Quoteਭਾਰਤ ਵਿੱਚ, ਇਹ ਦੌਰ ਸਾਡੇ ਪੂਰਬੀ ਰਾਜਾਂ ਦਾ ਹੈ: ਪ੍ਰਧਾਨ ਮੰਤਰੀ
Quoteਸਾਡਾ ਸੰਕਲਪ ਹੈ ਕਿ ਅਸੀਂ ਭਾਰਤ ਨੂੰ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਕਰਕੇ ਰਹਾਂਗੇ: ਪ੍ਰਧਾਨ ਮੰਤਰੀ
Quoteਜੋ ਪੱਛੜੇ ਹਨ, ਉਹ ਸਾਡੀ ਤਰਜੀਹ ਹਨ, ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਖੇਤੀ ਦੇ ਮਾਮਲੇ ਵਿੱਚ 100 ਸਭ ਤੋਂ ਵੱਧ ਪੱਛੜੇ ਜ਼ਿਲ੍ਹਿਆਂ ਦੀ ਪਛਾਣ ਕੀਤੀ ਜਾਵੇਗੀ: ਪ੍ਰਧਾਨ ਮੰਤਰੀ

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਸਾਵਨ ਦੇ ਇਸ ਪਵਿੱਤਰ ਮਹੀਨੇ ਵਿੱਚ ਅਸੀਂ ਬਾਬਾ ਸੋਮੇਸ਼ਵਰਨਾਥ ਦੇ ਚਰਨਾਂ ਵਿੱਚ ਨਮਨ ਕਰਦੇ ਹਾਂ, ਅਤੇ ਉਨ੍ਹਾਂ ਦਾ ਅਸ਼ੀਰਵਾਦ ਮੰਗਦਾ ਹਾਂ, ਤਾਂ ਜੋ ਸੰਪੂਰਨ ਬਿਹਾਰ ਵਾਸੀਆਂ ਦੇ ਜੀਵਨ ਵਿੱਚ ਸੁਖ-ਸ਼ੁਭ ਹੋਵੇ।

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਆਰਿਫ ਮੁਹੰਮਦ ਖਾਨ ਜੀ, ਪ੍ਰਦੇਸ਼ ਦੇ ਲੋਕਪ੍ਰਿਅ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਜੀਤਨ ਰਾਮ ਮਾਂਝੀ ਜੀ, ਗਿਰੀਰਾਜ ਸਿੰਘ ਜੀ, ਲਲਨ ਸਿੰਘ ਜੀ, ਚਿਰਾਗ ਪਾਸਵਾਨ ਜੀ, ਰਾਮਨਾਥ ਠਾਕੁਰ ਜੀ, ਨਿਤਯਾਨੰਦ ਰਾਏ ਜੀ, ਸਤੀਸ਼ ਚੰਦ੍ਰ ਦੁਬੇ ਜੀ, ਰਾਜ ਭੂਸ਼ਣ ਚੌਧਰੀ ਜੀ, ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੀ, ਵਿਜੈ ਸਿਨਹਾ ਜੀ, ਸੰਸਦ ਵਿੱਚ ਮੇਰੇ ਸਾਥੀ, ਬਿਹਾਰ ਦੇ ਸੀਨੀਅਰ ਨੇਤਾ ਉਪਨੇਂਦਰ ਕੁਸ਼ਵਾਹਾ ਜੀ, ਬਿਹਾਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਿਲੀਪ ਜੈਸਵਾਲ ਜੀ, ਮੌਜੂਦਾ ਮੰਤਰੀਗਣ, ਜਨਪ੍ਰਤੀਨਿਧੀਗਣ ਅਤੇ ਬਿਹਾਰ ਦੇ ਮੇਰੇ ਭਰਾਵੋਂ ਅਤੇ ਭੈਣੋਂ!

ਰਾਧਾ ਮੋਹਨ ਸਿੰਘ ਜੀ ਮੈਨੂੰ ਹਮੇਸ਼ਾ ਚੰਪਾਰਣ ਆਉਣ ਦਾ ਮੌਕਾ ਦਿੰਦੇ ਰਹਿੰਦੇ ਹਨ। ਇਹ ਧਰਤੀ ਚੰਪਾਰਣ ਦੀ ਧਰਤੀ ਹੈ, ਇਸ ਧਰਤੀ ਨੇ ਇਤਿਹਾਸ ਬਣਾਇਆ ਹੈ, ਆਜ਼ਾਦੀ ਦੇ ਅੰਦੋਲਨ ਦੇ ਸਮੇਂ ਵਿੱਚ ਇਸ ਧਰਤੀ ਨੇ ਗਾਂਧੀ ਜੀ ਨੂੰ ਨਵੀਂ ਦਿਸ਼ਾ ਦਿਖਾਈ, ਹੁਣ ਇਸ ਧਰਤੀ ਦੀ ਪ੍ਰੇਰਣਾ ਬਿਹਾਰ ਦਾ ਨਵਾਂ ਭਵਿੱਖ ਵੀ ਬਣਾਏਗੀ।

ਅੱਜ ਇੱਥੇ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਮੈਂ ਆਪ ਸਭ ਨੂੰ, ਅਤੇ ਸਾਰੇ ਬਿਹਾਰ ਵਾਸੀਆਂ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਥੇ ਇੱਕ ਨੌਜਵਾਨ ਪੂਰਾ ਰਾਮ ਮੰਦਿਰ ਬਣਾ ਕੇ ਲੈ ਆਇਆ ਹੈ, ਕੀ ਸ਼ਾਨਦਾਰ ਕੰਮ ਕੀਤਾ ਹੈ, ਮੈਨੂੰ ਲਗਦਾ ਹੈ ਕਿ ਉਹ ਮੈਨੂੰ ਭੇਂਟ ਕਰਨਾ ਚਾਹੁੰਦੇ ਹਨ? ਤਾਂ ਮੈਂ, ਮੇਰੇ ਐੱਸਪੀਜੀ ਦੇ ਲੋਕਾਂ ਨੂੰ ਕਹਿੰਦਾ ਹਾਂ, ਤੁਸੀਂ ਉਸ ਵਿੱਚ ਹੇਠਾਂ ਆਪਣਾ ਅਤਾ-ਪਤਾ ਲਿਖ ਦੇਣਾ ਭਈ, ਮੈਂ ਚਿੱਠੀ ਲਿਖਾਂਗਾ ਤੁਹਾਨੂੰ, ਇਹ ਤੁਸੀਂ ਬਣਾਇਆ ਹੈ? ਹਾਂ, ਮੇਰੇ ਐੱਸਪੀਜੀ ਦੇ ਲੋਕ ਆ ਜਾਣਗੇ ਉਨ੍ਹਾਂ ਨੂੰ ਦੇ ਦੇਣਾ। ਮੇਰੀ ਚਿੱਠੀ ਜ਼ਰੂਰ ਮਿਲੇਗੀ ਤੁਹਾਨੂੰ। ਮੈਂ ਤੁਹਾਡਾ ਬਹੁਤ ਆਭਾਰੀ ਹਾਂ ਕਿ ਸੀਤਾ ਮਾਤਾ ਨੂੰ ਜਿੱਥੇ ਯਾਦ ਰੋਜ਼ ਕੀਤਾ ਜਾਂਦਾ ਹੈ, ਉੱਥੇ ਤੁਸੀਂ ਮੈਨੂੰ ਅਯੋਧਿਆ ਦੀ ਭਵਯ ਮੰਦਿਰ ਦੀ ਕਲਾਕ੍ਰਿਤੀ ਦੇ ਰਹੇ ਹੋ। ਮੈਂ ਤੁਹਾਡਾ ਬਹੁਤ ਆਭਾਰੀ ਹਾਂ ਨੌਜਵਾਨ।

