ਲਗਭਗ 1.25 ਲੱਖ ਕਰੋੜ ਰੁਪਏ ਦੀਆਂ 3 ਸੈਮੀਕੰਡਕਟਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ
“ਭਾਰਤ ਪ੍ਰਮੁੱਖ ਸੈਮੀਕੰਡਕਟਰ ਮੈਨੂਫੈਕਚਰਿੰਗ ਹੱਬ ਬਣਨ ਲਈ ਤਿਆਰ ਹੈ"
“ਆਤਮਵਿਸ਼ਵਾਸੀ ਯੁਵਾ ਰਾਸ਼ਟਰ ਦੀ ਕਿਸਮਤ ਬਦਲਦਾ ਹੈ”
“ਭਾਰਤ ਦਾ ਤੇਜ਼ ਵਿਕਾਸ ਸਾਡੀ ਯੁਵਾ ਸ਼ਕਤੀ (Yuva Shakti) ਵਿੱਚ ਵਿਸ਼ਵਾਸ ਵਧਾ ਰਿਹਾ ਹੈ”
“ਭਾਰਤ ਜੋ ਸੰਕਲਪ ਲੈਂਦਾ ਹੈ, ਉਸ ਨੂੰ ਭਾਰਤ ਅਤੇ ਇੱਥੋਂ ਦਾ ਲੋਕਤੰਤਰ ਪੂਰਾ ਕਰਦਾ ਹੈ”
“ਚਿਪ ਨਿਰਮਾਣ ਭਾਰਤ ਨੂੰ ਆਤਮਨਿਰਭਰਤਾ ਅਤੇ ਆਧੁਨਿਕਤਾ ਦੀ ਤਰਫ਼ ਲੈ ਜਾਵੇਗਾ”
“ਚਿਪ ਨਿਰਮਾਣ ਅਪਾਰ ਸੰਭਾਵਨਾਵਾਂ ਦੇ ਦੁਆਰ ਖੋਲ੍ਹਦਾ ਹੈ”
“ਭਾਰਤ ਦੇ ਯੁਵਾ ਸਮਰੱਥ ਹਨ ਅਤੇ ਉਨ੍ਹਾਂ ਨੂੰ ਬੱਸ ਮੌਕੇ ਦੀ ਤਲਾਸ਼ ਹੈ। ਸੈਮੀਕੰਡਕਟਰ ਪਹਿਲ ਨੇ ਅੱਜ ਭਾਰਤ ਲਈ ਉਹ ਅਵਸਰ ਲਿਆਂਦਾ ਹੈ।”

ਨਮਸਕਾਰ।

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਰਾਜੀਵ ਚੰਦਰਸ਼ੇਖਰ ਜੀ, ਅਸਾਮ ਅਤੇ ਗੁਜਰਾਤ ਦੇ ਮੁੱਖ ਮੰਤਰੀ, ਟਾਟਾ ਗਰੁੱਪ ਦੇ ਚੇਅਰਮੈਨ ਸ਼੍ਰੀ ਐੱਨ ਚੰਦਰਸ਼ੇਖਰਨ, ਸੀਜੀ ਪਾਵਰ ਦੇ ਚੇਅਰਮੈਨ ਵੇੱਲਾਯਨ ਸੁਬੈੱਈਆ ਜੀ, ਕੇਂਦਰ, ਰਾਜ ਤੇ ਇੰਸਡਸਟ੍ਰੀਜ਼ ਨਾਲ ਜੁੜੇ ਹੋਰ ਸਾਰੇ ਵਰਿਸ਼ਠ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

 

ਅੱਜ ਦਾ ਇਹ ਦਿਨ ਇਤਿਹਾਸਿਕ ਹੈ। ਅੱਜ ਅਸੀਂ ਇਤਿਹਾਸ ਭੀ ਰਚ ਰਹੇ ਹਾਂ ਅਤੇ ਉੱਜਵਲ ਭਵਿੱਖ ਦੀ ਤਰਫ਼ ਇੱਕ ਬਹੁਤ ਬੜਾ ਮਜ਼ਬੂਤ ਕਦਮ ਭੀ ਉਠਾ ਰਹੇ ਹਾਂ। ਅੱਜ Semi-conductor manufacturing ਨਾਲ ਜੁੜੇ ਕਰੀਬ ਸਵਾ ਲੱਖ ਕਰੋੜ ਰੁਪਏ ਦੇ  ਤਿੰਨ ਬੜੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਗੁਜਰਾਤ ਦੇ ਧੋਲੇਰਾ ਅਤੇ ਸਾਣੰਦ ਵਿੱਚ Semi-conductor Facility ਹੋਵੇ, ਅਸਾਮ ਦੇ ਮੋਰੀਗਾਓਂ ਵਿੱਚ Semi-conductor Facility ਹੋਵੇ, ਇਹ ਭਾਰਤ ਨੂੰ Semi-conductor manufacturing ਦਾ ਇੱਕ ਬੜਾ ਗਲੋਬਲ ਹੱਬ ਬਣਾਉਣ ਵਿੱਚ ਮਦਦ ਕਰਨਗੇ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਮਹੱਤਵਪੂਰਨ ਪਹਿਲ ਦੇ ਲਈ, ਇੱਕ ਮਹੱਤਵਪੂਰਨ ਸ਼ੁਰੂਆਤ ਦੇ ਲਈ, ਇੱਕ ਮਜ਼ਬੂਤ ਕਦਮ ਦੇ ਲਈ, ਇਸ ਆਯੋਜਨ ਨੂੰ ਲੈ ਕੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਇਸ ਕਾਰਜਕ੍ਰਮ ਵਿੱਚ Taiwan ਦੇ ਸਾਡੇ ਸਾਥੀ ਭੀ ਵਰਚੁਅਲ ਰੂਪ ਨਾਲ ਸ਼ਾਮਲ ਹੋਏ ਹਨ। ਮੈਂ ਭੀ ਭਾਰਤ ਦੇ ਇਨ੍ਹਾਂ ਪ੍ਰਯਾਸਾਂ ਤੋਂ ਕਾਫੀ ਉਤਸ਼ਾਹਿਤ ਹਾਂ।

