ਪ੍ਰਧਾਨ ਮੰਤਰੀ ਨੇ ਅਸ਼ੋਕ ਵਿਹਾਰ ਵਿਖੇ ਸਵਾਭੀਮਾਨ ਅਪਾਰਟਮੈਂਟਸ, ਵਿੱਚ ਆਰਥਿਕ ਪੱਖੋਂ ਕਮਜੋਰ ਵਰਗ ਲਈ 1,675 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕੀਤਾ
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਿੱਲੀ ਦੇ ਲਈ ਇੱਕ ਇਤਿਹਾਸਿਕ ਦਿਨ ਹੈ, ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣ ਲਈ ਆਵਾਸ, ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਪਰਿਵਰਤਨਕਾਰੀ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ
ਕੇਂਦਰ ਸਰਕਾਰ ਨੇ ਝੁੱਗੀਆਂ ਦੇ ਸਥਾਨ ‘ਤੇ ਪੱਕੇ ਘਰ ਬਣਾਉਣ ਦਾ ਅਭਿਯਾਨ ਸ਼ੁਰੂ ਕੀਤਾ ਹੈ: ਪ੍ਰਧਾਨ ਮੰਤਰੀ
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਦੀ ਨੀਤੀ ਹੈ : ਪ੍ਰਧਾਨ ਮੰਤਰੀ

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਧਰਮੇਂਦਰ ਪ੍ਰਧਾਨ ਜੀ, ਤੋਖਨ ਸਾਹੂ ਜੀ, ਡਾਕਟਰ ਸੁਕਾਂਤਾ ਮਜੂਮਦਾਰ ਜੀ, ਹਰਸ਼ ਮਲਹੋਤਰਾ ਜੀ, ਦਿੱਲੀ ਦੇ ਉਪਰਾਜਪਾਲ ਵਿਨਯ ਕੁਮਾਰ ਸਕਸੈਨਾ ਜੀ, ਸੰਸਦ ਵਿੱਚ ਮੇਰੇ ਸਾਰੇ ਸਾਥੀਗਣ, ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਆਪ ਸਾਰਿਆਂ ਨੂੰ, ਸਾਲ 2025 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਾਲ 2025, ਭਾਰਤ ਦੇ ਵਿਕਾਸ ਦੇ ਲਈ ਅਨੇਕ ਨਵੀਆਂ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਤਾਕਤ ਬਣਾਉਣ ਦੀ ਤਰਫ ਸਾਡੀ ਯਾਤਰਾ ਇਸ ਵਰ੍ਹੇ ਹੋਰ ਤੇਜ਼ ਹੋਣ ਵਾਲੀ ਹੈ। ਅੱਜ ਭਾਰਤ, ਦੁਨੀਆ ਵਿੱਚ ਰਾਜਨੀਤਕ ਅਤੇ ਆਰਥਿਕ ਸਥਿਰਤਾ ਦਾ ਪ੍ਰਤੀਕ ਬਣਿਆ ਹੈ। ਸਾਲ 2025 ਵਿੱਚ ਭਾਰਤ ਦੀ ਇਹ ਭੂਮਿਕਾ ਹੋਰ ਸਸ਼ਕਤ ਹੋਵੇਗੀ। ਇਹ ਵਰ੍ਹਾ ਵਿਸ਼ਵ ਵਿੱਚ ਭਾਰਤ ਦੇ ਅੰਤਰਰਾਸ਼ਟਰੀ ਅਕਸ ਨੂੰ ਹੋਰ ਸਸ਼ਕਤ ਕਰਨ ਦਾ ਵਰ੍ਹਾ ਹੋਵੇਗਾ, ਇਹ ਵਰ੍ਹਾ ਭਾਰਤ ਨੂੰ ਦੁਨੀਆ ਦਾ ਵੱਡਾ ਮੈਨੂਫੈਕਚਰਿੰਗ ਹੱਬ ਬਣਾਉਣ ਦਾ ਵਰ੍ਹਾ ਹੋਵੇਗਾ, ਇਹ ਵਰ੍ਹਾ, ਨੌਜਵਾਨਾਂ ਨੂੰ ਨਵੇਂ ਸਟਾਰਟਅੱਪਸ ਅਤੇ ਉੱਦਮਤਾ ਵਿੱਚ ਤੇਜ਼ੀ ਨਾਲ ਅੱਗੇ ਵਧਾਉਣ ਦਾ ਵਰ੍ਹਾ ਹੋਵੇਗਾ, ਇਹ ਵਰ੍ਹਾ ਖੇਤੀਬਾੜੀ ਖੇਤਰ ਵਿੱਚ ਨਵੇਂ ਕੀਰਤੀਮਾਨਾਂ ਦਾ ਵਰ੍ਹਾ ਹੋਵੇਗਾ। ਇਹ ਵਰ੍ਹਾ ਵੂਮੈਨ ਲੇਡ ਡਿਵੈਲਪਮੈਂਟ ਦੇ ਸਾਡੇ ਮੰਤਰ ਨੂੰ ਨਵੀਆਂ ਉਚਾਈਆਂ ਦੇਣ ਦਾ ਵਰ੍ਹਾ ਹੋਵੇਗਾ, ਇਹ ਵਰ੍ਹਾ Ease of Living ਵਧਾਉਣ, ਕੁਆਲਟੀ ਆਫ ਲਾਈਫ ਵਧਾਉਣ ਦਾ ਵਰ੍ਹਾ ਹੋਵੇਗਾ। ਅੱਜ ਦਾ ਇਹ ਪ੍ਰੋਗਰਾਮ ਵੀ ਇਸੇ ਸੰਕਲਪ ਦਾ ਇੱਕ ਹਿੱਸਾ ਹੈ।

 

ਸਾਥੀਓ,

ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ, ਉਨ੍ਹਾਂ ਵਿੱਚ ਗ਼ਰੀਬਾਂ ਦੇ ਘਰ ਹਨ, ਸਕੂਲ ਅਤੇ ਕਾਲਜ ਨਾਲ ਜੁੜੇ ਪ੍ਰੋਜੈਕਟਸ ਹਨ। ਮੈਂ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ ‘ਤੇ ਮੈਂ ਉਨ੍ਹਾਂ ਸਾਥੀਆਂ ਨੂੰ, ਉਨ੍ਹਾਂ ਮਾਤਾਵਾਂ-ਭੈਣਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਦੀ ਇੱਕ ਤਰ੍ਹਾਂ ਨਾਲ ਹੁਣ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ। ਝੁੱਗੀ ਦੀ ਜਗ੍ਹਾ ਪੱਕਾ ਘਰ, ਕਿਰਾਏ ਦੇ ਘਰ ਦੀ ਜਗ੍ਹਾ ਆਪਣਾ ਘਰ, ਇਹ ਨਵੀਂ ਸ਼ੁਰੂਆਤ ਹੀ ਤਾਂ ਹੈ। ਜਿਨ੍ਹਾਂ ਨੂੰ ਇਹ ਘਰ ਮਿਲੇ ਹਨ, ਇਹ ਉਨ੍ਹਾਂ ਦੇ ਸਵੈਮਾਣ ਦਾ ਘਰ ਹੈ। ਇਹ ਆਤਮ-ਸਨਮਾਨ ਦਾ ਘਰ ਹੈ। ਇਹ ਨਵੀਆਂ ਆਸ਼ਾਵਾਂ, ਨਵੇਂ ਸੁਪਨਿਆਂ ਦਾ ਘਰ ਹੈ।

 

ਮੈਂ ਆਪ ਸਾਰਿਆਂ ਦੀਆਂ ਖੁਸ਼ੀਆਂ ਵਿੱਚ, ਤੁਹਾਡੇ ਉਤਸਵ ਦਾ ਹਿੱਸਾ ਬਣਨ ਹੀ ਅੱਜ ਇੱਥੇ ਆਇਆ ਹਾਂ। ਅਤੇ ਅੱਜ ਜਦੋਂ ਇੱਥੇ ਆਇਆ ਹਾਂ ਤਾਂ ਕਾਫੀ ਪੁਰਾਣੀਆਂ ਯਾਦਾਂ ਤਾਜ਼ਾ ਹੋਣਾ ਬਹੁਤ ਸੁਭਾਵਿਕ ਹੈ। ਤੁਹਾਡੇ ਵਿੱਚੋਂ ਸ਼ਾਇਦ ਕੁਝ ਲੋਕਾਂ ਨੂੰ ਪਤਾ ਹੋਵੇਗਾ, ਜਦੋਂ ਐਮਰਜੈਂਸੀ ਦਾ ਸਮਾਂ ਸੀ, ਦੇਸ਼ ਇੰਦਰਾ ਗਾਂਧੀ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਲੜਾਈ ਲੜ ਰਿਹਾ ਸੀ ਐਮਰਜੈਂਸੀ ਦੇ ਖਿਲਾਫ ਇੱਕ ਲੜਾਈ ਚੱਲ ਰਹੀ ਸੀ, ਉਸ ਸਮੇਂ ਮੇਰੇ ਜਿਹੇ ਬਹੁਤ ਸਾਥੀ ਅੰਡਰਗਰਾਉਂਡ ਮੂਵਮੈਂਟ ਦਾ ਹਿੱਸਾ ਸਨ। ਅਤੇ ਉਸ ਸਮੇਂ ਇਹ ਅਸ਼ੋਕ ਵਿਹਾਰ ਮੇਰਾ ਰਹਿਣ ਦਾ ਸਥਾਨ ਹੋਇਆ ਕਰਦਾ ਸੀ। ਅਤੇ ਇਸ ਲਈ ਅੱਜ ਅਸ਼ੋਕ ਵਿਹਾਰ ਵਿੱਚ ਆਉਂਦੇ ਹੀ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋਣੀਆਂ ਬਹੁਤ ਸੁਭਾਵਿਕ ਹੈ।

