ਅਸੀਂ ਆਧੁਨਿਕ ਅਤੇ ਵਿਕਸਿਤ ਦਿੱਲੀ ਬਣਾਉਣ ਲਈ ਵਚਨਬੱਧ ਹਾਂ; ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਗੇ, ਸੰਪਰਕ ਵਿੱਚ ਸੁਧਾਰ ਕਰਨਗੇ ਅਤੇ ਸ਼ਹਿਰ ਦੇ ਲੋਕਾਂ ਲਈ ਜੀਵਨ ਦੀ ਸੌਖ ਵਧਾਉਣਗੇ: ਪ੍ਰਧਾਨ ਮੰਤਰੀ
ਭਾਰਤ ਦੀ "ਨਾਰੀ ਸ਼ਕਤੀ" ਹਰ ਖੇਤਰ ਵਿੱਚ ਨਵੀਂ ਊਰਜਾ ਨਾਲ ਅੱਗੇ ਵਧ ਰਹੀ ਹੈ: ਪ੍ਰਧਾਨ ਮੰਤਰੀ
ਦਿੱਲੀ ਦਾ ਵਿਕਾਸ ਸਿਰਫ਼ ਇੱਕ ਸ਼ਹਿਰ ਦਾ ਵਿਕਾਸ ਨਹੀਂ ਹੁੰਦਾ; ਇਹ ਪੂਰੇ ਦੇਸ਼ ਦੇ ਅਕਸ ਨਾਲ ਜੁੜਿਆ ਹੋਇਆ ਹੈ: ਪ੍ਰਧਾਨ ਮੰਤਰੀ
ਅੱਜ ਸ਼ੁਰੂ ਕੀਤਾ ਗਿਆ ਨਵਾਂ ਮੈਟਰੋ ਸੈਕਸ਼ਨ ਰਾਜਧਾਨੀ ਵਿੱਚ ਲੱਖਾਂ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਪ੍ਰਦਾਨ ਕਰੇਗਾ, ਖ਼ਾਸ ਕਰਕੇ ਪੂਰਬੀ ਅਤੇ ਉੱਤਰ-ਪੂਰਬੀ ਦਿੱਲੀ ਦੇ ਲੋਕਾਂ ਨੂੰ; ਹੁਣ ਉਨ੍ਹਾਂ ਦਾ ਰੋਜ਼ਾਨਾ ਸਫ਼ਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ: ਪ੍ਰਧਾਨ ਮੰਤਰੀ
ਸਰਕਾਰ ਨੇ ਸਾਡੇ ਰੇਹੜੀ-ਪਟਰੀ ਵਾਲੇ ਸਾਥੀਆਂ ਨੂੰ ਪ੍ਰਧਾਨ ਮੰਤਰੀ ਸਵਨਿਧੀ ਕ੍ਰੈਡਿਟ ਕਾਰਡ ਪ੍ਰਦਾਨ ਕਰਵਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ; ਹੁਣ ਉਨ੍ਹਾਂ ਦੀ ਜੇਬ ਵਿੱਚ ਇੱਕ ਕ੍ਰੈਡਿਟ ਕਾਰਡ ਹੋਵੇਗਾ, ਜਿਸ ਨੂੰ ਉਹ ਆਪਣੀਆਂ ਜ਼ਰੂਰਤਾਂ ਅਨੁਸਾਰ ਵਰਤ ਸਕਦੇ ਹਨ: ਪ੍ਰਧਾਨ ਮੰਤਰੀ

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਦਿੱਲੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਿਨੇਯ ਸਕਸੈਨਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਹਰਸ਼ ਮਲਹੋਤਰਾ ਜੀ, ਤੋਖਨ ਸਾਹੂ ਜੀ, ਸੂਬਾ ਸਰਕਾਰ ਦੇ ਸਾਰੇ ਮੰਤਰੀ, ਸਾਰੇ ਮਾਣਯੋਗ ਸਾਂਸਦ, ਮਾਣਯੋਗ ਵਿਧਾਇਕ ਅਤੇ ਦਿੱਲੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ।

ਅੱਜ ਅਸੀਂ ਸਾਰੇ ਦਿੱਲੀ ਵਿੱਚ ਵਿਕਾਸ ਨੂੰ ਨਵੀਂ ਗਤੀ ਦੇਣ ਲਈ ਇੱਥੇ ਇਕੱਠੇ ਹੋਏ ਹਾਂ। ਕੁਝ ਦੇਰ ਪਹਿਲਾਂ ਹੀ ਇੱਥੇ ਸਾਢੇ 33 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਮੈਟਰੋ ਦੇ ਵਿਸਤਾਰ ਤੋਂ ਲੈ ਕੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਦੇ ਘਰਾਂ ਤੱਕ ਦੇਸ਼ ਦੀ ਰਾਜਧਾਨੀ ਵਿੱਚ ਸਹੂਲਤਾਂ ਦਾ ਲਗਾਤਾਰ ਮਜ਼ਬੂਤ ਵਿਸਤਾਰ ਹੋ ਰਿਹਾ ਹੈ, ਇੱਕ ਨਵੀਂ ਮਜ਼ਬੂਤੀ ਦਿੱਤੀ ਜਾ ਰਹੀ ਹੈ। ਤੁਸੀਂ ਦਿੱਲੀ ਦੇ ਲੋਕਾਂ ਨੇ ਇੱਕ ਸਾਲ ਪਹਿਲਾਂ ਜਿਸ ਨਵੀਂ ਉਮੀਦ ਅਤੇ ਨਵੇਂ ਸੰਕਲਪ ਨਾਲ, ਇੱਥੇ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਈ ਸੀ, ਉਸ ਦਾ ਨਤੀਜਾ ਅੱਜ ਇੱਥੇ ਵਿਕਾਸ ਕਾਰਜਾਂ ਵਿੱਚ ਦਿਖ ਰਿਹਾ ਹੈ। ਮੈਂ ਦਿੱਲੀ ਦੇ ਸਾਰੇ ਨਾਗਰਿਕਾਂ ਨੂੰ ਇਸ ਵਿਕਾਸ ਦੀ ਨਿਰਵਿਘਨ ਧਾਰਾ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਦਾ ਇਹ ਸਮਾਗਮ ਇੱਕ ਹੋਰ ਵਜ੍ਹਾ ਕਰਕੇ ਵੀ ਬਹੁਤ ਖ਼ਾਸ ਹੈ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ। ਅੱਜ ਭਾਰਤ ਮਹਿਲਾ ਸਸ਼ਕਤੀਕਰਨ ਦੀ ਨਵੀਂ ਗਾਥਾ ਲਿਖ ਰਿਹਾ ਹੈ। ਇੱਥੇ ਰੇਖਾ ਗੁਪਤਾ ਜੀ ਦੀ ਸਫ਼ਲ ਅਗਵਾਈ ਵਿੱਚ ਰਾਜਧਾਨੀ ਦਾ ਵਿਕਾਸ ਹੋ ਰਿਹਾ ਹੈ। ਰਾਜਧਾਨੀ, ਪ੍ਰਸ਼ਾਸਨ, ਵਿਗਿਆਨ, ਖੇਡ ਜਾਂ ਸਮਾਜ ਸੇਵਾ ਦਾ ਖੇਤਰ, ਭਾਰਤ ਦੀ ਨਾਰੀ ਸ਼ਕਤੀ ਹਰ ਖੇਤਰ ਵਿੱਚ ਇੱਕ ਨਵੀਂ ਊਰਜਾ ਨਾਲ ਅੱਗੇ ਵਧ ਰਹੀ ਹੈ। ਮੈਂ ਪੂਰੇ ਦੇਸ਼ ਦੀ ਨਾਰੀ ਸ਼ਕਤੀ ਨੂੰ ਅੱਜ ਮਹਿਲਾ ਦਿਵਸ ’ਤੇ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਤੇ ਰਾਸ਼ਟਰ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਥਾਹ ਯੋਗਦਾਨ ਨੂੰ ਸਵੀਕਾਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਤਾਂ ਕਿ ਉਹ ਸਮਾਜ ਅਤੇ ਰਾਸ਼ਟਰ ਨੂੰ ਲਗਾਤਾਰ ਮਜ਼ਬੂਤੀ ਦਿੰਦੀਆਂ ਰਹਿਣ, ਰਾਸ਼ਟਰ ਨੂੰ ਲਗਾਤਾਰ ਤਰੱਕੀ ਦੀ ਰਾਹ ’ਤੇ ਲਿਜਾਣ ਵਿੱਚ ਨਵੀਂ ਊਰਜਾ ਦਿੰਦੀਆਂ ਰਹਿਣ।