ਸਾਥੀਓ,

ਇਸ ਅਭੂਤਪੂਰਵ ਅਵਸਰ ‘ਤੇ ਸਾਡੇ ਨਾਲ ਦੇਸ਼ ਦੇ 60 ਹਜ਼ਾਰ ਤੋਂ ਜ਼ਿਆਦਾ ਕਾਲਜ, ਯੂਨੀਵਰਸਿਟੀਜ਼ ਅਤੇ ਐਜੂਕੇਸ਼ਨਲ ਇੰਸਟੀਟਿਊਟ ਭੀ ਜੁੜੇ ਹੋਏ ਹਨ। ਇਹ ਆਪਣੇ-ਆਪ ਵਿੱਚ ਇੱਕ ਰਿਕਾਰਡ ਹੀ ਹੈ। ਮੈਂ ਮੰਤਰਾਲੇ ਨੂੰ ਵਿਸ਼ੇਸ਼ ਆਗਰਹਿ ਕੀਤਾ ਸੀ ਕਿ ਅੱਜ ਦਾ ਇਹ ਕਾਰਜਕ੍ਰਮ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਦਾ ਕਾਰਜਕ੍ਰਮ ਹੈ। ਅਤੇ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਅੱਜ ਇਸ ਕਾਰਜਕ੍ਰਮ ਵਿੱਚ ਸਾਡੇ  ਨੌਜਵਾਨਾਂ ਨੂੰ ਜੋੜਨਾ ਚਾਹੀਦਾ ਹੈ। ਅੱਜ ਦਾ ਆਯੋਜਨ ਭਲੇ ਹੀ Semi-conductor projects ਦੀ ਸ਼ੁਰੂਆਤ ਦਾ ਹੋਵੇ ਲੇਕਿਨ ਭਵਿੱਖ ਦੇ ਭਾਰਤ ਦੇ ਅਸਲੀ ਸਟੇਕਹੋਲਡਰਸ ਅਗਰ ਕੋਈ ਹਨ ਤਾਂ ਇਹ ਮੇਰੇ ਸਾਹਮਣੇ ਬੈਠੇ ਹੋਏ ਮੇਰੇ ਯੁਵਾ, ਮੇਰੇ ਨੌਜਵਾਨ, ਮੇਰੇ ਸਟੂਡੈਂਟਸ, ਇਹ ਹੀ ਮੇਰੇ ਭਾਰਤ ਦੀ ਸ਼ਕਤੀ ਹੈ। ਇਸ ਲਈ ਮੇਰੀ ਇੱਛਾ ਸੀ ਕਿ ਭਾਰਤ ਦੇ ਵਿਦਿਆਰਥੀ ਇਸ ਇਤਿਹਾਸਿਕ ਪਲ ਦੇ ਸਾਖੀ ਜ਼ਰੂਰ ਬਣਨ। ਅੱਜ ਉਹ ਦੇਖ ਰਹੇ ਹਨ ਕਿ ਭਾਰਤ ਕਿਸ ਤਰ੍ਹਾਂ ਪ੍ਰਗਤੀ ਦੇ ਲਈ, ਆਤਮਨਿਰਭਰਤਾ ਦੇ ਲਈ, global supply chain ਵਿੱਚ ਆਪਣੀ ਮਜ਼ਬੂਤ ਉਪਸਥਿਤੀ ਦੇ ਲਈ ਚੌਤਰਫ਼ਾ ਕੰਮ ਕਰ ਰਿਹਾ ਹੈ। ਇਨ੍ਹਾਂ ਪ੍ਰਯਾਸਾਂ ਨਾਲ ਉਨ੍ਹਾਂ ਦਾ ਭੀ ਆਤਮਵਿਸ਼ਵਾਸ ਵਧੇਗਾ। ਅਤੇ ਆਤਮਵਿਸ਼ਵਾਸ ਨਾਲ ਭਰਿਆ ਯੁਵਾ ਕਿਤੇ ਭੀ ਹੋਵੇ, ਉਹ ਆਪਣੇ ਦੇਸ਼ ਦਾ ਭਾਗ ਬਦਲ ਦਿੰਦਾ ਹੈ। ਮੈਂ ਇਸ ਕਾਰਜਕ੍ਰਮ ਵਿੱਚ ਦੇਸ਼ ਦੇ ਕੋਣੇ-ਕੋਣੇ ਤੋਂ ਸ਼ਾਮਲ ਹਰੇਕ ਵਿਦਿਆਰਥੀ ਦਾ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

 

