Share
 
Comments
“ਸਾਡੇ ਲਈ ਟੈਕਨੋਲੋਜੀ ਦੇਸ਼ ਦੇ ਲੋਕਾਂ ਨੂੰ ਸਸ਼ਕਤ ਕਰਨ ਦਾ ਇੱਕ ਮਾਧਿਅਮ ਹੈ। ਸਾਡੇ ਲਈ, ਟੈਕਨੋਲੋਜੀ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਮੁੱਖ ਅਧਾਰ ਹੈ। ਇਹੀ ਵਿਜ਼ਨ ਇਸ ਵਰ੍ਹੇ ਦੇ ਬਜਟ ਵਿੱਚ ਵੀ ਝਲਕਦਾ ਹੈ"
"ਬਜਟ ਵਿੱਚ 5ਜੀ ਸਪੈਕਟ੍ਰਮ ਨਿਲਾਮੀ ਲਈ ਇੱਕ ਸਪੱਸ਼ਟ ਰੂਪ ਰੇਖਾ ਤਿਆਰ ਕੀਤੀ ਗਈ ਹੈ ਅਤੇ ਇੱਕ ਮਜ਼ਬੂਤ 5ਜੀ ਈਕੋ-ਸਿਸਟਮ ਨਾਲ ਸਬੰਧਿਤ ਡਿਜ਼ਾਈਨ-ਅਧਾਰਿਤ ਮੈਨੂਫੈਕਚਰਿੰਗ ਲਈ (ਪੀਐੱਲਆਈ) ਸਕੀਮਾਂ ਦਾ ਪ੍ਰਸਤਾਵ ਕੀਤਾ ਗਿਆ ਹੈ"
"ਸਾਨੂੰ ਇਸ ਗੱਲ 'ਤੇ ਜ਼ੋਰ ਦੇਣਾ ਪਏਗਾ ਕਿ ਈਜ਼ ਆਵ੍ ਲਿਵਿੰਗ (ਜੀਵਨ ਦੀ ਅਸਾਨੀ) ਲਈ ਟੈਕਨੋਲੋਜੀ ਦਾ ਵੱਧ ਤੋਂ ਵੱਧ ਲਾਭ ਕਿਵੇਂ ਲਿਆ ਜਾਵੇ।"
“ਕੋਵਿਡ ਦੇ ਸਮੇਂ ਵਿੱਚ ਦੁਨੀਆ ਨੇ ਸਾਡੀ ਸਵੈ-ਨਿਰਭਰਤਾ ਤੋਂ ਵੈਕਸੀਨ ਦੇ ਉਤਪਾਦਨ ਤੱਕ ਸਾਡੀ ਭਰੋਸੇਯੋਗਤਾ ਦੇਖੀ ਹੈ। ਸਾਨੂੰ ਹਰ ਖੇਤਰ ਵਿੱਚ ਇਸ ਸਫ਼ਲਤਾ ਨੂੰ ਦੁਹਰਾਉਣਾ ਹੋਵੇਗਾ”

ਨਮਸਕਾਰ!

ਆਪ ਸਭ ਨੂੰ ਪਤਾ ਹੈ ਕਿ ਅਸੀਂ ਪਿਛਲੇ ਦੋ ਵਰ੍ਹਿਆਂ ਤੋਂ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਇੱਕ ਤਾਂ ਬਜਟ ਨੂੰ ਅਸੀਂ ਇੱਕ ਮਹੀਨੇ ਪਹਿਲਾਂ prepone ਕੀਤਾ ਹੈ। ਅਤੇ ਇੱਕ ਅਪ੍ਰੈਲ ਤੋਂ ਬਜਟ ਲਾਗੂ ਹੁੰਦਾ ਹੈ, ਤਾਂ in between ਸਾਨੂੰ ਦੋ ਮਹੀਨੇ ਤਿਆਰੀ ਦੇ ਲਈ ਮਿਲ ਜਾਂਦੇ ਹਨ। ਅਤੇ ਅਸੀਂ ਪ੍ਰਯਾਸ ਇਹ ਕਰ ਰਹੇ ਹਾਂ ਕਿ ਬਜਟ ਦੇ ਪ੍ਰਕਾਸ਼ ਵਿੱਚ ਸਾਰੇ stakeholders ਮਿਲ ਕੇ Private, Public, State Government, Central Government, ਸਰਕਾਰ ਦੇ ਭਿੰਨ-ਭਿੰਨ Department. ਬਜਟ ਦੀ ਲਾਈਟ ਵਿੱਚ ਅਸੀਂ ਜਲਦੀ ਤੋਂ ਜਲਦੀ ਚੀਜ਼ਾਂ ਨੂੰ ਜ਼ਮੀਨ ’ਤੇ ਕਿਵੇਂ ਉਤਾਰੀਏ, Seamlessly ਕਿਵੇਂ ਉਤਾਰੀਏ ਅਤੇ optimum outcome ਉਸ ’ਤੇ ਸਾਡਾ ਬਲ ਕਿਵੇਂ ਹੋਵੇ, ਇਸ ਵਿੱਚ ਜਿਤਨੇ ਆਪ ਲੋਕਾਂ ਦੇ ਸੁਝਾਅ ਮਿਲਣਗੇ, ਉਸ ਨਾਲ ਸ਼ਾਇਦ ਸਰਕਾਰ ਨੂੰ ਆਪਣੀ ਨਿਰਣੇ ਪ੍ਰਕਿਰਿਆ ਨੂੰ ਵੀ ਸਰਲ ਕਰਨ ਵਿੱਚ ਸੁਵਿਧਾ ਹੋਵੇਗੀ।

