ਰੂਸ ਦੇ ਉਪ ਪ੍ਰਧਾਨ ਮੰਤਰੀ ਦਮਿਤਰੀ ਪਾਤਰੁਸ਼ੇਵ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਚਿਰਾਗ਼ ਪਾਸਵਾਨ, ਰਵਨੀਤ ਜੀ, ਪ੍ਰਤਾਪਰਾਓ ਜਾਧਵ ਜੀ, ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਏ ਸਾਰੇ ਮੰਤਰੀਓ, ਹੋਰ ਪ੍ਰਤੀਨਿਧੀਓ, ਮਹਿਮਾਨੋ, ਦੇਵੀਓ ਅਤੇ ਸੱਜਣੋ!
ਵਰਲਡ ਫੂਡ ਇੰਡੀਆ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ, ਇਸ ਆਯੋਜਨ ਵਿੱਚ ਸਾਡੇ ਕਿਸਾਨ, ਇੰਟਰਪ੍ਰੀਨਿਊਰਸ, ਇਨੋਵੇਟਰਸ, ਕੰਜਿਊਮਰਸ, ਸਾਰੇ ਇੱਕ ਹੀ ਜਗ੍ਹਾ ਮੌਜੂਦ ਹਨ। ਵਰਲਡ ਫੂਡ ਇੰਡੀਆ, ਇੱਕ ਨਵੇਂ ਕਾਨਟੈਕਟ, ਨਵੇਂ ਕਨੈਕਟ ਅਤੇ ਕ੍ਰਿਏਟਿਵਿਟੀ ਦਾ ਆਯੋਜਨ ਬਣ ਗਿਆ ਹੈ। ਮੈਂ ਹੁਣੇ-ਹੁਣੇ ਇੱਥੇ ਲੱਗੀ ਪ੍ਰਦਰਸ਼ਨੀ ਨੂੰ ਵੀ ਦੇਖ ਕੇ ਆਇਆ ਹਾਂ। ਮੈਨੂੰ ਖ਼ੁਸ਼ੀ ਹੈ ਕਿ ਇਸ ਵਿੱਚ ਸਭ ਤੋਂ ਜ਼ਿਆਦਾ ਫੋਕਸ ਨਿਊਟ੍ਰੀਸ਼ਨ ’ਤੇ ਹੈ, ਤੇਲ ਕੰਜੰਪਸ਼ਨ ਘੱਟ ਕਰਨ ’ਤੇ ਹੈ ਅਤੇ ਪੈਕ ਕੀਤੇ ਉਤਪਾਦਾਂ ਦੀ ਮਿਆਦ ਨੂੰ ਵਧਾਉਣ ’ਤੇ ਵੀ ਕਾਫੀ ਜ਼ੋਰ ਦਿੱਤਾ ਗਿਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਆਯੋਜਨ ਦੀ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਿੱਤਰੋ,
ਹਰ ਇਨਵੈਸਟਰ, ਇਨਵੈਸਟਮੈਂਟ ਤੋਂ ਪਹਿਲਾਂ ਜਿੱਥੇ ਉਹ ਇਨਵੈਸਟ ਕਰਨ ਜਾ ਰਹੇ ਹਨ, ਉੱਥੋਂ ਦੀ ਨੈਚੁਰਲ ਸਟਰੈਂਥ ਨੂੰ ਦੇਖਦਾ ਹੈ। ਭਾਰਤ ਵੱਲੋਂ ਵੀ ਅੱਜ ਦੁਨੀਆ ਅਤੇ ਖ਼ਾਸ ਕਰਕੇ ਫੂਡ ਸੈਕਟਰ ਨਾਲ ਜੁੜਿਆ ਇਨਵੈਸਟਰ, ਬਹੁਤ ਉਮੀਦ ਨਾਲ ਦੇਖ ਰਿਹਾ ਹੈ। ਕਿਉਂਕਿ ਭਾਰਤ ਦੇ ਕੋਲ ਵਿਵਿਧਤਾ, ਮੰਗ ਅਤੇ ਸਕੇਲ ਦੀ ਤੀਹਰੀ ਤਾਕਤ ਹੈ। ਭਾਰਤ ਵਿੱਚ ਹਰ ਅਨਾਜ ਦੀ, ਹਰ ਫ਼ਲ ਅਤੇ ਸਬਜ਼ੀ ਦੀ ਪੈਦਾਵਾਰ ਹੁੰਦੀ ਹੈ। ਇਸ ਵਿਵਿਧਤਾ ਦੀ ਵਜ੍ਹਾ ਕਰਕੇ ਭਾਰਤ ਦੁਨੀਆ ਵਿੱਚ ਸਭ ਤੋਂ ਖ਼ਾਸ ਹੈ। ਹਰ ਸੌ ਕਿਲੋਮੀਟਰ ’ਤੇ ਸਾਡੇ ਇੱਥੇ ਖਾਣਾ ਅਤੇ ਖਾਣੇ ਦਾ ਸਵਾਦ ਬਦਲ ਜਾਂਦਾ ਹੈ। ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦੀ ਜ਼ਬਰਦਸਤ ਮੰਗ ਹੁੰਦੀ ਹੈ, ਇਹ ਮੰਗ, ਭਾਰਤ ਨੂੰ ਇੱਕ ਕੋਮਪੀਟਿਟਵ ਐੱਜ ਦਿੰਦੀ ਹੈ ਅਤੇ ਇਨਵੈਸਟਰਸ ਦੇ ਲਈ ਭਾਰਤ ਨੂੰ ਇੱਕ ਪ੍ਰੈਫਰਡ ਡੈਸਟੀਨੇਸ਼ਨ ਵੀ ਬਣਾਉਂਦੀ ਹੈ।

ਸਾਥੀਓ,
ਭਾਰਤ ਅੱਜ ਜਿਸ ਸਕੇਲ ’ਤੇ ਕੰਮ ਕਰ ਰਿਹਾ ਹੈ, ਉਹ ਬੇਮਿਸਾਲ ਹੈ, ਕਲਪਨਾ ਤੋਂ ਪਰ੍ਹੇ ਹੈ। ਬੀਤੇ 10 ਸਾਲਾਂ ਵਿੱਚ, ਭਾਰਤ ਦੇ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਹਰਾਇਆ ਹੈ। ਇਹ ਸਾਰੇ ਸਾਥੀ ਹੁਣ ਨੀਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨੀਓ ਮਿਡਲ ਕਲਾਸ, ਦੇਸ਼ ਦੀ ਸਭ ਤੋਂ ਐਨਰਜੈਟਿਕ, ਸਭ ਤੋਂ ਐਸਪੀਰੇਸ਼ਨਲ ਕਲਾਸ ਹੈ। ਇੰਨੇ ਸਾਰੇ ਲੋਕਾਂ ਦੀ ਐਸਪੀਰੇਸ਼ਨਸ, ਸਾਡੇ ਭੋਜਨ ਰੁਝਾਨਾਂ ਨੂੰ ਸੈੱਟ ਕਰਨ ਵਾਲੀਆਂ ਹਨ। ਇਹ ਉਹ ਐਸਪਾਇਰਿੰਗ ਕਲਾਸ ਹੈ, ਜੋ ਸਾਡੀ ਮੰਗ ਨੂੰ ਵਧਾ ਰਹੀ ਹੈ।
ਸਾਥੀਓ,
ਅੱਜ ਦੇਸ਼ ਦਾ ਪ੍ਰਤਿਭਾਸ਼ਾਲੀ ਨੌਜਵਾਨ, ਹਰ ਸੈਕਟਰ ਵਿੱਚ ਕੁਝ ਅਲੱਗ ਕਰ ਰਿਹਾ ਹੈ। ਸਾਡਾ ਫੂਡ ਸੈਕਟਰ ਵੀ, ਇਸ ਤੋਂ ਪਿੱਛੇ ਨਹੀਂ ਹੈ। ਅੱਜ ਭਾਰਤ, ਦੁਨੀਆਂ ਦਾ ਤੀਸਰਾ ਸਭ ਤੋਂ ਵੱਡਾ ਸਟਾਰਟ ਅੱਪ ਈਕੋਸਿਸਟਮ ਹੈ। ਅਤੇ ਇਨ੍ਹਾਂ ਵਿੱਚੋਂ ਕਈ ਸਾਰੇ ਸਟਾਰਟ ਅੱਪਸ, ਫੂਡ ਅਤੇ ਖੇਤੀਬਾੜੀ ਖੇਤਰ ਵਿੱਚ ਕੰਮ ਕਰਦੇ ਹਨ। ਏਆਈ, ਈ-ਕਾਮਰਸ, ਡਰੋਨਸ ਅਤੇ ਐਪਸ ਨੂੰ ਵੀ ਇਸ ਸੈਕਟਰ ਨਾਲ ਜੋੜਿਆ ਜਾ ਰਿਹਾ ਹੈ। ਸਾਡੇ ਇਹ ਸਟਾਰਟ-ਅਪਸ ਸਪਲਾਈ ਚੇਨਜ, ਰਿਟੇਲ ਅਤੇ ਪ੍ਰੋਸੈਸਿੰਗ ਦੇ ਤਰੀਕੇ ਬਦਲ ਰਹੇ ਹਨ। ਯਾਨੀ ਭਾਰਤ ਵਿੱਚ ਵਿਵਿਧਤਾ, ਮੰਗ ਅਤੇ ਇਨੋਵੇਸ਼ਨ ਸਭ ਕੁਝ ਮੌਜੂਦ ਹੈ। ਇਹ ਸਾਰੀਆਂ ਚੀਜ਼ਾਂ, ਭਾਰਤ ਨੂੰ ਇਨਵੈਸਟਮੈਂਟਸ ਦੇ ਲਈ ਸਭ ਤੋਂ ਆਕਰਸ਼ਕ ਟਿਕਾਣਾ ਬਣਾਉਂਦੀਆਂ ਹਨ। ਇਸ ਲਈ ਮੈਂ ਲਾਲ ਕਿਲ੍ਹੇ ਤੋਂ ਕਹੀ ਆਪਣੀ ਗੱਲ ਫਿਰ ਦੁਹਰਾਊਂਗਾ, ਇਨਵੈਸਟਮੈਂਟ ਦਾ, ਭਾਰਤ ਵਿੱਚ ਵਿਸਥਾਰ ਕਰਨ ਦਾ, ਇਹੀ ਸਮਾਂ ਹੈ, ਸਹੀ ਸਮਾਂ ਹੈ।

