ਅੱਜ ਪੂਰਬੀ ਭਾਰਤ, ਭਾਰਤ ਦੀ 'ਐਕਟ ਈਸਟ ਪਾਲਿਸੀ' ਦਾ ਕੇਂਦਰ ਹੈ; ਇਹ ਭਾਰਤ ਨੂੰ ਦੱਖਣ-ਪੂਰਬੀ ਏਸ਼ੀਆ ਨਾਲ ਜੋੜਨ ਵਾਲਾ ਇੱਕ ਪੁਲ ਬਣ ਰਿਹਾ ਹੈ: ਪ੍ਰਧਾਨ ਮੰਤਰੀ
ਬਰਾਕ ਘਾਟੀ ਦੇ ਕਿਸਾਨਾਂ ਅਤੇ ਇੱਥੋਂ ਦੇ ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਅਸਾਮ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ; ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ: ਪ੍ਰਧਾਨ ਮੰਤਰੀ
ਅਸੀਂ ਸਰਹੱਦੀ ਪਿੰਡਾਂ ਨੂੰ ਦੇਸ਼ ਦੇ ਪਹਿਲੇ ਪਿੰਡ ਮੰਨਦੇ ਹਾਂ; ਸਰਹੱਦੀ ਖੇਤਰਾਂ ਦੇ ਵਿਕਾਸ ਲਈ, 'ਵਾਈਬ੍ਰੈਂਟ ਵਿਲੇਜ ਪ੍ਰੋਗਰਾਮ' ਦਾ ਅਗਲਾ ਪੜਾਅ ਕਛਾਰ ਜ਼ਿਲ੍ਹੇ ਤੋਂ ਹੀ ਸ਼ੁਰੂ ਕੀਤਾ ਗਿਆ, ਜਿਸ ਨਾਲ ਬਰਾਕ ਘਾਟੀ ਦੇ ਕਈ ਪਿੰਡਾਂ ਵਿੱਚ ਵੀ ਵਿਕਾਸ ਯਕੀਨੀ ਹੋਇਆ: ਪ੍ਰਧਾਨ ਮੰਤਰੀ

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 ਬਰਾਕ ਘਾਟੀ ਦੇ ਪਿਆਰੇ ਨਾਗਰਿਕ, ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ।

 ਰਾਜ ਦੇ ਹਰਮਨ ਪਿਆਰੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੌਜੂਦ ਰਾਜ ਸਰਕਾਰ ਦੇ ਮੰਤਰੀ ਸਾਹਿਬਾਨ, ਲੋਕ ਨੁਮਾਇੰਦੇ ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਸੱਭਿਆਚਾਰ, ਹੌਸਲੇ ਅਤੇ ਜੀਵਿਤਤਾ ਨਾਲ ਭਰਪੂਰ ਬਰਾਕ ਘਾਟੀ ਦੇ ਤੁਸੀਂ ਸਾਰੇ ਪਰਿਵਾਰਕ ਮੈਂਬਰਾਂ ਵਿਚਾਲੇ ਆਉਣਾ ਬਹੁਤ ਹੀ ਖ਼ਾਸ ਤਜਰਬਾ ਹੁੰਦਾ ਹੈ। ਸਿਲਚਰ ਨੂੰ ਤਾਂ ਬਰਾਕ ਘਾਟੀ ਦਾ ਮੁੱਖ ਦੁਆਰ (ਗੇਟਵੇਅ) ਕਿਹਾ ਜਾਂਦਾ ਹੈ। ਇਹ ਉਹ ਥਾਂ ਹੈ ਜਿੱਥੇ ਇਤਿਹਾਸ, ਭਾਸ਼ਾ, ਸੱਭਿਆਚਾਰ ਅਤੇ ਉੱਦਮ ਨੇ ਮਿਲ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇੱਥੇ ਬੰਗਾਲੀ ਬੋਲੀ ਜਾਂਦੀ ਹੈ, ਅਸਾਮੀ ਦੀ ਗੂੰਜ ਸੁਣਾਈ ਦਿੰਦੀ ਹੈ ਅਤੇ ਹੋਰ ਕਬਾਇਲੀ ਪਰੰਪਰਾਵਾਂ ਵੀ ਵੱਧਦੀਆਂ-ਫੁੱਲਦੀਆਂ ਹਨ। ਇੱਥੇ ਇੰਨੀ ਵੰਨ-ਸੁਵੰਨਤਾ ਨੂੰ ਆਪਣੀ ਤਾਕਤ ਬਣਾ ਕੇ ਤੁਸੀਂ ਸਾਰੇ ਭਾਈਚਾਰੇ ਨਾਲ, ਪਿਆਰ ਨਾਲ, ਇਸ ਪੂਰੇ ਖੇਤਰ ਦਾ ਵਿਕਾਸ ਕਰ ਰਹੇ ਹੋ। ਇਹ ਬਰਾਕ ਘਾਟੀ ਦੀ ਬਹੁਤ ਵੱਡੀ ਸਮਰੱਥਾ ਹੈ।

 

ਸਾਥੀਓ,

ਬਰਾਕ ਨਦੀ ਦੇ ਉਪਜਾਊ ਮੈਦਾਨਾਂ ਨੇ, ਇੱਥੋਂ ਦੇ ਚਾਹ ਦੇ ਬਾਗ਼ਾਂ ਨੇ, ਇੱਥੋਂ ਦੇ ਕਿਸਾਨਾਂ ਨੂੰ, ਇੱਥੋਂ ਦੇ ਵਪਾਰਕ ਰਸਤਿਆਂ ਨੂੰ, ਸਿੱਖਿਆ ਕੇਂਦਰਾਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਹੈ। ਇਹ ਖੇਤਰ ਅਸਾਮ ਹੀ ਨਹੀਂ, ਸਗੋਂ ਪੂਰੇ ਉੱਤਰ-ਪੂਰਬ ਅਤੇ ਪੱਛਮੀ ਬੰਗਾਲ ਨੂੰ ਵੀ ਜੋੜਦਾ ਹੈ। ਬਰਾਕ ਘਾਟੀ ਦੀ ਇਸੇ ਮਹੱਤਤਾ ਨੂੰ 21ਵੀਂ ਸਦੀ ਵਿੱਚ ਹੋਰ ਵੀ ਮਜ਼ਬੂਤ ਕਰਨ ਲਈ ਮੈਂ ਅੱਜ ਤੁਹਾਡੇ ਵਿਚਕਾਰ ਆਇਆ ਹਾਂ, ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ। ਥੋੜ੍ਹੀ ਦੇਰ ਪਹਿਲਾਂ ਇੱਥੇ ਬਰਾਕ ਘਾਟੀ ਦੇ ਸੰਪਰਕ ਨਾਲ ਜੁੜੇ, ਉੱਤਰ-ਪੂਰਬ ਦੇ ਸੰਪਰਕ ਨਾਲ ਜੁੜੇ, ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕ ਅਰਪਣ ਕੀਤਾ ਗਿਆ ਹੈ। ਸੜਕ ਹੋਵੇ, ਰੇਲ ਹੋਵੇ, ਖੇਤੀਬਾੜੀ ਕਾਲਜ ਹੋਵੇ, ਅਜਿਹੇ ਹਰ ਪ੍ਰੋਜੈਕਟ ਨਾਲ ਬਰਾਕ ਘਾਟੀ ਉੱਤਰ-ਪੂਰਬ ਦਾ ਇੱਕ ਵੱਡਾ ਲੌਜਿਸਟਿਕ ਅਤੇ ਵਪਾਰਕ ਕੇਂਦਰ (ਟ੍ਰੇਡ ਹੱਬ) ਬਣਨ ਜਾ ਰਿਹਾ ਹੈ। ਇਸ ਨਾਲ ਇੱਥੋਂ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ, ਸਵੈ-ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਬਣਨ ਜਾ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 ਸਾਥੀਓ,