Implementation ਦਾ ਰੋਡ ਮੈਪ ਵੀ ਅੱਛਾ ਬਣੇਗਾ। ਅਤੇ Full stop, comma ਦੇ ਕਾਰਨ ਕਦੇ-ਕਦੇ ਇੱਕ-ਅੱਧੀ ਚੀਜ਼ ਛੇ-ਛੇ ਮਹੀਨਿਆਂ ਤੱਕ ਫ਼ਾਈਲਾਂ ਵਿੱਚ ਲਟਕਦੀ ਰਹਿੰਦੀ ਹੈ, ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਅਸੀਂ ਆਪ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਆਪ ਦੇ ਸੁਝਾਵਾਂ ਨੂੰ ਲੈ ਕੇ ਚਲਣਾ ਚਾਹੁੰਦੇ ਹਾਂ। ਇਹ ਚਰਚਾ ਬਜਟ ਵਿੱਚ ਐਸਾ ਹੋਣਾ ਚਾਹੀਦਾ ਸੀ, ਅਤੇ ਐਸਾ ਹੋਣਾ ਚਾਹੀਦਾ ਸੀ। ਇਸ ਦੇ ਲਈ ਤਾਂ ਸੰਭਵ ਨਹੀਂ, ਕਿਉਂਕਿ ਉਹ ਕੰਮ ਪਾਰਲੀਮੈਂਟ ਨੇ ਕਰ ਲਿਆ ਹੈ।

ਲੇਕਿਨ ਜੋ ਕੁਝ ਵੀ ਹੈ, ਉਸ ਦਾ ਅੱਛੇ ਤੋਂ ਅੱਛਾ ਫਾਇਦਾ ਜਨਤਾ ਤੱਕ ਕਿਵੇਂ ਪਹੁੰਚੇ, ਦੇਸ਼ ਨੂੰ ਕਿਵੇਂ ਮਿਲੇ। ਅਤੇ ਅਸੀਂ ਸਭ ਮਿਲ ਕੇ ਕਿਵੇਂ ਕੰਮ ਕਰੀਏ, ਇਸ ਲਈ ਸਾਡੀ ਇਹ ਚਰਚਾ ਹੈ। ਤੁਸੀਂ ਦੇਖਿਆ ਹੋਵਗਾ ਇਸ ਵਾਰ ਬਜਟ ਵਿੱਚ science and technology ਨਾਲ ਜੁੜੇ ਜੋ ਨਿਰਣੇ ਹੋਏ ਹਨ। ਇਹ ਸਾਰੇ ਨਿਰਣੇ ਵਾਕਈ ਮਹੱਤਵਪੂਰਨ ਹਨ। ਬਜਟ ਦੇ ਐਲਾਨਾਂ ਦਾ Implementation ਵੀ ਉਤਨੀ ਹੀ ਤੇਜ਼ੀ ਨਾਲ ਹੋਵੇ, ਇਹ Webinar ਇਸ ਦਿਸ਼ਾ ਵਿੱਚ ਇੱਕ collaborative effort ਹੈ।

Friends,

ਸਾਡੀ ਸਰਕਾਰ ਦੇ ਲਈ science and technology ਸਿਰਫ਼ ਇੱਕ isolated sector ਨਹੀਂ ਹੈ। ਅੱਜ Economy ਦੇ ਫੀਲਡ ਵਿੱਚ ਸਾਡਾ ਵਿਜ਼ਨ, ਡਿਜੀਟਲ Economy ਅਤੇ ਫਿਨਟੈੱਕ ਜਿਹੇ ਅਧਾਰਾਂ ਨਾਲ ਜੁੜਿਆ ਹੈ। ਇਨਫ੍ਰਾਸਟ੍ਰਚਰ ਦੇ ਫੀਲਡ ਵਿੱਚ ਸਾਡਾ Development Vision, Advanced Technology ’ਤੇ ਬੇਸਡ ਹੈ। ਪਬਲਿਕ ਸਰਵਿਸੇਸ ਅਤੇ ਲਾਸਟ ਮਾਈਲ ਡਿਲਿਵਰੀ ਵੀ ਹੁਣ ਡੇਟਾ ਦੇ ਜ਼ਰੀਏ ਡਿਜੀਟਲ ਪਲੈਟਫਾਰਮ ਨਾਲ ਜੁੜ ਰਹੀਆਂ ਹਨ। ਸਾਡੇ ਲਈ Technology, ਦੇਸ਼ ਦੇ ਸਾਧਾਰਣ ਤੋਂ ਸਾਧਾਰਣ ਨਾਗਰਿਕ ਨੂੰ empower ਕਰਨ ਦਾ ਇੱਕ ਸਸ਼ਕਤ ਮਾਧਿਅਮ ਹੈ।