 

|

ਸਾਥੀਓ,

21ਵੀਂ ਸਦੀ ਵਿੱਚ ਦੁਨੀਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇੱਕ ਸਮਾਂ ਜੋ ਤਾਕਤ ਸਿਰਫ਼ ਪੱਛਮੀ ਦੇਸ਼ਾਂ ਦੇ ਕੋਲ ਹੁੰਦੀ ਸੀ, ਉਸ ਵਿੱਚ ਹੁਣ ਪੂਰਬ ਦੇ ਦੇਸ਼ਾਂ ਦਾ ਦਬਦਬਾ ਵਧ ਰਿਹਾ ਹੈ, ਭਾਗੀਦਾਰੀ ਵਧ ਰਹੀ ਹੈ। ਪੂਰਬ ਦੇ ਦੇਸ਼ ਹੁਣ ਵਿਕਾਸ ਦੀ ਨਵੀਂ ਰਫ਼ਤਾਰ ਫੜ ਰਹੇ ਹਨ। ਜਿਵੇਂ ਦੁਨੀਆ ਵਿੱਚ, ਪੂਰਬੀ ਦੇਸ਼ ਵਿਕਾਸ ਦੀ ਦੌੜ ਵਿੱਚ ਅੱਗੇ ਜਾ ਰਹੇ ਹਨ, ਵੈਸੇ ਹੀ, ਭਾਰਤ ਵਿੱਚ ਇਹ ਦੌਰ ਸਾਡੇ ਪੂਰਬੀ ਰਾਜਾਂ ਦਾ ਹੈ। ਸਾਡਾ ਸੰਕਲਪ ਹੈ, ਆਉਣ ਵਾਲੇ ਸਮੇਂ ਵਿੱਚ, ਜਿਵੇਂ ਪੱਛਮੀ ਭਾਰਤ ਵਿੱਚ ਮੁੰਬਈ ਹੈ, ਉਂਝ ਹੀ ਪੂਰਬ ਵਿੱਚ ਮੋਤੀਹਾਰੀ ਦਾ ਨਾਮ ਹੋਵੇ। ਜਿਵੇਂ ਅਵਸਰ ਗੁਰੂਗ੍ਰਾਮ ਵਿੱਚ ਹਨ, ਉਂਝ ਹੀ ਅਵਸਰ ਗਯਾ ਜੀ ਵਿੱਚ ਵੀ ਬਣਨ। ਪੁਣੇ ਦੀ ਤਰ੍ਹਾਂ ਪਟਨਾ ਵੀ, ਉੱਥੇ ਵੀ ਉਦਯੋਗਿਕ ਵਿਕਾਸ ਹੋਵੇ। ਸੂਰਤ ਦੀ ਤਰ੍ਹਾਂ ਹੀ ਸੰਥਾਲ ਪਰਗਨਾ ਦਾ ਵੀ ਵਿਕਾਸ ਹੋਵੇ, ਜੈਪੁਰ ਦੀ ਤਰ੍ਹਾਂ ਜਲਪਾਈਗੁੜੀ ਅਤੇ ਜਾਜਪੁਰ ਵਿੱਚ ਵੀ ਟੂਰਿਜ਼ਮ ਦੇ ਨਵੇਂ ਰਿਕਾਰਡ ਬਣਨ। ਬੰਗਲੁਰੂ ਦੀ ਤਰ੍ਹਾਂ ਬੀਰਭੂਮ ਦੇ ਲੋਕ ਵੀ ਅੱਗੇ ਵਧਣ।

ਭਰਾਵੋਂ-ਭੈਣੋਂ,

ਪੂਰਬੀ ਭਾਰਤ ਨੂੰ  ਅੱਗੇ ਵਧਾਉਣ ਲਈ ਸਾਨੂੰ ਬਿਹਾਰ ਨੂੰ ਵਿਕਸਿਤ ਬਿਹਾਰ ਬਣਾਉਣਾ ਹੈ। ਅੱਜ ਬਿਹਾਰ ਵਿੱਚ ਇੰਨੀ ਤੇਜ਼ੀ ਨਾਲ ਕੰਮ ਇਸ ਲਈ ਹੋ ਰਿਹਾ ਹੈ, ਕਿਉਂਕਿ ਕੇਂਦਰ ਅਤੇ ਰਾਜ ਵਿੱਚ ਬਿਹਾਰ ਦੇ ਲਈ ਕੰਮ ਕਰਨ ਵਾਲੀ ਸਰਕਾਰ ਹੈ। ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ, ਜਦੋਂ ਕੇਂਦਰ ਵਿੱਚ ਕਾਂਗਰਸ ਅਤੇ ਆਰਜੇਡੀ ਦੀ ਸਰਕਾਰ ਸੀ, ਤਾਂ ਯੂਪੀਏ ਦੇ 10 ਵਰ੍ਹਿਆਂ ਵਿੱਚ ਬਿਹਾਰ ਨੂੰ ਸਿਰਫ਼ ਦੋ ਲੱਖ ਕਰੋੜ ਰੁਪਏ ਦੇ ਆਸਪਾਸ ਮਿਲੇ, 10 ਵਰ੍ਹਿਆਂ ਵਿੱਚ ਦੋ ਲੱਖ ਕਰੋੜ ਰੁਪਏ ਦੇ ਆਸਪਾਸ। ਯਾਨੀ ਨਿਤਿਸ਼ ਜੀ ਦੀ ਸਰਕਾਰ ਤੋਂ ਇਹ ਲੋਕ ਬਦਲਾ ਲੈ ਰਹੇ ਸਨ, ਬਿਹਾਰ ਤੋਂ ਬਦਲਾ ਲੈ ਰਹੇ ਸਨ। 2014 ਵਿੱਚ, ਕੇਂਦਰ ਵਿੱਚ ਤੁਸੀਂ ਮੈਨੂੰ ਸੇਵਾ ਕਰਨ ਦਾ ਅਵਸਰ ਦਿੱਤਾ, ਕੇਂਦਰ ਵਿੱਚ ਆਉਣ ਤੋਂ ਬਾਅਦ ਮੈਂ ਬਿਹਾਰ ਤੋਂ ਬਦਲਾ ਲੈਣ ਵਾਲੀ ਇਸ ਪੁਰਾਣੀ ਰਾਜਨੀਤੀ ਨੂੰ ਵੀ ਸਮਾਪਤ ਕਰ ਦਿੱਤਾ। ਪਿਛਲੇ 10 ਵਰ੍ਹਿਆਂ ਵਿੱਚ, ਐੱਨਡੀਏ ਦੇ 10 ਵਰ੍ਹਾਂ ਵਿੱਚ ਬਿਹਾਰ ਦੇ ਵਿਕਾਸ ਲਈ ਜੋ ਰਾਸ਼ੀ ਦਿੱਤੀ ਗਈ ਹੈ, ਉਹ ਪਹਿਲਾਂ ਤੋਂ ਕਿੰਨੀ ਗੁਣਾ ਜ਼ਿਆਦਾ ਹੈ, ਉਸ ਦਾ ਅੰਕੜਾ ਹੁਣ ਸਾਡੇ ਸਮਰਾਟ ਚੌਧਰੀ ਜੀ ਦੱਸ ਰਹੇ ਸਨ। ਇੰਨੇ ਲੱਖ ਕਰੋੜ ਰੁਪਏ ਦਿੱਤੇ ਗਏ ਹਨ।