ਸਾਥੀਓ,
ਟਵੈਂਟੀ ਫਸਟ ਸੈਂਚੁਰੀ ਵਿੱਚ ਦੁਨੀਆਂ ਦੇ ਸਾਹਮਣੇ ਕਿੰਨੀਆਂ ਸਾਰੀਆਂ ਚੁਣੌਤੀਆਂ ਹਨ, ਇਸ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ। ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ-ਜਦੋਂ, ਜੋ-ਜੋ ਚੁਣੌਤੀਆਂ ਦੁਨੀਆਂ ਦੇ ਸਾਹਮਣੇ ਆਈਆਂ ਹਨ, ਭਾਰਤ ਨੇ ਅੱਗੇ ਵਧ ਕੇ ਆਪਣੀ ਸਕਾਰਾਤਮਕ ਭੂਮਿਕਾ ਨਿਭਾਈ ਹੈ। ਗਲੋਬਲ ਫੂਡ ਸਿਕਿਉਰਿਟੀ ਵਿੱਚ ਵੀ ਭਾਰਤ ਲਗਾਤਾਰ ਕੰਟ੍ਰੀਬਿਊਟ ਕਰ ਰਿਹਾ ਹੈ। ਸਾਡੇ ਕਿਸਾਨਾਂ, ਸਾਡੇ ਪਸ਼ੂ ਪਾਲਕਾਂ, ਸਾਡੇ ਮਛੇਰਿਆਂ ਦੀ ਮਿਹਨਤ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਭਾਰਤ ਦੀ ਸਮਰੱਥਾ ਲਗਾਤਾਰ ਵਧ ਰਹੀ ਹੈ। ਬੀਤੇ ਦਹਾਕੇ ਵਿੱਚ ਸਾਡੇ ਫੂਡ ਗਰੇਨ ਪ੍ਰੋਡਕਸ਼ਨ ਵਿੱਚ ਕਾਫੀ ਵਾਧਾ ਹੋਇਆ ਹੈ। ਅੱਜ ਭਾਰਤ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਦੁਨੀਆ ਦੀ 25 ਫੀਸਦੀ ਦੁੱਧ ਦੀ ਸਪਲਾਈ ਸਿਰਫ ਭਾਰਤ ਤੋਂ ਹੁੰਦੀ ਹੈ। ਅਸੀਂ ਮੋਟੇ ਅਨਾਜ਼ ਦੇ ਵੀ ਸਭ ਤੋਂ ਵੱਡੇ ਉਤਪਾਦਕ ਹਾਂ। ਚਾਵਲ ਅਤੇ ਕਣਕ ਵਿੱਚ ਅਸੀਂ ਦੁਨੀਆਂ ਵਿੱਚ ਦੂਸਰੇ ਨੰਬਰ ’ਤੇ ਹਾਂ। ਫਲ, ਸਬਜ਼ੀਆਂ ਅਤੇ ਮੱਛੀ ਪਾਲਣ ਵਿੱਚ ਵੀ ਭਾਰਤ ਦਾ ਯੋਗਦਾਨ ਬਹੁਤ ਵੱਡਾ ਹੈ। ਇਸ ਲਈ, ਜਦੋਂ-ਜਦੋਂ ਦੁਨੀਆ ਵਿੱਚ ਫ਼ਸਲਾਂ ’ਤੇ ਸੰਕਟ ਆਉਂਦਾ ਹੈ, ਸਪਲਾਈ ਚੇਨ ਡਿਸਰਪਟ ਹੁੰਦੀ ਹੈ, ਤਾਂ ਭਾਰਤ ਮਜ਼ਬੂਤੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਾਹਮਣੇ ਆਉਂਦਾ ਹੈ।
ਮਿੱਤਰੋ,
