ਜੰਮੂ –ਕਸ਼ਮੀਰ, ਤੇਲੰਗਾਨਾ ਅਤੇ ਓਡੀਸ਼ਾ ਵਿੱਚ ਰੇਲ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦੀ ਸ਼ੁਰੂਆਤ ਨਾਲ ਟੂਰਿਸਟਾਂ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਇਨ੍ਹਾਂ ਖੇਤਰਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਵਿੱਚ ਮਦਦ ਮਿਲੇਗੀ : ਪ੍ਰਧਾਨ ਮੰਤਰੀ
ਅੱਜ ਦੇਸ਼ ਵਿਕਿਸਤ ਭਾਰਤ ਦੀ ਸੰਕਲਪ ਸਿੱਧੀ ਵਿੱਚ ਜੁਟਿਆ ਹੈ ਅਤੇ ਇਸ ਲਈ ਭਾਰਤੀ ਰੇਲਵੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ : ਪ੍ਰਧਾਨ ਮੰਤਰੀ
ਅੱਜ ਭਾਰਤ ਰੇਲ ਲਾਈਨਾਂ ਦੇ ਸੌ ਫੀਸਦੀ ਇਲੈਕਟ੍ਰੀਫਿਕੇਸ਼ਨ ਦੇ ਨੇੜੇ ਹੈ, ਅਸੀਂ ਰੇਲਵੇਅਜ਼ ਦੀ ਪਹੁੰਚ ਦਾ ਵੀ ਨਿਰੰਤਰ ਵਿਸਥਾਰ ਕੀਤਾ ਹੈ: ਪੀਐੱਮ
ਉਨ੍ਹਾਂ ਨੇ ਪੂਰਬੀ ਤਟ ਰੇਲਵੇ ਦੇ ਰਾਏਗਡਾ ਰੇਲਵੇ ਡਿਵੀਜ਼ਨ ਭਵਨ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਤੇਲੰਗਾਨਾ ਵਿੱਚ ਚਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ

ਨਮਸਕਾਰ ਜੀ।

ਤੇਲੰਗਾਨਾ ਦੇ ਗਵਰਨਰ ਸ਼੍ਰੀਮਾਨ ਜਿਸ਼ਣੂ ਦੇਵ ਵਰਮਾ ਜੀ, ਓਡੀਸ਼ਾ ਦੇ ਗਵਰਨਰ ਸ਼੍ਰੀ ਹਰੀ ਬਾਬੂ ਜੀ, ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਜੀ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀਮਾਨ ਉਮਰ ਅਬਦੁੱਲਾ ਜੀ, ਤੇਲੰਗਾਨਾ ਦੇ ਸੀਐੱਮ ਸ਼੍ਰੀਮਾਨ ਰੇਵੰਤ ਰੈੱਡੀ ਜੀ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਚਰਨ ਮਾਂਝੀ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਜੀ ਕਿਸ਼ਨ ਰੈੱਡੀ ਜੀ, ਡਾ. ਜਿਤੇਂਦਰ ਸਿੰਘ ਜੀ, ਵੀ ਸੋਮੈਯਾ ਜੀ, ਰਵਨੀਤ ਸਿੰਘ ਬਿੱਟੂ ਜੀ, ਬੰਡੀ ਸੰਜੈ ਕੁਮਾਰ ਜੀ, ਹੋਰ ਮੰਤਰੀਗਣ, ਸਾਂਸਦ ਵਿਧਾਇਕਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

 

ਅੱਜ ਗੁਰੂ ਗੋਵਿੰਦ ਸਿੰਘ ਜੀ ਦੀ, ਉਨ੍ਹਾਂ ਦਾ ਇਹ ਪ੍ਰਕਾਸ਼ ਪੁਰਬ ਹੈ। ਉਨ੍ਹਾਂ ਦੇ ਵਿਚਾਰ, ਉਨ੍ਹਾਂ ਦਾ ਜੀਵਨ ਸਾਨੂੰ ਸਮ੍ਰਿੱਧ ਅਤੇ ਸਸ਼ਕਤ ਭਾਰਤ ਬਣਾਉਣ ਦੀ ਪ੍ਰੇਰਣਾ ਦਿੰਦਾ ਹੈ। ਮੈਂ ਸਾਰਿਆਂ ਨੂੰ ਗੂਰੂ ਗੋਵਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। 

 

