“ਭਾਰਤ ਦਾ ਇਹੀ ਸਮਾਂ ਹੈ ਸਹੀ ਸਮਾਂ ਹੈ”
“ਅੱਜ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਦੇ ਸਾਹਮਣੇ ਜੋ ਟਾਈਮ ਪੀਰੀਅਡ ਆਇਆ ਹੈ, ਇਹ ਬੇਮਿਸਾਲ ਹੈ”
“2023 ਦੇ ਪਹਿਲਾਂ 75 ਦਿਨਾਂ ਦੀਆਂ ਉਪਲਬਧੀਆਂ ਇਸੇ ਇੰਡੀਆ ਮੋਮੈਂਟ ਦਾ ਹੀ ਤਾਂ ਰਿਫਲੈਕਸ਼ਨ ਹੈ”
“ਭਾਰਤੀ ਸੱਭਿਆਚਾਰ ਅਤੇ ਸੌਫਟ ਪਾਵਰ ਦੇ ਲਈ ਦੁਨੀਆ ਵਿੱਚ ਬੇਮਿਸਾਲ ਆਕਰਸ਼ਣ ਹੈ”
“ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਵਿੱਚ ਹਮੇਸ਼ਾ ਗਤੀਸ਼ੀਲਤਾ ਹੋਣੀ ਚਾਹੀਦੀ ਹੈ, ਸਾਹਸਿਕ ਫ਼ੈਸਲੇ ਸ਼ਕਤੀ ਹੋਣੀ ਚਾਹੀਦੀ ਹੈ”
“ਅੱਜ ਦੇਸ਼ਵਾਸੀਆਂ ਵਿੱਚ ਇਹ ਵਿਸ਼ਵਾਸ ਜਗਿਆ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਪਰਵਾਹ ਹੈ”
“ਅਸੀਂ ਗਵਰਨੈਂਸ ਨੂੰ ਹਿਊਮਨ ਟਚ ਦਿੱਤਾ ਹੈ”
“ਅੱਜ ਭਾਰਤ ਜੋ ਕੁਝ ਹਾਸਲ ਕਰ ਰਿਹਾ ਹੈ ਉਸ ਦੇ ਪਿੱਛੇ ਸਾਡੀ ਡੈਮੋਕ੍ਰੇਸੀ ਦੀ ਤਾਕਤ ਹੈ, ਸਾਡੇ ਇੰਸਟੀਟਿਊਸ਼ੰਸ ਦੀ ਤਾਕਤ ਹੈ”
“’ਸਬਕਾ ਪ੍ਰਯਾਸ’ ਤੋਂ ਹੀ ਇੰਡੀਆ ਮੋਮੈਂਟ ਨੂੰ ਸਾਨੂੰ ਸਸ਼ਕਤ ਕਰਨਾ ਹੈ ਅਤੇ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੀ ਯਾਤਰਾ ਨੂੰ ਸਸ਼ਕਤ ਕਰਨਾ ਹੈ”

ਇੰਡੀਆ ਟੁਡੇ ਕਨਕਲੇਵ ਵਿੱਚ ਜੁੜੇ ਸਾਰੇ ਮਹਾਨੁਭਾਵਾਂ ਨੂੰ ਮੇਰਾ ਨਮਸਕਾਰ। ਦੇਸ਼-ਵਿਦੇਸ਼ ਤੋਂ ਜੋ ਦਰਸ਼ਕ-ਪਾਠਕ, ਡਿਜੀਟਲ ਮਾਧਿਅਮ ਨਾਲ ਸਾਡੇ ਨਾਲ ਜੁੜੇ ਹਨ, ਉਨ੍ਹਾਂ ਦਾ ਵੀ ਅਭਿਨੰਦਨ। ਮੈਨੂੰ ਇਹ ਦੇਖ ਕੇ ਚੰਗਾ ਲਗਿਆ ਕਿ ਇਸ ਕਨਕਲੇਵ ਦੀ ਥੀਮ ਹੈ – The India Moment. ਅੱਜ ਦੁਨੀਆ ਦੇ ਬੜੇ economists, analysts, thinkers, ਸਾਰੇ ਇਹ ਕਹਿੰਦੇ ਹਨ ਕਿ ਇਹ ਅਤੇ ਇੱਕ ਸਵਰ (ਸੁਰ) ਵਿੱਚ ਕਹਿੰਦੇ ਹਨ ‘It is India’s moment.’ ਲੇਕਿਨ ਜਦੋਂ India Today group ਇਹ optimism ਦਿਖਾਉਂਦਾ ਹੈ, ਤਾਂ ਇਹ extra special ਹੈ। ਵੈਸੇ ਮੈਂ 20 ਮਹੀਨੇ ਪਹਿਲਾਂ ਲਾਲ ਕਿਲੇ ਤੋਂ ਕਿਹਾ ਸੀ- ਇਹੀ ਸਮਾਂ ਹੈ, ਸਹੀ ਸਮਾਂ ਹੈ। ਲੇਕਿਨ ਇੱਥੇ ਪਹੁੰਚਦੇ-ਪਹੁੰਚਦੇ 20 ਮਹੀਨੇ ਲਗ ਗਏ। ਤਦ ਵੀ ਭਾਵਨਾ ਇਹੀ ਸੀ- This is India’s Moment.

 

ਸਾਥੀਓ,

ਕਿਸੇ ਵੀ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਅਨੇਕ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ, ਕਈ ਪੜ੍ਹਾਅ ਆਉਂਦੇ ਹਨ। ਅੱਜ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਦੇ ਸਾਹਮਣੇ ਜੋ Time Period ਆਇਆ ਹੈ, ਇਹ ਅਭੂਤਪੂਰਵ ਹੈ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜੋ ਦੇਸ਼ ਅੱਗੇ ਵਧੇ, ਕਈ ਦੇਸ਼ ਅੱਗੇ ਵਧੇ, ਵਿਕਸਿਤ ਹੋਏ, ਲੇਕਿਨ ਉਨ੍ਹਾਂ ਦੇ ਸਾਹਮਣੇ ਸਥਿਤੀਆਂ ਬਹੁਤ ਅਲੱਗ ਸਨ। ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਮੁਕਾਬਲਾ ਖ਼ੁਦ ਨਾਲ ਹੀ ਸੀ, ਉਨ੍ਹਾਂ ਦੇ ਸਾਹਮਣੇ ਇਤਨੀ ਪ੍ਰਤੀਸਪਰਧਾ ਨਹੀਂ ਸੀ। ਲੇਕਿਨ ਅੱਜ ਜਿਨ੍ਹਾਂ ਸਥਿਤੀਆਂ ਵਿੱਚ ਭਾਰਤ ਅੱਗੇ ਵਧ ਰਿਹਾ ਹੈ, ਉਹ ਚੁਣੌਤੀਆਂ ਬਹੁਤ ਹੀ ਅਲੱਗ ਹਨ, ਬਹੁਤ ਹੀ ਵਿਆਪਕ ਹਨ, ਵਿਵਿਧਾਤਾਵਾਂ ਨਾਲ ਭਰੀਆਂ ਹੋਈਆਂ ਹਨ। ਅੱਜ ਇਤਨੇ ਸਾਰੇ Global Challenges ਹਨ, ਹੁਣ ਦੇਖੋ 100 ਸਾਲ ਵਿੱਚ ਆਈ ਸਭ ਤੋਂ ਬੜੀ ਮਹਾਮਾਰੀ, ਸਭ ਤੋਂ ਬੜਾ ਸੰਕਟ ਹੈ, ਦੋ ਦੇਸ਼ ਮਹੀਨਿਆਂ ਤੋਂ ਯੁੱਧ ਵਿੱਚ ਹਨ, ਪੂਰੀ ਦੁਨੀਆ ਦੀ ਸਪਲਾਈ ਚੇਨ ਅਸਤ-ਵਿਅਸਤ ਹੈ, ਉਸ ਸਥਿਤੀ ਵਿੱਚ, ਇਸ background ਨੂੰ ਸੋਚੋ, ਉਸ ਸਥਿਤੀ ਵਿੱਚ The India Moment ਦੀ ਬਾਤ ਹੋਣਾ ਆਮ ਨਹੀਂ ਹੈ।

ਇਹ ਇੱਕ ਨਵਾਂ ਇਤਿਹਾਸ ਬਣ ਰਿਹਾ ਹੈ ਜਿਸ ਦੇ ਅਸੀਂ ਸਾਰੇ ਸਾਖੀ ਹਾਂ। ਅੱਜ ਪੂਰੀ ਦੁਨੀਆ ਭਾਰਤ ਨੂੰ ਲੈ ਕੇ ਇੱਕ ਵਿਸ਼ਵਾਸ ਨਾਲ ਭਰੀ ਹੋਈ ਹੈ। ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ। ਅੱਜ ਭਾਰਤ ਦੁਨੀਆ ਵਿੱਚ ਨੰਬਰ ਵੰਨ ਸਮਾਰਟਫੋਨ ਡੇਟਾ ਕੰਜ਼ਿਊਮਰ ਹੈ। ਅੱਜ ਭਾਰਤ, ਗਲੋਬਲ ਫਿਨਟੈੱਕ adoption rate ਵਿੱਚ ਨੰਬਰ ਵਨ ਹੈ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਮੈਨੂਫੈਕਚਰਰ ਹੈ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅੱਪ ਈਕੋਸਿਸਟਮ ਹੈ।

