“ਉੱਤਰ–ਪੂਰਬ, ਜਿਸ ਨੂੰ ਨੇਤਾਜੀ ਨੇ ਭਾਰਤ ਦੀ ਆਜ਼ਾਦੀ ਦਾ ਗੇਟਵੇਅ ਕਿਹਾ ਸੀ, ਹੁਣ ਨਵ–ਭਾਰਤ ਦੇ ਸੁਪਨੇ ਸਾਕਾਰ ਕਰਨ ਵਾਲਾ ਗੇਟਵੇਅ ਬਣ ਰਿਹਾ ਹੈ”
“ਅਸੀਂ ਉੱਤਰ–ਪੂਰਬ ਦੀਆਂ ਸੰਭਾਵਨਾਵਾਂ ਨੂੰ ਅਮਲੀ ਰੂਪ ਦੇਣ ਲਈ ਕੰਮ ਕਰ ਰਹੇ ਹਾਂ”
“ਅੱਜ ਦੇਸ਼ ਦੇ ਨੌਜਵਾਨ ਮਣੀਪੁਰ ਦੇ ਖਿਡਾਰੀਆਂ ਤੋਂ ਪ੍ਰੇਰਣਾ ਹਾਸਲ ਕਰ ਰਹੇ ਹਨ”
“ਮਣੀਪੁਰ ਇੱਕ ‘ਪਾਬੰਦੀਆਂ ਵਾਲੇ ਰਾਜ’ ਤੋਂ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਰਾਜ ਬਣ ਚੁੱਕਿਆ ਹੈ”
“ਸਾਨੂੰ ਮਣੀਪੁਰ ‘ਚ ਸਥਿਰਤਾ ਵੀ ਕਾਇਮ ਰੱਖਣੀ ਹੋਵੇਗੀ ਤੇ ਮਣੀਪੁਰ ਨੂੰ ਵਿਕਾਸ ਦੇ ਨਵੇਂ ਸਿਖ਼ਰਾਂ ਤੱਕ ਲਿਜਾਣਾ ਹੋਵੇਗਾ। ਸਿਰਫ਼ ਦੋਹਰੇ ਇੰਜਣ ਵਾਲੀ ਸਰਕਾਰ ਹੀ ਇਹ ਕੰਮ ਕਰ ਸਕਦੀ ਹੈ”

ਪ੍ਰੋਗਰਾਮ ਵਿੱਚ ਉਪਸਥਿਤ ਮਣੀਪੁਰ ਦੇ ਗਵਰਨਰ ਲਾ ਗਣੇਸ਼ਨ ਜੀ, ਮੁੱਖ ਮੰਤਰੀ ਸ਼੍ਰੀ ਐੱਨ ਬਿਰੇਨ ਸਿੰਘ ਜੀ, ਉਪ ਮੁੱਖ ਮੰਤਰੀ ਵਾਯ ਜੋਯਕੁਮਾਰ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭੂਪੇਂਦਰ ਯਾਦਵ ਜੀ, ਰਾਜਕੁਮਾਰ ਰੰਜਨ ਸਿੰਘ ਜੀ, ਮਣੀਪੁਰ ਸਰਕਾਰ ਵਿੱਚ ਮੰਤਰੀ ਬਿਸਵਜੀਤ ਸਿੰਘ ਜੀ, ਲੋਸੀ ਦਿਖੋ ਜੀ, ਲੇਤਪਾਓ ਹਾਓਕਿਪ ਜੀ, ਅਵਾਂਗਬਾਓ ਨਯੂਮਾਈ ਜੀ, ਐੱਸ ਰਾਜੇਨ ਸਿੰਘ ਜੀ, ਵੁੰਗਜ਼ਾਗਿਨ ਵਾਲਤੇ ਜੀ, ਸਤਯ ਵ੍ਰਤਯ ਸਿੰਘ ਜੀ, ਓ ਲੁਖੋਈ ਸਿੰਘ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਗਣ, ਵਿਧਾਇਕਗਣ, ਹੋਰ ਜਨ-ਪ੍ਰਤੀਨਿਧੀਗਣ, ਅਤੇ ਮਣੀਪੁਰ ਦੇ ਮੇਰੇ ਪਿਆਰੇ ਭਾਈਓ ਭੈਣੋਂ! ਖੁਰੁਮਜਰੀ!

ਮੈਂ ਮਣੀਪੁਰ ਦੀ ਮਹਾਨ ਧਰਤੀ ਨੂੰ, ਇੱਥੋਂ ਦੇ ਲੋਕਾਂ ਨੂੰ, ਅਤੇ ਇੱਥੋਂ ਦੇ ਗੌਰਵਸ਼ਾਲੀ ਸੱਭਿਆਚਾਰ ਨੂੰ ਸਿਰ ਝੁਕਾ ਕਰਕੇ ਨਮਨ ਕਰਦਾ ਹਾਂ। ਸਾਲ ਦੀ ਸ਼ੁਰੂਆਤ ਵਿੱਚ ਮਣੀਪੁਰ ਆਉਣਾ, ਤੁਹਾਨੂੰ ਮਿਲਣਾ, ਤੁਹਾਡੇ ਤੋਂ ਇਤਨਾ ਪਿਆਰ ਪਾਉਣਾ, ਅਸ਼ੀਰਵਾਦ ਪਾਉਣਾ, ਜੀਵਨ ਵਿੱਚ ਇਸ ਤੋਂ ਬੜਾ ਆਨੰਦ ਕੀ ਹੋ ਸਕਦਾ ਹੈ। ਅੱਜ ਜਦੋਂ ਮੈਂ ਏਅਰਪੋਰਟ ’ਤੇ ਉਤਰਿਆ, ਏਅਰਪੋਰਟ ਤੋਂ ਇੱਥੇ ਤੱਕ ਆਇਆ- ਕਰੀਬ 8-10 ਕਿਲੋਮੀਟਰ ਦਾ ਰਸ‍ਤਾ ਪੂਰੀ ਤਰ੍ਹਾਂ ਮਣੀਪੁਰ ਦੇ ਲੋਕਾਂ ਨੇ ਊਰਜਾ ਨਾਲ ਭਰ ਦਿੱਤਾ, ਰੰਗਾਂ ਨਾਲ ਭਰ ਦਿੱਤਾ, ਇੱਕ ਤਰ੍ਹਾਂ ਨਾਲ ਪੂਰੀ ਹਿਊਮਨ ਵਾਲ, 8-10 ਕਿਲੋਮੀਟਰ ਦੀ ਹਿਊਮਨ ਵਾਲ; ਇਹ ਸਤਿਕਾਰ, ਇਹ ਤੁਹਾਡਾ ਪਿਆਰ, ਇਹ ਤੁਹਾਡੇ ਅਸ਼ੀਰਵਾਦ ਕਦੇ ਵੀ ਕੋਈ ਭੁੱਲ ਨਹੀਂ ਸਕਦਾ ਹੈ। ਆਪ ਸਭ ਨੂੰ ਸਾਲ 2022 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਾਥੀਓ,

