Share
 
Comments
ਪ੍ਰਧਾਨ ਮੰਤਰੀ ਨੇ ਅਲੂਰੀ ਸੀਤਾਰਾਮ ਰਾਜੂ ਦੀ 30 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
"ਆਜ਼ਾਦੀ ਦਾ ਸੰਘਰਸ਼ ਸਿਰਫ ਕੁਝ ਸਾਲਾਂ ਦਾ, ਕੁਝ ਖੇਤਰਾਂ ਜਾਂ ਕੁਝ ਲੋਕਾਂ ਦਾ ਇਤਿਹਾਸ ਨਹੀਂ ਹੈ"
"ਅਲੂਰੀ ਸੀਤਾਰਾਮ ਰਾਜੂ ਭਾਰਤ ਦੀ ਸੰਸਕ੍ਰਿਤੀ, ਜਨਜਾਤੀ ਪਹਿਚਾਣ, ਬਹਾਦਰੀ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ"
“ਸਾਡਾ ਨਵਾਂ ਭਾਰਤ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਹੋਣਾ ਚਾਹੀਦਾ ਹੈ। ਅਜਿਹਾ ਭਾਰਤ ਜਿਸ ਵਿੱਚ ਗ਼ਰੀਬ, ਕਿਸਾਨ, ਮਜ਼ਦੂਰ, ਪਿਛੜੇ, ਆਦਿਵਾਸੀਆਂ ਲਈ ਬਰਾਬਰ ਦੇ ਮੌਕੇ ਹੋਣ"
“ਅੱਜ ਨਵੇਂ ਭਾਰਤ ਵਿੱਚ ਨਵੇਂ ਮੌਕੇ, ਰਾਹ, ਵਿਚਾਰ ਪ੍ਰਕਿਰਿਆਵਾਂ ਅਤੇ ਸੰਭਾਵਨਾਵਾਂ ਮੌਜੂਦ ਹਨ ਅਤੇ ਸਾਡੇ ਯੁਵਾ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਉਠਾ ਰਹੇ ਹਨ”
"ਆਂਧਰ ਪ੍ਰਦੇਸ਼ ਵੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ"
"130 ਕਰੋੜ ਭਾਰਤੀ ਹਰ ਚੁਣੌਤੀ ਨੂੰ ਕਹਿ ਰਹੇ ਹਨ - 'ਦਮ ਹੈ ਤੋ ਹਮੇ ਰੋਕ ਲੋ' - ਰੋਕ ਸਕਦੇ ਹੋ ਤਾਂ ਰੋਕ ਲਓ"

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਮਣਯਮ ਵੀਰੂਡੂ, ਤੇਲੇਗੁ ਜਾਤਿ ਯੁਗਪੁਰੁਸ਼ੁਡੁ, “ਤੇਲੁਗੁ ਵੀਰ ਲੇਵਾਰਾ, ਦੀਕਸ਼ ਬੂਨੀ ਸਾਗਰਾ” ਸਵਤੰਤਰ ਸੰਗ੍ਰਾਮਮਲੋ, ਯਾਵਤ ਭਾਰਤਾ-ਵਨਿਕੇ, ਸਪੂਰਤੀਧਾਯ-ਕੰਗਾ,ਨਿਲਿਚਿਨ-ਅ, ਮਨਾ ਨਾਯਕੁਡੂ, ਅਲੂਰੀ ਸੀਤਾਰਾਮ ਰਾਜੂ, ਪੁੱਟੀ-ਨ, ਈ ਨੇਲ ਮੀਦਾ, ਮਨ ਮੰਦਰਮ, ਕਲੁਸੁਕੋਵਡਮ੍, ਮਨ ਅਦ੍ਰੁਸ਼ਟਮ।

(मण्यम वीरुडु, तेलेगु जाति युगपुरुषुडु, "तेलुगु वीर लेवारा, दीक्ष बूनी सागरा" स्वतंत्र संग्राममलो, यावत भारता-वनिके, स्पूर्तिधाय-कंगा, निलिचिन-अ, मना नायकुडु, अल्लूरी सीताराम राजू, पुट्टी-न, ई नेल मीदा, मन मंदरम, कलुसुकोवडम्, मन अद्रुष्टम।)

ਇਸ ਇਤਿਹਾਸਿਕ ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀ ਬਿਸਵਾ ਭੂਸ਼ਣ ਹਰਿਚੰਦਨ ਜੀ, ਮੁੱਖ ਮੰਤਰੀ ਸ਼੍ਰੀ ਜਗਨ ਮੋਹਨ ਰੈੱਡੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀਗਣ, ਮੰਚ ’ਤੇ ਉਪਸਥਿਤ ਹੋਰ ਸਭ ਮਹਾਨੁਭਾਵ ਅਤੇ ਆਂਧਰ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਆਪ ਸਭ ਨੂੰ ਨਮਸਕਾਰਮ।

