Quoteਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ
Quoteਤਮਿਲ ਨਾਡੂ ਵਿੱਚ ਰੇਲ, ਸੜਕ, ਤੇਲ ਅਤੇ ਗੈਸ ਤੇ ਸ਼ਿਪਿੰਗ ਖੇਤਰ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
Quoteਆਈਜੀਸੀਏਆਰ, ਕਲਪੱਕਮ ਵਿੱਚ ਸਵਦੇਸ਼ੀ ਤੌਰ ‘ਤੇ ਵਿਕਸਿਤ ਡਿਮੋਨਸਟ੍ਰੇਸ਼ਨ ਫਾਸਟ ਰੀਐਕਟਰ ਫਿਊਲ ਰਿ-ਪ੍ਰੋਸੈਸਿੰਗ ਪਲਾਂਟ (ਡੀਐੱਫਆਰਪੀ) ਰਾਸ਼ਟਰ ਨੂੰ ਸਮਰਪਿਤ ਕੀਤਾ
Quoteਕਾਮਰਾਜਾਰ ਬੰਦਰਗਾਹ ਦੇ ਜਨਰਲ ਕਾਰਗੋ ਬਰਥ-2 (ਆਟੋਮੋਬਾਈਲ ਨਿਰਯਾਤ/ਆਯਾਤ ਟਰਮੀਨਲ-II ਅਤੇ ਕੈਪੀਟਲ ਡ੍ਰੇਜਿੰਗ ਫੇਜ਼-V) ਰਾਸ਼ਟਰ ਨੂੰ ਸਮਰਪਿਤ ਕੀਤਾ
Quoteਥਿਰੂ ਵਿਜੈਕਾਂਥ ਅਤੇ ਡਾ ਐੱਮ ਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ
Quoteਹਾਲ ਵਿੱਚ ਭਾਰੀ ਵਰ੍ਹਿਆਂ ਨਾਲ ਹੋਈ ਲੋਕਾਂ ਦੀ ਮੌਤ ‘ਤੇ ਸੋਗ ਵਿਅਕਤ ਕੀਤਾ
Quote“ਤਿਰੂਚਿਰਾਪੱਲੀ ਵਿੱਚ ਲਾਂਚ ਕੀਤੀ ਜਾ ਰਹੀ ਨਿਊ ਏਅਰਪੋਰਟ ਟਰਮੀਨਲ ਬਿਲਡਿੰਗ ਤੇ ਹੋਰ ਕਨੈਕਟੀਵਿਟੀ ਪ੍ਰੋਜੈਕਟ ਖੇਤਰ ਦੇ ਆਰਥਿਕ ਲੈਂਡਸਕੇਪ ਨੂੰ ਸਾਰਥਕ ਤੌਰ ‘ਤੇ ਪ੍ਰਭਾਵਿਤ ਕਰਨਗੇ”
Quote“ਅਗਲੇ 25 ਵਰ੍ਹੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਹਨ, ਜਿਸ ਵਿੱਚ ਆਰਥਿਕ ਅਤੇ ਸੱਭਿਆਚਾਰ ਦੋਵੇਂ ਆਯਾਮ ਸ਼ਾਮਲ ਹਨ”
Quote“ਭਾਰਤ ਨੂੰ ਤਮਿਲ ਨਾਡੂ ਦੀ ਜੀਵੰਤ ਸੰਸਕ੍ਰਿਤੀ ਅਤੇ ਵਿਰਾਸਤ ‘ਤੇ ਮਾਣ ਹੈ”
Quote“ਸਾਡਾ ਪ੍ਰਯਾਸ ਦੇਸ਼ ਦੇ ਵਿਕਾਸ ਵਿੱਚ ਤਮਿਲ ਨਾਡੂ ਤੋਂ ਮਿਲੀ ਸੱਭਿਆਚਾਰਕ ਪ੍ਰੇਰਣਾ ਦਾ ਨਿਰੰਤਰ ਵਿਸਤਾਰ ਕਰਨਾ ਹੈ”
Quote“ਤਮਿਲ ਨਾਡ
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਿਆ। ਵਿਕਾਸ ਪ੍ਰੋਜਕੈਟਾਂ ਵਿੱਚ ਤਮਿਲ ਨਾਡੂ ਵਿੱਚ ਰੇਲ, ਸੜਕ, ਤੇਲ ਅਤੇ ਗੈਸ ਤੇ ਸ਼ਿਪਿੰਗ ਜਿਹੇ ਖੇਤਰ ਸ਼ਾਮਲ ਹਨ।
Quoteਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਅਨੇਕ ਪ੍ਰੋਜੈਕਟ ਆਵਾਜਾਈ ਨੂੰ ਉਤਸ਼ਾਹਿਤ ਕਰਨਗੇ ਅਤੇ ਰਾਜ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਵੀ ਪੈਦਾ ਕਰਨਗੇ।
Quoteਉਨ੍ਹਾਂ ਨੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਡਾ. ਐੱਮ ਐੱਸ ਸਵਾਮੀਨਾਥਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਅਤੇ ਦਿਵੰਗਤ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