ਆਜ਼ਾਦੀ ਦੇ ਕਈ ਦਹਾਕਿਆਂ ਤੱਕ ਕਾਂਗਰਸ ਦੀਆਂ ਸਰਕਾਰਾਂ ਨੇ ਉੱਤਰ-ਪੂਰਬ ਨੂੰ ਦਿੱਲੀ ਤੋਂ ਅਤੇ ਦਿਲ ਤੋਂ, ਦੋਵਾਂ ਤੋਂ ਹੀ ਦੂਰ ਰੱਖਿਆ। ਕਾਂਗਰਸ ਨੇ ਉੱਤਰ-ਪੂਰਬ ਨੂੰ ਇੱਕ ਤਰ੍ਹਾਂ ਨਾਲ ਭੁਲਾ ਹੀ ਦਿੱਤਾ ਸੀ। ਪਰ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਉੱਤਰ-ਪੂਰਬ ਨੂੰ ਅਜਿਹਾ ਜੋੜਿਆ ਹੈ ਕਿ ਅੱਜ ਹਰ ਪਾਸੇ ਇਸ ਦੀ ਚਰਚਾ ਹੈ। ਅੱਜ ਉੱਤਰ-ਪੂਰਬ ਭਾਰਤ ਦੀ 'ਐਕਟ ਈਸਟ ਪਾਲਿਸੀ' ਦਾ ਕੇਂਦਰ ਹੈ, ਦੱਖਣ-ਪੂਰਬੀ ਏਸ਼ੀਆ ਨਾਲ ਭਾਰਤ ਨੂੰ ਜੋੜਨ ਵਾਲਾ ਪੁਲ ਬਣ ਰਿਹਾ ਹੈ।

 ਪਰ ਸਾਥੀਓ,

ਜਿਵੇਂ ਕਾਂਗਰਸ ਨੇ ਉੱਤਰ-ਪੂਰਬ ਨੂੰ ਰੱਬ ਆਸਰੇ ਛੱਡ ਦਿੱਤਾ ਸੀ, ਠੀਕ ਉਸੇ ਤਰ੍ਹਾਂ ਹੀ ਬਰਾਕ ਘਾਟੀ ਨੂੰ ਵੀ ਬਦਹਾਲ ਕਰਨ ਵਿੱਚ ਕਾਂਗਰਸ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਜਦੋਂ ਦੇਸ਼ ਆਜ਼ਾਦ ਹੋਇਆ, ਤਾਂ ਕਾਂਗਰਸ ਨੇ ਅਜਿਹੀ ਹੱਦਬੰਦੀ ਖਿੱਚਣ ਦਿੱਤੀ, ਜਿਸ ਨਾਲ ਬਰਾਕ ਘਾਟੀ ਦਾ ਸਮੁੰਦਰ ਨਾਲ ਸੰਪਰਕ ਹੀ ਕੱਟਿਆ ਗਿਆ। ਜਿਹੜੀ ਬਰਾਕ ਘਾਟੀ ਕਦੇ ਵਪਾਰਕ ਰਸਤੇ ਵਜੋਂ, ਇੱਕ ਉਦਯੋਗਿਕ ਕੇਂਦਰ ਵਜੋਂ ਜਾਣੀ ਜਾਂਦੀ ਸੀ, ਉਸ ਬਰਾਕ ਘਾਟੀ ਤੋਂ ਉਸ ਦੀ ਤਾਕਤ ਹੀ ਖੋਹ ਲਈ ਗਈ। ਆਜ਼ਾਦੀ ਤੋਂ ਬਾਅਦ ਵੀ ਦਹਾਕਿਆਂ ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਪਰ ਬਰਾਕ ਘਾਟੀ ਦੇ ਵਿਕਾਸ ਲਈ ਕੁਝ ਖ਼ਾਸ ਨਹੀਂ ਹੋਇਆ।

ਸਾਥੀਓ,

ਭਾਜਪਾ ਦੀ ਡਬਲ ਇੰਜਣ ਸਰਕਾਰ ਇਸ ਹਾਲਤ ਨੂੰ ਬਦਲ ਰਹੀ ਹੈ। ਅਸੀਂ ਬਰਾਕ ਘਾਟੀ ਨੂੰ ਫਿਰ ਤੋਂ ਕਾਰੋਬਾਰ ਦਾ ਵੱਡਾ ਕੇਂਦਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਅੱਜ ਇਸ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਅਤੇ ਬੇਹੱਦ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਅੱਜ ਕਰੀਬ 24 ਹਜ਼ਾਰ ਕਰੋੜ ਰੁਪਏ ਦੇ ਸ਼ਿਲਾਂਗ-ਸਿਲਚਰ ਹਾਈ-ਸਪੀਡ ਕੋਰੀਡੋਰ ਦਾ ਭੂਮੀ ਪੂਜਨ ਹੋਇਆ ਹੈ, 24 ਹਜ਼ਾਰ ਕਰੋੜ ਰੁਪਏ, ਕਿੰਨੇ? ਕਿੰਨੇ? 24 ਹਜ਼ਾਰ ਕਰੋੜ ਰੁਪਏ। ਕਿੰਨੇ? ਕਿੰਨੇ? ਕਿੰਨੇ? ਇਹ ਜ਼ਰਾ ਕਾਂਗਰਸ ਵਾਲਿਆਂ ਨੂੰ ਪੁੱਛਣਾ, ਜ਼ਰਾ ਕਾਗਜ਼ ਪੈੱਨ ਦੇਣਾ ਅਤੇ ਉਨ੍ਹਾਂ ਨੂੰ ਕਹਿਣਾ ਕਿ ਜ਼ਰਾ ਕਾਗਜ਼ 'ਤੇ 24 ਹਜ਼ਾਰ ਕਰੋੜ ਲਿਖੋ ਤਾਂ, ਕਿੰਨੇ, ਕਿੰਨੇ ਜ਼ੀਰੋ ਲੱਗਦੇ ਹਨ, ਆਵੇਗਾ ਨਹੀਂ ਉਨ੍ਹਾਂ ਨੂੰ। ਇਹ ਕਾਂਗਰਸ ਵਾਲਿਆਂ ਦੇ ਦਿਮਾਗ਼ ਦਾ ਜਿੰਦਰਾ ਜਿੱਥੇ ਬੰਦ ਹੋ ਜਾਂਦਾ ਹੈ ਨਾ, ਉੱਥੇ ਸਾਡਾ ਕੰਮ ਸ਼ੁਰੂ ਹੋ ਜਾਂਦਾ ਹੈ। ਇਹ ਉੱਤਰ-ਪੂਰਬ ਦਾ ਪਹਿਲਾ 'ਐਕਸੈੱਸ ਕੰਟਰੋਲਡ ਹਾਈ-ਸਪੀਡ ਕੋਰੀਡੋਰ' ਹੋਵੇਗਾ।