ਹੁਣ ਤੋਂ ਕੁਝ ਦਿਨ ਬਾਅਦ 21 ਜਨਵਰੀ ਨੂੰ ਮਣੀਪੁਰ ਨੂੰ ਰਾਜ ਦਾ ਦਰਜਾ ਮਿਲੇ, 50 ਸਾਲ ਪੂਰੇ ਹੋ ਜਾਣਗੇ। ਦੇਸ਼ ਇਸ ਸਮੇਂ ਆਪਣੀ ਆਜ਼ਾਦੀ ਦੇ 75 ਸਾਲ ’ਤੇ ਅੰਮ੍ਰਿਤ ਮਹੋਤਸਵ ਵੀ ਮਨਾ ਰਿਹਾ ਹੈ। ਇਹ ਸਮਾਂ ਆਪਣੇ ਆਪ ਵਿੱਚ ਬਹੁਤ ਬੜੀ ਪ੍ਰੇਰਣਾ ਹੈ। ਮਣੀਪੁਰ ਉਹ ਹੈ ਜਿੱਥੇ, ਰਾਜਾ ਭਾਗਯ ਚੰਦਰ ਅਤੇ ਪੁ ਖੇਤਿਨਥਾਂਗ ਸਿਥਲਾਂ ਜਿਹੇ ਵੀਰਾਂ ਨੇ ਜਨਮ ਲਿਆ। ਦੇਸ਼ ਦੇ ਲੋਕਾਂ ਵਿੱਚ ਆਜ਼ਾਦੀ ਦਾ ਜੋ ਵਿਸ਼ਵਾਸ, ਇੱਥੇ ਮੋਇਰਾਂਗ ਦੀ ਧਰਤੀ ਨੇ ਪੈਦਾ ਕੀਤਾ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਜਿੱਥੇ ਨੇਤਾ ਜੀ ਸੁਭਾਸ਼ ਦੀ ਫੌਜ ਨੇ ਪਹਿਲੀ ਵਾਰ ਝੰਡਾ ਫਹਿਰਾਇਆ ਸੀ, ਜਿਸ ਨੌਰਥ ਈਸਟ ਨੂੰ ਨੇਤਾ ਜੀ ਨੇ ਭਾਰਤ ਦੀ ਸੁਤੰਤਰਤਾ ਦਾ ਪ੍ਰਵੇਸ਼ ਦੁਆਰ ਕਿਹਾ ਸੀ, ਉਹ ਅੱਜ ਨਵੇਂ ਭਾਰਤ ਦੇ ਸੁਪਨੇ ਪੂਰੇ ਕਰਨ ਦਾ ਪ੍ਰਵੇਸ਼ ਦੁਆਰ ਬਣ ਰਿਹਾ ਹੈ।

ਮੈਂ ਪਹਿਲਾਂ ਵੀ ਕਿਹਾ ਹੈ ਕਿ ਦੇਸ਼ ਦਾ ਪੂਰਬੀ ਹਿੱਸਾ, ਨੌਰਥ ਈਸਟ, ਭਾਰਤ ਦੇ ਵਿਕਾਸ ਦਾ ਪ੍ਰਮੁੱਖ ਸਰੋਤ ਬਣੇਗਾ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਮਣੀਪੁਰ ਅਤੇ ਨੌਰਥ ਈਸਟ, ਭਾਰਤ ਦੇ ਭਵਿੱਖ ਵਿੱਚ ਨਵੇਂ ਰੰਗ ਭਰ ਰਿਹਾ ਹੈ।

ਸਾਥੀਓ,

ਅੱਜ ਇੱਥੇ ਇੱਕਠੇ ਇਤਨੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਵਿਕਾਸ ਦੀਆਂ ਇਹ ਅਲੱਗ-ਅਲੱਗ ਮਣੀਆਂ ਹਨ, ਜਿਨ੍ਹਾਂ ਦੀ ਮਾਲਾ, ਮਣੀਪੁਰ ਦੇ ਲੋਕਾਂ ਦਾ ਜੀਵਨ ਅਸਾਨ ਬਣਾਵੇਗੀ, ਸਨਾ ਲਈਬਾਕ ਮਣੀਪੁਰ ਦੀ ਸ਼ਾਨ ਹੋਰ ਵਧਾਏਗੀ। ਇੰਫਾਲ ਦੇ Integrated Command ਅਤੇ Control Centre ਨਾਲ ਸ਼ਹਿਰ ਦੀ ਸੁਰੱਖਿਆ ਵੀ ਵਧੇਗੀ ਅਤੇ ਸੁਵਿਧਾਵਾਂ ਦਾ ਵੀ ਵਿਸਤਾਰ ਹੋਵੇਗਾ। ਬਰਾਕ ਰਿਵਰ ਬ੍ਰਿਜ ਦੇ ਜ਼ਰੀਏ ਮਣੀਪੁਰ ਦੀ ਲਾਈਫਲਾਈਨ ਨੂੰ ਇੱਕ ਨਵੀਂ all weather connectivity ਮਿਲ ਰਹੀ ਹੈ। ਥੋਉਬਾਲ Multi-Purpose Project ਦੇ ਨਾਲ-ਨਾਲ ਤਾਮੇਂਗਲੌਂਗ ਵਿੱਚ Water Supply Scheme ਤੋਂ ਇਸ ਦੂਰ ਜ਼ਿਲ੍ਹੇ ਦੇ ਸਾਰੇ ਲੋਕਾਂ ਲਈ ਸਾਫ਼ ਅਤੇ ਸ਼ੁੱਧ ਪਾਣੀ ਦਾ ਇੰਤਜ਼ਾਮ ਹੋ ਰਿਹਾ ਹੈ।

