ਅਪ੍ਰੇਸ਼ਨ ਸਿੰਦੂਰ (Operation Sindoor) ਦੀ ਸਫ਼ਲਤਾ, ਸੀਮਾ ਪਾਰ ਆਤੰਕੀ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਤਾਕਤ ਅਤੇ ਆਤੰਕੀਆਂ ਦੇ ਬਚਾਅ ਵਿੱਚ ਆਏ ਪਾਕਿਸਤਾਨ ਨੂੰ ਕੁਝ ਹੀ ਘੰਟਿਆਂ ਵਿੱਚ ਗੋਡਿਆਂ ਭਾਰ ਲਿਆਉਣ ਦੀ ਸਮਰੱਥਾ, ਪੂਰੀ ਦੁਨੀਆ ਨੇ ਭਾਰਤ ਦਾ ਇਹ ਨਵਾਂ ਰੂਪ ਦੇਖਿਆ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ: ਪ੍ਰਧਾਨ ਮੰਤਰੀ
ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਅਰਥਵਿਵਸਥਾ 10ਵੇਂ ਸਥਾਨ ਤੋਂ ਉੱਪਰ ਉੱਠ ਕੇ ਸਿਖਰਲੇ ਪੰਜ ਵਿੱਚ ਪਹੁੰਚ ਗਈ ਹੈ, ਹੁਣ ਅਸੀਂ ਟੌਪ ਤਿੰਨ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ (Viksit Bharat) ਦੀ ਯਾਤਰਾ ਡਿਜੀਟਲ ਇੰਡੀਆ (Digital India) ਦੇ ਨਾਲ-ਨਾਲ ਅੱਗੇ ਵਧੇਗੀ: ਪ੍ਰਧਾਨ ਮੰਤਰੀ
ਸਾਡੀ ਅਗਲੀ ਬੜੀ ਪ੍ਰਾਥਮਿਕਤਾ ਤਕਨੀਕ ਵਿੱਚ ਆਤਮਨਿਰਭਰ ਬਣਨਾ ਹੋਣਾ ਚਾਹੀਦੀ ਹੈ: ਪ੍ਰਧਾਨ ਮੰਤਰੀ

ਨਮਸਕਾਰ!

बेंगळूरु नगरदा आत्मीया नागरिका बंधु-भगिनियरे, निमगेल्ला नन्ना नमस्कारगळु! 

 

ਕਰਨਾਟਕ ਦੇ ਗਵਰਨਰਰ ਸ਼੍ਰੀ ਥਾਵਰ ਚੰਦ ਗਹਿਲੋਤ ਜੀ, ਮੁੱਖ ਮੰਤਰੀ ਸਿੱਧਾਰਮਈਆ ਜੀ, ਕੇਂਦਰ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਖੱਟਰ ਜੀ, ਐੱਚ.ਡੀ. ਕੁਮਾਰਸਵਾਮੀ ਜੀ, ਅਸ਼ਵਿਨੀ ਵੈਸ਼ਣਵ ਜੀ, ਵੀ. ਸੋਮੰਨਾ ਜੀ, ਸੁਸ਼੍ਰੀ ਸ਼ੋਭਾ ਜੀ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਜੀ, ਕਰਨਾਟਕ ਸਰਕਾਰ ਦੇ ਮੰਤਰੀ ਬੀ. ਸੁਰੇਸ਼ ਜੀ, ਵਿਰੋਧੀ ਧਿਰ ਦੇ ਨੇਤਾ ਆਰ ਅਸ਼ੋਕ ਜੀ, ਸਾਂਸਦ ਤੇਜਸਵੀ ਸੂਰਯਾ ਜੀ, ਡਾਕਟਰ ਮੰਜੂਨਾਥ ਜੀ, MLA ਵਿਜੈਂਦਰ ਯੇਡਿਯੁਰੱਪਾ ਜੀ, ਅਤੇ ਕਰਨਾਟਕ ਦੇ ਮੇਰੇ ਭਾਈਓ ਅਤੇ ਭੈਣੋਂ,

ਕਰਨਾਟਕ ਦੀ ਧਰਤੀ ‘ਤੇ ਕਦਮ ਰੱਖਦੇ ਹੀ ਅਪਣੱਤ ਜਿਹੀ ਸਹਿਸੂਸ ਹੁੰਦੀ ਹੈ, ਇੱਥੋਂ ਦਾ ਸੱਭਿਆਚਾਰ, ਇੱਥੋਂ ਦੇ ਲੋਕਾਂ ਦਾ ਪਿਆਰ ਅਤੇ ਕੰਨੜ ਭਾਸ਼ਾ ਦੀ ਮਿਠਾਸ, ਦਿਲ ਨੂੰ ਛੂਹ ਜਾਂਦੀ ਹੈ। ਸਭ ਤੋਂ ਪਹਿਲੇ ਮੈਂ, ਬੰਗਲੁਰੂ ਸ਼ਹਿਰ ਦੀ ਅਧਿਸ਼ਠਾਤ੍ਰੀ ਦੇਵੀ, ਅੱਣੰਮਾ ਤਾਈ (अण्णम्मा ताई/ Annamma Tai) ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਸਦੀਆਂ ਪਹਿਲੇ ਨਾਡ-ਪ੍ਰਭੂ ਕੇਂਪੇਗੌੜਾ ਜੀ (Nada-Prabhu Kempegowda ji) ਨੇ ਬੰਗਲੁਰੂ ਸ਼ਹਿਰ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਇੱਕ ਐਸੇ  ਸ਼ਹਿਰ ਦੀ ਸੰਕਲਪਨਾ ਕੀਤੀ ਸੀ, ਜੋ ਆਪਣੀਆਂ ਪਰੰਪਰਾਵਾਂ ਨਾਲ ਵੀ ਜੁੜਿਆ ਹੋਵੇ ਅਤੇ ਨਾਲ ਹੀ, ਪ੍ਰਗਤੀ ਦੀਆਂ  ਨਵੀਆਂ ਉਚਾਈਆਂ ਨੂੰ ਵੀ ਛੂਹੇ। ਬੰਗਲੁਰੂ ਨੇ ਆਪਣੀ ਉਸ ਸਪਿਰਿਟ ਨੂੰ ਹਮੇਸ਼ਾ ਜੀਵਿਆ, ਹਮੇਸ਼ਾ ਸਹੇਜ ਕੇ ਰੱਖਿਆ। ਅਤੇ ਅੱਜ, ਬੰਗਲੁਰੂ ਉਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ।

 

