Quoteਪੀਐੱਮ-ਕਿਸਾਨ ਦੇ ਤਹਿਤ ਲਗਭਗ 21,000 ਕਰੋੜ ਰੁਪਏ ਦੀ 16ਵੀਂ ਕਿਸ਼ਤ ਅਤੇ ’ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀֹ’ ਦੇ ਤਹਿਤ ਲਗਭਗ 3800 ਕਰੋੜ ਰੁਪਏ ਦੀ ਦੂਜੀ ਅਤੇ ਤੀਜੀ ਕਿਸ਼ਤ ਜਾਰੀ ਕੀਤੀ
Quoteਪੂਰੇ ਮਹਾਰਾਸ਼ਟਰ ਵਿੱਚ 5.5 ਲੱਖ ਮਹਿਲਾ ਸਵੈ-ਸਹਾਇਤਾ ਗਰੁੱਪਾਂ ਨੂੰ 825 ਕਰੋੜ ਰੁਪਏ ਦਾ ਰਿਵਾਲਵਿੰਗ ਫੰਡ ਵੰਡਿਆ ਗਿਆ
Quoteਪੂਰੇ ਮਹਾਰਾਸ਼ਟਰ ਵਿੱਚ 1 ਕਰੋੜ ਆਯੁਸ਼ਮਾਨ ਕਾਰਡਾਂ ਦੀ ਵੰਡ ਸ਼ੁਰੂ ਕੀਤੀ ਗਈ
Quoteਯਵਤਮਾਲ ਸ਼ਹਿਰ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਪ੍ਰਤਿਮਾ ਦਾ ਅਨਾਚਰਣ ਕੀਤਾ
Quoteਕਈ ਸੜਕ, ਰੇਲ ਅਤੇ ਸਿੰਚਾਈ ਪ੍ਰੋਜੈਕਟ ਸਮਰਪਿਤ ਕੀਤੇ
Quote“ਅਸੀਂ ਛੱਤਰਪਤੀ ਸ਼ਿਵਾਜੀ ਤੋਂ ਪ੍ਰੇਰਣਾ ਲੈਂਦੇ ਹਨ”
Quote“ਮੈਂ ਭਾਰਤ ਦੇ ਹਰ ਕੋਣੇ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਮੇਰੇ ਸਰੀਰ ਦਾ ਕਣ-ਕਣ ਅਤੇ ਜੀਵਨ ਦਾ ਹਰੇਕ ਪਲ ਇਸੀ ਸੰਕਲਪ ਦੇ ਲਈ ਸਮਰਪਿਤ ਹੈ”
Quote“ਪਿਛਲੇ 10 ਸਾਲਾਂ ਵਿੱਚ ਕੀਤਾ ਗਿਆ ਹਰ ਕੰਮ ਅਗਲੇ 25 ਸਾਲਾਂ ਦੀ ਨੀਂਹ ਰੱਖਦਾ ਹੈ”
Quote“ਅੱਜ ਗ਼ਰੀਬਾਂ ਨੂੰ ਉਨ੍ਹਾਂ ਦਾ ਉਚਿਤ ਹਿੱਸਾ ਮਿਲ ਰਿਹਾ ਹੈ”
Quote“ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ”
Quote“ਪੰਡਿਤ ਦੀਨਦਿਆਲ ਉਪਾਧਿਆਏ ਅੰਤਯੋਦਯ ਦੇ ਪ੍ਰੇਰਣਾ ਪੁਰਸ਼ ਹਨ, ਉਨ੍ਹਾਂ ਦਾ ਪੂਰਾ ਜੀਵਨ ਗ਼ਰੀਬਾਂ ਦੇ ਲਈ ਸਮਰਪਿਤ ਸੀ”
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਯਵਤਮਾਲ ਵਿੱਚ 4900 ਕਰੋੜ ਰੁਪਏ ਤੋਂ ਅਧਿਕ ਦੇ ਰੇਲ, ਸੜਕ ਅਤੇ ਸਿੰਚਾਈ ਨਾਲ ਸੰਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਾਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ ਪੀਐੱਮ ਕਿਸਾਨ ਸਨਮਾਨ ਨਿਧੀ ਅਤੇ ਹੋਰ ਯੋਜਨਾਵਾਂ ਦੇ ਤਹਿਤ ਲਾਭ ਵੀ ਜਾਰੀ ਕੀਤੇ।

ਜੈ ਭਵਾਨੀ, ਜੈ ਭਵਾਨੀ, ਜੈ ਸੇਵਾਲਾਲ! ਜੈ ਬਿਰਸਾ!

ਆਪਲਯਾ ਸਰਵਾਂਨਾ ਮਾਝਾ ਨਮਸਕਾਰ!

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ, ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਮੰਚ ‘ਤੇ ਵਿਰਾਜਮਾਨ ਹੋਰ ਸਾਰੇ ਸੀਨੀਅਰ ਮਹਾਨੁਭਾਵ। ਅੱਜ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੀ ਹੋਰ ਹਿੱਸਿਆਂ ਤੋਂ ਬਹੁਤ ਵੱਡੀ ਮਾਤਰਾ ਵਿੱਚ ਸਾਡੇ ਕਿਸਾਨ ਭਾਈ-ਭੈਣ ਜੁੜੇ ਹਨ, ਮੈਂ ਉਨ੍ਹਾਂ ਦਾ ਵੀ ਇੱਥੋਂ ਸੁਆਗਤ ਕਰਦਾ ਹਾਂ।

