Share
 
Comments
Launches Karmayogi Prarambh module - online orientation course for new appointees
“Rozgar Mela is our endeavour to empower youth and make them the catalyst in national development”
“Government is Working in mission mode to provide government jobs”
“Central government is according the highest priority to utilise talent and energy of youth for nation-building”
“The 'Karmayogi Bharat' technology platform will be a great help in upskilling”
“Experts around the world are optimistic about India's growth trajectory”
“Possibility of new jobs in both the government and private sector is continuously increasing. More, importantly, these opportunities are emerging for the youth in their own cities and villages”
“We are colleagues and co-travellers on the path of making India a developed nation”

ਨਮਸਕਾਰ।

ਰੋਜ਼ਗਾਰ ਮੇਲੇ ਵਿੱਚ ਜੁੜੇ ਮੇਰੇ ਯੁਵਾ ਸਾਥੀਓ,

ਆਪ ਸਭ ਨੂੰ ਬਹੁਤ-ਬਹੁਤ ਵਧਾਈ। ਅੱਜ ਦੇਸ਼ ਦੇ 45 ਸ਼ਹਿਰਾਂ ਵਿੱਚ 71 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਯਾਨੀ, ਅੱਜ ਇੱਕ ਸਾਥ (ਇਕੱਠਿਆਂ) ਹਜ਼ਾਰਾਂ ਘਰਾਂ ਵਿੱਚ ਖੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਪਿਛਲੇ ਮਹੀਨੇ ਅੱਜ ਦੇ ਹੀ ਦਿਨ ਧਨਤੇਰਸ ’ਤੇ ਕੇਂਦਰ ਸਰਕਾਰ ਦੀ ਤਰਫ਼ ਤੋਂ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਨ। ਹੁਣ ਅੱਜ ਦਾ ਇਹ ਵਿਸ਼ਾਲ ਰੋਜ਼ਗਾਰ ਮੇਲਾ ਦਿਖਾਉਂਦਾ ਹੈ ਕਿ ਸਰਕਾਰ ਕਿਸ ਤਰ੍ਹਾਂ government job ਦੇਣ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ।

ਸਾਥੀਓ,

ਪਿਛਲੇ ਮਹੀਨੇ ਜਦੋਂ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਹੋਈ ਸੀ, ਤਾਂ ਮੈਂ ਇੱਕ ਹੋਰ ਬਾਤ ਕਹੀ ਸੀ। ਮੈਂ ਕਿਹਾ ਸੀ ਕਿ ਵਿਭਿੰਨ ਕੇਂਦਰ ਸ਼ਾਸਿਤ ਪ੍ਰਦੇਸ਼, NDA ਅਤੇ ਭਾਜਪਾ ਸ਼ਾਸਿਤ ਰਾਜ ਵੀ ਇਸੇ ਤਰ੍ਹਾਂ ਰੋਜ਼ਗਾਰ ਮੇਲੇ ਦਾ ਆਯੋਜਨ ਕਰਦੇ ਰਹਿਣਗੇ। ਮੈਨੂੰ ਖੁਸ਼ੀ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਹੀ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੀ ਰਾਜ ਸਰਕਾਰਾਂ ਦੀ ਤਰਫ਼ ਤੋਂ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਕੁਝ ਦਿਨ ਪਹਿਲਾਂ ਹੀ ਯੂਪੀ ਸਰਕਾਰ ਨੇ ਵੀ ਅਨੇਕਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ।