ਸਾਥੀਓ,

ਬੰਗਲੁਰੂ ਨੂੰ ਅਸੀਂ ਇੱਕ ਐਸੇ ਸ਼ਹਿਰ ਦੇ ਰੂਪ ਵਿੱਚ ਉੱਭਰਦਾ ਦੇਖ ਰਹੇ ਹਾਂ, ਜੋ ਨਿਊ ਇੰਡੀਆ ਦੇ ਰਾਇਜ਼ ਦਾ ਸਿੰਬਲ (symbol of the rise of New India) ਬਣ ਚੁੱਕਿਆ ਹੈ। ਇੱਕ ਐਸਾ ਸ਼ਹਿਰ, ਜਿਸ ਦੀ ਆਤਮਾ ਵਿੱਚ ਤੱਤ-ਗਿਆਨ ਹੈ ਅਤੇ ਜਿਸ ਦੇ actions ਵਿੱਚ ਟੈੱਕ-ਗਿਆਨ ਹੈ (A city that has philosophy in its soul and technology in its actions)। ਇੱਕ ਐਸਾ ਸ਼ਹਿਰ, ਜਿਸ ਨੇ ਗਲੋਬਲ IT ਮੈਪ (global IT map) ‘ਤੇ ਭਾਰਤ ਦਾ ਪਰਚਮ ਲਹਿਰਾਇਆ ਹੈ। ਬੰਗਲੁਰੂ ਦੀ ਇਸ ਸਕਸੈੱਸ ਸਟੋਰੀ ਦੇ ਪਿੱਛੇ ਜੇਕਰ ਕੋਈ ਹੈ, ਤਾਂ ਉਹ ਇੱਥੋਂ ਦੇ ਲੋਕਾਂ ਦੀ, ਆਪ ਸਭ ਦੀ ਮਿਨਹਤ ਅਤੇ ਆਪ ਸਭ ਦਾ ਟੈਲੰਟ ਹੈ।

 

Friends,

21ਵੀਂ ਸਦੀ ਵਿੱਚ ਅਰਬਨ ਪਲਾਨਿੰਗ ਅਤੇ ਅਰਬਨ ਇਨਫ੍ਰਾਸਟ੍ਰਕਚਰ, ਸਾਡੇ ਸ਼ਹਿਰਾਂ ਦੀ ਬਹੁਤ ਬੜੀ ਜ਼ਰੂਰਤ ਹੈ। ਬੰਗਲੁਰੂ ਜਿਹੇ ਸ਼ਹਿਰਾਂ ਨੂੰ ਸਾਨੂੰ ਭਵਿੱਖ ਦੇ ਲਈ ਵੀ ਤਿਆਰ ਕਰਨਾ ਹੈ। ਬੀਤੇ ਸਮੇਂ ਵਿੱਚ ਬੰਗਲੁਰੂ ਦੇ ਲਈ ਭਾਰਤ ਸਰਾਰ ਦੀ ਤਰਫੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਇਸ ਅਭਿਯਾਨ ਨੂੰ ਨਵੀਂ ਗਤੀ ਮਿਲ ਰਹੀ ਹੈ। ਅੱਜ ਬੰਗਲੁਰੂ ਮੈਟਰੋ ਯੈਲੋ ਲਾਇਨ (Bengaluru Metro Yellow Line) ਦੀ ਸ਼ੁਰੂਆਤ ਹੋਈ ਹੈ। ਮੈਟਰੋ ਫੇਜ਼-3 (Metro Phase-3) ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਨਾਲ ਹੀ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਲਈ 3 ਨਵੀਆਂ ਵੰਦੇ ਭਾਰਤ ਟ੍ਰੇਨਾਂ (new Vande Bharat trains) ਨੂੰ ਹਰੀ ਝੰਡੀ ਵੀ ਦਿਖਾਈ ਗਈ ਹੈ। ਬੰਗਲੁਰੂ ਤੋਂ ਬੇਲਗਾਵੀ ਦੇ ਦਰਮਿਆਨ ਵੰਦੇ ਭਾਰਤ ਦੀ ਸੇਵਾ (Vande Bharat service) ਸ਼ੁਰੂ ਹੋ ਰਹੀ ਹੈ। ਇਸ ਨਾਲ ਬੇਲਗਾਵੀ ਦੇ ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਇਸ ਦੇ ਇਲਾਵਾ, ਨਾਗਪੁਰ ਤੋਂ ਪੁਣੇ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ ਅੰਮ੍ਰਿਤਸਰ ਦੇ ਦਰਮਿਆਨ ਵੀ ਵੰਦੇ ਭਾਰਤ ਐਕਸਪ੍ਰੈੱਸ (Vande Bharat Express) ਸ਼ੁਰੂ ਹੋਈਆਂ ਹਨ। ਇਸ ਨਾਲ ਲੱਖਾਂ ਸ਼ਰਧਾਲੂਆਂ ਨੂੰ ਲਾਭ ਹੋਵੇਗਾ, ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ, ਵੰਦੇ ਭਾਰਤ ਟ੍ਰੇਨਾਂ (Vande Bharat trains) ਦੇ ਲਈ ਬੰਗਲੁਰੂ, ਕਰਨਾਟਕ ਅਤੇ ਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ, ਅਪ੍ਰੇਸ਼ਨ ਸਿੰਦੂਰ (Operation Sindoor) ਦੇ ਬਾਅਦ ਮੈਂ ਪਹਿਲੀ ਵਾਰ ਬੰਗਲੁਰੂ ਆਇਆ ਹਾਂ। ਅਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਸੈਨਾਵਾਂ ਦੀ ਸਫ਼ਲਤਾ, ਸੀਮਾ ਪਾਰ ਕਈ ਕਿਲੋਮੀਟਰ ਅੰਦਰ ਆਤੰਕਵਾਦੀ ਟਿਕਾਣਿਆਂ ਨੂੰ ਨੇਸਤੋਨਾਬੂਦ ਕਰਨ ਦੀ ਤਾਕਤ ਅਤੇ ਆਤੰਕਵਾਦੀਆਂ ਦੇ ਬਚਾਅ ਵਿੱਚ ਉਤਰੇ ਪਾਕਿਸਤਾਨ ਨੂੰ ਕੁਝ ਹੀ ਘੰਟਿਆਂ ਵਿੱਚ ਗੋਡਿਆਂ ‘ਤੇ ਲਿਆਉਣ ਦੀ ਸਾਡੀ ਸਮਰੱਥਾ ਪੂਰੀ ਦੁਨੀਆ ਨੇ ਨਵੇਂ ਭਾਰਤ ਦੇ ਇਸ ਸਰੂਪ ਦੇ ਦਰਸ਼ਨ ਕੀਤੇ ਹਨ। ਅਪ੍ਰੇਸ਼ਨ ਸਿੰਦੂਰ ਦੀ ਇਸ ਸਫ਼ਲਤਾ ਦੇ ਪਿੱਛੇ ਬਹੁਤ ਬੜੀ ਵਜ੍ਹਾ ਸਾਡੀ ਟੈਕਨੋਲੋਜੀ ਅਤੇ ਡਿਫੈਂਸ ਵਿੱਚ ਮੇਕ ਇਨ ਇੰਡੀਆ ਦੀ ਤਾਕਤ ਹੈ। ਅਤੇ ਇਸ ਵਿੱਚ ਬੰਗਲੁਰੂ ਅਤੇ ਕਰਨਾਟਕ ਦੇ ਨੌਜਵਾਨਾਂ ਦਾ ਵੀ ਬਹੁਤ ਬੜਾ ਯੋਗਦਾਨ ਹੈ। ਮੈਂ ਇਸ ਦੇ ਲਈ ਵੀ ਅੱਜ ਆਪ (ਤੁਹਾਡਾ) ਸਭ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