 

ਐਸੀ ਕਿਤਨੀ ਹੀ ਬਾਤਾਂ ‘ਤੇ ਚਰਚਾ ਹੁੰਦੀ ਰਹੀ ਹੈ। ਲੇਕਿਨ ਚਲੋ ਪੁਰਾਣੀ ਬਾਤਾਂ ਕਦੇ ਕਿਸੇ ਨੂੰ ਜ਼ਰੂਰਤ ਪਵੇਗੀ ਤਾਂ ਖੋਦ ਕੇ ਕੱਢੇਗਾ। ਲੇਕਿਨ ਮੈਂ ਹੁਣੇ-ਹੁਣੇ ਦੀ ਬਾਤ ਕਰਨਾ ਚਾਹੁੰਦਾ ਹਾਂ ਅਤੇ ਉਹ ਵੀ 2023 ਦੀ। 2023 ਦੇ 75 ਦਿਨ ਹੋਏ ਹਨ। ਮੈਂ 75 days ਦੀ ਹੀ ਬਾਤ ਅੱਜ ਕਰਨਾ ਚਾਹੁੰਦਾ ਹਾਂ। ਇਨ੍ਹਾਂ 75 ਦਿਨਾਂ ਵਿੱਚ ਦੇਸ਼ ਦਾ ਇਤਿਹਾਸਿਕ ਗ੍ਰੀਨ ਬਜਟ ਆਇਆ। ਇਨ੍ਹਾਂ 75 ਦਿਨਾਂ ਵਿੱਚ ਕਰਨਾਟਕਾ ਦੇ ਸ਼ਿਵਮੋਗਾ ਵਿੱਚ ਏਅਰਪੋਰਟ ਦਾ ਲੋਕ ਅਰਪਣ ਹੋਇਆ। ਇਨ੍ਹਾਂ 75 ਦਿਨਾਂ ਵਿੱਚ ਮੁੰਬਈ ਵਿੱਚ ਮੈਟ੍ਰੋ ਰੇਲ ਦਾ ਅਗਲਾ ਫੇਜ਼ ਸ਼ੁਰੂ ਹੋਇਆ। ਇਨ੍ਹਾਂ 75 ਦਿਨਾਂ ਵਿੱਚ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਰਿਵਰ ਕਰੂਜ਼ ਚਲਿਆ। ਬੰਗਲੁਰੂ ਮੈਸੂਰ ਐਕਸਪ੍ਰੈੱਸਵੇਅ ਸ਼ੁਰੂ ਹੋਇਆ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਇੱਕ ਸੈਕਸ਼ਨ ਸ਼ੁਰੂ ਕੀਤਾ ਗਿਆ। ਮੁੰਬਈ ਤੋਂ, ਵਿਸ਼ਾਖਾਪੱਟਨਮ ਤੋਂ ਵੰਦੇ ਭਾਰਤ ਟ੍ਰੇਨਾਂ ਚਲਣੀਆਂ ਸ਼ੁਰੂ ਹੋਈਆਂ। IIT ਧਾਰਵਾੜ ਦੇ ਪਰਮਾਨੈਂਟ ਕੈਂਪਸ ਦਾ ਲੋਕ ਅਰਪਣ ਹੋਇਆ। ਭਾਰਤ ਨੇ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਦ੍ਵੀਪਾਂ ਨੂੰ ਪਰਮਵੀਰ ਚਕ੍ਰ ਜੇਤੂਆਂ ਦੇ ਨਾਮ ਕੀਤਾ।

 

ਸਾਥੀਓ,

ਇਨ੍ਹਾਂ 75 ਦਿਨਾਂ ਵਿੱਚ ਹੀ ਭਾਰਤ ਨੇ ਪੈਟ੍ਰੋਲ ਵਿੱਚ 20 ਪਰਸੈਂਟ ਈਥੇਨੌਲ ਦੀ ਬਲੈਂਡਿੰਗ ਕਰਕੇ E20 fuel ਲਾਂਚ ਕੀਤਾ ਹੈ। ਇਨ੍ਹਾਂ 75 ਦਿਨਾਂ ਵਿੱਚ ਹੀ ਤੁਮਕੁਰੂ ਵਿੱਚ ਏਸ਼ੀਆ ਦੀ ਸਭ ਤੋਂ ਬੜੀ ਆਧੁਨਿਕ ਹੈਲੀਕੌਪਟਰ ਫੈਕਟਰੀ ਦਾ ਲੋਕ ਅਰਪਣ ਹੋਇਆ ਹੈ। ਏਅਰ ਇੰਡੀਆ ਨੇ ਦੁਨੀਆ ਦਾ ਸਭ ਤੋਂ ਬੜਾ aviation order ਦਿੱਤਾ ਹੈ। ਇਨ੍ਹਾਂ 75 ਦਿਨਾਂ ਵਿੱਚ ਹੀ ਭਾਰਤ ਨੇ e-Sanjivani ਦੇ ਮਾਧਿਅਮ ਨਾਲ 10 ਕਰੋੜ ਟੈਲੀ-ਕੰਸਲਟੇਸ਼ਨਸ ਦਾ ਮੁਕਾਮ ਹਾਸਲ ਕੀਤਾ ਹੈ। ਇਨ੍ਹਾਂ 75 ਦਿਨਾਂ ਵਿੱਚ ਹੀ ਭਾਰਤ ਨੇ 8 ਕਰੋੜ ਨਵੇਂ ਟੈਪ ਵਾਟਰ ਕਨੈਕਸ਼ਨਸ ਦੇਣ ਦਾ ਮੁਕਾਮ ਹਾਸਲ ਕੀਤਾ। ਇਨ੍ਹਾਂ 75 ਦਿਨਾਂ ਵਿੱਚ ਹੀ ਯੂਪੀ-ਉੱਤਰਾਖੰਡ ਵਿੱਚ ਰੇਲ ਨੈੱਟਵਰਕ ਦੇ 100 ਪਰਸੈਂਟ electrification ਦਾ ਕੰਮ ਪੂਰਾ ਹੋਇਆ।

 

ਸਾਥੀਓ,

ਇਨ੍ਹਾਂ 75 ਦਿਨਾਂ ਵਿੱਚ ਕੁਨੋ ਨੈਸ਼ਨਲ ਪਾਰਕ ਵਿੱਚ 12 ਚੀਤਿਆਂ ਦਾ ਨਵਾਂ ਬੈਚ ਆਇਆ ਹੈ। ਭਾਰਤੀ ਮਹਿਲਾ ਟੀਮ ਨੇ ਅੰਡਰ-19 ਕ੍ਰਿਕੇਟ T-20 ਵਰਲਡ ਕੱਪ ਜੀਤਿਆ ਹੈ। ਇਨ੍ਹਾਂ 75 ਦਿਨਾਂ ਵਿੱਚ ਦੇਸ਼ ਨੂੰ 2 ਔਸਕਰ ਜਿੱਤਣ ਦੀ ਖੁਸ਼ੀ ਮਿਲੀ ਹੈ।

ਸਾਥੀਓ,

ਇਨ੍ਹਾਂ 75 ਦਿਨਾਂ ਵਿੱਚ ਹਜ਼ਾਰਾਂ ਵਿਦੇਸ਼ੀ ਡਿਪਲੋਮੇਟਸ ਅਤੇ ਵਿਭਿੰਨ ਸੰਸਥਾਵਾਂ ਦੇ ਪ੍ਰਤੀਨਿਧੀ ਜੀ-20 ਦੀਆਂ ਬੈਠਕਾਂ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਆਏ। ਇਨ੍ਹਾਂ 75 ਦਿਨਾਂ ਵਿੱਚ ਜੀ-20 ਦੀ 28 ਅਹਿਮ ਬੈਠਕਾਂ ਹੋਈਆਂ ਹਨ ਯਾਨੀ ਹਰ ਤੀਸਰੇ ਦਿਨ ਇੱਕ ਬੈਠਕ। ਇਸੇ ਦੌਰਾਨ ਐਨਰਜੀ ਸਮਿਟ ਹੋਈ, ਅੱਜ ਹੀ ਗਲੋਬਲ ਮਿਲਟਸ ਕਾਨਫਰੰਸ ਹੋਈ ਹੈ। ਅਸੀਂ ਦੇਖਿਆ, ਬੰਗਲੁਰੂ ਵਿੱਚ ਹੋਏ ਏਅਰੋ-ਇੰਡੀਆ ਵਿੱਚ ਹਿੱਸਾ ਲੈਣ ਦੇ ਲਈ 100 ਤੋਂ ਜ਼ਿਆਦਾ ਦੇਸ਼ ਭਾਰਤ ਆਏ। ਇਨ੍ਹਾਂ 75 ਦਿਨਾਂ ਵਿੱਚ ਹੀ ਸਿੰਗਾਪੁਰ ਦੇ ਨਾਲ UPI linkage ਦੀ ਸ਼ੁਰੂਆਤ ਹੋਈ। ਇਨ੍ਹਾਂ 75 ਦਿਨਾਂ ਵਿੱਚ ਹੀ ਤੁਰਕੀ ਦੀ ਮਦਦ ਦੇ ਲਈ ਭਾਰਤ ਨੇ ‘ਅਪਰੇਸ਼ਨ ਦੋਸਤ’ ਚਲਾਇਆ। ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤ-ਬੰਗਲਾਦੇਸ਼ ਗੈਸ ਪਾਈਪ ਲਾਈਨ ਦਾ ਲੋਕ ਅਰਪਣ ਹੋਇਆ ਹੈ। ਇਹ 75 ਦਿਨਾਂ ਦੀ ਹੀ ਇਤਨੀ ਲੰਬੀ ਲਿਸਟ ਹੈ ਕਿ ਸਮਾਂ ਘੱਟ ਪੈ ਜਾਵੇਗਾ। ਅਤੇ ਮੈਂ 75 ਦਿਨ ਦੀਆਂ ਕੁਝ ਬਾਤਾਂ ਇਸ ਲਈ ਦਿਖਾ ਰਿਹਾ ਹਾਂ ਕਿ ਇਹੀ India Moment ਦਾ ਹੀ ਤਾਂ Reflection ਹੈ।