ਪਿਛਲੇ ਇੱਕ ਮਹੀਨੇ ਵਿੱਚ ਜੰਮੂ-ਕਸ਼ਮੀਰ, ਲੱਦਾਖ, ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਊ ਅਤੇ ਚੰਡੀਗੜ੍ਹ ਵਿੱਚ ਵੀ ਰੋਜ਼ਗਾਰ ਮੇਲੇ ਆਯੋਜਿਤ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪਰਸੋਂ ਯਾਨੀ 24 ਨਵੰਬਰ ਨੂੰ ਗੋਆ ਸਰਕਾਰ ਵੀ ਇਸੇ ਤਰ੍ਹਾਂ ਦੇ ਰੋਜ਼ਗਾਰ ਮੇਲੇ ਦਾ ਆਯੋਜਨ ਕਰਨ ਜਾ ਰਹੀ ਹੈ। 28 ਨਵੰਬਰ ਨੂੰ ਤ੍ਰਿਪੁਰਾ ਸਰਕਾਰ ਵੀ ਰੋਜ਼ਗਾਰ ਮੇਲੇ ਦਾ ਆਯੋਜਨ ਕਰ ਰਹੀ ਹੈ। ਇਹੀ ਡਬਲ ਇੰਜਣ ਦੀ ਸਰਕਾਰ ਦਾ ਡਬਲ ਫਾਇਦਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਦੇ ਮਾਧਿਅਮ ਨਾਲ ਨਿਯੁਕਤੀ ਪੱਤਰ ਦੇਣ ਦਾ ਇਹ ਅਭਿਯਾਨ ਐਸੇ ਹੀ ਅਨਵਰਤ ਜਾਰੀ ਰਹੇਗਾ।

ਸਾਥੀਓ,

ਭਾਰਤ ਜੈਸੇ ਯੁਵਾ ਦੇਸ਼ ਵਿੱਚ, ਸਾਡੇ ਕਰੋੜਾਂ ਨੌਜਵਾਨ ਇਸ ਰਾਸ਼ਟਰ ਦੀ ਸਭ ਤੋਂ ਬੜੀ ਤਾਕਤ ਹਨ। ਆਪਣੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੀ ਊਰਜਾ, ਰਾਸ਼ਟਰ ਨਿਰਮਾਣ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਵਿੱਚ ਆਵੇ, ਇਸ ਨੂੰ ਕੇਂਦਰ ਸਰਕਾਰ ਸਭ ਤੋਂ ਉੱਚ ਪ੍ਰਾਥਮਿਕਤਾ ਦੇ ਰਹੀ ਹੈ। ਅੱਜ ਰਾਸ਼ਟਰ ਨਿਰਮਾਣ ਦੇ ਕਰਤਵਯ ਪਥ ਨਾਲ ਜੁੜ ਰਹੇ ਆਪਣੇ 71 ਹਜ਼ਾਰ ਤੋਂ ਜ਼ਿਆਦਾ ਨਵੇਂ ਸਹਿਯੋਗੀਆਂ ਦਾ ਮੈਂ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਜਿਨ੍ਹਾਂ ਪਦਾਂ'ਤੇ ਨਿਯੁਕਤੀ ਹੋਣ ਜਾ ਰਹੀ ਹੈ, ਉਸ ਨੂੰ ਤੁਸੀਂ ਸਖ਼ਤ ਪਰਿਸ਼੍ਰਮ (ਮਿਹਨਤ) ਨਾਲ, ਸਖ਼ਤ ਪ੍ਰਤੀਯੋਗਿਤਾ ਵਿੱਚ ਸਫ਼ਲ ਹੋ ਕੇ ਹਾਸਲ ਕੀਤਾ ਹੈ। ਇਸ ਦੇ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਉਤਨਾ ਹੀ ਹੱਕ ਹੈ ਵਧਾਈ ਪ੍ਰਾਪਤ ਕਰਨਾ ਦਾ।

ਮੇਰੇ ਯੁਵਾ ਸਾਥੀਓ,

ਤੁਹਾਨੂੰ ਇਹ ਨਵੀਂ ਜ਼ਿੰਮੇਦਾਰੀ ਇੱਕ ਵਿਸ਼ੇਸ਼ ਕਾਲਖੰਡ ਵਿੱਚ ਮਿਲ ਰਹੀ ਹੈ। ਦੇਸ਼ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਅਸੀਂ ਦੇਸ਼ਵਾਸੀਆਂ ਨੇ ਮਿਲ ਕੇ ਇਸ ਅੰਮ੍ਰਿਤਕਾਲ ਵਿੱਚ ਭਾਰਤ ਨੂੰ ਵਿਕਸਿਤ ਬਣਾਉਣ ਦਾ ਪ੍ਰਣ ਲਿਆ ਹੈ। ਇਸ ਪ੍ਰਣ ਦੀ ਪ੍ਰਾਪਤੀ ਵਿੱਚ ਆਪ ਸਾਰੇ ਦੇਸ਼ ਦੇ ਸਾਰਥੀ ਬਣਨ ਜਾ ਰਹੇ ਹੋ। ਤੁਸੀਂ ਸਾਰੇ ਜੋ ਨਵੀਂ ਜ਼ਿੰਮੇਦਾਰੀ ਸੰਭਾਲਣ ਜਾ ਰਹੇ ਹੋ, ਉਸ ਵਿੱਚ ਆਪ, ਹੋਰ ਦੇਸ਼ਵਾਸੀਆਂ ਦੇ ਸਾਹਮਣੇ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ ’ਤੇ ਨਿਯੁਕਤ ਹੋਵੋਗੇ ਇੱਕ ਪ੍ਰਕਾਰ ਨਾਲ।

