ਪੀਐੱਮ-ਕਿਸਾਨ ਦੇ ਤਹਿਤ16000 ਕਰੋੜ ਰੁਪਏ ਦੀ ਤੀਸਰੀ ਕਿਸਤ ਰਾਸ਼ੀ ਜਾਰੀ
ਬੇਲਗਾਵੀ ਰੇਲਵੇ ਸਟੇਸ਼ਨ ਦਾ ਪੁਨਰਵਿਕਸਿਤ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ
ਜਲ ਜੀਵਨ ਮਿਸ਼ਨ ਦੇ ਤਹਿਤ ਛੇ ਮਲਟੀ ਵਿਲੇਜ਼ ਸਕੀਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਅੱਜ ਦਾ ਬਦਲਦਾ ਭਾਰਤ ਵੰਚਿਤਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਇੱਕ ਦੇ ਬਾਅਦ ਇਕ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰ ਰਿਹਾ ਹੈ
ਦੇਸ਼ ਦਾ ਖੇਤੀ ਬਜਟ ਜੋ 2014 ਤੋਂ ਪਹਿਲਾਂ 25000 ਕਰੋੜ ਰੁਪਏ ਸੀ ਉਸ ਨੂੰ ਹੁਣ ਪੰਜ ਗੁਣਾ ਵਧਾ ਕੇ 125000 ਕਰੋੜ ਰੁਪਏ ਕਰ ਦਿੱਤਾ ਗਿਆ ਹ
ਭਵਿੱਖ ਦੀ ਚਣੌਤੀਆਂ ਨੂੰ ਵਿਸ਼ਲੇਸ਼ਣ ਕਰਦੇ ਹੋਏ ਸਰਕਾਰ ਦਾ ਧਿਆਨ ਭਾਰਤ ਦੇ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਉੱਤੇ ਹੈ
ਤੇਜ ਵਿਕਾਸ ਦੀ ਗਰੰਟੀ ਹੈ ਡਬਲ ਇੰਜਣ ਦੀ ਸਰਕਾਰ
ਖੜਗੇ ਜੀ ਕਾਂਗਰਸ ਦੇ ਪ੍ਰਧਾਨ ਹਨ ਲੇਕਿਨ ਉਨ੍ਹਾਂ ਦੇ ਨਾਲ ਜਿਹੋ-ਜਿਹਾ ਵਰਤਾਅ ਕੀਤਾ ਜਾਂਦਾ ਹੈ ਕਿ ਉਹ ਪੂਰੀ ਦੁਨੀਆ ਨੂੰ ਮਾਮੂਲ ਹੈ ਕਿ ਰਿਮੋਟ ਕੰਟਰੋਲ ਕਿਸ ਦੇ ਹੱਥ ਵਿੱਚ ਹੈ
ਸੱਚਾ ਵਿਕਾਸ ਤਦ ਹੁੰਦਾ ਹੈ ਜਦੋਂ ਸੱਚੀ ਨੀਅਤ ਨਾਲ ਕੰਮ ਕੀਤਾ ਜਾਂਦਾ ਹੈ

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਨੰਮਾ, ਸਬਕਾ ਸਾਥ ਸਬਕਾ ਵਿਕਾਸ ਮੰਤ੍ਰਦਾ, ਸਫੂਰਤਿਯਾਦਾ, ਭਗਵਾਨ ਬਸਵੇਸ਼ਵਰ, ਅਵਰਿਗੇ, ਨਮਸਕਾਰਾਗਤ੍ਰ। ਬੇਲਗਾਵਿਯਾਕੁੰਦਾ,  ਮੱਤੁਬੇਲਗਾਵਿਯਾਜਨਾਰਾਪ੍ਰੀਤੀ, ਏਰਡੂ, ਮਰਿਯਲਾਗਦਾਸਿਹਿ, ਬੇਲਗਾਵਿਯਾ, ਨੰਨਾਬੰਧੁਭਗਿਨਿਯਰਿਗ, ਨਮਸਕਾਰਾਗळ।

(नम्मा, सबकासाथसबकाविकासमंत्रदा, स्फूर्तियादा, भगवानबसवेश्वर, अवरिगे, नमस्कारागळु।बेलगावियाकुंदा, मत्तुबेलगावियाजनाराप्रीती, एरडू, मरियलागदासिहि, बेलगाविया, नन्नाबंधुभगिनियरिग, नमस्कारागळु)

ਬੇਲਗਾਵੀ ਦੀ ਜਨਤਾ ਦਾ ਪਿਆਰ ਅਤੇ ਅਸ਼ੀਰਵਾਦ ਅਤੁਲਨੀ ਹੈ। ਇਹ ਪਿਆਰ, ਇਹ ਅਸ਼ੀਰਵਾਦ ਪਾ ਕੇ, ਸਾਨੂੰ ਸਭ ਨੂੰ ਤੁਹਾਡੀ ਸੇਵਾ ਦੇ ਲਈ ਸਾਨੂੰ ਦਿਨ-ਰਾਤ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਹੈ। ਤੁਹਾਡਾ ਅਸ਼ੀਰਵਾਦ  ਸਾਡੇ ਲਈ ਪ੍ਰੇਰਣਾਸ਼ਕਤੀ ਬਣ ਜਾਂਦਾ ਹੈ। ਬੇਲਗਾਵੀ ਦੀ ਧਰਤੀ ’ਤੇ ਆਉਣਾ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹੁੰਦਾ। ਇਹ ਕਿੱਤੂਰਕੀਰਾਨੀਚੇੱਨਮਾ ਅਤੇ ਕ੍ਰਾਂਤੀਵੀਰ ਸੰਗੋਂਲੀਰਾਯਣਾ ਦੀ ਭੂਮੀ ਹੈ। ਦੇਸ਼ ਅੱਜ ਵੀ ਇਨ੍ਹਾਂ ਨੂੰ ਵੀਰਤਾ ਅਤੇ ਗ਼ੁਲਾਮੀ ਦੇ ਵਿਰੁੱਧ ਆਵਾਜ਼ ਉਠਾਉਣ ਦੇ ਲਈ ਯਾਦ ਕਰਦਾ ਹੈ।

ਸਾਥੀਓ,

 ਆਜ਼ਾਦੀ ਦੀ ਲੜਾਈ ਹੋਵੇ, ਜਾਂ ਫਿਰ ਉਸ ਦੇ ਬਾਅਦ ਭਾਰਤ ਦਾ ਨਵਨਿਰਮਾਣ, ਬੇਲਗਾਵੀ ਦੀ ਮਹੱਤਵਪੂਰਨ ਭੂਮਿਕਾ ਹਮੇਸ਼ਾ ਰਹੀ ਹੈ। ਅੱਜਕੱਲ੍ਹ ਸਾਡੇ ਦੇਸ਼ ਵਿੱਚ, ਕਰਨਾਟਕਾ ਵਿੱਚ ਸਟਾਰਟਅੱਪਸ ਦੀ ਖੂਬ ਚਰਚਾ ਹੁੰਦੀ ਹੈ। ਲੇਕਿਨ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਬੇਲਗਾਵੀ ਵਿੱਚ ਤਾਂ 100 ਸਾਲ ਪਹਿਲਾਂ ਹੀ ਸਟਾਰਟਅੱਪਸ ਦੀ ਸ਼ੁਰੂਆਤ ਹੋ ਗਈ ਸੀ। 100 ਸਾਲ ਪਹਿਲਾਂ। ਮੈਂ ਤੁਹਾਨੂੰ ਯਾਦ ਕਰਾਉਣ ਆਇਆ ਹਾਂ। ਬਾਬੂਰਾਓ ਪੁਸਾਲਕਰ ਜੀ ਨੇ ਇੱਥੇ 100 ਸਾਲ ਪਹਿਲਾਂ ਇੱਥੇ ਇੱਕ ਛੋਟੀ ਜਿਹੀ ਯੂਨਿਟ ਸਥਾਪਿਤ ਕੀਤੀ ਸੀ। ਤਦ ਤੋਂ ਬੇਲਗਾਵੀ ਅਨੇਕ ਤਰ੍ਹਾਂ ਦੀ ਇੰਡਸਟ੍ਰੀਜ਼ ਦੇ ਲਈ, ਇਤਨਾ ਬੜਾ ਬੇਸ ਬਣ ਗਿਆ ਹੈ। ਬੇਲਗਾਵੀ ਦੀ ਇਸੇ ਭੂਮਿਕਾ ਨੂੰ ਡਬਲ ਇੰਜਣ ਸਰਕਾਰ ਇਸ ਦਹਾਕੇ ਵਿੱਚ ਹੋਰ ਸਸ਼ਕਤ ਕਰਨਾ ਚਾਹੁੰਦੀ ਹੈ।

