Dedicates Fertilizer plant at Ramagundam
“Experts around the world are upbeat about the growth trajectory of Indian economy”
“A new India presents itself to the world with self-confidence and aspirations of development ”
“Fertilizer sector is proof of the honest efforts of the central government”
“No proposal for privatization of SCCL is under consideration with the central government”
“The Government of Telangana holds 51% stake in SCCL, while the Central Government holds 49%. The Central Government cannot take any decision related to the privatization of SCCL at its own level”

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਈ ਸਭਕੁ, ਵਿੱਚੇ-ਸਿਨਾ ਰਇਤੁਲੁ,

ਸੋਦਰਾ, ਸੋਦਰੀ-ਮਨੁਲਕੁ, ਨਮਸਕਾਰ-ਮੁਲੁ।

(ई सभकु, विच्च्चे-सिना रइतुलु,

सोदरा, सोदरी-मनुलकु, नमस्कार-मुलु।)

ਤੇਲੰਗਾਨਾ ਦੀ ਗਵਰਨਰ ਡਾਕਟਰ ਤਮਿਲਿਸਾਈ ਸੌਂਦਰਰਾਜਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਕਿਸ਼ਨ ਰੈੱਡੀ ਜੀ, ਭਗਵੰਤ ਖੂਬਾ ਜੀ, ਸੰਸਦ ਵਿੱਚ ਮੇਰੇ ਸਾਥੀ ਬੰਦੀ ਸੰਜੈ ਕੁਮਾਰ ਜੀ, ਸ਼੍ਰਈ ਵੈਂਕਟੇਸ਼ ਨੇਥਾ ਜੀ, ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ।

ਰਾਮਾਗੁੰਡਮ ਦੀ ਧਰਤੀ ਤੋਂ ਪੂਰੇ ਤੇਲੰਗਾਨਾ ਨੂੰ ਮੇਰਾ ਆਦਰਪੂਰਵਕ ਨਮਸਕਾਰ! ਅਤੇ ਹੁਣੇ ਮੈਨੂੰ ਦੱਸਿਆ ਗਿਆ ਅਤੇ ਮੈਂ ਹੁਣੇ ਟੀਵੀ ਸਕ੍ਰੀਨ ‘ਤੇ ਵੀ ਦੇਖ ਰਿਹਾ ਸਾਂ ਕਿ ਇਸ ਸਮੇਂ ਤੇਲੰਗਾਨਾ ਦੇ 70 ਵਿਧਾਨ ਸਭਾ ਖੇਤਰਾਂ ਵਿੱਚ, 70 assembly segment ਵਿੱਚ, ਹਜ਼ਾਰਾਂ ਕਿਸਾਨ ਭਾਈ-ਭੈਣ ਉਹ ਵੀ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਸਾਰੇ ਕਿਸਾਨ ਭਾਈ-ਭੈਣਾਂ ਦਾ ਵੀ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। 

ਸਾਥੀਓ,

ਅੱਜ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਲੋਕਅਰਪਣ ਅਤੇ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ ਗਿਆ) ਤੇਲੰਗਾਨਾ ਦੇ ਲਈ ਹੋਇਆ ਹੈ। ਇਹ ਪਰਿਯੋਜਨਾਵਾਂ ਇੱਥੇ ਖੇਤੀ ਅਤੇ ਉਦਯੋਗ, ਦੋਨਾਂ ਨੂੰ ਬਲ ਦੇਣ ਵਾਲੀਆਂ ਹਨ। ਫਰਟੀਲਾਇਜ਼ਰ ਪਲਾਂਟ ਹੋਵੇ, ਨਵੀਂ ਰੇਲ ਲਾਈਨ ਹੋਵੇ, ਹਾਈਵੇਅ ਹੋਣ, ਇਨ੍ਹਾਂ ਨਾਲ ਉਦਯੋਗਾਂ ਨੂੰ ਵੀ ਵਿਸਤਾਰ ਮਿਲੇਗਾ। ਇਨ੍ਹਾਂ ਪਰਿਯੋਜਨਾਵਾਂ ਨਾਲ ਤੇਲੰਗਾਨਾ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਨਗੇ, ਸਾਧਾਰਣ ਜਨ ਦੀ Ease of Living ਵੀ ਵਧੇਗੀ। ਇਨ੍ਹਾਂ ਸਾਰੀਆ ਪਰਿਯੋਜਨਾਵਾਂ ਦੇ ਲਈ ਦੇਸ਼ਵਾਸੀਆਂ ਨੂੰ, ਤੇਲੰਗਾਨਾ ਵਾਸੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਪਿਛਲੇ ਦੋ-ਢਾਈ ਸਾਲ ਤੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ, ਦੂਸਰੀ ਤਰਫ਼ ਜੋ ਸੰਘਰਸ਼ ਚਲ ਰਹੇ ਹਨ, ਤਣਾਅ ਚਲ ਰਹੇ ਹਨ, ਮਿਲਿਟ੍ਰੀ ਐਕਸ਼ਨ ਹੋ ਰਹੇ ਹਨ, ਉਸ ਦਾ ਪਰਿਣਾਮ ਵੀ, ਉਸ ਦਾ ਪ੍ਰਭਾਵ ਵੀ ਦੇਸ਼ ਅਤੇ ਦੁਨੀਆ ‘ਤੇ ਪੈ ਰਿਹਾ ਹੈ। ਲੇਕਿਨ ਇਨ੍ਹਾਂ ਵਿਪਰੀਤ ਪਰਿਸਥਿਤੀਆਂ ਦੇ ਦਰਮਿਆਨ ਅੱਜ ਅਸੀਂ ਸਾਰੇ ਪੂਰੀ ਦੁਨੀਆ ਵਿੱਚ ਇੱਕ ਹੋਰ ਬਾਤ ਪ੍ਰਮੁੱਖਤਾ ਨਾਲ ਸੁਣ ਰਹੇ ਹਾਂ। ਦੁਨੀਆ ਦੇ ਤਮਾਮ ਐਕਸਪਰਟਸ ਕਹਿ ਰਹੇ ਹਨ ਕਿ ਭਾਰਤ ਬਹੁਤ ਜਲਦੀ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣ ਕੇ, ਉਸ ਦਿਸ਼ਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਸਾਰੇ ਐਕਸਪਰਟਸ ਇਹ ਵੀ ਕਹਿ ਰਹੇ ਹਨ ਕਿ ਜਿਤਨੀ ਗ੍ਰੋਥ 90 ਦੇ ਬਾਅਦ ਦੇ 30 ਸਾਲ ਵਿੱਚ ਹੋਈ, ਉਤਨੀ ਹੁਣ ਸਿਰਫ਼ ਕੁਝ ਹੀ ਵਰ੍ਹਿਆਂ ਵਿੱਚ ਹੋਣ ਵਾਲੀ ਹੈ। ਆਖਿਰ ਇਤਨਾ ਅਭੂਤਪੂਰਵ ਵਿਸ਼ਵਾਸ ਅੱਜ ਦੁਨੀਆ ਨੂੰ, ਆਰਥਿਕ ਜਗਤ ਦੇ ਵਿਦਵਾਨਾਂ ਨੂੰ ਇਤਨਾ ਵਿਸ਼ਵਾਸ ਅੱਜ ਭਾਰਤ ‘ਤੇ ਕਿਉਂ ਹੈ? ਇਸ ਦਾ ਸਭ ਤੋਂ ਬੜਾ ਕਾਰਨ ਹੈ ਭਾਰਤ ਵਿੱਚ ਪਿਛਲੇ 8 ਵਰ੍ਹਿਆਂ ਵਿੱਚ ਹੋਇਆ ਬਦਲਾਅ। ਪਿਛਲੇ 8 ਸਾਲਾਂ ਵਿੱਚ ਦੇਸ਼ ਨੇ ਕੰਮ ਕਰਨ ਦੇ ਪੁਰਾਣੇ ਤੌਰ-ਤਰੀਕੇ ਬਦਲ ਦਿੱਤੇ ਹਨ। ਇਨ੍ਹਾਂ 8 ਵਰ੍ਹਿਆਂ ਵਿੱਚ ਗਵਰਨੈਂਸ ਨੂੰ ਲੈ ਕੇ ਸੋਚ ਵਿੱਚ ਵੀ ਬਦਲਾਅ ਆਇਆ ਹੈ, ਅਪ੍ਰੋਚ ਵਿੱਚ ਵੀ ਬਦਲਾਅ ਆਇਆ ਹੈ। ਚਾਹੇ ਇਨਫ੍ਰਾਸਟ੍ਰਕਚਰ ਹੋਵੇ, ਚਾਹੇ ਸਰਕਾਰੀ ਪ੍ਰਕਿਰਿਆਵਾਂ ਹੋਣ, ਚਾਹੇ Ease of Doing Business ਹੋਵੇ, ਇਨ੍ਹਾਂ ਬਦਲਾਵਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ ਭਾਰਤ ਦੀ Aspirational Society, ਅੱਜ ਵਿਕਸਿਤ ਹੋਣ ਦੀਆਂ ਆਕਾਂਖਿਆਵਾਂ ਲਈ, ਆਤਮਵਿਸ਼ਵਾਸ ਨਾਲ ਭਰਿਆ ਹੋਇਆ ਨਵਾਂ ਭਾਰਤ ਦੁਨੀਆ ਦੇ ਸਾਹਮਣੇ ਹੈ।

