Indian Deaflympics contingent scripts history with best ever haul of medals
“When a divyang athlete excels at international sporting platforms, the achievement reverberates beyond sporting accomplishment”
“Your contribution in creating positive image of the country is many times more than other sportspersons”
“Maintain your passion and enthusiasm. This passion will open new avenues of our country’s progress”

ਪ੍ਰਧਾਨ ਮੰਤਰੀ ਜੀ : ਰੋਹਿਤ ਜੀ, ਤੁਸੀਂ ਤਾਂ senior most ਹੋ ਇਸ ਦੁਨੀਆ ਵਿੱਚ। ਕਿਤਨੇ ਸਾਲ ਹੋ ਗਏ ਰੋਹਿਤ ਜੀ ਖੇਡਦੇ-ਖੇਡਦੇ?

ਰੋਹਿਤ ਜੀ : 1997 ਤੋਂ ਬਹੁਤ ਸਾਲ ਓਲਿੰਪਿਕਸ ਖੇਡ ਚੁੱਕਿਆ ਹਾਂ ਮੈਂ।

ਪ੍ਰਧਾਨ ਮੰਤਰੀ ਜੀ : ਜਦੋਂ ਸਾਹਮਣੇ ਵਾਲੇ ਖਿਡਾਰੀਆਂ ਨਾਲ ਖੇਡਦੇ ਹੋ ਤੁਸੀਂ ਕਾਫ਼ੀ ਤਾਂ ਪੁਰਾਣੇ ਤੁਹਾਡੇ ਖਿਡਾਰੀ ਸਾਹਮਣੇ ਆਉਂਦੇ ਹੋਣਗੇ। ਕੀ ਅਨੁਭਵ ਆਉਂਦਾ ਹੈ?

ਰੋਹਿਤ ਜੀ : ਸਰ ਜਦੋਂ ਮੈਂ ਪਹਿਲਾਂ ਖੇਡਦਾ ਸਾਂ 1997 ਤੋਂ ਤਾਂ ਮੇਰੇ hearing ਲੋਕਾਂ ਦੇ ਨਾਲ ਮੇਰਾ ਕੰਪੀਟੀਸ਼ਨ ਹੁੰਦਾ ਸੀ ਅਤੇ ਮੈਂ ਵਧਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਓਲੰਪਿਕਸ ਖੇਡੇ। ਕੰਪੀਟੀਸ਼ਨਸ ਜਿਵੇਂ ਬਿਲਕੁਲ hearing ਲੋਕਾਂ ਦੇ ਨਾਲ ਜਿਹਾ ਕੰਪੀਟੀਸ਼ਨ ਹੁੰਦਾ ਹੈ, ਮੈਂ ਵੀ ਉਸ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਤੱਕ ਮੈਂ ਲੱਗਭਗ hearing competitors ਦੇ ਨਾਲ ਖੇਡ ਸਕਦਾ ਹਾਂ।

ਪ੍ਰਧਾਨ ਮੰਤਰੀ ਜੀ : ਅੱਛਾ ਰੋਹਿਤ ਖ਼ੁਦ ਦੇ ਵਿਸ਼ੇ ਵਿੱਚ ਦੱਸੋ। ਇਸ ਖੇਤਰ ਵਿੱਚ ਕਿਵੇਂ ਆਏ, ਸ਼ੁਰੂਆਤ ਵਿੱਚ ਪ੍ਰੇਰਣਾ ਕਿਸ ਨੇ ਦਿੱਤੀ? ਅਤੇ ਇਤਨੇ ਲੰਬੇ ਸਮੇਂ ਤੋਂ ਜੀ ਜਾਨ ਨਾਲ ਖੇਡਦੇ ਰਹਿਣਾ ਕਦੇ ਥੱਕਣਾ ਨਹੀਂ।

ਰੋਹਿਤ ਜੀ : ਸਰ ਜਦੋਂ ਮੈਂ ਬਹੁਤ ਛੋਟਾ ਸਾਂ ਤਾਂ ਜਦੋਂ ਮੈਂ ਮੇਰੇ ਖਿਆਲ ਨਾਲ ਮੈਨੂੰ ਯਾਦ ਵੀ ਨਹੀਂ ਹੈ ਕਿ ਮੈਂ ਜਦੋਂ ਦੇਖਦਾ ਸਾਂ, ਮੈਂ ਬਸ ਐਸੇ ਹੀ ਮਾਤਾ-ਪਿਤਾ ਦੇ ਨਾਲ ਚਲਦਾ ਸਾਂ ਮੈਂ ਦੇਖਦਾ ਸਾਂ, ਚੀਜ਼ਾਂ ਦੇਖ ਕੇ ਖੁਸ਼ ਰਹਿੰਦਾ ਸਾਂ ਕਿ ਕਿਵੇਂ hearing ਲੋਕ ਖੇਡਦੇ ਹਨ, ਮੈਂ ਵੀ ਚਾਹੁੰਦਾ ਸਾਂ ਕਿ ਮੈਂ ਵੀ ਖੇਡਾਂ, ਮੈਂ ਵੀ ਉੱਥੋਂ ਹੀ ਆਪਣਾ aim ਤੈਅ ਕੀਤਾ ਅਤੇ ਫਿਰ ਅੱਗੇ ਵਧਦਾ ਚਲਾ ਗਿਆ। ਜਦੋਂ ਮੈਂ 1997 ਵਿੱਚ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਪਹਿਲਾਂ ਬਧਿਰ (ਬੋਲ਼ੇ)ਲੋਕ ਖੇਡਦੇ ਨਹੀਂ ਸਨ, ਮੈਨੂੰ ਕਿਸੇ ਤਰੀਕੇ ਦਾ ਸਪੋਰਟ ਨਹੀਂ ਮਿਲ ਰਿਹਾ ਸੀ, ਬਸ ਸਾਂਤਵਨਾ ਦਿੱਤੀ ਜਾਂਦੀ ਸੀ। ਮੇਰੇ ਪਿਤਾ ਜੀ ਇਸ ਵਿੱਚ ਬਹੁਤ ਸਹਿਯੋਗ ਕਰਦੇ ਸਨ ਖਾਣਾ-ਪੀਣਾ, ਜੂਸ ਜੋ ਵੀ Diet ਚਾਹੀਦੀ ਹੁੰਦੀ ਸੀ, ਉਸ ਦਾ ਬਹੁਤ ਧਿਆਨ ਰੱਖਿਆ ਕਰਦੇ ਸਨ, ਭਗਵਾਨ ਦੀ ਬਹੁਤ ਕ੍ਰਿਪਾ ਰਹੀ ਹੈ ਤਾਂ ਮੈਨੂੰ ਵੀ ਬੈਡਮਿੰਟਨ ਇਸ ਲਈ ਬਹੁਤ ਪ੍ਰਿਯ ਹੈ।

ਪ੍ਰਧਾਨ ਮੰਤਰੀ ਜੀ : ਅਗਰ ਰੋਹਿਤ ਆਪ doubles ਵਿੱਚ ਜਦੋਂ ਖੇਡਦੇ ਹੋ, ਤਾਂ ਤੁਹਾਡਾ ਪਾਰਟਨਰ ਮੈਂ ਸੁਣਿਆ ਹੈ ਮਹੇਸ਼ ਤੁਹਾਡੇ ਤੋਂ ਉਮਰ ਵਿੱਚ ਬਹੁਤ ਛੋਟਾ ਹੈ, ਇਤਨਾ ਅੰਤਰ ਹੈ ਤੁਸੀਂ ਇਤਨੇ ਸੀਨੀਅਰ ਹੋ ਤਾਂ ਮਹੇਸ਼ ਬਹੁਤ ਛੋਟਾ ਹੈ। ਕੀ ਤੁਸੀਂ ਕਿਵੇਂ ਉਸ ਨੂੰ ਸੰਭਾਲ਼ਦੇ ਹੈ, ਕਿਵੇਂ ਗਾਈਡ ਕਰਦੇ ਹੋ, ਉਸ ਦੇ ਨਾਲ ਕਿਵੇਂ match ਕਰਦੇ ਹੋ ਆਪਣੇ ਆਪ ਨੂੰ?

ਰੋਹਿਤ ਜੀ : ਮਹੇਸ਼ ਬਹੁਤ ਛੋਟਾ ਹੈ, 2014 ਵਿੱਚ ਮੇਰੇ ਨਾਲ ਖੇਡਣਾ ਸ਼ੁਰੂ ਹੋਇਆ ਹੈ। ਮੇਰੇ ਘਰ ਦੇ ਪਾਸ ਰਹਿੰਦਾ ਸੀ, ਮੈਂ ਉਸ ਨੂੰ ਕਾਫੀ ਕੁਝ ਸਿਖਾਇਆ ਹੈ। ਕਿਵੇਂ movement ਕਰਨੀ ਚਾਹੀਦੀ ਹੈ, ਕਿਵੇਂ hardwork ਕਰਨਾ ਹੈ। Deaflympics ਵਿੱਚ ਕਿਵੇਂ ਤਿਆਰ ਹੋਣਾ ਹੈ ਤਾਂ ਉਹ ਥੋੜ੍ਹਾ ਜਿਹਾ ਰਹਿੰਦਾ ਹੈ disbalance ਲੇਕਿਨ ਮੈਂ ਉਸ ਨੂੰ ਜੋ ਵੀ ਮੈਂ ਸਿਖਾਇਆ, ਉਹ ਮੈਨੂੰ ਬਹੁਤ ਸਪੋਰਟ ਕਰਦਾ ਹੈ।