ਭਾਈਓ ਅਤੇ ਭੈਣੋ, ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ(ਸ਼ਿਲਾਨਿਆਸ ਕੀਤਾ) ਗਿਆ ਹੈ, ਉਨ੍ਹਾਂ ਨਾਲ ਬੇਲਗਾਵੀ ਦੇ ਵਿਕਾਸ ਵਿੱਚ ਨਵੀਂ ਗਤੀ ਆਵੇਗੀ। ਸੈਂਕੜੇ ਕਰੋੜ ਰੁਪਏ ਦੇ ਇਹ ਪ੍ਰੋਜੈਕਟਸ, ਕਨੈਕਟੀਵਿਟੀ ਨਾਲ ਜੁੜੇ ਹਨ, ਪਾਣੀ ਦੀ ਵਿਵਸਥਾ ਨਾਲ ਜੁੜੇ ਹੋਏ ਹਨ। ਆਪ ਸਾਰਿਆਂ ਨੂੰ ਇਨ੍ਹਾਂ ਸਾਰੀਆਂ ਵਿਕਾਸ ਦੀਆਂ ਯੋਜਨਾਵਾਂ ਦੇ ਲਈ ਇਸ ਖੇਤਰ ਦੀ ਪ੍ਰਗਤੀ ਦਾ ਇੱਕ ਮਜ਼ਬੂਤ ਗਤੀ ਦੇਣ ਦੇ ਇਸ ਅਵਸਰ ’ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਅੱਜ ਬੇਲਗਾਵੀ ਤੋਂ ਪੂਰੇ ਹਿੰਦੁਸ‍ਤਾਨ ਨੂੰ ਵੀ ਸੁਆਗਤ ਮਿਲਿਆ ਹੈ। ਹਿੰਦੁਸ‍ਤਾਨ ਦੇ ਹਰ ਕਿਸਾਨਾਂ ਨੂੰ ਅੱਜ ਕਰਨਾਟਕਾ ਨਾਲ ਜੋੜਿਆ ਹੈ, ਬੇਲਗਾਵੀ ਨਾਲ ਜੋੜਿਆ ਹੈ। ਅੱਜ ਇੱਥੋਂ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਇੱਕ ਹੋਰ ਕਿਸ਼ਤ ਭੇਜੀ ਗਈ ਹੈ। ਸਿਰਫ਼ ਇੱਕ ਹੀ ਬਟਨ ਦਬਾ ਕੇ, ਇੱਕ ਹੀ ਕਲਿੱਕ ’ਤੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਬੈਂਕ ਖਾਤੇ ਵਿੱਚ 16 ਹਜ਼ਾਰ ਕਰੋੜ ਰੁਪਏ ਪਹੁੰਚੇ ਹਨ।

ਇੱਥੇ ਜੋ ਮੇਰੇ ਰਾਇਤੁ ਬੰਧੂ ਹੈ ਨਾ, ਉਹ ਆਪਣਾ ਮੋਬਾਈਲ ਦੇਖਣਗੇ ਤਾਂ ਮੈਸੇਜ ਆ ਗਿਆ ਹੋਵੇਗਾ। ਦੁਨੀਆ ਦੇ ਲੋਕਾਂ ਨੂੰ ਵੀ ਅਜੂਬਾ ਹੁੰਦਾ ਹੈ। ਅਤੇ ਇਤਨੀ ਬੜੀ ਰਕਮ 16 ਹਜ਼ਾਰ ਕਰੋੜ ਰੁਪਏ ਪਲ ਭਰ ਵਿੱਚ ਅਤੇ ਕੋਈ ਵਿਚੋਲਾ ਨਹੀਂ, ਕੋਈ ਕਟਕੀ ਕੰਪਨੀ ਨਹੀਂ, ਕੋਈ corruption ਨਹੀਂ, ਸਿੱਧਾ-ਸਿੱਧਾ ਕਿਸਾਨ ਦੇ ਖਾਤੇ ਵਿੱਚ। ਅਗਰ ਕਾਂਗਰਸ ਦਾ ਰਾਜ ਹੁੰਦਾ ਤਾਂ ਪ੍ਰਧਾਨ ਮੰਤਰੀ ਕਹਿੰਦੇ ਸਨ ਕਾਂਗਰਸ ਦੇ ਕਿ ਇੱਕ ਰੁਪਿਆ ਭੇਜਦੇ ਹਨ 15 ਪੈਸਾ ਪਹੁੰਚਦਾ ਹੈ।

ਅਗਰ ਅੱਜ ਉਨ੍ਹਾਂ ਨੇ 16 ਹਜ਼ਾਰ ਕਰੋੜ ਦਾ ਸੋਚਿਆ ਹੁੰਦਾ ਤਾਂ ਤੁਸੀਂ ਸੋਚੋ 12-13 ਹਜ਼ਾਰ ਕਰੋੜ ਰੁਪਿਆ ਕਿਤੇ ਗਾਇਬ ਹੋ ਗਿਆ ਹੁੰਦਾ। ਲੇਕਿਨ ਇਹ ਮੋਦੀ ਦੀ ਸਰਕਾਰ ਹੈ। ਪਾਈ-ਪਾਈ ਤੁਹਾਡੀ ਹੈ, ਤੁਹਾਡੇ ਲਈ ਹੈ। ਮੈਂ ਕਰਨਾਟਕਾ ਸਹਿਤ ਪੂਰੇ ਦੇਸ਼ ਦੇ ਕਿਸਾਨ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹੋਲੀ ਦੇ ਤਿਉਹਾਰ ਦੇ ਪਹਿਲੇ ਮੇਰੇ ਕਿਸਾਨਾਂ ਨੂੰ ਇਹ ਹੋਲੀ ਦੀਆਂ ਵੀ ਸ਼ੁਭਕਾਮਨਾਵਾਂ ਹਨ।

ਭਾਈਓ ਅਤੇ ਭੈਣੋਂ, ਅੱਜ ਦਾ ਬਦਲਦਾ ਹੋਇਆ ਭਾਰਤ ਹਰ ਵੰਚਿਤ ਨੂੰ ਵਰੀਅਤਾ (ਪਹਿਲ) ਦਿੰਦੇ ਹੋਏ ਇੱਕ ਦੇ ਬਾਅਦ ਇੱਕ ਵਿਕਾਸ ਦੇ ਕੰਮ ਕਰ ਰਿਹਾ ਹੈ। ਸਾਡੇ ਦੇਸ਼ ਵਿੱਚ ਦਹਾਕਿਆਂ ਤੱਕ ਛੋਟੇ ਕਿਸਾਨਾਂ ਨੂੰ ਵੀ ਨਜ਼ਰਅੰਦਾਜ ਕੀਤਾ ਗਿਆ ਸੀ। ਭਾਰਤ ਵਿੱਚ 80-85 ਪ੍ਰਤੀਸ਼ਤ ਛੋਟੇ ਕਿਸਾਨ ਹਨ। ਹੁਣ ਇਹੀ ਛੋਟੇ ਕਿਸਾਨ ਭਾਜਪਾ ਸਰਕਾਰ ਦੀ ਪ੍ਰਾਥਮਿਕਤਾ ਵਿੱਚ ਹਨ। ਪੀਐੱਮ ਕਿਸਾਨ ਸਨਮਾਨ ਨਾਲ ਦੇ ਮਾਧਿਅਮ ਰਾਹੀਂ ਹੁਣ ਤੱਕ ਦੇਸ਼ ਦੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ  ਵਿੱਚ ਕਰੀਬ-ਕਰੀਬ ਢਾਈ ਲੱਖ ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ।