ਸਾਥੀਓ,

ਯਾਦ ਕਰੋ, ਕੁਝ ਸਾਲ ਪਹਿਲਾਂ ਤੱਕ ਮਣੀਪੁਰ ਵਿੱਚ ਪਾਈਪ ਤੋਂ ਪਾਣੀ ਦੀ ਸੁਵਿਧਾ ਕਿਤਨੀ ਘੱਟ ਸੀ। ਕੇਵਲ 6 ਪ੍ਰਤੀਸ਼ਤ ਲੋਕਾਂ ਦੇ ਘਰ ਵਿੱਚ ਪਾਈਪ ਤੋਂ ਪਾਣੀ ਆਉਂਦਾ ਸੀ। ਲੇਕਿਨ ਅੱਜ ‘ਜਲ-ਜੀਵਨ ਮਿਸ਼ਨ’ ਨੂੰ ਮਣੀਪੁਰ ਦੇ ਜਨ-ਜਨ ਤੱਕ ਪਹੁੰਚਾਉਣ ਲਈ ਬਿਰੇਨ ਸਿੰਘ ਜੀ ਦੀ ਸਰਕਾਰ ਨੇ ਦਿਨ ਰਾਤ ਇੱਕ ਕਰ ਦਿੱਤਾ। ਅੱਜ ਮਣੀਪੁਰ ਦੇ 60 ਪ੍ਰਤੀਸ਼ਤ ਘਰਾਂ ਤੱਕ ਪਾਈਪ ਤੋਂ ਪਾਣੀ ਪਹੁੰਚ ਰਿਹਾ ਹੈ। ਜਲਦੀ ਹੀ ਮਣੀਪੁਰ 100 ਪਰਸੇਂਟ saturation ਦੇ ਨਾਲ ‘ਹਰ ਘਰ ਜਲ’ ਦਾ ਲਕਸ਼ ਵੀ ਹਾਸਲ ਕਰਨ ਵਾਲਾ ਹੈ। ਇਹੀ ਡਬਲ ਇੰਜਣ ਦੀ ਸਰਕਾਰ ਦਾ ਫਾਇਦਾ ਹੈ, ਡਬਲ ਇੰਜਣ ਦੀ ਸਰਕਾਰ ਦੀ ਤਾਕਤ ਹੈ।

ਸਾਥੀਓ,

ਅੱਜ ਜਿਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ, ਉਨ੍ਹਾਂ ਦੇ ਨਾਲ ਹੀ ਮੈਂ ਅੱਜ ਮਣੀਪੁਰ ਦੇ ਲੋਕਾਂ ਦਾ ਫਿਰ ਤੋਂ ਧੰਨਵਾਦ ਵੀ ਕਰਾਂਗਾ। ਤੁਸੀਂ ਮਣੀਪੁਰ ਵਿੱਚ ਐਸੀ ਸਥਿਰ ਸਰਕਾਰ ਬਣਾਈ ਜੋ ਪੂਰੇ ਬਹੁਮਤ ਨਾਲ, ਪੂਰੇ ਦਮਖਮ ਨਾਲ ਚਲ ਰਹੀ ਹੈ। ਇਹ ਕਿਵੇਂ ਹੋਇਆ- ਇਹ ਤੁਹਾਡੇ ਇੱਕ ਵੋਟ ਦੇ ਕਾਰਨ ਹੋਇਆ। ਤੁਹਾਡੀ ਇੱਕ ਵੋਟ ਦੀ ਸ਼ਕਤੀ ਨੇ, ਮਣੀਪੁਰ ਵਿੱਚ ਉਹ ਕੰਮ ਕਰਕੇ ਦਿਖਾਇਆ, ਜਿਸ ਦੀ ਪਹਿਲਾਂ ਕੋਈ ਕਲਪਨਾ ਨਹੀਂ ਕਰ ਸਕਦਾ ਸੀ। ਇਹ ਤੁਹਾਡੇ ਇੱਕ ਵੋਟ ਦੀ ਹੀ ਤਾਕਤ ਹੈ, ਜਿਸ ਦੀ ਵਜ੍ਹਾ ਨਾਲ ਮਣੀਪੁਰ ਦੇ 6 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਰਾਹੀਂ ਸੈਂਕੜੇ ਕਰੋੜ ਰੁਪਏ ਮਿਲੇ। ਅਤੇ ਮੈਨੂੰ ਹੁਣੇ ਐਸੇ ਕੁਝ ਲਾਭਾਰਥੀ ਕਿਸਾਨਾਂ ਨਾਲ ਬਾਤਚੀਤ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਦਾ ਆਤ‍ਮਵਿਸ਼‍ਵਾਸ ਉਨ੍ਹਾਂ ਦਾ ਉਤ‍ਸਾਹ ਸਹੀ ਵਿੱਚ ਦੇਖਣ ਜਿਹਾ ਸੀ। ਇਹ ਸਭ ਤੁਹਾਡੇ ਇੱਕ ਵੋਟ ਦੀ ਤਾਕਤ ਹੈ ਜਿਸ ਦੀ ਵਜ੍ਹਾ ਨਾਲ ਮਣੀਪੁਰ ਦੇ 6 ਲੱਖ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ, ਮੁਫ਼ਤ ਰਾਸ਼ਨ ਦਾ ਲਾਭ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਰੀਬ 80 ਹਜ਼ਾਰ ਘਰਾਂ ਨੂੰ ਮਨਜ਼ੂਰੀ, ਇਹ ਤੁਹਾਡੇ ਇੱਕ ਵੋਟ ਦੀ ਤਾਕਤ ਦਾ ਹੀ ਕਮਾਲ ਹੈ। ਇੱਥੋਂ ਦੇ 4 ਲੱਖ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੇ ਤਹਿਤ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮਿਲਣਾ, ਤੁਹਾਡੇ ਇੱਕ ਵੋਟ ਦੀ ਵਜ੍ਹਾ ਨਾਲ ਹੀ ਸੰਭਵ ਹੋਇਆ ਹੈ। ਤੁਹਾਡੇ ਇੱਕ ਵੋਟ ਨੇ ਡੇਢ ਲੱਖ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿਵਾਇਆ ਹੈ, ਤੁਹਾਨੂੰ ਇੱਕ ਵੋਟ ਨੇ 1 ਲੱਖ 30 ਹਜ਼ਾਰ ਘਰਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦਿਵਾਇਆ ਹੈ।

ਤੁਹਾਡੇ ਇੱਕ ਵੋਟ ਨੇ ਸਵੱਛ ਭਾਰਤ ਅਭਿਯਾਨ ਦੇ ਤਹਿਤ 30 ਹਜ਼ਾਰ ਤੋਂ ਜ਼ਿਆਦਾ ਘਰਾਂ ਵਿੱਚ ਸੌਚਾਲਯ ਬਣਵਾਏ ਹਨ। ਇਹ ਤੁਹਾਡੇ ਇੱਕ ਵੋਟ ਦੀ ਹੀ ਸ਼ਕਤੀ ਹੈ ਕਿ ਕੋਰੋਨਾ ਨਾਲ ਮੁਕਾਬਲੇ ਲਈ ਇੱਥੇ ਵੈਕਸੀਨ ਦੀਆਂ 30 ਲੱਖ ਤੋਂ ਅਧਿਕ ਡੋਜ਼ ਮੁਫ਼ਤ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਮਣੀਪੁਰ ਦੇ ਹਰ ਜ਼ਿਲ੍ਹੇ ਵਿੱਚ ਆਕਸੀਜਨ ਪਲਾਂਟ ਵੀ ਬਣਾਏ ਜਾ ਰਹੇ ਹਨ। ਇਹ ਸਭ ਕੁਝ ਤੁਹਾਡੇ ਇੱਕ ਵੋਟ ਨੇ ਕੀਤਾ ਹੈ।

