ਪ੍ਰਧਾਨ ਮੰਤਰੀ ਨੇ ਆਪਦਾ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਕਰਨ ਹਿਤ 5 ਪ੍ਰਮੁੱਖ ਆਲਮੀ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ
ਭਾਰਤ ਨੇ ਸੁਨਾਮੀ ਚੇਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਜਿਸ ਨਾਲ 29 ਦੇਸ਼ਾਂ ਨੂੰ ਲਾਭ ਹੋਵੇਗਾ: ਪ੍ਰਧਾਨ ਮੰਤਰੀ
ਭਾਰਤ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਨੂੰ ਬੜੇ ਮਹਾਸਾਗਰੀ ਦੇਸ਼ਾਂ ਦੇ ਰੂਪ ਵਿੱਚ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ‘ਤੇ ਬਲ ਦਿੰਦਾ ਹੈ: ਪ੍ਰਧਾਨ ਮੰਤਰੀ
ਪੂਰਵ ਚੇਤਾਵਨੀ ਪ੍ਰਣਾਲੀ ਅਤੇ ਤਾਲਮੇਲ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਆਪਦਾਵਾਂ ਤੋਂ ਵਾਪਸੀ ਦੀਆਂ ਸਿੱਖਿਆਵਾਂ ਅਤੇ ਬਿਹਤਰੀਨ ਪਿਰਤਾਂ ਦਾ ਇੱਕ ਗਲੋਬਲ ਡਿਜੀਟਲ ਰਿਪਾਜ਼ਿਟਰੀ ਪੂਰੀ ਦੁਨੀਆ ਦੇ ਲਈ ਲਾਭਕਾਰੀ ਹੋਵੇਗਾ: ਪ੍ਰਧਾਨ ਮੰਤਰੀ

ਮਹਾਮਹਿਮ,

ਵਿਸ਼ਿਸ਼ਟ ਪ੍ਰਤੀਨਿਧੀਗਣ, ਪਿਆਰੇ ਮਿੱਤਰੋ, ਨਮਸਕਾਰ।

ਆਪਦਾ ਰੋਧੀ ਬੁਨਿਆਦੀ ਢਾਂਚੇ 2025 ‘ਤੇ ਅੰਤਰਰਾਸ਼ਟਰੀ ਸੰਮੇਲਨ (International Conference on Disaster Resilient Infrastructure 2025) ਵਿੱਚ ਤੁਹਾਡਾ ਸੁਆਗਤ ਹੈ। ਯੂਰੋਪ ਵਿੱਚ ਇਹ ਸੰਮੇਲਨ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ। ਮੈਂ ਆਪਣੇ ਮਿੱਤਰ, ਰਾਸ਼ਟਰਪਤੀ ਮੈਕ੍ਰੋਂ ਅਤੇ ਫਰਾਂਸ ਸਰਕਾਰ ਦੀ ਤਰਫ਼ੋਂ ਦਿੱਤੇ ਗਏ ਸਹਿਯੋਗ ਦੇ ਲਈ ਉਨ੍ਹਾਂ ਦਾ ਆਭਾਰ ਪ੍ਰਗਟ ਕਰਦਾ ਹਾਂ। ਆਗਾਮੀ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ (United Nations Oceans Conference) ਦੇ ਲਈ ਭੀ ਮੈਂ ਆਪਣੀਆਂ ਸ਼ੁਭਾਕਾਮਨਾਵਾਂ ਦਿੰਦਾ ਹਾਂ।

ਮਿੱਤਰੋ,

ਇਸ ਸੰਮੇਲਨ ਦਾ ਵਿਸ਼ਾ ਹੈ ‘ਤਟਵਰਤੀ ਖੇਤਰਾਂ ਦੇ  ਮਜ਼ਬੂਤ ਭਵਿੱਖ ਨੂੰ ਆਕਾਰ ਦੇਣਾ’(‘Shaping a Resilient Future for Coastal Regions')। ਪ੍ਰਾਕ੍ਰਿਤਿਕ ਆਪਦਾਵਾਂ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਤਟਵਰਤੀ ਖੇਤਰ ਅਤੇ ਟਾਪੂ ਬਹੁਤ ਜ਼ਿਆਦਾ ਜੋਖਮ ਵਿੱਚ ਹਨ। ਹਾਲ ਹੀ ਦੇ ਦਿਨਾਂ ਵਿੱਚ, ਅਸੀਂ: ਭਾਰਤ ਅਤੇ ਬੰਗਲਾਦੇਸ਼ ਵਿੱਚ ਚੱਕਰਵਾਤ ਰੇਮਲ, ਕੈਰੇਬੀਅਨ ਵਿੱਚ ਤੁਫਾਨ ਬੇਰਿਲ, ਦੱਖਣ-ਪੂਰਬ ਏਸ਼ੀਆ ਵਿੱਚ ਤੁਫਾਨ ਯਾਗੀ, ਅਮਰੀਕਾ ਵਿੱਚ ਤੁਫਾਨ ਹੇਲੇਨ, ਫਿਲੀਪੀਨਸ ਵਿੱਚ ਤੁਫਾਨ ਉਸਾਗੀ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਚੱਕਰਵਾਤ ਚਿਡੋ ਦੇ ਘਟਿਤ ਹੋਣ ਦੇ ਸਾਖੀ ਬਣੇ। ਅਜਿਹੀਆਂ ਆਪਦਾਵਾਂ ਨੇ ਜਾਨ-ਮਾਲ ਨੂੰ ਹਾਨੀ ਪਹੁੰਚਾਈ ਹੈ।

