ਡਾ. ਸਵਾਮੀਨਾਥਨ ਨੇ ਭਾਰਤ ਨੂੰ ਖੁਰਾਕ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਅੰਦੋਲਨ ਦੀ ਅਗਵਾਈ ਕੀਤੀ : ਪ੍ਰਧਾਨ ਮੰਤਰੀ
ਡਾ. ਸਵਾਮੀਨਾਥਨ ਨੇ ਜੈਵ ਵਿਵਿਧਤਾ (biodiversity) ਤੋਂ ਅੱਗੇ ਵਧ ਕੇ ਜੈਵ-ਸੁਖ ਦੀ ਦੂਰਦਰਸ਼ੀ ਧਾਰਨਾ (visionary concept of bio-happines) ਦਿੱਤੀ: ਪ੍ਰਧਾਨ ਮੰਤਰੀ
ਭਾਰਤ ਆਪਣੇ ਕਿਸਾਨਾਂ ਦੇ ਹਿਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਕਿਸਾਨਾਂ ਦੀ ਸ਼ਕਤੀ ਨੂੰ ਦੇਸ਼ ਦੀ ਪ੍ਰਗਤੀ ਦੀ ਅਧਾਰਸ਼ਿਲਾ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ: ਪ੍ਰਧਾਨ ਮੰਤਰੀ
ਖੁਰਾਕ ਸੁਰੱਖਿਆ ਦੀ ਵਿਰਾਸਤ ‘ਤੇ ਨਿਰਮਾਣ ਕਰਦੇ ਹੋਏ, ਸਾਡੇ ਖੇਤੀ ਵਿਗਿਆਨੀਆਂ ਦੇ ਲਈ ਅਗਲਾ ਲਕਸ਼ ਸਭ ਦੇ ਲਈ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ: ਪ੍ਰਧਾਨ ਮੰਤਰੀ

ਮੰਤਰੀ ਮੰਡਲ(ਕੈਬਨਿਟ) ਦੇ ਮੇਰੇ ਸਹਿਯੋਗੀ ਸ਼ਿਵਰਾਜ ਸਿੰਘ ਚੌਹਾਨ ਜੀ, ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਚੇਅਰਪਰਸਨ ਡਾ. ਸੌਮਯਾ ਸਵਾਮੀਨਾਥਨ ਜੀ, ਨੀਤੀ ਆਯੋਗ ਦੇ ਮੈਂਬਰ ਡਾ. ਰਮੇਸ਼ ਚੰਦ ਜੀ, ਮੈਂ ਦੇਖ ਰਿਹਾ ਹਾਂ ਸਵਾਮੀਨਾਥਨ ਜੀ ਦੇ ਪਰਿਵਾਰ ਨੂੰ ਵੀ ਸਾਰੇ ਜਨ ਇੱਥੇ ਮੌਜੂਦ ਹਨ, ਮੈਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ। ਸਾਰੇ ਸਾਇੰਸਟਿਸਟਸ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਕੁਝ ਵਿਅਕਤਿਤਵ ਐਸੇ ਹੁੰਦੇ ਹਨ, ਜਿਨ੍ਹਾਂ ਦਾ ਯੋਗਦਾਨ ਕਿਸੇ ਇੱਕ ਕਾਲਖੰਡ ਤੱਕ ਸੀਮਿਤ ਨਹੀਂ ਰਹਿੰਦਾ, ਕਿਸੇ ਇੱਕ ਭੂ-ਭਾਗ ਤੱਕ ਸੀਮਿਤ ਨਹੀਂ ਰਹਿੰਦਾ। ਪ੍ਰੋਫੈਸਰ ਐੱਮ.ਐੱਸ. ਸਵਾਮੀਨਾਥਨ ਐਸੇਹੀ ਮਹਾਨ ਵਿਗਿਆਨੀ ਸਨ, ਮਾਂ ਭਾਰਤੀ ਦੇ ਸਪੂਤ ਸਨ। ਉਨ੍ਹਾਂ ਨੇ ਵਿਗਿਆਨ ਨੂੰ ਜਨਸੇਵਾ ਦਾ ਮਾਧਿਅਮ ਬਣਾਇਆ। ਦੇਸ਼ ਦੀ ਖੁਰਾਕ ਸੁਰੱਖਿਆ ਨੂੰ, ਫੂਡ ਸਕਿਉਰਿਟੀ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ। ਉਨ੍ਹਾਂ ਨੇ ਉਹ ਚੇਤਨਾ ਜਾਗਰਿਤ ਕੀਤੀ, ਜੋ ਆਉਣ ਵਾਲੀਆਂ ਕਈ ਸਦੀਆਂ ਤੱਕ ਭਾਰਤ ਦੀਆਂ ਨੀਤੀਆਂ ਅਤੇ ਪ੍ਰਾਥਮਿਕਤਾਵਾਂ ਨੂੰ ਦਿਸ਼ਾ ਦਿੰਦੀ ਰਹੇਗੀ। ਮੈਂ ਆਪ ਸਭ ਨੂੰ ਸਵਾਮੀਨਾਥਨ ਜਨਮ ਸ਼ਤਾਬਦੀ ਸਮਾਰੋਹ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਅੱਜ 7 ਅਗਸਤ, ਨੈਸ਼ਨਲ ਹੈਂਡਲੂਮ ਡੇ ਵੀ ਹੈ। ਪਿਛਲੇ 10 ਸਾਲਾਂ ਵਿੱਚ ਹੈਂਡਲੂਮ ਸੈਕਟਰ ਨੂੰ ਦੇਸ਼ ਭਰ ਵਿੱਚ ਨਵੀਂ ਪਹਿਚਾਣ ਅਤੇ ਤਾਕਤ ਮਿਲੀ ਹੈ। ਮੈਂ ਆਪ ਸਭ ਨੂੰ, ਹੈਂਡਲੂਮ ਸੈਕਟਰ ਨਾਲ ਜੁੜੇ ਲੋਕਾਂ ਨੂੰ ਨੈਸ਼ਨਲ ਹੈਂਡਲੂਮ ਡੇ (ਰਾਸ਼ਟਰੀ ਹੈਂਡਲੂਮ ਦਿਵਸ) ਦੀਆਂ ਵਧਾਈਆਂ ਦਿੰਦਾ ਹਾਂ।