ਜਿਸ ਧਰਤੀ ਦੀ ਵਿਰਾਸਤ ਇਤਨੀ ਮਹਾਨ ਹੋਵੇ ਮੈਂ ਅੱਜ ਉਸ ਧਰਤੀ ਨੂੰ ਨਮਨ ਕਰਕੇ ਆਪਣੇ ਆਪ ਨੂੰ ਭਾਗਸ਼ਾਲੀ ਮੰਨਦਾ ਹਾਂ। ਅੱਜ ਇੱਕ ਪਾਸੇ ਦੇਸ਼ ਆਜ਼ਾਦੀ ਦੇ 75 ਸਾਲ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਨਾਲ ਹੀ ਅਲੂਰੀ ਸੀਤਾਰਾਮ ਰਾਜੂ ਗਾਰੂ ਦੀ 125ਵੀਂ ਜਯੰਤੀ ਦਾ ਅਵਸਰ ਵੀ ਹੈ। ਸੰਯੋਗ ਨਾਲ, ਇਸੇ ਸਮੇਂ ਦੇਸ਼ ਦੀ ਆਜ਼ਾਦੀ ਦੇ ਲਈ ਹੋਈ “ਰੰਪਾ ਕ੍ਰਾਂਤੀ” ਦੇ 100 ਸਾਲ ਵੀ ਪੂਰੇ ਹੋ ਰਹੇ ਹਨ। ਮੈਂ ਇਸ ਇਤਿਹਾਸਿਕ ਅਵਸਰ ’ਤੇ “ਮਣਯਮ ਵੀਰੁਡੁ” ("मण्यम वीरुडु") ਅਲੂਰੀ ਸੀਤਾਰਾਮ ਰਾਜੂ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਪੂਰੇ ਦੇਸ਼ ਦੀ ਤਰਫੋਂ ਉਨ੍ਹਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਅੱਜ ਉਨ੍ਹਾਂ ਦੇ ਪਰਿਜਨ ਵੀ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ, ਇਹ ਸਾਡਾ ਸੁਭਾਗ ਹੈ। ਇਸ ਮਹਾਨ ਪਰੰਪਰਾ ਦੇ ਪਰਿਵਾਰ ਦੇ ਚਰਨਰਜ (ਚਰਨ ਧੂੜ) ਲੈਣ ਦਾ ਸਾਨੂੰ ਸਭ ਨੂੰ ਸੁਭਾਗ ਮਿਲਿਆ ਹੈ। ਮੈਂ ਆਂਧਰ ਪ੍ਰਦੇਸ਼ ਦੀ ਇਸ ਧਰਤੀ ਦੀ ਮਹਾਨ ਆਦਿਵਾਸੀ ਪਰੰਪਰਾ ਨੂੰ, ਇਸ ਪਰੰਪਰਾ ਜਨਮੇ ਸਭ ਮਹਾਨ ਕ੍ਰਾਂਤੀਕਾਰੀਆਂ ਅਤੇ ਬਲੀਦਾਨੀਆਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ।

