ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ ਪ੍ਰਾਥਮਿਕਤਾ ਵਾਲੇ ਸੈਕਸ਼ਨ ਦਾ ਉਦਘਾਟਨ ਕੀਤਾ
ਸਾਹਿਬਾਬਾਦ ਤੋਂ ਦੁਹਾਈ ਡਿਪੂ ਨੂੰ ਜੋੜਨ ਵਾਲੀ ਨਮੋ ਭਾਰਤ ਰੈਪਿਡਐਕਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਬੰਗਲੁਰੂ ਮੈਟਰੋ ਦੇ ਪੂਰਬ-ਪੱਛਮੀ ਕੌਰੀਡੋਰ ਦੇ ਦੋ ਭਾਗ ਰਾਸ਼ਟਰ ਨੂੰ ਸਮਰਪਿਤ ਕੀਤੇ
"ਦਿੱਲੀ-ਮੇਰਠ ਆਰਆਰਟੀਐੱਸ ਕੌਰੀਡੋਰ ਖੇਤਰੀ ਕਨੈਕਟੀਵਿਟੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਏਗਾ"
"ਅੱਜ, ਭਾਰਤ ਦੀ ਪਹਿਲੀ ਤੇਜ਼ ਰੇਲ ਸੇਵਾ, ਨਮੋ ਭਾਰਤ ਟ੍ਰੇਨ ਸ਼ੁਰੂ ਹੋ ਗਈ ਹੈ"
"ਨਮੋ ਭਾਰਤ ਟ੍ਰੇਨ ਨਵੇਂ ਭਾਰਤ ਦੀ ਨਵੀਂ ਯਾਤਰਾ ਅਤੇ ਇਸਦੇ ਨਵੇਂ ਸੰਕਲਪਾਂ ਨੂੰ ਪਰਿਭਾਸ਼ਿਤ ਕਰ ਰਹੀ ਹੈ"
“ਮੈਂ ਨਵੀਂ ਮੈਟਰੋ ਸੁਵਿਧਾ ਲਈ ਬੰਗਲੁਰੂ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ”
“ਨਮੋ ਭਾਰਤ ਟ੍ਰੇਨਾਂ ਭਾਰਤ ਦੇ ਸੁਨਹਿਰੀ ਭਵਿੱਖ ਦੀ ਝਲਕ ਹਨ”
"ਅੰਮ੍ਰਿਤ ਭਾਰਤ, ਵੰਦੇ ਭਾਰਤ ਅਤੇ ਨਮੋ ਭਾਰਤ ਦੀ ਤ੍ਰਿਏਕ ਇਸ ਦਹਾਕੇ ਦੇ ਅੰਤ ਤੱਕ ਆਧੁਨਿਕ ਰੇਲਵੇ ਦਾ ਪ੍ਰਤੀਕ ਬਣ ਜਾਵੇਗੀ"
"ਕੇਂਦਰ ਸਰਕਾਰ ਹਰ ਸ਼ਹਿਰ ਵਿੱਚ ਆਧੁਨਿਕ ਅਤੇ ਗ੍ਰੀਨ ਪਬਲਿਕ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਦਿੱਲੀ ਹੋਵੇ, ਯੂਪੀ ਹੋਵੇ ਜਾਂ ਕਰਨਾਟਕ"
“ਤੁਸੀਂ ਮੇਰਾ ਪਰਿਵਾਰ ਹੋ, ਇਸ ਲਈ ਤੁਸੀਂ ਮੇਰੀ ਪ੍ਰਾਥਮਿਕਤਾ ਹੋ। ਇਹ ਕੰਮ ਤੁਹਾਡੇ ਲਈ ਕੀਤ

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ, ਊਰਜਾਵਾਨ ਮੁੱਖ ਮੰਤਰੀ ਭਾਈ ਯੋਗੀ ਆਦਿੱਤਯਨਾਥ ਜੀ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੈਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, ਵੀ ਕੇ ਸਿੰਘ ਜੀ, ਕੌਸ਼ਲ ਕਿਸ਼ੋਰ ਜੀ, ਹੋਰ ਸਾਰੇ ਸੀਨੀਅਰ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਰਿਵਾਰਜਨੋਂ।

 

ਅੱਜ ਪੂਰੇ ਦੇਸ਼ ਦੇ ਲਈ ਇੱਕ ਇਤਿਹਾਸਿਕ ਪਲ ਹੈ। ਅੱਜ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ, ਨਮੋ ਭਾਰਤ ਟ੍ਰੇਨ, ਰਾਸ਼ਟਰ ਨੂੰ ਸਮਰਪਿਤ ਹੋ ਰਹੀ ਹੈ, ਸ਼ੁਰੂ ਹੋਈ ਹੈ। ਲਗਭਗ ਚਾਰ ਸਾਲ ਪਹਿਲਾਂ ਮੈਂ ਦਿੱਲੀ-ਗਾਜ਼ੀਆਬਾਦ-ਮੇਰਠ ਰੀਜਨਲ ਕੌਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਅੱਜ ਸਾਹਿਬਾਬਾਦ ਤੋਂ ਦੁਹਾਈ ਡਿਪੋ ਤੱਕ ਉਸ ਹਿੱਸੇ ‘ਤੇ ਨਮੋ ਭਾਰਤ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਅਤੇ ਮੈਂ ਪਹਿਲਾਂ ਵੀ ਕਿਹਾ ਹੈ, ਅੱਜ ਵੀ ਕਹਿੰਦਾ ਹਾਂ ਜਿਸ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ, ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ। ਅਤੇ ਇਹ ਮੇਰਠ ਵਾਲਾ ਹਿੱਸਾ 1 ਸਾਲ, ਡੇਢ ਸਾਲ ਦੇ ਬਾਅਦ ਪੂਰਾ ਹੋਵੇਗਾ, ਉਸ ਸਮੇਂ ਵੀ ਮੈਂ ਤੁਹਾਡੀ ਸੇਵਾ ਵਿੱਚ ਮੌਜੂਦ ਰਹਾਂਗਾ।

ਹੁਣ ਮੈਨੂੰ ਇਸ ਅਤਿ ਆਧੁਨਿਕ ਟ੍ਰੇਨ ਨਾਲ ਯਾਤਰਾ ਦਾ ਵੀ ਅਨੁਭਵ ਮਿਲਿਆ ਹੈ। ਮੈਂ ਤਾਂ ਬਚਪਨ ਰੇਲਵੇ ਪਲੈਟਫਾਰਮ ‘ਤੇ ਬਿਤਾਇਆ ਹੈ ਅਤੇ ਅੱਜ ਰੇਲਵੇ ਦਾ ਇਹ ਨਵਾਂ ਰੂਪ ਮੈਨੂੰ ਸਭ ਤੋਂ ਜ਼ਿਆਦਾ ਆਨੰਦਿਤ ਕਰਦਾ ਹੈ। ਇਹ ਅਨੁਭਵ ਪ੍ਰਫੁੱਲਿਤ ਕਰਨ ਵਾਲਾ ਹੈ, ਆਨੰਦ ਨਾਲ ਭਰ ਦੇਣ ਵਾਲਾ ਹੈ। ਸਾਡੇ ਇੱਥੇ ਨਵਰਾਤ੍ਰੀ ਵਿੱਚ ਸ਼ੁਭ ਕਾਰਜ ਦੀ ਪਰੰਪਰਾ ਹੈ। ਦੇਸ਼ ਦੀ ਪਹਿਲੀ ਨਮੋ ਭਾਰਤ ਟ੍ਰੇਨ ਨੂੰ ਵੀ ਅੱਜ ਮਾਂ ਕਾਤਯਾਯਿਨੀ ਦੇ ਅਸ਼ੀਰਵਾਦ ਪ੍ਰਾਪਤ ਹੋਏ ਹਨ। ਅਤੇ ਇਹ ਵੀ ਬਹੁਤ ਵਿਸ਼ੇਸ਼ ਹੈ ਕਿ ਇਸ ਨਵੀਂ ਟ੍ਰੇਨ ਵਿੱਚ ਡ੍ਰਾਈਵਰ ਤੋਂ ਲੈ ਕੇ ਤਮਾਮ ਕਰਮਚਾਰੀ, ਮਹਿਲਾਵਾਂ ਹਨ, ਸਾਡੇ ਦੇਸ਼ ਦੀਆਂ ਬੇਟੀਆਂ ਹਨ। ਇਹ ਭਾਰਤ ਦੀ ਨਾਰੀਸ਼ਕਤੀ ਦੇ ਵਧਦੇ ਕਦਮ ਦਾ ਪ੍ਰਤੀਕ ਹੈ। ਮੈਂ ਦਿੱਲੀ-ਐੱਨਸੀਆਰ ਅਤੇ ਪੱਛਮੀ ਯੂਪੀ ਦੇ ਸਾਰੇ ਲੋਕਾਂ ਨੂੰ ਨਵਰਾਤ੍ਰੀ ਦੇ ਪਾਵਨ ਪਰਵ ‘ਤੇ ਮਿਲੇ ਇਸ ਉਪਹਾਰ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਨਮੋ ਭਾਰਤ ਟ੍ਰੇਨ ਵਿੱਚ ਆਧੁਨਿਕਤਾ ਵੀ ਹੈ, ਗਤੀ ਹੈ, ਅਦਭੁਤ ਸਪੀਡ ਵੀ ਹੈ। ਇਹ ਨਮੋ ਭਾਰਤ ਟ੍ਰੇਨ, ਨਵੇਂ ਭਾਰਤ ਦੇ ਨਵੇਂ ਸਫਰ ਅਤੇ ਨਵੇਂ ਸੰਕਲਪਾਂ ਨੂੰ ਪਰਿਭਾਸ਼ਿਤ ਕਰ ਰਹੀ ਹੈ।