 ਸਾਥੀਓ,

ਇਹ ਸਿਰਫ਼ ਇੱਕ ਹਾਈਵੇਅ ਪ੍ਰੋਜੈਕਟ ਨਹੀਂ ਹੈ, ਇਹ ਉੱਤਰ-ਪੂਰਬ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਉਡੀਕ ਦਾ ਅੰਤ ਹੋ ਰਿਹਾ ਹੈ। ਇਸ ਕੋਰੀਡੋਰ ਨਾਲ ਸਿਲਚਰ, ਮਿਜ਼ੋਰਮ, ਮਨੀਪੁਰ ਅਤੇ ਤ੍ਰਿਪੁਰਾ, ਇਹ ਸਾਰੇ ਰਾਜ ਜੁੜਨ ਵਾਲੇ ਹਨ। ਇਨ੍ਹਾਂ ਤਿੰਨਾਂ ਰਾਜਾਂ ਤੋਂ ਅੱਗੇ ਬੰਗਲਾਦੇਸ਼ ਅਤੇ ਮਿਆਂਮਾਰ ਹਨ ਅਤੇ ਫਿਰ ਅੱਗੇ ਦੱਖਣ-ਪੂਰਬੀ ਏਸ਼ੀਆ ਦਾ ਵਿਸ਼ਾਲ ਬਾਜ਼ਾਰ ਹੈ। ਯਾਨੀ ਬਰਾਕ ਘਾਟੀ, ਇੱਕ ਬਹੁਤ ਹੀ ਰੋਸ਼ਨ ਭਵਿੱਖ ਵੱਲ ਜੁੜਨ ਦਾ ਅੱਜ ਨੀਂਹ ਪੱਥਰ ਰੱਖ ਰਹੀ ਹੈ। ਇਸ ਦਾ ਫ਼ਾਇਦਾ ਅਸਾਮ ਸਮੇਤ ਪੂਰੇ ਉੱਤਰ-ਪੂਰਬ ਦੇ ਕਿਸਾਨਾਂ ਨੂੰ ਹੋਵੇਗਾ, ਇੱਥੋਂ ਦੇ ਨੌਜਵਾਨਾਂ ਨੂੰ ਹੋਵੇਗਾ। ਇੰਨੇ ਵਧੀਆ ਸੰਪਰਕ ਵਾਲਾ ਇਹ ਸਾਰਾ ਖੇਤਰ ਬਣਨ ਨਾਲ, ਇਸ ਪੂਰੇ ਇਲਾਕੇ ਵਿੱਚ ਉਦਯੋਗ ਨੂੰ ਬਲ ਮਿਲੇਗਾ, ਸੈਰ-ਸਪਾਟੇ ਨੂੰ ਫ਼ਾਇਦਾ ਹੋਵੇਗਾ ਅਤੇ ਸਭ ਤੋਂ ਵੱਡੀ ਗੱਲ, ਹਿੰਦੁਸਤਾਨ ਦਾ ਕੋਨਾ-ਕੋਨਾ ਆਸਾਨੀ ਨਾਲ ਤੁਹਾਡੇ ਲੋਕਾਂ ਨਾਲ ਜੁੜ ਜਾਵੇਗਾ।

 

ਸਾਥੀਓ,

ਤੁਸੀਂ ਸਾਰੇ ਇੱਥੇ ਸਿਲਚਰ ਵਿੱਚ ਟ੍ਰੈਫਿਕ ਨੂੰ ਲੈ ਕੇ ਵੀ ਕਾਫ਼ੀ ਪਰੇਸ਼ਾਨ ਰਹੇ ਹੋ। ਹੁਣ ਸਿਲਚਰ ਫਲਾਈਓਵਰ ਨਾਲ ਇਹ ਸਮੱਸਿਆ ਵੀ ਘੱਟ ਹੋ ਜਾਵੇਗੀ। ਸਿਲਚਰ ਮੈਡੀਕਲ ਕਾਲਜ, ਐੱਨਆਈਟੀ ਸਿਲਚਰ ਅਤੇ ਅਸਾਮ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਨੌਜਵਾਨ ਸਾਥੀਆਂ ਲਈ, ਇਹ ਬਹੁਤ ਵਧੀਆ ਸਹੂਲਤ ਹੋ ਗਈ ਹੈ। ਇਸ ਨਾਲ ਆਉਣ-ਜਾਣ ਵਿੱਚ ਉਨ੍ਹਾਂ ਦਾ ਬਹੁਤ ਹੀ ਕੀਮਤੀ ਸਮਾਂ ਬਚਣ ਵਾਲਾ ਹੈ।

 ਸਾਥੀਓ,

ਡਬਲ ਇੰਜਣ ਦੀ ਭਾਜਪਾ ਸਰਕਾਰ, ਅਸਾਮ ਦੇ ਰੇਲ ਸੰਪਰਕ 'ਤੇ ਵੀ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ। ਖ਼ਾਸ ਤੌਰ 'ਤੇ ਰੇਲਵੇ ਦਾ ਬਿਜਲੀਕਰਨ ਸਾਡੀ ਬਹੁਤ ਵੱਡੀ ਪਹਿਲ ਰਿਹਾ ਹੈ। ਹੁਣ ਅਸਾਮ ਦਾ ਢਾਈ ਹਜ਼ਾਰ ਕਿੱਲੋਮੀਟਰ ਤੋਂ ਵੱਧ ਦਾ ਰੇਲ ਨੈੱਟਵਰਕ, ਹੁਣ ਬਿਜਲੀਕਰਨ ਅਧੀਨ ਆ ਚੁੱਕਾ ਹੈ। ਹੁਣ ਇੱਥੇ ਵੀ ਤੇਜ਼ ਰਫ਼ਤਾਰ ਨਾਲ ਗੱਡੀਆਂ ਚੱਲ ਸਕਣਗੀਆਂ, ਇਸ ਨਾਲ ਬਰਾਕ ਘਾਟੀ ਦੇ ਸਾਫ਼ ਵਾਤਾਵਰਣ ਨੂੰ ਵੀ ਫ਼ਾਇਦਾ ਮਿਲੇਗਾ।

