Share
 
Comments
Elaborates on five aspects: universalization of quality education; skill development; inclusion of India’s ancient experience and knowledge of urban planning and designing into education; internationalization and focus on Animation Visual Effects Gaming Comic
“Empowering our youth who are future nation builder, is empowering India’s future”
“It was digital connectivity that kept the country’s education system going during the pandemic”
“Innovation is ensuring inclusion in our country. Now going even further, country is moving towards integration”
“It is critical to prepare the ‘demographic dividend’ of the country as per the demands of the changing job roles”
“Budget is not just an account of statistics, budget, if implemented properly, can bring great transformation even with limited resources”

ਨਮਸਕਾਰ।

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਐਜੂਕੇਸ਼ਨ, ਸਕਿੱਲ ਡਿਵੈਲਪਮੈਂਟ, ਸਾਇੰਸ, ਟੈਕਨੋਲੋਜੀ ਅਤੇ ਰਿਸਰਚ ਨਾਲ ਜੁੜੇ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਸਾਡੀ ਸਰਕਾਰ ਨੇ ਬਜਟ ਤੋਂ ਪਹਿਲਾਂ ਅਤੇ ਬਜਟ ਦੇ ਬਾਅਦ, ਸਟੇਕਹੋਲਡਰਸ ਦੇ ਨਾਲ ਚਰਚਾ ਕੀਤੀ, ਸੰਵਾਦ ਦੀ ਇੱਕ ਵਿਸ਼ੇਸ਼ ਪਰੰਪਰਾ ਵਿਕਸਿਤ ਕੀਤੀ ਹੈ। ਅੱਜ ਦਾ ਇਹ ਪ੍ਰੋਗਰਾਮ, ਉਸੇ ਦੀ ਇੱਕ ਕੜੀ ਹੈ। ਇਸ ਕ੍ਰਮ ਵਿੱਚ ਅੱਜ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਬਜਟ ਵਿੱਚ ਜੋ ਪ੍ਰਾਵਧਾਨ ਹੋਏ ਹਨ, ਉਸ ’ਤੇ ਆਪ ਸਾਰੇ ਸਟੇਕਹੋਲਡਰਸ ਤੋਂ ਅਲੱਗ-ਅਲੱਗ ਪਹਿਲੂਆਂ ’ਤੇ ਵਿਸ‍ਤਾਰ ਨਾਲ ਚਰਚਾ ਹੋਣ ਵਾਲੀ ਹੈ।

Friends,

ਸਾਡੀ ਅੱਜ ਦੀ ਯੁਵਾ ਪੀੜ੍ਹੀ, ਦੇਸ਼ ਦੇ ਭਵਿੱਖ ਦੀ ਕਰਣਧਾਰ ਹੈ, ਉਹੀ ਭਵਿੱਖ ਦੇ Nation Builders ਵੀ ਹਨ। ਇਸ ਲਈ ਅੱਜ ਦੀ ਯੁਵਾ ਪੀੜ੍ਹੀ ਨੂੰ empowering ਕਰਨ ਦਾ ਮਤਲਬ ਹੈ, ਭਾਰਤ ਦੇ ਭਵਿੱਖ ਨੂੰ empower ਕਰਨਾ। ਇਸੇ ਸੋਚ ਦੇ ਨਾਲ 2022 ਦੇ ਬਜਟ ਵਿੱਚ Education Sector ਨਾਲ ਜੁੜੀਆਂ ਪੰਜ ਬਾਤਾਂ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।

ਪਹਿਲਾ -

Universalization of Quality Education: ਸਾਡੀ ਸਿੱਖਿਆ ਵਿਵਸਥਾ ਦਾ ਵਿਸਤਾਰ ਹੋਵੇ, ਉਸ ਦੀ ਕੁਆਲਿਟੀ ਸੁਧਰੇ ਅਤੇ ਐਜੂਕੇਸ਼ਨ ਸੈਕਟਰ ਦੀ ਸਮਰੱਥਾ ਵਧੇ, ਇਸ ਦੇ ਲਈ ਅਹਿਮ ਨਿਰਣੇ ਲਏ ਗਏ ਹਨ।

ਦੂਸਰਾ ਹੈ-

Skill Development: ਦੇਸ਼ ਵਿੱਚ digital skilling ecosystem ਬਣੇ, ਇੰਡਸਟ੍ਰੀ 4.0 ਦੀ ਜਦੋਂ ਚਰਚਾ ਚਲ ਰਹੀ ਹੈ ਤਾਂ ਇੰਡਸਟ੍ਰੀ ਦੀ ਡਿਮਾਂਡ ਦੇ ਹਿਸਾਬ ਨਾਲ skill ਡਿਵੈਲਪਮੈਂਟ ਹੋਵੇ, industry linkage ਬਿਹਤਰ ਹੋਵੇ, ਇਸ ’ਤੇ ਧਿਆਨ ਦਿੱਤਾ ਗਿਆ ਹੈ।

ਤੀਸਰਾ ਮਹੱਤਵਪੂਰਨ ਪੱਖ ਹੈ-

Urban planning ਅਤੇ design. ਇਸ ਵਿੱਚ ਭਾਰਤ ਦਾ ਜੋ ਪੁਰਾਤਨ ਅਨੁਭਵ ਅਤੇ ਗਿਆਨ ਹੈ, ਉਸ ਨੂੰ ਸਾਡੀ ਅੱਜ ਦੀ ਸਿੱਖਿਆ ਵਿੱਚ ਸਮਾਹਿਤ ਕੀਤਾ ਜਾਣਾ ਜ਼ਰੂਰੀ ਹੈ।

ਚੌਥਾ ਅਹਿਮ ਪੱਖ ਹੈ-

Internationalization: ਭਾਰਤ ਵਿੱਚ ਵਰਲਡ ਕਲਾਸ ਵਿਦੇਸ਼ੀ ਯੂਨੀਵਰਸਿਟੀਆਂ ਆਉਣ, ਜੋ ਸਾਡੇ ਉਦਯੋਗਿਕ ਖੇਤਰ ਹਨ, ਜਿਵੇਂ GIFT City, ਉੱਥੇ Fin Tech ਨਾਲ ਜੁੜੇ ਸੰਸਥਾਨ ਆਉਣ, ਇਸ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਵੇ।

