ਸਾਡਾ ਯਤਨ ਨੌਜਵਾਨਾਂ ਨੂੰ ਅਜਿਹੇ ਹੁਨਰਾਂ ਨਾਲ ਸਸ਼ਕਤ ਬਣਾਉਣਾ ਹੈ ਜੋ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਅਤੇ ਭਾਰਤ ਨੂੰ ਇੱਕ ਗਲੋਬਲ ਇਨੋਵੇਸ਼ਨ ਹੱਬ ਵਜੋਂ ਸਥਾਪਿਤ ਕਰਨ: ਪ੍ਰਧਾਨ ਮੰਤਰੀ
ਅਸੀਂ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾ ਰਹੇ ਹਾਂ: ਪ੍ਰਧਾਨ ਮੰਤਰੀ
ਦੇਸ਼ ਵਿੱਚ ਇੱਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਪੇਸ਼ ਕੀਤੀ ਗਈ ਹੈ, ਇਹ ਸਿੱਖਿਆ ਦੇ ਵਿਸ਼ਵ ਪੱਧਰੀ ਮਿਆਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ: ਪ੍ਰਧਾਨ ਮੰਤਰੀ
ਇੱਕ ਰਾਸ਼ਟਰ, ਇੱਕ ਸਬਸਕ੍ਰਿਪਸ਼ਨ ਨੇ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ, ਅੱਜ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਕੋਲ ਵਿਸ਼ਵ ਪੱਧਰੀ ਖੋਜ ਰਸਾਲਿਆਂ ਤੱਕ ਅਸਾਨ ਪਹੁੰਚ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਯੂਨੀਵਰਸਿਟੀ ਕੈਂਪਸ ਗਤੀਸ਼ੀਲ ਕੇਂਦਰਾਂ ਵਜੋਂ ਉੱਭਰ ਰਹੇ ਹਨ ਜਿੱਥੇ ਯੁਵਾਸ਼ਕਤੀ ਸਫਲਤਾਪੂਰਵਕ ਨਵੀਨਤਾਵਾਂ ਨੂੰ ਅੱਗੇ ਵਧਾ ਹੈ: ਪ੍ਰਧਾਨ ਮੰਤਰੀ
ਪ੍ਰਤਿਭਾ, ਸੁਭਾਅ ਅਤੇ ਟੈਕਨੋਲੋਜੀ ਦੀ ਟ੍ਰਿਨਿਟੀ ਭਾਰਤ ਦੇ ਭਵਿੱਖ ਨੂੰ ਬਦਲ ਦੇਵੇਗਾ: ਪ੍ਰਧਾਨ ਮੰਤਰੀ
ਇਹ ਬਹੁਤ ਮਹੱਤਵਪੂਰਨ ਹੈ ਕਿ ਵਿਚਾਰ ਤੋਂ ਪ੍ਰੋਟੋਟਾਈਪ ਤੋਂ ਉਤਪਾਦ ਤੱਕ ਦੀ ਯਾਤਰਾ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾਵੇ: ਪ੍ਰਧਾਨ ਮੰਤਰੀ
ਅਸੀਂ 'ਮੇਕ ਏਆਈ ਇਨ ਇੰਡੀਆ' ਦੇ ਦ੍ਰਿਸ਼ਟੀ

ਪ੍ਰੋਗਰਾਮ ਵਿੱਚ ਮੌਜੂਦ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਡਾ. ਜਿਤੇਂਦਰ ਸਿੰਘ ਜੀ, ਸ਼੍ਰੀ ਜਯੰਤ ਚੌਧਰੀ ਜੀ, ਡਾ. ਸੁਕਾਂਤਾ ਮਜ਼ੂਮਦਾਰ ਜੀ, ਟੈਕਨੋਲੋਜੀ ਦੇ ਮਾਧਿਅਮ ਰਾਹੀਂ ਜੁੜੇ ਮੇਰੇ ਮਿੱਤਰ ਸ਼੍ਰੀ ਰੋਮੇਸ਼ ਵਾਧਵਾਨੀ ਜੀ, ਡਾ. ਅਜੇ ਕੇਲਾ ਜੀ, ਸਾਇੰਸ ਐਂਡ ਟੈਕਨੋਲੋਜੀ ਅਤੇ ਐਜੂਕੇਸ਼ਨ ਵਰਲਡ ਨਾਲ ਜੁੜੇ ਤੁਸੀਂ ਸਾਰੇ ਸਾਥੀਓ, ਹੋਰ ਮਹਾਨੁਭਾਵ, ਦੇਵੀੳ ਅਤੇ ਸੱਜਣੋ!

 