 

ਸਾਥੀਓ,

ਦੁਨੀਆ ਦਾ ਕੋਈ ਵੀ ਵਿਅਕਤੀ, ਜਦੋਂ ਭਾਰਤ ਜਿਹੇ ਵੱਡੇ ਲੋਕਤੰਤਰ ਬਾਰੇ ਸੋਚਦਾ ਹੈ, ਤਾਂ ਅਕਸਰ ਉਸ ਦੇ ਮਨ ਵਿੱਚ ਦਿੱਲੀ ਦੀ ਤਸਵੀਰ ਆਉਂਦੀ ਹੈ। ਦਿੱਲੀ ਸਿਰਫ਼ ਭਾਰਤ ਦੀ ਰਾਜਧਾਨੀ ਨਹੀਂ ਹੈ। ਇਹ ਭਾਰਤ ਦੀ ਪਹਿਚਾਣ ਵੀ ਹੈ, ਭਾਰਤ ਦੀ ਊਰਜਾ ਦਾ ਪ੍ਰਤੀਕ ਵੀ ਹੈ। ਇਸ ਲਈ ਦਿੱਲੀ ਦਾ ਵਿਕਾਸ ਸਿਰਫ਼ ਇੱਕ ਸ਼ਹਿਰ ਦਾ ਵਿਕਾਸ ਨਹੀਂ ਹੁੰਦਾ, ਇਹ ਪੂਰੇ ਦੇਸ਼ ਪ੍ਰਤੀਬਿੰਬ ਨਾਲ ਜੁੜਿਆ ਹੁੰਦਾ ਹੈ। ਦਿੱਲੀ ਜਿੰਨੀ ਆਧੁਨਿਕ ਹੋਵੇਗੀ, ਦਿੱਲੀ ਜਿੰਨੀ ਸੁਵਿਧਾਜਨਕ ਹੋਵੇਗੀ, ਦਿੱਲੀ ਦੀ ਕਨੈਕਟੀਵਿਟੀ ਜਿੰਨੀ ਬਿਹਤਰ ਹੋਵੇਗੀ, ਭਾਰਤ ਦਾ ਆਤਮ ਵਿਸ਼ਵਾਸ ਦੁਨੀਆ ਦੇ ਸਾਹਮਣੇ ਓਨਾ ਹੀ ਮਜ਼ਬੂਤੀ ਨਾਲ ਦਿਖਾਈ ਦੇਵੇਗਾ। ਅਤੇ ਇਸ ਲਈ ਮੈਨੂੰ ਖ਼ੁਸ਼ੀ ਹੈ ਕਿ ਅੱਜ ਸਾਡੀ ਦਿੱਲੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇੱਕ ਸਮਾਂ ਸੀ, ਜਦੋਂ ਦਿੱਲੀ ਵਿੱਚ ਖ਼ਰਾਬ ਵਿਵਸਥਾਵਾਂ ਦੀ ਚਰਚਾ ਹੁੰਦੀ ਸੀ। ਸ਼ਹਿਰ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਤੱਕ ਪਹੁੰਚਣ ਵਿੱਚ ਕਈ ਘੰਟੇ ਲਗਦੇ ਸੀ, ਬਸ ਸਟੈਂਡਸ ’ਤੇ, ਬੱਸਾਂ ਅਤੇ ਆਟੋ ਦੀ ਉਡੀਕ ਵਿੱਚ ਮਾਵਾ-ਭੈਣਾਂ ਦਾ ਸਮਾਂ ਬਰਬਾਦ ਹੁੰਦਾ ਸੀ। ਪਰ ਅੱਜ ਦਿੱਲੀ ਦੀ ਤਸਵੀਰ ਬਦਲ ਰਹੀ ਹੈ। ਕੁਝ ਹੀ ਦਿਨ ਪਹਿਲਾਂ, ਦਿੱਲੀ ਨਮੋ ਭਾਰਤ ਜਿਹੀ ਤੇਜ਼ ਟ੍ਰੇਨ ਜ਼ਰੀਏ ਮੇਰਠ ਨਾਲ ਜੁੜੀ ਹੈ। ਇਸ ਨਾਲ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਦਰਮਿਆਨ ਸਫ਼ਰ ਹੋਰ ਸੌਖਾ ਹੋ ਗਿਆ ਹੈ। ਅਤੇ ਅੱਜ ਮੈਟਰੋ ਫੇਜ਼-4 ਦੇ ਸ਼ੁਰੂ ਹੋਣ ਨਾਲ ਦਿੱਲੀ ਮੈਟਰੋ ਦਾ ਨੈੱਟਵਰਕ 375 ਕਿੱਲੋਮੀਟਰ ਤੋਂ ਵੀ ਅੱਗੇ ਪਹੁੰਚ ਗਿਆ ਹੈ। ਦੁਨੀਆ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਵੀ ਮੈਟਰੋ ਦਾ ਇੰਨਾ ਵੱਡਾ ਨੈੱਟਵਰਕ ਨਹੀਂ ਹੈ।

ਸਾਥੀਓ,

ਅੱਜ ਜੋ ਮੈਟਰੋ ਦਾ ਨਵਾਂ ਸੈਕਸ਼ਨ ਸ਼ੁਰੂ ਹੋਇਆ ਹੈ, ਉਸ ਨਾਲ ਰਾਜਧਾਨੀ ਦੇ ਲੱਖਾਂ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲਣ ਵਾਲੀ ਹੈ। ਖ਼ਾਸ ਤੌਰ ’ਤੇ, ਪੂਰਬੀ ਅਤੇ ਉੱਤਰ-ਪੂਰਬੀ ਦਿੱਲੀ ਦੇ ਲੋਕਾਂ ਲਈ ਹੁਣ ਰੋਜ਼ ਦਾ ਸਫ਼ਰ ਪਹਿਲਾਂ ਤੋਂ ਕਿਤੇ ਜ਼ਿਆਦਾ ਸੌਖਾ ਹੋਵੇਗਾ। ਇਸ ਦੇ ਨਾਲ ਹੀ, ਗਾਜ਼ੀਆਬਾਦ, ਨੋਇਡਾ, ਫ਼ਰੀਦਾਬਾਦ ਅਤੇ ਗੁਰੂਗ੍ਰਾਮ ਜਿਹੇ ਐੱਨਸੀਆਰ ਦੇ ਸ਼ਹਿਰਾਂ ਤੋਂ, ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਣਾ-ਜਾਣਾ ਹੋਰ ਵੀ ਸੌਖਾ ਹੋ ਜਾਵੇਗਾ। ਸਾਥੀਓ,

