ਡਬਲਿਊਐੱਚਓ ਡੀਜੀ ਨੇ ਜਨਤਕ ਸਿਹਤ ਵਿੱਚ ਨਵੀਨਤਾ ਦੀ ਸ਼ਕਤੀ ਦੀ ਵਰਤੋਂ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦੀ ਤਾਰੀਫ਼ ਕੀਤੀ
ਡੀਜੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ, "ਤੁਹਾਡਾ ਸਮਰਥਨ ਰਵਾਇਤੀ ਦਵਾਈਆਂ ਦੀ ਵਰਤੋਂ ਵਿੱਚ ਮਹੱਤਵਪੂਰਨ ਤਬਦੀਲੀ ਲਿਆਵੇਗਾ"
ਪ੍ਰਧਾਨ ਮੰਤਰੀ ਨੇ ਡਾ. ਟੇਡਰੋਸ ਗ਼ੈਬਰੇਯਸਸ ਨੂੰ ਗੁਜਰਾਤੀ ਨਾਮ ‘ਤੁਲਸੀ ਭਾਈ’ ਦਿੱਤਾ
"ਆਯੁਸ਼ ਦੇ ਖੇਤਰ ਵਿੱਚ ਨਿਵੇਸ਼ ਅਤੇ ਨਵੀਨਤਾ ਦੀਆਂ ਬੇਅੰਤ ਸੰਭਾਵਨਾਵਾਂ ਹਨ"
"ਆਯੁਸ਼ ਸੈਕਟਰ 2014 ਵਿੱਚ $3 ਬਿਲੀਅਨ ਤੋਂ ਵੀ ਘੱਟ ਤੋਂ ਵਧ ਕੇ $18 ਬਿਲੀਅਨ ਤੋਂ ਵੱਧ ਹੋਇਆ"
"ਭਾਰਤ ਜੜੀ-ਬੂਟੀਆਂ ਦਾ ਖਜ਼ਾਨਾ ਹੈ, ਇਹ ਇੱਕ ਤਰ੍ਹਾਂ ਨਾਲ ਸਾਡਾ 'ਗ੍ਰੀਨ ਗੋਲਡ' (ਹਰਾ ਸੋਨਾ) ਹੈ"
“ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਨਾਲ 50 ਤੋਂ ਵੱਧ ਸਮਝੌਤਿਆਂ ਨੂੰ ਰਸਮੀ ਰੂਪ ਦਿੱਤਾ ਗਿਆ ਹੈ। ਸਾਡੇ ਆਯੁਸ਼ ਮਾਹਿਰ ਭਾਰਤੀ ਮਿਆਰ ਬਿਊਰੋ ਦੇ ਸਹਿਯੋਗ ਨਾਲ ਆਈਐੱਸਓ ਮਿਆਰ ਵਿਕਸਿਤ ਕਰ ਰਹੇ ਹਨ। ਇਹ 150 ਤੋਂ ਵੱਧ ਦੇਸ਼ਾਂ ਵਿੱਚ ਆਯੁਸ਼ ਲਈ ਇੱਕ ਵਿਸ਼ਾਲ ਨਿਰਯਾਤ ਬਜ਼ਾਰ ਖੋਲ੍ਹੇਗਾ
"ਐੱਫਐੱਸਐੱਸਏਆਈ ਦਾ 'ਆਯੁਸ਼ ਅਹਾਰ' ਔਸ਼ਧੀ ਪੋਸ਼ਣ ਪੂਰਕਾਂ ਦੇ ਉਤਪਾਦਕਾਂ ਨੂੰ ਬਹੁਤ ਸਹੂਲਤ ਦੇਵੇਗਾ"
"ਵਿਸ਼ੇਸ਼ ਆਯੁਸ਼ ਚਿੰਨ੍ਹ ਦੁਨੀਆ ਭਰ ਦੇ ਲੋਕਾਂ ਨੂੰ ਗੁਣਵੱਤਾ ਵਾਲੇ ਆਯੁਸ਼ ਉਤਪਾਦਾਂ ਦਾ ਭਰੋਸਾ ਦੇਵੇਗਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ, ਗੁਜਰਾਤ ਵਿੱਚ ਮਹਾਤਮਾ ਮੰਦਿਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ ਉਦਘਾਟਨ ਕੀਤਾ।
ਉਨ੍ਹਾਂ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਕੁਮਾਰ ਜੁਗਨਾਥ ਦੀ ਰਵਾਇਤੀ ਦਵਾਈ ਪ੍ਰਤੀ ਵਚਨਬੱਧਤਾ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਾਲ ਵਿੱਚ ਡਬਲਿਊਐੱਚਓ ਦੇ 75 ਸਾਲ ਦੇ ਹੋਣ ਦੇ ਖੁਸ਼ੀ ਵਾਲੇ ਸੰਜੋਗ ਦਾ ਵੀ ਜ਼ਿਕਰ ਕੀਤਾ।
ਡੀਜੀ ਡਬਲਿਊਐੱਚਓ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ “ਇਸ ਮਹੱਤਵਪੂਰਨ ਪਹਿਲ ਦਾ ਸਮਰਥਨ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿਸ ਬਾਰੇ ਮੇਰਾ ਮੰਨਣਾ ਹੈ ਕਿ ਨਾ ਸਿਰਫ ਕੇਂਦਰ ਬਲਕਿ ਤੁਹਾਡਾ ਸਹਿਯੋਗ ਰਵਾਇਤੀ ਦਵਾਈਆਂ ਦੀ ਵਰਤੋਂ ਵਿੱਚ ਮਹੱਤਵਪੂਰਨ ਤਬਦੀਲੀ ਲਿਆਵੇਗਾ”।
ਇਹ ਉਦਯੋਗ ਨੇਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨੂੰ ਇਕੱਠੇ ਲਿਆਉਣ ਅਤੇ ਭਵਿੱਖ ਦੇ ਸਹਿਯੋਗ ਲਈ ਇੱਕ ਪਲੈਟਫੌਰਮ ਵਜੋਂ ਕੰਮ ਕਰਨ ਵਿੱਚ ਮਦਦ ਕਰੇਗਾ।

ਨਮਸਤੇ!

ਕੇਮ ਛੋ! (ਆਪ ਸਭ ਕੈਸੇ ਹੋ?)

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸਨਮਾਨਯੋਗ ਪ੍ਰਵਿੰਦ ਜਗਨਨਾਥ ਜੀ, WHO ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ, ਗੁਜਰਾਤ ਦੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਮਨਸੁਖ ਭਾਈ ਮਾਂਡਵੀਯਾ ਜੀ, ਮਹੇਂਦਰ ਭਾਈ ਮੁੰਜਪਰਾ ਜੀ, ਦੇਸ਼ ਵਿਦੇਸ਼ ਤੋਂ ਆਏ ਸਾਰੇ diplomats, scientists, entrepreneurs ਅਤੇ experts, ਦੇਵੀਓ ਅਤੇ ਸੱਜਣੋਂ!