 

ਸਾਥੀਓ,

ਅੱਜ ਪੂਰਾ ਦੇਸ਼, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਜੁਟਿਆ ਹੈ। ਵਿਕਸਿਤ ਭਾਰਤ ਵਿੱਚ, ਦੇਸ਼ ਦੇ ਹਰ ਨਾਗਰਿਕ ਕੋਲ ਪੱਕੀ ਛੱਤ ਹੋਵੇ, ਚੰਗੇ ਘਰ ਹੋਣ, ਇਹ ਸੰਕਲਪ ਲੈ ਕੇ ਅਸੀਂ ਕੰਮ ਕਰ ਰਹੇ ਹਾਂ। ਇਸ ਸੰਕਲਪ ਦੀ ਸਿੱਧੀ ਵਿੱਚ ਦਿੱਲੀ ਦਾ ਬਹੁਤ ਵੱਡਾ ਰੋਲ ਹੈ। ਇਸ ਲਈ ਭਾਜਪਾ ਦੀ ਕੇਂਦਰ ਸਰਕਾਰ ਨੇ ਝੁੱਗੀਆਂ ਦੀ ਜਗ੍ਹਾ ਪੱਕੇ ਘਰ ਬਣਾਉਣ ਦਾ ਅਭਿਯਾਨ ਸ਼ੁਰੂ ਕੀਤਾ। 2 ਸਾਲ ਪਹਿਲੇ ਵੀ ਮੈਨੂੰ ਕਾਲਕਾਜੀ ਐਕਸਟੈਂਸ਼ਨ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਭਾਈ-ਭੈਣਾਂ ਦੇ ਲਈ 3 ਹਜ਼ਾਰ ਤੋਂ ਵੱਧ ਘਰਾਂ ਦੀ ਸ਼ੁਰੂਆਤ ਦਾ ਅਵਸਰ ਮਿਲਿਆ ਸੀ। ਉਹ ਪਰਿਵਾਰ ਜਿਨ੍ਹਾਂ ਦੀਆਂ ਅਨੇਕ ਪੀੜ੍ਹੀਆਂ ਸਿਰਫ਼ ਝੁੱਗੀਆਂ ਵਿੱਚ ਹੀ ਰਹੀਆਂ, ਜਿਨ੍ਹਾਂ ਦੇ ਸਾਹਮਣੇ ਕੋਈ ਉਮੀਦ ਨਹੀਂ ਸੀ, ਉਹ ਪਹਿਲੀ ਵਾਰ ਪੱਕੇ ਘਰਾਂ ਵਿੱਚ ਪਹੁੰਚ ਰਹੇ ਹਨ। 

 

ਤਦ ਮੈਂ ਕਿਹਾ ਸੀ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ। ਅੱਜ ਇੱਥੇ ਹੋਰ ਡੇਢ ਹਜ਼ਾਰ ਘਰਾਂ ਦੀਆਂ ਚਾਬੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਇਹ ‘ਸਵਾਭੀਮਾਨ ਅਪਾਰਟਮੈਂਟਸ, ਗ਼ਰੀਬਾਂ ਦੇ ਸਵੈਮਾਣ ਨੂੰ, ਉਨ੍ਹਾਂ ਦੀ ਗਰਿਮਾ ਨੂੰ ਵਧਾਉਣ ਵਾਲੇ ਹਨ। ਥੋੜੀ ਦੇਰ ਪਹਿਲੇ ਜਦੋਂ ਕੁਝ ਲਾਭਾਰਥੀਆਂ ਨਾਲ ਮੇਰੀ ਗੱਲਬਾਤ ਹੋਈ, ਤਾਂ ਮੈਂ ਇਹੀ ਅਹਿਸਾਸ ਉਨ੍ਹਾਂ ਦੇ ਅੰਦਰ ਦੇਖ ਰਿਹਾ ਸੀ। ਮੈਂ ਨਵਾਂ ਉਤਸ਼ਾਹ, ਨਵੀਂ ਊਰਜਾ ਅਨੁਭਵ ਕਰ ਰਿਹਾ ਸੀ। ਅਤੇ ਉੱਥੇ ਮੈਨੂੰ ਕੁਝ ਬਾਲਕ-ਬਾਲਿਕਾਵਾਂ ਨਾਲ ਮਿਲਣ ਦਾ ਮੌਕਾ ਮਿਲਿਆ, ਅਜਿਹਾ ਲੱਗ ਰਿਹਾ ਸੀ ਕਿ ਸਵਾਭੀਮਾਣ ਅਪਾਰਟਮੈਂਟ ਦੀ ਉਚਾਈ ਜੋ ਹੈ ਨਾ ਉਸ ਤੋਂ ਵੀ ਉੱਚੇ ਉਨ੍ਹਾਂ ਦੇ ਸੁਪਨੇ ਮੈਂ ਦੇਖ ਰਿਹਾ ਸੀ। 

 

ਅਤੇ ਸਾਥੀਓ,

ਇਨ੍ਹਾਂ ਘਰਾਂ ਦੇ ਮਾਲਕ ਭਾਵੇਂ ਹੀ ਦਿੱਲੀ ਦੇ ਅਲੱਗ-ਅਲੱਗ ਲੋਕ ਹੋਣ, ਲੇਕਿਨ ਇਹ ਸਾਰੇ ਦੇ ਸਾਰੇ ਮੇਰੇ ਪਰਿਵਾਰ ਦੇ ਹੀ ਮੈਂਬਰ ਹਨ। 

 

ਸਾਥੀਓ,

ਦੇਸ਼ ਭਲੀ-ਭਾਂਤ ਜਾਣਦਾ ਹੈ ਕਿ ਮੋਦੀ ਨੇ ਕਦੇ ਆਪਣੇ ਲਈ ਘਰ ਨਹੀਂ ਬਣਾਇਆ, ਲੇਕਿਨ ਬੀਤੇ 10 ਵਰ੍ਹਿਆਂ ਵਿੱਚ 4 ਕਰੋੜ ਤੋਂ ਵੱਧ ਗ਼ਰੀਬਾਂ ਦੇ ਘਰ, ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ। ਮੈਂ ਵੀ ਕੋਈ ਸ਼ੀਸ਼ ਮਹਿਲ ਬਣਾ ਸਕਦਾ ਸੀ। ਲੇਕਿਨ ਮੇਰੇ ਲਈ ਤਾਂ ਮੇਰੇ ਦੇਸ਼ਵਾਸੀਆਂ ਨੂੰ ਪੱਕਾ ਘਰ ਮਿਲੇ ਇਹੀ ਇੱਕ ਸੁਪਨਾ ਸੀ। ਅਤੇ ਮੈਂ ਆਪ ਸਾਰਿਆਂ ਨੂੰ ਵੀ ਕਹਿੰਦਾ ਹਾਂ ਤੁਸੀਂ ਜਦੋਂ ਵੀ ਲੋਕਾਂ ਦੇ ਦਰਮਿਆਨ ਜਾਓ, ਲੋਕਾਂ ਨੂੰ ਮਿਲੋ ਅਤੇ ਹੁਣੇ ਵੀ ਜੋ ਲੋਕ ਝੁੱਗੀ-ਝੋਂਪੜੀ ਵਿੱਚ ਰਹਿੰਦੇ ਹਨ, ਮੇਰੇ ਵੱਲੋਂ ਉਨ੍ਹਾਂ ਨੂੰ ਵਾਅਦਾ ਕਰਕੇ ਆਉਣਾ, ਮੇਰੇ ਲਈ ਤਾਂ ਤੁਸੀਂ ਹੀ ਮੋਦੀ ਹੋ, ਵਾਅਦਾ ਕਰਕੇ ਆਉਣਾ ਅੱਜ ਨਹੀਂ ਤਾਂ ਕੱਲ੍ਹ ਉਨ੍ਹਾਂ ਦੇ ਲਈ ਪੱਕਾ ਘਰ ਬਣੇਗਾ, ਉਨ੍ਹਾਂ ਨੂੰ ਪੱਕਾ ਘਰ ਮਿਲੇਗਾ। 

 