 

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ ਜੀ, ਮੁੱਖ ਮੰਤਰੀ ਐੱਮ ਕੇ ਸਟਾਲਿਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜਯੋਤੀਰਾਦਿੱਤਿਆ ਸਿੰਧੀਆ ਜੀ, ਅਤੇ ਇਸ ਧਰਤੀ ਦੇ ਸੰਤਾਨ ਮੇਰੇ ਸਾਥੀ ਐੱਲ. ਮੁਰੂਗਨ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਤਮਿਲ ਨਾਡੂ ਦੇ ਮੇਰੇ ਪਰਿਵਾਰਜਨੋਂ!

 

|

ਵਣੱਕਮ !

ਯੇਨਦ ਤਮਿਲ ਕੁਡੁੰਬਮੇ, ਮੁਦਲਿਲ ਉਂਗਲ ਅਣੈ ਵਰੱਕੁਮ 2024 ਪੁਤਾਂਡ ਨਲ ਵਾਲਥ-ਵਕਲ)

(येनद तमिल कुड़ुम्बमे, मुदलिल उन्गल अणै वरक्कुम 2024 पुत्तांड नल वाल्थ-क्कल)

 

I wish that the year 2024 is peaceful and prosperous for everyone. It is a privilege that my first public programme in 2024 is happening in Tamil Nadu. Today’s development projects worth nearly Rs 20 thousand crore will strengthen Tamil Nadu’s progress. I congratulate you for these projects spanning roadways, railways, ports, airports, energy and a petroleum pipeline. Many of these projects will boost Ease of Travel and also create thousands of employment opportunities.

Friends,

The last few weeks of 2023 were difficult for many people in Tamil Nadu. We lost many of our fellow citizens due to heavy rains. There has also been significant loss of property. I was deeply moved at the condition of the affected families. The central government stands with the people of Tamil Nadu in this time of crisis. We are providing every possible support to the state government. Further, just a few days ago, we lost Thiru Vijayakanth Ji. He was a Captain not only in the world of cinema but also in politics. He won the hearts of the people through his work in films. As a politician, he always put national interest above everything. I pay my tributes to him. I also express my condolences to his family and admirers.

 

|

Friends,

Today, when I am here, I also remember another son of Tamil Nadu, Dr MS Swaminathan Ji. He played an important role in ensuring food security for our country. We lost him last year as well.

ਯੇਨਦ ਤਮਿਲ ਕੁਡੁੰਬਮੇ,

(येनद तमिल कुड़ुम्बमे)

ਆਜ਼ਾਦੀ ਕਾ ਅੰਮ੍ਰਿਤ ਕਾਲ, ਯਾਨੀ ਆਉਣ ਵਾਲੇ 25 ਸਾਲ ਭਾਰਤ ਨੂੰ ਡਿਵੈਲਪਡ ਨੇਸ਼ਨ ਬਣਾਉਣ ਦੇ ਹਨ। ਜਦੋਂ ਮੈਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ, ਤਾਂ ਇਸ ਵਿੱਚ ਆਰਥਿਕ ਅਤੇ ਸੱਭਿਆਚਾਰਕ, ਦੋਵੇਂ ਪਹਿਲੂ ਸ਼ਾਮਲ ਹਨ। ਇਸ ਲਈ ਮੈਂ ਇਸ ਵਿੱਚ ਤਮਿਲ ਨਾਡੂ ਦੀ ਵਿਸ਼ੇਸ਼ ਭੂਮਿਕਾ ਦੇਖਦਾ ਹਾਂ। ਤਮਿਲ ਨਾਡੂ, ਭਾਰਤ ਦੀ ਸਮ੍ਰਿੱਧੀ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਬਿੰਬ ਹੈ। ਤਮਿਲ ਨਾਡੂ ਦੇ ਕੋਲ ਤਮਿਲ ਭਾਸ਼ਾ ਅਤੇ ਗਿਆਨ ਦਾ ਪ੍ਰਾਚੀਨ ਖ਼ਜ਼ਾਨਾ ਹੈ। ਸੰਤ ਤਿਰੂਵੱਲੁਵਰ ਤੋਂ ਲੈ ਕੇ ਸੁਬ੍ਰਹਮਣਯਮ ਭਾਰਤੀ ਤੱਕ ਅਨੇਕ ਸੰਤਾਂ, ਗਿਆਨੀਆਂ ਨੇ ਅਦਭੁਤ ਸਾਹਿਤ ਦੀ ਰਚਨਾ ਕੀਤੀ ਹੈ। ਸੀਵੀ ਰਮਨ ਤੋਂ ਲੈ ਕੇ ਅੱਜ ਤੱਕ ਅਨੇਕਾਂ, ਅਦਭੁਤ ਸਾਇੰਟਿਫਿਕ ਅਤੇ ਟੈਕਨੋਲੋਜੀਕਲ ਬ੍ਰੇਨ ਇਸ ਮਿੱਟੀ ਨੇ ਪੈਦਾ ਕੀਤੇ ਹਨ। ਇਸ ਲਈ ਮੈਂ ਜਦ ਵੀ ਤਮਿਲ ਨਾਡੂ ਆਉਂਦਾ ਹਾਂ, ਇੱਕ ਨਵੀਂ ਊਰਜਾ ਨਾਲ ਭਰ ਜਾਂਦਾ ਹਾਂ।