ਮੇਰੇ ਪਰਿਵਾਰਜਨੋਂ,

ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਭਾਰਤ ਦਾ ਵਿਕਾਸ, ਰਾਜਾਂ ਦੇ ਵਿਕਾਸ ਨਾਲ ਹੀ ਸੰਭਵ ਹੈ। ਹੁਣ ਇਸ ਸਮੇਂ ਸਾਡੇ ਨਾਲ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੈਯਾ ਜੀ ਵੀ ਜੁੜੇ ਹੋਏ ਹੈ। ਅੱਜ ਬੰਗਲੁਰੂ ਵਿੱਚ ਮੈਟਰੋ ਦੀਆਂ 2 ਲਾਈਨਾਂ ਨੂੰ ਵੀ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਨਾਲ ਬੰਗਲੁਰੂ ਦੇ IT hub ਦੀ ਕਨੈਕਟੀਵਿਟੀ ਅਤੇ ਬਿਹਤਰ ਹੋਈ ਹੈ। ਹੁਣ ਤਾਂ ਬੰਗਲੁਰੂ ਵਿੱਚ ਹਰ ਰੋਜ਼ ਲਗਭਗ 8 ਲੱਖ ਲੋਕ ਮੈਟਰੋ ਤੋਂ ਸਫਰ ਕਰ ਰਹੇ ਹਾਂ। ਮੈਂ ਨਵੀਂ ਮੈਟਰੋ ਸੁਵਿਧਾ ਦੇ ਲਈ ਬੰਗਲੁਰੂ ਦੇ ਸਾਰੇ ਲੋਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਮੇਰੇ ਪਰਿਵਾਰਜਨੋਂ,

21ਵੀਂ ਸਦੀ ਦਾ ਸਾਡਾ ਭਾਰਤ, ਅੱਜ ਹਰ ਸੈਕਟਰ ਵਿੱਚ, ਹਰ ਖੇਤਰ ਵਿੱਚ ਪ੍ਰਗਤੀ ਦੀ ਨਵੀਂ ਗਾਥਾ ਲਿਖ ਰਿਹਾ ਹੈ। ਅੱਜ ਦਾ ਭਾਰਤ, ਚੰਦ੍ਰਯਾਨ ‘ਤੇ, ਚੰਦ੍ਰਯਾਨ ਨੂੰ ਚੰਦ੍ਰਮਾ ‘ਤੇ ਉਤਾਰ ਕੇ ਦੁਨੀਆ ਵਿੱਚ ਇਹ ਹਿੰਦੁਸਤਾਨ ਛਾਇਆ ਹੋਇਆ ਹੈ। ਅੱਜ ਦਾ ਭਾਰਤ, ਜੀ-20 ਦਾ ਇੰਨਾ ਸ਼ਾਨਦਾਰ ਆਯੋਜਨ ਕਰਕੇ, ਦੁਨੀਆ ਦੇ ਲਈ ਆਕਰਸ਼ਣ ਦਾ, ਉਤਸੁਕਤਾ ਦਾ ਅਤੇ ਦੁਨੀਆ ਦਾ ਭਾਰਤ ਦੇ ਨਾਲ ਜੁੜਣ ਦਾ ਇੱਕ ਨਵਾਂ ਅਵਸਰ ਬਣ ਗਿਆ ਹੈ। ਅੱਜ ਦਾ ਭਾਰਤ ਏਸ਼ੀਅਨ ਗੇਮਸ ਵਿੱਚ 100 ਤੋਂ ਜ਼ਿਆਦਾ ਮੈਡਲ ਜਿੱਤ ਕੇ ਦਿਖਾਉਂਦਾ ਹੈ ਅਤੇ ਉਸ ਵਿੱਚ ਮੇਰਾ ਉੱਤਰ ਪ੍ਰਦੇਸ਼ ਵੀ ਹੁੰਦਾ ਹੈ। ਅੱਜ ਦਾ ਭਾਰਤ, ਆਪਣੇ ਦਮ ‘ਤੇ 5ਜੀ ਲਾਂਚ ਕਰਦਾ ਹੈ ਅਤੇ ਉਸ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਲੈ ਜਾਂਦਾ ਹੈ। ਅੱਜ ਦਾ ਭਾਰਤ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਡਿਜੀਟਲ ਲੈਣ-ਦੇਣ ਕਰਦਾ ਹੈ।

ਜਦੋਂ ਕੋਰੋਨਾ ਸੰਕਟ ਆਇਆ, ਤਾਂ ਭਾਰਤ ਵਿੱਚ ਬਣੀ ਵੈਕਸੀਨ ਨੇ, ਦੁਨੀਆ ਦੇ ਕਰੋੜਾਂ ਲੋਕਾਂ ਦੀ ਜਾਨ ਬਚਾਈ। ਵੱਡੀਆਂ-ਵੱਡੀਆਂ ਕੰਪਨੀਆਂ ਅੱਜ ਭਾਰਤ ਵਿੱਚ ਮੋਬਾਈਲ ਅਤੇ ਟੀਵੀ-ਲੈਪਟੌਪ-ਕੰਪਿਊਟਰ ਇਹ ਬਣਾਉਣ ਦੇ ਲਈ ਹਿੰਦੁਸਤਾਨ ਆ ਰਹੀਆਂ ਹਨ। ਅੱਜ ਭਾਰਤ ਲੜਾਕੂ ਵਿਮਾਨ ਬਣਾਉਂਦਾ ਹੈ, ਲੜਾਕੂ ਵਿਮਾਨ ਦੇ ਨਾਲ-ਨਾਲ ਸਮੁੰਦਰ ਵਿੱਚ ਤਿਰੰਗਾ ਫਹਿਰਾਉਣ ਵਾਲਾ ਵਿਕ੍ਰਾਂਤ ਜਹਾਜ਼ ਵੀ ਬਣਾਉਂਦਾ ਹੈ। ਅਤੇ ਇਹ ਜੋ ਤੇਜ਼ ਰਫ਼ਤਾਰ ਨਮੋ ਭਾਰਤ ਸ਼ੁਰੂ ਹੋਈ ਹੈ, ਉਹ ਵੀ ਮੇਡ ਇਨ ਇੰਡੀਆ ਹੈ, ਭਾਰਤ ਦੀ ਆਪਣੀ ਟ੍ਰੇਨ ਹੈ। ਸਾਥੀਓ ਇਹ ਸੁਣ ਕੇ ਤੁਹਾਨੂੰ ਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਤੁਹਾਡਾ ਸਿਰ ਉੱਚਾ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਹਰ ਹਿੰਦੁਸਤਾਨੀ ਨੂੰ ਉੱਜਵਲ ਭਵਿੱਖ ਦਿਖਦਾ ਹੈ ਕਿ ਨਹੀਂ ਦਿਖਦਾ ਹੈ? ਮੇਰੇ ਨੌਜਵਾਨਾਂ ਨੂੰ ਉੱਜਵਲ ਭਵਿੱਖ ਦਿਖਦਾ ਹੈ ਕਿ ਨਹੀਂ ਦਿਖਦਾ ਹੈ। ਹੁਣ ਜੋ ਪਲੈਟਫਾਰਮ ‘ਤੇ ਸਕ੍ਰੀਨ ਡੋਰ ਦੇ ਸਿਸਟਮ ਦਾ ਲੋਕਅਰਪਣ ਹੋਇਆ ਹੈ, ਉਹ ਵੀ ਮੇਡ ਇਨ ਇੰਡੀਆ ਹੈ।