ਅੱਜ ਦਾ ਇਹ ਸਮਾਗਮ, ਇਸ ਗੱਲ ਦਾ ਵੀ ਸਬੂਤ ਹੈ ਕਿ ਇੱਕ ਸਾਲ ਪਹਿਲਾਂ ਦਿੱਲੀ ਨੇ ਜਿਸ ਆਫ਼ਤ ਤੋਂ ਮੁਕਤੀ ਪਾਈ, ਉਹ ਕਿੰਨੀ ਜ਼ਰੂਰੀ ਸੀ। ਜੇਕਰ ਇੱਥੇ ਆਫ਼ਤ ਸਰਕਾਰ ਨਾ ਹੁੰਦੀ, ਤਾਂ ਇਹ ਮੈਟਰੋ ਫੇਜ਼-4 ਪ੍ਰੋਜੈਕਟ, ਬਹੁਤ ਪਹਿਲਾਂ ਪੂਰਾ ਹੋ ਚੁੱਕਿਆ ਹੁੰਦਾ। ਪਰ ਆਫ਼ਤ ਵਾਲਿਆਂ ਨੇ ਆਪਣੇ ਰਾਜਨੀਤਿਕ ਹਿਤਾਂ ਲਈ, ਦਿੱਲੀ ਦੇ ਲੱਖਾਂ ਲੋਕਾਂ ਦੀ ਸਹੂਲਤ ਨੂੰ ਤਾਕ ’ਤੇ ਰੱਖ ਦਿੱਤਾ ਸੀ। ਹੁਣ ਇੱਥੇ ਭਾਜਪਾ ਸਰਕਾਰ ਬਣਨ ਤੋਂ ਬਾਅਦ, ਦਿੱਲੀ ਦੇ ਚੌਤਰਫਾ ਵਿਕਾਸ ਵਿੱਚ ਬਹੁਤ ਤੇਜ਼ੀ ਆਈ ਹੈ।

ਸਾਥੀਓ,

ਡਬਲ ਇੰਜਣ ਦੀ ਸਰਕਾਰ ਵਿੱਚ, ਦਿੱਲੀ ਦੀ ਹਰ ਟ੍ਰਾਂਸਪੋਰਟ ਫੈਸਿਲਿਟੀ ਦਾ ਅੱਪਗ੍ਰੇਡੇਸ਼ਨ ਹੋ ਰਿਹਾ ਹੈ। ਦਿੱਲੀ ਵਿੱਚ ਹਰ ਦਿਨ ਲੱਖਾਂ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਹਨ। ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਦੇ ਲੋਕਾਂ ਨੂੰ, ਸਾਫ਼, ਆਰਾਮਦਾਇਕ ਅਤੇ ਆਧੁਨਿਕ ਬੱਸ ਸੇਵਾ ਮਿਲੇ। ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਚਾਰ ਹਜ਼ਾਰ ਤੋਂ ਵੱਧ ਇਲੈਕਟ੍ਰਿਕ ਬੱਸਾਂ, ਅੱਜ ਦਿੱਲੀ ਦੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ। ਅਤੇ ਬੀਤੇ ਸਿਰਫ਼ ਇੱਕ ਸਾਲ ਵਿੱਚ ਹੀ ਲਗਭਗ 1800 ਨਵੀਂਆਂ ਬੱਸਾਂ ਨੂੰ, ਦਿੱਲੀ ਦੀਆਂ ਸੜਕਾਂ ’ਤੇ ਉਤਾਰਿਆ ਗਿਆ ਹੈ। ਇਨ੍ਹਾਂ ਵਿੱਚ ਸੈਂਕੜੇ ‘ਦੇਵੀ ਬੱਸਾਂ’ ਵੀ ਸ਼ਾਮਿਲ ਹਨ, ਜੋ ਦਿੱਲੀ ਦੀਆਂ ਕਲੋਨੀਆਂ ਅਤੇ ਮੁਹੱਲਿਆਂ ਨੂੰ ਆਪਸ ਵਿੱਚ ਜੋੜ ਰਹੀਆਂ ਹਨ।

ਸਾਥੀਓ,

ਤਕਰੀਬਨ 10 ਸਾਲ ਪਹਿਲਾਂ ਤੱਕ ਇੱਥੇ ਜੋ ਆਫ਼ਤ ਸਰਕਾਰ ਸੀ, ਉਸ ਨੇ ਵਿਕਾਸ ਦਾ ਹਰ ਕੰਮ ਠੱਪ ਕਰ ਰੱਖਿਆ ਸੀ। ਹੁਣ ਦਿੱਲੀ ਨਾਲ ਜੁੜੀਆਂ ਵੱਖ-ਵੱਖ ਚੁਣੌਤੀਆਂ ਦੇ ਹੱਲ ਲਈ ਸਾਡੀ ਸਰਕਾਰ, ਮਿਸ਼ਨ ਮੋਡ ’ਤੇ ਕੰਮ ਕਰ ਰਹੀ ਹੈ। ਪੈਰੀਫੇਰਲ ਐਕਸਪ੍ਰੈਸ-ਵੇ ਬਣਨ ਨਾਲ ਲੱਖਾਂ ਗੱਡੀਆਂ ਨੂੰ, ਦਿੱਲੀ ਵਿੱਚ ਦਾਖ਼ਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਭਾਜਪਾ ਸਰਕਾਰ ਯਮੁਨਾ ਜੀ ਦੀ ਸਾਫ਼-ਸਫ਼ਾਈ ਲਈ ਵੀ, ਬਹੁਤ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਇਸ ਦੇ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ।

 