ਪ੍ਰਧਾਨ ਮੰਤਰੀ ਜੀ : ਰੋਹਿਤ ਜੀ, ਅਸੀਂ ਵੀ ਤੁਹਾਡੇ ਨਾਲ ਕਰ ਦੇਵਾਂਗੇ। ਰੋਹਿਤ ਜੀ ਤੁਹਾਡਾ ਜੀਵਨ ਇੱਕ ਖਿਡਾਰੀ ਦੇ ਤੌਰ ’ਤੇ ਅਤੇ ਇੱਕ ਵਿਅਕਤੀ ਦੇ ਤੌਰ ’ਤੇ ਮੈਂ ਸਮਝਦਾ ਹਾਂ ਤੁਹਾਡੇ ਵਿੱਚ ਲੀਡਰਸ਼ਿਪ ਕੁਆਲਿਟੀ ਹੈ, ਤੁਹਾਡੇ ਵਿੱਚ ਕਾਨਫੀਡੈਂਸ ਲੈਵਲ ਹੈ ਅਤੇ ਤੁਸੀਂ ਕਿਸੇ ਚੀਜ਼ ਤੋਂ ਊਬ ਨਹੀਂ ਜਾਂਦੇ ਹੋ। ਲਗਾਤਾਰ ਉਸ ਵਿੱਚ ਚੇਤਨਾ ਭਰਦੇ ਰਹਿੰਦੇ ਹੋ। ਮੈਂ ਪੱਕਾ ਮੰਨਦਾ ਹਾਂ ਕਿ ਦੇਸ਼ ਦੇ ਯੁਵਾ ਉਨ੍ਹਾਂ ਦੇ ਲਈ ਆਪ ਵਾਕਈ ਬਹੁਤ ਹੀ ਪ੍ਰੇਰਕ ਰਹੇ ਹੋ। ਤੁਸੀਂ ਆਪਣੇ ਜੀਵਨ ਦੀਆਂ ਰੁਕਾਵਟਾਂ ਤੋਂ ਕਦੇ ਹਾਰ ਨਹੀਂ ਮੰਨੀ। ਠੀਕ ਹੈ ਪ੍ਰਮਾਤਮਾ ਨੇ ਕੁਝ ਕਮੀ ਦਿੱਤੀ, ਲੇਕਿਨ ਤੁਸੀਂ ਕਦੇ ਹਾਰ ਨਹੀਂ ਮੰਨੀ। ਤੁਸੀਂ ਪਿਛਲੇ 27 ਸਾਲ ਤੋਂ ਦੇਸ਼ ਦੇ ਲਈ ਪਦਕ ਜਿੱਤ ਰਹੇ ਹੋ। ਅਤੇ ਮੈਂ ਦੇਖ ਰਿਹਾ ਹਾਂ ਕਿ ਆਪ ਹੁਣ ਵੀ ਸੰਤੁਸ਼ਟ ਨਹੀਂ ਹੋ, ਕੁਝ ਨਾ ਕੁਝ ਕਰਨ ਦਾ ਜਜ਼ਬਾ ਹੈ ਅਤੇ ਮੈਂ ਦੇਖ ਰਿਹਾ ਹਾਂ ਕਿ ਉਮਰ ਵਧਦੀ ਹੈ ਲੇਕਿਨ ਨਾਲ-ਨਾਲ ਤੁਹਾਡਾ ਪ੍ਰਦਰਸ਼ਨ ਵੀ ਬਹੁਤ ਬਿਹਤਰ ਹੁੰਦਾ ਜਾ ਰਿਹਾ ਹੈ। ਆਪ ਆਪਣੇ ਟਾਰਗੇਟ ਨਵੇਂ ਤੈਅ ਕਰਦੇ ਜਾਂਦੇ ਹੋ। ਨਵੇਂ ਟਾਰਗੇਟ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੈਂ ਸਮਝਦਾ ਹਾਂ ਕਿ ਖਿਡਾਰੀ ਦੇ ਜੀਵਨ ਵਿੱਚ ਇਹੀ ਇੱਕ ਗੁਣ ਬਹੁਤ ਬੜੀ ਤਾਕਤ ਹੁੰਦਾ ਹੈ। ਉਹ ਕਦੇ ਸੰਤੋਸ਼ ਨਹੀਂ ਮੰਨਦਾ ਹੈ। ਬਹੁਤ ਨਵੇਂ goal set ਕਰਦਾ ਹੈ, ਉਸ ਦੇ ਲਈ ਖ਼ੁਦ ਨੂੰ ਖਪਾ ਦਿੰਦਾ ਹੈ ਅਤੇ ਉਸੇ ਦਾ ਪਰਿਣਾਮ ਹੈ ਕਿ ਕੁਝ ਨਾ ਕੁਝ ਪ੍ਰਾਪਤ ਕਰਦਾ ਰਹਿੰਦਾ ਹੈ। ਮੇਰੀ ਤਰਫ਼ੋ, ਮੇਰੇ ਦੇਸ਼ ਦੀ ਤਰਫ਼ੋਂ ਰੋਹਿਤ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਰੋਹਿਤ ਜੀ : ਬਹੁਤ-ਬਹੁਤ ਧੰਨਵਾਦ! ਮੈਂ ਵੀ ਤੁਹਾਨੂੰ ਅਭਿਨੰਦਨ ਕਰਦਾ ਹਾਂ ਸਰ।

ਉਦਘੋਸ਼ਕ : ਸ਼੍ਰੀ ਵੀਰੇਂਦਰ ਸਿੰਘ (Wrestling)

ਵੀਰੇਂਦਰ ਸਿੰਘ : ਜੀ, ਬਿਲਕੁਲ ਮੈਂ ਠੀਕ ਹਾਂ।

ਪ੍ਰਧਾਨ ਮੰਤਰੀ ਜੀ : ਆਪ ਠੀਕ ਹੋ?

ਵੀਰੇਂਦਰ ਸਿੰਘ : ਜੀ, ਜੀ!

ਪ੍ਰਧਾਨ ਮੰਤਰੀ ਜੀ : ਦੱਸੋ ਆਪਣੇ ਵਿਸ਼ੇ ਵਿੱਚ ਥੋੜ੍ਹਾ, ਦੱਸੋ ਦੇਸ਼ਵਾਸੀ ਦੇਖਣਾ ਚਾਹੁੰਦੇ ਹਨ ਤੁਹਾਨੂੰ।

ਵੀਰੇਂਦਰ ਸਿੰਘ : ਮੇਰੇ ਪਿਤਾ ਜੀ ਅਤੇ ਮੇਰੇ ਚਾਚਾ ਜੀ ਪਹਿਲਵਾਨ ਸਨ। ਮੈਂ ਉਨ੍ਹਾਂ ਨੂੰ ਦੇਖ ਕੇ ਹੀ ਪਹਿਲਵਾਨੀ ਸਿੱਖੀ ਅਤੇ ਉਹ ਗੁਣ ਮੇਰੇ ਵਿੱਚ ਆਇਆ ਅਤੇ ਮੈਂ ਇਹ ਨਿਰੰਤਰ ਪ੍ਰਯਾਸ ਕੀਤਾ ਕਿ ਮੈਂ ਵਧਦਾ ਰਹਾਂ। ਬਚਪਨ ਤੋਂ ਹੀ ਮੈਂ ਆਪਣੇ ਮੇਰੇ ਮੰਮੀ-ਪਾਪਾ ਮੈਨੂੰ ਸਪੋਰਟ ਕਰਦੇ ਸਨ। ਮੇਰੇ ਪਿਤਾ ਜੀ ਨੇ ਸਪੋਰਟ ਕੀਤਾ ਅਤੇ ਮੈਂ ਉਹ ਪਹਿਲਵਾਨੀ ਸਿੱਖਦਾ ਚਲਾ ਗਿਆ ਅਤੇ ਅੱਜ ਇਸ ਪੱਧਰ ’ਤੇ ਪਹੁੰਚਿਆ ਹਾਂ।

ਪ੍ਰਧਾਨ ਮੰਤਰੀ ਜੀ : ਲੇਕਿਨ ਪਿਤਾ ਜੀ ਨੂੰ ਅਤੇ ਚਾਚਾ ਨੂੰ ਸੰਤੋਸ਼ ਹੈ?

