ਪ੍ਰਧਾਨ ਮੰਤਰੀ ਨੇ ਇਨ੍ਹਾਂ ਬੱਚਿਆਂ ਦੀ ਅਸਧਾਰਨ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਨੇ ਯੋਗ ਅਤੇ ਨਿਯਮਤ ਚੰਗੀਆਂ ਆਦਤਾਂ ਜ਼ਰੀਏ ਸਿਹਤ ਨੂੰ ਬਣਾਈ ਰੱਖਣ 'ਤੇ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਧਰਤੀ ਮਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ

ਪ੍ਰਧਾਨ ਮੰਤਰੀ - ਦਿਲ ਦੀ ਗੱਲ ਕਰਨੀ ਹੈ, ਕੌਣ ਕਰੇਗਾ?

ਨੰਨ੍ਹੇ ਲਾਭਪਾਤਰੀ - ਮੈਂ ਹਾਕੀ ਦੀ ਚੈਂਪੀਅਨ ਹਾਂ, ਮੈਂ ਹਾਕੀ ਵਿੱਚ 5 ਮੈਡਲ ਜਿੱਤੇ ਹਨ, ਮੇਰੇ ਸਕੂਲ ਵਿੱਚ ਮੇਰੀ ਜਾਂਚ ਹੋਈ ਸੀ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਸਕੂਲ ਵਿੱਚ ਕਿ ਮੇਰੇ ਦਿਲ ਵਿੱਚ ਸੁਰਾਖ਼ ਹੈ, ਤਾਂ ਮੈਂ ਇੱਥੇ ਆਈ, ਤਾਂ ਮੇਰਾ ਓਪਰੇਸ਼ਨ ਹੋਇਆ, ਤਾਂ ਇੱਥੇ ਮੈਂ ਹੁਣ ਖੇਡ ਪਾਉਂਦੀ ਹਾਂ ਹਾਕੀ।

ਪ੍ਰਧਾਨ ਮੰਤਰੀ – ਬੇਟੇ, ਤੁਹਾਡਾ ਓਪਰੇਸ਼ਨ ਕਦੋਂ ਹੋਇਆ?

ਨੰਨ੍ਹੇ ਲਾਭਪਾਤਰੀ – ਹੁਣੇ ਹੋਇਆ 6 ਮਹੀਨੇ ਪਹਿਲਾਂ।

ਪ੍ਰਧਾਨ ਮੰਤਰੀ – ਅਤੇ ਪਹਿਲਾਂ ਖੇਡਦੀ ਸੀ?

ਨੰਨ੍ਹੇ ਲਾਭਪਾਤਰੀ - ਹਾਂ।

ਪ੍ਰਧਾਨ ਮੰਤਰੀ – ਹੁਣ ਵੀ ਖੇਡਦੀ ਹੋ?

ਨੰਨ੍ਹੇ ਲਾਭਪਾਤਰੀ - ਹਾਂ।

ਪ੍ਰਧਾਨ ਮੰਤਰੀ - ਅੱਗੇ ਕੀ ਕਰਨਾ ਚਾਹੁੰਦੀ ਹੋ?

ਨੰਨ੍ਹੇ ਲਾਭਪਾਤਰੀ - ਮੈਂ ਡਾਕਟਰ ਬਣਨਾ ਚਾਹੁੰਦੀ ਹਾਂ।

ਪ੍ਰਧਾਨ ਮੰਤਰੀ - ਡਾਕਟਰ ਬਣੋਗੇ, ਡਾਕਟਰ ਬਣ ਕੇ ਕੀ ਕਰੋਗੇ?

ਨੰਨ੍ਹੇ ਲਾਭਪਾਤਰੀ - ਸਾਰੇ ਬੱਚਿਆਂ ਦਾ ਇਲਾਜ ਕਰਾਂਗੀ।

ਪ੍ਰਧਾਨ ਮੰਤਰੀ - ਸਿਰਫ਼ ਬੱਚਿਆਂ ਦਾ ਕਰੋਗੀ?