ਪੰਚਵਾ ਮਹੱਤਵਪੂਰਨ ਪੱਖ ਹੈ-

AVGC- ਯਾਨੀ Animation Visual Effects Gaming Comic, ਇਨ੍ਹਾਂ ਸਾਰਿਆਂ ਵਿੱਚ ਰੋਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਹਨ, ਇੱਕ ਬਹੁਤ ਬੜਾ ਗਲੋਬਲ ਮਾਰਕਿਟ ਹੈ। ਇਸ ਨੂੰ ਪੂਰਾ ਕਰਨ ਦੇ ਲਈ ਅਸੀਂ ਭਾਰਤੀ ਟੈਲੰਟ ਦਾ ਕਿਵੇਂ ਇਸਤੇਮਾਲ ਵਧਾਈਏ, ਇਸ ’ਤੇ ਵੀ ਉਤਨਾ ਹੀ ਧਿਆਨ ਦਿੱਤਾ ਗਿਆ ਹੈ। ਇਹ ਬਜਟ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਜ਼ਮੀਨ ’ਤੇ ਉਤਾਰਨ ਵਿੱਚ ਬਹੁਤ ਮਦਦ ਕਰਨ ਵਾਲਾ ਹੈ।

ਸਾਥੀਓ,

ਕੋਰੋਨਾ ਆਉਣ ਤੋਂ ਕਾਫ਼ੀ ਪਹਿਲਾਂ ਤੋਂ ਮੈਂ ਦੇਸ਼ ਵਿੱਚ ਡਿਜੀਟਲ ਫਿਊਚਰ ਦੀ ਬਾਤ ਕਰ ਰਿਹਾ ਸੀ। ਜਦੋਂ ਅਸੀਂ ਆਪਣੇ ਪਿੰਡਾਂ ਨੂੰ ਆਪਟੀਕਲ ਫਾਇਬਰ ਨਾਲ ਜੋੜ ਰਹੇ ਸਾਂ, ਜਦੋਂ ਅਸੀਂ ਡੇਟਾ ਦੀ ਕੀਮਤ ਘੱਟ ਤੋਂ ਘੱਟ ਰੱਖਣ ਦੇ ਪ੍ਰਯਾਸ ਕਰ ਰਹੇ ਸਾਂ, ਕਨੈਕਟੀਵਿਟੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਸੁਧਾਰ ਰਹੇ ਸਾਂ ਤਾਂ ਕੁਝ ਲੋਕ ਸਵਾਲ ਉਠਾਉਂਦੇ ਸਨ ਕਿ ਇਸ ਦੀ ਜ਼ਰੂਰਤ ਕੀ ਹੈ। ਲੇਕਿਨ ਮਹਾਮਾਰੀ ਦੇ ਸਮੇਂ ਵਿੱਚ ਸਾਡੇ ਇਨ੍ਹਾਂ ਪ੍ਰਯਾਸਾਂ ਦੀ ਅਹਿਮੀਅਤ ਨੂੰ ਸਭ ਨੇ ਦੇਖ ਲਿਆ ਹੈ। ਇਹ ਡਿਜੀਟਲ ਕਨੈਕਟੀਵਿਟੀ ਹੀ ਹੈ ਜਿਸ ਨੇ ਆਲਮੀ ਮਹਾਮਾਰੀ ਦੇ ਇਸ ਸਮੇਂ ਵਿੱਚ ਸਾਡੀ ਸਿੱਖਿਆ ਵਿਵਸਥਾ ਨੂੰ ਬਚਾਈ ਰੱਖਿਆ।

ਅਸੀਂ ਦੇਖ ਰਹੇ ਹਾਂ ਕਿ ਕਿਵੇਂ ਭਾਰਤ ਵਿੱਚ ਤੇਜ਼ੀ ਨਾਲ ਡਿਜੀਟਲ ਡਿਵਾਇਡ ਘੱਟ ਹੋ ਰਿਹਾ ਹੈ। Innovation ਸਾਡੇ ਇੱਥੇ inclusion ਸੁਨਿਸ਼ਚਿਤ ਕਰ ਰਿਹਾ ਹੈ। ਅਤੇ ਹੁਣ ਤਾਂ ਦੇਸ਼ Inclusion ਤੋਂ ਵੀ ਅੱਗੇ ਵਧ ਕੇ integration ਦੀ ਤਰਫ਼ ਜਾ ਰਿਹਾ ਹੈ।

ਇਸ ਦਹਾਕੇ ਵਿੱਚ ਅਸੀਂ ਜੋ ਆਧੁਨਿਕਤਾ ਸਿੱਖਿਆ ਵਿਵਸਥਾ ਵਿੱਚ ਲਿਆਉਣਾ ਚਾਹੁੰਦੇ ਹਾਂ, ਉਸ ਦੇ ਅਧਾਰ ਨੂੰ ਮਜ਼ਬੂਤ ਕਰਨ ਦੇ ਲਈ ਇਸ ਸਾਲ ਦੇ ਬਜਟ ਵਿੱਚ ਕਈ ਐਲਾਨ ਕੀਤੇ ਗਏ ਹਨ। ਡਿਜੀਟਲ ਐਜੂਕੇਸ਼ਨ, ਡਿਜੀਟਲ ਫਿਊਚਰ ਦੀ ਤਰਫ਼ ਵਧਦੇ ਭਾਰਤ ਦੇ ਵਿਆਪਕ ਵਿਜ਼ਨ ਦਾ ਹਿੱਸਾ ਹੈ। ਇਸ ਲਈ ਈ-ਵਿਦਯਾ ਹੋਵੇ, ਵੰਨ ਕਲਾਸ ਵੰਨ ਚੈਨਲ ਹੋਵੇ, ਡਿਜੀਟਲ ਲੈਬਸ ਹੋਣ, ਡਿਜੀਟਲ ਯੂਨੀਵਰਸਿਟੀ ਹੋਵੇ, ਐਸਾ ਐਜੂਕੇਸ਼ਨਲ ਇਨਫ੍ਰਾਸਟ੍ਰਕਚਰ ਨੌਜਵਾਨਾਂ ਨੂੰ ਬਹੁਤ ਮਦਦ ਕਰਨ ਵਾਲਾ ਹੈ। ਇਹ ਭਾਰਤ ਦੇ socio-economic setup ਵਿੱਚ ਪਿੰਡ ਹੋਣ, ਗ਼ਰੀਬ ਹੋਣ, ਦਲਿਤ, ਪਿਛੜੇ, ਆਦਿਵਾਸੀ, ਸਭ ਨੂੰ ਸਿੱਖਿਆ ਦੇ ਬਿਹਤਰ ਸਮਾਧਾਨ ਦੇਣ ਦਾ ਪ੍ਰਯਾਸ ਹੈ।