ਵੀਰੇਂਦਰ ਸਿੰਘ : ਨਹੀਂ, ਉਹ ਚਾਹੁੰਦੇ ਹਨ ਕਿ ਮੈਂ ਹੋਰ ਕਰਾਂ, ਅਤੇ ਖੇਡਾਂ, ਅਤੇ ਵਧਦਾ ਰਹਾਂ, ਅਤੇ ਤਰੱਕੀ ਕਰਦਾ ਰਹਾਂ ਕਿ ਜਿਵੇਂ-ਜਿਵੇਂ ਦੇਖਦਾ ਹਾਂ ਕਿ ਜੋ hearing ਸਮਾਜ ਦੇ ਲੋਕ ਹਨ ਉਹ ਅੱਗੇ ਨਿਰੰਤਰ ਵਧਦੇ ਜਾ ਰਹੇ ਹਨ, ਜਿਵੇਂ ਕਿ ਉਹ ਲੋਕ ਜਿੱਤਦੇ ਜਾ ਰਹੇ ਹਨ, ਮੈਂ ਵੀ hearing ਲੋਕਾਂ ਦੇ ਨਾਲ ਖੇਡਦਾ ਹਾਂ, ਮੈਂ ਵੀ ਉਨ੍ਹਾਂ ਨੂੰ ਮਾਤ ਦਿੱਤੀ ਹੈ ਅਤੇ ਮੈਂ selection ਵਿੱਚ ਆਇਆ ਹਾਂ, ਪਰ ਮੈਂ ਸੁਣ ਨਹੀਂ ਪਾਉਂਦਾ ਸਾਂ ਇਸ ਵਜ੍ਹਾ ਨਾਲ ਮੈਨੂੰ ਕੱਢ ਦਿੱਤਾ ਗਿਆ ਅਤੇ ਮੈਂ ਨਹੀਂ ਰਹਿ ਪਾਇਆ ਅਤੇ ਮੈਂ ਇਸ ਦੇ ਲਈ ਬਹੁਤ ਪਛਤਾਇਆ ਅਤੇ ਰੋਇਆ ਵੀ। ਪਰ ਫਿਰ ਮੈਂ ਬਧਿਰ(ਬੋਲ਼ੇ) ਸਮਾਜ ਵਿੱਚ ਜਦੋਂ ਮੈਂ ਅੰਦਰ ਆਇਆ, ਮੈਂ ਆਇਆ ਤਾਂ ਮੇਰੇ ਰੌਂਗਟੇ ਖੜ੍ਹੇ ਹੋ ਗਏ ਅਤੇ ਮੈਂ ਖੁਸ਼ੀ ਦੇ ਮਾਰੇ ਫੁੱਲਿਆ ਨਹੀਂ ਸਮਾਇਆ ਕਿ ਮੈਂ ਜਿੱਤ ਗਿਆ। ਜਦੋਂ ਮੈਂ ਮੈਡਲ ਪਹਿਲੀ ਵਾਰ ਜਿੱਤਿਆ,ਐਸੇ ਹੀ ਮੈਨੂੰ ਲਗਦਾ ਸੀ ਕਿ ਚਲੋ ਛੱਡੋ ਹੁਣ, ਮੈਂ ਕਿਉਂ hearing ਸਮਾਜ ਦੇ ਪਿੱਛੇ ਜਾਵਾਂ? ਹੁਣ ਮੈਂ ਬਧਿਰ(ਬੋਲ਼ੇ) ਸਮਾਜ ਵਿੱਚ ਹੀ ਇੱਕ ਨਾਮ ਕਮਾ ਸਕਦਾ ਹਾਂ ਅਤੇ ਮੈਂ ਉਸ ਨੂੰ ਨਿਰੰਤਰ ਅੱਗੇ ਵਧ ਸਕਦਾ ਹਾਂ। ਮੈਂ ਕਈ ਮੈਡਲ ਜਿੱਤੇ, 2005 ਵਿੱਚ, ਉਸ ਦੇ ਬਾਅਦ 2007 ਵਿੱਚ, ਉਸ ਦੇ ਬਾਅਦ ਮੈਂ ਫਸਟ ਓਲੰਪਿਕਸ ਜਦੋਂ ਜਿੱਤਿਆ ਸੀ, Turkey ਵਿੱਚ ਜਿੱਤਿਆ ਸੀ।

ਪ੍ਰਧਾਨ ਮੰਤਰੀ ਜੀ : ਅੱਛਾ ਵੀਰੇਂਦਰ ਇਹ ਦੱਸੋ। ਅੱਛਾ 2005 ਤੋਂ ਲੈ ਕੇ ਹੁਣ ਤੱਕ ਦੇ ਹਰ Deaflympics ਵਿੱਚ ਤੁਸੀਂ ਪਦਕ ਜਿੱਤ ਕੇ ਹੀ ਆਏ ਹੋ। ਇਹ ਨਿਰੰਤਰਤਾ ਤੁਸੀਂ ਕਿੱਥੋਂ ਲਿਆਉਂਦੇ ਹੋ? ਇਸ ਦੇ ਪਿੱਛੇ ਕੀ ਪ੍ਰੇਰਣਾ ਹੈ ਤੁਹਾਡੀ?

ਵੀਰੇਂਦਰ ਸਿੰਘ : ਮੈਂ Diet ’ਤੇ ਇਤਨਾ ਧਿਆਨ ਨਹੀਂ ਦਿੰਦਾ ਹਾਂ ਜਿਤਨਾ ਮੈਂ ਪ੍ਰੈਕਟਿਸ ’ਤੇ ਧਿਆਨ ਦਿੰਦਾ ਹਾਂ। ਮੈਂ ਲਗਾਤਾਰ hearing ਲੋਕਾਂ ਦੇ ਨਾਲ ਪ੍ਰੈਕਟਿਸ ਕਰਦਾ ਹਾਂ। ਬਹੁਤ ਮਿਹਨਤ ਕਰਦਾ ਹਾਂ। ਉਹ ਮਿਹਨਤ ਜਾਇਆ ਨਹੀਂ ਜਾਂਦੀ ਹੈ, ਮੈਂ ਬਿਲਕੁਲ ਦੇਖਦਾ ਹਾਂ ਕਿ ਉਹ ਕਿਵੇਂ ਖੇਡ ਰਹੇ ਹਨ ਅਤੇ ਉਸ ਨੂੰ ਨਿਰੰਤਰ ਵਧਦਾ ਰਹਿੰਦਾ ਹਾਂ। ਸਵੇਰੇ-ਸ਼ਾਮ ਮੈਂ ਲਗਾਤਾਰ ਪ੍ਰੈਕਟਿਸ ਵਿੱਚ ਬਹੁਤ ਧਿਆਨ ਦਿੰਦਾ ਹਾਂ। ਮੇਰਾ ਇਹ aim ਰਹਿੰਦਾ ਹੈ ਕਿ ਮੈਂ ਬਾਹਰ ਕਿਤੇ ਜਾਵਾਂਗਾ ਖੇਡਣ ਤਾਂ ਮੈਂ ਆਪਣੇ ਮਾਂ-ਬਾਪ ਦੇ ਚਰਨ ਸਪਰਸ਼ (ਛੂਹ) ਕਰਕੇ ਨਿਕਲਦਾ ਹਾਂ ਆਪਣੇ ਦੇਸ਼ ਨੂੰ ਛੱਡ ਕੇ ਅਤੇ ਮੈਂ ਉਨ੍ਹਾਂ ਨੂੰ ਯਾਦ ਕਰਕੇ ਹੀ ਖੇਡਦਾ ਹਾਂ। ਅਤੇ ਮੈਂ ਖੁਸ਼ ਰਹਿੰਦਾ ਹਾਂ ਕਿ ਮੈਂ ਵਿਜਈ ਹੋ ਕੇ ਆਇਆ ਹਾਂ। ਇਹ ਮੇਰੇ ਮਨ ਵਿੱਚ ਮੇਰੀ ਆਸ਼ਾ ਰਹਿੰਦੀ ਹੈ।

ਪ੍ਰਧਾਨ ਮੰਤਰੀ ਜੀ : ਅੱਛਾ ਵੀਰੇਂਦਰ ਦੁਨੀਆ ਵਿੱਚ ਉਹ ਕੌਣ ਖਿਡਾਰੀ ਹੈ ਜਿਸ ਦੇ ਨਾਲ ਖੇਡਦੇ ਸਮੇਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ? ਤੁਹਾਨੂੰ ਉਨ੍ਹਾਂ ਦੀ ਖੇਡ ਦੇਖਣ ਦਾ ਮਨ ਕਰਦਾ ਹੈ, ਉਹ ਕੌਣ ਹਨ?

ਵੀਰੇਂਦਰ ਸਿੰਘ : ਜਿਤਨੇ ਵੀ wrestlers ਹੁੰਦੇ ਹਨ, ਮੈਂ ਉਨ੍ਹਾਂ ਨੂੰ ਦੇਖਦਾ ਹਾਂ ਕਿ strategy ਕੀ ਹੈ? ਮੈਂ ਉਹ ਦੇਖ ਕੇ ਸਿੱਖਦਾ ਹਾਂ ਕਿ ਉਹ ਕਿਵੇਂ ਦਾਅ ਖੇਡਦੇ ਹਨ। ਮੈਂ ਉਨ੍ਹਾਂ ਨੂੰ ਹੀ ਦੇਖ ਕੇ ਖੇਡਦਾ ਹਾਂ ਅਤੇ ਮੈਂ ਸੋਚਦਾ ਹਾਂ ਕਿ ਮੈਨੂੰ ਉਸ ’ਤੇ ਧਿਆਨ ਰੱਖਣਾ ਹੈ ਕਿ ਮੈਂ ਵੀ ਘਰ ’ਤੇ ਉਸ ਨੂੰ ਨਿਰੰਤਰ ਸੋਚਦਾ ਵੀ ਰਹਿੰਦਾ ਹਾਂ ਕਿ ਉਸ ਖਿਡਾਰੀ ਨੇ ਕੈਸਾ ਖੇਡਿਆ ਸੀ। ਤਾਂ ਮੈਨੂੰ ਵੀ ਉਸ ਤੋਂ ਅੱਛਾ ਅਤੇ ਉਸ ਨਾਲ ਬਰਾਬਰ ਦੀ ਟੱਕਰ ਦੇ ਕੇ ਖੇਡਣਾ ਹੈ। ਮੈਨੂੰ ਉਸ ਤੋਂ ਬਿਲਕੁਲ ਘਬਰਾਉਣਾ ਨਹੀਂ ਹੈ। ਇੱਕ ਦਮ ਸਾਹਮਣੇ ਦੀ ਕੜਾਕੇ ਦੀ ਟੱਕਰ ਦੇਣੀ ਹੈ ਅਤੇ ਜਿੱਤਣਾ ਹੈ ਉਸ ਦਾਅ-ਪੇਚ ਦੇ ਨਾਲ।