ਭਾਈਓ ਅਤੇ ਭੈਣੋਂ,

ਵਿਕਾਸ ਸਾਡੇ ਲਈ 24 ਘੰਟੇ, ਸੱਤੇ ਦਿਨ, 12 ਮਹੀਨੇ ਅਤੇ ਪੂਰੇ ਦੇਸ਼ ਵਿੱਚ ਚਲਣ ਵਾਲਾ ਮਿਸ਼ਨ ਹੈ। ਅਸੀਂ ਇੱਕ ਪ੍ਰੋਜੈਕਟ ਦਾ ਲੋਕਅਰਪਣ ਕਰਦੇ ਹਾਂ, ਤਾਂ ਅਨੇਕ ਨਵੇਂ ਪ੍ਰੋਜੈਕਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅਸੀਂ ਅੱਜ ਇੱਥੇ ਵੀ ਦੇਖ ਰਹੇ ਹਾਂ। ਅਤੇ ਸਾਡਾ ਇਹ ਵੀ ਪ੍ਰਯਾਸ ਹੁੰਦਾ ਹੈ ਕਿ ਜਿਸ ਪ੍ਰੋਜੈਕਟ ਦਾ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ ਗਿਆ) ਹੋਵੇ, ਉਸ ‘ਤੇ ਤੇਜ਼ੀ ਨਾਲ ਕੰਮ ਹੋਵੇ, ਅਤੇ ਉਹ ਤੇਜ਼ੀ ਨਾਲ ਪੂਰਾ ਹੋਵੇ। ਰਾਮਾਗੁੰਡਮ ਦਾ ਇਹ ਫਰਟੀਲਾਇਜ਼ਰ ਕਾਰਖਾਨਾ ਇਸ ਦੀ ਇੱਕ ਉਦਾਹਰਣ ਹੈ। ਸਾਲ 2016 ਵਿੱਚ ਇਸ ਦਾ ਸ਼ਿਲਾਨਯਾਸ (ਨਹੀਂ ਪੱਥਰ ਰੱਖਿਆ ਗਿਆ) ਕੀਤਾ ਸੀ ਅਤੇ ਅੱਜ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।