ਆਪ ਬੋਲੋਗੇ ਕਿਤਨੇ ਕੀਤੇ ਹਨ– ਢਾਈ ਲੱਖ ਕਰੋੜ, ਕਿਤਨੇ? ਢਾਈ ਲੱਖ ਕਰੋੜ ਰੁਪਿਆ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮਾਂ ਹੋਏ ਹਨ। ਇਸ ਵਿੱਚ ਵੀ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਪੈਸੇ, ਸਾਡੀਆਂ ਜੋ ਮਾਤਾਵਾਂ-ਭੈਣਾਂ ਕਿਸਾਨੀ ਦੇ (ਕੰਮ) ਕਰਦੀਆਂ ਹਨ ਉਨ੍ਹਾਂ ਦੇ  ਖਾਤੇ ਵਿੱਚ ਜਮਾਂ ਹੋਏ ਹਨ। ਇਹ ਪੈਸੇ ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ। ਇਨ੍ਹਾਂ ਖਰਚਿਆਂ ਦੇ ਲਈ ਹੁਣ ਉਨ੍ਹਾਂ ਨੂੰ ਕਿਸੇ ਦੂਸਰੇ ਦੇ ਸਾਹਮਣੇ ਹੱਥ ਨਹੀਂ ਫੈਲਾਉਣਾ ਪੈਂਦਾ, ਵਿਆਜ ਖਾਊ ਲੋਕਾਂ ਦੀ ਸ਼ਰਨ ਨਹੀਂ ਜਾਣਾ ਪੈਂਦਾ, ਬਹੁਤ ਉੱਚਾ ਵਿਆਜ ਦੇ ਕੇ ਰੁਪਿਆ ਨਹੀਂ ਲੈਣੇ ਪੈਂਦੇ।

ਸਾਥੀਓ, ਸਾਲ 2014 ਦੇ ਬਾਅਦ ਤੋ, ਦੇਸ਼ ਲਗਾਤਾਰ ਕ੍ਰਿਸ਼ੀ (ਖੇਤੀਬਾੜੀ) ਵਿੱਚ ਇੱਕ ਸਾਰਥਕ ਬਦਲਾਅ ਦੀ ਤਰਫ਼ ਵਧ ਰਿਹਾ ਹੈ। ਭਾਜਪਾ ਸਰਕਾਰ ਵਿੱਚ ਅਸੀਂ ਕ੍ਰਿਸ਼ੀ (ਖੇਤੀਬਾੜੀ) ਨੂੰ ਆਧੁਨਿਕਤਾ ਨਾਲ ਜੋੜ ਰਹੇ ਹਾਂ, ਕ੍ਰਿਸ਼ੀ ਨੂੰ ਭਵਿੱਖ ਦੇ ਲਈ ਤਿਆਰ ਕਰ ਰਹੇ ਹਾਂ। ਸਾਲ 2014 ਵਿੱਚ ਜਦੋਂ ਦੇਸ਼ ਨੇ ਸਾਨੂੰ ਅਵਸਰ ਦਿੱਤਾ, ਤਾਂ ਭਾਰਤ ਦਾ ਕ੍ਰਿਸ਼ੀ ਬਜਟ 25 ਹਜ਼ਾਰ ਕਰੋੜ ਰੁਪਏ ਸੀ। ਇਸ ਸਾਲ ਸਾਡਾ ਕ੍ਰਿਸ਼ੀ ਦੇ ਲਈ ਬਜਟ ... ਇਹ ਅੰਕੜਾ ਯਾਦ ਰੱਖੋਗੇ ਆਪ ਲੋਕ? ਯਾਦ ਰੱਖੋਗੇ?

ਜ਼ਰਾ ਜ਼ੋਰ ਨਾਲ ਤਾਂ ਬੋਲੋ ਯਾਦ ਰੱਖੋਗੇ? ਦੇਖੋ ਜਦੋਂ ਅਸੀਂ ਆਏ ਸਾਂ 2014 ਵਿੱਚ ਸੇਵਾ ਦੇ ਲਈ, ਤੁਸੀਂ ਮੌਕਾ ਦਿੱਤਾ ਸੀ ਤਦ ਭਾਰਤ ਦਾ ਕ੍ਰਿਸ਼ੀ ਬਜਟ 25 ਹਜ਼ਾਰ ਕਰੋੜ ਰੁਪਏ ਸੀ। ਕਿਤਨਾ? 25 ਹਜ਼ਾਰ ਕਰੋੜ, ਇਸ ਵਕ‍ਤ ਸਾਡਾ ਕ੍ਰਿਸ਼ੀ ਬਜਟ 1 ਲੱਖ 25 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਯਾਨੀ ਪੰਜ ਗੁਣਾ ਜ਼ਿਆਦਾ ਵਾਧਾ ਹੋਇਆ ਹੈ। ਇਹ ਦਿਖਾਉਂਦਾ ਹੈ ਕਿ ਬੀਜੇਪੀ ਸਰਕਾਰ ਕਿਸਾਨਾਂ ਨੂੰ ਮਦਦ ਕਰਨ ਦੇ ਲਈ ਕਿਤਨੀ ਗੰਭੀਰ ਹੈ। ਕਿਤਨੀ ਸਰਗਰਮ ਹੈ। ਅਸੀਂ ਟੈਕਨੋਲੋਜੀ ’ਤੇ ਬਲ ਦਿੱਤਾ, ਜਿਸਦਾ ਲਾਭ ਵੀ ਕਿਸਾਨਾਂ ਨੂੰ ਹੋ ਰਿਹਾ ਹੈ।

ਆਪ ਕਲਪਨਾ ਕਰ ਸਕਦੇ ਹੋ, ਅਗਰ ਜਨ ਧਨ ਬੈਂਕ ਖਾਤੇ ਨਾ ਹੁੰਦੇ, ਮੋਬਾਈਲ ਕਨੈਕਸ਼ਨ ਨਾ ਵਧਦੇ, ਆਧਾਰ ਨਾ ਹੁੰਦਾ, ਤਾਂ ਕੀ ਇਹ ਸੰਭਵ ਹੁੰਦਾ ਕੀ? ਸਾਡੀ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ, ਕਿਸਾਨ ਕ੍ਰੈਡਿਟ ਕਾਰਡ ਨਾਲ ਵੀ ਜੋੜ ਰਹੀ ਹੈ। ਕੋਸ਼ਿਸ਼ ਇਹੀ ਹੈ ਕਿ ਕਿਸਾਨਾਂ ਦੇ ਪਾਸ ਬੈਂਕ ਤੋਂ ਮਦਦ ਪਾਉਣ ਦੀ ਸੁਵਿਧਾ ਲਗਾਤਾਰ ਰਹੇ, ਹਮੇਸ਼ਾ ਰਹੇ। ਸਾਥੀਓ, ਇਸ ਸਾਲ ਦਾ ਬਜਟ ਸਾਡੀ ਖੇਤੀ ਦੀ ਅੱਜ ਦੀ ਸਥਿਤੀ ਦੇ ਨਾਲ-ਨਾਲ, ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਅਡਰੈੱਸ ਕਰਦਾ ਹੈ।