ਪ੍ਰਧਾਨ ਮੰਤਰੀ ਜੀ : ਵੀਰੇਂਦਰ ਅੱਛੀ ਬਾਤ ਹੈ ਕਿ ਤੁਸੀਂ ਖੇਡਾਂ ਦੀ ਦੁਨੀਆ ਵਿੱਚ ਉਸਤਾਦ ਵੀ ਹੋ, ਨਾਲ- ਨਾਲ ਵਿਦਿਆਰਥੀ ਵੀ ਹੋ। ਇਹ ਆਪਣੇ ਆਪ ਵਿੱਚ ਬਹੁਤ ਬੜੀ ਬਾਤ ਹੈ। ਤੁਹਾਡੀ ਜੋ ਇੱਛਾ ਸ਼ਕਤੀ ਹੈ, ਉਹ ਸਚਮੁੱਚ ਵਿੱਚ ਹਰ ਕਿਸੇ ਨੂੰ ਪ੍ਰੇਰਿਤ ਕਰਦੀ ਹੈ। ਇਸ ਦੇ ਨਾਲ ਹੀ ਮੇਰਾ ਮੰਨਣਾ ਹੈ ਕਿ ਤੁਹਾਡੇ ਤੋਂ ਦੇਸ਼ ਦੇ ਖਿਡਾਰੀ ਅਤੇ ਯੁਵਾ ਦੋਨੋਂ ਜੋ ਸਿੱਖ ਸਕਦੇ ਹਨ ਅਤੇ ਉਹ ਹੈ ਤੁਹਾਡੀ ਨਿਰੰਤਰਤਾ, ਇੱਕ ਵਾਰ ਸਿਖਰ ’ਤੇ ਪਹੁੰਚਣਾ ਕਠਿਨ ਹੈ ਪਰ ਉਸ ਤੋਂ ਵੀ ਕਠਿਨ ਹੈ ਕਿ ਜਿੱਥੇ ਪਹੁੰਚੇ ਹੋ ਉੱਥੇ ਟਿਕੇ ਰਹਿਣਾ ਅਤੇ ਫਿਰ ਵੀ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਰਹਿਣਾ। ਤੁਸੀਂ ਸਿਖਰ ’ਤੇ ਪਹੁੰਚਣ ਦੇ ਲਈ ਤਪੱਸਿਆ ਕੀਤੀ। ਤੁਹਾਡੇ ਚਾਚਾ ਨੇ, ਤੁਹਾਡੇ ਪਿਤਾ ਜੀ ਨੇ ਲਗਾਤਾਰ ਤੁਹਾਡਾ ਮਾਰਗਦਰਸ਼ਨ ਕੀਤਾ, ਤੁਹਾਡੀ ਮਦਦ ਕੀਤੀ। ਪਹੁੰਚਣਾ ਇੱਕ ਬਾਤ ਹੈ, ਪਹੁੰਚਣ ਦੇ ਬਾਅਦ ਟਿਕੇ ਰਹਿਣਾ, ਇਹ ਮੈਂ ਸਮਝਦਾ ਹਾਂ ਤੁਹਾਡੀ ਗਜ਼ਬ ਦੀ ਤਾਕਤ ਹੈ ਅਤੇ ਇਸ ਲਈ ਖਿਡਾਰੀ ਜਗਤ ਇਸ ਬਾਤ ਨੂੰ ਸਮਝੇਗਾ, ਤੁਹਾਥੋਂ ਸਿੱਖੇਗਾ, ਮੇਰੀ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਬਹੁਤ-ਬਹੁਤ ਧੰਨਵਾਦ।

ਪ੍ਰਧਾਨ ਮੰਤਰੀ ਜੀ : ਧਨੁਸ਼, ਨਾਮ ਤਾਂ ਧਨੁਸ਼ ਹੈ, ਪਰ shooting ਕਰਦਾ ਹੈ?

ਧਨੁਸ਼ : ਜੀ, ਜੀ ਮੈਂ shooting ਕਰਦਾ ਹਾਂ।

ਪ੍ਰਧਾਨ ਮੰਤਰੀ ਜੀ : ਦੱਸੋ ਧਨੁਸ਼! ਆਪਣੇ ਵਿਸ਼ੇ ਵਿੱਚ ਦੱਸੋ!

ਧਨੁਸ਼ : ਜੀ, ਮੈਂ ਨਿਰੰਤਰ ਪ੍ਰੈਕਟਿਸ ਵਿੱਚ ਸ਼ੂਟਿੰਗ ਕਰਦਾ ਰਿਹਾ। ਮੇਰੀ ਫੈਮਿਲੀ ਦਾ ਸਪੋਰਟ ਮੈਨੂੰ ਬਹੁਤ ਰਿਹਾ ਕਿ ਮੈਨੂੰ stagewise ਉਹ ਕਿ ਮੈਨੂੰ ਦੱਸਦੇ ਰਹੇ ਕਿ ਮੈਨੂੰ ਜਿੱਤਣਾ ਹੀ ਹੈ, ਫਸਟ ਹੀ ਆਉਣਾ ਹੈ। ਮੈਂ ਚਾਰ ਵਾਰ ਵਿਦੇਸ਼ ਜਾ ਚੁੱਕਿਆ ਹਾਂ ਜਿੱਤਣ ਦੇ ਲਈ ਅਤੇ ਮੇਰਾ ਇਹ ਸਾਡਾ ਨਿਸ਼ਚਾ ਰਹਿੰਦਾ ਹੈ ਕਿ ਮੈਂ ਨਿਸ਼ਚਾ ਕੀਤਾ ਹੁੰਦਾ ਹੈ ਕਿ ਮੈਨੂੰ ਫਸਟ ਹੀ ਮੈਡਲ ਲਿਆਉਣਾ ਹੈ, ਮੈਨੂੰ ਗੋਲਡ ਹੀ ਜਿੱਤਣਾ ਹੈ।

ਪ੍ਰਧਾਨ ਮੰਤਰੀ ਜੀ : ਧਨੁਸ਼ ਜੀ, ਆਪ, ਅਤੇ ਵਿਦਿਆਰਥੀ ਜੋ ਚਾਹੁੰਦੇ ਹਨ ਇਸ ਖੇਡ ਵਿੱਚ ਅੱਗੇ ਵਧਣਾ, ਆਪ ਉਨ੍ਹਾਂ ਦੀ ਕੀ ਮਦਦ ਕਰ ਸਕਦੇ ਹੋ?

ਧਨੁਸ਼ : ਮੈਂ ਸਪੋਰਟਸ ਦੇ ਲਈ ਬੱਚਿਆਂ ਨੂੰ ਦੱਸਾਂਗਾ ਕਿ ਹਾਂ ਅਸੀਂ ਇਸ ਵਿੱਚ ਅੱਗੇ ਵਧ ਸਕਦੇ ਹਾਂ। ਸਾਨੂੰ ਪ੍ਰਯਾਸ ਕਰਦੇ ਰਹਿਣਾ ਚਾਹੀਦਾ ਹੈ। ਲਗਾਤਾਰ ਪ੍ਰੈਕਟਿਸ ਤੁਹਾਨੂੰ ਅੱਗੇ ਵਧਾਏਗੀ। ਤੁਹਾਨੂੰ ਲਗਾਤਾਰ ਰਨਿੰਗ ਪ੍ਰੈਕਟਿਸ ਕਰਨੀ ਚਾਹੀਦੀ ਹੈ, ਫਿਟ ਰਹਿਣਾ ਚਾਹੀਦਾ ਹੈ। ਬਸ ਸਰ ਮੈਂ ਇਤਨਾ ਹੀ ਕਹਿਣਾ ਚਾਹੁੰਦਾ ਹਾਂ।

ਪ੍ਰਧਾਨ ਮੰਤਰੀ ਜੀ : ਯੋਗਾ ਕਰਦੇ ਹੋ?

ਧਨੁਸ਼ : ਜੀ ਮੈਂ ਕਰਦਾ ਆ ਰਿਹਾ ਹਾਂ ਕਾਫੀ ਟਾਈਮ ਤੋਂ ਯੋਗਾ।

ਪ੍ਰਧਾਨ ਮੰਤਰੀ ਜੀ : ਅਤੇ ਮੈਡੀਟੇਸ਼ਨ ਕਰਦੇ ਹੋ?

ਧਨੁਸ਼ : ਹਾਂ ਕਰਦਾ ਹਾਂ ਲੇਕਿਨ ਬਹੁਤ ਜ਼ਿਆਦਾ ਨਹੀਂ, ਲੇਕਿਨ ਕਦੇ-ਕਦੇ ਕਰਦਾ ਹਾਂ ਧਿਆਨ ਰੱਖਣ ਦੀ ਵਜ੍ਹਾ ਤੋਂ।

ਪ੍ਰਧਾਨ ਮੰਤਰੀ ਜੀ : ਤੁਹਾਨੂੰ ਪਤਾ ਹੈ ਇਹ ਸ਼ੂਟਿੰਗ ਵਿੱਚ ਮੈਡੀਟੇਸ਼ਨ, ਧਿਆਨ ਇਹ ਬਹੁਤ ਕੰਮ ਆਉਂਦਾ ਹੈ?

ਧਨੁਸ਼ : ਜੀ, ਬਿਲਕੁਲ ਕੇਂਦ੍ਰਿਤ ਕਰਨਾ ਪੈਂਦਾ ਹੈ ਜੀ। ਬਿਲਕੁਲ hole ਕਰਕੇ ਇੱਕ ਦਮ ਕੇਂਦਰ ਲਗਾ ਕੇ ਇੱਕ ਦਮ ਨਿਸ਼ਾਨੇ ’ਤੇ ਇੱਕ ਦਮ ਧਿਆਨ ਰੱਖ ਕੇ ਕਰਨਾ ਪੈਂਦਾ ਹੈ।

ਪ੍ਰਧਾਨ ਮੰਤਰੀ ਜੀ : ਅੱਛਾ ਧਨੁਸ਼ ਦੱਸੋ, ਛੋਟੀ ਉਮਰ ਤੋਂ ਤੁਸੀਂ ਇਤਨੀ ਸਾਰੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹਨ, ਦੁਨੀਆ ਵਿੱਚ ਜਾ ਕੇ ਆਏ ਹੋ। ਤੁਹਾਡੀ ਸਭ ਤੋਂ ਬੜੀ ਪ੍ਰੇਰਣਾ ਕੀ ਹੈ? ਕੌਣ ਤੁਹਾਨੂੰ ਪ੍ਰੇਰਿਤ ਕਰਦਾ ਹੈ?

