ਰਾਜਸਥਾਨ ਆਪਣੇ ਕੁਸ਼ਲ ਕਾਰਜਬਲ ਅਤੇ ਵਿਸਤਾਰਿਤ ਬਜ਼ਾਰ ਰਾਹੀਂ ਨਿਵੇਸ਼ ਦੇ ਇੱਕ ਪ੍ਰਮੁੱਖ ਡੈਸਟੀਨੇਸ਼ਨ ਦੇ ਰੂਪ ਵਿੱਚ ਉਭਰ ਰਿਹਾ ਹੈ: ਪ੍ਰਧਾਨ ਮੰਤਰੀ
ਦੁਨੀਆ ਭਰ ਦੇ ਮਾਹਿਰ ਅਤੇ ਨਿਵੇਸ਼ਕ ਭਾਰਤ ਦੇ ਪ੍ਰਤੀ ਉਤਸ਼ਾਹਿਤ ਹਨ : ਪ੍ਰਧਾਨ ਮੰਤਰੀ
ਭਾਰਤ ਦੀ ਸਫ਼ਲਤਾ ਲੋਕਤੰਤਰ, ਜਨਸੰਖਿਆ, ਡਿਜੀਟਲ ਡੇਟਾ ਅਤੇ ਡਿਲੀਵਰੀ ਦੀ ਅਸਲ ਸ਼ਕਤੀ ਨੂੰ ਦਰਸ਼ਾਉਂਦੀ ਹੈ: ਪ੍ਰਧਾਨ ਮੰਤਰੀ
ਇਹ ਸਦੀ ਤਕਨੀਕ ਅਤੇ ਡੇਟਾ ਸੰਚਾਲਿਤ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਦਿਖਾਇਆ ਹੈ ਕਿ ਡਿਜੀਟਲ ਟੈਕਨੋਲੋਜੀ ਦੇ ਲੋਕਤੰਤਰੀਕਰਣ ਤੋਂ ਹਰ ਖੇਤਰ ਅਤੇ ਭਾਈਚਾਰਾ ਲਾਹੇਵੰਦ ਹੋ ਰਿਹਾ ਹੈ : ਪ੍ਰਧਾਨ ਮੰਤਰੀ
ਰਾਜਸਥਾਨ ਉਭਰਨ ਦੇ ਨਾਲ ਹੀ ਵਿਸ਼ਵਾਸਯੋਗ ਵੀ ਹੈ, ਰਾਜਸਥਾਨ ਗ੍ਰਹਿਣਸ਼ੀਲ ਹੈ ਅਤੇ ਸਮੇਂ ਦੇ ਨਾਲ ਖੁਦ ਨੂੰ ਬਿਹਤਰ ਸਰੂਪ ਵਿੱਚ ਬਦਲਣਾ ਜਾਣਦਾ ਹੈ : ਪ੍ਰਧਾਨ ਮੰਤਰੀ
ਭਾਰਤ ਵਿੱਚ ਮਜ਼ਬੂਤ ਮੈਨੂਫੈਕਚਰਿੰਗ ਦਾ ਅਧਾਰ ਹੋਣਾ ਮਹੱਤਵਪੂਰਨ ਹੈ : ਪ੍ਰਧਾਨ ਮੰਤਰੀ
ਭਾਰਤ ਦੇ ਐੱਮਐੱਸਐੱਮਈ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਗਲੋਬਲ ਸਪਲਾਈ ਚੇਨ ਨੂੰ ਸਸ਼ਕਤ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ : ਪ੍ਰਧਾਨ ਮੰਤਰੀ

ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਬਾਗੜੇ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭਜਨਲਾਲ ਜੀ ਸ਼ਰਮਾ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਇੰਡਸਟ੍ਰੀ ਦੇ ਸਾਥੀ, ਵਿਭਿੰਨ ਐਂਬੇਸੇਡਰਸ, ਦੂਤਾਵਾਸਾਂ ਦੇ ਪ੍ਰਤੀਨਿਧੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

ਰਾਜਸਥਾਨ ਦੀ ਵਿਕਾਸ ਯਾਤਰਾ ਵਿੱਚ, ਇੱਕ ਹੋਰ ਅਹਿਮ ਦਿਨ ਹੈ। ਦੇਸ਼ ਅਤੇ ਦੁਨੀਆ ਤੋਂ ਵੱਡੀ ਸੰਖਿਆ ਵਿੱਚ ਡੈਲੀਗੇਟਸ, ਇਨਵੈਸਟਰਸ ਇੱਥੇ ਪਿੰਕ ਸਿਟੀ ਵਿੱਚ ਪਧਾਰੇ ਹਨ। ਇੱਥੇ ਉਦਯੋਗ ਜਗਤ ਦੇ ਵੀ ਅਨੇਕ ਸਾਥੀ ਮੌਜੂਦ ਹਨ। ਰਾਈਜ਼ਿੰਗ ਰਾਜਸਥਾਨ ਸਮਿਟ ਵਿੱਚ ਆਪ ਸਭ ਦਾ ਅਭਿਨੰਦਨ ਹੈ। ਮੈਂ ਰਾਜਸਥਾਨ ਦੀ ਬੀਜੇਪੀ ਸਰਕਾਰ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਵਧਾਈ ਦਵਾਂਗਾ।

 

 ਸਾਥੀਓ,

ਅੱਜ ਦੁਨੀਆ ਦਾ ਹਰ ਐਕਸਪਰਟ, ਹਰ ਇਨਵੈਸਟਰ ਭਾਰਤ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ। Reform-Perform-Transform ਦੇ ਮੰਤਰ ‘ਤੇ ਚਲਦੇ ਹੋਏ, ਭਾਰਤ ਨੇ ਜੋ ਵਿਕਾਸ ਕੀਤਾ ਹੈ, ਉਹ ਹਰ ਖੇਤਰ ਵਿੱਚ ਨਜ਼ਰ ਆਉਂਦਾ ਹੈ। ਆਜ਼ਾਦੀ ਦੇ ਬਾਅਦ ਦੇ 7 ਦਹਾਕੇ ਵਿੱਚ ਭਾਰਤ ਦੁਨੀਆ ਦੀ ਗਿਆਰ੍ਹਵੀਂ ਸਭ ਤੋਂ ਵੱਡੀ ਇਕੋਨੌਮੀ ਬਣ ਪਾਇਆ ਸੀ। ਉਸ ਦੇ ਸਾਹਮਣੇ ਪਿਛਲੇ 10 ਵਰ੍ਹੇ ਵਿੱਚ ਭਾਰਤ 10th largest economy ਤੋਂ 5th largest ਇਕੋਨੌਮੀ ਬਣਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਆਪਣੀ ਇਕੋਨੌਮੀ ਦਾ ਸਾਈਜ਼ ਕਰੀਬ-ਕਰੀਬ ਡਬਲ ਕੀਤਾ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਦਾ ਐਕਸਪੋਰਟ ਵੀ ਕਰੀਬ-ਕਰੀਬ ਡਬਲ ਹੋ ਗਿਆ ਹੈ। 2014 ਤੋਂ ਪਹਿਲਾਂ ਦੇ ਦਹਾਕੇ ਦੀ ਤੁਲਨਾ ਵਿੱਚ ਬੀਤੇ ਦਹਾਕੇ ਵਿੱਚ FDI ਵੀ ਦੁੱਗਣੇ ਤੋਂ ਅਧਿਕ ਹੋਇਆ ਹੈ। ਇਸ ਦੌਰਾਨ ਭਾਰਤ ਨੇ ਇਨਫ੍ਰਾਸਟ੍ਰਕਚਰ ਦਾ ਖਰਚ ਕਰੀਬ 2 ਟ੍ਰਿਲੀਅਨ ਰੁਪਏ ਤੋਂ ਵਧਾ ਕੇ 11 ਟ੍ਰਿਲੀਅਨ ਤੱਕ ਪਹੁੰਚਾ ਦਿੱਤਾ ਹੈ।