 

ਯੇਨਦ ਕੁਡੁੰਬਮੇ,

(येनद कुड़ुम्बमे)

ਤਿਰੂਚਿਰਾਪੱਲੀ ਸ਼ਹਿਰ ਵਿੱਚ ਤਾਂ ਸਮ੍ਰਿੱਧ ਇਤਿਹਾਸ ਦੇ ਪ੍ਰਮਾਣ ਕਦਮ-ਕਦਮ ‘ਤੇ ਦਿਖਦੇ ਹਨ। ਇੱਥੇ ਸਾਨੂੰ ਪੱਲਵ, ਚੋਲ, ਪਾਂਡਯ ਅਤੇ ਨਾਇਕ ਜਿਹੇ ਵਿਭਿੰਨ ਰਾਜਵੰਸ਼ਾਂ ਦੇ ਸੁਸ਼ਾਸਨ ਦਾ ਮਾਡਲ ਦਿਖਦਾ ਹੈ। ਮੇਰੇ ਬਹੁਤ ਸਾਰੇ ਤਮਿਲ ਮਿੱਤਰ ਰਹੇ ਹਨ, ਮੇਰੀ ਉਨ੍ਹਾਂ ਨਾਲ ਬਹੁਤ ਆਤਮੀਅਤਾ ਰਹੀ ਹੈ ਅਤੇ ਮੈਨੂੰ ਉਨ੍ਹਾਂ ਤੋਂ ਤਮਿਲ ਕਲਚਰ ਬਾਰੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੈ। ਮੈਂ ਦੁਨੀਆ ਵਿੱਚ ਕਿਤੇ ਵੀ ਜਾਂਦਾ ਹਾਂ ਤਾਂ ਤਮਿਲ ਨਾਡੂ ਦੀ ਚਰਚਾ ਕੀਤੇ ਬਿਨਾ ਰਹਿ ਨਹੀਂ ਪਾਉਂਦਾ।

 

|

ਸਾਥੀਓ,

ਮੇਰਾ ਪ੍ਰਯਾਸ ਹੈ ਕਿ ਦੇਸ਼ ਦੇ ਵਿਕਾਸ ਅਤੇ ਵਿਰਾਸਤ ਵਿੱਚ ਤਮਿਲ ਨਾਡੂ ਤੋਂ ਮਿਲੀ ਸੱਭਿਆਚਾਰਕ ਪ੍ਰੇਰਣਾ ਦਾ ਲਗਾਤਾਰ ਵਿਸਤਾਰ ਹੋਵੇ। ਤੁਸੀਂ ਦੇਖਿਆ ਹੈ ਕਿ ਦਿੱਲੀ ਵਿੱਚ ਸੰਸਦ ਦੀ ਨਵੀਂ ਇਮਾਰਤ ਵਿੱਚ ਪਵਿੱਤਰ ਸੇਂਗੋਲ ਦੀ ਸਥਾਪਨਾ ਕੀਤੀ ਗਈ ਹੈ। ਉਹ ਗੁਡ ਗਵਰਨੈਂਸ ਦੇ ਉਸ ਮਾਡਲ ਤੋਂ ਪ੍ਰੇਰਣਾ ਲੈਣ ਦਾ ਪ੍ਰਯਾਸ ਹੈ, ਜੋ ਤਮਿਲ ਪਰੰਪਰਾ ਨੇ ਪੂਰੇ ਦੇਸ਼ ਨੂੰ ਦਿੱਤਾ ਹੈ। ਕਾਸ਼ੀ-ਤਮਿਲ ਸੰਗਮਮ, ਸੌਰਾਸ਼ਟਰ-ਤਮਿਲ ਸੰਗਮਮ ਜਿਹੇ ਅਭਿਯਾਨਾਂ ਦਾ ਮਕਸਦ ਵੀ ਇਹੀ ਹੈ। ਜਦ ਤੋਂ ਇਹ ਅਭਿਯਾਨ ਸ਼ੁਰੂ ਹੋਏ ਹਨ, ਤਦ ਤੋਂ ਪੂਰੇ ਦੇਸ਼ ਵਿੱਚ ਤਮਿਲ ਭਾਸ਼ਾ, ਤਮਿਲ ਕਲਚਰ ਨੂੰ ਲੈ ਕੇ ਉਤਸ਼ਾਹ ਹੋਰ ਵਧਿਆ ਹੈ।

