ਪ੍ਰਧਾਨ ਮੰਤਰੀ ਨੇ ‘ਅਪਰੇਸ਼ਨ ਵਿਜੈ’ ਦੇ ਸੁਤੰਤਰਤਾ ਸੈਨਾਨੀਆਂ ਤੇ ਸਾਬਕਾ ਫ਼ੌਜੀਆਂ ਨੂੰ ਸਨਮਾਨਿਤ ਕੀਤਾ
“ਗੋਆ ਦੀ ਜਨਤਾ ਨੇ ਮੁਕਤੀ ਤੇ ਸਵਰਾਜ ਦੇ ਅੰਦੋਲਨਾਂ ਨੂੰ ਮੱਠੇ ਨਹੀਂ ਪੈਣ ਦਿੱਤਾ ਸੀ। ਉਨ੍ਹਾਂ ਆਜ਼ਾਦੀ ਸੰਘਰਸ਼ ਦੀ ਮਸ਼ਾਲ ਨੂੰ ਭਾਰਤ ਦੇ ਇਤਿਹਾਸ ‘ਚ ਸਭ ਤੋਂ ਲੰਬਾ ਸਮਾਂ ਬਲ਼ਦਾ ਰੱਖਿਆ”
“ਭਾਰਤ ਇੱਕ ਭਾਵਨਾ ਹੈ, ਜਿੱਥੇ ਰਾਸ਼ਟਰ ‘ਸਵੈ’ ਤੋਂ ਉਤਾਂਹ ਹੈ। ਜਿੱਥੇ ਕੇਵਲ ਇੱਕੋ ਮੰਤਰ – ਰਾਸ਼ਟਰ ਪ੍ਰਥਮ ਹੈ। ਜਿੱਥੇ ਕੇਵਲ ਇੱਕੋ ਸੰਕਲਪ ਹੈ – ਏਕ ਭਾਰਤ, ਸ਼੍ਰੇਸ਼ਠ ਭਾਰਤ”
“ਜੇ ਸਰਦਾਰ ਪਟੇਲ ਕੁਝ ਹੋਰ ਸਾਲ ਜਿਊਂਦੇ ਰਹਿੰਦੇ, ਤਾਂ ਗੋਆ ਨੂੰ ਆਪਣੀ ਆਜ਼ਾਦੀ ਲਈ ਇੰਨਾ ਲੰਮਾ ਸਮਾਂ ਉਡੀਕ ਨਾ ਕਰਨੀ ਪੈਂਦੀ”
“ਇਸ ਰਾਜ ਦੀ ਨਵੀਂ ਪਹਿਚਾਣ ਹੈ ਸ਼ਾਸਨ ਦੇ ਹਰੇਕ ਕੰਮ ‘ਚ ਮੋਹਰੀ। ਹੋਰਨਾਂ ਸਥਾਨਾਂ ‘ਤੇ ਜਦੋਂ ਕੰਮ ਸ਼ੁਰੂ ਹੁੰਦਾ ਹੈ, ਜਾਂ ਕੰਮ ਚ ਕੋਈ ਪ੍ਰਗਤੀ ਦਿਸਦੀ ਹੈ, ਤਦ ਤੱਕ ਗੋਆ ਉਸ ਨੂੰ ਮੁਕੰਮਲ ਵੀ ਕਰ ਲੈਂਦਾ ਹੈ”
ਪ੍ਰਧਾਨ ਮੰਤਰੀ ਨੇ ਪੋਪ ਫ਼ਾਂਸਿਸ ਨਾਲ ਆਪਣੀ ਮੀਟਿੰਗ ਤੇ ਭਾਰਤ ਦੀ ਵਿਭਿੰਨਤਾ ਤੇ ਗੁੰਜਾਇਮਾਨ ਲੋਕਤੰਤਰ ਲਈ ਉਨ੍ਹਾਂ ਦੇ ਪਿਆਰ ਨੂੰ ਯਾਦ ਕੀਤਾ
“ਰਾਸ਼ਟਰ ਨੇ ਮਨੋਹਰ ਪਰਿਕਰ ‘ਚ ਗੋਆ ਦੀ ਇਮਾਨਦਾਰੀ, ਪ੍ਰਤਿਭਾ ਤੇ ਸੂਝ–ਬੂਝ ਦਾ ਕਿਰਦਾਰ ਦੇਖਿਆ ਸੀ”

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਸਮੇਸਤ ਗੋਂਯਕਾਰ ਭਾਵਾ-ਭਯਣੀਂਕ, ਮਾਯੇਮੋਗਾਚੋ ਯੇਵਕਾਰ ! ਇਸ ਇਤਿਹਾਸਿਕ ਪ੍ਰੋਗਰਾਮ ਵਿੱਚ ਉਪਸਥਿਤ ਗੋਆ ਦੇ ਰਾਜਪਾਲ ਸ਼੍ਰੀ ਪੀ. ਐੱਸ ਸ਼੍ਰੀਧਰਨ ਪਿੱਲਈ ਜੀ, ਗੋਆ ਦੇ ਊਰਜਾਵਾਨ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਉਪ ਮੁੱਖ ਮੰਤਰੀ ਚੰਦਰਕਾਂਤ ਕਾਵਲੇਕਰ ਜੀ, ਮਨੋਹਰ ਅਜ਼ਗਾਂਵਕਰ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀਪਦ ਨਾਇਕ ਜੀ, ਗੋਆ ਵਿਧਾਨਸਭਾ ਦੇ ਸਪੀਕਰ ਰਾਜੇਸ਼ ਪਟਨੇਕਰ ਜੀ, ਗੋਆ ਸਰਕਾਰ ਦੇ ਸਾਰੇ ਮੰਤਰੀਗਣ, ਜਨ- ਪ੍ਰਤੀਨਿਧੀਗਣ, ਸਾਰੇ ਅਧਿਕਾਰੀਗਣ ਅਤੇ ਗੋਆ ਦੇ ਮੇਰੇ ਭਾਈਓ ਭੈਣੋਂ!

ਮਹਜਯਾ ਮੋਗਾਲ ਗੋਂਯਕਾਰਾਂਨੋ, ਗੋਂਯ ਮੁਕਤੀਚਯਾ, ਹਿਰਕ ਮਹੋਤਸਵੀ ਵਰਸਾ ਨਿਮਤਾਨ, ਤੁਮਕਾ ਸਗਲਯਾਂਕ, ਮਨਾ ਕਾਲਜਾਸਾਵਨ ਪਰਬੀਂ! ਸੈਮਾਨ ਨਟਲੇਲਯਾ,  ਮੋਗਾਲ ਮਨਸ਼ਾਂਚਯਾ, ਹਿਆ,  ਭਾਂਗਰਾਲਯਾ ਗੋਂਯਾਂਤ, ਯੇਵਨ ਮਹਾਕਾ ਖੂਪ ਖੋਸ ਭੋਗਤਾ! ਗੋਆ ਦੀ ਧਰਤੀ ਨੂੰ, ਗੋਆ ਦੀ ਹਵਾ ਨੂੰ,  ਗੋਆ ਦੇ ਸਮੰਦਰ ਨੂੰ, ਕੁਦਰਤ ਦਾ ਅਦਭੁਤ ਵਰਦਾਨ ਮਿਲਿਆ ਹੋਇਆ ਹੈ। ਅਤੇ ਅੱਜ ਸਾਰੇ, ਗੋਆ  ਦੇ ਲੋਕਾਂ ਦਾ ਇਹ ਜੋਸ਼, ਗੋਆ ਦੀਆਂ ਹਵਾਵਾਂ ਵਿੱਚ ਮੁਕਤੀ ਦੇ ਗੌਰਵ ਨੂੰ ਹੋਰ ਵਧਾ ਰਿਹਾ ਹੈ। ਅੱਜ ਤੁਹਾਡੇ ਚਿਹਰਿਆਂ ’ਤੇ ਗੋਆ ਦੇ ਗੌਰਵਸ਼ਾਲੀ ਇਤਿਹਾਸ ਦਾ ਮਾਣ ਦੇਖ ਕੇ ਮੈਂ ਵੀ ਤੁਹਾਡੇ ਜਿਤਨਾ ਹੀ ਖੁਸ਼ ਹਾਂ, ਆਨੰਦਿਤ ਹਾਂ। ਮੈਨੂੰ ਦੱਸਿਆ ਗਿਆ ਕਿ ਇਹ ਜਗ੍ਹਾ ਬਹੁਤ ਛੋਟੀ ਪੈ ਗਈ। ਤਾਂ ਬਗਲ ਵਿੱਚ ਅਜਿਹੇ ਹੀ ਦੋ ਬੜੇ ਪੰਡਾਲ ਬਣਾਏ ਗਏ ਹਨ ਅਤੇ ਸਾਰੇ ਲੋਕ ਉੱਥੇ ਬੈਠੇ ਹੋਏ ਹਨ।