ਸਾਥੀਓ,

ਨੈਸ਼ਨਲ ਡਿਜੀਟਲ ਯੂਨੀਵਰਸਿਟੀ, ਭਾਰਤ ਦੀ ਸਿੱਖਿਆ ਵਿਵਸਥਾ ਵਿੱਚ ਆਪਣੀ ਤਰ੍ਹਾਂ ਦਾ ਅਨੋਖਾ ਅਤੇ ਅਭੂਤਪੂਰਵ ਕਦਮ ਹੈ। ਮੈਂ ਡਿਜੀਟਲ ਯੂਨੀਵਰਸਿਟੀ ਵਿੱਚ ਉਹ ਤਾਕਤ ਦੇਖ ਰਿਹਾ ਹਾਂ ਕਿ ਇਹ ਯੂਨੀਵਰਸਿਟੀ ਸਾਡੇ ਦੇਸ਼ ਵਿੱਚ ਸੀਟਾਂ ਦੀ ਜੋ ਸਮੱਸਿਆ ਹੁੰਦੀ ਹੈ, ਉਸ ਨੂੰ ਪੂਰੀ ਤਰ੍ਹਾਂ ਸਮਾਧਾਨ ਦੇ ਸਕਦੀ ਹੈ। ਜਦੋਂ ਹਰ ਵਿਸ਼ੇ ਦੇ ਲਈ ਅਨਲਿਮਿਟਿਡ ਸੀਟਸ ਹੋਣਗੀਆਂ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਤਨਾ ਬੜਾ ਪਰਿਵਰਤਨ ਸਿੱਖਿਆ ਜਗਤ ਵਿੱਚ ਆ ਜਾਵੇਗਾ। ਇਹ ਡਿਜੀਟਲ ਯੂਨੀਵਰਸਿਟੀ ਲਰਨਿੰਗ ਅਤੇ ਰੀ-ਲਰਨਿੰਗ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਲਈ ਨੌਜਵਾਨਾਂ ਨੂੰ ਤਿਆਰ ਕਰੇਗੀ। ਸਿੱਖਿਆ ਮੰਤਰਾਲਾ, UGC, AICTE ਅਤੇ ਸਾਰੇ ਸਟੇਕਹੋਲਡਰਸ ਨੂੰ ਮੇਰੀ ਤਾਕੀਦ ਹੈ ਕਿ ਇਹ ਡਿਜੀਟਲ ਯੂਨੀਵਰਸਿਟੀ ਤੇਜ਼ੀ ਨਾਲ ਕੰਮ ਸ਼ੁਰੂ ਕਰ ਸਕੇ, ਇਹ ਸੁਨਿਸ਼ਚਿਤ ਹੋਣਾ ਚਾਹੀਦਾ ਹੈ। ਸ਼ੁਰੂ ਤੋਂ ਹੀ ਇਹ ਡਿਜੀਟਲ ਯੂਨੀਵਰਸਿਟੀ ਇੰਟਰਨੈਸ਼ਨਲ ਸਟੈਂਡਰਡ ਨੂੰ ਲੈ ਕੇ ਚਲੇ, ਇਹ ਦੇਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ।

ਸਾਥੀਓ,

ਦੇਸ਼ ਵਿੱਚ ਹੀ ਗਲੋਬਲ ਸਟੈਂਡਰਡ ਦੇ ਇੰਸਟੀਟਿਊਟਸ ਦਾ ਨਿਰਮਾਣ ਕਰਨ ਦਾ ਸਰਕਾਰ ਦਾ ਇੰਟੈਂਟ ਅਤੇ ਉਸ ਦੇ ਲਈ ਪਾਲਿਸੀ ਫ੍ਰੇਮਵਰਕ ਵੀ ਤੁਹਾਡੇ ਸਾਹਮਣੇ ਹੈ। ਹੁਣ ਤੁਹਾਨੂੰ ਆਪਣੇ ਪ੍ਰਯਾਸਾਂ ਨਾਲ ਇਸ ਇੰਟੈਂਟ ਨੂੰ ਜ਼ਮੀਨ ’ਤੇ ਉਤਾਰਨਾ ਹੈ। ਅੱਜ ਵਿਸ਼ਵ ਮਾਤ੍ਰਭਾਸ਼ਾ ਦਿਵਸ ਵੀ ਹੈ। ਮਾਤ੍ਰ ਭਾਸ਼ਾ ਵਿੱਚ ਸਿੱਖਿਆ ਬੱਚਿਆਂ ਦੇ ਮਾਨਸਿਕ ਵਿਕਾਸ ਨਾਲ ਜੁੜੀ ਹੈ। ਅਨੇਕ ਰਾਜਾਂ ਵਿੱਚ ਸਥਾਨਕ ਭਾਸ਼ਾਵਾਂ ਵਿੱਚ ਮੈਡੀਕਲ ਅਤੇ ਟੈਕ‍ਨੀਕਲ ਐਜੂਕੇਸ਼ਨ ਦੀ ਪੜ੍ਹਾਈ ਸ਼ੁਰੂ ਹੋ ਚੁਕੀ ਹੈ।

ਹੁਣ ਸਾਰੇ ਸਿੱਖਿਆ-ਸ਼ਾਸਤਰੀਆਂ ਦੀ ਇਹ ਵਿਸ਼ੇਸ਼ ਜ਼ਿੰਮੇਦਾਰੀ ਹੈ ਕਿ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਬੈਸਟ ਕੰਟੈਂਟ ਅਤੇ ਉਸ ਦੇ digital version ਦੇ ਨਿਰਮਾਣ ਨੂੰ ਗਤੀ ਦਿੱਤੀ ਜਾਵੇ। ਭਾਰਤੀ ਭਾਸ਼ਾਵਾਂ ਵਿੱਚ ਇਹ E-content, Internet, Mobile Phone, TV ਅਤੇ Radio ਦੇ ਮਾਧਿਅਮ ਨਾਲ ਸਭ ਦੇ ਲਈ ਐਕਸੈੱਸ ਹੋਵੇ, ਇਸ ’ਤੇ ਕੰਮ ਕਰਨਾ ਹੈ।