ਅੱਜ ਇਥੇ ਸਰਕਾਰ, ਅਕੇਡਮੀਆ, ਸਾਇੰਸ ਅਤੇ ਰਿਸਰਚ ਨਾਲ ਜੁੜੇ ਭਿੰਨ-ਭਿੰਨ ਖੇਤਰ ਦੇ ਲੋਕ, ਇੰਨੀ ਵੱਡੀ ਸੰਖਿਆ ਵਿੱਚ ਮੌਜੂਦ ਹਨ। ਇਹ ਇਕਜੁੱਟਤਾ, ਇਹ confluence, ਇਸੇ ਨੂੰ ਯੁਗਮ ਕਹਿੰਦੇ ਹਨ। ਇੱਕ ਅਜਿਹਾ ਯੁਗਮ, ਜਿਸ ਵਿੱਚ ਵਿਕਸਿਤ ਭਾਰਤ ਦੇ, future tech ਨਾਲ ਜੁੜੇ stakeholders ਇੱਕਠੇ ਜੁੜੇ ਹਨ, ਇੱਕ ਸਾਥ ਜੁੜੇ ਹਨ।  ਮੈਨੂੰ ਵਿਸ਼ਵਾਸ਼ ਹੈ, ਭਾਰਤ ਦੀ ਇਨੋਵੇਸ਼ਨ ਕਪੈਸਿਟੀ ਅਤੇ Deep-tech ਵਿੱਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੇ ਲਈ ਅਸੀਂ ਜੋ ਯਤਨ ਕਰ ਰਹੇ ਹਾਂ, ਉਸ ਨੂੰ ਇਸ ਆਯੋਜਨ ਨਾਲ ਹੋਰ ਬਲ ਮਿਲੇਗਾ। ਅੱਜ IIT ਕਾਨਪੁਰ ਅਤੇ IIT ਬੰਬੇ ਵਿੱਚ AI, ਇੰਟੈਲੀਜੈਂਸ ਸਿਸਟਮ, ਅਤੇ ਬਾਇਓ ਸਾਇੰਸ ਬਾਇਓਟੈਕਨੋਲੋਜੀ ਹੈਲਥ ਐਂਡ ਮੈਡੀਸਨ ਦੇ ਸੁਪਰ ਹੱਬਸ ਦੀ ਸ਼ੁਰੂਆਤ ਹੋ ਰਹੀ ਹੈ।  ਅੱਜ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਵੀ ਸ਼ੁਰੂਆਤ ਹੋਈ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਨਾਲ ਮਿਲ ਕੇ ਰਿਸਰਚ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਕੀਤਾ ਗਿਆ ਹੈ। ਮੈਂ ਇਸ ਯਤਨ ਲਈ ਵਾਧਵਾਨੀ ਫਾਊਂਡੇਸ਼ਨ ਨੂੰ, ਸਾਡੀਆਂ IITs ਨੂੰ, ਅਤੇ ਦੂਸਰੇ ਸਾਰੇ ਸਟੇਕਹੋਲਡਰਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ 'ਤੇ, ਮੈਂ ਮੇਰੇ ਮਿੱਤਰ ਰੋਮੇਸ਼ ਵਾਧਵਾਨੀ ਜੀ ਦੀ ਸਰਾਹਨਾ ਕਰਦਾ ਹਾਂ।  ਤੁਹਾਡੀ dedication ਅਤੇ ਸਰਗਰਮੀ ਨਾਲ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਨੇ ਮਿਲ ਕੇ ਦੇਸ਼ ਦੀ ਸਿੱਖਿਆ ਵਿਵਸਥਾ ਵਿੱਚ ਕਈ ਸਕਰਾਤਮਕ ਬਦਲਾਅ ਕੀਤੇ ਹਨ। 

 