ਮੈਂ ਆਪ ਸਾਰੇ ਮਣੀਪੁਰ ਵਾਸੀਆਂ ਨੂੰ ਅਨੇਕ ਵਿਦ ਉਪਲਬਧੀਆਂ ਦੇ ਲਈ ਹਿਰਦੇਪੂਰਵਕ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਮੁੱਖ ਮੰਤਰੀ ਬਿਰੇਨ ਸਿੰਘ ਜੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਉਹ ਮਣੀਪੁਰ ਦੇ ਵਿਕਾਸ ਲਈ ਇਤਨੀ ਮਿਹਨਤ ਕਰ ਰਹੇ ਹਨ।

ਸਾਥੀਓ,

ਇੱਕ ਸਮਾਂ ਸੀ ਜਦੋਂ ਮਣੀਪੁਰ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਆਪਣੇ ਹਾਲ ’ਤੇ ਛੱਡ ਦਿੱਤਾ ਸੀ। ਜੋ ਦਿੱਲੀ ਵਿੱਚ ਸਨ, ਉਹ ਸੋਚਦੇ ਸਨ ਕਿ ਕੌਣ ਇਤਨੀ ਤਕਲੀਫ਼ ਉਠਾਏ, ਕੌਣ ਇਤਨੀ ਦੂਰ ਆਏ। ਜਦੋਂ ਆਪਣਿਆਂ ਤੋਂ ਐਸੀ ਬੇਰੁਖੀ ਰਹੇਗੀ, ਤਾਂ ਦੂਰੀਆਂ ਵਧਣਗੀਆਂ ਹੀ। ਮੈਂ ਜਦੋਂ ਪ੍ਰਧਾਨ ਮੰਤਰੀ ਨਹੀਂ ਬਣਿਆ ਸੀ, ਉਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਮਣੀਪੁਰ ਆਇਆ ਸੀ। ਮੈਂ ਜਾਣਦਾ ਸੀ ਕਿ ਤੁਹਾਡੇ ਦਿਲ ਵਿੱਚ ਕਿਸ ਗੱਲ ਦਾ ਦਰਦ ਹੈ। ਅਤੇ ਇਸ ਲਈ 2014 ਦੇ ਬਾਅਦ ਮੈਂ ਦਿੱਲੀ ਨੂੰ, ਪੂਰੀ ਦਿੱਲੀ ਨੂੰ, ਭਾਰਤ ਸਰਕਾਰ ਨੂੰ ਤੁਹਾਡੇ ਦਰਵਾਜ਼ੇ ਤੱਕ ਲੈ ਕੇ ਆ ਗਿਆ।

ਨੇਤਾ ਹੋਣ, ਮੰਤਰੀ ਹੋਣ, ਅਫ਼ਸਰ ਹੋਣ, ਮੈਂ ਸਾਰਿਆਂ ਨੂੰ ਕਿਹਾ ਕਿ ਇਸ ਖੇਤਰ ਵਿੱਚ ਆਓ, ਲੰਬਾ ਸਮਾਂ ਗੁਜਾਰੋ ਅਤੇ ਫਿਰ ਇੱਥੋਂ ਦੀ ਜ਼ਰੂਰਤ ਦੇ ਮੁਤਾਬਕ ਯੋਜਨਾਵਾਂ ਬਣਾਓ। ਅਤੇ ਭਾਵਨਾ ਇਹ ਨਹੀਂ ਸੀ ਕਿ ਤੁਹਾਨੂੰ ਕੁਝ ਦੇਣਾ ਹੈ। ਭਾਵਨਾ ਇਹ ਸੀ ਕਿ ਤੁਹਾਡਾ ਸੇਵਕ ਬਣ ਕੇ ਜਿਤਨਾ ਹੋ ਸਕੇ ਤੁਹਾਡੇ ਲਈ, ਮਣੀਪੁਰ ਦੇ ਲਈ, ਨੌਰਥ ਈਸਟ ਦੇ ਲਈ ਸੰਪੂਰਨ ਸਮਰਪਣ ਤੋਂ, ਸੰਪੂਰਨ ਸੇਵਾ ਭਾਵ ਤੋਂ ਕੰਮ ਕਰਨਾ ਹੈ। ਅਤੇ ਤੁਸੀਂ ਦੇਖਿਆ ਹੈ, ਅੱਜ ਕੇਂਦਰੀ ਮੰਤਰੀ ਮੰਡਲ ਵਿੱਚ ਨੌਰਥ ਈਸਟ ਦੇ ਪੰਜ ਪ੍ਰਮੁੱਖ ਚਿਹਰੇ, ਦੇਸ਼ ਦੇ ਅਹਿਮ ਮੰਤਰਾਲੇ ਸੰਭਾਲ਼ ਰਹੇ ਹਨ।

ਸਾਥੀਓ,

ਅੱਜ ਸਾਡੀ ਸਰਕਾਰ ਦੀ ਸੱਤ ਵਰ੍ਹਿਆਂ ਦੀ ਮਿਹਨਤ ਪੂਰੇ ਨੌਰਥ ਈਸਟ ਵਿੱਚ ਦਿਖ ਰਹੀ ਹੈ, ਮਣੀਪੁਰ ਵਿੱਚ ਦਿਖ ਰਹੀ ਹੈ। ਅੱਜ ਮਣੀਪੁਰ ਬਦਲਾਅ ਦਾ, ਇੱਕ ਨਵੇਂ ਕਾਰਜ-ਸੱਭਿਆਤਾਰ ਦਾ ਪ੍ਰਤੀਕ ਬਣ ਰਿਹਾ ਹੈ। ਇਹ ਬਦਲਾਅ ਹਨ- ਮਣੀਪੁਰ ਦੇ Culture ਦੇ ਲਈ, Care ਦੇ ਲਈ, ਇਸ ਵਿੱਚ Connectivity ਨੂੰ ਵੀ ਪ੍ਰਾਥਮਿਕਤਾ ਹੈ ਅਤੇ Creativity ਦਾ ਵੀ ਉਤਨਾ ਹੀ ਮਹੱਤਵ ਹੈ। ਰੋਡ ਅਤੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਪ੍ਰੋਜੈਕਟਸ, ਬਿਹਤਰ ਮੋਬਾਈਲ ਨੈੱਟਵਰਕ, ਮਣੀਪੁਰ ਦੀ connectivity ਨੂੰ ਬਿਹਤਰ ਕਰਨਗੇ। ‘ਸੀ-ਟ੍ਰਿਪਲ ਆਈਟੀ’ ਇੱਥੋਂ ਦੇ ਨੌਜਵਾਨਾਂ ਵਿੱਚ creativity ਅਤੇ ਇਨੋਵੇਸ਼ਨ ਦੀ ਸਪੀਰਿਟ ਨੂੰ ਹੋਰ ਮਜ਼ਬੂਤ ਕਰੇਗਾ। ਆਧੁਨਿਕ cancer hospital, ਗੰਭੀਰ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਲਈ ਮਣੀਪੁਰ ਦੇ ਲੋਕਾਂ ਦੀ Care ਵਿੱਚ ਮਦਦ ਕਰੇਗਾ। Manipur Institute of Performing Arts ਦੀ ਸਥਾਪਨਾ ਅਤੇ ਗੋਵਿੰਦ ਜੀ ਮੰਦਿਰ ਦਾ ਨਵੀਨੀਕਰਣ ਮਣੀਪੁਰ ਦੇ ਕਲਚਰ ਨੂੰ ਸੁਰੱਖਿਆ ਦੇਵੇਗਾ।