ਸਾਡੇ ਲਈ Technology, ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਪ੍ਰਮੁੱਖ ਅਧਾਰ ਹੈ। ਅਤੇ ਜਦੋਂ ਮੈਂ ਭਾਰਤ ਦੇ ਆਤਮਨਿਰਭਰਤਾ ਦੀ ਬਾਤ ਕਰਦਾ ਹਾਂ, ਤਾਂ ਅੱਜ ਵੀ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਦਾ ਭਾਸ਼ਣ ਸਵੇਰੇ ਸੁਣਿਆ ਹੋਵੇਗਾ। ਉਨ੍ਹਾਂ ਨੇ ਵੀ ਅਮਰੀਕਾ ਨੂੰ ਆਤਮਨਿਰਭਰ ਬਣਾਉਣ ਦੀ ਬਾਤ ਕਹੀ ਹੈ। ਅਮਰੀਕਾ ਵਿੱਚ ਮੇਕ ਇਨ ਅਮਰੀਕਾ ਦੇ ਲਈ ਉਨ੍ਹਾਂ ਨੇ ਅੱਜ ਬੜਾ ਜ਼ੋਰ ਦਿੱਤਾ ਹੈ। ਅਤੇ ਇਸ ਲਈ ਅਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਜੋ ਨਵੀਆਂ ਵਿਵਸਥਾਵਾਂ ਬਣ ਰਹੀਆਂ ਹਨ। ਉਸ ਵਿੱਚ ਸਾਡੇ ਲਈ ਵੀ ਬਹੁਤ ਜ਼ਰੂਰੀ ਹੈ, ਕਿ ਅਸੀਂ ਆਤਮਨਿਰਭਰਤਾ ਦੇ ਨਾਲ ਅੱਗੇ ਵਧੀਏ। ਅਤੇ ਇਸ ਬਜਟ ਵਿੱਚ ਉਨ੍ਹਾਂ ਚੀਜ਼ਾਂ ’ਤੇ ਹੀ ਬਲ ਦਿੱਤਾ ਗਿਆ ਹੈ, ਤੁਸੀਂ ਦੇਖਦੇ ਹੋਵੋਗੇ।

Friends,

ਇਸ ਵਾਰ ਸਾਡੇ ਬਜਟ ਵਿੱਚ sunrise sectors ’ਤੇ ਖਾਸ ਜ਼ੋਰ ਦਿੱਤਾ ਗਿਆ ਹੈ। Artificial Intelligence, Geospatial Systems, Drones ਤੋਂ ਲੈ ਕੇ Semi-conductors ਅਤੇ Space technology ਤੱਕ, Genomics, Pharmaceuticals ਅਤੇ Clean Technologies ਤੋਂ ਲੈ ਕੇ 5G ਤੱਕ, ਇਹ ਸਭ ਸੈਕਟਰਸ ਅੱਜ ਦੇਸ਼ ਦੀ ਪ੍ਰਾਥਮਿਕਤਾ ਹਨ। ਬਜਟ ਵਿੱਚ sunrise sectors ਦੇ ਲਈ thematic funds ਨੂੰ ਵੀ promote ਕਰਨ ਦੀ ਗੱਲ ਕਹੀ ਗਈ ਹੈ। ਤੁਸੀਂ ਜਾਣਦੇ ਹੋ ਕਿ ਬਜਟ ਵਿੱਚ ਇਸੇ ਸਾਲ 5G spectrum ਦੇ auctions ਨੂੰ ਲੈ ਕੇ ਬਹੁਤ ਸਪਸ਼ਟ ਰੋਡਮੈਪ ਦੱਸਿਆ ਗਿਆ ਹੈ। ਦੇਸ਼ ਵਿੱਚ strong 5G eco-system ਨੇ ਇਸ ਨਾਲ ਜੁੜੀ ਹੋਈ design-led manufacturing ਦੇ ਲਈ ਵੀ ਬਜਟ ਵਿੱਚ PLI scheme propose ਕੀਤੀ ਗਈ ਹੈ। ਮੈਂ ਆਪਣੇ ਪ੍ਰਾਈਵੇਟ ਸੈਕਟਰ ਨੂੰ ਵਿਸ਼ੇਸ਼ ਤੌਰ ’ਤੇ ਤਾਕੀਦ ਕਰਾਂਗਾ ਕਿ ਇਨ੍ਹਾਂ ਫ਼ੈਸਲਿਆ ਨਾਲ ਜੋ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ, ਉਸ ’ਤੇ detailed discussions ਆਪ ਲੋਕ ਜ਼ਰੂਰ ਕਰੋ ਅਤੇ concrete ਸੁਝਾਵਾਂ ਦੇ ਨਾਲ ਅਸੀਂ ਇੱਕ ਸਮੂਹਿਕ ਪ੍ਰਯਾਸ ਨਾਲ ਅੱਗੇ ਵਧੀਏ।

