ਭਾਰਤ ਅਤੇ ਯੂਕੇ ਨੇ ਮੁਕਤ ਵਪਾਰ ਸਮਝੌਤੇ ਨੂੰ ਸਫ਼ਲਤਾਪੂਰਵਕ ਅੰਤਿਮ ਰੂਪ ਦੇ ਦਿੱਤਾ ਹੈ: ਪ੍ਰਧਾਨ ਮੰਤਰੀ
ਭਾਰਤ ਵਪਾਰ ਅਤੇ ਵਣਜ ਦਾ ਇੱਕ ਜੀਵੰਤ ਕੇਂਦਰ ਬਣ ਰਿਹਾ ਹੈ: ਪ੍ਰਧਾਨ ਮੰਤਰੀ
ਰਾਸ਼ਟਰ ਪ੍ਰਥਮ - ਪਿਛਲੇ ਇੱਕ ਦਹਾਕੇ ਤੋਂ ਭਾਰਤ ਨੇ ਲਗਾਤਾਰ ਇਸ ਨੀਤੀ ਦੀ ਪਾਲਣਾ ਕੀਤੀ ਹੈ: ਪ੍ਰਧਾਨ ਮੰਤਰੀ
ਅੱਜ ਜਦੋਂ ਕੋਈ ਭਾਰਤ ਨੂੰ ਦੇਖਦਾ ਹੈ, ਤਾਂ ਉਸ ਨੂੰ ਭਰੋਸਾ ਹੋ ਜਾਂਦਾ ਹੈ ਕਿ ਲੋਕਤੰਤਰ ਕੁਝ ਵੀ ਕਰ ਸਕਦਾ ਹੈ: ਪ੍ਰਧਾਨ ਮੰਤਰੀ
ਭਾਰਤ ਜੀਡੀਪੀ - ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਕੁੱਲ ਲੋਕ ਸਸ਼ਕਤੀਕਰਨ (ਜੀਈਪੀ) - ਕੇਂਦ੍ਰਿਤ ਪ੍ਰਗਤੀ ਵੱਲ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਪਰੰਪਰਾ ਅਤੇ ਟੈਕਨੋਲੋਜੀ ਇਕੱਠੇ ਕਿਵੇਂ ਵਧ-ਫੁੱਲ ਸਕਦੇ ਹਨ: ਪ੍ਰਧਾਨ ਮੰਤਰੀ
ਆਤਮਨਿਰਭਰਤਾ ਹਮੇਸ਼ਾ ਤੋਂ ਸਾਡੇ ਆਰਥਿਕ ਡੀਐੱਨਏ ਦਾ ਹਿੱਸਾ ਰਹੀ ਹੈ: ਪ੍ਰਧਾਨ ਮੰਤਰੀ

ਨਮਸਕਾਰ,

ਅੱਜ ਸਵੇਰ ਤੋਂ ਹੀ  ਭਾਰਤ ਮੰਡਪਮ ਦਾ ਇਹ ਪਲੈਟਫਾਰਮ ਇੱਕ ਜੀਵੰਤ ਪਲੈਟਫਾਰਮ ਬਣਿਆ ਹੋਇਆ ਹੈ। ਹੁਣ ਮੈਨੂੰ ਤੁਹਾਡੀ ਟੀਮ ਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਮਿੰਟਾਂ ਦੇ ਲਈ। ਇਹ ਸਮਿਟ ਬਹੁਤ ਵਿਭਿੰਨਤਾ ਨਾਲ ਭਰੀ ਰਹੀ ਹੈ। ਕਈ ਮਹਾਨੁਭਾਵਾਂ ਨੇ ਇਸ ਸਮਿਟ ਵਿੱਚ ਰੰਗ ਭਰੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦਾ ਵੀ ਅਨੁਭਵ ਬਹੁਤ ਹੀ ਚੰਗਾ ਰਿਹਾ ਹੋਵੇਗਾ। ਇਸ ਸਮਿਟ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਮੌਜੂਦਗੀ, ਇਹ ਆਪਣੇ ਆਪ ਵਿੱਚ ਸ਼ਾਇਦ ਇਸ ਦਾ ਯੂਨੀਕਨੇਸ ਬਣ ਗਿਆ ਹੈ। ਖਾਸ ਤੌਰ ‘ਤੇ ਸਾਡੀਆਂ ਡ੍ਰੋਨ ਦੀਦੀਆਂ ਨੇ, ਲਖਪਤੀ ਦੀਦੀਆਂ ਨੇ ਜੋ ਆਪਣੇ ਅਨੁਭਵ ਸਾਂਝੇ ਕੀਤੇ, ਜਦੋਂ ਮੈਂ ਇਨ੍ਹਾਂ ਸਭ Anchors ਨੂੰ ਮਿਲਿਆ ਹੁਣ, ਮੈਂ ਦੇਖ ਰਿਹਾ ਸੀ, ਇੰਨੇ ਉਮੰਗ ਨਾਲ ਉਹ ਆਪਣਾ ਅਨੁਭਵ ਦੱਸ ਰਹੇ ਸਨ, ਉਨ੍ਹਾਂ ਦੇ ਇੱਕ-ਇੱਕ dialogue ਉਨ੍ਹਾਂ ਨੂੰ ਯਾਦ ਸਨ। ਯਾਨੀ ਆਪਣੇ ਆਪ ਵਿੱਚ ਇਹ ਬਹੁਤ ਪ੍ਰੇਰਿਤ ਕਰਨ ਵਾਲਾ ਅਵਸਰ ਰਿਹਾ ਹੈ।

ਸਾਥੀਓ,

ਇਹ ਉਸ ਬਦਲਦੇ ਭਾਰਤ ਦਾ ਪ੍ਰਤੀਬਿੰਬ ਹੈ, ਜੋ ਹਰ ਖੇਤਰ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਸ ਬਦਲਦੇ ਭਾਰਤ ਦਾ ਸਭ ਤੋਂ ਵੱਡਾ ਸੁਪਨਾ ਹੈ-2047 ਤੱਕ ਵਿਕਸਿਤ ਭਾਰਤ। ਦੇਸ਼ ਦੇ ਕੋਲ ਸਮਰੱਥਾ ਹੈ, ਦੇਸ਼ ਦੇ ਕੋਲ ਸੰਸਾਧਨ ਹੈ ਅਤੇ ਦੇਸ਼ ਦੇ ਕੋਲ ਇੱਛਾਸ਼ਕਤੀ ਵੀ ਹੈ। ਸਵਾਮੀ ਵਿਵੇਕਾਨੰਦ ਜੀ ਕਹਿੰਦੇ ਸਨ-ਉਠੋ, ਜਾਗੋ ਅਤੇ ਤਦ ਤੱਕ ਨਾ ਰੁਕੋ, ਜਦੋਂ ਤੱਕ ਆਪਣਾ ਲਕਸ਼ ਪ੍ਰਾਪਤ ਨਾ ਕਰ ਲਵੋ। ਅੱਜ ਇਹੀ ਭਾਵਨਾ ਮੈਂ ਹਰ ਦੇਸ਼ਵਾਸੀ ਵਿੱਚ ਦੇਖ ਰਿਹਾ ਹਾਂ। ਵਿਕਸਿਤ ਭਾਰਤ ਦੇ ਲਕਸ਼ ਦੀ ਪ੍ਰਾਪਤੀ ਵਿੱਚ ਅਜਿਹੇ ਮੰਥਨ, ਅਜਿਹੀਆਂ ਚਰਚਾਵਾਂ ਅਤੇ ਉਸ ਵਿੱਚ ਵੀ ਨੌਜਵਾਨਾਂ ਦੀ ਭਾਗੀਦਾਰੀ, ਇਸ ਦੀ ਬਹੁਤ ਵੱਡੀ ਭੂਮਿਕਾ ਹੈ। ਤੁਸੀਂ ਇੰਨੀ ਸ਼ਾਨਦਾਰ ਸਮਿਟ ਦਾ ਆਯੋਜਨ ਕੀਤਾ ਅਤੇ ਇਸ ਦੇ ਲਈ ਮੈਂ ਮੇਰੇ ਮਿੱਤਰ ਅਤਿਦੇਬ ਸਰਕਾਰ ਜੀ ਨੂੰ, ਮੇਰੇ ਪੁਰਾਣੇ ਸਾਥੀ ਰਜਨੀਸ਼ ਨੂੰ ਅਤੇ ਏਬੀਪੀ ਨੈੱਟਵਰਕ ਦੀ ਪੂਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਭਾਰਤ ਦੇ ਲਈ ਇੱਕ ਇਤਿਹਾਸਿਕ ਦਿਨ ਹੈ। ਕੁਝ ਦੇਰ ਪਹਿਲਾਂ, ਮੇਰੇ ਇੱਥੇ ਆਉਣ ਤੋਂ ਪਹਿਲਾਂ ਹੀ ਮੇਰੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਹੋਈ ਹੈ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ India-UK Free Trade Agreement ਹੁਣ ਫਾਈਨਲ ਹੋ ਚੁੱਕਿਆ ਹੈ। ਵਿਸ਼ਵ ਦੀ ਦੋ ਵੱਡੀਆਂ ਅਤੇ ਓਪਨ market ਇਕੌਨਮੀਜ਼ ਦਰਮਿਆਨ ਆਪਸੀ ਵਪਾਰ ਅਤੇ ਆਰਥਿਕ ਸਹਿਯੋਗ ਦਾ ਇਹ ਸਮਝੌਤਾ, ਦੋਨਾਂ ਦੇਸ਼ਾਂ ਦੇ ਵਿਕਾਸ ਦਾ ਨਵਾਂ ਅਧਿਆਏ ਜੋੜੇਗਾ। ਇਹ ਸਾਡੇ ਨੌਜਵਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਇਸ ਨਾਲ ਭਾਰਤ ਵਿੱਚ economic activity ਨੂੰ boost ਮਿਲੇਗਾ ਅਤੇ Indian businesses ਅਤੇ MSMEs ਲਈ ਨਵੀਂ opportunities  ਦੇ ਰਾਹ ਖੁੱਲ੍ਹਣਗੇ। ਤੁਹਾਨੂੰ ਪਤਾ ਹੈ ਕੁਝ ਹੀ ਸਮਾਂ ਪਹਿਲਾਂ ਅਸੀਂ UAE, Australia, Mauritius, ਇਨ੍ਹਾਂ ਦੇ ਨਾਲ ਵੀ trade agreements ਸਾਈਨ ਕੀਤੇ ਹਨ। ਯਾਨੀ ਭਾਰਤ ਅੱਜ ਸਿਰਫ਼ reforms ਹੀ ਨਹੀਂ ਕਰ ਰਿਹਾ, ਸਗੋਂ ਦੁਨੀਆ ਦੇ ਨਾਲ actively engage ਕਰਕੇ ਆਪਣੇ ਆਪ ਨੂੰ ਇੱਕ vibrant trade ਅਤੇ ਕਾਮਰਸ hub ਬਣਾ ਰਿਹਾ ਹੈ।