ਅਜਿਹੇ ਵਿੱਚ ਤੁਹਾਨੂੰ ਇੱਕ ਹੋਰ ਬਾਤ ਯਾਦ ਜ਼ਰੂਰ ਰੱਖਣੀ ਚਾਹੀਦੀ ਹੈ, ਆਪਣਾ ਕਰਤਵ ਨਿਭਾਉਣ ਦੇ ਲਈ ਤੁਹਾਨੂੰ ਆਪਣੀ ਭੂਮਿਕਾ ਅੱਛੀ ਤਰ੍ਹਾਂ ਸਮਝਣੀ ਹੋਵੇਗੀ। ਇੱਕ ਜਨਸੇਵਕ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣ ਦੇ ਲਈ ਤੁਹਾਨੂੰ ਆਪਣੀ ਸਮਰੱਥਾ ਵਧਾਉਣ, Capacity Building 'ਤੇ ਵੀ ਲਗਾਤਾਰ ਫੋਕਸ ਕਰਨਾ ਚਾਹੀਦਾ ਹੈ। ਅੱਜ ਸਰਕਾਰ ਦਾ ਪ੍ਰਯਾਸ ਟੈਕਨੋਲੋਜੀ ਦੀ ਮਦਦ ਨਾਲ ਹਰ ਸਰਕਾਰੀ ਕਰਮਚਾਰੀ ਨੂੰ ਬਿਹਤਰ ਟ੍ਰੇਨਿੰਗ ਦੀ ਸੁਵਿਧਾ ਦੇਣ ਦਾ ਹੈ।

ਹਾਲ ਹੀ ਵਿੱਚ ਜੋ 'ਕਰਮਯੋਗੀ ਭਾਰਤ' ਟੈਕਨੋਲੋਜੀ ਪਲੈਟਫਾਰਮ ਲਾਂਚ ਹੋਇਆ ਹੈ, ਉਸ ਵਿੱਚ ਕਈ ਤਰ੍ਹਾਂ ਦੇ ਔਨਲਾਈਨ ਕੋਰਸਿਸ ਉਪਲਬਧ ਹਨ। ਅੱਜ ਹੀ, ਤੁਹਾਡੇ ਜਿਹੇ ਨਵੇਂ ਸਰਕਾਰੀ ਕਰਮਚਾਰੀਆਂ ਦੇ ਲਈ ਇੱਕ ਵਿਸ਼ੇਸ਼ ਕੋਰਸ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਇਸ ਨੂੰ ਨਾਮ ਦਿੱਤਾ ਗਿਆ ਹੈ - ਕਰਮਯੋਗੀ ਪ੍ਰਾਰੰਭ। ਤੁਸੀਂ 'ਕਰਮਯੋਗੀ ਭਾਰਤ' ਪਲੈਟਫਾਰਮ 'ਤੇ ਉਪਲਬਧ ਔਨਲਾਈਨ ਕੋਰਸਿਸ ਦਾ ਜ਼ਰੂਰ ਜ਼ਿਆਦਾ ਫਾਇਦਾ ਉਠਾਉਗੇ ਹੀ। ਇਸ ਨਾਲ ਤੁਹਾਡੀ ਸਕਿੱਲ ਵੀ ਅੱਪਗ੍ਰੇਡ ਹੋਵੇਗੀ ਅਤੇ ਭਵਿੱਖ ਵਿੱਚ ਵੀ ਤੁਹਾਨੂੰ ਆਪਣੇ ਕਰੀਅਰ ਵਿੱਚ ਵੀ ਕਾਫੀ ਲਾਭ ਹੋਵੇਗਾ।