ਸਾਥੀਓ,

ਨੌਰਥ ਈਸਟ ਦੀ ਇਸ ਧਰਤੀ ’ਤੇ ਰਾਣੀ ਗਾਇਦਿੰਲਿਯੂ ਨੇ ਵਿਦੇਸ਼ੀਆਂ ਨੂੰ ਭਾਰਤ ਦੀ ਨਾਰੀਸ਼ਕਤੀ ਦੇ ਦਰਸ਼ਨ ਕਰਵਾਏ ਸਨ, ਅੰਗਰੇਜ਼ਾਂ ਦੇ ਖਿਲਾਫ਼ ਜੰਗ ਲੜੀ ਸੀ। ਰਾਣੀ ਗਾਇਦਿੰਲਿਯੂ ਮਿਊਜ਼ੀਅਮ ਸਾਡੇ ਨੌਜਵਾਨਾਂ ਨੂੰ ਅਤੀਤ ਨਾਲ ਵੀ ਜੋੜੇਗਾ ਅਤੇ ਉਨ੍ਹਾਂ ਨੂੰ ਪ੍ਰੇਰਣਾ ਵੀ ਦੇਵੇਗਾ। ਕੁਝ ਸਮਾਂ ਪਹਿਲਾਂ, ਸਾਡੀ ਸਰਕਾਰ ਨੇ ਅੰਡੇਮਾਨ ਨਿਕੋਬਾਰ ਦੇ ਮਾਊਂਟ ਹੈਰੀਅਟ- ਅੰਡੇਮਾਨ ਨਿਕੋਬਾਰ ਵਿੱਚ ਇੱਕ ਟਾਪੂ ਹੈ ਜੋ ਮਾਊਂਟ ਹੈਰੀਅਟ ਨਾਮ ਨਾਲ ਜਾਣਿਆ ਜਾਂਦਾ ਸੀ। ਆਜ਼ਾਦੀ ਦੇ 75 ਸਾਲ ਹੋਣ ਦੇ ਬਾਅਦ ਵੀ ਲੋਕ ਉਸ ਨੂੰ ਮਾਊਂਟ ਹੈਰੀਅਟ ਹੀ ਕਹਿੰਦੇ ਸਨ, ਲੇਕਿਨ ਅਸੀਂ ਉਸ ਮਾਊਂਟ ਹੈਰੀਅਟ ਦਾ ਨਾਮ ਬਦਲ ਕੇ ਮਾਊਂਟ ਮਣੀਪੁਰ ਰੱਖਣ ਦਾ ਵੀ ਫ਼ੈਸਲਾ ਲਿਆ ਹੈ। ਹੁਣ ਦੁਨੀਆ ਦਾ ਕੋਈ ਵੀ ਟੂਰਿਸ‍ਟ ਅੰਡੇਮਾਨ ਨਿਕੋਬਾਰ ਜਾਵੇਗਾ ਤਾਂ ਉਹ ਮਾਊਂਟ ਮਣੀਪੁਰ ਕੀ ਹੈ, ਉਸ ਦਾ ਇਤਿਹਾਸ ਕੀ ਹੈ, ਉਹ ਜਾਣਨ ਦੀ ਕੋਸ਼ਿਸ਼ ਕਰੇਗਾ।

ਨੌਰਥ ਈਸਟ ਨੂੰ ਲੈ ਕੇ ਪਹਿਲਾਂ ਦੀਆਂ ਸਰਕਾਰਾਂ ਦੀ ਤੈਅ ਪਾਲਿਸੀ ਸੀ, ਅਤੇ ਉਹ ਪਾਲਿਸੀ ਕੀ ਸੀ, ਪਾਲਿਸੀ ਇਹੀ ਸੀ - Don’t Look East. ਪੂਰਬ ਉੱਤਰ ਦੀ ਤਰਫ਼ ਦਿੱਲੀ ਵਿੱਚ ਤੱਦ ਦੇਖਿਆ ਜਾਂਦਾ ਸੀ ਜਦੋਂ ਇੱਥੇ ਚੋਣਾਂ ਹੁੰਦੀਆਂ ਸਨ। ਲੇਕਿਨ ਅਸੀਂ ਪੂਰਬ ਉੱਤਰ ਲਈ ‘ਐਕਟ ਈਸਟ’ ਦਾ ਸੰਕਲਪ ਲਿਆ ਹੈ। ਈਸ਼ਵਰ ਨੇ ਇਸ ਖੇਤਰ ਨੂੰ ਇਤਨੇ ਕੁਦਰਤੀ ਸੰਸਾਧਨ ਦਿੱਤੇ ਹਨ, ਇਤਨੀ ਸਮਰੱਥਾ ਦਿੱਤੀ ਹੈ। ਇੱਥੇ ਵਿਕਾਸ ਦੀਆਂ, ਟੂਰਿਜ਼ਮ ਦੀਆਂ ਇਤਨੀਆਂ ਸੰਭਾਵਨਾਵਾਂ ਹਨ। ਨੌਰਥ ਈਸਟ ਦੀਆਂ ਇਨ੍ਹਾਂ ਸੰਭਾਵਨਾਵਾਂ ’ਤੇ ਹੁਣ ਕੰਮ ਹੋ ਰਿਹਾ ਹੈ। ਪੂਰਬ ਉੱਤਰ ਹੁਣ ਭਾਰਤ ਦੇ ਵਿਕਾਸ ਦਾ ਗੇਟਵੇ ਬਣ ਰਿਹਾ ਹੈ।