ਸਾਥੀਓ,

ਡੈਮੋਕ੍ਰੇਸੀ, ਡੈਮੋਗ੍ਰਾਫੀ, ਡਿਜੀਟਲ ਡੇਟਾ ਅਤੇ ਡਿਲਿਵਰੀ ਦੀ ਪਾਵਰ ਕੀ ਹੁੰਦੀ ਹੈ, ਇਹ ਭਾਰਤ ਦੀ ਸਫਲਤਾ ਤੋਂ ਪਤਾ ਚਲਦਾ ਹੈ। ਭਾਰਤ ਜਿਹੇ ਡਾਇਵਰਸ ਦੇਸ਼ ਵਿੱਚ,  ਡੈਮੋਕ੍ਰੇਸੀ ਇੰਨੀ ਫਲ-ਫੁੱਲ ਰਹੀ ਹੈ, ਇੰਨੀ ਸਸ਼ਕਤ ਹੋ ਰਹੀ ਹੈ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ। ਡੈਮੋਕ੍ਰੇਟਿਕ ਰਹਿੰਦੇ ਹੋਏ, ਮਨੁੱਖਤਾ ਦੀ ਭਲਾਈ, ਇਹ ਭਾਰਤ ਦੀ ਫਿਲੋਸਪੀ ਦੇ ਕੋਰ ਵਿੱਚ ਹੈ, ਇਹ ਭਾਰਤ ਦਾ ਮੂਲ ਚਰਿੱਤਰ ਹੈ। ਅੱਜ ਭਾਰਤ ਦੀ ਜਨਤਾ, ਆਪਣੇ ਡੈਮੋਕ੍ਰੇਟਿਕ ਹੱਕ ਦੇ ਮਾਧਿਅਮ ਨਾਲ ਭਾਰਤ ਵਿੱਚ ਸਟੇਬਲ ਗਵਰਨਮੈਂਟ ਦੇ ਲਈ ਵੋਟ ਦੇ ਰਹੀ ਹੈ।

ਸਾਥੀਓ,

ਭਾਰਤ ਦੇ ਇਨ੍ਹਾਂ ਪੁਰਾਤਨ ਸੰਸਕਾਰਾਂ ਨੂੰ ਸਾਡੀ ਡੈਮੋਗ੍ਰਾਫੀ ਯਾਨੀ ਯੁਵਾਸ਼ਕਤੀ ਅੱਗੇ ਵਧਾ ਰਹੀ  ਹੈ। ਆਉਣ ਵਾਲੇ ਅਨੇਕ ਸਾਲਾਂ ਤੱਕ ਭਾਰਤ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚ ਰਹਿਣ ਵਾਲਾ ਹੈ। ਭਾਰਤ ਵਿੱਚ ਨੌਜਵਾਨਾਂ ਦਾ ਸਭ ਤੋਂ ਵੱਡਾ ਪੂਲ ਹੋਣ ਦੇ ਨਾਲ ਹੀ ਸਭ ਤੋਂ ਵੱਡਾ ਸਕਿਲਡ ਯੁਵਾ ਵਰਗ ਵੀ ਹੋਵੇਗਾ। ਇਸ ਦੇ ਲਈ ਸਰਕਾਰ, ਇੱਕ ਦੇ ਬਾਅਦ ਇੱਕ ਕਈ ਫੈਸਲੇ ਲੈ ਰਹੀ ਹੈ।

 

ਸਾਥੀਓ,

ਬੀਤੇ ਦਹਾਕੇ ਵਿੱਚ ਭਾਰਤ ਦੀ ਯੁਵਾਸ਼ਕਤੀ ਨੇ ਆਪਣੇ ਸਮਰੱਥ ਵਿੱਚ ਇੱਕ ਹੋਰ ਆਯਾਮ ਜੋੜਿਆ ਹੈ। ਇਹ ਨਵਾਂ ਆਯਾਮ ਹੈ, ਭਾਰਤ ਦੀ ਟੈੱਕ ਪਾਵਰ, ਭਾਰਤ ਦੀ ਡੇਟਾ ਪਾਵਰ। ਆਪ ਸਭ ਜਾਣਦੇ ਹੋ ਕਿ ਅੱਜ ਹਰ ਸੈਕਟਰ ਵਿੱਚ ਟੈਕਨੋਲੋਜੀ ਦਾ, ਡੇਟਾ ਦਾ ਕਿੰਨਾ ਮਹੱਤਵ ਹੈ। ਇਹ ਸਦੀ ਟੈੱਕ, ਡ੍ਰਿਵਨ, ਡੇਟਾ ਡ੍ਰਿਵਨ ਸਦੀ ਹੈ। ਬੀਤੇ ਦਹਾਕੇ ਵਿੱਚ ਭਾਰਤ ਵਿੱਚ ਇੰਟਰਨੈੱਟ ਯੂਜ਼ਰਸ ਦੀ ਸੰਖਿਆ ਕਰੀਬ 4 ਗੁਣਾ ਵਧੀ ਹੈ। ਡਿਜੀਟਲ ਟ੍ਰਾਂਜ਼ੈਕਸ਼ਨਸ ਵਿੱਚ ਤਾਂ ਨਵੇਂ ਰਿਕਾਰਡ ਬਣ ਰਹੇ ਹਨ, ਅਤੇ ਇਹ ਤਾਂ ਹਾਲੇ ਸ਼ੁਰੂਆਤ ਹੈ। ਭਾਰਤ, ਦੁਨੀਆ ਨੂੰ ਡੈਮੋਕ੍ਰੇਸੀ, ਡੈਮੋਗ੍ਰਾਫੀ ਅਤੇ ਡੇਟਾ ਦੀ ਅਸਲੀ ਤਾਕਤ ਦਿਖਾ ਰਿਹਾ ਹੈ। ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਡਿਜੀਟਲ ਟੈਕਨੋਲੋਜੀ ਦਾ ਡੈਮੋਕ੍ਰੇਟਾਈਜ਼ੇਸ਼ਨ, ਹਰ ਖੇਤਰ, ਹਰ ਵਰਗ ਨੂੰ ਫਾਇਦਾ ਪਹੁੰਚਾ ਰਿਹਾ ਹੈ।

ਭਾਰਤ ਦਾ UPI, ਭਾਰਤ ਦਾ ਬੈਨੀਫਿਟ ਟ੍ਰਾਂਸਫਰ ਸਕੀਮ ਸਿਸਟਮ, GeM ਗਵਰਨਮੈਂਟ ਈ-ਮਾਰਕਿਟ ਪਲੇਸ, ONDC-Open Network for Digital Commerce, ਅਜਿਹੇ ਕਿੰਨੇ ਹੀ ਪਲੈਟਫਾਰਮਸ ਹਨ, ਜੋ ਡਿਜੀਟਲ ਈਕੋਸਿਸਟਮ ਦੀ ਤਾਕਤ ਨੂੰ ਦਿਖਾਉਂਦੇ ਹਨ। ਇਸ ਦਾ ਬਹੁਤ ਵੱਡਾ ਲਾਭ, ਅਤੇ ਬਹੁਤ ਵੱਡਾ ਪ੍ਰਭਾਵ ਅਸੀਂ ਇੱਥੇ ਰਾਜਸਥਾਨ ਵਿੱਚ ਵੀ ਦੇਖਣ ਜਾ ਰਹੇ ਹਾਂ। ਮੇਰਾ ਹਮੇਸ਼ਾ ਤੋਂ ਵਿਸ਼ਵਾਸ ਰਿਹਾ ਹੈ- ਰਾਜ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ। ਜਦੋਂ ਰਾਜਸਥਾਨ ਵਿਕਾਸ ਦੀ ਨਵੀਂ ਉਚਾਈ ‘ਤੇ ਪਹੁੰਚੇਗਾ ਤਾਂ ਦੇਸ਼ ਨੂੰ ਵੀ ਨਵੀਂ ਉਚਾਈ ਮਿਲੇਗੀ।