ਗਰੀਬਾਂ ਦੇ ਇਨ੍ਹਾਂ ਘਰਾਂ ਵਿੱਚ ਹਰ ਉਹ ਸੁਵਿਧਾ ਹੈ, ਜੋ ਬਿਹਤਰ ਜੀਵਨ ਜਿਉਣ ਦੇ ਲਈ ਜ਼ਰੂਰੀ ਹੈ। ਇਹ ਤਾਂ ਗਰੀਬ ਦਾ ਸਵੈਮਾਨ ਜਗਾਉਂਦਾ ਹੈ, ਆਤਮਵਿਸ਼ਵਾਸ ਵਧਾਉਂਦਾ ਹੈ, ਜੋ ਵਿਕਸਿਤ ਭਾਰਤ ਦੀ ਅਸਲੀ ਊਰਜਾ ਹੈ। ਅਤੇ ਅਸੀਂ ਇੱਥੇ ਰੁਕਣ ਵਾਲੇ ਨਹੀਂ ਹਾਂ। ਹੁਣ ਦਿੱਲੀ ਵਿੱਚ ਕਰੀਬ 3 ਹਜ਼ਾਰ ਅਜਿਹੇ ਹੀ ਹੋਰ ਘਰਾਂ ਦੇ ਨਿਰਮਾਣ ਦਾ ਕੰਮ ਕੁਝ ਹੀ ਸਮੇਂ ਵਿੱਚ ਪੂਰਾ ਹੋਣ ਵਾਲਾ ਹੈ। ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਨਵੇਂ ਘਰ, ਦਿੱਲੀ ਵਾਸੀਆਂ ਨੂੰ ਮਿਲਣ ਵਾਲੇ ਹਨ। ਇਸ ਖੇਤਰ ਵਿੱਚ, ਬਹੁਤ ਵੱਡੀ ਸੰਖਿਆ ਵਿੱਚ ਸਾਡੇ ਕਰਮਚਾਰੀ ਭਾਈ-ਭੈਣ ਰਹਿੰਦੇ ਹਨ। ਉਨ੍ਹਾਂ ਦੇ ਜੋ ਆਵਾਸ ਸੀ, ਉਹ ਵੀ ਬਹੁਤ ਪੁਰਾਣੇ ਹੋ ਚੁੱਕੇ ਸੀ। ਉਨ੍ਹਾਂ ਦੇ ਲਈ ਵੀ ਨਵੇਂ ਆਵਾਸ ਬਣਾਏ ਜਾ ਰਹੇ ਹਨ। ਦਿੱਲੀ ਦੇ ਬੇਮਿਸਾਲ ਵਿਸਤਾਰ ਨੂੰ ਦੇਖਦੇ ਹੋਏ ਹੀ, ਕੇਂਦਰ ਸਰਕਾਰ, ਰੋਹਿਣੀ ਅਤੇ ਦਵਾਰਕਾ ਸਬ-ਸਿਟੀ ਦੇ ਬਾਅਦ, ਹੁਣ ਨਰੇਲਾ ਸਬ-ਸਿਟੀ ਦੇ ਨਿਰਮਾਣ ਨੂੰ ਗਤੀ ਦੇ ਰਹੀ ਹੈ।

 

ਸਾਥੀਓ,

ਵਿਕਸਿਤ ਭਾਰਤ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ, ਸਾਡੇ ਸ਼ਹਿਰਾਂ ਦੀ ਹੈ। ਸਾਡੇ ਇਹ ਸ਼ਹਿਰ ਹੀ ਹਨ, ਜਿੱਥੇ ਦੂਰ-ਦੂਰ ਤੋਂ ਲੋਕ ਵੱਡੇ ਸੁਪਨੇ ਲੈ ਕੇ ਆਉਂਦੇ ਹਨ, ਪੂਰੀ ਇਮਾਨਦਾਰੀ ਨਾਲ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਜ਼ਿੰਦਗੀ ਖਪਾ ਦਿੰਦੇ ਹਨ। ਇਸ ਲਈ, ਕੇਂਦਰ ਦੀ ਭਾਜਪਾ ਸਰਕਾਰ, ਸਾਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਹਰ ਪਰਿਵਾਰ ਨੂੰ ਕੁਆਲਿਟੀ ਲਾਈਫ ਦੇਣ ਵਿੱਚ ਜੁਟੀ ਹੈ। ਸਾਡਾ ਪ੍ਰਯਾਸ ਹੈ ਕਿ ਗਰੀਬ ਹੋਵੇ ਜਾਂ ਮਿਡਲ ਕਲਾਸ, ਉਸ ਨੂੰ ਚੰਗਾ ਘਰ ਦਿਵਾਉਣ ਵਿੱਚ ਮਦਦ ਮਿਲੇ। ਜੋ ਨਵੇਂ-ਨਵੇਂ ਲੋਕ ਪਿੰਡ ਤੋਂ ਸ਼ਹਿਰ ਆਏ ਹਨ, ਉਨ੍ਹਾਂ ਨੂੰ ਉਚਿਤ ਕਿਰਾਏ ‘ਤੇ ਘਰ ਮਿਲਣ। ਜੋ ਮੱਧਵਰਗੀ ਪਰਿਵਾਰ ਹੈ, ਮਿਡਲ ਕਲਾਸ ਹੈ ਉਸ ਨੂੰ ਵੀ ਆਪਣੇ ਸੁਪਨਿਆਂ ਦਾ ਘਰ ਪੂਰਾ ਕਰਨ ਦੇ ਲਈ ਸਰਕਾਰ ਪੂਰੀ ਮਦਦ ਦੇ ਰਹੀ ਹੈ। ਬੀਤੇ ਇੱਕ ਦਹਾਕੇ ਤੋਂ ਇਹ ਕੰਮ ਲਗਾਤਾਰ, ਇਹ ਕੰਮ ਨਿਰੰਤਰ ਚਲ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਇਸ ਦੇ ਤਹਿਤ ਦੇਸ਼ ਭਰ ਵਿੱਚ 1 ਕਰੋੜ ਤੋਂ ਜ਼ਿਆਦਾ ਘਰ ਬਣੇ ਹਨ। ਇਸੇ ਯੋਜਨਾ ਦੇ ਤਹਿਤ ਦਿੱਲੀ ਵਿੱਚ ਵੀ ਕਰੀਬ 30 ਹਜ਼ਾਰ ਨਵੇਂ ਘਰ ਬਣੇ ਹਨ।

 

ਸਾਥੀਓ,

ਹੁਣ ਇਸ ਪ੍ਰਯਾਸ ਨੂੰ ਅਸੀਂ ਹੋਰ ਵਿਸਤਾਰ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਅਗਲੇ ਪੜਾਅ ਵਿੱਚ, ਸ਼ਹਿਰੀ ਗਰੀਬਾਂ ਦੇ ਲਈ ਇੱਕ ਕਰੋੜ ਨਵੇਂ ਘਰ ਬਣਨ ਵਾਲੇ ਹਨ। ਇਨ੍ਹਾਂ ਘਰਾਂ ਦੇ ਲਈ ਕੇਂਦਰ ਦੀ ਭਾਜਪਾ ਸਰਕਾਰ ਹੀ ਮਦਦ ਦੇਣ ਵਾਲੀ ਹੈ। ਸਾਲ ਵਿੱਚ ਜਿਨ੍ਹਾਂ ਦੀ ਆਮਦਨ 9 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਪਰਿਵਾਰਾਂ ਨੂੰ ਇਸ ਯੋਜਨਾ ਦਾ ਵਿਸ਼ੇਸ਼ ਫਾਇਦਾ ਹੋਵੇਗਾ। ਕੇਂਦਰ ਸਰਕਾਰ ਮਿਡਲ ਕਲਾਸ ਪਰਿਵਾਰਾਂ ਨੂੰ, ਮੱਧਵਰਗੀ ਪਰਿਵਾਰਾਂ ਦਾ ਘਰ ਦਾ ਸੁਪਨਾ ਪੂਰਾ ਕਰਨ ਦੇ ਲਈ ਹੋਮ ਲੋਨ ਦੇ ਵਿਆਜ ਵਿੱਚ ਬਹੁਤ ਵੱਡੀ ਛੋਟ ਦੇ ਰਹੀ ਹੈ, ਉਹ ਪੈਸੇ ਸਰਕਾਰ ਦੇ ਰਹੀ ਹੈ।

 

ਸਾਥੀਓ,

ਹਰ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਚੰਗੀ ਪੜ੍ਹਾਈ ਕਰਨ, ਚੰਗੀ ਤਰ੍ਹਾਂ ਸਿੱਖਣ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ। ਦੇਸ਼ ਵਿੱਚ ਚੰਗੇ ਸਕੂਲ-ਕਾਲਜ ਹੋਣ, ਯੂਨੀਵਰਸਿਟੀਜ਼ ਹੋਣ, ਚੰਗੇ ਪ੍ਰੋਫੈਸ਼ਨਲ ਸੰਸਥਾਨ ਹੋਣ, ਇਸ ‘ਤੇ ਭਾਜਪਾ ਸਰਕਾਰ ਦੁਆਰਾ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਸਾਨੂੰ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਹੈ, ਬਲਕਿ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਲਈ ਨਵੀਂ ਪੀੜ੍ਹੀ ਨੂੰ ਤਿਆਰ ਵੀ ਕਰਨਾ ਹੈ। ਨਵੀਂ ਨੈਸ਼ਨਲ ਐਜੁਕੇਸ਼ਨ ਪੌਲਿਸੀ ਵਿੱਚ ਇਸੇ ਗੱਲ ਦਾ ਧਿਆਨ ਰੱਖਿਆ ਗਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਗਰੀਬ ਪਰਿਵਾਰ ਦਾ ਬੱਚਾ ਹੋਵੇ, ਮੱਧ ਪਰਿਵਾਰ ਦੀ ਸੰਤਾਨ ਹੋਵੇ ਉਨ੍ਹਾਂ ਨੂੰ ਨਵੇਂ ਅਵਸਰ ਦੇਣ ਵਾਲੀ ਨੀਤੀ ਨੂੰ ਲੈ ਕੇ ਚਲਦਾ ਹੈ।