ਸਾਥੀਓ,

2025 ਦੀ ਸ਼ੁਰੂਆਤ ਤੋਂ ਹੀ ਭਾਰਤ, ਕਨੈਕਟੀਵਿਟੀ ਦੀ ਤੇਜ਼ ਰਫ਼ਤਾਰ ਬਣਾਏ ਹੋਏ ਹੈ। ਕੱਲ੍ਹ ਮੈਂ ਦਿੱਲੀ-ਐੱਨਸੀਆਰ ਵਿੱਚ ਨਮੋ ਭਾਰਤ ਟ੍ਰੇਨ ਦਾ ਸ਼ਾਨਦਾਰ ਅਨੁਭਵ ਲਿਆ, ਦਿੱਲੀ ਮੈਟਰੋ ਦੇ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਕੱਲ੍ਹ ਭਾਰਤ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ, ਸਾਡੇ ਦੇਸ਼ ਵਿੱਚ ਹੁਣ ਮੈਟਰੋ ਨੈੱਟਵਰਕ, ਇੱਕ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦਾ ਹੋ ਗਿਆ ਹੈ। ਹੁਣ ਅੱਜ ਇੱਥੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉੱਤਰ ਵਿੱਚ ਜੰਮੂ ਕਸ਼ਮੀਰ, ਪੂਰਬ ਵਿੱਚ ਓਡੀਸ਼ਾ, ਅਤੇ ਦੱਖਣ ਵਿੱਚ ਤੇਲੰਗਾਨਾ, ਅੱਜ ਦੇਸ਼ ਦੇ ਇੱਕ ਵੱਡੇ ਹਿੱਸੇ ਦੇ ਲਈ 'new age connectivity' ਦੇ ਲਿਹਾਜ ਨਾਲ ਬਹੁਤ ਵੱਡਾ ਦਿਨ ਹੈ। 

 

ਇਨ੍ਹਾਂ ਤਿੰਨ ਰਾਜਾਂ ਵਿੱਚ ਆਧੁਨਿਕ ਵਿਕਾਸ ਦੀ ਸ਼ੁਰੂਆਤ, ਇਹ ਦੱਸਦੀ ਹੈ ਕਿ ਪੂਰਾ ਦੇਸ਼ ਹੁਣ ਇਕੱਠਿਆਂ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਿਹਾ ਹੈ। ਅਤੇ ਇਹੀ ‘ਸਬਕਾ ਸਾਥ, ਸਬਕਾ ਵਿਕਾਸ’ ਉਹ ਮੰਤਰ ਹੈ ਜੋ ਵਿਕਸਿਤ ਭਾਰਤ ਦੇ ਸੁਪਨੇ ਵਿੱਚ ਵਿਸ਼ਵਾਸ ਦੇ ਰੰਗ ਭਰ ਰਿਹਾ ਹੈ। ਮੈਂ ਅੱਜ ਇਸ ਅਵਸਰ ‘ਤੇ, ਇਨ੍ਹਾਂ ਤਿੰਨਾਂ ਰਾਜਾਂ ਦੇ ਲੋਕਾਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਪ੍ਰੋਜੈਕਟਸ ਦੀ ਵਧਾਈ ਦਿੰਦਾ ਹਾਂ। ਅਤੇ ਇਹ ਵੀ ਸੰਜੋਗ ਹੈ ਕਿ ਅੱਜ ਸਾਡੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਚਰਨ ਮਾਂਝੀ ਜੀ ਦਾ ਜਨਮਦਿਨ ਵੀ ਹੈ, ਮੈਂ ਉਨ੍ਹਾਂ ਨੂੰ ਵੀ ਅੱਜ ਸਾਰਿਆਂ ਦੀ ਤਰਫ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 