ਸਾਥੀਓ,

ਅੱਜ ਗੋਆ ਨਾ ਕੇਵਲ ਆਪਣੀ ਮੁਕਤੀ ਦੀ ਡਾਇਮੰਡ ਜੁਬਲੀ ਮਨਾ ਰਿਹਾ ਹੈ, ਬਲਕਿ 60 ਵਰ੍ਹਿਆਂ ਦੀ ਇਸ ਯਾਤਰਾ ਦੀਆਂ ਸਮ੍ਰਿਤੀਆਂ (ਯਾਦਾਂ) ਵੀ ਸਾਡੇ ਸਾਹਮਣੇ ਹਨ। ਸਾਡੇ ਸਾਹਮਣੇ ਅੱਜ ਸਾਡੇ ਸੰਘਰਸ਼ ਅਤੇ ਬਲੀਦਾਨਾਂ ਦੀ ਗਾਥਾ ਵੀ ਹੈ। ਸਾਡੇ ਸਾਹਮਣੇ ਲੱਖਾਂ ਗੋਆਵਾਸੀਆਂ ਦੀ ਮਿਹਨਤ ਅਤੇ ਲਗਨ ਦੇ ਉਹ ਪਰਿਣਾਮ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਘੱਟ ਸਮੇਂ ਵਿੱਚ ਇੱਕ ਲੰਬੀ ਦੂਰੀ ਤੈਅ ਕੀਤੀ ਹੈ। ਅਤੇ ਸਾਹਮਣੇ ਜਦੋਂ ਇੰਨਾ ਕੁਝ ਮਾਣ ਕਰਨ ਲਈ ਹੋਵੇ, ਤਾਂ ਭਵਿੱਖ ਲਈ ਨਵੇਂ ਸੰਕਲਪ ਖ਼ੁਦ ਹੀ ਖ਼ੁਦ ਬਣਨ ਲਗ ਜਾਂਦੇ ਹਨ। ਨਵੇਂ ਸੁਪਨੇ ਖ਼ੁਦ ਆਕਾਰ ਲੈਣ ਲਗਦੇ ਹਨ। ਇਹ ਵੀ ਇੱਕ ਹੋਰ ਸੁਖਦ ਸੰਜੋਗ ਹੈ ਕਿ ਗੋਆ ਦੀ ਆਜ਼ਾਦੀ ਦੀ ਇਹ ਡਾਇਮੰਡ ਜੁਬਲੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਾਲ ਮਾਨਦੀ ਰਹੀ ਹੈ।  ਇਸ ਲਈ, ਗੋਆ ਦੇ ਸੁਪਨੇ ਅਤੇ ਗੋਆ ਦੇ ਸੰਕਲਪ ਅੱਜ ਦੇਸ਼ ਨੂੰ ਊਰਜਾ ਦੇ ਰਹੇ ਹਨ।

ਸਾਥੀਓ,

ਹਾਲੇ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਆਜ਼ਾਦ ਮੈਦਾਨ ਵਿੱਚ ਸ਼ਹੀਦ ਮੈਮੋਰੀਅਲ ’ֈਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਸੁਭਾਗ ਵੀ ਮਿਲਿਆ। ਸ਼ਹੀਦਾਂ ਨੂੰ ਨਮਨ ਕਰਨ ਦੇ ਬਾਅਦ ਮੈਂ ਮੀਰਾਮਾਰ ਵਿੱਚ ਸੈੱਲ ਪਰੇਡ ਅਤੇ ਫ਼ਲਾਈ ਪਾਸਟ ਦਾ ਸਾਖੀ ਵੀ ਬਣਿਆ। ਇੱਥੇ ਆ ਕੇ ਵੀ, ਅਪਰੇਸ਼ਨ ਵਿਜੈ ਦੇ ਬਹਾਦਰਾਂ ਨੂੰ, veterans ਨੂੰ ਦੇਸ਼ ਵੱਲੋਂ ਸਨਮਾਨਿਤ ਕਰਨ ਦਾ ਅਵਸਰ ਮਿਲਿਆ। ਇਤਨੇ ਅਵਸਰ,  ਅਭਿਭੂਤ ਕਰਨ ਵਾਲੇ ਇਤਨੇ ਅਨੁਭਵ ਗੋਆ ਨੇ ਅੱਜ ਇਕੱਠੇ ਦਿੱਤੇ ਹਨ। ਇਹੀ ਤਾਂ ਜ਼ਿੰਦਾਦਿਲ,  ਵਾਇਬ੍ਰੈਂਟ ਗੋਆ ਦਾ ਸੁਭਾਅ ਹੈ। ਮੈਂ ਇਸ ਸਨੇਹ ਦੇ ਲਈ, ਇਸ ਅਪਣੇਪਣ ਲਈ ਗੋਆ ਦੇ ਜਨ- ਜਨ ਦਾ ਆਭਾਰ ਪ੍ਰਗਟ ਕਰਦਾ ਹਾਂ।

ਸਾਥੀਓ,

ਅੱਜ ਅਸੀਂ ਇੱਕ ਪਾਸੇ ਗੋਆ liberation day ਨੂੰ celebrate ਕਰ ਰਹੇ ਹਾਂ ਤਾਂ ਦੂਸਰੇ ਪਾਸੇ ਗੋਆ ਦੇ ਵਿਕਾਸ ਲਈ ਨਵੇਂ ਕਦਮ ਵੀ ਵਧਾ ਰਹੇ ਹਾਂ। ਹੁਣੇ ਇੱਥੇ ਗੋਆ ਸਰਕਾਰ ਦੇ ਅਲੱਗ-ਅਲੱਗ ਵਿਭਾਗਾਂ ਨੂੰ,  ਏਜੰਸੀਆਂ ਨੂੰ ਆਤਮਨਿਰਭਰ ਭਾਰਤ ਅਤੇ ਸਵਯੰਪੂਰਣ ਗੋਆ ਦੇ ਸਫ਼ਲ implementation ਦੇ ਲਈ ਪੁਰਸਕ੍ਰਿਤ ਕੀਤਾ ਗਿਆ। ਸ਼ਾਨਦਾਰ ਕੰਮ ਕਰਨ ਵਾਲੀਆਂ ਗੋਆ ਦੀਆਂ ਪੰਚਾਇਤਾਂ, municipalities ਨੂੰ ਵੀ ਅਵਾਰਡ ਦਿੱਤੇ ਗਏ। ਨਾਲ ਹੀ, ਅੱਜ ਪੁਨਰਨਿਰਮਿਤ ਕਿਲ੍ਹੇ- ਅਗੁਆੜਾ ਜੇਲ੍ਹ ਅਜਾਇਬ-ਘਰ,  ਮੈਡੀਕਲ ਕਾਲਜ ਦੇ ਸੁਪਰ ਸਪੈਸ਼ਲਿਟੀ ਬਲਾਕ, ਦੱਖਣ ਗੋਆ ਜ਼ਿਲ੍ਹੇ ਹਸਪਤਾਲ, ਅਤੇ ਡਾਵੋਰਲਿਮ ਦੇ ਗੈਸ ਇੰਸੂਲੇਟਿਡ ਸਬ-ਸਟੇਸ਼ਨ ਦਾ ਲੋਕਅਰਪਣ ਵੀ ਹੋਇਆ ਹੈ ਗੋਆ ਮੈਡੀਕਲ ਕਾਲਜ ਅਤੇ ਮੋਪਾ ਹਵਾਈ ਅੱਡੇ ’ਤੇ ਹਵਾਬਾਜ਼ੀ ਕੌਸ਼ਲ ਵਿਕਾਸ ਕੇਂਦਰ ਦੀ ਸ਼ੁਰੂਆਤ ਵੀ ਅੱਜ ਤੋਂ ਹੋ ਗਈ ਹੈ। ਮੈਂ ਆਪ ਸਭ ਨੂੰ ਵੀ ਇਨ੍ਹਾਂ ਉਪਲਬਧੀਆਂ ਦੇ ਲਈ, ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਲਈ ਅਨੇਕ–ਅਨੇਕ ਵਧਾਈ ਦਿੰਦਾ ਹਾਂ।