ਅੱਜ ਬੰਗਲੁਰੂ ਦੀ ਪਹਿਚਾਣ ਦੁਨੀਆ ਦੇ ਬੜੇ ਸਿਟੀਜ਼ ਦੇ ਨਾਲ ਹੁੰਦੀ ਹੈ। ਸਾਨੂੰ ਗਲੋਬਲੀ compete ਵੀ ਕਰਨਾ ਹੈ, ਇਤਨਾ ਹੀ ਨਹੀਂ, lead ਵੀ ਕਰਨਾ ਹੈ। ਅਸੀਂ ਤਦੇ ਅੱਗੇ ਨਿਕਲਾਂਗੇ, ਜਦੋਂ ਸਾਡੇ ਸ਼ਹਿਰ ਸਮਾਰਟ ਹੋਣਗੇ, ਫਾਸਟ ਹੋਣਗੇ, efficient ਹੋਣਗੇ! ਇਸ ਲਈ ਅੱਜ ਮਾਡਰਨ ਇਨਫ੍ਰਾ ਦੇ ਲਈ ਪ੍ਰੋਜੈਕਟਸ ਪੂਰੇ ਕਰਵਾਉਣ ‘ਤੇ ਸਾਡਾ ਇਤਨਾ ਜ਼ੋਰ ਹੈ। ਅੱਜ RV ਰੋਡ ਤੋਂ ਬੋਮਾਸੰਦਰਾ ਤੱਕ (from RV Road to Bommasandra) ਯੈਲੋ ਲਾਇਨ (Yellow Line)  ਸ਼ੁਰੂ ਹੋਈ ਹੈ। ਇਹ ਬੰਗਲੁਰੂ ਦੇ ਕਈ ਅਹਿਮ areas ਨੂੰ ਆਪਸ ਵਿੱਚ ਕਨੈਕਟ ਕਰੇਗੀ। ਬਸਵਨ-ਗੁਡੀ ਤੋਂ ਇਲੈਕਟ੍ਰੌਨਿਕ ਸਿਟੀ ਤੱਕ (From Basavana-Gudi to Electronic City), ਇਸ ਸਫ਼ਰ ਵਿੱਚ ਵੀ ਹੁਣ ਘੱਟ ਸਮਾਂ ਲਗੇਗਾ। ਇਸ ਨਾਲ ਲੱਖਾਂ ਲੋਕਾਂ ਦੇ ਜੀਵਨ ਵਿੱਚ ease of living ਵਧੇਗੀ, ease of working ਵਧੇਗੀ।

 

ਸਾਥੀਓ,

ਅੱਜ ਯੈਲੋ ਲਾਇਨ (Yellow Line) ਦੇ ਲੋਕਅਰਪਣ (ਉਦਘਾਟਨ) ਦੇ ਨਾਲ ਹੀ ਅਸੀਂ ਫੇਜ਼-3 ਔਰੇਂਜ ਲਾਇਨ (Orange Line) ਦਾ ਵੀ ਨੀਂਹ ਪੱਥਰ ਰੱਖਿਆ ਹੈ। ਜਦੋਂ ਇਹ ਲਾਇਨ ਸ਼ੁਰੂ ਹੋਵੇਗੀ, ਤਾਂ ਯੈਲੋ ਲਾਇਨ (Yellow Line)  ਦੇ ਨਾਲ ਮਿਲ ਕੇ ਡੇਲੀ 25 ਲੱਖ ਪੈਸੰਜਰਸ ਨੂੰ  facilitate ਕਰੇਗੀ, 25 ਲੱਖ ਪੈਸੰਜਰਸ। ਇਹ ਬੰਗਲੁਰੂ ਦੇ ਟ੍ਰਾਂਸਪੋਰਟ ਸਿਸਟਮ ਨੂੰ ਇੱਕ ਨਵੀਂ ਤਾਕਤ ਦੇਵੇਗੀ, ਇੱਕ ਨਵੀਂ ਉਚਾਈ ਦੇਵੇਗੀ।