ਸਾਥੀਓ,

ਅਲੂਰੀ ਸੀਤਾਰਾਮ ਰਾਜੂ ਗਾਰੂ ਦੀ 125ਵੀਂ ਜਨਮ-ਜਯੰਤੀ ਅਤੇ ਰੰਪਾ ਕ੍ਰਾਂਤੀ ਦੀ 100ਵੀਂ ਵਰ੍ਹੇਗੰਢ ਨੂੰ ਪੂਰੇ ਵਰ੍ਹੇ celebrate ਕੀਤਾ ਜਾਵੇਗਾ। ਪੰਡਰੰਗੀ ਵਿੱਚ ਉਨ੍ਹਾਂ ਦੇ ਜਨਮ ਸਥਾਨ ਦੀ ਮੁਰੰਮਤ, ਚਿੰਤਾਪੱਲੀ ਥਾਣੇ ਦੀ ਮੁਰੰਮਤ, ਮੋਗੱਲੂ ਵਿੱਚ ਅਲੂਰੀ ਧਿਆਨ ਮੰਦਿਰ ਦਾ ਨਿਰਮਾਣ, ਇਹ ਕਾਰਜ ਸਾਡੀ ਅੰਮ੍ਰਿਤ ਭਾਵਨਾ ਦੇ ਪ੍ਰਤੀਕ ਹਨ। ਮੈਂ ਇਨ੍ਹਾਂ ਸਭ ਪ੍ਰਯਾਸਾਂ ਦੇ ਲਈ ਅਤੇ ਇਸ ਸਲਾਨਾ ਉਸਤਵ ਦੇ ਲਈ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ ’ਤੇ ਮੈਂ ਉਨ੍ਹਾਂ ਸਭ ਸਾਥੀਆਂ ਦਾ ਅਭਿਨੰਦਨ ਕਰਦਾ ਹਾਂ, ਜੋ ਸਾਡੇ ਮਹਾਨ ਗੌਰਵ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਕਾਰਜ ਕਰ ਰਹੇ ਹਨ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਸਭ ਨੇ ਸੰਕਲਪ ਲਿਆ ਹੈ ਕਿ ਦੇਸ਼ ਆਪਣੇ ਸਵਾਧੀਨਤਾ ਸੰਗ੍ਰਾਮ (ਸੁਤੰਤਰਤਾ) ਦੇ ਇਤਿਹਾਸ ਅਤੇ ਉਸ ਦੀਆਂ ਪ੍ਰੇਰਣਾਵਾਂ ਤੋਂ ਪਰੀਚਿਤ (ਜਾਣੂ) ਹੋਵੇ। ਅੱਜ ਦਾ ਇਹ ਪ੍ਰੋਗਰਾਮ ਉਸ ਦਾ ਵੀ ਪ੍ਰਤੀਬਿੰਬ ਹੈ।

ਸਾਥੀਓ,

ਆਜ਼ਾਦੀ ਦਾ ਸੰਗ੍ਰਾਮ ਕੇਵਲ ਕੁਝ ਵਰ੍ਹਿਆਂ ਦਾ, ਕੁਝ ਇਲਾਕਿਆਂ ਦਾ, ਜਾਂ ਕੁਝ ਲੋਕਾਂ ਦਾ ਇਤਿਹਾਸ ਸਿਰਫ ਨਹੀਂ ਹੈ। ਇਹ ਇਤਿਹਾਸ, ਭਾਰਤ ਦੇ ਕੋਨੋ-ਕੋਨੇ ਅਤੇ ਕਣ-ਕਣ ਦੇ ਤਿਆਗ, ਤਪ ਅਤੇ ਬਲੀਦਾਨਾਂ ਦਾ ਇਤਿਹਾਸ ਹੈ। ਸਾਡੇ ਸੁਤੰਤਰਤਾ ਅੰਦੋਲਨ ਦਾ ਇਤਿਹਾਸ, ਸਾਡੀ ਵਿਵਿਧਤਾ ਦੀ ਸ਼ਕਤੀ ਦਾ, ਸਾਡੇ ਸੱਭਿਆਚਾਰਕ ਸ਼ਕਤੀ ਦਾ, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੀ ਇਕਜੁੱਟਤਾ ਦਾ ਪ੍ਰਤੀਕ ਹੈ। ਅਲੂਰੀ ਸੀਤਾਰਾਮ ਰਾਜੂ ਗਾਰੂ ਭਾਰਤ ਦੀ ਸੱਭਿਆਚਾਰਕ ਅਤੇ ਆਦਿਵਾਸੀ ਪਹਿਚਾਣ, ਭਾਰਤ ਦੀ ਸ਼ੌਰਯ (ਬਹਾਦਰੀ), ਭਾਰਤ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀਕ ਹਨ। ਸੀਤਾਰਾਮ ਰਾਜੂ ਗਾਰੂ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਉਸ ਵਿਚਾਰਧਾਰਾ ਦੇ ਪ੍ਰਤੀਕ ਹਨ ਜੋ ਹਜ਼ਾਰਾਂ ਸਾਲ ਤੋਂ ਇਸ ਦੇਸ਼ ਨੂੰ ਇੱਕ ਸੂਤਰ ਵਿੱਚ ਜੋੜਦੀ ਆਈ ਹੈ।