 

ਅਤੇ ਮੈਂ ਇੱਕ ਹੋਰ ਗੱਲ ਦਸਦਾ ਹਾਂ, ਅਸੀਂ ਹੈਲੀਕੌਪਟਰ ਵਿੱਚ ਟ੍ਰੈਵਲ ਕਰਦੇ ਹਾਂ, ਇਹ ਪ੍ਰਧਾਨ ਮੰਤਰੀ ਦਾ ਹੈਲੀਕੌਪਟਰ ਹੈ ਨਾ, ਉਸ ਦੇ ਅੰਦਰ ਇੰਨੀ ਆਵਾਜ਼ ਆਉਂਦੀ ਹੈ ਕਿ ਜਿਵੇਂ ਉਹ ਹਵਾਈ ਟ੍ਰੈਕਟਰ ਹੈ, ਟ੍ਰੈਕਟਰ ਤੋਂ ਵੀ ਜ਼ਿਆਦਾ ਆਵਾਜ਼ ਆਉਂਦੀ ਹੈ, ਕੰਨ ਨੂੰ ਬੰਦ ਰੱਖਣਾ ਪੈਂਦਾ ਹੈ। ਹਵਾਈ ਜਹਾਜ਼ ਵਿੱਚ ਜੋ ਆਵਾਜ਼ ਆਉਂਦੀ ਹੈ, ਮੈਂ ਅੱਜ ਦੇਖਿਆ ਕਿ ਨਮੋ ਭਾਰਤ ਟ੍ਰੇਨ ਵਿੱਚ ਹਵਾਈ ਜਹਾਜ਼ ਤੋਂ ਵੀ ਆਵਾਜ਼ ਘੱਟ ਹੈ, ਯਾਨੀ ਕਿੰਨੀ ਸੁਖਦ ਯਾਤਰਾ ਰਹਿੰਦੀ ਹੈ।

ਸਾਥੀਓ,

ਨਮੋ ਭਾਰਤ, ਭਵਿੱਖ ਦੇ ਭਾਰਤ ਦੀ ਝਲਕ ਹੈ। ਨਮੋ ਭਾਰਤ, ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਦੇਸ਼ ਦੀ ਆਰਥਿਕ ਤਾਕਤ ਵਧਦੀ ਹੈ, ਤਾਂ ਕਿਵੇਂ ਇਹ ਸਾਡੇ ਦੇਸ਼ ਦੀ ਤਸਵੀਰ ਬਦਲ ਜਾਂਦੀ ਹੈ। ਦਿੱਲੀ ਅਤੇ ਮੇਰਠ ਦਾ ਇਹ 80 ਕਿਲੋਮੀਟਰ ਤੋਂ ਜ਼ਿਆਦਾ ਦਾ ਸਟ੍ਰੈਚ ਤਾਂ ਇੱਕ ਸ਼ੁਰੂਆਤ ਹੈ, ਸੁਣੋ, ਇਹ ਤਾਂ ਇੱਕ ਸ਼ੁਰੂਆਤ ਹੈ। ਪਹਿਲੇ ਫੇਜ਼ ਵਿੱਚ ਦਿੱਲੀ, ਯੂਪੀ, ਹਰਿਆਣਾ ਅਤੇ ਰਾਜਸਥਾਨ ਦੇ ਅਨੇਕ ਖੇਤਰ ਨਮੋ ਭਾਰਤ ਟ੍ਰੇਨ ਨਾਲ ਕਨੈਕਟ ਹੋਣ ਵਾਲੇ ਹਨ। ਹੁਣ ਮੈਂ ਰਾਜਸਤਾਨ ਬੋਲ ਦਿੱਤਾ ਤਾਂ ਅਸ਼ੋਕ ਗਹਿਲੋਤ ਜੀ ਦੀ ਨੀਂਦ ਖਰਾਬ ਹੋ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਹੋਰ ਵੀ ਹਿੱਸਿਆਂ ਵਿੱਚ ਨਮੋ ਭਾਰਤ ਜਿਹਾ ਸਿਸਟਮ ਬਣੇਗਾ। ਇਸ ਨਾਲ ਉਦਯੋਗਿਕ ਵਿਕਾਸ ਵੀ ਹੋਵੇਗਾ ਅਤੇ ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਦੇ ਲਈ, ਮੇਰੇ ਦੇਸ਼ ਦੇ ਨੌਜਵਾਨ ਬੇਟੇ-ਬੇਟੀਆਂ ਦੇ ਲਈ ਰੋਜ਼ਗਾਰ ਦੇ ਵੀ ਨਵੇਂ ਅਵਸਰ ਬਣਨਗੇ।

 

ਸਾਥੀਓ,

ਇਸ ਸ਼ਤਾਬਦੀ ਦਾ ਇਹ ਤੀਸਰਾ ਦਹਾਕਾ, ਭਾਰਤੀ ਰੇਲ ਦੇ ਕਾਇਆਕਲਪ ਹੋਣ ਦਾ ਦਹਾਕਾ ਹੈ। ਤੁਸੀਂ ਦੇਖ ਰਹੇ ਹੋ ਦੋਸਤੋਂ, ਇਸ 10 ਸਾਲ ਵਿੱਚ ਪੂਰੀ ਰੇਲ ਤੁਹਾਨੂੰ ਬਦਲੀ ਹੋਈ ਨਜ਼ਰ ਆਵੇਗੀ ਅਤੇ ਮੈਨੂੰ ਛੋਟੇ ਸੁਪਨੇ ਦੇਖਣ ਦੀ ਆਦਤ ਨਹੀਂ ਹੈ ਅਤੇ ਨਾ ਹੀ ਮੈਨੂੰ ਮਰਦੇ-ਮਰਦੇ ਚਲਣ ਦੀ ਆਦਤ ਹੈ। ਮੈਂ ਅੱਜ ਦੀ ਯੁਵਾ ਪੀੜ੍ਹੀ ਨੂੰ ਵਿਸ਼ਵਾਸ ਦੇਣਾ ਚਾਹੁੰਦਾ ਹਾਂ, ਮੈਂ ਅੱਜ ਦੀ ਯੁਵਾ ਪੀੜ੍ਹੀ ਨੂੰ ਗਰੰਟੀ ਦੇਣਾ ਚਾਹੁੰਦਾ ਹਾਂ... ਇਸ ਦਹਾਕੇ ਦੇ ਅੰਤ ਤੱਕ, ਤੁਸੀਂ ਭਾਰਤ ਦੀਆਂ ਟ੍ਰੇਨਾਂ ਨੂੰ ਦੁਨੀਆ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਰਹਿ ਪਾਵਾਂਗੇ। ਸੁਰੱਖਿਆ ਹੋਵੇ, ਸੁਵਿਧਾ ਹੋਵੇ, ਸਫਾਈ ਹੋਵੇ, ਤਾਲਮੇਲ ਹੋਵੇ, ਸੰਵੇਦਨਾ ਹੋਵੇ, ਸਮਰੱਥ ਹੋਵੇ, ਭਾਰਤੀ ਰੇਲ, ਪੂਰੀ ਦੁਨੀਆ ਵਿੱਚ ਇੱਕ ਨਵਾਂ ਮੁਕਾਮ ਹਾਸਲ ਕਰੇਗੀ। ਭਾਰਤੀ ਰੇਲ, ਸੌ ਪ੍ਰਤੀਸ਼ਤ ਬਿਜਲੀਕਰਣ ਦੇ ਲਕਸ਼ ਤੋਂ ਬਹੁਤ ਦੂਰ ਨਹੀਂ ਹੈ। ਅੱਜ ਨਮੋ ਭਾਰਤ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਵੰਦੇ ਭਾਰਤ ਦੇ ਰੂਪ ਵਿੱਚ ਆਧੁਨਿਕ ਟ੍ਰੇਨਾਂ ਦੇਸ਼ ਨੂੰ ਮਿਲੀਆਂ। ਅੰਮ੍ਰਿਤ ਭਾਰਤ ਸਟੇਸ਼ਨ ਅਭਿਯਾਨ ਦੇ ਤਹਿਤ ਦੇਸ਼ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ। ਅੰਮ੍ਰਿਤ ਭਾਰਤ, ਵੰਦੇ ਭਾਰਤ ਅਤੇ ਨਮੋ ਭਾਰਤ ਦੀ ਇਹ ਤ੍ਰਿਵੇਣਈ, ਇਸ ਦਹਾਕੇ ਦੇ ਅੰਤ ਤੱਕ ਭਾਰਤੀ ਰੇਲ ਦੇ ਆਧੁਨਿਕੀਕਰਣ ਦਾ ਪ੍ਰਤੀਕ ਬਣ ਜਾਵੇਗੀ।