ਸਾਥੀਓ,

ਵੱਡੇ ਫੈਸਲੇ ਲੈਣ ਲਈ, ਆਪਣੇ ਟੀਚਿਆਂ ਦੀ ਪ੍ਰਾਪਤੀ ਲਈ, ਜ਼ਰੂਰੀ ਹੈ ਕਿ ਦੇਸ਼ ਦਾ ਹਿਤ ਸਰਬਉੱਚ ਰੱਖਿਆ ਜਾਵੇ, ਦੇਸ਼ ਦੀ ਸਮਰੱਥਾ ‘ਤੇ ਭਰੋਸਾ ਕੀਤਾ ਜਾਵੇ। ਲੇਕਿਨ ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਦਹਾਕਿਆਂ ਤੱਕ ਇੱਕ ਵਿਪਰਿਤ ਧਾਰਾ ਵਹੀ। ਅਤੇ ਦੇਸ਼ ਨੇ ਇਸ ਦਾ ਬਹੁਤ ਨੁਕਸਾਨ ਉਠਾਇਆ। ਇੱਕ ਦੌਰ ਸੀ, ਜਦੋਂ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ, ਕੋਈ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਸੀ, ਕਿ ਦੁਨੀਆ ਕੀ ਸੋਚੇਗੀ, ਵੋਟ ਮਿਲੇਗਾ ਜਾਂ ਨਹੀਂ ਮਿਲੇਗਾ, ਕੁਰਸੀ ਬਚੇਗੀ ਕਿ ਨਹੀਂ ਬਚੇਗੀ, ਕਿਤੇ ਵੋਟਬੈਂਕ ਤਾਂ ਖਿੰਡ ਜਾਵੇਗਾ ਕਿ ਨਹੀਂ। ਕਈ ਤਰ੍ਹਾਂ ਦੇ ਸੁਆਰਥਾਂ ਦੇ ਕਾਰਨ, ਵੱਡੇ ਫੈਸਲੇ, ਵੱਡੇ ਰਿਫਾਰਮ ਟਲਦੇ ਹੀ ਜਾ ਰਹੇ ਸਨ।

ਸਾਥੀਓ,

ਕੋਈ ਵੀ ਦੇਸ਼ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ ਹੈ। ਦੇਸ਼ ਤਾਂ ਤਦ ਅੱਗੇ ਵਧਦਾ ਹੈ, ਜਦੋਂ ਫੈਸਲਿਆਂ ਦੀ ਇੱਕੋ ਇੱਕ ਕਸੌਟੀ ਹੋਵੇ- Nation First, ਰਾਸ਼ਟਰ ਪ੍ਰਥਮ। ਬੀਤੇ ਇੱਕ ਦਹਾਕੇ ਵਿੱਚ ਭਾਰਤ ਇਸ ਨੀਤੀ ਨੂੰ ਲੈ ਕੇ ਚਲਿਆ ਹੈ। ਅਤੇ ਅੱਜ ਅਸੀਂ ਇਸ ਦੇ ਨਤੀਜੇ ਵੀ ਦੇਖ ਰਹੇ ਹਾਂ।

ਸਾਥੀਓ,

ਪਿਛਲੇ 10-11 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਅਜਿਹੇ ਫੈਸਲੇ ਲਏ ਹਨ, ਜੋ ਦਹਾਕਿਆਂ ਤੋਂ ਲਟਕੇ, ਅਟਕੇ ਅਤੇ ਭਟਕੇ ਹੋਏ ਸਨ, ਜੋ ਰਾਜਨੀਤਕ ਇੱਛਾਸ਼ਕਤੀ ਦੇ ਅਭਾਵ ਵਿੱਚ ਡੱਬਿਆ ਵਿੱਚ ਬੰਦ ਹੋ ਗਏ ਸਨ। ਹੁਣ ਜਿਵੇਂ ਇੱਕ ਉਦਾਹਰਣ, ਸਾਡੇ ਬੈਂਕਿੰਗ ਸੈਕਟਰ ਦੀ ਹੈ-ਬੈਂਕਿੰਗ ਸੈਕਟਰ ਜੋ ਇਕੌਨਮੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਪਹਿਲਾਂ ਅਜਿਹੀ ਕੋਈ ਸਮਿਟ ਨਹੀਂ ਹੁੰਦੀ ਸੀ, ਜੋ ਬੈਂਕਾਂ ਦੇ ਘਾਟੇ ‘ਤੇ ਗੱਲ ਕੀਤੇ ਬਿਨਾ ਪੂਰੀ ਹੁੰਦੀ ਸੀ। ਅਤੇ ਵਾਕਾਈ 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਬੈਂਕ ਪੂਰੀ ਤਰ੍ਹਾਂ ਬਰਬਾਦ ਹੋਣ ਦੇ ਕਗਾਰ ‘ਤੇ ਸਨ। ਹੁਣ ਅੱਜ ਕੀ ਸਥਿਤੀ ਹੈ? ਅੱਜ ਭਾਰਤ ਦਾ ਬੈਂਕਿੰਗ ਸੈਕਟਰ ਦੁਨੀਆ ਦੇ ਸਭ ਤੋਂ ਮਜ਼ਬੂਤ ਸਿਸਟਮਜ਼ ਵਿੱਚੋਂ ਇੱਕ ਹੈ। ਸਾਡੇ ਬੈਂਕ ਰਿਕਾਰਡ ਪ੍ਰੌਫਿਟ ਵਿੱਚ ਹਨ ਅਤੇ ਡਿਪੌਜ਼ਿਟਰਸ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ। ਇਹ ਇਸ ਲਈ ਹੋਇਆ, ਕਿਉਂਕਿ ਸਾਡੀ ਸਰਕਾਰ ਨੇ ਬੈਂਕਿੰਗ ਸੈਕਟਰ ਵਿੱਚ ਲਗਾਤਾਰ Reforms ਕੀਤੇ, ਦੇਸ਼ ਹਿਤ ਵਿੱਚ ਛੋਟੇ ਬੈਂਕਾਂ ਦਾ ਮਰਜ਼ਰ ਕੀਤਾ, ਉਨ੍ਹਾਂ ਦੀ ਸਮਰੱਥਾ ਵਧਾਈ। ਤੁਹਾਨੂੰ ਏਅਰ ਇੰਡੀਆ ਦੀ ਪੁਰਾਣੀ ਹਾਲਤ ਵੀ ਯਾਦ ਹੋਵੇਗੀ। ਏਅਰ ਇੰਡੀਆ ਡੁੱਬ ਰਹੀ ਸੀ, ਹਰ ਵਰ੍ਹੇ ਦੇਸ਼ ਦੇ ਹਜ਼ਾਰਾਂ ਕਰੋੜ ਰੁਪਏ ਡੁੱਬ ਰਹੇ ਸਨ, ਲੇਕਿਨ ਫਿਰ ਵੀ ਪਹਿਲਾਂ ਦੀ ਸਰਕਾਰ ਫੈਸਲਾ ਲੈਣ ਤੋਂ ਡਰਦੀ ਰਹੀ। ਅਸੀਂ ਫੈਸਲਾ ਲਿਆ ਅਤੇ ਦੇਸ਼ ਨੂੰ ਲਗਾਤਾਰ ਹੋ ਰਹੇ ਨੁਕਸਾਨ ਤੋਂ ਬਚਾਇਆ ਕਿਉਂ? ਕਿਉਂਕਿ ਸਾਡੇ ਲਈ ਦੇਸ਼ਹਿਤ ਸਰਬਉੱਚ ਹੈ।