ਸਾਥੀਓ,

ਯਾਨੀ ਕਾਂਗਰਸ ਅਤੇ ਆਰਜੇਡੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਪੈਸਾ ਬਿਹਾਰ ਨੂੰ ਸਾਡੀ ਸਰਕਾਰ ਨੇ ਦਿੱਤਾ ਹੈ। ਇਹ ਪੈਸਾ ਬਿਹਾਰ ਵਿੱਚ ਜਨਤਕ ਭਲਾਈ ਦੇ ਕੰਮ ਆ ਰਿਹਾ ਹੈ, ਇਹ ਪੈਸਾ ਵਿਕਾਸ ਪ੍ਰੋਜੈਕਟਾਂ ਵਿੱਚ ਕੰਮ ਆ ਰਿਹਾ ਹੈ।

 

|

ਸਾਥੀਓ,

 

ਅੱਜ ਦੀ ਪੀੜ੍ਹੀ ਨੂੰ ਜਾਣਨਾ ਜ਼ਰੂਰੀ ਹੈ ਕਿ ਬਿਹਾਰ ਦੋ ਦਹਾਕੇ ਪਹਿਲਾਂ ਕਿਸ ਤਰ੍ਹਾਂ ਹਤਾਸ਼ਾ ਵਿੱਚ ਡੁੱਬਿਆ ਹੋਇਆ ਸੀ। ਆਰਜੇਡੀ ਅਤੇ ਕਾਂਗਰਸ ਦੇ ਰਾਜ ਵਿੱਚ ਵਿਕਾਸ ‘ਤੇ ਬ੍ਰੇਕ ਸੀ, ਗ਼ਰੀਬ ਦਾ ਪੈਸਾ ਗ਼ਰੀਬ ਤੱਕ ਪਹੁੰਚਣਾ ਅਸੰਭਵ ਸੀ, ਜੋ ਸ਼ਾਸਨ ਵਿੱਚ ਸਨ ਉਨ੍ਹਾਂ ਵਿੱਚ ਬਸ ਇਹੀ ਸੋਚ ਸੀ ਕਿ ਕਿਵੇਂ ਗ਼ਰੀਬ ਦੇ ਹੱਕ ਦਾ ਪੈਸਾ ਲੁੱਟ ਲਈਏ, ਲੇਕਿਨ ਬਿਹਾਰ ਅਸੰਭਵ ਨੂੰ ਵੀ ਸੰਭਵ ਬਣਾਉਣ ਵਾਲੇ ਵੀਰਾਂ ਦੀ ਧਰਤੀ ਹੈ, ਮਿਹਨਤੀਆਂ ਦੀ ਧਰਤੀ ਹੈ। ਤੁਸੀਂ ਲੋਕਾਂ ਨੇ ਇਸ ਧਰਤੀ ਨੂੰ ਆਰਜੇਡੀ ਅਤੇ ਕਾਂਗਰਸ  ਦੀਆਂ ਬੇੜੀਆਂ ਤੋਂ ਮੁਕਤ ਕੀਤਾ, ਅਸੰਭਵ ਨੂੰ ਸੰਭਵ ਬਣਾਇਆ, ਉਸੇ ਦਾ ਨਤੀਜਾ ਹੈ, ਅੱਜ ਬਿਹਾਰ ਵਿੱਚ ਗ਼ਰੀਬ-ਕਲਿਆਣ ਦੀਆਂ ਯੋਜਨਾਵਾਂ ਸਿੱਧੇ ਗ਼ਰੀਬਾਂ ਤੱਕ ਪਹੁੰਚੀਆਂ ਹਨ।

ਪਿਛਲੇ 11 ਵਰ੍ਹਿਆਂ ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ ਦੇਸ਼ ਵਿੱਚ ਗ਼ਰੀਬਾਂ ਦੇ ਲਈ 4 ਕਰੋੜ ਤੋਂ ਜ਼ਿਆਦਾ ਘਰ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 60 ਲੱਖ ਘਰ, ਇਕੱਲੇ ਬਿਹਾਰ ਵਿੱਚ ਗ਼ਰੀਬਾਂ ਦੇ ਲਈ ਬਣਾਏ ਗਏ ਹਨ। ਯਾਨੀ, ਦੁਨੀਆ ਵਿੱਚ ਨਾਰਵੇ, ਨਿਊਜ਼ੀਲੈਂਡ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦੀ ਜਿੰਨੀ ਕੁੱਲ ਆਬਾਦੀ ਹੈ, ਉਸ ਤੋਂ ਜ਼ਿਆਦਾ ਲੋਕਾਂ ਨੂੰ ਅਸੀਂ ਇਕੱਲੇ ਬਿਹਾਰ ਵਿੱਚ ਗ਼ਰੀਬਾਂ ਨੂੰ ਪੱਕੇ ਘਰ ਦਿੱਤੇ ਹਨ। ਬਿਹਾਰ ਤੋਂ ਅੱਗੇ ਜਾ ਕੇ ਮੈਂ ਦੱਸਦਾ ਹਾਂ, ਸਾਡੇ ਇਕੱਲੇ ਮੋਤੀਹਾਰੀ ਜ਼ਿਲ੍ਹੇ ਵਿੱਚ ਹੀ 3 ਲੱਖ ਦੇ ਕਰੀਬ ਸਾਡੇ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲੇ ਹਨ। ਅਤੇ, ਇਹ ਗਿਣਤੀ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅੱਜ ਵੀ ਇੱਥੇ 12 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਨੂੰ ਆਪਣੇ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਦਾ ਸੁਭਾਗ ਮਿਲਿਆ ਹੈ। 40 ਹਜ਼ਾਰ ਤੋਂ ਜ਼ਿਆਦਾ ਗ਼ਰੀਬਾਂ ਨੂੰ ਆਪਣਾ ਪੱਕਾ ਘਰ ਬਣਾਉਣ ਲਈ ਬੈਂਕ ਵਿੱਚ, ਉਨ੍ਹਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਭੇਜੇ ਗਏ ਹਨ, ਇਸ ਵਿੱਚੋਂ ਜ਼ਿਆਦਾਤਰ ਲੋਕ ਮੇਰੇ ਦਲਿਤ ਭਾਈ-ਭੈਣਾਂ ਹਨ, ਮੇਰੇ ਮਹਾਦਲਿਤ ਭਾਈ-ਭੈਣ ਹਨ, ਮੇਰੇ ਪਿਛੜੇ ਪਰਿਵਾਰਾਂ ਦੇ ਭਾਈ-ਭੈਣ ਹਨ। ਤੁਸੀਂ ਵੀ ਜਾਣਦੇ ਹੋ, ਆਰਜੇਡੀ ਅਤੇ ਕਾਂਗਰਸ ਦੇ ਰਾਜ ਵਿੱਚ ਗ਼ਰੀਬ ਨੂੰ ਅਜਿਹੇ ਪੱਕੇ ਘਰ ਮਿਲਣਾ ਅਸੰਭਵ ਸੀ, ਜਿਨ੍ਹਾਂ ਲੋਕਾਂ ਦੇ ਰਾਜ ਵਿੱਚ ਲੋਕ ਆਪਣੇ ਘਰਾਂ ਵਿੱਚ ਰੰਗ-ਰੌਂਗਨ ਤੱਕ ਨਹੀਂ ਕਰਵਾਉਂਦੇ ਸਨ, ਡਰਦੇ ਸਨ ਕਿ ਜੇਕਰ ਰੰਗ ਅਤੇ ਰੌਂਗਨ ਹੋ ਗਿਆ ਤਾਂ ਪਤਾ ਨਹੀਂ ਕਿ ਮਕਾਨ ਮਾਲਕ ਨੂੰ ਹੀ ਉਠਵਾ ਲਿਆ ਜਾਵੇਗਾ, ਅਜਿਹੇ ਆਰਜੇਡੀ ਵਾਲੇ ਕਦੇ ਤੁਹਾਨੂੰ ਪੱਕਾ ਘਰ ਨਹੀਂ ਦੇ ਸਕਦੇ ਸਨ।