 

ਸਾਥੀਓ,

ਅੱਜ ਦੇਸ਼ ਇੱਕ ਹੋਰ ਰੋਡ-ਰੇਲਵੇ, ਪੋਰਟ-ਏਅਰਪੋਰਟ ਜਿਵੇਂ Physical ਇਨਫ੍ਰਾਸਟ੍ਰਕਚਰ ਬਣਿਆ ਰਿਹਾ ਹੈ, ਦੂਸਰੀ ਤਰਫ਼ ਭਾਰਤੀ ਸੰਸਕ੍ਰਿਤੀ ਅਤੇ ਸੌਫਟ ਪਾਵਰ ਦੇ ਲਈ ਵੀ ਦੁਨੀਆ ਵਿੱਚ ਅਭੂਤਪੂਰਵ ਆਕਰਸ਼ਣ ਹੈ। ਅੱਜ ਯੋਗ ਪੂਰੀ ਦੁਨੀਆ ਵਿੱਚ ਲੋਕਪ੍ਰਿਯ (ਮਕਬੂਲ) ਹੋ ਚੁੱਕਿਆ ਹੈ। ਅੱਜ ਆਯੁਰਵੇਦ ਨੂੰ ਲੈ ਕੇ ਉਤਸ਼ਾਹ ਹੈ, ਭਾਰਤ ਦੇ ਖਾਨ-ਪਾਣ ਨੂੰ ਲੈ ਕੇ ਉਤਸ਼ਾਹ ਹੈ। ਅੱਜ ਭਾਰਤੀ ਫਿਲਮਾਂ, ਭਾਰਤੀ ਸੰਗੀਤ, ਨਵੀਂ ਊਰਜਾ ਦੇ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਹੇ ਹਨ। ਸਾਡੇ ਮਿਲੇਟਮ- ਸ਼੍ਰੀ ਅੰਨ ਵੀ ਪੂਰੀ ਦੁਨੀਆ ਵਿੱਚ ਪਹੁੰਚ ਰਹੇ ਹਨ। ਬਾਤ ਚਾਹੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਹੋਵੇ ਜਾਂ Coalition for Disaster Resilient Infrastructure ਦੀ ਹੋਵੇ, ਵਿਸ਼ਵ ਅੱਜ ਇਸ ਬਾਤ ਨੂੰ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਦੇ ideas ਅਤੇ ਭਾਰਤ ਦਾ ਸਮਰੱਥ, Global Good ਦੇ ਲਈ ਹੈ। ਇਸ ਲਈ ਅੱਜ ਵਿਸ਼ਵ ਕਹਿ ਰਿਹਾ ਹੈ- This is India’s Moment.

 

ਅਤੇ ਆਪ ਸਭ ਨੇ ਹਾਲ-ਫਿਲਹਾਲ ਇੱਕ ਹੋਰ ਬਾਤ ਵੀ ਨੋਟ ਕੀਤੀ ਹੋਵੇਗੀ। ਇਨ੍ਹਾਂ ਸਭ ਦਾ Multiplier Effect ਹੁੰਦਾ ਹੈ। ਇੱਕ ਛੋਟੀ ਜਿਹੀ ਬਾਤ ਦੀ ਤਰਫ਼ ਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਦਾ ਹਾਂ। ਅੱਜ ਕੱਲ੍ਹ ਜ਼ਿਆਦਾਤਰ ਦੇਸ਼ ਜਦੋਂ ਵੀ ਮੈਨੂੰ ਮਿਲਣਾ ਹੁੰਦਾ ਹੈ ਜਾਂ ਉਨ੍ਹਾਂ ਦਾ ਭਾਰਤ ਆਉਣਾ ਹੁੰਦਾ ਹੈ ਜਾਂ ਭਾਰਤ ਤੋਂ ਕਿਸੇ ਦਾ ਉੱਥੋਂ ਦੌਰਾ ਹੁੰਦਾ ਹੈ, ਤੁਸੀਂ ਮਾਰਕ ਕੀਤਾ ਹੋਵੇਗਾ ਹਰ ਦੇਸ਼ਾਂ ਵਿੱਚ ਸਪਰਧਾ (ਮੁਕਾਬਲਾ) ਚਲ ਪਈ ਹੈ ਕਿ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਜੋ ਪ੍ਰਾਚੀਨ ਮੂਰਤੀਆਂ ਹਨ ਨਾ, ਉਹ ਖ਼ੁਦ ਬ ਖ਼ੁਦ ਸਾਨੂੰ ਦਿੰਦੇ ਹਨ, ਲੈ ਜਾਓ। ਕਿਉਂਕਿ ਹੁਣ ਉਨ੍ਹਾਂ ਦਾ ਭਰੋਸਾ ਹੋਇਆ ਹੈ ਕਿ ਇਸ ਦਾ ਸਨਮਾਨ ਵੀ ਉੱਥੇ ਹੁਣ ਸੰਭਵ ਹੈ। ਇਹੀ ਤਾਂ Moment ਹੈ।

 

ਅਤੇ ਇਹ ਸਭ ਐਸੇ ਹੀ ਤਾਂ ਨਹੀਂ ਹੋ ਰਿਹਾ ਹੈ ਦੋਸਤੋਂ। ਅੱਜ ਦੇ India Moment ਦੀ ਸਭ ਤੋਂ ਵਿਸ਼ੇਸ਼ ਬਾਤ ਇਹ ਹੈ ਕਿ ਅੱਜ ਇਸ ਵਿੱਚ Promise ਦੇ ਨਾਲ-ਨਾਲ performance ਵੀ ਜੁੜ ਗਈ ਹੈ। ਇੱਥੇ ਇਤਨੇ ਸੀਨੀਅਰ ਲੋਕ ਬੈਠੇ ਹਨ। ਤੁਸੀਂ ਤਾਂ 2014 ਤੋਂ ਪਹਿਲਾਂ ਦੀਆਂ ਹੈੱਡਲਾਈਨਸ ਲਿਖੀਆਂ ਹਨ, ਪੜ੍ਹੀਆਂ ਹਨ, ਰਿਪੋਰਟ ਕੀ ਹੈ। ਅਤੇ ਤਦ ਮੇਰੇ ਜਿਹਾ ਕੋਈ ਦੁਕਾਨ ਚਲਾਉਣ ਵਾਲਾ ਨਹੀਂ ਸੀ। ਪਹਿਲਾਂ ਕੀ ਹੈੱਡਲਾਈਨਸ ਹੁੰਦੀਆਂ ਸਨ? ਇਸ ਸੈਕਟਰ ਵਿੱਚ ਇਤਨੇ ਲੱਖ ਕਰੋੜ ਰੁਪਏ ਦਾ ਘੋਟਾਲਾ। ਭ੍ਰਿਸ਼ਟਾਚਾਰ ਦੇ ਵਿਰੁੱਧ ਜਨਤਾ ਸੜਕਾਂ ‘ਤੇ ਉਤਰੀ। ਅੱਜ ਕੀ ਹੈੱਡਲਾਈਨਸ ਹੁੰਦੀਆਂ ਹਨ? ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਐਕਸ਼ਨ ਦੇ ਕਾਰਨ ਭੈਭੀਤ ਭ੍ਰਿਸ਼ਟਾਚਾਰੀ ਲਾਮਬੰਦ ਹੋਏ, ਸੜਕਾਂ ‘ਤੇ ਉਤਰੇ। ਆਪ ਲੋਕਾਂ ਨੇ ਤਾਂ ਘੋਟਾਲਿਆਂ ਦੀਆਂ ਖਬਰਾਂ ਦਿਖਾ-ਦਿਖਾ ਕੇ ਇਤਨੀ TRP ਬਟੋਰੀ ਹੈ। ਹੁਣ ਤੁਹਾਡੇ ਪਾਸ Opportunity ਹੈ, ਭ੍ਰਿਸ਼ਟਾਚਾਰੀਆਂ ‘ਤੇ ਕਾਰਵਾਈ ਦਿਖਾ ਕੇ TRP ਵਧਾਈਏ। ਕਿਸੇ ਦੇ ਪ੍ਰੈੱਸ਼ਰ ਵਿੱਚ ਨਾ ਆਓ, ਬੈਲੈਂਸਿੰਗ ਦੇ ਚੱਕਰ ਵਿੱਚ ਇਹ ਮੌਕਾ ਨਾ ਗਵਾਓ।