ਸਾਥੀਓ,

ਦਿੱਲੀ ਵਿੱਚ ਪਹਿਲਾਂ ਜੋ ਆਫ਼ਤ ਸਰਕਾਰ ਸੀ, ਉਸ ਨੂੰ ਇੱਥੋਂ ਦੇ ਗ਼ਰੀਬ, ਮੱਧ ਵਰਗ, ਕਿਸੇ ਦੀ ਪਰੇਸ਼ਾਨੀ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ। ਆਫ਼ਤ ਸਰਕਾਰ ਨੇ ਹੈਲਥ ਸੈਕਟਰ ਦਾ ਵੀ ਬੁਰਾ ਹਾਲ ਕਰ ਰੱਖਿਆ ਸੀ। ਅਸੀਂ ਆਫ਼ਤ ਸਰਕਾਰ ਨੂੰ ਚਿੱਠੀਆਂ ਲਿਖਦੇ ਸੀ, ਭਾਰਤ ਸਰਕਾਰ ਚਿੱਠੀਆਂ ਲਿਖਦੀ ਸੀ, ਅਤੇ ਕਹਿੰਦੇ ਰਹੇ ਕਿ ਆਯੁਸ਼ਮਾਨ ਸਕੀਮ ਲਾਗੂ ਕਰੋ। ਪਰ ਆਫ਼ਤ ਵਾਲਿਆਂ ਨੇ ਕਦੇ ਗ਼ਰੀਬਾਂ ਦੀ ਪਰਵਾਹ ਨਹੀਂ ਕੀਤੀ। ਮੈਨੂੰ ਖ਼ੁਸ਼ੀ ਹੈ ਕਿ ਇੱਥੇ ਰੇਖਾ ਜੀ ਦੀ ਅਗਵਾਈ ਵਿੱਚ, ਭਾਜਪਾ ਸਰਕਾਰ ਲਗਾਤਾਰ ਹਾਲਤਾਂ ਨੂੰ ਬਦਲਣ ਵਿੱਚ ਜੁੜੀ ਹੈ। ਬੀਤੇ ਇੱਕ ਸਾਲ ਵਿੱਚ ਹੀ, ਅਨੇਕਾਂ ਆਯੁਸ਼ਮਾਨ ਅਰੋਗਿਆ ਮੰਦਿਰ ਇੱਥੇ ਸਥਾਪਤ ਕੀਤੇ ਗਏ ਹਨ। ਇਸ ਨਾਲ ਗ਼ਰੀਬ ਅਤੇ ਮਿਡਲ ਕਲਾਸ ਨੂੰ ਬਹੁਤ ਫ਼ਾਇਦਾ ਮਿਲ ਰਿਹਾ ਹੈ। ਹੁਣ ਦਿੱਲੀ ਵਿੱਚ ਆਯੁਸ਼ਮਾਨ ਸਕੀਮ ਵੀ ਲਾਗੂ ਹੈ। ਦਿੱਲੀ ਦੇ ਲੋਕਾਂ ਨੂੰ ਮੁਫ਼ਤ ਇਲਾਜ ਵੀ ਮਿਲ ਰਿਹਾ ਹੈ। ਫ਼ਰਕ ਸਾਫ਼ ਹੈ। ਆਫ਼ਤ ਵਾਲਿਆਂ ਦਾ ਤਰੀਕਾ ਸੀ - ਕੰਮ ਘੱਟ, ਬਹਾਨੇ ਜ਼ਿਆਦਾ। ਅੱਜ ਦਿੱਲੀ ਵਿੱਚ ਵਿਕਾਸ ਦਾ ਮਾਡਲ ਹੈ, ਬਹਾਨੇ ਬੰਦ, ਕੰਮ ਸ਼ੁਰੂ। ਪਹਿਲਾਂ ਪ੍ਰੋਜੈਕਟ ਫਾਈਲਾਂ ਵਿੱਚ ਦਮ ਤੋੜਦੇ ਸੀ। ਅੱਜ ਪ੍ਰੋਜੈਕਟ ਜ਼ਮੀਨ ’ਤੇ ਉੱਤਰਦੇ ਹਨ।

ਸਾਥੀਓ,

ਅੱਜ ਇੱਥੇ ਆਉਣ ਤੋਂ ਪਹਿਲਾਂ, ਮੈਂ ਸਰੋਜਨੀ ਨਗਰ ਗਿਆ ਸੀ। ਉੱਥੇ ਮੈਨੂੰ ਨਵੇਂ ਬਣੇ ਸਰਕਾਰੀ ਘਰਾਂ ਨੂੰ ਦੇਖਣ ਦਾ ਮੌਕਾ ਮਿਲਿਆ। ਉਹ ਘਰ ਉਨ੍ਹਾਂ ਸਰਕਾਰੀ ਕਰਮਚਾਰੀਆਂ ਲਈ ਬਣਾਏ ਗਏ ਹਨ, ਜੋ ਰਾਸ਼ਟਰ ਦੇ ਹਰ ਸੰਕਲਪ ਨੂੰ ਪੂਰਾ ਕਰਨ ਵਿੱਚ ਦਿਨ ਰਾਤ ਮਿਹਨਤ ਕਰਦੇ ਹਨ। ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਰਹਿਣ ਲਈ, ਸੁਰੱਖਿਅਤ, ਸਾਫ਼-ਸੁਥਰੇ ਅਤੇ ਸੁਵਿਧਾਜਨਕ ਘਰ ਮਿਲਣ। ਅਤੇ ਇਸ ਲਈ ਇਹ ਨਵੀਂਆਂ ਅਤੇ ਆਧੁਨਿਕ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਅੱਜ ਅਜਿਹੇ ਹਜ਼ਾਰਾਂ ਨਵੇਂ ਫਲੈਟਸ ਲਾਭਪਾਤਰੀਆਂ ਨੂੰ ਸੌਂਪੇ ਗਏ ਹਨ। ਮੈਨੂੰ ਭਰੋਸਾ ਹੈ ਕਿ ਇਹ ਨਵੇਂ ਘਰ ਸਾਡੇ ਕਰਮਯੋਗੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਵਨ ਵਿੱਚ, ਨਵੀਂਆਂ ਖ਼ੁਸ਼ੀਆਂ ਅਤੇ ਨਵੀਂਆਂ ਉਮੀਦਾਂ ਲੈ ਕੇ ਆਉਣਗੇ।

ਸਾਥੀਓ,

ਅੱਜ ਦੇਸ਼ ਵਿੱਚ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਹਰ ਸੂਬੇ ਵਿੱਚ, ਹਰ ਪਿੰਡ-ਹਰ ਸ਼ਹਿਰ ਵਿੱਚ, ਲੋਕਾਂ ਨੂੰ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਜ਼ਰੂਰ ਮਿਲ ਰਿਹਾ ਹੈ। ਸਾਡੇ ਜੋ ਗ਼ਰੀਬ ਪਰਿਵਾਰ ਹਨ, ਜੋ ਮਾਵਾਂ-ਭੈਣਾਂ ਹਨ, ਜੋ ਮਜ਼ਦੂਰ ਅਤੇ ਕਿਸਾਨ ਹਨ, ਜੋ ਛੋਟੀ-ਮੋਟੀ ਨੌਕਰੀ ਕਰਨ ਵਾਲੇ ਮੇਰੇ ਭਾਈ-ਭੈਣ ਹਨ, ਸਰਕਾਰ ਉਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਜ਼ਰੂਰ ਕਰ ਰਹੀ ਹੈ। ਮੈਂ ਤੁਹਾਨੂੰ ਸਾਡੇ ਰੇਹੜੀ-ਫੜੀ ’ਤੇ ਕੰਮ ਕਰਨ ਵਾਲੇ ਸਾਥੀਆਂ ਦਾ ਉਦਾਹਰਣ ਦੱਸਦਾ ਹਾਂ। ਉਨ੍ਹਾਂ ਦਾ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਕਿੰਨਾ ਮਹੱਤਵ ਹੈ, ਇਹ ਅਸੀਂ ਕੋਰੋਨਾ ਕਾਲ ਦੌਰਾਨ ਮਹਿਸੂਸ ਕੀਤਾ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਇੱਕ ਜ਼ਮਾਨੇ ਵਿੱਚ ਆਪਣੀ ਰੇਹੜੀ ਤੱਕ ਕਰਾਏ ’ਤੇ ਲੈਣੀ ਪੈਂਦੀ ਸੀ। ਛੋਟਾ ਕਾਰੋਬਾਰ ਕਰਨ ਲਈ 1000-2000 ਰੁਪਏ ਤੱਕ ਵੀ ਉਨ੍ਹਾਂ ਨੂੰ ਕਿਸੇ ਦੂਸਰੇ ਤੋਂ ਉੱਚੇ ਵਿਆਜ ’ਤੇ ਲੈਣਾ ਪੈਂਦਾ ਸੀ। ਪਰ ਸਾਡੀ ਸਰਕਾਰ ਨੇ ਇਨ੍ਹਾਂ ਸਾਥੀਆਂ ਦਾ ਦਰਦ ਸਮਝਿਆ, ਅਤੇ ਉਨ੍ਹਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ। ਅੱਜ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਜ਼ਰੀਏ ਅਜਿਹੇ ਲਾਭਪਾਤਰੀਆਂ ਨੂੰ ਆਪਣੇ ਕੰਮ ਲਈ ਸੌਖਾ ਲੋਨ ਮਿਲਣ ਲੱਗਿਆ ਹੈ। ਦਿੱਲੀ ਵਿੱਚ ਵੀ ਰੇਹੜੀ-ਫੜੀ ’ਤੇ ਕੰਮ ਕਰਨ ਵਾਲੇ ਤਕਰੀਬਨ 2 ਲੱਖ ਸਾਥੀਆਂ ਨੂੰ, ਇਸ ਯੋਜਨਾ ਤੋਂ ਤਕਰੀਬਨ 350 ਕਰੋੜ ਰੁਪਏ ਦੀ ਮਦਦ ਮਿਲੀ ਹੈ।