ਸਾਥੀਓ,

ਅੱਜ ਬਿਹਾਰ ਅੱਗੇ ਵਧ ਰਿਹਾ ਹੈ, ਤਾਂ ਇਸ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਬਿਹਾਰ ਦੀਆਂ ਮਾਤਾਵਾਂ-ਭੈਣਾਂ ਦੀ ਹੈ। ਅਤੇ ਮੈਂ ਅੱਜ ਦੇਖ ਰਿਹਾ ਸੀ, ਲੱਖਾਂ ਭੈਣਾਂ ਸਾਨੂੰ ਅਸ਼ੀਰਵਾਦ ਦੇ ਰਹੀ ਸੀ, ਇਹ ਦ੍ਰਿਸ਼ ਦਿਲ ਨੂੰ ਛੂਹਣ ਵਾਲਾ ਸੀ। NDA ਦੁਆਰਾ ਚੁੱਕੇ ਜਾ ਰਹੇ ਇੱਕ-ਇੱਕ ਕਦਮ ਦਾ ਮਹੱਤਵ ਬਿਹਾਰ ਦੀਆਂ ਮਾਤਾਵਾਂ-ਭੈਣਾਂ, ਇੱਥੋਂ ਦੀਆਂ ਮਹਿਲਾਵਾਂ ਚੰਗੀ ਤਰ੍ਹਾਂ ਸਮਝਦੀਆਂ ਹਨ। ਇੱਥੇ ਇੰਨੀ ਸੰਖਿਆ ਵਿੱਚ ਮਾਤਾਵਾਂ-ਭੈਣਾਂ ਆਈਆਂ ਹਨ, ਤੁਸੀਂ ਯਾਦ ਕਰੋ, ਜਦੋਂ ਤੁਹਾਨੂੰ ਅਰੇ 10 ਰੁਪਏ ਵੀ, ਜੇਕਰ ਤੁਹਾਡੇ ਕੋਲ ਹੈ ਤਾਂ ਛਿਪਾ ਕੇ ਰੱਖਣਾ ਪੈਂਦਾ ਸੀ। ਨਾ ਬੈਂਕਾਂ ਵਿੱਚ ਖਾਤਾ ਹੁੰਦਾ ਸੀ, ਨਾ ਕੋਈ ਬੈਂਕਾਂ ਵਿੱਚ ਦਾਖਲ ਹੋਣ ਦਿੰਦਾ ਸੀ, ਗ਼ਰੀਬ ਦਾ ਸਵੈ-ਮਾਣ ਕੀ ਹੁੰਦਾ ਹੈ, ਇਹ ਮੋਦੀ ਜਾਣਦਾ ਹੈ। ਮੋਦੀ ਨੇ ਬੈਂਕਾਂ ਨੂੰ ਕਿਹਾ ਗ਼ਰੀਬ ਦੇ ਲਈ ਦਰਵਾਜ਼ੇ ਕਿਵੇਂ ਨਹੀਂ ਖੁੱਲੋਗੇ? ਅਤੇ ਅਸੀਂ ਇੰਨਾ ਵੱਡੇ ਅਭਿਯਾਨ ਚਲਾ ਕੇ ਜਨਧਨ ਖਾਤੇ ਖੁੱਲ੍ਹਵਾਏ। ਇਸ ਦਾ ਬਹੁਤ ਵੱਡਾ ਲਾਭ ਮੇਰੇ ਗ਼ਰੀਬ ਪਰਿਵਾਰ ਦੀਆਂ ਮਹਿਲਾਵਾਂ ਨੂੰ ਹੋਇਆ।

 

|

ਬਿਹਾਰ ਵਿੱਚ ਵੀ ਕਰੀਬ ਸਾਢੇ 3 ਕਰੋੜ ਮਹਿਲਾਵਾਂ ਦੇ ਜਨਧਨ ਖਾਤੇ ਖੁੱਲੇ। ਇਸ ਤੋਂ ਬਾਅਦ ਅਸੀਂ ਸਰਕਾਰੀ ਯੋਜਨਾਵਾਂ ਦਾ ਪੈਸਾ ਸਿੱਧਾ ਇਨ੍ਹਾਂ ਖਾਤਿਆਂ ਵਿੱਚ ਭੇਜਣਾ ਸ਼ੁਰੂ ਕੀਤਾ। ਹੁਣ ਕੁਝ ਦਿਨ ਪਹਿਲਾਂ ਹੀ ਮੇਰੇ ਮਿੱਤਰ ਨਿਤਿਸ਼ ਜੀ ਦੀ ਸਰਕਾਰ ਨੇ ਅਤੇ ਹੁਣ ਐਲਾਨ ਵੀ ਕਰ ਰਹੇ ਸਨ, ਬਜ਼ੁਰਗ, ਦਿਵਯਾਂਗ ਅਤੇ ਵਿਧਵਾ ਮਾਤਾਵਾਂ ਨੂੰ ਮਿਲਣ ਵਾਲੀ ਪੈਨਸ਼ਨ ਨੂੰ 400 ਰੁਪਏ ਤੋਂ ਵਧਾ ਕੇ 1100 ਰੁਪਏ ਮਹੀਨੇ ਪ੍ਰਤੀ ਦੇ ਹਿਸਾਬ ਨਾਲ ਕਰ ਦਿੱਤਾ, ਇਹ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਹੀ ਤਾਂ ਜਾਵੇਗਾ। ਪਿਛਲੇ ਡੇਢ ਮਹੀਨੇ ਵਿੱਚ  ਹੀ ਬਿਹਾਰ ਦੇ 24 ਹਜ਼ਾਰ ਤੋਂ ਜ਼ਿਆਦਾ ਸਵੈ-ਸਹਾਇਤਾ ਸਮੂਹਾਂ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਭੇਜੀ ਗਈ ਹੈ। ਇਹ ਵੀ ਇਸ ਲਈ ਹੋ ਪਾਇਆ ਕਿਉਂਕਿ ਮਾਤਾਵਾਂ-ਭੈਣਾਂ ਦੇ ਕੋਲ ਅੱਜ ਜਨਧਨ ਖਾਤਿਆਂ ਦੀ ਤਾਕਤ ਹੈ।