 Friends,

21ਵੀਂ ਸਦੀ, Technology-driven century ਹੈ ਅਤੇ electronic chip ਦੇ ਬਿਨਾ ਉਸ ਦੀ ਕਲਪਨਾ ਭੀ ਨਹੀਂ ਕੀਤੀ ਜਾ ਸਕਦੀ। Made In India chip…Designed In India chip, ਭਾਰਤ ਨੂੰ ਆਤਮਨਿਰਭਰਤਾ ਦੀ ਤਰਫ਼ ਲੈ ਜਾਣ, ਆਧੁਨਿਕਤਾ ਦੀ ਤਰਫ਼ ਲੈ ਜਾਣ ਵਿੱਚ, ਬਹੁਤ ਬੜੀ ਸਮਰੱਥਾ ਪੈਦਾ ਕਰੇਗੀ। ਪਹਿਲੀ, ਦੂਸਰੀ ਅਤੇ ਤੀਸਰੀ ਉਦਯੋਗਿਕ ਕ੍ਰਾਂਤੀ ਦੇ ਸਮੇਂ, ਭਾਰਤ ਅਨੇਕ ਕਾਰਨਾਂ ਕਰਕੇ ਪਿੱਛੇ ਰਹਿ ਗਿਆ ਸੀ। ਲੇਕਿਨ ਹੁਣ ਭਾਰਤ, Industry 4.0 ਚੌਥੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਦੇ ਇਰਾਦੇ ਨਾਲ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਰਿਹਾ ਹੈ। ਅਸੀਂ ਇੱਕ ਪਲ ਭੀ ਗੁਆਉਣਾ ਨਹੀਂ ਚਾਹੁੰਦੇ। ਅਤੇ ਅਸੀਂ ਇਸ ਦਿਸ਼ਾ ਵਿੱਚ ਕਿਤਨੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ, ਅੱਜ ਦਾ ਇਹ ਕਾਰਜਕ੍ਰਮ ਇਸ ਦਾ ਭੀ ਇੱਕ ਉਦਾਹਰਣ ਹੈ। ਅਸੀਂ 2 ਸਾਲ ਪਹਿਲੇ Semi-conductor mission ਸ਼ੁਰੂ ਕਰਦੇ ਹੋਏ, initiatives ਲੈਣ ਦਾ ਐਲਾਨ ਕੀਤਾ। ਇਸ ਦੇ ਕੁਝ ਹੀ ਮਹੀਨਿਆਂ ਵਿੱਚ ਸਾਡੇ ਪਹਿਲੇ MoUs ਸਾਇਨ ਹੋ ਗਏ। ਅਤੇ ਅੱਜ ਸਿਰਫ਼ ਕੁਝ ਮਹੀਨਿਆਂ ਦੇ ਅੰਦਰ ਅਸੀਂ 3 ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖ ਰਹੇ ਹਾਂ। India commits, India delivers and Democracy delivers!!!

 

ਸਾਥੀਓ,

ਦੁਨੀਆ ਦੇ ਬੱਸ ਕੁਝ ਦੇਸ਼ ਹੀ ਅੱਜ Semi-conductors ਦੀ manufacturing ਕਰ ਰਹੇ ਹਨ। ਅਤੇ Cororna ਨੇ ਸਾਨੂੰ ਇਹ ਸਬਕ ਦਿੱਤਾ ਹੈ ਕਿ ਦੁਨੀਆ ਨੂੰ ਇੱਕ reliable ਅਤੇ resilient support chain ਦੀ ਸਖ਼ਤ ਜ਼ਰੂਰਤ ਹੈ। ਭਾਰਤ ਇਸ ਵਿੱਚ ਇੱਕ ਬਹੁਤ ਬੜੀ ਭੂਮਿਕਾ ਨਿਭਾਉਣ ਦੇ ਲਈ ਤਤਪਰ ਹੈ। ਭਾਰਤ ਪਹਿਲੇ ਹੀ ਇੱਕ space, nuclear ਅਤੇ digital power ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ Semi-conductor sector ਨਾਲ ਜੁੜੇ products ਦਾ commercial production ਕਰਾਂਗੇ। ਉਹ ਦਿਨ ਦੂਰ ਨਹੀਂ ਜਦੋਂ ਭਾਰਤ, ਇਸ ਵਿੱਚ ਭੀ ਇੱਕ global power ਬਣੇਗਾ। ਭਾਰਤ ਹੁਣ ਜੋ ਫ਼ੈਸਲੇ ਲੈ ਰਿਹਾ ਹੈ, ਜੋ ਨੀਤੀਆਂ ਬਣਾ ਰਿਹਾ ਹੈ, ਉਸ ਦਾ ਭੀ ਸਾਨੂੰ strategic advantage ਮਿਲੇਗਾ। ਅਸੀਂ ease of doing business ਨੂੰ ਹੁਲਾਰਾ ਦਿੱਤਾ ਹੈ, ਅਸੀਂ ਕਾਨੂੰਨਾਂ ਨੂੰ ਅਸਾਨ ਕੀਤਾ ਹੈ। ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ 40 ਹਜ਼ਾਰ ਤੋਂ ਜ਼ਿਆਦਾ compliances ਖ਼ਤਮ ਕੀਤੇ ਹਨ। ਭਾਰਤ ਵਿੱਚ ਨਿਵੇਸ਼ਕਾਂ ਦੇ ਲਈ FDI ਦੇ ਨਿਯਮ ਭੀ ਅਸਾਨ ਹੋਏ ਹਨ। Defence, insurance ਅਤੇ telecom ਜਿਹੇ sectors ਵਿੱਚ FDI Policy ਨੂੰ ਹੋਰ liberal ਕੀਤਾ ਗਿਆ ਹੈ। ਹਾਲ ਦੇ ਵਰ੍ਹਿਆਂ ਵਿੱਚ ਅਸੀਂ electronics ਅਤੇ hardware manufacturing ਵਿੱਚ ਭੀ ਆਪਣੀ position ਨੂੰ ਹੋਰ ਮਜ਼ਬੂਤ ਕੀਤਾ ਹੈ। Large scale electronics manufacturing ਅਤੇ IT hardware ਦੇ ਲਈ PLI schemes ਹੋਣ, electronic components ਦੇ ਲਈ schemes ਹੋਣ, ਜਾਂ ਫਿਰ, electronic manufacturing clusters ਹੋਣ, ਇਨ੍ਹਾਂ ਸਭ ਵਿੱਚ ਭਾਰਤ ਨੇ incentives ਦੇ ਕੇ electronics ecosystem ਨੂੰ ਤਰੱਕੀ ਦੇ ਨਵੇਂ ਅਵਸਰ ਦਿੱਤੇ ਹਨ। ਅੱਜ ਭਾਰਤ ਪੂਰੀ ਦੁਨੀਆ ਦਾ ਦੂਸਰਾ ਸਭ ਤੋਂ ਬੜਾ mobile phone manufacturer ਹੈ। ਕੁਝ ਸਮਾਂ ਪਹਿਲੇ ਅਸੀਂ National Quantum Mission ਦੀ ਭੀ ਸ਼ੁਰੂਆਤ ਕੀਤੀ ਹੈ। Innovation ਨੂੰ ਹੁਲਾਰਾ ਦੇਣ ਦੇ ਲਈ National Research Foundation ਦੀ ਸਥਾਪਨਾ ਭੀ ਕੀਤੀ ਗਈ ਹੈ। India AI Mission ਦਾ ਭੀ ਤੇਜ਼ੀ ਨਾਲ ਵਿਸਤਾਰ ਹੋਣ ਜਾ ਰਿਹਾ ਹੈ। ਯਾਨੀ ਅਸੀਂ ਸਿਰਫ਼ technology adoption ਨਹੀਂ, technology advancement ਦੇ ਰਸਤੇ ‘ਤੇ ਭੀ ਵਧ ਰਹੇ ਹਾਂ।