 ਸਾਥੀਓ,

ਬਰਾਕ ਘਾਟੀ ਦੇ ਕਿਸਾਨਾਂ ਅਤੇ ਇੱਥੋਂ ਦੇ ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਅਸਾਮ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਡਬਲ ਇੰਜਣ ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਕੱਲ੍ਹ ਹੀ, ਗੁਹਾਟੀ ਤੋਂ ਮੈਂ 'ਪੀਐੱਮ ਕਿਸਾਨ ਸਨਮਾਨ ਨਿਧੀ' ਦੀ ਅਗਲੀ ਕਿਸ਼ਤ ਜਾਰੀ ਕੀਤੀ ਹੈ। ਹੁਣ ਤੱਕ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਦੇਸ਼ ਦੇ ਕਿਸਾਨਾਂ ਨੂੰ ਲੱਖਾਂ ਕਰੋੜ ਰੁਪਏ, ਅਤੇ ਇਕੱਲੇ ਸਾਡੇ ਅਸਾਮ ਦੇ ਕਿਸਾਨਾਂ ਨੂੰ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਅਸਾਮ ਦੇ ਕਿਸਾਨਾਂ ਨੂੰ ਮਿਲ ਚੁੱਕਾ ਹੈ। ਹੁਣ ਤੁਸੀਂ ਸੋਚੋ, ਅਸੀਂ 10 ਸਾਲਾਂ ਵਿੱਚ ਇੱਥੋਂ ਦੇ ਕਿਸਾਨਾਂ ਦੀ ਜੇਬ ਵਿੱਚ, 20 ਹਜ਼ਾਰ ਕਰੋੜ ਰੁਪਏ ਉਨ੍ਹਾਂ ਦੀ ਜੇਬ ਵਿੱਚ ਦਿੱਤੇ ਹਨ। ਇਹ ਕਾਂਗਰਸ ਵਾਲਿਆਂ ਨੇ 10 ਸਾਲ ਰਾਜ ਕੀਤਾ, ਪ੍ਰਧਾਨ ਮੰਤਰੀ ਤਾਂ ਅਸਾਮ ਤੋਂ ਚੁਣ ਕੇ ਗਏ ਸਨ, ਉਸ ਦੇ ਬਾਵਜੂਦ ਵੀ ਇੱਕ ਫੁੱਟੀ ਕੌਡੀ ਨਹੀਂ ਦਿੱਤੀ, ਇੱਕ ਫੁੱਟੀ ਕੌਡੀ ਕਿਸਾਨਾਂ ਨੂੰ ਨਹੀਂ ਦਿੱਤੀ, ਅਸੀਂ 20 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਕੱਲ੍ਹ ਬਰਾਕ ਘਾਟੀ ਦੇ ਹਜ਼ਾਰਾਂ ਕਿਸਾਨਾਂ ਦੇ ਖਾਤਿਆਂ ਵਿੱਚ ਵੀ, ਇਹ ਆਖ਼ਰੀ ਕਿਸ਼ਤ ਵੀ ਪਹੁੰਚੀ ਹੈ, ਇਹ ਵਾਲੀ ਕਿਸ਼ਤ ਪਹੁੰਚੀ ਹੈ ਅਤੇ ਫਿਰ ਜਦੋਂ ਚੋਣਾਂ ਤੋਂ ਬਾਅਦ ਆਵੇਗਾ ਸਮਾਂ, ਉਦੋਂ ਵੀ ਪਹੁੰਚੇਗੀ। ਇਹ ਪੈਸਾ ਖੇਤੀ ਨਾਲ ਜੁੜੀਆਂ ਛੋਟੀਆਂ-ਛੋਟੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ, ਮੇਰੇ ਪਿੰਡ ਦੇ ਛੋਟੇ-ਛੋਟੇ ਕਿਸਾਨ ਭੈਣ-ਭਰਾਵਾਂ ਦੀ ਬਹੁਤ ਵੱਡੀ ਮਦਦ ਕਰ ਰਿਹਾ ਹੈ।

 ਸਾਥੀਓ,

ਬਰਾਕ ਘਾਟੀ ਹੁਣ ਆਪਣੀਆਂ ਫ਼ਸਲਾਂ ਲਈ ਹੀ ਨਹੀਂ, ਸਗੋਂ ਖੇਤੀਬਾੜੀ ਨਾਲ ਜੁੜੀ ਪੜ੍ਹਾਈ ਅਤੇ ਖੋਜ ਲਈ ਵੀ ਜਾਣੀ ਜਾਵੇਗੀ। ਪਥਾਰਕੰਡੀ ਵਿੱਚ ਬਰਾਕ ਘਾਟੀ ਦੇ ਪਹਿਲੇ ਖੇਤੀਬਾੜੀ ਕਾਲਜ ਦਾ ਉਸਾਰੀ ਕੰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਤਾਂ ਫ਼ਾਇਦਾ ਹੋਵੇਗਾ ਹੀ, ਇੱਥੋਂ ਦੇ ਨੌਜਵਾਨਾਂ ਨੂੰ ਖੇਤੀਬਾੜੀ ਸਟਾਰਟਅੱਪਸ ਲਈ ਸਹਿਯੋਗ, ਸਮਰਥਨ ਅਤੇ ਹੱਲਾਸ਼ੇਰੀ ਮਿਲੇਗੀ।