 

ਯੇਨਦ ਕੁਡੁੰਬਮੇ,

(येनद कुड़ुम्बमे)

ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੇ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਬਹੁਤ ਵੱਡਾ ਨਿਵੇਸ਼ ਕੀਤਾ ਹੈ। ਰੋਡ-ਰੇਲ, ਪੋਰਟ-ਏਅਰਪੋਰਟ ਗ਼ਰੀਬਾਂ ਦੇ ਘਰ ਹੋਣ ਜਾਂ ਹਸਪਤਾਲ, ਅੱਜ ਭਾਰਤ ਫਿਜ਼ੀਕਲ ਅਤੇ ਸੋਸ਼ਲ ਇਨਫ੍ਰਾਸਟ੍ਰਕਚਰ ‘ਤੇ ਬੇਮਿਸਾਲ ਨਿਵੇਸ਼ ਕਰ ਰਿਹਾ ਹੈ। ਅੱਜ ਭਾਰਤ ਦੁਨੀਆ ਦੀ ਟੋਪ ਫਾਈਵ ਇਕੋਨੋਮੀ ਵਿੱਚ ਹੈ। ਅੱਜ ਭਾਰਤ ਪੂਰੀ ਦੁਨੀਆ ਵਿੱਚ, ਇੱਕ ਨਵੀਂ ਉਮੀਦ ਬਣ ਕੇ ਉਭਰਿਆ ਹੈ। ਵੱਡੇ-ਵੱਡੇ ਇਨਵੈਸਟਰਸ ਭਾਰਤ ਵਿੱਚ ਨਿਵੇਸ਼ ਕਰ ਰਹੇ ਹਨ। ਅਤੇ ਇਸ ਦਾ ਸਿੱਧਾ ਲਾਭ ਤਮਿਲ ਨਾਡੂ ਨੂੰ, ਤਮਿਲ ਨਾਡੂ ਦੇ ਲੋਕਾਂ ਨੂੰ ਵੀ ਮਿਲ ਰਿਹਾ ਹੈ। ਤਮਿਲ ਨਾਡੂ, ਮੇਕ ਇਨ ਇੰਡੀਆ ਦਾ ਬਹੁਤ ਵੱਡਾ ਬ੍ਰੈਂਡ ਐਂਬੇਸਡਰ ਬਣ ਰਿਹਾ ਹੈ।

 

|

ਯੇਨਦ ਕੁਡੁੰਬਮੇ,

(येनद कुड़ुम्बमे)

ਸਾਡੀ ਸਰਕਾਰ, ਰਾਜ ਦੇ ਵਿਕਾਸ ਨਾਲ , ਦੇਸ਼ ਦੇ ਵਿਕਾਸ ਦੇ ਮੰਤਰ ‘ਤੇ ਚਲਦੀ ਹੈ। ਪਿਛਲੇ ਇੱਕ ਸਾਲ ਵਿੱਚ ਕੇਂਦਰ ਸਰਕਾਰ ਦੇ 40 ਤੋਂ ਵੀ ਜ਼ਿਆਦਾ ਅਲੱਗ-ਅਲੱਗ ਮੰਤਰੀਆਂ ਨੇ 400 ਤੋਂ ਜ਼ਿਆਦਾ ਵਾਰ ਤਮਿਲ ਨਾਡੂ ਦਾ ਦੌਰਾ ਕੀਤਾ ਹੈ। ਜਦੋਂ ਤਮਿਲ ਨਾਡੂ ਦਾ ਤੇਜ਼ ਵਿਕਾਸ ਹੋਵੇਗਾ, ਤਾਂ ਭਾਰਤ ਦਾ ਵੀ ਵਿਕਾਸ ਤੇਜ਼ ਹੋਵੇਗਾ। ਡਿਵੈਲਪਮੈਂਟ ਦਾ ਇੱਕ ਬਹੁਤ ਵੱਡਾ ਮਾਧਿਅਮ ਕਨੈਕਟੀਵਿਟੀ ਵੀ ਹੈ। ਇਸ ਨਾਲ ਵਪਾਰ, ਕਾਰੋਬਾਰ ਵੀ ਵਧਦਾ ਹੈ, ਲੋਕਾਂ ਨੂੰ ਵੀ ਸੁਵਿਧਾ ਹੁੰਦੀ ਹੈ। ਵਿਕਾਸ ਦੀ ਇਹੀ ਭਾਵਨਾ ਅੱਜ ਅਸੀਂ ਇੱਥੇ ਤਿਰੂਚਿਰਾਪੱਲੀ ਵਿੱਚ ਵੀ ਦੇਖ ਰਹੇ ਹਾਂ। ਤ੍ਰਿਚੀ ਇੰਟਰਨੈਸ਼ਨਲ ਏਅਰਪੋਰਟ ਦੇ ਨਵੇਂ ਟਰਮੀਨਲ ਨਾਲ ਇੱਥੇ ਕੈਪੇਸਿਟੀ 3 ਗੁਣਾ ਵਧ ਜਾਵੇਗੀ। ਇਸ ਨਾਲ ਈਸਟ ਏਸ਼ੀਆ, ਮਿਡਲ ਈਸਟ ਅਤੇ ਦੇਸ਼-ਦੁਨੀਆ ਦੇ ਦੂਸਰੇ ਹਿੱਸਿਆਂ ਤੱਕ ਤ੍ਰਿਚੀ ਦੀ ਕਨੈਕਟੀਵਿਟੀ, ਹੋਰ ਮਜ਼ਬੂਤ ਹੋਵੇਗੀ। ਇਸ ਨਾਲ ਤ੍ਰਿਚੀ ਸਹਿਤ ਆਸਪਾਸ ਦੇ ਬਹੁਤ ਵੱਡੇ ਖੇਤਰ ਵਿੱਚ ਨਿਵੇਸ਼ ਦੇ, ਨਵੇਂ ਬਿਜ਼ਨਸ ਦੇ ਨਵੇਂ ਅਵਸਰ ਵੀ ਬਣਨਗੇ। ਐਜੁਕੇਸ਼ਨ, ਹੈਲਥ ਅਤੇ ਟੂਰਿਜ਼ਮ ਦੇ ਸੈਕਟਰ ਨੂੰ ਬਹੁਤ ਬਲ ਮਿਲੇਗਾ। ਇੱਥੇ ਏਅਰਪੋਰਟ ਦੀ ਕੈਪੇਸਿਟੀ ਤਾਂ ਵਧੀ ਹੀ ਹੈ, ਇਸ ਨੂੰ ਨੈਸ਼ਨਲ ਹਾਈਵੇਅ ਨਾਲ ਕਨੈਕਟ ਕਰਨ ਵਾਲੇ ਐਲੀਵੇਟੇਡ ਰੋਡ ਨਾਲ ਵੀ ਬਹੁਤ ਸੁਵਿਧਾ ਹੋਵੇਗੀ। ਮੈਨੂੰ ਖੁਸ਼ੀ ਹੈ ਕਿ ਤ੍ਰਿਚੀ ਏਅਰਪੋਰਟ, ਲੋਕਲ ਕਲਾ-ਸੰਸਕ੍ਰਤੀ ਨਾਲ, ਤਮਿਲ ਪਰੰਪਰਾ ਨਾਲ ਪੂਰੀ ਦੁਨੀਆ ਨੂੰ ਜਾਣੂ ਕਰਾਵੇਗਾ।

 

|

ਯੇਨਦ ਕੁਡੁੰਬਮੇ,

(येनद कुड़ुम्बमे)

ਅੱਜ ਤਮਿਲ ਨਾਡੂ ਦੀ ਰੇਲ ਕਨੈਕਟੀਵਿਟੀ ਨੂੰ ਸਸ਼ਕਤ ਕਰਨ ਦੇ ਲਈ 5 ਨਵੇਂ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ। ਇਨ੍ਹਾਂ ਨਾਲ ਟ੍ਰੈਵਲ ਅਤੇ ਟ੍ਰਾਂਸਪੋਰਟੇਸ਼ਨ ਤਾਂ ਅਸਾਨ ਹੋਵੇਗਾ ਹੀ, ਇਸ ਖੇਤਰ ਵਿੱਚ ਇੰਡਸਟ੍ਰੀ ਨੂੰ, ਬਿਜਲੀ ਉਤਪਾਦਨ ਨੂੰ ਵੀ ਬਲ ਮਿਲੇਗਾ। ਅੱਜ ਜਿਨ੍ਹਾਂ ਰੋਡ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ, ਉਹ ਸ਼੍ਰੀਰੰਗਮ, ਚਿਦੰਬਰਮ, ਮਦੁਰੈ, ਰਾਮੇਸ਼ਵਰਮ, ਵੇੱਲੋਰ, ਜਿਹੇ ਮਹੱਤਵਪੂਰਨ ਥਾਵਾਂ ਨੂੰ ਜੋੜਦੇ ਹਨ। ਇਹ ਸਾਡੀ ਆਸਥਾ, ਅਧਿਆਤਮ ਅਤੇ ਟੂਰਿਜ਼ਮ ਦੇ ਵੱਡੇ ਕੇਂਦਰ ਹਨ। ਇਸ ਨਾਲ ਸਧਾਰਣ ਜਨ ਦੇ ਨਾਲ-ਨਾਲ, ਤੀਰਥਯਾਤਰੀਆਂ ਨੂੰ ਵੀ ਬਹੁਤ ਸੁਵਿਧਾ ਹੋਵੇਗੀ।