 

ਸਾਥੀਓ,

Semi-conductor industry ਦਾ ਸਭ ਤੋਂ ਜ਼ਿਆਦਾ ਲਾਭ ਅਗਰ ਕਿਸੇ ਨੂੰ ਮਿਲਣ ਵਾਲਾ ਹੈ, ਤਾਂ ਉਹ ਸਾਡੇ ਭਾਰਤ ਦੇ ਯੁਵਾ ਹਨ। Semi-conductor industry ਸੇ communication ਸੇ transportation ਤੱਕ, ਕਈ ਸੈਕਟਰਸ ਜੁੜੇ ਹੁੰਦੇ ਹਨ। Global economy ਵਿੱਚ ਭੀ ਇਸ ਇੰਡਸਟ੍ਰੀ ਤੋਂ ਕਈ ਬਿਲੀਅਨ ਡਾਲਰ ਦਾ revenue ਅਤੇ employment generation ਹੁੰਦਾ ਹੈ। ਯਾਨੀ, chip manufacturing ਸਿਰਫ਼ ਇੱਕ ਇੰਡਸਟ੍ਰੀ ਮਾਤਰ ਨਹੀਂ ਹੈ, ਇਹ ਵਿਕਾਸ ਦਾ ਉਹ ਦੁਆਰ ਖੋਲ੍ਹਦੀ ਹੈ, ਜੋ ਅਸੀਮ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਇਸ ਸੈਕਟਰ ਨਾਲ ਨਾ ਸਿਰਫ਼ ਭਾਰਤ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਨ ਵਾਲੇ ਹਨ, ਬਲਕਿ technological advancements ਦੇ ਖੇਤਰ ਵਿੱਚ ਭੀ ਬੜੀ ਪ੍ਰਗਤੀ ਹੋਣ ਵਾਲੀ ਹੈ। ਅੱਜ ਦੁਨੀਆ ਭਰ ਦੀ Semi-conductor chip ਦੇ ਪਿੱਛੇ ਜੋ ਡਿਜ਼ਾਈਨ ਹੈ ਅਤੇ ਉਸ ਡਿਜ਼ਾਈਨ ਦੇ ਪਿੱਛੇ ਜੋ ਦਿਮਾਗ਼ ਹੈ, ਉਹ ਦਿਮਾਗ਼ ਜ਼ਿਆਦਾਤਰ ਭਾਰਤ ਦੇ ਯੁਵਾ ਦਾ ਹੀ ਹੈ। ਇਸ ਲਈ ਅੱਜ ਜਦੋਂ ਭਾਰਤ, Semi-conductor manufacturing ਦੇ ਖੇਤਰ ਵਿੱਚ ਅੱਗੇ ਵਧ ਰਿਹਾ ਹੈ ਤਾਂ ਅਸੀਂ talent ecosystem ਦੀ ਇਸ cycle ਸਾਇਕਲ ਨੂੰ ਇੱਕ ਪ੍ਰਕਾਰ ਨਾਲ ਕੰਪਲੀਟ ਕਰ ਰਹੇ ਹਾਂ। ਅੱਜ, ਹੁਣ ਇਸ ਕਾਰਜਕ੍ਰਮ ਵਿੱਚ ਸਾਡੇ ਨਾਲ ਜੁੜੇ ਹੋਏ ਯੁਵਾ ਇਹ ਜਾਣਦੇ ਹਨ ਕਿ ਕਿਵੇਂ ਅੱਜ ਦੇਸ਼ ਵਿੱਚ ਉਨ੍ਹਾਂ ਦੇ ਲਈ ਨਵੀਆਂ-ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ, ਨਵੇਂ ਅਵਸਰ ਬਣ ਰਹੇ ਹਨ। Space ਦਾ ਸੈਕਟਰ ਹੋਵੇ, mapping ਦਾ ਸੈਕਟਰ ਹੋਵੇ, ਭਾਰਤ ਨੇ ਆਪਣੇ ਨੌਜਵਾਨਾਂ ਦੇ ਲਈ ਇਨ੍ਹਾਂ ਸੈਕਟਰਸ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤਾ ਹੈ। ਸਾਡੀ ਸਰਕਾਰ ਨੇ start-up ecosystem ਨੂੰ ਜੋ ਇੰਸੈਂਟਿਵ ਦਿੱਤੇ ਹਨ, ਜੋ ਪ੍ਰੋਤਸਾਹਨ ਦਿੱਤਾ ਹੈ, ਉਹ ਅਭੂਤਪੂਰਵ ਹੈ। ਅਤੇ ਇਸੇ ਦਾ ਕਮਾਲ ਹੈ ਕਿ ਇਤਨੇ ਘੱਟ ਵਰ੍ਹਿਆਂ ਵਿੱਚ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ startup ecosystem ਬਣ ਗਿਆ ਹੈ। ਹੁਣ ਅੱਜ ਦੇ ਇਸ ਆਯੋਜਨ ਦੇ ਬਾਅਦ Semi-conductor sector ਵਿੱਚ ਭੀ ਸਾਡੇ startups ਦੇ ਲਈ ਨਵੇਂ ਮੌਕੇ ਬਣਨ ਜਾ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਨਵੀਂ ਸ਼ੁਰੂਆਤ ਸਾਡੀ ਯੁਵਾ ਪੀੜ੍ਹੀ ਨੂੰ advanced technology jobs ਨਾਲ ਜੁੜਨ ਦੀਆਂ ਨਵੀਆਂ opportunities ਦੇਵੇਗੀ।