ਸਾਥੀਓ,

ਕਿਹਾ ਜਾਂਦਾ ਹੈ ਕਿ Science is Universal but Technology must be Local. ਸਾਇੰਸ ਦੇ ਸਿਧਾਂਤਾਂ ਤੋਂ ਅਸੀਂ ਪਰੀਚਿਤ ਹਾਂ, ਲੇਕਿਨ Technology ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ Ease of Living ਦੇ ਲਈ ਕਿਵੇਂ ਕਰੀਏ, ਸਾਨੂੰ ਇਸ ’ਤੇ ਵੀ ਜ਼ੋਰ ਦੇਣਾ ਹੋਵੇਗਾ। ਅੱਜ ਅਸੀਂ ਤੇਜ਼ੀ ਨਾਲ ਘਰਾਂ ਦਾ ਨਿਰਮਾਣ ਕਰ ਰਹੇ ਹਾਂ, ਰੇਲ-ਰੋਡ, ਏਅਰਵੇ-ਵਾਟਰਵੇਅ ਅਤੇ ਆਪਟੀਕਲ ਫਾਈਬਰ ਵਿੱਚ ਵੀ ਅਭੂਤਪੂਰਵ ਨਿਵੇਸ਼ ਹੋ ਰਿਹਾ ਹੈ। ਇਸ ਵਿੱਚ ਹੋਰ ਗਤੀ ਲਿਆਉਣ ਦੇ ਲਈ ਪੀਐੱਮ ਗਤੀਸ਼ਕਤੀ ਦੇ ਵਿਜ਼ਨ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਇਸ ਵਿਜਨ ਨੂੰ ਟੈਕਨੋਲੋਜੀ ਤੋਂ ਨਿਰੰਤਰ ਕਿਵੇਂ ਮਦਦ ਮਿਲ ਸਕਦੀ ਹੈ, ਇਸ ’ਤੇ ਸਾਨੂੰ ਕੰਮ ਕਰਨਾ ਹੋਵੇਗਾ। ਤੁਹਾਨੂੰ ਪਤਾ ਹੈ ਕਿ ਹਾਊਸਿੰਗ ਸੈਕਟਰ ਵਿੱਚ ਦੇਸ਼ ਵਿੱਚ 6 ਬੜੇ ਲਾਈਟਹਾਊਸ ਪ੍ਰੋਜੈਕਟਸ ’ਤੇ ਕੰਮ ਕੀਤਾ ਜਾ ਰਿਹਾ ਹੈ। ਘਰਾਂ ਦੇ ਨਿਰਮਾਣ ਵਿੱਚ ਅਸੀਂ ਆਧੁਨਿਕ ਟੈਕਨੋਲੋਜੀ ਨੂੰ ਜੋੜ ਰਹੇ ਹਾਂ। ਅਸੀਂ ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਦੀ ਗਤੀ ਹੋਰ ਕਿਵੇਂ ਤੇਜ਼ ਕਰ ਸਕਦੇ ਹਾਂ, ਅਤੇ ਵਿਸਤਾਰ ਕਿਵੇਂ ਦੇ ਸਕਦੇ ਹਾਂ, ਇਸ ’ਤੇ ਵੀ ਆਪ ਸਭ ਦਾ ਸਹਿਯੋਗ ਸਾਨੂੰ ਚਾਹੀਦਾ ਹੈ, ਸਰਗਰਮ ਯੋਗਦਾਨ ਚਾਹੀਦਾ ਹੈ ਅਤੇ innovative ideas ਦੇ ਨਾਲ ਚਾਹੀਦਾ ਹੈ।