ਦੁਨੀਆ ਹਿਤ ਵਿੱਚ ਸਾਡਾ ਯਤਨ ਹੈ ਕਿ ਭਾਰਤ ਦੀ ਕਪੈਸਿਟੀ, ਸਾਡਾ ਕੰਟ੍ਰੀਬਿਊਸ਼ਨ ਹੋਰ ਜ਼ਿਆਦਾ ਵਧੇ। ਇਸ ਦੇ ਲਈ ਅੱਜ ਸਰਕਾਰ, ਫੂਡ ਅਤੇ ਨਿਊਟ੍ਰੀਸ਼ਨ ਨਾਲ ਜੁੜੇ ਹਰ ਸਟੇਕਹੋਲਡਰ ਨੂੰ, ਪੂਰੇ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀ ਹੈ। ਸਾਡੀ ਸਰਕਾਰ, ਫੂਡ ਪ੍ਰੋਸੈਸਿੰਗ ਸੈਕਟਰ ਨੂੰ ਹੁਲਾਰਾ ਦੇ ਰਹੀ ਹੈ। ਇਸ ਲਈ ਇਸ ਸੈਕਟਰ ਵਿੱਚ 100 ਫ਼ੀਸਦੀ ਐੱਫਡੀਆਈ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੀਐੱਲਆਈ ਸਕੀਮ ਅਤੇ ਮੈਗਾ ਫੂਡ ਪਾਰਕਸ ਦੇ ਵਿਸਥਾਰ ਨਾਲ ਵੀ ਇਸ ਸੈਕਟਰ ਨੂੰ ਮਦਦ ਮਿਲੀ ਹੈ। ਭਾਰਤ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਸਟੋਰੇਜ ਇਨਫ੍ਰਾਸਟ੍ਰਕਚਰ ਸਕੀਮ ਵੀ ਚਲਾ ਰਿਹਾ ਹੈ। ਸਰਕਾਰ ਦੇ ਇਨ੍ਹਾਂ ਯਤਨਾਂ ਦਾ ਨਤੀਜਾ ਵੀ ਦਿਖ ਰਿਹਾ ਹੈ। ਬੀਤੇ 10 ਸਾਲ ਵਿੱਚ ਭਾਰਤ ਦੀ ਪ੍ਰੋਸੈਸਿੰਗ ਸਮਰੱਥਾ ਵਿੱਚ 20 ਗੁਣਾ ਵਾਧਾ ਹੋਇਆ ਹੈ। ਸਾਡੇ ਪ੍ਰੋਸੈਸਡ ਫੂਡ ਨਾਲ ਜੁੜੇ ਨਿਰਯਾਤ ਵੀ ਦੁਗਣੇ ਤੋਂ ਜ਼ਿਆਦਾ ਹੋ ਗਏ ਹਨ।

ਸਾਥੀਓ,
ਫੂਡ ਸਪਲਾਈ ਅਤੇ ਵੈਲਿਊ ਚੇਨ ਵਿੱਚ ਸਾਡੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਅਤੇ ਛੋਟੀਆਂ-ਛੋਟੀਆਂ ਪ੍ਰੋਸੈਸਿੰਗ ਯੂਨਿਟਸ ਦੀ ਬਹੁਤ ਵੱਡੀ ਭੂਮਿਕਾ ਹੈ। ਬੀਤੇ ਇੱਕ ਦਹਾਕੇ ਵਿੱਚ ਇਨ੍ਹਾਂ ਸਾਰੇ ਸਟੇਕਹੋਲਡਰਸ ਨੂੰ ਸਾਡੀ ਸਰਕਾਰ ਨੇ ਮਜ਼ਬੂਤ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਪਚਾਸੀ ਫ਼ੀਸਦ ਤੋਂ ਜ਼ਿਆਦਾ ਛੋਟੇ ਜਾਂ ਮਾਰਜਿਨਲ ਫਾਰਮਰਸ ਹਨ। ਇਸ ਲਈ ਅਸੀਂ ਅਜਿਹੀਆਂ ਪੋਲਿਸੀਜ ਬਣਾਈਆਂ, ਅਜਿਹਾ ਸਪੋਰਟ ਸਿਸਟਮ ਡਿਵੈਲਪ ਕੀਤਾ ਕਿ ਅੱਜ ਦੇ ਛੋਟੇ ਕਿਸਾਨ ਮਾਰਕੀਟ ਦੀ ਵੱਡੀ ਤਾਕਤ ਬਣ ਰਹੇ ਹਨ।
ਸਾਥੀਓ,