ਸਾਥੀਓ,

ਬੰਗਲੁਰੂ ਮੈਟਰੋ ਨੇ ਦੇਸ਼ ਨੂੰ ਪਬਲਿਕ ਇਨਫ੍ਰਾਸਟ੍ਰਕਚਰ development ਦਾ ਇੱਕ ਨਵਾਂ ਮਾਡਲ ਵੀ ਦਿੱਤਾ ਹੈ। ਬੰਗਲੁਰੂ ਮੈਟਰੋ ਕਈ ਅਹਿਮ ਸਟੇਸ਼ਨਾਂ ਦੇ ਲਈ Infosys Foundation, Biocon ਅਤੇ Delta Electronics ਜਿਹੀਆਂ ਕੰਪਨੀਆਂ ਨੇ ਪਾਰਟ ਫੰਡਿੰਗ ਕੀਤੀ ਹੈ। CSR ਦੇ ਇਸਤੇਮਾਲ ਦਾ ਇਹ ਮਾਡਲ ਇੱਕ ਬੜੀ ਪ੍ਰੇਰਣਾ ਹੈ। ਮੈਂ ਇਸ ਅਭਿਨਵ ਪ੍ਰਯਾਸ ਦੇ ਲਈ ਕਾਰਪੋਰੇਟ ਸੈਕਟਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਭਾਰਤ ਦੁਨੀਆ ਦੀ fastest growing major economy ਹੈ। ਪਿਛਲੇ 11 years ਵਿੱਚ ਸਾਡੀ economy 10ਵੇਂ ਨੰਬਰ ਤੋਂ ਟੌਪ 5 ਵਿੱਚ ਪਹੁੰਚ ਗਈ ਹੈ। ਅਸੀਂ ਬਹੁਤ ਤੇਜ਼ੀ ਨਾਲ ਟੌਪ -3 ਇਕੌਨਮੀ ਬਣਨ ਦੀ ਤਰਫ਼ ਅੱਗੇ ਵਧ ਰਹੇ ਹਾਂ। ਇਹ ਸਪੀਡ ਸਾਨੂੰ ਕਿਵੇਂ ਮਿਲੀ ਹੈ? ਇਹ ਸਪੀਡ ਸਾਨੂੰ Reform-Perform-Transform ਦੀ ਸਪਿਰਿਟ ਤੋਂ ਮਿਲੀ ਹੈ। ਇਹ ਸਪੀਡ ਸਾਨੂੰ ਸਾਫ਼ ਨੀਅਤ ਅਤੇ ਇਮਾਨਦਾਰ ਪ੍ਰਯਾਸਾਂ ਨਾਲ ਮਿਲੀ ਹੈ। ਆਪ (ਤੁਸੀਂ) ਯਾਦ ਕਰੋ, 2014 ਵਿੱਚ ਮੈਟਰੋ ਸਿਰਫ਼ 5 ਸ਼ਹਿਰਾਂ ਤੱਕ ਸੀਮਿਤ ਸੀ, 5 cities। ਹੁਣ Twenty-Four ਸ਼ਹਿਰਾਂ ਵਿੱਚ One thousand ਕਿਲੋਮੀਟਰ ਤੋਂ ਜ਼ਿਆਦਾ ਮੈਟਰੋ ਨੈੱਟਵਰਕ ਹੈ। ਭਾਰਤ ਹੁਣ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਮੈਟਰੋ ਨੈੱਟਵਰਕ ਵਾਲਾ ਦੇਸ਼ ਬਣ ਗਿਆ ਹੈ। 2014 ਤੋਂ ਪਹਿਲੇ ਲਗਭਗ Twenty thousand ਕਿਲੋਮੀਟਰ ਰੇਲਰੂਟ ਦਾ electrification ਹੋਇਆ ਸੀ, ਯਾਨੀ ਦੇਸ਼ ਆਜ਼ਾਦ ਹੋਣ ਤੋਂ 2014 ਤੱਕ, ਅਸੀਂ ਪਿਛਲੇ 11 years ਵਿੱਚ ਹੀ Forty thousand ਕਿਲੋਮੀਟਰ ਤੋਂ ਅਧਿਕ ਰੇਲਰੂਟ ‘ਤੇ ਇਲੈਕਟ੍ਰੀਫਿਕੇਸ਼ਨ ਕੀਤਾ ਹੈ।

ਸਾਥੀਓ,

ਜਲ, ਥਲ, ਨਭ, (Water, land, sky,) ਕੁਝ ਵੀ ਅਛੂਤਾ (untouched) ਨਹੀਂ ਰੱਖਿਆ ਹੈ। Friends, ਜ਼ਮੀਨ ਹੀ ਨਹੀਂ, ਦੇਸ਼ ਦੀਆਂ ਉਪਲਬਧੀਆਂ ਦਾ ਪਰਚਮ ਅਸਮਾਨ ਵਿੱਚ ਵੀ ਲਹਿਰਾ ਰਿਹਾ ਹੈ। 2014 ਤੱਕ ਭਾਰਤ ਵਿੱਚ ਸਿਰਫ਼ 74 ਏਅਰਪੋਰਟਸ ਸਨ। ਹੁਣ ਇਨ੍ਹਾਂ ਦੀ ਸੰਖਿਆ ਵਧ ਕੇ 160 ਤੋਂ ਜ਼ਿਆਦਾ ਹੋ ਗਈ ਹੈ। ਨਭ ਕੀ ਸਿੱਧੀ, ਥਲ ਕੀ ਸਿੱਧੀ ਅਤੇ ਜਲ ਕੀ ਵੀ ਵਾਟਰ-ਵੇਜ਼ ਦਾ ਅੰਕੜਾ ਵੀ ਉਤਨਾ ਹੀ ਸ਼ਾਨਦਾਰ ਹੈ। 2014 ਵਿੱਚ ਸਿਰਫ਼ 3 ਨੈਸ਼ਨਲ ਵਾਟਰ-ਵੇਜ਼ operational ਸਨ, ਹੁਣ ਇਹ ਸੰਖਿਆ ਵਧ ਕੇ 30 ਹੋ ਚੁੱਕੀ ਹੈ। 

 

ਸਾਥੀਓ,

ਹੈਲਥ ਅਤੇ ਐਜੂਕੇਸ਼ਨ ਸੈਕਟਰ ਵਿੱਚ ਵੀ ਦੇਸ਼ ਨੇ ਇੱਕ ਬੜਾ ਜੰਪ ਲਗਾਇਆ ਹੈ। 2014 ਤੱਕ ਸਾਡੇ ਦੇਸ਼ ਵਿੱਚ ਸਿਰਫ਼ 7 ਏਮਸ (AIIMS) ਅਤੇ 387 ਮੈਡੀਕਲ ਕਾਲਜ ਸਨ। ਹੁਣ 22  ਏਮਸ (AIIMS) ਅਤੇ 704 ਮੈਡੀਕਲ ਕਾਲਜ ਲੋਕਾਂ ਦੀ ਸੇਵਾ ਵਿੱਚ ਜੁਟੇ ਹਨ ।  ਬੀਤੇ 11 ਸਾਲ ਵਿੱਚ ਦੇਸ਼ ਵਿੱਚ ਮੈਡੀਕਲ ਦੀਆਂ ਇੱਕ ਲੱਖ ਤੋਂ ਜ਼ਿਆਦਾ ਨਵੀਆਂ ਸੀਟਾਂ ਜੁੜੀਆਂ ਹਨ।  ਆਪ (ਤੁਸੀਂ) ਕਲਪਨਾ ਕਰ ਸਕਦੇ ਹੋ,  ਇਸ ਨਾਲ ਸਾਡੀ ਮਿਡਲ ਕਲਾਸ  ਦੇ ਬੱਚਿਆਂ ਨੂੰ ਕਿਤਨਾ ਫਾਇਦਾ ਹੈ!  ਇਨ੍ਹਾਂ 11 ਵਰ੍ਹਿਆਂ ਵਿੱਚ , I.I.Ts ਦੀ ਸੰਖਿਆ ਵੀ 16 ਤੋਂ ਵਧ ਕੇ 23,  ਟ੍ਰਿਪਲ IT’s ਦੀ ਸੰਖਿਆ 09 ਤੋਂ ਵਧਕੇ 25,  ਅਤੇ IIMs ਦੀ ਸੰਖਿਆ 13 ਤੋਂ ਵਧਕੇ 21 ਹੋ ਚੁੱਕੀ ਹੈ।  ਯਾਨੀ ਅੱਜ ਸਟੂਡੈਂਟਸ ਦੇ ਲਈ ਹਾਇਰ ਐਜੂਕੇਸ਼ਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੌਕੇ ਬਣ ਰਹੇ ਹਨ।