ਸਾਥੀਓ,

ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਮੰਨਿਆ ਸੀ, ਕਿ ਜੇਕਰ ਸਰਕਾਰ ਇੱਕ ਰੁਪਿਆ ਗ਼ਰੀਬ ਨੂੰ ਭੇਜਦੀ ਹੈ, ਤਾਂ ਉਸ  ਵਿੱਚੋਂ 85 ਪੈਸਾ ਲੁੱਟ ਜਾਂਦਾ ਹੈ। ਸਰਕਾਰਾਂ ਬਦਲਦੀਆਂ ਰਹੀਆਂ, ਸਾਲ ਬੀਤਦੇ ਰਹੇ, ਲੇਕਿਨ ਗ਼ਰੀਬ ਦੇ ਹੱਕ ਦਾ ਪੂਰਾ ਪੈਸਾ ਉਸ ਨੂੰ ਮਿਲੇ, ਇਸ ਦਿਸ਼ਾ ਵਿੱਚ ਠੋਸ ਕੰਮ ਨਹੀਂ ਹੋਇਆ। ਗ਼ਰੀਬ ਦਾ ਪੂਰਾ ਪੈਸਾ ਗ਼ਰੀਬ ਨੂੰ ਮਿਲੇ, ਇੱਕ ਰੁਪਿਆ ਦਿੱਲੀ ਤੋਂ ਨਿਕਲੇ, ਤਾਂ ਸੌ ਦੇ ਸੌ ਪੈਸੇ ਉਸ ਦੇ ਕੋਲ ਪਹੁੰਚਣੇ ਚਾਹੀਦੇ ਹਨ। ਇਸ ਦੇ ਲਈ ਅਸੀਂ ਡਾਇਰੈਕਟ ਬੈਨੀਫਿਟ transfer ਦੀ ਵਿਵਸਥਾ ਕੀਤੀ। ਅਤੇ ਇਸ ਨਾਲ ਸਰਕਾਰੀ ਸਕੀਮਸ ਵਿੱਚ ਲੀਕੇਜ ਰੁਕੀ, ਲਾਭਾਰਥੀਆਂ ਤੱਕ ਸਿੱਧਾ ਬੈਨੀਫਿਟ ਪਹੁੰਚਿਆ। ਸਰਕਾਰ ਦੀਆਂ ਫਾਈਲਾਂ ਵਿੱਚ 10 ਕਰੋੜ ਅਜਿਹੇ ਫਰਜ਼ੀ ਲਾਭਾਰਥੀ ਸਨ, ਇਹ ਜ਼ਰਾ ਸਮਝਣਾ, 10 ਕਰੋੜ ਅਜਿਹੇ ਫਰਜ਼ੀ ਲਾਭਾਰਥੀ ਸਨ,  ਜਿਨ੍ਹਾਂ ਦਾ ਕਦੇ ਜਨਮ ਵੀ ਨਹੀਂ ਹੋਇਆ ਸੀ। ਅਤੇ ਉਨ੍ਹਾਂ ਨੂੰ ਪੂਰੇ ਠਾਠ ਨਾਲ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਸਨ। 10 ਕਰੋੜ, ਪਹਿਲਾਂ ਵਾਲੇ ਇਹੀ ਸਿਸਟਮ ਬਣਾ ਕੇ ਗਏ ਸਨ। ਸਾਡੀ ਸਰਕਾਰ ਨੇ ਇਨ੍ਹਾਂ 10 ਕਰੋੜ ਫਰਜ਼ੀ ਨਾਮਾਂ ਨੂੰ ਸਿਸਟਮ ਤੋਂ ਹਟਾਇਆ ਅਤੇ DBT ਰਾਹੀਂ ਸਿੱਧਾ ਪੂਰਾ ਪੈਸਾ ਗ਼ਰੀਬਾਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ। ਇਸ ਨਾਲ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ, ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਗਲਤ ਹੱਥਾਂ ਵਿੱਚ ਜਾਣ ਤੋਂ ਬਚਿਆ ਹੈ। ਮਤਲਬ ਇਹ ਤੁਹਾਡਾ ਪੈਸਾ ਬਚਾਇਆ ਹੈ। ਪੈਸਾ ਤੁਹਾਡਾ ਬਚਿਆ, ਗਾਲੀ ਮੋਦੀ ਨੇ ਖਾਈ।

 

ਸਾਥੀਓ,

ਤੁਸੀਂ ਵਨ ਰੈਂਕ ਵਨ ਪੈਨਸ਼ਨ ਦਾ ਮਾਮਲਾ ਹੀ ਦੇਖੋ, ਇਹ ਕਈ ਦਹਾਕਿਆਂ ਤੋਂ ਲਟਕਿਆ ਹੋਇਆ ਸੀ। ਪਹਿਲਾਂ ਇਹ ਤਰਕ ਦੇ ਕੇ ਇਸ ਨੂੰ ਠੁਕਰਾਇਆ ਜਾਂਦਾ , ਕਿ ਇਸ ਨਾਲ ਸਰਕਾਰੀ ਖਜਾਨੇ ‘ਤੇ ਬੋਝ ਪਵੇਗਾ। ਸਾਡੀ ਸਰਕਾਰ ਨੇ ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਖਪਾਉਣ ਵਾਲਿਆਂ ਦੇ ਹਿਤਾਂ ਨੂੰ ਸਰਬਉੱਚ ਰੱਖਿਆ। ਅੱਜ OROP ਤੋਂ ਲੱਖਾਂ-ਲੱਖ ਸੈਨਿਕ ਪਰਿਵਾਰਾਂ ਦਾ ਫਾਇਦਾ ਹੋ ਰਿਹਾ ਹੈ। ਹੁਣ ਤੱਕ ਸਾਡੀ ਸਰਕਾਰ OROP ਦੇ ਸਵਾ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸਾਬਕਾ ਸੈਨਿਕਾਂ ਨੂੰ ਦੇ ਚੁੱਕੀ ਹੈ।

ਸਾਥੀਓ,

ਦੇਸ਼ ਵਿੱਚ ਗ਼ਰੀਬ ਪਰਿਵਾਰਾਂ ਨੂੰ ਵੀ ਰਿਜ਼ਰਵੇਸ਼ਨ ਮਿਲੇ, ਇਸ ਨੂੰ ਲੈ ਕੇ ਵੀ ਦਹਾਕਿਆਂ ਤੱਕ ਸਿਰਫ਼ ਗੱਲਾਂ ਹੋਈਆਂ। ਇਸ ਨੂੰ ਲਾਗੂ ਕਰਨ ਦਾ ਫੈਸਲਾ ਸਾਡੀ ਸਰਕਾਰ ਨੇ ਕੀਤਾ। ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਹਿਲਾਵਾਂ ਨੂੰ ਤੈਂਤੀਸ ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਮਾਮਲੇ ਵਿੱਚ ਕੀ-ਕੀ ਹੁੰਦਾ ਰਿਹਾ, ਇਹ ਵੀ ਦੇਸ਼ ਨੇ ਪੂਰੀ ਤਰ੍ਹਾਂ ਦੇਖਿਆ ਹੈ। ਇਸ ਦੇ ਪਿੱਛੇ ਵੀ ਕੁਝ ਲੋਕਾ ਦਾ ਸੁਆਰਥ ਸੀ। ਲੇਕਿਨ ਰਾਸ਼ਟਰ ਹਿਤ ਵਿੱਚ ਇਹ ਜ਼ਰੂਰੀ ਸੀ। ਇਸ ਲਈ ਸਾਡੀ ਸਰਕਾਰ ਨੇ ਲੋਕ ਸਭਾ- ਵਿਧਾਨ ਸਭਾ ਵਿੱਚ ਵੂਮੈਨ ਰਿਜ਼ਰਵੇਸ਼ਨ ਦਾ ਕਾਨੂੰਨ ਬਣਾ ਕੇ, ਨਾਰੀ ਸ਼ਕਤੀ ਨੂੰ ਹੋਰ ਸਸ਼ਕਤ ਕੀਤਾ।