ਸਾਥੀਓ,

ਭਾਜਪਾ ਦਾ ਮੰਤਰ ਹੈ - ਜੋ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਿਆ, ਉਸ ਨੂੰ ਪਹਿਲ ਦੇਣਾ। ਕਾਂਗਰਸ ਦੀਆਂ ਸਰਕਾਰਾਂ ਸਰਹੱਦੀ ਖੇਤਰਾਂ ਨੂੰ, ਦੇਸ਼ ਦੇ ਆਖ਼ਰੀ ਪਿੰਡ ਮੰਨਦੀਆਂ ਸਨ। ਅਸੀਂ ਸਰਹੱਦ ਦੇ ਪਿੰਡਾਂ ਨੂੰ ਦੇਸ਼ ਦੇ ਪਹਿਲੇ ਪਿੰਡ ਮੰਨਦੇ ਹਾਂ। ਅਤੇ ਇਸੇ ਲਈ, ਸਰਹੱਦੀ ਖੇਤਰ ਦੇ ਵਿਕਾਸ ਲਈ, ਕਛਾਰ ਜ਼ਿਲ੍ਹੇ ਤੋਂ ਹੀ 'ਵਾਈਬ੍ਰੈਂਟ ਵਿਲੇਜ ਪ੍ਰੋਗਰਾਮ' ਦਾ ਅਗਲਾ ਪੜਾਅ ਸ਼ੁਰੂ ਕੀਤਾ ਸੀ। ਇਸ ਨਾਲ ਬਰਾਕ ਘਾਟੀ ਦੇ ਅਨੇਕਾਂ ਪਿੰਡਾਂ ਵਿੱਚ ਵੀ ਸੁਧਾਰ ਹੋਣਾ ਤੈਅ ਹੋ ਗਿਆ ਹੈ।

 

ਸਾਥੀਓ,

ਇੱਥੇ ਵੱਡੀ ਗਿਣਤੀ ਵਿੱਚ ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਸਾਥੀ ਵੀ ਹਨ। ਅਸਾਮ ਸਰਕਾਰ ਨੇ, ਚਾਹ ਦੇ ਬਾਗ਼ਾਂ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਨੂੰ, ਉਨ੍ਹਾਂ ਦੀ ਜ਼ਮੀਨ ਦਾ ਹੱਕ ਦੇਣ ਦਾ ਇਤਿਹਾਸਕ ਕੰਮ ਕੀਤਾ ਹੈ, ਉਹ ਇਨ੍ਹਾਂ ਪਰਿਵਾਰਾਂ ਦੇ ਭਵਿੱਖ ਨੂੰ ਬਦਲਣ ਦੀ ਇੱਕ ਵੱਡੀ ਸ਼ੁਰੂਆਤ ਹੈ। ਜ਼ਮੀਨ ਦੇ ਪੱਟੇ ਮਿਲਣ ਨਾਲ, ਇਨ੍ਹਾਂ ਪਰਿਵਾਰਾਂ ਨੂੰ ਸੁਰੱਖਿਆ ਮਿਲੀ ਹੈ, ਉਨ੍ਹਾਂ ਨੂੰ ਇੱਜ਼ਤ ਵਾਲਾ ਜੀਵਨ ਮਿਲਣਾ ਯਕੀਨੀ ਹੋਇਆ ਹੈ।

ਸਾਥੀਓ,

ਤੁਸੀਂ ਜ਼ਰਾ ਉੱਥੋਂ ਦੂਰ ਰਹੋ, ਹੁਣ ਥਾਂ ਨਹੀਂ ਹੈ, ਅੱਗੇ ਨਹੀਂ ਆ ਸਕਦੇ ਹੋ। ਦੇਖੋ ਉੱਥੋਂ ਜ਼ਰਾ ਦੂਰ ਰੱਖੋ ਉਨ੍ਹਾਂ ਨੂੰ, ਹੁਣ ਅੱਗੇ ਨਹੀਂ ਆ ਸਕਦੇ ਭਈਆ, ਅਰੇ ਸਾਡੇ ਅਸਾਮ ਦੇ ਭੈਣ-ਭਰਾ ਤਾਂ ਬੜੇ ਸਿਆਣੇ ਹਨ। ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ, ਇਹ ਇੰਨੀ ਵੱਡੀ ਤਾਕਤ ਹੈ, ਕਿਰਪਾ ਕਰਕੇ ਤੁਸੀਂ...।

 ਸਾਥੀਓ,

ਮੈਂ ਹਿਮੰਤਾ ਜੀ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ, ਚਾਹ ਦੇ ਬਾਗ਼ਾਂ ਵਿੱਚ ਕਰੀਬ 200 ਸਾਲਾਂ ਤੋਂ ਸੇਵਾ ਦੇ ਰਹੀਆਂ ਕਈ ਪੀੜ੍ਹੀਆਂ ਦੇ ਸੰਘਰਸ਼ ਨੂੰ ਤੁਸੀਂ ਅੱਜ ਸਤਿਕਾਰ ਦਿੱਤਾ ਹੈ। ਦੇਖੋ ਮੇਰੀ ਇਸ ਗੱਲ 'ਤੇ ਬੱਦਲ ਵੀ ਗਰਜਣ ਲੱਗ ਪਏ। ਮੈਨੂੰ ਖ਼ੁਸ਼ੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਰੱਬ ਆਸਰੇ ਛੱਡ ਦਿੱਤਾ ਸੀ, ਉਨ੍ਹਾਂ ਦੀ ਸਾਰ ਭਾਜਪਾ ਸਰਕਾਰ ਨੇ ਲਈ ਹੈ।

ਸਾਥੀਓ,

ਇਹ ਸਿਰਫ਼ ਜ਼ਮੀਨ 'ਤੇ ਕਾਨੂੰਨੀ ਹੱਕ ਦਾ ਹੀ ਮਾਮਲਾ ਨਹੀਂ ਹੈ। ਇਸ ਨਾਲ ਇਹ ਲੱਖਾਂ ਪਰਿਵਾਰ, ਕੇਂਦਰ ਅਤੇ ਰਾਜ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਨਾਲ ਵੀ ਤੇਜ਼ੀ ਨਾਲ ਜੁੜਨਗੇ। ਪੱਕੇ ਘਰ ਦੀ ਯੋਜਨਾ ਹੋਵੇ, ਬਿਜਲੀ, ਪਾਣੀ ਅਤੇ ਗੈਸ ਦੀਆਂ ਯੋਜਨਾਵਾਂ ਹੋਣ, ਇਨ੍ਹਾਂ ਸਭ ਸਕੀਮਾਂ ਦਾ ਪੂਰਾ ਫ਼ਾਇਦਾ ਹੁਣ ਇਨ੍ਹਾਂ ਪਰਿਵਾਰਾਂ ਨੂੰ ਮਿਲਣਾ ਸੰਭਵ ਹੋਵੇਗਾ।