ਹੁਣ ਜਿਵੇਂ ਮਾਈਕ੍ਰੋ ਫੂਡ ਪ੍ਰੋਸੈਸਿੰਗ ਯੂਨਿਟਸ ਹਨ, ਇਨ੍ਹਾਂ ਨੂੰ ਸਾਡੇ ਸੈਲਫ ਹੈਲਪ ਗਰੁੱਪਸ ਚਲਾਉਂਦੇ ਹਨ। ਇਨ੍ਹਾਂ ਸੈਲਫ ਹੈਲਪ ਗਰੁੱਪਸ ਵਿੱਚ ਸਾਡੇ ਪਿੰਡਾਂ ਦੇ ਕਰੋੜਾਂ ਲੋਕ ਜੁੜੇ ਹੋਏ ਹਨ। ਇਨ੍ਹਾਂ ਨੂੰ ਸਪੋਰਟ ਕਰਨ ਲਈ ਸਾਡੀ ਸਰਕਾਰ ਕ੍ਰੈਡਿਟ-ਲਿੰਕਡ ਸਬਸਿਡੀਆਂ ਦੇ ਰਹੀ ਹੈ। ਅੱਜ ਵੀ ਇਨ੍ਹਾਂ ਸਾਥੀਆਂ ਨੂੰ ਕਰੀਬ 800 ਕਰੋੜ ਰੁਪਏ ਦੀ ਸਬਸਿਡੀ ਹੁਣੇ-ਹੁਣੇ ਤੁਹਾਡੇ ਸਾਹਮਣੇ ਟ੍ਰਾਂਸਫਰ ਕੀਤੀ ਗਈ ਹੈ।

ਸਾਥੀਓ,
ਇਸ ਤਰ੍ਹਾਂ, ਸਾਡੀ ਸਰਕਾਰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਯਾਨੀ ਐੱਫਪੀਓ’ਜ਼ ਦਾ ਵਿਸਥਾਰ ਕਰ ਰਹੀ ਹੈ। 2014 ਤੋਂ ਬਾਅਦ ਦੇਸ਼ ਵਿੱਚ 10 ਹਜ਼ਾਰ ਐੱਫਪੀਓ’ਜ਼ ਬਣ ਚੁੱਕੇ ਹਨ। ਸਾਡੇ ਲੱਖਾਂ ਛੋਟੇ ਕਿਸਾਨ ਜੁੜੇ ਹਨ। ਇਹ ਛੋਟੇ ਕਿਸਾਨਾਂ ਨੂੰ ਵੱਡੇ ਸਕੇਲ ’ਤੇ ਆਪਣੀ ਉਪਜ ਨੂੰ ਮੰਡੀ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਅਤੇ ਇਹ ਐੱਫਪੀਓ’ਜ਼ ਇੱਥੇ ਤੱਕ ਸੀਮਤ ਨਹੀਂ ਹਨ। ਇਹ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਹੇ ਹਨ ਅਤੇ ਬ੍ਰਾਂਡੇਡ ਪ੍ਰੋਡਕਟਸ ਡਿਵੈਲਪ ਕਰ ਰਹੇ ਹਨ। ਤੁਸੀਂ ਸਾਡੇ ਐੱਫਪੀਓ’ਜ਼ ਦੀ ਤਾਕਤ ਦੇਖੋਂਗੇ, ਤਾਂ ਹੈਰਾਨ ਰਹਿ ਜਾਓਂਗੇ। ਅੱਜ ਸਾਡੇ ਐੱਫਪੀਓ’ਜ਼ ਦੇ 15 ਹਜ਼ਾਰ ਤੋਂ ਵੀ ਜ਼ਿਆਦਾ ਪ੍ਰੋਡਕਟਸ ਔਨਲਾਈਨ ਪਲੈਟਫਾਰਮ ’ਤੇ ਉਪਲਬਧ ਹਨ। ਕਸ਼ਮੀਰ ਦਾ ਬਾਸਮਤੀ ਚੌਲ, ਕੇਸਰ, ਅਖਰੋਟ, ਹਿਮਾਚਲ ਦੇ ਜੈਮ ਅਤੇ ਐਪਲ ਜੂਸ, ਰਾਜਸਥਾਨ ਦੇ ਮਿਲੇਟ ਕੁਕੀਜ਼, ਮੱਧ ਪ੍ਰਦੇਸ਼ ਦੇ ਸੋਇਆ ਨਗੇਟਸ, ਬਿਹਾਰ ਦਾ ਸੁਪਰਫੂਡ ਮਖਾਣਾ, ਮਹਾਰਾਸ਼ਟਰ ਦਾ ਮੂੰਗਫਲੀ ਦਾ ਤੇਲ ਅਤੇ ਗੁੜ ਅਤੇ ਕੇਰਲਾ ਤੋਂ ਬਨਾਨਾ ਚਿਪਸ ਅਤੇ ਨਾਰੀਅਲ ਦਾ ਤੇਲ, ਯਾਨੀ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਭਾਰਤ ਦੀ ਐਗਰੀਕਲਚਰ ਡਾਈਵਰਸਿਟੀ ਨੂੰ ਸਾਡੇ ਇਹ ਐੱਫਪੀਓ’ਜ਼ ਘਰ-ਘਰ ਪਹੁੰਚਾ ਰਹੇ ਹਨ। ਅਤੇ ਤੁਹਾਨੂੰ ਜਾਣ ਕੇ ਚੰਗਾ ਲੱਗੇਗਾ ਕਿ 1100 ਤੋਂ ਜ਼ਿਆਦਾ ਐੱਫਪੀਓ’ਜ਼ ਕਰੋੜਪਤੀ ਬਣ ਚੁੱਕੇ ਹਨ। ਯਾਨੀ ਉਨ੍ਹਾਂ ਦਾ ਐਨੂਅਲ ਟਰਨਓਵਰ ਇੱਕ ਕਰੋੜ ਤੋਂ ਜ਼ਿਆਦਾ ਹੋ ਚੁੱਕਿਆ ਹੈ। ਐੱਫਪੀਓ’ਜ਼ ਅੱਜ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ, ਵੱਡਾ ਰੋਲ ਨਿਭਾ ਰਹੇ ਹਨ।
ਸਾਥੀਓ,
ਐੱਫਪੀਓ’ਜ਼ ਤੋਂ ਇਲਾਵਾ, ਭਾਰਤ ਵਿੱਚ ਕੋ-ਆਪਰੇਟਿਵਸ ਦੀ ਵੀ ਬਹੁਤ ਵੱਡੀ ਤਾਕਤ ਹੈ। ਅਤੇ ਇਹ ਸਾਲ ਤਾਂ ਸਹਿਕਾਰਤਾ ਦਾ ਅੰਤਰਰਾਸ਼ਟਰੀ ਸਾਲ ਹੈ। ਭਾਰਤ ਵਿੱਚ ਵੀ ਸਹਿਕਾਰੀ ਸਭਾਵਾਂ, ਸਾਡੇ ਡੇਅਰੀ ਸੈਕਟਰ ਨੂੰ, ਸਾਡੀ ਰੂਰਲ ਇਕੋਨਮੀ ਨੂੰ ਇੱਕ ਨਵੀਂ ਤਾਕਤ ਦੇ ਰਹੇ ਹਨ। ਸਹਿਕਾਰੀ ਸਭਾਵਾਂ ਦੇ ਇਸੇ ਮਹੱਤਵ ਨੂੰ ਸਮਝਦੇ ਹੋਏ, ਅਸੀਂ ਇਸ ਦੇ ਲਈ ਇੱਕ ਅਲੱਗ ਤੋਂ ਮਿਨਿਸਟ੍ਰੀ ਬਣਾਈ ਹੈ, ਤਾਂ ਕਿ ਸਾਡੀ ਪੌਲਿਸੀਜ਼ ਨੂੰ, ਇਨ੍ਹਾਂ ਕੋ-ਆਪਰੇਟਿਵਸ ਦੀ ਜ਼ਰੂਰਤ ਦੇ ਹਿਸਾਬ ਨਾਲ ਢਾਲਿਆ ਜਾ ਸਕੇ। ਇਸ ਸੈਕਟਰ ਦੇ ਲਈ ਟੈਕਸ ਅਤੇ ਪਾਰਦਰਸ਼ਤਾ ਸੁਧਾਰ ਵੀ ਕੀਤੇ ਗਏ ਹਨ। ਪੌਲਿਸੀ ਲੈਵਲ ‘ਤੇ ਹੋਏ ਇਸ ਬਦਲਾਅ ਦੇ ਕਾਰਨ ਸਹਿਕਾਰੀ ਖੇਤਰ ਨੂੰ ਨਵੀਂ ਮਜ਼ਬੂਤੀ ਮਿਲੀ ਹੈ।

ਸਾਥੀਓ,
ਮਰੀਨ ਅਤੇ ਫਿਸ਼ਰੀਜ ਵਿੱਚ ਵੀ, ਭਾਰਤ ਦੀ ਗ੍ਰੋਥ ਸ਼ਾਨਦਾਰ ਹੈ। ਬੀਤੇ ਦਹਾਕੇ ਵਿੱਚ, ਫਿਸ਼ਰੀਜ ਸੈਕਟਰ ਨਾਲ ਜੁੜੇ ਇਨਫ੍ਰਾਸਟ੍ਰਕਚਰ ਦਾ ਅਸੀਂ ਵਿਸਥਾਰ ਕੀਤਾ। ਅਸੀਂ ਮਛੇਰਿਆਂ ਨੂੰ ਫੰਡਿੰਗ ਸਪੋਰਟ ਦਿੱਤੀ, ਡੀਪ ਸੀ ਫਿਸ਼ਿੰਗ ਬੋਟ ਲਈ ਮਦਦ ਦਿੱਤੀ। ਸਾਡੇ ਇਸ ਨਾਲ ਸਾਡਾ ਮਰੀਨ ਪ੍ਰੋਡਕਸ਼ਨ ਅਤੇ ਐਕਸਪੋਰਟ ਦੋਵੇਂ ਵਧੇ ਹਨ। ਅੱਜ ਇਹ ਸੈਕਟਰ ਕਰੀਬ ਤਿੰਨ ਕਰੋੜ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਸਾਡਾ ਯਤਨ ਮਰੀਨ ਪ੍ਰੋਡਕਟਸ ਦੀ ਪ੍ਰੋਸੈਸਿੰਗ ਵਿੱਚ ਵੀ ਵਿਸਥਾਰ ਕਰਨ ਦਾ ਹੈ। ਇਸ ਦੇ ਲਈ ਆਧੁਨਿਕ ਪ੍ਰੋਸੈਸਿੰਗ ਪਲਾਂਟਸ, ਕੋਲਡ ਚੇਨ ਅਤੇ ਸਮਾਰਟ ਹਾਰਬਰ ਵਰਗੀਆਂ ਫੈਸਿਲਿਟੀਜ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ।