 

ਸਾਥੀਓ,

ਡਾ. ਸਵਾਮੀਨਾਥਨ ਦੇ ਨਾਲ ਮੇਰਾ ਜੁੜਾਅ ਕਈ ਵਰ੍ਹਿਆਂ ਪੁਰਾਣਾ ਸੀ। ਗੁਜਰਾਤ ਦੀਆਂ ਪਹਿਲੇ ਦੀਆਂ ਸਥਿਤੀਆਂ ਬਹੁਤ ਲੋਕਾਂ ਨੂੰ ਪਤਾ ਹਨ, ਪਹਿਲੇ ਉੱਥੇ ਸੋਕਾ ਅਤੇ ਚੱਕਰਵਾਤ ਦੀ ਵਜ੍ਹਾ ਨਾਲ ਖੇਤੀਬਾੜੀ ‘ਤੇ ਕਾਫ਼ੀ ਸੰਕਟ ਰਹਿੰਦਾ ਸੀ, ਕੱਛ ਦਾ ਰੇਗਿਸਤਾਨ ਵਧਦਾ ਚਲਿਆ ਜਾ ਰਿਹਾ ਸੀ। ਜਦੋਂ ਮੈਂ ਮੁੱਖ ਮੰਤਰੀ ਸਾਂ, ਤਾਂ ਉਸੇ ਦੌਰਾਨ ਅਸੀਂ ਸੌਇਲ ਹੈਲਥ ਕਾਰਡ ਯੋਜਨਾ ‘ਤੇ ਕੰਮ ਸ਼ੁਰੂ ਕੀਤਾ। ਮੈਨੂੰ ਯਾਦ ਹੈ, ਪ੍ਰੋਫੈਸਰ ਸਵਾਮੀਨਾਥਨ ਨੇ ਉਸ ਵਿੱਚ ਬਹੁਤ ਜ਼ਿਆਦਾ ਇੰਟਰੈਸਟ ਦਿਖਾਇਆ ਸੀ। ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਸਾਨੂੰ ਸੁਝਾਅ ਦਿੱਤਾ, ਸਾਡਾ ਮਾਰਗਦਰਸ਼ਨ ਕੀਤਾ। ਉਨ੍ਹਾਂ ਦੇ ਯੋਗਦਾਨ ਨਾਲ ਇਸ ਪਹਿਲ ਨੂੰ ਜ਼ਬਰਦਸਤ ਸਫ਼ਲਤਾ ਵੀ ਮਿਲੀ। ਕਰੀਬ 20 ਸਾਲ ਹੋਏ, ਜਦੋਂ ਮੈਂ ਤਮਿਲ ਨਾਡੂ ਵਿੱਚ ਉਨ੍ਹਾਂ ਦੇ ਰਿਸਰਚ ਫਾਊਂਡੇਸ਼ਨ ਦੇ ਸੈਂਟਰ ‘ਤੇ ਗਿਆ ਸਾਂ। ਸਾਲ 2017 ਵਿੱਚ ਮੈਨੂੰ ਉਨ੍ਹਾਂ ਦੀ ਲਿਖੀ ਕਿਤਾਬ ‘ਦ ਕੁਐਸਟ ਫੌਰ ਅ ਵਰਲਡ ਵਿਦਆਊਟ ਹੰਗਰ’ ਉਸ ਨੂੰ ਰਿਲੀਜ਼ ਕਰਨ ਦਾ ਮੌਕਾ ਮਿਲਿਆ ਸੀ। ਸਾਲ 2018 ਵਿੱਚ ਜਦੋਂ ਵਾਰਾਣਸੀ ਵਿੱਚ International Rice Research Institute ਦੇ Regional Centre ਦਾ ਉਦਘਾਟਨ ਹੋਇਆ,ਤਾਂ ਵੀ ਉਨ੍ਹਾਂ ਦਾ ਮਾਰਗਦਰਸ਼ਨ ਸਾਨੂੰ ਮਿਲਿਆ। ਉਨ੍ਹਾਂ ਨਾਲ ਹੋਈ ਹਰ ਮੁਲਾਕਾਤ ਮੇਰੇ ਲਈ ਇੱਕ ਲਰਨਿੰਗ ਐਕਸਪੀਰੀਅਐਂਸ ਹੁੰਦੀ ਸੀ, ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, science is not just about discovery, but delivery. ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਕਾਰਜਾਂ ਨਾਲ ਸਿੱਧ ਕੀਤਾ। ਉਹ ਕੇਵਲ ਰਿਸਰਚ ਨਹੀਂ ਕਰਦੇ ਸਨ, ਬਲਕਿ ਖੇਤੀ ਦੇ ਤੌਰ-ਤਰੀਕੇ ਬਦਲਣ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਵੀ ਕਰਦੇ ਸਨ। ਅੱਜ ਵੀ ਭਾਰਤ ਦੇ ਐਗਰੀਕਲਚਰ ਸੈਕਟਰ ਵਿੱਚ ਉਨ੍ਹਾਂ ਦੀ ਅਪ੍ਰੋਚ, ਉਨ੍ਹਾਂ ਦੇ ਵਿਚਾਰ ਹਰ ਤਰਫ਼ ਨਜ਼ਰ ਆਉਂਦੇ ਹਨ। ਉਹ ਸਹੀ ਮਾਅਨੇ ਵਿੱਚ ਮਾਂ ਭਾਰਤੀ ਦੇ ਰਤਨ ਸਨ। ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ ਕਿ ਡਾ. ਸਵਾਮੀਨਾਥਨ ਨੂੰ ਸਾਡੀ ਸਰਕਾਰ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਸੁਭਾਗ ਮਿਲਿਆ।