ਸਾਥੀਓ,

ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਹਰ ਇੱਕ ਦੇਸ਼ਵਾਸੀ ਨੂੰ ‘ਸਬਕਾ ਪ੍ਰਯਾਸ’ ਦਾ ਸੱਦਾ ਦਿੱਤਾ ਹੈ।  ਗੋਆ ਦਾ ਮੁਕਤੀ ਸੰਗ੍ਰਾਮ ਇਸ ਮੰਤਰ ਦਾ ਇੱਕ ਬੜਾ ਉਦਾਹਰਣ ਹੈ। ਹੁਣੇ ਮੈਂ ਆਜ਼ਾਦ ਮੈਦਾਨ ਵਿੱਚ ਸ਼ਹੀਦ ਮੈਮੋਰੀਅਲ ਨੂੰ ਦੇਖ ਰਿਹਾ ਸੀ। ਇਸ ਨੂੰ ਚਾਰ ਹੱਥਾਂ ਦੀਆਂ ਆਕ੍ਰਿਤੀਆਂ ਨਾਲ ਆਕਾਰ ਦਿੱਤਾ ਗਿਆ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਗੋਆ ਦੀ ਮੁਕਤੀ ਦੇ ਲਈ ਭਾਰਤ ਦੇ ਚਾਰੋਂ ਕੋਨਿਆਂ ਤੋਂ ਇਕੱਠੇ ਹੱਥ ਉੱਠੇ ਸਨ। ਤੁਸੀਂ ਦੇਖੋ, ਗੋਆ ਇੱਕ ਅਜਿਹੇ ਸਮੇਂ ਵਿੱਚ ਪੁਰਤਗਾਲ ਦੇ ਅਧੀਨ ਗਿਆ ਸੀ ਜਦੋਂ ਦੇਸ਼ ਦੇ ਦੂਸਰੇ ਵੱਡੇ ਭੂਭਾਗ ਵਿੱਚ ਮੁਗਲਾਂ ਦੀ ਸਲਤਨਤ ਸੀ। ਉਸ ਦੇ ਬਾਅਦ ਕਿਤਨੇ ਹੀ ਸਿਆਸੀ ਤੁਫ਼ਾਨ ਇਸ ਦੇਸ਼ ਨੇ ਦੇਖੇ, ਸੱਤਾਵਾਂ ਦੀ ਕਿਤਨੀ ਉਠਕ ਪਟਕ ਹੋਈ।

ਲੇਕਿਨ ਸਮੇਂ ਅਤੇ ਸੱਤਾਵਾਂ ਦੀ ਉਠਾਪਟਕ ਦੇ ਵਿੱਚ ਸਦੀਆਂ ਦੀਆਂ ਦੂਰੀਆਂ ਦੇ ਬਾਅਦ ਵੀ ਨਾ ਗੋਆ ਆਪਣੀ ਭਾਰਤੀਅਤਾ ਨੂੰ ਭੁੱਲਿਆ, ਨਾ ਭਾਰਤ ਆਪਣੇ ਗੋਆ ਨੂੰ ਕਦੇ ਭੁੱਲਿਆ। ਇਹ ਇੱਕ ਅਜਿਹਾ ਰਿਸ਼ਤਾ ਹੈ ਜੋ ਸਮੇਂ ਦੇ ਨਾਲ ਹੋਰ ਸਸ਼ਕਤ ਹੀ ਹੋਇਆ ਹੈ। ਗੋਆ ਮੁਕਤੀ ਦਾ ਸੰਗ੍ਰਾਮ, ਇੱਕ ਅਜਿਹੀ ਅਮਰ ਜੋਤੀ ਹੈ ਜੋ ਇਤਿਹਾਸ ਦੇ ਹਜ਼ਾਰਾਂ ਝੰਝਾਵਾਤਾਂ ਨੂੰ ਝੱਲ ਕੇ ਵੀ ਪ੍ਰਦੀਪਤ (ਬਲਦੀ) ਹੀ ਹੈ, ਅਟਲ ਰਹੀ ਹੈ। ਕੁੰਕਲਲੀ ਸੰਗ੍ਰਾਮ ਤੋਂ ਲੈ ਕੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਸੰਭਾਜੀ ਦੀ ਅਗਵਾਈ ਵਿੱਚ ਵੀਰ ਮਰਾਠਾਵਾਂ ਦੇ ਸੰਘਰਸ਼ ਤੱਕ, ਗੋਆ ਦੇ ਲਈ ਲਗਾਤਾਰ ਪ੍ਰਯਤਨ ਹੋਏ, ਹਰ ਕਿਸੇ ਦੀ ਤਰਫ਼ ਤੋਂ ਹੋਏ।

ਸਾਥੀਓ,

ਦੇਸ਼ ਤਾਂ ਗੋਆ ਤੋਂ ਪਹਿਲਾਂ ਆਜ਼ਾਦ ਹੋਇਆ ਸੀ। ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਆਪਣੇ ਅਧਿਕਾਰ ਮਿਲ ਚੁੱਕੇ ਸਨ। ਹੁਣ ਉਨ੍ਹਾਂ ਦੇ ਪਾਸ ਆਪਣੇ ਸੁਪਨਿਆਂ ਨੂੰ ਜੀਣ ਦਾ ਸਮਾਂ ਸੀ। ਉਨ੍ਹਾਂ ਦੇ ਪਾਸ ਵਿਕਲਪ ਸੀ ਕਿ ਉਹ ਸ਼ਾਸਨ ਸੱਤਾ ਲਈ ਸੰਘਰਸ਼ ਕਰ ਸਕਦੇ ਸਨ, ਪਦ ਪ੍ਰਤਿਸ਼ਠਾ ਲੈ ਸਕਦੇ ਸਨ। ਲੇਕਿਨ ਕਿਤਨੇ ਹੀ ਸੈਨਾਨੀਆਂ ਨੇ ਉਹ ਸਭ ਛੱਡ ਕੇ ਗੋਆ ਦੀ ਆਜ਼ਾਦੀ ਲਈ ਸੰਘਰਸ਼ ਅਤੇ ਬਲੀਦਾਨ ਦਾ ਰਸਤਾ ਚੁਣਿਆ। ਗੋਆ ਦੇ ਲੋਕਾਂ ਨੇ ਵੀ ਮੁਕਤੀ ਅਤੇ ਸਵਰਾਜ ਦੇ ਲਈ ਅੰਦੋਲਨਾਂ ਨੂੰ ਕਦੇ ਥਮਣ ਨਹੀਂ ਦਿੱਤਾ ।  ਉਨ੍ਹਾਂ ਨੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਆਜ਼ਾਦੀ ਦੀ ਲੌ ਨੂੰ ਜਲਾ ਕੇ ਰੱਖਿਆ ।  ਐਸਾ ਇਸ ਲਈ ਕਿਉਂਕਿ, ਭਾਰਤ ਸਿਰਫ਼ ਇੱਕ ਰਾਜਨੀਤਕ ਸੱਤਾ ਭਰ ਨਹੀਂ ਹੈ।