 

ਸਾਥੀਓ,

ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਕਿਹਾ ਸੀ, ਯਹੀ ਸਮਯ ਹੈ, ਸਹੀ ਸਮਯ ਹੈ। ਜਦੋਂ ਅਸੀਂ ਇਸ ਭਾਵਨਾ ਦੇ ਨਾਲ ਨੀਤੀਆਂ ਬਣਾਉਂਦੇ ਹਾਂ, ਨਿਰਣੇ ਲੈਂਦੇ ਹਾਂ ਤਾਂ ਨਤੀਜੇ ਭੀ ਮਿਲਦੇ ਹਨ। ਭਾਰਤ ਹੁਣ ਪੁਰਾਣੀ ਸੋਚ ਅਤੇ ਪੁਰਾਣੀ ਅਪ੍ਰੋਚ, ਇਹ ਛੱਡ ਚੁੱਕਿਆ ਹੈ, ਬਹੁਤ ਅੱਗੇ ਨਿਕਲ ਗਿਆ ਹੈ। ਭਾਰਤ ਹੁਣ ਤੇਜ਼ ਗਤੀ ਨਾਲ ਨਿਰਣੇ ਲੈ ਰਿਹਾ ਹੈ, ਨੀਤੀਆਂ ਬਣਾ ਰਿਹਾ ਹੈ। ਅਸੀਂ ਪਹਿਲੇ ਹੀ Semi-conductor manufacturing ਵਿੱਚ ਕਈ ਦਹਾਕੇ ਗੁਆ ਚੁੱਕੇ ਹਾਂ, ਲੇਕਿਨ ਹੁਣ ਸਾਨੂੰ ਇੱਕ ਪਲ ਭੀ ਗੁਆਉਣਾ ਨਹੀਂ ਹੈ ਅਤੇ ਹੁਣ ਐਸਾ ਨਹੀਂ ਹੋਵੇਗਾ। ਭਾਰਤ ਨੇ ਸਭ ਤੋਂ ਪਹਿਲੇ ਸੱਠ ਦੇ ਦਹਾਕੇ ਵਿੱਚ semi-conductor manufacturing ਦਾ ਸੁਪਨਾ ਦੇਖਿਆ ਸੀ, ਇਸ ਬਾਰੇ ਸੋਚਿਆ ਸੀ। ਲੇਕਿਨ ਇਸ ਸੁਪਨੇ ਦੇ ਬਾਅਦ ਭੀ, ਇਸ ਸੋਚ ਦੇ ਬਾਅਦ ਭੀ ਤਦ ਦੀਆਂ ਸਰਕਾਰਾਂ, ਉਨ੍ਹਾਂ ਅਸਵਰਾਂ ਦਾ ਲਾਭ ਨਹੀਂ ਲੈ ਪਾਈਆਂ। ਇਸ ਦੇ ਸਭ ਤੋਂ ਬੜੇ ਕਾਰਨ ਸਨ। ਇੱਛਾਸ਼ਕਤੀ ਦੀ ਕਮੀ, ਆਪਣੇ ਸੰਕਲਪਾਂ ਨੂੰ ਸਿੱਧੀ ਵਿੱਚ ਬਦਲਣ ਦੇ ਲਈ ਪ੍ਰਯਾਸ ਦੀ ਕਮੀ, ਅਤੇ ਦੇਸ਼ ਦੇ ਲਈ ਦੂਰਗਾਮੀ ਫ਼ੈਸਲੇ ਲੈਣ ਦੀ ਸਮਰੱਥਾ ਦੀ ਕਮੀ। ਇਸ ਵਜ੍ਹਾ ਨਾਲ ਵਰ੍ਹਿਆਂ ਤੱਕ, ਭਾਰਤ ਦਾ semi-conductor ਬਣਾਉਣ ਦਾ ਸੁਪਨਾ, ਬਸ ਸੁਪਨਾ ਹੀ ਰਹਿ ਗਿਆ। ਉਨ੍ਹਾਂ ਦਹਾਕਿਆਂ ਵਿੱਚ ਜੋ ਲੋਕ ਸਰਕਾਰ ਵਿੱਚ ਰਹੇ, ਉਹ ਭੀ ਸੋਚਦੇ ਸਨ ਕਿ- ਅਰੇ ਜਲਦੀ ਕੀ ਹੈ... ਸਮਾਂ ਆਏਗਾ ਤਦ ਹੋ ਜਾਏਗਾ। ਸਰਕਾਰਾਂ ਨੂੰ ਲਗਦਾ ਸੀ ਕਿ ਇਹ ਤਾਂ ਭਵਿੱਖ ਦੀ ਜ਼ਰੂਰਤ ਹੈ, ਇਸ ਦਾ ਸਮਾਧਾਨ ਅਜੇ ਕਿਉਂ ਕਰਨਾ। ਉਹ ਲੋਕ ਦੇਸ਼ ਦੀਆਂ priorities ਨੂੰ ਭੀ balance ਨਹੀਂ ਕਰ ਪਾਏ, ਦੇਸ਼ ਦੀ ਸਮਰੱਥਾ ਨੂੰ ਭੀ ਸਮਝ ਨਹੀਂ ਪਾਏ। ਉਨ੍ਹਾਂ ਲੋਕਾਂ ਨੂੰ ਲਗਿਆ ਕਿ ਭਾਰਤ ਤਾਂ ਗ਼ਰੀਬ ਦੇਸ਼ ਹੈ... ਭਾਰਤ Semi-conductor manufacturing ਜਿਹੀ high-tech ਚੀਜ਼ ਨੂੰ ਕਿਵੇਂ ਮੈਨੇਜ ਕਰ ਪਾਏਗਾ। ਉਹ ਲੋਕ ਭਾਰਤ ਦੀ ਗ਼ਰੀਬੀ ਦੀ ਆੜ ਵਿੱਚ ਆਧੁਨਿਕ ਜ਼ਰੂਰਤ ਦੇ ਐਸੇ ਹਰ investment ਨੂੰ ਨਜ਼ਰਅੰਦਾਜ਼ ਕਰਦੇ ਰਹੇ। ਉਹ ਹਜ਼ਾਰਾਂ ਕਰੋੜ ਦੇ ਘੁਟਾਲੇ ਕਰ ਲੈਂਦੇ ਸਨ ਲੇਕਿਨ Semi-conductor manufacturing ‘ਤੇ ਹਜ਼ਾਰਾਂ ਕਰੋੜ ਰੁਪਏ Invest ਨਹੀਂ ਕਰ ਪਾਏ। ਐਸੀ ਸੋਚ ਦੇ ਨਾਲ ਕਿਸੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਸਾਡੀ ਸਰਕਾਰ forward looking ਸੋਚ ਅਤੇ futuristic approach ਦੇ ਨਾਲ ਕੰਮ ਕਰ ਰਹੀ ਹੈ। ਅੱਜ ਅਸੀਂ Semi-conductor manufacturing ਵਿੱਚ ਉਨ੍ਹਾਂ ambitions ਦੇ ਨਾਲ ਵਧ ਰਹੇ ਹਾਂ ਜੋ ਵਿਕਸਿਤ ਦੇਸ਼ਾਂ ਦੇ ਨਾਲ compete ਕਰ ਸਕਣ। ਸਾਡੇ ਦੇਸ਼ ਦੀਆਂ ਸਾਰੀਆਂ ਪ੍ਰਾਥਮਿਕਤਾਵਾਂ ਦਾ ਭੀ ਧਿਆਨ ਰੱਖਿਆ ਹੈ।