ਭਾਰਤੀ Sign Language ਵਿੱਚ ਵੀ ਅਸੀਂ ਐਸੇ ਪਾਠਕ੍ਰਮ ਵਿਕਸਿਤ ਕਰ ਰਹੇ ਹਾਂ, ਜੋ ਦਿੱਵਯਾਂਗ ਨੌਜਵਾਨਾਂ ਨੂੰ ਸਸ਼ਕਤ ਕਰ ਰਹੇ ਹਨ। ਇਸ ਵਿੱਚ ਵੀ ਨਿਰੰਤਰ ਸੁਧਾਰ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਡਿਜੀਟਲ ਟੂਲਸ, ਡਿਜੀਟਲ ਕੰਟੈਂਟ ਨੂੰ ਕਿਵੇਂ ਬਿਹਤਰ ਤਰੀਕੇ ਨਾਲ ਡਿਲਿਵਰ ਕੀਤਾ ਜਾਵੇ, ਇਸ ਦੇ ਲਈ ਸਾਨੂੰ ਟੀਚਰਸ ਨੂੰ ਵੀ ਔਨਲਾਈਨ ਟ੍ਰੇਨ ਕਰਨ ’ਤੇ ਜ਼ੋਰ ਦੇਣਾ ਹੋਵੇਗਾ।

ਸਾਥੀਓ,

ਡਾਇਨਾਮਿਕ ਸਕਿੱਲਿੰਗ, ਆਤਮਨਿਰਭਰ ਭਾਰਤ ਦੇ ਲਈ ਅਤੇ ਗਲੋਬਲ ਟੈਲੰਟ ਡਿਮਾਂਡ ਦੇ ਲਿਹਾਜ਼ ਤੋਂ ਵੀ ਬਹੁਤ ਅਹਿਮ ਹੈ। ਪੁਰਾਣੇ ਜੌਬ ਰੋਲਸ ਜਿਸ ਤੇਜ਼ੀ ਨਾਲ ਬਦਲ ਰਹੇ ਹਨ, ਉਨ੍ਹਾਂ ਦੇ ਅਨੁਸਾਰ ਸਾਨੂੰ ਆਪਣੇ demographic dividend ਨੂੰ ਤੇਜ਼ੀ ਨਾਲ ਤਿਆਰ ਕਰਨਾ ਹੋਵੇਗਾ। ਇਸ ਲਈ ਅਕੈਡਮੀਆ (ਅਕਾਦਮਿਕ ਜਗਤ) ਅਤੇ ਇੰਡਸਟ੍ਰੀ ਨੂੰ ਮਿਲ ਕੇ ਪ੍ਰਯਾਸ ਕਰਨ ਦੀ ਜ਼ਰੂਰਤ ਹੈ। ਡਿਜੀਟਲ ਈਕੋਸਿਸਟਮ ਫੌਰ ਸਕਿੱਲਿੰਗ ਐਂਡ ਲਾਇਵਲੀਹੁਡ (DESH STACK ਈ-ਪੋਰਟਲ) ਅਤੇ ਈ-ਸਕਿੱਲਿੰਗ ਲੈਬ ਦੇ ਜੋ ਐਲਾਨ ਬਜਟ ਵਿੱਚ ਕੀਤੇ ਗਏ ਹਨ, ਉਸ ਦੇ ਪਿੱਛੇ ਇਹੀ ਸੋਚ ਹੈ।

ਸਾਥੀਓ,

ਅੱਜ ਟੂਰਿਜ਼ਮ ਇੰਡਸਟ੍ਰੀ, ਡ੍ਰੋਨ ਇੰਡਸਟ੍ਰੀ, ਐਨੀਮੇਸ਼ਨ ਅਤੇ ਕਾਰਟੂਨ ਇੰਡਸਟ੍ਰੀ, ਡਿਫੈਂਸ ਇੰਡਸਟ੍ਰੀ, ਅਜਿਹੀ ਇੰਡਸਟ੍ਰੀ ‘ਤੇ ਸਾਡਾ ਬਹੁਤ ਅਧਿਕ ਫੋਕਸ ਹੈ। ਇਨ੍ਹਾਂ ਸੈਕਟਰਸ ਨਾਲ ਜੁੜੇ ਮੌਜੂਦਾ ਉਦਯੋਗਾਂ ਅਤੇ ਸਟਾਰਟ-ਅੱਪਸ ਦੇ ਲਈ ਸਾਨੂੰ ਟ੍ਰੇਂਡ ਮੈਨਪਾਵਰ ਦੀ ਜ਼ਰੂਰਤ ਹੈ। ਐਨੀਮੇਸ਼ਨ, ਵਿਜ਼ੂਅਲ ਇਫੈਕਟ, ਗੇਮਿੰਗ ਅਤੇ ਕੌਮਿਕ ਸੈਕਟਰ ਦੇ ਵਿਕਾਸ ਦੇ ਲਈ ਟਾਸਕ ਫੋਰਸ ਦਾ ਗਠਨ ਇਸ ਵਿੱਚ ਬਹੁਤ ਮਦਦ ਕਰਨ ਵਾਲਾ ਹੈ। ਇਸੇ ਤਰ੍ਹਾਂ, ਅਰਬਨ ਪਲਾਨਿੰਗ ਅਤੇ ਡਿਜ਼ਾਈਨਿੰਗ ਦੇਸ਼ ਦੀ ਜ਼ਰੂਰਤ ਵੀ ਹੈ ਅਤੇ ਨੌਜਵਾਨਾਂ ਦੇ ਲਈ ਅਵਸਰ ਵੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਆਪਣੇ ਅਰਬਨ ਲੈਂਡਸਕੈਪ ਨੂੰ ਟ੍ਰਾਂਸਫਾਰਮ ਕਰਨ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ। ਇਸ ਲਈ AICTE ਜਿਹੇ ਸੰਸਥਾਨਾਂ ਤੋਂ ਦੇਸ਼ ਦੀ ਇਹ ਵਿਸ਼ੇਸ਼ ਉਮੀਦ ਹੈ ਕਿ ਇਸ ਨਾਲ ਜੁੜੀ ਪੜ੍ਹਾਈ ਅਤੇ ਟ੍ਰੇਨਿੰਗ ਵਿੱਚ ਨਿਰੰਤਰ ਸੁਧਾਰ ਹੋਵੇ।