ਸਾਥੀਓ,

ਪਹਿਲਾਂ ਸ਼ਹਿਰਾਂ ਵਿੱਚ ਬਮ (ਬੰਬ) ਬਲਾਸਟ ਦੀ ਹੈੱਡਲਾਈਨਸ ਹੁੰਦੀਆਂ ਸਨ, ਨਕਸਲੀ ਵਾਰਦਾਤਾਵਾਂ ਦੀ ਹੈੱਡਲਾਈਨਸ ਹੁੰਦੀਆਂ ਸਨ। ਅੱਜ ਸ਼ਾਂਤੀ ਅਤੇ ਸਮ੍ਰਿੱਧੀ ਦੀਆਂ ਖਬਰਾਂ ਜ਼ਿਆਦਾ ਆਉਂਦੀਆਂ ਹਨ। ਪਹਿਲਾਂ ਵਾਤਾਵਰਣ ਦੇ ਨਾਲ ‘ਤੇ ਬੜੇ-ਬੜੇ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਰੋਕੇ ਜਾਣ ਦੀਆਂ ਖਬਰਾਂ ਆਉਂਦੀਆਂ ਸਨ। ਅੱਜ ਵਾਤਾਵਰਣ ਨਾਲ ਜੁੜੀਆਂ Positive News ਦੇ ਨਾਲ ਹੀ, ਨਵੇਂ ਹਾਈਵੇਅ, ਐਕਸਪ੍ਰੈੱਸਵੇਅ ਬਣਨ ਦੀਆਂ ਖਬਰਾਂ ਆਉਂਦੀਆਂ ਹਨ। ਪਹਿਲਾਂ ਟ੍ਰੇਨਾਂ ਦੀਆਂ ਦੁਖਦ ਦੁਰਘਟਨਾਵਾਂ ਦੀਆਂ ਖਬਰਾਂ ਆਮ ਬਾਤ ਹੁੰਦੀ ਸੀ। ਅੱਜ ਆਧੁਨਿਕ ਟ੍ਰੇਨਾਂ ਦੀ ਸ਼ੁਰੂਆਤ ਦੀਆਂ ਹੈੱਡਲਾਈਨਸ ਬਣਦੀਆਂ ਹਨ। ਪਹਿਲਾਂ ਏਅਰ ਇੰਡੀਆ ਦੇ ਘੋਟਾਲਿਆਂ ਦੀ, ਬੇਹਾਲੀ ਦੀ ਚਰਚਾ ਹੁੰਦੀ ਸੀ। ਅੱਜ ਦੁਨੀਆ ਦੀ ਸਭ ਤੋਂ ਬੜੀ ਏਅਰਕ੍ਰਾਫਟ ਡੀਲ ਦੀਆਂ ਖਬਰਾਂ ਦੁਨੀਆ ਵਿੱਚ ਹੈੱਡਲਾਈਨਸ ਬਣਦੀਆਂ ਹਨ। Promise ਅਤੇ performance ਦਾ ਇਹੀ ਬਦਲਾਅ India Moment ਲੈ ਕੇ ਆਇਆ ਹੈ।

 

ਵੈਸੇ ਸਾਥੀਓ, ਜਦੋਂ ਦੇਸ਼ ਆਤਮਵਿਸ਼ਵਾਸ ਨਾਲ ਭਰਿਆ ਹੋਵੇ- ਸੰਕਲਪ ਨਾਲ ਭਰਿਆ ਹੋਵੇ, ਵਿਦੇਸ਼ ਵੀ, ਦੁਨੀਆ ਦੇ ਵਿਦਵਾਨ ਵੀ ਭਾਰਤ ਨੂੰ ਲੈ ਕੇ ਆਸ਼ਵਾਨ ਹੋਣ, ਇਨ੍ਹਾਂ ਸਭ ਦੇ ਵਿੱਚ ਨਿਰਾਸ਼ਾ ਦੀਆਂ ਬਾਤਾਂ, ਹਤਾਸ਼ਾ ਦੀਆਂ ਬਾਤਾਂ, ਭਾਰਤ ਨੂੰ ਨੀਚਾ ਦਿਖਾਉਣ ਦੀਆਂ ਬਾਤਾਂ, ਭਾਰਤ ਦਾ ਮਨੋਬਲ ਤੋੜਨ ਦੀਆਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਹਨ। ਹੁਣ ਅਸੀਂ ਜਾਣਦੇ ਹਾਂ ਕਿ ਕਿਸੇ ਦਾ ਕਿਤੇ ਵੀ ਸ਼ੁਭ ਹੁੰਦਾ ਹੈ ਨਾ ਤਾਂ ਇੱਕ ਕਾਲਾ ਟਿੱਕਾ ਲਗਾਉਣ ਦੀ ਪਰੰਪਰਾ ਰਹਿੰਦੀ ਹੈ। ਤਾਂ ਅੱਜ ਇਤਨਾ ਸ਼ੁਭ ਹੋ ਰਿਹਾ ਹੈ, ਇਤਨਾ ਸ਼ੁਭ ਹੋ ਰਿਹਾ ਹੈ ਕਿ ਕੁਝ ਲੋਕਾਂ ਨੇ ਕਾਲਾ ਟਿੱਕਾ ਲਗਾਉਣ ਦਾ ਜਿੰਮਾ ਲਿਆ ਹੈ ਅਤੇ ਇਹ ਇਸ ਲਈ ਕਿ ਨਜ਼ਰ ਨਾ ਲਗ ਜਾਵੇ।

 

ਸਾਥੀਓ,

ਗ਼ੁਲਾਮੀ ਦੇ ਲੰਬੇ ਕਾਲਖੰਡ ਦੇ ਚਲਦੇ ਅਸੀਂ ਗ਼ਰੀਬੀ ਦਾ ਇੱਕ ਲੰਬਾ ਦੌਰ ਦੇਖਿਆ ਹੈ। ਇਹ ਦੌਰ ਜਿਤਨਾ ਵੀ ਲੰਬਾ ਰਿਹਾ ਹੋਵੇ, ਇੱਕ ਬਾਤ ਹਮੇਸ਼ਾ ਸ਼ਾਸ਼ਵਤ ਰਹੀ। ਭਾਰਤ ਦਾ ਗ਼ਰੀਬ, ਜਲਦ ਤੋਂ ਜਲਦ ਗ਼ਰੀਬੀ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ। ਅੱਜ ਵੀ ਉਹ ਦਿਨਭਰ ਸਖ਼ਤ ਮਿਹਨਤ ਕਰਦਾ ਹੈ। ਉਹ ਇਹ ਚਾਹੁੰਦਾ ਹੈ ਕਿ ਉਸ ਦਾ ਜੀਵਨ ਬਦਲੇ, ਉਸ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਦਲੇ। ਉਹ ਸਿਰਫ਼ ਦੋ ਟਾਈਮ ਦੀ ਰੋਟੀ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ।

 

ਬੀਤੇ ਦਹਾਕਿਆਂ ਵਿੱਚ ਜੋ ਵੀ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੇ ਆਪਣੇ-ਆਪਣੇ ਸਮਰੱਥ ਅਤੇ ਸੂਝਬੂਝ ਨਾਲ ਕੋਸ਼ਿਸ਼ਾਂ ਵੀ ਕੀਤੀਆਂ ਹਨ। ਉਨ੍ਹਾਂ ਪ੍ਰਯਾਸਾਂ ਦੇ ਹਿਸਾਬ ਨਾਲ ਉਨ੍ਹਾਂ ਸਰਕਾਰਾਂ ਨੂੰ ਪਰਿਣਾਮ ਵੀ ਮਿਲੇ ਹਨ। ਅਸੀਂ ਨਵੇਂ ਨਤੀਜੇ ਚਾਹੁੰਦੇ ਸਨ, ਇਸ ਲਈ ਅਸੀਂ ਆਪਣੀ ਸਪੀਡ ਵੀ ਵਧਾਈ ਅਤੇ ਸਕੇਲ ਵੀ ਵਧਾਇਆ। ਹੁਣ ਜਿਵੇਂ, ਸ਼ੌਚਾਲਯ ਤਾਂ ਪਹਿਲਾਂ ਵੀ ਬਣਦੇ ਸਨ। ਲੇਕਿਨ ਅਸੀਂ ਰਿਕਾਰਡ ਤੇਜ਼ੀ ਨਾਲ 11 ਕਰੋੜ ਤੋਂ ਅਧਿਕ ਟੌਏਲਟ ਦਾ ਨਿਰਮਾਣ ਕੀਤਾ। ਬੈਂਕ ਤਾਂ ਦੇਸ਼ ਵਿੱਚ ਪਹਿਲਾਂ ਵੀ ਸੀ ਅਤੇ ਗ਼ਰੀਬਾਂ ਦੇ ਨਾਮ ‘ਤੇ ਬੈਂਕਾਂ ਦਾ ਰਾਸ਼ਟਰੀਕਰਣ ਵੀ ਕੀਤਾ ਗਿਆ ਸੀ।