ਮਿੱਤਰੋ,

ਭਾਰਤ ਨੇ ਭੀ 1999 ਦੇ ਸੁਪਰ-ਸਾਇਕਲੋਨ ਅਤੇ 2004 ਦੀ ਸੁਨਾਮੀ ਦੇ ਦੌਰਾਨ ਇਸ ਦਰਦ ਨੂੰ ਝੱਲਿਆ ਹੈ। ਅਸੀਂ ਮਜ਼ਬੂਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੁਕੂਲਨ ਅਤੇ ਪੁਨਰਨਿਰਮਾਣ ਕੀਤਾ। ਸੰਵੇਦਨਸ਼ੀਲ ਖੇਤਰਾਂ ਵਿੱਚ ਚੱਕਰਵਾਤ ਆਸਰਿਆਂ (Cyclone shelters) ਦਾ ਨਿਰਮਾਣ ਕੀਤਾ ਗਿਆ। ਅਸੀਂ 29 ਦੇਸ਼ਾਂ ਲਈ ਸੁਨਾਮੀ ਚੇਤਾਵਨੀ ਪ੍ਰਣਾਲੀ (tsunami warning system) ਬਣਾਉਣ ਵਿੱਚ ਭੀ ਮਦਦ ਕੀਤੀ।

 

ਮਿੱਤਰੋ,

ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (Coalition for Disaster Resilient Infrastructure) 25 ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਕੰਮ ਕਰ ਰਿਹਾ ਹੈ। ਮਜ਼ਬੂਤ ਮਕਾਨ, ਹਸਪਤਾਲ, ਸਕੂਲ, ਊਰਜਾ, ਜਲ ਸੁਰੱਖਿਆ ਅਤੇ ਪੂਰਵ ਚੇਤਾਵਨੀ ਪ੍ਰਣਾਲੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਦੇ ਥੀਮ ਨੂੰ ਦੇਖਦੇ ਹੋਏ, ਮੈਨੂੰ ਪ੍ਰਸ਼ਾਂਤ, ਹਿੰਦ ਮਹਾਸਾਗਰ ਅਤੇ ਕੈਰਿਬਿਅਨ (Pacific, Indian Ocean and the Caribbean) ਦੇ ਮਿੱਤਰਾਂ ਨੂੰ ਇੱਥੇ ਦੇਖ ਕੇ ਪ੍ਰਸੰਨਤਾ ਹੋ ਰਹੀ ਹੈ। ਇਸ ਦੇ  ਇਲਾਵਾ, ਮੈਨੂੰ ਖੁਸ਼ੀ ਹੈ ਕਿ ਅਫਰੀਕਨ ਯੂਨੀਅਨ (African Union) ਭੀ ਸੀਡੀਆਰਆਈ (CDRI) ਵਿੱਚ ਸ਼ਾਮਲ ਹੋ ਗਿਆ ਹੈ।

ਮਿੱਤਰੋ,

ਮੈਂ ਤੁਹਾਡਾ ਧਿਆਨ ਕੁਝ ਮਹੱਤਵਪੂਰਨ ਆਲਮੀ ਪ੍ਰਾਥਮਿਕਤਾਵਾਂ ਦੀ ਤਰਫ਼ ਆਕਰਸ਼ਿਤ ਕਰਨਾ ਚਾਹਾਂਗਾ।

ਪਹਿਲਾ: ਆਪਦਾ ਨਾਲ ਨਜਿੱਠਣ ਦੇ ਲਈ ਕੋਰਸ, ਮਾਡਿਊਲ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਨੂੰ ਉਚੇਰੀ ਸਿੱਖਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਕੁਸ਼ਲ ਕਾਰਜਬਲ ਦਾ ਨਿਰਮਾਣ ਹੋਵੇਗਾ, ਜੋ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠ ਸਕਦਾ ਹੈ।