ਸਾਥੀਓ,

ਅਤੀਤ ਵਿੱਚ ਕਿੰਨੇ ਹੀ ਅਜਿਹੇ ਵਿਸ਼ੇ ਰਹੇ ਜਿਨ੍ਹਾਂ ‘ਤੇ ਚਰਚਾ ਕਰਨ ਲਈ ਹੀ ਕੋਈ ਤਿਆਰ ਨਹੀਂ ਸੀ। ਡਰ ਸੀ ਕਿ ਕਿਤੇ ਵੋਟ ਬੈਂਕ ਨਾਰਾਜ਼ ਹੋ ਜਾਵੇ ਤਾਂ। ਹੁਣ ਜਿਵੇਂ ਟ੍ਰਿਪਲ ਤਲਾਕ ਦਾ ਮਾਮਲਾ ਹੈ। ਇਸ ਨਾਲ ਅਣਗਿਣਤ ਮੁਸਲਿਮ ਭੈਣਾਂ ਦਾ ਜੀਵਨ ਬਰਬਾਦ ਹੋਇਆ। ਲੇਕਿਨ ਸੱਤਾ ਵਿੱਚ ਬੈਠੇ ਲੋਕਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਮਹਿਲਾਵਾਂ ਦੇ ਹਿਤ ਵਿੱਚ, ਮੁਸਲਿਮ ਪਰਿਵਾਰਾਂ ਦੇ ਹਿਤ ਵਿੱਚ, ਸਾਡੀ ਸਰਕਾਰ ਨੇ ਟ੍ਰਿਪਲ ਤਲਾਕ ਦੇ ਵਿਰੁੱਧ ਕਾਨੂੰਨ ਬਣਾਇਆ। ਵਕਫ਼ ਕਾਨੂੰਨ ਵਿੱਚ ਜ਼ਰੂਰੀ ਸੁਧਾਰ ਦੀ ਜ਼ਰੂਰਤ ਵੀ ਕਈ  ਦਹਾਕਿਆਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਲੇਕਿਨ ਵੋਟਬੈਂਕ ਨੂੰ ਖੁਸ਼ ਕਰਨ ਲਈ ਇਸ ਨੇਕ ਕੰਮ ਨੂੰ ਵੀ ਬਦਨਾਮ ਕਰਕੇ ਰੱਖਿਆ ਗਿਆ ਸੀ। ਹੁਣ ਜਾ ਕੇ, ਵਕਫ਼ ਕਾਨੂੰਨ ਵਿੱਚ ਉਹ ਸੰਸ਼ੋਧਨ ਕੀਤੇ ਗਏ ਹਨ, ਜੋ ਸਹੀ ਮਾਇਨਿਆਂ ਵਿੱਚ ਮੁਸਲਿਮ ਮਾਤਾਵਾਂ-ਭੈਣਾਂ, ਗ਼ਰੀਬ ਮੁਸਲਮਾਨ-ਪਸਮੰਦਾ ਮੁਸਲਮਾਨਾਂ ਦੇ ਕੰਮ ਆਵੇਗਾ।

ਸਾਥੀਓ,

ਇੱਕ ਹੋਰ ਬਹੁਤ ਵੱਡਾ ਕੰਮ ਹੋਇਆ ਹੈ, ਜਿਸ ਦੀ ਚਰਚਾ ਉਨੀ ਨਹੀਂ ਹੁੰਦੀ। ਇਹ ਕੰਮ ਨਦੀਆਂ ਨੂੰ ਜੋੜਨ ਨਾਲ ਜੁੜਿਆ ਹੈ। ਹੁਣ ਪਾਣੀ ਦੇ ਸਬੰਧ ਵਿੱਚ ਅਤਿਦੇਬ ਜੀ ਨੇ ਪੁੱਛਿਆ, ਕੀ ਕਰੋਗੇ? ਦਹਾਕਿਆਂ ਤੱਕ ਸਾਡੀਆਂ ਨਦੀਆਂ ਦੇ ਪਾਣੀ ਨੂੰ ਤਣਾਅ ਦਾ, ਝਗੜੇ ਦਾ ਵਿਸ਼ਾ ਬਣਾ ਕੇ ਰੱਖਿਆ ਗਿਆ। ਪਰ ਸਾਡੀ ਸਰਕਾਰ ਨੇ, ਰਾਜ ਸਰਕਾਰਾਂ ਦੇ ਨਾਲ ਮਿਲ ਕੇ, ਨਦੀਆਂ ਨੂੰ ਜੋੜਨ ਦਾ ਮਹਾ ਅਭਿਯਾਨ ਸ਼ੁਰੂ ਕੀਤਾ ਹੈ। ਕੇਨ ਬੇਤਵਾ ਲਿੰਕ ਪ੍ਰੋਜੈਕਟ, ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜਕੈਟ, ਇਨ੍ਹਾਂ ਤੋਂ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ। ਵੈਸੇ ਅੱਜਕੱਲ੍ਹ ਤਾਂ ਮੀਡੀਆ ਵਿੱਚ ਪਾਣੀ ਨੂੰ ਲੈ ਕੇ ਬਹੁਤ ਚਰਚਾ ਚਲ ਰਹੀ ਹੈ। ਤੁਸੀਂ ਬਹੁਤ ਜਲਦੀ ਸਮਝ ਜਾਂਦੇ ਹੋ। ਪਹਿਲਾਂ ਭਾਰਤ ਦੇ ਹੱਕ ਦਾ ਪਾਣੀ ਵੀ ਬਾਹਰ ਜਾ ਰਿਹਾ ਸੀ, ਹੁਣ ਭਾਰਤ ਦਾ ਪਾਣੀ, ਭਾਰਤ ਦੇ ਹੱਕ ਵਿੱਚ ਵਹੇਗਾ, ਭਾਰਤ ਦੇ ਹੱਕ ਵਿੱਚ ਰੁਕੇਗਾ, ਅਤੇ ਭਾਰਤ ਦੇ ਹੀ ਕੰਮ ਆਵੇਗਾ।

ਸਾਥੀਓ,

ਅਕਸਰ ਲੋਕ ਇਸ ਗੱਲ ਨੂੰ ਦੁਹਰਾਉਂਦੇ ਹਨ ਕਿ ਇੰਨੇ ਦਹਾਕਿਆਂ ਬਾਅਦ, ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਹੋਇਆ, ਲੇਕਿਨ ਇੱਕ ਗੱਲ ‘ਤੇ ਚਰਚਾ ਨਹੀਂ ਹੁੰਦੀ ਕਿ ਦਹਾਕਿਆਂ ਦੇ ਇੰਤਜ਼ਾਰ ਦੇ ਬਾਅਦ, ਸਾਡੀ ਸਰਕਾਰ ਨੇ ਹੀ ਇੱਥੇ ਦਿੱਲੀ ਵਿੱਚ ਡਾਕਟਰ ਬਾਬਾ ਸਾਹੇਬ ਅੰਬੇਡਕਰ ਨੈਸ਼ਨਲ ਮੈਮੋਰੀਅਲ ਵੀ ਬਣਾਇਆ। ਅਟਲ ਜੀ ਦੀ ਜਦੋਂ ਸਰਕਾਰ ਸੀ, ਉਸ ਸਮੇਂ ਇਸ ਦੀ ਗੱਲ ਸ਼ੁਰੂ ਹੋਈ ਸੀ, ਲੇਕਿਨ ਇਸ ਦੇ ਨਿਰਮਾਣ ਦਾ ਕੰਮ ਵੀ ਇੱਕ ਦਹਾਕੇ ਤੱਕ ਲਟਕਿਆ ਰਿਹਾ। ਸਾਡੀ ਸਰਕਾਰ ਨੇ ਇਸ ਨੂੰ ਤਾਂ ਪੂਰਾ ਕੀਤਾ ਹੀ, ਦੇਸ਼ ਅਤੇ ਦੁਨੀਆ ਵਿੱਚ ਬਾਬਾ ਸਾਹੇਬ ਨਾਲ ਜੁੜੇ ਪ੍ਰਮੁੱਖ ਸਥਾਨਾਂ ਨੂੰ ਪੰਚਤੀਰਥ ਦੇ ਰੂਪ ਵਿੱਚ ਵਿਕਸਿਤ ਕੀਤਾ ਹੈ।

 

ਸਾਥੀਓ,

2014 ਵਿੱਚ ਸਾਡੀ ਸਰਕਾਰ ਅਜਿਹੀ ਸਥਿਤੀ ਵਿੱਚ ਬਣੀ ਸੀ, ਜਦੋਂ ਸਰਕਾਰਾਂ ‘ਤੇ ਦੇਸ਼ਵਾਸੀਆਂ ਦਾ ਵਿਸ਼ਵਾਸ ਲਗਭਗ ਟੁੱਟ ਚੁੱਕਿਆ ਸੀ। ਕੁਝ ਲੋਕ ਤਾਂ ਇਹ ਸਵਾਲ ਉਠਾਉਣ ਲਗੇ ਸਨ, ਕਿ ਕੀ ਸਾਡੇ ਦੇਸ਼ ਵਿੱਚ ਲੋਕਤੰਤਰ ਅਤੇ ਵਿਕਾਸ ਨਾਲ-ਨਾਲ ਚਲ ਸਕਦੇ ਹਨ? ਲੇਕਿਨ ਅੱਜ, ਜਦੋਂ ਕੋਈ ਭਾਰਤ ਨੂੰ ਦੇਖਦਾ ਹੈ, ਤਾਂ ਮਾਣ ਨਾਲ ਕਹਿ ਸਕਦਾ ਹੈ- “ਡੈਮੋਕ੍ਰੇਸੀ ਕੈਨ ਡਿਲੀਵਰ” ਯਾਨੀ ਡੈਮੋਕ੍ਰੇਸੀ ਰਿਜ਼ਲਟਸ ਦੇ ਸਕਦੀ ਹੈ। ਪਿਛਲੇ ਇੱਕ ਦਹਾਕੇ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ, ਇਸ ਨਾਲ ਪੂਰੀ ਦੁਨੀਆ ਨੂੰ ਇਹ ਸੰਦੇਸ਼ ਮਿਲਿਆ ਹੈ, ਡੈਮੋਕ੍ਰੇਸੀ ਕੈਨ ਡਿਲੀਵਰ। ਜਿਨ੍ਹਾਂ ਕਰੋੜਾਂ ਛੋਟੇ ਉੱਦਮੀਆਂ ਨੂੰ ਮੁਦਰਾ ਯੋਜਨਾ ਤੋਂ ਲੋਨ ਮਿਲਿਆ, ਉਨ੍ਹਾਂ ਨੂੰ ਅੱਜ ਮਹਿਸੂਸ ਹੁੰਦਾ ਹੈ ਕਿ , ਡੈਮੋਕ੍ਰੇਸੀ ਕੈਨ ਡਿਲੀਵਰ।