ਭਾਈਓ ਅਤੇ ਭੈਣੋਂ,

ਮੈਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਸ ਪਾਵਨ ਭੂਮੀ ਨੂੰ ਸ਼ਰਧਾਪੂਰਵਕ ਵੰਦਨ ਕਰਦਾ ਹਾਂ। ਮਹਾਰਾਸ਼ਟਰ ਦੀ ਸੰਤਾਨ ਅਤੇ ਦੇਸ਼ ਦੀ ਸ਼ਾਨ, ਡਾਕਟਰ ਬਾਬਾਸਾਹੇਬ ਅੰਬੇਡਕਰ ਨੂੰ ਵੀ ਮੈਂ ਨਮਨ ਕਰਦਾ ਹਾਂ। ਯਵਤਮਾਠ-ਵਾਸ਼ਿਮ ਤਾਂਡੇਰ ਮਾਰ ਗੋਰ ਬੰਜਾਰਾ ਭਾਈ, ਭਿਯਾ, ਨਾਇਕ, ਡਾਵ, ਕਾਰਭਾਰੀ ਤਮਨੂਨ ਹਾਤ ਜੋਡਨ ਰਾਮ ਰਾਮੀ! (यवतमाळ-वाशिम तांडेर मार गोर बंजारा भाई, भिया, नायक, डाव, कारभारी तमनून हात जोडन राम रामी!)

 

|

ਸਾਥੀਓ,

ਮੈਂ 10 ਸਾਲ ਪਹਿਲਾਂ ਜਦੋਂ ‘ਚਾਹ ‘ਤੇ ਚਰਚਾ’ ਕਰਨ ਯਵਤਮਾਲ ਆਇਆ ਸੀ, ਤਾਂ ਤੁਸੀਂ ਬਹੁਤ ਅਸ਼ੀਰਵਾਦ ਦਿੱਤਾ। ਅਤੇ ਦੇਸ਼ ਦੀ ਜਨਤਾ ਨੇ NDA ਨੂੰ 300 ਪਾਰ ਪਹੁੰਚਾ ਦਿੱਤਾ। ਫਿਰ ਮੈਂ 2019 ਵਿੱਚ ਫਰਵਰੀ ਦੇ ਮਹੀਨੇ ਵਿੱਚ ਹੀ ਯਵਤਮਾਲ ਆਇਆ ਸੀ। ਤਦ ਵੀ ਤੁਸੀਂ ਸਾਡੇ ‘ਤੇ ਬਹੁਤ ਪ੍ਰੇਮ ਬਰਸਾਇਆ। ਦੇਸ਼ ਨੇ ਵੀ ਤਦ NDA ਨੂੰ 350 ਪਾਰ ਕਰਾ ਦਿੱਤਾ। ਅਤੇ ਅੱਜ ਜਦੋਂ 2024 ਦੀਆਂ ਚੋਣਾਂ ਤੋਂ ਪਹਿਲਾਂ ਮੈਂ ਵਿਕਾਸ ਦੇ ਉਤਸਵ ਵਿੱਚ ਸ਼ਾਮਲ ਹੋਣ ਆਇਆ ਹਾਂ, ਤਦ ਪੂਰੇ ਦੇਸ਼ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਹੈ। ਹੁਣ ਦੀ ਵਾਰ...400 ਪਾਰ... ਹੁਣ ਦੀ ਵਾਰ...400 ਪਾਰ! ਮੈਂ ਇੱਥੇ ਆਪਣੇ ਸਾਹਮਣੇ ਦੇਖ ਰਿਹਾ ਹਾਂ, ਇੰਨੀ ਵੱਡੀ ਤਦਾਦ ਵਿੱਚ ਮਾਤਾਵਾਂ-ਭੈਣਾਂ ਸਾਨੂੰ ਅਸ਼ੀਰਵਾਦ ਦੇਣ ਆਈਆਂ ਹਨ, ਇਸ ਤੋਂ ਵੱਡਾ ਜੀਵਨ ਦਾ ਸੁਭਾਗ ਕੀ ਹੋ ਸਕਦਾ ਹੈ। ਪਿੰਡ-ਪਿੰਡ ਤੋਂ ਮੈਂ ਇਨ੍ਹਾਂ ਮਾਤਾਵਾਂ-ਭੈਣਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਣਾਮ ਕਰਦਾ ਹਾਂ। ਜਿਸ ਪ੍ਰਕਾਰ ਯਵਤਮਾਲ, ਵਾਸ਼ਿਮ, ਚੰਦ੍ਰਪੁਰ ਸਹਿਤ, ਪੂਰੇ ਵਿਦਰਭ ਦਾ ਅਸੀਮ ਅਸ਼ੀਰਵਾਦ ਮਿਲ ਰਿਹਾ ਹੈ, ਉਸ ਨੇ ਤੈਅ ਕਰ ਦਿੱਤਾ ਹੈ...NDA ਸਰਕਾਰ...400 ਪਾਰ! NDA ਸਰਕਾਰ...400 ਪਾਰ!