ਸਾਥੀਓ,

ਅੱਜ ਦੇਸ਼ ਵਿਕਸਿਤ ਭਾਰਤ ਦੀ ਸੰਕਲਪ ਸਿੱਧੀ ਵਿੱਚ ਜੁਟਿਆ ਹੈ,ਅਤੇ ਇਸ ਦੇ ਲਈ ਭਾਰਤੀ ਰੇਲਵੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਅਸੀਂ ਦੇਖਿਆ ਹੈ, ਪਿਛਲਾ ਇੱਕ ਦਹਾਕਾ ਭਾਰਤੀ ਰੇਲਵੇ ਦੇ ਇਤਿਹਾਸਿਕ ਟ੍ਰਾਂਸਫੌਰਮੇਸ਼ਨ ਕਰ ਰਿਹਾ ਹੈ। ਰੇਲਵੇ ਇਨਫ੍ਰਾਸਟ੍ਰਕਚਰ ਵਿੱਚ ਇੱਕ visible change ਆਇਆ ਹੈ। ਇਸ ਨਾਲ ਦੇਸ਼ ਦਾ ਅਕਸ ਬਦਲਿਆ ਹੈ, ਅਤੇ ਦੇਸ਼ਵਾਸੀਆਂ ਦਾ ਮਨੋਬਲ ਵੀ ਵਧਿਆ ਹੈ। 

 

ਸਾਥੀਓ,

ਭਾਰਤ ਵਿੱਚ ਰੇਲਵੇ ਦੇ ਵਿਕਾਸ ਨੂੰ ਅਸੀਂ ਚਾਰ ਪੈਰਾਮੀਟਰਸ ‘ਤੇ ਅੱਗੇ ਵਧ ਰਹੇ ਹਨ। ਪਹਿਲਾ- ਰੇਲਵੇ ਦੇ ਇਨਫ੍ਰਾਸਟ੍ਰਕਚਰ ਦਾ modernization, ਦੂਸਰਾ-ਰੇਲਵੇ ਦੇ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ, ਤੀਸਰਾ –ਰੇਲਵੇ ਦੀ ਦੇਸ਼ ਦੇ ਕੋਨੇ-ਕੋਨੇ ਵਿੱਚ ਕਨੈਕਟੀਵਿਟੀ, ਚੌਥਾ-ਰੇਲਵੇ ਤੋਂ ਰੋਜ਼ਗਾਰ ਦਾ ਨਿਰਮਾਣ, ਉਦਯੋਗਾਂ ਨੂੰ ਸਪੋਰਟ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਇਸੇ ਵਿਜ਼ਨ ਦੀ ਝਲਕ ਦਿਖਾਈ ਦਿੰਦੀ ਹੈ। ਇਹ ਨਵੇਂ ਡਿਵੀਜ਼ਨ, ਨਵੇਂ ਰੇਲ ਟਰਮੀਨਲ, ਭਾਰਤੀ ਰੇਲਵੇ ਨੂੰ 21ਵੀਂ ਸਦੀ ਦੀ ਆਧੁਨਿਕ ਰੇਲਵੇ ਬਣਾਉਣ ਵਿੱਚ ਅਹਿਮ ਯੋਗਦਾਨ ਦੇਣਗੇ। ਇਨ੍ਹਾਂ ਨਾਲ ਦੇਸ਼ ਵਿੱਚ ਆਰਥਿਕ ਸਮ੍ਰਿੱਧੀ ਦਾ ਈਕੋਸਿਸਟਮ ਡਿਵੈਲਪ ਕਰਨ ਵਿੱਚ ਮਦਦ ਮਿਲੇਗੀ, ਰੇਲਵੇ ਦੇ ਸੰਚਾਲਨ ਵਿੱਚ ਮਦਦ ਮਿਲੇਗੀ, ਨਿਵੇਸ਼ ਦੇ ਜ਼ਿਆਦਾ ਮੌਕੇ ਬਣਨਗੇ ਅਤੇ ਨਵੀਆਂ ਨੌਕਰੀਆਂ ਦੀ ਸਿਰਜਣਾ ਵੀ ਹੋਵੇਗੀ। 