ਭਾਰਤ ਮਾਨਵਤਾ ਦੇ ਹਿਤਾਂ ਦੀ ਰੱਖਿਆ ਕਰਨ ਵਾਲਾ ਇੱਕ ਵਿਚਾਰ ਹੈ, ਇੱਕ ਪਰਿਵਾਰ ਹੈ।  ਭਾਰਤ ਇੱਕ ਅਜਿਹਾ ਭਾਵ ਹੈ ਜਿੱਥੇ ਰਾਸ਼ਟਰ ‘ਸਵ’ ਤੋਂ ਉੱਤੇ ਹੁੰਦਾ ਹੈ, ਸੱਭ ਤੋਂ ਉੱਪਰ ਹੁੰਦਾ ਹੈ। ਜਿੱਥੇ ਇੱਕ ਹੀ ਮੰਤਰ ਹੁੰਦਾ ਹੈ- ਰਾਸ਼ਟਰ ਪ੍ਰਥਮ। Nation First. ਜਿੱਥੇ ਇੱਕ ਹੀ ਸੰਕਲਪ ਹੁੰਦਾ ਹੈ-ਏਕ ਭਾਰਤ,  ਸ੍ਰੇਸ਼ਠ ਭਾਰਤ। ਤੁਸੀਂ ਦੇਖੋ, ਲੁਈਸ ਦਿੱਤੀ ਮਿਨੇਝੀਸ ਬ੍ਰਾਗਾਂਝਾ, ਤ੍ਰਿਸਤਾਵ ਬ੍ਰਾਗਾਂਝਾ ਦ ਕੁਨਹਾ,   ਜਿਉਲਿਓ ਮਿਨੇਝੀਸ ਜਿਹੇ ਨਾਮ ਹੋਣ, ਪੁਰਸ਼ੋਤਮ ਕਾਕੋਡਕਰ, ਲਕਸ਼ਮੀਕਾਂਤ ਭੇਂਬਰੇ ਜਿਹੇ ਸੈਨਾਨੀ ਹੋਣ, ਜਾਂ ਫਿਰ ਬਾਲਾ ਰਾਇਆ ਮਾਪਾਰੀ ਜਿਹੇ ਨੌਜਵਾਨਾਂ ਦੇ ਬਲੀਦਾਨ, ਸਾਡੇ ਕਿਤਨੇ ਹੀ ਸੈਨਾਨੀਆਂ ਨੇ ਆਜ਼ਾਦੀ ਦੇ ਬਾਅਦ ਵੀ ਅੰਦੋਲਨ ਕੀਤੇ, ਪੀੜਾ ਝੱਲੀਆਂ, ਬਲੀਦਾਨ ਦਿੱਤਾ, ਲੇਕਿਨ ਇਸ ਮੂਵਮੈਂਟ ਨੂੰ ਰੁਕਣ ਨਹੀਂ ਦਿੱਤਾ। ਆਜ਼ਾਦੀ ਦੇ ਠੀਕ ਪਹਿਲਾਂ ਰਾਮ ਮਨੋਹਰ ਲੋਹੀਆ ਜੀ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਜਨਸੰਘ ਦੇ ਕਿਤਨੇ ਹੀ ਨੇਤਾਵਾਂ ਤੱਕ, ਇਹ ਮੁਕਤੀ ਅੰਦੋਲਨ ਲਗਾਤਾਰ ਚਲਿਆ ਸੀ।

ਯਾਦ ਕਰੋ, ਮੋਹਨ ਰਾਨਾਡੇ ਜੀ ਨੂੰ, ਜਿਨ੍ਹਾਂ ਨੂੰ ਗੋਆ ਦੀ ਮੁਕਤੀ ਦੇ ਲਈ ਅੰਦੋਲਨ ਕਰਨ ’ਤੇ ਜੇਲ੍ਹ ਭੇਜ ਦਿੱਤਾ ਸੀ। ਉਨ੍ਹਾਂ ਨੂੰ ਵਰ੍ਹਿਆਂ ਤੱਕ ਜੇਲ੍ਹ ਵਿੱਚ ਯਾਤਨਾ ਝੱਲਣੀ ਪਈ। ਗੋਆ ਦੀ ਆਜ਼ਾਦੀ ਦੇ ਬਾਅਦ ਵੀ ਉਨ੍ਹਾਂ ਨੂੰ ਕਈ ਸਾਲ ਤੱਕ ਜੇਲ੍ਹ ਵਿੱਚ ਹੀ ਰਹਿਣਾ ਪਿਆ। ਤਦ ਰਾਨਾਡੇ ਜੀ ਜਿਵੇਂ ਕ੍ਰਾਂਤੀਕਾਰੀ ਦੇ ਲਈ ਅਟਲ ਜੀ ਨੇ ਦੇਸ਼ ਦੀ ਸੰਸਦ ਵਿੱਚ ਆਵਾਜ਼ ਉਠਾਈ ਸੀ। ਆਜ਼ਾਦ ਗੋਮਾਂਤਕ ਦਲ ਨਾਲ ਜੁੜੇ ਕਿਤਨੇ ਹੀ ਨੇਤਾਵਾਂ ਨੇ ਵੀ ਗੋਆ ਅੰਦੋਲਨ ਲਈ ਆਪਣਾ ਸਭ ਕੁਝ ਅਰਪਣ ਕੀਤਾ ਸੀ। ਪ੍ਰਭਾਕਰ ਤ੍ਰਿਵਿਕ੍ਰਮ ਵੈਦ, ਵਿਸ਼ਵਨਾਥ ਲਵਾਂਡੇ, ਜਗਨਨਾਥਰਾਵ ਜੋਸ਼ੀ, ਨਾਨਾ ਕਾਜਰੇਕਰ, ਸੁਧੀਰ ਫੜਕੇ, ਐਸੇ ਕਿਤਨੇ ਹੀ ਸੈਨਾਪਤੀ ਸਨ ਜਿਨ੍ਹਾਂ ਨੇ ਗੋਆ, ਦਮਨ, ਦੀਵ, ਦਾਦਰਾ ਅਤੇ ਨਗਰ ਹਵੇਲੀ ਦੀ ਆਜ਼ਾਦੀ ਲਈ ਸੰਘਰਸ਼ ਕੀਤਾ, ਇਸ ਅੰਦੋਲਨ ਨੂੰ ਦਿਸ਼ਾ ਦਿੱਤੀ, ਊਰਜਾ ਦਿੱਤੀ ।

ਸਾਥੀਓ,

ਗੋਆ ਮੁਕਤੀ ਵਿਮੋਚਨ ਕਮੇਟੀ ਦੇ ਸੱਤਿਆਗ੍ਰਿਹ ਵਿੱਚ 31 ਸਤਿਆਗ੍ਰਹੀਆਂ ਨੂੰ ਆਪਣੇ ਪ੍ਰਾਣ ਗੰਵਾਉਣੇ ਪਏ ਸਨ।