ਸਾਥੀਓ,

ਅਸੀਂ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਆਦਰਸ਼ ਮੰਨਣ ਵਾਲੇ ਲੋਕ ਹਾਂ। ਉਨ੍ਹਾਂ ਦੇ ਸ਼ਾਸਨ ਨੂੰ 350 ਵਰ੍ਹੇ ਹੋ ਚੁੱਕੇ ਹਨ। ਉਨ੍ਹਾਂ ਦਾ ਜਦੋਂ ਤਾਜ ਪਹਿਣਾਇਆ ਗਿਆ, ਸਭ ਕੁਝ ਮਿਲ ਗਿਆ ਤਾਂ, ਉਹ ਵੀ ਅਰਾਮ ਨਾਲ ਸੱਤਾ ਦਾ ਭੋਗ ਕਰ ਸਕਦੇ ਸਨ। ਲੇਕਿਨ ਉਨ੍ਹਾਂ ਨੇ ਸੱਤਾ ਨੂੰ ਨਹੀਂ ਬਲਕਿ ਰਾਸ਼ਟਰ ਦੀ ਚੇਤਨਾ, ਰਾਸ਼ਟਰ ਦੀ ਸ਼ਕਤੀ ਨੂੰ ਸਰਵਉੱਚ ਰੱਖਿਆ। ਅਤੇ ਜਦੋਂ ਤੱਕ ਰਹੇ, ਤਦ ਤੱਕ ਇਸ ਦੇ ਲਈ ਹੀ ਕੰਮ ਕੀਤਾ। ਅਸੀਂ ਵੀ ਦੇਸ਼ ਬਣਾਉਣ ਦੇ ਲਈ, ਦੇਸ਼ਵਾਸੀਆਂ ਦਾ ਜੀਵਨ ਬਦਲਣ ਦੇ ਲਈ ਇੱਕ ਮਿਸ਼ਨ ਲੈ ਕੇ ਨਿਕਲੇ ਹੋਏ ਲੋਕ ਹਾਂ। ਇਸ ਲਈ ਬੀਤੇ 10 ਵਰ੍ਹੇ ਵਿੱਚ ਜੋ ਕੁਝ ਕੀਤਾ ਉਹ ਆਉਣ ਵਾਲੇ 25 ਵਰ੍ਹੇ ਦੀ ਨੀਂਹ ਹੈ। ਮੈਂ ਭਾਰਤ ਦੇ ਕੋਨੇ-ਕੋਨੇ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਦੀ ਸਿੱਧੀ ਦੇ ਲਈ ਸ਼ਰੀਰ ਦਾ ਕਣ-ਕਣ, ਜੀਵਨ ਦਾ ਪਲ-ਪਲ, ਹੁਣ ਤੁਹਾਡੀ ਸੇਵਾ ਵਿੱਚ ਸਮਰਪਿਤ ਹੈ। ਅਤੇ ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਚਾਰ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ- ਗ਼ਰੀਬ, ਕਿਸਾਨ, ਨੌਜਵਾਨ ਅਤੇ ਨਾਰੀ ਸ਼ਕਤੀ। ਇਹ ਚਾਰੋਂ ਸਸ਼ਕਤ ਹੋ ਗਏ, ਤਾਂ ਹਰ ਸਮਾਜ, ਹਰ ਵਰਗ, ਦੇਸ਼ ਦਾ ਹਰ ਪਰਿਵਾਰ ਸਸ਼ਕਤ ਹੋ ਜਾਵੇਗਾ।

 