ਅੱਜ ਅਸੀਂ ਮੈਡੀਕਲ ਸਾਇੰਸ ਦੇਖ ਰਹੇ ਹਾਂ। ਮੈਡੀਕਲ ਸਾਇੰਸ ਵੀ ਕਰੀਬ–ਕਰੀਬ ਟੈਕਨੋਲੋਜੀ ਡ੍ਰਿਵੇਨ ਹੋ ਗਿਆ ਹੈ। ਹੁਣ ਜ਼ਿਆਦਾ ਤੋਂ ਜ਼ਿਆਦਾ ਮੈਡੀਕਲ Equipments ਦਾ ਨਿਰਮਾਣ ਭਾਰਤ ਵਿੱਚ ਹੋਵੇ, ਅਤੇ ਭਾਰਤ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹੋਵੇ, ਉਸ ਵਿੱਚ ਟੈਕਨੋਲੋਜੀ ਦੀ ਕਿਵੇਂ ਮਦਦ ਲਈ ਜਾ ਸਕਦੀ ਹੈ, ਇਸ ਵੱਲ ਵੀ ਸਾਨੂੰ ਸਾਰਿਆਂ ਨੂੰ ਮਿਲ ਕਰ ਕੇ ਧਿਆਨ ਦੇਣਾ ਹੈ। ਅਤੇ ਸ਼ਾਇਦ ਤੁਸੀਂ ਜ਼ਿਆਦਾ ਉਸ ਵਿੱਚ Contribution ਕਰ ਸਕਦੇ ਹੋ। ਅੱਜ ਤੁਸੀਂ ਦੇਖੋ ਇੱਕ ਖੇਤਰ ਜੋ ਇਤਨੀ ਤੇਜ਼ੀ ਨਾਲ ਫਲਿਆ-ਫੁਲਿਆ ਹੈ, ਗੇਮਿੰਗ ਦਾ। ਹੁਣ ਵਿਸ਼ਵ ਵਿੱਚ ਇਸ ਦਾ ਬਹੁਤ ਬੜਾ ਮਾਰਕਿਟ ਬਣ ਗਿਆ ਹੈ। ਯੁਵਾ ਪੀੜ੍ਹੀ ਬੜੀ ਤੇਜ਼ੀ ਨਾਲ ਜੁੜ ਗਈ ਹੈ। ਇਸ ਬਜਟ ਵਿੱਚ ਅਸੀਂ AVGC- ਯਾਨੀ Animation Visual Effects Gaming Comic ’ਤੇ ਬਹੁਤ ਜ਼ੋਰ ਦਿੱਤਾ ਹੈ।

ਇਸ ਦਿਸ਼ਾ ਵਿੱਚ ਵੀ ਜਦੋਂ ਭਾਰਤ ਦੇ ਆਈਟੀ ਦੇ ਤਾਲਮੇਲ ਨੇ ਦੁਨੀਆ ਵਿੱਚ ਆਪਣੀ ਇੱਜ਼ਤ ਕਮਾਈ ਹੈ। ਅਸੀਂ ਹੁਣ ਐਸੇ specific area ਵਿੱਚ ਆਪਣੀ ਤਾਕਤ ਖੜ੍ਹੀ ਕਰ ਸਕਦੇ ਹਾਂ। ਕੀ ਤੁਸੀਂ ਆਪਣੇ ਪ੍ਰਯਾਸ ਇਸ ਵਿੱਚ ਵਧਾ ਸਕਦੇ ਹਾਂ? ਇਸੇ ਤਰ੍ਹਾਂ ਭਾਰਤੀ ਖਿਡੌਣਿਆਂ ਦੀ ਵੀ ਬਹੁਤ ਬੜੀ ਮਾਰਕਿਟ ਹੈ। ਅਤੇ ਅੱਜ ਜੋ ਬੱਚੇ ਹਨ, ਉਨ੍ਹਾਂ ਨੂੰ (ਉਹ) ਖਿਡੌਣਿਆਂ ਵਿੱਚ ਕਿਸੇ ਨਾ ਕਿਸੇ ਟੈਕਨੋਲੋਜੀ ਦੇ ਹੋਣ ਨੂੰ ਪਸੰਦ ਕਰਦੇ ਹਨ। ਕੀ ਅਸੀਂ ਸਾਡੇ ਦੇਸ਼ ਦੇ ਬੱਚਿਆਂ ਦੇ ਅਨੁਕੂਲ ਟੈਕਨੋਲੋਜੀ ਨਾਲ ਜੁੜੇ ਹੋਏ ਖਿਡੌਣੇ ਅਤੇ ਉਸ ਦਾ ਦੁਨੀਆ ਵਿੱਚ ਮਾਰਕਿਟ ਵਿੱਚ ਪਹੁੰਚਾਉਣ ਦੇ ਵਿਸ਼ੇ ਬਾਰੇ ਸੋਚ ਸਕਦੇ ਹੋ ਕੀ? ਐਸੇ ਹੀ, ਕਮਿਊਨੀਕੇਸ਼ਨ ਸੈਕਟਰ ਵਿੱਚ ਨਵੀਂ ਟੈਕਨੋਲੋਜੀ ਲਿਆਉਣ ਦੇ ਲਈ ਵੀ ਸਾਨੂੰ ਸਾਰਿਆਂ ਨੂੰ ਸਾਡੇ ਪ੍ਰਯਾਸਾਂ ਨੂੰ ਹੋਰ ਅਧਿਕ ਗਤੀ ਦੇਣ ਦੀ ਜ਼ਰੂਰਤ ਹੈ।