 

ਸਾਡੇ ਦੇਸ਼ ਵਿੱਚ ਮੱਧ ਵਰਗ ਪਰਿਵਾਰ ਦੇ ਬੱਚੇ ਹੋਣ, ਗਰੀਬ ਪਰਿਵਾਰਾਂ ਦੇ ਬੱਚੇ ਹੋਣ, ਉਨ੍ਹਾਂ ਦੇ ਲਈ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਵੱਡੀ ਅਦਾਲਤ ਵਿੱਚ ਖੜੇ ਹੋ ਕੇ ਵਕਾਲਤ ਕਰਨਾ, ਇਹ ਸਾਰੇ ਸੁਪਨੇ ਉਨ੍ਹਾਂ ਦੇ ਵੀ ਹੁੰਦੇ ਹਨ। ਲੇਕਿਨ ਮੱਧ ਵਰਗ ਦੇ ਪਰਿਵਾਰ ਦੇ ਲਈ ਅੰਗ੍ਰੇਜ਼ੀ ਮਾਧਿਅਮ ਦੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਅਸਾਨ ਨਹੀਂ ਹੁੰਦਾ ਹੈ। ਗਰੀਬ ਦੇ ਲਈ ਬੱਚਿਆਂ ਨੂੰ ਅੰਗ੍ਰੇਜੀ ਵਿੱਚ ਸਿੱਖਿਆ ਦੇਣਾ ਮੁਸ਼ਕਿਲ ਹੁੰਦਾ ਹੈ। ਅਗਰ ਮੇਰੇ ਮੱਧ ਵਰਗ ਦੇ ਬੱਚੇ, ਮੇਰੇ ਗਰੀਬ ਪਰਿਵਾਰ ਦੇ ਬੱਚੇ, ਕੀ ਅੰਗ੍ਰੇਜੀ ਦੀ ਘਾਟ ਵਿੱਚ ਡਾਕਟਰ-ਇੰਜੀਨੀਅਰ ਨਹੀਂ ਬਣ ਸਕਦੇ ਹਾਂ ਕੀ? ਉਨ੍ਹਾਂ ਦਾ ਡਾਕਟਰ-ਇੰਜੀਨੀਅਰ ਬਣਨ ਦਾ ਸੁਪਨਾ ਪੂਰਾ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ? ਅਤੇ ਇਸ ਲਈ ਆਜ਼ਾਦੀ ਦੇ ਇੰਨੇ ਸਾਲਾਂ ਤੱਕ ਕੰਮ ਨਹੀਂ ਹੋਇਆ, ਉਹ ਤੁਹਾਡੇ ਇਸ ਸੇਵਕ ਨੇ ਕਰ ਦਿੱਤਾ ਹੈ। ਹੁਣ ਉਹ ਆਪਣੀ ਮਾਤ੍ਰਭਾਸ਼ਾ ਵਿੱਚ ਪੜ੍ਹ ਕੇ ਡਾਕਟਰ ਵੀ ਬਣ ਸਕਦਾ ਹੈ, ਇੰਜੀਨੀਅਰ ਵੀ ਬਣ ਸਕਦਾ ਹੈ ਅਤੇ ਵੱਡੀ ਤੋਂ ਵੱਡੀ ਅਦਾਲਤ ਵਿੱਚ ਮੁਕੱਦਮਾ ਵੀ ਲੜ ਸਕਦਾ ਹੈ।

 

ਸਾਥੀਓ,

ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਵਿੱਚ CBSE ਦੀ ਵੱਡੀ ਭੂਮਿਕਾ ਹੈ। ਇਸ ਦਾ ਦਾਇਰਾ ਨਿਰੰਤਰ ਵਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹੀ, CBSE ਦਾ ਨਵਾਂ ਭਵਨ ਬਣਾਇਆ ਹੈ। ਇਸ ਨਾਲ ਆਧੁਨਿਕ ਸਿੱਖਿਆ ਦਾ ਵਿਸਤਾਰ ਕਰਨ ਵਿੱਚ, ਪਰੀਖਿਆ ਦੇ ਆਧੁਨਿਕ ਤੌਰ-ਤਰੀਕਿਆਂ ਨੂੰ ਅਪਣਾਉਣ ਵਿੱਚ ਮਦਦ ਮਿਲੇਗੀ।

 

ਸਾਥੀਓ,

ਉੱਚ ਸਿੱਖਿਆ ਦੇ ਮਾਮਲੇ ਵਿੱਚ ਦਿੱਲੀ ਯੂਨੀਵਰਸਿਟੀ ਦੀ ਪ੍ਰਤਿਸ਼ਠਾ ਵੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਅਤੇ ਇਹ ਮੇਰਾ ਸੁਭਾਗ ਹੈ ਮੈਨੂੰ ਵੀ ਦਿੱਲੀ ਯੂਨੀਵਰਸਿਟੀ ਦਾ ਵਿਦਿਆਰਥੀ ਰਹਿਣ ਦਾ ਸੁਭਾਗ ਮਿਲਿਆ। ਸਾਡਾ ਪ੍ਰਯਾਸ ਹੈ ਕਿ ਦਿੱਲੀ ਦੇ ਨੌਜਵਾਨਾਂ ਨੂੰ ਇੱਥੇ ਉੱਚ ਸਿੱਖਿਆ ਦੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣ। ਅੱਜ ਜਿਨ੍ਹਾਂ ਨਵੇਂ ਪਰਿਸਰਾਂ ਦੀ ਨੀਂਹ ਰੱਖੀ ਗਈ ਹੈ, ਇਸ ਨਾਲ ਹਰ ਵਰ੍ਹੇ ਸੈਂਕੜੋਂ ਨਵੇਂ ਸਾਥੀਆਂ ਨੂੰ ਡੀਯੂ ਵਿੱਚ ਪੜ੍ਹਾਈ ਦਾ ਅਵਸਰ ਮਿਲੇਗਾ। ਡੀਯੂ ਦੇ ਪੂਰਬੀ ਕੈਂਪਸ ਅਤੇ ਪੱਛਮੀ ਕੈਂਪਸ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਸੀ। ਹੁਣ ਇਹ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਸੂਰਜਮਲ ਵਿਹਾਰ ਵਿੱਚ ਪੂਰਬੀ ਕੈਂਪਸ ਅਤੇ ਦਵਾਰਕਾ ਵਿੱਚ ਪੱਛਮੀ ਕੈਂਪਸ ‘ਤੇ ਹੁਣ ਤੇਜ਼ੀ ਨਾਲ ਕੰਮ ਹੋਵੇਗਾ। ਉੱਥੇ ਨਜ਼ਫਗੜ੍ਹ ਵਿੱਚ ਵੀਰ ਸਾਵਰਕਰ ਜੀ ਦੇ ਨਾਮ ‘ਤੇ ਨਵਾਂ ਕਾਲਜ ਵੀ ਬਣਨ ਜਾ ਰਿਹਾ ਹੈ।

 

ਸਾਥੀਓ,

ਇੱਕ ਤਰਫ਼ ਦਿੱਲੀ ਵਿੱਚ ਸਿੱਖਿਆ ਵਿਵਸਥਾ ਦੇ ਲਈ ਕੇਂਦਰ ਸਰਕਾਰ ਦੇ ਪ੍ਰਯਾਸ ਹਨ, ਉੱਥੇ ਦੂਸਰੀ ਤਰਫ ਇੱਥੇ ਦੀ ਰਾਜ ਸਰਕਾਰ ਦਾ ਕੋਰਾ ਝੂਠ ਵੀ ਹੈ। ਦਿੱਲੀ ਵਿੱਚ ਜੋ ਲੋਕ ਰਾਜ ਸਰਕਾਰ ਵਿੱਚ ਪਿਛਲੇ 10 ਸਾਲ ਤੋਂ ਹਨ, ਉਨ੍ਹਾਂ ਨੇ ਇੱਥੇ ਦੀ ਸਕੂਲੀ ਸਿੱਖਿਆ ਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਹਾਲਾਤ ਇਹ ਹੈ ਕਿ ਸਮਗ੍ਰ ਸ਼ਿਕਸ਼ਾ ਅਭਿਯਾਨ ਦੇ ਤਹਿਤ ਜੋ ਪੈਸੇ ਭਾਰਤ ਸਰਕਾਰ ਨੇ ਦਿੱਤੇ ਇਹ ਦਿੱਲੀ ਵਿੱਚ ਅਜਿਹੀ ਸਰਕਾਰ ਬੈਠੀ ਹੈ ਜਿਸ ਨੂੰ ਦਿੱਲੀ ਦੇ ਬੱਚਿਆਂ ਦੀ ਭਵਿੱਖ ਦੀ ਪਰਵਾਹ ਨਹੀਂ ਹੈ, ਜੋ ਪੈਸੇ ਸਿੱਖਿਆ ਦੇ ਲਈ ਭਾਰਤ ਸਰਕਾਰ ਨੇ ਦਿੱਤੇ, ਅੱਧੇ ਪੈਸੇ ਵੀ ਪੜ੍ਹਾਈ ਦੇ ਲਈ ਖਰਚ ਨਹੀਂ ਕਰ ਪਾਏ ਇਹ ਲੋਕ।