|

ਸਾਥੀਓ,

ਅੱਜ ਇੱਥੇ ਯਵਤਮਾਲ ਵਿੱਚ ਇਨ੍ਹਾਂ ਗ਼ਰੀਬ, ਕਿਸਾਨ, ਨੌਜਵਾਨ ਅਤੇ ਨਾਰੀ ਸ਼ਕਤੀ, ਇਨ੍ਹਾਂ ਚਾਰਾਂ ਨੂੰ ਸਸ਼ਕਤ ਕਰਨ ਵਾਲਾ ਕੰਮ ਹੋਇਆ ਹੈ। ਅੱਜ ਇੱਥੇ ਮਹਾਰਾਸ਼ਟਰ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਅੱਜ ਕਿਸਾਨਾਂ ਨੂੰ ਸਿੰਚਾਈ ਦੀਆਂ ਸੁਵਿਧਾਵਾਂ ਮਿਲ ਰਹੀਆਂ ਹਨ, ਗ਼ਰੀਬਾਂ ਨੂੰ ਪੱਕੇ ਘਰ ਮਿਲ ਰਹੇ ਹਨ, ਪਿੰਡ ਦੀ ਮੇਰੀਆਂ ਭੈਣਾਂ ਨੂੰ ਆਰਥਿਕ ਮਦਦ ਮਿਲ ਰਹੀ ਹੈ, ਅਤੇ ਨੌਜਵਾਨਾਂ ਦਾ ਭਵਿੱਖ ਬਣਾਉਣ ਵਾਲਾ ਇਨਫ੍ਰਾਸਟ੍ਰਕਚਰ ਮਿਲ ਰਿਹਾ ਹੈ। ਵਿਦਰਭ ਅਤੇ ਮਰਾਠਵਾੜਾ ਦੀ ਰੇਲ ਕਨੈਕਟੀਵਿਟੀ ਬਿਹਤਰ ਬਣਾਉਣ ਵਾਲੇ ਰੇਲ ਪ੍ਰੋਜੈਕਟਸ ਅਤੇ ਨਵੀਆਂ ਟ੍ਰੇਨਾਂ ਅੱਜ ਸ਼ੁਰੂ ਹੋਈਆਂ ਹਨ। ਇਨ੍ਹਾਂ ਸਭ ਦੇ ਲਈ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਤੁਸੀਂ ਯਾਦ ਕਰੋ, ਇਹ ਜੋ ਝੰਡੀ ਗਠਬੰਧਨ ਹੈ, ਇਸ ਦੀ ਜਦੋਂ ਕੇਂਦਰ ਵਿੱਚ ਸਰਕਾਰ ਸੀ, ਤਦ ਕੀ ਸਥਿਤੀ ਸੀ? ਤਦ ਤਾਂ ਖੇਤੀਬਾੜੀ ਮੰਤਰੀ ਵੀ ਇੱਥੇ, ਇਸੇ ਮਹਾਰਾਸ਼ਟਰ ਦੇ ਸਨ। ਉਸ ਸਮੇਂ ਦਿੱਲੀ ਤੋਂ ਵਿਦਰਭ ਦੇ ਕਿਸਾਨਾਂ ਦੇ ਨਾਮ ‘ਤੇ ਪੈਕੇਜ ਐਲਾਨ ਹੁੰਦਾ ਸੀ ਅਤੇ ਉਸ ਨੂੰ ਦਰਮਿਆਨ ਵਿੱਚ ਹੀ ਲੁੱਟ ਲਿਆ ਜਾਂਦਾ ਸੀ। ਪਿੰਡ, ਗ਼ਰੀਬ, ਕਿਸਾਨ, ਆਦਿਵਾਸੀ ਨੂੰ ਕੁਝ ਨਹੀਂ ਮਿਲਦਾ ਸੀ। ਅੱਜ ਦੇਖੋ, ਮੈਂ ਇੱਕ ਬਟਨ ਦਬਾਇਆ, ਅਤੇ ਦੇਖਦੇ ਹੀ ਦੇਖਦੇ, ਪੀਐੱਮ ਕਿਸਾਨ ਸੰਮਾਨ ਨਿਧੀ ਦੇ 21 ਹਜ਼ਾਰ ਕਰੋੜ ਰੁਪਏ, ਛੋਟਾ ਅੰਕੜਾ ਨਹੀਂ ਹੈ, 21 ਹਜ਼ਾਰ ਕਰੋੜ ਰੁਪਏ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਗਏ। ਅਤੇ ਇਹੀ ਤਾਂ ਮੋਦੀ ਦੀ ਗਾਰੰਟੀ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ, ਤਦ ਦਿੱਲੀ ਤੋਂ 1 ਰੁਪਏ ਨਿਕਲਦਾ ਸੀ, 15 ਪੈਸਾ ਪਹੁੰਚਦਾ ਸੀ। ਅਗਰ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਅੱਜਜੋ ਤੁਹਾਨੂੰ 21 ਹਜ਼ਾਰ ਕਰੋੜ ਰੁਪਏ ਮਿਲੇ ਹਨ, ਉਸ ਵਿੱਚੋਂ 18 ਹਜ਼ਾਰ ਕਰੋੜ ਰੁਪਏ ਦਰਮਿਆਨ ਵਿੱਚ ਹੀ ਲੁੱਟ ਲਏ ਜਾਂਦੇ। ਲੇਕਿਨ ਹੁਣ ਭਾਜਪਾ ਸਰਕਾਰ ਵਿੱਚ ਗ਼ਰੀਬ ਦਾ ਪੂਰਾ ਪੈਸਾ, ਗ਼ਰੀਬ ਨੂੰ ਮਿਲ ਰਿਹਾ ਹੈ। ਮੋਦੀ ਦੀ ਗਾਰੰਟੀ ਹੈ- ਹਰ ਲਾਭਾਰਥੀ ਨੂੰ ਪੂਰਾ ਹੱਕ, ਪਾਈ-ਪਾਈ ਬੈਂਕ ਖਾਤੇ ਵਿੱਚ।

 

|

ਸਾਥੀਓ,

ਮਹਾਰਾਸ਼ਟਰ ਦੇ ਕਿਸਾਨਾਂ ਦੇ ਕੋਲ ਤਾਂ ਡਬਲ ਇੰਜਣ ਦੀ ਡਬਲ ਗਾਰੰਟੀ ਹੈ। ਹੁਣ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਅਲੱਗ ਤੋਂ 3800 ਕਰੋੜ ਰੁਪਏ ਟ੍ਰਾਂਸਫਰ ਹੋਏ ਹਨ। ਯਾਨੀ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੇ 12 ਹਜ਼ਾਰ ਹਰ ਵਰ੍ਹੇ ਮਿਲ ਰਹੇ ਹਨ।