ਅੱਜ ਦੇਸ਼ ਵਿੱਚ ਮਲਟੀਮੋਡਲ ਟ੍ਰਾਂਸਪੋਰਟ ਸਿਸਟਮ ‘ਤੇ ਵੀ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਯਾਨੀ ਆਵਾਜਾਈ ਦੇ ਅਲੱਗ-ਅਲੱਗ ਮਾਧਿਅਮਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਇਹ ਜੋ ਨਮੋ ਭਾਰਤ ਟ੍ਰੇਨ ਹੈ, ਇਸ ਵਿੱਚ ਵੀ ਮਲਟੀਮੋਡਲ ਕਨੈਕਟੀਵਿਟੀ ਦਾ ਧਿਆਨ ਰੱਖਿਆ ਗਿਆ ਹੈ। ਦਿੱਲੀ ਦੇ ਸਰਾਏ ਕਾਲੇ ਖਾਂ, ਆਨੰਦ ਬਿਹਾਰ, ਗਾਜ਼ੀਆਬਾਦ ਅਤੇ ਮੇਰਠ ਦੇ ਸਟੇਸ਼ਨਾਂ ‘ਤੇ ਕਿਤੇ ਰੇਲ, ਕਿਤੇ ਮੈਟਰੋ, ਕਿਤੇ ਬੱਸ ਅੱਡਿਆਂ ਨੂੰ ਇਹ ਆਪਸ ਵਿੱਚ ਜੋੜਦੀ ਹੈ। ਹੁਣ ਲੋਕਾਂ ਨੂੰ ਇਹ ਚਿੰਤਾ ਨਹੀਂ ਕਰਨੀ ਪਵੇਗੀ ਕਿ ਟ੍ਰੇਨ ਤੋਂ ਉਤਰਣ ਦੇ ਬਾਅਦ ਉੱਥੋਂ ਘਰ ਜਾਂ ਦਫ਼ਤਰ ਦੇ ਲਈ ਕੋਈ ਦੂਸਰਾ ਸਾਧਨ ਖੋਜਨਾ ਪਵੇਗਾ।

ਮੇਰੇ ਪਰਿਵਾਰਜਨੋਂ,

ਬਦਲਦੇ ਹੋਏ ਭਾਰਤ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਦੇਸ਼ਵਾਸੀਆਂ ਦਾ ਜੀਵਨ ਪੱਧਰ ਸੁਧਰੇ, ਕੁਆਲਿਟੀ ਆਵ੍ ਲਾਈਫ ਹੋਰ ਚੰਗੀ ਹੋਵੇ। ਲੋਕ ਚੰਗੀ ਹਵਾ ਵਿੱਚ ਸਾਂਹ ਲੈਣ, ਕੂੜੇ-ਕਰਕਟ ਦੇ ਢੇਰ ਹਟਣ, ਆਵਾਜਾਈ ਦੇ ਚੰਗੇ ਸਾਧਨ ਹੋਣ, ਪੜ੍ਹਾਈ ਦੇ ਲਈ ਚੰਗੇ ਸਿੱਖਿਆ ਸੰਸਥਾਨ ਹੋਣ, ਇਲਾਜ ਦੀ ਬਿਹਤਰ ਵਿਵਸਥਾ ਹੋਵੇ, ਇਨ੍ਹਾਂ ਸਭ ‘ਤੇ ਅੱਜ ਭਾਰਤ ਸਰਕਾਰ ਵਿਸ਼ੇਸ ਜ਼ੋਰ ਦੇ ਰਹੀ ਹੈ। ਅਤੇ ਪਬਲਿਕ ਟ੍ਰਾਂਸਪੋਰਟ ‘ਤੇ ਤਾਂ ਅੱਜ ਭਾਰਤ, ਪਬਲਿਕ ਟ੍ਰਾਂਸਪੋਰਟ ਦੇ ਲਈ ਜਨਤਾ ਜਿੰਨਾ ਖਰਚ ਕਰ ਰਹੀ ਹੈ, ਓਨਾ ਸਾਡੇ ਦੇਸ਼ ਵਿੱਚ ਪਹਿਲਾਂ ਕਦੇ ਨਹੀਂ ਹੋਇਆ।

ਸਾਥੀਓ, ਆਵਾਜਾਈ ਦੇ ਲਈ, ਟ੍ਰਾਂਸਪੋਰਟ ਦੇ ਲਈ, ਅਸੀਂ ਜਲ, ਥਲ, ਨਭ ਅਤੇ ਪੁਲਾੜ, ਹਰ ਦਿਸ਼ਾ ਵਿੱਚ ਪ੍ਰਯਤਨ ਕਰ ਰਹੇ ਹਾਂ। ਤੁਸੀਂ ਵਾਟਰ ਟ੍ਰਾਂਸਪੋਰਟ ਨੂੰ ਹੀ ਦੇਖ ਲਵੋ ਤਾਂ ਦੇਸ਼ ਵਿੱਚ ਅੱਜ ਦੀਆਂ ਨਦੀਆਂ ਵਿੱਚ 100 ਤੋਂ ਅਧਿਕ ਵਾਟਰਵੇਜ਼ ਬਣ ਰਹੇ ਹਨ। ਇਸ ਵਿੱਚ ਵੀ ਸਭ ਤੋਂ ਵੱਡਾ ਵਾਟਰਵੇਅ, ਮਾਂ ਗੰਗਾ ਦੇ ਜਲ ਪ੍ਰਵਾਹ ਵਿੱਚ ਬਣ ਰਿਹਾ ਹੈ। ਬਨਾਰਸ ਤੋਂ ਲੈ ਕੇ ਹਲਦਿਆ ਤੱਕ ਗੰਗਾ ਜੀ ‘ਤੇ ਜਹਾਜ਼ਾਂ ਦੇ ਲਈ ਅਨੇਕ ਵਾਟਰਵੇਅ ਟਰਮੀਨਲ ਬਣਾਏ ਗਏ ਹਨ। ਇਸ ਨਾਲ ਕਿਸਾਨ, ਜਲਮਾਰਗ ਦੇ ਮਾਧਿਅਮ ਨਾਲ ਵੀ ਫਲ-ਸਬਜ਼ੀਆਂ ਅਤੇ ਅਨਾਜ ਬਾਹਰ ਭੇਜ ਪਾ ਰਿਹਾ ਹੈ। ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼, ਗੰਗਾ ਵਿਲਾਸ, ਨੇ ਵੀ 3200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਰਿਕਾਰਡ ਬਣਾਇਆ ਹੈ। ਅੱਜ ਦੇਸ਼ ਵਿੱਚ ਸਮੁੰਦਰੀ ਕਿਨਾਰਿਆਂ ‘ਤੇ ਵੀ ਨਵੇਂ ਪੋਰਟ ਇਨਫ੍ਰਾਸਟ੍ਰਕਚਰ ਦਾ ਬੇਮਿਸਾਲ ਵਿਸਤਾਰ ਹੋ ਰਿਹਾ ਹੈ, ਆਧੁਨਿਕੀਕਰਣ ਹੋ ਰਿਹਾ ਹੈ। ਇਸ ਦਾ ਲਾਭ ਕਰਨਾਟਕ ਜਿਹੇ ਰਾਜਾਂ ਨੂੰ ਵੀ ਹੋ ਰਿਹਾ ਹੈ। ਥਲ ਦੀ ਗੱਲ ਕਰੀਏ ਤਾਂ, ਆਧੁਨਿਕ ਐਕਸਪ੍ਰੈੱਸਵੇਅ ਦਾ ਜਾਲ ਵਿਛਾਉਣ ਦੇ ਲਈ ਵੀ ਭਾਰਤ ਸਰਕਾਰ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀਹੈ। ਨਮੋ ਭਾਰਤ ਜਿਹੀਆਂ ਟ੍ਰੇਨਾਂ ਹੋਣ ਜਾਂ ਫਿਰ ਮੈਟਰੋ ਟ੍ਰੇਨਾਂ, ਇਨ੍ਹਾਂ ‘ਤੇ ਵੀ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਰਹੇ ਹਨ।