Global Ayush Investment and Innovation Summit ਵਿੱਚ, ਮੈਂ ਆਪ ਸਭ ਦਾ ਬਹੁਤ- ਬਹੁਤ ਸੁਆਗਤ ਕਰਦਾ ਹਾਂ। ਅਸੀਂ ਅਕਸਰ ਦੇਖਿਆ ਹੈ ਕਿ ਅਲੱਗ-ਅਲੱਗ ਸੈਕਟਰਸ ਵਿੱਚ ਨਿਵੇਸ਼ ਦੇ ਲਈ ਇਨਵੈਸਟਮੈਂਟ ਸਮਿਟ ਹੁੰਦੀ ਰਹੀ ਹੈ ਅਤੇ ਗੁਜਰਾਤ ਨੇ ਤਾਂ ਵਿਸ਼ੇਸ਼ ਰੂਪ ਤੋਂ ਇੱਕ ਬਹੁਤ ਹੀ ਵਿਆਪਕ ਰੂਪ ਵਿੱਚ ਇਸ ਪਰੰਪਰਾ ਨੂੰ ਅੱਗੇ ਵਧਾਇਆ ਹੈ। ਲੇਕਿਨ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਆਯੁਸ਼ ਸੈਕਟਰ ਦੇ ਲਈ ਇਸ ਤਰ੍ਹਾਂ ਦੀ ਇਨਵੈਸਟਮੈਂਟ ਸਮਿਟ ਹੋ ਰਹੀ ਹੈ।

ਸਾਥੀਓ,

ਅਜਿਹੀ ਇਨਵੈਸਟਮੈਂਟ ਸਮਿਟ  ਦਾ ਵਿਚਾਰ ਮੈਨੂੰ ਉਸ ਸਮੇਂ ਆਇਆ ਸੀ, ਜਦੋਂ ਕੋਰੋਨਾ ਦੀ ਵਜ੍ਹਾ ਨਾਲ ਪੂਰੀ ਦੁਨੀਆ ਵਿੱਚ ਹੜਕੰਪ ਮਚਿਆ ਹੋਇਆ ਸਾਂ। ਅਸੀਂ ਸਾਰੇ ਦੇਖ ਰਹੇ ਸੀ ਕਿ ਉਸ ਦੌਰਾਨ, ਕਿਸ ਤਰ੍ਹਾਂ ਆਯੁਰਵੈਦਿਕ ਦਵਾਈਆਂ, ਆਯੁਸ਼ ਕਾੜ੍ਹਾ ਅਤੇ ਅਜਿਹੇ ਅਨੇਕ ਪ੍ਰੋਡਕਟਸ, ਇਮਿਊਨਿਟੀ ਵਧਾਉਣ ਵਿੱਚ ਲੋਕਾਂ ਦੀ ਮਦਦ ਕਰ ਰਹੇ ਸਨ ਅਤੇ ਉਸ ਦਾ ਪਰਿਣਾਮ ਜਦੋਂ ਇਹ ਕੋਰੋਨਾ ਕਾਲਖੰਡ ਸੀ, ਤਦ ਭਾਰਤ ਤੋਂ ਹਲਦੀ ਦਾ ਐਕਸਪੋਰਟ ਅਨੇਕ ਗੁਣਾ ਵਧ ਗਿਆ ਸੀ।

ਯਾਨੀ ਇਹ ਇਸ ਦਾ ਸਬੂਤ ਹੈ, ਇਸ ਦੌਰ ਵਿੱਚ ਅਸੀਂ ਦੇਖਿਆ ਕਿ ਜੋ ਮਾਡਰਨ ਫਾਰਮਾ ਕੰਪਨੀਆਂ ਹਨ, ਵੈਕਸੀਨ ਮੈਨੂਫੈਕਚਰਰਸ ਹਨ, ਉਨ੍ਹਾਂ ਨੂੰ ਉਚਿਤ ਸਮੇਂ ’ਤੇ ਨਿਵੇਸ਼ ਮਿਲਣ ’ਤੇ ਉਨ੍ਹਾਂ ਨੇ ਕਿਤਨਾ ਬੜਾ ਕਮਾਲ ਕਰਕੇ ਦਿਖਾਇਆ। ਕੌਣ ਕਲਪਨਾ ਕਰ ਸਕਦਾ ਸੀ ਕਿ ਇਤਨੀ ਜਲਦੀ ਅਸੀਂ ਕੋਰੋਨਾ ਦੀ ਵੈਕਸੀਨ ਵਿਕਸਿਤ ਕਰ ਪਾਵਾਂਗੇ- ਮੇਡ ਇਨ ਇੰਡੀਆ। ਇਨੋਵੇਸ਼ਨ ਅਤੇ ਇਨਵੈਸਟਮੈਂਟ ਕਿਸੇ ਵੀ ਖੇਤਰ ਦੀ ਸਮਰੱਥਾ ਕਈ ਗੁਣਾ ਵਧਾ ਦਿੰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਆਯੁਸ਼ ਖੇਤਰ ਵਿੱਚ ਵੀ ਇਨਵੈਸਟਮੈਂਟ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਇਆ ਜਾਵੇ। ਅੱਜ ਦਾ ਇਹ ਅਵਸਰ, ਇਹ ਸਮਿਟ , ਇਸ ਦੀ ਇੱਕ ਸ਼ਾਨਦਾਰ ਸ਼ੁਰੂਆਤ ਹੈ।

ਸਾਥੀਓ,

ਆਯੁਸ਼ ਦੇ ਖੇਤਰ ਵਿੱਚ Investment ਅਤੇ Innovation ਦੀਆਂ ਸੰਭਾਵਨਾਵਾਂ ਅਸੀਮਿਤ ਹਨ।  ਆਯੁਸ਼ ਦਵਾਈਆਂ, supplements ਅਤੇ ਕੋਸਮੈਟਿਕਸ ਦੇ ਉਤਪਾਦਨ ਵਿੱਚ ਅਸੀਂ ਪਹਿਲਾਂ ਹੀ ਅਭੂਤਪੂਰਵ ਤੇਜ਼ੀ ਦੇਖ ਰਹੇ ਹਾਂ। ਤੁਹਾਨੂੰ ਜਾਣ ਕੇ ਆਨੰਦ  ਹੋਵੇਗਾ, 2014 ਤੋਂ ਪਹਿਲਾਂ,  ਜਿੱਥੇ ਆਯੁਸ਼ ਸੈਕਟਰ ਵਿੱਚ 3 ਬਿਲੀਅਨ ਡਾਲਰ ਤੋਂ ਵੀ ਘੱਟ ਦਾ ਕੰਮ ਸੀ। ਅੱਜ ਇਹ ਵਧ ਕੇ 18 ਬਿਲੀਅਨ ਡਾਲਰ ਦੇ ਵੀ ਪਾਰ ਹੋ ਗਿਆ ਹੈ। ਜਿਸ ਪ੍ਰਕਾਰ ਪੂਰੀ ਦੁਨੀਆ ਵਿੱਚ ਆਯੁਸ਼ products ਦੀ ਮੰਗ ਵਧ ਰਹੀ ਹੈ, ਉਸ ਨਾਲ ਇਹ ਗ੍ਰੋਥ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਜ਼ਿਆਦਾ ਵਧੇਗੀ।  Nutritional supplements ਹੋਣ, medicines ਦਾ supply chain management  ਹੋਵੇ, ਆਯੁਸ਼- ਅਧਾਰਿਤ diagnostic tools ਹੋਣ, ਜਾਂ ਫਿਰ telemedicine, ਹਰ ਤਰਫ਼ Investment ਅਤੇ Innovation ਦੀਆਂ ਨਵੀਆਂ ਸੰਭਾਵਨਾਵਾਂ ਹਨ।

