ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ, ਪੂਰਬੀ ਭਾਰਤ ਦਾ ਵਿਕਾਸ ਸਾਡੀ ਤਰਜੀਹ ਹੈ ਅਤੇ ਇਸ ਟੀਚੇ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ
ਕੱਲ੍ਹ ਪੱਛਮੀ ਬੰਗਾਲ ਤੋ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਸ਼ੁਰੂ ਕੀਤੀ ਗਈ , ਸੂਬੇ ਨੂੰ ਲਗਭਗ ਅੱਧਾ ਦਰਜਨ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਵੀ ਪ੍ਰਾਪਤ ਹੋਈਆਂ ਹਨ ਅਤੇ ਅੱਜ ਤਿੰਨ ਹੋਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ: ਪ੍ਰਧਾਨ ਮੰਤਰੀ
ਬਾਲਾਗੜ੍ਹ ਵਿੱਚ ਬਣ ਰਹੀ ਵਿਸਤ੍ਰਿਤ ਬੰਦਰਗਾਹ ਗੇਟ ਸਿਸਟਮ ਹੁਗਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਲਈ ਨਵੇਂ ਮੌਕੇ ਖੋਲ੍ਹੇਗੀ: ਪ੍ਰਧਾਨ ਮੰਤਰੀ
ਅੱਜ ਭਾਰਤ ਮਲਟੀ-ਮਾਡਲ ਕਨੈਕਟੀਵਿਟੀ ਅਤੇ ਹਰਿਤ ਆਵਾਜਾਈ 'ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ, ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ, ਬੰਦਰਗਾਹਾਂ, ਨਦੀ ਜਲ ਮਾਰਗਾਂ, ਰਾਜਮਾਰਗਾਂ ਅਤੇ ਹਵਾਈ ਅੱਡਿਆਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ

ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਸੁਕਾਂਤਾ ਮਜੂਮਦਾਰ ਜੀ, ਸ਼ਾਂਤਨੁ ਠਾਕੁਰ ਜੀ, ਸੰਸਦ ਵਿੱਚ ਮੇਰੇ ਸਾਥੀ ਸ਼ੌਮਿਕ ਭੱਟਾਚਾਰੀਆ ਜੀ, ਸੌਮਿੱਤਰ ਖ਼ਾਨ ਜੀ, ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਵੇਂਦੁ ਅਧਿਕਾਰੀ ਜੀ, ਹੋਰ ਜਨ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ!

ਕੱਲ੍ਹ ਮੈਂ ਮਾਲਦਾ ਵਿੱਚ ਸੀ ਅਤੇ ਅੱਜ ਮੈਨੂੰ ਹੁਗਲੀ ਵਿੱਚ ਤੁਹਾਡੇ ਸਾਰਿਆਂ ਦੇ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਵਿਕਸਿਤ ਭਾਰਤ ਲਈ, ਪੂਰਬੀ ਭਾਰਤ ਦਾ ਵਿਕਾਸ, ਇਸ ਟੀਚੇ ਨਾਲ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਕੱਲ੍ਹ ਅਤੇ ਅੱਜ ਦੇ ਸਮਾਗਮ, ਇਸੇ ਸੰਕਲਪ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਵਾਲੇ ਹਨ। ਇਸ ਦੌਰਾਨ ਮੈਨੂੰ ਪੱਛਮੀ ਬੰਗਾਲ ਨਾਲ ਜੁੜੇ ਵਿਕਾਸ ਦੇ ਸੈਂਕੜੇ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ। ਕੱਲ੍ਹ ਪੱਛਮੀ ਬੰਗਾਲ ਤੋਂ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਸ਼ੁਰੂ ਹੋਈ ਹੈ। ਬੰਗਾਲ ਨੂੰ, ਤਕਰੀਬਨ ਅੱਧਾ ਦਰਜਨ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਵੀ ਮਿਲੀਆਂ ਹਨ। ਅੱਜ ਤਿੰਨ ਹੋਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਟ੍ਰੇਨ ਤਾਂ, ਮੇਰੇ ਸੰਸਦੀ ਖੇਤਰ ਕਾਸ਼ੀ ਬਨਾਰਸ ਦੀ ਬੰਗਾਲ ਨਾਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ, ਦਿੱਲੀ ਅਤੇ ਤਾਮਿਲਨਾਡੂ ਲਈ ਵੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨ ਸ਼ੁਰੂ ਹੋਈ ਹੈ। ਮਤਲਬ ਪੱਛਮੀ ਬੰਗਾਲ ਦੀ ਰੇਲ ਕਨੈਕਟੀਵਿਟੀ ਲਈ, ਬੀਤੇ 24 ਘੰਟੇ ਬੇਮਿਸਾਲ ਰਹੇ ਹਨ। ਸ਼ਾਇਦ ਪਿਛਲੇ 100 ਸਾਲਾਂ ਵਿੱਚ 24 ਘੰਟਿਆਂ ਵਿੱਚ ਇੰਨਾ ਕੰਮ ਨਹੀਂ ਹੋਇਆ ਹੋਵੇਗਾ।