ਸਾਥੀੳ,

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- परं परोपकारार्थं यो जीवति स जीवति अर्थात्, ਜੋ ਦੂਸਰਿਆਂ ਦੀ ਸੇਵਾ ਅਤੇ ਪਰਓਪਕਾਰ ਲਈ ਜੀਵਨ ਸਮਰਪਿਤ ਕਰਦਾ ਹੈ, ਉਹੀ ਵਾਸਤਵਿਕ ਜੀਵਨ ਜਿਉਂਦਾ ਹੈ। ਇਸ ਲਈ, ਅਸੀਂ ਸਾਇੰਸ ਅਤੇ ਟੈਕਨੋਲੋਜੀ ਨੂੰ ਵੀ ਸੇਵਾ ਦਾ ਹੀ ਮਾਧਿਅਮ ਮੰਨਦੇ ਹਾਂ।  ਜਦੋਂ ਮੈਂ ਸਾਡੇ ਦੇਸ਼ ਵਿੱਚ ਵਾਧਵਾਨੀ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਨੂੰ ਦੇਖਦਾ ਹਾਂ, ਉਦੋਂ ਮੈਂ ਰੋਮੇਸ਼ ਜੀ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਨੂੰ ਦੇਖਦਾ ਹਾਂ, ਤਾਂ ਮੈਂਨੂੰ ਖੁਸ਼ੀ ਹੁੰਦੀ ਹੈ, ਮਾਣ ਹੁੰਦਾ ਹੈ ਕਿ ਅਸੀਂ ਭਾਰਤ ਵਿੱਚ ਸਾਇੰਸ ਅਤੇ ਟੈਕਨੋਲੋਜੀ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾ ਰਹੇ ਹਾਂ।  ਅਸੀਂ ਸਾਰੇ ਜਾਣਦੇ ਹਾਂ, ਰੋਮੇਸ਼ ਜੀ ਨੇ ਤਾਂ ਆਪਣੇ ਜੀਵਨ ਨੂੰ ਕਾਫੀ ਸੰਘਰਸ਼ ਵਿੱਚ ਤਪਾਇਆ ਹੈ, ਸੇਵਾ ਦੇ ਲਈ ਸਮਰਪਿਤ ਕੀਤਾ ਹੈ। ਜਨਮ ਦੇ ਤੁਰੰਤ ਬਾਅਦ ਜਦ ਉਹ ਕੁਝ ਹੀ ਦਿਨਾਂ ਦੇ ਸਨ, ਉਦੋਂ ਵੰਡ ਦੀ ਦਹਿਸ਼ਤ ਝੱਲਣਾ, ਆਪਣੀ ਜਨਮ ਭੂਮੀ ਤੋਂ ਪਲਾਇਨ ਕਰਨ ਲਈ ਮਜ਼ਬੂਰ ਹੋਣਾ, ਬਚਪਨ ਵਿੱਚ ਹੀ ਪੋਲੀਓ ਵਰਗੀ ਬੀਮਾਰੀ ਦਾ ਸ਼ਿਕਾਰ ਹੋ ਜਾਣਾ, ਅਤੇ ਉਨ੍ਹਾਂ ਕਠਿਨ ਹਾਲਤਾਂ ਤੋਂ ਨਿਕਲ ਕੇ ਇੰਨੇ ਵੱਡੇ ਬਿਜਨੈਸ ਅੰਪਾਇਰ ਨੂੰ ਬਿਲਡ ਕਰਨਾ, ਇਹ ਆਪਣੇ ਆਪ ਵਿੱਚ ਇੱਕ ਅਸਧਾਰਣ ਅਤੇ ਪ੍ਰੇਰਣਾ ਦੇਣ ਵਾਲੀ ਜੀਵਨ ਯਾਤਰਾ ਹੈ। ਅਤੇ, ਆਪਣੀ ਇਸ ਸਫਲਤਾ ਨੂੰ ਐਜੂਕੇਸ਼ਨ ਅਤੇ ਰਿਸਰਚ ਸੈਕਟਰ ਵਿੱਚ ਭਾਰਤ ਦੇ ਲੋਕਾਂ ਦੇ ਲਈ ਸਮਰਪਿਤ ਕਰ ਦੇਣਾ, ਭਾਰਤ ਦੀ ਯੁਵਾ ਪੀੜ੍ਹੀ ਲਈ ਸਮਰਪਿਤ ਕਰ ਦੇਣਾ, ਭਾਰਤ ਦੇ ਉੱਜਵਲ ਭਵਿੱਖ ਲਈ ਸਮਰਪਿਤ ਕਰ ਦੇਣਾ, ਇਹ ਆਪਣੇ ਆਪ ਵਿੱਚ ਇੱਕ ਪ੍ਰੇਰਕ ਉਦਾਹਰਣ ਹੈ। ਵਾਧਵਾਨੀ ਫਾਊਂਡੇਸ਼ਨ, ਸਕੂਲੀ ਸਿੱਖਿਆ, ਆਂਗਨਵਾੜੀ ਨਾਲ ਜੁੜੀ ਟੈਕਨੋਲੋਜੀ ਅਤੇ ਐਗਰੀ ਟੈੱਕ ਵਿੱਚ ਵੀ ਕਾਫੀ ਕੰਮ ਕਰ ਰਿਹਾ ਹੈ।  ਮੈਂ ਇਸ ਦੇ ਲਈ, ਅਤੇ ਇਸ ਤੋਂ ਪਹਿਲਾਂ ਵੀ ਵਾਧਵਾਨੀ ਇੰਸਟੀਟਿਊਟ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਥਾਪਨਾ ਵਰਗੇ ਮੌਕੇ 'ਤੇ ਤੁਹਾਡੇ ਸਾਰਿਆਂ ਦਰਮਿਆਨ ਆਇਆ ਹਾਂ। ਮੈਨੂੰ ਵਿਸ਼ਵਾਸ਼ ਹੈ, ਆਉਣ ਵਾਲੇ ਸਮੇਂ ਵਿੱਚ ਵਾਧਵਾਨੀ ਫਾਊਂਡੇਸ਼ਨ ਇਵੇਂ ਹੀ ਅਨੇਕ ਮਾਈਲਸਟੋਨ ਘੜ੍ਹਦਾ ਰਹੇਗਾ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੀ ਸੰਸਥਾ ਦੇ ਨਾਲ ਹੈ, ਤੁਹਾਡੇ ਇੰਨੀਸ਼ੀਏਟਿਵ ਦੇ ਨਾਲ ਹਨ। 

 