ਨੰਨ੍ਹੇ ਲਾਭਪਾਤਰੀ - ਸਾਰਿਆਂ ਦਾ।

ਪ੍ਰਧਾਨ ਮੰਤਰੀ - ਜਦੋਂ ਤੁਸੀਂ ਡਾਕਟਰ ਬਣੋਗੇ, ਓਦੋਂ ਅਸੀਂ ਬੁੱਢੇ ਹੋ ਜਾਵਾਂਗੇ ਤਾਂ ਸਾਡਾ ਕੁਝ ਕਰੋਗੇ ਕੀ ਨਹੀਂ?

ਨੰਨ੍ਹੇ ਲਾਭਪਾਤਰੀ – ਕਰੂੰਗੀ।

 

ਪ੍ਰਧਾਨ ਮੰਤਰੀ – ਪੱਕਾ।

ਨੰਨ੍ਹੇ ਲਾਭਪਾਤਰੀ - ਹਾਂ, ਪੱਕਾ।

ਪ੍ਰਧਾਨ ਮੰਤਰੀ - ਚਲੋ।

ਨੰਨ੍ਹੇ ਲਾਭਪਾਤਰੀ - ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਕਦੇ ਇਨ੍ਹਾਂ ਨੂੰ ਮਿਲ ਪਾਊਂਗੀ, ਅੱਜ ਪਹਿਲੀ ਵਾਰ ਮਿਲੀ, ਮੈਨੂੰ ਬਹੁਤ ਚੰਗਾ ਲੱਗਿਆ।

ਨੰਨ੍ਹੇ ਲਾਭਪਾਤਰੀ - ਮੇਰਾ ਓਪਰੇਸ਼ਨ ਹਾਲੇ ਇੱਕ ਸਾਲ ਪਹਿਲਾਂ ਹੋਇਆ ਹੈ ਅਤੇ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹਾਂ ਅਤੇ ਸਾਰਿਆਂ ਦਾ ਇਲਾਜ ਕਰਨਾ ਚਾਹੁੰਦੀ ਹਾਂ।

ਪ੍ਰਧਾਨ ਮੰਤਰੀ – ਅੱਛਾ, ਰੋਣਾ ਕਦੋਂ ਆਇਆ ਸੀ?

ਨੰਨ੍ਹੇ ਲਾਭਪਾਤਰੀ – ਰੋਣਾ ਨਹੀਂ ਆਇਆ।

ਪ੍ਰਧਾਨ ਮੰਤਰੀ - ਡਾਕਟਰ ਤਾਂ ਦੱਸ ਰਹੇ ਸੀ ਕਿ ਤੂੰ ਬਹੁਤ ਰੋਂਦੀ ਸੀ।

ਨੰਨ੍ਹੇ ਲਾਭਪਾਤਰੀ - ਡਾਕਟਰ ਨੇ ਕਦੋਂ ਦੱਸਿਆ, ਨਹੀਂ ਦੱਸਿਆ।

ਪ੍ਰਧਾਨ ਮੰਤਰੀ - ਨਹੀਂ।

ਨੰਨ੍ਹੇ ਲਾਭਪਾਤਰੀ - ਤੁਹਾਨੂੰ ਇੱਕ ਸਪੀਚ ਸੁਣਾਉਣਾ ਚਾਹੁੰਦੀ ਹਾਂ।

ਪ੍ਰਧਾਨ ਮੰਤਰੀ - ਹਾਂ ਬੋਲੋ-ਬੋਲੋ।

ਨੰਨ੍ਹੇ ਲਾਭਪਾਤਰੀ – ਮੰਜ਼ਿਲ ਸੇ ਆਗੇ ਬੜਕਰ ਮੰਜ਼ਿਲ ਤਲਾਸ਼ ਕਰ, ਮਿਲ ਜਾਏ ਤੁਝਕੋ ਦਰਿਯਾ ਤੋ ਸਮੁੰਦਰ ਤਲਾਸ਼ ਕਰ, ਹਰ ਸ਼ੀਸ਼ਾ ਟੂਟ ਜਾਤਾ ਹੈ ਪੱਥਰ ਕੀ ਚੋਟ ਸੇ, ਪੱਥਰ ਭੀ ਟੂਟ ਜਾਏ ਵੋਹ ਸ਼ੀਸ਼ਾ ਤਲਾਸ਼ ਕਰ। ਸਜਦੋਂ ਸੇ ਤੇਰੇ ਕਯਾ ਹੁਯਾ ਸਦੀਯਾਂ ਗੁਜ਼ਰ ਗਈਂ, ਸਜਦੋਂ ਸੇ ਤੇਰੇ ਕਯਾ ਹੁਯਾ ਸਦੀਯਾਂ ਗੁਜ਼ਰ ਗਈਂ, ਸਜਦਾ ਵੋਹ ਕਰ ਜੋ ਤੇਰੀ ਜ਼ਿੰਦਗੀ ਬਦਲ ਦੇ, ਸਜਦਾ ਵੋਹ ਕਰ ਜੋ ਤੇਰੀ ਜ਼ਿੰਦਗੀ ਬਦਲ ਦੇ