ਸਾਥੀਓ,

ਖੇਤਰਫਲ ਦੇ ਹਿਸਾਬ ਨਾਲ ਰਾਜਸਥਾਨ, ਭਾਰਤ ਦਾ ਸਭ ਤੋਂ ਵੱਡਾ ਰਾਜ ਹੈ। ਅਤੇ ਰਾਜਸਥਾਨ ਦੇ ਲੋਕਾਂ ਦਾ ਦਿਲ ਵੀ ਉਨਾ ਹੀ ਵੱਡਾ ਹੈ। ਇੱਥੇ ਦੇ ਲੋਕਾਂ ਦੀ ਮਿਹਨਤ, ਉਨ੍ਹਾਂ ਦੀ ਇਮਾਨਦਾਰੀ, ਕਠਿਨ ਤੋਂ ਕਠਿਨ ਲਕਸ਼ ਨੂੰ ਪਾਉਣ ਦੀ ਇੱਛਾਸ਼ਕਤੀ, ਰਾਸ਼ਟਰ ਪ੍ਰਥਮ ਨੂੰ ਸਰਵੋਪਰਿ ਰੱਖਣ ਦੀ ਭਾਵਨਾ, ਦੇਸ਼ ਦੇ ਲਈ ਕੁਝ ਵੀ ਕਰ ਗੁਜਰਨ ਦੀ ਪ੍ਰੇਰਣਾ, ਇਹ ਤੁਹਾਨੂੰ ਰਾਜਸਥਾਨ ਦੀ ਰਜ-ਰਜ ਵਿੱਚ, ਕਣ-ਕਣ ਵਿੱਚ ਦਿਖਾਈ ਦਿੰਦੀ ਹੈ। ਆਜ਼ਾਦੀ ਦੇ ਬਾਅਦ ਦੀਆਂ ਸਰਕਾਰਾਂ ਦੀ ਪ੍ਰਾਥਮਿਕਤਾ, ਨਾ ਦੇਸ਼ ਦਾ ਵਿਕਾਸ ਸੀ, ਅਤੇ ਨਾ ਹੀ ਦੇਸ਼ ਦੀ ਵਿਰਾਸਤ। ਇਸ ਦਾ ਬਹੁਤ ਵੱਡਾ ਰਾਜਸਥਾਨ ਨੁਕਸਾਨ ਉਠਾ ਚੁੱਕਿਆ ਹੈ। ਲੇਕਿਨ ਅੱਜ ਸਾਡੀ ਸਰਕਾਰ ਵਿਕਾਸ ਵੀ, ਵਿਰਾਸਤ ਵੀ ਇਸ ਮੰਤਰ ‘ਤੇ ਚਲ ਰਹੀ ਹੈ। ਅਤੇ ਇਸ ਦਾ ਬਹੁਤ ਵੱਡਾ ਲਾਭ ਰਾਜਸਥਾਨ ਨੂੰ ਹੋ ਰਿਹਾ ਹੈ।

ਸਾਥੀਓ,

ਰਾਜਸਥਾਨ, ਰਾਈਜ਼ਿੰਗ ਤਾਂ ਹੈ ਹੀ, Reliable ਵੀ ਹੈ। ਰਾਜਸਥਾਨ Receptive ਵੀ ਹੈ ਅਤੇ ਸਮੇਂ ਦੇ ਨਾਲ ਖੁਦ ਨੂੰ Refine ਕਰਨਾ ਵੀ ਜਾਣਦਾ ਹੈ। ਚੁਣੌਤੀਆਂ ਨਾਲ ਟਕਰਾਉਣ ਦਾ ਨਾਮ ਹੈ- ਰਾਜਸਥਾਨ, ਨਵੇਂ ਅਵਸਰਾਂ ਨੂੰ ਬਣਾਉਣ ਦਾ ਨਾਮ ਹੈ- ਰਾਜਸਥਾਨ। ਰਾਜਸਥਾਨ ਦੇ ਇਸ R-Factor ਵਿੱਚ ਹੁਣ ਇੱਕ ਹੋਰ ਪਹਿਲੂ ਜੁੜ ਚੁੱਕਿਆ ਹੈ। ਰਾਜਸਥਾਨ ਦੇ ਲੋਕਾਂ ਨੇ ਇੱਥੇ ਭਾਰੀ ਬਹੁਮਤ ਨਾਲ ਬੀਜੇਪੀ ਦੀ Responsive ਅਤੇ Reformist ਸਰਕਾਰ ਬਣਾਈ ਹੈ। ਬਹੁਤ ਹੀ ਘੱਟ ਸਮੇਂ ਵਿੱਚ ਇੱਥੇ ਭਜਨ ਲਾਲ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਸ਼ਾਨਦਾਰ ਕੰਮ ਕਰਕੇ ਦਿਖਾਇਆ ਹੈ। ਕੁਝ ਹੀ ਦਿਨ ਵਿੱਚ ਰਾਜ ਸਰਕਾਰ ਆਪਣਾ ਇੱਕ ਸਾਲ ਵੀ ਪੂਰਾ ਕਰਨ ਜਾ ਰਿਹਾ ਹੈ। ਭਜਨ ਲਾਲ ਜੀ ਜਿਸ ਕੁਸ਼ਲਤਾ ਅਤੇ ਪ੍ਰਤੀਬੱਧਤਾ ਦੇ ਨਾਲ ਰਾਜਸਥਾਨ ਦੇ ਤੇਜ਼ ਵਿਕਾਸ ਵਿੱਚ ਜੁਟੇ ਹਨ, ਉਹ ਸ਼ਲਾਘਾਯੋਗ ਹੈ। ਗਰੀਬ ਭਲਾਈ ਹੋਵੇ, ਕਿਸਾਨ ਭਲਾਈ ਹੋਵੇ, ਨੌਜਵਾਨਾਂ ਦੇ ਲਈ ਨਵੇਂ ਅਵਸਰਾਂ ਦਾ ਨਿਰਮਾਣ ਹੋਵੇ, ਸੜਕ, ਬਿਜਲੀ, ਪਾਣੀ ਦੇ ਕੰਮ ਹੋਣ, ਰਾਜਸਥਾਨ ਵਿੱਚ ਹਰ ਪ੍ਰਕਾਰ ਦੇ ਵਿਕਾਸ, ਉਸ ਨਾਲ ਜੁੜੇ ਹੋਏ ਸਾਰੇ ਕਾਰਜ ਤੇਜ਼ੀ ਨਾਲ ਹੋ ਰਹੇ ਹਨ। ਕ੍ਰਾਈਮ ਅਤੇ ਕਰੱਪਸ਼ਨ ਨੂੰ ਕੰਟ੍ਰੋਲ ਕਰਨ ਵਿੱਚ ਜੋ ਤਤਪਰਤਾ ਇੱਥੇ ਸਰਕਾਰ ਦਿਖਾ ਰਹੀ ਹੈ, ਉਸ ਨਾਲ ਨਾਗਰਿਕਾਂ ਅਤੇ ਨਿਵੇਸ਼ਕਾਂ ਵਿੱਚ ਨਵਾਂ ਉਤਸ਼ਾਹ ਆਇਆ ਹੈ।