ਸਾਥੀਓ,

2014 ਵਿੱਚ ਅਸੀਂ ਭਾਰਤੀ ਰੇਲਵੇ ਨੂੰ ਆਧੁਨਿਕ ਬਣਾਉਣ ਦਾ ਸੁਪਨਾ ਲੈ ਕੇ ਕੰਮ ਸ਼ੁਰੂ ਕੀਤਾ ਸੀ। ਵੰਦੇ ਭਾਰਤ ਟ੍ਰੇਨਾਂ ਦੀ ਫੈਸਿਲਿਟੀ, ਅਮਰੂਤ ਭਾਰਤ ਅਤੇ ਨਮੋ ਭਾਰਤ ਰੇਲ ਦੀ ਸੁਵਿਧਾ, ਹੁਣ ਭਾਰਤੀ ਰੇਲ ਦਾ ਨਵਾਂ ਬੈਂਚਮਾਰਕ ਬਣ ਰਹੀਆਂ ਹਨ। ਅੱਜ ਦਾ Aspirational India,  ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਪਾਉਣ ਦੀ ਅਕਾਂਖਿਆ ਰੱਖਦਾ ਹੈ। ਅੱਜ ਲੋਕ ਲੰਬੀ ਦੂਰੀ ਦੀ ਯਾਤਰਾ ਨੂੰ ਵੀ ਘੱਟ ਸਮੇਂ ਵਿੱਚ ਪੂਰਾ ਕਰਨਾ ਚਾਹੁੰਦੇ ਹਨ। ਅਜਿਹੇ ਵਿੱਚ ਦੇਸ਼ ਦੇ ਹਰ ਹਿੱਸੇ ਵਿੱਚ ਹਾਈ ਸਪੀਡ ਟ੍ਰੇਨਾਂ ਦੀ ਮੰਗ ਵਧ ਰਹੀ ਹੈ। ਅੱਜ 50 ਤੋਂ ਜ਼ਿਆਦਾ ਰੂਟਸ ‘ਤੇ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। 136 ਵੰਦੇ ਭਾਰਤ ਸੇਵਾਵਾਂ ਲੋਕਾਂ ਦੀ ਯਾਤਰਾ ਨੂੰ ਸੁਖਦ ਬਣਾ ਰਹੀਆਂ ਹਨ। ਹੁਣੇ ਮੈਂ ਦੋ-ਤਿੰਨ ਦਿਨ ਪਹਿਲਾਂ ਹੀ ਇੱਕ ਵੀਡੀਓ ਦੇਖ ਰਿਹਾ ਸੀ,  ਆਪਣੇ ਟ੍ਰਾਇਲ ਰਨ ਵਿੱਚ ਵੰਦੇ ਭਾਰਤ ਦਾ ਨਵਾਂ ਸਲੀਪਰ ਵਰਜ਼ਨ ਕਿਵੇਂ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਰਿਹਾ ਹੈ, ਅਤੇ ਇਹ ਦੇਖ ਕੇ ਮੈਨੂੰ ਹੀ ਨਹੀਂ ਕਿਸੇ ਵੀ ਹਿੰਦੁਸਤਾਨੀ ਨੂੰ ਚੰਗਾ ਲੱਗੇਗਾ। ਅਜਿਹੇ ਅਨੁਭਵ ਇਹ ਤਾਂ ਸ਼ੁਰੂਆਤ ਹਨ, ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ਵਿੱਚ ਪਹਿਲੀ ਬੁਲੇਟ ਟ੍ਰੇਨ ਵੀ ਦੌੜੇਗੀ। 

 