ਸਰਵਰ ਭਾਰਤ ਵਿੱਚ ਹੀ ਹੋਣ, ਵਿਦੇਸ਼ਾਂ ’ਤੇ ਨਿਰਭਰਤਾ ਘੱਟ ਤੋਂ ਘੱਟ ਹੋਵੇ, ਅਤੇ communication ਦੇ ਸਬੰਧ ਵਿੱਚ security angle ਨਵੇਂ-ਨਵੇਂ ਜੁੜਦੇ ਚਲੇ ਜਾ ਰਹੇ ਹਨ। ਸਾਨੂੰ ਬੜੀ ਜਾਗਰੂਕਤਾ ਦੇ ਨਾਲ ਇਸ ਵੱਲ ਆਪਣੇ ਪ੍ਰਯਾਸ ਵਧਾਉਣੇ ਹੀ ਹੋਣਗੇ। ਫਿਨਟੈੱਕ ਦੇ ਸਬੰਧ ਵਿੱਚ ਵੀ ਭਾਰਤ ਨੇ ਪਿਛਲੇ ਦਿਨਾਂ ਕਮਾਲ ਕਰ ਦਿੱਤਾ ਹੈ। ਲੋਕ ਮੰਨਦੇ ਸਨ ਕਿ ਸਾਡੇ ਦੇਸ਼ ਵਿੱਚ ਇਹ ਖੇਤਰ? ਲੇਕਿਨ ਮੋਬਾਈਲ ਫੋਨ ਨਾਲ ਵੀ ਫਾਇਨੈਂਸ਼ੀਅਲ ਐਕਟੀਵਿਟੀ ਵਿੱਚ ਜਿਸ ਪ੍ਰਕਾਰ ਨਾਲ ਸਾਡੇ ਪਿੰਡ ਵੀ ਜੁੜ ਰਹੇ ਹਨ। ਇਸ ਦਾ ਮਤਲਬ ਹੋਇਆ ਫਿਨਟੈੱਕ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਆਧੁਨਿਕ ਟੈਕਨੋਲੋਜੀ ਦਾ ਸਮਾਵੇਸ਼ ਅੱਜ ਸਾਡੇ ਲਈ ਸਮੇਂ ਦੀ ਮੰਗ ਹੈ। ਇਸ ਵਿੱਚ ਸਕਿਓਰਿਟੀ ਵੀ ਹੈ। ਫਰਵਰੀ 2020 ਵਿੱਚ ਦੇਸ਼ ਨੇ Geo-spatial ਡੇਟਾ ਨੂੰ ਲੈ ਕਰ ਕੇ ਪੁਰਾਣੇ ਤੌਰ-ਤਰੀਕੇ ਬਦਲ ਦਿੱਤੇ ਹਨ। ਇਸ ਤੋਂ geo- spatial ਦੇ ਲਈ infinite new possibilities, new opportunities open ਹੋਈਆਂ ਹਨ। ਸਾਡੇ ਪ੍ਰਾਈਵੇਟ ਸੈਕਟਰ ਨੂੰ ਇਸ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।

ਸਾਥੀਓ,

ਕੋਵਿਡ ਦੇ ਸਮੇਂ ਸਾਡੀ self-sustainability ਤੋਂ ਲੈ ਕਰ ਕੇ vaccine production ਤੱਕ ਸਾਡੀ reliability ਨੂੰ ਦੁਨੀਆ ਨੇ ਦੇਖਿਆ ਹੈ। ਇਸੇ ਸਕਸੈੱਸ ਨੂੰ ਸਾਨੂੰ ਹਰ ਸੈਕਟਰ ਵਿੱਚ replicate ਕਰਨਾ ਹੈ। ਇਸ ਵਿੱਚ ਸਾਡੀ ਇੰਡਸਟ੍ਰੀ ਦੀ, ਆਪ ਸਭ ਦੀ ਬਹੁਤ ਬੜੀ ਜ਼ਿੰਮੇਦਾਰੀ ਹੈ। ਦੇਸ਼ ਵਿੱਚ ਇੱਕ robust data security framework ਵੀ ਬਹੁਤ ਜ਼ਰੂਰੀ ਹੈ। ਡੇਟਾ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦੇ ਲਈ ਡੇਟਾ governance ਵੀ ਜ਼ਰੂਰੀ ਹੈ। ਐਸੇ ਵਿੱਚ ਇਸ ਦੇ standards ਅਤੇ norms ਵੀ ਸਾਨੂੰ ਸੈੱਟ ਕਰਨੇ ਹੋਣਗੇ। ਅਸੀਂ ਇਸ ਦਿਸ਼ਾ ਵਿੱਚ ਕਿਵੇਂ ਅੱਗੇ ਵਧੀਏ, ਆਪ ਸਾਰੇ ਮਿਲ ਕੇ ਇੱਕ ਰੋਡਮੈਪ ਤੈਅ ਕਰ ਸਕਦੇ ਹੋ।