 

ਸਾਥੀਓ,

ਇਹ ਦੇਸ਼ ਦੀ ਰਾਜਧਾਨੀ ਹੈ, ਦਿੱਲੀ ਵਾਸੀਆਂ ਦਾ ਹੱਕ ਹੈ, ਉਨ੍ਹਾਂ ਦੀ ਸੁਸ਼ਾਸਨ ਦੀ ਕਲਪਨਾ ਕੀਤੀ ਹੈ। ਸੁਸ਼ਾਸਨ ਦਾ ਸੁਪਨਾ ਦੇਖਿਆ ਹੈ। ਲੇਕਿਨ ਬੀਤੇ 10 ਵਰ੍ਹਿਆਂ ਤੋਂ ਦਿੱਲੀ, ਇੱਕ ਵੱਡੀ, ਦਿੱਲੀ, ਇੱਕ ਵੱਡੀ ਆਪ-ਦਾ ਨਾਲ ਘਿਰੀ ਹੈ। ਅੰਨਾ ਹਜਾਰੇ ਜੀ ਨੂੰ ਸਾਹਮਣੇ ਕਰਕੇ ਕੁਝ ਕੱਟਰ ਬੇਈਮਾਨ ਲੋਕਾਂ ਨੇ ਦਿੱਲੀ ਨੂੰ ਆਪ-ਦਾ ਵਿੱਚ ਧਕੇਲ ਦਿੱਤਾ। ਸ਼ਰਾਬ ਦੇ ਠੇਕਿਆਂ ਵਿੱਚ ਘੋਟਾਲਾ, ਬੱਚਿਆਂ ਦੇ ਸਕੂਲ ਵਿੱਚ ਘੋਟਾਲਾ, ਗਰੀਬਾਂ ਦੇ ਇਲਾਜ ਵਿੱਚ ਘੋਟਾਲਾ, ਪ੍ਰਦੂਸ਼ਣ ਨਾਲ ਲੜਨ ਦੇ ਨਾਮ ‘ਤੇ ਘੋਟਾਲਾ, ਭਰਤੀਆਂ ਵਿੱਚ ਘੋਟਾਲਾ, ਇਹ ਲੋਕ ਦਿੱਲੀ ਦੇ ਵਿਕਾਸ ਦੀ ਗੱਲ ਕਰਦੇ ਸੀ, ਲੇਕਿਨ ਇਹ ਲੋਕ ‘ਆਪ-ਦਾ’ ਬਣ ਕੇ ਦਿੱਲੀ ‘ਤੇ ਟੁੱਟ ਪਏ ਹਨ। ਇਹ ਲੋਕ ਖੁਲ੍ਹੇਆਮ ਭ੍ਰਿਸ਼ਟਾਚਾਰ ਕਰਦੇ ਹਨ ਅਤੇ ਫਿਰ ਉਸ ਦਾ ਮਹਿਮਾਮੰਡਨ ਵੀ ਕਰਦੇ ਹਨ। ਇੱਕ ਤਾਂ ਚੋਰੀ ਉੱਪਰ ਤੋਂ ਸੀਨਾਜੋਰੀ, ਇਹ, ਇਹ ਆਪ, ਇਹ ਆਪ-ਦਾ ਦਿੱਲੀ ‘ਤੇ ਆਈ ਹੈ। ਅਤੇ ਇਸ ਲਈ, ਦਿੱਲੀ ਵਾਲਿਆਂ ਨੇ ਆਪ-ਦਾ ਦੇ ਖਿਲਾਫ ਜੰਗ ਛੇੜ ਦਿੱਤੀ ਹੈ। ਦਿੱਲੀ ਦਾ ਵੋਟਰ, ਦਿੱਲੀ ਨੂੰ ਆਪ-ਦਾ ਤੋਂ ਮੁਕਤ ਕਰਨ ਦੀ ਠਾਨ ਚੁੱਕਿਆ ਹੈ। ਦਿੱਲੀ ਦਾ ਹਰ ਨਾਗਰਿਕ ਕਹਿ ਰਿਹਾ ਹੈ, ਦਿੱਲੀ ਦਾ ਹਰ ਬੱਚਾ ਕਹਿ ਰਿਹਾ ਹੈ, ਦਿੱਲੀ ਦੀ ਹਰ ਗਲੀ ਤੋਂ ਆਵਾਜ਼ ਆ ਰਹੀ ਹੈ- ਆਪ-ਦਾ ਨੂੰ ਨਹੀਂ ਸਹਾਂਗੇ, ਬਦਲ ਕੇ ਰਹਾਂਗੇ, ਆਪ-ਦਾ ਨੂੰ ਨਹੀਂ ਸਹਾਂਗੇ, ਬਦਲ ਕੇ ਰਹਾਂਗੇ, ਆਪ-ਦਾ ਨੂੰ ਨਹੀਂ ਸਹਾਂਗੇ, ਬਦਲ ਕੇ ਰਹਾਂਗੇ, ਆਪ-ਦਾ ਨੂੰ ਨਹੀਂ ਸਹਾਂਗੇ, ਬਦਲ ਕੇ ਰਹਾਂਗੇ, ਆਪ-ਦਾ ਨੂੰ ਨਹੀਂ ਸਹਾਂਗੇ, ਬਦਲ ਕੇ ਰਹਾਂਗੇ।

 

ਸਾਥੀਓ,

ਦਿੱਲੀ ਦੇਸ਼ ਦੀ ਰਾਜਧਾਨੀ ਹੈ, ਵੱਡੇ ਖਰਚੇ ਵਾਲੇ ਬਹੁਤ ਸਾਰੇ ਕੰਮ ਇੱਥੇ ਜੋ ਹੁੰਦੇ ਹਨ ਉਹ ਭਾਰਤ ਸਰਕਾਰ, ਕੇਂਦਰ ਸਰਕਾਰ ਦੇ ਜ਼ਿੰਮੇ ਹਨ। ਦਿੱਲੀ ਵਿੱਚ ਜ਼ਿਆਦਾਤਰ ਸੜਕਾਂ, ਮੈਟਰੋ, ਵੱਡੇ-ਵੱਡੇ ਹਸਪਤਾਲ, ਵੱਡੇ-ਵੱਡੇ ਕਾਲਜ ਕੈਂਪਸ, ਇਹ ਸਭ ਕੇਂਦਰ ਸਰਕਾਰ ਹੀ ਬਣਾ ਰਹੀ ਹੈ। ਲੇਕਿਨ ਇੱਥੇ ਦੀ ਆਪ-ਦਾ ਸਰਕਾਰ ਦੇ ਕੋਲ ਜਿਸ ਵੀ ਕੰਮ ਦੀ ਜ਼ਿੰਮੇਵਾਰੀ ਹੈ, ਉਸ ‘ਤੇ ਵੀ ਇੱਥੇ ਬ੍ਰੇਕ ਲਗੀ ਹੋਈ ਹੈ। ਦਿੱਲੀ ਨੂੰ ਜਿਸ ਆਪ-ਦਾ ਨੇ ਘੇਰ ਰੱਖਿਆ ਹੈ, ਉਸ ਦੇ ਕੋਲ ਕੋਈ ਵਿਜ਼ਨ ਨਹੀਂ ਹੈ। ਇਹ ਕਿਹੋ ਜਿਹੀ ਆਪ-ਦਾ ਹੈ, ਇਸ ਦਾ ਇੱਕ ਹੋਰ ਉਦਾਹਰਣ ਸਾਡੀ ਯਮੁਨਾ ਜੀ ਹਨ, ਯਮੁਨਾ ਨਦੀ। ਹੁਣ ਮੈਂ ਇਹ ਸਵਾਭੀਮਾਨ ਫਲੈਟ ਦੇ ਲਾਭਾਰਥੀਆਂ ਨਾਲ ਗੱਲ ਕਰ ਰਿਹਾ ਸੀ ਇੱਥੇ ਆਉਣ ਤੋਂ ਪਹਿਲਾਂ, ਤਾਂ ਜ਼ਿਆਦਾਤਰ ਉਹ ਇਸ ਉੱਤਰੀ ਖੇਤਰ ਦੇ ਰਹਿਣ ਵਾਲੇ ਸੀ, ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਛਠ ਪੂਜਾ ਕਿਵੇਂ ਰਹੀ? ਉਨ੍ਹਾਂ ਨੇ ਕਿਹਾ ਸਾਹਬ, ਸਰ ਲੇਕਿਨ ਹੱਥ ਜੋੜ ਕੇ ਕਹਿ ਰਹੇ ਸੀ, ਸਾਹਬ ਯਮੁਨਾ ਜੀ ਦਾ ਹਾਲ ਇੰਨਾ ਖਰਾਬ ਹੋਇਆ ਹੁਣ ਅਸੀਂ ਤਾਂ ਛਠ ਪੂਜਾ ਕੀ ਕਰੀਏ, ਇਲਾਕੇ ਵਿੱਚ ਅਜਿਹਾ ਛੋਟਾ-ਮੋਟਾ ਕਰਕੇ ਅਸੀਂ ਮਾਂ ਦੀ ਮੁਆਫੀ ਮੰਗ ਲੈਂਦੇ ਹਾਂ। ਹਰ ਦਿੱਲੀਵਾਸੀ ਨੂੰ ਯਮੁਨਾ ਜੀ ਦੀ ਇਹ ਸਥਿਤੀ।