ਸਾਥੀਓ,

ਆਯੁਸ਼ ਮੰਤਰਾਲੇ ਨੇ ਟ੍ਰੈਡਿਸ਼ਨਲ ਮੈਡੀਸਿਨਸ ਖੇਤਰ ਵਿੱਚ startup culture ਨੂੰ ਪ੍ਰੋਤਸਾਹਨ ਦੇਣ ਦੇ ਲਈ ਕਈ ਬੜੇ ਕਦਮ ਉਠਾਏ ਹਨ। ਕੁਝ ਦਿਨ ਪਹਿਲਾਂ ਹੀ All India Institute of Ayurveda ਦੇ ਦੁਆਰਾ ਵਿਕਸਿਤ ਕੀਤੀ ਗਈ ਇੱਕ incubation centre ਦਾ ਉਦਘਾਟਨ ਕੀਤਾ ਗਿਆ ਹੈ। ਜੋ startup challenge ਆਯੋਜਿਤ ਕੀਤਾ ਗਿਆ ਹੈ, ਉਸ ਵਿੱਚ ਵੀ ਜਿਸ ਤਰ੍ਹਾਂ ਦਾ ਉਤਸ਼ਾਹ ਨੌਜਵਾਨਾਂ ਵਿੱਚ ਦੇਖਣ ਨੂੰ ਮਿਲਿਆ ਹੈ ਉਹ ਬਹੁਤ encouraging ਹੈ ਅਤੇ ਤੁਸੀਂ ਸਭ ਮੇਰੇ ਨੌਜਵਾਨ ਸਾਥੀ ਤਾਂ ਜ਼ਿਆਦਾ ਜਾਣਦੇ ਹੋ ਕਿ ਇੱਕ ਪ੍ਰਕਾਰ ਨਾਲ ਭਾਰਤ ਦਾ ਸਟਾਰਟ ਅੱਪ ਦਾ ਇਹ ਸਵਰਣਿਮ ਯੁਗ ਸ਼ੁਰੂ ਹੋ ਚੁੱਕਿਆ ਹੈ। ਇੱਕ ਪ੍ਰਕਾਰ ਨਾਲ ਭਾਰਤ ਵਿੱਚ ਅੱਜ ਯੂਨੀਕੌਰਨਸ ਦਾ ਦੌਰ ਹੈ। ਸਾਲ 2022 ਵਿੱਚ ਹੀ ਯਾਨੀ 2022 ਨੂੰ ਹਾਲੇ ਚਾਰ ਮਹੀਨੇ ਪੂਰੇ ਨਹੀਂ ਹੋਏ ਹਨ। ਸਾਲ 2022 ਵਿੱਚ ਹੀ ਹੁਣ ਤੱਕ ਭਾਰਤ  ਦੇ 14 ਸਟਾਰਟ-ਅੱਪਸ, ਯੂਨੀਕੌਰਨ ਕਲੱਬ ਵਿੱਚ ਜੁੜ ਚੁੱਕੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਹੀ ਜਲਦੀ ਆਯੁਸ਼ ਦੇ ਸਾਡੇ ਸਟਾਰਟ ਅੱਪਸ ਤੋਂ ਵੀ ਯੂਨੀਕੌਰਨ ਉੱਭਰ ਕੇ ਸਾਹਮਣੇ ਆਵੇਗਾ।

ਸਾਥੀਓ,

ਭਾਰਤ ਵਿੱਚ ਹਰਬਲ ਪਲਾਂਟਸ ਦਾ ਖਜ਼ਾਨਾ ਹੈ ਅਤੇ ਹਿਮਾਲਯ ਤਾਂ ਇਸੇ ਦੇ ਲਈ ਜਾਣਿਆ ਜਾਂਦਾ ਹੈ,  ਇਹ ਇੱਕ ਤਰ੍ਹਾਂ ਨਾਲ ਇਹ ਸਾਡਾ ‘ਗ੍ਰੀਨ ਗੋਲਡ’ ਹੈ। ਸਾਡੇ ਇੱਥੇ ਕਿਹਾ ਵੀ ਜਾਂਦਾ ਹੈ, ਅਮੰਤ੍ਰੰ ਅਕਸ਼ਰੰ ਨਾਸਤਿ, ਨਾਸਤਿ ਮੂਲੰ ਅਨੌਸ਼ਧੰ (अमंत्रं अक्षरं नास्ति, नास्ति मूलं अनौषधं)। ਯਾਨੀ ਕੋਈ ਅੱਖਰ ਐਸਾ ਨਹੀਂ ਹੈ, ਜਿਸ ਨਾਲ ਕੋਈ ਮੰਤਰ ਨਾ ਸ਼ੁਰੂ ਹੁੰਦਾ ਹੋਵੇ, ਕੋਈ ਅਜਿਹੀ ਜੜ ਨਹੀਂ ਹੈ, ਜੜੀ ਬੂਟੀ ਨਹੀਂ ਹੈ, ਜਿਸ ਨਾਲ ਕੋਈ ਔਸ਼ਧੀ ਨਾ ਬਣਦੀ ਹੋਵੇ। ਇਸੇ ਪਾਕ੍ਰਿਤਿਕ (ਕੁਦਰਤੀ) ਸੰਪਦਾ ਨੂੰ ਮਾਨਵਤਾ ਦੇ ਹਿਤ ਵਿੱਚ ਉਪਯੋਗ ਕਰਨ ਦੇ ਲਈ ਸਾਡੀ ਸਰਕਾਰ ਹਰਬਲ ਅਤੇ ਮੈਡੀਸਿਨਲ ਪਲਾਂਟਸ ਦੇ ਉਤਪਾਦਨ ਨੂੰ ਨਿਰੰਤਰ ਪ੍ਰੋਤਸਾਹਿਤ ਕਰ ਰਹੀ ਹੈ।

ਸਾਥੀਓ,

Herbs ਅਤੇ ਮੈਡੀਸਿਨਲ ਪਲਾਂਟ ਦਾ ਉਤਪਾਦਨ, ਕਿਸਾਨਾਂ ਦੀ ਆਮਦਨ ਅਤੇ ਆਜੀਵਿਕਾ ਵਧਾਉਣ ਦਾ ਅੱਛਾ ਸਾਧਨ ਹੋ ਸਕਦਾ ਹੈ। ਇਸ ਵਿੱਚ Employment Generation ਦਾ ਵੀ ਬਹੁਤ Scope ਹੈ।  ਲੇਕਿਨ, ਅਸੀਂ ਇਹ ਦੇਖਿਆ ਹੈ ਕਿ ਐਸੇ Plants ਅਤੇ Products ਦਾ ਮਾਰਕਿਟ ਬਹੁਤ ਲਿਮਿਟਿਡ ਹੁੰਦਾ ਹੈ, ਸਪੈਸ਼ਲਾਇਜ਼ਡ ਹੁੰਦਾ ਹੈ। ਬਹੁਤ ਜ਼ਰੂਰੀ ਹੈ ਕਿ ਮੈਡੀਸਿਨਲ ਪਲਾਂਟਸ ਦੀ ਫ਼ਸਲ ਨਾਲ ਜੁੜੇ ਕਿਸਾਨਾਂ ਨੂੰ ਅਸਾਨੀ ਨਾਲ ਮਾਰਕਿਟ ਨਾਲ ਜੁੜਨ ਦੀ ਸਹੂਲਤ ਮਿਲੇ। ਇਸ ਦੇ ਲਈ ਸਰਕਾਰ ਆਯੁਸ਼ ਈ-ਮਾਰਕਿਟ ਪਲੇਸ ਦੇ ਆਧੁਨਿਕੀਕਰਣ ਅਤੇ ਉਸ ਦੇ ਵਿਸਤਾਰ ’ਤੇ ਵੀ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਪੋਰਟਲ ਦੇ ਜ਼ਰੀਏ, Herbs ਅਤੇ ਮੈਡੀਸਿਨਲ ਪਲਾਂਟ ਦੀ ਪੈਦਾਵਾਰ ਨਾਲ ਜੁੜੇ ਕਿਸਾਨਾਂ ਨੂੰ, ਉਨ੍ਹਾਂ ਕੰਪਨੀਆਂ ਨਾਲ ਜੋੜਿਆ ਜਾਵੇਗਾ ਜੋ ਆਯੁਸ਼ ਪ੍ਰੋਡਕਟਸ ਬਣਾਉਂਦੀਆਂ ਹਨ।