 

ਸਾਥੀਓ,

ਅੱਜ ਦੇਸ਼ ਜਿਸ ਗਤੀ ਨਾਲ ਅੱਗੇ ਵਧ ਰਿਹਾ ਹੈ,   ਉਸੇ ਗਤੀ ਨਾਲ ਗ਼ਰੀਬ ਅਤੇ ਵੰਚਿਤ ਦਾ ਜੀਵਨ ਵੀ ਬਦਲ ਰਿਹਾ ਹੈ। ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਦੇ ਤਹਿਤ 4 ਕਰੋੜ ਤੋਂ ਅਧਿਕ ਪੱਕੇ ਘਰ ਦਿੱਤੇ ਹਨ। ਹੁਣ ਸਾਡੀ ਸਰਕਾਰ 3 ਕਰੋੜ ਘਰ ਹੋਰ ਬਣਾਉਣ ਜਾ ਰਹੀ ਹੈ। ਅਸੀਂ ਸਿਰਫ਼ Eleven years ਵਿੱਚ 12 ਕਰੋੜ ਤੋਂ ਅਧਿਕ ਟਾਇਲਟਸ (ਪਖਾਨੇ) ਬਣਾਏ ਹਨ।ਇਸ ਨਾਲ ਦੇਸ਼ ਦੀਆਂ ਕਰੋੜਾਂ ਮਾਤਾਵਾਂ-ਭੈਣਾਂ ਨੂੰ ਗਰਿਮਾ,  ਸਵੱਛਤਾ ਅਤੇ ਸੁਰੱਖਿਆ (dignity, cleanliness and security) ਦਾ ਅਧਿਕਾਰ ਮਿਲਿਆ ਹੈ।

 

ਸਾਥੀਓ,

ਦੇਸ਼ ਅੱਜ ਜਿਸ ਗਤੀ ਨਾਲ ਵਿਕਾਸ ਕਰ ਰਿਹਾ ਹੈ,  ਇਸ ਦੇ ਪਿੱਛੇ ਸਾਡੀ economic growth ਇੱਕ ਬੜਾ ਫ਼ੈਕਟਰ ਹੈ। ਆਪ (ਤੁਸੀਂ) ਦੇਖੋ,  2014 ਤੋਂ ਪਹਿਲੇ ਭਾਰਤ ਦਾ ਟੋਟਲ ਐਕਸਪੋਰਟ 468 ਬਿਲੀਅਨ ਡਾਲਰ ਤੱਕ ਪਹੁੰਚਿਆ ਸੀ। ਅੱਜ ਇਹ 824 ਬਿਲੀਅਨ ਡਾਲਰ ਹੋ ਗਿਆ ਹੈ। ਪਹਿਲੇ ਅਸੀਂ ਮੋਬਾਈਲ ਇੰਪੋਰਟ ਕਰਦੇ ਸਾਂ,  ਉੱਥੇ ਹੀ ਹੁਣ ਅਸੀਂ ਮੋਬਾਈਲ ਹੈਂਡਸੈੱਟ ਦੇ ਟੌਪ ਫਾਇਵ ਐਕਸਪੋਰਟਰ ਬਣ ਗਏ ਹਾਂ। ਅਤੇ ਬੰਗਲੁਰੂ ਦੀ ਵੀ ਇਸ ਵਿੱਚ ਬਹੁਤ ਬੜੀ ਭੂਮਿਕਾ ਵੀ ਹੈ। 2014 ਤੋਂ ਪਹਿਲੇ ਸਾਡਾ ਇਲੈਕਟ੍ਰੌਨਿਕਸ ਐਕਸਪੋਰਟ ਲਗਭਗ 06 ਬਿਲੀਅਨ ਡਾਲਰਸ ਸੀ। ਹੁਣ ਇਹ ਵੀ ਲਗਭਗ 38 ਬਿਲੀਅਨ ਡਾਲਰਸ ਤੱਕ ਪਹੁੰਚ ਗਿਆ ਹੈ।

 

ਸਾਥੀਓ,

Eleven years ਪਹਿਲੇ ਤੱਕ ਭਾਰਤ ਦਾ ਆਟੋਮੋਬਾਈਲ ਐਕਸਪੋਰਟ ਲਗਭਗ 16 ਬਿਲੀਅਨ ਡਾਲਰਸ ਸੀ। ਅੱਜ ਇਹ ਦੁੱਗਣੇ ਤੋਂ ਅਧਿਕ ਹੋ ਚੁੱਕਿਆ ਹੈ, ਡਬਲ ਹੋ ਚੁੱਕਿਆ ਹੈ। ਅਤੇ ਭਾਰਤ, ਆਟੋਮੋਬਾਈਲ ਦਾ ਚੌਥਾ ਸਭ ਤੋਂ ਬੜਾ ਐਕਸਪੋਰਟਰ ਬਣ ਗਿਆ ਹੈ। ਇਹ ਉਪਲਬਧੀਆਂ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਨੂੰ ਮਜ਼ਬੂਤੀ ਦਿੰਦੀਆਂ ਹਨ।ਅਸੀਂ ਮਿਲ ਕੇ ਅੱਗੇ ਵਧਾਂਗੇ ਅਤੇ ਦੇਸ਼ ਨੂੰ ਵਿਕਸਿਤ ਬਣਾਵਾਂਗੇ।

 