ਸੀਤਾਰਾਮ ਰਾਜੂ ਗੁਰੂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਬਲਿਦਾਨ ਤੱਕ, ਉਨ੍ਹਾਂ ਦੀ ਜੀਵਨ ਯਾਤਰਾ ਅਸੀਂ ਸਭ ਦੇ ਲਈ ਪ੍ਰੇਰਣਾ ਹੈ। ਉਨ੍ਹਾਂ ਨੇ ਆਪਣਾ ਜੀਵਨ ਆਦਿਵਾਸੀ ਸਮਾਜ ਦੇ ਅਧਿਕਾਰਾਂ ਦੇ ਲਈ, ਉਨ੍ਹਾਂ ਦੇ ਸੁਖ-ਦੁਖ ਦੇ ਲਈ ਅਤੇ ਦੇਸ਼ ਦੀ ਆਜ਼ਾਦੀ ਦੇ ਲਈ ਅਰਪਿਤ ਕਰ ਦਿੱਤਾ। ਸੀਤਾਰਾਮ ਰਾਜੂ ਗਾਰੂ ਨੇ ਜਦੋਂ ਕ੍ਰਾਂਤੀ ਦਾ ਬਿਗੁਲ ਫੂਕਿਆ (ਵਜਾਇਆ) ਸੀ, ਤਾਂ ਉਨ੍ਹਾਂ ਦਾ ਜਯਘੋਸ਼ (ਗੁੱਸਾ) ਸੀ- ਮਨਦੇ ਰਾਜਯਮ ਯਾਨਿ ਹਮਾਰਾ ਰਾਜਯ (मनदे राज्यम यानि हमारा राज्य) ਬੰਦੇ ਮਾਤਰਮ ਦੀ ਭਾਵਨਾ ਤੋਂ ਆਤੋਪੋਤ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਪ੍ਰਯਾਸਾਂ ਦੀ ਇਹ ਬਹੁਤ ਬੜੀ ਉਦਾਹਰਨ ਹੈ।

ਭਾਰਤ ਦੇ ਅਧਿਆਤਮ ਨੇ ਸੀਤਾਰਾਮ ਰਾਜੂ ਗਾਰੂ ਨੂੰ ਕਰੁਣਾ (ਦਇਆ) ਅਤੇ ਸੱਚ ਦਾ ਬੋਧ ਦਿੱਤਾ, ਆਦਿਵਾਸੀ ਸਮਾਜ ਦੇ ਲਈ ਸਮਭਾਵ ਤੇ ਮਮਭਾਵ ਦਿੱਤਾ, ਤਿਆਗ ਅਤੇ ਸਾਹਸ ਦਿੱਤਾ। ਸੀਤਾਰਾਮ ਰਾਜੂ ਗਾਰੂ ਨੇ ਜਦੋਂ ਵਿਦੇਸ਼ੀ ਹਕੂਮਤ ਦੇ ਅੱਤਿਆਚਾਰਾਂ ਦੇ ਖ਼ਿਲਾਫ਼ ਜੰਗ ਸ਼ੁਰੂ ਕੀਤੀ ਸੀ, ਤਦ ਉਨ੍ਹਾਂ ਦੀ ਉਮਰ ਸਿਰਫ਼ 24-25 ਸਾਲ ਸੀ। 27 ਸਾਲ ਦੀ ਛੋਟੀ ਉਮਰ ਵਿੱਚ ਉਹ ਇਸ ਭਾਰਤ ਮਾਤਾ ਦੇ ਲਈ ਸ਼ਹੀਦ ਹੋ ਗਏ। ਰੰਪਾ ਕ੍ਰਾਂਤੀ ਵਿੱਚ ਹਿੱਸਾ ਲੈਣ ਵਾਲੇ ਵੀ ਕਿਤਨੇ ਹੀ ਨੌਜਵਾਨਾਂ ਨੇ ਅਜਿਹੀ ਹੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਦੇ ਲਈ ਲੜਾਈ ਲੜੀ ਸੀ। ਸਵਾਧੀਨਤਾ (ਸੁਤੰਤਰਤਾ) ਸੰਗ੍ਰਾਮ ਦੇ ਇਹ ਯੁਵਾ ਵੀਰ-ਵੀਰਾਂਗਣਾਵਾਂ ਅੱਜ ਅੰਮ੍ਰਿਤਕਾਲ ਵਿੱਚ ਸਾਡੇ ਦੇਸ਼ ਦੇ ਲਈ ਊਰਜਾ ਅਤੇ ਪ੍ਰੇਰਣਾ ਦੇ ਸਰੋਤ ਹਨ। ਸੁਤੰਤਰਤਾ ਅੰਦੋਲਨ ਵਿੱਚ ਦੇਸ਼ ਦੀ ਆਜ਼ਾਦੀ ਦੇ ਲਈ ਨੌਜਵਾਨਾਂ ਨੇ ਅੱਗੇ ਆ ਕੇ ਅਗਵਾਈ ਕੀਤੀ ਸੀ। ਅੱਜ ਨਵੇਂ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਅੱਜ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਇਹ ਸਭ ਤੋਂ ਉੱਤਮ ਅਵਸਰ ਹੈ। ਅੱਜ ਦੇਸ਼ ਵਿੱਚ ਨਵੇਂ ਅਵਸਰ ਹਨ, ਨਵੇਂ-ਨਵੇਂ ਆਯਾਮ ਖੁਲ੍ਹ ਰਹੇ ਹਨ। ਨਵੀਂ ਸੋਚ ਹੈ, ਨਵੀਆਂ ਸੰਭਾਵਨਾਵਾਂ ਜਨਮ ਲੈ ਰਹੀਆਂ ਹਨ।

ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਲਈ ਬੜੀ ਸੰਖਿਆ ਵਿੱਚ ਸਾਡੇ ਯੁਵਾ ਹੀ ਇਨ੍ਹਾਂ ਜ਼ਿੰਮੇਦਾਰੀਆਂ ਨੂੰ ਆਪਣੇ ਮੋਢੇ ‘ਤੇ ਉਠਾ ਕੇ ਦੇਸ਼ ਨੂੰ ਅੱਗੇ ਵਧਾ ਰਹੇ ਹਨ। ਆਂਧਰ ਪ੍ਰਦੇਸ਼ ਵੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ। ਇੱਥੇ ਪਿੰਗਲੀ ਵੈਂਕਈਆ ਜਿਹੇ ਸਵਾਧੀਨਤਾ (ਸੁਤੰਤਰਤਾ) ਨਾਇਕ ਹੋਏ, ਜਿਨ੍ਹਾਂ ਨੇ ਦੇਸ਼ ਦਾ ਝੰਡਾ ਤਿਆਰ ਕੀਤਾ। ਇਹ ਕੰਨੇਗੰਟੀ ਹਨੁਮੰਤੁ, ਕੰਦੁਕੂਰੀ ਵੀਰੇਸਲਿੰਗਮ ਪੰਤੁਲੁ ਅਤੇ ਪੋੱਟੀ ਸ਼੍ਰੀਰਾਮੂਲੁ ਜੈਸੇ ਨਾਇਕਾਂ ਦੀ ਧਰਤੀ ਹੈ। ਇੱਥੇ ਉੱਯਾ-ਲਾਵਾਡਾ ਨਰਸਿਮ੍ਹਾ ਰੈੱਡੀ ਜਿਹੇ ਸੈਨਾਨੀਆਂ ਨੇ ਅੰਗ੍ਰੇਜਾਂ ਦੇ ਅੱਤਿਆਚਾਰਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਅੱਜ ਅੰਮ੍ਰਿਤਕਾਲ ਵਿੱਚ ਇਨ੍ਹਾਂ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਦਾਰੀ ਸਾਡੀ ਸਾਰੇ ਦੇਸ਼ਵਾਸੀਆਂ ਦੀ ਹੈ।

130 ਕਰੋੜ ਦੇਸ਼ਵਾਸੀਆਂ ਦੀ ਹੈ। ਸਾਡਾ ਨਵਾਂ ਭਾਰਤ ਇਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੋਣਾ ਚਾਹੀਦਾ ਹੈ। ਇੱਕ ਐਸਾ ਭਾਰਤ-ਜਿਸ ਵਿੱਚ ਗ਼ਰੀਬ, ਕਿਸਾਨ, ਮਜ਼ਦੂਰ, ਪਿਛੜਿਆ, ਆਦਿਵਾਸੀ ਸਭ ਦੇ ਲਈ ਸਮਾਨ ਅਵਸਰ ਹੋਣ। ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਨੇ ਇਸੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਨੀਤੀਆਂ ਵੀ ਬਣਾਈਆਂ, ਅਤੇ ਪੂਰੀ ਨਿਸ਼ਠਾ ਨਾਲ ਕੰਮ ਵੀ ਕੀਤਾ ਹੈ। ਵਿਸ਼ੇਸ਼ ਤੌਰ ‘ਤੇ, ਦੇਸ਼ ਨੇ ਸ਼੍ਰੀ ਅਲੂਰੀ ਅਤੇ ਦੂਸਰੇ ਸੈਨਾਨੀਆਂ ਦੇ ਆਦਰਸ਼ਾਂ ‘ਤੇ ਚਲਦੇ ਹੋਏ ਆਦਿਵਾਸੀ ਭਾਈ-ਭੈਣਾਂ ਦੇ ਲਈ, ਉਨ੍ਹਾਂ ਦੇ ਕਲਿਆਣ ਦੇ ਲਈ, ਉਨ੍ਹਾਂ ਦੇ ਵਿਕਾਸ ਦੇ ਲਈ, ਦਿਨ-ਰਾਤ ਕੰਮ ਕੀਤਾ ਹੈ।