 

ਸਾਥੀਓ,

ਰਾਜਸਥਾਨ ਦੇ Rise ਨੂੰ ਹੋਰ ਜ਼ਿਆਦਾ ਫੀਲ ਕਰਨ ਦੇ ਲਈ ਰਾਜਸਥਾਨ ਦੇ Real potential ਨੂੰ Realise ਕਰਨਾ ਬਹੁਤ ਜ਼ਰੂਰੀ ਹੈ। ਰਾਜਸਥਾਨ ਦੇ ਕੋਲ natural resources ਦਾ ਭੰਡਾਰ ਹੈ। ਰਾਜਸਥਾਨ ਦੇ ਕੋਲ ਆਧੁਨਿਕ ਕਨੈਕਟੀਵਿਟੀ ਦਾ ਨੈੱਟਵਰਕ ਹੈ, ਇੱਕ ਸਮ੍ਰਿੱਧ ਵਿਰਾਸਤ ਹੈ, ਇੱਕ ਬਹੁਤ ਵੱਡਾ ਲੈਂਡਮਾਸ ਹੈ ਅਤੇ ਬਹੁਤ ਹੀ ਸਮਰੱਥ ਯੁਵਾ ਸ਼ਕਤੀ ਵੀ ਹੈ। ਯਾਨੀ ਰੋਡ ਤੋਂ ਲੈ ਕੇ ਰੇਲਵੇਜ਼ ਤੱਕ, ਹੌਸਪਿਟੈਲਿਟੀ ਤੋਂ ਹੈਂਡੀਕ੍ਰਾਫਟ ਤੱਕ, ਫਾਰਮ ਤੋਂ ਲੈ ਕੇ ਫੋਰਟ ਤੱਕ ਰਾਜਸਥਾਨ ਦੇ ਕੋਲ ਬਹੁਤ ਕੁਝ ਹੈ। ਰਾਜਸਥਾਨ ਦਾ ਇਹ ਸਮਰੱਥ, ਰਾਜ ਨੂੰ ਇਨਵੈਸਟਮੈਂਟ ਦੇ ਲਈ ਬਹੁਤ ਹੀ attractive destination ਬਣਾਉਂਦਾ ਹੈ। ਰਾਜਸਥਾਨ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਰਾਜਸਥਾਨ ਵਿੱਚ ਸਿੱਖਣ ਦਾ ਗੁਣ ਹੈ, ਆਪਣਾ ਸਮਰੱਥ ਵਧਾਉਣ ਦਾ ਗੁਣ ਹੈ। ਅਤੇ ਇਸ ਲਈ ਤਾਂ ਹੁਣ ਇੱਥੇ ਰੇਤੀਲੇ ਧੋਰੋਂ ਵਿੱਚ ਵੀ ਪੇੜ, ਫਲਾਂ ਨਾਲ ਲਦ ਰਹੇ ਹਨ, ਜੈਤੂਨ ਅਤੇ ਜੇਟ੍ਰੋਪਾ ਦੀ ਖੇਤੀ ਦਾ ਕੰਮ ਵਧ ਰਿਹਾ ਹੈ। ਜੈਪੁਰ ਦੀ ਬਲੂ ਪੌਟਰੀ, ਪ੍ਰਤਾਪਗੜ੍ਹ ਦੀ ਥੇਵਾ ਜਵੇਲਰੀ ਅਤੇ ਭੀਲਵਾੜਾ ਦਾ ਟੈਕਸਟਾਈਲ ਇਨੋਵੇਸ਼ਨ...ਇਨ੍ਹਾਂ ਦੀ ਅਲੱਗ ਹੀ ਸ਼ਾਨ ਹੈ। ਮਕਰਾਨਾ ਦੇ ਮਾਰਬਲ ਅਤੇ ਕੋਟਾ ਡੋਰੀਆ ਦੀ ਪੂਰੀ ਦੁਨੀਆ ਵਿੱਚ ਪਹਿਚਾਣ ਹੈ। ਨਾਗੌਰ ਵਿੱਚ, ਨਾਗੌਰ ਦੇ ਪਾਨ ਮੇਥੀ ਦੀ ਖੁਸ਼ਬੂ ਵੀ ਨਿਰਾਲੀ ਹੈ। ਅਤੇ ਅੱਜ ਦੀ ਬੀਜੇਪੀ ਸਰਕਾਰ, ਹਰ ਜ਼ਿਲ੍ਹੇ ਦੇ ਸਮਰੱਥ ਨੂੰ ਪਹਿਚਾਣਦੇ ਹੋਏ ਕੰਮ ਕਰ ਰਹੀ ਹੈ।

ਸਾਥੀਓ,

ਤੁਸੀਂ ਵੀ ਜਾਣਦੇ ਹੋ ਭਾਰਤ ਦੇ ਖਣਿਜ ਭੰਡਾਰ ਦਾ ਬਹੁਤ ਵੱਡਾ ਹਿੱਸਾ ਰਾਜਸਥਾਨ ਵਿੱਚ ਹੈ। ਇੱਥੇ ਜਿੰਕ, ਲੇਡ, ਕੌਪਰ, ਮਾਰਬਲ, ਲਾਈਮਸਟੋਨ, ਗ੍ਰੇਨਾਈਟ, ਪੋਟਾਸ਼ ਜਿਹੇ ਅਨੇਕ ਮਿਨਰਲਸ ਦੇ ਭੰਡਾਰ ਹਨ। ਇਹ ਆਤਮਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਹੈ। ਰਾਜਸਥਾਨ, ਭਾਰਤ ਦੀ ਐਨਰਜੀ ਸਕਿਓਰਿਟੀ ਵਿੱਚ ਬਹੁਤ ਵੱਡਾ ਕੰਟ੍ਰੀਬਿਊਟਰ ਹੈ। ਭਾਰਤ ਨੇ ਇਸ ਦਹਾਕੇ ਵਿੱਚ ਅੰਤ ਤੱਕ 500 ਗੀਗਾਵਾਟ ਰੀਨਿਊਬਲ ਐਨਰਜੀ ਕੈਪੇਸਿਟੀ ਬਣਾਉਣ ਦਾ ਟਾਰਗੇਟ ਰੱਖਿਆ ਹੈ। ਇਸ ਵਿੱਚ ਵੀ ਰਾਜਸਥਾਨ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਭਾਰਤ ਦੇ ਸਭ ਤੋਂ ਵੱਡੇ ਸੋਲਰ ਪਾਰਕਸ ਵਿੱਚੋਂ ਅਨੇਕ ਪਾਰਕ ਇੱਥੇ ਬਣ ਰਹੇ ਹਨ।