ਦੂਸਰਾ: ਕਈ ਦੇਸ਼ ਆਪਦਾਵਾਂ ਦਾ ਸਾਹਮਣਾ ਕਰਦੇ ਹਨ ਅਤੇ ਮਜ਼ਬੂਤੀ ਦੇ ਨਾਲ ਪੁਨਰਨਿਰਮਾਣ ਕਰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਬਿਹਤਰੀਨ ਪਿਰਤਾਂ ਦਾ ਇੱਕ ਗਲੋਬਲ ਡਿਜੀਟਲ ਰਿਪਾਜ਼ਿਟਰੀ ਤਿਆਰ ਕਰਨਾ ਲਾਭਕਾਰੀ ਹੋਵੇਗਾ।

 

ਤੀਸਰਾ: ਆਪਦਾ ਨਾਲ ਨਜਿੱਠਣ ਦੇ ਲਈ ਅਭਿਨਵ ਵਿੱਤਪੋਸ਼ਣ ਦੀ ਜ਼ਰੂਰਤ ਹੈ। ਸਾਨੂੰ ਕਾਰਵਾਈਯੋਗ ਪ੍ਰੋਗਰਾਮ ਤਿਆਰ ਕਰਨੇ ਚਾਹੀਦੇ ਹਨ ਅਤੇ ਵਿੱਤ ਤੱਕ ਵਿਕਾਸਸ਼ੀਲ ਦੇਸ਼ਾਂ ਦੀ ਪਹੁੰਚ ਸੁਨਿਸ਼ਚਿਤ ਕਰਨੀ ਚਾਹੀਦੀ ਹੈ।

ਚੌਥਾ: ਅਸੀਂ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ (Small Island Developing States) ਨੂੰ ਬੜੇ ਮਹਾਸਾਗਰੀ ਦੇਸ਼ਾਂ (Large Ocean Countries) ਦੇ ਰੂਪ ਵਿੱਚ ਦੇਖਦੇ ਹਾਂ। ਉਨ੍ਹਾਂ ਦੀ ਅਤਿਸੰਵੇਦਨਸ਼ੀਲਤਾ (vulnerability) ਦੇ ਕਾਰਨ ਉਨ੍ਹਾਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਜ਼ਰੂਰਤ  ਹੈ।

ਪੰਜਵਾਂ: ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ (early warning systems) ਦੀ ਮਜ਼ਬੂਤੀ ਅਤੇ ਤਾਲਮੇਲ ਬਹੁਤ ਮਹੱਤਵਪੂਰਨ ਹੈ। ਇਸ ਨਾਲ ਸਮੇਂ ‘ਤੇ ਨਿਰਣੇ ਲੈਣ ਅਤੇ ਅੰਤਿਮ-ਸਿਰੇ ਤੱਕ ਪ੍ਰਭਾਵੀ ਸੰਚਾਰ ਵਿੱਚ ਮਦਦ ਮਿਲਦੀ ਹੈ। ਮੈਨੂੰ ਯਕੀਨ ਹੈ ਕਿ ਇਸ ਸੰਮੇਲਨ ਵਿੱਚ ਹੋਣ ਵਾਲੀਆਂ ਚਰਚਾਵਾਂ ਵਿੱਚ ਇਨ੍ਹਾਂ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇਗਾ।

ਮਿੱਤਰੋ,

ਆਓ, ਅਸੀਂ ਐਸੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੀਏ, ਜੋ ਹਰ ਚੁਣੌਤੀ ਦੇ ਖ਼ਿਲਾਫ਼ ਮਜ਼ਬੂਤੀ ਨਾਲ ਡਟਾ ਰਹੇ। ਆਓ, ਅਸੀਂ ਦੁਨੀਆ ਦੇ ਲਈ ਇੱਕ ਮਜ਼ਬੂਤ ਅਤੇ ਲਚੀਲਾ ਭਵਿੱਖ (strong and resilient future) ਬਣਾਈਏ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'PM Modi Is One Of Our Greatest Friends': Netanyahu Says Israel Is 'Investing Heavily' In India Ties

Media Coverage

'PM Modi Is One Of Our Greatest Friends': Netanyahu Says Israel Is 'Investing Heavily' In India Ties
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 04 ਅਗਸਤ 2026
August 04, 2026

From Auto PLI to Ramsar Sites: How India is Winning on Every Front Under PM Modi