ਧਨੁਸ਼ : ਮੈਨੂੰ ਸਭ ਤੋਂ ਜ਼ਿਆਦਾ ਮੈਂ ਆਪਣੀ ਮਾਂ ਨਾਲ ਬਹੁਤ ਮੇਰਾ ਲਗਾਅ ਹੈ। ਉਹ ਉਨ੍ਹਾਂ ਦੇ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਮੇਰੇ ਪਾਪਾ ਵੀ ਮੈਨੂੰ ਬਹੁਤ ਸਪੋਰਟ ਕਰਦੇ ਹਨ ਅਤੇ ਮੈਨੂੰ ਪਿਆਰ ਕਰਦੇ ਹਨ। ਲੇਕਿਨ ਪਹਿਲਾਂ 2017 ਵਿੱਚ, ਮੈਂ ਜਦੋਂ ਥੋੜ੍ਹਾ ਪਰੇਸ਼ਾਨ ਰਹਿੰਦਾ ਸੀ, ਉਦਾਸ ਰਹਿੰਦਾ ਸੀ ਤਾਂ ਮੰਮੀ ਦਾ ਸਪੋਰਟ ਬਹੁਤ ਰਹਿੰਦਾ ਸੀ ਅਤੇ ਫਿਰ ਨਿਰੰਤਰ ਪ੍ਰਯਾਸ ਕਰਦੇ-ਕਰਦੇ ਜਦੋਂ ਮੈਂ ਜਿੱਤਣ ਲਗਿਆ ਤਾਂ ਮੈਨੂੰ ਬਹੁਤ ਖੁਸ਼ੀ ਮਿਲਣ ਲਗੀ ਅਤੇ ਉਹੀ ਮੇਰੀ ਪ੍ਰੇਰਣਾ ਨੂੰ ਸਰੋਤ ਬਣਦਾ ਚਲਾ ਗਿਆ।

ਪ੍ਰਧਾਨ ਮੰਤਰੀ– ਧਨੁਸ਼ ਸਭ ਤੋਂ ਪਹਿਲਾਂ ਤਾਂ ਤੁਹਾਡੀ ਮਾਤਾਜੀ ਅਤੇ ਤੁਹਾਡੇ ਪਰਿਵਾਰ ਨੂੰ ਪ੍ਰਣਾਮ ਕਰਦਾ ਹਾਂ, ਅਤੇ ਵਿਸ਼ੇਸ਼ ਕਰਕੇ ਤੁਹਾਡੀ ਮਾਤਾਜੀ ਨੂੰ। ਜੈਸਾ ਤੁਸੀਂ ਵਰਣਨ ਕੀਤਾ ਕਿ ਉਹ ਕਿਵੇਂ ਤੁਹਾਨੂੰ ਸੰਭਾਲਦੇ ਸਨ, ਕਿਵੇਂ ਤੁਹਾਨੂੰ ਪ੍ਰੋਤਸਾਹਿਤ ਕਰਦੇ ਸਨ, ਕਿਵੇਂ ਤੁਹਾਨੂੰ ਲੜਾਈ ਜਿੱਤਣ ਵਿੱਚ ਮਦਦ ਕਰਦੇ ਸਨ ਅਤੇ ਹਰ ਚੁਣੌਤੀ ਦੇ ਸਾਹਮਣੇ ਖੜ੍ਹੇ ਰਹਿਣ ਦੇ ਲਈ ਤੁਹਾਨੂੰ ਤਿਆਰ ਕਰਦੀ ਸਨ। ਤਾਂ ਸਚਮੁੱਚ ਵਿੱਚ ਤੁਸੀਂ ਬੜੇ ਭਾਗਵਾਨ (ਖੁਸ਼ਕਿਸਮਤ) ਹੋ ਅਤੇ ਤੁਸੀਂ ਦੱਸਿਆ ਕਿ ਤੁਸੀਂ ਖੇਲੋ ਇੰਡੀਆ ਵਿੱਚ ਵੀ ਕੁਝ ਨਵਾਂ ਸਿੱਖਣ ਦਾ ਪ੍ਰਯਾਸ ਕੀਤਾ, ਨਵੀਆਂ ਚੀਜ਼ਾਂ ਨੂੰ ਜਾਣਨ ਦਾ ਪ੍ਰਯਾਸ ਕੀਤਾ। ਅਤੇ ਖੇਲੋ ਇੰਡੀਆ ਨੇ ਅੱਜ ਦੇਸ਼ ਨੂੰ ਬਹੁਤ ਅੱਛੇ-ਅੱਛੇ ਖਿਡਾਰੀ ਦਿੱਤੇ ਹਨ। ਕਈ ਖੇਲ ਪ੍ਰਤਿਭਾਵਾਂ ਨੂੰ ਅੱਗੇ ਜਾਣ ਵਿੱਚ ਵੀ ਮਦਦ ਮਿਲੀ ਹੈ। ਤੁਸੀਂ ਆਪਣੀ ਸਮਰੱਥਾ ਨੂੰ ਪਹਿਚਾਣਿਆ। ਲੇਕਿਨ ਮੇਰਾ ਵਿਸ਼ਵਾਸ ਹੈ ਕਿ ਤੁਹਾਡੀ ਸਮਰੱਥਾ, ਧਨੁਸ਼ ਇਸ ਤੋਂ ਵੀ ਜ਼ਿਆਦਾ ਹੈ ਅਤੇ ਤੁਸੀਂ ਇਸ ਤੋਂ ਵੀ ਜ਼ਿਆਦਾ ਪਰਾਕ੍ਰਮ ਕਰਕੇ ਦਿਖਾਓਗੇ, ਇਹ ਮੈਨੂੰ ਵਿਸ਼ਵਾਸ ਹੈ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ।

ਧਨੁਸ਼ – ਬਹੁਤ-ਬਹੁਤ ਧੰਨਵਾਦ।

ਉਦਘੋਸ਼ਕ - ਸੁਸ਼੍ਰੀ ਪ੍ਰਿਯਸ਼ਾ ਦੇਸ਼ਮੁਖ - ਸ਼ੂਟਿੰਗ

ਪ੍ਰਧਾਨ ਮੰਤਰੀ ਜੀ – ਅੱਛਾ ਪ੍ਰਿਯਸ਼ਾ, ਤੁਸੀਂ ਪੁਣੇ ਤੋਂ ਹੋ।

ਪ੍ਰਿਯਸ਼ਾ – Actually ਮੈਂ ਮਹਾਰਾਸ਼ਟਰ, ਤੋਂ ਹਾਂ। ਮੇਰਾ ਨਾਮ ਪ੍ਰਿਯਸ਼ਾ ਦੇਸ਼ਮੁਖ ਹੈ। ਉਹ ਮੈਂ ਅੱਠ ਸਾਲ ਵਿੱਚ ਪ੍ਰੈਕਟਿਸ ਕਰ ਰਹੀ ਹਾਂ ਸ਼ੂਟਿੰਗ ਵਿੱਚ। ਉਸ ਤੋਂ ਪਹਿਲਾਂ ਮੈਂ ਬੈਡਮਿੰਟਨ, ਸਭ ਕੁਝ ਕੀਤਾ ਲੇਕਿਨ ਤਦ ਮੈਂ ਹਾਰ ਗਈ ਤਾਂ ਮੈਂ ਸੋਚਿਆ ਸ਼ੂਟਿੰਗ ਅਸਾਨ ਹੈ। ਤਾਂ ਮੈਂ ਸ਼ੂਟਿੰਗ ਵਿੱਚ 2014 ਵਿੱਚ join ਹੋਈ। ਉਸ ਦੇ ਬਾਅਦ 2014-15 ਵਿੱਚ ਨੈਸ਼ਨਲ ਕੈਂਪ ਸੀ ਉੱਥੇ ਮੈਂ ਆਪਣੀ ਕੈਟੇਗਰੀ 7 ਗੋਲਡ ਮੈਡਲ ਅਤੇ ਓਪਨ ਕੈਟੇਗਰੀ ਵਿੱਚ ਸਿਲਵਰ medal ਮਿਲਿਆ ਹੈ ਅਤੇ ਪਹਿਲਾਂ ਮੈਂ ਕੀ ਫਸਟ ਵਰਲਡ ਚੈਂਪੀਅਨਸ਼ਿਪ ਵਿੱਚ ਰਸ਼ੀਆ ਵਿੱਚ ਸੀ ਤਾਂ ਮੈਂ ਪਹਿਲੀ ਵਾਰ ਇੰਟਰਨੈਸ਼ਨਲ ’ਤੇ ਖੇਡਿਆ। ਤਾਂ ਮੈਨੂੰ ਥੋੜ੍ਹਾ ਜਿਹਾ ਡਰ ਲਗਿਆ ਸੀ ਅਤੇ ਪਰੇਸ਼ਾਨ ਵੀ ਹੋਈ। ਲੇਕਿਨ ਦਾਦੀ ਜੀ ਦੇ ਅਸ਼ੀਰਵਾਦ ਨਾਲ ਅਤੇ ਮੇਰੇ ਪਾਪਾ ਨੇ ਮੈਨੂੰ ਸਮਝਾਇਆ ਕਿ ਜੋ ਕੁਝ ਵੀ ਹੋਵੇ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਤਾਂ ਜਾਓ, ਖੇਡੋ, ਜੋ ਮਿਲੇਗਾ ਉਹ ਮਿਲੇਗਾ। ਲੇਕਿਨ ਹੁਣ performance ਕਰਕੇ ਦਿਖਾਓ। ਪਰੰਤੂ ਮੈਨੂੰ ਪਤਾ ਨਹੀਂ ਕੀ ਮਿਲਿਆ ਲੇਕਿਨ ਜਦੋਂ ਲਾਸਟ ਟਾਈਮ ਵਿੱਚ ਮੇਰਾ ਕੁਆਲੀਫਿਕੇਸ਼ਨ ਹੋਇਆ ਤਾਂ ਫਾਇਨਲ ਹੋਇਆ। ਬਾਅਦ ਵਿੱਚ ਤਾਂ ਫਾਇਨਲ ਹੋ ਗਿਆ ਤਾਂ ਮੈਨੂੰ ਹੋਰ ਮਾਡਲ ਮਿਲਿਆ।