ਸਾਥੀਓ,

ਰਾਜਸਥਾਨ, ਦਿੱਲੀ ਅਤੇ ਮੁੰਬਈ ਜਿਹੇ economy ਦੇ ਦੋ ਵੱਡੇ ਸੈਂਟਰਸ ਨੂੰ ਜੋੜਦਾ ਹੈ। ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਦੇ ਪੋਰਟਸ ਨੂੰ, ਨੌਰਦਨ ਇੰਡੀਆ ਨਾਲ ਜੋੜਦਾ ਹੈ। ਤੁਸੀਂ ਦੇਖੋ ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੋਰ ਦਾ 250 ਕਿਲੋਮੀਟਰ ਹਿੱਸਾ ਰਾਜਸਥਾਨ ਵਿੱਚ ਹੈ। ਇਸ ਨਾਲ ਰਾਜਸਥਾਨ ਦੇ ਅਲਵਰ, ਭਰਤਪੁਰ, ਦੌਸਾ, ਸਵਾਈ ਮਾਧੋਪੁਰ, ਟੋਂਕ, ਬੂੰਦੀ ਅਤੇ ਕੋਟਾ ਅਜਿਹੇ ਜ਼ਿਲ੍ਹਿਆਂ ਨੂੰ ਬਹੁਤ ਫਾਇਦਾ ਹੋਵੇਗਾ। Dedicated freight corridor ਜਿਹੇ ਆਧੁਨਿਕ ਰੇਲ ਨੈੱਟਵਰਕ ਦਾ 300 ਕਿਲੋਮੀਟਰ ਹਿੱਸਾ ਰਾਜਸਥਾਨ ਵਿੱਚ ਹੈ। ਇਹ ਕੌਰੀਡੋਰ, ਜੈਪੁਰ, ਅਜਮੇਰ, ਸੀਕਰ, ਨਾਗੌਰ ਅਤੇ ਅਲਵਰ ਜ਼ਿਲ੍ਹਿਆਂ ਤੋਂ ਹੋ ਕੇ ਗੁਜਰਦਾ ਹੈ। ਕਨੈਕਟੀਵਿਟੀ ਦੇ ਇੰਨੇ ਵੱਡੇ ਪ੍ਰੋਜੈਕਟਸ ਦਾ ਸੈਂਟਰ ਹੋਣ ਦੇ ਕਾਰਨ ਰਾਜਸਥਾਨ ਨਿਵੇਸ਼ ਦੇ ਲਈ ਬਿਹਤਰੀਨ ਡੈਸਟੀਨੇਸ਼ਨ ਹੈ। ਖਾਸ ਤੌਰ ‘ਤੇ ਡ੍ਰਾਯ ਪੋਰਟਸ ਅਤੇ ਲੌਜਿਸਟਿਕਸ ਸੈਕਟਰ ਦੇ ਲਈ ਤਾਂ ਇੱਥੇ ਅਪਾਰ ਸੰਭਾਵਨਾਵਾਂ ਹਨ। ਅਸੀਂ ਇੱਥੇ ਮਲਟੀ ਮਾਡਲ ਲੌਜਿਸਟਿਕ ਪਾਰਕ ਦਾ ਵਿਕਾਸ ਕਰ ਰਹੇ ਹਾਂ। ਇੱਥੇ ਲਗਭਗ ਦੋ ਦਰਜਨ Sector Specific ਇੰਡਸਟ੍ਰੀਅਲ ਪਾਰਕ ਬਣਾਏ ਜਾ ਰਹੇ ਹਨ। ਦੋ ਏਅਰ ਕਾਰਗੋ ਕੰਪਲੈਕਸ ਦਾ ਨਿਰਮਾਣ ਵੀ ਹੋਇਆ ਹੈ। ਇਸ ਨਾਲ ਰਾਜਸਥਾਨ ਵਿੱਚ ਇੰਡਸਟ੍ਰੀ ਲਗਾਉਣਾ ਅਸਾਨ ਹੋਵੇਗਾ, ਇੰਡਸਟ੍ਰੀਅਲ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ।

 