 

ਸਾਥੀਓ,

ਬੰਗਾਲ ਵਿੱਚ ਜਲ ਮਾਰਗਾਂ ਲਈ ਅਨੇਕਾਂ ਸੰਭਾਵਨਾਵਾਂ ਹਨ, ਕੇਂਦਰ ਸਰਕਾਰ ਇਸ 'ਤੇ ਵੀ ਕੰਮ ਕਰ ਰਹੀ ਹੈ। ਇੱਥੇ ਪੋਰਟ ਲੈਡ ਵਿਕਾਸ ਲਈ ਜ਼ਰੂਰੀ ਬੁਨਿਆਦੀ ਢਾਂਚਾ ਬਣਾਉਣ ਵਿੱਚ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ, ਬੰਦਰਗਾਹ ਅਤੇ ਦਰਿਆ ਜਲ ਮਾਰਗ ਨਾਲ ਜੁੜੇ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਸੀ। ਇਹ ਪੱਛਮੀ ਬੰਗਾਲ ਦੇ ਵਿਕਾਸ, ਭਾਰਤ ਦੇ ਵਿਕਾਸ ਲਈ ਬਹੁਤ ਅਹਿਮ ਹੈ। ਇਹ ਉਹ ਥੰਮ੍ਹ ਹਨ, ਜਿਨ੍ਹਾਂ ਦੇ ਉੱਪਰ ਪੱਛਮੀ ਬੰਗਾਲ ਨੂੰ ਮੈਨੁਫੈਕਚਰਿੰਗ, ਵਪਾਰ ਅਤੇ ਲੌਜਿਸਟਿਕਸ ਦਾ ਇੱਕ ਵੱਡਾ ਹੱਬ ਬਣਾਇਆ ਜਾ ਸਕਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਜਿੰਨਾ ਅਸੀਂ ਬੰਦਰਗਾਹਾਂ ਅਤੇ ਉਸ ਨਾਲ ਜੁੜੇ ਈਕੋਸਿਸਟਮ 'ਤੇ ਜ਼ੋਰ ਦੇਵਾਂਗੇ, ਓਨਾ ਹੀ ਜ਼ਿਆਦਾ ਰੁਜ਼ਗਾਰ ਇੱਥੇ ਪੈਦਾ ਹੋਵੇਗਾ। ਕੇਂਦਰ ਸਰਕਾਰ ਵੱਲੋਂ ਬੀਤੇ 11 ਸਾਲਾਂ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਦੀ ਸਮਰੱਥਾ ਵਧਾਉਣ ‘ਤੇ ਬਹੁਤ ਵੱਡਾ ਨਿਵੇਸ਼ ਕੀਤਾ ਗਿਆ ਹੈ। ਇਸ ਬੰਦਰਗਾਹ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ, ਸਾਗਰਮਾਲਾ ਯੋਜਨਾ ਦੇ ਤਹਿਤ ਵੀ ਸੜਕਾਂ ਬਣਾਈਆਂ ਗਈਆਂ ਹਨ। ਇਸ ਦਾ ਨਤੀਜਾ ਅੱਜ ਅਸੀਂ ਸਾਰੇ ਦੇਖ ਸਕਦੇ ਹਾਂ। ਬੀਤੇ ਸਾਲ, ਕੋਲਕਾਤਾ ਬੰਦਰਗਾਹ ਨੇ ਕਾਰਗੋ ਹੈਂਡਲਿੰਗ ਲਈ ਨਵੇਂ ਰਿਕਾਰਡ ਬਣਾਏ ਹਨ।