 

ਯੇਨਦ ਕੁਡੁੰਬਮੇ,

(येनद कुड़ुम्बमे)

ਬੀਤੇ 10 ਵਰ੍ਹਿਆਂ ਵਿੱਚ ਸੈਂਟ੍ਰਲ ਗਵਰਮੈਂਟ ਦਾ ਬਹੁਤ ਅਧਿਕ ਫੋਕਸ ਪੋਰਟ ਲੈੱਡ ਡਿਵੈਲਪਮੈਂਟ ‘ਤੇ ਰਿਹਾ ਹੈ। ਅਸੀਂ ਸਮੁੰਦਰੀ ਕਿਨਾਰਿਆਂ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਅਤੇ ਮਛੇਰੇ ਸਾਥੀਆਂ ਦੇ ਜੀਵਨ ਨੂੰ ਬਦਲਣ ਦੇ ਲਈ ਅਨੇਕ ਕੰਮ ਕੀਤੇ ਹਨ। ਪਹਿਲੀ ਵਾਰ ਫਿਸ਼ਰੀਜ਼ ਦੇ ਲਈ ਅਲੱਗ ਮਿਨੀਸਟ੍ਰੀ, ਅਲੱਗ ਬਜਟ ਅਸੀਂ ਬਣਾਇਆ ਹੈ। ਪਹਿਲੀ ਵਾਰ, ਮਛੇਰਿਆਂ ਦੇ ਲਈ ਵੀ ਕਿਸਾਨ ਕ੍ਰੈਡਿਟ ਦੀ ਸੁਵਿਧਾ ਦਿੱਤੀ ਗਈ ਹੈ। ਮਛੇਰਿਆਂ ਦੇ ਲਈ ਡੀਪ ਸੀ ਫਿਸ਼ਿੰਗ ਦੇ ਲਈ ਬੋਟਸ ਦੇ ਆਧੁਨਿਕੀਕਰਣ ਦੇ ਲਈ ਵੀ ਸਰਕਾਰ ਮਦਦ ਦੇ ਰਹੀ ਹੈ। ਪੀਐੱਮ ਸਤਸਯ ਸੰਪਦਾ ਯੋਜਨਾ ਨਾਲ ਮੱਛੀ ਦੇ ਕਾਰੋਬਾਰ ਨਾਲ ਜੁੜੇ ਸਾਥੀਆਂ ਦੇ ਲਈ ਬਹੁਤ ਵੱਡੀ ਮਦਦ ਮਿਲ ਰਹੀ ਹੈ।

 

|

ਯੇਨਦ ਕੁਡੁੰਬਮੇ,

(येनद कुड़ुम्बमे)

ਸਾਗਰਮਾਲਾ ਯੋਜਨਾ ਨਾਲ ਅੱਜ ਤਮਿਲ ਨਾਡੂ ਸਹਿਤ ਦੇਸ਼ ਦੇ ਅਲੱਗ-ਅਲੱਗ ਪੋਰਟਸ ਨੂੰ ਚੰਗੀਆਂ ਸੜਕਾਂ ਨਾਲ ਕਨੈਕਟ ਕੀਤਾ ਜਾ ਰਿਹਾ ਹੈ। ਸੈਂਟ੍ਰਲ ਗਵਰਮੈਂਟ ਦੇ ਪ੍ਰਯਾਸਾਂ ਨਾਲ ਅੱਜ ਭਾਰਤ ਦੀ ਪੋਰਟ ਕੈਪੇਸਿਟੀ ਅਤੇ ਜਹਾਜ਼ਾਂ ਦੇ ਟਰਨਅਰਾਉਂਡ ਟਾਈਮ ਵਿੱਚ ਬਹੁਤ ਸੁਧਾਰ ਹੋਇਆ ਹੈ। ਕਾਮਰਾਜਾਰ ਪੋਰਟ ਵੀ ਅੱਜ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੋਰਟਸ ਵਿੱਚੋਂ ਇੱਕ ਹੈ। ਇਸ ਪੋਰਟ ਦੀ ਕੈਪੇਸਿਟੀ ਨੂੰ ਸਾਡੀ ਸਰਕਾਰ ਲਗਭਗ ਦੋ ਗੁਣਾ ਕਰ ਚੁੱਕੀ ਹੈ। ਹੁਣ ਜਨਰਲ ਕਾਰਗੋ ਬਰਥ-ਟੂ ਅਤੇ ਕੈਪੀਟਲ ਡ੍ਰੇਜ਼ਿੰਗ ਫੇਜ਼-ਫਾਈਵ ਦੇ ਉਦਘਾਟਨ ਨਾਲ ਤਮਿਲ ਨਾਡੂ ਨਾਲ ਹੋਣ ਵਾਲੇ ਇੰਪੋਰਟ-ਐਕਸਪੋਰਟ ਨੂੰ ਨਵੀਂ ਤਾਕਤ ਮਿਲੇਗੀ। ਖਾਸ ਤੌਰ ‘ਤੇ ਇਹ ਆਟੋਮੋਬਾਈਲ ਸੈਕਟਰ ਵਿੱਚ ਤਮਿਲ ਨਾਡੂ ਦੀਆਂ ਸਮਰੱਥਾਵਾਂ ਦਾ ਵਿਸਤਾਰ ਕਰੇਗਾ। ਨਿਊਕਲੀਅਰ ਰਿਐਕਟਰ ਅਤੇ ਗੈਸ ਪਾਈਪਲਾਈਨਸ ਨਾਲ ਵੀ ਤਮਿਲ ਨਾਡੂ ਵਿੱਚ ਇੰਡਸਟ੍ਰੀ ਨੂੰ, ਰੋਜ਼ਗਾਰ ਨਿਰਮਾਣ ਨੂੰ ਬਲ ਮਿਲੇਗਾ।