ਸਾਡੇ ਦੇਸ਼ ਵਿੱਚ ਦਰਜਨਾਂ ਜ਼ਿਲ੍ਹਿਆਂ ਨੂੰ ਪਿਛੜੇ ਹੋਣ ਦਾ ਠੱਪਾ ਲਗਾ ਕੇ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ ਸੀ। ਅੱਜ ਜਦੋਂ ਉਹੀ ਜ਼ਿਲ੍ਹੇ ਐਸਪੀਰੇਸ਼ਨਲ ਡਿਸਟ੍ਰਿਕਸ ਬਣ ਕੇ ਵਿਕਾਸ ਦੇ ਪੈਰਾਮੀਟਰਸ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਤਾਂ ਸਪਸ਼ਟ ਹੁੰਦਾ ਹੈ-ਡੈਮੋਕ੍ਰੇਸੀ ਕੈਨ ਡਿਲੀਵਰ। ਇੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਸਾਡੇ ਦੇਸ਼ ਵਿੱਚ ਟ੍ਰਾਈਬਲਸ ਵਿੱਚ ਵੀ ਅਜਿਹੀਆਂ ਬਹੁਤ ਪਿਛੜੀਆਂ ਟ੍ਰਾਈਬਲ ਜਾਤੀਆਂ ਸਨ, ਜਿਨ੍ਹਾਂ ਤੱਕ ਵਿਕਾਸ ਦਾ ਲਾਭ ਨਹੀਂ ਪਹੁੰਚ ਪਾਇਆ ਸੀ। ਅੱਜ ਜਦੋਂ ਪੀਐਮ ਜਨਮਨ ਯੋਜਨਾ ਨਾਲ ਇਨ੍ਹਾਂ ਜਾਤੀਆਂ ਤੱਕ ਸਰਕਾਰੀ ਸੁਵਿਧਾ ਪਹੁੰਚੀ ਹੈ, ਤਾਂ ਉਨ੍ਹਾਂ ਨੂੰ ਵੀ ਭਰੋਸਾ ਹੋਇਆ ਹੈ, ਡੈਮੋਕ੍ਰੇਸੀ ਕੈਨ ਡਿਲੀਵਰ! ਦੇਸ਼ ਦਾ ਵਿਕਾਸ, ਦੇਸ਼ ਦੇ ਸੰਸਾਧਨ, ਅੰਤਿਮ ਵਿਅਕਤੀ ਤੱਕ ਬਿਨਾ ਕਿਸੇ ਭੇਦਭਾਵ ਪਹੁੰਚਣ, ਲੋਕਤੰਤਰ ਦਾ ਅਸਲੀ ਅਰਥ, ਅਸਲੀ ਉਦੇਸ਼ ਇਹੀ ਹੈ ਅਤੇ ਸਾਡੀ ਸਰਕਾਰ ਇਹੀ ਕਰ ਰਹੀ ਹੈ।

ਸਾਥੀਓ,

ਅੱਜ ਇੱਕ ਅਜਿਹੇ ਭਾਰਤ ਦਾ ਨਿਰਮਾਣ ਹੋ ਰਿਹਾ ਹੈ, ਜਿਸ ਦੇ ਵਿਕਾਸ ਦੀ ਗਤੀ ਤੇਜ਼ ਹੋਵੇ ਅਤੇ ਉਹ ਭਾਰਤ ਸੋਚ ਨਾਲ, ਸੰਕਲਪ ਨਾਲ ਅਤੇ ਸੰਵੇਦਨਾ ਨਾਲ ਵੀ ਸਮ੍ਰਿੱਧ ਹੋਵੇ। ਅਸੀਂ Human Centric Globalisation ਦਾ ਉਹ ਰਾਹ ਚੁਣਿਆ ਹੈ, ਜਿੱਥੇ ਗ੍ਰੋਥ ਸਿਰਫ਼ ਬਜ਼ਾਰ ਨਾਲ ਤੈਅ ਨਹੀਂ ਹੋਵੇਗੀ। ਲੋਕਾਂ ਨੂੰ ਗਰਿਮਾ ਦਾ ਜੀਵਨ ਮਿਲੇ, ਉਨ੍ਹਾਂ ਦੇ ਸੁਪਨੇ ਪੂਰੇ ਹੋਣ, ਸਾਡੇ ਲਈ ਇਹ ਵਿਕਾਸ ਦਾ ਵੱਡਾ ਪੈਮਾਨਾ ਹੈ। ਅਸੀਂ GDP-Centric ਅਪ੍ਰੋਚ ਦੀ ਬਜਾਏ GEP-Centric Progress ਦੀ ਤਰਫ਼ ਵਧ ਰਹੇ ਹਾਂ।

ਅਤੇ ਜਦੋਂ ਮੈਂ GEP ਕਹਿੰਦਾ ਹਾਂ, ਤਾਂ ਇਸ ਦਾ ਅਰਥ ਹੈ- Gross Empowerment of People. ਮਤਲਬ ਸਭ ਦਾ ਸਸ਼ਕਤੀਕਰਣ। ਜਦੋਂ ਗ਼ਰੀਬ ਨੂੰ ਪੱਕਾ ਘਰ ਮਿਲਦਾ ਹੈ, ਤਾਂ ਉਹ ਸਸ਼ਕਤ ਹੁੰਦਾ ਹੈ, ਉਸ ਦਾ ਆਤਮਵਿਸ਼ਵਾਸ ਵਧਦਾ ਹੈ। ਜਦੋਂ ਗ਼ਰੀਬ ਦੇ ਘਰ ਵਿੱਚ ਸ਼ੌਚਾਲਯ ਬਣਦਾ ਹੈ, ਤਾਂ ਉਸ ਨੂੰ ਖੁੱਲ੍ਹੇ ਵਿੱਚ ਸ਼ੌਚ ਦੇ ਅਪਮਾਨ ਅਤੇ ਪੀੜ੍ਹਾ ਤੋਂ ਮੁਕਤੀ ਮਿਲਦੀ ਹੈ। ਜਦੋਂ ਆਯੁਸ਼ਮਾਨ ਭਾਰਤ ਯੋਜਨਾ ਨਾਲ ਗ਼ਰੀਬ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਦਾ ਹੈ, ਤਾਂ ਉਸ ਦੇ ਜੀਵਨ ਦੀ ਬਹੁਤ ਵੱਡੀ ਚਿੰਤਾ ਘੱਟ ਹੁੰਦੀ ਹੈ। ਅਜਿਹੀਆਂ ਕਈ ਉਦਾਹਰਣਾਂ ਹਨ, ਜੋ ਸੰਵੇਦਨਸ਼ੀਲ ਵਿਕਾਸ ਦੇ ਰਾਹ ਨੂੰ ਮਜ਼ਬੂਤ ਕਰ ਰਹੀਆਂ ਹਨ, ਦੇਸ਼ ਦੀ ਜਨਤਾ ਨੂੰ Empower ਕਰ ਰਹੀਆਂ ਹਨ।

ਸਾਥੀਓ,

ਹੁਣ ਕੁਝ ਦਿਨ ਪਹਿਲਾਂ, ਸਿਵਿਲ ਸਰਵਿਸ ਡੇਅ ਦੌਰਾਨ ਮੈਂ ਨਾਗਰਿਕ ਦੇਵੋ ਭਵ: ਇਸ ਮੰਤਰ ਦੀ ਗੱਲ ਕਹੀ ਸੀ। ਇਹ ਸਾਡੀ ਸਰਕਾਰ ਦਾ ਮੂਲ ਵਿਚਾਰ ਹੈ। ਅਸੀਂ ਜਨਤਾ ਵਿੱਚ ਜਨਾਰਦਨ ਦੇਖਣ ਵਾਲੇ ਲੋਕ ਹਾਂ। ਪਹਿਲਾਂ, ਸਰਕਾਰ ਵਿੱਚ ਮਾਈ-ਬਾਪ ਕਲਚਰ ਹਾਵੀ ਸੀ, ਹੁਣ ਜਨਤਾ ਦੀ ਸੇਵਾ ਭਾਵਨਾ ਹੀ, ਉਸ ਨੂੰ ਲੈ ਕੇ ਕੰਮ ਹੁੰਦਾ ਹੈ। ਸਰਕਾਰ ਖੁਦ, ਨਾਗਰਿਕ ਤੱਕ ਸੇਵਾ ਪਹੁੰਚਾਉਣ ਦੀ ਪਹਿਲ ਕਰਦੀ ਹੈ। ਇੱਥੇ ਬਹੁਤ ਸਾਰੇ ਨੌਜਵਾਨ ਸਾਥੀ ਹਨ। ਅੱਜ ਕੱਲ੍ਹ ਤਾਂ ਤੁਸੀਂ ਹਰ ਫਾਰਮ ਔਨਲਾਈਨ ਭਰਦੇ ਹੋ। ਇੱਕ ਸਮਾਂ ਸੀ, ਜਦੋਂ ਆਪਣੇ ਹੀ ਡਾਕੂਮੈਂਟਸ ਨੂੰ ਅਟੈਸਟ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ। ਹੁਣ ਤੁਸੀਂ ਉਹੀ ਸਾਰੇ ਕੰਮ ਸੈਲਫ ਅਟੈਸਟ ਕਰਕੇ ਵੀ ਕਰ ਸਕਦੇ ਹੋ।
ਸਾਥੀਓ,