Friends,

ਅੱਜ ਭਾਰਤ ਦੇ ਕੋਲ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਅਤੇ fastest growing Start-up Eco- system ਹੈ। ਮੈਂ ਆਪਣੇ ਸਟਾਰਟ ਅੱਪਸ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ, ਕਿ ਸਰਕਾਰ ਉਨ੍ਹਾਂ ਦੇ ਨਾਲ ਪੂਰੀ ਸ਼ਕਤੀ ਨਾਲ ਖੜ੍ਹੀ ਹੈ। ਬਜਟ ਵਿੱਚ ਨੌਜਵਾਨਾਂ ਦੀ skilling, re-skilling ਅਤੇ up-skilling ਦੇ ਲਈ portal ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਇਸ ਨਾਲ ਨੌਜਵਾਨਾਂ ਨੂੰ API based trusted skill credentials, payment ਅਤੇ discovery layers ਦੇ ਜ਼ਰੀਏ ਸਹੀ ਜੌਬਸ ਅਤੇ opportunities ਮਿਲਣਗੀਆਂ।

Friends,

ਦੇਸ਼ ਵਿੱਚ manufacturing ਨੂੰ promote ਕਰਨ ਦੇ ਲਈ ਅਸੀਂ 14 key sectors ਵਿੱਚ 2 ਲੱਖ ਕਰੋੜ ਰੁਪਏ ਦੀ PLI scheme ਸ਼ੁਰੂ ਕੀਤੀ ਹੈ। ਇਸ ਵੈਬੀਨਾਰ ਨਾਲ ਇਸ ਦਿਸ਼ਾ ਵਿੱਚ ਅੱਗੇ ਵੱਧਣ ਦੇ ਲਈ ਮੈਨੂੰ practical ideas ਦੀ ਉਮੀਦ ਹੈ। seamless implementation ਦੇ ਰਸਤੇ ਤੁਸੀਂ ਸਾਨੂੰ ਸੁਝਾਓ। Citizen services ਦੇ ਲਈ ਅਸੀਂ optic fibre ਦਾ ਹੋਰ ਬਿਹਤਰ ਇਸਤੇਮਾਲ ਕੈਸੇ ਕਰ ਸਕਦੇ ਹਾਂ। ਸਾਡੇ ਪਿੰਡ ਦਾ ਦੂਰ-ਦਰਾਜ ਦਾ ਵਿਦਿਆਰਥੀ ਵੀ ਹਿੰਦੁਸਤਾਨ ਦੀ Top Most education system ਦਾ ਲਾਭ ਇਸ ਟੈਕਨੋਲੋਜੀ ਦੇ ਮਾਧਿਅਮ ਨਾਲ ਆਪਣੇ ਘਰ ਵਿੱਚ ਕਿਵੇਂ ਲੈ ਸਕਦਾ ਹੈ? ਮੈਡੀਕਲ ਸੇਵਾਵਾਂ ਕਿਵੇਂ ਲੈ ਸਕਦਾ ਹੈ? Agriculture ਵਿੱਚ innovation ਦਾ ਲਾਭ ਕਿਸਾਨ, ਮੇਰਾ ਛੋਟਾ ਕਿਸਾਨ ਕਿਵੇਂ ਲੈ ਸਕਦਾ ਹੈ? ਜਦੋਂ ਉਸ ਦੇ ਹੱਥ ਵਿੱਚ ਮੋਬਾਈਲ ਹੈ। ਦੁਨੀਆ ਵਿੱਚ ਸਾਰੀਆਂ ਚੀਜ਼ਾਂ ਅਵੇਲੇਬਲ ਹਨ। ਸਾਨੂੰ ਇਸ ਨੂੰ seamlessly ਕਨੈਕਟ ਕਰਨਾ ਹੈ। ਮੈਂ ਚਾਹੁੰਦਾ ਹਾਂ ਅਤੇ ਇਸ ਦੇ ਲਈ ਮੈਨੂੰ ਆਪ ਸਾਰੇ ਮਹਾਨੁਭਾਵਾਂ ਨਾਲ innovative ਸੁਝਾਅ ਦੀ ਜ਼ਰੂਰਤ ਹੈ।