ਅੱਜ ਦੀ ਜ਼ਰੂਰਤ ਭੰਡਾਰਣ ਦੀ ਹੈ, ਸ‍ਟੋਰੇਜ ਦੀ ਹੈ, ਕ੍ਰਿਸ਼ੀ ਵਿੱਚ ਆਉਣ ਵਾਲੀ ਲਾਗਤ ਨੂੰ ਘੱਟ ਕਰਨ ਦੀ ਹੈ,  ਛੋਟੇ ਕਿਸਾਨਾਂ ਨੂੰ ਸੰਗਠਿਤ ਕਰਨ ਦੀ ਹੈ। ਇਸ ਲਈ ਬਜਟ ਵਿੱਚ ਸੈਂਕੜੇ ਨਵੀਆਂ ਭੰਡਾਰਣ ਸੁਵਿਧਾਵਾਂ ਬਣਾਉਣ ’ਤੇ ਬਲ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਸਹਿਕਾਰਤਾ ਦੇ ਵਿਸਤਾਰ ’ਤੇ ਅਭੂਤਪੂਰਵ ਫੋਕਸ ਕੀਤਾ ਹੈ। ਕੁਦਰਤੀ ਖੇਤੀ ਨੂੰ ਪ੍ਰਮੋਟ ਕਰਨ ਦੇ ਲਈ ਵੀ ਅਨੇਕ ਕਦਮ ਉਠਾਏ ਗਏ ਹਨ।

ਕੁਦਰਤੀ ਖੇਤੀ ਨਾਲ ਕਿਸਾਨ ਦੀ ਲਾਗਤ ਵਿੱਚ ਬਹੁਤ ਕਮੀ ਆਉਣ ਵਾਲੀ ਹੈ। ਨੈਚੁਰਲ ਖੇਤੀ ਵਿੱਚ ਕਿਸਾਨਾਂ ਨੂੰ ਸਭ ਤੋਂ ਬੜੀ ਸਮੱਸਿਆ ਖਾਦ ਅਤੇ ਕੀਟਨਾਸ਼ਕ ਬਣਾਉਣ ਵਿੱਚ ਆਉਂਦੀ ਹੈ। ਹੁਣ ਇਸ ਵਿੱਚ ਕਿਸਾਨਾਂ ਨੂੰ ਮਦਦ ਕਰਨ ਦੇ ਲਈ ਹਜ਼ਾਰਾਂ ਸਹਾਇਤਾ ਕੇਂਦਰ ਬਣਾਏ ਜਾਣਗੇ। ਕਿਸਾਨ ਦੀ ਲਾਗਤ ਵਧਾਉਣ ਵਿੱਚ ਕੈਮੀਕਲ ਫਰਟੀਲਾਇਜਰ ਦੀ ਭੂਮਿਕਾ ਅਧਿਕ ਹੁੰਦੀ ਹੈ।

ਹੁਣ ਅਸੀਂ ਪੀਐੱਮ-ਪ੍ਰਣਾਮ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਮਾਧਿਅਮ ਨਾਲ ਕੈਮੀਕਲ ਫਰਟੀਲਾਇਜਰ ਦਾ ਪ੍ਰਯੋਗ ਘੱਟ ਕਰਨ ਵਾਲੇ ਰਾਜਾਂ ਨੂੰ ਕੇਂਦਰ ਤੋਂ ਅਤਿਰਿਕਤ ਮਦਦ ਮਿਲੇਗੀ। ਭਾਈਓ ਅਤੇ ਭੈਣੋਂ, ਅਸੀਂ, ਦੇਸ਼ ਦੀ ਕ੍ਰਿਸ਼ੀ ਨੂੰ, ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ, ਸਾਡੀ ਪੂਰੀ ਇਸ ਕਿਸਾਨੀ ਗ੍ਰਾਮੀਣ ਅਰਥਵਿਵਸਥਾ ਇਸ ਵਿੱਚ ਨਵੇਂ ਪ੍ਰਾਣ ਲਿਆਉਣ ਦੇ ਲਈ ਅਸੀਂ ਕ੍ਰਿਤਨਿਸ਼ਚਈ(ਦ੍ਰਿੜ੍ਹ ਸੰਕਲਪ) ਹਾਂ ਬਲ ਦੇ ਰਹੇ ਹਾਂ।

ਕਲਾਈਮੇਟ ਚੇਂਜ ਦੇ ਕਾਰਨ ਕਿਤਨੀ ਸਮੱਸਿਆ ਆ ਰਹੀ ਹੈ, ਇਹ ਸਾਡਾ ਕਿਸਾਨ ਅੱਜ ਅਨੁਭਵ ਕਰ ਰਿਹਾ ਹੈ। ਇਸ ਲਈ ਹੁਣ ਸਾਨੂੰ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਦੀ ਤਾਕਤ ਨੂੰ ਫਿਰ ਯਾਦ ਕਰਨਾ ਹੋਵੇਗਾ। ਸਾਡਾ ਮੋਟਾ ਅਨਾਜ ਅਤੇ ਮੈਂ ਤਾਂ ਦੇਖ ਰਿਹਾ ਸਾਂ ਮੋਟੇ ਅਨਾਜ ਦੀ ਸੁੰਦਰਤਾ ਵੀ ਕਿਤਨੀ ਅੱਛੀ ਹੈ। ਸਾਡਾ ਮੋਟਾ ਅਨਾਜ ਹਰ ਮੌਸਮ, ਹਰ ਪਰਿਸਥਿਤੀ ਨੂੰ ਝੱਲਣ ਵਿੱਚ ਸਕਸ਼ਮ ਹੈ ਅਤੇ ਇਹ superfood ਹੈ।

ਮੋਟਾ ਅਨਾਜ superfood ਹੈ, ਇਹ ਅਧਿਕ ਪੋਸ਼ਕ ਵੀ ਹੁੰਦਾ ਹੈ। ਇਸ ਲਈ ਇਸ ਸਾਲ ਦੇ ਬਜਟ ਵਿੱਚ ਅਸੀਂ ਮੋਟੇ ਅਨਾਜ ਨੂੰ ਸ਼੍ਰੀ-ਅੰਨ ਦੇ ਰੂਪ ਵਿੱਚ ਨਵੀਂ ਪਹਿਚਾਣ ਦਿੱਤੀ ਹੈ। ਅਤੇ ਕਰਨਾਟਕਾ ਤਾਂ ਸ਼੍ਰੀ ਅੰਨ ਦੇ ਮਾਮਲੇ ਵਿੱਚ ਦੁਨੀਆ ਦਾ ਇੱਕ ਬੜਾ ਕੇਂਦਰ ਅਤੇ ਸਸ਼ਕ‍ਤ ਕੇਂਦਰ ਹੈ। ਇੱਥੇ ਤਾਂ ਸ਼੍ਰੀ-ਅੰਨ ਨੂੰ ਪਹਿਲਾਂ ਤੋਂ ਹੀ ਸਿਰੀ-ਧਾਨਯ ਕਿਹਾ ਜਾਂਦਾ ਹੈ।  ਅਨੇਕ ਪ੍ਰਕਾਰ ਦੇ ਸ਼੍ਰੀ-ਅੰਨ ਇੱਥੋਂ ਦਾ ਕਿਸਾਨ ਉਗਾਉਂਦਾ ਹੈ।

ਕਰਨਾਟਕਾ ਦੀ ਬੀਜੇਪੀ ਸਰਕਾਰ ਸਾਡੇ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਇਸ ਦੇ ਲਈ ਕਿਸਾਨਾਂ ਨੂੰ ਮਦਦ ਵੀ ਦਿੰਦੀ ਹੈ। ਮੈਨੂੰ ਯਾਦ ਹੈ ਕਿ ਰਇਤਾ ਬੰਧੂ ਯੇਦਿਯੁਰੱਪਾਜੀ ਨੇ ਸ਼੍ਰੀ-ਅੰਨ ਨੂੰ ਪ੍ਰੋਤਸਾਹਨ ਦੇਣ ਦੇ ਲਈ ਇੱਥੇ ਕਿਤਨਾ ਬੜਾ ਅਭਿਯਾਨ ਚਲਾਇਆ ਸੀ। ਹੁਣ ਸਾਨੂੰ ਇਸ ਸ਼੍ਰੀ - ਅੰਨ ਨੂੰ ਪੂਰੀ ਦੁਨੀਆ ਵਿੱਚ ਪੰਹੁਚਾਉਣਾ ਹੈ।  ਸ਼੍ਰੀ-ਅੰਨ ਨੂੰ ਉਗਾਉਣ ਵਿੱਚ ਲਾਗਤ ਵੀ ਘੱਟ ਹੈ ਅਤੇ ਪਾਣੀ ਵੀ ਘੱਟ ਲਗਦਾ ਹੈ। ਇਸ ਲਈ ਇਹ ਛੋਟੇ ਕਿਸਾਨਾਂ ਨੂੰ ਡਬਲ ਬੈਨੇਫਿਟ ਦੇਣ ਵਾਲਾ ਹੈ।