 

ਪ੍ਰਧਾਨ ਮੰਤਰੀ - ਵਾਹ ਵਾਹ ਵਾਹ।

ਨੰਨ੍ਹੇ ਲਾਭਪਾਤਰੀ - ਮੇਰਾ 2014 ਵਿੱਚ ਓਪਰੇਸ਼ਨ ਹੋਇਆ ਸੀ, ਓਦੋਂ ਮੈਂ 14 ਮਹੀਨਿਆਂ ਦਾ ਸੀ, ਹੁਣ ਮੈਂ ਬਿਲਕੁਲ ਤੰਦਰੁਸਤ ਹਾਂ ਅਤੇ ਮੈਂ ਕ੍ਰਿਕਟ ਵਿੱਚ ਬਹੁਤ।

ਪ੍ਰਧਾਨ ਮੰਤਰੀ – ਅੱਛਾ ਰੈਗੂਲਰ ਚੈੱਕਅੱਪ ਕਰਵਾਉਂਦੇ ਹੋ, ਕਿਉਂਕਿ ਹੁਣ ਤੁਹਾਨੂੰ 11 ਸਾਲ ਹੋ ਗਏ ਹਨ ਤੁਹਾਡਾ ਓਪਰੇਸ਼ਨ ਕੀਤੇ?

ਨੰਨ੍ਹੇ ਲਾਭਪਾਤਰੀ – ਯੈੱਸ, ਸਰ।

ਪ੍ਰਧਾਨ ਮੰਤਰੀ - ਤਾਂ ਰੈਗੂਲਰ ਚੈੱਕਅੱਪ ਕਰਵਾਉਂਦੇ ਹੋ?

ਨੰਨ੍ਹੇ ਲਾਭਪਾਤਰੀ – ਹਾਂ, ਸਰ।

ਪ੍ਰਧਾਨ ਮੰਤਰੀ – ਹੁਣ ਕੋਈ ਤਕਲੀਫ਼ ਨਹੀਂ ਹੈ।

ਨੰਨ੍ਹੇ ਲਾਭਪਾਤਰੀ – ਨਹੀਂ ਸਰ।

ਪ੍ਰਧਾਨ ਮੰਤਰੀ – ਖੇਡਦੇ ਹੋ।

ਨੰਨ੍ਹੇ ਲਾਭਪਾਤਰੀ - ਹਾਂ ਸਰ।

ਪ੍ਰਧਾਨ ਮੰਤਰੀ - ਕ੍ਰਿਕਟ ਖੇਡਦੇ ਹੋ।

ਨੰਨ੍ਹੇ ਲਾਭਪਾਤਰੀ - ਹਾਂ ਸਰ।

ਨੰਨ੍ਹੇ ਲਾਭਪਾਤਰੀ - ਮੈਂ ਤੁਹਾਨੂੰ ਮਿਲਣਾ ਹੈ, ਮੈਂ ਆ ਸਕਦਾ ਹਾਂ 2 ਮਿੰਟ।

 

ਪ੍ਰਧਾਨ ਮੰਤਰੀ - ਨੇੜੇ ਆਉਣਾ ਹੈ, ਆਓ।

ਪ੍ਰਧਾਨ ਮੰਤਰੀ – ਕਿਵੇਂ ਲਗਦਾ ਸੀ ਜਦੋਂ ਹਸਪਤਾਲ ਵਿੱਚ ਆਉਣਾ ਪਿਆ, ਤਾਂ ਦਵਾਈਆਂ ਖਾਣੀਆਂ ਪੈਂਦੀਆਂ ਸੀ, ਟੀਕੇ ਲਗਾਉਂਦੇ ਹੋਣਗੇ, ਕਿਵੇਂ ਲਗਦਾ ਸੀ?