ਭਾਈਓ ਅਤੇ ਭੈਣੋਂ,

21ਵੀਂ ਸਦੀ ਦਾ ਭਾਰਤ, ਬੜੇ ਲਕਸ਼ਾਂ ਨੂੰ ਤੈਅ ਕਰਕੇ, ਉਨ੍ਹਾਂ ਨੂੰ ਤੇਜ਼ੀ ਨਾਲ ਪ੍ਰਾਪਤ ਕਰਕੇ ਹੀ ਅੱਗੇ ਵਧ ਸਕਦਾ ਹੈ। ਅਤੇ ਅੱਜ ਜਦੋਂ ਲਕਸ਼ ਬੜੇ ਹੁੰਦੇ ਹਨ, ਤਾਂ ਨਵੀਂ ਪੱਧਤੀ ਅਪਣਾਉਣੀ ਹੁੰਦੀ ਹੈ, ਨਵੀਆਂ ਵਿਵਸਥਾਵਾਂ ਬਣਾਉਣੀਆਂ ਹੁੰਦੀਆਂ ਹਨ। ਅੱਜ ਕੇਂਦਰ ਸਰਕਾਰ ਪੂਰੀ ਇਮਾਨਦਾਰੀ ਨਾਲ ਇਸੇ ਪ੍ਰਯਾਸ ਵਿੱਚ ਜੁਟੀ ਹੈ। ਦੇਸ਼ ਦਾ ਫਰਟੀਲਾਇਜ਼ਰ ਸੈਕਟਰ ਵੀ ਇਸ ਦਾ ਗਵਾਹ ਬਣ ਰਿਹਾ ਹੈ। ਬੀਤੇ ਦਹਾਕਿਆਂ ਵਿੱਚ ਅਸੀਂ ਦੇਖਿਆ ਹੈ ਕਿ ਦੇਸ਼ ਫਰਟੀਲਾਇਜ਼ਰ ਦੇ ਲਈ ਜ਼ਿਆਦਾਤਰ ਵਿਦੇਸ਼ਾਂ ‘ਤੇ ਇੰਪੋਰਟ ਕਰਕੇ ਉਸੇ ‘ਤੇ ਆਪਣਾ ਗੁਜ਼ਾਰਾ ਕਰਦੇ ਸਨ। ਯੂਰੀਆ ਦੀ ਡਿਮਾਂਡ ਪੂਰੀ ਕਰਨ ਦੇ ਲਈ ਜੋ ਕਾਰਖਾਨੇ ਲਗੇ ਵੀ ਸਨ, ਉਹ ਵੀ ਟੈਕਨੋਲੋਜੀ ਪੁਰਾਣੀ ਹੋਣ ਦੇ ਕਾਰਨ ਬੰਦ ਹੋ ਚੁੱਕੇ ਸਨ। ਜਿਸ ਵਿੱਚ ਰਾਮਾਗੁੰਡਮ ਦਾ ਖਾਦ ਕਾਰਖਾਨਾ ਵੀ ਸੀ। ਇਸ ਦੇ ਇਲਾਵਾ ਇੱਕ ਹੋਰ ਬੜੀ ਦਿੱਕਤ ਸੀ। ਇਤਨਾ ਮਹਿੰਗਾ ਯੂਰੀਆ ਵਿਦੇਸ਼ ਤੋਂ ਆਉਂਦਾ ਸੀ, ਲੇਕਿਨ ਉਹ ਕਿਸਾਨ ਤੱਕ ਪਹੁੰਚਣ ਦੀ ਬਜਾਏ ਅਵੈਧ ਕਾਰਖਾਨਿਆਂ ਵਿੱਚ ਚੋਰੀ ਕਰਕੇ ਪਹੁੰਚਾਇਆ ਜਾਂਦਾ ਸੀ। ਇਸ ਨਾਲ ਕਿਸਾਨਾਂ ਨੂੰ ਯੂਰੀਆ ਪਾਉਣ(ਪ੍ਰਾਪਤ ਕਰਨ) ਦੇ ਲਈ ਹੀ ਰਾਤ-ਰਾਤ ਭਰ ਕਤਾਰਾਂ ਵਿੱਚ ਖੜ੍ਹਾ ਰਹਿਣਾ ਪੈਂਦਾ ਸੀ ਅਤੇ ਕਈ ਵਾਰ ਲਾਠੀਆਂ ਵੀ ਝੱਲਣੀਆਂ ਪੈਂਦੀਆਂ ਸਨ। 2014 ਤੋਂ ਪਹਿਲਾਂ ਹਰ ਸਾਲ, ਹਰ ਸੀਜ਼ਨ ਵਿੱਚ ਇਹੀ ਸਮੱਸਿਆ ਕਿਸਾਨਾਂ ਦੇ ਸਾਹਮਣੇ ਆਉਂਦੀ ਸੀ।

ਸਾਥੀਓ,

2014 ਦੇ ਬਾਅਦ ਕੇਂਦਰ ਸਰਕਾਰ ਨੇ ਪਹਿਲਾ ਕੰਮ ਇਹ ਕੀਤਾ ਕਿ ਯੂਰੀਆ ਦੀ ਸ਼ਤ-ਪ੍ਰਤੀਸ਼ਤ ਨੀਮ ਕੋਟਿੰਗ ਕਰ ਦਿੱਤੀ। ਇਸ ਨਾਲ ਯੂਰੀਆ ਦੀ ਕਾਲਾਬਜ਼ਾਰੀ ਰੁਕ ਗਈ। ਕੈਮੀਕਲ ਦੀ ਫੈਕਟਰੀ ਵਿੱਚ ਜੋ ਯੂਰੀਆ ਪਹੁੰਚ ਜਾਂਦਾ ਸੀ ਉਹ ਬੰਦ ਹੋ ਗਿਆ। ਖੇਤ ਵਿੱਚ ਕਿਤਨਾ ਯੂਰੀਆ ਪਾਉਣਾ ਹੈ, ਇਹ ਪਤਾ ਕਰਨ ਦੇ ਲਈ ਵੀ ਕਿਸਾਨ ਦੇ ਪਾਸ ਬਹੁਤ ਸੁਵਿਧਾ ਨਹੀਂ ਸੀ, ਰਸਤੇ ਨਹੀਂ ਸਨ। ਇਸ ਲਈ ਅਸੀਂ ਕਿਸਾਨਾਂ ਨੂੰ ਸੌਇਲ ਹੈਲਥ ਕਾਰਡ ਦੇਣ ਦਾ ਪੂਰੇ ਦੇਸ਼ ਵਿੱਚ ਅਭਿਯਾਨ ਕੀਤਾ। ਸੌਇਲ ਹੈਲਥ ਕਾਰਡ ਮਿਲਣ ਨਾਲ ਕਿਸਾਨ ਨੂੰ ਇਹ ਜਾਣਕਾਰੀ ਮਿਲੀ, ਕਿ ਭਈ ਅਗਰ ਸਾਨੂੰ ਉਪਜ ਵਧਾਉਣੀ ਹੈ ਤਾਂ ਬੇਵਜ੍ਹਾ ਯੂਰੀਆ ਦੇ ਉਪਯੋਗ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਮਿੱਟੀ ਦੇ ਸੁਭਾਅ ਦਾ ਪਤਾ ਚਲਣ ਲਗਿਆ।