ਸਾਥੀਓ,

ਪਿਛਲੇ ਸਾਲਾਂ ਵਿੱਚ ਭਾਜਪਾ ਸਰਕਾਰ ਨੇ ਚਾਹ ਦੇ ਬਾਗ਼ਾਂ ਵਿੱਚ ਕਈ ਸਕੂਲ ਖੋਲ੍ਹੇ ਹਨ, ਬੱਚਿਆਂ ਨੂੰ ਵਜ਼ੀਫ਼ੇ ਦਿੱਤੇ ਹਨ। ਸਰਕਾਰੀ ਨੌਕਰੀਆਂ ਲਈ ਵੀ ਰਾਹ ਖੋਲ੍ਹੇ ਗਏ ਹਨ। ਅਜਿਹੀਆਂ ਕੋਸ਼ਿਸ਼ਾਂ ਨਾਲ ਚਾਹ ਦੇ ਬਾਗ਼ਾਂ ਦੇ ਨੌਜਵਾਨਾਂ ਲਈ ਸੁਨਹਿਰੀ ਭਵਿੱਖ ਦੇ ਦਰਵਾਜ਼ੇ ਖੁੱਲ੍ਹ ਰਹੇ ਹਨ।

ਸਾਥੀਓ,

ਭਾਜਪਾ ਦੀ ਡਬਲ ਇੰਜਣ ਸਰਕਾਰ ਲਈ ਸਿੱਖਿਆ, ਹੁਨਰ ਵਿਕਾਸ ਅਤੇ ਸਿਹਤ ਸਹੂਲਤਾਂ ਬਹੁਤ ਵੱਡੀਆਂ ਪਹਿਲਕਦਮੀਆਂ ਰਹੀਆਂ ਹਨ। ਅਸਾਮ ਨੇ ਤਾਂ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਕਾਂਗਰਸ ਦੀ ਅਣਦੇਖੀ ਨੂੰ ਬਹੁਤ ਲੰਬੇ ਸਮੇਂ ਤੱਕ ਭੁਗਤਿਆ ਹੈ। ਅੱਜ ਅਸਾਮ ਸਿੱਖਿਆ ਅਤੇ ਸਿਹਤ ਦਾ ਬਹੁਤ ਵੱਡਾ ਕੇਂਦਰ ਬਣ ਕੇ ਸਾਹਮਣੇ ਆ ਰਿਹਾ ਹੈ। ਇਸ ਦਾ ਬਹੁਤ ਜ਼ਿਆਦਾ ਫ਼ਾਇਦਾ ਬਰਾਕ ਘਾਟੀ ਨੂੰ ਮਿਲਿਆ ਹੈ। ਅੱਜ ਇੱਥੇ ਸਿੱਖਿਆ ਅਤੇ ਸਿਹਤ ਨਾਲ ਜੁੜੇ ਕਈ ਵੱਡੇ ਅਦਾਰੇ ਬਣ ਚੁੱਕੇ ਹਨ।

ਸਾਥੀਓ,

ਕਾਂਗਰਸ ਨੇ ਅਸਾਮ ਦੇ ਨੌਜਵਾਨਾਂ ਨੂੰ ਸਿਰਫ਼ ਹਿੰਸਾ ਅਤੇ ਅੱਤਵਾਦ ਦੇ ਚੱਕਰਵਿਊ ਵਿੱਚ ਹੀ ਉਲਝਾਈ ਰੱਖਿਆ ਸੀ। ਕਾਂਗਰਸ ਨੇ ਅਸਾਮ ਨੂੰ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਦੀ ਪ੍ਰਯੋਗਸ਼ਾਲਾ ਬਣਾਇਆ। ਅੱਜ ਅਸਾਮ ਦੇ ਨੌਜਵਾਨਾਂ ਦੇ ਸਾਹਮਣੇ ਮੌਕਿਆਂ ਦਾ ਖੁੱਲ੍ਹਾ ਅਸਮਾਨ ਹੈ। ਅੱਜ ਅਸਾਮ ਭਾਰਤ ਦੇ ਸੈਮੀਕੰਡਕਟਰ ਖੇਤਰ ਦਾ ਅਹਿਮ ਹਿੱਸਾ ਬਣ ਰਿਹਾ ਹੈ। ਇੱਥੇ ਅਗਲੀ ਪੀੜ੍ਹੀ ਦੀ ਤਕਨਾਲੋਜੀ (ਨੈਕਸਟ ਜਨਰੇਸ਼ਨ ਟੈਕਨਾਲੋਜੀ) ਨਾਲ ਜੁੜਿਆ ਈਕੋਸਿਸਟਮ ਅਤੇ ਹੁਨਰ ਤਿਆਰ ਹੋ ਰਿਹਾ ਹੈ। ਇੱਥੇ ਆਈਆਈਟੀ ਅਤੇ ਆਈਆਈਐੱਮ ਵਰਗੇ ਅਦਾਰੇ ਬਣ ਰਹੇ ਹਨ। ਮੈਡੀਕਲ ਕਾਲਜ, ਏਮਜ਼ ਅਤੇ ਕੈਂਸਰ ਹਸਪਤਾਲਾਂ ਦਾ ਮਜ਼ਬੂਤ ਨੈੱਟਵਰਕ ਬਣ ਰਿਹਾ ਹੈ। ਸ਼ਾਂਤੀ ਅਤੇ ਤਰੱਕੀ ਦਾ ਇਹ ਨਵਾਂ ਦੌਰ, ਅਨੇਕਾਂ ਕੁਰਬਾਨੀਆਂ ਅਤੇ ਅਨੇਕਾਂ ਕੋਸ਼ਿਸ਼ਾਂ ਨਾਲ ਆਇਆ ਹੈ। ਹੁਣ ਅਜਿਹੀ ਹਰ ਤਾਕਤ ਨੂੰ ਮੂੰਹ-ਤੋੜ ਜਵਾਬ ਦੇਣਾ ਹੈ, ਜੋ ਅਸਾਮ ਨੂੰ ਪੁਰਾਣੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕਰਦੀ ਹੈ।

 

