜਣ ਦੀ ਸਰਕਾਰ ਹਰ ਜਗ੍ਹਾ ਤੁਹਾਡੇ ਨਾਲ ਹੈ, ਹਰ ਕਦਮ ‘ਤੇ ਤੁਹਾਡੇ ਨਾਲ ਹੈ। ਬਹੁਤ ਆਨੰਦ ਹੋਇਆ ਅੱਜ ਆਪ ਸਭ ਨੂੰ ਮਿਲ ਕੇ, ਫਿਰ ਇੱਕ ਵਾਰ ਅੱਜ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਘਰ ਮਿਲੇ ਹਨ, ਉਨ੍ਹਾਂ ਸਭ ਨੂੰ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਆਪ (ਤੁਸੀਂ) ਵਿਸ਼ਵਾਸ ਰੱਖੋ ਅਤੇ ਤੁਹਾਡੇ ਬੱਚਿਆਂ ਨੂੰ ਬੋਲਣਾ ਕਿ ਮੋਦੀ ਸਾਹਬ, ਆਪ (ਤੁਸੀਂ) ਜਿਸ ਮੁਸੀਬਤ ਵਿੱਚ ਜੀਏ ਹੋ ਨਾ ਉਸ ਮੁਸੀਬਤ ਵਿੱਚ ਤੁਹਾਡੇ ਬੱਚਿਆਂ ਨੂੰ ਨਾ ਜੀਣਾ ਪਵੇ, ਐਸਾ ਰਹਿਣ ਨਹੀਂ ਦੇਣਾ ਹੈ। ਤੁਸੀਂ  ਜੋ ਤਕਲੀਫ ਸਹੀ ਹੋਵੇਗੀ, ਤੁਹਾਡੇ ਬੱਚਿਆਂ ਨੂੰ ਉਹ ਤਕਲੀਫ ਸਹਿਨ ਨਾ ਕਰਨੀ ਪਵੇ, ਐਸਾ ਸਾਨੂੰ ਗੁਜਰਾਤ ਭੀ ਬਣਾਉਣਾ ਹੈ, ਅਤੇ ਐਸਾ ਦੇਸ਼ ਭੀ ਬਣਾਉਣਾ ਹੈ।

 

ਆਪ ਸਭ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Have patience, there are no shortcuts in life: PM Modi’s advice for young people on Lex Fridman podcast

Media Coverage

Have patience, there are no shortcuts in life: PM Modi’s advice for young people on Lex Fridman podcast
NM on the go

Nm on the go

Always be the first to hear from the PM. Get the App Now!
...
Prime Minister condoles the demise of former Union Minister, Dr. Debendra Pradhan
March 17, 2025

The Prime Minister, Shri Narendra Modi has expressed deep grief over the demise of former Union Minister, Dr. Debendra Pradhan. Shri Modi said that Dr. Debendra Pradhan Ji’s contribution as MP and Minister is noteworthy for the emphasis on poverty alleviation and social empowerment.

Shri Modi wrote on X;

“Dr. Debendra Pradhan Ji made a mark as a hardworking and humble leader. He made numerous efforts to strengthen the BJP in Odisha. His contribution as MP and Minister is also noteworthy for the emphasis on poverty alleviation and social empowerment. Pained by his passing away. Went to pay my last respects and expressed condolences to his family. Om Shanti.

@dpradhanbjp”

"ଡକ୍ଟର ଦେବେନ୍ଦ୍ର ପ୍ରଧାନ ଜୀ ଜଣେ ପରିଶ୍ରମୀ ଏବଂ ନମ୍ର ନେତା ଭାବେ ନିଜର ସ୍ୱତନ୍ତ୍ର ପରିଚୟ ସୃଷ୍ଟି କରିଥିଲେ। ଓଡ଼ିଶାରେ ବିଜେପିକୁ ମଜବୁତ କରିବା ପାଇଁ ସେ ଅନେକ ପ୍ରୟାସ କରିଥିଲେ। ଦାରିଦ୍ର୍ୟ ଦୂରୀକରଣ ଏବଂ ସାମାଜିକ ସଶକ୍ତିକରଣ ଉପରେ ଗୁରୁତ୍ୱ ଦେଇ ଜଣେ ସାଂସଦ ଏବଂ ମନ୍ତ୍ରୀ ଭାବେ ତାଙ୍କର ଅବଦାନ ମଧ୍ୟ ଉଲ୍ଲେଖନୀୟ। ତାଙ୍କ ବିୟୋଗରେ ମୁଁ ଶୋକାଭିଭୂତ। ମୁଁ ତାଙ୍କର ଶେଷ ଦର୍ଶନ କରିବା ସହିତ ତାଙ୍କ ପରିବାର ପ୍ରତି ସମବେଦନା ଜଣାଇଲି। ଓଁ ଶାନ୍ତି।"