ਸਾਥੀਓ,

ਨਾਰੀ ਸਸ਼ਕਤੀਕਰਣ ਦੇ ਇਨ੍ਹਾਂ ਪ੍ਰਯਾਸਾਂ ਦੇ ਜ਼ਬਰਦਸਤ ਨਤੀਜੇ ਵੀ ਆ ਰਹੇ ਹਨ। ਦੇਸ਼ ਵਿੱਚ, ਬਿਹਾਰ ਵਿੱਚ ਲਖਪਤੀ ਦੀਦੀ ਦੀ ਸੰਖਿਆਂ ਲਗਾਤਾਰ ਵਧ ਰਹੀ ਹੈ। ਦੇਸ਼ ਵਿੱਚ ਅਸੀਂ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ ਡੇਢ ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ । ਸਾਡੇ ਬਿਹਾਰ ਵਿੱਚ ਵੀ 20 ਲੱਖ ਤੋਂ ਜ਼ਿਆਦਾ ਲਖਪਤੀ ਦੀਦੀ ਬਣੀਆਂ ਹਨ। ਤੁਹਾਡੇ ਚੰਪਾਰਣ ਵਿੱਚ ਹੀ, 80 ਹਜ਼ਾਰ ਤੋਂ ਜ਼ਿਆਦਾ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜ ਕੇ ਲਖਪਤੀ ਦੀਦੀ ਹੋਈਆਂ ਹਨ।

ਸਾਥੀਓ,

ਅੱਜ ਇੱਥੇ 400 ਕੋੜ ਰੁਪਏ ਦਾ ਭਾਈਚਾਰਕ ਨਿਵੇਸ਼ ਫੰਡ ਵੀ ਜਾਰੀ ਕੀਤਾ ਗਿਆ ਹੈ। ਇਹ ਪੈਸਾ ਨਾਰੀ ਸ਼ਕਤੀ ਦੀ ਸ਼ਕਤੀ ਨੂੰ ਵਧਾਉਣ ਵਿੱਚ ਕੰਮ ਆਵੇਗਾ। ਇੱਥੇ ਨਿਤਿਸ਼ ਜੀ ਨੇ ਜੋ ਜੀਵਿਕਾ ਦੀਦੀ ਯੋਜਨਾ ਚਲਾਈ ਹੈ, ਉਸ ਨੇ ਬਿਹਾਰ ਦੀ ਲੱਖਾਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦਾ ਰਸਤਾ ਬਣਾ ਦਿੱਤਾ ਹੈ।

ਸਾਥੀਓ,

ਭਾਜਪਾ ਅਤੇ NDA ਦਾ ਵਿਜ਼ਨ ਹੈ-ਜਦੋਂ ਬਿਹਾਰ ਅੱਗੇ ਵਧੇਗਾ, ਤਦ ਦੇਸ਼ ਅੱਗੇ ਵਧੇਗਾ। ਅਤੇ, ਬਿਹਾਰ ਤਦ ਅੱਗੇ ਵਧੇਗਾ, ਜਦੋਂ ਬਿਹਾਰ ਦਾ ਯੁਵਾ ਅੱਗੇ ਵਧੇਗਾ। ਸਾਡਾ ਸੰਕਲਪ ਹੈ, ਸਾਡਾ ਸੰਕਲਪ ਹੈ, ਸਮ੍ਰਿੱਧ ਬਿਹਾਰ, ਹਰ ਯੁਵਾ ਨੂੰ ਰੋਜ਼ਗਾਰ! ਬਿਹਾਰ ਦੇ ਨੌਜਵਾਨਾਂ ਨੂੰ ਬਿਹਾਰ ਵਿੱਚ ਹੀ ਰੋਜ਼ਗਾਰ ਦੇ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲਣ, ਇਸ ਦੇ ਲਈ ਬੀਤੇ ਵਰ੍ਹਿਆਂ ਵਿੱਚ ਇੱਥੇ ਤੇਜ਼ੀ ਨਾਲ ਕੰਮ ਹੋਇਆ ਹੈ। ਨਿਤਿਸ਼ ਜੀ ਦੀ ਸਰਕਾਰ ਨੇ ਇੱਥੇ ਲੱਖਾਂ ਨੌਜਵਾਨਾਂ ਨੂੰ ਪੂਰੀ ਪਾਰਦਰਸ਼ਿਤਾ ਨਾਲ ਸਰਕਾਰ ਵਿੱਚ ਨਿਯੁਕਤੀ ਵੀ ਦਿੱਤੀ ਹੈ। ਨਿਤਿਸ਼ ਜੀ ਨੇ ਹੁਣ ਬਿਹਾਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵੀ ਨਵੇਂ ਨਿਸ਼ਚੈ ਵੀ ਲਏ ਹਨ, ਕੇਂਦਰ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਦਾ ਸਾਥ ਦੇ ਰਹੀ ਹੈ।

 

|

ਸਾਥੀਓ,

ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਵੱਡੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਪ੍ਰਾਇਵੇਟ ਕੰਪਨੀ ਵਿੱਚ ਪਹਿਲੀ ਵਾਰ ਨਿਯੁਕਤੀ ਪਾਉਣ ਵਾਲੇ, ਜਿਸ ਨੂੰ ਪਹਿਲੀ ਵਾਰ ਮੌਕਾ ਮਿਲੇਗਾ, ਉਸ ਨੂੰ 15 ਹਜ਼ਾਰ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ। ਕੁਝ ਦਿਨਾਂ ਬਾਅਦ  ਇੱਕ ਅਗਸਤ ਨੂੰ ਹੀ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ। ਇਸ ‘ਤੇ ਕੇਂਦਰ ਸਰਕਾਰ ਇੱਕ ਲੱਖ ਕਰੋੜ ਰੁਪਏ ਖਰਚ ਕਰਨ ਵਾਲੀ ਹੈ, ਨਵੇਂ ਨੌਜਵਾਨਾਂ ਨੂੰ ਨਵਾਂ ਰੋਜ਼ਗਾਰ। ਇਸ ਦਾ ਬਹੁਤ ਵੱਡਾ ਲਾਭ ਬਿਹਾਰ ਦੇ ਨੌਜਵਾਨਾਂ ਨੂੰ ਵੀ ਹੋਵੇਗਾ।

ਸਾਥੀਓ,

 

ਬਿਹਾਰ ਵਿੱਚ ਸਵੈ-ਰੋਜ਼ਗਾਰ ਨੂੰ ਹੁਲਾਰਾ ਦੇਣ ਦੇ ਲਈ ਮੁਦ੍ਰਾ ਯੋਜਨਾ ਜਿਹੇ ਅਭਿਆਨਾਂ ਨੂੰ ਹੋਰ  ਗਤੀ ਦਿੱਤੀ ਗਈ ਹੈ। ਪਿਛਲੇ ਦੋ ਮਹੀਨਿਆਂ ਵਿੱਚ ਹੀ ਬਿਹਾਰ ਵਿੱਚ ਮੁਦ੍ਰਾ ਯੋਜਨਾ ਦੇ ਅਧੀਨ ਲੱਖਾਂ ਲੋਨ  ਦਿੱਤੇ  ਗਏ ਹਨ। ਇੱਥੇ ਚੰਪਾਰਣ ਦੇ ਵੀ 60 ਹਜ਼ਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਲਈ ਮੁਦ੍ਰਾ ਲੋਨ ਮਿਲਿਆ ਹੈ।

ਸਾਥੀਓ,

ਆਰਜੇਡੀ ਦੇ ਉਹ ਲੋਕ ਤੁਹਾਨੂੰ ਕਦੇ ਰੋਜ਼ਗਾਰ ਨਹੀਂ ਦੇ ਸਕਦੇ, ਜੋ ਲੋਕ ਰੋਜ਼ਗਾਰ ਦੇਣ ਦੇ ਨਾਮ ‘ਤੇ ਤੁਹਾਡੀਆਂ ਜ਼ਮੀਨਾਂ ਆਪਣੇ ਨਾਮ ਲਿਖਵਾ ਲੈਂਦੇ ਹਨ, ਤੁਸੀਂ ਯਾਦ ਰੱਖੋ, ਇੱਕ ਪਾਸੇ ਲਾਲਟੇਨ ਦੇ ਦੌਰ ਵਾਲਾ ਬਿਹਾਰ ਸੀ, ਇੱਕ ਪਾਸੇ ਇਹ ਨਵੀਆਂ ਉਮੀਦਾਂ ਦੀ ਰੌਸ਼ਨੀ ਵਾਲਾ ਬਿਹਾਰ ਹੈ। ਇਹ ਸਫਰ ਬਿਹਾਰ ਨੇ NDA ਦੇ ਨਾਲ ਚਲ ਕੇ ਪੂਰਾ ਕੀਤਾ ਹੈ, ਇਸ ਲਈ, ਬਿਹਾਰ ਦਾ ਸੰਕਲਪ ਅਟਲ, NDA ਦੇ ਨਾਲ ਹਰ ਪਲ!