ਸਾਥੀਓ,

ਸਾਡਾ ਟੀਚਾ ਹੈ ਕਿ ਫਸਟ- ਸਟੇਸ਼ਨ ਤੋਂ ਲੈ ਕੇ ਡੈਸਟੀਨੇਸ਼ਨ ਤੱਕ, ਭਾਰਤੀ ਰੇਲ ਨਾਲ ਯਾਤਰਾ ਇੱਕ ਯਾਦਗਾਰ ਅਨੁਭਵ ਬਣੇ। ਇਸ ਦੇ ਲਈ ਦੇਸ਼ ਵਿੱਚ 1300 ਤੋਂ ਜ਼ਿਆਦਾ ਅੰਮ੍ਰਿਤ ਸਟੇਸ਼ਨਾਂ ਦਾ ਕਾਇਆਕਲਪ ਵੀ ਹੋ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਰੇਲ ਕਨੈਕਟੀਵਿਟੀ ਦਾ ਵੀ ਅਦਭੁਤ ਵਿਸਤਾਰ ਹੋਇਆ ਹੈ। 2014 ਤੱਕ ਦੇਸ਼ ਵਿੱਚ ਸਿਰਫ thirty five percent, 35 ਪਰਸੈਂਟ ਰੇਲ ਲਾਈਨਾਂ ਦਾ electrification ਹੋਇਆ ਸੀ। ਅੱਜ ਭਾਰਤ, ਰੇਲ ਲਾਈਨਾਂ ਦੇ ਸੌ ਫੀਸਦੀ electrification ਦੇ ਕਰੀਬ ਹੈ। ਅਸੀਂ ਰੇਲਵੇ ਦੀ reach ਨੂੰ ਵੀ ਲਗਾਤਾਰ expand ਕੀਤਾ ਹੈ। ਬੀਤੇ 10 ਵਰ੍ਹਿਆਂ ਵਿੱਚ 30 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਨਵੇਂ ਰੇਲਵੇ ਟ੍ਰੈਕ ਵਿਛਾਏ ਗਏ ਹਨ, ਸੈਂਕੜੇ ਰੋਡ ਓਵਰ ਬ੍ਰਿਜ ਅਤੇ ਰੋਡ ਅੰਡਰ ਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ। ਹੁਣ ਬ੍ਰੌਡ ਗੇਜ਼ ਲਾਈਨਾਂ ‘ਤੇ ਮਾਨਵ ਰਹਿਤ ਕ੍ਰੌਸਿੰਗਾਂ ਖਤਮ ਹੋ ਚੁੱਕੀਆਂ ਹਨ। ਇਸ ਨਾਲ ਦੁਰਘਟਨਾਵਾਂ ਵੀ ਘੱਟ ਹੋਈਆਂ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਵੀ ਵਧੀ ਹੈ। ਦੇਸ਼ ਵਿੱਚ Dedicated freight corridor ਜਿਹੇ ਆਧੁਨਿਕ ਰੇਲ ਨੈੱਟਵਰਕ ਦਾ ਕੰਮ ਵੀ ਤੇਜ਼ੀ ਨਾਲ ਪੂਰਾ ਹੋ ਰਿਹਾ ਹੈ। ਇਹ ਸਪੈਸ਼ਲ corridor ਬਣਨ ਨਾਲ ਸਧਾਰਣ ਟ੍ਰੈਕਸ ‘ਤੇ ਦਬਾਅ ਘੱਟ ਹੋਵੇਗਾ ਅਤੇ ਹਾਈ ਸਪੀਡ ਟ੍ਰੇਨਾਂ ਨੂੰ ਚਲਾਉਣ ਦੇ ਅਵਸਰ ਵੀ ਵਧਣਗੇ। 

 

ਸਾਥੀਓ,

ਰੇਲਵੇ ਵਿੱਚ ਅੱਜ ਕਾਇਆਕਲਪ ਦਾ ਜੋ ਅਭਿਯਾਨ ਚੱਲ ਰਿਹਾ ਹੈ, ਜਿਸ ਤਰ੍ਹਾਂ ਮੇਡ ਇਨ ਇੰਡੀਆ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ, ਮੈਟਰੋ ਦੇ ਲਈ, ਰੇਲਵੇ ਦੇ ਲਈ ਆਧੁਨਿਕ ਡਿੱਬੇ ਤਿਆਰ ਕੀਤੇ ਜਾ ਰਹੇ ਹਨ, ਸਟੇਸ਼ਨਾਂ ਨੂੰ ਰੀ-ਡਿਵੈਲਪ ਕੀਤਾ ਜਾ ਰਿਹਾ ਹੈ, ਸਟੇਸ਼ਨਾਂ ‘ਤੇ ਸੋਲਰ-ਪੈਨਲ ਲਗਾਏ ਜਾ ਰਹੇ ਹਨ, ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਇਸ ਦੇ ਸਟਾਲ ਲੱਗ ਰਹੇ ਹਨ, ਉਸ ਨਾਲ ਵੀ ਰੇਲਵੇ ਵਿੱਚ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣ ਰਹੇ ਹਨ। ਪਿਛਲੇ 10 ਵਰ੍ਹਿਆਂ ਵਿੱਚ ਰੇਲਵੇ ਵਿੱਚ ਲੱਖਾਂ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਮਿਲੀ ਹੈ। ਅਸੀਂ ਯਾਦ ਰੱਖਣਾ ਹੈ, ਜਿਨ੍ਹਾਂ ਕਾਰਖਾਨਿਆਂ ਵਿੱਚ ਨਵੀਆਂ ਟ੍ਰੇਨਾਂ ਦੇ ਡਿੱਬੇ ਬਣਾਏ ਜਾ ਰਹੇ ਹਨ, ਉਸ ਦੇ ਲਈ ਕੱਚਾ ਮਾਲ ਦੂਸਰੀਆਂ ਫੈਕਟਰੀਆਂ ਤੋਂ ਆ ਰਿਹਾ ਹੈ। ਉੱਥੇ ਡਿਮਾਂਡ ਵਧਣ ਦਾ ਮਤਲਬ ਹੈ, ਰੋਜ਼ਗਾਰ ਦੇ ਜ਼ਿਆਦਾ ਅਵਸਰ। ਰੇਲਵੇ ਨਾਲ ਜੁੜੀ ਵਿਸ਼ੇਸ਼ ਸਕਿੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੀ ਪਹਿਲੀ ਗਤੀ-ਸ਼ਕਤੀ ਯੂਨੀਵਰਸਿਟੀ ਦੀ ਵੀ ਸਥਾਪਨਾ ਕੀਤੀ ਗਈ ਹੈ। 