ਆਜ਼ਾਦੀ ਦੀ ਲੜਾਈ ਵਿੱਚ ਆਦਿਵਾਸੀ ਸਮਾਜ ਦੇ ਅਪ੍ਰਤਿਮ ਯੋਗਦਾਨ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਲਈ ਅੰਮ੍ਰਿਤ ਮਹੋਤਸਵ ਵਿੱਚ ਅਣਗਿਣਤ ਪ੍ਰਯਤਨ ਕੀਤੇ ਜਾ ਰਹੇ ਹਨ। ਆਜ਼ਾਦੀ ਦੇ ਬਾਅਦ ਪਹਿਲੀ ਵਾਰ, ਦੇਸ਼ ਵਿੱਚ ਆਦਿਵਾਸੀ ਗੌਰਵ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਆਦਿਵਾਸੀ ਸੰਗ੍ਰਹਾਲਯ (ਅਜਾਇਬ ਘਰ) ਬਣਾਏ ਜਾ ਰਹੇ ਹਨ। ਆਂਧਰ ਪ੍ਰਦੇਸ਼ ਦੇ ਲੰਬਸਿੰਗੀ ਵਿੱਚ “ਅਲੂਰੀ ਸੀਤਾਰਾਮ ਰਾਜੂ ਮੈਮੋਰੀਅਲ ਜਨ-ਜਾਤੀਯ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ” ਵੀ ਬਣਾਇਆ ਜਾ ਰਿਹਾ ਹੈ। ਪਿਛਲੇ ਸਾਲ ਹੀ ਦੇਸ਼ ਨੇ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਜਯੰਤੀ ਨੂੰ “ਰਾਸ਼ਟਰੀਯ ਜਨਜਾਤੀਯ ਗੌਰਵ ਦਿਵਸ” ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਵੀ ਕੀਤੀ ਹੈ। ਵਿਦੇਸ਼ੀ ਹਕੂਮਤ ਨੇ ਸਾਡੇ ਆਦਿਵਾਸੀਆਂ ‘ਤੇ ਸਭ ਤੋਂ ਜ਼ਿਆਦਾ ਅੱਤਿਆਚਾਰ ਕੀਤੇ, ਉਨ੍ਹਾਂ ਦੇ ਸੱਭਿਆਚਾਰ ਨੂੰ ਨਸ਼ਟ ਕਰਨ ਦੇ ਪ੍ਰਯਤਨ ਕੀਤੇ। ਇਹ ਪ੍ਰਯਤਨ ਉਸ ਬਲੀਦਾਨੀ ਅਤੀਤ ਨੂੰ ਜੀਵੰਤ ਕਰਨਗੇ। ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੇ ਰਹਿਣਗੇ। ਸੀਤਾਰਾਮ ਰਾਜੂ ਗਾਰੂ ਦੇ ਆਦਰਸ਼ਾਂ ‘ਤੇ ਚਲਦੇ ਹੋਏ ਅੱਜ ਦੇਸ਼ ਆਦਿਵਾਸੀ ਨੌਜਵਾਨਾਂ ਦੇ ਲਈ ਨਵੇਂ ਅਵਸਰ ਤਿਆਰ ਕਰ ਰਿਹਾ ਹੈ। ਸਾਡੀ ਵਣ ਸੰਪਦਾ ਆਦਿਵਾਸੀ ਸਮਾਜ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਅਵਸਰਾਂ ਦਾ ਮਾਧਿਅਮ ਬਣੇ, ਇਸ ਦੇ ਲਈ ਅਨੇਕ ਪ੍ਰਯਤਨ ਹੋ ਰਹੇ ਹਨ।