ਸਾਥੀਓ,

 ਇੱਕ ਬਹੁਤ ਬੜਾ ਕੰਮ ਅਸੀਂ ਯੂਰੀਆ ਵਿੱਚ ਆਤਮਨਿਰਭਰਤਾ ਨੂੰ ਲੈ ਕੇ ਸ਼ੁਰੂ ਕੀਤਾ। ਇਸ ਦੇ ਲਈ ਦੇਸ਼ ਦੇ ਜੋ 5 ਬੜੇ ਖਾਦ ਕਾਰਖਾਨੇ ਵਰ੍ਹਿਆਂ ਤੋਂ ਬੰਦ ਪਏ ਸਨ, ਉਨ੍ਹਾਂ ਨੂੰ ਫਿਰ ਤੋਂ ਸ਼ੁਰੂ ਕਰਨਾ ਜ਼ਰੂਰੀ ਸੀ। ਹੁਣ ਅੱਜ ਦੇਖੋ ਯੂਪੀ ਦੇ ਗੋਰਖਪੁਰ ਵਿੱਚ ਖਾਦ ਉਤਪਾਦਨ ਸ਼ੁਰੂ ਹੋ ਚੁੱਕਿਆ ਹੈ। ਰਾਮਾਗੁੰਡਮ ਖਾਦ ਕਾਰਖਾਨੇ ਦਾ ਵੀ ਲੋਕਅਰਪਣ ਹੋ ਗਿਆ ਹੈ। ਜਦੋਂ ਇਹ ਪੰਜੇ ਕਾਰਖਾਨੇ ਚਾਲੂ ਹੋ ਜਾਣਗੇ ਤਾਂ ਦੇਸ਼ ਨੂੰ 60 ਲੱਖ ਟਨ ਯੂਰੀਆ ਮਿਲਣ ਲਗੇਗਾ। ਯਾਨੀ ਹਜ਼ਾਰਾਂ ਕਰੋੜ ਰੁਪਏ ਵਿਦੇਸ਼ ਜਾਣ ਤੋਂ ਬਚਣਗੇ ਅਤੇ ਕਿਸਾਨਾਂ ਨੂੰ ਯੂਰੀਆ ਹੋਰ ਅਸਾਨੀ ਨਾਲ ਮਿਲੇਗਾ। ਰਾਮਾਗੁੰਡਮ ਖਾਦ ਕਾਰਖਾਨੇ ਤੋਂ ਤੇਲੰਗਾਨਾ ਦੇ ਨਾਲ ਹੀ ਆਂਧਰ ਪ੍ਰਦੇਸ਼, ਕਰਨਾਟਕਾ, ਛੱਤੀਗੜ੍ਹ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਵੀ ਮਦਦ ਮਿਲੇਗੀ। ਇਸ ਪਲਾਂਟ ਦੀ ਵਜ੍ਹਾ ਨਾਲ ਇਸ ਦੇ ਆਸਪਾਸ ਦੂਸਰੇ ਬਿਜ਼ਨਸ ਦੇ ਅਵਸਰ ਵੀ ਬਣਨਗੇ, ਲੌਜਿਸਟਿਕਸ ਅਤੇ ਟ੍ਰਾਂਸਪੋਰਟ ਨਾਲ ਜੁੜੇ ਕੰਮ ਖੁਲ੍ਹਣਗੇ। ਯਾਨੀ 6 ਹਜ਼ਾਰ ਕਰੋੜ ਰੁਪਏ ਜੋ ਕੇਂਦਰ ਸਰਕਾਰ ਨੇ ਇੱਥੇ ਨਿਵੇਸ਼ ਕੀਤਾ ਹੈ, ਇਸ ਨਾਲ ਕਈ ਹਜ਼ਾਰ ਕਰੋੜ ਦਾ ਲਾਭ ਤੇਲੰਗਾਨਾ ਦੇ ਨੌਜਵਾਨਾਂ ਨੂੰ ਹੋਣ ਵਾਲਾ ਹੈ।

ਭਾਈਓ ਅਤੇ ਭੈਣੋਂ,

ਦੇਸ਼ ਦੇ ਫਰਟੀਲਾਇਜ਼ਰ ਸੈਕਟਰ ਨੂੰ ਆਧੁਨਿਕ ਬਣਾਉਣ ਦੇ ਲਈ ਅਸੀਂ ਨਵੀਂ ਟੈਕਨੋਲੋਜੀ ‘ਤੇ ਵੀ ਉਤਨਾ ਹੀ ਬਲ ਦੇ ਰਹੇ ਹਾਂ। ਭਾਰਤ ਨੇ ਯੂਰੀਆ ਦੀ ਨੈਨੋ ਟੈਕਨੋਲੋਜੀ ਵਿਕਸਿਤ ਕੀਤੀ ਹੈ। ਇੱਕ ਬੋਰੀ ਯੂਰੀਆ ਤੋਂ ਜੋ ਲਾਭ ਹੁੰਦਾ ਹੈ, ਉਹ ਨੈਨੋ ਯੂਰੀਆ ਦੀ ਇੱਕ ਬੋਤਲ ਤੋਂ ਹੀ ਮਿਲਣ ਵਾਲਾ ਹੈ।

ਸਾਥੀਓ,

ਖਾਦ ਵਿੱਚ ਆਤਮਨਿਰਭਰਤਾ ਕਿਤਨੀ ਜ਼ਰੂਰੀ ਹੈ, ਇਹ ਅਸੀਂ ਅੱਜ ਦੀ ਵੈਸ਼ਵਿਕ (ਆਲਮੀ) ਸਥਿਤੀ ਨੂੰ ਦੇਖਦੇ ਹੋਏ ਹੋਰ ਜ਼ਿਆਦਾ ਅਨੁਭਵ ਕਰ ਰਹੇ ਹਾਂ। ਕੋਰੋਨਾ ਆਇਆ, ਲੜਾਈ ਛਿੜੀ ਤਾਂ, ਦੁਨੀਆ ਵਿੱਚ ਫਰਟੀਲਾਇਜ਼ਰ ਦੀ ਕੀਮਤ ਵਧ ਗਈ। ਲੇਕਿਨ ਅਸੀਂ ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਦਾ ਬੋਝ ਆਪਣੇ ਕਿਸਾਨ ਭਾਈ-ਭੈਣਾਂ ‘ਤੇ ਨਹੀਂ ਪੈਣ ਦਿੱਤਾ। ਯੂਰੀਆ ਦਾ ਹਰ ਬੈਗ ਜੋ ਕੇਂਦਰ ਸਰਕਾਰ ਵਿਦੇਸ਼ ਤੋਂ ਲਿਆਉਂਦੀ ਹੈ ਉਹ ਲਗਭਗ ਇੱਕ ਬੋਰਾ, ਇੱਕ ਬੋਰੀ ਫਰਟੀਲਾਇਜ਼ਰ ਬਾਹਰ ਤੋਂ ਲਿਆਉਂਦੇ ਹਾਂ ਤਾਂ 2 ਹਜ਼ਾਰ ਰੁਪਏ ਵਿੱਚ ਖਰੀਦਦੇ ਹਾਂ, ਭਾਰਤ ਸਰਕਾਰ 2 ਹਜ਼ਾਰ ਰੁਪਏ ਦੇ ਕੇ ਲਿਆਉਂਦੀ ਹੈ। ਲੇਕਿਨ ਕਿਸਾਨਾਂ ਤੋਂ 2 ਹਜ਼ਾਰ ਰੁਪਏ ਨਹੀਂ ਲੈਂਦੇ ਹਾਂ। ਸਾਰਾ ਖਰਚ ਭਾਰਤ ਸਰਕਾਰ ਉਠਾਉਂਦੀ ਹੈ, ਸਿਰਫ਼ 270 ਰੁਪਏ ਵਿੱਚ ਇਹ ਫਰਟੀਲਾਇਜ਼ਰ ਦੀ ਥੈਲੀ ਕਿਸਾਨ ਨੂੰ ਮਿਲਦੀ ਹੈ। ਇਸੇ ਪ੍ਰਕਾਰ DAP ਦਾ ਇੱਕ ਬੈਗ ਵੀ ਸਰਕਾਰ ਨੂੰ ਕਰੀਬ-ਕਰੀਬ 4 ਹਜ਼ਾਰ ਰੁਪਏ ਵਿੱਚ ਪੈਂਦਾ ਹੈ। ਲੇਕਿਨ ਕਿਸਾਨਾਂ ਤੋਂ 4 ਹਜ਼ਾਰ ਰੁਪਏ ਨਹੀਂ ਲੈਂਦੇ ਹਾਂ। ਇਸ ਇੱਕ ਬੈਗ ‘ਤੇ ਵੀ ਸਰਕਾਰ, ਇੱਕ-ਇੱਕ ਬੈਗ ‘ਤੇ ਢਾਈ ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਸਬਸਿਡੀ ਸਰਕਾਰ ਦਿੰਦੀ ਹੈ।