ਸਾਥੀਓ,

e-waste ਜਿਹੀ technology ਨਾਲ ਜੁੜੀਆਂ ਜੋ ਚੁਣੌਤੀਆਂ ਵਿਸ਼ਵ ਦੇ ਸਾਹਮਣੇ ਹਨ, ਉਨ੍ਹਾਂ ਦਾ ਸਮਾਧਾਨ ਵੀ technology ਨਾਲ ਹੀ ਹੋਵੇਗਾ। ਮੇਰਾ ਤੁਹਾਨੂੰ ਵਿਸ਼ੇਸ਼ ਤਾਕੀਦ ਹੈ ਕਿ ਇਸ ਵੈਬੀਨਾਰ ਵਿੱਚ ਆਪ ਸਰਕੁਲਰ ਇਕੌਨੌਮੀ, e-waste management ਅਤੇ electric mobility ਜੈਸੇ solutions ’ਤੇ ਵੀ ਫੋਕਸ ਕਰੋ, ਦੇਸ਼ ਨੂੰ ਨਿਰਣਾਇਕ ਸਮਾਧਾਨ ਦਿਓ। ਮੈਨੂੰ ਪੂਰਾ ਭਰੋਸਾ ਹੈ, ਤੁਹਾਡੇ ਪ੍ਰਯਾਸਾਂ ਨਾਲ ਦੇਸ਼ ਆਪਣੇ ਲਕਸ਼ਾਂ ਤੱਕ ਜ਼ਰੂਰ ਪਹੁੰਚੇਗਾ। ਅਤੇ ਮੈਂ ਫਿਰ ਤੋਂ ਕਹਾਂਗਾ ਕਿ ਇਹ ਵੈਬੀਨਾਰ ਸਰਕਾਰ ਦੀ ਤਰਫ਼ ਤੋਂ ਤੁਹਾਨੂੰ ਗਿਆਨ ਪਰੋਸਣ ਦਾ ਨਹੀਂ ਹੈ।

ਇਸ ਵੈਬੀਨਾਰ ਵਿੱਚ ਤੁਹਾਡੇ ਤੋਂ ਸਰਕਾਰ ਨੂੰ ਆਈਡਿਆਜ ਚਾਹੀਦੇ ਹਨ, ਤੁਹਾਡੇ ਤੋਂ ਸਰਕਾਰ ਨੂੰ ਨਵੇਂ–ਨਵੇਂ ਤੌਰ–ਤਰੀਕੇ ਚਾਹੀਦੇ ਹਨ, ਤਾਕਿ ਗਤੀ ਕਿਵੇਂ ਵਧੇ। ਅਤੇ ਅਸੀਂ ਜਲਦੀ ਤੋਂ ਜਲਦੀ ਅਸੀਂ ਜੋ ਪੈਸੇ ਲਗਾਏ ਹਨ, ਜੋ ਬਜਟ ਖਰਚ ਕੀਤਾ ਹੈ, ਜੋ ਸੋਚਿਆ ਹੈ, ਉਸ ’ਤੇ ਅਸੀਂ ਪਹਿਲੀ ਤਿਮਾਹੀ ਵਿੱਚ ਹੀ ਕੁਝ ਕਰਕੇ ਦਿਖਾ ਸਕਦੇ ਹਾਂ ਕੀ? Time-Bound ਪ੍ਰੋਗਰਾਮ ਬਣਾ ਸਕਦੇ ਹਾਂ ਕੀ? ਮੈਨੂੰ ਵਿਸ਼ਵਾਸ ਹੈ ਤੁਸੀਂ ਇਸ ਫੀਲਡ ਵਿੱਚ ਹੋ। ਤੁਹਾਨੂੰ ਹਰ ਬਰੀਕੀਆਂ ਦਾ ਪਤਾ ਹੈ। ਕਿੱਥੇ ਕਠਿਨਾਈਆਂ ਹਨ, ਉਸ ਦਾ ਪਤਾ ਹੈ। ਕੀ ਕਰਨ ਨਾਲ ਅੱਛੇ ਤੋਂ ਅੱਛੇ ਤਰੀਕੇ ਨਾਲ ਹੋ ਸਕਦਾ ਹੈ, ਤੇਜ਼ ਗਤੀ ਨਾਲ ਹੋ ਸਕਦਾ ਹੈ ਤੁਹਾਨੂੰ ਸਭ ਪਤਾ ਹੈ। ਅਸੀਂ ਮਿਲ ਬੈਠ ਕੇ ਇਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਇਸ ਵੈਬੀਨਾਰ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ !

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
PM Modi’s Digital India vision an accelerator of progress: Google CEO Pichai

Media Coverage

PM Modi’s Digital India vision an accelerator of progress: Google CEO Pichai
...

Nm on the go

Always be the first to hear from the PM. Get the App Now!
...
PM greets Indian Navy on Navy Day
December 04, 2022
Share
 
Comments

The Prime Minister, Shri Narendra Modi has greeted all navy personnel and their families on the occasion of Navy Day.

In a tweet, the Prime Minister said;

"Best wishes on Navy Day to all navy personnel and their families. We in India are proud of our rich maritime history. The Indian Navy has steadfastly protected our nation and has distinguished itself with its humanitarian spirit during challenging times."