ਇੱਕ ਤਰਫ਼ ਅਸੀਂ ਗ਼ਰੀਬਾਂ ਦੇ ਪੱਕੇ ਘਰ ਬਣਵਾ ਰਹੇ ਹਾਂ ਤਾਂ ਦੂਸਰੀ ਤਰਫ਼ ਭਾਰਤ, research ਨੂੰ ਹੁਲਾਰਾ ਦੇਣ ਦੇ ਲਈ ਭੀ ਲੱਖਾਂ ਕਰੋੜ ਰੁਪਏ ਖਰਚ ਕਰ ਰਿਹਾ ਹੈ। ਇੱਕ ਤਰਫ਼ ਅਸੀਂ ਵਿਸ਼ਵ ਦਾ ਸਭ ਤੋਂ ਬੜਾ sanitation movement ਚਲਾ ਰਹੇ ਹਾਂ, ਉੱਥੇ ਹੀ ਦੂਸਰੀ ਤਰਫ਼, ਭਾਰਤ Semi-conductor manufacturing ‘ਤੇ ਭੀ ਅੱਗੇ ਵਧ ਰਿਹਾ ਹੈ। ਅਸੀਂ ਇੱਕ ਤਰਫ਼ ਦੇਸ਼ ਵਿੱਚ ਤੇਜ਼ੀ ਨਾਲ ਗ਼ਰੀਬੀ ਘੱਟ ਕਰ ਰਹੇ ਹਾਂ ਅਤੇ ਦੂਸਰੀ ਤਰਫ਼ ਭਾਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਭੀ ਨਿਰਮਾਣ ਕਰ ਰਹੇ ਹਾਂ, ਦੇਸ਼ ਨੂੰ ਆਤਮਨਿਰਭਰ ਭੀ ਬਣਾ ਰਹੇ ਹਾਂ। ਸਿਰਫ਼ 2024 ਵਿੱਚ ਹੀ ਮੈਂ ਹੁਣ ਤੱਕ 12 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖ ਅਤੇ ਲੋਕਅਰਪਣ ਕਰ ਚੁੱਕਿਆ ਹਾਂ। ਕੱਲ੍ਹ ਹੀ ਅਸੀਂ ਪੋਖਰਣ ਵਿੱਚ 21ਵੀਂ ਸਦੀ ਦੇ ਭਾਰਤ ਦੇ ਆਤਮਨਿਰਭਰ defense sector ਦੀ ਝਾਕੀ ਦੇਖੀ। ਦੋ ਦਿਨ ਪਹਿਲੇ ਹੀ ਭਾਰਤ ਨੇ ਅਗਨੀ-5 ਦੇ ਰੂਪ ਵਿੱਚ, ਭਾਰਤ ਨੂੰ ਦੁਨੀਆ ਦੇ exclusive club ਵਿੱਚ  ਸ਼ਾਮਲ ਹੁੰਦੇ ਦੇਖਿਆ। 2 ਦਿਨ ਪਹਿਲੇ ਹੀ ਦੇਸ਼ ਦੀ ਖੇਤੀ ਵਿੱਚ ਡ੍ਰੋਨ ਕ੍ਰਾਂਤੀ ਦੀ ਸ਼ੁਰੂਆਤ ਹੋਈ। ਨਮੋ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਹਜ਼ਾਰਾਂ ਡ੍ਰੋਨ ਮਹਿਲਾਵਾਂ ਨੂੰ ਸੌਂਪੇ ਗਏ। ਗਗਨਯਾਨ ਨੂੰ ਲੈ ਕੇ ਭਾਰਤ ਦੀ ਤਿਆਰੀ ਵਿੱਚ ਹੋਰ ਤੇਜ਼ੀ ਆਈ ਹੈ। ਹਾਲ ਵਿੱਚ ਹੀ, ਦੇਸ਼ ਨੂੰ ਆਪਣਾ ਪਹਿਲਾ Made in India fast breeder nuclear reactor ਮਿਲਿਆ ਹੈ। ਇਹ ਸਾਰੇ ਪ੍ਰਯਾਸ, ਇਹ ਸਾਰੇ ਪ੍ਰੋਜੈਕਟ, ਭਾਰਤ ਨੂੰ ਵਿਕਸਿਤ ਹੋਣ ਦੇ ਲਕਸ਼ ਦੇ ਹੋਰ ਨਿਕਟ ਲੈ ਜਾ ਰਹੇ ਹਨ, ਤੇਜ਼ ਗਤੀ ਨਾਲ ਲੈ ਜਾ ਰਹੇ ਹਨ। ਅਤੇ ਨਿਸ਼ਚਿਤ ਤੌਰ ‘ਤੇ ਅੱਜ ਦੇ ਇਨ੍ਹਾਂ ਤਿੰਨ ਪ੍ਰੋਜੈਕਟਾਂ ਦੀ ਭੀ ਇਸ ਵਿੱਚ ਬਰੀ ਭੂਮਿਕਾ ਹੋਵੇਗੀ।