ਹੁਣ ਪੂਰਬ ਉੱਤਰ ਵਿੱਚ ਏਅਰਪੋਰਟਸ ਵੀ ਬਣ ਰਹੇ ਹਨ, ਅਤੇ ਰੇਲ ਵੀ ਪਹੁੰਚ ਰਹੀ ਹੈ। ਜ਼ਿਰੀਬਾਮ- ਤੁਪੁਲ-ਇੰਫਾਲ ਰੇਲਲਾਈਨ ਦੇ ਜ਼ਰੀਏ ਮਣੀਪੁਰ ਵੀ ਹੁਣ ਦੇਸ਼ ਦੇ ਰੇਲ ਨੈੱਟਵਰਕ ਨਾਲ ਜੁੜਨ ਜਾ ਰਿਹਾ ਹੈ। ਇੰਫ਼ਾਲ-ਮੌਰੇ ਹਾਈਵੇ ਯਾਨੀ ਏਸ਼ੀਅਨ ਹਾਈਵੇ ਵੰਨ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ। ਇਹ ਹਾਈਵੇ ਸਾਊਥ ਈਸਟ ਏਸ਼ੀਆ ਨਾਲ ਭਾਰਤ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ। ਪਹਿਲਾਂ ਜਦੋਂ ਐਕਸਪੋਰਟ ਦੀ ਗੱਲ ਹੁੰਦੀ ਸੀ, ਤਾਂ ਦੇਸ਼ ਦੇ ਗਿਣੇ-ਚੁਣੇ ਸ਼ਹਿਰਾਂ ਦਾ ਹੀ ਨਾਮ ਸਾਹਮਣੇ ਆਉਂਦਾ ਸੀ। ਲੇਕਿਨ ਹੁਣ, Integrated Cargo Terminal ਦੇ ਜ਼ਰੀਏ ਮਣੀਪੁਰ ਵੀ ਵਪਾਰ ਅਤੇ ਐਕਸਪੋਰਟ ਦਾ ਇੱਕ ਬੜਾ ਕੇਂਦਰ ਬਣੇਗਾ, ਆਤਮਨਿਰਭਰ ਭਾਰਤ ਨੂੰ ਗਤੀ ਦੇਵੇਗਾ। ਅਤੇ ਕੱਲ੍ਹ ਦੇਸ਼ਵਾਸੀਆਂ ਨੇ ਖ਼ਬਰ ਸੁਣੀ ਹੈ, ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕੱਲ੍ਹ ਦੇਸ਼ ਨੇ 300 ਬਿਲੀਅਨ ਡਾਲਰ ਦਾ ਐਕ‍ਸਪੋਰਟ ਕਰਕੇ ਇੱਕ ਨਵਾਂ ਵਿਕ੍ਰਮ ਸ‍ਥਾਪਿਤ ਕਰ ਦਿੱਤਾ। ਛੋਟੇ-ਛੋਟੇ ਰਾਜ ਵੀ ਇਸ ਵਿੱਚ ਅੱਗੇ ਆ ਰਹੇ ਹਨ।

ਸਾਥੀਓ,

ਪਹਿਲਾਂ ਲੋਕ ਪੂਰਬ ਉੱਤਰ ਆਉਣਾ ਚਾਹੁੰਦੇ ਸਨ, ਲੇਕਿਨ ਇੱਥੇ ਪਹੁੰਚਣਗੇ ਕਿਵੇਂ, ਇਹ ਸੋਚ ਕੇ ਰੁੱਕ ਜਾਂਦੇ ਸਨ। ਇਸ ਨਾਲ ਇੱਥੋਂ ਦੇ ਟੂਰਿਜ਼ਮ ਨੂੰ, ਟੂਰਿਜ਼ਮ ਸੈਕਟਰ ਨੂੰ ਬਹੁਤ ਨੁਕਸਾਨ ਹੁੰਦਾ ਸੀ। ਲੇਕਿਨ ਹੁਣ ਪੂਰਬ ਉੱਤਰ ਦੇ ਸ਼ਹਿਰ ਹੀ ਨਹੀਂ, ਬਲਕਿ ਪਿੰਡਾਂ ਤੱਕ ਵੀ ਪਹੁੰਚਣਾ ਅਸਾਨ ਹੋ ਰਿਹਾ ਹੈ। ਅੱਜ ਇੱਥੇ ਵੱਡੀ ਸੰਖਿਆ ਵਿੱਚ ਨੈਸ਼ਨਲ ਹਾਈਵੇਜ਼ ਦਾ ਕੰਮ ਵੀ ਅੱਗੇ ਵਧ ਰਿਹਾ ਹੈ, ਅਤੇ ਪਿੰਡ ਵਿੱਚ ਵੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਸੈਂਕੜੇ ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣ ਰਹੀਆਂ ਹਨ। ਨੈਚੁਰਲ ਗੈਸ ਪਾਈਪਲਾਈਨ ਜੈਸੀ ਜਿਨ੍ਹਾਂ ਸੁਵਿਧਾਵਾਂ ਨੂੰ ਕੁਝ ਖੇਤਰਾਂ ਦਾ ਵਿਸ਼ੇਸ਼-ਅਧਿਕਾਰ ਮੰਨ ਲਿਆ ਸੀ, ਉਹ ਵੀ ਹੁਣ ਪੂਰਬ ਉੱਤਰ ਤੱਕ ਪਹੁੰਚ ਰਹੀ ਹੈ। ਵਧਦੀਆਂ ਹੋਈਆਂ ਇਹ ਸੁਵਿਧਾਵਾਂ, ਵਧਦੀ ਹੋਈ ਇਹ ਕਨੈਕਟੀਵਿਟੀ, ਇੱਥੇ ਟੂਰਿਜ਼ਮ ਵਧਾਏਗੀ, ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣਾਵੇਗੀ।

ਸਾਥੀਓ,

ਮਣੀਪੁਰ ਦੇਸ਼ ਦੇ ਲਈ ਇੱਕ ਤੋਂ ਇੱਕ ਨਾਯਾਬ ਰਤਨ ਦੇਣ ਵਾਲਾ ਰਾਜ ਰਿਹਾ ਹੈ। ਇੱਥੋਂ ਦੇ ਨੌਜਵਾਨਾਂ ਨੇ, ਅਤੇ ਖ਼ਾਸ ਤੌਰ 'ਤੇ ਮਣੀਪੁਰ ਦੀਆਂ ਬੇਟੀਆਂ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਝੰਡਾ ਉਠਾਇਆ ਹੈ, ਮਾਣ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਵਿਸ਼ੇਸ਼ ਕਰਕੇ ਅੱਜ ਦੇਸ਼ ਦੇ ਨੌਜਵਾਨ, ਮਣੀਪੁਰ ਦੇ ਖਿਡਾਰੀਆਂ ਤੋਂ ਪ੍ਰੇਰਣਾ ਲੈ ਰਹੇ ਹਨ। ਕਾਮਨਵੈਲਥ ਖੇਲਾਂ ਤੋਂ ਲੈ ਕੇ ਓਲੰਪਿਕਸ ਤੱਕ, ਰੈਸਲਿੰਗ, ਆਰਚਰੀ ਅਤੇ ਬਾਕਸਿੰਗ ਤੋਂ ਲੈ ਕੇ ਵੇਟਲਿਫਟਿੰਗ ਤੱਕ, ਮਣੀਪੁਰ ਨੇ ਐੱਮ ਸੀ ਮੈਰੀ ਕਾਮ, ਮੀਰਾਬਾਈ ਚਨੂ, ਬੋਂਬੇਲਾ ਦੇਵੀ, ਲਾਯਸ਼੍ਰਮ ਸਰਿਤਾ ਦੇਵੀ ਕੈਸੇ-ਕੈਸੇ ਬੜੇ ਨਾਮ ਹਨ, ਐਸੇ ਬੜੇ-ਬੜੇ ਚੈਂਪੀਅਨਸ ਦਿੱਤੇ ਹਨ। ਤੁਹਾਡੇ ਪਾਸ ਐਸੇ ਕਿਤਨੇ ਹੀ ਹੋਣਹਾਰ ਹਨ, ਜਿਨ੍ਹਾਂ ਨੂੰ ਅਗਰ ਸਹੀ ਗਾਇਡੈਂਸ ਅਤੇ ਜ਼ਰੂਰੀ ਸੰਸਾਧਨ ਮਿਲਣ ਤਾਂ ਉਹ ਕਮਾਲ ਕਰ ਸਕਦੇ ਹਨ।