ਸਾਥੀਓ,

ਅੱਜ ਮੈਂ ਸਿਲਚਰ ਤੋਂ ਅਸਾਮ ਨੂੰ ਸਾਵਧਾਨ ਤੇ ਸੁਚੇਤ ਵੀ ਕਰਨਾ ਚਾਹੁੰਦਾ ਹਾਂ। ਤੁਸੀਂ ਕਾਂਗਰਸ ਨੂੰ ਅਸਾਮ ਤੋਂ ਬਾਹਰ ਕੀਤਾ। ਅੱਜ ਦੇਸ਼ ਦਾ ਹਰ ਰਾਜ ਕਾਂਗਰਸ ਨੂੰ ਸਬਕ ਸਿਖਾ ਰਿਹਾ ਹੈ। ਕਾਂਗਰਸ ਇੱਕ ਤੋਂ ਬਾਅਦ ਇੱਕ ਚੋਣ ਹਾਰ ਰਹੀ ਹੈ। ਹੁਣ ਨੇੜਲੇ ਭਵਿੱਖ ਵਿੱਚ, ਕਾਂਗਰਸ ਖ਼ੁਦ ਦੀ ਹਾਰ ਦੇ ਇਤਿਹਾਸ ਦਾ ਸੈਂਕੜਾ ਮਾਰਨ ਵਾਲੀ ਹੈ। ਹਾਰ ਦੀ ਨਿਰਾਸ਼ਾ ਨਾਲ ਭਰੀ ਕਾਂਗਰਸ ਨੇ ਦੇਸ਼ ਦੇ ਖ਼ਿਲਾਫ਼ ਹੀ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਦੇ ਨੇਤਾ ਦੇਸ਼ ਨੂੰ ਬਦਨਾਮ ਕਰਨ ਵਿੱਚ ਜੁੱਟ ਗਏ ਹਨ, ਤੁਸੀਂ ਵੇਖਿਆ ਹੈ, ਦਿੱਲੀ ਵਿੱਚ ਇੰਨੀ ਵੱਡੀ ਏਆਈ ਸਮਿਟ ਹੋਈ। ਅੱਜ ਪੂਰੀ ਦੁਨੀਆ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਏਆਈ ਨੂੰ ਲੈ ਕੇ ਬਹੁਤ ਹੀ ਉਤਸੁਕ ਹੈ। ਦਿੱਲੀ ਵਿੱਚ ਸਫਲਤਾਪੂਰਵਕ ਦੁਨੀਆ ਦੀ ਇੱਕ ਨਵੀਂ ਆਸ ਪੈਦਾ ਕਰਨ ਵਾਲੀ ਏਆਈ ਸਮਿਟ ਹੋਈ। ਦੁਨੀਆ ਭਰ ਦੇ ਨੇਤਾ, ਦੁਨੀਆ ਭਰ ਦੀਆਂ ਟੈਕਨਾਲੋਜੀ ਕੰਪਨੀਆਂ, ਟੈਕਨਾਲੋਜੀ ਦੇ ਵੱਡੇ-ਵੱਡੇ ਲੀਡਰ ਦਿੱਲੀ ਆਏ ਸਨ। ਕਾਂਗਰਸ ਨੇ ਇਸ ਸਮਿਟ ਨੂੰ ਬਦਨਾਮ ਕਰਨ ਲਈ ਕੱਪੜੇ ਪਾੜ ਪ੍ਰਦਰਸ਼ਨ ਕੀਤਾ। ਹੁਣ ਕਾਂਗਰਸ ਦੇ ਕੋਲ ਖ਼ੁਦ ਦੇ ਕੱਪੜੇ ਪਾੜਨ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ। ਪੂਰੇ ਦੇਸ਼ ਨੇ ਕਾਂਗਰਸ ਦੇ ਇਸ ਕੋਝੇ ਅਤੇ ਭੱਦੇ ਪ੍ਰਦਰਸ਼ਨ ਦੀ ਨਿੰਦਾ ਕੀਤੀ। ਪਰ ਦਿੱਲੀ ਵਿੱਚ ਜੋ ਕਾਂਗਰਸ ਦਾ ਸ਼ਾਹੀ ਪਰਿਵਾਰ ਹੈ, ਉਹ ਇਸ ਕਾਂਡ ਨੂੰ ਵੀ ਆਪਣਾ ਤਗਮਾ ਦੱਸ ਰਿਹਾ ਹੈ, ਦੇਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਵਾਹ-ਵਾਹ ਕਰ ਰਿਹਾ ਹੈ। ਅਜਿਹੀ ਕਾਂਗਰਸ, ਜੋ ਦੇਸ਼ ਦੀ ਵਿਰੋਧੀ ਹੋਵੇ, ਉਹ ਕਿਸੇ ਰਾਜ ਦਾ ਭਲਾ ਨਹੀਂ ਕਰ ਸਕਦੀ, ਉਹ ਅਸਾਮ ਦੇ ਨੌਜਵਾਨਾਂ ਦਾ ਕਦੇ ਭਲਾ ਨਹੀਂ ਸੋਚ ਸਕਦੀ।

ਸਾਥੀਓ,

ਅੱਜ-ਕੱਲ੍ਹ ਦੁਨੀਆ ਵਿੱਚ ਚਾਰੇ ਪਾਸੇ ਅਤੇ ਸਾਡੇ ਤਾਂ ਆਂਢ-ਗੁਆਂਢ ਵਿੱਚ ਹੀ ਜੰਗ ਦੇ ਹਾਲਾਤ ਅਤੇ ਤੁਸੀਂ ਸਾਰੇ ਚੰਗੀ ਤਰ੍ਹਾਂ ਜੰਗ ਦੀ ਕੀ ਭਿਆਨਕਤਾ ਹੈ, ਉਹ ਰੋਜ਼ਾਨਾ ਵੇਖ ਰਹੇ ਹੋ। ਜੰਗ ਨਾਲ ਜੋ ਹਾਲਾਤ ਬਣੇ ਹਨ, ਸਾਡੀ ਸਰਕਾਰ ਉਨ੍ਹਾਂ ਨਾਲ ਨਜਿੱਠਣ ਲਈ, ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਮੁਸੀਬਤ ਆਵੇ ਇਸ ਲਈ ਹੋ ਸਕੇ ਓਨੇ ਸਾਰੇ ਯਤਨ ਕਰ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਨਾਗਰਿਕਾਂ 'ਤੇ ਜੰਗ ਦਾ ਘੱਟ ਤੋਂ ਘੱਟ ਅਸਰ ਪਵੇ। ਇਸ ਸਮੇਂ ਕਾਂਗਰਸ ਤੋਂ ਉਮੀਦ ਸੀ ਕਿ ਉਹ ਇੱਕ ਜ਼ਿੰਮੇਵਾਰ ਸਿਆਸੀ ਪਾਰਟੀ ਦੀ ਭੂਮਿਕਾ ਨਿਭਾਵੇ, ਪਰ ਕਾਂਗਰਸ ਦੇਸ਼ ਹਿੱਤ ਦੇ ਇਸ ਅਹਿਮ ਕੰਮ ਵਿੱਚ ਵੀ ਫਿਰ ਇੱਕ ਵਾਰ ਫ਼ੇਲ੍ਹ ਹੋ ਗਈ। ਕਾਂਗਰਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਵਿੱਚ ਦਹਿਸ਼ਤ (ਪੈਨਿਕ) ਫੈਲੇ, ਦੇਸ਼ ਮੁਸ਼ਕਲ ਵਿੱਚ ਫਸ ਜਾਵੇ। ਅਤੇ ਉਸ ਤੋਂ ਬਾਅਦ ਕਾਂਗਰਸ ਰੱਜ ਕੇ ਮੋਦੀ ਨੂੰ ਗਾਲ੍ਹਾਂ ਕੱਢੇ।