ਸਾਥੀਓ,
ਫ਼ਸਲਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਅਸੀਂ ਮੌਡਰਨ ਤਕਨਾਲੋਜੀ ’ਤੇ ਇਨਵੈਸਟ ਕਰ ਰਹੇ ਹਾਂ। ਕਿਸਾਨਾਂ ਨੂੰ ਫੂਡ ਇਰੈਡੀਏਸ਼ਨ ਦੀ ਤਕਨੀਕ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਸਾਡੇ ਐਗਰੀਕਲਚਰ ਪ੍ਰੋਡਕਟਸ ਦੀ ਸੈਲਫ ਲਾਈਫ ਵਧੀ ਹੈ ਅਤੇ ਫੂਡ ਸਿਕਿਉਰਿਟੀ ਮਜ਼ਬੂਤ ਹੋਈ ਹੈ। ਇਸ ਕੰਮ ਨਾਲ ਜੁੜੀ ਯੂਨਿਟਸ ਨੂੰ ਸਰਕਾਰ ਹਰ ਤਰ੍ਹਾਂ ਨਾਲ ਮਦਦ ਦੇ ਰਹੀ ਹੈ।
ਸਾਥੀਓ,
ਅੱਜ ਦਾ ਭਾਰਤ ਇਨੋਵੇਸ਼ਨ ਅਤੇ ਰਿਫੋਰਮਸ ਦੇ ਨਵੇਂ ਰਾਹ ’ਤੇ ਅੱਗੇ ਵਧ ਰਿਹਾ ਹੈ। ਅੱਜ ਕੱਲ ਸਾਡੇ ਇੱਥੇ ਨੈਕਸਟ ਜੇਨਰੇਸ਼ਨ ਜੀਐੱਸਟੀ ਰਿਫੋਰਮਸ ਦੀ ਬਹੁਤ ਚਰਚਾ ਹੈ। ਕਿਸਾਨਾਂ ਦੇ ਲਈ ਇਹ ਰਿਫੋਰਮਸ ਘੱਟ ਲਾਗਤ ਅਤੇ ਜ਼ਿਆਦਾ ਲਾਭ ਦਾ ਭਰੋਸਾ ਲੈ ਕੇ ਆਏ ਹਨ। ਮੱਖਣ ਅਤੇ ਘਿਓ ’ਤੇ ਹੁਣ ਸਿਰਫ਼ 5 ਫ਼ੀਸਦੀ ਜੀਐੱਸਟੀ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ। ਮਿਲਕ ਕੇਨਸ ’ਤੇ ਵੀ ਸਿਰਫ਼ 5 ਫ਼ੀਸਦੀ ਹੀ ਟੈਕਸ ਹੈ। ਇਸ ਨਾਲ ਕਿਸਾਨਾਂ ਅਤੇ ਨਿਰਮਾਤਾਵਾਂ ਨੂੰ ਹੋਰ ਬਿਹਤਰ ਭਾਅ ਮਿਲਣਗੇ। ਇਸ ਨਾਲ ਗ਼ਰੀਬ ਅਤੇ ਮਿਡਲ ਕਲਾਸ ਨੂੰ ਘੱਟ ਕੀਮਤ ਵਿੱਚ ਜ਼ਿਆਦਾ ਨਿਊਟ੍ਰੀਸ਼ਨ ਮਿਲਣਾ ਯਕੀਨੀ ਹੋਇਆ ਹੈ। ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੀ ਇਨ੍ਹਾਂ ਰਿਫੋਰਮਸ ਤੋਂ ਵੱਡਾ ਲਾਭ ਮਿਲਣਾ ਤੈਅ ਹੋਇਆ ਹੈ। Ready-To-Consume ਅਤੇ Preserved Fruits, Vegetables ਅਤੇ Nuts ‘ਤੇ ਸਿਰਫ਼ 5 ਫ਼ੀਸਦੀ GST ਹੈ। ਅੱਜ 90 ਫ਼ੀਸਦੀ ਤੋਂ ਜ਼ਿਆਦਾ ਪ੍ਰੋਸੈਸਡ ਫੂਡ ਉਤਪਾਦ, ਜ਼ੀਰੋ ਫ਼ੀਸਦੀ ਜਾਂ 5 ਫ਼ੀਸਦੀ ਸਲੈਬ ਵਿੱਚ ਹਨ। ਜੈਵਿਕ-ਕੀਟਨਾਸ਼ਕਾਂ ਅਤੇ Micro-nutrients ‘ਤੇ ਟੈਕਸ ਘੱਟ ਹੋ ਗਿਆ ਹੈ। ਜੀਐੱਸਟੀ ਰਿਫੋਰਮਸ ਨਾਲ, ਬਾਇਓ-ਇਨਪੁਟਸ ਸਸਤੇ ਹੋਏ ਹਨ, ਛੋਟੇ ਜੈਵਿਕ ਕਿਸਾਨ ਅਤੇ ਐੱਫਪੀਓ’ਜ਼ ਨੂੰ ਸਿੱਧਾ ਫਾਇਦਾ ਮਿਲਣਾ ਤੈਅ ਹੋਇਆ ਹੈ।