ਨੰਨ੍ਹੇ ਲਾਭਪਾਤਰੀ - ਸਰ ਮੈਨੂੰ ਟੀਕਿਆਂ ਤੋਂ ਡਰ ਵੀ ਨਹੀਂ ਲਗਦਾ ਸੀ, ਇਸ ਲਈ ਮੇਰਾ ਚੰਗੀ ਤਰ੍ਹਾਂ ਓਪਰੇਸ਼ਨ ਹੋਇਆ, ਮੈਨੂੰ ਡਰ ਵੀ ਨਹੀਂ ਲੱਗਿਆ।

ਪ੍ਰਧਾਨ ਮੰਤਰੀ – ਹਾਂ ਅੱਛਾ, ਤਾਂ ਤੁਹਾਡੇ ਅਧਿਆਪਕ ਕੀ ਬੋਲਦੇ ਹਨ?

ਨੰਨ੍ਹੇ ਲਾਭਪਾਤਰੀ - ਮੇਰੇ ਅਧਿਆਪਕ ਬੋਲਦੇ ਹਨ, ਤੂੰ ਪੜ੍ਹਾਈ ਵਿੱਚ ਚੰਗੀ ਹੈਂ, ਪਰ ਥੋੜ੍ਹੀ-ਥੋੜ੍ਹੀ ਥਥਲਾਉਂਦੀ ਹੈਂ।

ਪ੍ਰਧਾਨ ਮੰਤਰੀ – ਅੱਛਾ ਇਹ ਹੈ, ਪਰ ਤੁਸੀਂ ਸੱਚ ਬੋਲ ਰਹੇ ਹੋ, ਸੱਚ ਬੋਲਣ ਦਾ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।

ਨੰਨ੍ਹੇ ਲਾਭਪਾਤਰੀ - ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਹਾਂ, ਮੇਰਾ ਓਪਰੇਸ਼ਨ!

ਪ੍ਰਧਾਨ ਮੰਤਰੀ - ਸੱਤਵੀਂ ਵਿੱਚ ਪੜ੍ਹਦੀ ਹੋ ਬੇਟਾ?

ਨੰਨ੍ਹੇ ਲਾਭਪਾਤਰੀ - ਹਾਂ, ਸਰ!

ਪ੍ਰਧਾਨ ਮੰਤਰੀ - ਤਾਂ ਤੁਸੀਂ ਖਾਂਦੀ ਨਹੀਂ ਹੋ?

ਨੰਨ੍ਹੇ ਲਾਭਪਾਤਰੀ - ਸਰ ਖਾਂਦੀ ਹਾਂ।

ਪ੍ਰਧਾਨ ਮੰਤਰੀ – ਟੀਚਰ ਦਾ ਸਿਰ ਖਾਂਦੀ ਰਹਿੰਦੀ ਹੋ, ਅੱਛਾ ਦੱਸੋ।

ਨੰਨ੍ਹੇ ਲਾਭਪਾਤਰੀ - ਮੇਰਾ ਓਪਰੇਸ਼ਨ 2023 ਵਿੱਚ ਹੋਇਆ ਸੀ ਅਤੇ ਮੈਂ ਵੱਡੀ ਹੋ ਕੇ ਟੀਚਰ ਬਣਨਾ ਚਾਹੁੰਦੀ ਹਾਂ, ਕਿਉਂਕਿ ਟੀਚਰ ਬਣਨ ਨਾਲ ਸਾਡੇ ਜੋ ਗ਼ਰੀਬ ਬੱਚੇ ਹੁੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਫ੍ਰੀ ਵਿੱਚ ਪੜ੍ਹਾਉਣਾ ਚਾਹੁੰਦੀ ਹਾਂ ਅਤੇ ਪੜ੍ਹਾਈ ਨਾਲ ਸਾਡਾ ਦੇਸ਼ ਅੱਗੇ ਵਧਦਾ ਹੈ।