ਸਾਥੀਓ, ਇਸ ਖੇਤਰ ਵਿੱਚ ਗੰਨੇ ਦੀ ਪੈਦਾਵਾਰ ਖੂਬ ਹੁੰਦੀ ਹੈ। ਭਾਜਪਾ ਸਰਕਾਰ ਨੇ ਹਮੇਸ਼ਾ ਗੰਨਾ ਕਿਸਾਨਾਂ ਦੇ ਹਿਤਾਂ ਨੂੰ ਸ਼ਬ ਤੋਂ ਉੱਪਰ ਰੱਖਿਆ ਹੈ। ਇਸ ਸਾਲ ਦੇ ਬਜਟ ਵਿੱਚ ਵੀ ਗੰਨਾ ਕਿਸਾਨਾਂ ਨਾਲ ਜੁੜਿਆ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸ਼ੂਗਰ ਕੋਆਪਰੇਟਿਵ‍ ਦੁਆਰਾ 2016-17 ਦੇ ਪਹਿਲਾਂ ਕੀਤੇ ਗਏ ਪੇਮੇਂਟ ’ਤੇ, ਟੈਕਸ ਵਿੱਚ ਛੂਟ ਦਿੱਤੀ ਗਈ ਹੈ। ਇਸ ਨਾਲ ਸ਼ੂਗਰ ਕੋਆਪਰੇਟਿਵ ਨੂੰ 10 ਹਜ਼ਾਰ ਕਰੋੜ ਰੁਪਏ ਦਾ ਬੋਝ ਸੀ, ਜੋ ਯੂਪੀਏ ਸਰਕਾਰ ਉਨ੍ਹਾਂ ਦੇ ਸਿਰ ’ਤੇ ਪਾ ਕੇ ਗਈ ਸੀ। ਉਨ੍ਹਾਂ 10 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਇਹ ਮੇਰੀ ਸ਼ੂਗਰ ਕੋਆਪਰੇਟਿਵਸ ਨੂੰ ਹੋਣ ਵਾਲਾ ਹੈ।

ਆਪ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਸਾਡੀ ਸਰਕਾਰ ਈਥੇਨੌਲ ਦੇ ਉਤਪਾਦਨ ’ਤੇ ਕਿਤਨਾ ਜ਼ੋਰ ਦੇ ਰਹੀ ਹੈ ।  ਈਥੇਨੌਲ ਦਾ ਉਤਪਾਦਨ ਵਧਣ ਨਾਲ ਗੰਨਾ ਕਿਸਾਨਾਂ ਦੀ ਕਮਾਈ ਵੀ ਵਧ ਰਹੀ ਹੈ। ਬੀਤੇ 9 ਵਰ੍ਹਿਆਂ ਵਿੱਚ ਪੈਟਰੋਲ ਵਿੱਚ ਈਥੇਨੌਲ ਦੀ ਬਲੈਂਡਿੰਗ ਨੂੰ ਵਧਾ ਕੇ ਡੇਢ ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਕੀਤਾ ਜਾ ਚੁੱਕਿਆ ਹੈ। ਹੁਣ ਸਰਕਾਰ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਲਕਸ਼ ਲੈ ਕੇ ਚਲ ਰਹੀ ਹੈ। ਜਿਤਨਾ ਹੀ ਦੇਸ਼ ਇਸ ਦਿਸ਼ਾ ਵਿੱਚ ਅੱਗੇ ਵਧੇਗਾ, ਉਤਨਾ ਹੀ ਸਾਡੇ ਗੰਨਾ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।

ਭਾਈਓ ਅਤੇ ਭੈਣੋਂ, ਖੇਤੀ ਹੋਵੇ, ਇੰਡਸਟ੍ਰੀ ਹੋਵੋ, ਟੂਰਿਜ਼ਮ ਹੋਵੇ, ਬਿਹਤਰ ਸਿੱਖਿਆ ਹੋਵੇ, ਇਹ ਸਭ ਕੁਝ ਅੱਛੀ ਕਨੈਕਟੀਵਿਟੀ ਨਾਲ, ਹੋਰ ਸਸ਼ਕਤ ਹੁੰਦੇ ਹਨ। ਇਸ ਲਈ ਬੀਤੇ ਵਰ੍ਹਿਆਂ ਵਿੱਚ ਅਸੀਂ ਕਰਨਾਟਕਾ ਦੀ ਕਨੈਕਟੀਵਿਟੀ ’ਤੇ ਬਹੁਤ ਅਧਿਕ ਫੋਕਸ ਕਰ ਰਹੇ ਹਾਂ। 2014 ਤੋਂ ਪਹਿਲਾਂ ਦੇ 5  ਵਰ੍ਹਿਆਂ ਵਿੱਚ ਕਰਨਾਟਕਾ ਵਿੱਚ ਰੇਲਵੇ ਦਾ ਬਜਟ ਕੁੱਲ ਮਿਲਾ ਕੇ 4 ਹਜ਼ਾਰ ਕਰੋੜ ਰੁਪਏ ਸੀ। ਜਦਕਿ ਇਸ ਸਾਲ ਕਰਨਾਟਕਾ ਵਿੱਚ ਰੇਲਵੇ ਦੇ ਲਈ, ਸਾਢੇ 7 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਸ ਵਕਤ ਕਰਨਾਟਕਾ ਵਿੱਚ ਰੇਲਵੇ ਦੇ ਲਗਭਗ 45 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ’ਤੇ ਕੰਮ ਚਲ ਰਿਹਾ ਹੈ। ਆਪ ਸੋਚ ਸਕਦੇ ਹੋ ਕਿ ਇਸ ਦੇ ਕਾਰਨ ਕਰਨਾਟਕਾ ਵਿੱਚ ਕਿਤਨੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।