 

|

ਯੇਨਦ ਕੁਡੁੰਬਮੇ,

(येनद कुड़ुम्बमे)

ਅੱਜ ਕੇਂਦਰ ਸਰਕਾਰ, ਤਮਿਲ ਨਾਡੂ ਦੇ ਵਿਕਾਸ ਦੇ ਲਈ ਰਾਜ ‘ਤੇ ਰਿਕਾਰਡ ਰਾਸ਼ੀ ਖਰਚ ਕਰ ਰਹੀ ਹੈ। 2014 ਤੋਂ ਪਹਿਲਾਂ ਦੇ 10 ਸਾਲਾਂ ਵਿੱਚ ਕੇਂਦਰ ਸਰਕਾਰ ਦੀ ਤਰਫ ਤੋਂ ਰਾਜਾਂ ਨੂੰ 30 ਲੱਖ ਕਰੋੜ ਰੁਪਏ ਦੇ ਆਸਪਾਸ ਹੀ ਦਿੱਤੇ ਗਏ ਸਨ। ਜਦ ਕਿ ਸਾਡੀ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਰਾਜਾਂ ਨੂੰ 120 ਲੱਖ ਕਰੋੜ ਰੁਪਏ ਦਿਤੇ ਹਨ। 2014 ਦੇ 10 ਸਾਲ ਵਿੱਚ ਤਮਿਲ ਨਾਡੂ ਨੂੰ ਜਿੰਨੀ ਰਾਸ਼ੀ ਕੇਂਦਰ ਸਰਕਾਰ ਤੋਂ ਮਿਲੀ ਸੀ, ਉਸ ਤੋਂ ਢਾਈ ਗੁਣਾ ਜ਼ਿਆਦਾ ਰਾਸ਼ੀ ਸਾਡੀ ਸਰਕਾਰ ਨੇ ਦਿੱਤੀ ਹੈ। ਪਹਿਲਾਂ ਦੇ ਮੁਕਾਬਲੇ ਸਾਡੀ ਸਰਕਾਰ ਨੇ ਤਮਿਲ ਨਾਡੂ ਵਿੱਚ ਨੈਸ਼ਨਲ ਹਾਈਵੇਅ ਬਣਾਉਣ ਦੇ ਲਈ 3 ਗੁਣਾ ਜ਼ਿਆਦਾ ਰਾਸ਼ੀ ਖਰਚ ਕੀਤੀ ਹੈ। ਰੇਲਵੇ ਨੂੰ ਆਧੁਨਿਕ ਬਣਾਉਣ ਦੇ ਲਈ ਵੀ ਸਾਡੀ ਸਰਕਾਰ, ਪਹਿਲਾਂ ਦੇ ਮੁਕਾਬਲੇ ਤਮਿਲ ਨਾਡੂ ਵਿੱਚ ਢਾਈ ਗੁਣਾ ਜ਼ਿਆਦਾ ਖਰਚ ਕਰ ਰਹੀ ਹੈ। ਅੱਜ ਤਮਿਲ ਨਾਡੂ ਦੇ ਲੱਖਾਂ ਗ਼ਰੀਬ ਪਰਿਵਾਰਾਂ ਨੂੰ ਕੇਂਦਰ ਸਰਕਾਰ ਤੋਂ ਮੁਫਤ ਰਾਸ਼ਨ ਮਿਲ ਰਿਹਾ ਹੈ, ਮੁਫਤ ਇਲਾਜ ਮਿਲ ਰਿਹਾ ਹੈ। ਸਾਡੀ ਸਰਕਾਰ ਨੇ ਪੱਕਾ ਘਰ, ਨਲ ਕਨੈਕਸ਼ਨ, ਗੈਸ ਕਨੈਕਸ਼ਨ, ਜਿਹੀਆਂ ਅਨੇਕ ਸੁਵਿਧਾਵਾਂ ਇੱਥੇ ਲੋਕਾਂ ਨੂੰ ਦਿੱਤੀਆਂ ਹਨ।