 

ਸਾਥੀਓ,

ਅੱਜ 10 ਸਾਲ ਬਾਅਦ ਇਹ ਕਹਿ ਰਹੇ ਹਨ ਅਤੇ ਬੇਸ਼ਰਮੀ ਦੇਖੋ ਲਾਜ-ਸ਼ਰਮ ਨਾਮੋਨਿਸ਼ਾਨ ਨਹੀਂ, ਇਹ ਕਿਹੋ ਜਿਹੀ ਆਪ-ਦਾ, ਇਹ ਕਹਿ ਰਹੇ ਹਨ ਯਮੁਨਾ ਦੀ ਸਫਾਈ ਨਾਲ ਵੋਟ ਨਹੀਂ ਮਿਲਦੇ। ਅਰੇ, ਵੋਟ ਨਹੀਂ ਮਿਲਣਗੇ ਤਾਂ ਕੀ ਯਮੁਨਾ ਨੂੰ ਬੇਹਾਲ ਛੱਡ ਦੇਵੋਗੇ? ਯਮੁਨਾ ਜੀ ਦੀ ਸਫਾਈ ਨਹੀਂ ਹੋਵੇਗੀ ਤਾਂ ਦਿੱਲੀ ਨੂੰ ਪੀਣ ਦਾ ਪਾਣੀ ਕਿਵੇਂ ਮਿਲੇਗਾ? ਇਨ੍ਹਾਂ ਲੋਕਾਂ ਦੀ ਕਰਤੂਤਾਂ ਦੀ ਵਜ੍ਹਾ ਨਾਲ ਹੀ ਅੱਜ ਦਿੱਲੀ ਵਾਲਿਆਂ ਨੂੰ ਗੰਦਾ ਪਾਣੀ ਮਿਲਦਾ ਹੈ। ਇਸ ਆਪ-ਦਾ ਨੇ, ਦਿੱਲੀਵਾਲਿਆਂ ਦੇ ਜੀਵਨ ਨੂੰ ਟੈਂਕਰ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ। ਇਹ ਆਪ-ਦਾ ਵਾਲੇ ਰਹਿਣਗੇ ਤਾਂ ਭਵਿੱਖ ਵਿੱਚ ਦਿੱਲੀ ਨੂੰ ਹੋਰ ਵੀ ਵਿਕਰਾਲ ਸਥਿਤੀ ਦੀ ਤਰਫ ਲੈ ਜਾਣਗੇ।

 

ਸਾਥੀਓ,

ਮੇਰਾ ਇਹ ਨਿਰੰਤਰ ਪ੍ਰਯਾਸ ਹੈ ਕਿ ਦੇਸ਼ ਦੇ ਲਈ ਜੋ ਵੀ ਚੰਗੀਆਂ ਯੋਜਨਾਵਾਂ ਬਣ ਰਹੀਆਂ ਹਨ, ਉਨ੍ਹਾਂ ਦਾ ਲਾਭ ਮੇਰੇ ਦਿੱਲੀ ਦੇ ਭਾਈ-ਭੈਣਾਂ ਨੂੰ ਵੀ ਮਿਲੇ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਯੋਜਨਾਵਾਂ ਨਾਲ ਗਰੀਬ ਅਤੇ ਮੱਧ ਵਰਗ ਨੂੰ ਸੁਵਿਧਾਵਾਂ ਵੀ ਮਿਲ ਰਹੀਆਂ ਹਨ ਅਤੇ ਪੈਸੇ ਵੀ ਬਚ ਰਹੇ ਹਨ।

 

ਸਾਥੀਓ,

ਕੇਂਦਰ ਦੀ ਭਾਜਪਾ ਸਰਕਾਰ, ਬਿਜਲੀ ਦਾ ਬਿਲ ਜ਼ੀਰੋ ਕਰ ਰਹੀ ਹੈ ਅਤੇ ਇੰਨਾ ਹੀ ਨਹੀਂ ਬਿਜਲੀ ਤੋਂ ਕਮਾਈ ਦੇ ਅਵਸਰ ਵੀ ਦੇ ਰਹੀ ਹੈ। ਪੀਐੱਮ ਸੂਰਯਘਰ-ਮੁਫਤ ਬਿਜਲੀ ਯੋਜਨਾ ਨਾਲ, ਹਰ ਪਰਿਵਾਰ ਅੱਜ ਬਿਜਲੀ ਉਤਪਾਦਕ ਬਣ ਰਿਹਾ ਹੈ। ਭਾਜਪਾ ਸਰਕਾਰ, ਹਰ ਇੱਛੁਕ ਪਰਿਵਾਰ ਨੂੰ 78 thousand rupees, ਕਰੀਬ-ਕਰੀਬ 75-80 ਹਜ਼ਾਰ ਰੁਪਏ ਇੱਕ ਪਰਿਵਾਰ ਨੂੰ ਸੋਲਰ ਪੈਨਲ ਲਗਾਉਣ ਦੇ ਲਈ 75-80 ਹਜ਼ਾਰ ਰੁਪਏ ਦੇ ਰਹੀ ਹੈ। ਹੁਣ ਤੱਕ, ਦੇਸ਼ ਭਰ ਵਿੱਚ ਕਰੀਬ ਸਾਢੇ 7 ਲੱਖ ਘਰਾਂ ਦੀ ਛੱਤ ‘ਤੇ ਪੈਨਲ ਲਗ ਚੁੱਕੇ ਹਨ। ਇਸ ਨਾਲ ਜ਼ਰੂਰਤ ਦੀ ਬਿਜਲੀ ਮੁਫਤ ਮਿਲੇਗੀ ਅਤੇ ਬਚੀ ਹੋਈ ਬਿਜਲੀ ਦਾ ਪੈਸਾ ਸਰਕਾਰ ਤੁਹਾਨੂੰ ਦੇਵੇਗੀ। ਮੈਂ ਦਿੱਲੀ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਦਿੱਲੀ ਵਿੱਚ ਭਾਜਪਾ ਦਾ ਮੁੱਖ ਮੰਤਰੀ ਬਣਦੇ ਹੀ, ਪ੍ਰਧਾਨ ਮੰਤਰੀ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਹੋਰ ਤੇਜ਼ੀ ਨਾਲ ਲਾਗੂ ਕੀਤੀ ਜਾਵੇਗੀ।

 

ਸਾਥੀਓ,

ਅੱਜ ਦਿੱਲੀ ਦੇ ਕਰੀਬ 75 ਲੱਖ ਜ਼ਰੂਰਤਮੰਦਾਂ ਨੂੰ, ਭਾਰਤ ਸਰਕਾਰ ਮੁਫਤ ਰਾਸ਼ਨ ਦੇ ਰਹੀ ਹੈ। ਇੱਕ ਦੇਸ਼ ਇੱਕ ਰਾਸ਼ਨ ਕਾਰਡ, ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਯੋਜਨਾ ਨੇ ਦਿੱਲੀ ਦੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ। ਨਹੀਂ ਤਾਂ ਕੁਝ ਸਾਲ ਪਹਿਲਾਂ ਤੱਕ ਤਾਂ ਦਿੱਲੀ ਵਿੱਚ ਰਾਸ਼ਨ ਕਾਰਡ ਬਣਾਉਣ ਤੱਕ ਮੁਸ਼ਕਿਲ ਸੀ। ਪੁਰਾਣੇ ਅਖਬਾਰ ਕੱਢ ਕੇ ਦੇਖੋ ਕੀ-ਕੀ ਹੁੰਦਾ ਸੀ। ਆਪ-ਦਾ ਵਾਲੇ ਤਾਂ ਰਾਸ਼ਨ ਕਾਰਡ ਬਣਾਉਣ ਵਿੱਚ ਵੀ ਘੂਸ (ਰਿਸ਼ਵਤ) ਲੈਂਦੇ ਸੀ। ਅੱਜ ਰਿਸ਼ਵਤਖੋਰੀ ਦਾ ਰਸਤਾ ਵੀ ਬੰਦ ਹੋਇਆ ਹੈ ਅਤੇ ਰਾਸ਼ਨ ਦੇ ਖਰਚ ਵਿੱਚ ਵੀ ਬਚਤ ਹੋ ਰਹੀ ਹੈ।

 

ਸਾਥੀਓ,

ਦਿੱਲੀ ਦੇ ਗਰੀਬ ਹੋਣ, ਮੱਧ ਵਰਗੀ ਪਰਿਵਾਰ ਹੋਣ, ਉਨ੍ਹਾਂ ਨੂੰ ਸਸਤੀਆਂ ਦਵਾਈਆਂ ਮਿਲਣ, ਇਸ ਦੇ ਲਈ ਕਰੀਬ 500 ਜਨਔਸ਼ਧੀ ਕੇਂਦਰ ਇੱਥੇ ਦਿੱਲੀ ਵਿੱਚ ਬਣਾਏ ਗਏ ਹਨ। ਇਨ੍ਹਾਂ ਕੇਂਦਰਾਂ ‘ਤੇ 80 ਪਰਸੈਂਟ ਤੋਂ ਅਧਿਕ ਡਿਸਕਾਉਂਟ ‘ਤੇ ਦਵਾਈਆਂ ਉਪਲਬਧ ਹਨ, 100 ਰੁਪਏ ਦੀ ਦਵਾਈ 15 ਰੁਪਏ, 20 ਰੁਪਏ ਵਿੱਚ ਮਿਲਦੀ ਹੈ। ਇਨ੍ਹਾਂ ਸਸਤੀਆਂ ਦਵਾਈਆਂ ਨਾਲ ਦਿੱਲੀ ਦੇ ਲੋਕਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਬਚਤ ਹੋ ਰਹੀ ਹੈ।