ਤੁਸੀਂ ਸੋਚੋ, ਇਨ੍ਹਾਂ ਬਲੀਦਾਨੀਆਂ ਬਾਰੇ, ਪੰਜਾਬ ਦੇ ਵੀਰ ਕਰਨੈਲ ਸਿੰਘ ਬੇਨੀਪਾਲ ਜਿਹੇ ਵੀਰਾਂ ਬਾਰੇ, ਇਨ੍ਹਾਂ ਦੇ ਅੰਦਰ ਇੱਕ ਛਟਪਟਾਹਟ ਸੀ ਕਿਉਂਕਿ ਉਸ ਸਮੇਂ ਦੇਸ਼ ਦਾ ਇੱਕ ਹਿੱਸਾ ਤਦ ਵੀ ਗੁਲਾਮ ਸੀ, ਕੁਝ ਦੇਸ਼ਵਾਸੀਆਂ ਨੂੰ ਤਦ ਵੀ ਆਜ਼ਾਦੀ ਨਹੀਂ ਮਿਲੀ ਸੀ। ਅਤੇ ਅੱਜ ਮੈਂ ਇਸ ਅਵਸਰ ’ਤੇ ਇਹ ਵੀ ਕਹਾਂਗਾ ਕਿ ਅਗਰ ਸਰਦਾਰ ਵੱਲਭ ਭਾਈ ਪਟੇਲ, ਕੁਝ ਸਾਲ ਹੋਰ ਜੀਵਿਤ ਰਹਿੰਦੇ, ਤਾਂ ਗੋਆ ਨੂੰ ਆਪਣੀ ਮੁਕਤੀ ਦੇ ਲਈ ਇਤਨਾ ਇੰਤਜ਼ਾਰ ਨਾ ਕਰਨਾ ਪੈਂਦਾ।

ਸਾਥੀਓ,

ਗੋਆ ਦਾ ਇਤਿਹਾਸ ਸਵਰਾਜ ਦੇ ਲਈ ਭਾਰਤ ਦੇ ਸੰਕਲਪ ਦਾ ਹੀ ਪ੍ਰਤੀਕ ਨਹੀਂ ਹੈ। ਇਹ ਭਾਰਤ ਦੀ ਏਕਤਾ ਅਤੇ ਇਕਜੁੱਟਤਾ ਦਾ ਵੀ ਜਿਉਂਦਾ ਜਾਗਦਾ ਦਸਤਾਵੇਜ਼ ਹੈ। ਗੋਆ ਨੇ ਸ਼ਾਂਤੀ ਦੇ ਨਾਲ ਹਰ ਵਿਚਾਰ ਨੂੰ ਫੱਲਣ ਫੁੱਲਣ ਦੀ ਜਗ੍ਹਾ ਦਿੱਤੀ। ਕਿਵੇਂ ਇਕੱਠੇ ਹਰ ਮਤ-ਮਜਹਬ- ਸੰਪ੍ਰਦਾਇ ‘ਏਕ ਭਾਰਤ- ਸ੍ਰੇਸ਼ਠ ਭਾਰਤ’ ਵਿੱਚ ਰੰਗ ਭਰਦੇ ਹਨ, ਗੋਆ ਨੇ ਇਹ ਕਰਕੇ ਦਿਖਾਇਆ ਹੈ। ਗੋਆ ਉਹ ਸਥਾਨ ਹੈ ਜਿਸ ਨੇ ਜਾਰਜੀਆ ਦੀ ਸੇਂਟ ਕਵੀਨ ਕੇਟੇਵਾਨ ਦੇ ਹੋਲੀ ਰੇਲਿਕ ਨੂੰ ਸਦੀਆਂ ਤੱਕ ਸਹੇਜ ਕੇ ਰੱਖਿਆ।  ਹੁਣੇ ਕੁਝ ਮਹੀਨੇ ਪਹਿਲਾਂ ਹੀ ਭਾਰਤ ਨੇ ਸੇਂਟ ਕਵੀਨ ਕੇਟੇਵਾਨ ਦੇ ਹੋਲੀ ਰੇਲਿਕ ਨੂੰ ਜਾਰਜੀਆ ਸਰਕਾਰ ਨੂੰ ਸੌਂਪਿਆ ਹੈ। ਸੇਂਟ ਕਵੀਨ ਕੇਟੇਵਾਨ ਦੇ ਇਹ ਪਵਿੱਤਰ ਅਵਸ਼ੇਸ਼ 2005 ਵਿੱਚ ਇੱਥੋਂ ਦੇ ਸੇਂਟ ਔਗਸਟੀਨ ਚਰਚ ਤੋਂ ਹੀ ਮਿਲੇ ਸਨ ।

ਸਾਥੀਓ,

ਜਦੋਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਹੋਇਆ, ਤਾਂ ਸਭ ਮਿਲ ਕੇ ਇਕੱਠੇ ਲੜੇ, ਇਕੱਠੇ ਸੰਘਰਸ਼ ਕੀਤਾ ਸੀ। ਵਿਦੇਸ਼ੀ ਹਕੂਮਤ ਦੇ ਖ਼ਿਲਾਫ਼ pintos ਕ੍ਰਾਂਤੀ ਨੂੰ ਤਾਂ ਇੱਥੋਂ ਦੇ ਨੇਟਿਵ ਕ੍ਰਿਸ਼ਚਿਅਨਸ ਨੇ ਹੀ ਲੀਡ ਕੀਤਾ ਸੀ। ਇਹੀ ਭਾਰਤ ਦੀ ਪਹਿਚਾਣ ਹੈ। ਇੱਥੇ ਮਤ ਮਤਾਂਤਰ ਸਭ ਦਾ ਇੱਕ ਹੀ ਮਤਲਬ ਹੈ-  ਮਾਨਵਤਾ ਦੀ ਸੇਵਾ। ਮਾਨਵ ਮਾਤ੍ਰ ਦੀ ਸੇਵਾ। ਭਾਰਤ ਦੀ ਇਸ ਏਕਤਾ, ਇਸ ਮਿਲੀ-ਜੁਲੀ ਪਹਿਚਾਣ ਦੀ ਤਾਰੀਫ਼ ਪੂਰੀ ਦੁਨੀਆ ਕਰਦੀ ਹੈ। ਹੁਣੇ ਮੈਂ ਕੁਝ ਸਮਾਂ ਪਹਿਲਾਂ ਇਟਲੀ ਅਤੇ ਵੈਟੀਕਨ ਸਿਟੀ ਗਿਆ ਸੀ।  ਉੱਥੇ ਮੈਨੂੰ ਪੋਪ ਫ੍ਰਾਂਸਿਸ ਜੀ ਨਾਲ ਮੁਲਾਕਾਤ ਦਾ ਅਵਸਰ ਵੀ ਮਿਲਿਆ। ਭਾਰਤ ਦੇ ਪ੍ਰਤੀ ਉਨ੍ਹਾਂ ਦਾ ਭਾਵ ਵੀ ਵੈਸਾ ਹੀ ਅਭਿਭੂਤ ਕਰਨ ਵਾਲਾ ਸੀ। ਮੈਂ ਉਨ੍ਹਾਂ ਨੂੰ ਭਾਰਤ ਆਉਣ ਲਈ ਸੱਦਾ ਵੀ ਦਿੱਤਾ। ਅਤੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ, ਜੋ ਉਨ੍ਹਾਂ ਨੇ ਮੇਰੇ ਸੱਦੇ ਦੇ ਬਾਅਦ ਕਿਹਾ ਸੀ- ਪੋਪ ਫ੍ਰਾਂਸਿਸ ਨੇ ਕਿਹਾ ਸੀ - “This is the greatest gift you have given me” ਇਹ ਭਾਰਤ ਦੀ ਵਿਵਿਧਤਾ, ਸਾਡੀ vibrant ਡੈਮੋਕ੍ਰੇਸੀ ਦੇ ਪ੍ਰਤੀ ਉਨ੍ਹਾਂ ਦਾ ਸਨੇਹ ਹੈ।