 

ਲੇਕਿਨ ਅਸੀਂ..ਅਤੇ ਹੁਣ ਅਰੁਣ ਜੀ ਵਿਸਤਾਰ ਨਾਲ ਦੱਸ ਰਹੇ ਸਨ, ਅਸੀਂ ਤੇਜ਼ੀ ਨਾਲ 48 ਕਰੋੜ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ। ਗ਼ਰੀਬਾਂ ਦੇ ਲਈ ਘਰ ਦੀ ਯੋਜਨਾ ਵੀ ਪਹਿਲਾਂ ਤੋਂ ਸੀ। ਉਨ੍ਹਾਂ ਯੋਜਨਾਵਾਂ ਦੀ ਸਥਿਤੀ ਕੀ ਸੀ, ਇਹ ਤੁਸੀਂ ਲੋਕ ਭਲੀ-ਭਾਂਤੀ ਜਾਣਦੇ ਹੋ। ਸਾਡੀ ਸਰਕਾਰ ਨੇ ਇਸ ਨੂੰ ਵੀ ਪੂਰੀ ਤਰ੍ਹਾਂ ਬਦਲਿਆ। ਹੁਣ ਘਰ ਦਾ ਪੈਸਾ ਸਿੱਧਾ ਉਸ ਗ਼ਰੀਬ ਦੇ ਬੈਂਕ ਅਕਾਉਂਟ ਵਿੱਚ ਭੇਜਿਆ ਜਾਂਦਾ ਹੈ। ਹੁਣ ਘਰ ਬਣਾਉਣ ਦੀ ਪੂਰੀ ਪ੍ਰਕਿਰਿਆ ਦੀ ਲਗਾਤਾਰ ਮੌਨੀਟਰਿੰਗ ਹੁੰਦੀ ਹੈ, ਅਤੇ owner driven scheme ਲੈ ਕੇ ਅਸੀਂ ਚਲ ਰਹੇ ਹਾਂ। ਅਤੇ ਜਦੋਂ owner driven ਹੁੰਦਾ ਹੈ ਤਾਂ ਘਪਲੇ ਨਹੀਂ ਹੁੰਦੇ, ਉਹ ਅੱਛਾ ਘਰ ਬਣਾਉਣਾ ਚਾਹੁੰਦਾ ਹੈ।

 

ਅਸੀਂ ਪਿਛਲੇ 9 ਸਾਲ ਵਿੱਚ 3 ਕਰੋੜ ਤੋਂ ਅਧਿਕ ਘਰ ਬਣਾ ਕੇ ਗ਼ਰੀਬਾਂ ਨੂੰ ਦਿੱਤੇ ਹਨ। ਯਾਨੀ ਦੁਨੀਆ ਦੇ ਕਈ ਦੇਸ਼ ਹਨ, ਪੂਰਾ ਦੇਸ਼ ਨਵਾਂ ਬਣਾ ਰਹੇ ਹਾਂ ਅਸੀਂ। ਸਾਡੇ ਇੱਥੇ ਅਕਸਰ ਮਹਿਲਾਵਾਂ ਦੇ ਨਾਮ ਪ੍ਰਾਪਰਟੀ ਨਹੀਂ ਹੁੰਦੀ ਹੈ। ਦੁਕਾਨ ਖਰੀਦੀ ਜਾਂਦੀ ਹੈ, ਪੁਰਸ਼ ਦੇ ਨਾਮ। ਗੱਡੀ ਖਰੀਦੀ ਜਾਂਦੀ ਹੈ, ਪੁਰਸ਼ ਦੇ ਨਾਮ। ਜ਼ਮੀਨ ਖਰੀਦੀ ਜਾਂਦੀ ਹੈ, ਪੁਰਸ਼ ਦੇ ਨਾਮ। ਲੇਕਿਨ ਸਾਡੀ ਸਰਕਾਰ ਨੇ ਜੋ ਘਰ ਗ਼ਰੀਬਾਂ ਨੂੰ ਬਣ ਕੇ ਦਿੱਤੇ ਹਨ, ਉਸ ਵਿੱਚੋਂ ਕਰੀਬ-ਕਰੀਬ ਢਾਈ ਕਰੋੜ ਘਰ, Joint Name ਤੋਂ ਹਨ, ਉਨ੍ਹਾਂ ਵਿੱਚ ਮਹਿਲਾਵਾਂ ਦਾ ਵੀ ਮਾਲਿਕਾਨਾ ਹੱਕ ਹੈ। ਹੁਣ ਤੁਸੀਂ ਸੋਚੋ, ਗ਼ਰੀਬ ਮਹਿਲਾ ਖ਼ੁਦ ਨੂੰ Empower Feel ਕਰੇਗੀ ਤਾਂ ਫਿਰ India Moment ਆਵੇਗਾ ਜਾਂ ਨਹੀਂ?

 

ਦੇਸ਼ ਵਿੱਚ ਅਜਿਹੇ ਕਿਤਨੇ ਹੀ ਬਦਲਾਅ ਹੋਏ ਹਨ ਜੋ India Moment ਨੂੰ ਲਿਆਏ ਹਨ। ਇਨ੍ਹਾਂ ਵਿੱਚੋਂ ਕੁਝ ਬਦਲਾਵਾਂ ਦੀ ਚਰਚਾ ਤਾਂ ਮੀਡੀਆ ਵੀ ਨਹੀਂ ਕਰਦਾ। ਕੀ ਤੁਸੀਂ ਜਾਣਦੇ ਹੋ ਕਿ ਪੂਰੇ ਵਿਸ਼ਵ ਦੀ ਇੱਕ ਬਹੁਤ ਬੜੀ ਚੁਣੌਤੀ-ਪ੍ਰਾਪਰਟੀ ਰਾਈਟਸ ਦੀ ਵੀ ਹੈ। ਵਰਲਡ ਬੈਂਕ ਦੀ ਰਿਪੋਰਟ ਕਹਿੰਦੀ ਹੈ ਕਿ ਦੁਨੀਆ ਵਿੱਚ ਸਿਰਫ਼ 30 ਪਰਸੈਂਟ ਆਬਾਦੀ ਦੇ ਪਾਸ ਹੀ ਉਨ੍ਹਾਂ ਦੀ ਪ੍ਰਾਪਰਟੀ ਦਾ legally registered title ਹੈ। ਯਾਨੀ ਦੁਨੀਆ ਦੀ 70 ਪਰਸੈਂਟ ਆਬਾਦੀ ਦੇ ਪਾਸ ਉਨ੍ਹਾਂ ਦੀ ਪ੍ਰੋਪਰਟੀ ਦਾ ਕਾਨੂੰਨੀ ਦਸਤਾਵੇਜ਼ ਨਹੀਂ ਹੈ।

 

ਪ੍ਰਾਪਰਟੀ ਦਾ ਅਧਿਕਾਰ ਨਾ ਹੋਣਾ, ਆਲਮੀ ਵਿਕਾਸ ਦੇ ਸਾਹਮਣੇ ਬਹੁਤ ਬੜਾ ਅਵਰੋਧ ਮੰਨਿਆ ਜਾਂਦਾ ਹੈ। ਦੁਨੀਆ ਦੇ ਅਨੇਕ ਵਿਕਸਿਤ ਦੇਸ਼ ਵੀਇਸ ਚੁਣੌਤੀ ਨਾਲ ਜੂਝ ਰਹੇ ਹਨ। ਲੇਕਿਨ ਅੱਜ ਦਾ ਭਾਰ, ਇਸ ਵਿੱਚ ਵੀ lead ਲੈ ਰਿਹਾ ਹੈ। ਪਿਛਲੇ ਦੋ-ਢਾਈ ਸਾਲ ਤੋਂ ਭਾਰਤ ਵਿੱਚ ਪੀਐੱਮ-ਸਵਾਮਿਤਵ ਯੋਜਨਾ ਚਲ ਰਹੀ ਹੈ। ਟੈਕਨੋਲੋਜੀ ਦੀ ਭਰਪੂਰ ਉਪਯੋਗ ਹੋ ਰਿਹਾ ਹੈ। ਭਾਰਤ ਦੇ ਪਿੰਡਾਂ ਵਿੱਚ, ਡ੍ਰੋਨ ਟੈਕਨੋਲੋਜੀ ਦੀ ਮਦਦ ਨਾਲ ਜ਼ਮੀਨ ਦੀ ਮੈਪਿੰਗ ਕੀਤੀ ਜਾ ਰਹੀ ਹੈ। ਹੁਣ ਤੱਕ ਭਾਰਤ ਦੇ ਦੋ ਲੱਖ ਚੌਂਤੀ ਹਜ਼ਾਰ ਪਿੰਡਾਂ ਵਿੱਚ ਡ੍ਰੋਨ ਸਰਵੇ ਪੂਰਾ ਕੀਤਾ ਜਾ ਚੁੱਕਿਆ ਹੈ। ਇੱਕ ਕਰੋੜ ਬਾਈ ਲੱਖ ਪ੍ਰੋਪਰਟੀ ਕਾਰਡ ਦਿੱਤੇ ਵੀ ਜਾ ਚੁੱਕੇ ਹਨ। ਇਸ ਪੂਰੀ ਪ੍ਰਕਿਰਿਆ ਦਾ ਇੱਕ ਹੋਰ ਲਾਭ ਹੋਇਆ ਹੈ। ਪਿੰਡ ਦੇ ਲੋਕਾਂ ਦਾ ਇਹ ਡਰ ਵੀ ਘੱਟ ਹੋਇਆ ਹੈ ਕਿ ਅਗਰ ਉਹ ਪਿੰਡ ਤੋਂ ਬਾਹਰ ਗਏ ਤਾਂ ਉਨ੍ਹਾਂ ਦੇ ਘਰ ਜਾਂ ਜ਼ਮਾਨ ‘ਤੇ ਕਬਜ਼ਾ ਹੋ ਜਾਵੇਗਾ।