 

ਸਾਥੀਓ,

ਮੈਂ ਤਾਂ ਦਿੱਲੀ ਵਾਲਿਆਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਵਾਲੀ ਆਯੁਸ਼ਮਾਨ ਯੋਜਨਾ ਦਾ ਵੀ ਲਾਭ ਦੇਣਾ ਚਾਹੁੰਦਾ ਹਾਂ। ਲੇਕਿਨ ਆਪ-ਦਾ ਸਰਕਾਰ ਨੂੰ ਦਿੱਲੀਵਾਲਿਆਂ ਨਾਲ ਬਹੁਤ ਦੁਸ਼ਮਣੀ ਹੈ। ਪੂਰੇ ਦੇਸ਼ ਵਿੱਚ ਆਯੁਸ਼ਮਾਨ ਯੋਜਨਾ ਲਾਗੂ ਹੈ, ਲੇਕਿਨ ਇਸ ਯੋਜਨਾ ਨੂੰ ਆਪ-ਦਾ ਵਾਲੇ ਇੱਥੇ ਲਾਗੂ ਨਹੀਂ ਹੋਣ ਦੇ ਰਹੇ। ਇਸ ਦਾ ਨੁਕਸਾਨ ਦਿੱਲੀ ਵਾਲਿਆਂ ਨੂੰ ਉਠਾਉਣਾ ਪੈ ਰਿਹਾ ਹੈ। ਅਤੇ ਸਭ ਤੋਂ ਵੱਡੀ ਗੱਲ, ਸਾਡੇ ਦਿੱਲੀ ਦੇ ਵਪਾਰੀ ਦੇਸ਼ ਭਰ ਵਿੱਚ ਜਾਂਦੇ-ਆਉਂਦੇ ਰਹਿੰਦੇ ਹਨ, ਦਿੱਲੀ ਦੇ ਪ੍ਰੋਫੈਸ਼ਨਲ ਦੇਸ਼ ਭਰ ਵਿੱਚ ਜਾਂਦੇ-ਆਉਂਦੇ ਰਹਿੰਦੇ ਹਨ, ਦਿੱਲੀ ਦੇ ਨੌਜਵਾਨ ਦੇਸ਼ ਭਰ ਵਿੱਚ ਜਾਂਦੇ-ਆਉਂਦੇ ਰਹਿੰਦੇ ਹਨ, ਘੁੰਮਣ-ਫਿਰਨ ਜਾਂਦੇ ਹਨ। ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਗਏ ਅਤੇ ਕੁਝ ਹੋ ਗਿਆ ਅਗਰ ਆਯੁਸ਼ਮਾਨ ਕਾਰਡ ਹੋਵੇਗਾ ਤਾਂ ਕਾਰਡ ਉੱਥੇ ਵੀ ਤੁਹਾਡੇ ਟ੍ਰੀਟਮੈਂਟ ਦੀ ਗਰੰਟੀ ਬਣ ਜਾਵੇਗਾ। ਲੇਕਿਨ ਇਹ ਲਾਭ ਦਿੱਲੀ ਨੂੰ ਨਹੀਂ ਮਿਲ ਰਿਹਾ ਹੈ ਕਿਉਂਕਿ ਦਿੱਲੀ ਦੀ ਆਪ-ਦਾ ਸਰਕਾਰ ਤੁਹਾਨੂੰ ਆਯੁਸ਼ਮਾਨ ਨਾਲ ਜੋੜ ਨਹੀਂ ਰਹੀ ਹੈ। ਅਤੇ ਇਸ ਲਈ ਹਿੰਦੁਸਤਾਨ ਵਿੱਚ ਕਿਤੇ ਗਏ, ਕੁਝ ਹੋ ਗਿਆ ਇਹ ਮੋਦੀ ਚਾਹੁੰਦੇ ਹੋਏ ਵੀ ਤੁਹਾਡੀ ਸੇਵਾ ਨਹੀਂ ਕਰ ਪਾਉਂਦਾ ਹੈ ਇਹ ਆਪ-ਦਾ ਦੇ ਪਾਪ ਦੇ ਕਾਰਨ।

 

ਸਾਥੀਓ,

ਭਾਜਪਾ ਸਰਕਾਰ 70 ਸਾਲ ਦੀ ਉਮਰ ਦੇ ਉੱਪਰ ਦੇ ਬਜ਼ੁਰਗਾਂ ਨੂੰ ਵੀ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲੈ ਆਈ ਹੈ। ਕਿਸੇ ਵੀ ਪਰਿਵਾਰ ਦਾ 70 ਸਾਲ ਦੇ ਉੱਪਰ ਦਾ ਵਿਅਕਤੀ, ਹੁਣ ਉਨ੍ਹਾਂ ਦੇ ਬੱਚਿਆਂ ਨੂੰ ਉਸ ਦੀ ਬਿਮਾਰੀ ਦੀ ਚਿੰਤਾ ਨਹੀਂ ਕਰਨੀ ਪਵੇਗੀ, ਇਹ ਤੁਹਾਡਾ ਬੇਟਾ ਉਨ੍ਹਾਂ ਦੀ ਚਿੰਤਾ ਕਰੇਗਾ। ਲੇਕਿਨ ਮੈਨੂੰ ਬਹੁਤ ਦੁਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਬੇਟਾ ਦਿੱਲੀ ਦੇ ਬਜ਼ੁਰਗਾਂ ਦੀ ਕਿੰਨੀ ਹੀ ਸੇਵਾ ਕਰਨਾ ਚਾਵੇ, ਲੇਕਿਨ ਆਪ-ਦਾ ਵਾਲਿਆਂ ਨੇ ਦਿੱਲੀ ਦੇ ਬਜ਼ੁਰਗਾਂ ਨੂੰ ਉਸ ਸੇਵਾ ਤੋਂ ਵੰਚਿਤ ਕਰ ਦਿੱਤਾ ਹੈ, ਫਾਇਦਾ ਨਹੀਂ ਲੈ ਪਾ ਰਹੇ ਹਨ। ਆਪ-ਦਾ ਵਾਲਿਆਂ ਦਾ ਸੁਆਰਥ, ਆਪ-ਦਾ ਵਾਲਿਆਂ ਦੀ ਜ਼ਿਦ, ਆਪ-ਦਾ ਵਾਲਿਆਂ ਦਾ ਅਹੰਕਾਰ, ਤੁਹਾਡੇ ਜੀਵਨ ਤੋਂ ਉਹ ਜ਼ਿਆਦਾ ਵੱਡਾ ਮੰਨਦੇ ਹਨ।

 

ਸਾਥੀਓ,

ਦਿੱਲੀ ਦੇ ਲੋਕਾਂ ਦੇ ਲਈ ਭਾਰਤ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਦਿੱਲੀ ਦੀਆਂ ਅਨੇਕਾਂ ਕਲੋਨੀਆਂ ਨੂੰ ਰੈਗੁਲਰ ਕਰਕੇ ਭਾਜਪਾ ਸਰਕਾਰ ਨੇ ਲੱਖਾਂ ਲੋਕਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ, ਲੇਕਿਨ ਇੱਥੇ ਦੀ ਆਪ-ਦਾ ਸਰਕਾਰ ਨੇ, ਇੱਥੇ ਦੀ ਰਾਜ ਸਰਕਾਰ ਨੇ ਉਨ੍ਹਾਂ ਨੂੰ ਆਪ-ਦਾ ਦਾ ਸ਼ਿਕਾਰ ਬਣਾ ਦਿੱਤਾ। ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੀ ਮਦਦ ਦੇ ਲਈ ਸਪੈਸ਼ਲ ਸਿੰਗਲ ਵਿੰਡੋ ਕੈਂਪ ਚਲਾ ਰਹੀ ਹੈ, ਲੇਕਿਨ ਆਪ-ਦਾ ਸਰਕਾਰ, ਇਨ੍ਹਾਂ ਕਲੋਨੀਆਂ ਵਿੱਚ ਪਾਣੀ ਦੀ, ਸੀਵਰ ਦੀ, ਸੁਵਿਧਾਵਾਂ ਤੱਕ ਠੀਕ ਤੋਂ ਨਹੀਂ ਦੇ ਰਹੀ ਹੈ। ਇਸ ਦੇ ਚਲਦੇ, ਲੱਖਾਂ ਦਿੱਲੀ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਘਰ ਬਣਾਉਣ ਵਿੱਚ ਲੱਖਾਂ ਰੁਪਏ ਲਗਾਉਣ ਦੇ ਬਾਅਦ ਵੀ ਅਗਰ ਸੀਵਰ ਨਾ ਹੋਵੇ, ਨਾਲੀਆਂ ਟੁੱਟੀਆਂ ਹੋਣ, ਗਲੀ ਵਿੱਚ ਗੰਦਾ ਪਾਣੀ ਵਹਿੰਦਾ ਹੋਵੇ, ਤਾਂ ਦਿੱਲੀ ਦੇ ਲੋਕਾਂ ਦਾ ਦਿਲ ਦੁਖਨਾ ਬਹੁਤ ਸੁਭਾਵਿਕ ਹੈ। ਜੋ ਲੋਕ ਦਿੱਲੀ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਕੇ, ਝੂਠੀਆਂ ਕਸਮਾਂ ਖਾ ਕੇ, ਆਪਣੇ ਲਈ ਸ਼ੀਸ਼ਮਹਿਲ ਬਣਵਾ ਲੈਂਦੇ ਹਨ, ਉਨ੍ਹਾਂ ਦੀ ਜਦੋਂ ਇਹ ਆਪ-ਦਾ ਜਾਵੇਗੀ ਅਤੇ ਭਾਜਪਾ ਆਵੇਗੀ, ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਵੀ ਸਮਾਧਾਨ ਕੀਤਾ ਜਾਵੇਗਾ।