ਸਾਥੀਓ,

ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਹੁਣ ਤੱਕ ਦੇਸ਼ ਦੇ 11 ਕਰੋੜ ਕਿਸਾਨਾਂ ਦੇ ਖਾਤੇ ਵਿੱਚ 3 ਲੱਖ ਕਰੋੜ ਰੁਪਏ ਤੋਂ ਅਧਿਕ ਜਮ੍ਹਾਂ ਹੋ ਚੁੱਕੇ ਹਨ। ਇਸ ਨਾਲ ਮਹਾਰਾਸ਼ਟਰ ਦੇ ਕਿਸਾਨਾਂ ਨੂੰ 30 ਹਜ਼ਾਰ ਕਰੋੜ ਅਤੇ ਯਵਤਮਾਲ ਦੇ ਕਿਸਾਨਾਂ ਨੂੰ 900 ਕਰੋੜ ਰੁਪਏ ਮਿਲੇ ਹਨ। ਤੁਸੀਂ ਕਲਪਨਾ ਕਰੋ ਇਹ ਪੈਸਾ ਛੋਟੇ ਕਿਸਾਨਾਂ ਦੇ ਕਿੰਨੇ ਕੰਮ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸਾਡੀ ਸਰਕਾਰ ਨੇ ਗੰਨੇ ਦੇ ਲਾਭਕਾਰੀ ਮੁੱਲ ਵਿੱਚ ਰਿਕਾਰਡ ਵਾਧਾ ਕੀਤਾ ਹੈ। ਹੁਣ ਗੰਨੇ ਦਾ ਲਾਭਕਾਰੀ ਮੁੱਲ 340 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਨਾਲ ਮਹਾਰਾਸ਼ਟਰ ਦੇ ਕਰੋੜਾਂ ਗੰਨਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਲਾਭ ਹੋਵੇਗਾ। ਕੁਝ ਦਿਨ ਪਹਿਲਾਂ ਹੀ ਸਾਡੇ ਪਿੰਡਾਂ ਵਿੱਚ ਅਨਾਜ ਦੇ ਗੋਦਾਮ ਬਣਾਉਣ ਦੀ, ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਸ਼ੁਰੂ ਹੋਈ ਹੈ। ਇਹ ਗੋਦਾਮ ਵੀ ਸਾਡੇ ਕਿਸਾਨਾਂ ਦੀ ਸਹਿਕਾਰੀ ਕਮੇਟੀਆਂ, ਸਾਡੇ ਸਹਿਕਾਰੀ ਸੰਗਠਨ ਬਣਾਵਾਂਗੇ, ਉਹ ਵੀ ਇਨ੍ਹਾਂ ਨੂੰ ਕੰਟ੍ਰੋਲ ਕਰਨਗੇ। ਇਸ ਨਾਲ ਛੋਟੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਹੋਵੇਗਾ। ਉਨ੍ਹਾਂ ਨੂੰ ਮਜਬੂਰੀ ਵਿੱਚ, ਘੱਟ ਕੀਮਤ ‘ਤੇ ਆਪਣੀ ਉਪਜ ਨਹੀਂ ਵੇਚਣੀ ਪਵੇਗੀ।

 

|

ਸਾਥੀਓ,

ਵਿਕਸਿਤ ਭਾਰਤ ਦੇ ਲਈ ਪਿੰਡ ਦੀ ਅਰਥਵਿਵਸਥਾ ਦਾ ਸਸ਼ਕਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬੀਤੇ 10 ਸਾਲਾਂ ਵਿੱਚ ਸਾਡਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਪਿੰਡ ਵਿੱਚ ਰਹਿਣ ਵਾਲੇ ਹਰ ਪਰਿਵਾਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੀਏ, ਉਨ੍ਹਾਂ ਨੂੰ ਆਰਥਿਕ ਸੰਬਲ ਦੇਵੋ। ਪਾਣੀ ਦਾ ਮਹੱਤਵ ਕੀ ਹੁੰਦਾ ਹੈ, ਇਹ ਵਿਦਰਭ ਤੋਂ ਬਿਹਤਰ ਭਲਾ ਕੌਣ ਜਾਣ ਸਕਦਾ ਹੈ। ਪੀਣ ਦਾ ਪਾਣੀ ਹੋਵੇ ਜਾਂ ਫਿਰ ਸਿੰਚਾਈ ਦਾ ਪਾਣੀ, 2014 ਤੋਂ ਪਹਿਲੇ ਦੇਸ਼ ਦੇ ਪਿੰਡਾਂ ਵਿੱਚ ਹਾਹਾਕਾਰ ਸੀ। ਲੇਕਿਨ ਇੰਡੀ ਗਠਬੰਧਨ ਦੀ ਤਦ ਦੀ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਸੀ।

ਤੁਸੀਂ ਜ਼ਰਾ ਸੋਚੋ, ਆਜ਼ਾਦੀ ਦੇ ਬਾਅਦ ਤੋਂ ਲੈ ਕੇ 2014 ਤੱਕ ਦੇਸ਼ ਦੇ ਪਿੰਡ ਵਿੱਚ, 100ਵਿੱਚੋਂ ਲਗਭਗ 15 ਪਰਿਵਾਰ ਹੀ ਅਜਿਹੇ ਸਨ ਜਿਨ੍ਹਾਂ ਦੇ ਘਰ ਪਾਈਪ ਤੋਂ ਪਾਣੀ ਆਉਂਦਾ ਸੀ, 100 ਵਿੱਚੋਂ 15 ਘਰ। ਅਤੇ ਇਨ੍ਹਾਂ ਵਿੱਚੋਂ ਅਧਿਕਤਰ ਗ਼ਰੀਬ, ਦਲਿਤ, ਪਿੱਛੜੇ ਅਤੇ ਆਦਿਵਾਸੀ ਸਨ, ਜਿਨ੍ਹਾਂ ਨੂੰ ਇਹ ਲਾਭ ਨਹੀਂ ਮਿਲਦਾ ਸੀ। ਇਹ ਸਾਡੀਆਂ ਮਾਤਾਵਾਂ-ਭੈਣਾਂ ਦੇ ਲਈ ਬਹੁਤ ਵੱਡਾ ਸੰਕਟ ਸੀ। ਇਸ ਸਥਿਤੀ ਤੋਂ ਮਾਤਾਵਾਂ-ਭੈਣਾਂ ਨੂੰ ਬਾਹਰ ਕੱਢਣ ਲਈ ਹੀ ਲਾਲ ਕਿਲੇ ਤੋਂ ਮੋਦੀ ਨੇ ਹਰ ਘਰ ਜਲ ਦੀ ਗਾਰੰਟੀ ਦਿੱਤੀ ਸੀ। 4.5 ਸਾਲ ਦੇ ਅੰਦਰ ਹੀ, ਅੱਜ ਹਰ 100 ਵਿੱਚੋਂ 75 ਗ੍ਰਾਮੀਣ ਪਰਿਵਾਰਾਂ ਤੱਕ ਪਾਈਪ ਤੋਂ ਪਾਣੀ ਪਹੁੰਚ ਚੁੱਕਿਆ ਹੈ। ਮਹਾਰਾਸ਼ਟਰ ਵਿੱਚ ਵੀ ਜਿੱਥੇ 50 ਲੱਖ ਤੋਂ ਘੱਟ ਪਰਿਵਾਰਾਂ ਦੇ ਕੋਲ ਹੀ ਨਲ ਤੋਂ ਜਲ ਸੀ, ਅੱਜ ਲਗਭਗ ਸਵਾ ਕਰੋੜ ਨਲ ਕਨੈਕਸ਼ਨ ਹਨ। ਤਾਂ ਹੀ ਦੇਸ਼ ਕਹਿੰਦਾ ਹੈ-ਮੋਦੀ ਕੀ ਗਾਰੰਟੀ ਯਾਨੀ ਗਾਰੰਟੀ ਪੂਰਾ ਹੋਣ ਦੀ ਗਾਰੰਟੀ।