ਸਾਥੀਓ,

ਐਜੂਕੇਸ਼ਨ ਸੈਕਟਰ ਦੇ ਦੁਆਰਾ ਅਸੀਂ ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਕਿਵੇਂ ਸਸ਼ਕਤ ਕਰਾਂਗੇ, ਇਸ ’ਤੇ ਆਪ ਸਭ ਦੇ ਇਨਪੁਟਸ ਦੇਸ਼ ਦੇ ਕੰਮ ਆਉਣਗੇ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਭ ਦੇ ਸਾਂਝੇ ਪ੍ਰਯਤਨਾਂ ਨਾਲ ਬਜਟ ਵਿੱਚ ਤੈਅ ਲਕਸ਼ਾਂ ਨੂੰ ਅਸੀਂ ਤੇਜ਼ੀ ਨਾਲ ਲਾਗੂ ਕਰ ਸਕਾਂਗੇ। ਮੈਂ ਇਹ ਵੀ ਕਹਿਣਾ ਚਹਾਂਗਾ ਕਿ ਸਾਡੀ ਪ੍ਰਾਥਮਿਕਤਾ ਸਿੱਖਿਆ ਹੈ ਪਿੰਡ ਤੱਕ, ਅਨੁਭਵ ਇਹ ਆ ਰਿਹਾ ਹੈ ਕਿ ਸਮਾਰਟ ਕਲਾਸ ਦੇ ਦੁਆਰਾ, ਐਨੀਮੇਸ਼ਨ ਦੇ ਦੁਆਰਾ, ਦੂਰ-ਸੁਦੂਰ ਲੌਂਗ ਡਿਸਟੈਂਸ ਐਜੂਕੇਸ਼ਨ ਦੇ ਦੁਆਰਾ ਜਾਂ ਸਾਡੀ ਜੋ ਨਵੀਂ ਕਲਪਨਾ ਹੈ ਕਿ one class, one channel ਦੇ ਦੁਆਰਾ ਪਿੰਡ ਤੱਕ ਅਸੀਂ ਅੱਛੀ ਕੁਆਲਿਟੀ ਦੀ ਸਿੱਖਿਆ ਦਾ ਪ੍ਰਬੰਧ ਕਰ ਸਕਦੇ ਹਾਂ। ਬਜਟ ਵਿੱਚ ਇਸ ਦਾ ਪ੍ਰਾਵਧਾਨ ਹੈ। ਅਸੀਂ ਇਸ ਨੂੰ ਲਾਗੂ ਕਿਵੇਂ ਕਰੀਏ।

ਅੱਜ ਜਦੋਂ ਅਸੀਂ ਬਜਟ ਨੂੰ ਲੈ ਕੇ ਚਰਚਾ ਕਰ ਰਹੇ ਹਾਂ, ਤਾਂ ਅੱਜ ਉਮੀਦ ਇਹ ਨਹੀਂ ਹੈ ਕਿ ਬਜਟ ਕੈਸਾ ਹੋਵੇ, ਕਿਉਂਕਿ ਉਹ ਤਾਂ ਹੋ ਗਿਆ। ਹੁਣ ਉਮੀਦ ਤੁਹਾਡੇ ਤੋਂ ਇਹ ਹੈ ਕਿ ਬਜਟ ਦੀਆਂ ਜੋ ਚੀਜ਼ਾਂ ਹਨ ਉਹ ਜਲਦੀ ਤੋਂ ਜਲਦੀ ਅਸੀਂ Seamlessly ਨੀਚੇ ਲਾਗੂ ਕਿਵੇਂ ਕਰੀਏ। ਤੁਸੀਂ ਬਜਟ ਦਾ ਅਧਿਐਨ ਕੀਤਾ ਹੋਵੇਗਾ, ਆਪ ਫੀਲਡ ਵਿੱਚ ਕੰਮ ਕਰਦੇ ਹੋ, ਬਜਟ ਵਿੱਚ ਤੁਹਾਡੇ ਕੰਮ ਅਤੇ ਐਜੂਕੇਸ਼ਨ ਡਿਪਾਰਟਮੈਂਟ ਦੀ, ਸਕਿੱਲ ਡਿਪਾਰਟਮੈਂਟ ਦੀਆਂ ਉਮੀਦਾਂ ਹਨ। ਇਨ੍ਹਾਂ ਤਿੰਨਾਂ ਨੂੰ ਮਿਲਾ ਕੇ ਅਗਰ ਅਸੀਂ ਇੱਕ ਅੱਛਾ ਰੋਡਪੈਮ ਬਣਾ ਦਿੰਦੇ ਹਾਂ, ਅਸੀਂ time bound ਕੰਮ ਦੀ ਰਚਨਾ ਕਰ ਦਿੰਦੇ ਹਾਂ, ਸਾਡੇ ਇੱਥੇ ਤੁਸੀਂ ਦੇਖਿਆ ਹੋਵੇਗਾ ਕਿ ਬਜਟ ਅਸੀਂ ਕਰੀਬ ਇੱਕ ਮਹੀਨਾ prepone ਕਰ ਦਿੱਤਾ।