 

ਐਸੇ ਕਿਤਨੇ ਹੀ Silent Revolution ਅੱਜ ਭਾਰਤ ਵਿੱਚ ਹੋ ਰਹੇ ਹਨ ਅਤੇ ਇਹੀ India Moment ਦਾ ਅਧਾਰ ਬਣ ਰਿਹਾ ਹੈ। ਇੱਕ ਹੋਰ ਉਦਾਹਰਣ ਕਿਸਾਨਾਂ ਨੂੰ ਮਿਲਣ ਵਾਲੀ ਮਦਦ ਦਾ ਵੀ ਹੈ। ਪਹਿਲਾਂ ਚੋਣਾਂ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕਰਜ਼ ਮਾਫੀ ਦੀਆਂ ਘੋਸ਼ਣਾਵਾਂ ਹੁੰਦੀਆਂ ਸਨ। ਲੇਕਿਨ ਕਰੋੜਾਂ ਕਿਸਾਨਾਂ ਦੇ ਪਾਸ ਬੈਂਕ ਖਾਤੇ ਹੀ ਨਹੀਂ ਸਨ, ਉਹ ਤਾਂ ਹੋਰ ਸਰੋਤਾਂ ਤੋਂ ਕਰਜ਼ਾ ਲਿਆ ਕਰਦੇ ਸਨ। ਉਨ੍ਹਾਂ ਨੂੰ ਤਾਂ ਕਰਜ਼ ਮੁਆਫੀ ਦਾ ਕੋਈ ਲਾਭ ਹੀ ਨਹੀਂ ਮਿਲਦਾ ਸੀ। ਅਸੀਂ ਇਸ ਸਥਿਤੀ ਨੂੰ ਵੀ ਬਦਲਿਆ। ਪੀਐੱਮ ਕਿਸਾਨ ਸਨਮਾਨ ਨਿਧੀ ਤੋਂ ਹੁਣ ਤੱਕ ਲਗਭਗ ਢਾਈ ਲੱਖ ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ। ਇਸ ਦਾ ਲਾਭ ਦੇਸ਼ ਦੇ ਉਨ੍ਹਾਂ 11 ਕਰੋੜ ਛੋਟੇ ਕਿਸਾਨਾਂ ਨੂੰ ਹੋਇਆ ਹੈ, ਜਿਨ੍ਹਾਂ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ।

ਸਾਥੀਓ,

ਕਿਸੇ ਵੀ ਦੇਸ਼ ਦੀ ਪ੍ਰਗਤੀ ਵਿੱਚ, ਨੀਤੀ-ਨਿਰਣਿਆਂ ਵਿੱਚ ਠਹਿਰਾਅ, Stagnation, Status Quo ਇੱਕ ਬਹੁਤ ਬੜੀ ਬਾਧਾ (ਰੁਕਾਵਟ) ਹੁੰਦਾ ਹੈ। ਸਾਡੇ ਦੇਸ਼ ਵਿੱਚ ਵੀ ਪੁਰਾਣੀ ਸੋਚ ਅਤੇ ਅਪ੍ਰੋਚ ਦੇ ਕਾਰਨ, ਕੁਝ ਪਰਿਵਾਰਾਂ ਦੀਆਂ Limitations ਦੇ ਕਾਰਨ, ਇੱਕ ਲੰਬਾ ਠਹਿਰਾਅ ਰਿਹਾ। ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਵਿੱਚ ਹਮੇਸ਼ਾ ਗਤੀਸ਼ੀਲਤਾ ਹੋਣੀ ਚਾਹੀਦੀ ਹੈ, ਸਾਹਸਿਕ ਨਿਰਣੇ ਸ਼ਕਤੀ ਹੋਣੀ ਚਾਹੀਦੀ ਹੈ। ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਵਿੱਚ ਨਵਾਂਪਣ ਸਵੀਕਾਰ ਕਰਨ ਦਾ ਸਮਰੱਥ ਹੋਣਾ ਚਾਹੀਦਾ ਹੈ, ਉਸ ਵਿੱਚ ਪ੍ਰਗਤੀਸ਼ੀਲ ਮਾਨਸਿਕਤਾ ਹੋਣੀ ਚਾਹੀਦੀ ਹੈ। ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਨੂੰ ਆਪਣੇ ਦੇਸ਼ਵਾਸੀਆਂ ਦੀਆਂ ਸਮਰੱਥਾਵਾਂ ‘ਤੇ, ਉਨ੍ਹਾਂ ਦੀ ਪ੍ਰਤਿਭਾ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਅਤੇ ਇਨ੍ਹਾਂ ਨੂੰ ਸਭ ਤੋਂ ਉੱਪਰ, ਦੇਸ਼ ਦੇ ਸੰਕਲਪਾਂ ਅਤੇ ਸੁਪਨਿਆਂ ‘ਤੇ ਦੇਸ਼ ਦੀ ਜਨਤਾ ਦਾ ਅਸ਼ੀਰਵਾਦ ਹੋਣਾ ਚਾਹੀਦਾ ਹੈ, ਲਕਸ਼ਾਂ ਦੀ ਪ੍ਰਾਪਤੀ ਵਿੱਚ ਜਨਤਾ ਦੀ ਸਹਿਭਾਗਿਤਾ ਹੋਣੀ ਚਾਹੀਦੀ ਹੈ।

 

ਸਿਰਫ਼ ਸਰਕਾਰ ਅਤੇ ਸੱਤਾ ਦੇ ਮਾਧਿਅਮ ਨਾਲ ਸਮੱਸਿਆਵਾਂ ਦਾ ਸਮਾਧਾਨ ਖੋਜਣ ਦਾ ਰਸਤਾ, ਬਹੁਤ ਹੀ Limited Result ਦਿੰਦਾ ਹੈ। ਲੇਕਿਨ ਜਦੋਂ 130 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਜੁਟਦੀ ਹੈ, ਜਦੋਂ ਸਬਕਾ ਪ੍ਰਯਾਸ ਲਗਦਾ ਹੈ, ਤਾਂ ਫਿਰ ਦੇਸ਼ ਦੇ ਸਾਹਮਣੇ ਕੋਈ ਵੀ ਸਮੱਸਿਆ ਟਿਕ ਨਹੀਂ ਪਾਂਦੀ। ਇਸ ਦੇ ਲਈ ਦੇਸ਼ ਦੇ ਲੋਕਾਂ ਦਾ ਸਰਕਾਰ ‘ਤੇ ਭਰੋਸਾ ਉਤਨਾ ਹੀ ਜ਼ਰੂਰੀ ਹੈ। ਮੈਨੂੰ ਸੰਤੋਸ਼ ਹੈ ਕਿ ਅੱਜ ਦੇਸ਼ਵਾਸੀਆਂ ਵਿੱਚ ਇਹ ਵਿਸ਼ਵਾਸ ਜਗਿਆ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਪਰਵਾਹ ਹੈ।

 

ਇਸ ਦੀ ਹੋਰ ਵਜ੍ਹਾ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਅਤੇ ਉਹ ਹੈ ਗਵਰਨੈਂਸ ਵਿੱਚ Human Touch, ਸੁਸ਼ਾਸਨ ਵਿੱਚ ਸੰਵੇਦਨਸ਼ੀਲਤਾ। ਅਸੀਂ ਗਵਰਨੈਂਸ ਨੂੰ Human Touch ਦਿੱਤਾ ਹੈ, ਤਦ ਜਾ ਕੇ ਇਤਨਾ ਬੜਾ ਪ੍ਰਭਾਵ ਦਿਖ ਰਿਹਾ ਹੈ। ਹੁਣ ਜਿਵੇਂ ਵਾਇਬ੍ਰੈਂਟ ਵਿਲੇਜ ਯੋਜਨਾ ਹੈ। ਦਹਾਕਿਆਂ ਤੱਕ ਬਾਰਡਰ ਦੇ ਸਾਡੇ ਪਿੰਡਾਂ ਨੂੰ ਆਖਰੀ ਪਿੰਡ ਮੰਨਿਆ ਗਿਆ। ਅਸੀਂ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਪਿੰਡ ਹੋਣ ਦਾ ਵਿਸ਼ਵਾਸ ਦਿੱਤਾ, ਅਸੀਂ ਉੱਥੇ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ। ਅੱਜ ਸਰਕਾਰ ਦੇ ਅਧਿਕਾਰੀ, ਮੰਤਰੀ ਇਨ੍ਹਾਂ ਪਿੰਡਾਂ ਵਿੱਚ ਜਾ ਰਹੇ ਹਨ, ਉੱਥੇ ਦੇ ਲੋਕਾਂ ਨਾਲ ਮਿਲ ਰਹੇ ਹਨ, ਉੱਥੇ ਲੰਬਾ ਵਕਤ ਗੁਜਾਰ ਰਹੇ ਹਨ।