 

ਯੇਨਦ ਕੁਡੁੰਬਮੇ,

(येनद कुड़ुम्बमे)

ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਬਕਾ ਪ੍ਰਯਾਸ ਜ਼ਰੂਰੀ ਹੈ। ਮੈਨੂੰ ਤਮਿਲ ਨਾਡੂ ਦੀ ਜਨਤਾ ਦੇ, ਇੱਥੇ ਦੇ ਯੁਵਾ ਸ਼ਕਤੀ ਦੇ ਸਮਰੱਥ ‘ਤੇ ਅਟੁੱਟ ਵਿਸ਼ਵਾਸ ਹੈ। ਮੈਂ ਤਮਿਲ ਨਾਡੂ ਦੇ ਯੁਵਾ ਵਿੱਚ ਇੱਕ ਨਵੀਂ ਸੋਚ, ਨਵੀਂ ਉਮੰਗ ਦਾ ਉਦੈ ਹੁੰਦਾ ਦੇਖ ਰਿਹਾ ਹਾਂ। ਇਹੀ ਉਮੰਗ ਵਿਕਸਿਤ ਭਾਰਤ ਦੀ ਊਰਜਾ ਬਣੇਗੀ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ।

 

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਵਣੱਕਮ ! 

 

  • Jitendra Kumar May 14, 2025

    ❤️🇮🇳🙏🙏
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • krishangopal sharma Bjp July 31, 2024

    नमो नमो 🙏 जय भाजपा 🙏
  • krishangopal sharma Bjp July 31, 2024

    नमो नमो 🙏 जय भाजपा 🙏
  • krishangopal sharma Bjp July 31, 2024

    नमो नमो 🙏 जय भाजपा 🙏
  • JBL SRIVASTAVA May 27, 2024

    मोदी जी 400 पार
  • Girendra Pandey social Yogi March 04, 2024

    om
  • Wangjam Mohendra Singh March 04, 2024

    har har Modi ji
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India’s Ascent: Poised to Become the World’s Third Largest Economy

Media Coverage

India’s Ascent: Poised to Become the World’s Third Largest Economy
NM on the go

Nm on the go

Always be the first to hear from the PM. Get the App Now!
...
Cabinet approves the Prime Minister Dhan-Dhaanya Krishi Yojana
July 16, 2025
QuoteFast tracking development in agriculture and allied sectors in 100 districts

The Union Cabinet chaired by the Prime Minister Shri Narendra Modi today approved the “Prime Minister Dhan-Dhaanya Krishi Yojana” for a period of six years, beginning with 2025-26 to cover 100 districts. Prime Minister Dhan-Dhaanya Krishi Yojana draws inspiration from NITI Aayog’s Aspirational District Programme and first of its kind focusing exclusively on agriculture and allied sectors.

The Scheme aims to enhance agricultural productivity, increase adoption of crop diversification and sustainable agricultural practices, augment post-harvest storage at the panchayat and block levels, improve irrigation facilities and facilitate availability of long-term and short-term credit. It is in pursuance of Budget announcement for 2025-26 to develop 100 districts under “Prime Minister Dhan-Dhaanya Krishi Yojana”. The Scheme will be implemented through convergence of 36 existing schemes across 11 Departments, other State schemes and local partnerships with the private sector.

100 districts will be identified based on three key indicators of low productivity, low cropping intensity, and less credit disbursement. The number of districts in each state/UT will be based on the share of Net Cropped Area and operational holdings. However, a minimum of 1 district will be selected from each state.

Committees will be formed at District, State and National level for effective planning, implementation and monitoring of the Scheme. A District Agriculture and Allied Activities Plan will be finalized by the District Dhan Dhaanya Samiti, which will also have progressive farmers as members. The District Plans will be aligned to the national goals of crop diversification, conservation of water and soil health, self-sufficiency in agriculture and allied sectors as well as expansion of natural and organic farming. Progress of the Scheme in each Dhan-Dhaanya district will be monitored on 117 key Performance Indicators through a dashboard on monthly basis. NITI will also review and guide the district plans. Besides Central Nodal Officers appointed for each district will also review the scheme on a regular basis.

As the targeted outcomes in these 100 districts will improve, the overall average against key performance indicators will rise for the country. The scheme will result in higher productivity, value addition in agriculture and allied sector, local livelihood creation and hence increase domestic production and achieving self-reliance (Atmanirbhar Bharat). As the indicators of these 100 districts improve, the national indicators will automatically show an upward trajectory.