ਸਾਥੀਓ, 

ਅੱਜ ਜਿਵੇਂ-ਜਿਵੇਂ ਰੇਲਵੇ ਨੈੱਟਵਰਕ ਦਾ ਵਿਸਤਾਰ ਹੋ ਰਿਹਾ ਹੈ, ਉਸੇ ਹਿਸਾਬ ਨਾਲ ਨਵੇਂ ਹੈੱਡਕੁਆਰਟਰ ਅਤੇ ਡਿਵੀਜ਼ਨ ਵੀ ਬਣਾਏ ਜਾ ਰਹੇ ਹਨ। ਜੰਮੂ ਡਿਵੀਜ਼ਨ ਦਾ ਲਾਭ ਜੰਮੂ-ਕਸ਼ਮੀਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕਈ ਸ਼ਹਿਰਾਂ ਨੂੰ ਵੀ ਹੋਵੇਗਾ। 

 

ਸਾਥੀਓ,

ਸਾਡਾ ਜੰਮੂ-ਕਸ਼ਮੀਰ ਅੱਜ ਰੇਲ ਇਨਫ੍ਰਾਸਟ੍ਰਕਚਰ ਵਿੱਚ ਨਵੇਂ ਰਿਕਾਰਡ ਬਣਾ  ਰਿਹਾ ਹੈ। ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਾਈਨ ਇਸ ਦੀ ਚਰਚਾ ਅੱਜ ਪੂਰੇ ਦੇਸ਼ ਵਿੱਚ ਹੈ। ਇਹ ਪ੍ਰੋਜੈਕਟ ਜੰਮੂ-ਕਸ਼ਮੀਰ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਨਾਲ ਅਤੇ ਬਿਹਤਰੀ ਨਾਲ ਜੋੜ ਦੇਵੇਗਾ। ਇਸੇ ਪ੍ਰੋਜੈਕਟ ਦੇ ਤਹਿਤ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ, ਚਿਨ੍ਹਾਬ ਬ੍ਰਿਜ ਦਾ ਕੰਮ ਪੂਰਾ ਹੋਇਆ ਹੈ। ਅੰਜੀ ਖੱਡ ਬ੍ਰਿਜ, ਜੋ ਦੇਸ਼ ਦਾ ਪਹਿਲਾ ਕੇਬਲ ਅਧਾਰਿਤ ਰੇਲ ਬ੍ਰਿਜ ਹੈ, ਉਹ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ। ਇਹ ਦੋਵੇਂ ਇੰਜੀਨੀਅਰਿੰਗ ਦੀਆਂ ਬੋਜੋੜ ਉਦਾਹਰਣਾਂ ਹਨ।   ਇਨ੍ਹਾਂ ਨਾਲ ਇਸ ਖੇਤਰ ਵਿੱਚ ਆਰਥਿਕ ਪ੍ਰਗਤੀ ਹੋਵੇਗੀ ਅਤੇ ਸਮ੍ਰਿੱਧੀ ਨੂੰ ਹੁਲਾਰਾ ਮਿਲੇਗਾ।

 