ਸਾਥੀਓ,

ਬੀਤੇ 8 ਵਰ੍ਹਿਆਂ ਵਿੱਚ ਕਿਸਾਨ ਨੂੰ ਸਸਤੀ ਖਾਦ ਦੇਣ ਦੇ ਲਈ ਹੀ ਕੇਂਦਰ ਸਰਕਾਰ ਇਹ ਅੰਕੜਾ ਵੀ ਯਾਦ ਰੱਖਣਾ ਭਾਈਓ ਦੱਸਣਾ ਲੋਕਾਂ ਨੂੰ 8 ਵਰ੍ਹੇ ਵਿੱਚ ਕਿਸਾਨ ਨੂੰ ਖਾਦ ਦਾ ਬੋਝ ਨਾ ਵਧੇ, ਉਸ ਨੂੰ ਸਸਤੀ ਖਾਦ ਮਿਲੇ, ਇਸ ਲਈ ਸਾਢੇ ਨੌ ਲੱਖ ਕਰੋੜ ਰੁਪਏ ਯਾਨੀ ਕਰੀਬ-ਕਰੀਬ 10 ਲੱਖ ਕਰੋੜ ਰੁਪਏ ਭਾਰਤ ਸਰਕਾਰ ਖਰਚ ਕਰ ਚੁੱਕੀ ਹੈ। ਇਸ ਵਰ੍ਹੇ ਹੀ ਕੇਂਦਰ ਸਰਕਾਰ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਿਸਾਨਾਂ ਨੂੰ ਸਸਤੀ ਖਾਦ ਦੇਣ ਦੇ ਲਈ ਖਰਚ ਕਰੇਗੀ। ਢਾਈ ਲੱਖ ਕਰੋੜ ਰੁਪਏ। ਇਸ ਦੇ ਇਲਾਵਾ ਸਾਡੀ ਸਰਕਾਰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਵੀ ਲਗਭਗ ਸਵਾ 2 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰ ਚੁੱਕੀ ਹੈ। ਕਿਸਾਨਾਂ ਦੇ ਹਿਤਾਂ ਨੂੰ ਸਭ ਤੋਂ ਉੱਪਰ ਰੱਖਣ ਵਾਲੀ ਜਦੋਂ ਸਰਕਾਰ ਦਿੱਲੀ ਵਿੱਚ ਹੈ ਤਾਂ ਕਿਸਾਨਾਂ ਦੀ ਭਲਾਈ ਦੇ ਲਈ ਅਨੇਕ ਐਸੇ ਪ੍ਰਕਲਪਾਂ ਨੂੰ ਅੱਗੇ ਵਧਾਉਂਦੇ ਹਾਂ, ਕੰਮ ਕਰਦੇ ਹਾਂ।

ਸਾਥੀਓ,

ਦਹਾਕਿਆਂ ਤੋਂ ਸਾਡੇ ਦੇਸ਼ ਦੇ ਕਿਸਾਨ ਖਾਦ ਨਾਲ ਜੁੜੀ ਇੱਕ ਹੋਰ ਸਮੱਸਿਆ ਨਾਲ ਵੀ ਜੂਝ ਰਹੇ ਸਨ। ਦਹਾਕਿਆਂ ਤੋਂ ਖਾਦ ਦਾ ਐਸਾ ਬਜ਼ਾਰ ਬਣ ਗਿਆ ਸੀ, ਜਿਸ ਵਿੱਚ ਭਾਂਤ-ਭਾਂਤ ਦੇ ਫਰਟੀਲਾਇਜ਼ਰ, ਭਾਂਤ-ਭਾਂਤ ਫਰਟੀਲਾਇਜ਼ਰ ਦੇ ਬ੍ਰਾਂਡ ਇਹ ਬਜ਼ਾਰ ਵਿੱਚ ਵਿਕਦੇ ਸਨ। ਇਸ ਵਜ੍ਹਾ ਨਾਲ ਕਿਸਾਨ ਦੇ ਨਾਲ ਧੋਖਾਧੜੀ ਵੀ ਬਹੁਤ ਹੁੰਦੀ ਸੀ। ਹੁਣ ਕੇਂਦਰ ਸਰਕਾਰ ਨੇ ਇਸ ਤੋਂ ਵੀ ਕਿਸਾਨਾਂ ਨੂੰ ਰਾਹਤ ਦੇਣ ਦੀ ਸ਼ੁਰੂਆਤ ਕੀਤੀ ਹੈ। ਹੁਣ ਦੇਸ਼ ਵਿੱਚ ਯੂਰੀਆ ਦਾ ਸਿਰਫ਼, ਸਿਰਫ਼ ਅਤੇ ਸਿਰਫ਼ ਇੱਕ ਹੀ ਬ੍ਰਾਂਡ ਹੋਵੇਗਾ, ਭਾਰਤ ਯੂਰੀਆ-ਭਾਰਤ ਬ੍ਰਾਂਡ। ਇਸ ਦੀ ਕੀਮਤ ਵੀ ਤੈਅ ਹੈ ਅਤੇ ਕੁਆਲਿਟੀ ਵੀ ਤੈਅ ਹੈ। ਇਹ ਸਾਰੇ ਪ੍ਰਯਾਸ ਇਸ ਬਾਤ ਦਾ ਪ੍ਰਮਾਣ ਹਨ ਕਿ ਦੇਸ਼ ਦੇ ਕਿਸਾਨਾਂ, ਵਿਸ਼ੇਸ਼ ਤੌਰ ‘ਤੇ ਛੋਟੇ ਕਿਸਾਨਾਂ ਦੇ ਲਈ ਕਿਵੇਂ ਅਸੀਂ ਸਿਸਟਮ ਨੂੰ ਰਿਫਾਰਮ ਕਰ ਰਹੇ ਹਾਂ।