ਸਾਥੀਓ, 

ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਯੁਵਾ ਪੀੜ੍ਹੀ ‘ਤੇ ਨਿਰਭਰ ਹੁੰਦਾ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੇ ਭਵਿੱਖ ਲਈ, ਅਤੇ ਉਨ੍ਹਾਂ ਨੂੰ ਭਾਰਤ ਦੇ ਉੱਜਵਲ ਭਵਿੱਖ ਲਈ ਤਿਆਰ ਕਰੀਏ। ਇਸ ਵਿੱਚ ਵੱਡੀ ਭੂਮਿਕਾ ਦੇਸ਼ ਦੇ ਐਜੂਕੇਸ਼ਨ ਸਿਸਟਮ ਦੀ ਵੀ ਹੁੰਦੀ ਹੈ। ਇਸ ਲਈ, ਅਸੀਂ ਦੇਸ਼ ਦੇ ਐਜੂਕੇਸ਼ਨ ਸਿਸਟਮ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਮੁਤਾਬਕ ਆਧੁਨਿਕ ਬਣਾ ਰਹੇ ਹਾਂ। ਦੇਸ਼ ਵਿੱਚ ਨਵੀਂ ਨੈਸ਼ਨਲ ਐਜੂਕੇਸ਼ਨ ਪੌਲਿਸੀ ਲਿਆਂਦੀ ਗਈ ਹੈ। ਇਸ ਨੂੰ ਸਿੱਖਿਆ ਦੇ ਗਲੋਬਲ ਸਟੈਂਡਰਡਸ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਨਵੀਂ ਐਜੂਕੇਸ਼ਨ ਪੌਲਿਸੀ ਆਉਣ ਦੇ ਬਾਅਦ ਅਸੀਂ ਭਾਰਤੀ ਐਜੂਕੇਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਵੀ ਦੇਖ ਰਹੇ ਹਾਂ। National Curriculum Framework, Learning Teaching Material, ਅਤੇ, ਕਲਾਸ ਵਨ ਤੋਂ ਲੈ ਕੇ ਕਲਾਸ ਸੈਵਨ ਤੱਕ ਨਵੀਆਂ ਟੈਕਸਟ ਬੁੱਕਸ ਤਿਆਰ ਕਰ ਲਈਆਂ ਗਈਆਂ ਹਨ। ਪੀਐੱਮ ਈ-ਵਿਦਿਆ, ਅਤੇ ਦੀਕਸ਼ਾ ਪਲੈਟਫਾਰਮ ਦੇ ਤਹਿਤ ਵਨ ਨੇਸ਼ਨ, ਵਨ ਡਿਜੀਟਲ ਐਜੂਕੇਸ਼ਨ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਗਿਆ ਹੈ। ਇਹ ਇਨਫ੍ਰਾਸਟ੍ਰਕਚਰ AI ਬੇਸਡ ਹੈ, ਅਤੇ scalable ਵੀ ਹੈ। ਇਸ ਦਾ ਇਸਤੇਮਾਲ ਦੇਸ਼ ਦੀਆਂ 30 ਤੋਂ ਜ਼ਿਆਦਾ ਭਾਸ਼ਾਵਾਂ ਅਤੇ 7 ਵਿਦੇਸ਼ੀ ਭਾਸ਼ਾਵਾਂ ਵਿੱਚ ਟੈਕਸ ਬੁੱਕਸ ਤਿਆਰ ਕਰਨ ਦੇ ਲਈ ਹੋ ਰਿਹਾ ਹੈ। National Credit Framework ਦੇ ਜ਼ਰੀਏ ਸਟੂਡੈਂਟਸ ਲਈ ਵੱਖ-ਵੱਖ ਵਿਸ਼ਿਆਂ ਨੂੰ ਇਕੱਠੇ ਪੜ੍ਹਨਾ ਅਸਾਨ ਹੋ ਗਿਆ ਹੈ। ਯਾਨੀ ਭਾਰਤ ਦੇ ਸਟੂਡੈਂਟਸ ਨੂੰ ਹੁਣ ਆਧੁਨਿਕ ਸਿੱਖਿਆ ਮਿਲਣੀ ਸ਼ੁਰੂ ਹੋਈ ਹੈ, ਉਨ੍ਹਾਂ ਦੇ ਕਰੀਅਰ ਲਈ ਨਵੇਂ ਰਸਤੇ ਬਣ ਰਹੇ ਹਨ। ਭਾਰਤ ਨੇ ਜਿਨ੍ਹਾਂ ਟੀਚਿਆਂ ਨੂੰ ਤੈਅ ਕੀਤਾ ਹੈ, ਉਸ ਨੂੰ ਨਿਰੰਤਰ ਗਤੀ ਦੇਣ ਲਈ ਦੇਸ਼ ਦੇ ਰਿਸਰਚ ਈਕੋਸਿਸਟਮ ਨੂੰ ਮਜ਼ਬੂਤੀ ਦੇਣਾ ਜ਼ਰੂਰੀ ਹੈ। ਪਿਛਲੇ ਇੱਕ ਦਹਾਕੇ ਵਿੱਚ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋਇਆ ਹੈ, ਜ਼ਰੂਰੀ ਸੰਸਾਧਨਾਂ ਨੂੰ ਵਧਾਇਆ ਗਿਆ ਹੈ। 2013-14 ਵਿੱਚ R&D ‘ਤੇ gross expenditure ਸਿਰਫ਼ 60 ਹਜ਼ਾਰ ਕਰੋੜ ਰੁਪਏ ਸੀ। ਅਸੀਂ ਇਸ ਨੂੰ ਡਬਲ ਤੋਂ ਵੀ ਜ਼ਿਆਦਾ ਵਧਾ ਕੇ ਸਵਾ ਲੱਖ ਕਰੋੜ ਰੁਪਏ ਤੋਂ ਵੀ ਉੱਪਰ ਕਰ ਦਿੱਤਾ ਹੈ। ਦੇਸ਼ ਵਿੱਚ ਕਈ state-of-the-art ਰਿਸਰਚ ਪਾਰਕ ਵੀ ਸਥਾਪਿਤ ਕੀਤੇ ਗਏ ਹਨ। ਲਗਭਗ 6 ਹਜ਼ਾਰ ਉੱਚ ਸਿੱਖਿਆ ਸੰਸਥਾਨਾਂ ਵਿੱਚ Research and Development Cells ਦੀ ਸਥਾਪਨਾ ਕੀਤੀ ਗਈ ਹੈ। ਸਾਡੇ ਯਤਨਾਂ ਨਾਲ ਦੇਸ਼ ਵਿੱਚ ਇਨੋਵੇਸ਼ਨ ਕਲਚਰ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।  2014 ਵਿੱਚ ਭਾਰਤ ਦੇ 40 ਹਜ਼ਾਰ ਦੇ ਕਰੀਬ ਪੇਟੈਂਟ ਫਾਈਲ ਹੋਏ ਸਨ। ਹੁਣ ਇਹ ਸੰਖਿਆ ਵਧ ਕੇ 80 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਦੇਸ਼ ਦੇ ਯੁਵਾ ਨੂੰ ਸਾਡੇ intellectual property ecosystem ਤੋਂ ਕਿੰਨੀ ਸਪੋਰਟ ਮਿਲ ਰਹੀ ਹੈ। ਦੇਸ਼ ਵਿੱਚ ਰਿਸਰਚ ਕਲਚਰ ਨੂੰ ਹੁਲਾਰਾ ਦੇਣ ਲਈ 50 ਹਜ਼ਾਰ ਕਰੋੜ ਰੁਪਏ ਦੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ। ਵਨ ਨੇਸ਼ਨ ਵਨ ਸਬਸਕ੍ਰਿਪਸ਼ਨ, ਉਸ ਨੇ ਨੌਜਵਾਨਾਂ ਨੂੰ ਇਹ ਭਰੋਸਾ ਦਿੱਤਾ ਹੈ, ਕਿ ਸਰਕਾਰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ। ਅੱਜ ਇਸ ਯੋਜਨਾ ਦੀ ਵਜ੍ਹਾ ਨਾਲ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਪਹੁੰਚ ਵਰਲਡ ਕਲਾਸ ਰਿਸਰਚ ਜਰਨਲਸ ਤੱਕ ਅਸਾਨ ਹੋ ਗਈ ਹੈ। ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਅੱਗੇ ਵਧਣ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਦੇ ਲਈ Prime Minister’s Research Fellowship ਦੀ ਵਿਵਸਥਾ ਬਣਾਈ ਗਈ ਹੈ।