ਇੱਥੇ ਦਿੱਲੀ-ਐੱਨਸੀਆਰ ਵਿੱਚ ਰਹਿਣਵਾਲੇ ਲੋਕ ਜਾਣਦੇ ਹਨ ਕਿ ਬੀਤੇ ਵਰ੍ਹਿਆਂ ਵਿੱਚ ਕਿਸ ਤਰ੍ਹਾਂ ਇੱਥੇ ਮੋਟਰੋ ਰੂਟਸ ਦਾ ਵਿਸਤਾਰ ਹੋਇਆ ਹੈ। ਯੂਪੀ ਵਿੱਚ ਅੱਜ ਨੋਇਡਾ, ਗਾਜ਼ੀਆਬਾਦ, ਲਖਨਊ, ਮੇਰਠ, ਆਗਰਾ, ਕਾਨਪੁਰ ਜਿਹੇ ਸ਼ਹਿਰਾਂ ਵਿੱਚ ਮੈਟਰੋ ਆਗਾਜ਼ ਦੇ ਰਹੀ ਹੈ, ਕਿਤੇ ਮੈਟਰੋ ਚਲ ਰਹੀ ਹੈ, ਕਿਤੇ ਨਿਕਟ ਭਵਿੱਖ ਵਿੱਚ ਚਲਣ ਵਾਲੀ ਹੈ। ਕਰਨਾਟਕ ਵਿੱਚ ਵੀ ਬੰਗਲੁਰੂ ਹੋਣ, ਮੈਸੂਰ ਹੋਣ, ਮੈਟਰੋ ਵਾਲੇ ਸ਼ਹਿਰਾਂ ਦਾ ਵਿਸਤਾਰ ਹੋ ਰਿਹਾ ਹੈ

 

ਨਭ ਯਾਨੀ ਆਸਮਾਨ ਵਿੱਚ ਵੀ ਭਾਰਤ ਓਨੇ ਹੀ ਖੰਭ ਫੈਲਾ ਰਿਹਾ ਹੈ। ਹਵਾਈ ਯਾਤਰਾ ਨੂੰ ਅਸੀਂ ਹਵਾਈ ਚੱਪਲ ਪਹਿਨਣ ਵਾਲੇ ਦੇ ਲਈ ਸੁਲਭ ਕਰ ਰਹੇ ਹਾਂ। ਬੀਤੇ 9 ਸਾਲ ਵਿੱਚ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ। ਬੀਤੇ ਕੁਝ ਸਮੇਂ ਵਿੱਚ ਸਾਡੀ ਏਅਰਲਾਈਂਜ਼, ਭਾਰਤ ਵਿੱਚ 1 ਹਜ਼ਾਰ ਤੋਂ ਅਧਿਕ ਨਵੇਂ ਵਿਮਾਨਾਂ ਦੇ ਔਰਡਰ ਦੇ ਚੁੱਕੀ ਹੈ। ਇਸੇ ਪ੍ਰਕਾਰ ਅਸੀਂ ਪੁਲਾੜ ਵਿੱਚ ਵੀ ਆਪਣੇ ਕਦਮ ਤੇਜ਼ੀ ਨਾਲ ਵਧਾ ਰਹੇ ਹਾਂ। ਹਾਲ ਵਿੱਚ ਸਾਡੇ ਚੰਦ੍ਰਯਾਨ ਨੇ ਚੰਦ੍ਰਮਾ ‘ਤੇ ਤਿਰੰਗਾ ਝੰਡਾ ਗੱਡ ਦਿੱਤਾ ਹੈ। ਅਸੀਂ 2040 ਤੱਕ ਦਾ ਪੱਕਾ ਰੋਡਮੈਪ ਬਣਾ ਦਿੱਤਾ ਹੈ। ਕੁਝ ਹੀ ਸਮੇਂ ਬਾਅਦ ਭਾਰਤੀਆਂ ਨੂੰ ਲੈ ਕੇ ਸਾਡਾ ਗਗਨਯਾਨ ਸਪੇਸ ਵਿੱਚ ਜਾਵੇਗਾ। ਫਿਰ ਅਸੀਂ ਆਪਣਾ ਸਪੇਸ ਸਟੇਸ਼ਨ ਸਥਾਪਿਤ ਕਰਾਂਗੇ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਯਾਨ ਵਿੱਚ ਪਹਿਲਾ ਭਾਰਤੀ ਚੰਦ ‘ਤੇ ਉਤਾਰਾਂਗੇ। ਅਤੇ ਇਹ ਸਭ ਕਿਸ ਦੇ ਲਈ ਹੋ ਰਿਹਾ ਹੈ? ਇਹ ਦੇਸ਼ ਦੇ ਨੌਜਵਾਨਾਂ ਦੇ ਲਈ, ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਦੇ ਲਈ ਹੋ ਰਿਹਾ ਹੈ।

ਸਾਥੀਓ,

ਚੰਗੀ ਹਵਾ ਦੇ ਲਈ ਜ਼ਰੂਰੀ ਹੈ ਕਿ ਸ਼ਹਿਰਾਂ ਵਿੱਚ ਪ੍ਰਦੂਸ਼ਣ ਘੱਟ ਹੋਵੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਇਲੈਕਟ੍ਰਿਕ ਬੱਸਾਂ ਦਾ ਵੀ ਬਹੁਤ ਵੱਡਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ 10 ਹਜ਼ਾਰ ਇਲੈਕਟ੍ਰਿਕ ਬੱਸ ਦੇਣ ਵਾਲੀ ਯੋਜਨਾ ਸ਼ੁਰੂ ਕੀਤੀ ਹੈ। ਭਾਰਤ ਸਰਕਾਰ ਦੀ ਤਿਆਰੀ ਰਾਜਧਾਨੀ ਦਿੱਲੀ ਵਿੱਚ 600 ਕਰੋੜ ਰੁਪਏ ਦੇ ਖਰਚ ਨਾਲ, 1300 ਤੋਂ ਜ਼ਿਆਦਾ ਇਲੈਕਟ੍ਰਿਕ ਬੱਸ ਚਲਾਉਣ ਦਾ ਸਾਡਾ ਸੰਕਲਪ ਹੈ। ਇਸ ਵਿੱਚੋਂ 850 ਤੋਂ ਜ਼ਿਆਦਾ ਇਲੈਕਟ੍ਰਿਕ ਬੱਸਾਂ ਦਿੱਲੀ ਵਿੱਚ ਚਲਣੀਆਂ ਸ਼ੁਰੂ ਵੀ ਹੋ ਗਈਆਂ ਹਨ। ਇਸੇ ਤਰ੍ਹਾਂ ਬੰਗਲੁਰੂ ਵਿੱਚ ਵੀ 1200 ਤੋਂ ਜ਼ਿਆਦਾ ਬੱਸਾਂ ਨੂੰ ਚਲਾਉਣ ਦੇ ਲਈ ਭਾਰਤ ਸਰਕਾਰ 500 ਕਰੋੜ ਰੁਪਏ ਦੀ ਮਦਦ ਦੇ ਰਹੀ ਹੈ। ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਦਿੱਲੀ, ਯੂਪੀ ਹੋਵੇ ਜਾਂ ਕਰਨਾਟਕ, ਹਰ ਸ਼ਹਿਰ ਵਿੱਚ ਆਧੁਨਿਕ ਅਤੇ ਗ੍ਰੀਨ ਪਬਲਿਕ ਟ੍ਰਾਂਸਪੋਰਟ ਨੂੰ ਹੁਲਾਰਾ ਮਿਲੇ।