 

ਸਾਥੀਓ,

ਮੈਨੂੰ ਹੁਣੇ, ਇਨ੍ਹਾਂ ਰੇਹੜੀ-ਫੜੀ ਵਾਲੀਆਂ ਕੁਝ ਭੈਣਾਂ ਨਾਲ ਸੰਵਾਦ ਕਰਨ ਦਾ ਮੌਕਾ ਮਿਲਿਆ, ਉਹ ਕਿਸ ਤਰ੍ਹਾਂ ਨਾਲ ਸਫਲਤਾਪੂਰਵਕ ਅੱਗੇ ਵਧ ਰਹੀਆਂ ਹਨ, ਉਸ ਦਾ ਵਿਸਤਾਰ ਸੁਣ ਕੇ ਮੇਰਾ ਮਨ ਮਾਣ ਨਾਲ ਭਰ ਗਿਆ।

ਸਾਥੀਓ,

ਇਸੇ ਦਿੱਲੀ ਵਿੱਚ, ਕਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਸਿਰਫ਼ ਅਮੀਰ ਲੋਕਾਂ ਦੇ ਕੋਲ ਹੁੰਦੇ ਸੀ। ਪਰ ਅੱਜ ਹਾਲਤ ਬਦਲ ਰਹੀ ਹੈ। ਅੱਜ ਰੇਹੜੀ ਅਤੇ ਠੇਲ੍ਹੇ ’ਤੇ ਕੰਮ ਕਰਨ ਵਾਲੇ ਸਾਥੀਆਂ ਦੇ ਕੋਲ ਵੀ ਕ੍ਰੈਡਿਟ ਕਾਰਡ ਦੀ ਸਹੂਲਤ ਪਹੁੰਚ ਰਹੀ ਹੈ। ਸਰਕਾਰ ਨੇ ਰੇਹੜੀ-ਫੜੀ ਵਾਲੇ ਸਾਥੀਆਂ ਲਈ ਸਵਨਿਧੀ ਕ੍ਰੈਡਿਟ ਕਾਰਡ ਦੇਣ ਦੀ ਮੁਹਿੰਮ ਚਲਾਈ ਹੈ। ਹੁਣ ਉਨ੍ਹਾਂ ਦੀ ਜੇਬ ਵਿੱਚ ਹੀ ਕ੍ਰੈਡਿਟ ਕਾਰਡ ਹੋਵੇਗਾ ਜਿਸਦੀ ਉਹ ਆਪਣੀ ਜ਼ਰੂਰਤ ਦੇ ਅਨੁਸਾਰ ਵਰਤੋਂ ਕਰ ਪਾਉਣਗੇ। ਹੁਣ ਤੋਂ ਕੁਝ ਦੇਰ ਪਹਿਲਾਂ ਇੱਥੇ ਮੰਚ ’ਤੇ ਮੈਨੂੰ ਕੁਝ ਭੈਣਾਂ ਨੂੰ ਇਹ ਸਵਨਿਧੀ ਕ੍ਰੈਡਿਟ ਕਾਰਡ ਦੇਣ ਦਾ ਮੌਕਾ ਮਿਲਿਆ ਹੈ। ਇਹ ਸਵਨਿਧੀ ਕ੍ਰੈਡਿਟ ਕਾਰਡ, ਗ਼ਰੀਬ ਦੇ ਸਵੈਮਾਨ ਦਾ ਨਵਾਂ ਜ਼ਰ੍ਹੀਆ ਬਣ ਰਿਹਾ ਹੈ।

ਸਾਥੀਓ,

ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ, ਮੈਂ ਦੇਸ਼ ਦੀਆਂ ਆਪਣੀਆਂ ਕਰੋੜਾਂ ਭੈਣਾਂ ਦੇ ਨਾਲ, ਇੱਕ ਹੋਰ ਖ਼ੁਸ਼ੀ ਸਾਂਝੀ ਕਰਨਾ ਚਾਹੁੰਦਾ ਹਾਂ। ਕੁਝ ਸਾਲ ਪਹਿਲਾਂ ਅਸੀਂ ਸੰਕਲਪ ਲਿਆ ਸੀ ਕਿ, ਅਸੀਂ ਦੇਸ਼ ਵਿੱਚ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਵਾਂਗੇ। ਬਹੁਤ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ, ਕਿ ਦੇਸ਼ ਦੇ ਪਿੰਡ ਵਿੱਚ ਮਹਿਲਾ ਲਖਪਤੀ ਦੀਦੀ ਬਣੇ, ਇਹ ਮੋਦੀ ਚੋਣਾਂ ਜਿੱਤਣ ਲਈ ਨਵੀਂਆਂ-ਨਵੀਂਆਂ ਗੱਲਾਂ ਦੱਸਦਾ ਰਹਿੰਦਾ ਹੈ, ਬਹੁਤ ਬੁਰਾ-ਭਲਾ ਕਿਹਾ ਗਿਆ ਸੀ, ਬਹੁਤ ਮਜ਼ਾਕ ਉਡਾਇਆ ਗਿਆ ਸੀ, ਸੋਸ਼ਲ ਮੀਡੀਆ ’ਤੇ ਭਾਂਤ-ਭਾਂਤ ਦੇ ਖੇਡ ਚੱਲ ਰਹੇ ਸੀ। ਪਰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਬੜੇ ਮਾਣ ਨਾਲ ਕਹਿੰਦਾ ਹਾਂ ਕਿ, ਮੇਰੀਆਂ ਮਾਵਾਂ-ਭੈਣਾਂ ਵਿੱਚ ਕਿੰਨੀ ਸਮਰੱਥਾ ਹੈ, ਜੇਕਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ, ਤਾਂ ਉਹ ਕਿਵੇਂ-ਕਿਵੇਂ, ਨਵੀਂਆਂ-ਨਵੀਂਆਂ ਸਿੱਧੀਆਂ ਹਾਸਲ ਕਰ ਸਕਦੀਆਂ ਹਨ। ਮੈਂ ਅੱਜ ਖ਼ੁਸ਼ੀ ਨਾਲ ਕਹਿਣਾ ਹੈ ਕਿ ਦੇਸ਼ ਨੇ, 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਜੋ ਸੰਕਲਪ ਲਿਆ ਸੀ, ਉਹ ਪੂਰਾ ਹੋ ਚੁੱਕਿਆ ਹੈ। 3 ਕਰੋੜ ਤੋਂ ਵੱਧ ਭੈਣਾਂ ਹੁਣ ਲਖਪਤੀ ਬਣ ਚੁੱਕੀਆਂ ਹਨ।