ਸਾਥੀਓ,

ਕਾਂਗਰਸ ਲਈ ਅਤੇ ਕਾਂਗਰਸ ਅਸਾਮ ਲਈ, ਦੇਸ਼ ਲਈ ਕਾਂਗਰਸ ਦਾ ਕੋਈ ਵਿਜ਼ਨ (ਨਜ਼ਰੀਆ) ਹੀ ਨਹੀਂ ਹੈ, ਇਸ ਲਈ, ਇਨ੍ਹਾਂ ਨੇ ਅਫ਼ਵਾਹਾਂ ਨੂੰ, ਝੂਠ-ਫਰੇਬ ਨੂੰ ਹੀ, ਅਤੇ ਜਿਵੇਂ ਝੂਠੇ ਰੀਲ ਬਣਾਉਣ ਦੀ ਇੰਡਸਟਰੀ ਖੋਲ੍ਹ ਕੇ ਰੱਖੀ ਹੈ, ਉਸੇ ਨੂੰ ਹਥਿਆਰ ਬਣਾ ਦਿੱਤਾ ਹੈ। ਦੁਨੀਆ ਵਿੱਚ ਜਿਹੜੀਆਂ ਤਾਕਤਾਂ ਭਾਰਤ ਦੇ ਤੇਜ਼ ਵਿਕਾਸ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਹਨ, ਜਿਨ੍ਹਾਂ ਵਿਦੇਸ਼ੀ ਤਾਕਤਾਂ ਨੂੰ ਦੇਸ਼ ਦੀ ਤਰੱਕੀ ਰਾਸ ਨਹੀਂ ਆ ਰਹੀ, ਕਾਂਗਰਸ, ਦੇਸ਼ ਦੀ ਬਦਕਿਸਮਤੀ ਵੇਖੋ, ਕਾਂਗਰਸ ਉਨ੍ਹਾਂ ਦੇ ਹੱਥ ਦੀ ਕਠਪੁਤਲੀ ਬਣਦੀ ਜਾ ਰਹੀ ਹੈ। ਇਸ ਲਈ, ਅਸਾਮ ਦੇ ਹਰ ਨਾਗਰਿਕ ਨੂੰ, ਹਰ ਨੌਜਵਾਨ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਹੈ।

ਸਾਥੀਓ,

ਅਸਾਮ ਹੋਵੇ, ਬਰਾਕ ਘਾਟੀ ਹੋਵੇ, ਹੁਣ ਇਹ ਵਿਕਾਸ ਦੇ ਰਾਹ 'ਤੇ ਅੱਗੇ ਵਧ ਚੁੱਕਾ ਹੈ। ਬਰਾਕ ਘਾਟੀ, ਆਪਣੀ ਭਾਸ਼ਾ, ਆਪਣੇ ਸਾਹਿਤ, ਆਪਣੇ ਸੱਭਿਆਚਾਰ ਲਈ ਜਾਣੀ ਜਾਂਦੀ ਹੈ। ਉਹ ਦਿਨ ਦੂਰ ਨਹੀਂ, ਜਦੋਂ ਬਰਾਕ ਘਾਟੀ ਨੂੰ ਵਿਕਾਸ ਦੇ ਨਵੇਂ ਕੇਂਦਰ ਵਜੋਂ ਪਛਾਣ ਮਿਲੇਗੀ।

ਸਾਥੀਓ,

ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਸਾਨੂੰ ਆਸ਼ੀਰਵਾਦ ਦੇਣ ਆਏ ਹੋ। ਜੋ ਰਾਜਨੀਤੀ ਦੇ ਭਵਿੱਖ ਦੀਆਂ ਲੀਕਾਂ ਵਾਹੁਣ ਵਾਲੇ ਲੋਕ ਹਨ, ਉਹ ਤਰ੍ਹਾਂ-ਤਰ੍ਹਾਂ ਦੀਆਂ ਜੋ ਸੰਭਾਵਨਾਵਾਂ ਤਲਾਸ਼ਦੇ ਰਹਿੰਦੇ ਹਨ, ਉਹ ਅੱਜ ਬਰਾਕ ਘਾਟੀ ਦਾ ਇਹ ਨਜ਼ਾਰਾ, ਕੱਲ੍ਹ ਬੋਡੋ ਭਾਈਚਾਰੇ ਦਾ ਉਹ ਨਜ਼ਾਰਾ, ਟੀ ਗਾਰਡਨ ਵਾਲਿਆਂ ਦੇ ਸਮੂਹ ਦਾ ਨਜ਼ਾਰਾ, ਇਹ ਸਾਫ਼-ਸਾਫ਼ ਦੱਸ ਰਿਹਾ ਹੈ ਕਿ, ਇਸ ਚੋਣ ਦਾ ਨਤੀਜਾ ਵੀ ਕੀ ਹੋਣ ਵਾਲਾ ਹੈ। ਅਤੇ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਆਸ਼ੀਰਵਾਦ ਦੇਣ ਲਈ ਆਏ ਹੋ, ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian economy set for robust growth, stronger markets after May 1: WTC

Media Coverage

Indian economy set for robust growth, stronger markets after May 1: WTC
NM on the go

Nm on the go

Always be the first to hear from the PM. Get the App Now!
...
Prime Minister congratulates Indian cheesemakers on their notable achievement at the Mundial do Queijo do Brasil 2026
April 22, 2026

The Prime Minister, Shri Narendra Modi, has congratulated Indian cheesemakers on their notable achievement at the Mundial do Queijo do Brasil 2026, which is a vibrant international competition for cheese and dairy products. Four Indian products won medals, including 1 Super Gold, 2 Golds and 1 Silver.

"The Super Gold was won by Eleftheria Gulmarg (Brie Style), the Golds were won by Yak Churpi-Soft, Nordic Farm, Leh, Ladakh and Eleftheria Brunost (Whey Cheese) while the Silver was won by Eleftheria Kaali Miri (Belper Knolle Style)", Shri Modi stated.

The Prime Minister commended the efforts of the awardees, including Mausam Narang and Thenlay Nurboo, and stated that such achievements reflect the growing global recognition of India’s artisanal dairy sector.

The Prime Minister posted on X:

"Cheese from India makes its mark globally…

India made an impressive debut at the Mundial do Queijo do Brasil 2026, which is a vibrant international competition for cheese and dairy products. Four Indian products won medals, including 1 Super Gold, 2 Golds and 1 Silver.

The Super Gold was won by Eleftheria Gulmarg (Brie Style), the Golds were won by Yak Churpi-Soft, Nordic Farm, Leh, Ladakh and Eleftheria Brunost (Whey Cheese) while the Silver was won by Eleftheria Kaali Miri (Belper Knolle Style). Congratulations to Mausam Narang and Thenlay Nurboo.

Such successes strengthen India’s artisanal dairy sector on the world stage."