ਸਾਥੀਓ,

ਆਯੁਸ਼ products ਦੇ ਨਿਰਯਾਤ ਨੂੰ ਪ੍ਰਮੋਟ ਕਰਨ ਦੇ ਲਈ ਵੀ ਬੀਤੇ ਸਾਲਾਂ ਵਿੱਚ ਅਭੂਤਪੂਰਵ ਪ੍ਰਯਾਸ ਹੋਏ ਹਨ। ਦੂਸਰੇ ਦੇਸ਼ਾਂ ਦੇ ਨਾਲ ਆਯੁਸ਼ ਔਸ਼ਧੀਆਂ ਦੀ ਆਪਸੀ ਮਾਨਤਾ ’ਤੇ ਬਲ ਦਿੱਤਾ ਗਿਆ ਹੈ।  ਇਸ ਦੇ ਲਈ ਅਸੀਂ ਬੀਤੇ ਸਾਲਾਂ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਨਾਲ 50 ਤੋਂ ਅਧਿਕ MOU ਕੀਤੇ ਹਨ। ਸਾਡੇ ਆਯੁਸ਼ ਐਕਸਪਰਟਸ Bureau of Indian Standards ਦੇ ਨਾਲ ਮਿਲ ਕੇ ISO standards ਵਿਕਸਿਤ ਕਰ ਰਹੇ ਹਨ। ਇਸ ਨਾਲ ਆਯੁਸ਼ ਦੇ ਲਈ 150 ਦੇਸ਼ਾਂ ਤੋਂ ਵੀ ਅਧਿਕ ਦੇਸ਼ਾਂ ਵਿੱਚ ਇੱਕ ਵਿਸ਼ਾਲ export market ਖੁੱਲ੍ਹੇਗੀ। ਇਸੇ ਤਰ੍ਹਾਂ FSSAI ਨੇ ਵੀ ਪਿਛਲੇ ਹੀ ਹਫ਼ਤੇ ਆਪਣੇ regulations ਵਿੱਚ ‘ਆਯੁਸ਼ ਆਹਾਰ’ ਨਾਮ ਦੀ ਇੱਕ ਨਵੀਂ category ਐਲਾਨ ਕੀਤੀ ਹੈ।  ਇਸ ਨਾਲ ਹਰਬਲ nutritional supplements ਦੇ ਉਤਪਾਦਾਂ ਨੂੰ ਬਹੁਤ ਸੁਵਿਧਾ ਮਿਲੇਗੀ।

ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਭਾਰਤ ਇੱਕ ਸਪੈਸ਼ਲ ਆਯੁਸ਼ ਮਾਰਕ ਵੀ ਬਣਾਉਣ ਜਾ ਰਿਹਾ ਹੈ, ਜਿਸ ਦੀ ਇੱਕ ਗਲੋਬਲ ਪਹਿਚਾਣ ਵੀ ਬਣੇਗੀ। ਭਾਰਤ ਵਿੱਚ ਬਣੇ ਉੱਚਤਮ ਗੁਣਵੱਤਾ ਦੇ ਆਯੁਸ਼ ਪ੍ਰੋਡਕਟਸ ’ਤੇ ਇਹ ਮਾਰਕ ਲਗਾਇਆ ਜਾਵੇਗਾ। ਇਹ ਆਯੁਸ਼ ਮਾਰਕ ਆਧੁਨਿਕ ਟੈਕਨੋਲੋਜੀ  ਦੇ ਪ੍ਰਾਵਧਾਨਾਂ ਤੋਂ ਯੁਕਤ ਹੋਵੇਗਾ। ਇਸ ਨਾਲ ਵਿਸ਼ਵ ਭਰ ਦੇ ਲੋਕਾਂ ਨੂੰ ਕੁਆਲਿਟੀ ਆਯੁਸ਼ ਪ੍ਰੋਡਕਟਸ ਦਾ ਭਰੋਸਾ ਮਿਲੇਗਾ। ਹਾਲ ਵਿੱਚ ਬਣੇ ਆਯੁਸ਼ export promotion council ਤੋਂ ਵੀ ਨਿਰਯਾਤ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਵਿਦੇਸ਼ੀ ਬਜ਼ਾਰ ਲੱਭਣ ਵਿੱਚ ਮਦਦ ਮਿਲੇਗੀ।

ਸਾਥੀਓ,

ਅੱਜ ਇੱਕ ਹੋਰ ਐਲਾਨ ਮੈਂ ਤੁਹਾਡੇ ਵਿੱਚ ਕਰ ਰਿਹਾ ਹਾਂ। ਦੇਸ਼ ਭਰ ਵਿੱਚ ਆਯੁਸ਼ ਪ੍ਰੋਡਕਟਸ ਦੇ ਪ੍ਰਚਾਰ- ਪ੍ਰਸਾਰ ਦੇ ਲਈ, ਰਿਸਰਚ ਅਤੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਲਈ ਸਾਡੀ ਸਰਕਾਰ Ayush Parks ਦਾ ਨੈੱਟਵਰਕ ਵਿਕਸਿਤ ਕਰੇਗੀ। ਇਹ ਆਯੁਸ਼ ਪਾਰਕ, ਦੇਸ਼ ਵਿੱਚ ਆਯੁਸ਼ ਮੈਨੂਫੈਕਚਰਿੰਗ ਨੂੰ ਨਵੀਂ ਦਿਸ਼ਾ ਦੇਣਗੇ।

ਸਾਥੀਓ,

ਅਸੀਂ ਦੇਖ ਰਹੇ ਹਾਂ ਕਿ ਮੈਡੀਕਲ ਟੂਰਿਜ਼ਮ, ਅੱਜ ਭਾਰਤ ਮੈਡੀਕਲ ਟੂਰਿਜ਼ਮ ਦੇ ਲਈ, ਦੁਨੀਆ ਦੇ ਕਈ ਦੇਸ਼ਾਂ ਦੇ ਲਈ ਇੱਕ ਬਹੁਤ ਹੀ ਆਕਰਸ਼ਕ ਡੈਸਟੀਨੇਸ਼ਨ ਬਣਿਆ ਹੈ। ਉਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਡੀਕਲ ਟੂਰਿਜ਼ਮ ਦੇ ਇਸ ਸੈਕਟਰ ਵਿੱਚ ਜਿੱਥੇ ਇਨਵੈਸਟਮੈਂਟ ਦੀਆਂ ਬਹੁਤ ਸੰਭਾਵਨਾਵਾਂ ਹਨ। ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਕੇਰਲ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ Traditional Medicine ਨੇ ਮਦਦ ਕੀਤੀ। ਇਹ ਸਮਰੱਥਾ ਪੂਰੇ ਭਾਰਤ ਵਿੱਚ ਹੈ, ਭਾਰਤ ਦੇ ਹਰ ਕੋਨੇ ਵਿੱਚ ਹੈ।  ‘Heal in India’ ਇਸ ਦਹਾਕੇ ਦਾ ਬਹੁਤ ਬੜਾ ਬ੍ਰੈਂਡ ਬਣ ਸਕਦਾ ਹੈ। ਆਯੁਰਵੇਦ, ਯੂਨਾਨੀ,  ਸਿੱਧਾ ਆਦਿ ਵਿਦਿਆਵਾਂ ’ਤੇ ਅਧਾਰਿਤ wellness centres ਬਹੁਤ ਪ੍ਰਚਲਿਤ ਹੋ ਸਕਦੇ ਹਨ।

ਦੇਸ਼ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਆਧੁਨਿਕ ਕਨੈਕਟਿਵਿਟੀ ਇਨਫ੍ਰਾਸਟ੍ਰਕਚਰ ਇਸ ਨੂੰ ਹੋਰ ਅਧਿਕ ਮਦਦ ਕਰੇਗਾ। ਜੋ ਵਿਦੇਸ਼ੀ ਨਾਗਰਿਕ, ਜਿਹਾ ਮੈਂ ਕਿਹਾ ਕਿ ਅੱਜ ਹੈਲਥ ਟੂਰਿਜ਼ਮ ਦੇ ਲਈ ਭਾਰਤ ਇੱਕ ਆਕਰਸ਼ਕ ਡੈਸਟੀਨੇਸ਼ਨ ਬਣ ਰਿਹਾ ਹੈ, ਤਾਂ ਜਦੋਂ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਆ ਕੇ ਆਯੁਸ਼ ਚਿਕਿਤਸਾ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਸਰਕਾਰ ਇੱਕ ਹੋਰ ਪਹਿਲ ਕਰ ਰਹੀ ਹੈ। ਜਲਦੀ ਹੀ, ਭਾਰਤ ਇੱਕ ਵਿਸ਼ੇਸ਼ ਆਯੁਸ਼ ਵੀਜ਼ਾ ਕੈਟੇਗਰੀ ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਆਯੁਸ਼ ਚਿਕਿਤਸਾ ਦੇ ਲਈ ਭਾਰਤ ਆਉਣ-ਜਾਣ ਵਿੱਚ ਸਹੂਲਤ ਹੋਵੇਗੀ।