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਜਿਸ ਤਰ੍ਹਾਂ ਬਿਹਾਰ ਵਿੱਚ ਨਕਸਲਵਾਦ ‘ਤੇ ਹਮਲਾ ਹੋਇਆ ਹੈ, ਉਸ ਦਾ ਵੀ ਬਹੁਤ ਵੱਡਾ ਲਾਭ ਬਿਹਾਰ ਦੇ ਨੌਜਵਾਨਾਂ ਨੂੰ ਮਿਲਿਆ ਹੈ। ਚੰਪਾਰਣ, ਔਰੰਗਾਬਾਦ, ਗਯਾਜੀ, ਜਮੁਈ ਜਿਹੇ ਜ਼ਿਲ੍ਹਿਆਂ ਨੂੰ ਵਰ੍ਹਾਂ ਤੱਕ ਪਿੱਛੇ ਰੱਖਣ ਵਾਲਾ ਮਾਓਵਾਦ ਅੱਜ ਅੰਤਿਮ ਸਾਹ ਗਿਣ ਰਿਹਾ ਹੈ। ਜਿਨ੍ਹਾਂ ਇਲਾਕਿਆਂ ‘ਤੇ ਮਾਓਵਾਦ ਦਾ ਕਾਲਾ ਪਰਛਾਵਾ ਸੀ, ਅੱਜ ਉੱਥੋਂ ਦੇ ਨੌਜਵਾਨ ਵੱਡੇ ਸੁਪਨੇ ਦੇਖ ਰਹੇ ਹਨ। ਸਾਡਾ ਸੰਕਲਪ ਹੈ ਕਿ ਅਸੀਂ ਭਾਰਤ ਨੂੰ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਕਰਕੇ ਰਹਾਂਗੇ।

ਸਾਥੀਓ,

ਇਹ ਨਵਾਂ ਭਾਰਤ ਹੈ, ਹੁਣ ਭਾਰਤ ਮਾਂ ਭਾਰਤੀ ਦੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਜ਼ਮੀਨ-ਅਸਮਾਨ ਇੱਕ ਕਰ ਦਿੱਤਾ ਹੈ। ਬਿਹਾਰ ਦੀ ਇਸ ਧਰਤੀ ਤੋਂ ਮੈਂ ਆਪ੍ਰੇਸ਼ਨ ਸਿੰਦੂਰ ਦਾ ਸੰਕਲਪ ਲਿਆ ਸੀ, ਅਤੇ ਅੱਜ ਉਸ ਦੀ ਸਫ਼ਲਤਾ ਪੂਰੀ ਦੁਨੀਆ ਦੇਖ ਰਹੀ ਹੈ।

 

|

ਸਾਥੀਓ,

ਬਿਹਾਰ ਦੇ ਕੋਲ ਨਾ ਸਮਰੱਥਾ ਦੀ ਕਮੀ ਹੈ ਅਤੇ ਨਾ ਹੀ ਸੰਸਾਧਨ ਦੀ। ਅੱਜ ਬਿਹਾਰ ਦੇ ਸੰਸਾਧਨ ਬਿਹਾਰ ਦੀ ਪ੍ਰਗਤੀ ਦਾ ਮਾਧਿਅਮ ਬਣ ਰਹੇ ਹਨ। ਤੁਸੀਂ ਦੇਖੋ, NDA ਸਰਕਾਰ ਦੇ ਪ੍ਰਯਾਸਾਂ ਦੇ ਬਾਅਦ ਤੋਂ ਹੀ ਮਖਾਨਾ ਦੀਆਂ ਕੀਮਤਾਂ ਕਿੰਨੀਆਂ ਵਧੀਆਂ ਹਨ। ਕਿਉਂਕਿ, ਅਸੀਂ ਇੱਥੇ ਮਖਾਨਾ ਕਿਸਾਨਾਂ ਨੂੰ ਵੱਡੇ ਬਜ਼ਾਰ ਨਾਲ ਜੋੜਿਆ। ਅਸੀਂ ਮਖਾਨਾ ਬੋਰਡ ਦਾ ਗਠਨ ਕਰ ਰਹੇ ਹਾਂ। ਇੱਥੇ ਕੇਲਾ, ਲੀਚੀ, ਮਰਚਾ ਚੌਲ, ਕਟਾਰਨੀ ਚੌਲ, ਜਰਦਾਲੂ ਅੰਬ, ਮਗਹੀ ਪਾਨ, ਹੁਣ ਵੀ ਅਜਿਹੇ ਕਿੰਨੇ ਹੀ ਉਤਪਾਦ ਹੋਰ ਹਨ, ਜੋ ਬਿਹਾਰ ਦੇ ਕਿਸਾਨਾਂ ਨੂੰ, ਬਿਹਾਰ ਦੇ ਨੌਜਵਾਨਾਂ ਨੂੰ ਦੁਨੀਆ ਭਰ ਦੀ ਮਾਰਕਿਟ ਨਾਲ ਜੋੜਨਗੇ।

ਭਰਾਵੋਂ-ਭੈਣੋਂ,

ਕਿਸਾਨਾਂ ਦੇ ਉਤਪਾਦ ਅਤੇ ਉਨ੍ਹਾਂ ਦੀ ਆਮਦਨ ਨੂੰ ਵਧਾਉਣਾ ਸਾਡੀ ਪ੍ਰਾਥਮਿਕਤਾ ਹੈ। ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਹੁਣ ਤੱਕ ਕਰੀਬ ਸਾਢੇ ਤਿੰਨ ਲੱਖ ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਗਏ ਹਨ। ਇੱਥੇ ਇਕੱਲੇ ਮੋਤੀਹਾਰੀ ਵਿੱਚ ਹੀ 5 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਡੇਢ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਹਨ।