 

ਸਾਥੀਓ,

ਦਹਾਕਿਆਂ ਤੋਂ ਪਿੰਡਾਂ ਵਿੱਚ ਸਾਡੀਆਂ ਭੈਣਾਂ ਦੇ ਕੋਲ ਹੁਨਰ ਵੀ ਸੀ, ਮਿਹਨਤ ਵੀ ਸੀ, ਪਰ ਉਨ੍ਹਾਂ ਨੂੰ ਪੂੰਜੀ ਅਤੇ ਮੌਕੇ ਨਹੀਂ ਮਿਲਦੇ ਸੀ। ਅਤੇ ਇਸ ਲਈ ਅਸੀਂ ਇਨ੍ਹਾਂ ਭੈਣਾਂ ਨੂੰ ਸੈੱਲਫ਼ ਹੈਲਪ ਗਰੁੱਪਸ ਨਾਲ ਜੋੜਿਆ, ਬੈਂਕਾਂ ਨਾਲ ਜੋੜਿਆ, ਅਤੇ ਉਨ੍ਹਾਂ ਨੂੰ ਨਵੀਂ ਟ੍ਰੇਨਿੰਗ, ਨਵੇਂ ਮੌਕੇ ਅਤੇ ਬਜ਼ਾਰ ਨਾਲ ਜੋੜਨ ਦਾ ਕੰਮ ਕੀਤਾ। ਅੱਜ ਦੇਸ਼ ਵਿੱਚ 10 ਕਰੋੜ ਤੋਂ ਵੱਧ ਭੈਣਾਂ, ਅਜਿਹੇ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਸੈੱਲਫ਼ ਹੈਲਪ ਗਰੁੱਪਸ ਨੂੰ, ਲੱਖਾਂ ਕਰੋੜਾਂ ਰੁਪਏ ਦੀ ਆਰਥਿਕ ਮਦਦ ਮਿਲੀ ਹੈ। ਇਸ ਦਾ ਨਤੀਜਾ ਇਹ ਹੈ ਕਿ ਅੱਜ ਪਿੰਡਾਂ ਦੀ ਨਾਰੀ ਸ਼ਕਤੀ, ਆਤਮ ਨਿਰਭਰ ਬਣ ਰਹੀ ਹੈ, ਆਪਣੇ ਪਰਿਵਾਰ ਦੀ ਆਮਦਨ ਵਧਾ ਰਹੀਆਂ ਹਨ ਅਤੇ ਲਖਪਤੀ ਦੀਦੀ ਬਣ ਕੇ, ਪੇਂਡੂ ਅਰਥਵਿਵਸਥਾ ਨੂੰ ਵੀ ਬਹੁਤ ਮਜ਼ਬੂਤ ਕਰ ਰਹੀਆਂ ਹਨ।

ਸਾਥੀਓ,

ਸਾਡੀਆਂ ਭੈਣਾਂ ਦੀ ਇਸੇ ਸਫ਼ਲਤਾ ਨੇ, ਸਾਨੂੰ ਇੱਕ ਨਵਾਂ ਸੰਕਲਪ ਲੈਣ ਦੀ ਪ੍ਰੇਰਣਾ ਦਿੱਤੀ ਹੈ। 3 ਕਰੋੜ ਲਖਪਤੀ ਦੀਦੀ, ਇਹ ਅਸੰਭਵ ਲਗਦਾ ਸੀ, ਪਰ ਸਾਕਾਰ ਕਰ ਦਿੱਤਾ। ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀ, ਅਤੇ ਨਵੀਂਆਂ 3 ਕਰੋੜ ਜੋੜ ਦਿੱਤੀਆਂ ਜਾਣਗੀਆਂ। ਯਾਨੀ ਤਿੰਨ ਕਰੋੜ ਲਖਪਤੀ ਦੀਦੀ ਬਣ ਚੁੱਕੀਆਂ, ਅੱਜ ਅਸੀਂ ਸੰਕਲਪ ਲੈ ਰਹੇ ਹਾਂ, ਤਿੰਨ ਕਰੋੜ ਹੋਰ ਦੀਦੀ ਲਖਪਤੀ ਦੀਦੀ ਬਣਨਗੀਆਂ। ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਦੀ ਨਾਰੀ ਸ਼ਕਤੀ ਦੇ ਆਸ਼ੀਰਵਾਦ ਨਾਲ ਇਹ ਸੰਕਲਪ ਵੀ ਜ਼ਰੂਰ ਪੂਰਾ ਹੋਵੇਗਾ।