ਬੇਲਗਾਵੀ ਦਾ ਆਧੁਨਿਕ ਰੇਲਵੇ ਸਟੇਸ਼ਨ ਦੇਖ ਕੇ ਹਰ ਕਿਸੇ ਨੂੰ ਅਸਚਰਜ ਵੀ ਹੁੰਦਾ ਹੈ, ਹਰ ਕਿਸੇ ਨੂੰ ਗਰਵ (ਮਾਣ) ਵੀ ਹੁੰਦਾ ਹੈ। ਇਸ ਆਧੁਨਿਕ ਰੇਲਵੇ ਸਟੇਸ਼ਨ ਨਾਲ ਇੱਥੇ ਸੁਵਿਧਾਵਾਂ ਤਾਂ ਅਧਿਕ ਹੋਈਆਂ ਹੀ ਹਨ, ਰੇਲਵੇ ਨੂੰ ਲੈ ਕੇ ਵਿਸ਼ਵਾਸ ਵੀ ਵਧ ਰਿਹਾ ਹੈ। ਐਸੇ ਸ਼ਾਨਦਾਰ ਸਟੇਸ਼ਨ, ਪਹਿਲਾਂ ਲੋਕ,  ਵਿਦੇਸ਼ਾਂ ਵਿੱਚ ਹੀ ਦੇਖਦੇ ਸਨ। ਹੁਣ ਭਾਰਤ ਵਿੱਚ ਵੀ ਐਸੇ ਸਟੇਸ਼ਨ ਬਣ ਰਹੇ ਹਨ। ਕਰਨਾਟਕਾ ਦੇ ਅਨੇਕ ਸਟੇਸ਼ਨਾਂ ਦਾ, ਰੇਲਵੇ ਸ‍ਟੇਸ਼ਨਾਂ ਦਾ ਐਸੇ ਹੀ ਆਧੁਨਿਕ ਅਵਤਾਰ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਲੋਂਡਾ-ਘਾਟਪ੍ਰਭਾ ਲਾਈਨ ਦੀ ਡਬਲਿੰਗ ਨਾਲ ਹੁਣ ਸਫ਼ਰ ਤੇਜ਼ ਹੋਵੇਗਾ ਅਤੇ ਸੁਰੱਖਿਅਤ ਹੋਵੇਗਾ। ਇਸ ਪ੍ਰਕਾਰ ਜਿਨ੍ਹਾਂ ਨਵੀਆਂ ਰੇਲਲਾਈਨਾਂ ’ਤੇ ਅੱਜ ਕੰਮ ਸ਼ੁਰੂ ਹੋਇਆ ਹੈ, ਉਹ ਵੀ ਇਸ ਖੇਤਰ ਵਿੱਚ ਰੇਲ ਨੈੱਟਵਰਕ ਨੂੰ ਸਸ਼ਕਤ ਕਰਨਗੀਆਂ। ਬੇਲਗਾਵੀ ਤਾਂ ਐਜੂਕੇਸ਼ਨ, ਹੈਲਥ ਅਤੇ ਟੂਰਿਜ਼ਮ ਦੇ ਲਿਹਾਜ਼ ਨਾਲ ਇੱਕ ਬਹੁਤ ਬੜਾ ਸੈਂਟਰ ਹੈ। ਐਸੇ ਵਿੱਚ ਅੱਛੀ ਰੇਲ ਕਨੈਕਟੀਵਿਟੀ ਨਾਲ, ਇਨ੍ਹਾਂ ਸੈਕਟਰਸ ਨੂੰ ਵੀ ਲਾਭ ਹੋਵੇਗਾ।

ਭਾਈਓ ਅਤੇ ਭੈਣੋਂ, ਭਾਜਪਾ ਦੀ ਡਬਲ ਇੰਜਣ ਸਰਕਾਰ, ਤੇਜ਼ ਵਿਕਾਸ ਦੀ ਗਰੰਟੀ ਹੈ। ਡਬਲ ਇੰਜਣ ਸਰਕਾਰ ਕਿਵੇਂ ਕੰਮ ਕਰਦੀ ਹੈ, ਇਸ ਦਾ ਉਦਾਹਰਣ ਜਲ ਜੀਵਨ ਮਿਸ਼ਨ ਹੈ। ਸਾਲ 2019 ਤੱਕ ਕਰਨਾਟਕਾ ਦੇ ਪਿੰਡਾਂ ਵਿੱਚ ਸਿਰਫ਼ 25 ਪ੍ਰਤੀਸ਼ਤ ਪਰਿਵਾਰਾਂ ਦੇ ਪਾਸ ਘਰ ਵਿੱਚ ਨਲ ਨਾਲ ਪਾਣੀ ਦੇ ਲਈ ਕਨੈਕਸ਼ਨ ਸੀ।

ਅੱਜ ਕਰਨਾਟਕਾ ਵਿੱਚ ਨਲ ਸੇ ਜਲ  ਦੀ ਕਵਰੇਜ ਡਬਲ ਇੰਜਣ ਸਰਕਾਰ ਦੇ ਕਾਰਨ ਸਾਡੇ ਮੁੱਖ‍ ਮੰਤਰੀ ਜੀ ਦੇ ਸਰਗਰਮ ਪ੍ਰਯਾਸਾਂ ਦੇ ਕਾਰਨ ਅੱਜ ਕਵਰੇਜ 60 ਪ੍ਰਤੀਸ਼ਤ ਤੋਂ ਅਧਿਕ ਹੋ ਚੁੱਕੀ ਹੈ। ਇੱਥੇ ਬੇਲਗਾਵੀ ਦੇ ਵੀ 2 ਲੱਖ ਤੋਂ ਵੀ ਘੱਟ ਘਰਾਂ ਵਿੱਚ ਨਲ ਸੇ ਜਲ ਆਉਂਦਾ ਸੀ। ਅੱਜ ਇਹ ਸੰਖਿਆ ਸਾਢੇ 4 ਲੱਖ ਪਾਰ ਕਰ ਚੁੱਕੀ ਹੈ। ਸਾਡੀਆਂ ਪਿੰਡ ਦੀਆਂ ਭੈਣਾਂ ਨੂੰ ਪਾਣੀ ਦੇ ਲਈ ਭਟਕਣਾ ਨਾ ਪਏ, ਸਿਰਫ਼ ਇਸੇ ਦੇ ਲਈ ਹੀ ਇਸ ਬਜਟ ਵਿੱਚ 60 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ।

ਭਾਈਓ ਅਤੇ ਭੈਣੋਂ, ਬੀਜੇਪੀ ਸਰਕਾਰ ਸਮਾਜ ਦੇ ਹਰ ਉਸ ਛੋਟੇ ਤੋਂ ਛੋਟੇ ਵਰਗ ਨੂੰ ਸਸ਼ਕਤ ਕਰਨ ਵਿੱਚ ਜੁਟੀ ਹੈ, ਜਿਸ ਦੀ ਪਹਿਲਾਂ ਦੀਆਂ ਸਰਕਾਰਾਂ ਨੇ ਸੁੱਧ ਨਹੀਂ ਲਈ ਸੀ। ਬੇਲਗਾਵੀ ਤਾਂ ਕਾਰੀਗਰਾਂ,  ਹਸਤਸ਼ਿਲਪੀਆਂ, ਦਾ ਸ਼ਹਿਰ ਰਿਹਾ ਹੈ। ਇਹ ਤਾਂ ਵੇਨੁਗ੍ਰਾਮ ਯਾਨੀ ਬਾਂਸ  ਦੇ ਪਿੰਡ ਦੇ ਰੂਪ ਵਿੱਚ ਮਸ਼ਹੂਰ ਰਿਹਾ ਹੈ। ਆਪ ਯਾਦ ਕਰੋ, ਪਹਿਲਾਂ ਦੀਆਂ ਸਰਕਾਰਾਂ ਨੇ ਲੰਬੇ ਸਮੇਂ ਤੱਕ ਬਾਂਸ ਦੀ ਕਟਾਈ ’ਤੇ ਰੋਕ ਲਗਾ ਰੱਖੀ ।

ਅਸੀਂ ਕਾਨੂੰਨ ਬਦਲਿਆ ਅਤੇ ਬਾਂਸ ਦੀ ਖੇਤੀ ਅਤੇ ਵਪਾਰ ਦੇ ਰਸਤੇ ਖੋਲ੍ਹ ਦਿੱਤੇ। ਇਸ ਦਾ ਬਹੁਤ ਬੜਾ ਲਾਭ ਬਾਂਸ ਦਾ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਹੋਇਆ ਹੈ। ਬਾਂਸ  ਦੇ ਇਲਾਵਾ ਇੱਥੇ ਦੂਸਰੇ ਕ੍ਰਾਫਟ ਦਾ ਕੰਮ ਵੀ ਖੂਬ ਹੁੰਦਾ ਹੈ।  ਇਸ ਵਰ੍ਹੇ ਦੇ ਬਜਟ ਵਿੱਚ ਪਹਿਲੀ ਵਾਰ, ਐਸੇ ਸਾਥੀਆਂ ਦੇ ਲਈ, ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਲੈ ਕੇ ਆਏ ਹਾਂ। ਇਸ ਯੋਜਨਾ ਨਾਲ ਐਸੇ ਸਾਰੇ ਸਾਥੀਆਂ ਨੂੰ ਹਰ ਪ੍ਰਕਾਰ ਦੀ ਮਦਦ ਦਿੱਤੀ ਜਾਵੇਗੀ।