ਪਹਿਲਾਂ ਬਜਟ 28 ਫਰਵਰੀ ਨੂੰ ਹੁੰਦਾ ਸੀ ਹੁਣ ਇਸ ਨੂੰ 01 ਫਰਵਰੀ ਨੂੰ ਲੈ ਗਏ, ਕਿਉਂ, ਤਾਂ ਬਜਟ 01 ਅਪ੍ਰੈਲ ਤੋਂ ਲਾਗੂ ਹੋਵੇ, ਉਸ ਤੋਂ ਪਹਿਲਾਂ ਬਜਟ ’ਤੇ ਹਰ ਕੋਈ ਡਿਟੇਲ ਵਿਵਸਥਾ ਕਰ ਲਵੇ। ਤਾਕਿ 01 ਅਪ੍ਰੈਲ ਤੋਂ ਹੀ ਬਜਟ ਨੂੰ ਅਸੀਂ ਧਰਤੀ ’ਤੇ ਉਤਾਰਨਾ ਸ਼ੁਰੂ ਕਰ ਸਕੀਏ। ਸਾਡਾ ਸਮਾਂ ਬਰਬਾਦ ਨਾ ਹੋਵੇ। ਅਤੇ ਮੈਂ ਚਹਾਂਗਾ ਕਿ ਆਪ ਲੋਕ ਇਸ ਵਿੱਚ ਕਾਫੀ......ਹੁਣ ਜਿਵੇਂ ਤੁਸੀਂ ਦੇਖਿਆ ਹੋਵੇਗਾ, ਇਹ ਠੀਕ ਹੈ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀਆਂ ਹੋਈਆਂ ਨਹੀਂ ਹਨ। ਹੁਣ ਦੇਸ਼ ਨੇ ਸੋਚਿਆ ਹੈ ਕਿ ਬਹੁਤ ਬੜੀ ਮਾਤਰਾ ਵਿੱਚ ਸੈਨਿਕ ਸਕੂਲਾਂ ਨੂੰ ਅਸੀਂ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਵੱਲ ਅੱਗੇ ਵਧਾਂਗੇ। ਹੁਣ ਸੈਨਿਕ ਸਕੂਲ ਕੈਸੇ (ਕਿਸ ਤਰ੍ਹਾਂ ਦੇ) ਹੋਣ, ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦਾ ਮਾਡਲ ਕੀ ਹੋਵੇਗਾ, ਡਿਫੈਂਸ ਮਨਿਸਟਰੀ ਉਸ ਦੇ ਲਈ ਬਜਟ ਦੇਣ ਵਾਲੀ ਹੈ, ਤਾਂ ਸੈਨਿਕ ਸਕੂਲ ਜੋ ਬਣਨਗੇ ਉਸ ਦੇ ਟੀਚਰ ਦੀ ਸਪੈਸ਼ਲ ਟ੍ਰੇਨਿੰਗ ਕਿਵੇਂ ਹੋਵੇਗੀ, ਅੱਜ ਜੋ ਸਾਡੀਆਂ ਟੀਰਚਸ ਟ੍ਰੇਨਿੰਗ ਦੀਆਂ ਵਿਵਸਥਾਵਾਂ ਹਨ, ਉਨ੍ਹਾਂ ਵਿੱਚ ਸੈਨਿਕ ਸਕੂਲ ਦੇ ਟੀਚਰ ਦੀ ਸਪੈਸ਼ਲ ਟ੍ਰੇਨਿੰਗ ਕਿਉਂਕਿ ਉਸ ਵਿੱਚ ਫਿਜ਼ੀਕਲ ਪਾਰਟ ਵੀ ਹੋਵੇਗਾ, ਉਸ ਨੂੰ ਅਸੀਂ ਕਿਵੇਂ ਕਰ ਸਕਾਂਗੇ।

ਉਸੇ ਪ੍ਰਕਾਰ ਨਾਲ ਸਪੋਰਟਸ। ਸਾਡੇ ਦੇਸ਼ ਵਿੱਚ ਇਸ ਓਲੰਪਿਕਸ ਦੇ ਬਾਅਦ ਸਪੋਰਟਸ ਨੇ ਇੱਕ ਵਿਸ਼ੇਸ਼ ਆਕਰਸ਼ਣ ਪੈਦਾ ਕੀਤਾ ਹੈ। ਸਕਿੱਲ ਦੀ ਦੁਨੀਆ ਦਾ ਵਿਸ਼ਾ ਤਾਂ ਹੈ ਹੀ ਹੈ, ਖੇਡ ਜਗਤ ਦਾ ਵੀ ਹੈ ਕਿਉਂਕਿ ਟੈਕਨੀਕ, ਟੈਕਨੋਲੋਜੀ, ਇਸ ਨੇ ਵੀ ਹੁਣ ਸਪੋਰਟਸ ਵਿੱਚ ਬਹੁਤ ਬੜੀ ਜਗ੍ਹਾ ਬਣਾ ਲਈ ਹੈ। ਤਾਂ ਅਸੀਂ ਜੋ ਸੋਚਦੇ ਹਾਂ, ਉਸ ਵਿੱਚ ਸਾਡਾ ਕੋਈ ਰੋਲ ਹੋ ਸਕਦਾ ਹੈ।

ਕੀ ਕਦੇ ਅਸੀਂ ਸੋਚਿਆ ਹੈ ਜਿਸ ਦੇਸ਼ ਵਿੱਚ ਨਾਲੰਦਾ, ਤਕਸ਼ਿਲਾ, ਵੱਲਭੀ ਇਤਨੇ ਬੜੇ ਸਿੱਖਿਆ ਸੰਸਥਾਨ ਅੱਜ ਸਾਡੇ ਦੇਸ਼ ਦੇ ਬੱਚੇ ਵਿਦੇਸ਼ ਪੜ੍ਹਨ ਦੇ ਲਈ ਮਜਬੂਰ ਹੋਣ, ਕੀ ਇਹ ਸਾਡੇ ਲਈ ਠੀਕ ਹੈ ਕੀ? ਅਸੀਂ ਦੇਖੀਏ ਸਾਡੇ ਦੇਸ਼ ਤੋਂ ਜੋ ਬੱਚੇ ਬਾਹਰ ਜਾ ਰਹੇ ਹਨ, ਅਨਾਪ-ਸ਼ਨਾਪ ਧਨ ਖਰਚ ਹੋ ਰਿਹਾ ਹੈ, ਉਹ ਪਰਿਵਾਰ ਕਰਜ਼ ਕਰ ਰਿਹਾ ਹੈ। ਕੀ ਅਸੀਂ ਸਾਡੇ ਦੇਸ਼ ਵਿੱਚ ਦੁਨੀਆ ਦੀਆਂ ਯੂਨੀਵਰਸਿਟੀਜ਼ ਨੂੰ ਲਿਆ ਕੇ ਸਾਡੇ ਬੱਚਿਆਂ ਨੂੰ, ਸਾਡੇ ਹੀ ਇੱਥੇ ਇਨਵਾਇਰਨਮੈਂਟ ਵਿੱਚ ਅਤੇ ਘੱਟ ਖਰਚ ਵਿੱਚ ਪੜ੍ਹਾਈ ਦੇ ਲਈ, ਉਨ੍ਹਾਂ ਦੇ ਲਈ ਚਿੰਤਾ ਕਰ ਸਕਦੇ ਹਾਂ? ਯਾਨੀ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਪੋਸਟ-ਗ੍ਰੈਜੂਏਟ ਤੱਕ, ਪੂਰਾ ਸਾਡਾ ਜੋ ਖਾਕਾ ਹੈ, ਉਹ 21ਵੀਂ ਸਦੀ ਦੇ ਅਨੁਕੂਲ ਕਿਵੇਂ ਬਣੇ?