ਸਾਥੀਓ,

ਅੱਜ ਭਾਰਤ ਵਿੱਚ ਜੋ ਵੀ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ, ਉਸ ਵਿੱਚ ਨਾਗਰਿਕ ਸੁਵਿਧਾਵਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਔਫਿਸ ਜਾਣ ਵਾਲਿਆਂ ਦੇ ਲਈ, ਮੈਟਰੋ ਜਾਂ ਨਮੋ ਭਾਰਤ ਜਿਹੇ ਇਨਫ੍ਰਾਸਟ੍ਰਕਚਰ ਬਹੁਤ ਮਾਇਨੇ ਰੱਖਦੇ ਹਨ। ਜਿਨ੍ਹਾਂ ਦੇ ਘਰ ਵਿੱਚ ਛੋਟੇ ਬੱਚੇ ਹਨ, ਜਾਂ ਬਜ਼ੁਰਗ ਮਾਤਾ-ਪਿਤਾ ਹਨ, ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਲਈ ਇਸ ਦੇ ਕਾਰਨ ਸਮਾਂ ਬਚਦਾ ਹੈ, ਜ਼ਿਆਦਾ ਸਮਾਂ ਮਿਲਦਾ ਹੈ। ਨੌਜਵਾਨਾਂ ਦੇ ਲਈ, ਬਿਹਤਰੀਨ ਇਨਫ੍ਰਾਸਟ੍ਰਕਰਚ ਦਾ ਹੋਣਾ ਇਸ ਗੱਲ ਦੀ ਗਰੰਟੀ ਹੈ ਕਿ ਵੱਡੀਆਂ ਕੰਪਨੀਆਂ ਆਉਣਗੀਆਂ, ਉੱਥੇ ਉਦਯੋਗ ਲਗਾਉਣਗੀਆਂ। ਇੱਕ ਬਿਜ਼ਨਸਮੈਨ ਦੇ ਲਈ, ਚੰਗੀ ਏਅਰਵੇਜ਼ ਅਤੇ ਚੰਗੀਆਂ ਸੜਕਾਂ ਹੋਣ ਨਾਲ ਗ੍ਰਾਹਕਾਂ ਤੱਕ ਉਨ੍ਹਾਂ ਦੀ ਪਹੁੰਚ ਅਸਾਨੀ ਨਾਲ ਹੋ ਜਾਂਦੀ ਹੈ। ਚੰਗੇ ਇਨਫ੍ਰਾਸਟ੍ਰਕਚਰ ਨਾਲ ਕਈ ਤਰ੍ਹਾਂ ਦੇ ਬਿਜ਼ਨਸ ਇੱਕ ਜਗ੍ਹਾਂ ਜੁਟਣ ਲਗਦੇ ਹਨ, ਜਿਸ ਨਾਲ ਸਭ ਨੂੰ ਫਾਇਦਾ ਹੁੰਦਾ ਹੈ। ਇੱਕ ਕੰਮਕਾਜੀ ਮਹਿਲਾ ਦੇ ਲਈ, ਮੈਟਰੋ ਜਾਂ RRTS ਜਿਹੇ ਇਨਫ੍ਰਾਸਟ੍ਰਕਚਰ ਨਾਲ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਹ ਨਾ ਸਿਰਫ਼ ਸੁਰੱਖਿਅਤ ਆਪਣੇ ਔਫਿਸ ਤੱਕ ਜਾਂਦੀ ਹੈ, ਬਲਕਿ ਉਨ੍ਹਾਂ ਦੇ ਪੈਸੇ ਦੀ ਵੀ ਬਚਤ ਹੁੰਦੀ ਹੈ।

ਜਦੋਂ ਮੈਡੀਕਲ ਕਾਲਜਾਂ ਦੀ ਸੰਖਿਆ ਵਧਦੀ ਹੈ, ਇਲਾਜ ਦੀ ਰਾਹ ਦੇਖਣ ਵਾਲੇ ਮਰੀਜਾਂ ਅਤੇ ਡਾਕਟਰ ਬਣਨ ਦੀ ਆਕਾਂਖਿਆ ਰੱਖਣ ਵਾਲੇ ਨੌਜਵਾਨਾਂ, ਦੋਨਾਂ ਨੂੰ ਫਾਇਦਾ ਹੁੰਦਾ ਹੈ। ਜਦੋਂ ਡਿਜੀਟਲ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੁੰਦਾ ਹੈ, ਤਦ ਸਭ ਤੋਂ ਗ਼ਰੀਬ ਵਿਅਕਤੀ ਨੂੰ ਵੀ ਉਸ ਦੇ ਹੱਕ ਦਾ ਪੈਸਾ ਸਿੱਧਾ ਉਸ ਦੇ ਬੈਂਕ ਅਕਾਉਂਟ ਵਿੱਚ ਮਿਲਦਾ ਹੈ। ਜਦੋਂ ਨਾਗਰਿਕਾਂ ਨੂੰ ਸਾਰੀਆਂ ਸੇਵਾਵਾਂ ਔਨਲਾਈਨ ਮਿਲਣ ਲਗਦੀਆਂ ਹਨ ਤਾਂ ਉਸ ਨੂੰ ਔਫਿਸਾਂ ਦੇ ਚੱਕਰ ਲਗਾਉਣ ਤੋਂ ਮੁਕਤੀ ਮਿਲਦੀ ਹੈ। ਹੁਣ ਜੋ ਇਹ UPI Enabled ਟਿਕਟ ਵੈਂਡਿੰਗ ਮਸ਼ੀਨ ਕੁਝ ਦੇਰ ਪਹਿਲਾਂ ਅਸੀਂ ਦੇਖੀ ਹੈ, ਉਹ ਵੀ ਤੁਹਾਡੀ ਸੁਵਿਧਾ ਵਧਾਉਣ ਵਾਲੀ ਹੈ। ਅਜਿਹੇ ਸਾਰੇ ਖੇਤਰਾਂ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਬੇਮਿਸਾਲ ਕਾਰਜ ਹੋਏ ਹਨ। ਇਸ ਨਾਲ ਲੋਕਾਂ ਦਾ ਜੀਵਨ ਅਸਾਨ ਬਣਿਆ ਹੈ, ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਦੂਰ ਹੋਈਆਂ ਹਨ।

ਮੇਰੇ ਪਰਿਵਾਰਜਨੋਂ,

ਇਹ ਤਿਉਹਾਰਾਂ ਦਾ ਸਮਾਂ ਹੈ। ਇਹ ਖੁਸ਼ੀਆਂ ਦਾ ਸਮਾਂ ਹੈ। ਦੇਸ਼ ਦਾ ਮੇਰਾ ਹਰ ਪਰਿਵਾਰ ਇਨ੍ਹਾਂ ਤਿਉਹਾਰਾਂ ਨੂੰ ਚੰਗੇ ਤੋਂ ਚੰਗਾ ਮਨਾ ਸਕੇ, ਇਸ ਦੇ ਲਈ ਵੀ ਕੇਂਦਰ ਸਰਕਾਰ ਨੇ ਬਹੁਤ ਸਾਰੇ ਵੱਡੇ ਫ਼ੈਸਲੇ ਲਏ ਹਨ। ਇਨ੍ਹਾਂ ਫ਼ੈਸਲਿਆਂ ਦਾ ਲਾਭ ਕਿਸਾਨਾਂ ਨੂੰ ਹੋਵੇਗਾ, ਕਰਮਚਾਰੀਆਂ ਨੂੰ ਹੋਵੇਗਾ, ਪੈਂਸ਼ਨ ਵਾਲੇ ਸਾਡੇ ਭਾਈ-ਭੈਣਾਂ ਨੂੰ ਹੋਵੇਗਾ। ਭਾਰਤ ਸਰਕਾਰ ਨੇ ਰਬੀ ਫਸਲਾਂ ਦੀ MSP ‘ਤੇ ਵੱਡਾ ਵਾਧਾ ਕੀਤਾ ਹੈ। ਮਸੂਰ ਦੀ ਦਾਲ ਦੇ MSP ਵਿੱਚ ਸਵਾ 4 ਸੌ ਰੁਪਏ ਪ੍ਰਤੀ ਕੁਇੰਟਲ, ਸਰੋਂ ਦੇ ਲਈ 200 ਰੁਪਏ, ਤਾਂ ਕਣਕ ਦੇ ਲਈ ਡੇਢ ਸੌ ਰੁਪਏ ਪ੍ਰਤੀ ਕੁਇੰਟਲ ਇਸ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸਾਡੇ ਕਿਸਾਨਾਂ ਦੇ ਕੋਲ ਵਧੇਰਾ ਪੈਸਾ ਆਵੇਗਾ। 2014 ਵਿੱਚ ਕਣਕ ਦਾ ਜੋ MSP 1400 ਰੁਪਏ ਕੁਇੰਟਲ ਸੀ, ਉਹ ਹੁਣ 2 ਹਜ਼ਾਰ ਦੇ ਪਾਰ ਹੋ ਗਿਆ ਹੈ। ਮਸੂਰ ਦਾਲ ਦਾ MSP ਤਾਂ ਬੀਤੇ 9 ਵਰ੍ਹਿਆਂ ਵਿੱਚ ਦੁੱਗਣੇ ਤੋਂ ਵੀ ਅਧਿਕ ਵਧਾਇਆ ਗਿਆ ਹੈ। ਸਰੋਂ ਦਾ MSP ਵੀ ਇਸ ਦੌਰਾਨ 2600 ਰੁਪਏ ਪ੍ਰਤੀ ਕੁਇੰਟਲ ਵਧਾਇਆ ਜਾ ਚੁੱਕਿਆ ਹੈ। ਇਹ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਤੋਂ ਅਧਿਕ ਸਮਰਥਨ ਮੁੱਲ ਦੇਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