ਸਾਥੀਓ,

ਸਾਡੇ ਦੇਸ਼ ਵਿੱਚ ਇੱਕ ਹੋਰ ਚੁਣੌਤੀ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ਦੀ ਰਹੀ ਹੈ। ਅੱਜ ਦੇਸ਼ ਇਸ ਕਮੀ ਨੂੰ ਵੀ ਦੂਰ ਕਰ ਰਿਹਾ ਹੈ। ਦੇਸ਼ ਦੇ ਸਾਰੇ ਰਾਜਾਂ ਵਿੱਚ ਹਾਈਵੇਅ, ਆਧੁਨਿਕ ਰੇਲਵੇ, ਏਅਰਪੋਰਟਸ, ਵਾਟਰਵੇਜ਼ ਅਤੇ ਇੰਟਰਨੈੱਟ ਹਾਈਵੇਅ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਹੁਣ ਇਸ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨਾਲ ਨਵੀਂ ਊਰਜਾ ਮਿਲ ਰਹੀ ਹੈ। ਤੁਸੀਂ ਯਾਦ ਕਰੋ ਪਹਿਲਾਂ ਕੀ ਹੁੰਦਾ ਸੀ? ਉਦਯੋਗਾਂ ਦੇ ਲਈ ਸਪੈਸ਼ਲ ਜ਼ੋਨ ਡਿਕਲੇਅਰ ਹੁੰਦੇ ਸਨ। ਲੇਕਿਨ ਉੱਥੇ ਤੱਕ ਸੜਕ, ਬਿਜਲੀ, ਪਾਣੀ ਜੋ ਪ੍ਰਾਥਮਿਕ ਸੁਵਿਧਾਵਾਂ ਚਾਹੀਦੀਆਂ ਹਨ, ਉਹ ਵੀ ਪਹੁੰਚਾਉਣ ਵਿੱਚ ਕਈ-ਕਈ ਸਾਲ ਲਗ ਜਾਂਦੇ ਸਨ। ਹੁਣ ਇਸ ਕਾਰਜਸ਼ੈਲੀ ਨੂੰ ਅਸੀਂ ਬਦਲ ਰਹੇ ਹਾਂ। ਹੁਣ ਇਨਫ੍ਰਾ ਪ੍ਰੋਜੈਕਟਸ ‘ਤੇ ਸਾਰੇ ਸਟੇਕਹੋਲਡਰ ਅਤੇ ਪ੍ਰੋਜੈਕਟ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਇਕੱਠੇ ਮਿਲ ਕੇ, ਇੱਕ ਤੈਅ ਰਣਨੀਤੀ ‘ਤੇ ਕੰਮ ਕਰਦੀਆਂ ਹਨ। ਇਸ ਨਾਲ ਪ੍ਰੋਜੈਕਟਸ ਦੇ ਲਟਕਣ-ਭਟਕਣ ਦੀ ਸੰਭਾਵਨਾ ਖ਼ਤਮ ਹੋ ਰਹੀ ਹੈ।

ਸਾਥੀਓ,

ਭਦ੍ਰਾਦ੍ਰਿ ਕੋੱਤਾਗੁਡੇਮ ਇਹ ਜ਼ਿਲ੍ਹਾ ਅਤੇ ਖੰਮਮ ਜ਼ਿਲ੍ਹੇ ਨੂੰ ਜੋੜਨ ਵਾਲੀ ਨਵੀਂ ਰੇਲ ਲਾਈਨ ਅੱਜ ਤੁਹਾਡੀ ਸੇਵਾ ਦੇ ਲਈ ਸਮਰਪਿਤ ਹੈ। ਇਸ ਰੇਲ ਲਾਈਨ ਨਾਲ ਇੱਥੋਂ ਦੇ ਸਥਾਨਕ ਲੋਕਾਂ ਨੂੰ ਤਾਂ ਲਾਭ ਹੋਵੇਗਾ ਹੀ, ਪੂਰੇ ਤੇਲੰਗਾਨਾ ਨੂੰ ਵੀ ਲਾਭ ਹੋਵੇਗਾ। ਇਸ ਨਾਲ ਤੇਲੰਗਾਨਾ ਦੇ ਬਿਜਲੀ ਸੈਕਟਰ ਨੂੰ ਲਾਭ ਹੋਵੇਗਾ, ਉਦਯੋਗਾਂ ਨੂੰ ਲਾਭ ਹੋਵੇਗਾ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣਨਗੇ। ਨਿਰੰਤਰ ਪ੍ਰਯਾਸਾਂ ਦੇ ਕਾਰਨ 4 ਸਾਲ ਵਿੱਚ ਇਹ ਰੇਲ ਲਾਈਨ ਬਣ ਕੇ ਵੀ ਤਿਆਰ ਹੈ ਅਤੇ ਬਿਜਲੀਕਰਣ ਵੀ ਹੋ ਚੁੱਕਿਆ ਹੈ। ਇਸ ਨਾਲ ਕੋਲਾ ਘੱਟ ਖਰਚ ਵਿੱਚ ਬਿਜਲੀ ਕਾਰਖਾਨੇ ਤੱਕ ਪਹੁੰਚ ਪਾਵੇਗਾ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ।