ਸਾਡੇ ਬਜਟ ਵਿੱਚ ਜੋ ਕੁਝ ਵੀ ਬਣਿਆ ਹੈ... ਠੀਕ ਹੈ, ਇਸ ਦੇ ਬਾਵਜੂਦ ਵੀ ਕਿਸੇ ਨੂੰ ਲਗੇ ਕਿ ਨਹੀਂ ਐਸਾ ਹੁੰਦਾ ਤਾਂ ਅੱਛਾ ਹੁੰਦਾ, ਅਗਲੇ ਸਾਲ ਸੋਚਾਂਗੇ ਇਸ ਦੇ ਲਈ .... ਅਗਲੇ ਬਜਟ ਵਿੱਚ ਸੋਚਾਂਗੇ। ਅਜੇ ਤਾਂ ਜੋ ਸਾਡੇ ਪਾਸ ਉਪਲਬਧ ਬਜਟ ਹੈ, ਉਸ ਬਜਟ ਨੂੰ ਅਸੀਂ ਧਰਤੀ ‘ਤੇ ਕਿਵੇਂ ਉਤਾਰੀਏ, ਅੱਛੇ ਤੋਂ ਅੱਛੇ ਢੰਗ ਨਾਲ ਕਿਵੇਂ ਉਤਾਰੀਏ, Optimum outcome ਕੈਸੇ ਮਿਲੇ, Output ਨਹੀਂ, Optimum outcome ਕੈਸੇ ਮਿਲੇ।

ਹੁਣ ਜਿਵੇਂ ਅਟਲ ਟਿੰਕਰਿੰਗ ਲੈਬ, ਅਟਲ ਟਿੰਕਰਿੰਗ ਲੈਬ ਦਾ ਕੰਮ ਦੇਖਣ ਵਾਲੇ ਲੋਕ ਅਲੱਗ ਹਨ, ਲੇਕਿਨ ਸਬੰਧ ਤਾਂ ਉਸ ਦਾ ਕਿਸੇ ਨਾ ਕਿਸੇ ਐਜੂਕੇਸ਼ਨ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ। ਸਾਨੂੰ ਇਨੋਵੇਸ਼ਨ ਦੀ ਬਾਤ ਕਰਨੀ ਹੋਵੇ ਤਾਂ ਅਟਲ ਟਿੰਕਟਿੰਗ ਲੈਬ ਨੂੰ ਅਸੀਂ ਕਿਵੇਂ ਆਧੁਨਿਕ ਬਣਾਵਾਂਗੇ। ਯਾਨੀ ਸਾਰੇ ਵਿਸ਼ੇ ਐਸੇ ਹਨ ਕਿ ਬਜਟ ਦੇ ਪਰਿਪੇਖ ਵਿੱਚ ਅਤੇ ਨੈਸ਼ਨਲ ਐਜੂਕੇਸ਼ਨ ਦੇ ਪਰਿਪੇਖ ਵਿੱਚ ਇਹ ਪਹਿਲਾ ਬਜਟ ਐਸਾ ਹੈ ਜੋ ਅਸੀਂ ਤੁਰੰਤ ਲਾਗੂ ਕਰਕੇ ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ਵਿੱਚ ਅੰਮ੍ਰਿਤਕਾਲ ਦੀ ਨੀਂਹ ਰੱਖਣਾ ਚਾਹੁੰਦੇ ਹਾਂ।

ਅਤੇ ਮੈਂ ਚਾਹੁੰਦਾ ਹਾਂ ਕਿ ਇੱਕ ਬਹੁਤ ਬੜਾ ਪਰਿਵਰਤਨ ਸਾਨੂੰ ਲਿਆਉਣਾ ਜ਼ਰੂਰੀ ਹੈ, ਆਪ ਸਭ ਸਟੇਕ ਹੋਲਡਰਸ ਦੇ ਨਾਲ। ਤੁਸੀਂ ਜਾਣਦੇ ਹੋ ਜਦੋ ਬਜਟ ਪੇਸ਼ ਹੁੰਦਾ ਹੈ, ਉਸ ਦੇ ਬਾਅਦ ਇੱਕ ਬ੍ਰੇਕ ਪੀਰੀਅਡ ਹੁੰਦਾ ਹੈ ਅਤੇ ਸਾਰੇ ਸਾਂਸਦ ਮਿਲ ਕੇ, ਛੋਟੇ –ਛੋਟੇ ਗਰੁੱਪਾਂ ਵਿੱਚ ਬਜਟ ਦੀ ਬਰੀਕੀ ਨਾਲ ਚਰਚਾ ਕਰਦੇ ਹਨ ਅਤੇ ਬੜੀ ਅੱਛੀ ਚਰਚਾ ਹੁੰਦੀ ਹੈ ਅੱਛੀਆਂ ਚੀਜ਼ਾਂ ਉਸ ਵਿੱਚੋਂ ਉੱਭਰਕੇ ਆਉਂਦੀਆਂ ਹਨ ਲੇਕਿਨ ਅਸੀਂ ਉਸ ਨੂੰ ਇੱਕ ਦਾਇਰਾ ਹੋਰ ਵਧਾਇਆ, ਸਾਂਸਦ ਤਾਂ ਇਨ੍ਹੀਂ ਦਿਨੀਂ ਹੀ ਕਰ ਰਹੇ ਹਨ, ਲੇਕਿਨ ਹੁਣ ਅਸੀਂ ਸਿੱਧੇ ਡਿਪਾਰਟਮੈਂਟ ਦੇ ਲੋਕ ਸਟੇਕ ਹੋਲਡਰਸ ਦੇ ਨਾਲ ਬਾਤ ਕਰ ਰਹੇ ਹਾਂ।