 

ਨੌਰਥ ਈਸਟ ਦੇ ਲੋਕਾਂ ਨੂੰ ਵੀ ਪਹਿਲਾਂ ਦਿਲ ਦੀ ਅਤੇ ਦਿੱਲੀ ਦੀ ਦੂਰੀ ਬਹੁਤ ਅਖਰਦੀ ਸੀ। ਅਸੀਂ ਇੱਥੇ ਵੀ ਗਵਰਨੈਂਸ ਨੂੰ Human Touch ਨਾਲ ਜੋੜਿਆ। ਹੁਣ ਕੇਂਦਰ ਸਰਕਾਰ ਦੇ ਮੰਤਰੀ.. ਜਿਵੇਂ ਅਰੁਣ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ, ਨਿਯਮਿਤ ਤੌਰ ‘ਤੇ ਨੌਰਥ ਈਸਟ ਵਿਜ਼ਿਟ ਕਰਦੇ ਹਨ। ਅਤੇ ਉਹ ਵੀ ਸਟੇਟ ਕੈਪੀਟਲ ‘ਤੇ ਨਹੀਂ, ਇੰਟੀਰੀਅਰ ਵਿੱਚ ਜਾਂਦੇ ਹਨ। ਮੈਂ ਵੀ ਨੌਰਥ ਈਸਟ ਜਾਣ ਦੀ ਹਾਫ ਸੈਂਚੁਰੀ ਮਾਰ ਚੁੱਕਿਆ ਹਾਂ।

 

ਸਾਥੀਓ,

ਇਸ ਸੰਵੇਦਨਸ਼ੀਲਤਾ ਨੇ ਨਾ ਸਿਰਫ਼ ਨੌਰਥ ਈਸਟ ਦੀ ਦੂਰੀ ਘੱਟ ਕੀਤੀ ਹੈ ਬਲਕਿ ਉੱਥੇ ਸ਼ਾਂਤੀ ਦੀ ਸਥਾਪਨਾ ਵਿੱਚ ਵੀ ਬਹੁਤ ਮਦਦ ਕੀਤੀ ਹੈ। ਤੁਹਾਨੂੰ ਯੂਕ੍ਰੇਨ ਕ੍ਰਾਈਸਿਸ ਦੇ ਦੌਰਾਨ ਸਰਕਾਰ ਦੀ ਕਾਰਜ ਸੰਸਕ੍ਰਿਤੀ ਨੂੰ ਵੀ ਯਾਦ ਕਰਨਾ ਚਾਹੀਦਾ ਹੈ। ਦੇਸ਼ ਦੇ ਹਜ਼ਾਰਾਂ ਪਰਿਵਾਰ ਚਿੰਤਾ ਵਿੱਚ ਸਨ। ਅਸੀਂ ਕਰੀਬ-ਕਰੀਬ 14 ਹਜ਼ਾਰ ਪਰਿਵਾਰਾਂ ਨਾਲ ਕਨੈਕਟ ਕੀਤਾ, ਹਰ ਘਰ ਵਿੱਚ ਸਰਕਾਰ ਦਾ ਇੱਕ ਪ੍ਰਤੀਨਿਧੀ ਭੇਜਿਆ। ਉਨ੍ਹਾਂ ਪਰਿਵਾਰ ਦੇ ਅੰਦਰ, ਵਿੱਚ ਬੈਠਿਆ, ਸਰਕਾਰ ਦੇ ਵਿਅਕਤੀ ਦੇ ਰੂਪ ਵਿੱਚ ਬੈਠਿਆ। ਅਸੀਂ ਉਨ੍ਹਾਂ ਨੂੰ ਮੁਸ਼ਕਿਲ ਘੜੀ ਵਿੱਚ ਵਿਸ਼ਵਾਸ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਤੁਹਾਨੂੰ ਮਾਲੂਮ ਹੋਵੇਗਾ ਕਦੇ-ਕਦੇ ਐਸੀ ਚੀਜ਼ਾਂ ਨੂੰ ਇਤਨਾ ਉਛਾਲ ਦਿੱਤਾ ਜਾਂਦਾ ਹੈ ਕਿ ਜਿੱਥੇ ਕੰਮ ਕਰਨਾ ਹੈ ਉਸ ਵਿੱਚ ਵੀ ਰੋੜੇ ਅਟਕ ਜਾਂਦੇ ਹਨ। ਅਤੇ ਇਸ ਲਈ ਅਸੀਂ ਪਹਿਲਾਂ ਕੰਮ ਕੀਤਾ, ਜਾਓ ਭਈ ਉਸ ਪਰਿਵਾਰ ਵਿੱਚ ਜਾ ਕੇ ਬੈਠੋ। ਉਨ੍ਹਾਂ ਨੂੰ regularly communicate ਕਰੋ। ਅਤੇ ਇਸ ਦੇ ਕਾਰਨ ਦੇਸ਼ ਦੇ ਸਭ ਆਸਵੰਦ (ਭਰੋਸੇ ਵਾਲੇ) ਹੋ ਗਏ ਲੋਕ ਕਿ ਠੀਕ ਹੈ ਭਈ ਬੱਚਾ ਉੱਥੇ ਹੈ, ਹੁਣ ਇਸ ਸਥਿਤੀ ਵਿੱਚ ਕੱਲ੍ਹ ਆਵੇਗਾ, ਪਰਸੋਂ ਆਵੇਗਾ, ਇਹ ਸਥਿਤੀ ਬਣਾਈ।

 

ਮਾਨਵੀ ਸੰਵੇਦਨਾਵਾਂ ਨਾਲ ਭਰਪੂਰ ਐਸੀ ਹੀ ਗਵਰਨੈਂਸ ਨਾਲ India Moment ਨੂੰ Energy ਮਿਲਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ। ਅਗਰ ਗਵਰਨੈਂਸ ਵਿੱਚ ਇਹ Human Touch ਨਾ ਹੁੰਦਾ, ਤਾਂ ਅਸੀਂ ਕੋਰੋਨਾ ਦੇ ਖ਼ਿਲਾਫ਼ ਇਤਨੀ ਬੜੀ ਲੜਾਈ ਵੀ ਨਹੀਂ ਜਿੱਤ ਸਕਦੇ ਸਾਂ।

 

ਸਾਥੀਓ,

ਅੱਜ ਭਾਰਤ ਜੋ ਕੁਝ ਹਾਸਲ ਕਰ ਰਿਹਾ ਹੈ ਉਸ ਦੇ ਪਿੱਛੇ ਸਾਡੀ ਡੈਮੋਕ੍ਰੇਸੀ ਦੀ ਤਾਕਤ ਹੈ, ਸਾਡੇ Institutions ਦੀ ਸ਼ਕਤੀ ਹੈ। ਦੁਨੀਆ ਅੱਜ ਦੇਖ ਰਹੀ ਹੈ ਕਿ ਅੱਜ ਭਾਰਤ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ, ਨਿਰਣਾਇਕ ਫ਼ੈਸਲੇ ਲੈ ਰਹੀ ਹੈ। ਅਤੇ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ democracy can deliver. ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਅਨੇਕਾਂ ਨਵੇਂ Institutions ਦਾ ਨਿਰਮਾਣ ਕੀਤਾ ਹੈ। International Solar Alliance ਭਾਰਤ ਦੀ ਅਗਵਾਈ ਵਿੱਚ ਬਣਿਆ। Coalition for Disaster Resilient Infrastructure CDRI ਦਾ ਗਠਨ, ਭਾਰਤ ਦੀ ਅਗਵਾਈ ਵਿੱਚ ਹੋਇਆ। ਨੀਤੀ ਆਯੋਗ ਅੱਜ ਭਵਿੱਖ ਦੇ ਰੋਡਮੈਪ ਨੂੰ ਤੈਅ ਕਰਨ ਵਿੱਚ ਬੜੀ ਭੂਮਿਕਾ ਨਿਭਾ ਰਿਹਾ ਹੈ। National Company Law Tribunal (NCLT) ਦੇਸ਼ ਵਿੱਚ ਕਾਰਪੋਰੇਟ ਗਵਰਨੈਂਸ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। GST ਕਾਉਂਸਿਲ ਦੀ ਵਜ੍ਹਾ ਨਾਲ ਦੇਸ਼ ਵਿੱਚ ਆਧੁਨਿਕ ਟੈਕਸ ਵਿਵਸਥਾ ਬਣੀ ਹੈ।