ਸਾਥੀਓ,

ਭਾਰਤ ਦੇ ਸਮ੍ਰਿੱਧ ਫਿਊਚਰ ਵਿੱਚ ਅਸੀਂ ਟੂਰਿਜ਼ਮ ਦਾ ਬਹੁਤ ਵੱਡਾ ਪੋਟੈਂਸ਼ੀਅਲ ਦੇਖ ਰਹੇ ਹਾਂ। ਭਾਰਤ ਵਿੱਚ ਨੇਚਰ, ਕਲਚਰ, ਐਡਵੈਂਚਰ, ਕਾਨਫਰੰਸ, ਡੈਸਟੀਨੇਸ਼ਨ ਵੈਡਿੰਗ ਅਤੇ ਹੈਰੀਟੇਜ਼ ਟੂਰਿਜ਼ਮ ਸਾਰਿਆਂ ਲਈ ਅਸੀਮ ਸੰਭਾਵਨਾਵਾਂ ਹਨ। ਰਾਜਸਥਾਨ, ਭਾਰਤ ਦੇ ਟੂਰਿਜ਼ਮ ਮੈਪ ਦਾ ਪ੍ਰਮੁੱਖ ਕੇਂਦਰ ਹੈ। ਇੱਥੇ ਇਤਿਹਾਸ ਵੀ ਹੈ, ਧਰੋਹਰਾਂ ਵੀ ਹਨ, ਵਿਸ਼ਾਲ ਰੇਗਿਸਤਾਨ ਅਤੇ ਸੁੰਦਰ ਝੀਲਾਂ ਵੀ ਹਨ। ਇੱਥੇ ਦੇ ਗੀਤ-ਸੰਗੀਤ ਅਤੇ ਖਾਣ-ਪਾਣ ਉਸ ਦੇ ਲਈ ਤਾਂ ਜਿੰਨਾ ਕਹੋ, ਉੰਨਾ ਘੱਟ ਹੈ। Tour, Travel ਅਤੇ Hospitality Sector ਨੂੰ ਜੋ ਚਾਹੀਦਾ ਹੈ, ਉਹ ਸਭ ਰਾਜਸਥਾਨ ਵਿੱਚ ਹੈ। ਰਾਜਸਥਾਨ ਦੁਨੀਆ ਦੇ ਉਨ੍ਹਾਂ ਚੁਣੇ ਹੋਏ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਲੋਕ ਵਿਆਹ-ਸ਼ਾਦੀ ਜਿਹੇ ਜੀਵਨ ਦੇ ਪਲਾਂ ਨੂੰ ਯਾਦਗਾਰ ਬਣਾਉਣ ਦੇ ਲਈ ਰਾਜਸਥਾਨ ਆਉਣਾ ਚਾਹੁੰਦੇ ਹਨ। ਰਾਜਸਥਾਨ ਵਿੱਚ wild life tourism ਦਾ ਵੀ ਬਹੁਤ ਜ਼ਿਆਦਾ ਸਕੋਪ ਹੈ। ਰਣਥੰਭੌਰ ਹੋਵੇ, ਸਰਿਸਕਾ ਹੋਵੇ, ਮੁਕੁੰਦਰਾ ਹਿਲਸ ਹੋਣ, ਕੇਵਲਾਦੇਵ ਹੋਵੇ ਅਜਿਹੇ ਅਨੇਕ ਸਤਾਨ ਹਨ, ਜੋ ਵਾਈਲਡ ਲਾਈਫ ਨੂੰ ਪਸੰਦ ਕਰਨ ਵਾਲਿਆਂ ਦੇ ਲਈ ਸਵਰਗ ਹਨ। ਮੈਨੂੰ ਖੁਸ਼ੀ ਹੈ ਕਿ ਰਾਜਸਥਾਨ ਸਰਕਾਰ ਆਪਣੇ ਟੂਰਿਸਟ ਡੈਸਟੀਨੇਸ਼ਨਾਂ, ਹੈਰੀਟੇਜ਼ ਸੈਂਟਰਾਂ ਨੂੰ ਬਿਹਤਰ ਕਨੈਕਟੀਵਿਟੀ ਨਾਲ ਜੋੜ ਰਹੀ ਹੈ। ਭਾਰਤ ਸਰਕਾਰ ਨੇ ਲਗਭਗ ਅਲੱਗ-ਅਲੱਗ ਥੀਮ ਸਰਕਿਟਸ ਨਾਲ ਜੁੜੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ। 2004 ਤੋਂ 2014 ਦਰਮਿਆਨ, 10 ਵਰ੍ਹਿਆਂ ਵਿੱਚ ਭਾਰਤ ਵਿੱਚ 5 ਕਰੋੜ ਦੇ ਆਸ-ਪਾਸ ਵਿਦੇਸ਼ੀ ਟੂਰਿਸਟ ਆਏ ਸਨ। ਜਦਕਿ, 2014 ਤੋਂ 2024 ਦਰਮਿਆਨ ਭਾਰਤ ਵਿੱਚ 7 ਕਰੋੜ ਤੋਂ ਜ਼ਿਆਦਾ ਵਿਦੇਸ਼ੀ ਟੂਰਿਸਟ ਆਏ ਹਨ, ਅਤੇ ਤੁਸੀਂ ਧਿਆਨ ਦਿਓ ਇਨ੍ਹਾਂ 10 ਵਰ੍ਹਿਆਂ ਵਿੱਚ ਪੂਰੀ ਦੁਨੀਆ ਦੇ ਤਿੰਨ-ਚਾਰ ਵਰ੍ਹਿਆਂ  ਤੋਂ ਕੋਰੋਨਾ ਨਾਲ ਲੜਨ ਵਿੱਚ ਨਿਕਲ ਗਏ ਸਨ। ਕੋਰੋਨਾ ਕਾਲ ਵਿੱਚ ਟੂਰਿਜ਼ਮ ਠੱਪ ਪਿਆ ਸੀ। ਇਸ ਦੇ ਬਾਵਜੂਦ, ਭਾਰਤ ਵਿੱਚ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਇੰਨੀ ਜ਼ਿਆਦਾ ਵਧੀ ਹੈ। ਭਾਰਤ ਨੇ ਅਨੇਕ ਦੇਸ਼ਾਂ ਦੇ ਟੂਰਿਸਟਾਂ ਨੂੰ ਈ-ਵੀਜ਼ਾ ਦੀ ਜੋ ਸੁਵਿਧਾ ਦਿੱਤੀ ਹੈ, ਉਸ ਨਾਲ ਵਿਦੇਸ਼ੀ ਮਹਿਮਾਨਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਭਾਰਤ ਵਿੱਚ ਅੱਜ ਡੋਮੈਸਟਿਕ ਟੂਰਿਜ਼ਮ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ, ਉਡਾਣ ਯੋਜਨਾ ਹੋਵੇ, ਵੰਦੇ ਭਾਰਤ ਟ੍ਰੇਨਾਂ ਹੋਣ, ਪ੍ਰਸਾਦ ਸਕੀਮ ਹੋਵੇ, ਇਨ੍ਹਾਂ ਸਾਰਿਆਂ ਦਾ ਲਾਭ ਰਾਜਸਥਾਨ ਨੂੰ ਮਿਲ ਰਿਹਾ ਹੈ। ਭਾਰਤ ਦੇ ਵਾਈਬ੍ਰੈਂਟ ਵਿਲੇਜ਼ ਜਿਹੇ ਪ੍ਰੋਗਰਾਮਾਂ ਨਾਲ ਵੀ ਰਾਜਸਥਾਨ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਮੈਂ ਦੇਸ਼ਵਾਸੀਆਂ ਨੂੰ ਵੈੱਡ ਇਨ ਇੰਡੀਆ ਦਾ ਸੱਦਾ ਦਿੰਦਾ ਹਾਂ। ਇਸ ਦਾ ਫਾਇਦਾ ਵੀ ਰਾਜਸਥਾਨ ਨੂੰ ਹੋਣਾ ਤੈਅ ਹੈ। ਰਾਜਸਥਾਨ ਵਿੱਚ ਹੈਰੀਟੇਜ ਟੂਰਿਜ਼ਮ, ਫਿਲਮ ਟੂਰਿਜ਼ਮ, ਈਕੋ ਟੂਰਿਜ਼ਮ, ਰੂਰਲ ਟੂਰਿਜ਼ਮ, ਬੌਰਡਰ ਏਰੀਆ ਟੂਰਿਜ਼ਮ ਇਸ ਨੂੰ ਵਧਾਉਣ ਦੀਆਂ ਅਥਾਹ ਸੰਭਾਵਨਾਵਾਂ ਹਨ। ਇਨ੍ਹਾਂ ਖੇਤਰਾਂ ਵਿੱਚ ਤੁਹਾਡਾ ਨਿਵੇਸ਼, ਰਾਜਸਥਾਨ ਦੇ ਟੂਰਿਜ਼ਮ ਸੈਕਟਰ ਨੂੰ ਤਾਕਤ ਦੇਵੇਗਾ ਅਤੇ ਤੁਹਾਡਾ ਬਿਜ਼ਨਿਸ ਵੀ ਵਧਾਏਗਾ। 

ਸਾਥੀਓ,

ਤੁਸੀਂ ਸਾਰੇ ਗਲੋਬਲ ਸਪਲਾਈ ਅਤੇ ਵੈਲਿਊ ਚੇਨ ਨਾਲ ਜੁੜੀਆਂ ਚੁਣੌਤੀਆਂ ਤੋਂ ਜਾਣੂ ਹੋ। ਅੱਜ ਦੁਨੀਆ ਨੂੰ ਇੱਕ ਅਜਿਹੀ ਅਰਥਵਿਵਸਥਾ ਦੀ ਜ਼ਰੂਰਤ ਹੈ, ਜੋ ਵੱਡੇ ਤੋਂ ਵੱਡੇ ਸੰਕਟ ਦੌਰਾਨ ਵੀ ਮਜ਼ਬੂਤੀ ਨਾਲ ਚਲਦੀ ਰਹੇ, ਉਸ ਵਿੱਚ ਰੁਕਾਵਟਾਂ ਨਾ ਆਉਣ। ਇਸ ਲਈ ਭਾਰਤ ਵਿੱਚ ਵਿਆਪਕ ਮੈਨੂਫੈਕਚਰਿੰਗ ਬੇਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਭਾਰਤ ਦੇ ਲਈ ਹੀ ਨਹੀਂ, ਬਲਕਿ ਦੁਨੀਆ ਦੀ ਇਕੋਨਮੀ ਦੇ ਲਈ ਵੀ ਜ਼ਰੂਰੀ ਹੈ। ਆਪਣੀ ਇਸੇ ਜ਼ਿੰਮੇਦਾਰੀ ਨੂੰ ਸਮਝਦੇ ਹੋਏ, ਭਾਰਤ ਨੇ ਮੈਨੂਫੈਕਚਰਿੰਗ ਵਿੱਚ ਆਤਮਨਿਰਭਰਤਾ ਦਾ ਇੱਕ ਬਹੁਤ ਵੱਡਾ ਸੰਕਲਪ ਲਿਆ ਹੈ। ਭਾਰਤ, ਆਪਣੇ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ low cost manufacturing ’ਤੇ ਬਲ ਦੇ ਰਿਹਾ ਹੈ। ਭਾਰਤ ਦੇ ਪੈਟਰੋਲੀਅਮ ਪ੍ਰੋਡਕਟਸ, ਭਾਰਤ ਦੀਆਂ ਦਵਾਈਆਂ ਅਤੇ ਵੈਕਸੀਨਾਂ, ਭਾਰਤ ਦਾ ਇਲੈਕਟ੍ਰੋਨਿਕਸ ਸਮਾਨ ਇਸ ਵਿੱਚ ਭਾਰਤ ਦੀ ਰਿਕਾਰਡ ਮੈਨੂਫੈਕਚਰਿੰਗ ਤੋਂ ਦੁਨੀਆ ਨੂੰ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ। ਰਾਜਸਥਾਨ ਤੋਂ ਵੀ ਬੀਤੇ ਵਰ੍ਹੇ, ਲਗਭਗ ਚੌਰਾਸੀ ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਹੋਇਆ ਹੈ, 84 thousand crore rupees। ਇਸ ਵਿੱਚ ਇੰਜੀਨਿਅਰਿੰਗ ਗੁੱਡਸ, ਜੇਮਸ ਅਤੇ ਜਵੈਲਰੀ, ਟੈਕਸਟਾਈਲ, ਹੈਂਡੀਕ੍ਰਾਫਟਸ, ਐਗਰੋ ਫੂਡ ਪ੍ਰੋਡਕਟਸ ਸ਼ਾਮਲ ਹਨ। 