ਪ੍ਰਧਾਨ ਮੰਤਰੀ – ਅੱਛਾ ਤੁਹਾਨੂੰ ਸਭ ਨੂੰ ਪਤਾ ਹੈ, ਕਿਸ ਦੇ ਸ਼ਤਾਬਦੀ ਸਾਲ ਦਾ ਇਹ ਮਹੀਨਾ ਸ਼ੁਰੂ ਹੋਇਆ ਹੈ? ਸੱਤਿਆ ਸਾਈਂ ਬਾਬਾ ਦਾ ਸੌ ਸਾਲ। ਸਾਈਂ ਬਾਬਾ ਨੇ ਬਹੁਤ ਸਾਲ ਪਹਿਲਾਂ ਪੁੱਟ ਪੱਟੀ ਦੇ ਨੇੜੇ ਪਾਣੀ ਦੀ ਬਹੁਤ ਘਾਟ ਸੀ ਅਤੇ ਖੇਤ ਦੇ ਲਈ ਪਾਣੀ ਤਾਂ ਨਹੀਂ ਸੀ, ਪੀਣ ਦੇ ਲਈ ਵੀ ਪਾਣੀ ਦੀ ਘਾਟ ਸੀ, ਤਾਂ ਉਨ੍ਹਾਂ ਨੇ ਉਸ ਸਮੇਂ ਪਾਣੀ ਲਈ ਇੰਨਾ ਕੰਮ ਕੀਤਾ, ਕਰੀਬ 400 ਪਿੰਡਾਂ ਨੂੰ ਪੀਣ ਦਾ ਪਾਣੀ ਪਹੁੰਚਾਇਆ। ਭਾਵ ਕਿਸੇ ਸਰਕਾਰ ਨੂੰ ਵੀ ਇੰਨਾ ਕੰਮ ਕਰਨਾ ਹੋਵੇ, ਤਾਂ ਕਦੇ-ਕਦੇ ਬਹੁਤ ਸੋਚਣਾ ਪੈਂਦਾ ਹੈ ਅਤੇ ਉਸ ਵਿੱਚੋਂ ਸਾਡੇ ਲਈ ਸੁਨੇਹਾ ਇਹ ਹੈ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ, ਉਸੇ ਤਰ੍ਹਾਂ ਦਰਖ਼ਤ ਲਗਾਉਣੇ ਚਾਹੀਦੇ ਹਨ। ਤੁਹਾਨੂੰ ਪਤਾ ਹੈ, ਮੈਂ ਇੱਕ ਮੁਹਿੰਮ ਚਲਾਉਂਦਾ ਹਾਂ - ਏਕ ਪੇੜ ਮਾਂ ਕੇ ਨਾਮ। ਹਰ ਇੱਕ ਨੂੰ ਆਪਣੀ ਮਾਂ ਚੰਗੀ ਲਗਦੀ ਹੈ ਨਾ, ਤਾਂ ਮਾਂ ਦੇ ਨਾਮ ਸਾਨੂੰ ਇੱਕ ਦਰਖ਼ਤ ਲਗਾਉਣਾ ਚਾਹੀਦਾ ਹੈ, ਆਪਣੀ ਮਾਂ ਦੇ ਨਾਮ। ਤਾਂ ਧਰਤੀ ਮਾਂ ਦਾ ਵੀ ਕਰਜ਼ ਚੁਕਾਉਂਦੇ ਹਾਂ, ਆਪਣੀ ਮਾਂ ਦਾ ਵੀ ਕਰਜ਼ ਚੁਕਾਉਂਦੇ ਹਾਂ।

 

ਨੰਨ੍ਹੇ ਲਾਭਪਾਤਰੀ - ਮੇਰਾ ਨਾਮ ਅਭਿਕ ਹੈ, ਮੈਂ ਪੱਛਮੀ ਬੰਗਾਲ ਤੋਂ ਹਾਂ, ਮੈਂ ਵੱਡੇ ਹੋ ਕੇ ਆਰਮੀ ਬਣਨਾ ਹੈ ਅਤੇ ਮੈਂ ਦੇਸ਼ ਦੀ ਸੇਵਾ ਕਰਨੀ ਹੈ।

ਪ੍ਰਧਾਨ ਮੰਤਰੀ - ਦੇਸ਼ ਦੀ ਸੇਵਾ ਕਰੋਗੇ?