ਸਾਥੀਓ,

ਮੋਦੀ ਨੇ ਇੱਕ ਹੋਰ ਗਾਰੰਟੀ ਦੇਸ਼ ਦੇ ਕਿਸਾਨਾਂ ਨੂੰ ਦਿੱਤੀ ਸੀ। ਕਾਂਗਰਸ ਦੀਆਂ ਸਰਕਾਰਾਂ ਨੇ ਦਹਾਕਿਆਂ ਤੋਂ ਦੇਸ਼ ਦੇ ਕਰੀਬ 100 ਵੱਡੇ ਸਿੰਚਾਈ ਪ੍ਰੋਜੈਕਟਾਂ ਨੂੰ ਲਟਕਾ ਕੇ ਰੱਖਿਆ ਸੀ, ਇਨ੍ਹਾਂ ਵਿੱਚੋਂ 60 ਤੋਂ ਜ਼ਿਆਦਾ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਵੀ ਪੂਰੇ ਹੋਣ ਵਾਲੇ ਹਨ। ਲਟਕੇ ਹੋਏ ਇਨ੍ਹਾਂ ਸਿੰਚਾਈ ਪ੍ਰੋਜੈਕਟਾਂ ਵਿੱਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਦੇ 26 ਪ੍ਰੋਜੈਕਟਸ ਸਨ। ਮਹਾਰਾਸ਼ਟਰ ਦੇ, ਵਿਦਰਭ ਦੇ ਹਰ ਕਿਸਾਨ ਪਰਿਵਾਰ ਨੂੰ ਇਹ ਜਾਣਨ ਦਾ ਹੱਕ ਹੈ ਕਿ ਕਿਸ ਦੇ ਪਾਪ ਦੀ ਸਜ਼ਾ ਤੁਹਾਡੀ ਪੀੜ੍ਹੀਆਂ ਨੂੰ ਭੁਗਤਨੀ ਪਈ ਹੈ। ਇਨ੍ਹਾਂ 26 ਲਟਕੇ ਹੋਏ ਪ੍ਰੋਜੈਕਟਾਂ ਵਿੱਚੋਂ 12 ਪੂਰੇ ਹੋ ਚੁੱਕੇ ਹਨ ਅਤੇ ਬਾਕੀਆਂ ਦਾ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਹ ਭਾਜਪਾ ਦੀ ਸਰਕਾਰ ਹੈ, ਜਿਸ ਨੇ ਨਿਲਵਾਂਡੇ ਡੈਮ ਪ੍ਰੋਜੈਕਟ ਨੂੰ 50 ਵਰ੍ਹੇ ਬਾਅਦ ਪੂਰਾ ਕਰਕੇ ਦਿਖਾਇਆ ਹੈ। ਕ੍ਰਿਸ਼ਨਾ ਕੋਯਨਾ-ਲਿਫਟ ਸਿੰਚਾਈ ਪ੍ਰੋਜੈਕਟ ਅਤੇ ਟੇਮਭੂ ਲਿਫਟ ਸਿੰਚਾਈ ਪ੍ਰੋਜੈਕਟ ਵੀ ਦਹਾਕਿਆਂ ਬਾਅਦ ਪੂਰੇ ਹੋਏ ਹਨ। ਗਾਸੀਖੁਰਦ ਪ੍ਰੋਜੈਕਟ ਦਾ ਜ਼ਿਆਦਾਤਰ ਕੰਮ ਵੀ ਸਾਡੀ ਸਰਕਾਰ ਨੇ ਹੀ ਪੂਰਾ ਕੀਤਾ ਹੈ। ਅੱਜ ਵੀ ਇੱਥੇ ਵਿਦਰਭ ਅਤੇ ਮਰਾਠਾਵਾੜਾ ਦੇ ਲਈ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਅਤੇ ਬਲੀਰਾਜਾ ਸੰਜੀਵਨੀ ਯੋਜਨਾ ਦੇ ਤਹਿਤ 51 ਪ੍ਰੋਜੈਕਟਸ ਦਾ ਉਦਘਾਟਨ ਹੋਇਆ ਹੈ। ਇਨ੍ਹਾਂ ਤੋਂ 80 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਭੂਮੀ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀ।