 

ਸਾਥੀਓ,

ਤੁਹਾਨੂੰ ਯਾਦ ਰੱਖਣਾ ਹੈ ਜਿੱਥੇ-ਜਿੱਥੇ ਆਪ-ਦਾ ਦਾ ਦਖਲ ਨਹੀਂ ਹੈ, ਉੱਥੇ ਹਰ ਕੰਮ ਚੰਗੇ ਤਰੀਕੇ ਨਾਲ ਹੁੰਦਾ ਹੈ। ਤੁਹਾਡੇ ਸਾਹਮਣੇ DDA-ਦਿੱਲੀ ਡਿਵੈਲਪਮੈਂਟ ਅਥਾਰਿਟੀ ਦਾ ਉਦਾਹਰਣ ਹੈ। DDA ਵਿੱਚ ਆਪ-ਦਾ ਦਾ ਓਨਾ ਦਖਲ ਨਹੀਂ ਹੈ। ਇਸ ਦੇ ਕਾਰਨ, DDA ਗਰੀਬਾਂ ਅਤੇ ਮੱਧ ਵਰਗ ਦੇ ਲਈ ਨਵੇਂ ਘਰ ਬਣਾ ਪਾ ਰਹੀ ਹੈ। ਦਿੱਲੀ ਦੇ ਹਰ ਘਰ ਤੱਕ ਪਾਈਪ ਤੋਂ ਸਸਤੀ ਗੈਸ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਹ ਕੰਮ ਵੀ ਇਸ ਲਈ ਹੋ ਪਾ ਰਿਹਾ ਹੈ ਕਿਉਂਕਿ ਇਸ ਵਿੱਚ ਵੀ ਆਪ-ਦਾ ਦਖਲ ਨਹੀਂ ਹੈ। ਦਿੱਲੀ ਵਿੱਚ ਇੰਨੇ ਸਾਰੇ ਹਾਈਵੇਅ ਬਣ ਰਹੇ ਹਨ, ਐਕਸਪ੍ਰੈੱਸਵੇਅ ਬਣ ਰਹੇ ਹਨ, ਇਹ ਵੀ ਇਸ ਲਈ ਬਣ ਪਾ ਰਹੇ ਹਨ ਕਿਉਂਕਿ ਇਸ ਵਿੱਚ ਆਪ-ਦਾ ਦਾ ਦਖਲ ਨਹੀਂ ਹੈ।

 

ਸਾਥੀਓ,

ਆਪ-ਦਾ ਵਾਲੇ ਦਿੱਲੀ ਨੂੰ ਸਿਰਫ ਸਮੱਸਿਆਵਾਂ ਦੇ ਸਕਦੇ ਹਨ, ਉੱਥੇ ਭਾਜਪਾ, ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਜੁਟੀ ਹੈ। ਦੋ ਦਿਨ ਪਹਿਲਾਂ ਹੀ ਸਾਡੇ ਦਿੱਲੀ ਦੇ ਸੱਤੋਂ ਐੱਮਪੀ, ਸਾਡੇ ਸਾਂਸਦਾਂ ਨੇ ਇੱਥੇ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਹਿਮ ਸੁਝਾਅ ਭਾਰਤ ਸਰਕਾਰ ਨੂੰ ਦਿੱਤੇ ਸੀ। ਦਿੱਲੀ ਏਅਰਪੋਰਟ ਦੇ ਨਜ਼ਦੀਕ ਸ਼ਿਵ ਮੂਰਤੀ ਤੋਂ ਨੇਲਸਨ ਮੰਡੇਲਾ ਮਾਰਗ ਤੱਕ ਟਨਲ ਬਣਾਉਣਾ ਹੋਵੇ, ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈੱਸਵੇਅ ਨੂੰ K.M.P ਐਕਸਪ੍ਰੈੱਸਵੇਅ ਨਾਲ ਜੋੜਨਾ ਹੋਵੇ, ਦਿੱਲੀ ਦੇਹਰਾਦੂਨ ਐਕਸਪ੍ਰੈੱਸਵੇਅ ਨੂੰ ਅਰਬਨ ਐਕਟੇਂਸਨ ਰੋਡ-ਟੂ ਨਾਲ ਜੋੜਨਾ ਹੋਵੇ, ਜਾਂ ਦਿੱਲੀ ਦਾ ਈਸਟਰਨ ਬਾਈਪਾਸ ਹੋਵੇ, ਇਹ ਸਾਡੇ ਸਾਂਸਦਾਂ ਨੇ ਜੋ ਸੁਝਾਅ ਦਿੱਤੇ ਹਨ ਇਨ੍ਹਾਂ ਸੁਝਾਵਾਂ ਨੂੰ ਭਾਰਤ ਸਰਕਾਰ ਨੇ ਮੰਨ ਲਿਆ ਹੈ, ਇਨ੍ਹਾਂ ‘ਤੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਦਿੱਲੀ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਸਮਾਧਾਨ ਹੋਵੇਗਾ।

 

ਸਾਥੀਓ,

ਸਾਲ 2025, ਦਿੱਲੀ ਵਿੱਚ ਸੁਸ਼ਾਸਨ ਦੀ ਨਵੀਂ ਧਾਰਾ ਤੈਅ ਕਰੇਗਾ। ਇਹ ਸਾਲ, ਰਾਸ਼ਟਰ ਪ੍ਰਥਮ, ਦੇਸ਼ਵਾਸੀ ਪ੍ਰਥਮ, ਮੇਰੇ ਲਈ ਦਿੱਲੀ ਵਾਪਸੀ ਪ੍ਰਥਮ ਇਸ ਭਾਵ ਨੂੰ ਸਸ਼ਕਤ ਕਰੇਗਾ। ਇਹ ਸਾਲ, ਦਿੱਲੀ ਵਿੱਚ ਰਾਸ਼ਟਰ ਨਿਰਮਾਣ ਅਤੇ ਜਨ ਕਲਿਆਣ ਦੀ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰੇਗਾ। ਅਤੇ ਇਸ ਲਈ, ਆਪ-ਦਾ ਨੂੰ ਹਟਾਉਣਾ ਹੈ, ਭਾਜਪਾ ਨੂੰ ਲਿਆਉਣਾ ਹੈ, ਆਪ-ਦਾ ਨੂੰ ਹਟਾਉਣਾ ਹੈ, ਭਾਜਪਾ ਨੂੰ ਲਿਆਉਣਾ ਹੈ, ਆਪ-ਦਾ ਨੂੰ ਹਟਾਉਣਾ ਹੈ, ਭਾਜਪਾ ਨੂੰ ਲਿਆਉਣਾ ਹੈ, ਆਪ-ਦਾ ਨੂੰ ਹਟਾਉਣਾ ਹੈ, ਭਾਜਪਾ ਨੂੰ ਲਿਆਉਣਾ ਹੈ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਨਵੇਂ ਘਰਾਂ ਦੇ ਲਈ, ਨਵੇਂ ਸਿੱਖਿਆ ਸੰਸਥਾਵਾਂ ਦੇ ਲਈ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ, ਆਪ-ਦਾ ਤੋਂ ਮੁਕਤੀ ਦਾ ਨਾਅਰਾ ਚਾਹੀਦਾ ਹੈ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
BSNL’s global tech tie-ups put Jabalpur at the heart of India’s 5G and AI future

Media Coverage

BSNL’s global tech tie-ups put Jabalpur at the heart of India’s 5G and AI future
NM on the go

Nm on the go

Always be the first to hear from the PM. Get the App Now!
...
PM Modi congratulates people of Assam on establishment of IIM in the State
August 20, 2025

The Prime Minister, Shri Narendra Modi has congratulated the people of Assam on the establishment of an Indian Institute of Management (IIM) in the State.

Shri Modi said that the establishment of the IIM will enhance education infrastructure and draw students as well as researchers from all over India.

Responding to the X post of Union Minister of Education, Shri Dharmendra Pradhan about establishment of the IIM in Assam, Shri Modi said;

“Congratulations to the people of Assam! The establishment of an IIM in the state will enhance education infrastructure and draw students as well as researchers from all over India.”