 

ਸਾਥੀਓ,

ਭਾਰਤ ਵਿੱਚ ਮੈਨੂਫੈਕਚਰਿੰਗ ਵਧਾਉਣ ਵਿੱਚ PLI ਸਕੀਮ ਦਾ ਰੋਲ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ Electronics, Speciality Steel, Automobiles ਅਤੇ auto components, Solar PVs, Pharmaceutical drugs...ਇਨ੍ਹਾਂ ਸੈਕਟਰਾਂ ਵਿੱਚ ਬਹੁਤ ਜ਼ਿਆਦਾ ਉਤਸਾਹ ਹੈ। PLI ਸਕੀਮ ਦੇ ਕਾਰਨ ਕਰੀਬ ਸਵਾ ਲੱਖ ਕਰੋੜ ਰੁਪਏ ਦਾ ਇਨਵੈਸਟਮੈਂਟ ਆਇਆ ਹੈ, ਕਰੀਬ 11 ਲੱਖ ਕਰੋੜ ਰੁਪਏ ਦੇ ਪ੍ਰੋਡਕਟ ਬਣੇ ਹਨ ਅਤੇ ਐਕਸਪੋਰਟਸ ਵਿੱਚ 4 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਲੱਖਾਂ ਨੌਜਵਾਨਾਂ ਨੂੰ ਨਵੇਂ ਰੋਜ਼ਗਾਰ ਵੀ ਮਿਲੇ ਹਨ। ਇੱਥੇ ਰਾਜਸਥਾਨ ਵਿੱਚ ਵੀ ਆਟੋਮੋਟਿਵ ਅਤੇ ਆਟੋ ਕੰਪੋਨੈਂਟ ਇੰਡਸਟ੍ਰੀ ਦਾ ਵਧੀਆਂ ਬੇਸ ਤਿਆਰ ਹੋ ਚੁੱਕਿਆ ਹੈ। ਇੱਥੇ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਦੇ ਲਈ ਬਹੁਤ ਸੰਭਾਵਨਾਵਾਂ ਹਨ। ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਦੇ ਲਈ ਵੀ ਜੋ ਜ਼ਰੂਰੀ ਇਨਫ੍ਰਾਸਟ੍ਰਕਚਰ ਦੀ ਜ਼ਰੂਰਤ ਹੈ, ਉਹ ਵੀ ਰਾਜਸਥਾਨ ਵਿੱਚ ਉਪਲਬਧ ਹੈ। ਮੈਂ ਸਾਰੇ ਨਿਵੇਸ਼ਕਾਂ ਨੂੰ ਤਾਕੀਦ ਕਰਾਂਗਾ, ਇਨਵੈਸਟਰਸ ਨੂੰ ਤਾਕੀਦ ਕਰਾਂਗਾ, ਰਾਜਸਥਾਨ ਦੇ ਮੈਨੂਫੈਕਚਰਿੰਗ ਪੋਟੈਂਸ਼ੀਅਲ ਨੂੰ ਵੀ ਜ਼ਰੂਰ ਐਕਸਪਲੋਰ ਕਰਨ। 

ਸਾਥੀਓ,

ਰਾਈਜ਼ਿੰਗ ਰਾਜਸਥਾਨ ਦੀ ਬਹੁਤ ਵੱਡੀ ਤਾਕਤ ਹੈ- MSMEs.. MSMEs ਦੇ ਮਾਮਲੇ ਵਿੱਚ ਰਾਜਸਥਾਨ, ਭਾਰਤ ਦੇ ਟੌਪ 5 ਰਾਜਾਂ ਵਿੱਚੋਂ ਇੱਕ ਹੈ। ਇੱਥੇ ਇਸ ਸਮਿਟ ਵਿੱਚ MSMEs ’ਤੇ ਅਲੱਗ ਤੋਂ ਇੱਕ ਕਨਕਲੇਵ ਵੀ ਹੋਣ ਜਾ ਰਿਹਾ ਹੈ। ਰਾਜਸਥਾਨ ਦੇ 27 ਲੱਖ ਤੋਂ ਜ਼ਿਆਦਾ ਛੋਟੇ ਅਤੇ ਲਘੂ ਉਦਯੋਗ, ਲਘੂ ਉਦਯੋਗਾਂ ਵਿੱਚ ਕੰਮ ਕਰਨ ਵਾਲੇ 50 ਲੱਖ ਤੋਂ ਜ਼ਿਆਦਾ ਲੋਕ, ਰਾਜਸਥਾਨ ਦੀ ਕਿਸਮਤ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਮੈਨੂੰ ਖੁਸ਼ੀ ਹੈ ਕਿ ਰਾਜਸਥਾਨ ਵਿੱਚ ਨਵੀਂ ਸਰਕਾਰ ਬਣਦੇ ਹੀ ਕੁਝ ਹੀ ਸਮੇਂ ਵਿੱਚ ਨਵੀਂ MSMEs ਪਾਲਿਸੀ ਲੈ ਕੇ ਆ ਗਈ। ਭਾਰਤ ਸਰਕਾਰ ਵੀ ਆਪਣੀਆਂ ਨੀਤੀਆਂ ਅਤੇ ਫੈਸਲਿਆਂ ਨਾਲ MSMEs ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਭਾਰਤ ਦੇ MSMEs ਸਿਰਫ਼ ਭਾਰਤ ਹੀ ਨਹੀਂ, ਬਲਕਿ ਗਲੋਬਲ ਸਪਲਾਈ ਅਤੇ ਵੈਲਿਊ ਚੇਨ ਨੂੰ ਸਸ਼ਕਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਅਸੀਂ ਕੋਰੋਨਾ ਦੌਰਾਨ ਜਦੋਂ ਦੁਨੀਆ ਵਿੱਚ ਫਾਰਮਾ ਨਾਲ ਜੁੜੀ ਸਪਲਾਈ ਚੇਨ ਕ੍ਰਾਈਸਿਸ ਵਿੱਚ ਆਈ ਤਾਂ ਭਾਰਤ ਦੇ ਫਾਰਮਾ ਸੈਕਟਰ ਨੇ ਦੁਨੀਆ ਦੀ ਮਦਦ ਕੀਤੀ। ਇਹ ਇਸ ਲਈ ਸੰਭਵ ਹੋਇਆ ਕਿਉਂਕਿ ਭਾਰਤ ਦਾ ਫਾਰਮਾ ਸੈਕਟਰ ਬਹੁਤ ਮਜ਼ਬੂਤ ਹੈ। ਇਸੇ ਤਰ੍ਹਾਂ ਹੀ ਸਾਨੂੰ ਭਾਰਤ ਨੂੰ ਬਾਕੀ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਦਾ ਬਹੁਤ ਸਟ੍ਰੌਂਗ ਬੇਸ ਬਣਾਉਂ ਹੈ। ਅਤੇ ਇਸ ਵਿੱਚ ਸਾਡੇ MSMEs ਦਾ ਵੱਡਾ ਰੋਲ ਹੋਣ ਜਾ ਰਿਹਾ ਹੈ। 