ਸਾਥੀਓ,

ਗੋਆ ਦੀ ਕੁਦਰਤੀ ਸੁੰਦਰਤਾ, ਹਮੇਸ਼ਾ ਤੋਂ ਉਸ ਦੀ ਪਹਿਚਾਣ ਰਹੀ ਹੈ। ਲੇਕਿਨ ਹੁਣ ਇੱਥੇ ਜੋ ਸਰਕਾਰ ਹੈ, ਉਹ ਗੋਆ ਦੀ ਇੱਕ ਹੋਰ ਪਹਿਚਾਣ ਸਸ਼ਕਤ ਕਰ ਰਹੀ ਹੈ। ਇਹ ਨਵੀਂ ਪਹਿਚਾਣ ਹੈ - ਹਰ ਕੰਮ ਵਿੱਚ ਅੱਵਲ ਰਹਿਣ ਵਾਲੇ, ਟੌਪ ਕਰਨ ਵਾਲੇ ਰਾਜ ਦੀ ਪਹਿਚਾਣ। ਬਾਕੀ ਜਗ੍ਹਾ ਜਦੋਂ ਕੰਮ ਦੀ ਸ਼ੁਰੂਆਤ ਹੁੰਦੀ ਹੈ, ਜਾਂ ਕੰਮ ਅੱਗੇ ਵਧਦਾ ਹੈ, ਗੋਆ ਉਸ ਨੂੰ ਤਦ ਪੂਰਾ ਵੀ ਕਰ ਲੈਂਦਾ ਹੈ। ਟੂਰਿਸਟ ਡੈਸਟੀਨੇਸ਼ਨ  ਦੇ ਤੌਰ ’ਤੇ ਲੋਕਾਂ ਦੀ ਪਸੰਦ ਤਾਂ ਗੋਆ ਰਿਹਾ ਹੀ ਹੈ, ਲੇਕਿਨ ਹੁਣ ਗੁੱਡ ਗਵਰਨੈਂਸ ਦਾ ਸਵਾਲ ਹੋਵੇ,  ਤਾਂ ਗੋਆ ਟੌਪ ’ਤੇ ਹੈ। ਪਰ ਕੈਪਿਟਾ ਇਨਕਮ ਹੋਵੇ, ਤਾਂ ਵੀ ਗੋਆ ਟੌਪ ’ਤੇ! Open defecation free ਸਟੇਟ  ਦੇ ਤੌਰ ’ਤੇ - ਗੋਆ ਦਾ ਕੰਮ 100 ਪਰਸੈਂਟ!

ਲੜਕੀਆਂ ਦੇ ਲਈ ਸਕੂਲਾਂ ਵਿੱਚ ਅਲੱਗ ਟੌਇਲੇਟ ਦੀ ਸੁਵਿਧਾ ਹੋਵੇ- ਗੋਆ 100 ਪਰਸੈਂਟ, ਫੁੱਲ ਮਾਰਕਸ! ਡੋਰ ਟੂ ਡੋਰ ਕਚਰੇ ਦਾ ਕਲੈਕਸ਼ਨ ਹੋਵੇ, ਇੱਥੇ ਵੀ ਗੋਆ ਸੈਂਟ ਪਰਸੈਂਟ! ‘ਹਰ ਘਰ ਜਲ’ ਦੇ ਲਈ ਨਲ connection ਹੋਵੇ- ਇਸ ਵਿੱਚ ਵੀ ਗੋਆ 100 ਪਰਸੈਂਟ! ਆਧਾਰ ਐਨਰੋਲਮੈਂਟ ਵਿੱਚ ਵੀ ਗੋਆ ਦਾ ਕੰਮ ਸ਼ਤ ਪ੍ਰਤੀਸ਼ਤ ਪੂਰਾ। ਫੂਡ ਸਕਿਊਰਿਟੀ ਦੇ ਮਾਮਲੇ ਵਿੱਚ ਵੀ ਗੋਆ ਅੱਵਲ!  ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਆਲ ਵੈਦਰ ਰੋਡ connectivity ਹੋਵੇ- ਗੋਆ ਦਾ ਕੰਮ 100 ਪਰਸੈਂਟ! ਬਰਥ ਰਜਿਸਟ੍ਰੇਸ਼ਨ ਹੋਵੇ ਤਾਂ ਵੀ ਗੋਆ ਦਾ ਰਿਕਾਰਡ 100 ਪਰਸੈਂਟ। ਇਹ ਲਿਸਟ ਇਤਨੀ ਲੰਬੀ ਹੈ ਕਿ ਗਿਣਾਉਂਦੇ ਗਿਣਾਉਂਦੇ ਸ਼ਾਇਦ ਸਮਾਂ ਘੱਟ ਪੈ ਜਾਵੇ।

ਪ੍ਰਮੋਦ ਜੀ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਮੇਰੀ ਤਰਫ਼ ਤੋਂ ਵਧਾਈ। ਗੋਆ ਨੇ ਜੋ ਕੁਝ ਹਾਸਲ ਕੀਤਾ ਹੈ, ਉਹ ਅਭੂਤਪੂਰਵ ਹੈ। ਗੋਆ ਦੇ ਲੋਕਾਂ ਨੇ ਜੋ ਕਰਕੇ ਦਿਖਾਇਆ ਹੈ, ਉਹ ਸਹੀ ਵਿੱਚ ਕਾਬਿਲੇ ਤਾਰੀਫ਼ ਹੈ। ਹੁਣੇ ਤੁਹਾਡੀ ਇੱਕ ਨਵੀਂ ਉਪਲਬਧੀ ਲਈ ਮੈਂ ਗੋਆ ਸਰਕਾਰ ਦਾ, ਅਤੇ ਸਾਰੇ ਗੋਆ-ਵਾਸੀਆਂ ਦਾ ਵਿਸ਼ੇਸ਼ ਰੂਪ ਨਾਲ ਅਭਿਨੰਦਨ ਕਰਨਾ ਚਾਹੁੰਦਾ ਹਾਂ, ਇਹ ਉਪਲਬਧੀ ਹੈ, 100 ਪਰਸੈਂਟ ਵੈਕਸੀਨੇਸ਼ਨ ਦੀ! ਗੋਆ ਵਿੱਚ ਸਾਰੇ eligible ਲੋਕਾਂ ਨੇ ਵੈਕਸੀਨ ਲਗਵਾ ਲਈ ਹੈ। ਦੂਸਰੀ ਡੋਜ਼ ਦਾ ਵੀ ਅਭਿਯਾਨ ਤੇਜ਼ੀ ਨਾਲ ਚਲ ਰਿਹਾ ਹੈ। ਇਹ ਕਮਾਲ ਕਰਨ ਵਾਲੇ ਤੁਸੀਂ ਦੇਸ਼ ਦੇ ਪਹਿਲੇ ਰਾਜਾਂ ਵਿੱਚੋਂ ਹੋ। ਮੈਂ ਇਸ ਦੇ ਲਈ ਗੋਆ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।

ਭਾਈਓ ਅਤੇ ਭੈਣੋਂ,

ਗੋਆ ਦੀਆਂ ਇਨ੍ਹਾ ਉਪਲਬਧੀਆਂ ਨੂੰ, ਇਸ ਨਵੀਂ ਪਹਿਚਾਣ ਨੂੰ ਜਦੋਂ ਮੈਂ ਮਜ਼ਬੂਤ ਹੁੰਦੇ ਦੇਖਦਾ ਹਾਂ ਤਾਂ ਮੈਨੂੰ ਮੇਰੇ ਅਭਿੰਨ ਸਾਥੀ ਮਨੋਹਰ ਪਰਿਕਰ ਜੀ ਦੀ ਵੀ ਯਾਦ ਆਉਂਦੀ ਹੈ। ਉਨ੍ਹਾਂ ਨੇ ਨਾ ਕੇਵਲ ਗੋਆ ਨੂੰ ਵਿਕਾਸ ਦੀ ਨਵੀਂ ਉਚਾਈ ਤੱਕ ਪਹੁੰਚਾਇਆ, ਬਲਕਿ ਗੋਆ ਦੀ ਸਮਰੱਥਾ ਦਾ ਵੀ ਵਿਸਤਾਰ ਕੀਤਾ। ਗੋਆ ਦੇ ਲੋਕ ਕਿਤਨੇ ਇਮਾਨਦਾਰ ਹੁੰਦੇ ਹਨ, ਕਿਤਨੇ ਪ੍ਰਤਿਭਾਵਾਨ ਅਤੇ ਮਿਹਨਤੀ ਹੁੰਦੇ ਹਨ, ਦੇਸ਼ ਗੋਆ ਦੇ ਚਰਿੱਤਰ ਨੂੰ ਮਨੋਹਰ ਜੀ ਦੇ ਅੰਦਰ ਦੇਖਦਾ ਸੀ। ਆਖਰੀ ਸਾਹ ਤੱਕ ਕੋਈ ਕਿਵੇਂ ਆਪਣੇ ਰਾਜ,  ਆਪਣੇ ਲੋਕਾਂ ਲਈ ਲਗਿਆ ਰਹਿ ਸਕਦਾ ਹੈ, ਉਨ੍ਹਾਂ ਦੇ ਜੀਵਨ ਵਿੱਚ ਅਸੀਂ ਇਹ ਸਾਖਿਆ ਦੇਖਿਆ ਸੀ।  ਮੈਂ ਇਸ ਮੌਕੇ ’ਤੇ ਆਪਣੇ ਪਰਮ ਮਿੱਤਰ ਅਤੇ ਗੋਆ ਦੇ ਮਹਾਨ ਸਪੂਤ ਮਨੋਹਰ ਜੀ ਨੂੰ ਵੀ ਨਮਨ ਕਰਦਾ ਹਾਂ।