ਸਾਥੀਓ,

ਵਿਕਸਿਤ ਭਾਰਤ, ਨਿਊ ਇੰਡੀਆ ਦੀ ਇਹ ਯਾਤਰਾ,  ਡਿਜੀਟਲ ਇੰਡੀਆ (Digital India) ਦੇ ਨਾਲ ਕਦਮ ਨਾਲ ਕਦਮ  ਮਿਲਾ ਕੇ ਪੂਰੀ ਹੋਵੇਗੀ।  ਅੱਜ ਅਸੀਂ ਦੇਖ ਰਹੇ ਹਾਂ,  ਇੰਡੀਆ ਏਆਈ ਮਿਸ਼ਨ (India AI Mission) ਜਿਹੀਆਂ ਯੋਜਨਾਵਾਂ ਨਾਲ ਭਾਰਤ ਗਲੋਬਲ AI ਲੀਡਰਸ਼ਿਪ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਸੈਮੀਕੰਡਕਟਰ ਮਿਸ਼ਨ ਵੀ ਹੁਣ ਸਪੀਡ ਪਕੜ ਰਿਹਾ ਹੈ।  ਭਾਰਤ ਨੂੰ ਜਲਦੀ ਹੀ ਮੇਡ ਇਨ ਇੰਡੀਆ ਚਿੱਪ ਮਿਲਣ ਜਾ ਰਹੀ ਹੈ।  ਅੱਜ ਭਾਰਤ low - cost high - tech ਸਪੇਸ ਮਿਸ਼ਨ ਦੀ ਗਲੋਬਲ ਉਦਾਹਰਣ ਬਣ ਗਿਆ ਹੈ।  ਯਾਨੀ ,  futuristic technology ਨਾਲ  ਜੁੜੀਆਂ ਜੋ ਵੀ ਸੰਭਾਵਨਾਵਾਂ ਹਨ,  ਭਾਰਤ ਉਨ੍ਹਾਂ ਸਭ ਵਿੱਚ ਅੱਗੇ ਵਧ ਰਿਹਾ ਹੈ। ਅਤੇ,  ਭਾਰਤ  ਦੇ ਇਸ advancement ਦੀ ਸਭ ਤੋਂ ਖਾਸ ਬਾਤ ਹੈ -  Empowerment of poor!  ਤੁਸੀਂ ਦੇਖੋ,  ਅੱਜ ਦੇਸ਼ ਵਿੱਚ ਡਿਜਿਟਾਇਜੇਸ਼ਨ ਦਾ ਦਾਇਰਾ ਪਿੰਡ-ਪਿੰਡ ਤੱਕ ਪਹੁੰਚ ਚੁੱਕਿਆ ਹੈ। ਯੂਪੀਆਈ (UPI ) ਦੇ ਜ਼ਰੀਏ ਦੁਨੀਆ ਦਾ 50 ਪਰਸੈਂਟ ਤੋਂ ਜ਼ਿਆਦਾ ਰੀਅਲ ਟਾਇਮ ਟ੍ਰਾਂਜੈਕਸ਼ਨ ਭਾਰਤ ਵਿੱਚ ਹੋ ਰਿਹਾ ਹੈ।  ਦੁਨੀਆ ਦਾ 50 ਪਰਸੈਂਟ । ਟੈਕਨੋਲੋਜੀ ਦੀ ਮਦਦ ਨਾਲ ਅਸੀਂ ਸਰਕਾਰ ਅਤੇ ਨਾਗਰਿਕਾਂ ਦੇ  ਦਰਮਿਆਨ ਦੀ ਦੂਰੀ ਘੱਟ ਕਰ ਰਹੇ ਹਾਂ। ਅੱਜ ਦੇਸ਼ ਵਿੱਚ 2200 ਤੋਂ ਜ਼ਿਆਦਾ ਸਰਕਾਰੀ ਸੇਵਾਵਾਂ ਮੋਬਾਈਲ ‘ਤੇ ਉਪਲਬਧ ਹਨ। ਉਮੰਗ ਐਪ (Umang app) ਨਾਲ ਆਮ ਨਾਗਰਿਕ ਘਰ ਬੈਠੇ ਸਰਕਾਰੀ ਕੰਮ ਨਿਪਟਾ ਰਿਹਾ ਹੈ। Digilocker ਨਾਲ ਸਰਕਾਰੀ ਪ੍ਰਮਾਣ-ਪੱਤਰਾਂ ਦਾ ਝੰਝਟ ਖ਼ਤਮ  ਹੋਇਆ ਹੈ।ਹੁਣ ਅਸੀਂ AI - powered threat detection ਜਿਹੀਆਂ technologies ਵਿੱਚ ਵੀ ਨਿਵੇਸ਼ ਕਰ ਰਹੇ ਹਾਂ। ਸਾਡਾ ਪ੍ਰਯਾਸ ਹੈ ਕਿ ਦੇਸ਼ ਵਿੱਚ ਡਿਜੀਟਲ ਕ੍ਰਾਂਤੀ (Digital Revolution) ਦਾ ਫਾਇਦਾ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚੇ। ਅਤੇ ਇਸ ਪ੍ਰਯਾਸ ਵਿੱਚ ਬੰਗਲੁਰੂ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