ਸਾਥੀਓ,

ਸਾਡੀ ਸਰਕਾਰ ਨੇ MSMEs ਦੀ ਪੜਿਭਾਸ਼ਾ ਬਦਲੀ ਹੈ, ਤਾਕਿ ਉਨ੍ਹਾਂ ਨੂੰ ਗ੍ਰੋਥ ਦੇ ਹੋਰ ਅਧਿਕ ਅਵਸਰ ਮਿਲ ਸਕਣ। ਕੇਂਦਰ ਸਰਕਾਰ ਨੇ ਕਰੀਬ 5 ਕਰੋੜ MSMEs ਨੂੰ formal economy ਨਾਲ ਜੋੜਿਆ ਹੈ। ਇਸ ਨਾਲ ਇਨ੍ਹਾਂ ਉਦਯੋਗਾਂ ਦੇ ਲਈ access to credit ਅਸਾ ਹੋਇਆ ਹੈ। ਅਸੀਂ ਇੱਕ ਕ੍ਰੈਡਿਟ ਗਰੰਟੀ ਲਿੰਕਸ ਸਕੀਮ ਵੀ ਬਣਾਈ ਹੈ। ਇਸ ਦੇ ਤਹਿਤ ਛੋਟੇ ਉਦਯੋਗਾਂ ਨੂੰ ਕਰੀਬ 7 ਲੱਖ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਬੀਤੇ ਦਹਾਕੇ ਵਿੱਚ MSMEs ਦੇ ਲਈ ਕ੍ਰੈਡਿਟ ਫਲੋ, ਦੋ ਗੁਣਾ ਤੋਂ ਅਧਿਕ ਵਧ ਚੁੱਕਿਆ ਹੈ। ਸਾਲ 2014 ਵਿੱਚ ਜਿੱਥੇ ਇਹ ਕਰੀਬ 10 ਲੱਖ ਕਰੋੜ ਰੁਪਏ ਹੁੰਦਾ ਸੀ, ਅੱਜ ਇਹ 22 ਲੱਖ ਕਰੋੜ ਰੁਪਏ ਤੋਂ ਉੱਪਰ ਜਾ ਚੁੱਕਿਆ ਹੈ। ਇਸ ਦਾ ਰਾਜਸਥਾਨ ਵੀ ਬਹੁਤ ਵੱਡਾ ਲਾਭਾਰਥੀ ਰਿਹਾ ਹੈ। MSMEs ਦੀ ਇਹ ਵਧਦੀ ਤਾਕਤ, ਰਾਜਸਥਨਾ ਦੇ ਵਿਕਾਸ ਨੂੰ ਇੱਕ ਨਵੀਂ ਉਚਾਈ ‘ਤੇ ਲੈ ਜਾਵੇਗੀ। 

 

ਸਾਥੀਓ,

ਅਸੀਂ ਆਤਮਨਿਰਭਰ ਭਾਰਤ ਦੇ ਨਵੇਂ ਸਫ਼ਰ ’ਤੇ ਚਲ ਚੁੱਕੇ ਹਾਂ। ਆਤਮਨਿਰਭਰ ਭਾਰਤ ਦਾ ਅਭਿਯਾਨ, ਇਹ ਵਿਜ਼ਨ ਗਲੋਬਲ ਹੈ ਅਤੇ ਉਸ ਦਾ ਇੰਪੈਕਟ ਵੀ ਗਲੋਬਲ ਹੈ। ਸਰਕਾਰ ਦੇ ਪੱਧਰ ’ਤੇ ਅਸੀਂ, whole of the Government approach ਦੇ ਨਾਲ ਅੱਗੇ ਵਧ ਰਹੇ ਹਾਂ। ਇੰਡਸਟ੍ਰੀਅਲ ਗ੍ਰੋਥ ਦੇ ਲਈ ਵੀ ਅਸੀਂ ਹਰ ਸੈਕਟਰ, ਹਰ ਫੈਕਟਰ ਨੂੰ ਇਕੱਠੇ ਹੁਲਾਰਾ ਦੇ ਰਹੇ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਸਬਕਾ ਪ੍ਰਯਾਸ ਦੀ ਇਹੀ ਭਾਵਨਾ, ਵਿਕਸਿਤ ਰਾਜਸਥਾਨ ਬਣਾਏਗੀ, ਵਿਕਸਿਤ ਭਾਰਤ ਬਣਾਏਗੀ। 

ਸਾਥੀਓ,

ਇੱਥੇ ਦੇਸ਼ ਅਤੇ ਦੁਨੀਆ ਤੋਂ ਅਨੇਕ ਡੈਲੀਗੇਟਸ ਆਏ ਹਨ, ਬਹੁਤ ਸਾਰੇ ਸਾਥੀਆਂ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ, ਹੋ ਸਕਦਾ ਹੈ ਰਾਜਸਥਾਨ ਦੀ ਵੀ ਉਨ੍ਹਾਂ ਦੀ ਪਹਿਲੀ ਯਾਤਰਾ ਹੇਵੇ। ਅੰਤ ਵਿੱਚ, ਮੈਂ ਇਹੀ ਕਹਾਂਗਾ, ਸਵਦੇਸ਼ ਵਾਪਸ ਜਾਣ ਤੋਂ ਪਹਿਲੇ ਤੁਸੀਂ ਰਾਜਸਥਾਨ ਨੂੰ, ਭਾਰਤ ਨੂੰ ਜ਼ਰੂਰ ਐਕਸਪਲੋਰ ਕਰੋ। ਰਾਜਸਥਾਨ ਦੇ ਰੰਗ-ਬਿਰੰਗੇ ਬਜ਼ਾਰਾਂ ਦਾ ਸ਼ੌਪਿੰਗ ਐਕਸਪੀਰੀਅੰਸ, ਇੱਥੇ ਦੇ ਲੋਕਾਂ ਦੀ ਜ਼ਿੰਦਾਦਿਲੀ, ਇਹ ਸਭ ਕੁਝ ਤੁਸੀਂ ਕਦੇ ਵੀ ਨਹੀਂ ਭੁਲੋਗੇ। ਇੱਕ ਵਾਰ ਫਿਰ ਸਾਰੇ ਨਿਵੇਸ਼ਕਾਂ ਨੂੰ, ਰਾਈਜ਼ਿੰਗ ਰਾਜਸਥਾਨ ਦੇ ਸੰਕਲਪ ਨੂੰ, ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। 

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Portraits of PVC recipients replace British officers at Rashtrapati Bhavan

Media Coverage

Portraits of PVC recipients replace British officers at Rashtrapati Bhavan
NM on the go

Nm on the go

Always be the first to hear from the PM. Get the App Now!
...
Prime Minister welcomes passage of SHANTI Bill by Parliament
December 18, 2025

The Prime Minister, Shri Narendra Modi has welcomed the passage of the SHANTI Bill by both Houses of Parliament, describing it as a transformational moment for India’s technology landscape.

Expressing gratitude to Members of Parliament for supporting the Bill, the Prime Minister said that it will safely power Artificial Intelligence, enable green manufacturing and deliver a decisive boost to a clean-energy future for the country and the world.

Shri Modi noted that the SHANTI Bill will also open numerous opportunities for the private sector and the youth, adding that this is the ideal time to invest, innovate and build in India.

The Prime Minister wrote on X;

“The passing of the SHANTI Bill by both Houses of Parliament marks a transformational moment for our technology landscape. My gratitude to MPs who have supported its passage. From safely powering AI to enabling green manufacturing, it delivers a decisive boost to a clean-energy future for the country and the world. It also opens numerous opportunities for the private sector and our youth. This is the ideal time to invest, innovate and build in India!”