ਅਤੇ ਸਾਥੀਓ,

ਆਪ ਜਾਣਦੇ ਹੋ ਅੱਜ ਚਾਰੋਂ ਤਰਫ਼ AI ਦੀ ਭੀ ਉਤਨੀ ਚਰਚਾ ਹੈ। ਭਾਰਤ ਦਾ ਟੈਲੰਟ ਅੱਜ AI ਦੀ ਦੁਨੀਆ ਵਿੱਚ ਉਸ ਦਾ ਬਹੁਤ ਬੜਾ ਦਬਦਬਾ ਹੈ। ਆਪਨੇ (ਤੁਸੀਂ) ਦੇਖਿਆ ਹੋਵੇਗਾ ਕਿ ਪਿਛਲੇ ਇੱਕ-ਦੋ ਸਪਤਾਹ ਤੋਂ ਮੇਰੇ ਜਿਤਨੇ ਭੀ ਭਾਸ਼ਣ ਹੁੰਦੇ ਹਨ। ਕੁਝ ਯੁਵਾ, ਨੌਜਵਾਨ, ਮੇਰੇ ਪਾਸ ਆਏ, ਉਨ੍ਹਾਂ ਨੇ ਕਿਹਾ ਸਾਹਬ ਅਸੀਂ ਆਪਕੀ (ਤੁਹਾਡੀ) ਇੱਕ –ਇੱਕ ਬਾਤ ਹਰ ਭਾਸ਼ਾ ਵਿੱਚ ਪਿੰਡ-ਪਿੰਡ ਪਹੁੰਚਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ AI tool ਦਾ ਉਪਯੋਗ ਕੀਤਾ ਅਤੇ ਅੱਜ ਮੇਰਾ ਹਰ ਭਾਸ਼ਣ, ਆਪ (ਤੁਸੀਂ) ਆਪਣੀ-ਆਪਣੀ ਭਾਸ਼ਾ ਵਿੱਚ ਕੁਝ ਹੀ ਸਮੇਂ ਦੇ ਬਾਅਦ ਸੁਣਨਾ ਸ਼ੁਰੂ ਕਰ ਦਿਓਗੇ। ਯਾਨੀ, ਕਿਸੇ ਨੂੰ ਤਮਿਲ ਸੁਣਨਾ ਹੈ, ਕਿਸੇ ਨੂੰ ਪੰਜਾਬੀ ਸੁਣਨਾ ਹੈ, ਕਿਸੇ ਨੂੰ ਬੰਗਾਲੀ ਸੁਣਨਾ ਹੈ, ਕਿਸੇ ਨੂੰ ਅਸਮੀਆ, ਓਡੀਆ ਜੋ ਭੀ ਸੁਣਨਾ ਹੈ। ਇਹ AI ਦਾ ਕਮਾਲ, ਇਹ ਮੇਰੇ ਦੇਸ਼ ਦੇ ਨੌਜਵਾਨ ਕਰ ਰਹੇ ਹਨ। ਅਤੇ ਮੈਂ ਤਾਂ ਐਸੀ ਨੌਜਵਾਨ ਟੀਮ ਦਾ ਆਭਾਰੀ ਹਾਂ ਕਿ ਉਨ੍ਹਾਂ ਨੇ ਮੇਰੇ ਲਈ ਇਤਨਾ ਵਧੀਆ AI-generated, ਮੇਰੀ ਸਪੀਚਿਸ ਨੂੰ, ਮੇਰੇ ਭਾਸ਼ਣਾਂ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ interpretation ਦੇ ਨਾਲ ਪਹੁੰਚਾਉਣ ਦਾ ਜੋ ਪ੍ਰਯਾਸ ਕੀਤਾ ਹੈ, ਮੇਰੇ ਲਈ ਬੜੇ ਆਨੰਦ ਦਾ, ਖੁਸ਼ੀ ਦਾ ਵਿਸ਼ਾ ਬਣਿਆ ਹੈ। ਅਤੇ ਦੇਖਦੇ ਹੀ ਦੇਖਦੇ ਸਾਰੀਆਂ languages ਵਿੱਚ ਭੀ ਸਾਡੀ ਬਾਤ AI ਦੇ ਮਾਧਿਅਮ ਨਾਲ ਪਹੁੰਚੇਗੀ। ਕਹਿਣਾ ਦਾ ਤਾਤਪਰਜ ਇਹ ਹੈ ਕਿ ਭਾਰਤ ਦੇ ਨੌਜਵਾਨਾਂ ਦੀ ਜੋ ਸਮਰੱਥਾ ਹੈ, ਉਨ੍ਹਾਂ ਨੂੰ ਅਵਸਰ ਚਾਹੀਦਾ ਹੈ। ਅਤੇ ਇਹ ਸੈਮੀਕੰਡਕਟਰ ਦਾ ਸਾਡਾ initiative ਦੇਸ਼ ਦੇ ਨੌਜਵਾਨਾਂ ਦੇ ਲਈ ਬਹੁਤ ਬੜਾ ਅਵਸਰ ਲੈ ਕੇ ਆਇਆ ਹੈ।