ਨੰਨ੍ਹੇ ਲਾਭਪਾਤਰੀ – ਹਾਂ

ਪ੍ਰਧਾਨ ਮੰਤਰੀ – ਪੱਕਾ?

ਨੰਨ੍ਹੇ ਲਾਭਪਾਤਰੀ – ਹਾਂ

ਪ੍ਰਧਾਨ ਮੰਤਰੀ - ਕਿਉਂ ਕਰੋਗੇ?

ਨੰਨ੍ਹੇ ਲਾਭਪਾਤਰੀ - ਕਿਉਂਕਿ ਦੇਸ਼ ਦੇ ਸਿਪਾਹੀ ਸਾਡੀ ਰੱਖਿਆ ਕਰਦੇ ਹਨ, ਮੈਂ ਵੀ ਰੱਖਿਆ ਕਰਨਾ ਚਾਹੁੰਦਾ ਹਾਂ।

ਪ੍ਰਧਾਨ ਮੰਤਰੀ - ਵਾਹ ਵਾਹ ਵਾਹ।

ਨੰਨ੍ਹੇ ਲਾਭਪਾਤਰੀ - ਮੈਂ ਹੱਥ ਮਿਲਾਉਣਾ ਚਾਹੁੰਦਾ ਹਾਂ।

ਨੰਨ੍ਹੇ ਲਾਭਪਾਤਰੀ - ਮੇਰਾ ਸੁਪਨਾ ਸੀ ਤੁਹਾਨੂੰ ਮਿਲਣ ਦਾ।

 

ਪ੍ਰਧਾਨ ਮੰਤਰੀ – ਅੱਛਾ, ਸੁਪਨਾ ਕਦੋਂ ਆਇਆ ਸੀ, ਅੱਜ ਸੀ ਕਿ ਪਹਿਲਾਂ ਆਇਆ ਸੀ?

ਨੰਨ੍ਹੇ ਲਾਭਪਾਤਰੀ - ਬਹੁਤ ਪਹਿਲਾਂ ਸੀ।

ਪ੍ਰਧਾਨ ਮੰਤਰੀ - ਜਾਣਦੀ ਸੀ ਮੈਨੂੰ?

 

ਨੰਨ੍ਹੇ ਲਾਭਪਾਤਰੀ - ਨਿਊਜ਼ ਵਿੱਚ ਤੁਹਾਨੂੰ ਦੇਖਿਆ ਸੀ।

ਪ੍ਰਧਾਨ ਮੰਤਰੀ - ਨਿਊਜ਼ ਵਿੱਚ ਪੜ੍ਹਦੀ ਦੇਖਦੀ ਹੋ, ਅੱਛਾ। ਚਲੋ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ। ਹੁਣ ਤੁਸੀਂ ਕੋਈ ਵੀ ਚੰਗਾ ਕੰਮ ਕਰਨਾ ਹੈ, ਤਾਂ ਉਸਦਾ ਸਾਧਨ ਸਾਡਾ ਸਰੀਰ ਹੁੰਦਾ ਹੈ, ਤਾਂ ਸਾਨੂੰ ਆਪਣਾ ਸਰੀਰ ਤੰਦਰੁਸਤ ਰੱਖਣਾ ਚਾਹੀਦਾ ਹੈ, ਕੁਝ ਯੋਗ ਕਰਨਾ, ਕੁਝ ਨਿਯਮ ਨਾਲ ਸੌਣਾ, ਇਹ ਬਹੁਤ ਪੱਕਾ ਕਰ ਲੈਣਾ ਚਾਹੀਦਾ ਹੈ। ਇਸਦੇ ਲਈ ਤੁਹਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਰੱਖੋਗੇ? ਪੱਕਾ ਰੱਖੋਗੇ? ਚਲੋ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਤੁਹਾਨੂੰ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Ray Dalio: Why India is at a ‘Wonderful Arc’ in history—And the 5 forces redefining global power

Media Coverage

Ray Dalio: Why India is at a ‘Wonderful Arc’ in history—And the 5 forces redefining global power
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਦਸੰਬਰ 2025
December 25, 2025

Vision in Action: PM Modi’s Leadership Fuels the Drive Towards a Viksit Bharat