ਸਾਥੀਓ,

ਅੱਜ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਵੈਸ਼ਵਿਕ (ਆਲਮੀ) ਮਹਾਮਾਰੀ ਅਤੇ ਯੁੱਧ ਦੇ ਸੰਕਟ ਦੇ ਦਰਮਿਆਨ, ਪੂਰੇ ਵਿਸ਼ਵ ਵਿੱਚ ਨੌਜਵਾਨਾਂ ਦੇ ਸਾਹਮਣੇ ਨਵੇਂ ਅਵਸਰਾਂ ਦਾ ਸੰਕਟ ਹੈ। ਬੜੇ-ਬੜੇ ਐਕਸਪਰਟਸ, ਵਿਕਸਿਤ ਦੇਸ਼ਾਂ ਵਿੱਚ ਵੀ ਬੜੇ ਸੰਕਟ ਦੀ ਆਸ਼ੰਕਾ ਜਤਾ ਰਹੇ ਹਨ। ਐਸੇ ਸਮੇਂ ਵਿੱਚ economists ਅਤੇ experts ਇਹ ਕਹਿ ਰਹੇ ਹਨ ਕਿ ਭਾਰਤ ਦੇ ਪਾਸ ਆਪਣੀ ਆਰਥਿਕ ਸਮਰੱਥਾ ਦਿਖਾਉਣ ਅਤੇ ਨਵੇਂ ਅਵਸਰਾਂ ਨੂੰ ਵਧਾਉਣ ਦਾ ਇੱਕ ਸਵਰਣਿਮ (ਸੁਨਹਿਰੀ) ਮੌਕਾ ਹੈ। ਭਾਰਤ ਅੱਜ service exports ਦੇ ਮਾਮਲੇ ਵਿੱਚ ਵਿਸ਼ਵ ਦੀ ਇੱਕ ਬੜੀ ਸ਼ਕਤੀ ਬਣ ਗਿਆ ਹੈ।

ਹੁਣ ਐਕਸਪਰਟਸ ਭਰੋਸਾ ਜਤਾ ਰਹੇ ਹਨ ਕਿ ਭਾਰਤ ਵਿਸ਼ਵ ਦਾ manufacturing house ਵੀ ਬਣਨ ਵਾਲਾ ਹੈ। ਇਸ ਵਿੱਚ ਸਾਡੀ Production Linked Incentive Scheme ਅਜਿਹੀਆਂ ਯੋਜਨਾਵਾਂ ਦੀ ਬੜੀ ਭੂਮਿਕਾ ਹੋਵੇਗੀ ਲੇਕਿਨ ਇਸ ਦਾ ਮੁੱਖ ਅਧਾਰ ਭਾਰਤ ਦਾ skilled manpower, ਭਾਰਤ ਦਾ skilled ਯੁਵਾ ਹੀ ਹੋਵੇਗਾ। ਆਪ ਕਲਪਨਾ ਕਰ ਸਕਦੇ ਹੋ, ਸਿਰਫ਼ PLI ਸਕੀਮ ਵਿੱਚ ਹੀ ਦੇਸ਼ ਵਿੱਚ 60 ਲੱਖ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਹੋਣ ਦੀ ਉਮੀਦ ਹੈ।

ਮੇਕ ਇਨ ਇੰਡੀਆ ਅਭਿਯਾਨ ਹੋਵੇ, ਵੋਕਲ ਫੌਰ ਲੋਕਲ ਹੋਵੇ, ਲੋਕਲ ਨੂੰ ਗਲੋਬਲ ਲੈ ਜਾਣ ਦਾ ਅਭਿਯਾਨ ਹੋਵੇ, ਇਹ ਸਾਰੀਆਂ ਯੋਜਨਾਵਾਂ ਦੇਸ਼ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਬਣਾ ਰਹੀਆਂ ਹਨ। ਯਾਨੀ ਸਰਕਾਰੀ ਅਤੇ ਗ਼ੈਰ-ਸਰਕਾਰੀ, ਦੋਨੋਂ ਹੀ ਖੇਤਰਾਂ ਵਿੱਚ ਕਈ ਨੌਕਰੀਆਂ ਦੀ ਸੰਭਾਵਨਾ ਲਗਾਤਾਰ ਵਧ ਰਹੀ ਹੈ। ਅਤੇ ਬੜੀ ਬਾਤ ਇਹ ਕਿ ਨਵੇਂ ਅਵਸਰ ਨੌਜਵਾਨਾਂ ਦੇ ਲਈ ਉਨ੍ਹਾਂ  ਦੇ ਆਪਣੇ ਹੀ ਸ਼ਹਿਰ, ਆਪਣੇ ਪਿੰਡਾਂ ਵਿੱਚ ਬਣ ਰਹੇ ਹਨ।