ਸਾਥੀਓ,

ਜਦੋਂ ਅਸੀਂ ਆਯੂਰਵੇਦ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਅੱਜ ਤੁਹਾਨੂੰ ਇੱਕ ਬੜੀ ਅਹਿਮ ਜਾਣਕਾਰੀ ਦੇਣਾ ਚਾਹੁੰਦਾ ਹਾਂ। ਮੈਂ ਆਪਣੇ ਮਿੱਤਰ ਅਤੇ ਕੀਨੀਆ ਦੇ ਸਾਬਕਾ ਰਾਸ਼ਟਰਪਤੀ ਰਾਇਲਾ ਓਡਿੰਗਾ ਜੀ ਅਤੇ ਉਨ੍ਹਾਂ ਦੀ ਬੇਟੀ ਰੋਜਮੇਰੀ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। Rosemary, are you here?  Yes, she is there. Rosemary welcome to Gujarat. ਰੋਜਮੇਰੀ ਦੀ ਘਟਨਾ ਬੜੀ ਰੋਚਕ ਹੈ, ਮੈਂ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਮੇਰੇ ਬਹੁਤ ਅੱਛੇ ਮਿੱਤਰ ਹਨ, ਉਹ ਮੈਨੂੰ ਓਡਿੰਗਾ ਜੀ ਦਿੱਲੀ ਮਿਲਣ ਆਏ ਸਨ, ਐਤਵਾਰ ਦਾ ਦਿਨ ਸੀ ਅਤੇ ਅਸੀਂ ਵੀ ਕਾਫ਼ੀ ਦੇਰ ਬੈਠਣ ਦਾ ਤੈਅ ਕਰਕੇ ਗਏ ਸਾਂ, ਕਈ ਲੰਬੇ ਅਰਸੇ ਦੇ ਬਾਅਦ ਅਸੀਂ ਦੋਨੋਂ ਮਿਲੇ ਸਾਂ।

ਤਾਂ ਉਨ੍ਹਾਂ ਨੇ ਮੈਨੂੰ ਰੋਜਮੇਰੀ ਦੀ ਜ਼ਿੰਦਗੀ ਵਿੱਚ ਜੋ ਬੜੀ ਮੁਸੀਬਤ ਆਈ, ਬੜੀ ਯਾਨੀ ਇੱਕ ਪ੍ਰਕਾਰ ਨਾਲ ਉਹ ਬਹੁਤ ਭਾਵੁਕ ਹੋ ਗਏ ਸਨ ਅਤੇ ਰੋਜਮੇਰੀ ਦੀ ਜ਼ਿੰਦਗੀ ਦੀ ਮੁਸੀਬਤ ਦਾ ਬੜਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਮੈਨੂੰ ਕਿਹਾ ਕਿ ਰੋਜਮੇਰੀ ਦੀ ਅੱਖ ਵਿੱਚ ਕੁਝ ਤਕਲੀਫ਼ ਹੋਈ ਸੀ ਅਤੇ ਉਸ ਦੀ ਸਰਜਰੀ ਹੋਈ ਸੀ, ਸ਼ਾਇਦ ਉਸ ਨੂੰ ਟਿਊਮਰ ਦਾ ਪ੍ਰੌਬਲਮ ਸੀ ਬ੍ਰੇਨ ਵਿੱਚ ਅਤੇ ਉਸ ਦੇ ਕਾਰਨ ਉਸ ਦੀ ਸਰਜਰੀ ਹੋਈ ਸੀ ਅਤੇ ਉਸ ਸਰਜਰੀ ਵਿੱਚ ਰੋਜ਼ਮੇਰੀ ਨੇ ਆਪਣੀਆਂ ਅੱਖਾਂ ਖੋਹ ਦਿੱਤੀਆਂ। ਉਹ ਦੇਖ ਨਹੀਂ ਪਾਉਂਦੀ ਸੀ, ਤੁਸੀਂ ਕਲਪਨਾ ਕਰ ਸਕਦੇ ਹੋ, ਜ਼ਿੰਦਗੀ ਦੇ ਇਸ ਪੜਾਅ ਵਿੱਚ ਅੱਖਾਂ ਚਲੀਆਂ ਜਾਣ, ਇਨਸਾਨ ਹਤਾਸ਼ ਹੋ ਜਾਵੇਗਾ, ਨਿਰਾਸ਼ ਹੋ ਜਾਵੇਗਾ। ਅਤੇ ਇੱਕ ਪਿਤਾ ਦੇ ਨਾਤੇ ਮੇਰੇ ਮਿੱਤਰ ਓਡਿੰਗਾ ਜੀ ਨੇ ਪੂਰੀ ਦੁਨੀਆ ਨੂੰ ਛਾਣ ਮਾਰਿਆ।

ਉਹ ਕੀਨੀਆ ਦੇ ਬਹੁਤ ਬੜੇ ਸੀਨੀਅਰ ਨੇਤਾ ਸਨ, ਉਨ੍ਹਾਂ ਦੇ ਲਈ ਵਿਸ਼ਵ ਵਿੱਚ ਪਹੁੰਚਣਾ ਕੋਈ ਕਠਿਨ ਕੰਮ ਨਹੀਂ ਸੀ। ਵਿਸ਼ਵ ਦਾ ਕੋਈ ਬੜਾ ਦੇਸ਼ ਐਸਾ ਨਹੀਂ ਹੋਵੇਗਾ, ਜਿੱਥੇ ਰੋਜਮੇਰੀ ਦਾ ਉਪਚਾਰ ਨਾ ਹੋਇਆ ਹੋਵੇ। ਲੇਕਿਨ ਰੋਜਮੇਰੀ ਦੀਆਂ ਅੱਖਾਂ ਵਿੱਚ ਰੋਸ਼ਨੀ ਵਾਪਸ ਨਹੀਂ ਆਈ। ਆਖਰਕਾਰ ਉਨ੍ਹਾਂ ਨੂੰ ਸਫ਼ਲਤਾ ਭਾਰਤ ਵਿੱਚ ਮਿਲੀ ਅਤੇ ਉਹ ਵੀ ਆਯੁਰਵੇਦ ਉਪਚਾਰ ਦੇ ਬਾਅਦ। ਆਯੁਰਵੇਦ ਦਾ ਉਪਚਾਰ ਕੀਤਾ ਗਿਆ ਅਤੇ ਰੋਜਮੇਰੀ ਦੀ ਰੋਸ਼ਨੀ ਵਾਪਸ ਆ ਗਈ, ਉਹ ਅੱਜ ਦੇਖ ਰਹੀ ਹੈ।