ਸਾਥੀਓ,

ਗੋਆ ਦੇ ਵਿਕਾਸ ਦੇ ਲਈ, ਗੋਆ ਵਿੱਚ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਨੂੰ ਵਧਾਉਣ ਲਈ ਜੋ ਅਭਿਯਾਨ ਪਰਿਕਰ ਜੀ ਨੇ ਸ਼ੁਰੂ ਕੀਤਾ ਸੀ, ਉਹ ਅੱਜ ਵੀ ਉਤਨੇ ਹੀ ਜੋਸ਼ ਨਾਲ ਜਾਰੀ ਹੈ। ਕੋਰੋਨਾ ਦੀ ਇਤਨੀ ਬੜੀ ਆਲਮੀ ਮਹਾਮਾਰੀ ਤੋਂ ਵੀ ਗੋਆ ਜਿਸ ਤੇਜ਼ੀ ਨਾਲ ਉਬਰ ਰਿਹਾ ਹੈ, ਉਸ ਵਿੱਚ ਇਸ ਦੇ ਦਰਸ਼ਨ ਹੁੰਦੇ ਹਨ। ਕੇਂਦਰ ਸਰਕਾਰ ਦੁਆਰਾ ਵੀ ਟੂਰਿਜ਼ਮ ਉਦਯੋਗਾਂ ਨੂੰ ਇੱਕ ਨਵੀਂ ਉਚਾਈ ਦੇਣ ਲਈ ਲਗਾਤਾਰ ਪ੍ਰਯਤਨ ਕੀਤੇ ਜਾ ਰਹੇ ਹਨ। ਵੀਜ਼ਾ ਦੇ ਨਿਯਮਾਂ ਨੂੰ ਸਰਲ ਕਰਨਾ ਹੋਵੇ, ਈ ਵੀਜ਼ਾ ਵਾਲੇ ਦੇਸ਼ਾਂ ਦੀ ਸੰਖਿਆ ਨੂੰ ਵਧਾਉਣਾ ਹੋਵੇ, ਹਰ ਤਰਫ਼ ਟੂਰਿਜ਼ਮ ਇੰਡਸਟ੍ਰੀ ਨੂੰ ਸਪੋਰਟ ਕਰਨ ਦਾ ਕੰਮ ਹੋਇਆ ਹੋਵੇ। ਹੁਣੇ ਹਾਲ ਹੀ ਵਿੱਚ ਜੋ ਫ਼ਿਲਮ ਫੈਸਟੀਵਲ ਹੋਇਆ, ਉਸ ਦੀ ਸਫ਼ਲਤਾ ਵੀ ਦੱਸਦੀ ਹੈ ਕਿ ਗੋਆ ਵਿੱਚ ਟੂਰਿਜ਼ਮ ਕਿਸ ਤਰ੍ਹਾਂ ਵਧ ਰਿਹਾ ਹੈ।

ਸਾਥੀਓ,

ਜਿਸ ਤਰ੍ਹਾਂ ਗੋਆ ਸਰਕਾਰ ਨੇ ਇੱਥੇ ਅੱਛੀਆਂ ਸੜਕਾਂ ਬਣਵਾਈਆਂ, ਇਨਫ੍ਰਾਸਟ੍ਰਕਚਰ ਅਤੇ ਸਰਵਿਸਿਜ਼ ਨੂੰ ਮਜ਼ਬੂਤ ਕੀਤਾ, ਤਾਂ ਉਸ ਨਾਲ ਇੱਥੇ ਟੂਰਿਸਟਾਂ ਦੀ ਸੁਵਿਧਾ ਵਧੀ, ਵੈਸੀ ਹੀ, ਅੱਜ ਦੇਸ਼ ਭਰ ਵਿੱਚ ਹਾਈਵੇਜ਼, ਐਕਸਪ੍ਰੈੱਸਵੇਜ, ਅਤੇ ਹਾਈਟੈੱਕ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ,  ਅੱਜ ਰੇਲਵੇ ਦਾ ਕਾਇਆਕਲਪ ਹੋ ਰਿਹਾ ਹੈ, ਦੇਸ਼ ਦੇ ਤਮਾਮ ਸ਼ਹਿਰਾਂ ਵਿੱਚ ਏਅਰਪੋਰਟ ਬਣ ਰਹੇ ਹਨ,  ਇਸ ਨਾਲ ਲੋਕਾਂ ਦੀ ਯਾਤਰਾ ਅਸਾਨ ਹੁੰਦੀ ਹੈ। ਉਹ ਅਗਰ ਗੋਆ ਆਉਣ ਦੀ ਸੋਚਦੇ ਹਨ, ਤਾਂ ਰਸਤੇ ਦੀ ਚਿੰਤਾ ਕਰਕੇ ਉਨ੍ਹਾਂ ਨੂੰ ਪਲਾਨ ਡ੍ਰੌਪ ਨਹੀਂ ਕਰਨਾ ਪੈਂਦਾ। ਇਸ ਮਿਸ਼ਨ ਨੂੰ ਹੁਣ ਹੋਰ ਗਤੀ ਦੇਣ ਦੇ ਲਈ, ਸ਼ਕਤੀ ਦੇਣ ਦੇ ਲਈ, ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ’ਤੇ ਵੀ ਕੰਮ ਸ਼ੁਰੂ ਕੀਤਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਇਹ ਮਿਸ਼ਨ ਗਤੀਸ਼ਕਤੀ ਦੇਸ਼ ਵਿੱਚ ਇਫ੍ਰਾ ਅਤੇ ਟੂਰਿਜ਼ਮ ਦੇ ਇੱਕ ਨਵੇਂ ਯੁਗ ਦਾ ਸੂਤਰਪਾਤ ਕਰੇਗਾ।