 

|

ਸਾਥੀਓ,

ਮੋਦੀ ਨੇ ਪਿੰਡ ਦੀਆਂ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦੀ ਗਾਰੰਟੀ ਵੀ ਦਿੱਤੀ ਹੈ। ਅਜੇ ਤੱਕ ਦੇਸ਼ ਦੀ 1 ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਸ ਸਾਲ ਦੇ ਬਜਟ ਵਿੱਚ ਅਸੀਂ ਐਲਾਨ ਕੀਤਾ ਹੈ ਕਿ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣਾ ਹੈ। ਹੁਣ ਇਸ ਸੰਕਲਪ ਦੀ ਸਿੱਧੀ ਲਈ ਮੈਂ ਜੁਟਿਆ ਹਾਂ। ਅੱਜ ਸਵੈ ਸਹਾਇਤਾ ਸਮੂਹਾਂ ਵਿੱਚ ਭੈਣਾਂ-ਬੇਟੀਆਂ ਦੀ ਸੰਖਿਆ 10 ਕਰੋੜ ਨੂੰ ਪਾਰ ਕਰ ਗਈ ਹੈ। ਇਨ੍ਹਾਂ ਭੈਣਾਂ ਨੂੰ ਬੈਂਕਾਂ ਤੋਂ 8 ਲੱਖ ਕਰੋੜ ਰੁਪਏ ਦਿੱਤੇ ਗਏ ਹਨ, 40 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਕੇਂਦਰ ਸਰਕਾਰ ਨੇ ਦਿੱਤਾ ਹੈ। ਮਹਾਰਾਸ਼ਟਰ ਵਿੱਚ ਵੀ ਬਚਤ ਸਮੂਹਾਂ ਨਾਲ ਜੁੜੀਆਂ ਭੈਣਾਂ ਨੂੰ ਇਸ ਦਾ ਲਾਭ ਹੋਇਆ ਹੈ। ਅੱਜ ਇਨ੍ਹਾਂ ਸਮੂਹਾਂ ਨੂੰ 800 ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਦਿੱਤੀ ਗਈ ਹੈ। ਯਵਤਮਾਲ ਜ਼ਿਲ੍ਹੇ ਵਿੱਚ ਭੈਣਾਂ ਨੂੰ ਅਨੇਕ ਈ-ਰਿਕਸ਼ਾ ਵੀ ਦਿੱਤੇ ਗਏ ਹਨ। ਮੈਂ ਸ਼ਿੰਦੇ ਜੀ, ਦੇਵੇਂਦਰ ਜੀ ਅਤੇ ਅਜੀਤ ਦਾਦਾ ਸਮੇਤ ਮਹਾਰਾਸ਼ਟਰ ਦੀ ਪੂਰੀ ਸਰਕਾਰ ਦਾ ਇਸ ਕੰਮ ਲਈ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ।

ਅਤੇ ਸਾਥੀਓ,

ਹੁਣ ਭੈਣਾਂ ਈ-ਰਿਕਸ਼ਾ ਤਾਂ ਚਲਾ ਹੀ ਰਹੀਆਂ ਹਨ, ਹੁਣ ਤਾਂ ਡ੍ਰੋਨ ਵੀ ਚਲਾਉਣਗੀਆਂ। ਨਮੋ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਭੈਣਾਂ ਦੇ ਸਮੂਹਾਂ ਨੂੰ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਦਿੱਤਾ ਜਾ ਰਹੀ ਹੈ। ਫਿਰ ਸਰਕਾਰ ਇਨ੍ਹਾਂ ਭੈਣਾਂ ਨੂੰ ਡ੍ਰੋਨ ਦੇਵੇਗੀ, ਜੋ ਖੇਤੀ ਦੇ ਕੰਮ ਵਿੱਚ ਆਏਗਾ।

 

|

ਸਾਥੀਓ,

ਅੱਜ ਇੱਥੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਪ੍ਰਤਿਮਾ ਦਾ ਵੀ ਉਦਘਾਟਨ ਹੋਇਆ ਹੈ। ਪੰਡਿਤ ਜੀ, ਅੰਤਯੋਦਯ ਦੇ ਪ੍ਰੇਰਣਾ ਪੁਰਸ਼ ਹੈ। ਉਨ੍ਹਾਂ ਦਾ ਪੂਰਾ ਜੀਵਨ ਗ਼ਰੀਬਾਂ ਦੇ ਲਈ ਸਮਰਪਿਤ ਰਿਹਾ ਹੈ। ਅਸੀਂ ਸਾਰੇ ਪੰਡਿਤ ਜੀ ਦੇ ਵਿਚਾਰ ਤੋਂ ਪ੍ਰੇਰਣਾ ਲੈਂਦੇ ਹਾਂ। ਬੀਤੇ 10 ਵਰ੍ਹੇ ਗ਼ਰੀਬਾਂ ਦੇ ਲਈ ਸਮਰਪਿਤ ਰਹੇ ਹਨ। ਪਹਿਲੀ ਵਾਰ ਮੁਫ਼ਤ ਰਾਸ਼ਨ ਦੀ ਗਾਰੰਟੀ ਮਿਲੀ ਹੈ। ਪਹਿਲੀ ਵਾਰ ਮੁਫ਼ਤ ਇਲਾਜ ਦੀ ਸੁਵਿਧਾ ਮਿਲੀ ਹੈ। ਅੱਜ ਵੀ ਇੱਥੇ ਮਹਾਰਾਸ਼ਟਰ ਦੇ 1 ਕਰੋੜ ਪਰਿਵਾਰਾਂ ਨੂੰ ਆਯੁਸ਼ਮਾਨ ਕਾਰਡ ਦੇਣ ਦਾ ਅਭਿਯਾਨ ਸ਼ੁਰੂ ਹੋਇਆ ਹੈ। ਪਹਿਲੀ ਵਾਰ ਕਰੋੜਾਂ ਗ਼ਰੀਬਾਂ ਦੇ ਲਈ ਸ਼ਾਨਦਾਰ ਪੱਕੇ ਘਰ ਬਣੇ ਹਨ। ਅੱਜ ਓਬੀਸੀ ਪਰਿਵਾਰਾਂ ਦੇ ਘਰਾਂ ਦੇ ਨਿਰਮਾਣ ਦੇ ਲਈ ਵਿਸ਼ੇਸ਼ ਯੋਜਨਾ ਸ਼ੁਰੂ ਹੋਈ ਹੈ। ਇਸ ਯੋਜਨਾ ਦੇ ਤਹਿਤ 10 ਲੱਖ ਓਬੀਸੀ ਪਰਿਵਾਰਾਂ ਦੇ ਲਈ ਪੱਕੇ ਘਰ ਬਣਨਗੇ।