ਜਦੋਂ ਉਸ ਨੇ ਪਹਿਲੀ ਵਾਰ ਆਪਣੇ ਬੱਚਿਆਂ ਨੂੰ ਫਿਰ ਤੋਂ ਦੇਖਿਆ ਤਾਂ ਮੈਨੂੰ ਓਡਿੰਗਾ ਜੀ ਦੱਸ ਰਹੇ ਸਨ,  ਉਹ ਪਲ ਉਸ ਦੀ ਜ਼ਿੰਦਗੀ ਦੇ ਸਵਰਣਿਮ ਪਲ ਸਨ। ਮੈਨੂੰ ਖੁਸ਼ੀ ਹੈ ਕਿ ਰੋਜਮੇਰੀ ਵੀ ਅੱਜ ਇਸ ਸਮਿਟ  ਵਿੱਚ ਹਿੱਸਾ ਲੈ ਰਹੀ ਹੈ, ਉਨ੍ਹਾਂ ਦੀ ਭੈਣ ਵੀ ਆਈ ਹੈ। ਉਸ ਦੀ ਭੈਣ ਤਾਂ traditional medicine ਵਿੱਚ ਹੀ ਹੁਣ ਤਾਂ ਪੜ੍ਹਾ ਰਹੀ ਹੈ ਅਤੇ ਕੱਲ੍ਹ ਸ਼ਾਇਦ ਉਹ ਆਪਣੇ experience ਵੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ।

ਸਾਥੀਓ,

21ਵੀਂ ਸਦੀ ਦਾ ਭਾਰਤ, ਦੁਨੀਆ ਨੂੰ ਆਪਣੇ ਅਨੁਭਵਾਂ, ਆਪਣੇ ਗਿਆਨ, ਆਪਣੀ ਜਾਣਕਾਰੀ ਸਾਂਝਾ ਕਰਦੇ ਹੋਏ ਅੱਗੇ ਵਧਣਾ ਚਾਹੁੰਦਾ ਹੈ। ਸਾਡੀ ਵਿਰਾਸਤ, ਪੂਰੀ ਮਾਨਵਤਾ ਦੇ ਲਈ ਵਿਰਾਸਤ ਦੀ ਤਰ੍ਹਾਂ ਹੈ। ਅਸੀਂ ਵਸੁਧੈਵ ਕੁਟੁੰਬਕਮ ਵਾਲੇ ਲੋਕ ਹਾਂ। ਅਸੀਂ ਦੁਨੀਆ ਦਾ ਦਰਦ ਘੱਟ ਕਰਨ ਦੇ ਲਈ ਦ੍ਰਿੜ੍ਹ ਸੰਕਲਪ ਲੋਕ ਹਾਂ। ਸਰਵੇ ਸੰਤੁ ਨਿਰਾਮਯਾ: (सर्वे सन्तु निरामया), ਇਹੀ ਤਾਂ ਸਾਡਾ ਜੀਵਨ ਮੰਤਰ ਹੈ। ਸਾਡਾ ਆਯੁਰਵੇਦ, ਹਜ਼ਾਰਾਂ ਵਰ੍ਹਿਆਂ ਦੀ ਪਰੰਪਰਾ, ਹਜ਼ਾਰਾਂ ਵਰ੍ਹਿਆਂ ਦੀ ਤਪੱਸਿਆ ਦਾ ਪ੍ਰਤੀਕ ਹੈ ਅਤੇ ਅਸੀਂ ਤਾਂ ਰਾਮਾਇਣ ਤੋਂ ਜੋ ਸੁਣਦੇ ਆਏ ਹਾਂ, ਲਕਸ਼ਮਣ ਜੀ  ਬੇਹੋਸ਼ ਹੋ ਗਏ ਤਾਂ ਹਨੂੰਮਾਨ ਜੀ ਹਿਮਾਲਿਆ ਗਏ ਅਤੇ ਉੱਥੋਂ ਜੜੀ ਬੂਟੀ ਲੈ ਕੇ ਆਏ।

ਆਤਮਨਿਰਭਰ ਭਾਰਤ ਤਦ ਵੀ ਸੀ। ਆਯੁਰਵੇਦ ਦੀ ਸਮ੍ਰਿੱਧੀ ਦੇ ਪਿੱਛੇ, ਇੱਕ ਮੁੱਖ ਕਾਰਨ, ਉਸ ਦਾ Open Source ਮਾਡਲ ਰਿਹਾ ਹੈ। ਅੱਜ ਡਿਜੀਟਲ ਵਰਲਡ ਵਿੱਚ Open Source ਦੀ ਬੜੀ ਚਰਚਾ ਹੁੰਦੀ ਹੈ ਅਤੇ ਕੁਝ ਲੋਕ ਇਹ ਮੰਨਦੇ ਹਨ ਕਿ ਇਹ ਇਨ੍ਹਾਂ ਦੀ ਖੋਜ ਹੈ। ਉਨ੍ਹਾਂ ਨੂੰ ਮਾਲੂਮ ਨਹੀਂ ਹੈ ਇਸ ਮਿੱਟੀ ਵਿੱਚ ਹਜ਼ਾਰਾਂ ਸਾਲ ਤੋਂ ਇਸ Open Source ਦੀ ਪਰੰਪਰਾ ਰਹੀ ਹੈ ਅਤੇ ਆਯੁਰਵੇਦ ਪੂਰੀ ਤਰ੍ਹਾਂ ਉਸ Open Source ਪਰੰਪਰਾ ਹੀ ਉਹ ਵਿਕਸਿਤ ਹੋ ਪਾਇਆ ਹੈ। ਜਿਸ ਯੁਗ ਵਿੱਚ ਜਿਸ ਨੂੰ ਲਗਿਆ, ਜਿਸ ਨੇ ਪਾਇਆ, ਜੋੜਦਾ ਗਿਆ। ਯਾਨੀ ਇੱਕ ਪ੍ਰਕਾਰ ਨਾਲ ਆਯੁਰਵੇਦ ਵਿਕਾਸ ਦੀ ਮੂਵਮੈਂਟ ਹਜ਼ਾਰਾਂ ਸਾਲ ਤੋਂ ਚਲ ਰਹੀ ਹੈ।

ਨਵੀਆਂ-ਨਵੀਆਂ ਚੀਜ਼ਾਂ ਜੁੜਦੀਆਂ ਗਈਆਂ ਹਨ, ਬੰਧਨ ਨਹੀਂ ਹਨ, ਨਵੇਂ ਵਿਚਾਰਾਂ ਦਾ ਉਸ ਵਿੱਚ ਸੁਆਗਤ ਹੁੰਦਾ ਹੈ। ਸਮੇਂ ਦੇ ਨਾਲ ਅਲੱਗ-ਅਲੱਗ ਵਿਦਵਾਨਾਂ ਦੇ ਅਨੁਭਵ, ਉਨ੍ਹਾਂ ਦੇ ਅਧਿਐਨ ਨੇ ਆਯੁਰਵੇਦ ਨੂੰ ਹੋਰ ਮਜ਼ਬੂਤ ਕੀਤਾ। ਅੱਜ ਦੇ ਸਮੇਂ ਵਿੱਚ ਵੀ ਸਾਨੂੰ ਆਪਣੇ ਪੂਰਵਜਾਂ ਤੋਂ ਸਿੱਖਿਆ ਲੈਂਦੇ ਹੋਏ ਇਸ intellectual openness ਦੀ ਭਾਵਨਾ ਨਾਲ ਕੰਮ ਕਰਨਾ ਹੋਵੇਗਾ। Traditional Medicines ਨਾਲ ਜੁੜੇ ਗਿਆਨ ਦਾ ਵਿਕਾਸ ਅਤੇ ਵਿਸਤਾਰ ਤਦ ਸੰਭਵ ਹੈ ਜਦੋਂ ਅਸੀਂ ਉਨ੍ਹਾਂ ਨੂੰ scientific spirit ਵਿੱਚ ਦੇਖਾਂਗੇ, ਉਨ੍ਹਾਂ ਨੂੰ ਦੇਸ਼-ਕਾਲ-ਪਰਿਸਥਿਤੀ ਦੇ ਅਨੁਸਾਰ ਢਾਲਾਂਗੇ।