ਸਾਥੀਓ,

ਡਾ. ਸਵਾਮੀਨਾਥਨ ਨੇ ਭਾਰਤ ਨੂੰ ਅਨਾਜ ਵਿੱਚ ਆਤਮਨਿਰਭਰ ਬਣਾਉਣ ਦਾ ਅਭਿਯਾਨ ਚਲਾਇਆ। ਲੇਕਿਨ ਉਨ੍ਹਾਂ ਦੀ ਪਹਿਚਾਣ ਹਰਿਤ ਕ੍ਰਾਂਤੀ ਤੋਂ ਵੀ ਅੱਗੇ ਵਧ ਕੇ ਸੀ। ਉਹ ਖੇਤੀ ਵਿੱਚ chemical ਦੇ ਵਧਦੇ ਪ੍ਰਯੋਗ ਅਤੇ monoculture farming ਦੇ ਖ਼ਤਰਿਆਂ ਤੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰਦੇ ਰਹੇ। ਯਾਨੀ ਇੱਕ ਤਰਫ਼ ਉਹ ਗ੍ਰੇਨ ਪ੍ਰੋਡਕਸ਼ਨ ਵਧਾਉਣ ਦਾ ਪ੍ਰਯਾਸ ਕਰ ਰਹੇ ਸਨ, ਅਤੇ ਨਾਲ ਹੀ ਉਨ੍ਹਾਂ ਨੂੰ environment ਦੀ, ਧਰਤੀ ਮਾਂ ਦੀ ਵੀ ਚਿੰਤਾ ਸੀ। ਦੋਨਾਂ ਦੇ ਦਰਮਿਆਨ ਸੰਤੁਲਨ ਬਣਾਉਣ ਅਤੇ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਉਨ੍ਹਾਂ ਨੇ ਐਵਰਗ੍ਰੀਨ ਰੈਵੋਲਿਊਸ਼ਨ ਦਾ ਕੰਸੈਪਟ ਦਿੱਤਾ। ਉਨ੍ਹਾਂ ਨੇ ਬਾਇਓ-ਵਿਲੇਜ ਦਾ ਕੰਸੈਪਟ ਦਿੱਤਾ, ਜਿਸ ਦੇ ਜ਼ਰੀਏ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਦਾ ਸਸ਼ਕਤੀਕਰਣ ਹੋ ਸਕਦਾ ਹੈ। ਉਨ੍ਹਾਂ ਨੇ ਕਮਿਊਨਿਟੀ ਸੀਡ ਬੈਂਕ, ਅਤੇ ਅਪਰਚਿਉਨਿਟੀ ਕ੍ਰੌਪਸ ਜਿਹੇ ਆਇਡੀਆਜ਼ ਨੂੰ ਹੁਲਾਰਾ ਦਿੱਤਾ।

ਸਾਥੀਓ,

ਡਾ. ਸਵਾਮੀਨਾਥਨ ਮੰਨਦੇ ਸਨ ਕਿ ਕਲਾਇਮੇਟ ਚੇਂਜ ਅਤੇ ਨਿਊਟ੍ਰੀਸ਼ਨ ਦੀ ਚੁਣੌਤੀ ਦਾ ਹੱਲ ਉਨ੍ਹਾਂ ਹੀ ਫਸਲਾਂ ਵਿੱਚ ਛੁਪਿਆ ਹੈ, ਜਿਨ੍ਹਾਂ ਨੂੰ ਅਸੀਂ ਭੁਲਾ ਦਿੱਤਾ ਹੈ। ਡ੍ਰਾਉਟ-ਟੌਲਰੈਂਸ ਅਤੇ ਸਾਲਟ ਟੌਲਰੈਂਸ ‘ਤੇ ਉਨ੍ਹਾਂ ਦਾ ਫੋਕਸ ਸੀ। ਉਨ੍ਹਾਂ ਨੇ ਮਿਲਟਸ-ਸ਼੍ਰੀ ਅੰਨ ‘ਤੇ ਉਸ ਸਮੇਂ ਕੰਮ ਕੀਤਾ, ਜਦੋਂ ਮਿਲਟਸ ਨੂੰ ਕੋਈ ਪੁੱਛਦਾ ਨਹੀਂ ਸੀ। ਡਾ. ਸਵਾਮੀਨਾਥਨ ਨੇ ਵਰ੍ਹਿਆਂ ਪਹਿਲੇ ਇਹ ਸੁਝਾਅ ਦਿੱਤਾ ਸੀ ਕਿ ਮੈਂਗ੍ਰੋਵ ਦੀ ਜੈਨੇਟਿਕ ਕੁਆਲਿਟੀ ਨੂੰ ਧਾਨ (ਝੋਨੇ) ਵਿੱਚ ਟ੍ਰਾਂਸਫਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਫਸਲਾਂ ਵੀ ਜਲਵਾਯੂ ਦੇ ਅਨੁਕੂਲ ਬਣਨਗੀਆਂ। ਅੱਜ ਜਦੋਂ ਅਸੀਂ climate adaptation ਦੀ ਬਾਤ ਕਰਦੇ ਹਾਂ, ਤਾਂ ਮਹਿਸੂਸ ਹੁੰਦਾ ਹੈ ਕਿ ਉਹ ਕਿਤਨਾ ਅੱਗੇ ਦੀ ਸੋਚਦੇ ਸਨ।

 