ਇੱਥੇ ਸਾਡੇ ਨੌਜਵਾਨਾਂ ਵਿੱਚ, ਸਾਡੀਆਂ ਬੇਟੀਆਂ ਵਿੱਚ ਐਸੀ ਪ੍ਰਤਿਭਾ ਭਰੀ ਹੋਈ ਹੈ। ਇਸ ਲਈ ਅਸੀਂ ਮਣੀਪੁਰ ਵਿੱਚ ਆਧੁਨਿਕ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਇਹ ਯੂਨੀਵਰਸਿਟੀ ਇਨ੍ਹਾਂ ਨੌਜਵਾਨਾਂ ਨੂੰ ਨਾ ਕੇਵਲ ਉਨ੍ਹਾਂ ਦੇ ਸੁਪਨਿਆਂ ਨਾਲ ਜੋੜਨ ਦਾ ਕੰਮ ਕਰੇਗੀ, ਬਲਕਿ ਖੇਡ ਜਗਤ ਵਿੱਚ ਭਾਰਤ ਨੂੰ ਵੀ ਇੱਕ ਨਵੀਂ ਪਹਿਚਾਣ ਦੇਵੇਗੀ। ਇਹ ਦੇਸ਼ ਦੀ ਨਵੀਂ ਸਪਿਰਿਟ ਹੈ, ਨਵਾਂ ਜੋਸ਼ ਹੈ , ਜਿਸ ਦੀ ਅਗਵਾਈ ਹੁਣ ਸਾਡੇ ਯੁਵਾ, ਸਾਡੀਆਂ ਬੇਟੀਆਂ ਕਰਨਗੀਆਂ।

ਸਾਥੀਓ,

ਕੇਂਦਰ ਸਰਕਾਰ ਨੇ ਜੋ ਆਇਲ ਪਾਮ ’ਤੇ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਹੈ, ਉਸ ਦਾ ਵੀ ਬੜਾ ਲਾਭ ਨੌਰਥ ਈਸਟ ਨੂੰ ਹੋਵੇਗਾ। ਅੱਜ ਭਾਰਤ ਆਪਣੀ ਜ਼ਰੂਰਤ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਪਾਮ ਆਇਲ ਦਾ ਆਯਾਤ ਕਰਦਾ ਹੈ। ਇਸ ’ਤੇ ਹਜ਼ਰਾਂ ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ। ਇਹ ਪੈਸੇ ਭਾਰਤ ਦੇ ਕਿਸਾਨਾਂ ਨੂੰ ਮਿਲਣ, ਭਾਰਤ ਖਾਦ ਤੇਲ ਦੇ ਮਾਮਲੇ ਵਿੱਚ ਆਤਮਨਿਰਭਰ ਬਣੇ, ਇਸ ਦਿਸ਼ਾ ਵਿੱਚ ਸਾਡੇ ਪ੍ਰਯਾਸ ਜਾਰੀ ਹਨ। 11 ਹਜ਼ਾਰ ਕਰੋੜ ਰੁਪਏ ਦੇ ਇਸ ਆਇਲ ਪਾਮ ਮਿਸ਼ਨ ਤੋਂ, ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ। ਅਤੇ ਇਹ ਜ਼ਿਆਦਾਤਰ ਨੌਰਥ-ਈਸ‍ਟ ਵਿੱਚ ਹੋਣ ਵਾਲਾ ਹੈ। ਇੱਥੇ ਮਣੀਪੁਰ ਵਿੱਚ ਵੀ ਇਸ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਆਇਲ ਪਾਮ ਲਗਾਉਣ ਦੇ ਲਈ, ਨਵੀਆਂ ਮਿੱਲਾਂ ਲਗਾਉਣ ਲਈ ਸਰਕਾਰ ਆਰਥਿਕ ਮਦਦ ਵੀ ਦੇ ਰਹੀ ਹੈ।

ਸਾਥੀਓ,

ਅੱਜ ਮਣੀਪੁਰ ਦੀਆਂ ਉਪਲਬਧੀਆਂ ’ਤੇ ਗੌਰਵ ਕਰਨ ਦੇ ਨਾਲ-ਨਾਲ ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਹੁਣੇ ਅਸੀਂ ਅੱਗੇ ਇੱਕ ਲੰਬਾ ਸਫ਼ਰ ਤੈਅ ਕਰਨਾ ਹੈ। ਅਤੇ ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਅਸੀਂ ਇਹ ਯਾਤਰਾ ਕਿੱਥੋਂ ਸ਼ੁਰੂ ਕੀਤੀ ਸੀ। ਸਾਨੂੰ ਯਾਦ ਰੱਖਣਾ ਹੈ ਕਿ ਕਿਵੇਂ ਸਾਡੇ ਮਣੀਪੁਰ ਨੂੰ ਪਿਛਲੀ ਸਰਕਾਰਾਂ ਨੇ blockade state ਬਣਾ ਕੇ ਰੱਖ ਦਿੱਤਾ ਸੀ, ਸਰਕਾਰਾਂ ਦੁਆਰਾ ਹਿਲ ਅਤੇ ਵੈਲੀ ਦੇ ਦਰਮਿਆਨ ਰਾਜਨੀਤਕ ਫਾਇਦੇ ਦੇ ਲਈ ਖਾਈ ਖੋਦਣ ਦਾ ਕੰਮ ਕੀਤਾ ਗਿਆ। ਸਾਨੂੰ ਯਾਦ ਰੱਖਣਾ ਹੈ ਕਿ ਲੋਕਾਂ ਦੇ ਦਰਮਿਆਨ ਦੂਰੀਆਂ ਵਧਾਉਣ ਦੇ ਕੈਸੀਆਂ ਕੈਸੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਸਨ।