ਸਾਥੀਓ

ਨਾ ਅਸੀਂ ਨਾਅਰਿਆਂ ਤੱਕ ਅਟਕਦੇ ਹਾਂ, ਨਾ ਅਸੀਂ ਵਾਅਦਿਆਂ ਤੱਕ ਸਿਮਟਦੇ ਹਾਂ, ਅਸੀਂ ਤਾਂ ਕੰਮ ਕਰਕੇ ਦਿਖਾਉਂਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਪਿਛੜੇ, ਅਤਿ-ਪਿਛੜਿਆਂ ਲਈ ਨਿਰੰਤਰ ਕੰਮ ਕਰ ਰਹੇ ਹਾਂ, ਤਾਂ ਇਹ ਸਾਡੀਆਂ ਨੀਤੀਆਂ ਵਿੱਚ ਵੀ, ਫੈਸਲਿਆਂ ਵਿੱਚ ਵੀ ਨਜ਼ਰ ਆਉਂਦਾ ਹੈ। NDA ਸਰਕਾਰ ਦਾ ਤਾਂ ਮਿਸ਼ਨ ਹੀ ਹੈ- ਹਰ ਪਿਛੜੇ ਨੂੰ ਪ੍ਰਾਥਮਿਕਤਾ!, ਹਰ ਪਿਛੜੇ ਨੂੰ ਪ੍ਰਾਥਮਿਕਤਾ! ਚਾਹੇ ਪਿਛੜਾ ਖੇਤਰ ਹੋਵੇ, ਜਾਂ ਪਿਛੜਾ ਵਰਗ ਹੋਵੇ, ਸਾਡੀ ਸਰਕਾਰ ਦੀ ਉਹ ਪਹਿਲੀ ਪ੍ਰਾਥਮਿਕਤਾ ਹੈ। ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ 110 ਤੋਂ ਜ਼ਿਆਦਾ ਜ਼ਿਲ੍ਹਿਆਂ ਨੂੰ ਪਿਛੜਾ ਕਹਿ ਕੇ ਛੱਡ ਦਿੱਤਾ ਗਿਆ ਸੀ, ਉਹ ਜਾਣੇ, ਉਨ੍ਹਾ ਦਾ ਨਸੀਬ ਜਾਣੇ, ਇਹ ਹਾਲ ਕਰ ਦਿੱਤਾ ਸੀ। ਅਸੀਂ ਇਨ੍ਹਾਂ ਜ਼ਿਲ੍ਹਿਆਂ ਨੂੰ ਪ੍ਰਾਥਮਕਿਤਾ ਦਿੱਤੀ, ਪਿਛੜੇ ਜ਼ਿਲ੍ਹੇ ਦੀ ਬਜਾਏ, ਉਨ੍ਹਾਂ ਨੂੰ ਅਭਿਲਾਸ਼ੀ ਜ਼ਿਲ੍ਹਾ ਬਣਾ ਕੇ ਇਨ੍ਹਾਂ ਦਾ ਵਿਕਾਸ ਕੀਤਾ, ਯਾਨੀ ਪਿਛੜੇ ਨੂੰ ਪ੍ਰਾਥਮਿਕਤਾ। ਸਾਡੇ ਦੇਸ਼ ਦੇ ਸੀਮਾਵਰਤੀ ਪਿੰਡਾਂ ਨੂੰ ਵੀ ਅੰਤਿਮ ਪਿੰਡ ਕਹਿ ਕੇ ਛੱਡ ਦਿੱਤਾ ਗਿਆ ਸੀ। ਅਸੀਂ ਇਨ੍ਹਾਂ ਅੰਤਿਮ ਕਹੇ ਜਾਣ ਵਾਲੇ ਪਿੰਡਾਂ ਨੂੰ, ਉੱਥੇ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ, ਅਤੇ ਅਸੀਂ ਨਾਮ ਹੀ, ਵਿਆਖਿਆ ਹੀ ਬਦਲ ਦਿੱਤੀ, ਉਹ ਅੰਤਿਮ ਨਹੀਂ, ਉਹ ਦੇਸ਼ ਦਾ ਪਹਿਲਾ ਪਿੰਡ ਹੈ। ਯਾਨੀ ਪਿਛੜੇ ਨੂੰ ਪ੍ਰਾਥਮਿਕਤਾ, ਦਹਾਕਿਆਂ ਤੱਕ ਸਾਡਾ ਓਬੀਸੀ ਸਮਾਜ, ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਿਹਾ ਸੀ। ਇਹ ਕੰਮ ਵੀ ਸਾਡੀ ਹੀ ਸਰਕਾਰ ਨੇ ਕੀਤਾ। ਸਾਡੇ ਆਦਿਵਾਸੀ ਸਮਾਜ ਵਿੱਚ ਵੀ ਜੋ ਸਭ ਤੋਂ ਪਿਛੜੇ ਸਨ ,  ਸਰਕਾਰ ਨੇ ਉਨ੍ਹਾਂ ਦੇ ਲਈ ਜਨਮਨ ਯੋਜਨਾ ਸ਼ੁਰੂ ਕੀਤੀ, ਹੁਣ ਇਨ੍ਹਾਂ ਦੇ ਵਿਕਾਸ ਲਈ 25 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਇਸ ਲਈ ਮੈਂ ਕਹਿੰਦਾ ਹਾਂ- ਜੋ ਪਿਛੜਾ ਹੈ, ਉਹ ਸਾਡੀ ਪ੍ਰਾਥਮਿਕਤਾ ਹੈ। ਹੁਣ ਇਸ ਭਾਵਨਾ ਨਾਲ ਇੱਕ ਹੋਰ ਬਹੁਤ ਵੱਡੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਹੀ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦੇ ਤਹਿਤ, ਖੇਤੀਬਾੜੀ ਦੇ ਮਾਮਲਿਆਂ ਵਿੱਚ ਸਭ ਤੋਂ ਪਿਛੜੇ 100 ਜ਼ਿਲ੍ਹਿਆਂ ਨੂੰ ਚਿੰਨ੍ਹਿਤ ਕੀਤਾ ਜਾਵੇਗਾ।

ਇਹ ਅਜਿਹੇ ਜ਼ਿਲ੍ਹੇ ਹੋਣਗੇ, ਜਿੱਥੇ ਖੇਤੀ ਨਾਲ ਜੁੜੀਆਂ ਸੰਭਾਵਨਾਵਾਂ ਤਾਂ ਭਰਪੂਰ ਹਨ, ਲੇਕਿਨ, ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ ਦੇ ਮਾਮਲੇ ਵਿੱਚ ਇਹ ਜ਼ਿਲ੍ਹੇ ਹੁਣ ਵੀ ਪਿੱਛੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ ਪ੍ਰਾਥਮਿਕਤਾ ਦੇ ਕੇ ਮਦਦ ਦਿੱਤੀ ਜਾਵੇਗੀ। ਯਾਨੀ, ਪਿਛੜੇ ਨੂੰ ਪ੍ਰਾਥਮਿਕਤਾ, ਇਸ ਦਾ ਸਿੱਧਾ ਲਾਭ ਦੇਸ਼ ਦੇ ਕਰੀਬ ਪੌਨੇ ਦੋ ਕਰੋੜ ਕਿਸਾਨਾਂ ਨੂੰ ਹੋਵੇਗਾ। ਅਤੇ ਇਸ ਵਿੱਚ ਬਹੁਤ ਵੱਡੀ ਸੰਖਿਆ ਮੇਰੇ ਬਿਹਾਰ ਦੇ ਕਿਸਾਨ ਭਾਈ-ਭੈਣਾਂ ਦੀ  ਰਹਿਣ ਵਾਲੀ ਹੈ।