ਅਜਿਹੀ ਹੀ ਪੁਰਾਣੀ ਵਿਵਸਥਾ ਸੀਨੀਅਰ ਸਿਟੀਜਨਸ ਲਈ ਸੀ। ਬਜ਼ੁਰਗ ਲੋਕਾਂ ਨੂੰ ਹਰ ਸਾਲ, ਖੁਦ ਦੇ ਜੀਵਿਤ ਹੋਣ ਦਾ ਪ੍ਰਮਾਣ ਦੇਣ ਲਈ ਆਪਣੇ ਪੁਰਾਣੇ ਆਫਿਸ ਵਿੱਚ ਜਾਣਾ ਪੈਂਦਾ ਸੀ ਅਤੇ ਜਾ ਕੇ ਕਹਿਣਾ ਪੈਂਦੀ ਸੀ, ਮੈਂ ਜਿੰਦਾ ਹਾਂ ਜਾਂ ਫਿਰ ਬੈਂਕ ਵਿੱਚ ਜਾ ਕੇ ਦੱਸਣਾ ਪੈਂਦੀ ਸੀ ਕਿ ਮੈਂ ਜੀਵਿਤ ਹਾਂ, ਮੈਨੂੰ ਪੈਸੇ ਮਿਲਣੇ ਚਾਹੀਦੇ ਹਨ। ਅਸੀਂ ਇਸ ਦਾ ਸਮਾਧਾਨ ਕੱਢਿਆ। ਹੁਣ ਸੀਨੀਅਰ ਸਿਟੀਜਨਸ ਕਿਤੋਂ ਵੀ, ਡਿਜੀਟਲੀ ਆਪਣਾ ਜੀਵਨ ਪ੍ਰਮਾਣ ਪੱਤਰ ਦੇ ਸਕਦੇ ਹਨ। ਬਿਜਲੀ ਕਨੈਕਸ਼ਨ ਲੈਣਾ ਹੋਵੇ, ਪਾਣੀ ਦਾ ਨਲ ਲਗਵਾਉਣਾ ਹੋਵੇ, ਬਿਲ ਜਮ੍ਹਾਂ ਕਰਨਾ ਹੋਵੇ, ਗੈਸ ਬੁੱਕ ਕਰਨੀ ਹੋਵੇ ਅਤੇ ਇੱਥੋਂ ਤੱਕ ਕਿ ਗੈਸ ਸਿਲੰਡਰ ਦੀ ਡਿਲੀਵਰੀ ਲੈਣੀ ਹੋਵੇ, ਉਸ ਦੇ ਲਈ ਵੀ ਵਾਰ-ਵਾਰ ਕਹਿਣਾ ਪੈਂਦਾ ਸੀ।

ਕਈ ਲੋਕ ਛੁੱਟੀ ਲੈ ਕੇ ਸਾਰਾ ਕੰਮ, ਨੌਕਰੀ ਵਿੱਚ ਇੱਕ ਦਿਨ ਛੁੱਟੀ ਰੱਖਣੀ ਪੈਂਦੀ ਹੈ ਇਨ੍ਹਾਂ ਕੰਮਾਂ ਦੇ ਲਈ। ਹੁਣ ਦੇਸ਼ ਵਿੱਚ ਵਿਵਸਥਾ ਬਦਲੀ ਹੈ, ਅਜਿਹੇ ਢੇਰ ਸਾਰੇ ਕੰਮ ਹੁਣ ਔਨਲਾਈਨ ਹੋ ਜਾਂਦੇ ਹਨ। ਅਸੀਂ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਾਂ, ਕਿ ਹਰ ਉਹ ਇੰਟਰਪੇਸ, ਜਿੱਥੇ ਲੋਕਾਂ ਨੂੰ ਸਰਕਾਰ ਨਾਲ ਕੋਈ ਇੰਟਰੈਕਸ਼ਨ ਕਰਨਾ ਹੋਵੇ, ਜਿਵੇਂ ਪਾਸਪੋਰਟ ਦਾ ਕੰਮ ਹੋਵੇ, ਟੈਕਸ ਰਿਫੰਡ ਦਾ ਕੰਮ ਹੋਵੇ, ਅਜਿਹਾ ਸਾਰੇ ਕੰਮ Simple, Fast ਅਤੇ Efficient ਹੋਣ। ਇਹੀ ਨਾਗਰਿਕ ਦੇਵੋ ਭਵ: ਉਸ ਮੰਤਰ ਦਾ ਉਦੇਸ਼ ਹੈ। ਅਤੇ ਇਸੇ ਭਾਵ ‘ਤੇ ਚਲਦੇ ਹੋਏ ਅਸੀਂ 2047 ਦੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਾਂ।

 

ਸਾਥੀਓ,

ਭਾਰਤ ਅੱਜ, ਆਪਣੀ ਪਰੰਪਰਾ ਅਤੇ ਪ੍ਰਗਤੀ ਨੂੰ ਇਕੱਠਿਆਂ ਲੈ ਕੇ ਚੱਲ ਰਿਹਾ ਹੈ। ਵਿਕਾਸ ਵੀ, ਵਿਰਾਸਤ ਵੀ, ਇਹ ਸਾਡਾ ਮੰਤਰ ਹੈ। ਟ੍ਰੈਡਿਸ਼ਨ ਅਤੇ ਟੈਕਨੋਲੋਜੀ ਕਿਵੇਂ ਇੱਕ ਨਾਲ ਥ੍ਰਾਈਵ ਕਰਦੇ ਹਨ, ਇਹ ਅਸੀਂ ਭਾਰਤ ਵਿੱਚ ਦੇਖ ਰਹੇ ਹਾਂ। ਅੱਜ ਅਸੀਂ ਡਿਜੀਟਲ ਟ੍ਰਾਂਜੈਕਸ਼ਨ ਵਿੱਚ ਦੁਨੀਆ ਵਿੱਚ ਟੌਪ ਦੇ ਦੇਸ਼ਾਂ ਵਿੱਚ ਹਾਂ। ਅਤੇ ਨਾਲ ਹੀ, ਅਸੀਂ ਯੋਗ ਅਤੇ ਆਯੁਰਵੇਦ ਦੇ ਟ੍ਰੈਡੀਸ਼ਨ ਨੂੰ ਵੀ ਪੂਰੀ ਦੁਨੀਆ ਵਿੱਚ ਲਿਜਾ ਰਹੇ ਹਾਂ। ਅੱਜ ਦੁਨੀਆ, ਭਾਰਤ ਵਿੱਚ ਨਿਵੇਸ਼ ਕਰਨ ਲਈ ਉਤਸੁਕ ਹੈ, ਬੀਤੇ ਇੱਕ ਦਹਾਕੇ ਵਿੱਚ, ਰਿਕਾਰਡ FDI ਭਾਰਤ ਵਿੱਚ ਆਇਆ ਹੈ। ਅਤੋ ਨਾਲ ਹੀ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਅਤੇ ਦੂਸਰਾ ਸਮਾਨ ਵੀ ਰਿਕਾਰਡ ਸੰਖਿਆ ਵਿੱਚ ਭਾਰਤ ਆ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਫੋਨ ਨਿਰਮਾਤਾ ਹੈ। ਅਤੇ ਨਾਲ ਹੀ, ਅਸੀਂ ਮਿਲਟਸ ਵਰਗੇ ਸੁਪਰਫੂਡ ਦੇ ਉਤਪਾਦਨ ਵਿੱਚ ਵੀ ਸਭ ਤੋਂ ਅੱਗੇ ਹਾਂ। ਸੂਰਯ ਮੰਦਿਰ ਵਾਲੇ ਭਾਰਤ ਨੇ ਸੋਲਰ ਐਨਰਜੀ ਦੀ production ਵਿੱਚ ਵੀ 100 ਗੀਗਾਵਾਟਸ ਦੀ ਕਪੈਸਿਟੀ ਹਾਸਲ ਕਰ ਲਈ ਹੈ।

 

ਸਾਥੀਓ,

ਪ੍ਰਗਤੀ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਆਪਣੇ ਸੱਭਿਆਚਾਰ ਜਾਂ ਆਪਣੀਆਂ ਜੜ੍ਹਾਂ ਨੂੰ ਛੱਡ ਦੇਈਏ। ਜਿੰਨੀ ਗਹਿਰਾਈ ਨਾਲ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜਾਂਗੇ, ਆਧੁਨਿਕਤਾ ਦੇ ਨਾਲ ਸਾਡਾ ਜੁੜਾਅ ਵੀ ਉਨਾ ਹੀ ਮਜ਼ਬੂਤ ਹੋਵੇਗਾ। ਅਸੀਂ ਹਜ਼ਾਰਾਂ ਵਰ੍ਹਿਆਂ ਦੀ ਆਪਣੀ ਵਿਰਾਸਤ ਨੂੰ ਆਉਣ ਵਾਲੇ ਹਜ਼ਾਰਾਂ ਵਰ੍ਹਿਆਂ ਲਈ ਭਾਰਤ ਦੀ ਤਾਕਤ ਬਣਾ ਰਹੇ ਹਾਂ।