 

ਸਾਥੀਓ,

ਬਾਲਾਗੜ੍ਹ ਵਿੱਚ ਬਣਨ ਵਾਲਾ ਵਿਸਤ੍ਰਿਤ ਪੋਰਟ ਗੇਟ ਸਿਸਟਮ, ਹੁਗਲੀ ਅਤੇ ਆਲ਼ੇ-ਦੁਆਲੇ ਦੇ ਇਲਾਕਿਆਂ ਲਈ ਨਵੇਂ ਮੌਕਿਆਂ ਦਾ ਦਰਵਾਜ਼ਾ ਖੋਲ੍ਹੇਗਾ। ਇਸ ਨਾਲ ਕੋਲਕਾਤਾ ਸ਼ਹਿਰ ਵਿੱਚ ਟ੍ਰੈਫਿਕ ਅਤੇ ਲੌਜਿਸਟਿਕਸ ਦਾ ਦਬਾਅ ਘੱਟ ਹੋਵੇਗਾ। ਗੰਗਾ ਜੀ 'ਤੇ ਜੋ ਜਲ ਮਾਰਗ ਬਣਿਆ ਹੈ, ਇਸਦੇ ਜ਼ਰੀਏ ਕਾਰਗੋ ਆਵਾਜਾਈ ਹੋਰ ਵਧੇਗੀ। ਇਹ ਪੂਰਾ ਬੁਨਿਆਦੀ ਢਾਂਚਾ, ਹੁਗਲੀ ਨੂੰ ਵੇਅਰਹਾਊਸਿੰਗ ਅਤੇ ਟ੍ਰੇਡਿੰਗ ਹੱਬ ਬਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਇੱਥੇ ਸੈਂਕੜੇ ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਵੇਗਾ, ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਛੋਟੇ ਵਪਾਰੀਆਂ ਅਤੇ ਟ੍ਰਾਂਸਪੋਰਟ ਨਾਲ ਜੁੜੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਕਿਸਾਨਾਂ ਅਤੇ ਉਤਪਾਦਕਾਂ ਨੂੰ ਵੀ ਨਵੇਂ ਬਜ਼ਾਰ ਮਿਲਣਗੇ।

ਸਾਥੀਓ,

ਅੱਜ ਭਾਰਤ ਵਿੱਚ ਅਸੀਂ ਮਲਟੀ-ਮਾਡਲ ਕਨੈਕਟੀਵਿਟੀ ਅਤੇ ਗ੍ਰੀਨ ਮੋਬਿਲਿਟੀ 'ਤੇ ਬਹੁਤ ਜ਼ੋਰ ਦੇ ਰਹੇ ਹਾਂ। ਨਿਰਵਿਘਨ ਆਵਾਜਾਈ ਸੰਭਵ ਹੋ ਸਕੇ, ਇਸਦੇ ਲਈ ਬੰਦਰਗਾਹਾਂ, ਦਰਿਆ ਜਲ ਮਾਰਗਾਂ, ਹਾਈਵੇਅ ਅਤੇ ਹਵਾਈ ਅੱਡਿਆਂ, ਇਨ੍ਹਾਂ ਸਾਰਿਆਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਇਸ ਨਾਲ ਲੌਜਿਸਟਿਕਸ ਲਾਗਤ ਅਤੇ ਆਵਾਜਾਈ ਵਿੱਚ ਲੱਗਣ ਵਾਲੇ ਸਮੇਂ, ਦੋਵਾਂ ਵਿੱਚ ਕਮੀ ਆ ਰਹੀ ਹੈ।

 