ਸਾਥੀਓ,

ਅੱਜ ਡਬਲ ਇੰਜਣ ਦੀ ਸਰਕਾਰ ਦੇ ਨਿਰੰਤਰ ਪ੍ਰਯਾਸ ਦੀ ਵਜ੍ਹਾ ਨਾਲ ਇਸ ਖੇਤਰ ਵਿੱਚ ਉਗਰਵਾਦ ਅਤੇ ਅਸੁਰੱਖਿਆ ਦੀ ਅੱਗ ਨਹੀਂ ਹੈ, ਬਲਕਿ ਸ਼ਾਂਤੀ ਅਤੇ ਵਿਕਾਸ ਦੀ ਰੋਸ਼ਨੀ ਹੈ। ਪੂਰੇ ਨੌਰਥ ਈਸਟ ਵਿੱਚ ਸੈਂਕੜੇ ਨੌਜਵਾਨ, ਹਥਿਆਰ ਛੱਡ ਕੇ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਸਮਝੌਤਿਆਂ ਦਾ ਦਹਾਕਿਆਂ ਤੋਂ ਇੰਤਜ਼ਾਰ ਸੀ, ਸਾਡੀ ਸਰਕਾਰ ਨੇ ਉਹ ਇਤਿਹਾਸਕ ਸਮਝੌਤੇ ਵੀ ਕਰਕੇ ਦਿਖਾਏ ਹਨ। ਮਣੀਪੁਰ blockade state ਤੋਂ ਇੰਟਰਨੈਸ਼ਨਲ ਟ੍ਰੇਡ ਦੇ ਲਈ ਰਸਤੇ ਦੇਣ ਵਾਲਾ ਸਟੇਟ ਬਣ ਗਿਆ ਹੈ। ਸਾਡੀ ਸਰਕਾਰ ਨੇ ਹਿਲ ਅਤੇ ਵੈਲੀ ਦੇ ਦਰਮਿਆਨ ਖੋਦੀਆਂ ਗਈਆਂ ਖਾਈਆਂ ਨੂੰ ਭਰਨ ਦੇ ਲਈ “Go to Hills” ਅਤੇ “Go to Village” ਐਸੇ ਅਭਿਯਾਨ ਚਲਾਏ ਹਨ।

ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਤੁਹਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਕੁਝ ਲੋਕ ਸਤਾ ਹਾਸਲ ਕਰਨ ਦੇ ਲਈ, ਮਣੀਪੁਰ ਨੂੰ ਫਿਰ ਅਸਥਿਰ ਕਰਨਾ ਚਾਹੁੰਦੇ ਹਨ। ਇਹ ਲੋਕ ਉਮੀਦ ਲਗਾਈ ਬੈਠੇ ਹਨ ਕਿ ਕਦੋਂ ਉਨ੍ਹਾਂ ਨੂੰ ਮੌਕਾ ਮਿਲੇ, ਅਤੇ ਕਦੋਂ ਉਹ ਅਸ਼ਾਂਤੀ ਦੀ ਖੇਡ ਖੇਡਣ। ਮੈਨੂੰ ਖੁਸ਼ੀ ਹੈ ਕਿ ਮਣੀਪੁਰ ਦੇ ਲੋਕ ਇਨ੍ਹਾਂ ਨੂੰ ਪਹਿਚਾਣ ਚੁੱਕੇ ਹਨ। ਹੁਣ ਮਣੀਪੁਰ ਦੇ ਲੋਕ, ਇੱਥੋਂ ਦਾ ਵਿਕਾਸ ਰੁਕਣ ਨਹੀਂ ਦੇਣਗੇ, ਮਣੀਪੁਰ ਨੂੰ ਫਿਰ ਤੋਂ ਹਨੇਰੇ ਵਿੱਚ ਨਹੀਂ ਜਾਣ ਦੇਣਾ ਹੈ।

ਸਾਥੀਓ,

ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ’ ’ਤੇ ਚਲ ਰਿਹਾ ਹੈ। ਅੱਜ ਦੇਸ਼ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਇਕੱਠੇ ਕੰਮ ਕਰ ਰਿਹਾ ਹੈ, ਸਭ ਦੇ ਲਈ ਕੰਮ ਕਰ ਰਿਹਾ ਹੈ, ਸਭ ਦੂਰ ਕੰਮ ਕਰ ਰਿਹਾ ਹੈ। 21ਵੀਂ ਸਦੀ ਦਾ ਇਹ ਦਹਾਕਾ ਮਣੀਪੁਰ ਲਈ ਬਹੁਤ ਮਹੱਤਵਪੂਰਨ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਬਹੁਤ ਸਮਾਂ ਗੰਵਾ ਦਿੱਤਾ। ਹੁਣ ਸਾਨੂੰ ਇੱਕ ਪਲ ਵੀ ਨਹੀਂ ਗੰਵਾਉਣਾ ਹੈ। ਸਾਨੂੰ ਮਣੀਪੁਰ ਵਿੱਚ ਸਥਿਰਤਾ ਵੀ ਰੱਖਣੀ ਹੈ ਅਤੇ ਮਣੀਪੁਰ ਨੂੰ ਵਿਕਾਸ ਦੀ ਨਵੀਂ ਉਚਾਈ ’ਤੇ ਵੀ ਪੰਹੁਚਾਉਣਾ ਹੈ। ਅਤੇ ਇਹ ਕੰਮ, ਡਬਲ ਇੰਜਣ ਦੀ ਸਰਕਾਰ ਹੀ ਕਰ ਸਕਦੀ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ, ਮਣੀਪੁਰ ਇਸੇ ਤਰ੍ਹਾਂ ਡਬਲ ਇੰਜਣ ਦੀ ਸਰਕਾਰ ’ਤੇ ਆਪਣਾ ਅਸ਼ੀਰਵਾਦ ਬਣਾਈ ਰੱਖੇਗਾ। ਇੱਕ ਵਾਰ ਫਿਰ ਅੱਜ ਦੇ ਅਨੇਕ ਵਿਦ ਪਰਿਯੋਜਨਾਵਾਂ ਦੇ ਲਈ ਮਣੀਪੁਰ ਵਾਸੀਆਂ ਨੂੰ, ਮਣੀਪੁਰ ਦੇ ਮੇਰੇ ਪਿਆਰੇ ਭਾਈਆਂ-ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਥਾਗਤਚਰੀ !!!

ਭਾਰਤ ਮਾਤਾ ਕੀ - ਜੈ!!

ਭਾਰਤ ਮਾਤਾ ਕੀ - ਜੈ!!

ਭਾਰਤ ਮਾਤਾ ਕੀ - ਜੈ!!

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s position set to rise in global supply chains with huge chip investments

Media Coverage

India’s position set to rise in global supply chains with huge chip investments
NM on the go

Nm on the go

Always be the first to hear from the PM. Get the App Now!
...
PM Modi extends warm wishesh on Nuakhai
September 08, 2024

The Prime Minister Shri Narendra Modi extended warm wishes on the occasion of Nuakhai, an agricultural festival, today.

Shri Modi expressed gratitude to the farmers of the country.

The Prime Minister posted on X:

"Nuakhai Juhar!

My best wishes on the special occasion of Nuakhai. We express gratitude to our hardworking farmers and appreciate their efforts for our society. May everyone be blessed with joy and good health."