 

ਸਾਥੀਓ,

ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ ਦਾ ਯੁਵਾ ਸਿਰਫ਼ R&D ਵਿੱਚ excel ਨਹੀਂ ਕਰ ਰਿਹਾ, ਉਹ ਖੁਦ ਵੀ, R&D ਬਣ ਚੁੱਕਿਆ ਹੈ। ਅਤੇ ਜਦੋਂ ਮੈਂ ਕਹਿੰਦਾ ਹਾਂ ਕਿ ਉਹ ਖੁਦ R&D ਹੈ, ਤਾਂ ਮੇਰਾ ਮਤਲਬ ਹੈ— Ready and Disruptive ! ਭਾਰਤ ਅੱਜ ਵੱਖ-ਵੱਖ ਸੈਕਟਰਸ ਵਿੱਚ ਰਿਸਰਚ ਦੇ ਨਵੇਂ ਮਾਈਲਸਟੋਨ ਸਥਾਪਿਤ ਕਰ ਰਿਹਾ ਹੈ। ਪਿਛਲੇ ਸਾਲ ਭਾਰਤ ਨੇ ਦੁਨੀਆ ਦਾ ਸਭ ਤੋਂ ਲੰਬਾ hyperloop test track commission ਕੀਤਾ। 422 ਮੀਟਰ ਦਾ ਇਹ Hyperloop, Indian Railways ਦੇ collaboration ਨਾਲ, IIT Madras ਵਿੱਚ develop ਕੀਤਾ ਗਿਆ। I.I.S.c. Bangalore ਦੇ scientists ਨੇ ਵੀ ਇੱਕ ਅਜਿਹੀ technology develop ਕੀਤੀ ਹੈ, ਜੋ ਨੈਨੋ-ਸਕੇਲ ‘ਤੇ light ਨੂੰ control ਕਰਦੀ ਹੈ। IISc ਵਿੱਚ ਹੀ researchers ਨੇ ‘brain on a chip’ technology ਵਿਕਸਿਤ ਕੀਤੀ ਹੈ, ‘brain on a chip’ ਯਾਨੀ ਇੱਕ molecular ਫਿਲਮ ਦੇ ਅੰਦਰ 16 ਹਜ਼ਾਰ ਤੋਂ ਵੱਧ conduction states ਵਿੱਚ ਹੈ, data store ਅਤੇ process ਕਰਨ ਦੀ capability ! ਕੁਝ ਹਫ਼ਤੇ ਪਹਿਲਾਂ ਹੀ ਦੇਸ਼ ਨੇ ਪਹਿਲੀ indigenous MRI machine ਵੀ ਬਣਾ ਲਈ ਹੈ। ਅਜਿਹੇ ਅਨੇਕ path-breaking R&D ਹਨ, ਜੋ ਸਾਡੀ universities ਵਿੱਚ ਹੋ ਰਹੇ ਹਨ। ਇਹ ਵਿਕਸਿਤ ਹੁੰਦੇ ਭਾਰਤ ਦੀ ਯੁਵਾ ਸ਼ਕਤੀ— Ready, Disruptive, ਅਤੇ Transformative !

 

ਸਾਥੀਓ,

ਭਾਰਤ ਦੇ ਯੂਨੀਵਰਸਿਟੀ ਕੈਂਪਸ ਅੱਜ ਨਵੇਂ dynamic centers बन रहे हैं। ਅਜਿਹੇ ਸੈਂਟਰਸ, ਜਿੱਥੇ ਯੁਵਾਸ਼ਕਤੀ breakthrough innovations ਨੂੰ drive ਕਰ ਰਹੀ ਹੈ। ਹਾਲ ਹੀ ਵਿੱਚ, Higher Education Impact Rankings ਵਿੱਚ ਭਾਰਤ global level ‘ਤੇ ਸਭ ਤੋਂ ਜ਼ਿਆਦਾ represented ਰਿਹਾ। 125 ਦੇਸ਼ਾਂ ਦੇ ਦੋ ਹਜ਼ਾਰ institutions ਵਿੱਚੋਂ 90 ਤੋਂ ਵੱਧ universities ਭਾਰਤ ਤੋਂ ਸਨ। 2014 ਵਿੱਚ QS world ranking ਵਿੱਚ ਭਾਰਤ ਦੇ ਸਿਰਫ਼ 9 ਇੰਸਟੀਟਿਊਟਸ ਅਤੇ ਯੂਨੀਵਰਸਿਟੀਆਂ ਸਨ। 2025 ਵਿੱਚ ਇਹ ਸੰਖਿਆ 46 ਹੋ ਚੁੱਕੀ ਹੈ। ਦੁਨੀਆ ਦੇ ਟੌਪ 500 ਹਾਇਰ ਐਜੂਕੇਸ਼ਨ ਇੰਸਟੀਟਿਊਟਸ ਵਿੱਚ ਭਾਰਤੀ ਸੰਸਥਾਨਾਂ ਦੀ ਸੰਖਿਆ ਵੀ ਪਿਛਲੇ 10 ਵਰ੍ਹਿਆਂ ਵਿੱਚ ਤੇਜ਼ੀ ਨਾਲ ਵਧੀ ਹੈ। ਹੁਣ ਵਿਦੇਸ਼ਾਂ ਵਿੱਚ ਸਾਡੇ ਪ੍ਰਮੁੱਖ ਸੰਸਥਾਨਾਂ ਦੇ ਕੈਂਪਸ ਖੁੱਲ੍ਹ ਰਹੇ ਹਨ।  ਅਬੂ ਧਾਬੀ ਵਿੱਚ IIT Delhi, ਤਨਜਾਨੀਆਂ ਵਿੱਚ IIT Madras, ਇਸ ਦੇ ਕੈਂਪਸ ਖੋਲ੍ਹੇ ਗਏ ਹਨ। ਦੁਬਈ ਵਿੱਚ IIM Ahmedabad ਦਾ ਕੈਂਪਸ ਖੋਲ੍ਹੇ ਜਾਣ ਦੀ ਤਿਆਰੀ ਹੈ। ਅਤੇ ਅਜਿਹਾ ਨਹੀਂ ਹੈ ਕਿ ਸਿਰਫ਼ ਸਾਡੇ ਟੌਪ ਸੰਸਥਾਨ ਹੀ ਬਾਹਰ ਕਦਮ ਰੱਖ ਰਹੇ ਹਨ। ਬਾਹਰ ਦੇ ਵੀ ਟੌਪ ਸੰਸਥਾਨ ਭਾਰਤ ਆ ਰਹੇ ਹਨ। ਭਾਰਤ ਵਿੱਚ ਦੁਨੀਆ ਦੀਆਂ ਟੌਪ ਯੂਨੀਵਰਸਿਟੀਜ਼ ਦੇ ਕੈਂਪਸ ਖੁੱਲਣ ਦੀ ਸ਼ੁਰੂਆਤ ਹੋ ਚੁਕੀ ਹੈ। ਇਸ ਨਾਲ academic exchange ਵਧੇਗਾ। ਰਿਸਰਚ ਦੇ ਫੀਲਡ ਵਿੱਚ collaboration ਵਧੇਗਾ। ਸਾਡੇ ਵਿਦਿਆਰਥੀਆਂ ਨੂੰ cross-cultural learning ਦਾ ਐਕਸਪੋਜ਼ਰ ਵੀ ਮਿਲੇਗਾ। 