ਸਾਥੀਓ, ਅੱਜ ਜਦੋਂ ਮੈਂ ਬੇਲਾਗਾਵੀ ਆਇਆ ਹਾਂ, ਤਾਂ ਇੱਕ ਹੋਰ ਵਿਸ਼ੇ ’ਤੇ ਆਪਣੀ ਬਾਤ ਰੱਖਣਾ ਜ਼ਰੂਰ ਚਾਹਾਂਗਾ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਕਾਂਗਰਸ ਕਿਸ ਤਰ੍ਹਾਂ ਕਰਨਾਟਕਾ ਤੋਂ ਨਫ਼ਰਤ ਕਰਦੀ ਹੈ। ਕਰਨਾਟਕਾ ਦੇ ਨੇਤਾਵਾਂ ਦਾ ਅਪਮਾਨ, ਕਾਂਗਰਸ ਦੀ ਪੁਰਾਣੀ ਸੰਸਕ੍ਰਿਤੀ ਦਾ ਹਿੱਸਾ ਹੈ। ਜਿਸ ਕਿਸੇ ਤੋਂ ਵੀ ਕਾਂਗਰਸ ਦੇ ਪਰਿਵਾਰ ਵਿਸ਼ੇਸ਼ ਨੂੰ ਦਿੱਕਤ ਹੋਣ ਲਗਦੀ ਹੈ, ਉਸ ਦੀ ਕਾਂਗਰਸ ਵਿੱਚ ਬੇਇੱਜਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਇਤਿਹਾਸ ਗਵਾਹ ਹੈ ਕਿ ਕਿਵੇਂ ਕਾਂਗਰਸ ਪਰਿਵਾਰ ਦੇ ਅੱਗੇ ਐੱਸ. ਨਿਜਲਿੰਗੱਪਾ ਅਤੇ ਵੀਰੇਂਦਰਪਾਟਿਲ ਜੀ  ਜਿਹੇ ਨੇਤਾਵਾਂ ਦਾ ਅਪਮਾਨ ਕਿਵੇਂ ਕੀਤਾ ਗਿਆ ਸੀ ਹਰ ਕਰਨਾਟਕ  ਦੇ ਲੋਕ ਜਾਣਦੇ ਹਨ। ਹੁਣ ਇੱਕ ਵਾਰ ਫਿਰ ਕਾਂਗਰਸ ਦੇ ਇੱਕ ਵਿਸ਼ੇਸ਼ ਪਰਿਵਾਰ ਦੇ ਅੱਗੇ,  ਕਰਨਾਟਕਾ ਦੇ ਇੱਕ ਹੋਰ ਨੇਤਾ ਦਾ ਅਪਮਾਨ ਕੀਤਾ ਗਿਆ ਹੈ। ਸਾਥੀਓ, ਇਸ ਧਰਤੀ  ਦੇ ਸੰਤਾਨ 50 ਵਰ੍ਹੇ ਜਿਸ ਦਾ ਸੰਸਦੀ ਕਾਰਜਕਾਲ ਰਿਹਾ ਹੈ, ਐਸੇ ਸ਼੍ਰੀਮਾਨ ਮੱਲਿਕਾਰਜੁਨਖੜਗੇ ਜੀ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ। ਉਨ੍ਹਾਂ ਨੇ ਜਨਤਾ ਦੀ ਸੇਵਾ ਵਿੱਚ ਆਪਣੇ ਤੋਂ ਜੋ ਕੁਝ ਵੀ ਹੋਇਆ ਕਰਨ ਦਾ ਪ੍ਰਯਾਸ ਕੀਤਾ ਹੈ।

ਲੇਕਿਨ ਉਸ ਦਿਨ ਮੈਂ ਇਹ ਦੇਖ ਕੇ ਦੁਖੀ ਹੋ ਗਿਆ, ਜਦੋਂ ਕਾਂਗਰਸ ਦਾ ਹੁਣੇ ਅਧਿਵੇਸ਼ਨ(ਸੈਸ਼ਨ) ਚਲ ਰਿਹਾ ਸੀ,  ਛੱਤੀਸਗੜ੍ਹ ਵਿੱਚ ਉਸ ਕਾਰਜਕ੍ਰਮ ਵਿੱਚ ਸਭ ਤੋਂ ਬੜੀ ਉਮਰ ਦੇ ਵਿਅਕਤੀ ਰਾਜਨੀਤੀ ਵਿੱਚ ਸਭ ਤੋਂ ਸੀਨੀਅਰ, ਉੱਥੇ  ਖੜਗੇ ਜੀ ਮੌਜੂਦ ਸਨ। ਅਤੇ ਉਹ ਉਸ ਪਾਰਟੀ ਦੇ ਪ੍ਰਧਾਨ ਸਨ। ਧੁੱਪ ਸੀ, ਜੋ ਵੀ ਸਭ ਖੜ੍ਹੇ ਸਨ ਉਨ੍ਹਾਂ ਸਾਰਿਆਂ ਨੂੰ ਧੁੱਪ ਲਗਣਾ ਸੁਭਾਵਕ ਸੀ। ਲੇਕਿਨ ਧੁੱਪ ਵਿੱਚ ਉਹ ਛਤਰੀ ਦਾ ਸੁਭਾਗ ਕਾਂਗਰਸ ਦੀ ਸਭ ਤੋਂ ਬੜੀ ਉਮਰ ਵਾਲੇ, ਸਭ ਤੋਂ ਸੀਨੀਅਰ, ਕਾਂਗਰਸ ਦੇ ਪ੍ਰਮੁੱਖ ਖੜਗੇ ਜੀ ਨੂੰ ਨਸੀਬ ਨਹੀਂ ਹੋਇਆ। ਬਗਲ ਵਿੱਚ ਕਿਸੇ ਹੋਰ ਦੇ ਲਈ ਛਾਤਾ (ਛਤਰੀ) ਲਗਾਇਆ ਗਿਆ ਸੀ।

ਇਹ ਦੱਸਦਾ ਹੈ ਕਿ ਕਹਿਣ ਨੂੰ ਤਾਂ ਖੜਗੇ ਜੀ  ਕਾਂਗਰਸ ਪ੍ਰਧਾਨ ਹਨ ਲੇਕਿਨ ਕਾਂਗਰਸ ਵਿੱਚ ਜਿਸ ਤਰ੍ਹਾਂ ਉਨ੍ਹਾਂ ਦੇ ਨਾਲ ਵਰਤਾਓ ਹੁੰਦਾ ਹੈ, ਉਹ ਦੇਖ ਕੇ ਪੂਰੀ ਦੁਨੀਆ ਦੇਖ ਵੀ ਰਹੀ ਹੈ ਅਤੇ ਸਮਝ ਵੀ ਰਹੀ ਹੈ ਕਿ ਰਿਮੋਟ ਕੰਟਰੋਲ ਕਿਸ ਦੇ ਹੱਥ ਵਿੱਚ ਹੈ। ਪਰਿਵਾਰਵਾਦ ਦੇ ਇਸੇ ਸ਼ਿਕੰਜੇ ਵਿੱਚ ਪਰਿਵਾਰਵਾਦ  ਦੇ ਇਸੇ ਸ਼ਕੰਜੇ ਵਿੱਚ ਅੱਜ ਦੇਸ਼ ਦੀਆਂ ਅਨੇਕ ਪਾਰਟੀਆਂ ਜਕੜੀਆਂ ਹੋਈਆਂ ਹਨ। ਇਸ ਸ਼ਿਕੰਜੇ ਤੋਂ ਸਾਨੂੰ ਦੇਸ਼ ਨੂੰ ਮੁਕਤ ਕਰਾਉਣਾ ਹੈ। ਇਸ ਲਈ ਕਾਂਗਰਸ ਜਿਹੇ ਦਲਾਂ ਤੋਂ ਕਰਨਾਟਕਾ ਦੇ ਲੋਕਾਂ ਨੂੰ ਵੀ ਸਤਰਕ ਰਹਿਣਾ ਹੈ। ਅਤੇ ਇਹ ਕਾਂਗਰਸ ਦੇ ਲੋਕ ਇਤਨੇ ਨਿਰਾਸ਼ ਹੋ ਗਏ ਹਨ ਹੁਣ ਤਾਂ ਉਹ ਸੋਚਦੇ ਜਦੋਂ ਤਕ ਮੋਦੀ ਜਿੰਦਾ ਹੈ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ ਹੈ। ਅਤੇ ਇਸ ਲਈ ਸਾਰੇ ਅੱਜਕੱਲ੍ਹ ਕਹਿ ਰਹੇ ਹਨ – ਮਰ ਜਾ ਮੋਦੀ, ਮਰ ਜਾ ਮੋਦੀ ।  ਨਾਹਰੇ ਬੋਲ ਰਹੇ ਹਨ – ਮਰ ਜਾ ਮੋਦੀ । ਕੁਝ ਲੋਕ ਕਬਰ ਖੋਦਣ ਵਿੱਚ busy ਹੋ ਗਏ ਹਨ। ਉਹ ਕਹਿ ਰਹੇ ਹਨ – ਮੋਦੀ ਤੇਰੀ ਕਬਰ ਖੁਦੇਗੀ। ਮੋਦੀ ਤੇਰੀ ਕਬਰ ਖੁਦੇਗੀ। ਲੇਕਿਨ ਦੇਸ਼ ਕਹਿ ਰਿਹਾ ਹੈ ਕਿ ‘ਮੋਦੀ ਤੇਰਾ ਕਮਲ ਖਿਲੇਗਾ’ ।