ਸਾਥੀਓ,
ਅੱਜ ਸਮੇਂ ਦੀ ਮੰਗ, ਬਾਇਓਡੀਗ੍ਰੇਡੇਬਲ ਪੈਕੇਜਿੰਗ ਦੀ ਵੀ ਹੈ। ਸਾਡੇ ਪ੍ਰੋਡਕਟ ਫਰੈਸ਼ ਰਹਿਣ, ਬਿਹਤਰ ਰਹਿਣ, ਇਹ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਨੇਚਰ ਦੇ ਪ੍ਰਤੀ ਵੀ ਸਾਡੀ ਜ਼ਿੰਮੇਦਾਰੀ ਹੈ। ਇਸ ਲਈ ਸਰਕਾਰ ਨੇ ਬਾਇਓਡੀਗ੍ਰੇਡੇਬਲ ਪੈਕੇਜਿੰਗ ‘ਤੇ ਜੀਐੱਸਟੀ ਨੂੰ ਵੀ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਹੈ। ਮੈਂ ਇੰਡਸਟਰੀ ਦੇ ਸਾਰੇ ਸਾਥੀਆਂ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ ਬਾਇਓਡੀਗ੍ਰੇਡੇਬਲ ਪੈਕੇਜਿੰਗ ਨਾਲ ਜੁੜੇ ਇਨੋਵੇਸ਼ਨਸ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਸਾਡੇ ਸਾਰੇ ਪ੍ਰੋਡਕਟਸ ਨੂੰ ਪੈਕੇਜਿੰਗ ਦੇ ਲਈ ਬਾਇਓਡੀਗ੍ਰੇਡੇਬਲ ਦੇ ਵੱਲ ਸ਼ਿਫਟ ਕਰ ਦੇਣਾ ਚਾਹੀਦਾ ਹੈ।

ਸਾਥੀਓ,
ਭਾਰਤ ਨੇ ਖੁੱਲ੍ਹੇ ਮਨ ਨਾਲ ਆਪਣੇ ਦੇਸ਼ ਦੇ ਦਰਵਾਜ਼ੇ ਦੁਨੀਆਂ ਦੇ ਲਈ ਖੋਲ੍ਹ ਰੱਖੇ ਹਨ। ਅਸੀਂ ਫੂਡ ਚੇਨ ਨਾਲ ਜੁੜੇ ਹਰ ਨਿਵੇਸ਼ਕ ਦੇ ਲਈ ਓਪਨ ਹਾਂ। ਅਸੀਂ ਕਲੈਬੋਰੇਸ਼ਨਜ਼ ਦੇ ਲਈ ਖੁੱਲ੍ਹੇ ਦਿਲ ਨਾਲ ਤਿਆਰ ਹਾਂ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਭਾਰਤ ਵਿੱਚ ਸਭ ਤੋਂ ਜ਼ਿਆਦਾ ਨਿਵੇਸ਼ ਕਰਨ ਲਈ ਸੱਦਾ ਦਿੰਦਾ ਹਾਂ, ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ, ਇਸ ਦਾ ਤੁਸੀਂ ਫਾਇਦਾ ਚੁੱਕੋ ਅਤੇ ਇਸ ਆਯੋਜਨ ਲਈ ਮੈਂ ਸਾਰੇ ਸਬੰਧਿਤ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ।