ਸਾਥੀਓ,

ਕੇਂਦਰ ਸਰਕਾਰ ਯੂਰੀਆ ਸਹਿਤ ਤਮਾਮ ਦੂਸਰੀ ਖਾਦਾਂ ਨੂੰ ਘੱਟ ਕੀਮਤ ‘ਤੇ ਕਿਸਾਨਾਂ ਤੱਕ ਪਹੁੰਚਾ ਰਹੀ ਹੈ। ਯੂਰੀਆ ਦੀ ਜੋ ਬੋਰੀ, ਦੁਨੀਆ ਦੇ ਅਨੇਕ ਦੇਸ਼ਾਂ ਵਿੱਚ 3 ਹਜ਼ਾਰ ਰੁਪਏ ਦੀ ਹੈ, ਓਹੀ ਬੋਰੀ ਭਾਰਤ ਵਿੱਚ 300 ਰੁਪਏ ਤੋਂ ਵੀ ਘੱਟ ਵਿੱਚ ਦਿੱਤੀ ਜਾ ਰਹੀ ਹੈ, ਇਹ ਅੰਕੜਾ ਯਾਦ ਰਹੇਗਾ ਤੁਹਾਨੂੰ? ਇਸ ਦਾ ਲਾਭ ਯੂਪੀ ਦੇ ਕਿਸਾਨਾਂ ਨੂੰ, ਕਰਨਾਟਕ ਦੇ ਕਿਸਾਨਾਂ ਨੂੰ, ਦੇਸ਼ ਭਰ ਦੇ ਕਿਸਾਨਾਂ ਨੂੰ ਹੋ ਰਿਹਾ ਹੈ। ਇਸ ‘ਤੇ ਵੀ ਭਾਰਤ ਸਰਕਾਰ ਇੱਕ ਸਾਲ ਵਿੱਚ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀ ਹੈ। ਇਹ ਸਰਕਾਰ ਦੀ ਤਿਜੋਰੀ ਨਾਲ ਢਾਈ ਲੱਖ ਕਰੋੜ ਇਸ ਲਈ ਜਾਂਦਾ ਹੈ ਤਾਕਿ ਮੇਰੇ ਕਿਸਾਨ ਨੂੰ ਯੂਰੀਆ ਮਹਿੰਗਾ ਨਾ ਪਵੇ। 

ਸਾਥੀਓ,

ਫਸਲ ਕਟਣ ਦੇ ਬਾਅਦ ਜੋ ਬਚਦਾ ਹੈ, ਝੋਨੇ ਦੀ ਪਰਾਲੀ ਹੋਵੇ, ਠੂੰਠ ਹੋਵੇ, ਉਹ ਬਰਬਾਦ ਨਾ ਜਾਵੇ, ਉਸ ਦਾ ਵੀ ਲਾਭ ਸਾਡੇ ਕਿਸਾਨਾਂ ਨੂੰ ਮਿਲੇ, ਇਸ ‘ਤੇ ਵੀ ਸਾਡੀ ਸਰਕਾਰ ਕੰਮ ਕਰ ਰਹੀ ਹੈ। ਇਸ ਦੇ ਲਈ ਪੂਰੇ ਦੇਸ਼ ਵਿੱਚ ਬਾਇਓਫਿਊਲ ਅਤੇ ਇਥੇਨੌਲ ਯੂਨੀਟਸ ਲਗਾਈਆਂ ਜਾ ਰਹੀਆਂ ਹਨ। 9 ਵਰ੍ਹੇ ਪਹਿਲਾਂ ਦੀ ਤੁਲਨਾ ਵਿੱਚ ਅੱਜ ਦੇਸ਼ ਵਿੱਚ 10 ਗੁਣਾ ਅਧਿਕ ਇਥੇਨੌਲ ਉਤਪਾਦਨ ਹੋ ਰਿਹਾ ਹੈ। ਇਥੇਨੌਲ ਦੇ ਇਸ ਉਤਪਾਦਨ ਨਾਲ ਹੁਣ ਤੱਕ ਦੇਸ਼ ਵਿੱਚ ਲਗਭਗ 65 ਹਜ਼ਾਰ ਕਰੋੜ ਰੁਪਏ ਸਾਡੇ ਕਿਸਾਨਾਂ ਦੀ ਜੇਬ ਵਿੱਚ ਗਏ ਹਨ। ਸਿਰਫ਼ ਪਿਛਲੇ ਦੱਸ ਮਹੀਨਿਆਂ ਵਿੱਚ ਹੀ ਕੁੱਲ 18 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਦੇਸ਼ ਦੇ ਕਿਸਾਨਾਂ ਨੂੰ ਹੋਇਆ ਹੈ। ਅਤੇ ਇਸ ਵਿੱਚ ਵੀ ਅਗਰ ਮੈਂ ਮੇਰਠ-ਗਾਜ਼ੀਆਬਾਦ ਖੇਤਰ ਦੇ ਕਿਸਾਨਾਂ ਦੀ ਗੱਲ ਕਰਾਂ ਤਾਂ ਇੱਥੇ ਇਥੇਨੌਲ ਦੇ ਲਈ ਇਸ ਸਾਲ ਦੇ 10 ਮਹੀਨਿਆਂ ਵਿੱਚ ਹੀ 300 ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਹੋਇਆ ਹੈ। ਇਥੇਨੌਲ ਦਾ ਇੰਨਾ ਉਪਯੋਗ ਜਿਸ ਪ੍ਰਕਾਰ ਟ੍ਰਾਂਸਪੋਰਟ ਦੇ ਲਈ ਵਧਾਇਆ ਜਾ ਰਿਹਾ ਹੈ, ਉਸ ਨਾਲ ਸਾਡੇ ਮੇਰਠ-ਗਾਜ਼ੀਆਬਾਦ ਦੇ ਗੰਨਾ ਕਿਸਾਨਾਂ ਨੂੰ ਵਿਸ਼ੇਸ਼ ਲਾਭ ਹੋ ਰਿਹਾ ਹੈ। ਇਸ ਨਾਲ ਗੰਨਾ ਕਿਸਾਨਾਂ ਦੇ ਬਕਾਏ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੀ ਹੈ।

 