ਸਾਥੀਓ,

ਅੱਜ ਦੁਨੀਆ ਭਰ ਵਿੱਚ ਬਾਇਓਡਾਇਵਰਸਿਟੀ ਨੂੰ ਲੈ ਕੇ ਚਰਚਾ ਹੁੰਦੀ ਹੈ, ਇਸ ਨੂੰ ਸੁਰੱਖਿਅਤ ਰੱਖਣ ਦੇ ਲਈ ਸਰਕਾਰਾਂ ਅਨੇਕ ਕਦਮ ਉਠਾ ਰਹੀਆਂ ਹਨ। ਲੇਕਿਨ ਡਾ. ਸਵਾਮੀਨਾਥਨ ਨੇ ਇੱਕ ਕਦਮ ਅੱਗੇ ਵਧਦੇ ਹੋਏ ਬਾਇਓਹੈਪੀਨੈੱਸ ਦਾ ਆਇਡੀਆ ਦਿੱਤਾ। ਅੱਜ ਅਸੀਂ ਇੱਥੇ ਇਸੇ ਆਇਡੀਆ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਡਾ. ਸਵਾਮੀਨਾਥਨ ਕਹਿੰਦੇ ਸਨ ਕਿ ਬਾਇਓਡਾਇਵਰਸਿਟੀ ਦੀ ਤਾਕਤ ਨਾਲ ਅਸੀਂ ਸਥਾਨਕ ਲੋਕਾਂ ਦੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਲਿਆ ਸਕਦੇ ਹਾਂ,  local resources ਦੇ ਇਸਤੇਮਾਲ ਨਾਲ ਲੋਕਾਂ ਦੇ ਲਈ ਆਜੀਵਿਕਾ ਦੇ ਨਵੇਂ ਸਾਧਨ ਬਣਾ ਸਕਦੇ ਹਾਂ। ਅਤੇ ਜਿਹੋ ਜਿਹਾ ਉਨ੍ਹਾਂ ਦਾ ਵਿਅਕਤਿਤਵ ਸੀ, ਆਪਣੇ ਆਇਡੀਆਜ਼ ਨੂੰ ਉਹ ਜ਼ਮੀਨ ‘ਤੇ ਉਤਾਰਨ ਵਿੱਚ ਮਾਹਰ ਸਨ। ਆਪਣੇ ਰਿਸਰਚ ਫਾਊਂਡੇਸ਼ਨ ਦੇ ਦੁਆਰਾ ਉਨ੍ਹਾਂ ਨੇ ਨਵੀਆਂ ਖੋਜਾਂ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦਾ ਨਿਰੰਤਰ ਪ੍ਰਯਾਸ ਕੀਤਾ। ਸਾਡੇ ਛੋਟੇ ਕਿਸਾਨ, ਸਾਡੇ ਮਛੁਆਰੇ ਭਾਈ-ਭੈਣ, ਸਾਡੇ ਟ੍ਰਾਇਬਲ ਕਮਿਊਨਿਟੀ, ਇਨ੍ਹਾਂ ਸਭ ਨੂੰ ਉਨ੍ਹਾਂ ਦੇ ਪ੍ਰਯਾਸਾਂ ਨਾਲ ਬਹੁਤ ਲਾਭ ਹੋਇਆ ਹੈ।

ਸਾਥੀਓ,

ਅੱਜ ਮੈਨੂੰ ਇਸ ਬਾਤ ਦੀ ਵਿਸ਼ੇਸ਼ ਖੁਸ਼ੀ ਹੈ ਕਿ ਪ੍ਰੋਫੈਸਰ ਸਵਾਮੀਨਾਥਨ ਦੀ ਵਿਰਾਸਤ ਨੂੰ ਸਨਮਾਨ ਦੇਣ ਦੇ ਲਈ ਐੱਮ.ਐੱਸ. ਸਵਾਮੀਨਾਥਨ ਅਵਾਰਡ ਫੌਰ ਫੂਡ ਐਂਡ ਪੀਸ ਸ਼ੁਰੂ ਹੋਇਆ ਹੈ। ਇਹ ਇੰਟਰਨੈਸ਼ਨਲ ਅਵਾਰਡ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਫੂਡ ਸਕਿਉਰਿਟੀ ਦੀ ਦਿਸ਼ਾ ਵਿੱਚ ਬੜਾ ਕੰਮ ਕੀਤਾ ਹੈ। ਫੂਡ ਐਂਡ ਪੀਸ, ਭੋਜਨ ਅਤੇ ਸ਼ਾਂਤੀ ਦਾ ਰਿਸ਼ਤਾ ਜਿਤਨਾ ਦਾਰਸ਼ਨਿਕ ਹੈ, ਉਤਨਾ ਹੀ ਪ੍ਰੈਕਟੀਕਲ ਵੀ ਹੈ। ਸਾਡੇ ਇੱਥੇ  ਉਪਨਿਸ਼ਦਾਂ ਵਿੱਚ ਕਿਹਾ ਗਿਆ ਹੈ- अन्नम् न निन्द्यात्, तद् व्रतम्। प्राणो वा अन्नम्। शरीरम् अन्नादम्। प्राणे शरीरम् प्रतिष्ठितम्।ਅਰਥਾਤ, ਸਾਨੂੰ ਅੰਨ ਦੀ, ਅਨਾਜ ਦੀ ਅਵਹੇਲਨਾ ਜਾਂ ਉਪੇਖਿਆ ਨਹੀਂ ਕਰਨੀ ਚਾਹੀਦੀ। ਪ੍ਰਾਣ ਅਰਥਾਤ ਜੀਵਨ, ਅੰਨ ਹੀ ਹੈ। (अन्नम् न निन्द्यात्, तद् व्रतम्। प्राणो वा अन्नम्। शरीरम् अन्नादम्। प्राणे शरीरम् प्रतिष्ठितम्। अर्थात्, हमें अन्न की, अनाज की अवहेलना या उपेक्षा नहीं करनी चाहिए। प्राण अर्थात् जीवन, अन्न ही है।)