ਯਾਨੀ ਅਸੀਂ ਇੱਕ ਪ੍ਰਕਾਰ ਨਾਲ ਸਬਕਾ ਪ੍ਰਯਾਸ ਇਹ ਜੋ ਮੈਂ ਕਹਿ ਰਿਹਾ ਹਾਂ ਨਾ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ... ਇਸ ਬਜਟ ਵਿੱਚ ਵੀ ਸਬਕਾ ਪ੍ਰਯਾਸ, ਇਹ ਬਹੁਤ ਜ਼ਰੂਰੀ ਹੈ। ਬਜਟ, ਇਹ ਸਿਰਫ਼ ਅੰਕੜਿਆਂ ਦਾ ਲੇਖਾ-ਜੋਖਾ ਨਹੀਂ ਹੈ ਜੀ। ਬਜਟ ਅਗਰ ਅਸੀਂ ਸਹੀ ਢੰਗ ਨਾਲ, ਸਹੀ ਸਮੇਂ ‘ਤੇ, ਸਹੀ ਤਰੀਕੇ ਨਾਲ ਉਪਯੋਗ ਕਰੀਏ ਤਾਂ ਸਾਡੇ ਸੀਮਿਤ ਸੰਸਾਧਨਾਂ ਨਾਲ ਵੀ ਅਸੀਂ ਬਹੁਤ ਬੜਾ ਪਰਿਵਰਤਨ ਲਿਆ ਸਕਦੇ ਹਾਂ। ਅਤੇ ਇਹ ਤਦ ਸੰਭਵ ਹੁੰਦਾ ਹੈ ਕਿ ਬਜਟ ਨਾਲ ਕੀ ਕਰਨਾ ਹੈ ਇਹ clarity ਅਗਰ ਸਭ ਦੇ ਮਨ ਵਿੱਚ ਆ ਜਾਵੇ।

ਅੱਜ ਦੀ ਚਰਚਾ ਵਿੱਚ ਐਜੂਕੇਸ਼ਨ ਮਨਿਸਟ੍ਰੀ, ਸਕਿੱਲ ਮਨਿਸਟ੍ਰੀ ਉਨ੍ਹਾਂ ਨੂੰ ਵੀ ਬਹੁਤ ਬੜਾ ਲਾਭ ਹੋਵੇਗਾ। ਕਿਉਂਕਿ ਤੁਹਾਡੀਆਂ ਬਾਤਾਂ ਤੋਂ ਪੱਕਾ ਹੋਵੇਗਾ ਕਿ ਇਹ ਬਜਟ ਬਹੁਤ ਅੱਛਾ ਹੈ, ਢਿਕਨਾ ਹੈ, ਲੇਕਿਨ ਇਸ ਵਿੱਚ ਇਹ ਕਰਾਂਗੇ ਤਾਂ ਮੁਸ਼ਕਿਲ ਹੋਵੇਗਾ, ਇਹ ਕਰਾਂਗੇ ਤਾਂ ਠੀਕ ਹੋਵੇਗਾ। ਬਹੁਤ ਪ੍ਰੈਕਟੀਕਲ ਬਾਤਾਂ ਉੱਭਰ ਕੇ ਆਉਣਗੀਆਂ। ਖੁੱਲ੍ਹ ਕੇ ਤੁਸੀਂ ਆਪਣੇ ਵਿਚਾਰ ਰੱਖੋ। ਮੂਲ ਬਾਤ ਹੈ ਤੱਤ- ਗਿਆਨ ਦੀ ਚਰਚਾ ਨਹੀਂ ਹੈ, ਵਿਵਹਾਰ ਜੀਵਨ ਵਿੱਚ ਇਸ ਨੂੰ ਧਰਤੀ ‘ਤੇ ਕਿਵੇਂ ਉਤਾਰਨਾ, ਅੱਛੇ ਢੰਗ ਨਾਲ ਕਿਵੇਂ ਉਤਾਰਨਾ, ਸਰਲਤਾ ਨਾਲ ਕਿਵੇਂ ਉਤਾਰਨਾ, ਸਰਕਾਰ ਅਤੇ ਸਮਾਜਿਕ ਵਿਵਸਥਾ ਇਸ ਦੇ ਦਰਮਿਆਨ ਕੋਈ ਦੂਰੀ ਨਾ ਹੋਵੇ, ਮਿਲ ਕੇ ਕੰਮ ਕਿਵੇਂ ਹੋਵੇ, ਇਸ ਲਈ ਇਹ ਚਰਚਾ ਹੈ।

ਮੈਂ ਆਪ ਸਭ ਦਾ ਫਿਰ ਤੋਂ ਇੱਕ ਵਾਰ ਜੁੜਨ ਦੇ ਲਈ ਧੰਨਵਾਦ ਕਰਦਾ ਹਾਂ, ਪੂਰੇ ਦਿਨ ਭਰ ਜੋ ਤੁਹਾਡੀ ਚਰਚਾ ਚਲਣਗੀਆਂ ਉਸ ਵਿੱਚੋਂ ਬੁਹਤ ਹੀ ਅੱਛੇ ਬਿੰਦੂ ਨਿਕਲਣਗੇ ਜਿਸ ਦੇ ਕਾਰਨ ਡਿਪਾਰਟਮੈਂਟ ਤੇਜ਼ ਗਤੀ ਨਾਲ ਨਿਰਣੇ ਕਰ ਪਾਵੇਗਾ ਅਤੇ ਅਸੀਂ optimum ਸਾਡੇ ਸੰਸਾਧਨਾਂ ਦਾ ਉਪਯੋਗ ਕਰਦੇ ਹੋਏ ਅਸੀਂ ਅੱਛੇ outcome ਦੇ ਨਾਲ ਅਗਲੇ ਬਜਟ ਦੀ ਤਿਆਰੀ ਕਰਾਂਗੇ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਬਹੁਤ-ਬਹੁਤ ਧੰਨਵਾਦ।

Share your ideas and suggestions for 'Mann Ki Baat' now!
Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India exports 109.8 lakh tonnes of sugar in 2021-22, becomes world’s 2nd largest exporter, says govt

Media Coverage

India exports 109.8 lakh tonnes of sugar in 2021-22, becomes world’s 2nd largest exporter, says govt
...

Nm on the go

Always be the first to hear from the PM. Get the App Now!
...
PM condoles loss of lives due to a mishap in Jalpaiguri, West Bengal
October 06, 2022
Share
 
Comments

The Prime Minister, Shri Narendra Modi has expressed deep grief over the loss of lives due to a mishap during Durga Puja festivities in Jalpaiguri, West Bengal.

The Prime Minister Office tweeted;

"Anguished by the mishap during Durga Puja festivities in Jalpaiguri, West Bengal. Condolences to those who lost their loved ones: PM @narendramodi"