ਸਾਥੀਓ,

2047 ਤੱਕ ਵਿਕਸਿਤ ਭਾਰਤ ਦੀ ਇਸ ਯਾਤਰਾ ਵਿੱਚ ਹਰ ਕਦਮ ਦਾ ਆਪਣਾ ਮਹੱਤਵ ਹੈ। ਅਤੇ ਕਈ ਵਾਰ ਕੁਝ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ, ਕਿ ਸਰਕਾਰ ਜੋ ਫੈਸਲੇ ਅੱਜ ਲੈ ਰਹੀ ਹੈ, ਉਸ ਦਾ multiplier effect ਕਿੰਨਾ ਵੱਡਾ ਹੋਵੇਗਾ, ਕਿੰਨਾ ਦੂਰਗਾਮੀ ਹੋਵੇਗਾ। ਮੈਂ ਤੁਹਾਨੂੰ ਇੱਕ ਹੀ ਸੈਕਟਰ ਦੀ ਮੀਡੀਆ ਅਤੇ ਕੰਟੈਂਟ ਕ੍ਰਿਏਸ਼ਨ ਦੀ ਉਦਾਹਰਣ ਦਿਆਂਗਾ। ਤੁਸੀਂ ਯਾਦ ਕਰੋ, 10 ਸਾਲ ਪਹਿਲਾਂ ਜਦੋਂ ਮੈਂ ਡਿਜੀਟਲ ਇੰਡੀਆ ਦੀ ਗੱਲ ਕਰਦਾ ਸੀ, ਤਦ ਕਈ ਲੋਕ ਬਹੁਤ ਸਾਰੀਆਂ ਸ਼ੰਕਾਵਾਂ ਵਿਅਕਤ ਕਰਦੇ ਸਨ। ਲੇਕਿਨ ਅੱਜ ਡਿਜੀਟਲ ਇੰਡੀਆ ਸਾਡੇ ਜੀਵਨ ਦਾ ਇੱਕ ਸਹਿਜ ਹਿੱਸਾ ਹੋ ਚੁੱਕਿਆ ਹੈ। ਸਸਤੇ ਡੇਟਾ ਅਤੇ ਸਸਤੇ ਮੇਡ ਇਨ ਇੰਡੀਆ ਸਮਾਰਟਫੋਨਾਂ ਨੇ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ ਹੈ। ਡਿਜੀਟਲ ਇੰਡੀਆ ਨਾਲ ਕਿਵੇਂ ਈਜ਼ ਆਫ਼ ਲਿਵਿੰਗ ਵਧੀ ਹੈ, ਇਹ ਅਸੀਂ ਸਾਰੇ ਦੇਖ ਰਹੇ ਹਾਂ। ਲੇਕਿਨ ਡਿਜੀਟਲ ਇੰਡੀਆ ਨੇ ਕਿਵੇਂ ਕੰਟੈਂਟ ਅਤੇ ਕ੍ਰਿਏਟੀਵਿਟੀ ਦਾ ਇੱਕ ਨਵਾਂ ਸੰਸਾਰ ਬਣਾ ਦਿੱਤਾ ਹੈ, ਇਸ ਦੀ ਚਰਚਾ ਘੱਟ ਹੁੰਦੀ ਹੈ।  ਅੱਜ ਪਿੰਡ ਵਿੱਚ ਚੰਗਾ ਖਾਣਾ ਬਣਾਉਣ ਵਾਲੀ ਇੱਕ ਮਹਿਲਾ ਮਿਲੀਅਨ ਸਬਸਕ੍ਰਾਈਬਰ ਕਲੱਬ ਵਿੱਚ ਹੈ। ਕਿਸੇ ਕਬਾਇਲੀ ਖੇਤਰ ਦਾ ਨੌਜਵਾਨ ਆਪਣੀ ਲੋਕ ਕਲਾ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਜੋੜ ਰਿਹਾ ਹੈ। ਕੋਈ ਸਕੂਲ ਵਿੱਚ ਪੜ੍ਹਨ ਵਾਲਾ ਨੌਜਵਾਨ ਹੈ, ਜੋ ਟੈਕਨੋਲੋਜੀ ਨੂੰ ਸ਼ਾਨਦਾਰ ਤਰੀਕੇ ਨਾਲ ਦੱਸ ਰਿਹਾ ਹੈ, ਸਮਝਾ ਰਿਹਾ ਹੈ। ਹੁਣੇ ਮੁੰਬਈ ਵਿੱਚ ਪਹਿਲੀ waves ਸਮਿਟ ਹੋਈ ਹੈ। ਇਸ ਵਿੱਚ ਦੁਨੀਆ ਭਰ ਦੇ ਮੀਡੀਆ, ਐਂਟਰਟੇਨਮੈਂਟ ਅਤੇ ਕ੍ਰਿਏਟਿਵ ਇੰਡਸਟ੍ਰੀ ਨਾਲ ਜੁੜੇ ਲੋਕ ਸ਼ਾਮਲ ਹੋਏ। ਮੈਨੂੰ ਵੀ ਇਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਸੀ। ਮੈਨੂੰ ਕੋਈ ਦੱਸ ਰਿਹਾ ਸੀ, ਕਿ ਇਕੱਲੇ YouTube ਨੇ ਹੀ ਬੀਤੇ ਤਿੰਨ ਵਰ੍ਹਿਆਂ ਵਿੱਚ ਭਾਰਤ ਦੇ ਕੰਟੈਂਟ ਕ੍ਰਿਏਟਰਸ ਨੂੰ 21000 ਕਰੋੜ ਰੁਪਏ ਦੀ ਪੇਮੈਂਟ ਕੀਤੀ ਹੈ। Twenty One Thousand Rupees. ਯਾਨੀ ਅੱਜ ਸਾਡਾ ਫੋਨ ਸਿਰਫ਼ ਕਮਿਊਨੀਕੇਸ਼ਨ ਦਾ ਹੀ ਨਹੀਂ, ਕ੍ਰਿਏਟੀਵਿਟੀ ਦਾ, ਕਮਾਈ ਦਾ ਵੀ ਬਹੁਤ ਵੱਡਾ ਟੂਲ ਬਣ ਗਿਆ ਹੈ।

 

ਸਾਥੀਓ,

2047 ਦੇ ਵਿਕਸਿਤ ਭਾਰਤ ਦੇ ਟੀਚੇ ਦੇ ਨਾਲ ਇੱਕ ਹੋਰ ਅਭਿਯਾਨ ਦੀ ਪਾਰਟਨਰਸ਼ਿਪ ਹੈ ਅਤੇ ਉਹ ਅਭਿਯਾਨ ਹੈ- ਆਤਮਨਿਰਭਰ ਭਾਰਤ। ਆਤਮਨਿਰਭਰਤਾ, ਸਾਡੇ Economic DNA ਦਾ ਹਿੱਸਾ ਰਹੀ ਹੈ। ਫਿਰ ਵੀ ਸਾਨੂੰ ਇਹ ਦੱਸਿਆ ਜਾਂਦਾ ਸੀ, ਕਿ ਭਾਰਤ ਕੋਈ Maker ਨਹੀਂ, ਸਿਰਫ਼  ਇੱਕ Market ਹੈ। ਲੇਕਿਨ ਹੁਣ ਭਾਰਤ ‘ਤੇ ਲਗਾਇਆ ਗਿਆ ਇਹ ਟੈਗ ਹਟ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਇੱਕ ਵੱਡਾ ਡਿਫੈਂਸ ਮੈਨਿਊਫੈਕਚਰਰ ਅਤੇ ਐਕਸਪੋਰਟਰ ਬਣ ਰਿਹਾ ਹੈ। ਭਾਰਤ ਦੇ ਡਿਫੈਂਸ ਪ੍ਰੋਡਕਟਸ, 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਐਕਸਪੋਰਟ ਹੋ ਰਹੇ ਹਨ। ਸਾਡੇ ਡਿਫੈਂਸ ਐਕਸਪੋਰਟ ਦੀ ਫਿਗਰ ਵੀ ਲਗਾਤਾਰ ਵਧ ਰਹੀ ਹੈ। ਦੇਸ਼ ਦੇ ਕੋਲ ਆਈਐੱਨਐੱਸ ਵਿਕ੍ਰਾਂਤ, ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਜਿਹੇ ਕਈ ਸਵਦੇਸ਼ੀ ਲੜਾਕੂ ਜਹਾਜ਼ ਹਨ। ਇਨ੍ਹਾਂ ਨੂੰ ਭਾਰਤ ਨੇ ਆਪਣੀ ਸਮਰੱਥਾ ਨਾਲ ਬਣਾਇਆ ਹੈ। ਅੱਜ ਭਾਰਤ ਕਈ ਅਜਿਹੇ ਸੈਕਟਰਾਂ ਵਿੱਚ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ, 