ਸਕਿੱਲ ਇੰਡੀਆ ਮਿਸ਼ਨ ਦੇ ਜ਼ਰੀਏ ਅੱਜ ਆਦਿਵਾਸੀ ਕਲਾ-ਕੌਸ਼ਲ ਨੂੰ ਨਵੀਂ ਪਹਿਚਾਣ ਮਿਲ ਰਹੀ ਹੈ। “ਵੋਕਲ ਫੌਰ ਲੋਕਲ” ਆਦਿਵਾਸੀ ਕਲਾ ਕੌਸ਼ਲ ਨੂੰ ਆਮਦਨ ਦਾ ਸਾਧਨ ਬਣਾ ਰਿਹਾ ਹੈ। ਦਹਾਕਿਆਂ ਪੁਰਾਣੇ ਕਾਨੂੰਨ ਜੋ ਆਦਿਵਾਸੀ ਲੋਕਾਂ ਨੂੰ ਬਾਂਸ ਜਿਹੀ ਬੰਬੂ ਜਿਹੀ ਵਣ-ਉਪਜ ਨੂੰ ਕੱਟਣ ਤੋਂ ਰੋਕਦੇ ਸਨ, ਅਸੀਂ ਉਨ੍ਹਾਂ ਨੂੰ ਬਦਲ ਕੇ ਵਣ-ਉਪਜ ‘ਤੇ ਅਧਿਕਾਰ ਦਿੱਤੇ। ਅੱਜ ਵਣ ਉਤਪਾਦਾਂ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਅਨੇਕ ਨਵੇਂ ਪ੍ਰਯਤਨ ਕਰ ਰਹੀ ਹੈ। ਅੱਠ ਸਾਲ ਪਹਿਲਾਂ ਤੱਕ ਕੇਵਲ 12 ਫੌਰੈਸਟ ਪ੍ਰੋਡਕਟਸ ਦੀ MSP ‘ਤੇ ਖਰੀਦੀ ਹੁੰਦੀ ਸੀ, ਲੇਕਿਨ ਅੱਜ MSP ਦੀ ਖਰੀਦ ਲਿਸਟ ਵਿੱਚ ਕਰੀਬ-ਕਰੀਬ 90 ਪ੍ਰੋਡਕਟਸ, ਵਣ-ਉਪਜ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਦੇਸ਼ ਨੇ ਵਨ ਧਨ ਯੋਜਨਾ ਦੇ ਜ਼ਰੀਏ ਵਣ ਸੰਪਦਾ ਨੂੰ ਆਧੁਨਿਕ ਅਵਸਰਾਂ ਨਾਲ ਜੋੜਣ ਦਾ ਕੰਮ ਵੀ ਸ਼ੁਰੂ ਕੀਤਾ ਸੀ। ਦੇਸ਼ ਵਿੱਚ 3 ਹਜ਼ਾਰ ਤੋਂ ਅਧਿਕ ਵਨ-ਧਨ ਵਿਕਾਸ ਕੇਂਦਰਾਂ ਦੇ ਨਾਲ ਹੀ 50 ਹਜ਼ਾਰ ਤੋਂ ਹਜ਼ਾਰ ਵਨ-ਧਨ ਸੈਲਫ ਹੈਲਪ ਗਰੁੱਪ ਵੀ ਕੰਮ ਕਰ ਰਹੇ ਹਨ।

ਆਂਧਰ ਪ੍ਰਦੇਸ਼ ਦੇ ਹੀ ਵਿਸ਼ਾਖਾਪੱਟਨਮ ਵਿੱਚ ਟ੍ਰਾਇਬਲ ਰਿਸਰਚ ਇੰਸਟੀਟਿਊਟ ਦੀ ਵੀ ਸਥਾਪਨਾ ਕੀਤੀ ਗਈ ਹੈ। Aspirational Districts- ਆਕਾਂਖੀ (ਖਾਹਿਸ਼ੀ) ਜ਼ਿਲ੍ਹਿਆਂ ਦੇ ਵਿਕਾਸ ਦੇ ਲਈ ਜੋ ਅਭਿਯਾਨ ਦੇਸ਼ ਚਲਾ ਰਿਹਾ ਹੈ, ਉਸ ਦਾ ਵੀ ਬੜਾ ਲਾਭ ਆਦਿਵਾਸੀ ਇਲਾਕਿਆਂ ਨੂੰ ਹੋ ਰਿਹਾ ਹੈ। ਆਦਿਵਾਸੀ ਨੌਜਵਾਨਾਂ ਦੀ ਸਿੱਖਿਆ ਦੇ ਲਈ 750 ਏਕਲਵਯ ਮਾਡਲ ਸਕੂਲਾਂ ਨੂੰ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ੍ਰਭਾਸ਼ਾ ਵਿੱਚ ਸਿੱਖਿਆ ‘ਤੇ ਜੋ ਜ਼ੋਰ ਦਿੱਤਾ ਗਿਆ ਹੈ, ਉਸ ਨਾਲ ਵੀ ਆਦਿਵਾਸੀ ਬੱਚਿਆਂ ਨੂੰ ਪੜ੍ਹਾਈ ਵਿੱਚ ਬਹੁਤ ਮਦਦ ਮਿਲੇਗੀ।