ਪ੍ਰਧਾਨ ਮੰਤਰੀ ਜੀ – ਅੱਛਾ 2017 ਵਿੱਚ ਤੁਸੀਂ ਛੇਵੇਂ ਸਥਾਨ ’ਤੇ ਆਈ ਸੀ। ਇਸ ਵਾਰ ਸਵਰਣ (ਗੋਲਡ) ਲੈ ਕੇ ਆਏ ਹੋ। ਇਹ ਕੋਈ ਛੋਟੀ ਸਿੱਧੀ ਨਹੀਂ ਹੈ। ਤਾਂ ਤੁਹਾਨੂੰ ਹਾਲੇ ਵੀ ਸੰਤੋਸ਼ ਨਹੀਂ ਹੈ, ਹੁਣ ਵੀ ਆਪਣੇ-ਆਪ ਨੂੰ ਸ਼ਿਕਾਇਤ ਕਰਦੇ ਰਹਿੰਦੇ ਹੋ।

ਪ੍ਰਿਯਸ਼ਾ – ਨਹੀਂ ਸੀ, ਮੈਂ ਤਾਂ confident ਨਹੀਂ ਸੀ, ਮੈਂ ਫਿਰ ਵੀ ਡਰ ਰਹੀ ਹਾਂ। ਦਾਦੀ ਅਤੇ ਪਾਪਾ ਦੇ ਅਸ਼ੀਰਵਾਦ ਅਤੇ ਮੇਰਾ ਗੁਰੂ ਹੈ ਅੰਜਲੀ ਭਾਗਵਤ, ਉਸ ਕੋਚ ਨੇ ਮੈਨੂੰ ਸਿਖਾਇਆ ਜੋ ਕਰਨਾ ਹੈ ਕਰੋ, ਲੇਕਿਨ ਲੇਕਿਨ ਪਾਜ਼ਿਟਿਵ ਸੋਚੋ ਤਾਂ ਕਰ ਲਵੋਗੇ। ਅਤੇ ਹੁਣੇ, ਹੁਣੇ ਸੈਕੰਡ ਓਲੰਪਿਕਸ ਵਿੱਚ ਬ੍ਰਾਜ਼ੀਲ ਵਿੱਚ ਹੋਇਆ ਤਾਂ ਧਨੁਸ਼ ਦੇ ਨਾਲ ਟੀਮ ਵਿੱਚ ਮੈਨੂੰ ਗੋਲਡ ਮੈਡਲ ਮਿਲਿਆ। ਤਾਂ ਦਾਦੀ ਓਲੰਪਿਕਸ ਹੋਣ ਦੇ ਪਹਿਲੇ, ਇਸ ਦੁਨੀਆ ਵਿੱਚ ਨਹੀਂ ਹੈ ਹੁਣ, ਉਸ ਨੇ ਮੈਨੂੰ ਪ੍ਰੌਮਿਸ ਦਿੱਤਾ ਸੀ ਕਿ ਅਸੀਂ ਪਦਕ ਜਿੱਤ ਕਰ ਜ਼ਰੂਰ ਆਵਾਂਗੇ ਲੇਕਿਨ ਦਾਦੀ ਨੇ ਮੇਰੇ ਤੋਂ ਵਾਅਦਾ ਲਿਆ ਕਿ ਹੁਣ ਮੈਡਲ ਜ਼ਰੂਰ ਮਿਲੇਗਾ। ਲੇਕਿਨ ਅਚਾਨਕ ਉਨ੍ਹਾਂ ਦੀ ਮੌਤ ਹੋਣ ਦੇ ਬਾਅਦ ਤਾਂ ਮੈਂ ਉਸ ਦਾ ਸੁਪਨਾ ਮੈਂ ਪੂਰਾ ਕਰ ਦਿੱਤਾ ਤਾਂ ਮੈਨੂੰ ਅੱਛਾ ਲਗ ਰਿਹਾ ਹੈ।

ਪ੍ਰਧਾਨ ਮੰਤਰੀ ਜੀ – ਦੇਖੋ ਪ੍ਰਿਯਸ਼ਾ, ਸਭ ਤੋਂ ਪਹਿਲਾਂ ਤਾਂ ਮੈਂ ਅੰਜਲੀ ਭਾਗਵਤ ਜੀ ਨੂੰ ਵੀ ਵਧਾਈ ਦਿੰਦਾ ਹਾਂ, ਉਨ੍ਹਾਂ ਨੇ ਤੁਹਾਡੇ ਲਈ ਆਪਣਾ ਇਤਨਾ ਜੀ-ਜਾਨ ਨਾਲ ਮਿਹਨਤ ਕੀਤੀ।

ਪ੍ਰਿਯਸ਼ਾ – ਥੈਂਕਯੂ ਸਰ!

ਪ੍ਰਧਾਨ ਮੰਤਰੀ ਜੀ – ਮੈਂ ਸਚਮੁੱਚ ਵਿੱਚ ਦੱਸਦਾ ਹਾਂ ਕਿ ਇੱਕ ਤਾਂ ਤੁਹਾਡਾ, ਤੁਹਾਡੇ ਮਾਤਾ-ਪਿਤਾ ਦਾ, ਲੇਕਿਨ ਕੋਚ ਵੀ ਅਗਰ ਜੀ-ਜਾਨ ਨਾਲ ਤੁਹਾਡੇ ਲਈ ਕੰਮ ਕਰਦਾ ਹੈ, ਤਾਂ ਉਸ ਦੇ ਕਾਰਨ ਬਹੁਤ ਬੜਾ ਬਦਲਾਅ ਮੈਂ ਦੇਖ ਰਿਹਾ ਹਾਂ। ਅੱਛਾ ਇਹ ਦੱਸੋ ਤੁਸੀਂ ਹੋ ਤਾਂ ਪੁਣੇ ਤੋਂ, ਹੋ, ਅਤੇ ਪੁਣੇ ਦੇ ਲੋਕ ਤਾਂ ਬਹੁਤ ਸ਼ੁੱਧ ਮਰਾਠੀ ਬੋਲਦੇ ਹਨ।

ਪ੍ਰਿਯੰਸ਼ਾ – ਹਾਂ ਪਤਾ ਹੈ ਮੈਂ ਮਰਾਠੀ ਹਾਂ।

ਪ੍ਰਧਾਨ ਮੰਤਰੀ ਜੀ – ਤਾਂ ਆਪ ਇਤਨੀ ਵਧੀਆ ਹਿੰਦੀ ਕਿਵੇਂ ਬੋਲਦੇ ਹੋ।

ਪ੍ਰਿਯੰਸ਼ਾ – ਮੈਂ ਮਰਾਠੀ, ਹਿੰਦੀ ਸਭ ਬੋਲਦੀ ਹਾਂ ਲੇਕਿਨ ਪ੍ਰੌਬਲਮ ਐਸਾ ਹੈ ਮਰਾਠੀ ਵਿੱਚ ਤਾਂ ਮੈਨੂੰ ਮੇਰੀ ਲੈਂਗਵੇਜ ਹੁੰਦੀ ਹੈ। ਮੈਨੂੰ ਹੁੰਦਾ ਹੈ ਕਿ ਦੁਨੀਆ ਵਿੱਚ ਇੱਕ ਲੈਂਗਵੇਜ ਵਿੱਚ ਬਾਤ ਨਹੀਂ ਕਰਨਾ, ਸਭ ਲੈਂਗਵੇਜ ਵਿੱਚ ਗੱਲ ਕਰਦੇ ਹਨ, ਲੇਕਿਨ ਮੈਂ ਘੱਟ ਬਾਤ ਕਰਦੀ ਹਾਂ ਮਰਾਠੀ ਵਿੱਚ।

ਪ੍ਰਧਾਨ ਮੰਤਰੀ ਜੀ – ਮੈਨੂੰ ਇਹ ਵੀ ਦੱਸਿਆ ਗਿਆ, ਤੁਹਾਡੀ ਦਾਦੀ ਨੇ ਹਮੇਸ਼ਾ ਤੁਹਾਨੂੰ ਪ੍ਰੋਤਸਾਹਿਤ ਕੀਤਾ, ਕਦੇ ਨਿਰਾਸ਼ ਨਹੀਂ ਹੋਣ ਦਿੱਤਾ, ਕਦੇ ਤੁਹਾਨੂੰ ਉਦਾਸ ਨਹੀਂ ਹੋਣ ਦਿੱਤਾ। ਅਨੇਕ ਚੁਣੌਤੀਆਂ ਨੂੰ ਤੁਸੀਂ ਕਰ ਪਾਏ ਅਤੇ ਜੈਸਾ ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਨਵੇਂ-ਨਵੇਂ ਤਰੀਕੇ ਨਾਲ ਇਸ ਨੂੰ ਸਿੱਖਣ ਦਾ ਪ੍ਰਯਾਸ ਕੀਤਾ ਹੈ। ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਨੂੰ ਪ੍ਰੇਰਣਾ ਦਿੰਦੇ ਰਹੋਗੇ।

ਪ੍ਰਿਯਸ਼ਾ – ਥੈਂਕਯੂ !