 

ਸਾਥੀਓ,

Talent, Temperament ਅਤੇ Technology ਦੀ Trinity ਹੀ ਭਾਰਤ ਦੇ ਭਵਿੱਖ ਨੂੰ Transform ਕਰੇਗੀ। ਇਸ ਦੇ ਲਈ ਅਸੀਂ ਭਾਰਤ ਦੇ ਬੱਚਿਆਂ ਨੂੰ ਬਚਪਨ ਵਿੱਚ ਹੀ ਜ਼ਰੂਰੀ exposure ਦੇ ਰਹੇ ਹਾਂ। ਹੁਣੇ ਸਾਡੇ ਸਾਥੀ ਧਰਮੇਂਦਰ ਜੀ ਨੇ ਵਿਸਤਾਰ ਨਾਲ ਦੱਸਿਆ, ਸਾਡੇ ਅਟਲ ਟਿੰਕਰਿੰਗ ਲੈਬਸ ਜਿਹੇ initiatives ਲਏ ਹਨ। ਹੁਣ ਤੱਕ ਦੇਸ਼ ਵਿੱਚ 10 ਹਜ਼ਾਰ ਅਟਲ ਟਿੰਕਰਿੰਗ ਲੈਬਸ ਖੋਲ੍ਹੀਆਂ ਜਾ ਚੁੱਕੀਆਂ ਹਨ। ਇਸ ਬਜਟ ਵਿੱਚ ਸਰਕਾਰ ਨੇ 50 ਹਜ਼ਾਰ ਹੋਰ ਅਟਲ ਟਿੰਕਰਿੰਗ ਲੈਬਸ ਖੋਲ੍ਹਣ ਦਾ ਐਲਾਨ ਕੀਤਾ ਹੈ। ਵਿਦਿਆਰਥੀਆਂ ਨੂੰ ਫਾਈਨੈਂਸ਼ਿਅਲ ਸਪੋਰਟ ਦੇਣ ਲਈ ਪੀਐੱਮ ਵਿਦਯਾਲਕਸ਼ਮੀ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਸਾਡੇ Students ਆਪਣੀ learning ਨੂੰ experience ਵਿੱਚ ਬਦਲ ਸਕਣ, ਇਸ ਦੇ ਲਈ ਅਸੀਂ 7 ਹਜ਼ਾਰ ਤੋਂ ਵੱਧ ਇੰਸਟੀਟਿਊਸ਼ਨਸ ਵਿੱਚ ਇੰਟਰਨਸ਼ਿਪ ਸੈਲਸ ਸਥਾਪਿਤ ਕੀਤੇ ਹਨ। ਨੌਜਵਾਨਾਂ ਵਿੱਚ ਨਵੇਂ ਸਕਿੱਲਸ ਵਿਕਸਿਤ ਕਰਨ ਲਈ ਅੱਜ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੇ Talent, temperament और technology ਦੀ ਇਹ ਤਾਕਤ ਹੀ ਭਾਰਤ ਨੂੰ ਸਫ਼ਲਤਾ ਦੇ ਸ਼ਿਖਰ ਤੱਕ ਲੈ ਜਾਵੇਗੀ।

 