ਸਾਥੀਓ,

ਕੱਲ੍ਹ ਹੀ ਜਾਮਨਗਰ ਵਿੱਚ WHO-Global Centre for Traditional Medicine ਦਾ ਉਦਘਾਟਨ ਹੋਇਆ ਹੈ, ਯਾਨੀ ਗੁਜਰਾਤ ਦੀ ਧਰਤੀ ’ਤੇ ਜਾਮਨਗਰ ਵਿੱਚ ਵਿਸ਼ਵ ਦਾ Traditional Medicine ਦਾ ਕੇਂਦਰ ਬਣਨਾ ਇਹ ਹਰ ਹਿੰਦੁਸਤਾਨੀ ਦੇ ਲਈ, ਹਰ ਗੁਜਰਾਤੀ ਦੇ ਲਈ ਗਰਵ/ਮਾਣ ਦਾ ਵਿਸ਼ਾ ਹੈ। ਅਤੇ ਅੱਜ ਅਸੀਂ ਪਹਿਲੀ ਆਯੁਸ਼ ਇਨੋਵੇਸ਼ਨ ਅਤੇ ਇਨਵੈਸਟਮੈਂਟ ਸਮਿਟ  ਵਿੱਚ ਹਿੱਸਾ ਲੈ ਰਹੇ ਹਾਂ, ਇਹ ਇੱਕ ਸ਼ੁਭ ਸ਼ੁਰੂਆਤ ਹੈ। ਇਹ ਇੱਕ ਐਸਾ ਸਮਾਂ ਹੈ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਦਾ ਪੁਰਬ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਅਗਲੇ 25 ਸਾਲ ਦਾ ਸਾਡਾ ਅੰਮ੍ਰਿਤਕਾਲ, ਦੁਨੀਆ ਦੇ ਕੋਨੇ-ਕੋਨੇ ਵਿੱਚ ਟ੍ਰੈਡਿਸ਼ਨਲ ਮੈਡੀਸਿਨ ਦਾ ਸਵਰਣਿਮ ਕਾਲ ਹੋਵੇਗਾ। ਅੱਜ ਇੱਕ ਤਰ੍ਹਾਂ ਨਾਲ ਵਿਸ਼ਵ ਭਰ ਵਿੱਚ ਟ੍ਰੈਡਿਸ਼ਨਲ ਮੈਡੀਸਿਨ ਦੇ ਨਵੇਂ ਯੁਗ ਦਾ ਅਰੰਭ ਹੋਇਆ ਹੈ।

ਮੈਨੂੰ ਵਿਸ਼ਵਾਸ ਹੈ ਅੱਜ ਦੀ Global Ayush Investment and Innovation Summit ਆਯੁਸ਼ ਦੇ ਖੇਤਰ ਵਿੱਚ ਨਿਵੇਸ਼, ਵਪਾਰ ਅਤੇ ਇਨੋਵੇਸ਼ਨ ਦੇ ਨਵੇਂ ਰਸਤੇ ਖੋਲ੍ਹੇਗੀ। ਅੱਜ ਜੋ ਵਿਦੇਸ਼ ਦੇ ਮਹਿਮਾਨ ਆਏ ਹਨ ਅਤੇ ਜੋ ਪਹਿਲੀ ਵਾਰ ਭਾਰਤ ਦੇ ਵੀ ਹੋਰ ਹਿੱਸਿਆਂ ਤੋਂ ਲੋਕ ਆਏ ਹਨ, ਉਨ੍ਹਾਂ ਨੂੰ ਮੈਂ ਜ਼ਰੂਰ ਤਾਕੀਦ ਕਰਾਂਗਾ ਇਸ ਮਹਾਤਮਾ ਮੰਦਿਰ ਵਿੱਚ ਇੱਕ ਦਾਂਡੀ ਕੁਟੀਰ ਹੈ। ਮਹਾਤਮਾ ਗਾਂਧੀ ਪਰੰਪਰਾਗਤ ਚਿਕਿਤਸਾ ਦੇ ਪ੍ਰਣੇਤਾ ਰਹੇ ਹਨ। ਮੈਂ ਚਾਹਾਂਗਾ ਕਿ ਸਮਾਂ ਕੱਢ ਕੇ ਤੁਸੀਂ ਜ਼ਰੂਰ ਦਾਂਡੀ ਕੁਟੀਰ ਦੀ ਮੁਲਾਕਾਤ ਲਓ। ਆਜ਼ਾਦੀ  ਦੇ ਇਸ ਅੰਮ੍ਰਿਤ ਕਾਲ ਵਿੱਚ ਮਹਾਤਮਾ ਗਾਂਧੀ ਨੂੰ ਨੇੜੇ ਤੋਂ ਜਾਣਨ ਦਾ ਪ੍ਰਯਾਸ ਕਰੋ। ਇੱਕ ਅਵਸਰ ਆਯੁਰਵੇਦ ਦੇ ਨਾਲ-ਨਾਲ ਵੀ ਤੁਸੀਂ ਜਾਣ ਮਤ (ਨਾ) ਦਿਓ। ਅੱਜ ਮੈਂ ਇੱਕ ਹੋਰ ਖੁਸ਼ੀ ਦੀ ਖ਼ਬਰ ਦੇਣਾ ਚਾਹੁੰਦਾ ਹਾਂ। 

WHO ਦੇ ਸਾਡੇ ਡਾਇਰੈਕਟਰ ਜਨਰਲ ਟੇਡਰੋਸ ਮੇਰੇ ਬਹੁਤ ਅੱਛੇ ਮਿੱਤਰ ਰਹੇ ਹਨ ਅਤੇ ਜਦੋਂ ਵੀ ਮਿਲਦੇ ਸਨ ਇੱਕ ਗੱਲ ਜ਼ਰੂਰ ਕਹਿੰਦੇ ਸਨ ਕਿ ਦੇਖੋ ਮੋਦੀ ਜੀ ਮੈਂ ਜੋ ਕੁਝ ਵੀ ਹਾਂ ਨਾ ਮੈਨੂੰ ਬਚਪਨ ਤੋਂ ਪੜ੍ਹਾਇਆ ਸੀ ਭਾਰਤ ਦੇ ਟੀਚਰਸ ਮੇਰੇ ਇੱਥੇ ਸਨ ਉਨ੍ਹਾਂ ਨੇ ਪੜ੍ਹਾਇਆ ਸੀ, ਮੇਰੇ ਜੀਵਨ ਦੇ ਮਹੱਤਵਪੂਰਨ ਪੜਾਅ ’ਤੇ ਭਾਰਤੀ ਟੀਚਰਸ ਦਾ ਬਹੁਤ ਬੜਾ ਰੋਲ ਰਿਹਾ ਹੈ ਅਤੇ ਮੈਨੂੰ ਬਹੁਤ ਬੜਾ ਗਰਵ (ਮਾਣ) ਹੈ ਭਾਰਤ ਨਾਲ ਜੁੜਨ ਵਿੱਚ। ਅੱਜ ਜਦੋਂ ਸਵੇਰੇ ਮੈਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਦੇਖੋ ਭਈ ਮੈਂ ਤਾਂ ਪੱਕਾ ਗੁਜਰਾਤੀ ਹੋ ਗਿਆ ਹਾਂ। ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰਾ ਨਾਮ ਗੁਜਰਾਤੀ ਰੱਖ ਲਓ। ਹੁਣੇ ਮੰਚ ਵਿੱਚ ਵੀ ਫਿਰ ਮੈਨੂੰ ਯਾਦ ਕਰਾ ਰਹੇ ਸਨ ਕਿ ਭਈ ਮੇਰਾ ਨਾਮ ਤੈਅ ਕੀਤਾ ਕਿ ਨਹੀਂ ਕੀਤਾ।