 

ਸਾਥੀਓ,

ਇੱਕ ਵਾਰ ਫਿਰ ਮੈਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਹਿਮੰਤ ਜੀ ਦੀ ਇਸ ਬਾਤ ਨਾਲ ਬਹੁਤ ਸਹਿਮਤ ਹਾਂ ਕਿ ਨੌਰਥ ਈਸਟ ਵਿੱਚ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਤਨੇ ਬੜੇ initiatives ਲਏ ਜਾ ਸਕਦੇ ਹਨ, ਅਸੀਂ ਇਹ ਤੈਅ ਕੀਤਾ ਹੈ। ਅਤੇ ਮੈਂ ਤਾਂ ਮੰਨਦਾ ਹਾਂ Southeast Asia ਦੇ ਨਾਲ ਸਾਡਾ ਜੁੜਾਅ ਵਧ ਰਿਹਾ ਹੈ ਨਾ, ਤਾਂ ਮੇਰਾ Northeast, Southeast Asia  ਦੇ ਨਾਲ ਜੁੜਨ ਦਾ ਸਭ ਤੋਂ ਬੜਾ ਤਾਕਤਵਰ ਖੇਤਰ ਬਣਨ ਵਾਲਾ ਹੈ। ਮੈਂ ਸਾਫ-ਸਾਫ ਇਸ ਨੂੰ ਦੇਖ ਰਿਹਾ ਹਾਂ, ਅਤੇ ਮੈਂ ਇਸ ਦੀ ਸ਼ੁਰੂਆਤ ਦੇਖ ਰਿਹਾ ਹਾਂ। ਤਾਂ ਮੈਂ ਅਸਾਮ ਦੇ ਲੋਕਾਂ ਨੂੰ, Northeast ਦੇ ਲੋਕਾਂ ਨੂੰ ਅੱਜ ਸਭ ਤੋਂ ਜ਼ਿਆਦਾ ਸ਼ੁਭਕਾਮਨਾਵਾਂ ਦਿੰਦਾ ਹਾਂ, ਸਭ ਤੋਂ ਜ਼ਿਆਦਾ ਵਧਾਈ ਦਿੰਦਾ ਹਾਂ।

 

ਸਾਥੀਓ,

ਆਪ ਸਭ ਐਸੇ ਹੀ ਭਾਰਤ ਦੀ ਪ੍ਰਗਤੀ ਨੂੰ ਇੱਕ ਨਵੀਂ ਸ਼ਕਤੀ ਦੇਣ ਦੇ ਲਈ ਜੁੜਦੇ ਰਹੋ, ਅੱਗੇ ਵਧਦੇ ਰਹੋ- ਮੋਦੀ ਕੀ ਗਰੰਟੀ ਤੁਹਾਡੇ ਲਈ ਹੈ, ਤੁਹਾਡੇ ਭਵਿੱਖ ਦੇ ਲਈ ਹੈ, ਤੁਹਾਡਾ ਸਾਥ ਦੇਣ ਦੇ ਲਈ ਹੈ।

ਬਹੁਤ-ਬਹੁਤ ਧੰਨਵਾਦ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi hails India’s ‘Mission Drishti’ launch as ‘world’s first OptoSAR satellite’ enters orbit

Media Coverage

PM Modi hails India’s ‘Mission Drishti’ launch as ‘world’s first OptoSAR satellite’ enters orbit
NM on the go

Nm on the go

Always be the first to hear from the PM. Get the App Now!
...
Prime Minister extends birthday greetings to Vice President Thiru CP Radhakrishnan Ji
May 04, 2026

Prime Minister Shri Narendra Modi today extended warm birthday greetings to Vice President Thiru CP Radhakrishnan Ji.

The Prime Minister noted that the Vice President is making numerous efforts to strengthen the collective dream of building a Viksit Bharat. Shri Modi highlighted that his consistent efforts to enhance the productivity and effectiveness of Parliamentary proceedings reflect his deep commitment to democratic values.

The Prime Minister further stated that the Vice President's unwavering passion for all-round development, with a concern for the poor and marginalised, is equally inspiring. Emphasising that his public life continues to be guided by dedication, discipline, and a clear sense of purpose, Shri Modi prayed for his good health, happiness, and a long life in the service of the nation.

The Prime Minister posted on X:

"Warm birthday greetings to Vice President Thiru CP Radhakrishnan Ji. He is making numerous efforts to strengthen our collective dream of building a Viksit Bharat. His consistent efforts to enhance the productivity and effectiveness of our Parliamentary proceedings reflect his deep commitment to democratic values. Equally inspiring is his unwavering passion for all-round development, with a concern for the poor and marginalised. His public life continues to be guided by dedication, discipline and a clear sense of purpose. I pray for his good health, happiness and a long life in the service of the nation."