ਸਾਥੀਓ,

ਵਰਤਮਾਨ ਉਪਲਬਧੀਆਂ  ਦੇ ਦਰਮਿਆਨ ਹੁਣ ਸਾਡੀ ਅਗਲੀ ਬੜੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ-  ਟੈੱਕ ਆਤਮਨਿਰਭਰ ਭਾਰਤ! ( Tech Aatmanirbhar Bharat!) ਇੰਡੀਅਨ ਟੈੱਕ ਕੰਪਨੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡੀ ਹੈ। ਅਸੀਂ ਪੂਰੇ ਵਰਲਡ ਦੇ ਲਈ ਸੌਫਟਵੇਅਰਸ ਅਤੇ ਪ੍ਰੋਡਕਟਸ ਬਣਾਏ ਹਨ। ਹੁਣ ਸਮਾਂ ਹੈ, ਅਸੀਂ ਭਾਰਤ ਦੀਆਂ ਜਰੂਰਤਾਂ ਨੂੰ ਹੋਰ ਜ਼ਿਆਦਾ priority ਦੇਈਏ। ਸਾਨੂੰ ਨਵੇਂ Products develop ਕਰਨ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧਣਾ ਹੈ। ਅੱਜ ਹਰ Domain ਵਿੱਚ Software ਅਤੇ Apps ਦਾ ਇਸਤੇਮਾਲ ਹੋ ਰਿਹਾ ਹੈ,  ਇਸ ਵਿੱਚ ਭਾਰਤ ਨਵੀਂ ਉਚਾਈ  ‘ਤੇ ਪਹੁੰਚੇ,  ਇਹ ਬਹੁਤ ਜ਼ਰੂਰੀ ਹੈ। ਜੋ emerging fields ਹਨ,  ਸਾਨੂੰ ਉਨ੍ਹਾਂ ਵਿੱਚ ਵੀ ਲੀਡ ਲੈਣ ਦੇ ਲਈ ਕੰਮ ਕਰਨਾ ਹੋਵੇਗਾ। ਸਾਨੂੰ ਮੇਕ ਇਨ ਇੰਡੀਆ ਵਿੱਚ,  manufacturing ਸੈਕਟਰ ਵਿੱਚ ਵੀ ਬੰਗਲੁਰੂ ਅਤੇ ਕਰਨਾਟਕ ਦੀ ਪ੍ਰੈਜ਼ੈਂਸ ਨੂੰ ਹੋਰ ਮਜ਼ਬੂਤ ਕਰਨਾ ਹੈ। ਅਤੇ ਮੇਰਾ ਆਗਰਹਿ ਹੈ,  ਸਾਡੇ ਪ੍ਰੋਡਕਟਸ zero defect ,  zero effect  ਦੇ ਸਟੈਂਡਰਡ ‘ਤੇ ਟੌਪ ਕੁਆਲਿਟੀ  ਦੇ ਹੋਣੇ ਚਾਹੀਦੇ ਹਨ। ਯਾਨੀ ਬਿਨਾ ਡਿਫੈਕਟ ਵਾਲੇ ਪ੍ਰੋਡਕਟ ਹੋਣ ਅਤੇ ਉਨ੍ਹਾਂ ਨੂੰ ਬਣਾਉਣ ਦਾ ਨੈਗੇਟਿਵ ਇਫੈਕਟ ਵਾਤਾਵਰਣ ‘ਤੇ ਵੀ ਨਾ ਪਵੇ। ਮੇਰੀ  ਅਪੇਖਿਆ ਹੈ,  ਕਰਨਾਟਕ ਦਾ ਟੈਲੰਟ ਆਤਮਨਿਰਭਰ ਭਾਰਤ  ਦੇ ਇਸ ਵਿਜ਼ਨ ਨੂੰ ਲੀਡ ਕਰੇ ।

 

ਸਾਥੀਓ,

ਵਰਤਮਾਨ ਉਪਲਬਧੀਆਂ  ਦੇ ਦਰਮਿਆਨ ਹੁਣ ਸਾਡੀ ਅਗਲੀ ਬੜੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ-  ਟੈੱਕ ਆਤਮਨਿਰਭਰ ਭਾਰਤ! ( Tech Aatmanirbhar Bharat!) ਇੰਡੀਅਨ ਟੈੱਕ ਕੰਪਨੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡੀ ਹੈ। ਅਸੀਂ ਪੂਰੇ ਵਰਲਡ ਦੇ ਲਈ ਸੌਫਟਵੇਅਰਸ ਅਤੇ ਪ੍ਰੋਡਕਟਸ ਬਣਾਏ ਹਨ। ਹੁਣ ਸਮਾਂ ਹੈ, ਅਸੀਂ ਭਾਰਤ ਦੀਆਂ ਜਰੂਰਤਾਂ ਨੂੰ ਹੋਰ ਜ਼ਿਆਦਾ priority ਦੇਈਏ। ਸਾਨੂੰ ਨਵੇਂ Products develop ਕਰਨ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧਣਾ ਹੈ। ਅੱਜ ਹਰ Domain ਵਿੱਚ Software ਅਤੇ Apps ਦਾ ਇਸਤੇਮਾਲ ਹੋ ਰਿਹਾ ਹੈ,  ਇਸ ਵਿੱਚ ਭਾਰਤ ਨਵੀਂ ਉਚਾਈ  ‘ਤੇ ਪਹੁੰਚੇ,  ਇਹ ਬਹੁਤ ਜ਼ਰੂਰੀ ਹੈ। ਜੋ emerging fields ਹਨ,  ਸਾਨੂੰ ਉਨ੍ਹਾਂ ਵਿੱਚ ਵੀ ਲੀਡ ਲੈਣ ਦੇ ਲਈ ਕੰਮ ਕਰਨਾ ਹੋਵੇਗਾ। ਸਾਨੂੰ ਮੇਕ ਇਨ ਇੰਡੀਆ ਵਿੱਚ,  manufacturing ਸੈਕਟਰ ਵਿੱਚ ਵੀ ਬੰਗਲੁਰੂ ਅਤੇ ਕਰਨਾਟਕ ਦੀ ਪ੍ਰੈਜ਼ੈਂਸ ਨੂੰ ਹੋਰ ਮਜ਼ਬੂਤ ਕਰਨਾ ਹੈ। ਅਤੇ ਮੇਰਾ ਆਗਰਹਿ ਹੈ,  ਸਾਡੇ ਪ੍ਰੋਡਕਟਸ zero defect ,  zero effect  ਦੇ ਸਟੈਂਡਰਡ ‘ਤੇ ਟੌਪ ਕੁਆਲਿਟੀ  ਦੇ ਹੋਣੇ ਚਾਹੀਦੇ ਹਨ। ਯਾਨੀ ਬਿਨਾ ਡਿਫੈਕਟ ਵਾਲੇ ਪ੍ਰੋਡਕਟ ਹੋਣ ਅਤੇ ਉਨ੍ਹਾਂ ਨੂੰ ਬਣਾਉਣ ਦਾ ਨੈਗੇਟਿਵ ਇਫੈਕਟ ਵਾਤਾਵਰਣ ‘ਤੇ ਵੀ ਨਾ ਪਵੇ। ਮੇਰੀ  ਅਪੇਖਿਆ ਹੈ,  ਕਰਨਾਟਕ ਦਾ ਟੈਲੰਟ ਆਤਮਨਿਰਭਰ ਭਾਰਤ  ਦੇ ਇਸ ਵਿਜ਼ਨ ਨੂੰ ਲੀਡ ਕਰੇ ।

 