ਭਾਈਓ ਅਤੇ ਭੈਣੋ,

ਅੱਜ ਜਦੋਂ ਦੇਸ਼, ਆਪਣੀਆਂ ਮਾਵਾਂ-ਭੈਣਾਂ-ਬੇਟੀਆਂ ਦੀਆਂ ਸਿੱਧੀਆਂ ਦਾ ਗੁਣਗਾਨ ਕਰ ਰਿਹਾ ਹੈ, ਤਾਂ ਮੈਂ ਦਿੱਲੀ ਵਾਲਿਆਂ ਦੇ ਨਾਲ, ਦੇਸ਼ਵਾਸੀਆਂ ਦੇ ਨਾਲ ਇੱਕ ਦੁੱਖ ਵੀ ਸਾਂਝਾ ਕਰਨਾ ਚਾਹੁੰਦਾ ਹਾਂ। ਇਹ ਦੁੱਖ ਹੈ, ਦਿਲ ਨੂੰ ਡੂੰਘੀ ਸੱਟ ਲੱਗੀ ਹੈ, ਜੋ ਮੈਂ ਅੱਜ ਦੇਸ਼ਵਾਸੀਆਂ ਦੇ ਸਾਹਮਣੇ, ਦਿੱਲੀ ਵਾਲਿਆਂ ਦੇ ਸਾਹਮਣੇ, ਮੈਂ ਪ੍ਰਗਟ ਕਰਨਾ ਚਾਹੁੰਦਾ ਹਾਂ। ਅੱਜ ਦੇਸ਼ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਿਹਾ ਹੈ, ਅਤੇ ਕੱਲ੍ਹ ਪੱਛਮੀ ਬੰਗਾਲ ਵਿੱਚ ਟੀਐੱਮਸੀ ਸਰਕਾਰ ਨੇ, ਦੇਸ਼ ਦੀ ਰਾਸ਼ਟਰਪਤੀ, ਮਾਣਯੋਗ ਦ੍ਰੌਪਦੀ ਮੁਰਮੂ ਜੀ ਦਾ ਬਹੁਤ ਅਪਮਾਨ ਕੀਤਾ ਹੈ। ਦ੍ਰੌਪਦੀ ਮੁਰਮੂ ਜੀ, ਸੰਥਾਲ ਆਦਿਵਾਸੀ ਰਵਾਇਤ ਦੇ ਬਹੁਤ ਵੱਡੇ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਬੰਗਾਲ ਗਏ ਸਨ। ਪਰ ਰਾਸ਼ਟਰਪਤੀ ਜੀ ਅਤੇ ਉਸ ਸਮਾਗਮ ਦਾ, ਆਦਿਵਾਸੀਆਂ ਦੇ ਉਸ ਅਹਿਮ ਸਮਾਗਮ ਦਾ, ਆਦਿਵਾਸੀਆਂ ਦਾ ਮਾਣ ਕਰਨ ਦੀ ਬਜਾਏ ਟੀਐੱਮਸੀ ਨੇ, ਆਦਿਵਾਸੀਆਂ ਦੇ ਸੰਥਾਲ ਲੋਕਾਂ ਦੇ ਬੇਹੱਦ ਪਵਿੱਤਰ ਅਤੇ ਅਹਿਮ ਸਮਾਗਮ ਦਾ ਬਾਈਕਾਟ ਕੀਤਾ ਅਤੇ ਰਾਸ਼ਟਰਪਤੀ ਦਾ ਬਾਈਕਾਟ ਕੀਤਾ। ਉਹ ਖ਼ੁਦ ਆਦਿਵਾਸੀ ਸਮਾਜ ਤੋਂ ਆਉਂਦੀ ਹੈ। ਸੰਥਾਲ ਆਦਿਵਾਸੀ ਸਮਾਜ ਦੇ ਵਿਕਾਸ ਲਈ ਉਨ੍ਹਾਂ ਨੇ ਚਿੰਤਾ ਕੀਤੀ ਹੈ। ਟੀਐੱਮਸੀ ਸਰਕਾਰ ਨੇ ਉਸ ਸਮਾਗਮ ਨੂੰ ਬਦ-ਇੰਤਜ਼ਾਮੀ ਦੇ ਹਵਾਲੇ ਕਰ ਦਿੱਤਾ।

 

ਸਾਥੀਓ,

ਇਹ ਰਾਸ਼ਟਰਪਤੀ ਜੀ ਦੇ ਅਪਮਾਨ ਦੇ ਨਾਲ-ਨਾਲ, ਦੇਸ਼ ਦੇ ਸੰਵਿਧਾਨ ਦਾ ਵੀ ਅਪਮਾਨ ਹੈ, ਦੇਸ਼ ਦੇ ਸੰਵਿਧਾਨ ਦੇ ਸਪਿਰਿਟ ਦਾ ਵੀ ਅਪਮਾਨ ਹੈ, ਲੋਕਤੰਤਰ ਦੀ ਮਹਾਨ ਰਵਾਇਤ ਦਾ ਵੀ ਅਪਮਾਨ ਹੈ। ਜਿਨ੍ਹਾਂ ਨੇ ਜ਼ਿੰਦਗੀ ਦੇ ਸੰਘਰਸ਼ ਤੋਂ ਤਪ ਕੇ ਉਚਾਈਆਂ ਹਾਸਲ ਕੀਤੀਆਂ ਹਨ, ਅਜਿਹੀ ਹਰ ਭੈਣ-ਬੇਟੀ, ਇਹ ਉਸ ਦਾ ਵੀ ਅਪਮਾਨ ਹੈ।

ਸਾਥੀਓ,

ਸਾਡੇ ਇੱਥੇ ਕਿਹਾ ਗਿਆ ਹੈ, ਅਹੰਕਾਰੇ ਹਤ: ਪੁਸ਼ਟ: ਸਮੂਲਂ ਚ ਵਿਨਸ਼ਯਤਿ।( अहंकारे हतः पुष्टः समूलं च विनश्यति।) ਭਾਵ ਹੰਕਾਰ ਵਿੱਚ ਚੂਰ ਵਿਅਕਤੀ, ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਅੰਤ ਨੂੰ ਨਸ਼ਟ ਹੋ ਜਾਂਦਾ ਹੈ। ਮੈਂ ਅੱਜ ਦੇਸ਼ ਦੀ ਰਾਜਧਾਨੀ ਤੋਂ, ਤੁਹਾਡੇ ਸਾਰਿਆਂ ਵਿੱਚ ਇਹ ਸੱਦਾ ਦੇ ਰਿਹਾ ਹਾਂ, ਇੱਕ ਆਦਿਵਾਸੀ ਰਾਸ਼ਟਰਪਤੀ ਦਾ ਇੰਨਾ ਅਪਮਾਨ ਕਰਨ ਵਾਲੀ ਟੀਐੱਮਸੀ ਦੀ ਇਹ ਗੰਦੀ ਰਾਜਨੀਤੀ ਅਤੇ ਸੱਤਾ ਦਾ ਹੰਕਾਰ, ਬਹੁਤ ਹੀ ਜਲਦ ਚੂਰ-ਚੂਰ ਹੋ ਕੇ ਰਹੇਗਾ। ਪੱਛਮੀ ਬੰਗਾਲ ਦੀ ਪ੍ਰਬੁੱਧ ਜਨਤਾ ਟੀਐੱਮਸੀ ਨੂੰ, ਇੱਕ ਨਾਰੀ ਦੇ ਅਪਮਾਨ ਲਈ, ਇੱਕ ਆਦਿਵਾਸੀ ਦੇ ਅਪਮਾਨ ਲਈ ਅਤੇ ਦੇਸ਼ ਦੀ ਸਤਿਕਾਰਯੋਗ ਰਾਸ਼ਟਰਪਤੀ ਦੇ ਅਪਮਾਨ ਲਈ ਕਦੇ ਵੀ ਮਾਫ਼ ਨਹੀਂ ਕਰੇਗਾ, ਦੇਸ਼ ਵੀ ਕਦੇ ਮਾਫ਼ ਨਹੀਂ ਕਰੇਗਾ, ਦੇਸ਼ ਦਾ ਆਦਿਵਾਸੀ ਸਮਾਜ ਵੀ ਕਦੇ ਮਾਫ਼ ਨਹੀਂ ਕਰੇਗਾ, ਦੇਸ਼ ਦੀ ਨਾਰੀ ਸ਼ਕਤੀ ਵੀ ਕਦੇ ਮਾਫ਼ ਨਹੀਂ ਕਰੇਗੀ।