 ਇਸ ਲਈ ਸਾਥੀਓ,

ਅਗਰ ਅੰਨਦਾ ਸੰਕਟ ਪੈਦਾ ਹੁੰਦਾ ਹੈ,  ਤਾਂ ਜੀਵਨ ਦਾ ਸੰਕਟ ਪੈਦਾ ਹੁੰਦਾ ਹੈ। ਅਤੇ ਜਦੋਂ ਹਜ਼ਾਰਾਂ ਲੱਖਾਂ ਲੋਕਾਂ ਦੇ ਜੀਵਨ ਦਾ ਸੰਕਟ ਵਧਦਾ ਹੈ,  ਤਾਂ ਆਲਮੀ ਅਸ਼ਾਂਤੀਭੀ ਸੁਭਾਵਿਕ ਹੈ। ਇਸਲਈ ਐੱਮ.ਐੱਸ. ਸਵਾਮੀਨਾਥਨ ਅਵਾਰਡ ਫੌਰ ਫੂਡ ਐਂਡ ਪੀਸ ਬਹੁਤ ਹੀ ਅਹਿਮ ਹੈ। ਮੈਂ ਇਹ ਪਹਿਲਾ ਅਵਾਰਡ ਪਾਉਣ (ਪ੍ਰਾਪਤ ਕਰਨ) ਵਾਲੇ ਨਾਇਜ਼ੀਰੀਆ ਦੇ ਟੈਲੰਟਿਡ ਸਾਇੰਟਿਸਟ ਪ੍ਰੋਫੈਸਰ ਐਡੇਮੋਲਾ ਐਡੇਨੇਲੇ (Prof. Ademola Adenele),   ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਭਾਰਤੀ ਖੇਤੀਬਾੜੀ ਜਿਸ ਉਚਾਈ ‘ਤੇ ਹੈ,  ਉਹ ਦੇਖਕੇ ਡਾ. ਸਵਾਮੀਨਾਥਨ ਜਿੱਥੇ ਭੀ ਹੋਣਗੇ,  ਉਨ੍ਹਾਂਨੂੰ ਗਰਵ(ਮਾਣ) ਹੁੰਦਾ ਹੋਵੇਗਾ। ਅੱਜ ਭਾਰਤ ਦੁੱਧ,  ਦਾਲ਼ ਅਤੇ ਜੂਟ ਦੇ ਪ੍ਰੋਡਕਸ਼ਨ ਵਿੱਚ ਨੰਬਰ ਵੰਨ ਹੈ। ਅੱਜ ਭਾਰਤ ਚਾਵਲ,  ਕਣਕ,  ਕਪਾਹ,  ਫਲ ਅਤੇ ਸਬਜ਼ੀ ਦੇ ਉਤਪਾਦਨ ਵਿੱਚ ਨੰਬਰ ਟੂ ‘ਤੇ ਹੈ।ਅੱਜ ਭਾਰਤ ਦੁਨੀਆ ਦਾ ਦੂਸਰਾ ਸਭਤੋਂ ਬੜਾ ਫਿਸ਼ ਪ੍ਰੋਡਿਊਸਰ ਭੀ ਹੈ।ਪਿਛਲੇ ਸਾਲ ਭਾਰਤ ਨੇ ਹੁਣ ਤੱਕ ਦਾ ਸਭਤੋਂ ਜ਼ਿਆਦਾ food grain production ਕੀਤਾ ਹੈ।  ਆਇਲ ਸੀਡਸ ਵਿੱਚ ਭੀ ਅਸੀਂ ਰਿਕਾਰਡ ਬਣਾ ਰਹੇ ਹਾਂ। ਸੋਇਆਬੀਨ,  ਸਰ੍ਹੋਂ,  ਮੂੰਗਫਲੀ,  ਸਭ ਦਾ ਉਤਪਾਦਨ ਰਿਕਾਰਡ ਪੱਧਰ ‘ਤੇ ਵਧਿਆ ਹੈ।

ਸਾਥੀਓ,

ਸਾਡੇ ਲਈ ਆਪਣੇ ਕਿਸਾਨਾਂ ਦਾ ਹਿਤ ਸਰਬਉੱਚ ਪ੍ਰਾਥਮਿਕਤਾ ਹੈ। ਭਾਰਤ ਆਪਣੇ ਕਿਸਾਨਾਂ ਦੇ,  ਪਸ਼ੂਪਾਲਕਾਂਦੇ,  ਅਤੇ ਮਛੁਵਾਰੇ ਭਾਈ-ਭੈਣਾਂ  ਦੇ ਹਿਤਾਂ  ਦੇ ਨਾਲ ਕਦੇ ਭੀ ਸਮਝੌਤਾ ਨਹੀਂ ਕਰੇਗਾ।  ਅਤੇ ਮੈਂ ਜਾਣਦਾ ਹਾਂ ਵਿਅਕਤੀਗਤ ਤੌਰ‘ਤੇ ਮੈਨੂੰ ਬਹੁਤ ਬੜੀ ਕੀਮਤ ਚੁਕਾਉਣੀ ਪਵੇਗੀ,  ਲੇਕਿਨ ਮੈਂ ਇਸਦੇ ਲਈ ਤਿਆਰ ਹਾਂ।  ਮੇਰੇ ਦੇਸ਼  ਦੇ ਕਿਸਾਨਾਂ  ਦੇ ਲਈ,  ਮੇਰੇ ਦੇਸ਼  ਦੇ ਮਛੇਰਿਆਂ  ਦੇ ਲਈ,  ਮੇਰੇ ਦੇਸ਼  ਦੇ ਪਸ਼ੂਪਾਲਕਾਂਦੇ ਲਈ ਅੱਜ ਭਾਰਤ ਤਿਆਰ ਹੈ।  ਕਿਸਾਨਾਂ ਦੀ ਆਮਦਨ ਵਧਾਉਣਾ,  ਖੇਤੀ ‘ਤੇ ਖਰਚ ਘੱਟ ਕਰਨਾ, ਆਮਦਨ ਦੇ ਨਵੇਂ ਸਰੋਤ ਬਣਾਉਣਾ,  ਇਸ ਲਕਸ਼ਾਂ ‘ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।