ਸਾਥੀਓ,

ਭਗਵਾਨ ਜਗਨਨਾਥ ਦੇ ਆਸ਼ੀਰਵਾਦ ਨਾਲ ਸਾਡੇ ਓਡੀਸ਼ਾ ਦੇ ਕੋਲ ਕੁਦਰਤੀ ਸੰਸਾਧਨਾਂ ਦਾ ਭੰਡਾਰ ਹੈ। ਇੰਨਾ ਵੱਡਾ ਸਮੁੰਦਰੀ ਤਟ ਮਿਲਿਆ ਹੈ। ਓਡੀਸ਼ਾ ਵਿੱਚ ਇੰਟਰਨੈਸ਼ਨਲ ਟ੍ਰੇਡ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਅੱਜ ਓਡੀਸ਼ਾ ਵਿੱਚ ਰੇਲਵੇ ਦੇ ਨਵੇਂ ਟ੍ਰੈਕ ਨਾਲ ਜੁੜੇ ਲਗਭਗ ਕਈ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ‘ਤੇ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਰਿਹਾ ਹੈ। ਰਾਜ ਵਿੱਚ 7 ਗਤੀ ਸ਼ਕਤੀ ਕਾਰਗੋ ਟਰਮੀਨਲ ਸ਼ੁਰੂ ਕੀਤੇ ਗਏ ਹਨ, ਜੋ ਵਪਾਰ ਅਤੇ ਉਦਯੋਗਾਂ ਨੂੰ ਹੁਲਾਰਾ ਦੇ ਰਹੇ ਹਨ। ਅੱਜ ਵੀ ਓਡੀਸ਼ਾ ਵਿੱਚ ਜਿਸ ਰਾਏਗਡਾ ਰੇਲ ਡਿਵੀਜ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਇਸ ਨਾਲ ਪ੍ਰਦੇਸ਼ ਦਾ ਰੇਲਵੇ ਇਨਫ੍ਰਾਸਟ੍ਰਚਰ ਹੋਰ ਮਜ਼ਬੂਤ ਹੋਵੇਗਾ। ਇਸ ਨਾਲ ਓਡੀਸ਼ਾ ਵਿੱਚ ਟੂਰਿਜ਼ਮ, ਵਪਾਰ ਅਤੇ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ। ਖਾਸ ਤੌਰ ‘ਤੇ, ਇਸ ਦਾ ਬਹੁਤ ਲਾਭ ਉਸ ਦੱਖਣ ਓਡੀਸ਼ਾ ਨੂੰ ਮਿਲੇਗਾ, ਜਿੱਥੇ ਕਬਾਇਲੀ ਪਰਿਵਾਰਾਂ ਦੀ ਸੰਖਿਆ ਜ਼ਿਆਦਾ ਹੈ। ਅਸੀਂ ਜਨਮਨ ਯੋਜਨਾ ਦੇ ਤਹਿਤ ਜਿਨ੍ਹਾਂ ਅਤਿ-ਪੱਛੜੇ ਕਬਾਇਲੀ ਇਲਾਕਿਆਂ ਦਾ ਵਿਕਾਸ ਕਰ ਰਹੇ ਹਨ, ਇਹ ਇਨਫ੍ਰਾਸਟ੍ਰਕਚਰ ਉਨ੍ਹਾਂ ਦੇ ਲਈ ਵਰਦਾਨ ਸਾਬਿਤ ਹੋਵੇਗਾ। 

 

ਸਾਥੀਓ,

ਅੱਜ ਮੈਨੂੰ ਤੇਲੰਗਾਨਾ ਦੇ ਚੇਰਾਪੱਲੀ ਨਿਊ ਟਰਮੀਨਲ ਸਟੇਸ਼ਨ ਦੇ ਉਦਘਾਟਨ ਦਾ ਵੀ ਅਵਸਰ ਮਿਲਿਆ ਹੈ। ਇਸ ਸਟੇਸ਼ਨ ਦੇ ਆਉਟਰ ਰਿੰਗ ਰੋਡ ਨਾਲ ਜੁੜਨ ਨਾਲ ਖੇਤਰ ਵਿੱਚ ਵਿਕਾਸ ਨੂੰ ਗਤੀ ਮਿਲੇਗੀ। ਸਟੇਸ਼ਨ ‘ਤੇ ਆਧੁਨਿਕ ਪਲੈਟਫਾਰਮ, ਲਿਫਟ, ਐਸਕੇਲੇਟਰ ਜਿਹੀਆਂ ਸੁਵਿਧਾਵਾਂ ਹਨ। ਇੱਕ ਹੋਰ ਖਾਸ ਗੱਲ ਹੈ ਕਿ ਇਹ ਸਟੇਸ਼ਨ ਸੋਲਰ ਊਰਜਾ ਨਾਲ ਸੰਚਾਲਿਤ ਹੋ ਰਿਹਾ ਹੈ। ਇਹ ਨਵਾਂ ਰੇਲਵੇ ਟਰਮੀਨਲ, ਸ਼ਹਿਰ ਦੇ ਮੌਜੂਦਾ ਟਰਮੀਨਲਸ ਜਿਵੇਂ ਸਿਕੰਦਰਾਬਾਦ, ਹੈਦਰਾਬਾਦ ਅਤੇ ਕਾਚੀਗੁਡਾ ‘ਤੇ ਪ੍ਰੈਸ਼ਰ ਨੂੰ ਬਹੁਤ ਘੱਟ ਕਰੇਗਾ। ਇਸ ਨਾਲ ਲੋਕਾਂ ਦੇ ਲਈ ਯਾਤਰਾ ਹੋਰ ਸੁਵਿਧਾਜਨਕ ਹੋਵੇਗੀ। ਯਾਨੀ ease of living ਦੇ ਨਾਲ-ਨਾਲ ease of doing business ਨੂੰ ਵੀ ਹੁਲਾਰਾ ਮਿਲੇਗਾ। 