 

|

ਸਾਥੀਓ,

ਜਿਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਪੁੱਛਿਆ, ਉਨ੍ਹਾਂ ਨੂੰ ਮੋਦੀ ਨੇ ਪੁੱਛਿਆ ਹੈ, ਉਨ੍ਹਾਂ ਨੂੰ ਪੂਜਿਆ ਹੈ। ਵਿਸ਼ਵਕਰਮਾ ਸਾਥੀਆਂ ਲਈ, ਬਲੁਤੇਦਾਰ ਸਮੁਦਾਇ ਦੇ ਕਾਰੀਗਰਾਂ ਦੇ ਲਈ, ਕਦੇ ਕੋਈ ਵੱਡੀ ਯੋਜਨਾ ਨਹੀਂ ਬਣੀ। ਮੋਦੀ ਨੇ, ਪਹਿਲੀ ਵਾਰ 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਹੈ। ਕਾਂਗਰਸ ਦੇ ਸਮੇਂ ਵਿੱਚ ਆਦਿਵਾਸੀ ਸਮਾਜ ਨੂੰ ਹਮੇਸ਼ਾ ਸਭ ਤੋਂ ਪਿੱਛੇ ਰੱਖਿਆ ਗਿਆ, ਉਨ੍ਹਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ। ਲੇਕਿਨ ਮੋਦੀ ਨੇ ਕਬਾਇਲੀ ਸਮਾਜ ਵਿੱਚ ਵੀ ਸਭ ਤੋਂ ਪਿਛੜੀ ਜਨ ਜਾਤੀਆਂ ਤੱਕ ਦੀ ਚਿੰਤਾ ਕੀਤੀ ਹੈ।

ਪਹਿਲੀ ਵਾਰ ਉਨ੍ਹਾਂ ਦੇ ਵਿਕਾਸ ਲਈ 23 ਹਜ਼ਾਰ ਕਰੋੜ ਰੁਪਏ ਦੀ ਪੀਐੱਮ-ਜਨਮਨ ਯੋਜਨਾ ਸ਼ੁਰੂ ਹੋ ਚੁੱਕੀ ਹੈ। ਇਹ ਯੋਜਨਾ, ਮਹਾਰਾਸ਼ਟਰ ਦੇ ਕਾਤਕਰੀ, ਕੋਲਾਮ ਅਤੇ ਮਾਡੀਆ ਜਿਹੇ ਅਨੇਕ ਕਬਾਇਲੀ ਸਮੁਦਾਇ ਨੂੰ ਬਿਹਤਰ ਜੀਵਨ ਦੇਵੇਗੀ। ਗ਼ਰੀਬ, ਕਿਸਾਨ, ਨੌਜਵਾਨ ਅਤੇ ਨਾਰੀ ਸ਼ਕਤੀ ਨੂੰ ਸਸ਼ਕਤ ਕਰਨ ਦਾ ਇਹ ਅਭਿਯਾਨ ਹੋਰ ਤੇਜ਼ ਹੋਣ ਵਾਲਾ ਹੈ। ਆਉਣ ਵਾਲੇ 5 ਵਰ੍ਹੇ, ਇਸ ਤੋਂ ਵੀ ਅਧਿਕ ਤੇਜ਼ ਵਿਕਾਸ ਦੇ ਹੋਣਗੇ। ਆਉਣ ਵਾਲੇ 5 ਵਰ੍ਹੇ ਵਿਦਰਭ ਦੇ ਹਰ ਪਰਿਵਾਰ ਦੇ ਜੀਵਨ ਨੂੰ ਬਿਹਤਰ ਬਣਾਉਣ ਵਾਲੇ ਹੋਣਗੇ। ਇੱਕ ਵਾਰ ਫਿਰ ਕਿਸਾਨ ਪਰਿਵਾਰਾਂ ਨੂੰ, ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਵਧਾਈਆਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

  • Jitendra Kumar May 13, 2025

    ❤️🇮🇳🙏
  • Dheeraj Thakur March 12, 2025

    जय श्री राम।
  • Dheeraj Thakur March 12, 2025

    जय श्री राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • ओम प्रकाश सैनी September 17, 2024

    Jai
  • ओम प्रकाश सैनी September 17, 2024

    Shanti
  • ओम प्रकाश सैनी September 17, 2024

    Shree ram
  • ओम प्रकाश सैनी September 17, 2024

    Om
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India’s Economic Momentum Holds Amid Global Headwinds: CareEdge

Media Coverage

India’s Economic Momentum Holds Amid Global Headwinds: CareEdge
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਮਈ 2025
May 18, 2025

Aatmanirbhar Bharat – Citizens Appreciate PM Modi’s Effort Towards Viksit Bharat