ਸਾਥੀਓ, 

ਜਦੋਂ ਸੱਚੀ ਨੀਅਤ ਦੇ ਨਾਲ ਕੰਮ ਹੁੰਦਾ ਹੈ, ਤਦ ਸਹੀ ਵਿਕਾਸ ਹੁੰਦਾ ਹੈ। ਡਬਲ ਇੰਜਣ ਸਰਕਾਰ ਦੀ ਨੀਅਤ ਵੀ ਸੱਚੀ ਹੈ ਅਤੇ ਵਿਕਾਸ ਦੀ ਨਿਸ਼ਠਾ ਵੀ ਪੱਕੀ ਹੈ। ਇਸ ਲਈ, ਸਾਨੂੰ ਇਸ ਵਿਸ਼ਵਾਸ ਨੂੰ ਬਣਾਏ ਰੱਖਣਾ ਹੈ।  ਕਰਨਾਟਕਾ ਦੇ, ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ, ਸਾਨੂੰ ਇਸੇ ਤਰ੍ਹਾਂ ਹੀ ਅੱਗੇ ਵਧਣਾ ਹੈ। ਸਬਕਾ ਪ੍ਰਯਾਸ ਨਾਲ ਹੀ ਅਸੀਂ ਦੇਸ਼ ਨੂੰ ਵਿਕਸਿਤ ਬਣਾਉਣ ਦੇ ਸੁਪਨੇ ਨੂੰ ਪੂਰਾ ਕਰ ਪਾਵਾਂਗੇ। ਅਤੇ ਮੈਂ ਅੱਜ ਇੱਥੇ ਕਾਰਜਕ੍ਰਮ ਵਿੱਚ ਥੋੜ੍ਹਾ ਦੇਰ ਨਾਲ ਪਹੁੰਚਿਆ। ਹੈਲੀਕੌਪ‍ਟਰ ਨਾਲ ਪੂਰੇ ਰਸ‍ਤੇ ਭਰ ਬੇਲਗਾਵੀ ਨੇ ਜੋ ਸੁਆਗਤ ਕੀਤਾ ਹੈ, ਜੋ ਅਸ਼ੀਰਵਾਦ  ਦਿੱਤੇ ਹਨ।  ਮਾਤਾਵਾਂ, ਭੈਣਾਂ, ਬਜ਼ੁਰਗ, ਬੱਚੇ ਅਭੁਤਪੂਰਵ ਦ੍ਰਿਸ਼‍ ਸੀ।

ਮੈਂ ਬੇਲਗਾਵੀ ਦੇ ਕਰਨਾਟਕਾ ਦੇ ਇਸ ਪਿਆਰ ਦੇ ਲਈ ਸਿਰ ਝੁਕਾ ਕੇ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ,  ਸਿਰ ਝੁਕਾ ਕੇ ਉਨ੍ਹਾਂ ਦਾ ਧੰਨ‍ਵਾਦ ਕਰਦਾ ਹਾਂ। ਅੱਜ ਦੀ ਮੇਰੀ ਕਰਨਾਟਕਾ ਦੀ ਯਾਤਰਾ ਵੀ ਵਿਸ਼ੇਸ਼ ਹੈ ਕਿਉਂਕਿ ਅੱਜ ਸਵੇਰੇ ਸ਼ਿਵਮੋਗਾ ਵਿੱਚ ਸਾਂ ਅਤੇ ਉੱਥੇ  ਏਅਰਪੋਰਟ, ਕਰਨਾਟਕਾ ਦੀ ਜਨਤਾ  ਨੂੰ ਮਿਲਣ ਦਾ ਮੈਨੂੰ ਸੁਭਾਗ ਮਿਲਿਆ। ਲੇਕਿਨ ਨਾਲ-ਨਾਲ ਸਾਡੇ ਵਰਿਸ਼‍ਠ (ਸੀਨੀਅਰ) ਨੇਤਾ ਯੇਦਿਯੁਰੱਪਾ ਜੀ  ਦੀ ਜਨ‍ਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਦਾ ਵੀ ਮੌਕਾ ਮਿਲਿਆ। ਅਤੇ ਸ਼ਿਵਮੋਗਾ ਤੋਂ ਇੱਥੇ ਆਇਆ ਤਾਂ ਆਪ ਸਭ ਨੇ ਤਾਂ ਕਮਾਲ ਹੀ ਕਰ ਦਿੱਤਾ।

ਇਹ ਪਿਆਰ, ਇਹ ਅਸ਼ੀਰਵਾਦ, ਮੈਂ ਤੁਹਾਨੂੰ ਵਿਸ਼‍ਵਾਸ ਦਿਵਾਉਂਦਾ ਹਾਂ ਬੇਲਗਾਵੀ ਦੇ ਮੇਰੇ ਪਿਆਰੇ ਭਾਈਓ-ਭੈਣੋਂ, ਕਰਨਾਟਕਾ ਦੇ ਮੇਰੇ ਪਿਆਰੇ ਭਾਈਓ-ਭੈਣੋਂ ਮੈਂ ਤੁਹਾਨੂੰ ਵਿਸ਼‍ਵਾਸ ਦਿਵਾਉਂਦਾ ਹਾਂ ਇਹ ਤੁਸੀਂ ਜੋ ਮੈਨੂੰ ਪਿਆਰ ਦੇ ਰਹੇ ਹੋ ਨਾ, ਤੁਸੀਂ ਜੋ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇ ਰਹੇ ਹੋ ਨਾ ਮੈਂ ਇਸ ਨੂੰ ਵਿਆਜ ਸਮੇਤ ਪਰਤਾਂਗਾ । ਅਤੇ ਕਰਨਾਟਕਾ ਦਾ ਵਿਕਾਸ ਕਰਕੇ ਪਰਤਾਵਾਂਗਾ, ਬੇਲਗਾਵੀ ਦਾ ਵਿਕਾਸ ਕਰਕੇ ਪਰਤਾਂਗਾ । ਫਿਰ ਤੁਹਾਡਾ ਇੱਕ ਵਾਰ ਬਹੁਤ ਬਹੁਤ ਧੰਨ‍ਵਾਦ। ਮੇਰੇ ਨਾਲ ਬੋਲੋ–ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ । ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ !

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Demat accounts rise to 15,14 million in March 2024, up 32.25% year-on-year: March month new additions at 31.3 Lakh

Media Coverage

Demat accounts rise to 15,14 million in March 2024, up 32.25% year-on-year: March month new additions at 31.3 Lakh
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਅਪ੍ਰੈਲ 2024
April 17, 2024

Holistic Development under the Leadership of PM Modi