ਸਾਥੀਓ,

ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਸਾਡੇ ਆਵਾਜਾਈ ਦੇ ਢੰਗ, ਕੁਦਰਤ-ਅਨੁਕੂਲ ਵੀ ਹੋਣ। ਹਾਈਬ੍ਰਿਡ ਇਲੈਕਟ੍ਰਿਕ ਕਿਸ਼ਤੀਆਂ ਨਾਲ, ਦਰਿਆ ਆਵਾਜਾਈ ਅਤੇ ਗ੍ਰੀਨ ਮੋਬਿਲਿਟੀ, ਦੋਵਾਂ ਨੂੰ ਜ਼ੋਰ ਮਿਲੇਗਾ। ਇਸ ਨਾਲ ਹੁਗਲੀ ਦਰਿਆ 'ਤੇ ਆਵਾਜਾਈ ਆਸਾਨ ਹੋਵੇਗੀ, ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋਵੇਗੀ ਅਤੇ ਦਰਿਆ-ਅਧਾਰਿਤ ਸੈਰ-ਸਪਾਟੇ ਨੂੰ ਵੀ ਜ਼ੋਰ ਮਿਲੇਗਾ।

ਸਾਥੀਓ,

ਭਾਰਤ ਅੱਜ ਮੱਛੀ ਪਾਲਣ ਅਤੇ ਸਮੁੰਦਰੀ ਭੋਜਨ ਦੇ ਉਤਪਾਦਨ ਅਤੇ ਨਿਰਯਾਤ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੇਰਾ ਸੁਪਨਾ ਹੈ ਕਿ ਪੱਛਮੀ ਬੰਗਾਲ ਇਸ ਵਿੱਚ, ਦੇਸ਼ ਦੀ ਅਗਵਾਈ ਕਰੇ। ਕੇਂਦਰ ਸਰਕਾਰ ਦਰਿਆ ਜਲ ਮਾਰਗਾਂ ਨੂੰ ਲੈ ਕੇ ਆਪਣੇ ਵਿਜ਼ਨ ਵਿੱਚ, ਬੰਗਾਲ ਨੂੰ ਪ੍ਰਮੁੱਖਤਾ ਨਾਲ ਸਮਰਥਨ ਦੇ ਰਹੀ ਹੈ। ਇਸ ਦਾ ਫ਼ਾਇਦਾ ਇੱਥੋਂ ਦੇ ਕਿਸਾਨਾਂ ਦੇ ਨਾਲ-ਨਾਲ, ਸਾਡੇ ਮਛੇਰੇ ਸਾਥੀਆਂ ਨੂੰ ਵੀ ਮਿਲਣ ਲੱਗਿਆ ਹੈ।

 

ਸਾਥੀਓ,

ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਇਹ ਸਾਰੇ ਪ੍ਰਾਜੈਕਟ, ਪੱਛਮੀ ਬੰਗਾਲ ਦੀ ਵਿਕਾਸ ਯਾਤਰਾ ਨੂੰ ਗਤੀ ਦੇਣਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਗੁਆਂਢ ਵਿੱਚ ਹੀ ਹਜ਼ਾਰਾਂ ਲੋਕ ਕਾਫ਼ੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਉੱਥੇ ਵੀ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਸ਼ਾਇਦ ਲੋਕ ਉਸਨੂੰ ਸੁਣਨ ਲਈ ਜ਼ਿਆਦਾ ਉਤਾਵਲੇ ਹਨ, ਉੱਥੇ ਥੋੜ੍ਹੀਆਂ ਖੁੱਲ੍ਹ ਕੇ ਗੱਲਾਂ ਕਰਾਂਗਾ ਅਤੇ ਇਸ ਲਈ ਇੱਥੇ ਮੈਂ ਆਪਣੇ ਭਾਸ਼ਣ ਨੂੰ ਸਮਾਪਤ ਕਰਾਂਗਾ ਅਤੇ ਮੈਂ ਅਗਲੀ ਸਭਾ ਲਈ ਤੁਹਾਡੀ ਸਾਰਿਆਂ ਦੀ ਇਜਾਜ਼ਤ ਲੈ ਕੇ ਨਿਕਲ ਰਿਹਾ ਹਾਂ। ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
‘Modi Govt’s 12 years are transformational for industry’

Media Coverage

‘Modi Govt’s 12 years are transformational for industry’
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਜੂਨ 2026
June 12, 2026

Breaking Barriers, Building Bharat: PM Modi’s Historic Push for Gender Equality and Inclusive Growth