ਇਸ ਨਾਲ ਨੌਜਵਾਨਾਂ ਦੇ ਸਾਹਮਣੇ ਹੁਣ ਪਲਾਇਨ ਦੀ ਮਜਬੂਰੀ ਘੱਟ ਹੋਈ ਹੈ ਅਤੇ ਉਹ ਆਪਣੇ ਖੇਤਰ ਦੇ ਵਿਕਾਸ ਵਿੱਚ ਪੂਰਾ ਸਹਿਯੋਗ ਵੀ ਕਰ ਪਾ ਰਹੇ ਹਨ। ਸਟਾਰਟ-ਅੱਪ ਤੋਂ ਲੈ ਕੇ ਸਵੈ-ਰੋਜ਼ਗਾਰ ਤੱਕ, ਸਪੇਸ ਤੋਂ ਲੈ ਕੇ ਡ੍ਰੋਨ ਤੱਕ, ਅੱਜ ਭਾਰਤ ਵਿੱਚ ਨੌਜਵਾਨਾਂ ਦੇ ਲਈ ਚੌਤਰਫਾ ਨਵੇਂ ਅਵਸਰਾਂ ਦਾ ਨਿਰਮਾਣ ਹੋ ਰਿਹਾ ਹੈ। ਅੱਜ ਭਾਰਤ ਦੇ 80 ਹਜ਼ਾਰ ਤੋਂ ਜ਼ਿਆਦਾ ਸਟਾਰਟ-ਅੱਪਸ, ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿੱਚ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਦੇ ਰਹੇ ਹਨ।

ਦਵਾਈਆਂ ਦੀ ਸਪਲਾਈ ਹੋਵੇ ਜਾਂ ਪੈਸਟੀਸਾਈਡ ਦਾ ਛਿੜਕਾਅ, ਸਵਾਮਿਤਵ ਯੋਜਨਾ ਵਿੱਚ ਡ੍ਰੋਨ ਨਾਲ ਮੈਪਿੰਗ ਹੋਵੇ ਜਾਂ ਫਿਰ ਰੱਖਿਆ ਖੇਤਰ ਵਿੱਚ ਇਸਤੇਮਾਲ, ਡ੍ਰੋਨਸ ਦਾ ਉਪਯੋਗ ਦੇਸ਼ ਵਿੱਚ ਲਗਾਤਾਰ ਵਧ ਰਿਹਾ ਹੈ। ਅਤੇ ਡ੍ਰੋਨਸ ਦਾ ਇਹ ਵਧਦਾ ਹੋਇਆ ਉਪਯੋਗ, ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਦੇ ਰਿਹਾ ਹੈ। ਸਾਡੀ ਸਰਕਾਰ ਨੇ ਸਪੇਸ ਸੈਕਟਰ ਨੂੰ ਖੋਲ੍ਹਣ ਦਾ ਜੋ ਨਿਰਣਾ ਲਿਆ, ਉਸ ਦਾ ਵੀ ਬੜਾ ਲਾਭ ਨੌਜਵਾਨਾਂ ਨੂੰ ਮਿਲਿਆ ਹੈ। ਅਸੀਂ 2-3 ਦਿਨ ਪਹਿਲਾਂ ਹੀ ਦੇਖਿਆ ਹੈ ਕਿ ਕਿਵੇਂ ਭਾਰਤ ਦੇ ਪ੍ਰਾਈਵੇਟ ਸੈਕਟਰ ਨੇ ਆਪਣਾ ਪਹਿਲਾ ਸਪੇਸ ਰਾਕੇਟ ਸਫ਼ਲਤਾਪੂਰਵਕ ਲਾਂਚ ਕੀਤਾ ਹੈ।