ਸਾਥੀਓ,

ਅਸੀਂ ਵਿਕਸਿਤ ਭਾਰਤ ਦੇ ਟੀਚੇ ਲਈ ਅਗਲੇ 25 ਵਰ੍ਹਿਆਂ ਦੀ ਸਮਾਂ ਸੀਮਾ ਤੈਅ ਕੀਤੀ ਹੈ। ਸਾਡੇ ਕੋਲ ਸਮਾਂ ਸੀਮਿਤ ਹੈ, ਟੀਚੇ ਵੱਡੇ ਹਨ। ਇਹ ਮੈਂ ਮੌਜੂਦਾ ਸਥਿਤੀ ਦੇ ਲਈ ਨਹੀਂ ਕਹਿ ਰਿਹਾ ਹਾਂ, ਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਸਾਡੇ idea ਦੀ ਪ੍ਰੋਟੋਟਾਈਪ ਤੋਂ ਪ੍ਰੋਡਕਟ ਤੱਕ ਦੀ ਯਾਤਰਾ ਵੀ ਘੱਟ ਤੋਂ ਘੱਟ ਸਮੇਂ ਵਿੱਚ ਪੂਰੀ ਹੋਵੇ। ਜਦੋਂ ਅਸੀਂ ਲੈਬ ਤੋਂ ਮਾਰਕਿਟ ਤੱਕ ਦੀ ਦੂਰੀ ਨੂੰ ਘੱਟ ਕਰ ਦਿੰਦੇ ਹਾਂ, ਤਾਂ ਰਿਸਰਚ ਦੇ ਨਤੀਜੇ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਣ ਲਗਦੇ ਹਨ। ਇਸ ਨਾਲ ਰਿਸਰਚਰਸ ਨੂੰ ਵੀ ਮੋਟੀਵੇਸ਼ਨ ਮਿਲਦਾ ਹੈ, ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਮਿਹਨਤ ਦਾ incentive ਉਨ੍ਹਾਂ ਤੱਕ ਪਹੁੰਚਦਾ ਹੈ। ਇਸ ਨਾਲ ਰਿਸਰਚ, ਇਨੋਵੇਸ਼ਨ ਅਤੇ ਵੈਲਿਊ ਐਡੀਸ਼ਨ ਦੇ ਵ੍ਹੀਲ ਨੂੰ  ਹੋਰ ਗਤੀ ਮਿਲਦੀ ਹੈ।  ਇਸ ਦੇ ਲਈ ਜ਼ਰੂਰੀ ਹੈ ਕਿ ਸਾਡਾ ਪੂਰਾ ਰਿਸਰਚ ਈਕੋਸਿਸਟਮ, academic institutions ਤੋਂ ਲੈ ਕੇ ਇਨਵੈਸਟਰਸ ਅਤੇ ਇੰਡਸਟ੍ਰੀ ਤੱਕ, ਹਰ ਕੋਈ ਰਿਸਰਚਰਸ ਨਾਲ ਖੜ੍ਹਾ ਹੋਵੇ, ਉਨ੍ਹਾਂ ਨੂੰ ਗਾਈਡ ਕਰੇ। ਇੰਡਸਟ੍ਰੀ ਲੀਡਰਸ ਇਸ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਲਿਆ ਸਕਦੇ ਹਨ, ਅਤੇ ਉਹ ਸਾਡੇ ਨੌਜਵਾਨਾਂ ਦਾ ਮਾਰਗਦਰਸ਼ਨ ਕਰ ਸਕਦੇ ਹਨ, ਫੰਡ ਦੀ ਵਿਵਸਥਾ ਕਰ ਸਕਦੇ ਹਨ, ਅਤੇ ਨਾਲ ਮਿਲ ਕੇ ਨਵੇਂ solutions ਡਿਵੈਲਪ ਕਰ ਸਕਦੇ ਹਨ। ਇਸ ਲਈ ਸਰਕਾਰ regulations ਨੂੰ simplify ਕਰਨ, approvals ਨੂੰ ਫਾਸਟ੍ਰੈਕ ਕਰਨ ਦੇ ਯਤਨਾਂ ਨੂੰ ਵੀ ਗਤੀ ਦੇ ਰਹੀ ਹੈ। 

 