ਸਾਥੀਓ,

ਸਾਡੀ ਸਰਕਾਰ ਨੇ ਕਿਸਾਨਾਂ ਦੀ ਤਾਕਤ ਨੂੰ ਦੇਸ਼ ਦੀ ਪ੍ਰਗਤੀ ਦਾ ਅਧਾਰ ਮੰਨਿਆ ਹੈ। ਇਸਲਈ ਬੀਤੇ ਵਰ੍ਹਿਆਂ ਵਿੱਚ ਜੋ ਨੀਤੀਆਂ ਬਣੀਆਂ,  ਉਨ੍ਹਾਂ ਵਿੱਚ ਸਿਰਫ਼ ਮਦਦ ਨਹੀਂ ਸੀ,  ਕਿਸਾਨਾਂ ਵਿੱਚ ਭਰੋਸਾ ਵਧਾਉਣ ਦਾਪ੍ਰਯਾਸ ਭੀ ਸੀ।  ਪੀਐੱਮ ਕਿਸਾਨ ਸਨਮਾਨ ਨਿਧੀਤੋਂ ਮਿਲਣ ਵਾਲੀ ਸਿੱਧੀ ਸਹਾਇਤਾ ਨੇ ਛੋਟੇ ਕਿਸਾਨਾਂ ਨੂੰ ਆਤਮਬਲ ਦਿੱਤਾ ਹੈ।  ਪੀਐੱਮ ਫਸਲ ਬੀਮਾ ਯੋਜਨਾ ਨੇ ਕਿਸਾਨਾਂ ਨੂੰ ਜੋਖਮ ਤੋਂ ਸੁਰੱਖਿਆ ਦਿੱਤੀ ਹੈ। ਸਿੰਚਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਪੀਐੱਮ ਕ੍ਰਿਸ਼ੀ ਸਿੰਚਾਈ ਯੋਜਨਾ  ਦੇ ਮਾਧਿਅਮ ਨਾਲ ਦੂਰ ਕੀਤਾ ਗਿਆ ਹੈ।10 ਹਜ਼ਾਰ FPOs ਦੇ ਨਿਰਮਾਣ ਨੇ ਛੋਟੇ ਕਿਸਾਨਾਂ ਦੀ ਸੰਗਠਿਤ ਸ਼ਕਤੀ ਵਧਾਈ ਹੈ, Co- operatives, ਅਤੇ self-help groups ਨੂੰ ਆਰਥਿਕ ਮਦਦ ਨੇ ਗ੍ਰਾਮੀਣਅਰਥਵਿਵਸਥਾ ਨੂੰ ਨਵੀਂ ਗਤੀ ਦਿੱਤੀ ਹੈ। e-NAM ਦੀ ਵਜ੍ਹਾ ਨਾਲ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਦੀ ਅਸਾਨੀ ਹੋਈ ਹੈ। PM ਕਿਸਾਨ ਸੰਪਦਾ ਯੋਜਨਾ ਨੇ ਨਵੀਆਂ ਫੂਡ ਪ੍ਰੋਸੈੱਸਿੰਗ ਯੂਨਿਟਸ ,  ਭੰਡਾਰਣ ਦੇ ਅਭਿਯਾਨ ਨੂੰ ਭੀਗਤੀ ਦਿੱਤੀ ਹੈ। ਹਾਲ ਹੀ ਵਿੱਚ ਪੀਐੱਮ ਧਨ ਧਾਨਯ ਯੋਜਨਾ ਨੂੰ ਭੀ ਮਨਜ਼ੂਰੀ ਦਿੱਤੀ ਗਈ ਹੈ।ਇਸਦੇ ਤਹਿਤ ਉਨ੍ਹਾਂ 100 ਡਿਸਟ੍ਰਿਕਟਸ ਨੂੰ ਚੁਣਿਆ ਗਿਆ ਹੈ,  ਜਿੱਥੇ ਖੇਤੀ ਪਿਛੜੀ ਰਹੀ। ਇੱਥੇ ਸੁਵਿਧਾਵਾਂ ਪਹੁੰਚਾਕੇ,ਕਿਸਾਨਾਂ ਨੂੰ ਆਰਥਿਕ ਮਦਦ ਦੇਕੇ ਖੇਤੀ ਵਿੱਚ ਨਵਾਂ ਭਰੋਸਾ ਪੈਦਾ ਕੀਤਾ ਜਾ ਰਿਹਾ ਹੈ।

 

ਸਾਥੀਓ,

21ਵੀਂ ਸਦੀ ਦਾ ਭਾਰਤ ਵਿਕਸਿਤ ਹੋਣ ਦੇ ਲਈ ਪੂਰੇ ਜੀ-ਜਾਨ ਨਾਲ ਜੁਟਿਆ ਹੈ।  ਅਤੇ ਇਹ ਲਕਸ਼,  ਹਰ ਵਰਗ,  ਹਰ ਪ੍ਰੋਫੈਸ਼ਨ  ਦੇ ਯੋਗਦਾਨ ਨਾਲ ਹੀ ਹਾਸਲ ਹੋਵੇਗਾ।  ਡਾ. ਸਵਾਮੀਨਾਥਨ ਤੋਂ ਪ੍ਰੇਰਣਾ ਲੈਂਦੇ ਹੋਏ,  ਹੁਣ ਦੇਸ਼ ਦੇ ਵਿਗਿਆਨੀਆਂ  ਦੇ ਪਾਸ ਇੱਕ ਵਾਰ ਫਿਰ ਇਤਹਾਸ ਰਚਣ ਦਾ ਮੌਕਾ ਹੈ।  ਪਿਛਲੀਆਂ ਪੀੜ੍ਹੀ  ਦੇ ਵਿਗਿਆਨੀਆਂ ਨੇ food security ਸੁਨਿਸ਼ਚਿਤ ਕੀਤੀ।  ਹੁਣ nutritional security ‘ਤੇ ਫੋਕਸ ਕਰਨ ਦੀ ਜ਼ਰੂਰਤ ਹੈ ।ਸਾਨੂੰ ਬਾਇਓ-ਫੋਰਟਿਫਾਇਡ ਅਤੇ ਨਿਊਟਰੀਸ਼ਨ ਨਾਲ ਭਰਪੂਰ ਫਸਲਾਂ ਨੂੰ ਵਿਆਪਕ ਪੱਧਰ ‘ਤੇ ਵਧਾਉਣਾ ਹੋਵੇਗਾ,  ਤਾਕਿ ਲੋਕਾਂ ਦੀ ਸਿਹਤ ਬਿਹਤਰ ਹੋਵੇ। ਕੈਮੀਕਲ ਦਾ ਉਪਯੋਗ ਘੱਟ ਹੋਵੇ,  ਨੈਚੁਰਲ ਫਾਰਮਿੰਗ ਨੂੰ ਹੁਲਾਰਾ ਮਿਲੇ,  ਇਸਦੇ ਲਈ ਸਾਨੂੰ ਅਧਿਕ ਤਤਪਰਤਾ ਦਿਖਾਉਣੀ ਹੋਵੇਗੀ।