“ਮਣਯਮ ਵੀਰੂਡ” ਅਲੂਰੀ ਸੀਤਾਰਾਮ ਰਾਜੂ ਨੇ, ਅੰਗ੍ਰੇਜ਼ਾਂ ਨਾਲ ਆਪਣੇ ਸੰਘਰਸ਼ ਦੇ ਦੌਰਾਨ ਦਿਖਾਇਆ ਸੀ – “ਦਮ ਹੈ ਤੋ ਮੁਝੇ ਰੋਕ ਲੋ”। ਅੱਜ ਦੇਸ਼ ਵੀ ਆਪਣੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਨਾਲ, ਕਠਿਨਾਈਆਂ ਨਾਲ ਇਸੇ ਸਾਹਸ ਦੇ ਨਾਲ 130 ਕਰੋੜ ਦੇਸ਼ਵਾਸੀ ਏਕਤਾ ਦੇ ਨਾਲ, ਸਮਰੱਥਾ ਦੇ ਨਾਲ ਹਰ ਚੁਣੌਤੀ ਨੂੰ ਕਹਿ ਰਹੇ ਹਨ। “ਦਮ ਹੈ ਤੋ ਹਮੇਂ ਰੋਕ ਲੋ”। ਦੇਸ਼ ਦੀ ਅਗਵਾਈ ਜਦੋਂ ਸਾਡੇ ਯੁਵਾ, ਸਾਡੇ ਆਦਿਵਾਸੀ, ਸਾਡੀਆਂ ਮਹਿਲਾਵਾਂ, ਦਲਿਤ-ਪੀੜਿਤ-ਸ਼ੋਸ਼ਿਤ-ਵੰਚਿਤ ਕਰਨਗੇ ਤਾਂ ਇੱਕ ਨਵਾਂ ਭਾਰਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਮੈਨੂੰ ਪੂਰਾ ਵਿਸ਼ਵਾਸ ਹੈ, ਸੀਤਾਰਾਮ ਰਾਜੂ ਗਾਰੂ ਦੀ ਪ੍ਰੇਰਣਾ ਸਾਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਅਨੰਤ ਉਚਾਈਆਂ ਤੱਕ ਲੈ ਜਾਵੇਗੀ।

ਇਸੇ ਭਾਵ ਦੇ ਨਾਲ, ਆਂਧਰ ਦੀ ਧਰਤੀ ਤੋਂ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਚਰਨਾਂ ਵਿੱਚ ਇੱਕ ਵਾਰ ਫਿਰ ਮੈਂ ਨਮਨ ਕਰਦਾ ਹਾਂ, ਅਤੇ ਅੱਜ ਦਾ ਇਹ ਦ੍ਰਿਸ਼ ਇਹ ਉਮੰਗ, ਇਹ ਉਤਸ਼ਾਹ, ਇਹ ਜਨਸੈਲਾਬ ਦੁਨੀਆ ਨੂੰ ਦੱਸ ਰਿਹਾ ਹੈ, ਦੇਸ਼ਵਾਸੀਆਂ ਨੂੰ ਦੱਸ ਰਿਹਾ ਹੈ ਕਿ ਅਸੀਂ ਸਾਡੇ ਆਜ਼ਾਦੀ ਦੇ ਨਾਇਕਾਂ ਨੂੰ ਨਾ ਭੁੱਲਾਂਗੇ, ਨਾ ਭੁੱਲੇ ਹਾਂ, ਉਨ੍ਹਾਂ ਤੋਂ ਹੀ ਪ੍ਰੇਰਣਾ ਲੈ ਕੇ ਅਸੀਂ ਅੱਗੇ ਵਧਾਂਗੇ। ਮੈਂ ਫਿਰ ਇੱਕ ਵਾਰ ਇਤਨੀ ਬੜੀ ਤਾਦਾਦ ਵਿੱਚ ਵੀਰ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਏ ਹੋਏ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ!

ਵੰਦੇ-ਮਾਤਰਮ!

ਵੰਦੇ-ਮਾਤਰਮ!

ਵੰਦੇ-ਮਾਤਰਮ!

ਧੰਨਵਾਦ!

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Minister of Railways, Communications and Electronics & IT Ashwini Vaishnaw writes: Technology at your service

Media Coverage

Minister of Railways, Communications and Electronics & IT Ashwini Vaishnaw writes: Technology at your service
...

Nm on the go

Always be the first to hear from the PM. Get the App Now!
...
PM condoles demise of noted actor and former MP Shri Innocent Vareed Thekkethala
March 27, 2023
Share
 
Comments

The Prime Minister, Shri Narendra Modi has expressed deep grief over the demise of noted actor and former MP Shri Innocent Vareed Thekkethala.

In a tweet, the Prime Minister said;

“Pained by the passing away of noted actor and former MP Shri Innocent Vareed Thekkethala. He will be remembered for enthralling audiences and filling people’s lives with humour. Condolences to his family and admirers. May his soul rest in peace: PM @narendramodi”