ਸਾਥੀਓ,

ਸਾਡਾ ਸਭਿਆਚਾਰ ਸਾਨੂੰ ਹਰ ਵਰਗ ਦਾ, ਹਰ ਵਿਚਾਰ ਦਾ ਸਨਮਾਨ ਕਰਨਾ ਸਿਖਾਉਂਦਾ ਹੈ। ਸਾਡਾ ਸਭਿਆਚਾਰ ਸਾਨੂੰ ਆਪਣੀ ਵਿਰਾਸਤ ’ਤੇ ਮਾਣ ਕਰਨਾ ਵੀ ਸਿਖਾਉਂਦਾ ਹੈ। ਇਸ ਪ੍ਰੇਰਨਾ ਨਾਲ ਅੱਜ ਅਸੀਂ ਦਿੱਲੀ ਦੀ ਵਿਰਾਸਤ ਦੀ ਸੰਭਾਲ ਦਾ ਕੰਮ ਵੀ ਕਰ ਰਹੇ ਹਾਂ। ਬੀਤੇ ਸਾਲਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ, ਵਿਕਾਸ ਵੀ ਅਤੇ ਵਿਰਾਸਤ ਵੀ, ਇਸ ਮੰਤਰ ਨਾਲ, ਦਿੱਲੀ ਦੀਆਂ ਅਨੇਕਾਂ ਇਤਿਹਾਸਕ ਜਗਾਵਾਂ ਨੂੰ ਹੋਰ ਬਿਹਤਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਦਿੱਲੀ ਵਿੱਚ ਅਨੇਕਾਂ ਨਵੇਂ ਸਥਲ ਵੀ ਬਣਾਏ ਗਏ ਹਨ। ਦੇਸ਼ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਵੀਰਾਂ ਦੇ ਸਨਮਾਨ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਬਣਾਇਆ ਗਿਆ ਹੈ। ਨਵਾਂ ਸੰਸਦ ਭਵਨ, ਕਰਤੱਵਯ ਪਥ, ਕਰਤੱਵਯ ਭਵਨ ਅਤੇ ਸੇਵਾ ਤੀਰਥ, ਇਹ ਸਾਰੇ 21ਵੀਂ ਸਦੀ ਦੇ ਭਾਰਤ ਦੀ ਨਵੀਂ ਸੋਚ ਨੂੰ ਦਿਖਾਉਂਦੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਭਾਰਤ ਮੰਡਪਮ ਵਿੱਚ ਇਤਿਹਾਸਕ ਗਲੋਬਲ ਏਆਈ ਸਮਿਟ ਹੋਈ। ਭਾਰਤ ਮੰਡਪਮ ਅਤੇ ਯਸ਼ੋਭੂਮੀ ਜਿਹੇ ਸਥਾਨ, ਦੁਨੀਆ ਨੂੰ ਭਾਰਤ ਦੇ ਸਭਿਆਚਾਰ, ਭਾਰਤ ਦੇ ਵਪਾਰ ਅਤੇ ਭਾਰਤ ਦੀ ਸਮਰੱਥਾ ਨਾਲ ਜਾਣੂ ਕਰਾਉਣ ਦਾ ਵੱਡਾ ਜ਼ਰ੍ਹੀਆ ਬਣ ਚੁੱਕੇ ਹਨ। ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਯੁਗੇ-ਯੁਗੀਨ ਭਾਰਤ ਮਿਊਜ਼ੀਅਮ ਜਿਹੇ ਨਵੇਂ ਮਿਊਜ਼ੀਅਮ ਵੀ, ਦਿੱਲੀ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਜਾ ਰਹੇ ਹਨ।

ਸਾਥੀਓ,

ਦਿੱਲੀ ਭਾਰਤ ਦੇ ਇਤਿਹਾਸਕ ਸਫ਼ਰ ਦਾ ਸ਼ਹਿਰ ਹੈ, ਅਤੇ ਅੱਜ ਇਹੀ ਦਿੱਲੀ ਦੇਸ਼ ਦੇ ਇੱਕ ਨਵੇਂ ਦੌਰ ਦਾ ਗਵਾਹ ਬਣ ਰਹੀ ਹੈ। ਇਹ ਨਵੇਂ ਭਾਰਤ ਦੇ ਆਤਮਵਿਸ਼ਵਾਸ ਦਾ ਦੌਰ ਹੈ। ਭਾਰਤ ਦਾ ਇਹੀ ਆਤਮ ਵਿਸ਼ਵਾਸ, ਹੁਣ ਸਾਨੂੰ ਵਿਕਸਿਤ ਭਵਿੱਖ ਵੱਲ ਲੈ ਕੇ ਜਾਵੇਗਾ। ਇਸ ਲਈ ਅਸੀਂ ਸਾਰਿਆਂ ਨੇ ਮਿਲ ਕੇ ਆਪਣੇ ਹਰ ਸੰਕਲਪ ਦੀ ਸਿੱਧੀ ਲਈ ਕੰਮ ਕਰਦੇ ਰਹਿਣਾ ਹੈ। ਮੈਨੂੰ ਭਰੋਸਾ ਹੈ, ਰੇਖਾ ਗੁਪਤਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਅਗਵਾਈ ਵਿੱਚ ਦਿੱਲੀ ਵਿੱਚ ਵਿਕਾਸ ਦਾ ਹਰ ਕੰਮ ਹੋਰ ਜ਼ਿਆਦਾ ਗਤੀ ਫੜੇਗਾ। ਦਿੱਲੀ ਦੇ ਹਰ ਪਰਿਵਾਰ ਦਾ ਜੀਵਨ ਬਿਹਤਰ ਹੋਵੇਗਾ, ਸੁਖੀ ਹੋਵੇਗਾ, ਖ਼ੁਸ਼ਹਾਲ ਹੋਵੇਗਾ। ਇਸ ਸਦਭਾਵਨਾ ਦੇ ਨਾਲ, ਇੱਕ ਵਾਰ ਫਿਰ ਸਾਰੇ ਵਿਕਾਸ ਕਾਰਜਾਂ ਲਈ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ –

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Media Coverage

"Fast-Track Courts For Paper Leaks": PM Modi's Big Message To Youth
NM on the go

Nm on the go

Always be the first to hear from the PM. Get the App Now!
...
Prime Minister announces fast-track courts for paper leak cases to safeguard the future of youth
July 23, 2026

Prime Minister Shri Narendra Modi today emphasized that nothing is more important than the welfare and future of the youth.

The Prime Minister stated that the government has decided to set up fast-track courts to ensure swift and stringent punishment for those involved in paper leaks. Shri Modi noted that he has directed the concerned authorities and officials to take all necessary steps in this regard, adding that this continues a series of measures aimed at safeguarding the interests of students.

The Prime Minister firmly asserted that those who try to harm the future of the youth will not be spared.

In a post on X, the Prime Minister shared:

"Nothing is more important than the welfare and future of our youth!

We have decided to set up fast-track courts to ensure swift and stringent punishment for those involved in paper leaks. Have directed the concerned authorities and officials to take all necessary steps in this regard. This continues our series of steps for safeguarding the interests of students.

Those who try to harm the future of our youth will not be spared.

देश के युवाओं का हित और उनका भविष्य हमारी सर्वोच्च प्राथमिकता है।

पेपर लीक के सभी मामलों में दोषियों को जल्द से जल्द कठोर दंड देने के लिए, केस के त्वरित निस्तारण के लिए फास्ट ट्रैक कोर्ट्स का गठन किया जाएगा। इस संबंध में निर्देश दे दिए गए हैं कि संबंधित विभाग आवश्यक कार्रवाई सुनिश्चित करें।

विद्यार्थियों के हितों को सुरक्षित करने के लिए, सरकार द्वारा लिए जा रहे निर्णयों की श्रृंखला में ये एक महत्वपूर्ण कदम है।

युवाओं के भविष्य के साथ खिलवाड़ करने वाले किसी भी व्यक्ति को बख्शा नहीं जाएगा।"