 

ਦੁਨੀਆ ਅੱਜ ਦੇਖ ਰਹੀ ਹੈ ਕਿ ਕਿਵੇਂ ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਲੋਕਤਾਂਤਰਿਕ ਭਾਗੀਦਾਰੀ ਵਧ ਰਹੀ ਹੈ। ਦੇਸ਼ ਵਿੱਚ ਕੋਰੋਨਾ ਦੇ ਵਿੱਚ ਵੀ ਅਨੇਕਾਂ ਚੋਣਾਂ ਹੋਈਆਂ, ਸਫ਼ਲਤਾਪੂਰਵਕ ਹੋਏ, ਇਹ ਸਾਡੇ ਇੰਸਟੀਟਿਊਸ਼ਨਸ ਦੀ ਤਾਕਤ ਹਨ। ਆਲਮੀ ਸੰਕਟ ਦੇ ਵਿੱਚ ਅੱਜ ਭਾਰਤ ਦਾ ਅਰਥਤੰਤਰ ਮਜ਼ਬੂਤ ਹੈ, ਬੈਂਕਿੰਗ ਸਿਸਟਮ ਮਜ਼ਬੂਤ ਹੈ। ਇਹ ਸਾਡੇ ਇੰਸਟੀਟਿਊਸ਼ਨਸ ਦੀ ਤਾਕਤ ਹੈ। ਅਸੀਂ ਦੂਰ-ਸੁਦੂਰ ਤੱਕ ਕੋਰੋਨਾ ਦੀ ਵੈਕਸੀਨ ਪਹੁੰਚਾਈ, 220 ਕਰੋੜ ਤੋਂ ਅਧਿਕ ਡੋਜ਼ ਲਗਵਾਈ, ਇਹ ਸਾਡੇ ਇੰਸਟੀਟਿਊਸ਼ਨਸ ਦੀ ਤਾਕਤ ਹੈ। ਮੈਨੂੰ ਲਗਦਾ ਹੈ ਸਾਡੀ ਡੈਮੋਕ੍ਰੇਸੀ ਅਤੇ ਸਾਡੇ ਡੈਮੋਕ੍ਰੇਟਿਕ ਇੰਸਟੀਟਿਊਸ਼ਨਸ ‘ਤੇ ਇਸੇ ਵਜ੍ਹਾ ਨਾਲ ਇਹ ਸਫ਼ਲਤਾ ਹੀ ਕੁਝ ਲੋਕਾਂ ਨੂੰ ਚੁਭਦੀ ਹੈ ਅਤੇ ਇਸ ਲਈ ਹਮਲੇ ਵੀ ਹੋ ਰਹੇ ਹਨ। ਲੇਕਿਨ ਮੈਨੂੰ ਵਿਸ਼ਵਾਸ ਹੈ, ਇਨ੍ਹਾਂ ਹਮਲਿਆਂ ਦੇ ਵਿੱਚ ਵੀ ਭਾਰਤ, ਆਪਣੇ ਲਕਸ਼ਾਂ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧੇਗਾ, ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰੇਗਾ।

 

ਸਾਥੀਓ,

ਭਾਰਤ ਦੀ ਭੂਮਿਕਾ ਜਦੋਂ ਗਲੋਬਲ ਹੋ ਰਹੀ ਹੈ, ਤਾਂ ਭਾਰਤ ਦੇ ਮੀਡੀਆ ਨੂੰ ਵੀ ਆਪਣੀ ਭੂਮਿਕਾ ਗਲੋਬਲ ਬਣਾਉਣੀ ਹੈ। ‘ਸਬਕਾ ਪ੍ਰਯਾਸ’ ਤੋਂ ਹੀ India Moment ਨੂੰ ਸਾਨੂੰ ਸਸ਼ਕਤ ਕਰਨਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੀ ਯਾਤਰਾ ਨੂੰ ਸਸ਼ਕਤ ਕਰਨਾ ਹੈ। ਮੈਂ ਇੱਕ ਵਾਰ ਫਿਰ ਅਰੁਣ ਜੀ ਦਾ, ਇੰਡੀਆ ਟੁਡੇ ਗਰੁੱਪ ਦਾ, ਮੈਨੂੰ ਇੱਥੇ ਆਉਣ ਦਾ ਅਵਸਰ ਦਿੱਤਾ, ਬਾਤ ਕਰਨ ਦਾ ਅਵਸਰ ਦਿੱਤਾ, ਇਸ ਲਈ ਉਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ 2024 ਵਿੱਚ ਨਿਮੰਤ੍ਰਣ (ਸੱਦੇ) ਦਾ ਜੋ ਸਾਹਸ ਦਿਖਾਇਆ, ਇਸ ਲਈ ਵਿਸ਼ੇਸ਼ ਧੰਨਵਾਦ।

Thank You!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India stands tall in shaky world economy as Fitch lifts FY26 growth view to 7.5%

Media Coverage

India stands tall in shaky world economy as Fitch lifts FY26 growth view to 7.5%
NM on the go

Nm on the go

Always be the first to hear from the PM. Get the App Now!
...
PM Modi lays foundation stone, inaugurates various development works worth Rs.18,700 crore in Kolkata, West Bengal
March 14, 2026
These initiatives will boost connectivity and improve the quality of life for people: PM
Today, a vigorous nationwide campaign to modernise railways is underway, and we are determined that West Bengal should not be left behind in this effort: PM
The central government is rapidly expanding the railway infrastructure in West Bengal: PM
Ports like Kolkata and Haldia have long been major centers of trade in Eastern India: PM
Mechanisation at the Haldia Dock Complex will speed up cargo operations, enhance port capacity and strengthen trade facilities: PM

Prime Minister Shri Narendra Modi laid the foundation stone, inaugurated various development works worth more than Rs.18,000 crore in Kolkata, West Bengal, today. Addressing the gathering the Prime Minister remarked, "Today, from the land of Kolkata, a new chapter of development is being written for West Bengal and Eastern India."

The Prime Minister highlighted that the foundation stones and dedications of projects worth more than ₹18,000 crore related to roads, railways, and port infrastructure have been carried out at this event. He emphasized that these projects will give new momentum to West Bengal and Eastern India, boost trade and industry, and make life easier for lakhs of people by providing them new opportunities. Referring to some of the key projects, the Prime Minister noted that the completion of the Kharagpur–Moregram Expressway will accelerate economic activities across many parts of West Bengal. He also mentioned the Dubrajpur Bypass and the major bridges being constructed over the Kangsabati and Shilabati rivers, which will further improve connectivity. "I congratulate the people of West Bengal and the entire Eastern India for these transformative projects," remarked Shri Modi.

The Prime Minister stated that a vigorous campaign is underway across the country to modernize the Indian Railways, and it is the firm resolve of the government that West Bengal does not lag behind in this mission. He pointed out that the Central Government is rapidly expanding the railway infrastructure in West Bengal. On this occasion, the Automatic Block Signalling System on the Kalaikunda–Kanimahuli section has been dedicated to the nation. "These initiatives will enhance the capacity of busy rail routes, make journeys safer, and also increase speed and convenience for passengers", asserted Shri Modi.

The Prime Minister announced the inauguration of six stations, Kamakhyaguri, Anara, Tamluk, Haldia, Barabhum, and Siuri,as Amrit Bharat Stations. He noted that the great culture of Bengal is now shining even more brightly at these stations, and several more stations are undergoing redevelopment. A new express train service between Purulia and Anand Vihar Terminal has also been flagged off. "This train service will benefit not only the people of West Bengal but also those in Jharkhand, Bihar, Uttar Pradesh, and Delhi" , affirmed Shri Modi.

The Prime Minister emphasized that ports and water transport play an equally important role as road and rail connectivity in driving economic progress. He observed that for decades, this immense potential of Eastern India was largely neglected, but today, waterways are opening new avenues for trade and industrial advancement. In this direction, foundation stones and dedications of key port infrastructure projects have been carried out. The Prime Minister highlighted that Kolkata and Haldia ports have long been major centres of trade in Eastern India, and the mechanization of the Haldia Dock Complex will accelerate cargo operations, enhance port capacity, and provide new facilities for trade. Additionally, the renovation of the Bascule Bridge in the Kolkata Dock System and the augmentation of cargo handling capacity at Kidderpore Dock are also being undertaken. "All these projects will further strengthen the logistics system of Eastern India", asserted Shri Modi.

In his concluding remarks, the Prime Minister underscored that the new projects related to roads, railways, and ports are paving the way for a modern future for West Bengal. He noted that the benefits of these projects will reach farmers, traders, entrepreneurs, students, and every section of society. New opportunities will emerge in sectors like tourism, and local industries and services will gain fresh momentum. The Prime Minister recalled Bengal's historic role in showing the way to India and expressed his conviction that strong connectivity and modern infrastructure will form the foundation of a developed Bengal. "It is our resolve that Bengal, which has always shown the way to India, should once again achieve that glory by becoming a 'Viksit Bengal' ", emphasized Shri Modi.