ਸਾਥੀਓ,

ਅੱਜ ਜਿਨ੍ਹਾਂ 3 ਹਾਈਵੇਅ ਦੇ ਚੌੜੀਕਰਣ ਦਾ ਕੰਮ ਸ਼ੁਰੂ ਹੋਇਆ ਹੈ, ਉਸ ਨਾਲ ਕੋਲਾ ਬੈਲਟ, ਉਦਯੋਗਿਕ ਬੈਲਟ ਅਤੇ ਗੰਨਾ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਇੱਥੇ ਤਾਂ ਹਲਦੀ ਦੀ ਪੈਦਾਵਾਰ ਵਧਾਉਣ ਵਿੱਚ ਵੀ ਸਾਡੇ ਕਿਸਾਨ ਭਾਈ-ਭੈਣ ਜੁਟੇ ਹੋਏ ਹਨ। ਗੰਨਾ ਕਿਸਾਨ ਹੋਣ, ਹਲਦੀ ਪੈਦਾ ਕਰਨ ਵਾਲੇ ਕਿਸਾਨ ਹੋਣ, ਇੱਥੇ ਸੁਵਿਧਾਵਾਂ ਵਧਣਗੀਆਂ ਤਾਂ ਉਨ੍ਹਾਂ ਦੇ ਲਈ ਆਪਣੀ ਉਪਜ ਦਾ ਟ੍ਰਾਂਸਪੋਰਟੇਸ਼ਨ ਅਸਾਨ ਹੋਵੇਗਾ। ਇਸੇ ਪ੍ਰਕਾਰ ਕੋਲੇ ਦੀਆਂ ਖਦਾਨਾਂ ਅਤੇ ਬਿਜਲੀ ਕਾਰਖਾਨਿਆਂ ਦੇ ਦਰਮਿਆਨ ਵੀ ਸੜਕ ਚੌੜੀ ਹੋਣ ਨਾਲ ਸੁਵਿਧਾ ਹੋਵੇਗੀ, ਸਮਾਂ ਘੱਟ ਲਗੇਗਾ। ਹੈਦਰਾਬਾਦ-ਵਾਰੰਗਲ ਇੰਡਸਟ੍ਰੀਅਲ ਕੌਰੀਡੋਰ, ਕਕਾਟਿਯਾ ਮੈਗਾ ਟੈਕਸਟਾਈਲ ਪਾਰਕ ਦੀਆਂ ਚੌੜੀ ਸੜਕਾਂ ਨਾਲ ਕਨੈਕਟੀਵਿਟੀ, ਇਨ੍ਹਾਂ ਦੀ ਵੀ ਸਮਰੱਥਾ ਵਧਾਏਗੀ।

ਸਾਥੀਓ,

ਜਦੋਂ ਦੇਸ਼ ਵਿਕਾਸ ਕਰਦਾ ਹੈ, ਵਿਕਾਸ ਦੇ ਕਾਰਜਾਂ ਵਿੱਚ ਗਤੀ ਆਉਂਦੀ ਹੈ, ਤਾਂ ਕਈ ਵਾਰ ਰਾਜਨੀਤਕ ਸੁਆਰਥ ਦੇ ਲਈ, ਕੁਝ ਵਿਕ੍ਰਿਤ ਮਾਨਸ ਵਾਲੇ ਲੋਕ, ਕੁਝ ਤਾਕਤਾਂ ਆਪਣਾ ਅਫਵਾਹ ਤੰਤਰ rumours ਅਫਵਾਹ ਤੰਤਰ ਚਲਾਉਣ ਲਗਦੀਆਂ ਹਨ, ਲੋਕਾਂ ਨੂੰ ਭੜਕਾਉਣ ਲਗਦੀਆਂ ਹਨ। ਤੇਲੰਗਾਨਾ ਵਿੱਚ ਐਸੀਆਂ ਹੀ ਅਫਵਾਹਾਂ ਅੱਜਕਲ੍ਹ ‘ਸਿੰਗਾਰਣੀ ਕੋਇਲਰੀਜ਼ ਕੰਪਨੀ ਲਿਮਿਟਿਡ- SCCL’ ਅਤੇ ਵਿਭਿੰਨ ਕੋਲ ਮਾਇੰਸ ਨੂੰ ਲੈ ਕੇ ਉਡਾਈਆਂ ਜਾ ਰਹੀਆਂ ਹਨ। ਅਤੇ ਮੈਂ ਸੁਣਿਆ ਹੈ, ਹੈਦਰਾਬਾਦ ਤੋਂ ਉਸ ਨੂੰ ਹਵਾ ਦਿੱਤੀ ਜਾ ਰਹੀ ਹੈ। ਉਸ ਵਿੱਚ ਨਵੇਂ-ਨਵੇਂ ਰੰਗ ਭਰੇ ਜਾ ਰਹੇ ਹਨ। ਮੈਂ ਅੱਜ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ, ਤਾਂ ਮੈਂ ਕੁਝ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਹਾਂ ਕੁਝ ਫੈਕਟਸ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ, ਕੁਝ ਤੱਥ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇਹ ਅਫਵਾਹ ਫੈਲਾਉਣ ਵਾਲੇ ਨੂੰ ਇਹ ਪਤਾ ਨਹੀਂ ਹੈ ਕਿ ਇਹ ਝੂਠ ਉਨ੍ਹਾਂ ਦਾ ਪਕੜਿਆ ਜਾਵੇਗਾ। ਸਭ ਤੋਂ ਬੜਾ ਝੂਠ ਸਮਝੋ ਅਤੇ ਇੱਥੇ ਪੱਤਰਕਾਰ ਮਿੱਤਰ ਬੈਠੇ ਹਨ, ਜ਼ਰਾ ਬਰੀਕੀ ਨਾਲ ਦੇਖ ਲਵੋ ਇਸ ਨੂੰ। SCCL ਵਿੱਚ 51 ਪਰਸੈਂਟ ਭਾਗੀਦਾਰੀ ਇਹ ਤੇਲੰਗਾਨਾ ਦੀ ਰਾਜ ਸਰਕਾਰ ਦੀ ਹੈ, ਜਦਕਿ ਭਾਰਤ ਸਰਕਾਰ ਦੀ ਹਿੱਸੇਦਾਰੀ ਸਿਰਫ਼ 49 ਪਰਸੈਂਟ ਹੈ। SCCL ਦੇ ਨਿਜੀਕਰਣ ਨਾਲ ਜੁੜਿਆ ਕੋਈ ਵੀ ਫ਼ੈਸਲਾ ਕੇਂਦਰ ਸਰਕਾਰ ਆਪਣੇ ਪੱਧਰ ‘ਤੇ ਕਰ ਹੀ ਨਹੀਂ ਸਕਦੀ ਹੈ, 51 ਪਰਸੈਂਟ ਉਨ੍ਹਾਂ ਦੇ ਪਾਸ ਹਨ। ਮੈਂ ਇੱਕ ਵਾਰ ਫਿਰ ਦੁਹਰਾਵਾਂਗਾ SCCL ਦੇ ਪ੍ਰਾਈਵੇਟਾਇਜ਼ੇਸ਼ਨ ਦਾ ਕੋਈ ਪ੍ਰਸਤਾਵ ਕੇਂਦਰ ਸਰਕਾਰ ਦੇ ਪਾਸ ਵਿਚਾਰਅਧੀਨ ਨਹੀਂ ਹੈ ਅਤੇ ਨਾ ਹੀ ਕੇਂਦਰ ਸਰਕਾਰ ਦਾ ਕੋਈ ਇਰਾਦਾ ਹੈ। ਅਤੇ ਇਸ ਲਈ, ਮੈਂ ਆਪਣੇ ਭਾਈ-ਭੈਣਾਂ ਨੂੰ ਆਗ੍ਰਹ ਕਰਦਾ ਹਾਂ ਕਿ ਕਿਸੇ ਅਫਵਾਹ ‘ਤੇ ਜ਼ਰਾ ਵੀ ਧਿਆਨ ਨਾ ਦੇਣ। ਇਹ ਝੂਠ ਦੇ ਵਪਾਰੀਆਂ ਨੂੰ ਹੈਦਰਾਬਾਦ ਵਿੱਚ ਰਹਿਣ ਦਿਓ।