ਸਾਥੀਓ,

ਗੋਆ ਵਿੱਚ ਅਗਰ ਇੱਕ ਤਰਫ਼ ਇਹ ਅਨੰਤ ਸਮੰਦਰ ਹੈ, ਤਾਂ ਦੂਜੇ ਪਾਸੇ ਇੱਥੋਂ ਦੇ ਨੌਜਵਾਨਾਂ ਦੇ ਸਮੁੰਦਰ ਜਿਹੇ ਹੀ ਵਿਆਪਕ ਸੁਪਨੇ ਹਨ। ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਵੈਸਾ ਹੀ ਵਿਆਪਕ ਵਿਜ਼ਨ ਵੀ ਚਾਹੀਦਾ ਹੈ। ਮੈਂ ਇਹ ਕਹਿ ਸਕਦਾ ਹਾਂ ਕਿ ਪ੍ਰਮੋਦ ਸਾਵੰਤ ਜੀ ਅਜਿਹੇ ਹੀ ਬੜੇ ਵਿਜ਼ਨ ਦੇ ਨਾਲ ਅੱਜ ਕੰਮ ਕਰ ਰਹੇ ਹਨ। ਅੱਜ ਗੋਆ ਵਿੱਚ ਸਕੂਲਸ ਵਿੱਚ ਬੱਚਿਆਂ ਨੂੰ ਫਿਊਚਰ ਰੈਡੀ ਐਜੂਕੇਸ਼ਨ ਦੇ ਲਈ ਕੋਡਿੰਗ ਅਤੇ ਰੋਬੋਟਿਕਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਟੈਕਨੀਕਲ ਐਜੁਕੇਸ਼ਨ ਨੂੰ subsidize ਕੀਤਾ ਜਾ ਰਿਹਾ ਹੈ, ਹਾਇਰ ਐਜੀਕੇਸ਼ਨ ਦੇ ਲਈ ਸਰਕਾਰ 50 ਪ੍ਰਤੀਸ਼ਤ ਫੀ ਵੇਵਰ ਵੀ ਦੇ ਰਹੀ ਹੈ। ਅੱਜ ਇੱਥੇ ਜਿਸ ਏਵੀਏਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਲੋਕਅਰਪਣ ਹੋਇਆ ਹੈ, ਉਹ ਵੀ ਹੁਣ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰਾਂ ਨੂੰ ਪੈਦਾ ਕਰੇਗਾ।

ਇਸੇ ਤਰ੍ਹਾਂ, ਅੱਜ ਅਗਰ ਦੇਸ਼ ‘ਆਤਮਨਿਰਭਰ ਭਾਰਤ ਅਭਿਯਾਨ’ ਦਾ ਸੰਕਲਪ ਲੈ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਰਿਹਾ ਹੈ, ਤਾਂ ਗੋਆ ‘ਸਵਯੰਪੂਰਣ ਗੋਆ’ ਮਿਸ਼ਨ ਨਾਲ ਦੇਸ਼ ਨੂੰ ਤਾਕਤ ਦੇ ਰਿਹਾ ਹੈ। ਮੈਨੂੰ ਇਸ ਮਿਸ਼ਨ ਦੇ ‘ਸਵਯੰਪੂਰਣ ਮਿੱਤਰਾਂ ਨਾਲ ਵੀ ਗੱਲ ਕਰਨ ਦਾ ਇੱਕ ਵਰਚੁਲੀ ਬਾਤ ਕਰਨ ਦਾ ਮੌਕਾ ਮਿਲਿਆ ਸੀ। ਤੁਸੀਂ ਸਭ ਮਿਲ ਕੇ ਜਿਸ ਤਰ੍ਹਾਂ ਗੋਆ ਨੂੰ ਆਤਮਨਿਰਭਰ ਬਣਾਉਣ ਦੇ ਵੱਲ ਅੱਗੇ ਵਧ ਰਹੇ ਹੋ, ਜਿਸ ਤਰ੍ਹਾਂ ਵਰਤਮਾਨ ਸਰਕਾਰ ਖ਼ੁਦ ਚਲ ਕੇ ਡੋਰ ਟੂ ਡੋਰ ਜਾ ਰਹੀ ਹੈ, ਸਰਕਾਰੀ ਸੇਵਾਵਾਂ ਜਿਸ ਤਰ੍ਹਾਂ ਔਨਲਾਈਨ ਹੋ ਕੇ ਨਾਗਰਿਕਾਂ ਦੇ ਹੱਥ ਵਿੱਚ ਆ ਰਹੀਆਂ ਹਨ, ਜਿਤਨੀ ਤੇਜ਼ੀ ਨਾਲ ਭ੍ਰਿਸ਼ਟਾਚਾਰ ਦੇ ਲਈ ਸਾਰੇ ਦਰਵਾਜ਼ੇ ਗੋਆ ਵਿੱਚ ਬੰਦ ਹੋ ਰਹੇ ਹਨ, ਇਹੀ ਤਾਂ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ’ਦਾ ਉਹ ਸੰਕਲਪ ਹੈ, ਜਿਸ ਨੂੰ ਗੋਆ ਅੱਜ ਪੂਰਾ ਹੁੰਦਾ ਦੇਖ ਰਿਹਾ ਹੈ।

ਸਾਥੀਓ,

ਅੱਜ ਜੈਸੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਆਜ਼ਾਦੀ ਦੇ 100 ਸਾਲ ਦੇ ਲਈ ਨਵੇਂ ਸੰਕਲਪ ਲੈ ਰਿਹਾ ਹੈ, ਵੈਸੇ ਹੀ ਮੈਂ ਤਾਕੀਦ ਕਰਦਾ ਹਾਂ, ਕਿ ਗੋਆ ਆਪਣੀ ਮੁਕਤੀ ਦੇ 75 ਸਾਲ ਹੋਣ ’ਤੇ ਕਿੱਥੇ ਪਹੁੰਚੇਗਾ, ਇਸ ਦੇ ਲਈ ਨਵੇਂ ਸੰਕਲਪ ਲਓ, ਨਵੇਂ ਲਕਸ਼ ਤੈਅ ਕਰੋ। ਇਸ ਦੇ ਲਈ, ਜੋ ਨਿਰੰਤਰਤਾ ਹੁਣ ਤੱਕ ਗੋਆ ਵਿੱਚ ਦਿਖੀ ਹੈ, ਉਹੀ ਅੱਗੇ ਵੀ ਰਹਿਣੀ ਚਾਹੀਦੀ ਹੈ। ਸਾਨੂੰ ਰੁਕਣਾ ਨਹੀਂ ਹੈ, ਆਪਣੀ ਸਪੀਡ ਨੂੰ ਘੱਟ ਨਹੀਂ ਹੋਣ ਦੇਣਾ ਹੈ। ਗੋਂਯ ਆਨੀ ਗੋਂਯਕਾਰਾਂਚੀ, ਤੋਖਣਾਯ ਕਰੀਤ, ਤਿਤਕੀ ਥੋਡੀਚ!  ਤੁਮਕਾਂ ਸਗਲਯਾਂਕ, ਪਰਤ ਏਕ ਫਾਵਟ, ਗੋਂਯ ਮੁਕਤੀਦਿਸਾਚੀਂ, ਪਰਬੀਂ ਦਿਵਨ, ਸਗਲਯਾਂਖਾਤੀਰ,  ਬਰੀ ਭਲਾਯਕੀ ਆਨੀ ਯਸ਼ ਮਾਗਤਾਂ! ਬਹੁਤ ਬਹੁਤ ਧੰਨਵਾਦ ! ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ ! ਧੰਨਵਾਦ ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Will walk shoulder to shoulder': PM Modi pushes 'Make in India, Partner with India' at Russia-India forum

Media Coverage

'Will walk shoulder to shoulder': PM Modi pushes 'Make in India, Partner with India' at Russia-India forum
NM on the go

Nm on the go

Always be the first to hear from the PM. Get the App Now!
...
Prime Minister condoles loss of lives in fire mishap in Arpora, Goa
December 07, 2025
Announces ex-gratia from PMNRF

The Prime Minister, Shri Narendra Modi has condoled the loss of lives in fire mishap in Arpora, Goa. Shri Modi also wished speedy recovery for those injured in the mishap.

The Prime Minister informed that he has spoken to Goa Chief Minister Dr. Pramod Sawant regarding the situation. He stated that the State Government is providing all possible assistance to those affected by the tragedy.

The Prime Minister posted on X;

“The fire mishap in Arpora, Goa is deeply saddening. My thoughts are with all those who have lost their loved ones. May the injured recover at the earliest. Spoke to Goa CM Dr. Pramod Sawant Ji about the situation. The State Government is providing all possible assistance to those affected.

@DrPramodPSawant”

The Prime Minister also announced an ex-gratia from PMNRF of Rs. 2 lakh to the next of kin of each deceased and Rs. 50,000 for those injured.

The Prime Minister’s Office posted on X;

“An ex-gratia of Rs. 2 lakh from PMNRF will be given to the next of kin of each deceased in the mishap in Arpora, Goa. The injured would be given Rs. 50,000: PM @narendramodi”