ਸਾਥੀਓ,

ਤਿਉਹਾਰਾਂ ਦੇ ਇਸੇ ਮੌਸਮ ਦੀ ਸ਼ੁਰੂਆਤ, ਉਸੇ ਸ਼ੁਰੂਆਤ ਵਿੱਚ ਭਾਰਤ ਸਰਕਾਰ ਭੈਣਾਂ-ਬੇਟੀਆਂ ਨੂੰ ਵੀ ਉਨ੍ਹਾਂ ਦਾ ਉਪਹਾਰ ਦੇ ਚੁੱਕੀ ਹੈ। ਉੱਜਵਲਾ ਦੀ ਲਾਭਾਰਥੀ ਭੈਣਾਂ ਦੇ ਲਈ ਸਿਲੰਡਰ 500 ਰੁਪਏ ਸਸਤਾ ਕੀਤਾ ਗਿਆ ਹੈ। ਦੇਸ਼ ਦੇ 80 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੁਆਰਾ ਕੇਂਦਰੀ ਕਰਮਚਾਰੀਆਂ ਅਤੇ ਪੈਂਸ਼ਨ ਪਾਉਣ ਵਾਲਿਆਂ ਦੇ ਲਈ 4 ਪ੍ਰਤੀਸ਼ਤ ਡੀਏ ਦਾ ਵੀ ਐਲਾਨ ਕੀਤਾ ਗਿਆ ਹੈ। ਰੇਲਵੇ ਦੇ ਜੋ ਸਾਡੇ ਗਰੁੱਪ ਬੀ ਅਤੇ ਗਰੁੱਪ ਸੀ ਦੇ ਲੱਖਾਂ ਨੌਨ-ਗਜ਼ਟਿਡ ਕਰਮਚਾਰੀ ਹਨ, ਉਨ੍ਹਾਂ ਨੂੰ ਦਿਵਾਲੀ ਬੋਨਸ ਵੀ ਦਿੱਤਾ ਗਿਆ ਹੈ। ਕਿਸਾਨਾਂ ਅਤੇ ਕਰਮਚਾਰੀਆਂ ਦੇ ਕੋਲ ਜੋ ਇਹ ਵਾਧੂ ਹਜ਼ਾਰਾਂ ਕਰੋੜ ਰੁਪਏ ਪਹੁੰਚਣ ਵਾਲੇ ਹਨ, ਇਸ ਦਾ ਲਾਭ ਪੂਰੇ ਸਮਾਜ ਨੂੰ ਹੋਵੇਗਾ। ਇਸ ਪੈਸੇ ਨਾਲ ਜੋ ਖਰੀਦਦਾਰੀ ਹੋਵੇਗੀ, ਉਸ ਨਾਲ ਮਾਰਕਿਟ ਵਿੱਚ ਰੌਨਕ ਹੋਰ ਵਧੇਗੀ, ਬਿਜ਼ਨਸ ਹੋਰ ਵਧੇਗਾ।

ਮੇਰੇ ਪਰਿਵਾਰਜਨੋਂ,

ਜਦੋਂ ਅਜਿਹੇ ਸੰਵੇਦਨਸ਼ੀਲ ਫ਼ੈਸਲੇ ਹੁੰਦੇ ਹਨ, ਤਾਂ ਹਰ ਪਰਿਵਾਰ ਵਿੱਚ ਤਿਉਹਾਰ ਦੀ ਖੁਸ਼ੀ ਹੋਰ ਵਧ ਜਾਂਦੀ ਹੈ। ਅਤੇ ਜਦੋਂ ਦੇਸ਼ ਦਾ ਹਰ ਪਰਿਵਾਰ ਖੁਸ਼ ਹੁੰਦਾ ਹੈ, ਅਗਰ ਤੁਹਾਡੇ ਤਿਉਹਾਰ ਚੰਗੇ ਜਾਂਦੇ ਹਨ ਤਾਂ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ। ਮੇਰਾ ਤਿਉਹਾਰ ਉਸੇ ਵਿੱਚ ਮਨ ਜਾਂਦਾ ਹੈ।

ਮੇਰੇ ਪਿਆਰੇ ਭਾਈਓ-ਭੈਣੋਂ,

ਤੁਸੀਂ ਹੀ ਮੇਰਾ ਪਰਿਵਾਰ ਹੋ, ਇਸ ਲਈ ਤੁਸੀਂ ਹੀ ਮੇਰੀ ਪ੍ਰਾਥਮਿਕਤਾ ਵੀ ਹੋ। ਇਹ ਕੰਮ ਤੁਹਾਡੇ ਲਈ ਹੋ ਰਿਹਾ ਹੈ। ਤੁਸੀਂ ਸੁਖੀ ਰਹੋਗੇ, ਤੁਸੀਂ ਪ੍ਰਗਤੀ ਕਰੋਗੇ ਤਾਂ ਦੇਸ਼ ਪ੍ਰਗਤੀ ਕਰੇਗਾ, ਤੁਸੀਂ ਸੁਖੀ ਰਹੋਗੇ, ਮੈਨੂੰ ਸੁਖ ਮਿਲੇਗਾ। ਤੁਸੀਂ ਸਮਰੱਥ ਹੋਵੋਗੇ, ਤਾਂ ਦੇਸ਼ ਸਮਰੱਥ ਹੋਵੇਗਾ।

ਅਤੇ ਭਾਈਓ-ਭੈਣੋਂ,

ਮੈਂ ਅੱਜ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ, ਦੇਵੋਗੇ? ਅਜਿਹੀ ਆਵਾਜ਼ ਧੀਮੀ ਨਹੀਂ ਚਲੇਗੀ, ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ, ਦੇਵੋਗੇ? ਹੱਥ ਉੱਪਰ ਕਰਕੇ ਦੱਸੋ, ਪੱਕਾ ਦੇਵੋਗੇ। ਚੰਗਾ ਦੇਖੋ ਭਾਈ, ਗ਼ਰੀਬ ਵੀ ਹੋਵੇਗਾ ਅਗਰ ਉਸ ਦੇ ਕੋਲ ਆਪਣੀ ਸਾਈਕਲ ਹੋਵੇਗੀ ਤਾਂ ਆਪਣੀ ਸਾਈਕਲ ਨੂੰ ਠੀਕ ਰੱਖਦਾ ਹੈ ਕਿ ਨਹੀਂ ਰੱਖਦਾ ਹੈ, ਉਸ ਦੀ ਸਾਫ-ਸਫਾਈ ਕਰਦਾ ਹੈ ਕਿ ਨਹੀਂ ਕਰਦਾ ਹੈ, ਕਹੋ ਨਾ, ਕਰਨਾ ਹੈ ਕਿ ਨਹੀਂ ਕਰਦਾ ਹੈ? ਅਗਰ ਤੁਹਾਡੇ ਕੋਲ ਸਕੂਟਰ ਹੈ ਤਾਂ ਸਵੇਰੇ ਉਠਦੇ ਹੀ ਸਕੂਟਰ ਨੂੰ ਬਰਾਬਰ, ਠੀਕ-ਠਾਕ ਰੱਖਦੇ ਹਨ ਕਿ ਨਹੀਂ ਰੱਖਦੇ ਹਨ, ਸਫਾਈ ਕਰਦੇ ਹਨ ਕਿ ਨਹੀਂ ਕਰਦੇ ਹਨ, ਤੁਹਾਡਾ ਸਕੂਟਰ ਚੰਗਾ ਰਹੇ, ਚੰਗਾ ਲਗਦਾ ਹੈ ਨਾ? ਤਾ ਇਹ ਨਵੀਆਂ-ਨਵੀਆਂ ਟ੍ਰੇਨਾਂ ਆ ਰਹੀਆਂ ਹਨ, ਉਹ ਕਿਸ ਦੀਆਂ ਹਨ, ਤਾਂ ਇਸ ਨੂੰ ਸੰਭਾਲਣ ਦੀ ਜ਼ਿੰਮੇਦਾਰੀ ਕਿਸ ਦੀ ਹੈ, ਸੰਭਾਲੋਗੇ। ਇੱਕ ਵੀ ਖਰੋਚ ਨਹੀਂ ਆਉਣੀ ਚਾਹੀਦੀ ਹੈ, ਸਾਡੀਆਂ ਨਵੀਆਂ ਟ੍ਰੇਨਾਂ ਨੂੰ ਇੱਕ ਵੀ ਖਰੋਚ ਨਹੀਂ ਆਉਣੀ ਚਾਹੀਦੀ ਹੈ, ਜਿਵੇਂ ਆਪਣੀ ਗੱਡੀ ਹੈ ਓਵੇਂ ਸੰਭਾਲਣਾ ਚਾਹੀਦਾ ਹੈ, ਸੰਭਾਲੋਗੇ, ਸੰਭਾਲੋਗੇ? ਇੱਕ ਵਾਰ ਫਿਰ ਆਪ ਸਭ ਨੂੰ ਨਮੋ ਭਾਰਤ ਟ੍ਰੇਨ ਦੇ ਲਈ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ!

 ਮੇਰੇ ਨਾਲ ਪੂਰੀ ਤਾਕਤ ਨੋ ਬੋਲੇ-

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

 

ਬਹੁਤ-ਬਹੁਤ ਧੰਨਵਾਦ।

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's exports growth momentum continues, services trade at all-time high in 2023-24

Media Coverage

India's exports growth momentum continues, services trade at all-time high in 2023-24
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਅਪ੍ਰੈਲ 2024
April 16, 2024

Viksit Bharat – PM Modi’s vision for Holistic Growth