ਸਾਥੀਓ,

ਕਲਾਇਮੇਟ ਚੇਂਜ ਨਾਲ ਜੁੜੀਆਂ ਚੁਣੌਤੀਆਂ ਤੋਂਆਪ (ਤੁਸੀਂ) ਭਲੀ-ਭਾਂਤਪਰੀਚਿਤ ਹੋ।ਸਾਨੂੰ climate - resilient crops ਦੀ ਜ਼ਿਆਦਾ ਤੋਂ ਜ਼ਿਆਦਾ ਵੈਰਾਇਟੀਜ ਨੂੰ ਵਿਕਸਿਤ ਕਰਨਾ ਹੋਵੇਗਾ। ਡ੍ਰਾਉਟ- tolerant ,  heat - resistant ਅਤੇ flood - adaptive ਫਸਲਾਂ ‘ਤੇ ਫੋਕਸ ਕਰਨਾ ਹੋਵੇਗਾ।ਫਸਲ ਚੱਕਰ ਕਿਵੇਂ ਬਦਲਿਆਜਾਵੇ,  ਕਿਸ ਮਿੱਟੀ ਦੇ ਲਈ ਕੀ ਉਚਿਤ ਹੈ,  ਉਸ ‘ਤੇ ਅਧਿਕ ਰਿਸਰਚ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ,  ਸਾਨੂੰ ਸਸਤੇ ਸੌਇਲ ਟੈਸਟਿੰਗ ਟੂਲਸ ਅਤੇ nutrient management  ਦੇ ਤਰੀਕੇ, ਉਸ ਨੂੰ ਭੀ ਵਿਕਸਿਤ ਕਰਨ ਦੀ ਜ਼ਰੂਰਤ ਹੈ।

ਸਾਥੀਓ,

ਸਾਨੂੰ solar- powered micro - irrigation ਦੀ ਦਿਸ਼ਾ ਵਿੱਚ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।  ਡ੍ਰਿੱਪ ਸਿਸਟਮ ਅਤੇ ਪ੍ਰਿਸਿਸ਼ਨ ਇਰੀਗੇਸ਼ਨ ਨੂੰ ਸਾਨੂੰ ਜ਼ਿਆਦਾ ਵਿਆਪਕ ਅਤੇ ਅਸਰਦਾਰ ਬਣਾਉਣਾ ਹੋਵੇਗਾ।  ਕੀ ਅਸੀਂ ਸੈਟੇਲਾਇਟ ਡੇਟਾ,  AI ਅਤੇ ਮਸ਼ੀਨ ਲਰਨਿੰਗ ਨੂੰ ਜੋੜ ਸਕਦੇ ਹਾਂ? ਕੀ ਅਸੀਂ ਐਸਾ ਸਿਸਟਮ ਬਣਾ ਸਕਦੇ ਹਾਂ,  ਜੋ ਉਪਜ ਦਾ ਪੂਰਵਅਨੁਮਾਨ  ਦੇ ਸਕੇ,  ਕੀਟਾਂ ਦੀ ਨਿਗਰਾਨੀ ਕਰ ਸਕੇ, ਅਤੇ ਬਿਜਾਈ ਦੇ ਲਈ ਗਾਇਡ ਕਰ ਸਕੇ?ਕੀ ਹਰ ਜ਼ਿਲ੍ਹੇ ਵਿੱਚ ਐਸਾreal - time decision support system ਪਹੁੰਚਾਇਆ ਜਾ ਸਕਦਾ ਹੈ?  ਆਪ (ਤੁਸੀਂ)ਸਾਰੇ ਐਗਰੀ-ਟੈੱਕ startupsਨੂੰ ਭੀ ਲਗਾਤਾਰ ਗਾਇਡ ਕਰਦੇ ਰਹੋ।ਅੱਜ ਬੜੀਸੰਖਿਆ ਵਿੱਚ innovative ਯੁਵਾ ਖੇਤੀ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੱਢਣ ਵਿੱਚ ਜੁਟੇ ਹਨ।  ਅਗਰ ਆਪ (ਤੁਸੀਂ),  ਜੋ ਅਨੁਭਵੀ ਲੋਕ ਹੋ,  ਆਪ (ਤੁਸੀਂ)ਅਗਰ ਲੋਕ ਉਨ੍ਹਾਂਨੂੰ ਗਾਇਡ ਕਰੋਂਗੇ,  ਤਾਂ ਉਨ੍ਹਾਂ ਦੇ  ਬਣਾਏ ਪ੍ਰੋਡਕਟ ਜ਼ਿਆਦਾ ਪ੍ਰਭਾਵਸ਼ਾਲੀ ਹੋਣਗੇ, ਅਤੇ ਯੂਜ਼ਰ ਫ੍ਰੈਂਡਲੀ ਹੋਣਗੇ।

 

ਸਾਥੀਓ,

ਸਾਡੇ ਕਿਸਾਨ ਅਤੇ ਸਾਡੇ ਕਿਸਾਨ ਭਾਈਚਾਰਿਆਂਦੇ ਪਾਸਪਰੰਪਰਾਗਤ ਗਿਆਨ ਦਾ ਖ਼ਜ਼ਾਨਾ ਹੈ।  Traditional Indian agricultural practices,ਅਤੇ modern science ਨੂੰ ਜੋੜਕੇ ਇੱਕ holistic knowledge base ਤਿਆਰ ਕੀਤਾ ਜਾ ਸਕਦਾ ਹੈ। Crop diversification ਭੀ ਅੱਜ ਇੱਕ national priority ਹੈ।ਸਾਨੂੰ ਆਪਣੇ ਕਿਸਾਨਾਂ ਨੂੰ ਦੱਸਣਾ ਹੋਵੇਗਾ ਕਿ ਇਸਦਾ ਕੀ ਮਹੱਤਵ ਹੈ।  ਸਾਨੂੰ ਸਮਝਾਉਣਾ ਹੋਵੇਗਾ ਕਿ ਇਸਤੋਂ ਕੀ ਫਾਇਦੇ ਹੋਣਗੇ,  ਨਾਲ ਹੀ ਇਹ ਭੀ ਦੱਸਣਾ ਹੋਵੇਗਾ ਕਿ ਐਸਾ ਨਾ ਕਰਨ‘ਤੇ ਕੀ ਨੁਕਸਾਨ ਹੋਣਗੇ। ਅਤੇ ਇਸਦੇ ਲਈ ਆਪ (ਤੁਸੀਂ) ਬਹੁਤ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੇ ਹੋ।