ਉਦਘੋਸ਼ਕ – ਜਾਫਰੀਨ ਸ਼ੇਖ - ਟੈਨਿਸ

ਪ੍ਰਧਾਨ ਮੰਤਰੀ ਜੀ – ਹਾਂ ਜਾਫਰੀਨ ਨਮਸਤੇ।

ਜਾਫਰੀਨ – I am Jafrin Shekh, Tennis Player. I have won Bronze Medal in deaf Olympic 2021. ਮੈਨੂੰ ਮੇਰੇ ਬੱਪਾ ਬਹੁਤ ਸਪੋਰਟ ਕਰਦੇ ਹਨ, ਬਹੁਤ ਮਿਹਨਤ ਕਰਦੇ ਹਨ। ਮੇਰਾ ਇੰਡੀਆ ਵਿੱਚ ਤਾਂ ਬਹੁਤ ਮੈਡਲ ਹੋਇਆ। Thank You Narendra Modi, Prime Minister of India.

ਪ੍ਰਧਾਨ ਮੰਤਰੀ ਜੀ – ਅੱਛਾ ਜਾਫਰੀਨ, ਤੁਸੀਂ ਅਤੇ ਪ੍ਰਿਥਵੀ ਸ਼ੇਖਰ, ਤੁਹਾਡੀ ਜੋੜੀ ਨੇ ਬੜਾ ਕਮਾਲ ਕਰ ਦਿੱਤਾ। ਤੁਸੀਂ ਦੋਵੇਂ ਇੱਕ-ਦੂਸਰੇ ਨੂੰ ਕੋਰਟ ਵਿੱਚ ਮਦਦ ਕਿਵੇਂ ਕਰਦੇ ਸੀ। ਇੱਕ-ਦੂਸਰੇ ਦੀ ਮਦਦ ਕਿਵੇਂ ਕਰਦੇ ਹੋ।

ਜਾਫਰੀਨ - ਅਸੀਂ ਦੋਨੋਂ ਸਪੋਰਟ ਕਰਦੇ ਹਾਂ (ਅਸਪਸ਼ਟ)

ਪ੍ਰਧਾਨ ਮੰਤਰੀ ਜੀ – ਦੇਖੋ, ਟੈਨਿਸ ਵਿੱਚ ਮੈਂ ਤਾਂ ਕੋਈ‍ ਖਿਡਾਰੀ ਨਹੀਂ ਰਿਹਾ ਹਾਂ, ਮੈਨੂੰ ਉਹ ਨਸੀਬ ਨਹੀਂ ਹੋਇਆ ਹੈ, ਲੇਕਿਨ ਕਹਿੰਦੇ ਹਨ ਕਿ ਟੈਨਿਸ ਇੱਕ ਅਜਿਹੀ ਖੇਡ ਹੈ ਕਿ ਉਸ ਵਿੱਚ ਟੈਕਨੀਕ ’ਤੇ ਬੜਾ ਬਲ ਰਹਿੰਦਾ ਹੈ ਅਤੇ ਟੈਕਨੀਕ ਦੀ ਤਰਫ਼ ਕਾਫੀ ਫੋਕਸ ਰਹਿੰਦਾ ਹੈ। ਤੁਸੀਂ ਇਸ ਖੇਡ ਨੂੰ ਨਾ ਸਿਰਫ਼ ਅਪਣਾਇਆ, ਲੇਕਿਨ ਕਈ ਵਾਰ ਤੁਸੀਂ ਦੇਸ਼ ਦਾ ਨਾਮ ਉੱਚਾ ਕੀਤਾ। ਇਨ੍ਹਾਂ ਚੀਜ਼ਾਂ ਨੂੰ ਆਤਮਸਾਤ ਕਰਨ ਵਿੱਚ ਤੁਹਾਨੂੰ ਮਿਹਨਤ ਕਿਤਨੀ ਪੈਂਦੀ ਸੀ।

ਜਾਫਰੀਨ – ਸਰ, ਮੈਂ ਬਹੁਤ ਮਿਹਨਤ ਕੀਤੀ, ਹਮੇਸ਼ਾ ਬਹੁਤ ਮਿਹਨਤ ਕੀਤੀ (ਅਸਪਸ਼ਟ)

ਪ੍ਰਧਾਨ ਮੰਤਰੀ ਜੀ – ਅੱਛਾ ਤੁਸੀਂ ਇੱਕ ਪ੍ਰਕਾਰ ਨਾਲ ਦੇਸ਼ ਦੀਆਂ ਬੇਟੀਆਂ ਦਾ, ਉਨ੍ਹਾਂ ਦੀ ਸਮਰੱਥਾ ਦਾ ਇੱਕ ਪ੍ਰਕਾਰ ਨਾਲ ਸਮਾਨਾਰਥੀ ਤਾਂ ਹੋ ਹੀ, ਸਾਥ ਹੀ ਆਪ ਛੋਟੀਆਂ-ਛੋਟੀਆਂ ਬੱਚੀਆਂ ਦੇ ਲਈ ਵੀ ਇੱਕ ਪ੍ਰੇਰਣਾ ਹੋ। ਤੁਸੀਂ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੀ ਬੇਟੀ ਅਗਰ ਕੁਝ ਠਾਣ ਲਵੇ ਤਾਂ ਕੋਈ ਵੀ ਰੁਕਾਵਟ ਉਸ ਨੂੰ ਰੋਕ ਨਹੀਂ ਸਕਦੀ ਹੈ। ਮੇਰੀ ਤਰਫ਼ ਤੋਂ ਜਾਫਰੀਨ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡੇ ਪਿਤਾ ਜੀ ਨੂੰ ਵਿਸ਼ੇਸ਼ ਰੂਪ ਨਾਲ ਅਭਿਨੰਦਨ ਕਿ ਉਨ੍ਹਾਂ ਨੇ ਤੁਹਾਡੇ ਪਿੱਛੇ ਇਤਨੀ ਮਿਹਨਤ ਕੀਤੀ ਅਤੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ।

ਜਾਫਰੀਨ – ਸਰ, ਆਪ ਸਭ ਨੂੰ ਸਪੋਰਟ ਕਰਦੇ ਹੋ, (ਅਸਪਸ਼ਟ) ਸਪੋਰਟ ਕਰੋ।

ਪ੍ਰਧਾਨ ਮੰਤਰੀ ਜੀ – ਮੈਂ ਕਰਾਂਗਾ।

ਜਾਫਰੀਨ - ਥੈਂਕਯੂ ਸਰ, ਥੈਂਕਯੂ !

ਪ੍ਰਧਾਨ ਮੰਤਰੀ ਜੀ – ਮੈਂ ਕਰਾਂਗਾ। ਤੁਹਾਡੀ ਇਹ ਊਰਜਾ ਮੈਂ ਕਹਿ ਸਕਦਾ ਹਾਂ ਕਿ ਜੋ ਮੁਕਾਮ ਤੁਸੀਂ ਲੋਕਾਂ ਨੇ ਹਾਸਲ ਕੀਤਾ, ਤੁਹਾਡਾ ਜਜ਼ਬਾ ਇਸ ਤੋਂ ਬਹੁਤ ਅੱਗੇ ਜਾਣ ਦਾ ਹੈ। ਇਹ ਜਜ਼ਬਾ ਬਣਾ ਕੇ ਰੱਖਿਓ, ਇਹ ਜੋਸ਼ ਬਣਾ ਕੇ ਰੱਖਿਓ। ਇਸੇ ਜੋਸ਼ ਨਾਲ ਦੇਸ਼ ਦੀ ਜਿੱਤ ਦੇ ਨਵੇਂ ਰਸਤੇ ਖੁੱਲ੍ਹਣਗੇ। ਭਾਰਤ ਦੇ ਉੱਜਵਲ ਭਵਿੱਖ ਦਾ‍ ਨਿਰਮਾਣ ਹੋਵੇਗਾ। ਅਤੇ ਮੈਂ ਮੰਨਦਾ ਹਾਂ ਸਾਡੇ ਜਨਰਲ ਖੇਡਾਂ ਦੇ ਜਗਤ ਵਿੱਚ ਕੋਈ ਵਿਅਕਤੀ ਨਾਮ ਲੈ ਕੇ ਆਉਂਦਾ ਹੈ ਤਾਂ ਉੱਥੋਂ ਦੇ sports culture ਦੀ sports ability ਦੀ ਬਾਤ ਹੁੰਦੀ ਹੈ। ਲੇਕਿਨ ਕੋਈ ਦਿੱਵਯਾਂਗ, ਕੋਈ ਸਰੀਰਕ ਤੌਰ ‘ਤੇ ਮਜਬੂਰੀ ਵਿੱਚ ਜ਼ਿੰਦਗੀ ਗੁਜਾਰਨ ਵਾਲਾ ਵਿਅਕਤੀ, ਉਹ ਜਦੋਂ ਦੁਨੀਆ ਦੇ ਅੰਦਰ ਨਾਮ ਰੋਸ਼ਨ ਕਰਦਾ ਹੈ ਤਾਂ ਉਹ ਸਿਰਫ਼ ਖਿਡਾਰੀ ਜਿੱਤ ਕਰਕੇ ਨਹੀਂ ਆਉਂਦਾ, ਉਹ ਸਿਰਫ਼ ਖੇਲ ਦਾ ਖੇਲ ਨਹੀਂ ਰਹਿੰਦਾ ਹੈ, ਉਹ ਉਸ ਦੇਸ਼ ਦੀ ਛਵੀ ਨੂੰ ਵੀ ਲੈ ਕੇ ਜਾਂਦਾ ਹੈ ਕਿ ਹਾਂ ਇਹ ਦੇਸ਼ ਅਜਿਹਾ ਹੈ ਕਿ ਜਿੱਥੇ ਦਿੱਵਯਾਂਗ ਲੋਕਾਂ ਦੇ ਪ੍ਰਤੀ ਵੀ ਇਹੀ ਸੰਵੇਦਨਾ ਹੈ, ਇਹੀ ਭਾਵ ਹੈ ਅਤੇ ਇਹੀ ਸਮਰੱਥਾ ਦੀ ਪੂਜਾ ਉਹ ਦੇਸ਼ ਕਰਦਾ ਹੈ।