ਸਾਥੀਓ,

ਅਸੀਂ ਸਭ ਨੇ, ਦੇਸ਼ ਵਿੱਚ ਕੋਲ ਮਾਇੰਸ ਨੂੰ ਲੈ ਕੇ ਹਜ਼ਾਰਾਂ ਕਰੋੜ ਰੁਪਏ ਦੇ ਘੋਟਾਲੇ ਹੁੰਦੇ ਦੇਖੇ ਹਨ। ਇਨ੍ਹਾਂ ਘੋਟਾਲਿਆਂ ਵਿੱਚ ਦੇਸ਼ ਦੇ ਨਾਲ ਹੀ ਸ਼੍ਰਮਿਕਾਂ, ਗ਼ਰੀਬਾਂ ਅਤੇ ਉਨ੍ਹਾਂ ਖੇਤਰਾਂ ਦਾ ਨੁਕਸਾਨ ਹੋਇਆ, ਜਿੱਥੇ ਇਹ ਮਾਇੰਸ ਸਨ। ਅੱਜ ਦੇਸ਼ ਵਿੱਚ ਕੋਲੇ ਦੀ ਵਧਦੀ ਹੋਈ ਜ਼ਰੂਰਤ ਨੂੰ ਦੇਖਦੇ ਹੋਏ ਕੋਲ ਮਾਇੰਸ ਦੀ ਪੂਰੀ ਪਾਰਦਰਸ਼ਤਾ ਦੇ ਨਾਲ ਨਿਲਾਮੀ ਕੀਤੀ ਜਾ ਰਹੀ ਹੈ। ਜਿਸ ਖੇਤਰ ਤੋਂ ਖਣਿਜ ਨਿਕਲ ਰਿਹਾ ਹੈ, ਉਸ ਦਾ ਲਾਭ ਉੱਥੇ ਰਹਿਣ ਵਾਲੇ ਲੋਕਾਂ ਨੂੰ ਦੇਣ ਦੇ ਲਈ ਸਾਡੀ ਸਰਕਾਰ ਨੇ DMF ਯਾਨੀ ਡਿਸਟ੍ਰਿਕਟ ਮਿਨਰਲ ਫੰਡ ਵੀ ਬਣਾਇਆ ਹੈ। ਇਸ ਫੰਡ ਦੇ ਤਹਿਤ ਵੀ ਹਜ਼ਾਰਾਂ ਕਰੋੜ ਰੁਪਏ ਰਾਜਾਂ ਨੂੰ ਰਿਲੀਜ਼ ਕੀਤੇ ਗਏ ਹਨ।

ਭਾਈਓ ਅਤੇ ਭੈਣੋਂ,

ਅਸੀਂ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ‘ਤੇ ਚਲਦੇ ਹੋਏ ਤੇਲੰਗਾਨਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਤੇਲੰਗਾਨਾ ਦੇ ਤੇਜ਼ ਵਿਕਾਸ ਦੇ ਲਈ ਆਪ ਸਭ ਦਾ ਅਸ਼ੀਰਵਾਦ ਸਾਨੂੰ ਮਿਲਦਾ ਰਹੇਗਾ, ਇਸੇ ਵਿਸ਼ਵਾਸ ਦੇ ਨਾਲ ਫਿਰ ਇੱਕ ਵਾਰ ਤੁਹਾਨੂੰ ਇਹ ਢੇਰ ਸਾਰੇ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ। ਮੇਰੇ ਕਿਸਾਨ ਭਾਈਆਂ ਨੂੰ ਵਿਸ਼ੇਸ਼ ਵਧਾਈ ਅਤੇ ਇਤਨੀ ਬੜੀ ਤਾਦਾਦ ਵਿੱਚ ਆਪ ਲੋਕ ਆਏ, ਹੈਦਰਾਬਾਦ ਵਿੱਚ ਕੁਝ ਲੋਕਾਂ ਨੂੰ ਅੱਜ ਨੀਂਦ ਨਹੀਂ ਆਵੇਗੀ। ਇਤਨੀ ਬੜੀ ਤਾਦਾਦ ਵਿੱਚ ਆਉਣ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਧੰਨਵਾਦ।

ਮੇਰੇ ਨਾਲ ਬੋਲੋ। ਭਾਰਤ ਮਾਤਾ ਕੀ ਜੈ। ਦੋਨੋਂ ਮੁੱਠੀਆਂ ਬੰਦ ਕਰਕੇ ਪੂਰੀ ਤਾਕਤ ਨਾਲ ਬੋਲੋ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਧੰਨਵਾਦ ਜੀ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
From CM To PM: The 25-Year Bond Between Narendra Modi And Vladimir Putin

Media Coverage

From CM To PM: The 25-Year Bond Between Narendra Modi And Vladimir Putin
NM on the go

Nm on the go

Always be the first to hear from the PM. Get the App Now!
...
Prime Minister welcomes President of Russia
December 05, 2025
Presents a copy of the Gita in Russian to President Putin

The Prime Minister, Shri Narendra Modi has welcomed President of Russia, Vladimir Putin to India.

"Looking forward to our interactions later this evening and tomorrow. India-Russia friendship is a time tested one that has greatly benefitted our people", Shri Modi said.

The Prime Minister, Shri Narendra Modi also presented a copy of the Gita in Russian to President Putin. Shri Modi stated that the teachings of Gita give inspiration to millions across the world.

The Prime Minister posted on X:

"Delighted to welcome my friend, President Putin to India. Looking forward to our interactions later this evening and tomorrow. India-Russia friendship is a time tested one that has greatly benefitted our people."

@KremlinRussia_E

"Я рад приветствовать в Дели своего друга - Президента Путина. С нетерпением жду наших встреч сегодня вечером и завтра. Дружба между Индией и Россией проверена временем; она принесла огромную пользу нашим народам."

"Welcomed my friend, President Putin to 7, Lok Kalyan Marg."

"Поприветствовал моего друга, Президента Путина, на Лок Калян Марг, 7."

"Presented a copy of the Gita in Russian to President Putin. The teachings of the Gita give inspiration to millions across the world."

@KremlinRussia_E

"Подарил Президенту Путину экземпляр Бхагавад-гиты на русском языке. Учения Гиты вдохновляют миллионы людей по всему миру."

@KremlinRussia_E