 

|

ਸਾਥੀਓ,

ਅੱਜ ਇੱਥੇ ਰੇਲਵੇ ਅਤੇ ਸੜਕ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਪ੍ਰੋਜੈਕਟਾਂ ਨਾਲ ਬਿਹਾਰ ਦੇ ਲੋਕਾਂ ਨੂੰ ਬਹੁਤ ਸੁਵਿਧਾ ਹੋ ਜਾਵੇਗੀ। ਦੇਸ਼ ਦੇ ਵੱਖ-ਵੱਖ ਰੂਟਾਂ ‘ਤੇ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਗਈ ਹੈ। ਮੋਤੀਹਾਰੀ-ਬਾਪੂਧਾਮ ਤੋਂ ਦਿੱਲੀ ਆਨੰਦ-ਵਿਹਾਰ ਤੱਕ ਵੀ ਹੁਣ ਸਿੱਧੇ ਅੰਮ੍ਰਿਤ ਭਾਰਤ ਐਕਸਪ੍ਰੈੱਸ ਚਲੇਗੀ। ਮੋਤੀਹਾਰੀ ਰੇਲਵੇ ਸਟੇਸ਼ਨ ਵੀ ਹੁਣ ਨਵੇਂ ਰੂਪ ਵਿੱਚ, ਨਵੀਆਂ ਸੁਵਿਧਾਵਾਂ ਨਾਲ ਤਿਆਰ ਹੋ ਰਿਹਾ ਹੈ। ਦਰਭੰਗਾ-ਨਾਰਕਟੀਆਗੰਜ ਰੇਲ ਲਾਈਨ ਦਾ ਦੋਹਰੀਕਰਣ ਹੋਣ ਨਾਲ ਇਨ੍ਹਾਂ ਰੂਟਾਂ ‘ਤੇ ਯਾਤਰੀਆਂ ਨੂੰ ਬਹੁਤ ਸੁਵਿਧਾ ਹੋ ਜਾਵੇਗੀ।

ਸਾਥੀਓ,

ਚੰਪਾਰਣ ਦੀ ਧਰਤੀ ਦਾ ਜੁੜਾਅ ਸਾਡੀ ਆਸਥਾ ਅਤੇ ਸੱਭਿਆਚਾਰ ਨਾਲ ਵੀ ਹੈ। ਰਾਮ-ਜਾਨਕੀ ਮਾਰਗ ਮੋਤੀਹਾਰੀ ਦੇ ਸੱਤਰਘਾਟ, ਕੇਸਰੀਆ, ਚਕੀਆ, ਮਧੂਬਨ ਵਿੱਚੋਂ ਲੰਘਦਾ ਹੈ। ਸੀਤਾਮੜੀ ਤੋਂ ਅਯੋਧਿਆ ਤੱਕ ਜੋ ਨਵੀਂ ਰੇਲਵੇ ਲਾਈਨ ਤਿਆਰ ਹੋ ਰਹੀ ਹੈ, ਉਸ ਨਾਲ ਸ਼ਰਧਾਲੂ ਚੰਪਾਰਣ ਤੋਂ ਅਯੋਧਿਆ ਜਾ ਕੇ ਦਰਸ਼ਨ ਕਰ ਸਕਣਗੇ। ਇਨ੍ਹਾਂ ਸਾਰੇ ਪ੍ਰਯਾਸਾਂ ਦਾ ਸਭ ਤੋਂ ਵੱਡਾ ਲਾਭ ਹੈ, ਬਿਹਾਰ ਵਿੱਚ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ, ਇੱਥੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਤਿਆਰ ਹੋਣਗੇ।

 

|

ਸਾਥੀਓ,

ਕਾਂਗਰਸ ਅਤੇ ਆਰਜੇਡੀ ਗ਼ਰੀਬਾਂ, ਦਲਿਤਾਂ, ਪਿਛੜੇ ਅਤੇ ਕਬਾਇਲੀਆਂ ਦੇ ਨਾਮ ‘ਤੇ ਰਾਜਨੀਤੀ ਕਰਦੇ ਆਏ ਹਨ। ਲੇਕਿਨ ਬਰਾਬਰੀ ਦਾ ਅਧਿਕਾਰ ਤਾਂ ਦੂਰ, ਇਹ ਪਰਿਵਾਰ ਤੋਂ ਬਾਹਰ ਦੇ ਲੋਕਾਂ ਨੂੰ ਸਨਮਾਨ ਤੱਕ ਨਹੀਂ ਦਿੰਦੇ। ਇੰਨਾਂ ਲੋਕਾਂ ਦਾ ਹੰਕਾਰ, ਅੱਜ ਪੂਰਾ ਬਿਹਾਰ ਦੇਖ ਰਿਹਾ ਹੈ। ਸਾਨੂੰ ਬਿਹਾਰ ਨੂੰ ਇਨ੍ਹਾਂ ਦੀ ਬੁਰੀ ਨੀਅਤ ਤੋਂ ਬਚਾ ਕੇ ਰੱਖਣਾ ਹੈ। ਨਿਤਿਸ਼ ਜੀ ਦੀ ਟੀਮ ਨੇ, ਬੀਜੇਪੀ ਦੀ ਟੀਮ ਨੇ, ਅਤੇ ਪੂਰੇ NDA ਨੇ ਇੰਨ੍ਹੇ ਵਰ੍ਹਿਆਂ ਤੱਕ ਇੱਥੇ ਮਿਹਨਤ ਕੀਤੀ ਹੈ, ਸ਼੍ਰੀ ਚੰਦ੍ਰ ਮੋਹਨ ਰਾਏ ਜੀ ਜਿਹੀਆਂ ਸ਼ਖਸੀਅਤਾਂ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਹੈ। ਸਾਨੂੰ ਮਿਲ ਕੇ ਬਿਹਾਰ ਦੇ ਵਿਕਾਸ ਦੇ ਇਨ੍ਹਾਂ ਪ੍ਰਯਾਸਾਂ ਨੂੰ ਹੋਰ ਗਤੀ ਦੇਣੀ ਹੈ। ਸਾਨੂੰ ਮਿਲ ਕੇ ਬਿਹਾਰ ਦੇ ਸੁਨਹਿਰੇ ਭਵਿੱਖ ਵੱਲ ਵਧਣਾ ਹੈ। ਸਾਨੂੰ ਸੰਕਲਪ ਲੈਣਾ ਹੈ-ਬਣਾਵਾਂਗੇ ਨਵਾਂ ਬਿਹਾਰ, ਫਿਰ ਇੱਕ ਵਾਰ NDA ਸਰਕਾਰ! ਇਸ ਦੇ ਨਾਲ, ਮੈਂ ਇੱਕ ਵਾਰ ਫਿਰ ਅੱਜ ਦੇ ਪ੍ਰੋਜੈਕਟਾਂ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-

 

|

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਬਹੁਤ-ਬਹੁਤ ਧੰਨਵਾਦ।

 

  • Vishal Tiwari August 08, 2025

    🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
  • Rajan Garg August 07, 2025

    जय श्री राम 🙏🙏🙏
  • TEJINDER KUMAR August 06, 2025

    🙏🙏🙏🙏
  • PRIYANKA JINDAL Panipat Haryana August 04, 2025

    जय हिंद जय भारत जयमोदी जी🙏✌️💯👍
  • M ShantiDev Mitra August 02, 2025

    Namo MODI 👍
  • Chandrabhushan Mishra Sonbhadra August 02, 2025

    🇮🇳🇮🇳
  • Chandrabhushan Mishra Sonbhadra August 02, 2025

    🇮🇳
  • Dr Abhijit Sarkar August 02, 2025

    Modiji jindabad
  • Snehashish Das August 01, 2025

    Bharat Mata ki Jai, Jai Hanuman, BJP jindabad,Narendra Modi jindabad.
  • Dr Mukesh Ludana August 01, 2025

    Jai ho
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India’s chip market booming, set to hit $100-110 Bn by 2030

Media Coverage

India’s chip market booming, set to hit $100-110 Bn by 2030
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 08 ਅਗਸਤ 2025
August 08, 2025

Bharat’s Bright Future PM Modi’s Leadership Fuels Innovation, Connectivity, and Global Ties