ਅੱਜ ਜੋ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁਦਰਾ ਲੋਨ ਤੋਂ ਵੀ ਬੜੀ ਮਦਦ ਮਿਲ ਰਹੀ ਹੈ। ਹੁਣ ਤੱਕ ਦੇਸ਼ ਵਿੱਚ 35 ਕਰੋੜ ਤੋਂ ਜ਼ਿਆਦਾ ਮੁਦਰਾ ਲੋਨ ਦਿੱਤੇ ਜਾ ਚੁੱਕੇ ਹਨ। ਦੇਸ਼ ਵਿੱਚ Innovation ਨੂੰ ਹੁਲਾਰਾ ਦੇਣ ਨਾਲ, Research ਨੂੰ ਹੁਲਾਰਾ ਦੇਣ ਨਾਲ ਵੀ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ। ਮੈਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਤਾਕੀਦ ਕਰਾਂਗਾ ਕਿ ਇਨ੍ਹਾਂ ਨਵੇਂ ਅਵਸਰਾਂ ਦਾ ਵੀ ਪੂਰਾ ਲਾਭ ਉਠਾਓ। ਅੱਜ, ਜਿਨ੍ਹਾਂ 71 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ, ਮੈਂ ਉਨ੍ਹਾਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੀ capacity ਨੂੰ ਵਧਾਉਣ ਦੇ ਲਈ ਪ੍ਰਯਾਸ ਕਰਨ ਵਿੱਚ ਕਦੇ ਕੋਈ ਕਮੀ ਨਹੀਂ ਰੱਖੋਗੇ ਅੱਜ ਜੋ ਨਿਯੁਕਤੀ ਪੱਤਰ ਹੈ ਉਹ ਤੁਹਾਡਾ entry point ਹੈ। ਇਸ ਦਾ ਮਤਲਬ ਹੋਇਆ ਕਿ ਪ੍ਰਗਤੀ ਦਾ ਇੱਕ ਨਵਾਂ ਵਿਸ਼ਵ ਤੁਹਾਡੇ ਸਾਹਮਣੇ ਹੁਣ ਖੁੱਲ੍ਹ ਚੁੱਕਿਆ ਹੈ। ਆਪਣੇ ਆਪ ਨੂੰ ਅਧਿਕ ਤੋਂ ਅਧਿਕ ਯੋਗ ਬਣਾਓ, ਕੰਮ ਕਰਦੇ-ਕਰਦੇ ਯੋਗਤਾ ਵਧਾਓ, ਗਿਆਨ ਅਰਜਿਤ (ਪ੍ਰਾਪਤ) ਕਰਦੇ-ਕਰਦੇ ਯੋਗਤਾ ਵਧਾਓ। ਆਪਣੇ seniors ਤੋਂ ਜੋ ਅੱਛੀਆਂ ਚੀਜ਼ਾਂ ਹਨ ਉਹ ਸਿੱਖ ਕੇ ਯੋਗਤਾ ਵਧਾਓ।

ਸਾਥੀਓ,

ਮੈਂ ਵੀ ਤੁਹਾਡੀ ਤਰ੍ਹਾਂ ਨਿਰੰਤਰ ਸਿੱਖਣ ਦਾ ਪ੍ਰਯਾਸ ਕਰਦਾ ਹਾਂ ਮੇਰੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੰਦਾ ਹਾਂ। ਹਰ ਕਿਸੇ ਤੋਂ ਮੈਂ ਸਿੱਖਦਾ ਹਾਂ, ਹਰ ਛੋਟੀ ਛੋਟੀ ਚੀਜ਼ ਤੋਂ ਸਿੱਖਣ ਦਾ ਪ੍ਰਯਾਸ ਕਰਦਾ ਹਾਂ ਅਤੇ ਉਸੇ ਕਾਰਨ ਅੱਜ ਮੈਨੂੰ ਇੱਕ ਸਾਥ (ਇਕੱਠਿਆਂ) ਅਨੇਕ ਕੰਮ ਕਰਨ ਦਾ ਮੈਨੂੰ ਕਦੇ ਸੰਕੋਚ ਨਹੀਂ ਹੁੰਦਾ ਹੈ, ਝਿਜਕ ਨਹੀਂ ਹੁੰਦੀ ਹੈ, ਕਰ ਪਾਉਂਦਾ ਹਾਂ।