 

ਸਾਥੀਓ,

ਅੱਜ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਨਿਰਮਾਣ ਦਾ ਮਹਾਯੱਗ ਚੱਲ ਰਿਹਾ ਹੈ। ਭਾਰਤ ਦੇ ਐਕਸਪ੍ਰੈੱਸਵੇਅ, ਵਾਟਰਵੇਅ, ਮੈਟਰੋ ਨੈੱਟਵਰਕ ਦਾ ਤੇਜ਼ ਗਤੀ ਨਾਲ ਵਿਸਤਾਰ ਹੋ ਰਿਹਾ ਹੈ। ਅੱਜ ਦੇਸ਼ ਦੇ ਏਅਰਪੋਰਟਸ ‘ਤੇ ਸਭ ਤੋਂ ਬਿਹਤਰੀਨ ਸੁਵਿਧਾਵਾਂ ਮਿਲ ਰਹੀਆਂ ਹਨ। 2014 ਵਿੱਚ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ 74 ਸੀ, ਹੁਣ ਇਨ੍ਹਾਂ ਦੀ ਸੰਖਿਆ ਵਧ ਕੇ 150 ਤੋਂ ਪਾਰ ਹੋ ਚੁੱਕੀ ਹੈ। 2014 ਤੱਕ ਸਿਰਫ਼ 5 ਸ਼ਹਿਰਾਂ ਵਿੱਚ ਮੈਟਰੋ ਦੀ ਸੁਵਿਧਾ ਸੀ, ਅੱਜ 21 ਸ਼ਹਿਰਾਂ ਵਿੱਚ ਮੈਟਰੋ ਹੈ। ਇਸ ਸਕੇਲ ਅਤੇ ਸਪੀਡ ਨੂੰ ਮੈਚ ਕਰਨ ਦੇ ਲਈ ਭਾਰਤੀ ਰੇਲਵੇ ਨੂੰ ਵੀ ਲਗਾਤਾਰ ਅੱਪਗ੍ਰੇਡ ਕੀਤਾ ਜਾ ਰਿਹਾ ਹੈ। 

ਸਾਥੀਓ,

ਇਹ ਸਾਰੇ ਵਿਕਾਸ ਕਾਰਜ ਵਿਕਸਿਤ ਭਾਰਤ ਦੇ ਉਸ ਰੋਡਮੈਪ ਦਾ ਹਿੱਸਾ ਹਨ, ਜੋ ਅੱਜ ਹਰ ਦੇਸ਼ਵਾਸੀ ਦੇ ਲਈ ਇੱਕ ਮਿਸ਼ਨ ਬਣ ਚੁੱਕਿਆ ਹੈ। ਮੈਨੂੰ ਵਿਸ਼ਵਾਸ ਹੈ, ਅਸੀਂ ਸਾਰੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਹੋਰ ਵੀ ਤੇਜ਼ ਗਤੀ ਨਾਲ ਅੱਗੇ ਵਧਾਂਗੇ। ਮੈਂ ਇੱਕ ਵਾਰ ਫਿਰ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਦੇਸ਼ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਹਾਂ। 

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
Prime Minister condoles loss of lives due to a mishap in Nashik, Maharashtra
December 07, 2025

The Prime Minister, Shri Narendra Modi has expressed deep grief over the loss of lives due to a mishap in Nashik, Maharashtra.

Shri Modi also prayed for the speedy recovery of those injured in the mishap.

The Prime Minister’s Office posted on X;

“Deeply saddened by the loss of lives due to a mishap in Nashik, Maharashtra. My thoughts are with those who have lost their loved ones. I pray that the injured recover soon: PM @narendramodi”