ਸਾਥੀਓ,

ਪਿਛਲੇ ਸਾਲ ਜਦੋਂ ਮੈਂ 11 ਅਗਸਤ ਨੂੰ ਇੱਥੇ ਪੂਸਾ ਕੈਂਪਸ ਵਿੱਚ ਆਇਆ ਸਾਂ,  ਤਾਂ ਕਿਹਾ ਸੀ ਕਿ ਐਗਰੀਕਲਚਰ ਟੈਕਨੋਲੋਜੀ ਨੂੰ ਲੈਬ ਤੋਂ ਲੈਂਡ ਤੱਕ ਪਹੁੰਚਾਉਣ ਦੇ ਲਈ ਪ੍ਰਯਾਸ ਵਧਾਓ।  ਮੈਨੂੰ ਖੁਸ਼ੀ ਹੈ ਕਿ ਮਈ-ਜੂਨ  ਦੇ ਮਹੀਨੇ ਵਿੱਚ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ” ਚਲਾਇਆ ਗਿਆ।  ਪਹਿਲੀ ਵਾਰ ਦੇਸ਼  ਦੇ 700 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਵਿਗਿਆਨੀਆਂ ਦੀਆਂ ਕਰੀਬ 2200 ਟੀਮਾਂ ਨੇ ਭਾਗ ਲਿਆ,  60 ਹਜ਼ਾਰ ਤੋਂ ਜ਼ਿਆਦਾ ਕਾਰਜਕ੍ਰਮ ਕੀਤੇ,  ਇਤਨਾ ਹੀ ਨਹੀਂ,  ਕਰੀਬ-ਕਰੀਬ ਸਵਾ ਕਰੋੜ ਜਾਗਰੂਕ ਕਿਸਾਨਾਂ ਦੇ ਨਾਲ ਸਿੱਧਾ ਸੰਵਾਦ ਕੀਤਾ । ਸਾਡੇ ਵਿਗਿਆਨੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚਣ  ਦਾ ਇਹ ਪ੍ਰਯਾਸ ਬਹੁਤ ਹੀ ਸ਼ਲਾਘਾਯੋਗ ਹੈ।

 

ਸਾਥੀਓ,

ਡਾ. ਐੱਮ.ਐੱਸ. ਸਵਾਮੀਨਾਥਨ ਨੇ ਸਾਨੂੰ ਸਿਖਾਇਆ ਸੀ ਕਿ ਖੇਤੀ ਸਿਰਫ਼ ਫਸਲ ਦੀ ਨਹੀਂ ਹੁੰਦੀ,  ਖੇਤੀ ਲੋਕਾਂ ਦੀ ਜ਼ਿੰਦਗੀ ਹੁੰਦੀ ਹੈ। ਖੇਤ ਨਾਲ ਜੁੜੇ ਹਰ ਇਨਸਾਨ ਦੀ ਗਰਿਮਾ,  ਹਰ ਸਮੁਦਾਇ ਦੀ ਖੁਸ਼ਹਾਲੀ ਅਤੇ ਪ੍ਰਕ੍ਰਿਤੀ ਦੀ ਸੁਰੱਖਿਆ,  ਇਹੀ ਸਾਡੀ ਸਰਕਾਰ ਦੀ ਖੇਤੀਬਾੜੀ ਨੀਤੀ ਦੀ ਤਾਕਤ ਹੈ। ਸਾਨੂੰ ਵਿਗਿਆਨ ਅਤੇ ਸਮਾਜ ਨੂੰ ਇੱਕ ਧਾਗੇ ਵਿੱਚ ਜੋੜਨਾ ਹੈ,  ਛੋਟੇ ਕਿਸਾਨ  ਦੇ ਹਿਤਾਂ ਨੂੰ ਸਰਬਉੱਚ ਰੱਖਣਾ ਹੈ,  ਅਤੇ ਖੇਤਾਂ ਵਿੱਚ ਕੰਮ ਕਰਨ ਵਾਲੀਆਂਮਹਿਲਾਵਾਂ ਨੂੰ ਸਸ਼ਕਤ ਕਰਨਾ ਹੈ,  Empower ਕਰਨਾ ਹੈ। ਅਸੀਂ ਇਸੇ ਲਕਸ਼  ਦੇ ਨਾਲ ਅੱਗੇ ਵਧੀਏ,  ਡਾ. ਸਵਾਮੀਨਾਥਨ ਦੀ ਪ੍ਰੇਰਣਾਸਾਡੇਸਭ ਦੇ ਨਾਲ ਹੈ।ਮੈਂ ਇੱਕ ਵਾਰ ਫਿਰ ਆਪ ਸਭ ਨੂੰ ਇਸ ਸਮਾਰੋਹ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 ਬਹੁਤ-ਬਹਤੁ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Why The SHANTI Bill Makes Modi Government’s Nuclear Energy Push Truly Futuristic

Media Coverage

Why The SHANTI Bill Makes Modi Government’s Nuclear Energy Push Truly Futuristic
NM on the go

Nm on the go

Always be the first to hear from the PM. Get the App Now!
...
Chief Minister of Gujarat meets Prime Minister
December 19, 2025

The Chief Minister of Gujarat, Shri Bhupendra Patel met Prime Minister, Shri Narendra Modi today in New Delhi.

The Prime Minister’s Office posted on X;

“Chief Minister of Gujarat, Shri @Bhupendrapbjp met Prime Minister @narendramodi.

@CMOGuj”