ਤੁਸੀਂ ਵੀ ਕਰ ਸਕਦੇ ਹੋ ਅਤੇ ਇਸ ਲਈ ਇਹ ਜੋ ਨਵਾਂ ਵਿਸ਼ਾ ਪ੍ਰਾਰੰਭ ਹੋਇਆ ਹੈ ਕਰਮਯੋਗੀ ਆਰੰਭ ਦਾ ਮੈਂ ਤੁਹਾਥੋਂ ਚਾਹਾਂਗਾ ਦੋਸਤੋ ਕਿ ਤੁਸੀਂ ਉਸ ਨਾਲ ਜੁੜੋ। ਕੀ ਤੁਸੀਂ ਇੱਕ ਮਹੀਨੇ ਦੇ ਬਾਅਦ ਮੈਨੂੰ ਤੁਹਾਡਾ ਇਸ online training ਦਾ ਕੀ ਅਨੁਭਵ ਰਿਹਾ। ਇਸ online training ਵਿੱਚ ਤੁਹਾਨੂੰ ਕੀ ਕਮੀ ਨਹੀਂ ਲਗ ਰਹੀ ਹੈ, ਇਸ ਨੂੰ ਹੋਰ ਅੱਛਾ ਕਿਵੇਂ ਬਣਾਇਆ ਜਾ ਸਕਦਾ ਹੈ।

ਆਪ ਖ਼ੁਦ ਵੀ ਉਸ ਕਰਮਯੋਗੀ training ਨੂੰ upgrade ਕਰਨ ਵਿੱਚ ਕੁਝ ਸੁਝਾਅ ਦੇ ਸਕਦੇ ਹੋ ਕੀ? ਮੈਂ ਤੁਹਾਡੇ response ਦਾ ਇੰਤਜ਼ਾਰ ਕਰਾਂਗਾ। ਦੇਖੋ ਅਸੀਂ ਸਭ ਇੱਕ ਸਾਥੀ ਹਾਂ, ਇੱਕ colleague ਹਾਂ, ਅਸੀਂ co-traveller ਹਾਂ। ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਇੱਕ ਰਾਹ 'ਤੇ ਅਸੀਂ ਚਲ ਪਏ ਹਾਂ। ਆਓ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਅਸੀਂ ਸਭ ਅੱਗੇ ਵਧਣ ਦਾ ਸੰਕਲਪ ਕਰੀਏ।

ਬਹੁਤ-ਬਹੁਤ ਧੰਨਵਾਦ!

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India's forex reserves rise $5.98 billion to $578.78 billion

Media Coverage

India's forex reserves rise $5.98 billion to $578.78 billion
...

Nm on the go

Always be the first to hear from the PM. Get the App Now!
...
PM takes part in Combined Commanders’ Conference in Bhopal, Madhya Pradesh
April 01, 2023
Share
 
Comments

The Prime Minister, Shri Narendra Modi participated in Combined Commanders’ Conference in Bhopal, Madhya Pradesh today.

The three-day conference of Military Commanders had the theme ‘Ready, Resurgent, Relevant’. During the Conference, deliberations were held over a varied spectrum of issues pertaining to national security, including jointness and theaterisation in the Armed Forces. Preparation of the Armed Forces and progress in defence ecosystem towards attaining ‘Aatmanirbharta’ was also reviewed.

The conference witnessed participation of commanders from the three armed forces and senior officers from the Ministry of Defence. Inclusive and informal interaction was also held with soldiers, sailors and airmen from Army, Navy and Air Force who contributed to the deliberations.

The Prime Minister tweeted;

“Earlier today in Bhopal, took part in the Combined Commanders’ Conference. We had extensive discussions on ways to augment India’s security apparatus.”

 

More details at https://pib.gov.in/PressReleseDetailm.aspx?PRID=1912891