ਸਾਥੀਓ,

 ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ,  ਅਸੀਂ ਸਾਰੇ ਜਨਤਾ ਦੀ ਸੇਵਾ ਦੇ ਲਈ ਹਾਂ।  ਸਾਨੂੰ ਦੇਸ਼ਵਾਸੀਆਂ ਦੀ ਬਿਹਤਰੀ ਦੇ ਲਈ ਨਾਲ ਮਿਲ ਕੇ ਕਦਮ  ਉਠਾਉਣੇ ਹਨ। ਇਸ ਦਿਸ਼ਾ ਵਿੱਚ ਇੱਕ ਜੋ ਸਭ ਤੋਂ ਜ਼ਰੂਰੀ ਜ਼ਿੰਮੇਦਾਰੀ ਹੈ,  ਉਹ ਹੈ- ਨਵੇਂ reforms!  ਬੀਤੇ ਇੱਕ ਦਹਾਕੇ ਵਿੱਚ ਅਸੀਂ ਲਗਾਤਾਰ reforms ਨੂੰ ਅੱਗੇ ਵਧਾਇਆ ਹੈ।  ਉਦਾਹਰਣ  ਦੇ ਤੌਰ ’ਤੇ   ਭਾਰਤ ਸਰਕਾਰ ਨੇ ਕਾਨੂੰਨਾਂ ਨੂੰ decriminalize ਕਰਨ ਦੇ ਲਈ ਜਨ ਵਿਸ਼ਵਾਸ ਬਿਲ (Jan Vishwas Bill) ਪਾਸ ਕੀਤਾ ਹੈ।  ਅਤੇ ਹੁਣ ਇਸ ਦਾ ਜਨ-ਵਿਸ਼ਵਾਸ 2.0 (Jan Vishwas 2.0) ਵੀ ਪਾਸ ਕਰਨ ਜਾ ਰਹੇ ਹਾਂ। ਰਾਜ ਸਰਕਾਰਾਂ ਵੀ ਐਸੇ ਕਾਨੂੰਨਾਂ ਦੀ ਪਹਿਚਾਣ ਕਰ ਸਕਦੀਆਂ ਹਨ,  ਜਿਨ੍ਹਾਂ ਵਿੱਚ ਗ਼ੈਰਜ਼ਰੂਰੀ ਅਪਰਾਧਿਕ ਪ੍ਰਾਵਧਾਨ ਹਨ,  ਉਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਅਸੀਂ ਮਿਸ਼ਨ ਕਰਮਯੋਗੀ(Mission Karmayogi) ਚਲਾ ਰਹੇ ਹਾਂ, ਤਾਕਿ  ਸਰਕਾਰੀ ਕਰਮਚਾਰੀਆਂ ਨੂੰ competency - based training ਦਿੱਤੀ ਜਾ ਸਕੇ। ਰਾਜ ਵੀ ਆਪਣੇ ਅਧਿਕਾਰੀਆਂ ਦੇ  ਲਈ ਇਸ learning framework ਨੂੰ ਅਪਣਾ ਸਕਦੇ ਹਨ। ਅਸੀਂ Aspirational Districts Programme ਅਤੇ Aspirational Block Programme ‘ਤੇ ਬਹੁਤ ਜ਼ੋਰ ਦਿੱਤਾ ਹੈ।  ਰਾਜ ਵੀ ਇਸੇ ਤਰ੍ਹਾਂ ਆਪਣੇ ਇੱਥੇ ਐਸੇ ਖੇਤਰਾਂ ਦੀ ਪਹਿਚਾਣ ਕਰ ਸਕਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ। ਸਾਨੂੰ ਰਾਜ ਸਰਕਾਰ  ਦੇ ਪੱਧਰ ‘ਤੇ ਵੀ ਨਵੇਂ reforms ਨੂੰ ਲਗਾਤਾਰ push ਕਰਨਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਇਹ ਸਾਂਝੇ ਪ੍ਰਯਾਸ ਕਰਨਾਟਕ ਨੂੰ ਵਿਕਾਸ ਦੀ ਨਵੀਂ ਉਚਾਈ ‘ਤੇ ਲੈ ਕੇ ਜਾਣਗੇ। ਅਸੀਂ ਨਾਲ ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਾਂਗੇ। ਇਸੇ ਭਾਵ ਦੇ ਨਾਲ, ਮੈਂ ਇੱਕ ਵਾਰ ਫਿਰ ਆਪ ਸਭ ਨੂੰ ਇਨ੍ਹਾਂ development projects ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Since 2019, a total of 1,106 left wing extremists have been 'neutralised': MHA

Media Coverage

Since 2019, a total of 1,106 left wing extremists have been 'neutralised': MHA
NM on the go

Nm on the go

Always be the first to hear from the PM. Get the App Now!
...
Prime Minister Welcomes Release of Commemorative Stamp Honouring Emperor Perumbidugu Mutharaiyar II
December 14, 2025

Prime Minister Shri Narendra Modi expressed delight at the release of a commemorative postal stamp in honour of Emperor Perumbidugu Mutharaiyar II (Suvaran Maran) by the Vice President of India, Thiru C.P. Radhakrishnan today.

Shri Modi noted that Emperor Perumbidugu Mutharaiyar II was a formidable administrator endowed with remarkable vision, foresight and strategic brilliance. He highlighted the Emperor’s unwavering commitment to justice and his distinguished role as a great patron of Tamil culture.

The Prime Minister called upon the nation—especially the youth—to learn more about the extraordinary life and legacy of the revered Emperor, whose contributions continue to inspire generations.

In separate posts on X, Shri Modi stated:

“Glad that the Vice President, Thiru CP Radhakrishnan Ji, released a stamp in honour of Emperor Perumbidugu Mutharaiyar II (Suvaran Maran). He was a formidable administrator blessed with remarkable vision, foresight and strategic brilliance. He was known for his commitment to justice. He was a great patron of Tamil culture as well. I call upon more youngsters to read about his extraordinary life.

@VPIndia

@CPR_VP”

“பேரரசர் இரண்டாம் பெரும்பிடுகு முத்தரையரை (சுவரன் மாறன்) கௌரவிக்கும் வகையில் சிறப்பு அஞ்சல் தலையைக் குடியரசு துணைத்தலைவர் திரு சி.பி. ராதாகிருஷ்ணன் அவர்கள் வெளியிட்டது மகிழ்ச்சி அளிக்கிறது. ஆற்றல்மிக்க நிர்வாகியான அவருக்குப் போற்றத்தக்க தொலைநோக்குப் பார்வையும், முன்னுணரும் திறனும், போர்த்தந்திர ஞானமும் இருந்தன. நீதியை நிலைநாட்டுவதில் அவர் உறுதியுடன் செயல்பட்டவர். அதேபோல் தமிழ் கலாச்சாரத்திற்கும் அவர் ஒரு மகத்தான பாதுகாவலராக இருந்தார். அவரது அசாதாரண வாழ்க்கையைப் பற்றி அதிகமான இளைஞர்கள் படிக்க வேண்டும் என்று நான் கேட்டுக்கொள்கிறேன்.

@VPIndia

@CPR_VP”