ਇਹ ਬਹੁਤ ਬੜੀ ਤਾਕਤ ਹੁੰਦੀ ਹੈ। ਅਤੇ ਇਸ ਦੇ ਕਾਰਨ ਦੁਨੀਆ ਵਿੱਚ ਤੁਸੀਂ ਜਿੱਥੇ ਵੀ ਗਏ ਹੋਵੋਗੇ, ਦੁਨੀਆ ਵਿੱਚ ਜਦੋਂ ਵੀ ਤੁਹਾਡੀ ਇਸ ਸਿੱਧੀ ਨੂੰ ਕਿਸੇ ਨੇ ਦੇਖਿਆ ਹੋਵੇਗਾ, ਤਾਂ ਤੁਹਾਨੂੰ ਦੇਖਦਾ ਹੋਵੇਗਾ, ਤੁਹਾਡੀ ਖੇਡ ਨੂੰ ਦੇਖਦਾ ਹੋਵੇਗਾ, ਤੁਹਾਡੇ ਮੈਡਲ ਨੂੰ ਦੇਖਦਾ ਹੋਵੇਗਾ, ਲੇਕਿਨ back of the mind ਸੋਚਦਾ ਹੋਵੇਗਾ, ਅੱਛਾ! ਹਿੰਦੁਸਤਾਨ ਵਿੱਚ ਇਹ ਵਾਤਾਵਰਣ ਹੈ, ਹਰੇਕ ਨੂੰ ਸਮਾਨਤਾ ਹੈ, ਹਰੇਕ ਨੂੰ ਅਵਸਰ ਹੈ। ਅਤੇ ਉਸ ਨਾਲ ਦੇਸ਼ ਦਾ ਅਕਸ ਬਣਦਾ ਹੈ। ਯਾਨੀ ਸਾਧਾਰਣ ਖਿਡਾਰੀ ਦੇਸ਼ ਦਾ ਅਕਸ ਬਣਾਉਂਦਾ ਹੈ, ਉਸ ਤੋਂ ਅਨੇਕ ਗੁਣਾ ਜ਼ਿਆਦਾ ਅੱਛਾ ਅਕਸ ਦੇਸ਼ ਦਾ ਬਣਾਉਣ ਦਾ ਕੰਮ ਤੁਹਾਡੇ ਦੁਆਰਾ ਹੁੰਦਾ ਹੈ। ਤੁਹਾਡੇ ਪ੍ਰਯਤਨਾਂ ਦੇ ਦੁਆਰਾ ਹੁੰਦਾ ਹੈ। ਯਾਨੀ, ਇਹ ਆਪਣੇ-ਆਪ ਵਿੱਚ ਬਹੁਤ ਬੜੀ ਬਾਤ ਹੈ।

ਤੁਹਾਨੂੰ ਸਭ ਨੂੰ ਇੱਕ ਵਾਰ ਫਿਰ ਇਹ ਸ਼ਾਨਦਾਰ ਜਿੱਤ ਦੇ ਲਈ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਲਈ, ਦੇਸ਼ ਦਾ ਨਾਮ ਉੱਚਾ ਕਰਨ ਦੇ ਲਈ, ਭਾਰਤ ਦਾ ਤਿਰੰਗਾ ਝੰਡਾ ਫਹਿਰਾਉਣ ਦੇ ਲਈ, ਅਤੇ ਉਹ ਵੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹੋ, ਉਸ ਸਮੇਂ ਦੇਸ਼ ਦੇ ਤਿਰੰਗੇ ਨੂੰ ਫਹਿਰਾਉਣ ਦੇ ਲਈ ਆਪ ਸਭ ਬਹੁਤ-ਬਹੁਤ ਵਧਾਈ ਦੇ ਪਾਤਰ ਹੋ।

ਤੁਹਾਡੇ ਇਸ ਪੁਰੁਸ਼ਾਰਥ ਵਿੱਚ ਤੁਹਾਡੇ ਪਰਿਵਾਰਜਨਾਂ ਦਾ, ਤੁਹਾਡੇ ਮਾਤਾ-ਪਿਤਾ ਦਾ, ਤੁਹਾਡੇ ਕੋਚੇਜ ਦਾ, ਤੁਹਾਡੇ ਆਸਪਾਸ ਦਾ ਜੋ ਐਨਵਾਇਰਨਮੈਂਟ ਹੋਵੇਗਾ, ਉਨ੍ਹਾਂ ਸਭ ਦਾ ਬਹੁਤ ਬੜਾ ਯੋਗਦਾਨ ਰਿਹਾ ਹੈ। ਅਤੇ ਇਸ ਲਈ ਉਨ੍ਹਾਂ ਸਭ ਨੂੰ ਵੀ ਮੈਂ ਵਧਾਈ ਦਿੰਦਾ ਹਾਂ।

ਜਿਨ੍ਹਾਂ ਵੀ ਖਿਡਾਰੀਆਂ ਨੇ ਇਸ ਆਲਮੀ ਮੁਕਾਬਲੇ ਵਿੱਚ ਹਿੱਸਾ ਲਿਆ, ਉਨ੍ਹਾਂ ਨੇ ਪੂਰੇ ਦੇਸ਼ ਦੇ ਸਾਹਮਣੇ ਹੌਸਲੇ ਦੀ ਇੱਕ ਅਭੂਤਪੂਰਵ ਉਦਾਹਰਣ ਪ੍ਰਸਤੁਤ ਕੀਤੀ ਹੈ। ਕੁਝ ਲੋਕ ਹੋਣਗੇ ਜੋ ਮੈਡਲ ਤੱਕ ਸ਼ਾਇਦ ਨਹੀਂ ਪਹੁੰਚ ਪਾਏ ਹੋਣਗੇ, ਲੇਕਿਨ ਇਹ ਮੰਨ ਕੇ ਚਲੋ ਕਿ ਉਸ ਮੈਡਲ ਨੇ ਤੁਹਾਨੂੰ ਦੇਖ ਲਿਆ ਹੈ। ਹੁਣ ਉਹ ਮੈਡਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਉਹ ਮੈਡਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਸੀਂ ਇਹ ਮਤ ਸੋਚੋ ਕਿ ਹੁਣ ਤੁਸੀਂ ਪਿੱਛੇ ਹੋ। ਤੁਸੀਂ ਜ਼ਰੂਰ ਸਿੱਧੀ ਪ੍ਰਾਪਤ ਕਰੋਗੇ, ਤੁਸੀਂ ਵਿਜਈ ਹੋ ਕੇ ਆਓਗੇ ਅਤੇ ਜੋ ਵਿਜਈ ਹੋਏ ਹਨ ਉਹ ਵੀ ਹੁਣ ਤਾਂ ਤੁਹਾਡੀ ਪ੍ਰੇਰਣਾ ਦਾ ਕਾਰਨ ਬਣਨਗੇ। ਅਤੇ ਇਸ ਖੇਡ ਦੇ ਅੰਦਰ ਹੁਣ ਤੱਕ ਦੇ ਸਾਰੇ ਰਿਕਾਰਡ ਤੁਸੀਂ ਤੋੜ ਕੇ ਆਏ ਹੋ। ਹਿੰਦੁਸਤਾਨ ਦੇ ਸਾਰੇ ਰਿਕਾਰਡ ਤੁਸੀਂ ਤੋੜ ਕੇ ਆਏ ਹੋ।

ਇਸ ਲਈ ਇਸ ਟੀਮ ਦਾ ਹਿਰਦੈ ਤੋਂ ਮੈਂ ਗਰਵ (ਮਾਣ) ਕਰਦਾ ਹਾਂ, ਅਭਿਨੰਦਨ ਕਰਦਾ ਹਾਂ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਉਸ ਵਿੱਚ ਵੀ ਤੁਸੀਂ ਪ੍ਰੇਰਣਾ ਬਣੋਗੇ, ਦੇਸ਼ ਦੇ ਤਿਰੰਗੇ ਨੂੰ ਅੱਗੇ ਲਹਿਰਾਉਣ ਵਿੱਚ ਹਰ ਨੌਜਵਾਨ ਦੇ ਲਈ ਤੁਸੀਂ ਪ੍ਰੇਰਣਾ ਬਣੋਗੇ, ਇਸੇ ਅਪੇਖਿਆ (ਉਮੀਦ) ਦੇ ਨਾਲ ਮੈਂ ਸਭ ਤੋਂ ਪਹਿਲਾਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਬਹੁਤ-ਬਹੁਤ ਅੱਗੇ ਵਧਣ ਦੇ ਲਈ ਸੱਦਾ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
EPFO Payroll data shows surge in youth employment; 15.48 lakh net members added in February 2024

Media Coverage

EPFO Payroll data shows surge in youth employment; 15.48 lakh net members added in February 2024
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਅਪ੍ਰੈਲ 2024
April 21, 2024

Citizens Celebrate India’s Multi-Sectoral Progress With the Modi Government