ਤਾਂ ਮੈਂ ਅੱਜ ਮਹਾਤਮਾ ਗਾਂਧੀ ਦੀ ਇਸ ਪਵਿੱਤਰ ਭੂਮੀ ’ਤੇ ਮੇਰੇ ਇਸ ਪਰਮ ਮਿੱਤਰ ਨੂੰ ਗੁਜਰਾਤੀ ਦੇ ਨਾਤੇ ਤੁਲਸੀਭਾਈ, ਤੁਲਸੀ ਉਹ ਪੌਦਾ ਹੈ ਜੋ ਵਰਤਮਾਨ ਪੀੜ੍ਹੀ ਤਾਂ ਭੁੱਲ ਰਹੀ ਹੈ, ਲੇਕਿਨ ਪੀੜ੍ਹੀ ਦਰ ਪੀੜ੍ਹੀ ਭਾਰਤ ਦੇ ਅੰਦਰ ਹਰ ਘਰ ਦੇ ਸਾਹਮਣੇ ਉਹ ਪੌਦਾ ਲਗਾਉਣਾ, ਉਸ ਦੀ ਪੂਜਾ ਕਰਨੀ,  ਉਸ ਦੀ ਪਰੰਪਰਾ ਰਹੀ ਹੈ। ਤੁਲਸੀ ਉਹ ਪੌਦਾ ਹੈ ਜੋ ਭਾਰਤ ਦੀ ਅਧਿਆਤਮਿਕ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਸ ਲਈ ਜਦੋਂ ਆਯੁਰਵੇਦ ਦਾ ਸਮਿਟ  ਹੋ ਰਿਹਾ ਹੈ ਅਤੇ ਤੁਹਾਨੂੰ ਜਾਣ ਕਰਕੇ ਖੁਸ਼ੀ ਹੋਵੇਗੀ ਕਿ ਦੀਵਾਲੀ ਦੇ ਬਾਅਦ ਸਾਡੇ ਦੇਸ਼ ਵਿੱਚ ਉਸ ਤੁਲਸੀ ਦੀ ਸ਼ਾਦੀ ਦਾ ਬਹੁਤ ਸਮਾਰੋਹ ਹੁੰਦਾ ਹੈ।

ਯਾਨੀ ਆਯੁਰਵੇਦ ਨਾਲ ਜੁੜੀ ਹੋਈ ਇਹ ਤੁਲਸੀ ਅਤੇ ਜਦੋਂ ਗੁਜਰਾਤੀ ਹੈ ਤਾਂ ਬਿਨਾ ਭਾਈ ਦੇ ਗੱਲ ਨਹੀਂ ਚਲਦੀ ਹੈ ਅਤੇ ਇਸ ਲਈ ਤੁਹਾਡਾ ਜੋ ਗੁਜਰਾਤ ਦੇ ਪ੍ਰਤੀ ਲਗਾਅ ਬਣਿਆ ਹੈ ਹਰ ਵਾਰ ਕੁਝ ਨਾ ਕੁਝ ਗੁਜਰਾਤੀ ਬੋਲਣ ਦਾ ਤੁਹਾਡਾ ਜੋ ਪ੍ਰਯਾਸ ਰਿਹਾ ਹੈ ਤੁਹਾਨੂੰ ਜਿਨ੍ਹਾਂ ਗੁਰੂਜਨਾਂ ਨੇ ਸਿੱਖਿਆ ਦਿੱਤੀ ਹੈ,  ਉਨ੍ਹਾਂ ਦੇ ਪ੍ਰਤੀ ਤੁਸੀਂ ਲਗਾਤਾਰ ਸ਼ਰਧਾ ਭਾਵ ਵਿਅਕਤ ਕਰਦੇ ਰਹੇ ਹੋ, ਇਸ ਮਹਾਤਮਾ ਮੰਦਿਰ ਦੀ ਪਵਿੱਤਰ ਧਰਤੀ ਤੋਂ ਮੈਨੂੰ ਤੁਹਾਨੂੰ ਤੁਲਸੀਭਾਈ ਕਹਿ ਕਰਕੇ ਪੁਕਾਰਨ ਵਿੱਚ ਵਿਸ਼ੇਸ਼ ਆਨੰਦ ਹੋ ਰਿਹਾ ਹੈ।  ਮੈਂ ਫਿਰ ਇੱਕ ਵਾਰ ਅਸੀਂ ਦੋਨੋਂ ਮਹਾਨੁਭਾਵ ਇਸ ਮਹੱਤਵਪੂਰਨ ਸਮਾਰੋਹ ਵਿੱਚ ਸਾਡੇ ਦਰਮਿਆਨ ਆਏ, ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Regional languages take precedence in Lok Sabha addresses

Media Coverage

Regional languages take precedence in Lok Sabha addresses
NM on the go

Nm on the go

Always be the first to hear from the PM. Get the App Now!
...
Cabinet approves three new corridors as part of Delhi Metro’s Phase V (A) Project
December 24, 2025

The Union Cabinet chaired by the Prime Minister, Shri Narendra Modi has approved three new corridors - 1. R.K Ashram Marg to Indraprastha (9.913 Kms), 2. Aerocity to IGD Airport T-1 (2.263 kms) 3. Tughlakabad to Kalindi Kunj (3.9 kms) as part of Delhi Metro’s Phase – V(A) project consisting of 16.076 kms which will further enhance connectivity within the national capital. Total project cost of Delhi Metro’s Phase – V(A) project is Rs.12014.91 crore, which will be sourced from Government of India, Government of Delhi, and international funding agencies.

The Central Vista corridor will provide connectivity to all the Kartavya Bhawans thereby providing door step connectivity to the office goers and visitors in this area. With this connectivity around 60,000 office goers and 2 lakh visitors will get benefitted on daily basis. These corridors will further reduce pollution and usage of fossil fuels enhancing ease of living.

Details:

The RK Ashram Marg – Indraprastha section will be an extension of the Botanical Garden-R.K. Ashram Marg corridor. It will provide Metro connectivity to the Central Vista area, which is currently under redevelopment. The Aerocity – IGD Airport Terminal 1 and Tughlakabad – Kalindi Kunj sections will be an extension of the Aerocity-Tughlakabad corridor and will boost connectivity of the airport with the southern parts of the national capital in areas such as Tughlakabad, Saket, Kalindi Kunj etc. These extensions will comprise of 13 stations. Out of these 10 stations will be underground and 03 stations will be elevated.

After completion, the corridor-1 namely R.K Ashram Marg to Indraprastha (9.913 Kms), will improve the connectivity of West, North and old Delhi with Central Delhi and the other two corridors namely Aerocity to IGD Airport T-1 (2.263 kms) and Tughlakabad to Kalindi Kunj (3.9 kms) corridors will connect south Delhi with the domestic Airport Terminal-1 via Saket, Chattarpur etc which will tremendously boost connectivity within National Capital.

These metro extensions of the Phase – V (A) project will expand the reach of Delhi Metro network in Central Delhi and Domestic Airport thereby further boosting the economy. These extensions of the Magenta Line and Golden Line will reduce congestion on the roads; thus, will help in reducing the pollution caused by motor vehicles.

The stations, which shall come up on the RK Ashram Marg - Indraprastha section are: R.K Ashram Marg, Shivaji Stadium, Central Secretariat, Kartavya Bhawan, India Gate, War Memorial - High Court, Baroda House, Bharat Mandapam, and Indraprastha.

The stations on the Tughlakabad – Kalindi Kunj section will be Sarita Vihar Depot, Madanpur Khadar, and Kalindi Kunj, while the Aerocity station will be connected further with the IGD T-1 station.

Construction of Phase-IV consisting of 111 km and 83 stations are underway, and as of today, about 80.43% of civil construction of Phase-IV (3 Priority) corridors has been completed. The Phase-IV (3 Priority) corridors are likely to be completed in stages by December 2026.

Today, the Delhi Metro caters to an average of 65 lakh passenger journeys per day. The maximum passenger journey recorded so far is 81.87 lakh on August 08, 2025. Delhi Metro has become the lifeline of the city by setting the epitome of excellence in the core parameters of MRTS, i.e. punctuality, reliability, and safety.

A total of 12 metro lines of about 395 km with 289 stations are being operated by DMRC in Delhi and NCR at present. Today, Delhi Metro has the largest Metro network in India and is also one of the largest Metros in the world.