ਸਾਥੀਓ,

ਸਾਨੂੰ AI, ਕੁਆਂਟਮ ਕੰਪਿਊਟਿੰਗ, Advanced Analytics, ਸਪੇਸਟੈੱਕ, ਹੈਲਥਟੈੱਕ, ਸਿੰਥੈਟਿਕ ਬਾਇਓਲੌਜੀ ਨੂੰ ਲਗਾਤਾਰ ਪ੍ਰਮੋਟ ਕਰਨਾ ਹੋਵੇਗਾ। ਅੱਜ ਅਸੀਂ ਦੇਖ ਰਹੇ ਹਾਂ, ਭਾਰਤ AI ਡਿਵੈਲਪਮੈਂਟ ਅਤੇ adaptation ਵਿੱਚ ਅੱਗੇ ਰਹਿਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਇਸ ਦੇ ਵਿਸਤਾਰ ਲਈ ਸਰਕਾਰ ਨੇ India-AI Mission ਨੂੰ ਲਾਂਚ ਕੀਤਾ ਹੈ। ਇਸ ਨਾਲ ਵਰਲਡ ਕਲਾਸ ਇਨਫ੍ਰਾਸਟ੍ਰਕਚਰ, ਹਾਈ-ਕੁਆਲਿਟੀ ਡੇਟਾਸੈੱਟਸ ਅਤੇ ਰਿਸਰਚ ਫੈਸੀਲਿਟੀ ਤਿਆਰ ਕੀਤੇ ਜਾਣਗੇ। ਭਾਰਤ ਵਿੱਚ  AI Centres of Excellence ਦੀ ਸੰਖਿਆ ਵੀ ਵਧਾਈ ਜਾ ਰਹੀ ਹੈ। ਦੇਸ਼ ਦੇ ਮੰਨੇ-ਪ੍ਰਮੰਨੇ ਸੰਸਥਾਨਾਂ, ਉਦਯੋਗਾਂ ਅਤੇ ਸਟਾਰਟਅੱਪਸ ਦੁਆਰਾ ਇਨ੍ਹਾਂ Centres of Excellence ਨੂੰ ਗਤੀ ਮਿਲ ਰਹੀ ਹੈ। ਅਸੀਂ Make AI in India, ਇਸ ਦੇ ਵਿਜ਼ਨ ‘ਤੇ ਕੰਮ ਕਰ ਰਹੇ ਹਾਂ। ਅਤੇ ਸਾਡਾ ਉਦੇਸ਼ ਹੈ- Make AI work for India. ਇਸ ਵਾਰ ਦੇ ਬਜਟ ਵਿੱਚ ਅਸੀਂ IIT ਵਿੱਚ ਸੀਟਾਂ ਦੀ ਸੰਖਿਆ ਅਤੇ ਕਪੈਸਟੀ ਵਧਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਵਿੱਚ ਮੈਡੀਟੈੱਕ ਯਾਨੀ ਮੈਡੀਕਲ ਪਲੱਸ ਟੈਕਨੋਲੋਜੀ ਦੇ ਕਈ ਕੋਰਸਾਂ IIT ਅਤੇ ਏਮਸ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਹਨ। ਸਾਨੂੰ ਇਸ ਜਰਨੀ ਨੂੰ ਸਮੇਂ ‘ਤੇ ਪੂਰਾ ਕਰਨਾ ਹੈ। ਸਾਨੂੰ ਹਰ future technology ਵਿੱਚ ਭਾਰਤ ਨੂੰ ‘ਬੈਸਟ ਇਨ ਵਰਲਡ’ ਦੀ ਲਿਸਟ ਵਿੱਚ ਸ਼ਾਮਲ ਕਰਨਾ ਹੈ। ਯੁਗਮ ਦੇ ਜ਼ਰੀਏ ਅਸੀਂ ਇਨ੍ਹਾਂ ਯਤਨਾਂ ਨੂੰ ਨਵੀਂ ਊਰਜਾ ਦੇ ਸਕਦੇ ਹਾਂ। ਸਿੱਖਿਆ ਮੰਤਰਾਲੇ ਅਤੇ ਵਾਧਵਾਨੀ ਫਾਊਂਡੇਸ਼ਨ ਦੀ ਇਸ ਸਾਂਝੀ ਪਹਿਲ ਨਾਲ ਅਸੀਂ ਦੇਸ਼ ਦਾ ਇਨੋਵੇਸ਼ਨ ਲੈਂਡਸਕੇਪ ਬਦਲ ਸਕਦੇ ਹਾਂ। ਅੱਜ ਦੇ ਇਸ ਆਯੋਜਨ ਵਿੱਚ ਇਸ ਨਾਲ ਬਹੁਤ ਜ਼ਿਆਦਾ ਮਦਦ ਮਿਲੇਗੀ। ਮੈਂ ਇੱਕ ਵਾਰ ਫਿਰ ਯੁਗਮ ਪਹਿਲ ਲਈ ਵਾਧਵਾਨੀ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਹਾਂ। ਮੈਂ ਆਪਣੇ ਦੋਸਤ ਰੋਮੇਸ਼ ਜੀ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ।

ਨਮਸਕਾਰ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rolls-Royce joins with HAL at the wheel to make India a major aerospace hub

Media Coverage

Rolls-Royce joins with HAL at the wheel to make India a major aerospace hub
NM on the go

Nm on the go

Always be the first to hear from the PM. Get the App Now!
...
List of Outcomes: Prime Minister’s Visit to the UAE
May 15, 2026

S.No.

MoU/Agreement

Objectives

1.

MoU on Strategic Collaboration between Indian Strategic Petroleum Reserves Limited (ISPRL) and Abu Dhabi National Oil Company (ADNOC)

(a) Potential ADNOC crude oil storage in India’s Strategic Petroleum Reserves upto 30 million barrels, including through its participation in facilities in Vishakhapatnam, Andhra Pradesh; and development of reserve facilities in Chandikol, Odisha.

(b) Potential storage of crude oil in Fujairah, UAE, to form part of the Indian strategic petroleum reserve;

(c) Potential collaboration in Liquid Natural Gas and Liquid Petroleum Gas storage facilities in India

2.

Strategic Collaboration Agreement between Indian Oil Limited (IOCL) Company and Abu Dhabi National Oil Company (ADNOC) on supplies of Liquified Petroleum gas (LPG)

Explore potential opportunities in the sale and purchase of LPG, including long term supply of LPG, and entry into a long-term LPG sale and purchase agreement between ADNOC Gas Limited and IOCL.

3.

Framework for the Strategic Defence Partnership

A Strategic Framework for Defence Industrial collaboration, innovation and advanced technology, training, exercises, education and doctrine, special operations and interoperability, maritime security, cyber defence, secure communications and information exchange.

4.

MoU between Cochin Shipyard Limited (CSL) and Drydocks World (DDW) on setting up Ship Repair Cluster at Vadinar

 

Cooperation for setting up a Ship Repair Cluster at Vadinar, including offshore fabrication, under the Maritime Development Fund Scheme launched by the Government of India.

5.

MoU between Cochin Shipyard Limited (CSL), Drydocks World (DDW) and Centre of Excellence in Maritime & Shipbuilding (CEMS) on Skill Development in Ship Repair

The tripartite agreement establishes a framework to mobilize, train and employ skilled maritime workforce. The MoU seeks to enhance capabilities of Indian maritime workforce and position India as a hub for skilled shipbuilding and ship repair professionals.

6.

Term Sheet for setting up 8 Exaflop Super Computing Cluster in partnership between CDAC, India and G-42, UAE

 

Pave the way for collaboration between CDAC and G-42 to set up super computing cluster as part of AI Mission India.

Announcement

7.

Investment from UAE to India

(i) Abu Dhabi Investment Authority (ADIA) and National Infrastructure & Investment Fund (NIIF) of India to explore investments upto US$ 1 bn in India’s infrastructure sector.

(ii) Emirates New Development Bank (ENBD) to invest US$ 3 billion in RBL BANK of India

(iii) International Holding Company to invest US$ 1 billion in Sammaan Capital of India.