ਜੋ ਪਹਿਲਾਂ ਸਾਡੀ ਤਾਕਤ ਨਹੀਂ ਰਹੇ। ਜਿਵੇਂ ਇਲੈਕਟ੍ਰੌਨਿਕਸ ਸੈਕਟਰ ਹੈ। ਬੀਤੇ ਵਰ੍ਹਿਆਂ ਵਿੱਚ ਭਾਰਤ ਇੱਕ ਵੱਡਾ ਇਲੈਕਟ੍ਰੌਨਿਕਸ ਐਕਸਪੋਰਟਰ ਬਣ ਕੇ ਉਭਰਿਆ ਹੈ। ਅੱਜ ਸਾਡੇ ਲੋਕਲ ਪ੍ਰੋਡਕਟਸ, ਗਲੋਬਲ ਹੋ ਰਹੇ ਹਨ। ਹਾਲ ਹੀ ਵਿੱਚ ਐਕਸਪੋਰਟਸ ਨਾਲ ਜੁੜੇ ਅੰਕੜੇ ਆਏ ਹਨ। ਭਾਰਤ ਦਾ ਐਕਸਪੋਰਟ ਬੀਤੇ ਵਰ੍ਹੇ, ਕਰੀਬ 825 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। 825 ਬਿਲੀਅਨ ਡਾਲਰ, ਯਾਨੀ ਸਿਰਫ਼ ਇੱਕ ਦਹਾਕੇ ਵਿੱਚ ਭਾਰਤ ਨੇ ਆਪਣਾ ਐਕਸਪੋਰਟ ਕਰੀਬ-ਕਰੀਬ ਦੁੱਗਣਾ ਕੀਤਾ ਹੈ। ਇਸ ਨੂੰ ਹੋਰ ਗਤੀ ਦੇਣ ਲਈ, ਨਵੀਂ ਉੱਚਾਈ ‘ਤੇ ਪਹੁੰਚਾਉਣ ਲਈ, ਇਸ ਸਾਲ ਦੇ ਬਜਟ ਵਿੱਚ ਅਸੀਂ ਮਿਸ਼ਨ ਮੈਨੂਫੈਕਚਰਿੰਗ ਦਾ ਵੀ ਐਲਾਨ ਕੀਤਾ ਹੈ। ਮੈਨੂਫੈਕਚਰਿੰਗ ਦੀ ਇਹ ਤਾਕਤ ਭਾਰਤ ਦੇ ਲੋਕਾਂ ਦੀ ਪਹਿਚਾਣ creators, innovators ਅਤੇ disruptors ਦੇ ਰੂਪ ਵਿੱਚ ਅੱਜ ਦੁਨੀਆ ਵਿੱਚ ਉਸ ਦੀ ਪਸੰਦ ਬਣਾ ਰਹੀ ਹੈ।

 

 

ਸਾਥੀਓ,

ਇਹ ਦਹਾਕਾ, ਆਉਣ ਵਾਲੀਆਂ ਸਦੀਆਂ ਦੇ ਲਈ ਭਾਰਤ ਦੀ ਦਿਸ਼ਾ ਤੈਅ ਕਰਨ ਵਾਲਾ ਹੈ। ਇਹ ਦੇਸ਼ ਦੀ ਨਵੀਂ ਕਿਸਮਤ ਲਿਖਣ ਦਾ ਕਾਲਖੰਡ ਹੈ। ਇਹ ਸਪਿਰਿਟ ਮੈਂ ਦੇਸ਼ ਦੇ ਹਰ ਨਾਗਰਿਕ ਵਿੱਚ ਦੇਖ ਰਿਹਾ ਹਾਂ, ਦੇਸ਼ ਦੇ ਹਰ ਸੰਸਥਾਨ, ਹਰ ਸੈਕਟਰ ਵਿੱਚ ਦੇਖ ਰਿਹਾ ਹਾਂ। ਇਸ ਸਮਿਟ ਦੇ ਦੌਰਾਨ ਵੀ ਇੱਥੇ ਜੋ ਚਰਚਾ ਹੋਈ ਹੈ, ਉਸ ਵਿੱਚ ਵੀ ਅਸੀਂ ਇਹੀ ਮਹਿਸੂਸ ਕੀਤਾ ਹੈ। ਮੈਂ ਇੱਕ ਵਾਰ ਫਿਰ ABP ਨੈੱਟਵਰਕ ਨੂੰ ਇਸ ਸਮਿਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਨੂੰ ਵੀ ਕਿਉਂਕਿ ਹੁਣ ਦੇਰ ਰਾਤ ਹੋਣ ਵਾਲੀ ਹੈ, ਫਿਰ ਵੀ ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਇੱਥੇ ਮੌਜੂਦ ਹੋ, ਇਹ ਵੀ ਆਪਣੇ ਆਪ ਵਿੱਚ ਉੱਜਵਲ ਭਵਿੱਖ ਦੀ ਨਿਸ਼ਾਨੀ ਹੈ। ਅਤੇ ਮੈਂ ਖਾਸ ਤੌਰ ‘ਤੇ ਕਹਿਣਾ ਚਾਹਾਂਗਾ, ਤੁਸੀਂ ਜੋ ਇਹ ਪ੍ਰਯੋਗ ਕੀਤਾ ਹੈ ਅਤੇ ਮੈਂ ਤੁਹਾਡੀ ਗੈਸਟ ਲਿਸਟ ਦੇਖ ਰਿਹਾ ਸੀ। ਸਾਰੇ ਨੌਜਵਾਨ ਪ੍ਰਯੋਗਸ਼ੀਲ ਲੋਕ ਹਨ। ਇਨ੍ਹਾਂ ਕੋਲ ਨਵੇਂ ਵਿਚਾਰ ਹਨ, ਨਵਾਂ ਸਾਹਸ ਹੈ। ਦੇਸ਼ ਨੇ ਜਿਸ ਨੇ ਵੀ ਸੁਣਿਆ ਹੋਵੇਗਾ ਉਨ੍ਹਾਂ ਨੂੰ ਆਤਮਵਿਸ਼ਵਾਸ ਪੈਦਾ ਹੋਇਆ ਹੋਵੇਗਾ। ਅੱਛਾ ਸਾਡੇ ਦੇਸ਼ ਵਿੱਚ ਇਹ ਤਾਕਤ ਪਈ ਹੈ। ਤਾਂ ਤੁਸੀਂ ਇੱਕ ਬਹੁਤ ਵੱਡਾ ਕੰਮ ਕੀਤਾ ਹੈ, ਚੰਗਾ ਕੰਮ ਕੀਤਾ ਹੈ ਅਤੇ ਇਸ ਦੇ ਲਈ ਤੁਸੀਂ ਅਭਿਨੰਦਨ ਦੇ ਅਧਿਕਾਰੀ ਹੋ। ਬਹੁਤ-ਬਹੁਤ ਧੰਨਵਾਦ।

 

ਨਮਸਕਾਰ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How PLI schemes, design in India and manufacturing excellence are transforming the architectural lighting industry

Media Coverage

How PLI schemes, design in India and manufacturing excellence are transforming the architectural lighting industry
NM on the go

Nm on the go

Always be the first to hear from the PM. Get the App Now!
...
Prime Minister Narendra Modi Chairs Second High-Level Meeting with Secretaries of Government of India
July 28, 2026
Sectors discussed: Finance and Economy, Commerce and Industry, and Technology
PM emphasises the need to break both horizontal and vertical silos within the Government
PM emphasises the importance of technological self-reliance and building domestic capabilities in critical sectors
PM encourages greater participation of young innovators and entrepreneurs in cybersecurity ecosystem
PM Stresses Proactive Outreach on Strategic Sectors to Counter Misinformation
PM says Govt must always remain youthful, dynamic and forward-looking, continuously adapting to new challenges and opportunities with agility and innovation
Secretaries share experiences and perspectives on key initiatives, emerging opportunities and implementation challenges

Prime Minister Shri Narendra Modi chaired the second high-level meeting with Secretaries to the Government of India at his residence at 7, Lok Kalyan Marg earlier today. He reviewed the future action agenda of Ministries and Departments dealing with Finance and Economy, Commerce and Industry, and Technology sectors. The meeting focused on accelerating progress towards the goals of Viksit Bharat.

Prime Minister called for a strong focus on team building across Ministries and Departments, urging officers to work with a shared sense of purpose. He emphasised the need to break both horizontal and vertical silos within the Government so that departments function in close coordination and deliver integrated outcomes.

Highlighting the importance of citizen-centric governance, Prime Minister said that the people of India must remain at the centre of governance. He reminded that every decision and policy should be guided by the interests and aspirations of the common citizen.

Prime Minister stressed that while India is making significant investments in infrastructure, equal priority must be given to developing indigenous technologies. He underscored the importance of technological self-reliance and building domestic capabilities in critical sectors.

Prime Minister underlined that energy security is closely linked with national security, economic stability and citizens’ welfare. Prime Minister said India must achieve self-reliance in the energy sector through innovation, diversification and accelerated capacity creation.

Emphasising that reforms are not merely a fashionable term but a continuous necessity for effective governance, Prime Minister stressed the need to reform processes, improve work culture and strengthen institutional efficiency.

Prime Minister said that growing use of technology must be accompanied by a strong focus on cybersecurity to safeguard digital systems and infrastructure. He stressed the need for constant vigilance against emerging cyber threats. He called for encouraging greater participation of young innovators and entrepreneurs in the cybersecurity ecosystem and emphasised that it should evolve into a nationwide movement.

Prime Minister also emphasised the importance of proactive communication on strategic sectors where the country is undertaking major initiatives, to counter misinformation and unfounded fears surrounding such efforts.

Prime Minister says that new academic courses should be planned in partnership with industry to equip the workforce with skills required by emerging and future industries. He also observed that a government must always remain youthful, dynamic and forward-looking, continuously adapting to new challenges and opportunities with agility and innovation.

The meeting featured detailed discussions by Secretaries on the progress, priorities and implementation issues across their respective domains. The meeting was attended by the Cabinet Secretary, Secretaries of key Ministries and Departments, and senior officials from the Prime Minister’s Office.